ਤਾਜਾ ਖ਼ਬਰਾਂ


ਆਈ.ਪੀ.ਐੱਲ.2023 ਫਾਈਨਲ:ਮੀਂਹ ਕਾਰਨ ਰੁਕੀ ਖੇਡ
. . .  1 day ago
ਆਈ.ਪੀ.ਐੱਲ.2023 ਫਾਈਨਲ:ਗੁਜਰਾਤ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 215 ਦੌੜਾਂ ਦਾ ਟੀਚਾ
. . .  1 day ago
ਅਹਿਮਦਾਬਾਦ, 29 ਮਈ-ਆਈ.ਪੀ.ਐੱਲ. 2023 ਦੇ ਫਾਈਨਲ ਵਿਚ ਟਾਸ ਹਾਰਨ 'ਤੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਗੁਜਰਾਤ ਟਾਈਟਨਜ਼ ਨੇ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 214 ਦੌੜਾਂ ਬਣਾਈਆਂ ਤੇ ਚੇਨਈ ਸੁਪਰ ਕਿੰਗਜ਼ ਨੂੰ ਜਿੱਤਣ...
ਪਹਿਲਵਾਨ ਜਸਪੂਰਨ ਬਹਿਰਮਾਪੁਰ ਦੀ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਲਈ ਹੋਈ ਚੋਣ
. . .  1 day ago
ਬਸੀ ਪਠਾਣਾਂ, 29 ਮਈ (ਰਵਿੰਦਰ ਮੌਦਗਿਲ)-ਨੇੜਲੇ ਪਿੰਡ ਬਹਿਰਾਮਪੁਰ ਦੇ ਪਹਿਲਵਾਨ ਕੁਲਤਾਰ ਸਿੰਘ ਦੇ ਪੁੱਤਰ ਜਸਪੂਰਨ ਸਿੰਘ ਦੀ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ। ਇਸ ਮੌਕੇ ਪਹਿਲਵਾਨ ਜਸਪੂਰਨ ਸਿੰਘ ਨੇ ਦੱਸਿਆ ਕਿ ਇਹ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਕਿਰਗੀਸਤਾਨ ਦੇ ਵਿਸ਼ਦਿਕ ਸ਼ਹਿਰ ਵਿਚ ਅਗਾਮੀ 13 ਜੂਨ...
ਕਰਨਾਟਕ:ਬੱਸ ਅਤੇ ਕਾਰ ਦੀ ਟੱਕਰ 'ਚ 2 ਬੱਚਿਆਂ ਸਮੇਤ 10 ਮੌਤਾਂ
. . .  1 day ago
ਮੈਸੂਰ, 29 ਮਈ-ਕਰਨਾਟਕ ਦੇ ਤਿਰੁਮਾਕੁਡਾਲੂ-ਨਰਸੀਪੁਰਾ ਨੇੜੇ ਇਕ ਨਿੱਜੀ ਬੱਸ ਅਤੇ ਕਾਰ ਵਿਚਾਲੇ ਹੋਈ ਟੱਕਰ ਵਿਚ ਦੋ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ...
ਆਈ.ਪੀ.ਐੱਲ.2023 ਫਾਈਨਲ:ਟਾਸ ਜਿੱਤ ਕੇ ਚੇਨਈ ਵਲੋਂ ਗੁਜਰਾਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  1 day ago
ਅਹਿਮਦਾਬਾਦ, 29 ਮਈ-ਆਈ.ਪੀ.ਐੱਲ.2023 ਦੇ ਫਾਈਨਲ ਵਿਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਐਮ.ਐੱਸ.ਧੋਨੀ ਨੇ ਟਾਸ ਜਿੱਤ ਕੇ ਗੁਜਰਾਤ ਟਾਈਟਨਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ...
ਖੰਨਾ ਦੇ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਹੋਈ ਗੜ੍ਹੇਮਾਰੀ
. . .  1 day ago
ਖੰਨਾ, 29 ਮਈ (ਹਰਜਿੰਦਰ ਸਿੰਘ ਲਾਲ)-ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਸੀ। ਪਰ ਅੱਜ ਉਸ ਵਕਤ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਜਦੋਂ ਪਹਿਲਾਂ ਹਨੇਰੀ ਝੱਖੜ ਤੇ ਬਾਅਦ ਵਿਚ ਮੀਂਹ...
ਇਕ ਹੋਰ ਨੌਜਵਾਨ ਦੀ ਚਿੱਟੇ ਦਾ ਟੀਕਾ ਲਗਾਉਣ ਨਾਲ ਮੌਤ
. . .  1 day ago
ਮੌੜ ਮੰਡੀ, 29 ਮਈ (ਗੁਰਜੀਤ ਸਿੰਘ ਕਮਾਲੂ)- ਭਾਵੇਂ ਕਿ ਸੂਬੇ ਦੀ ਸਰਕਾਰ ਪੰਜਾਬ 'ਚੋਂ ਚਿੱਟੇ ਦਾ ਨਸ਼ਾ ਖ਼ਤਮ ਕਰਨ ਦੇ ਲੱਖਾਂ ਦਾਅਵੇ ਕਰ ਰਹੀ ਹੈ ਪਰ ਗਲੀ-ਗਲੀ ਵਿਕਦਾ ਚਿੱਟਾ ਅੱਜ ਵੀ ਨੌਜਵਾਨਾਂ ਦੀ ਜਾਨ ਲੈ ਰਿਹਾ ਹੈ। ਅਜਿਹਾ...
ਐਂਟੀ ਨਾਰਕੋਟਿਕ ਸੈਲ ਜੈਤੋ ਨੇ ਚੋਰੀ ਦੀ ਕਾਰ ਤੇ ਤਿੰਨ ਮੋਟਰਸਾਈਕਲ ਸਮੇਤ ਦੋਵਾਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਜੈਤੋ, 29 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਐਂਟੀ ਨਾਰਕੋਟਿਕ ਸੈਲ ਜੈਤੋ ਦੀ ਟੀਮ ਵਲੋਂ ਚੋਰੀ ਦੀ ਕਾਰ ਤੇ ਤਿੰਨ ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀਆਂ 'ਚੋਂ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ...
ਨੂਰਮਹਿਲ ਦੇ ਇਕ ਦੁਕਾਨਦਾਰ ਨੂੰ ਘਰ 'ਚ ਬੰਧਕ ਬਣਾ ਕੇ ਹਥਿਆਰਾਂ ਦੀ ਨੋਕ 'ਤੇ ਕੀਤੀ ਲੁੱਟ
. . .  1 day ago
ਜੰਡਿਆਲਾ ਮੰਜਕੀ, 29ਮਈ (ਸੁਰਜੀਤ ਸਿੰਘ ਜੰਡਿਆਲਾ)-ਨੂਰਮਹਿਲ 'ਚ ਇਕ ਦੁਕਾਨਦਾਰ ਨੂੰ ਘਰ 'ਚ ਬੰਧਕ ਬਣਾ ਕੇ ਪਿਸਤੌਲ ਦੀ ਨੋਕ 'ਤੇ ਵੱਡੀ ਰਾਸ਼ੀ ਅਤੇ ਗਹਿਣੇ ਲੁੱਟੇ ਜਾਣ ਦਾ ਸਮਾਚਾਰ ਹੈ। ਸੂਤਰਾਂ ਅਨੁਸਾਰ ਲੁਟੇਰਿਆਂ ਨੇ ਘਰ ਵਿਚ ਵੜ...
ਲੋਕਤੰਤਰ ਦੇ ਚੌਥੇ ਥੰਮ੍ਹ ਦੀ ਆਜ਼ਾਦੀ ਦੀ ਰਾਖੀ ਅਤੇ ਸੱਤਾਧਾਰੀ ਸਰਕਾਰ ਦੇ ਜ਼ੁਲਮ ਵਿਰੁੱਧ ਸੁਖਬੀਰ ਨੇ ਆਵਾਜ਼ ਕੀਤੀ ਬੁਲੰਦ
. . .  1 day ago
ਚੰਡੀਗੜ੍ਹ, 29 ਮਈ-ਪੰਜਾਬ ਵਿਜੀਲੈਂਸ ਬਿਊਰੋ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ਦੀ ਜਾਂਚ ਲਈ ‘ਅਜੀਤ’ ਅਖਬਾਰ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤਾ ਗਿਆ ਸੀ, ਜਿਸ ਕਰਕੇ ਵੱਖ-ਵੱਖ ਸਿਆਸੀ...
ਓਲੰਪੀਅਨ ਪਹਿਲਵਾਨਾਂ ਨਾਲ ਸਰਕਾਰ ਵਲੋਂ ਕੀਤੀ ਧੱਕੇਸ਼ਾਹੀ ਦੀ ਸ਼੍ਰੋਮਣੀ ਕਮੇਟੀ ਨੇ ਕੀਤੀ ਨਿੰਦਾ
. . .  1 day ago
ਅੰਮ੍ਰਿਤਸਰ, 29 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਇਨਸਾਫ਼ ਲਈ ਧਰਨੇ 'ਤੇ ਬੈਠੀਆਂ ਓਲੰਪੀਅਨ ਪਹਿਲਵਾਨ ਬੀਬੀਆਂ ਨਾਲ ਸਰਕਾਰ ਵਲੋਂ ਕੀਤੀ ਗਈ ਧੱਕੇਸ਼ਾਹੀ ਦੀ ਕਰੜੀ ਨਿੰਦਾ ਕੀਤੀ...
ਭਾਕਿਯੂ ਏਕਤਾ ਉਗਰਾਹਾਂ ਨੇ ਖ਼ੇਤੀ ਮਸਲਿਆਂ ਸੰਬੰਧੀ ਦੋ ਚਿਤਾਵਨੀ ਪੱਤਰ ਬਾਦਲ ਪਰਿਵਾਰ ਦੇ ਬੂਹੇ ’ਤੇ ਚਿਪਕਾਏ
. . .  1 day ago
ਮੰਡੀ ਕਿਲਿਆਂਵਾਲੀ, 29 ਮਈ (ਇਕਬਾਲ ਸਿੰਘ ਸ਼ਾਂਤ)- ਭਾਕਿਯੂ ਏਕਤਾ ਉਗਰਾਹਾਂ ਨੇ ਅੱਜ ਪਿੰਡ ਬਾਦਲ ਵਿਖੇ ਖ਼ੇਤੀ ਮਸਲਿਆਂ ਸੰਬੰਧੀ ਦੋ ਚਿਤਾਵਨੀ ਪੱਤਰ ਬਾਦਲ ਪਰਿਵਾਰ ਦੀ ਰਿਹਾਇਸ਼ ਦੇ ਬੂਹੇ ’ਤੇ ਚਿਪਕਾਏ....
ਦਿੱਲੀ: ਲੜਕੀ ਦੇ ਕਤਲ ਮਾਮਲੇ ’ਚ ਮੁਲਜ਼ਮ ਗਿ੍ਫ਼ਤਾਰ
. . .  1 day ago
ਲਖਨਊ, 29 ਮਈ- ਬੀਤੇ ਦਿਨ ਦਿੱਲੀ ਵਿਚ ਹੋਏ 16 ਸਾਲਾ ਲੜਕੀ ਦੇ ਕਤਲ ਕੇਸ ਦੇ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਸਾਹਿਲ ਨੂੰ ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਨੇੜੇ ਗ੍ਰਿਫ਼ਤਾਰ ਕਰ ਲਿਆ ਹੈ।
ਦਿੱਲੀ ਔਰਤਾਂ ਤੇ ਲੜਕੀਆਂ ਲਈ ਅਸਰੁੱਖ਼ਿਅਤ- ਸਵਾਤੀ ਮਾਲੀਵਾਲ
. . .  1 day ago
ਨਵੀਂ ਦਿੱਲੀ, 29 ਮਈ- 16 ਸਾਲਾ ਲੜਕੀ ਨੂੰ ਚਾਕੂ ਮਾਰਨ ’ਤੇ ਗੱਲ ਕਰਦਿਆਂ ਦਿੱਲੀ ਮਹਿਲਾ ਆਯੋਗ ਦੀ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ ਕਿ ਮੈਂ ਅਜਿਹਾ ਡਰਾਉਣਾ ਮਾਮਲਾ ਕਦੇ ਨਹੀਂ ਦੇਖਿਆ। ਉਨ੍ਹਾਂ ਕਿਹਾ....
ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਭਗਵੰਤ ਮਾਨ ਨੂੰ ਕੀ ਬੋਲੇ ਨਵਜੋਤ ਸਿੰਘ ਸਿੱਧੂ
. . .  1 day ago
ਚੰਡੀਗੜ੍ਹ, 29 ਮਈ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਜਾਂਚ ਲਈ ਬੁਲਾਉਣ ਸੰਬੰਧੀ....
ਯਾਸੀਨ ਮਲਿਕ ਨੂੰ ਦਿੱਲੀ ਹਾਈਕੋਰਟ ਨੇ ਜਾਰੀ ਕੀਤਾ ਪ੍ਰੋਡਕਸ਼ਨ ਵਾਰੰਟ
. . .  1 day ago
ਨਵੀਂ ਦਿੱਲੀ, 29 ਮਈ- ਪ੍ਰਤੀਬੰਧਿਤ ਜੰਮੂ-ਕਸ਼ਮੀਰ ਲਿਬਰੇਸ਼ਨ ਫ਼ਰੰਟ ਦੇ ਮੁਖੀ ਯਾਸੀਨ ਮਲਿਕ ਸੰਬੰਧੀ ਦਿੱਲੀ ਹਾਈ ਕੋਰਟ....
ਕਿਸਾਨ ਯੂਨੀਅਨ ਉਗਰਾਹਾਂ ਵਲੋਂ ਪਰਨੀਤ ਕੌਰ ਦੀ ਰਿਹਾਇਸ਼ ਦੇ ਬਾਹਰ ਧਰਨਾ ਸ਼ੁਰੂ
. . .  1 day ago
ਪਟਿਆਲਾ, 29 ਮਈ (ਅਮਰਬੀਰ ਸਿੰਘ ਆਹਲੂਵਾਲੀਆ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਪਟਿਆਲਾ ਰਿਹਾਇਸ਼ ਦੇ ਬਾਹਰ ਵਿਸ਼ਾਲ.....
ਪਹਿਲਵਾਨ ਕੁੜੀਆਂ ਨਾਲ ਹੋਈ ਧੱਕਾ ਮੁੱਕੀ ਦਾ ਗਿਆਨੀ ਹਰਪ੍ਰੀਤ ਸਿੰਘ ਵਲੋਂ ਵਿਰੋਧ
. . .  1 day ago
ਅੰਮ੍ਰਿਤਸਰ, 29 ਮਈ- ਬੀਤੇ ਦਿਨ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੀਆਂ ਪਹਿਲਵਾਨ ਕੁੜੀਆਂ ਨਾਲ ਪੁਲਿਸ ਵਲੋਂ ਕੀਤੀ ਗਈ ਧੱਕਾ ਮੁੱਕੀ ’ਤੇ ਪ੍ਰਤੀਕਰਮ ਦਿੰਦਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ....
ਲੁੱਟ-ਖੋਹ ਦੀਆਂ ਘਟਨਾਵਾਂ ਦਾ ਮੁੱਖ ਸਰਗਨਾ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 29 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਵਪਾਰੀ ਤਰਸੇਮ ਕੁਮਾਰ ਦੀ ਦੁਕਾਨ ਤੋਂ ਇਕ ਲੱਖ ਰੁਪਏ ਦੀ ਲੁੱਟ ਅਤੇ ਲੱਖੇਵਾਲੀ ਵਿਖੇ ਪੰਪ ਤੋਂ 3 ਲੱਖ ਰੁਪਏ ਦੀ ਲੁੱਟ ਸਮੇਤ ਕਈ....
ਯਾਦਗਾਰ ਦੇ ਫ਼ੰਡਾਂ ਨਾਲ ਡਾ. ਹਮਦਰਦ ਦਾ ਕੋਈ ਲੈਣਾ ਦੇਣਾ ਨਹੀਂ - ਡਾ. ਨਿੱਝਰ
. . .  1 day ago
ਅੰਮ੍ਰਿਤਸਰ, 29 ਮਈ (ਹਰਮਿੰਦਰ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਦੇ ਇਸ਼ਾਰੇ ’ਤੇ ਕਰਤਾਰਪੁਰ ਵਿਖੇ ਉਸਾਰੀ ਗਈ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ’ਚ ‘ਅਜੀਤ’ ਦੇ ਪ੍ਰਬੰਧਕੀ ਸੰਪਾਦਕ ਡਾ. ਬਰਜਿੰਦਰ ਸਿੰਘ....
ਪੰਜਾਬ ਕਾਂਗਰਸ ਨੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣ ਦਾ ਦਿੱਤਾ ਸੱਦਾ: ਮਾਮਲਾ ਸ. ਬਰਜਿੰਦਰ ਸਿੰਘ ਹਮਦਰਦ ’ਤੇ ਵਿਜੀਲੈਂਸ ਜਾਂਚ ਦਾ
. . .  1 day ago
ਚੰਡੀਗੜ੍ਹ, 29 ਮਈ- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਦਿਆਂ ਉਨ੍ਹਾਂ ਕਿਹਾ ਕਿ ਰੋਜ਼ਾਨਾ ‘ਅਜੀਤ’ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਜੀ ਵਿਰੁੱਧ ਪੰਜਾਬ ਸਰਕਾਰ...
ਪ੍ਰਧਾਨ ਮੰਤਰੀ ਨੇ ਅਸਾਮ ਦੀ ਪਹਿਲੀ ਵੰਦੇ ਭਾਰਤ ਰੇਲਗੱਡੀ ਨੂੰ ਦਿਖਾਈ ਹਰੀ ਝੰਡੀ
. . .  1 day ago
ਨਵੀਂ ਦਿੱਲੀ, 29 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਗੁਹਾਟੀ ਤੋਂ ਨਿਊ ਜਲਪਾਈਗੁੜੀ ਤੱਕ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਆਸਾਮ ਸਮੇਤ ਪੂਰੇ ਉਤਰ ਪੂਰਬ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਉਤਰ....
ਬੀ.ਐਸ.ਐਫ਼. ਨੇ ਹੈਰੋਇਨ ਅਤੇ ਪਾਕਿਸਤਾਨ ਤੋਂ ਆਇਆ ਡਰੋਨ ਕੀਤਾ ਬਰਾਮਦ
. . .  1 day ago
ਅਟਾਰੀ, 29 ਮਈ (ਗੁਰਦੀਪ ਸਿੰਘ ਅਟਾਰੀ)- ਬਾਰਡਰ ਅਬਜ਼ਰਵਰ ਪੋਸਟ ਧਨੋਏ ਖ਼ੁਰਦ ਦੇ ਨਜ਼ਦੀਕ ਤੋਂ ਬੀ. ਐਸ. ਐਫ਼. ਦੀ 22 ਬਟਾਲੀਅਨ ਨੇ ਪਾਕਿਸਤਾਨ ਤੋਂ ਆਇਆ ਡਰੋਨ ਬਰਾਮਦ ਕੀਤਾ ਹੈ। ਡਰੋਨ....
ਸਕੂਲਾਂ ਵਿਚ 1 ਜੂਨ ਤੋਂ ਛੁੱਟੀਆਂ ਦਾ ਐਲਾਨ
. . .  1 day ago
ਨੂਰਪੁਰ ਬੇਦੀ, 29 ਮਈ (ਹਰਦੀਪ ਸਿੰਘ ਢੀਂਡਸਾ)- ਪੰਜਾਬ ਸਰਕਾਰ ਵਲੋਂ ਸੂਬੇ ਦੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ...
ਕੈਨੇਡਾ ਵਿਚ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਕਤਲ
. . .  1 day ago
ਕੈਲਗਰੀ, 29 ਮਈ (ਜਸਜੀਤ ਸਿੰਘ ਧਾਮੀ)- ਗੈਂਗਸਟਰ ਅਮਰਪ੍ਰੀਤ ਸਮਰਾ ਉਰਫ਼ ‘ਚੱਕੀ’ ਦੀ ਫਰੇਜ਼ਰਵਿਊ ਹਾਲ ਵਿਖੇ ਇਕ ਵਿਆਹ ਸਮਾਗਮ ਦੌਰਾਨ ਅਣਪਛਾਤੇ ਹਮਲਾਵਰਾਂ ਵਲੋਂ ਗੋਲੀ ਮਾਰ ਕੇ ਹੱਤਿਆ....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 12 ਅੱਸੂ ਸੰਮਤ 553

ਰੂਪਨਗਰ

ਪੱਕੇ ਕਰਨ ਦੀ ਮੰਗ ਨੂੰ ਲੈ ਕੇ ਕੱਚੇ ਅਧਿਆਪਕ ਯੂਨੀਅਨ ਆਗੂ ਹੈੱਡਵਰਕਸ ਰੋਪੜ 'ਤੇ ਚੜ੍ਹੇ

ਰੂਪਨਗਰ, 26 ਸਤੰਬਰ (ਸਤਨਾਮ ਸਿੰਘ ਸੱਤੀ)-ਕੱਚੇ ਅਧਿਆਪਕ ਯੂਨੀਅਨ ਪੰਜਾਬ ਵਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਅੱਜ ਅਧਿਆਪਕ ਆਗੂ ਹੈੱਡ ਵਰਕਸ ਪੁੱਲ ਦੀ ਰੇਿਲੰਗ 'ਤੇ ਚੜ੍ਹ ਗਏ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨ ਲੱਗੇ | ਕੱਚੇ ਅਧਿਆਪਕਾਂ ਵਲੋਂ ਮੁੱਖ ...

ਪੂਰੀ ਖ਼ਬਰ »

ਅਕਾਲੀ ਸਰਕਾਰ ਆਉਣ 'ਤੇ ਰੂਪਨਗਰ ਹਲਕੇ ਨੂੰ ਨਮੂਨੇ ਵਜੋਂ ਵਿਕਸਿਤ ਕੀਤਾ ਜਾਵੇਗਾ-ਡਾ: ਚੀਮਾ

ਨੂਰਪੁਰ ਬੇਦੀ, 26 ਸਤੰਬਰ (ਵਿੰਦਰ ਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਅਬਿਆਣਾ ਵਿਖੇ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਮੁੱਖ ਬੁਲਾਰੇ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਉਮੀਦਵਾਰ ਹਲਕਾ ਰੂਪਨਗਰ ਨੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ...

ਪੂਰੀ ਖ਼ਬਰ »

ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਸਮੱਸਿਆਵਾਂ ਹੱਲ ਹੋਣ ਦੀ ਆਸ ਬੱਝੀ

ਨੂਰਪੁਰ ਬੇਦੀ, 26 ਸਤੰਬਰ (ਹਰਦੀਪ ਸਿੰਘ ਢੀਂਡਸਾ)-ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਦੇ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਹੋਣ ਦੀ ਆਸ ਬੱਝੀ ਹੈ | ਮੁੱਖ ...

ਪੂਰੀ ਖ਼ਬਰ »

ਭੱਕੂਮਾਜਰਾ ਦੇ ਨੌਜਵਾਨਾਂ ਨੇ ਭੱਕੂਮਾਜਰਾ ਤੋਂ ਰੂਪਨਗਰ ਮਾਰਗ ਤੱਕ ਸੜਕ 'ਤੇ ਭਰੇ ਟੋਏ

ਸ੍ਰੀ ਚਮਕੌਰ ਸਾਹਿਬ, 26 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਤੋਂ ਰੂਪਨਗਰ ਮਾਰਗ ਦੀ ਦਿਨੋਂ ਦਿਨ ਬਦਤਰ ਹੋ ਰਹੇ ਹਾਲਾਤਾਂ ਕਾਰਨ ਵੱਧ ਰਹੇ ਹਾਦਸਿਆਂ ਨੂੰ ਰੋਕਣ ਲਈ ਪਿੰਡ ਭੱਕੂਮਾਜਰਾ ਦੇ ਨੌਜਵਾਨਾਂ ਨੇ ਪਿੰਡ ਭੱਕੂਮਾਜਰਾ ਤੋਂ ਲੈ ਕੇ ਰੂਪਨਗਰ ਤੱਕ ਸੜਕ ਦੋ ਖੱਡਿਆਂ 'ਚ ਇੱਟਾਂ ਰੋੜੇ ਤੇ ਮਿੱਟੀ ਪਾ ਕੇ ਭਰਿਆ ਗਿਆ | ਕਰੀਬ 5-6 ਕਿੱਲੋਮੀਟਰ ਇਸ ਰਸਤੇ ਨੂੰ ਸੁਰੱਖਿਅਤ ਬਣਾਇਆ ਗਿਆ | ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਦੂਜੇ ਦਿਨ ਪਿੰਡ ਭੱਕੂਮਾਜਰਾ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਇਸੇ ਸੜਕ ਦੇ ਟੋਏ ਭਰੇ ਜਾਣਗੇ | ਦੱਸਣਯੋਗ ਹੈ ਕਿ ਇਸ ਟੋਲ ਸੜਕ ਦੀ ਹਾਲਤ ਕਾਫ਼ੀ ਖ਼ਰਾਬ ਹੁੰਦੀ ਜਾ ਰਹੀ ਹੈ ਕਿਉਂਕਿ ਜਿਸ ਦਿਨ ਦੇ ਟੋਲ ਪਲਾਜ਼ਾ ਬੰਦ ਹਨ ਉਸੇ ਦਿਨ ਤੋਂ ਨਾ ਟੋਲ ਕੰਪਨੀ ਨੇ ਇਸ ਵੱਲ ਧਿਆਨ ਦੇ ਰਹੀ ਤੇ ਨਾ ਹੀ ਸਰਕਾਰ ਦਾ ਲੋਕ ਨਿਰਮਾਣ ਵਿਭਾਗ ਸਾਰ ਲੈ ਰਿਹਾ ਹੈ | ਇਸ ਮੌਕੇ ਅਮਨਦੀਪ ਸਿੰਘ, ਸਿਮਰਨਜੀਤ ਸਿੰਘ, ਰਮਨਪ੍ਰੀਤ ਸਿੰਘ, ਤਰਨੀ, ਗੁਰਪੀਤ ਸਿੰਘ, ਵਿੱਕੀ, ਸਿੰੰਮਾ, ਕਰਨ, ਲੱਖਾ ਲੌਗੀਆਂ, ਬਿੱਲੂ ਫ਼ੌਜੀ, ਸੋਢੀ, ਗੁਰਜੀਤ, ਲਾਡੀ, ਮਨੀ, ਮਨਿੰਦਰ ਸਿੰਘ (ਭੱਕੂ) ਡੀ. ਸੀ. ਦਫ਼ਤਰ ਨਵਾਂ ਸ਼ਹਿਰ, ਸੱਤੂ, ਹਸ਼ਨ, ਗੱਗੀ, ਗੁਰਿੰਦਰ, ਗਿੰਦੀ, ਬਿੰਦਰ, ਗਿੰਦਾਂ ਆਦਿ ਨੌਜਵਾਨ ਸ਼ਾਮਿਲ ਸਨ |

ਖ਼ਬਰ ਸ਼ੇਅਰ ਕਰੋ

 

ਰੂਪਨਗਰ 'ਚ ਜ਼ਿਲ੍ਹਾ ਮੈਜਿਸਟਰੇਟ ਵਲੋਂ ਅੱਜ ਲਈ ਦਫ਼ਾ 144 ਲਾਗੂ

ਰੂਪਨਗਰ, 26 ਸਤੰਬਰ (ਸਤਨਾਮ ਸਿੰਘ ਸੱਤੀ)-ਭਾਰਤ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਯੂਨੀਅਨਾਂ ਵਲੋਂ 27 ਸਤੰਬਰ 2021 ਨੂੰ ਬੰਦ ਦਾ ਸੱਦਾ ਦਿੱਤਾ ਗਿਆ ਹੈ | ਇਸ ਬੰਦ ਦੌਰਾਨ ਕਿਸਾਨ ਯੂਨੀਅਨਾਂ ਵਲੋਂ ਸੜਕੀ, ਰੇਲ ਆਵਾਜਾਈ ਤੇ ਚੱਕਾ ਜਾਮ ਕੀਤਾ ...

ਪੂਰੀ ਖ਼ਬਰ »

ਸਿਵਲ ਸਰਜਨ ਰੂਪਨਗਰ ਵਲੋਂ ਸੀ. ਐੱਚ. ਸੀ. ਸਿੰਘਪੁਰ ਦਾ ਅਚਨਚੇਤ ਦੌਰਾ

ਨੂਰਪੁਰ ਬੇਦੀ, 26 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਡਾ. ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਨੇ ਕਮਿਊਨਿਟੀ ਹੈਲਥ ਸੈਂਟਰ ਸਿੰਘਪੁਰ ਦਾ ਅਚਨਚੇਤ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਸੀ. ਐਚ. ਸੀ. ਸਿੰਘਪੁਰ ਦੀ ਐਂਮਰਜੈਂਸੀ, ਲੇਬਰ ਰੂਮ, ਨਰਸਿੰਗ ਰੂਮ, ਜੱਚਾ-ਬੱਚਾ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਕੋਠੀ ਅੱਗੇ ਲਗਾਇਆ ਪੱਕਾ ਮੋਰਚਾ

ਮੋਰਿੰਡਾ, 26 ਸਤੰਬਰ (ਪਿ੍ਤਪਾਲ ਸਿੰਘ)-ਕੋਰੋਨਾ ਦੌਰਾਨ ਜੋਖ਼ਮ ਭਰੀਆਂ ਡਿਊਟੀਆਂ ਕਰ ਰਹੇ ਕੋਰੋਨਾ ਯੋਧਿਆਂ ਨੂੰ ਨੌਕਰੀ ਤੋ ਫ਼ਾਰਗ ਕਰਨ ਦੇ ਦਿੱਤੇ ਆਦੇਸ਼ਾਂ ਦੇ ਵਿਰੋਧ 'ਚ ਆਪਣੀਆਂ ਨੌਕਰੀਆਂ 'ਚ ਵਾਧਾ ਕਰਵਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਵਾਸ ...

ਪੂਰੀ ਖ਼ਬਰ »

ਐਡਵੋਕੇਟ ਰਾਕੇਸ਼ ਮੜਕਨ ਭਾਜਪਾ ਦੇ 9 ਜ਼ਿਲਿ੍ਹਆਂ ਦੇ ਪ੍ਰਭਾਰੀ ਨਿਯੁਕਤ

ਨੰਗਲ, 26 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਸਕੱਤਰ ਪੰਜਾਬ ਭਾਜਪਾ (ਬੁੱਧੀਜੀਵੀ ਸੈੱਲ) ਤੇ ਜ਼ਿਲ੍ਹਾ ਪ੍ਰਧਾਨ ਰੂਪਨਗਰ ਭਾਜਪਾ (ਬੁੱਧੀਜੀਵੀ ਸੈੱਲ) ਐਡਵੋਕੇਟ ਰਾਕੇਸ਼ ਮੜਕਨ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਭਾਜਪਾ ਬੁੱਧੀਜੀਵੀ ਸੈੱਲ ਦੇ ਸੂਬਾ ...

ਪੂਰੀ ਖ਼ਬਰ »

ਭਾਰਤ ਬੰਦ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਸਰਗਰਮ

ਰੂਪਨਗਰ, 26 ਸਤੰਬਰ (ਸਤਨਾਮ ਸਿੰਘ ਸੱਤੀ)-ਕਰੀਬ 10 ਮਹੀਨੇ ਤੋਂ ਖੇਤੀ ਬਿੱਲਾਂ ਦੇ ਵਿਰੋਧ 'ਚ ਦਿੱਲੀ ਬਾਰਡਰਾਂ 'ਤੇ ਬੈਠੇ ਕਿਸਾਨ ਤੇ ਖੇਤ ਮਜ਼ਦੂਰਾਂ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ 'ਤੇ ਰੂਪਨਗਰ ਜ਼ਿਲ੍ਹੇ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਸਰਗਰਮ ਹਨ | ...

ਪੂਰੀ ਖ਼ਬਰ »

ਸ਼੍ਰੋ: ਅ: ਦਲ ਇਸਤਰੀ ਵਿੰਗ ਰੂਪਨਗਰ ਸ਼ਹਿਰੀ ਇਕਾਈ 'ਚ ਵਾਰਡ ਪ੍ਰਧਾਨਾਂ ਦਾ ਐਲਾਨ

ਰੂਪਨਗਰ, 26 ਸਤੰਬਰ (ਸਤਨਾਮ ਸਿੰਘ ਸੱਤੀ)-ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਰੋਪੜ ਸ਼ਹਿਰੀ ਇਕਾਈ ਦੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਸ਼ਾਮਪੁਰਾ ਵਲੋਂ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਵਿਰਕ, ਸੂਬਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਸਾਬਕਾ ਸਿੱਖਿਆ ਮੰਤਰੀ ਡਾ. ...

ਪੂਰੀ ਖ਼ਬਰ »

ਐਨ.ਐਫ.ਐਲ. ਦੇ ਸੇਵਾ ਮੁਕਤ ਵਧੀਕ ਮੈਨੇਜਰ ਦੀਦਾਰ ਸਿੰਘ ਝੱਜ ਨਹੀਂ ਰਹੇ

ਸ੍ਰੀ ਅਨੰਦਪੁਰ ਸਾਹਿਬ, 26 ਸਤੰਬਰ (ਜੇ. ਐਸ. ਨਿੱਕੂਵਾਲ)-ਇਥੋਂ ਦੇ ਅਕੈਡਮੀ ਸੜਕ ਸਥਿਤ ਦਸਮੇਸ਼ ਕਾਲੋਨੀ, ਵਾਰਡ ਨੰ: 4 ਦੇ ਰਹਿਣ ਵਾਲੇ ਤੇ ਐਨ. ਐਫ. ਐਲ. ਨੰਗਲ ਤੋਂ ਸੇਵਾ ਮੁਕਤ ਹੋਏ ਵਧੀਕ ਮੈਨੇਜਰ ਅਜੈਬ ਸਿੰਘ ਝੱਜ (78) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਹਨ | ...

ਪੂਰੀ ਖ਼ਬਰ »

ਕੰਧੋਲਾ ਦੇ ਖੇਤਾਂ 'ਚੋਂ ਟਰਾਂਸਫ਼ਾਰਮਰ ਚੋਰੀ

ਸ੍ਰੀ ਚਮਕੌਰ ਸਾਹਿਬ, 26 ਸਤੰਬਰ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਕੰਧੋਲਾ ਵਿਖੇ ਸੇਵਾ-ਮੁਕਤ ਪਿ੍ੰਸੀਪਲ ਬੁੱਧ ਰਾਮ ਸਿੰਘ ਦੇ ਖੇਤਾਂ 'ਚ ਪਾਵਰਕਾਮ ਦੇ ਟਰਾਂਸਫ਼ਾਰਮਰ ਨੂੰ ਚੋਰਾਂ ਵਲੋਂ ਲਾਹ ਕੇ ਵਿਚੋਂ ਕੀਮਤੀ ਤਾਬਾਂ, ਤੇਲ ਆਦਿ ਚੋਰੀ ਕਰ ਲਿਆ ਜਦ ਕਿ ਖ਼ਾਲੀ ...

ਪੂਰੀ ਖ਼ਬਰ »

ਚੇਅਰਮੈਨ ਕਕਰਾਲੀ ਦੀ ਅਗਵਾਈ ਹੇਠ ਕਰਮਚਾਰੀਆਂ ਨੇ ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਲੱਡੂ ਵੰਡੇ

ਮੋਰਿੰਡਾ, 26 ਸਤੰਬਰ (ਪਿ੍ਤਪਾਲ ਸਿੰਘ)-ਮਾਰਕੀਟ ਕਮੇਟੀ ਮੋਰਿੰਡਾ ਵਿਖੇ ਚੇਅਰਮੈਨ ਗੁਰਵਿੰਦਰ ਸਿੰਘ ਕਕਰਾਲੀ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦਫ਼ਤਰ ਦੇ ਕਰਮਚਾਰੀਆਂ ਵਲੋਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਪੰਜਾਬ ਬਣਨ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ...

ਪੂਰੀ ਖ਼ਬਰ »

ਬਾਬਾ ਗ਼ਾਜ਼ੀ ਦਾਸ ਕਲੱਬ ਵਲੋਂ 11 ਜੋੜਿਆਂ ਦੇ ਵਿਆਹ ਸਮਾਗਮ ਦੀਆਂ ਤਿਆਰੀਆਂ

ਰੂਪਨਗਰ, 26 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ ਦਾ ਖੇਡਾਂ ਤੇ ਸਮਾਜ ਸੇਵਾ ਨੂੰ ਸਮਰਪਿਤ ਪ੍ਰਸਿੱਧ ਕਲੱਬ ਬਾਬਾ ਗ਼ਾਜ਼ੀ ਦਾਸ ਕਲੱਬ ਵਲੋਂ 28 ਸਤੰਬਰ (ਮੰਗਲਵਾਰ) ਨੂੰ ਗੁਰਦੁਆਰਾ ਬਾਬਾ ਗ਼ਾਜ਼ੀ ਦਾਸ ਰੋਡਮਾਜਰਾ ਵਿਖੇ 11 ਜੋੜਿਆਂ ਦੇ ਵਿਆਹਾਂ ਲਈ ਸਮਾਗਮ ...

ਪੂਰੀ ਖ਼ਬਰ »

ਸਿਵਲ ਸਰਜਨ ਰੂਪਨਗਰ ਨੇ ਪਲਸ ਪੋਲੀਓ ਮੁਹਿੰਮ ਦਾ ਲਿਆ ਜਾਇਜ਼ਾ

ਨੂਰਪੁਰ ਬੇਦੀ, 26 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਸਿਵਲ ਸਰਜਨ ਰੂਪਨਗਰ ਨੇ ਬਲਾਕ ਨੂਰਪੁਰ ਬੇਦੀ ਦੇ ਵੱਖ-ਵੱਖ ਸਲੱਮ ਖੇਤਰਾਂ ਦਾ ਦੌਰਾ ਕਰ ਕੇ ਪਲਸ ਪੋਲੀਓ ਮੁਹਿੰਮ ਦਾ ਜਾਇਜ਼ਾ ਲਿਆ | ਡਾ. ਵਿਧਾਨ ਚੰਦਰ ਸੀਨੀਅਰ ਮੈਡੀਕਲ ...

ਪੂਰੀ ਖ਼ਬਰ »

ਸਫ਼ਲ ਸਾਬਤ ਹੋਇਆ ਮਾਣਕ ਮਾਜਰਾ ਦੇ ਕਿਸਾਨ ਵਲੋਂ ਛਿੱਟੇ ਨਾਲ ਕੀਤੀ ਬਾਸਮਤੀ ਦੀ ਬਿਜਾਈ ਦਾ ਤਰੀਕਾ

ਪੁਰਖਾਲੀ, 26 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ)-ਇਲਾਕੇ ਦੇ ਪਿੰਡ ਮਾਣਕ ਮਾਜਰਾ ਦੇ ਕਿਸਾਨ ਸਤਨਾਮ ਸਿੰਘ ਬੈਦਵਾਨ ਵਲੋਂ ਛਿੱਟੇ ਨਾਲ ਕੀਤੀ ਬਾਸਮਤੀ ਦੀ ਬਿਜਾਈ ਸਫਲ ਸਾਬਤ ਹੋਈ | ਇਸ ਸਬੰਧੀ ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਨੇ ਤਜ਼ਰਬੇ ਦੇ ਤੌਰ 'ਤੇ ਬਾਸਮਤੀ-1509 ...

ਪੂਰੀ ਖ਼ਬਰ »

ਭਾਈ ਲਾਲੋ ਦਾ ਜਨਮ ਦਿਹਾੜਾ ਮਨਾਇਆ

ਮੋਰਿੰਡਾ, 26 ਸਤੰਬਰ (ਕੰਗ)-ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਮੋਰਿੰਡਾ ਵਲੋਂ ਭਾਈ ਲਾਲੋ ਦਾ 569ਵਾਂ ਜਨਮ ਦਿਹਾੜਾ ਮਨਾਇਆ ਗਿਆ | ਇਸ ਸਬੰਧੀ ਪ੍ਰਧਾਨ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਫੈਡਰੇਸ਼ਨ ਦੇ ਸਮੂਹ ਮੈਂਬਰਾਂ ਵਲੋਂ ਕੇਕ ਕੱਟ ਕੇ ਭਾਈ ਲਾਲੋ ਦਾ ਜਨਮ ...

ਪੂਰੀ ਖ਼ਬਰ »

ਬੀ.ਬੀ.ਐਮ.ਬੀ. ਨੇ ਚੈੱਕ ਵੰਡੇ

ਚੰਡੀਗੜ੍ਹ, 26 ਸਤੰਬਰ (ਪ੍ਰੋ. ਅਵਤਾਰ ਸਿੰਘ)-ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋਂ ਕੁਦਰਤੀ ਮੌਤ, ਆਤਮ ਹੱਤਿਆ, ਲਾਪਤਾ ਹੋਏ ਕਰਮਚਾਰੀਆਂ ਤੇ ਸਥਾਈ ਅੰਗਹੀਣਤਾ ਹੋਣ ਕਾਰਨ ਵਿੱਤੀ ਸਹਾਇਤਾ ਦੇਣ ਲਈ ਆਪਣੇ ਕਰਮਚਾਰੀਆਂ ਲਈ ਪਿਛਲੇ ਸਾਲ ਤੋਂ ਨਵੀਂ ਸ਼ੁਰੂ ਕੀਤੀ ...

ਪੂਰੀ ਖ਼ਬਰ »

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਯੂ. ਪੀ. ਐਸ. ਸੀ. ਦੀ ਪ੍ਰੀਖਿਆ ਦੇਣ ਦੇ ਚਾਹਵਾਨਾਂ ਲਈ ਵੈਬੀਨਾਰ

ਰੂਪਨਗਰ, 26 ਸਤੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਵਲੋਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ. ਬੀ. ਈ. ਈ.) ਦੇ ਉਨ੍ਹਾਂ ਉਮੀਦਵਾਰਾਂ ਲਈ ਵਿਸ਼ੇਸ਼ ਪਹਿਲਕਦਮੀ ਕੀਤੀ ਗਈ ਹੈ ਜੋ ਯੂ. ਪੀ. ਐਸ. ਸੀ. ਸੀ. ਐਸ. ਈ. ਦੀ ...

ਪੂਰੀ ਖ਼ਬਰ »

ਡੱਲਾ ਸਕੂਲ ਦੇ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਦਾ ਸਨਮਾਨ

ਬੇਲਾ, 26 ਸਤੰਬਰ (ਮਨਜੀਤ ਸਿੰਘ ਸੈਣੀ)-ਪਰਮ ਸੇਵਾ ਵੈਲਫੇਅਰ ਸੁਸਾਇਟੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡੱਲਾ ਵਿਖੇ ਕਰਵਾਏ ਸਾਦੇ 'ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ 2020-21 ਦੇ ਵਿਦਿਅਕ ਵਰ੍ਹੇ ਦੌਰਾਨ 12ਵੀਂ ਕਲਾਸ ਦੇ 80 ਫ਼ੀਸਦ ਤੋਂ ਵੱਧ ਅੰਕ ਹਾਸਲ ਕਰਨ ...

ਪੂਰੀ ਖ਼ਬਰ »

ਬਾਹਤੀ ਮਹਾਂ ਸਭਾ ਦੀ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 26 ਸਤੰਬਰ (ਜੇ. ਐਸ. ਨਿੱਕੂਵਾਲ)-ਬਾਹਤੀ ਮਹਾਂ ਸਭਾ ਦੀ ਮੀਟਿੰਗ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਚਰਨ ਦਾਸ ਸਲੂਰੀਆ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ 29 ਅਗਸਤ ਨੂੰ ਪ੍ਰਧਾਨਗੀ ਦੇ ਚੋਣ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਸੀ | ਉਸ ਨੂੰ ਵਿਧਾਨ ਸਭਾ ...

ਪੂਰੀ ਖ਼ਬਰ »

ਮੁੱਖ ਮੰਤਰੀ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰ ਕੇ ਆਪਣਾ ਵਾਅਦਾ ਪੂਰਾ ਕਰਨ-'ਆਪ'

ਨੂਰਪੁਰ ਬੇਦੀ, 26 ਸਤੰਬਰ (ਢੀਂਡਸਾ)-ਆਮ ਆਦਮੀ ਪਾਰਟੀ ਰੋਪੜ ਦੇ ਜ਼ਿਲ੍ਹਾ ਸਕੱਤਰ ਰਾਮ ਕੁਮਾਰ ਮੁਕਾਰੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਸਰਕਾਰੀ ਵਿਭਾਗਾਂ 'ਚ ਕੰਮ ਕਰਦੇ ਠੇਕਾ ਮੁਲਾਜ਼ਮ ਪੂਰੇ ਪੰਜਾਬ ਵਿਚ ਰੈਗੂਲਰ ਹੋਣ ਲਈ ਆਪਣੇ ਪਰਿਵਾਰਾਂ ਸਮੇਤ ...

ਪੂਰੀ ਖ਼ਬਰ »

ਦਿਲਰੁਬਾ ਵਾਦਕ ਜਸਪਾਲ ਸ਼ਰਮਾ ਦਾ ਸਨਮਾਨ

ਨੰਗਲ, 26 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਮੁੱਖ ਸਰਪ੍ਰਸਤ ਹਰਭਜਨ ਸਿੰਘ ਬਡਵਾਲ ਦੀ ਪ੍ਰੇਰਨਾ ਨਾਲ ਇਲਾਕੇ ਦੇ ਪ੍ਰਸਿੱਧ ਦਿਲਰੁਬਾ ਵਾਦਕ ਜਸਪਾਲ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ | ਪ੍ਰਸਿੱਧ ਕਲਾਕਾਰ ਸੁਰਿੰਦਰ ਸੂਫ਼ੀ ...

ਪੂਰੀ ਖ਼ਬਰ »

ਆੜ੍ਹਤੀ ਐਸੋਸੀਏਸ਼ਨ ਅਨਾਜ ਮੰਡੀ ਘਨੌਲੀ ਨੇ ਧਾਰਮਿਕ ਸਮਾਗਮ ਕਰਵਾਇਆ

ਘਨੌਲੀ, 26 ਸਤੰਬਰ (ਜਸਵੀਰ ਸਿੰਘ ਸੈਣੀ)-ਆੜ੍ਹਤੀ ਐਸੋਸੀਏਸ਼ਨ ਅਨਾਜ ਮੰਡੀ ਘਨੌਲੀ ਵਲੋਂ ਮੰਡੀ ਵਿਖੇ ਝੋਨੇ ਦੀ ਖ਼ਰੀਦ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਲਈ ਅਰਦਾਸ ...

ਪੂਰੀ ਖ਼ਬਰ »

ਡਾ: ਚੀਮਾ ਨੇ ਨੋਧੇਮਾਜਰਾ ਵਿਖੇ ਮਾਤਾ ਜੀਤੋ ਦੇਵੀ ਦੀ ਮੌਤ 'ਤੇ ਕੀਤਾ ਦੁੱਖ ਸਾਂਝਾ

ਨੂਰਪੁਰ ਬੇਦੀ, 26 ਸਤੰਬਰ (ਵਿੰਦਰ ਪਾਲ ਝਾਂਡੀਆਂ)-ਸ਼ੋ੍ਰਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਡਾਕਟਰ ਦਲਜੀਤ ਸਿੰਘ ਚੀਮਾ ਨੇ ਪਿੰਡ ਨੋਧੇਮਾਜਰਾ ਵਿਖੇ ਸਾਬਕਾ ਸੰਮਤੀ ਮੈਂਬਰ, ਸੀਨੀਅਰ ਯੂਥ ਅਕਾਲੀ ਆਗੂ ਤੇ ਗੁ. ਸ੍ਰੀ ਝੰਡਾ ਜੀ ...

ਪੂਰੀ ਖ਼ਬਰ »

ਆਚਾਰੀਆ ਚੇਤਨਾ ਨੰਦ ਦੇ ਜਨਮ ਦਿਹਾੜੇ 'ਤੇ ਸਮਾਜ ਸੇਵੀ ਸੰਸਥਾ ਵਲੋਂ ਐਂਬੂਲੈਂਸ ਭੇਟ

ਨੂਰਪੁਰ ਬੇਦੀ, 26 ਸਤੰਬਰ (ਢੀਂਡਸਾ)-ਸੰਸਥਾ ਪਹਿਲਾਂ ਇਨਸਾਨੀਅਤ ਦੇ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ ਵਲੋਂ ਮਹਾਰਾਜ ਸਵਾਮੀ ਵੇਦਾਂਤ ਆਚਾਰੀਆ ਸ੍ਰੀ ਚੇਤਨਾ ਨੰਦ ਭੂਰੀ ਵਾਲਿਆਂ ਦੇ ਜਨਮ ਦਿਹਾੜੇ 'ਤੇ ਐਂਬੂਲੈਂਸ ਭੇਟ ਕੀਤੀ ਗਈ | ਐਂਬੂਲੈਂਸ ਭੇਟ ਕਰਨ ਉਪਰੰਤ ਸ. ...

ਪੂਰੀ ਖ਼ਬਰ »

ਭਾਰਤ ਬੰਦ ਦੇ ਸਬੰਧ 'ਚ ਜਥਾ ਮਾਰਚ ਕੱਢਿਆ

ਨੂਰਪੁਰ ਬੇਦੀ, 26 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 27 ਸਤੰਬਰ ਨੂੰ ਭਾਰਤ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ ਜਿਸ ਤਹਿਤ ਬਲਾਕ ਨੂਰਪੁਰ ਬੇਦੀ ਵਿਖੇ ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ (ਸੀਟੂ) ਵਲੋਂ ...

ਪੂਰੀ ਖ਼ਬਰ »

ਗੰਗੂਵਾਲ ਵਿਖੇ ਬਾਂਦਰਾਂ ਦੇ ਕਹਿਰ ਤੋਂ ਦੁਕਾਨਦਾਰ ਪ੍ਰੇਸ਼ਾਨ

ਸ੍ਰੀ ਅਨੰਦਪੁਰ ਸਾਹਿਬ, 26 ਸਤੰਬਰ (ਜੇ. ਐਸ. ਨਿੱਕੂਵਾਲ)-ਪਿੰਡ ਗੰਗੂਵਾਲ ਦੀ ਮਾਰਕੀਟ ਵਿਖੇ ਬਾਂਦਰਾਂ ਦੇ ਕਹਿਰ ਦੁਕਾਨਦਾਰ ਤੇ ਸਥਾਨਕ ਵਾਸੀ ਬਹੁਤ ਪ੍ਰੇਸ਼ਾਨ ਹਨ | ਇਨ੍ਹਾਂ ਬਾਂਦਰਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਹਨ, ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ...

ਪੂਰੀ ਖ਼ਬਰ »

ਵਿਧਾਇਕ ਸੰਦੋਆ ਨੇ ਅੱਜ ਦੇ ਭਾਰਤ ਬੰਦ ਸੱਦੇ ਨੂੰ ਦਿੱਤਾ ਸਮਰਥਨ

ਨੂਰਪੁਰ ਬੇਦੀ, 26 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਕੇਂਦਰ ਵਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ 'ਚ ਬੀਤੇ ਕਈ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਕਾਲੇ ਕਾਨੂੰਨਾਂ ਦੇ ਵਿਰੋਧ 'ਚ 27 ਸਤੰਬਰ ਨੂੰ ...

ਪੂਰੀ ਖ਼ਬਰ »

ਰੇਤ ਨਿਕਾਸੀ ਬੰਦ ਹੋਣ ਨਾਲ ਲੋਕਾਂ ਨੇ ਲਿਆ ਸੁੱਖ ਦਾ ਸਾਹ

ਬੇਲਾ, 26 ਸਤੰਬਰ (ਮਨਜੀਤ ਸਿੰਘ ਸੈਣੀ)-ਹਲਕੇ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਦੇ ਸਾਰ ਹੀ ਪੰਜਾਬ 'ਚੋਂ ਮਾਇਨਿੰਗ ਬੰਦ ਕਰਨ ਦੇ ਦਿੱਤੇ ਬਿਆਨਾ ਦੇ ਨਾਲ ਹੀ ਬੇਲਾ ਨੇੜਲੇ ਸਤਲੁਜ ਦਰਿਆ 'ਚੋਂ ਹੁੰਦੀ ਜਾਇਜ਼-ਨਾਜਾਇਜ਼ ਰੇਤ ਨਿਕਾਸੀ ਬੰਦ ਹੋਣ ਨਾਲ ...

ਪੂਰੀ ਖ਼ਬਰ »

ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਨੇ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖ਼ੁਸ਼ੀ 'ਚ ਲੱਡੂ ਵੰਡੇ

ਮੋਰਿੰਡਾ, 26 ਸਤੰਬਰ (ਪਿ੍ਤਪਾਲ ਸਿੰਘ)-ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਪੰਜਾਬ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਲੱਡੂ ਵੰਡੇ ਗਏ | ਇਸ ਸਮੇਂ ਸੰਘਰਸ਼ ਕਮੇਟੀ ਦੇ ਆਗੂ ਕਰਨੈਲ ਸਿੰਘ ਜੀਤ, ਹਰੀਪਾਲ ਸਾਬਕਾ ...

ਪੂਰੀ ਖ਼ਬਰ »

ਬਾਗਾਂਵਾਲਾ ਕੋਆਪਰੇਟਿਵ ਸਰਵਿਸਿਜ਼ ਸੁਸਾਇਟੀ ਨੇ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖ਼ੁਸ਼ੀ 'ਚ ਬਰਫ਼ੀ ਵੰਡੀ

ਮੋਰਿੰਡਾ, 26 ਸਤੰਬਰ (ਪਿ੍ਤਪਾਲ ਸਿੰਘ, ਕੰਗ)-ਬਾਗਾਂਵਾਲਾ ਕੋਆਪਰੇਟਿਵ ਸਰਵਿਸਿਜ਼ ਸੋਸਾਇਟੀ ਮੋਰਿੰਡਾ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਰੁਪਿੰਦਰ ਸਿੰਘ ਭਿਚਰਾ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਪਰਮਿੰਦਰ ਸਿੰਘ ਬਿੱਟੂ ਕੰਗ ਨੇ ਦੱਸਿਆ ਕਿ ਮੀਟਿੰਗ ਦੌਰਾਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX