ਸਰਦੂਲਗੜ੍ਹ, 25 ਸਤੰਬਰ - ਸਿਰਸਾ-ਮਾਨਸਾ ਮੁੱਖ ਸੜਕ ਤੋਂ 3 ਕਿੱਲੋਮੀਟਰ ਵਿੱਥ ਨਾਲ ਘੱਗਰ ਦਰਿਆ ਦੇ ਕੰਢੇ 'ਤੇ ਵਸਿਆ ਇਲਾਕੇ ਦਾ ਵੱਡਾ ਪਿੰਡ ਮੀਰਪੁਰ ਕਲਾਂ ਕਈ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ | ਵਿਕਾਸ ਕਾਰਜ ਹੋਣ ਦੇ ਬਾਵਜੂਦ ਵੀ ਪਿੰਡ ਨੂੰ ਸਮੇਂ ਦਾ ਹਾਣੀ ਬਣਾਉਣ ...
ਸਰਦੂਲਗੜ੍ਹ, 25 ਸਤੰਬਰ (ਜੀ.ਐਮ.ਅਰੋੜਾ) - ਗੁਲਾਬੀ ਸੁੰਡੀ ਦਾ ਹਮਲਾ ਹੋਣ ਕਾਰਨ ਨੁਕਸਾਨੀ ਗਈ ਨਰਮੇ ਦੀ ਫ਼ਸਲ ਦਾ ਜਾਇਜ਼ਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕੇ ਦੇ ਪਿੰਡ ਝੰਡਾ ਖੁਰਦ, ਝੰਡਾ ਕਲਾਂ, ਮਾਨਖੇੜਾ ਦੇ ਖੇਤਾਂ ਦਾ ਦੌਰਾ ...
ਮਾਨਸਾ, 25 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਵਲੋਂ ਮਾਨਸਾ ਜ਼ਿਲੇ੍ਹ 'ਚ 13 ਥਾਵਾਂ 'ਤੇ ਸੜਕ ਜਾਮ ਲਗਾਏ ਜਾਣਗੇ | ਬੰਦ ਨੂੰ ਸਫਲ ਬਣਾਉਣ ਲਈ ਜਿੱਥੇ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਪਿੰਡਾਂ, ਸ਼ਹਿਰਾਂ 'ਚ ਲਾਮਬੰਦੀ ਕਰ ਰਹੇ ਹਨ ਉੱਥੇ ਵੱਖ-ਵੱਖ ਰਾਜਨੀਤਕ, ਸਮਾਜਿਕ ਤੇ ਜਨਤਕ ਜਥੇਬੰਦੀਆਂ ਵਲੋਂ ਬੰਦ ਦੀ ਹਮਾਇਤ ਕੀਤੀ ਗਈ ਹੈ | ਮੋਰਚੇ ਦੇ ਇਕ ਬੁਲਾਰੇ ਅਨੁਸਾਰ ਸ਼ਾਂਤਮਈ ਬੰਦ ਜੋ ਸਵੇਰੇ 6 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਰਹੇਗਾ, ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ | ਜਾਣਕਾਰੀ ਮੁਤਾਬਿਕ ਭਾਵੇਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਇਕੱਠੇ ਤੌਰ 'ਤੇ ਸੜਕ ਜਾਮ ਕਰਨਗੀਆਂ ਪਰ ਭਾਕਿਯੂ ਉਗਰਾਹਾਂ ਵਲੋਂ ਆਪਣੇ ਤੌਰ 'ਤੇ ਜਾਮ ਲਗਾਇਆ ਜਾਵੇਗਾ | ਜ਼ਿਲੇ੍ਹ 'ਚ ਪਿੰਡ ਭੈਣੀਬਾਘਾ ਦੀ ਨਹਿਰ, ਬੱਸ ਸਟੈਂਡ ਭੈਣੀਬਾਘਾ, ਸਰਦੂਲਗੜ੍ਹ, ਸਰਦੂਲੇਵਾਲਾ, ਝੁਨੀਰ, ਬਹਿਣੀਵਾਲ, ਬੱਸ ਸਟੈਂਡ ਭੰਮੇ ਕਲਾਂ, ਆਈ.ਟੀ.ਆਈ. ਚੌਂਕ ਬੁਢਲਾਡਾ, ਗੁਰੂ ਨਾਨਕ ਕਾਲਜ ਚੌਂਕ ਬੁਢਲਾਡਾ, ਬਹਾਦਰਪੁਰ ਕੈਂਚੀਆਂ ਬਰੇਟਾ, ਰਿਲਾਇੰਸ ਤੇਲ ਪੰਪ ਬਰੇਟਾ, ਨੇੜੇ ਬੱਸ ਸਟੈਂਡ ਬੋਹਾ, ਰਾਮਪੁਰ ਮੰਡੇਰ ਸੜਕ 'ਤੇ ਧਰਨੇ ਲਗਾਏ ਜਾਣਗੇ | ਭਾਕਿਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਪੰਜਾਬ ਕਿਸਾਨ ਯੂਨੀਅਨ ਦੇ ਗੋਰਾ ਸਿੰਘ ਭੈਣੀਬਾਘਾ, ਲੱਖੋਵਾਲ ਦੇ ਆਗੂ ਨਿਰਮਲ ਸਿੰਘ ਝੰਡੂਕੇ, ਕਾਦੀਆਂ ਦੇ ਹਰਦੇਵ ਸਿੰਘ ਕੋਟਧਰਮੂ, ਸਿੱਧੂਪੁਰ ਦੇ ਮਲੂਕ ਸਿੰਘ, ਮਾਨਸਾ ਯੂਨੀਅਨ ਦੇ ਉੱਗਰ ਸਿੰਘ, ਡਕੌਂਦਾ ਦੇ ਮਹਿੰਦਰ ਸਿੰਘ ਭੈਣੀਬਾਘਾ ਨੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਬੰਦ ਦੀ ਸਫਲਤਾ ਲਈ ਸਹਿਯੋਗ ਦੇਣ |
ਬੰਦ ਦੀ ਹਮਾਇਤ ਕੀਤੀ
ਇਸੇ ਦੌਰਾਨ ਸਮਾਜਿਕ ਸੰਘਰਸ਼ ਪਾਰਟੀ ਪੰਜਾਬ ਦੇ ਆਗੂ ਤੀਰਥ ਤੋਨਗਰੀਆਂ ਮਾਨਸਾ, ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਰਾਵਿੰਦਰ ਸਿੰਘ, ਬਹੁਜਨ ਮੁਕਤੀ ਮੋਰਚਾ ਦੇ ਸੁਰਿੰਦਰ ਸਿੰਘ, ਆਂਗਣਵਾੜੀ ਮੁਲਾਜ਼ਮ ਯੂਨੀਅਨ, ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ, ਬਾਰ ਐਸੋਸੀਏਸ਼ਨ, ਆੜ੍ਹਤੀਆ ਐਸੋਸੀਏਸ਼ਨ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਬੰਦ ਦੀ ਹਮਾਇਤ ਕਰਦਿਆਂ ਧਰਨਿਆਂ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ |
ਭਾਕਿਯੂ (ਉਗਰਾਹਾਂ) ਨੇ ਕੱਢਿਆ ਮੋਟਰਸਾਈਕਲ ਮਾਰਚ
ਬਰੇਟਾ ਤੋਂ ਪਾਲ ਸਿੰਘ ਮੰਡੇਰ ਅਨੁਸਾਰ- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਭਾਰਤ ਬੰਦ ਦੇ ਸੱਦੇ ਵਿਚ ਸ਼ਮੂਲੀਅਤ ਕਰਨ ਲਈ ਇਲਾਕੇ ਦੇ ਪਿੰਡਾਂ ਵਿਚ ਰੋਸ ਮਾਰਚ ਕੱਢਿਆ ਗਿਆ | ਜ਼ਿਲ੍ਹਾ ਆਗੂ ਜੋਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਤੇ ਦਿੱਲੀ ਵਿਖੇ ਚੱਲ ਰਹੇ ਮੋਰਚੇ ਨੂੰ ਮਜ਼ਬੂਤ ਕਰਨ ਲਈ ਸਾਂਝੇ ਕਿਸਾਨ ਮੋਰਚੇ ਵਲੋਂ 27 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ | ਇਸ ਮੌਕੇ ਸੁਖਪਾਲ ਸਿੰਘ ਗੋਰਖਨਾਥ, ਅਮਰੀਕ ਸਿੰਘ, ਮੇਜਰ ਸਿੰਘ ਗੋਬਿੰਦਪੁਰਾ, ਸੁਖਦੇਵ ਸਿੰਘ, ਜਸਵਿੰਦਰ ਕੋਰ ਬਹਾਦਰਪੁਰ, ਮੱਖਣ ਸਿੰਘ ਬਰੇਟਾ, ਸੁਖਵੰਤ ਕੌਰ ਆਦਿ ਹਾਜਰ ਸਨ |
ਮਾਨਸਾ, 25 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨ ਰੱਦ ਅਤੇ ਐਮ.ਐਸ.ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਧਰਨਿਆਂ ਦੇ ਚੱਲਦਿਆਂ ਕਿਸਾਨਾਂ ਵਲੋਂ 27 ਸਤੰਬਰ ਨੂੰ ਭਾਰਤ ਬੰਦ ਨੂੰ ਲੈ ਕੇ ਲਾਮਬੰਦੀ ਜਾਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX