ਤਾਜਾ ਖ਼ਬਰਾਂ


ਅੰਮ੍ਰਿਤਪਾਲ ਮਾਮਲੇ ’ਤੇ ਚਾਰ ਦਿਨ ਬਾਅਦ ਹੋਵੇਗੀ ਮੁੜ ਸੁਣਵਾਈ
. . .  14 minutes ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ਅੰਮ੍ਰਿਤਪਾਲ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿਚ ਸੁਣਵਾਈ ਚੱਲ ਰਹੀ ਹੈ। ਪੰਜਾਬ ਦੇ ਏ. ਜੀ. ਵਿਨੋਦ ਘਈ ਨੇ ਅਦਾਲਤ ਵਿਚ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਅੰਮ੍ਰਿਤਪਾਲ ’ਤੇ ਐਨ. ਐਸ. ਏ. ਲਗਾਇਆ ਗਿਆ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ.....
ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਪਹੁੰਚੇ ਵਿਜੀਲੈਂਸ ਦਫ਼ਤਰ
. . .  4 minutes ago
ਸੰਗਰੂਰ, 21 ਮਾਰਚ (ਦਮਨਜੀਤ ਸਿੰਘ)- ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਸੰਗਰੂਰ ਵਿਜੀਲੈਂਸ ਦਫ਼ਤਰ ਪਹੁੰਚੇ ਹਨ।ਦੋ ਤਿੰਨ ਪਹਿਲਾਂ ਵੀ ਉਨ੍ਹਾਂ ਨੂੰ ਸੱਦਿਆ ਗਿਆ ਸੀ, ਪਰ ਉਦੋਂ ਉਹ ਪਹੁੰਚੇ ਨਹੀਂ ਸਨ। ਅੱਜ ਅਚਾਨਕ ਉਹ...
ਅੰਮ੍ਰਿਤਪਾਲ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਮੰਗ ’ਤੇ ਹਾਈ ਕੋਰਟ ਵਿਚ ਹੋਈ ਸੁਣਵਾਈ
. . .  24 minutes ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਮੰਗ ਕਰਦੀ ਹੈਬੀਅਸ ਕਾਰਪਸ ਪਟੀਸ਼ਨ ’ਤੇ ਅੱਜ ਸੁਣਵਾਈ ਹੋਈ। ਹਾਈਕੋਰਟ ਵਲੋਂ ਸਰਕਾਰ ਨੂੰ 4 ਦਿਨਾਂ ਅੰਦਰ ਸਥਿਤੀ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਅਦਾਲਤ ਵਿਚ....
ਸੰਸਦ ਦੁਪਹਿਰ 2 ਵਜੇ ਤੱਕ ਮੁਲਤਵੀ
. . .  59 minutes ago
ਨਵੀਂ ਦਿੱਲੀ, 21 ਮਾਰਚ- ਸੰਸਦ ’ਚ ਭਾਰੀ ਹੰਗਾਮੇ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਵਿਰੋਧੀ ਸੰਸਦ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰਨ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿਰਲਾ.....
ਸੁਰੱਖ਼ਿਆ ਦੇ ਮੱਦੇਨਜ਼ਰ ਅਜਨਾਲਾ ‘ਚ ਪੈਰਾ ਮਿਲਟਰੀ ਫ਼ੋਰਸ ਤਾਇਨਾਤ
. . .  about 1 hour ago
ਅਜਨਾਲਾ, 21 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਵਿਖੇ ਪਿਛਲੇ ਦਿਨੀਂ ਵਾਪਰੀ ਘਟਨਾਂ ਤੋਂ ਬਾਅਦ ਚਾਰ ਦਿਨਾਂ ਤੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਚੱਲ ਰਹੀਆਂ ਕਾਰਵਾਈਆਂ......
ਪੰਜਾਬ ਨੂੰ ਸ਼ਾਂਤੀ, ਭਾਈਚਾਰਕ ਸਾਂਝ ਅਤੇ ਵਿਕਾਸ ਦੀ ਲੋੜ-ਬਲਜੀਤ ਸਿੰਘ ਦਾਦੂਵਾਲ
. . .  about 2 hours ago
ਕਰਨਾਲ, 21 ਮਾਰਚ-ਬਰਤਾਨੀਆ ਵਿਚ ਖ਼ਾਲਿਸਤਾਨ ਪੱਖੀ ਸਮੂਹਾਂ ਦੁਆਰਾ ਹਾਲ ਹੀ ਵਿਚ ਕੀਤੀ ਹਿੰਸਾ 'ਤੇ ਬੋਲਦਿਆਂ ਹਰਿਆਣਾ ਹਰਿਆਣਾ ਐਸ.ਜੀ.ਪੀ.ਸੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ...
ਰਾਹੁਲ ਗਾਂਧੀ ਨਹੀਂ ਮੰਗਣਗੇ ਮਾਫੀ-ਖੜਗੇ
. . .  about 2 hours ago
ਨਵੀਂ ਦਿੱਲੀ, 21 ਮਾਰਚ-ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਰਾਹੁਲ ਗਾਂਧੀ ਮਾਫੀ ਨਹੀਂ ਮੰਗਣਗੇ। ਸਾਡੇ ਦੂਤਾਵਾਸਾਂ 'ਤੇ ਹਮਲੇ ਹੋ ਰਹੇ ਹਨ, ਪਰ ਉਹ ਇਨ੍ਹਾਂ ਹਮਲਿਆਂ ਦੀ ਨਿੰਦਾ ਕਰਨ ਲਈ ਕੁਝ ਨਹੀਂ ਕਹਿ ਰਹੇ...
ਰੈੱਡ ਕਾਰਨਰ ਨੋਟਿਸ ਰੱਦ ਕਰਨ ਨਾਲ ਮੇਹੁਲ ਚੋਕਸੀ ਦੇ ਕੇਸ 'ਤੇ ਕੋਈ ਅਸਰ ਨਹੀਂ ਪਵੇਗਾ-ਸਰਕਾਰੀ ਸੂਤਰ
. . .  about 2 hours ago
ਨਵੀਂ ਦਿੱਲੀ, 21 ਮਾਰਚ-ਸਰਕਾਰੀ ਸੂਤਰਾਂ ਅਨੁਸਾਰ ਮੇਹੁਲ ਚੋਕਸੀ ਵਿਰੁੱਧਰੈੱਡ ਕਾਰਨਰ ਨੋਟਿਸ (ਆਰ.ਸੀ.ਐਨ.) ਨੂੰ ਰੱਦ ਕਰਨ ਨਾਲ ਉਸ ਕੇਸ 'ਤੇ ਕੋਈ ਅਸਰ ਨਹੀਂ ਪਵੇਗਾ ਜੋ ਪਹਿਲਾਂ ਹੀ ਐਡਵਾਂਸ ਪੜਾਅ 'ਤੇ ਹੈ। ਜਿਸ ਸਮੇਂ ਚੋਕਸੀ ਨੂੰ ਗ੍ਰਿਫ਼ਤਾਰ ਕੀਤਾ...
ਕੇਂਦਰੀ ਜੇਲ੍ਹ ਚ ਐਨ.ਡੀ.ਪੀ.ਐਸ. ਦੇ ਮਾਮਲੇ ਚ ਬੰਦ ਕੈਦੀ ਦੀ ਮੌਤ
. . .  about 2 hours ago
ਕਪੂਰਥਲਾ, 21 ਮਾਰਚ (ਅਮਨਜੋਤ ਸਿੰਘ ਵਾਲੀਆ)-ਕੇਂਦਰੀ ਜੇਲ੍ਹ ਚ ਐਨ.ਡੀ.ਪੀ.ਐਸ. ਦੇ ਮਾਮਲੇ ਚ ਬੰਦ ਕੈਦੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਪੁੱਤਰ ਗੋਪੀ ਰਾਮ ਵਾਸੀ ਜੱਗੂਸ਼ਾਹ ਡੇਰਾ ਜੋ ਕਿ ਕੇਂਦਰੀ ਜੇਲ੍ਹ ਚ ਐਨ.ਡੀ.ਪੀ.ਐਸ. ਦੇ ਮਾਮਲੇ...
4 ਜ਼ਿਲ੍ਹਿਆਂ ਅਤੇ 2 ਜ਼ਿਲ੍ਹਿਆਂ ਦੇ ਕੁੱਝ ਹਿੱਸਿਆਂ 'ਚ ਅਜੇ ਬੰਦ ਰਹੇਗਾ ਇੰਟਰਨੈੱਟ
. . .  54 minutes ago
ਚੰਡੀਗੜ੍ਹ, 21 ਮਾਰਚ(ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਤਰਨਤਾਰਨ, ਫ਼ਿਰੋਜ਼ਪੁਰ, ਮੋਗਾ, ਸੰਗਰੂਰ, ਅੰਮ੍ਰਿਤਸਰ ਦੀ ਸਬ ਡਿਵੀਜ਼ਨ ਅਜਨਾਲਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਾਈ.ਪੀ.ਐਸ. ਚੌਂਕ ਅਤੇ ਹਵਾਈ ਅੱਡਾ ਮਾਰਗ 'ਤੇ ਇੰਟਰਨੈੱਟ ਸੇਵਾਵਾਂ...
ਹਰਜੀਤ ਸਿੰਘ ਨੂੰ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ਲੈ ਕੇ ਪਹੁੰਚੀ ਪੁਲਿਸ
. . .  about 3 hours ago
ਡਿਬਰੂਗੜ੍ਹ, 21 ਮਾਰਚ-‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੂੰ ਪੁਲਿਸ ਆਸਾਮ ਦੇ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ਲੈ ਕੇ ਪਹੁੰਚੀ ਹੈ। 19 ਮਾਰਚ ਦੀ ਰਾਤ ਨੂੰ ਉਨ੍ਹਾਂ ਵਲੋਂ ਆਤਮ ਸਮਰਪਣ ਕੀਤਾ ਗਿਆ ਸੀ। ਇਸ ਤੋਂ ਪਹਿਲਾ ਗ੍ਰਿਫ਼ਤਾਰ ਕੀਤੇ ਅੰਮ੍ਰਿਤਪਾਲ ਸਿੰਘ ਦੇ ਕਈ...
ਫੁਮੀਓ ਕਿਸ਼ਿਦਾ ਅਚਾਨਕ ਦੌਰੇ ਲਈ ਜਾ ਰਹੇ ਨੇ ਯੂਕਰੇਨ
. . .  about 3 hours ago
ਨਵੀਂ ਦਿੱਲੀ, 21 ਮਾਰਚ-ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਭਾਰਤ ਦੌਰੇ ਤੋਂ ਬਾਅਦ ਅਚਾਨਕ ਦੌਰੇ ਲਈ ਯੂਕਰੇਨ ਜਾ...
ਛੱਤੀਸਗੜ੍ਹ:ਮੁੱਠਭੇੜ 'ਚ ਮਹਿਲਾ ਨਕਸਲੀ ਢੇਰ
. . .  about 3 hours ago
ਰਾਏਪੁਰ, 21 ਮਾਰਚ-ਗੰਗਲੂਰ ਥਾਣੇ ਦੇ ਅਧੀਨ ਕੋਰਚੋਲੀ ਅਤੇ ਟੋਡਕਾ ਦੇ ਵਿਚਕਾਰ ਜੰਗਲਾਂ ਵਿਚ ਪੁਲਿਸ ਅਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ ਵਿਚ ਇਕ ਮਹਿਲਾ ਨਕਸਲੀ ਮਾਰੀ ਗਈ। ਬੀਜਾਪੁਰ ਦੇ ਐਸ.ਪੀ. ਅੰਜਨੇਯਾ ਵਰਸ਼ਨੇ ਨੇ ਕਿਹਾ...
ਅਮਰੀਕਾ:ਹਾਈ ਸਕੂਲ ਕੈਂਪਸ 'ਚ ਹੋਈ ਗੋਲੀਬਾਰੀ ਦੌਰਾਨ ਇਕ ਵਿਦਿਆਰਥੀ ਦੀ ਮੌਤ, ਇਕ ਜ਼ਖ਼ਮੀ
. . .  about 3 hours ago
ਟੈਕਸਾਸ, 21 ਮਾਰਚ-ਅਮਰੀਕਾ ਦੇ ਅਰਲਿੰਗਟਨ, ਟੈਕਸਾਸ ਦੇ ਉਪਨਗਰ ਵਿਚ ਇਕ ਹਾਈ ਸਕੂਲ ਕੈਂਪਸ ਵਿਚ ਹੋਈ ਗੋਲੀਬਾਰੀ ਵਿਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਇਕ ਹੋਰ ਜ਼ਖ਼ਮੀ ਹੋ ਗਿਆ। ਐਸੋਸੀਏਟਿਡ...
ਭਾਰਤੀ ਵਣਜ ਦੂਤਘਰ ਵਿਚ ਭੰਨਤੋੜ “ਬਿਲਕੁਲ ਅਸਵੀਕਾਰਨਯੋਗ”-ਵ੍ਹਾਈਟ ਹਾਊਸ
. . .  about 4 hours ago
ਵਾਸ਼ਿੰਗਟਨ, 21 ਮਾਰਚ -ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਜੌਨ ਕਿਰਬੀ ਨੇ ਕਿਹਾ ਹੈ ਕਿ ਸੈਨ ਫਰਾਂਸਿਸਕੋ ਵਿਚ ਭਾਰਤੀ ਦੂਤਘਰ ਵਿਚਚ ਭੰਨਤੋੜ ਕਰਨਾ "ਬਿਲਕੁਲ ਅਸਵੀਕਾਰਨਯੋਗ" ਹੈ ਅਤੇ ਅਮਰੀਕਾ ਇਸ ਦੀ ਨਿੰਦਾ ਕਰਦਾ ਹੈ। ਕਿਰਬੀ...
⭐ਮਾਣਕ-ਮੋਤੀ⭐
. . .  1 minute ago
⭐ਮਾਣਕ-ਮੋਤੀ⭐
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਰਜ਼ੀ ਤੌਰ 'ਤੇ ਇੰਜਾਜ਼ ਇੰਟਰਨੈਸ਼ਨਲ ਦੀ 20.16 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੀਤੀ ਕੁਰਕ
. . .  1 day ago
ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀਆਂ ਖ਼ਤਰਨਾਕ ਸਾਜ਼ਿਸ਼ਾਂ ਨਿੰਦਣਯੋਗ-ਸੁਖਬੀਰ ਸਿੰਘ ਬਾਦਲ
. . .  1 day ago
ਸ੍ਰੀ ਮੁਕਤਸਰ ਸਾਹਿਬ ,20 ਮਾਰਚ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਅਣ-ਐਲਾਨੀ ਐਮਰਜੈਂਸੀ ...
ਹੁਣ ਕੈਨੇਡੀਅਨ ਸਿਆਸਤਦਾਨ ਜਗਮੀਤ ਸਿੰਘ ਦਾ ਟਵਿੱਟਰ ਖਾਤਾ ਵੀ ਭਾਰਤ 'ਚ ਹੋਇਆ ਬੰਦ
. . .  1 day ago
ਮਹਿਲ ਕਲਾਂ, 20 ਮਾਰਚ (ਗੁਰਪ੍ਰੀਤ ਸਿੰਘ ਅਣਖੀ) -'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ 'ਤੇ ਪੰਜਾਬ ਪੁਲਿਸ ਵਲੋਂ ਕੀਤੀ ਗਈ ਵੱਡੀ ਕਾਰਵਾਈ ਅਤੇ ਪੰਜਾਬ 'ਚ ਇੰਟਰਨੈੱਟ 'ਤੇ ਪਾਬੰਦੀ ...
ਪਿੰਡ ਭਬਿਆਣਾ ਵਿਖੇ ਇਕ ਵਿਅਕਤੀ ਨੂੰ ਕਹੀ ਦਾ ਦਸਤਾ ਮਾਰ ਕੇ ਮੌਤ ਦੇ ਘਾਟ ਉਤਾਰਿਆ
. . .  1 day ago
ਫਗਵਾੜਾ, 20 ਮਾਰਚ (ਹਰਜੋਤ ਸਿੰਘ ਚਾਨਾ)- ਇਥੋਂ ਦੇ ਪਿੰਡ ਭਬਿਆਣਾ ਵਿਖੇ ਇਕ ਘਰ ’ਚ ਵਿਅਕਤੀ ਦਾ ’ਚ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਵਿਅਕਤੀ ਦੀ ਪਛਾਣ ਗੁਰਦੇਵ ਸਿੰਘ (45) ਪੁੱਤਰ ਸ਼ਾਮ ਸਿੰਘ ...
‘ਕੋਟਫੱਤਾ ਬਲੀ ਕਾਂਡ’ ਦੇ ਸਾਰੇ ਜਣੇ ਦੋਸ਼ੀ ਕਰਾਰ, ਭਲਕੇ ਸੁਣਾਈ ਜਾਵੇਗੀ ਸਜ਼ਾ
. . .  1 day ago
ਬਠਿੰਡਾ, 20 ਮਾਰਚ (ਸੱਤਪਾਲ ਸਿੰਘ ਸਿਵੀਆਂ)-ਪਿੰਡ ਕੋਟਫੱਤਾ ਦੇ ਮਾਸੂਮ ਭੈਣ-ਭਰਾ ਦੀ ਬਲੀ ਦੇਣ ਦੇ ਮਾਮਲੇ ‘ਚ ਅੱਜ ਬਠਿੰਡਾ ਦੇ ਵਧੀਕ ਸ਼ੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਲੋਂ ਸਾਰੇ 7 ਵਿਅਕਤੀਆਂ ...
ਆਮ ਆਦਮੀ ਪਾਰਟੀ ਵਾਲੀ ਸੂਬਾ ਸਰਕਾਰ ਦੀ ਸਿਆਸੀ ਬਦਲਾਖ਼ੋਰੀ ਵਿਰੁੱਧ ਸ. ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬੀਆਂ ਦੇ ਨਾਂਅ ਖੁੱਲ੍ਹੀ ਚਿੱਠੀ
. . .  1 day ago
ਮੌਸਮ ਵਿਚ ਬਦਲਾਅ ਕਾਰਨ 10 ਉਡਾਣਾਂ ਵਿਚ ਕੀਤਾ ਬਦਲਾਅ
. . .  1 day ago
ਨਵੀਂ ਦਿੱਲੀ, 20 ਮਾਰਚ- ਦਿੱਲੀ ਵਿਚ ਮੌਸਮ ’ਚ ਹੋਏ ਬਦਲਾਅ ਕਾਰਨ ਕੁੱਲ 10 ਉਡਾਣਾਂ ਦੇ ਰਾਹ ਬਦਲੇ ਗਏ, ਜਿਨ੍ਹਾਂ ਵਿਚੋਂ 7 ਜੈਪੁਰ ਅਤੇ 3 ਲਖਨਊ ਵੱਲ ਮੋੜੀਆਂ....
ਅੰਮ੍ਰਿਤਪਾਲ ਸਿੰਘ ਦੇ 4 ਹੋਰ ਸਾਥੀਆਂ ਨੂੰ ਬਾਬਾ ਬਕਾਲਾ ਸਾਹਿਬ ਅਦਾਲਤ ਵਿਚ ਕੀਤਾ ਪੇਸ਼
. . .  1 day ago
ਬਾਬਾ ਬਕਾਲਾ ਸਾਹਿਬ, 20 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਖ਼ਿਲਾਫ਼ ਪੁਲਿਸ ਵਲੋਂ ਵਿੱਢੀ ਮੁਹਿੰਮ ਤਹਿਤ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਗਿ੍ਰਫ਼ਤਾਰੀ ਲਗਾਤਾਰ ਜਾਰੀ ਹੈ । ਬੀਤੇ ਕੱਲ੍ਹ ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਬਾਬਾ ਬਕਾਲਾ ਸਾਹਿਬ ਅਦਾਲਤ ਵਿਚ ਪੇਸ਼ ਕਰਨ ਪਿੱਛੋਂ ਅੱਜ ਅੰਮ੍ਰਿਤਪਾਲ.....
ਲੰਡਨ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ ਵਲੋਂ ਬਿ੍ਟਿਸ਼ ਹਾਈ ਕਮਿਸ਼ਨ ਦਫ਼ਤਰ ਦੇ ਬਾਹਰ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 20 ਮਾਰਚ- ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਖ਼ਾਲਿਸਤਾਨੀ ਸਮਰਥਕਾਂ ਵਲੋਂ ਭਾਰਤੀ ਝੰਡਾ ਉਤਾਰਨ ਦੀ ਕੋਸ਼ਿਸ਼ ਦੀ ਘਟਨਾ ਨੂੰ ਲੈ ਕੇ ਅੱਜ ਸਿੱਖ ਭਾਈਚਾਰੇ ਨੇ ਇੱਥੇ ਸਥਿਤ ਬ੍ਰਿਟਿਸ਼ ਹਾਈ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 555
ਵਿਚਾਰ ਪ੍ਰਵਾਹ: ਅਮਨ ਦੀ ਉਸਾਰੀ ਭਾਵੇਂ ਜਿੰਨੀ ਵੀ ਨੀਰਸ ਹੋਵੇ, ਜਾਰੀ ਰਹਿਣੀ ਚਾਹੀਦੀ ਹੈ। -ਜੋਨ ਐਫ. ਕੈਨੇਡੀ

ਪਹਿਲਾ ਸਫ਼ਾ

ਅੰਮ੍ਰਿਤਪਾਲ ਦੇ ਪੰਜ ਸਾਥੀਆਂ 'ਤੇ ਲੱਗਾ ਐਨ.ਐਸ.ਏ.

* ਵਿਦੇਸ਼ ਤੋਂ ਹੋਈ ਫੰਡਿੰਗ ਤੇ ਆਈ.ਐਸ.ਆਈ. ਨਾਲ ਸੰਬੰਧ ਹੋਣ ਦਾ ਡੂੰਘਾ ਸ਼ੱਕ * ਹੁਣ ਤੱਕ 114 ਵਿਰੁੱਧ ਮਾਮਲਾ ਦਰਜ, 10 ਹਥਿਆਰ ਬਰਾਮਦ

ਚੰਡੀਗੜ੍ਹ, 20 ਮਾਰਚ (ਤਰੁਣ ਭਜਨੀ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਪੁਲਿਸ ਦੀ ਕਾਰਵਾਈ ਜਾਰੀ ਹੈ। ਸੂਬੇ ਭਰ 'ਚ ਪੁਲਿਸ ਦਾ ਪਹਿਰਾ ਹੈ। ਕਈ ਜ਼ਿਲ੍ਹਿਆਂ 'ਚ ਧਾਰਾ-144 ਲਾਗੂ ਹੈ। ਮੋਬਾਈਲ ਇੰਟਰਨੈੱਟ ਤੇ ਐਸ.ਐਮ.ਐਸ. ਸੇਵਾ ਮੁਅੱਤਲ ਕਰ ਦਿੱਤੀ ਗਈ ਹੈ ਪਰ ਅਜੇ ਤੱਕ ਅੰਮ੍ਰਿਤਪਾਲ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਦੌਰਾਨ ਪੰਜਾਬ ਪੁਲਿਸ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕੁਝ ਅਹਿਮ ਜਾਣਕਾਰੀਆਂ ਦਿੱਤੀਆਂ ਹਨ। ਪੰਜਾਬ ਪੁਲਿਸ ਦੇ ਆਈ.ਜੀ. ਸੁਖਚੈਨ ਸਿੰਘ ਗਿੱਲ ਨੇ ਸੋਮਵਾਰ ਨੂੰ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਕਰਦਿਆਂ ਹੁਣ ਤੱਕ 114 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ 'ਚੋਂ ਚਾਰ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ ਜਦਕਿ ਅੰਮ੍ਰਿਤਪਾਲ ਦੇ ਚਾਚੇ ਨੂੰ ਡਿਬਰੂਗੜ੍ਹ ਲਿਜਾਇਆ ਜਾ ਰਿਹਾ ਹੈ। ਡਿਬਰੂਗੜ੍ਹ ਭੇਜੇ ਗਏ ਸਾਰੇ ਵਿਅਕਤੀਆਂ ਖ਼ਿਲਾਫ਼ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨ.ਐਸ.ਏ.) ਤਹਿਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਾਹਮਣੇ ਆਏ ਤੱਥਾਂ ਅਤੇ ਹਾਲਾਤ ਦੇ ਆਧਾਰ 'ਤੇ ਸਾਨੂੰ ਆਈ. ਐਸ. ਆਈ. ਨਾਲ ਸੰਬੰਧ ਹੋਣ ਦਾ ਡੂੰਘਾ ਸ਼ੱਕ ਹੈ। ਇਸ ਤੋਂ ਇਲਾਵਾ ਸਾਨੂੰ ਵਿਦੇਸ਼ੀ ਫੰਡਿੰਗ ਦਾ ਵੀ ਸ਼ੱਕ ਹੈ। ਜਿਨ੍ਹਾਂ ਚਾਰ ਲੋਕਾਂ ਨੂੰ ਆਸਾਮ ਦੇ ਡਿਬਰੂਗੜ੍ਹ ਭੇਜਿਆ ਗਿਆ। ਇਨ੍ਹਾਂ 'ਚ ਦਲਜੀਤ ਸਿੰਘ ਕਲਸੀ, ਬਸੰਤ ਸਿੰਘ, ਗੁਰਮੀਤ ਸਿੰਘ ਭੂਖਨਵਾਲਾ ਤੇ ਭਗਵੰਤ ਸਿੰਘ ਦੇ ਨਾਂਅ ਸ਼ਾਮਿਲ ਹਨ। ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੂੰ ਵੀ ਡਿਬਰੂਗੜ੍ਹ ਲਿਜਾਇਆ ਜਾ ਰਿਹਾ ਹੈ। ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਅੰਮ੍ਰਿਤਪਾਲ ਨੇ ਅਨੰਦਪੁਰ ਖ਼ਾਲਸਾ ਫ਼ੌਜ (ਏ.ਕੇ.ਐਫ.) ਨਾਂਅ ਦੀ ਜਥੇਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ। ਉਸ ਦੇ ਘਰ ਦੇ ਦਰਵਾਜ਼ੇ 'ਤੇ (ਏ.ਕੇ.ਐਫ.) ਵੀ ਲਿਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਸ਼ਾਂਤੀ ਦਾ ਮਾਹੌਲ ਹੈ ਤੇ ਕਾਨੂੰਨ ਵਿਵਸਥਾ ਨੂੰ ਕੋਈ ਚੁਣੌਤੀ ਨਹੀਂ ਹੈ। ਉਨ੍ਹਾਂ ਦੱਸਿਆ ਕਿ 'ਵਾਰਿਸ ਪੰਜਾਬ ਦੇ' ਦੇ ਕੁਝ ਅਨਸਰਾਂ ਵਿਰੁੱਧ ਵਿਸ਼ੇਸ਼ ਕਾਰਵਾਈ ਕੀਤੀ ਗਈ। ਇਨ੍ਹਾਂ ਖ਼ਿਲਾਫ਼ 6 ਅਪਰਾਧਿਕ ਮਾਮਲੇ ਦਰਜ ਹਨ। 'ਵਾਰਿਸ ਪੰਜਾਬ ਦੇ' ਦਾ ਮੁਖੀ ਅੰਮ੍ਰਿਤਪਾਲ ਸਿੰਘ ਅਜੇ ਫ਼ਰਾਰ ਹੈ। ਪੁਲਿਸ ਉਸ ਨੂੰ ਫੜਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ 'ਤੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ 'ਤੇ ਬੋਲਦਿਆਂ ਆਈ.ਜੀ.ਪੀ. ਨੇ ਸਾਫ਼ ਕਿਹਾ ਕਿ ਅਜੇ ਗ੍ਰਿਫ਼ਤਾਰੀ ਨਹੀਂ ਹੋਈ ਤੇ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ। ਹੁਣ ਤੱਕ 114 ਅਨਸਰਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਭੰਗ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ 'ਚੋਂ 78 ਨੂੰ ਪਹਿਲੇ ਦਿਨ ਤੇ 34 ਨੂੰ ਦੂਜੇ ਦਿਨ ਅਤੇ ਦੋ ਹੋਰਾਂ ਨੂੰ ਐਤਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਕੋਲੋਂ 10 ਹਥਿਆਰ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਸਥਿਤੀ ਨੂੰ ਦੇਖਦਿਆਂ ਲਗਦਾ ਹੈ ਕਿ ਇਸ ਵਿਚ ਆਈ.ਐਸ.ਆਈ. ਦਾ ਹੱਥ ਹੈ ਤੇ ਵਿਦੇਸ਼ੀ ਫੰਡਿੰਗ ਵੀ ਹੋਈ ਹੈ।

ਅੰਮ੍ਰਿਤਪਾਲ ਸਿੰਘ ਦੇ ਚਾਚਾ ਤੇ ਡਰਾਈਵਰ ਵਲੋਂ ਆਤਮ ਸਮਰਪਣ

ਪੁਲਿਸ ਝੂਠੇ ਮੁਕਾਬਲੇ 'ਚ ਕਰ ਸਕਦੀ ਹੈ ਅੰਮ੍ਰਿਤਪਾਲ ਦੀ ਹੱਤਿਆ-ਹਰਜੀਤ ਸਿੰਘ

ਜਲੰਧਰ/ ਸ਼ਾਹਕੋਟ/ ਮਹਿਤਪੁਰ, 20 ਮਾਰਚ (ਐੱਮ. ਐੱਸ. ਲੋਹੀਆ, ਸੁਖਦੀਪ ਸਿੰਘ, ਲਖਵਿੰਦਰ ਸਿੰਘ, ਹਰਜਿੰਦਰ ਸਿੰਘ ਚੰਦੀ)-ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਅਤੇ ਡਰਾਈਵਰ ਹਰਪ੍ਰੀਤ ਸਿੰਘ ਨੇ ਬੀਤੀ ਰਾਤ ਪੁਲਿਸ ਅਧਿਕਾਰੀਆਂ ਅੱਗੇ ਆਤਮ ਸਮਰਪਣ ਕਰ ਦਿੱਤਾ। 'ਵਾਰਿਸ ਪੰਜਾਬ ਦੇ' ਜਥੇਬੰਦੀ ਨਾਲ ਜੁੜੇ ਵਿਅਕਤੀਆਂ ਦੀ ਸੂਬੇ ਭਰ 'ਚ ਭਾਲ ਕਰ ਰਹੀ ਪੁਲਿਸ ਵਲੋਂ, ਉਨ੍ਹਾਂ ਨੂੰ ਕਾਬੂ ਕਰਕੇ ਗ੍ਰਿਫ਼ਤਾਰੀਆਂ ਪਾਈਆਂ ਜਾ ਰਹੀਆਂ ਹਨ, ਪਰ ਪੁਲਿਸ ਦੀ ਨਾਕਾਮੀ ਉਸ ਵੇਲੇ ਸਾਹਮਣੇ ਆਈ, ਜਦੋਂ ਇਸ ਗੱਲ ਦਾ ਖ਼ੁਲਾਸਾ ਹੋਇਆ ਕਿ 18 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਕਾਫ਼ਲੇ ਦਾ ਪਿੱਛਾ ਕਰ ਰਹੀ ਪੁਲਿਸ ਦੇ ਸਾਹਮਣੇ ਹੀ ਆਪਣੇ ਦੋ ਗੰਨਮੈਨਾਂ ਸਮੇਤ ਅੰਮ੍ਰਿਤਪਾਲ ਸਿੰਘ ਫ਼ਰਾਰ ਹੋ ਗਿਆ ਤੇ ਉਸ ਦਾ ਚਾਚਾ ਹਰਜੀਤ ਸਿੰਘ ਬੁਲੰਦਪੁਰੀ ਨੇੜੇ ਅਧਿਕਾਰੀਆਂ ਨਾਲ ਗੱਲਾਂ ਕਰਦੇ-ਕਰਦੇ ਉਨ੍ਹਾਂ ਦੇ ਸਾਹਮਣੇ ਹੀ ਗਾਇਬ ਹੋ ਗਿਆ। ਹਾਲਾਂਕਿ ਆਪਣੀ ਇਸ ਮੁਹਿੰਮ ਦੌਰਾਨ ਪੁਲਿਸ ਨੇ 114 ਦੇ ਕਰੀਬ ਵਿਅਕਤੀਆਂ ਦੀ ਗ੍ਰਿਫ਼ਤਾਰੀ ਦਿਖਾਈ ਹੈ ਅਤੇ ਕੁਝ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਭੇਜਿਆ ਗਿਆ ਹੈ। ਪੁਲਿਸ ਨੂੰ ਆਤਮ ਸਮਰਪਣ ਕਰਨ ਤੋਂ ਪਹਿਲਾਂ ਹਰਜੀਤ ਸਿੰਘ ਨੇ ਨਿੱਜੀ ਚੈਨਲਾਂ ਨੂੰ ਦਿੱਤੀ ਇੰਟਰਵਿਊ 'ਚ ਦੱਸਿਆ ਕਿ 18 ਮਾਰਚ ਨੂੰ ਉਹ ਸਵੇਰੇ ਕਰੀਬ 8.30 ਵਜੇ ਆਪਣੇ ਪਿੰਡ ਜੱਲੂਪੁਰ ਖੈੜਾ ਤੋਂ ਸ੍ਰੀ ਮੁਕਤਸਰ ਸਾਹਿਬ ਲਈ ਨਿਕਲੇ ਸਨ। ਇਸ ਦੌਰਾਨ ਪਹਿਲਾਂ ਉਹ ਹਰੀਕੇ ਵੱਲ ਗਏ, ਤਾਂ ਰਸਤੇ 'ਚ ਪੁਲਿਸ ਦੇ ਕਈ ਨਾਕੇ ਲੱਗੇ ਹੋਏ ਸਨ। ਉਨ੍ਹਾਂ ਆਪਣਾ ਕਾਫ਼ਲਾ ਜਿਸ 'ਚ ਇਕ ਮਰਸਡੀਜ਼ ਗੱਡੀ, ਦੋ ਇਨਡੈਵਰ ਗੱਡੀਆਂ ਅਤੇ ਇਕ ਪਿੱਕਅਪ ਸੀ, ਨੂੰ ਸ਼ਾਹਕੋਟ ਵੱਲ ਮੋੜ ਲਿਆ। ਉਨ੍ਹਾਂ ਦੇਖਿਆ ਕਿ ਪੁਲਿਸ ਅਧਿਕਾਰੀਆਂ ਦੇ ਨਾਲ ਫੋਰਸ ਦੀਆਂ 3-4 ਗੱਡੀਆਂ ਉਨ੍ਹਾਂ ਦਾ ਪਿੱਛਾ ਕਰ ਰਹੀਆਂ ਹਨ। ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣਾ ਕਾਫ਼ਲਾ ਰੋਕਿਆ ਅਤੇ ਉਹ ਆਪਣੀ ਮਰਸਡੀਜ਼ ਗੱਡੀ, ਜਿਸ 'ਚ ਉਨ੍ਹਾਂ ਦੇ ਨਾਲ ਕੇਵਲ ਇਕ ਸੇਵਾਦਾਰ ਸੀ, ਉਸ 'ਚੋਂ ਉਤਰ ਕੇ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ, ਪਿੱਛੇ ਉਨ੍ਹਾਂ ਕੋਲ ਗਏ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਉਹ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੇ ਹਨ, ਤਾਂ ਕਰ ਸਕਦੇ ਹਨ ਪਰ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ। ਜਦੋਂ ਉਹ ਪਰਤ ਕੇ ਵਾਪਸ ਆਪਣੀ ਗੱਡੀ ਵੱਲ ਗਏ, ਤਾਂ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਦੋ ਗੰਨਮੈਨ ਉਥੋਂ ਜਾ ਚੁੱਕੇ ਸਨ। ਉਸ ਨੇ ਆਪਣੀ ਗੱਡੀ ਭਜਾਈ ਅਤੇ ਬੁਲੰਦਪੁਰੀ ਦੇ ਨੇੜਲੇ ਖੇਤਰ 'ਚ ਜਾ ਕੇ ਲੁਕ ਗਿਆ। ਇਸ ਦੌਰਾਨ ਉਸ ਨੇ ਆਪਣਾ ਮੋਬਾਈਲ ਫੋਨ ਵੀ ਬੰਦ ਕਰ ਦਿੱਤਾ। ਜਦੋਂ ਉਸ ਨੂੰ ਪਤਾ ਲੱਗਾ ਕਿ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਫ਼ਰਾਰ ਐਲਾਨ ਰਹੀ ਹੈ, ਤਾਂ ਉਸ ਨੂੰ ਸ਼ੱਕ ਹੋਇਆ ਕਿ ਪੁਲਿਸ ਅੰਮ੍ਰਿਤਪਾਲ ਦਾ ਕਿਤੇ ਝੂਠਾ ਮੁਕਾਬਲਾ ਬਣਾ ਕੇ ਉਸ ਨੂੰ ਖ਼ਤਮ ਨਾ ਕਰ ਦੇਵੇ। ਇਸ ਲਈ 19 ਮਾਰਚ ਦੀ ਰਾਤ ਨੂੰ ਉਸ ਨੇ ਡੀ.ਆਈ.ਜੀ. ਬਾਰਡਰ ਰੇਂਜ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਕ ਕਰਕੇ, ਅੰਮ੍ਰਿਤਸਰ ਵੱਲ ਲੈ ਗਈ। ਆਪਣੀ ਗ੍ਰਿਫ਼ਤਾਰੀ ਮੌਕੇ ਹਰਜੀਤ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਆਪਣਾ ਬਰਤਾਨਵੀ ਪਾਸਪੋਰਟ, ਹਥਿਆਰ ਦਾ ਲਾਇਸੈਂਸ ਤੇ ਕਰੀਬ ਇਕ ਲੱਖ ਰੁਪਏ ਦੀ ਨਕਦੀ ਵੀ ਸੌਂਪੀ ਹੈ। ਇਸ ਮੌਕੇ ਹਰਜੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ 'ਤੇ ਆਈ.ਐਸ.ਆਈ. ਨਾਲ ਸੰਬੰਧ ਹੋਣ ਦੇ ਕੀਤੇ ਦਾਅਵਿਆਂ ਦਾ ਵੀ ਖੰਡਨ ਕੀਤਾ। ਹਰਜੀਤ ਸਿੰਘ ਵਲੋਂ ਕੀਤੇ ਖੁਲਾਸਿਆਂ ਨਾਲ ਪੁਲਿਸ ਦੀ ਕਾਰਵਾਈ 'ਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਲੱਗੇ ਹਨ, ਜੋ ਪੰਜਾਬ ਦੇ ਮਾਹੌਲ ਨੂੰ ਹੋਰ ਵਿਗਾੜ ਸਕਦੇ ਹਨ।

ਇੰਟਰਨੈੱਟ ਅੱਜ ਦੁਪਹਿਰ ਤੱਕ ਬੰਦ

ਹਾਈ ਕੋਰਟ 'ਚ ਪਟੀਸ਼ਨ

ਚੰਡੀਗੜ੍ਹ, 20 ਮਾਰਚ (ਤਰੁਣ ਭਜਨੀ)-ਪੰਜਾਬ 'ਚ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਚੱਲ ਰਹੇ ਪੁਲਿਸ ਆਪ੍ਰੇਸ਼ਨ ਕਾਰਨ ਮੋਬਾਈਲ ਇੰਟਰਨੈੱਟ ਸੇਵਾਵਾਂ 'ਤੇ ਮੁਅੱਤਲੀ 21 ਮਾਰਚ ਦੁਪਹਿਰ 12 ਵਜੇ ਤੱਕ ਵਧਾ ਦਿੱਤੀ ਗਈ ਹੈ। ਇੰਟਰਨੈੱਟ ਮੁਅੱਤਲ ਕਰਨ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ। ਇਸ ਸੰਬੰਧੀ ਐਡਵੋਕੇਟ ਜਗਮੋਹਨ ਸਿੰਘ ਭੱਟੀ ਨੇ ਹਾਈਕੋਰਟ 'ਚ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ 'ਚ ਸੂਬੇ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰਨ ਨੂੰ ਚੁਣੌਤੀ ਦਿੱਤੀ ਗਈ ਹੈ। ਅੰਮ੍ਰਿਤਪਾਲ ਦੇ ਫ਼ਰਾਰ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ 18 ਮਾਰਚ ਨੂੰ ਸੂਬੇ ਵਿਚ ਮੋਬਾਈਲ ਇੰਟਰਨੈੱਟ ਅਤੇ ਬਲਕ ਐਸ.ਐਮ.ਐਸ. ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਸੀ। 18 ਮਾਰਚ ਨੂੰ ਜਾਰੀ ਹੁਕਮਾਂ 'ਚ ਇਨ੍ਹਾਂ ਸੇਵਾਵਾਂ 'ਤੇ 24 ਘੰਟੇ ਭਾਵ 19 ਮਾਰਚ ਦੀ ਦੁਪਹਿਰ 12 ਵਜੇ ਤੱਕ ਪਾਬੰਦੀ ਲਗਾਈ ਸੀ, ਜਿਸ ਨੂੰ 19 ਮਾਰਚ ਨੂੰ 24 ਘੰਟਿਆਂ ਲਈ ਵਧਾ ਦਿੱਤਾ ਗਿਆ। 20 ਮਾਰਚ ਨੂੰ ਨਵਾਂ ਹੁਕਮ ਜਾਰੀ ਕਰਕੇ ਸਰਕਾਰ ਨੇ ਇਨ੍ਹਾਂ ਸੇਵਾਵਾਂ ਦੀ ਮੁਅੱਤਲੀ 24 ਘੰਟਿਆਂ ਲਈ ਹੋਰ ਵਧਾ ਦਿੱਤੀ। ਹਾਈ ਕੋਰਟ ਦੇ ਵਕੀਲ ਭੱਟੀ ਨੇ ਪਟੀਸ਼ਨ 'ਚ ਕਿਹਾ ਕਿ ਸੂਬੇ ਵਿਚ ਇੰਟਰਨੈੱਟ ਸੇਵਾਵਾਂ ਵਿਚ ਵਿਘਨ ਪੈਣ ਕਾਰਨ ਲੋਕਾਂ ਦੇ ਆਮ ਸੰਦੇਸ਼ ਵੀ ਨਹੀਂ ਭੇਜੇ ਜਾ ਸਕਦੇ। ਇਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪਟੀਸ਼ਨ 'ਤੇ ਹਾਈਕੋਰਟ 'ਚ ਜਲਦ ਸੁਣਵਾਈ ਹੋਣ ਦੀ ਸੰਭਾਵਨਾ ਹੈ। ਪਟੀਸ਼ਨ 'ਚ ਪੰਜਾਬ ਸਰਕਾਰ ਨੂੰ ਧਿਰ ਬਣਾਇਆ ਗਿਆ ਹੈ। ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ 18 ਮਾਰਚ ਨੂੰ ਜਾਰੀ ਕੀਤੇ ਹੁਕਮਾਂ ਨੂੰ ਰੱਦ ਕੀਤਾ ਜਾਵੇ। ਪਟੀਸ਼ਨ 'ਚ ਇਸ ਹੁਕਮ ਨੂੰ ਗੈਰ-ਕਾਨੂੰਨੀ ਤੇ ਗ਼ੈਰ-ਸੰਵਿਧਾਨਕ ਦੱਸਿਆ ਗਿਆ ਹੈ।

ਆਖ਼ਰ ਕਿੱਥੇ ਹੈ ਅੰਮ੍ਰਿਤਪਾਲ ਸਿੰਘ?

ਜਲੰਧਰ, 20 ਮਾਰਚ (ਜਸਪਾਲ ਸਿੰਘ)-'ਵਾਰਿਸ ਪੰਜਾਬ' ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਆਖ਼ਰ ਕਿੱਥੇ ਹੈ? ਇਹ ਸਵਾਲ ਪਿਛਲੇ ਚਾਰ ਦਿਨਾਂ ਤੋਂ ਪੰਜਾਬ ਭਰ 'ਚ ਹੀ ਨਹੀਂ ਸਗੋਂ ਦੇਸ਼-ਵਿਦੇਸ਼ 'ਚ ਵੀ ਹਰ ਪੰਜਾਬੀ ਦੀ ਜ਼ਬਾਨ 'ਤੇ ਹੈ ਤੇ ਹਰ ਕੋਈ ਅੰਮ੍ਰਿਤਪਾਲ ਬਾਰੇ ਜਾਣਨਾ ਚਾਹੁੰਦਾ ਹੈ। ਹਰ ਵਿਅਕਤੀ ਜਦੋਂ ਇਕ ਦੂਸਰੇ ਨੂੰ ਮਿਲਦਾ ਹੈ ਜਾਂ ਫਿਰ ਫੋਨ 'ਤੇ ਗੱਲ ਕਰਦਾ ਹੈ ਤਾਂ ਉਨ੍ਹਾਂ ਦਾ ਪਹਿਲਾ ਸਵਾਲ ਇਹੀ ਹੁੰਦਾ ਹੈ ਕਿ ਅੰਮ੍ਰਿਤਪਾਲ ਹੈ ਕਿੱਥੇ ਜਾਂ ਅੰਮ੍ਰਿਤਪਾਲ ਦਾ ਕੀ ਬਣਿਆ। ਭਾਰੀ ਪੁਲਿਸ ਫੋਰਸ ਦੇ ਘੇਰੇ ਵਿਚੋਂ ਅੰਮ੍ਰਿਤਪਾਲ ਨਿਕਲ ਕੇ ਆਖ਼ਰ ਗਿਆ ਕਿੱਥੇ? ਇਹ ਸਭ ਕੁਝ ਅਜਿਹਾ ਰਹੱਸ ਬਣ ਕੇ ਰਹਿ ਗਿਆ ਹੈ ਜਿਸ ਦਾ ਜਵਾਬ ਨਾ ਤਾਂ ਅਜੇ ਤੱਕ ਪੰਜਾਬ ਸਰਕਾਰ ਹੀ ਦੇ ਸਕੀ ਹੈ ਤੇ ਨਾ ਹੀ ਪੰਜਾਬ ਪੁਲਿਸ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਦੇਣ 'ਚ ਸਫਲ ਹੋ ਸਕੀ ਹੈ। ਹਾਲਾਂਕਿ ਇਸ ਮਾਮਲੇ 'ਚ ਪੁਲਿਸ ਵਲੋਂ ਲਗਾਤਾਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਫਰਾਰ ਹੋ ਚੁੱਕਾ ਹੈ, ਪਰ ਪੁਲਿਸ ਦੀ ਕਾਰਵਾਈ 'ਤੇ ਵੀ ਸਵਾਲ ਉੱਠਣ ਲੱਗੇ ਹਨ ਤੇ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਆਖ਼ਰ ਏਨੀ ਭਾਰੀ ਭਰਕਮ ਪੁਲਿਸ ਫੋਰਸ ਦੇ ਘੇਰੇ ਦੇ ਬਾਵਜੂਦ ਅੰਮ੍ਰਿਤਪਾਲ ਕਿਵੇਂ ਭੱਜਣ 'ਚ ਸਫਲ ਹੋ ਸਕਦਾ ਹੈ। ਖਾੜਕੂਵਾਦ ਦੇ ਦੌਰ ਦਾ ਸਾਹਮਣਾ ਕਰਨ ਵਾਲੀ, ਬਹਾਦਰੀ ਤੇ ਦਲੇਰੀ ਲਈ ਹੀ ਨਹੀਂ ਸਗੋਂ ਅਪਰਾਧੀਆਂ ਨਾਲ ਨਜਿੱਠਣ ਦੀ ਆਪਣੀ ਕਾਰਜ ਕੁਸ਼ਲਤਾ ਅਤੇ ਮੁਹਾਰਤ ਦੇ ਦਮ 'ਤੇ ਵੱਡੀਆਂ ਤੋਂ ਵੱਡੀਆਂ ਵਾਰਦਾਤਾਂ ਨੂੰ ਹੱਲ ਕਰਨ ਵਾਲੀ ਪੰਜਾਬ ਪੁਲਿਸ ਹੱਥੋਂ ਅੰਮ੍ਰਿਤਪਾਲ ਦੇ ਬਚ ਕੇ ਨਿਕਲ ਜਾਣ ਦੀ ਖ਼ਬਰ ਲੋਕਾਂ ਨੂੰ ਸਹਿਜੇ ਕਿਤੇ ਹਜ਼ਮ ਨਹੀਂ ਹੋ ਰਹੀ। ਜ਼ਿਆਦਾਤਰ ਲੋਕ ਇਹ ਮੰਨਣ ਨੂੰ ਤਿਆਰ ਹੀ ਨਹੀਂ ਹਨ ਕਿ ਅੰਮ੍ਰਿਤਪਾਲ ਸਿੰਘ ਕਿਧਰੇ ਭੱਜ ਸਕਦਾ ਹੈ, ਸਗੋਂ ਚਰਚਾ ਇਹ ਹੈ ਕਿ ਅੰਮ੍ਰਿਤਪਾਲ ਨੂੰ ਪੰਜਾਬ ਪੁਲਿਸ ਨੇ ਸਨਿਚਰਵਾਰ ਨੂੰ ਹੀ ਹਿਰਾਸਤ ਵਿਚ ਲੈ ਲਿਆ ਸੀ, ਪਰ ਪੁਲਿਸ ਕਿਸ ਵਜ੍ਹਾ ਨਾਲ ਅੰਮ੍ਰਿਤਪਾਲ ਸਿੰਘ ਗ੍ਰਿਫ਼ਤਾਰੀ ਨੂੰ ਇਕ ਭੇਦ ਬਣਾ ਕੇ ਰੱਖਣਾ ਚਾਹੁੰਦੀ ਹੈ ਇਸ ਦਾ ਜਵਾਬ ਸ਼ਾਇਦ ਪੰਜਾਬ ਪੁਲਿਸ ਹੀ ਦੇ ਸਕਦੀ ਹੈ। ਇੱਥੇ ਹੀ ਬੱਸ ਨਹੀਂ ਹੁਣ ਜਦ ਸਮੁੱਚੀ ਪੁਲਿਸ ਹਾਈ ਅਲਰਟ 'ਤੇ ਹੈ ਅਤੇ ਇੰਟਰਨੈੱਟ ਸੇਵਾਵਾਂ ਠੱਪ ਕਰਕੇ ਚੱਪੇ-ਚੱਪੇ 'ਤੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾ ਚੁੱਕੀ ਹੈ ਤਾਂ ਅਜਿਹੇ 'ਚ ਅੰਮ੍ਰਿਤਪਾਲ ਸਿੰਘ ਦੇ ਬਚ ਨਿਕਲਣ ਸੰਭਾਵਨਾ ਹੋਰ ਵੀ ਮੱਧਮ ਹੋ ਜਾਂਦੀ ਹੈ। ਇਸ ਦੌਰਾਨ ਪੁਲਿਸ ਵਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਖ਼ਿਲਾਫ਼ ਕੀਤੀ ਸਮੁੱਚੀ ਕਾਰਵਾਈ ਵੀ ਸਵਾਲਾਂ ਦੇ ਘੇਰੇ ਵਿਚ ਹੈ ਤੇ ਲੋਕਾਂ ਅੰਦਰ ਆਮ ਚਰਚਾ ਹੈ ਕਿ ਪੁਲਿਸ ਵਲੋਂ ਅਜਨਾਲਾ ਥਾਣੇ ਦੀ ਘਟਨਾ ਦੇ ਇਕ ਮਹੀਨਾ ਬੀਤਣ ਦੇ ਬਾਅਦ ਕਾਰਵਾਈ ਲਈ 18 ਮਾਰਚ ਦਾ ਦਿਨ ਹੀ ਕਿਉਂ ਚੁਣਿਆ ਗਿਆ ਤੇ ਅੰਮ੍ਰਿਤਪਾਲ ਸਿੰਘ ਦੇ ਕਾਫਲੇ ਨੂੰ ਜਲੰਧਰ ਨੇੜੇ ਹੀ ਘੇਰਾ ਕਿਉਂ ਪਾਇਆ ਗਿਆ ਤੇ ਉਸ ਨੂੰ ਉਸ ਦੇ ਘਰ ਤੋਂ ਹੀ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ? ਜਿਸ ਤਰ੍ਹਾਂ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਵੇਰੇ 8-9 ਵਜੇ ਤੱਕ ਘਰ 'ਚ ਹੀ ਮੌਜੂਦ ਸੀ, ਆਦਿ ਅਜਿਹੇ ਸਵਾਲ ਹਨ, ਜਿਨ੍ਹਾਂ ਦੇ ਜਵਾਬ ਪੰਜਾਬ ਪੁਲਿਸ ਨੂੰ ਹਰ ਹਾਲ 'ਚ ਦੇਣੇ ਪੈਣਗੇ। ਇੱਥੇ ਹੀ ਬੱਸ ਨਹੀਂ ਜਿਸ ਤਰ੍ਹਾਂ ਅੰਮ੍ਰਿਤਪਾਲ ਦੇ ਕਾਫਲੇ ਦੇ ਪਿੱਛੇ ਪੁਲਿਸ ਵਲੋਂ ਗੱਡੀਆਂ ਭਜਾਈਆਂ ਗਈਆਂ ਤੇ ਲੋਕਾਂ 'ਚ ਦਹਿਸ਼ਤ ਫੈਲਾਈ ਗਈ, ਉਸ ਉੱਪਰ ਵੀ ਲੋਕਾਂ ਵਲੋਂ ਸਵਾਲ ਚੁੱਕੇ ਜਾ ਰਹੇ ਹਨ। ਜਦਕਿ ਸਭ ਨੂੰ ਪਤਾ ਹੈ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਵਹੀਰ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਲਈ ਸਨਿਚਰਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਨੂੰ ਜਾ ਰਿਹਾ ਸੀ ਤੇ ਉਹ ਕਿਧਰੇ ਵਿਦੇਸ਼ ਭੱਜਣ ਦੀ ਫਿਰਾਕ 'ਚ ਨਹੀਂ ਸੀ ਤੇ ਫਿਰ ਆਖਰ ਕੀ ਵਜ੍ਹਾ ਹੋ ਗਈ ਕਿ ਪੁਲਿਸ ਵਲੋਂ ਉਸ ਨੂੰ ਫੜਨ ਲਈ ਫ਼ਿਲਮੀ ਅੰਦਾਜ਼ 'ਚ ਗੱਡੀਆਂ ਵਿਚ ਉਸ ਦਾ ਪਿੱਛਾ ਕੀਤਾ ਗਿਆ ਤੇ ਉਸ ਦੇ ਸਾਥੀਆਂ ਨੂੰ ਫੜਿਆ ਗਿਆ। ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਅੰਮ੍ਰਿਤਪਾਲ ਵਲੋਂ ਕੋਈ ਵੱਖਰੀ ਫੋਰਸ ਜਾਂ ਗੈਰ-ਕਾਨੂੰਨੀ ਜਥੇਬੰਦੀ ਬਣਾਈ ਜਾ ਰਹੀ ਸੀ ਤਾਂ ਫਿਰ ਇਹ ਸਭ ਕੁਝ ਇਕੋ ਦਿਨ 'ਚ ਤਾਂ ਸੰਭਵ ਨਹੀਂ ਹੋ ਸਕਦਾ ਤੇ ਨਿਸਚਿਤ ਤੌਰ 'ਤੇ ਇਸ ਦੀ ਤਿਆਰੀ ਪਹਿਲਾਂ ਹੀ ਕੀਤੀ ਜਾ ਰਹੀ ਹੋਵੇਗੀ ਪਰ ਪੁਲਿਸ ਵਲੋਂ ਉਸ ਨੂੰ ਇਸ ਤਰ੍ਹਾਂ ਹਥਿਆਰ ਇਕੱਠੇ ਕਰਨ ਅਤੇ ਆਪਣੀ ਵੱਖਰੀ ਫੋਰਸ ਬਣਾਉਣ ਲਈ ਖੁੱਲ੍ਹ ਕਿਉਂ ਦਿੱਤੀ ਜਾਂਦੀ ਰਹੀ। ਜਦਕਿ ਅਜਨਾਲਾ ਥਾਣੇ 'ਤੇ ਹਮਲੇ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਖ਼ਿਲਾਫ ਕਾਰਵਾਈ ਲਈ ਪੁਲਿਸ ਕੋਲ ਠੋਸ ਵਜ੍ਹਾ ਵੀ ਸੀ, ਪਰ ਪੁਲਿਸ ਨੇ ਮਾਮਲੇ ਨੂੰ ਲਟਕਣ ਦਿੱਤਾ ਤੇ ਆਖਰਕਾਰ ਕਾਰਵਾਈ ਲਈ 18 ਮਾਰਚ ਸਨਿਚਰਵਾਰ ਦਾ ਦਿਨ ਚੁਣਿਆ ਗਿਆ। ਕੁਝ ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਇਸ ਕਾਰਵਾਈ ਦਾ ਸਮਾਂ ਤੇ ਦਿਨ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬਰਸੀ ਸੰਬੰਧੀ ਮਾਨਸਾ ਵਿਖੇ ਕਰਵਾਏ ਜਾਣ ਵਾਲੇ ਸਮਾਗਮ ਨੂੰ ਤਾਰਪੀਡੋ ਕਰਨ ਅਤੇ ਲੋਕਾਂ 'ਚ ਦਹਿਸ਼ਤ ਫੈਲਾਉਣ ਲਈ ਜਾਣਬੁਝ ਕੇ ਹੀ ਚੁਣਿਆ ਗਿਆ। ਹਾਲਾਂਕਿ ਇਹ ਸਭ ਕੁਝ ਪੁਲਿਸ ਤਫਤੀਸ਼ ਦਾ ਹਿੱਸਾ ਹੈ ਤੇ ਆਉਂਦੇ ਦਿਨਾਂ 'ਚ ਤਸਵੀਰ ਸਾਫ ਹੋਣ ਦੀ ਸੰਭਾਵਨਾ ਹੈ, ਪਰ ਹਾਲ ਦੀ ਘੜੀ ਜਿਸ ਤਰ੍ਹਾਂ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਹੈ, ਉਸ ਤੋਂ ਪੰਜਾਬ ਪੁਲਿਸ ਦੀ ਕਾਰਵਾਈ ਅਤੇ ਪੰਜਾਬ ਸਰਕਾਰ ਦੀ ਚੁੱਪੀ 'ਤੇ ਸਵਾਲ ਉੱਠਣੇ ਲਾਜ਼ਮੀ ਹਨ।
ਸਮੁੱਚੇ ਘਟਨਾਕ੍ਰਮ ਤੋਂ ਪੰਜਾਬ ਸਰਕਾਰ ਗਾਇਬ
ਜਲੰਧਰ-ਪੁਲਿਸ ਵਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਪੰਜਾਬ ਭਰ 'ਚ ਚਲਾਈ ਜਾ ਰਹੀ ਫੜੋ-ਫੜੀ ਮੁਹਿੰਮ ਕਾਰਨ ਪੰਜਾਬ ਦੇ ਲੋਕ ਡਾਹਢੇ ਡਰ ਅਤੇ ਦਹਿਸ਼ਤ ਦੇ ਸਾਏ ਹੇਠ ਹਨ ਪਰ ਇਸ ਸਭ ਦੇ ਦਰਮਿਆਨ ਪੰਜਾਬ ਸਰਕਾਰ ਨੇ ਵੀ ਸਮੁੱਚੇ ਘਟਨਾਕ੍ਰਮ ਤੋਂ ਅਜੇ ਤੱਕ ਦੂਰੀ ਬਣਾ ਕੇ ਰੱਖੀ ਹੈ ਤੇ ਸਰਕਾਰ ਵਲੋਂ ਇਸ ਮਾਮਲੇ 'ਤੇ ਅਜੇ ਤੱਕ ਕੋਈ ਵੀ ਅਧਿਕਾਰਤ ਬਿਆਨ ਨਾ ਦਿੱਤੇ ਜਾਣ ਕਾਰਨ ਅਜਿਹਾ ਲੱਗ ਰਿਹਾ ਹੈ ਕਿ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਦਿੱਤਾ ਹੈ। ਇਸ ਮਾਮਲੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਿਸੇ ਵੀ ਹੋਰ ਮੰਤਰੀ ਨੇ ਹਾਲੇ ਤੱਕ ਕੋਈ ਬਿਆਨ ਨਹੀਂ ਦਿੱਤਾ, ਜਿਸ ਕਾਰਨ ਲੋਕਾਂ ਅੰਦਰ ਅਨਿਸਚਿਤਤਾ ਵਾਲਾ ਮਾਹੌਲ ਬਣਿਆ ਹੋਇਆ ਹੈ ਤੇ ਉਹ ਸਹਿਮੇ ਹੋਏ ਹਨ। ਹਾਲਾਂਕਿ ਪੁਲਿਸ ਵਲੋਂ ਇੰਟਰਨੈੱਟ ਸੇਵਾਵਾਂ ਬੰਦ ਕਰਕੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਇਸ ਬੇਹੱਦ ਗੰਭੀਰ ਮਸਲੇ 'ਤੇ ਪੰਜਾਬ ਸਰਕਾਰ ਦੇ ਕਿਸੇ ਵੀ ਆਗੂ ਜਾਂ ਨੁਮਾਇੰਦੇ ਵਲੋਂ ਲੋਕਾਂ ਅੰਦਰ ਅਮਨ ਕਾਨੂੰਨ ਵਿਵਸਥਾ ਸੰਬੰਧੀ ਵਿਸ਼ਵਾਸ ਬਹਾਲੀ ਦਾ ਯਤਨ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਲੋਕਾਂ ਅੰਦਰ ਸੂਬੇ ਦੇ ਮਾਹੌਲ ਨੂੰ ਲੈ ਕੇ ਡਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਉਹ ਸਰਕਾਰ ਵੱਲ ਟਿਕਟਿਕੀ ਲਗਾ ਕੇ ਦੇਖ ਰਹੇ ਹਨ ਕਿ ਆਖ਼ਰ ਕਦੋਂ ਸਰਕਾਰ ਖੁੱਲ੍ਹ ਕੇ ਸਾਹਮਣੇ ਆਵੇਗੀ ਅਤੇ ਇਸ ਮਸਲੇ 'ਤੇ ਸਾਰੀ ਸਥਿਤੀ ਸਪੱਸ਼ਟ ਕਰੇਗੀ ਤੇ ਉਹ ਬੇਫ਼ਿਕਰ ਹੋ ਕੇ ਆਪਣੇ ਕੰਮਾਂ-ਕਾਰਾਂ 'ਤੇ ਜਾ ਸਕਣਗੇ। ਓਧਰ ਇੰਟਰਨੈੱਟ ਸੇਵਾਵਾਂ ਠੱਪ ਹੋਣ ਕਾਰਨ ਪਿਛਲੇ ਚਾਰ ਦਿਨਾਂ ਤੋਂ ਲੋਕਾਂ ਦੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਤੇ ਬਾਜ਼ਾਰਾਂ 'ਚ ਵੀ ਪਹਿਲਾਂ ਵਾਲੀ ਰੌਣਕ ਗਾਇਬ ਹੈ। ਡਿਜ਼ੀਟਲ ਅਦਾਇਗੀਆਂ ਦੇ ਆਦਾਨ-ਪ੍ਰਦਾਨ ਤੋਂ ਇਲਾਵਾ ਹੋਰ ਆਨਲਾਈਨ ਸੇਵਾਵਾਂ ਵੀ ਠੱਪ ਹੋ ਕੇ ਰਹਿ ਗਈਆਂ ਹਨ। ਲੋਕਾਂ ਨੂੰ ਵਿਦੇਸ਼ਾਂ 'ਚ ਆਪਣੇ ਸਾਕ-ਸੰਬੰਧੀਆਂ ਨਾਲ ਸੰਪਰਕ ਕਰਨ ਵਿਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਨਲਾਈਨ ਹੋਣ ਵਾਲੇ ਕਾਰੋਬਾਰ ਵੀ ਠੱਪ ਹਨ ਤੇ ਲੋਕਾਂ ਨੂੰ ਆਪਣੇ ਬਿੱਲਾਂ ਆਦਿ ਦੀ ਅਦਾਇਗੀ ਵੀ ਕਰਨ 'ਚ ਦਿੱਕਤਾਂ ਆ ਰਹੀਆਂ ਹਨ। ਇੱਥੇ ਹੀ ਬਸ ਨਹੀਂ ਕਾਫੀ ਇੰਟਰਨੈੱਟ ਬੰਦ ਹੋਣ ਕਾਰਨ ਲੋਕਾਂ ਦਾ ਮੋਬਾਈਲ ਡਾਟਾ ਵੀ ਬੇਕਾਰ ਜਾ ਰਿਹਾ ਹੈ ਤੇ ਅਜਿਹੇ 'ਚ ਲੋਕਾਂ ਕੋਲ ਪੰਜਾਬ ਸਰਕਾਰ ਨੂੰ ਕੋਸਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ।

ਅਗਲੇ 5 ਸਾਲਾਂ 'ਚ ਜਾਪਾਨ ਭਾਰਤ 'ਚ ਕਰੇਗਾ 50 ਖਰਬ ਜਾਪਾਨੀ ਯੇਨ ਦਾ ਨਿਵੇਸ਼

ਕਿਸ਼ਿਦਾ ਨੇ ਮੋਦੀ ਨੂੰ ਮਈ 'ਚ ਹੋਣ ਵਾਲੇ ਜੀ-7 ਸਿਖ਼ਰ ਸੰਮੇਲਨ ਲਈ ਦਿੱਤਾ ਸੱਦਾ

ਨਵੀਂ ਦਿੱਲੀ, 20 ਮਾਰਚ (ਉਪਮਾ ਡਾਗਾ ਪਾਰਥ)-ਜਾਪਾਨ ਅਗਲੇ 5 ਸਾਲਾਂ 'ਚ ਭਾਰਤ 'ਚ 50 ਖਰਬ ਯੇਨ ਦਾ ਨਿਵੇਸ਼ ਕਰੇਗਾ। ਭਾਰਤ ਦੇ ਦੌਰੇ 'ਤੇ ਆਏ ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੈਦਰਾਬਾਦ ਹਾਊਸ 'ਚ ਮੁਲਾਕਾਤ ਤੋਂ ਬਾਅਦ ਉਕਤ ਐਲਾਨ ਕੀਤਾ। ਜਾਪਾਨੀ ਪ੍ਰਧਾਨ ਮੰਤਰੀ ਨੇ ਭਾਰਤ ਨਾਲ ਇਸ ਵਧਦੇ ਆਰਥਿਕ ਸਹਿਯੋਗ ਨੂੰ ਨਾ ਸਿਰਫ਼ ਭਾਰਤ ਲਈ ਲਾਹੇਵੰਦ ਦੱਸਿਆ ਸਗੋਂ ਜਾਪਾਨ ਲਈ ਵੀ ਆਰਥਿਕ ਤਰੱਕੀ ਦਾ ਜ਼ਰੀਆ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਜਾਪਾਨੀ ਹਮਅਹੁਦਾ ਫੁਮੀਓ ਕਿਸ਼ਿਦਾ ਨੇ ਸੋਮਵਾਰ ਨੂੰ ਦਿੱਲੀ ਦੇ ਹੈਦਰਾਬਾਦ ਹਾਊਸ 'ਚ ਦੁਵੱਲੇ ਸੰਬੰਧਾਂ 'ਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਮੁਲਾਕਾਤ ਤੋਂ ਬਾਅਦ ਦੋਵਾਂ ਆਗੂਆਂ ਵਲੋਂ ਕੀਤੀ ਸਾਂਝੀ ਪ੍ਰੈੱਸ ਕਾਨਫਰੰਸ 'ਚ ਮੋਦੀ ਨੇ ਮੁਲਾਕਾਤ ਦਾ ਬਿਓਰਾ ਦਿੰਦਿਆਂ ਕਿਹਾ ਕਿ ਅਸੀਂ ਰੱਖਿਆ ਉਪਕਰਨਾਂ, ਤਕਨਾਲੋਜੀ ਸਹਿਯੋਗ, ਵਪਾਰ, ਸਿਹਤ ਅਤੇ ਡਿਜੀਟਲ ਸਾਂਝੇਦਾਰੀ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਇਸ ਤੋਂ ਇਲਾਵਾ ਸੈਮੀਕੰਡਕਟਰ ਅਤੇ ਹੋਰ ਅਹਿਮ ਤਕਨਾਲੋਜੀਆਂ 'ਚ ਸਪਲਾਈ ਚੇਨ ਦੀ ਅਹਿਮੀਅਤ 'ਤੇ ਵੀ ਚਰਚਾ ਕੀਤੀ ਗਈ।
ਮੋਦੀ ਨੂੰ ਜੀ-7 ਸਿਖ਼ਰ ਸੰਮੇਲਨ ਲਈ ਸੱਦਾ
ਭਾਰਤ ਦੇ 27 ਘੰਟਿਆਂ ਦੇ ਦੌਰੇ 'ਤੇ ਆਏ ਜਾਪਾਨੀ ਪ੍ਰਧਾਨ ਮੰਤਰੀ ਕਿਸ਼ਿਦਾ ਨੇ ਹੀਰੋਸ਼ੀਮਾ 'ਚ ਹੋਣ ਵਾਲੇ ਜੀ-7 ਸਿਖ਼ਰ ਸੰਮੇਲਨ ਲਈ ਸੱਦਾ ਦਿੱਤਾ। ਇਸ ਸਾਲ ਮਈ 'ਚ ਹੋਣ ਵਾਲੇ ਸਿਖ਼ਰ ਸੰਮੇਲਨ ਦੇ ਇਸ ਸੱਦੇ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਵਾਨ ਕਰ ਲਿਆ। ਜਾਪਾਨੀ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਅਹਿਮ ਭਾਗੀਦਾਰ ਦੱਸਦਿਆਂ ਕਿਹਾ ਕਿ ਇਸ ਸਾਲ ਭਾਰਤ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ ਜਦਕਿ ਜਾਪਾਨ ਜੀ-7 ਦੀ ਮੇਜ਼ਬਾਨੀ ਕਰ ਰਿਹਾ ਹੈ। ਉਨ੍ਹਾਂ ਦੋਵਾਂ ਦੇਸ਼ਾਂ ਦੇ ਇਕੱਠੇ ਮਿਲ ਕੇ ਕੰਮ ਕਰਨ ਪ੍ਰਤੀ ਆਸ ਪ੍ਰਗਟਾਉਂਦਿਆਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ 'ਚ ਸ਼ਾਂਤੀ ਅਤੇ ਤਰੱਕੀ ਲਈ ਭਾਰਤ ਅਤੇ ਜਾਪਾਨ ਰਲ ਕੇ ਕੰਮ ਕਰਨਗੇ ਜੋ ਕਿ ਇਸ ਸਮੇਂ ਕਈ ਤਰ੍ਹਾਂ ਦੀ ਚੁਣੌਤੀਆਂ ਤੋਂ ਲੰਘ ਰਿਹਾ ਹੈ। ਕਿਸ਼ਿਦਾ ਨੇ ਮੁਕਤ ਅਤੇ ਖੁੱਲ੍ਹੇ ਭਾਰਤ, ਪ੍ਰਸ਼ਾਂਤ ਖਿੱਤੇ 'ਚ ਸਹਿਯੋਗ ਵਧਾਉਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਨੇ 2016 'ਚ ਮੁਕਤ ਅਤੇ ਖੁੱਲ੍ਹੇ ਪ੍ਰਸ਼ਾਂਤ ਖਿੱਤੇ ਦੀ ਧਾਰਨਾ ਰੱਖੀ ਸੀ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ 'ਚ ਤਾਕਤਾਂ 'ਚ ਬਦਲਾਅ ਦਾ ਸੰਤੁਲਨ ਨਾਟਕੀ ਰੂਪ 'ਚ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰਾ ਅਜਿਹੇ ਯੁੱਗ 'ਚ ਦਾਖ਼ਲ ਹੋ ਗਿਆ ਹੈ ਜਿਥੇ ਸਹਿਯੋਗ ਅਤੇ ਵੰਡ ਗੁੰਝਲਦਾਰ ਤਰੀਕੇ ਨਾਲ ਆਪਸ 'ਚ ਜੁੜੇ ਹਨ। ਕਿਸ਼ਿਦਾ ਨੇ ਅਜਿਹੇ ਚੁਣੌਤੀ ਭਰੇ ਸਮੇਂ 'ਚ ਆਸਿਆਨ ਅਤੇ ਹੋਰਨਾਂ ਦੇਸ਼ਾਂ ਨਾਲ ਰਲ ਕੇ ਕੰਮ ਕਰਨ ਨੂੰ ਅਹਿਮ ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਸਮਿਆਂ 'ਚ ਮੁਕਤ ਹਿੰਦ-ਪ੍ਰਸ਼ਾਂਤ ਖਿੱਤੇ ਦੀ ਧਾਰਨਾ ਹੀ ਕਾਨੂੰਨ ਦੇ ਸ਼ਾਸਨ ਦੇ ਆਧਾਰਿਤ ਹੈ, ਜੋਕਿ ਹੁਣ ਪਹਿਲਾਂ ਤੋਂ ਵੱਧ ਅਹਿਮ ਹੁੰਦੀ ਜਾ ਰਹੀ ਹੈ।
ਰੂਸ ਵਲੋਂ ਯੂਕਰੇਨ 'ਤੇ ਕੀਤੇ ਹਮਲੇ ਦੀ ਕੀਤੀ ਨਿਖੇਧੀ
ਜਾਪਾਨੀ ਪ੍ਰਧਾਨ ਮੰਤਰੀ ਨੇ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਇਕ ਥਿੰਕ ਟੈਂਕ ਪ੍ਰੋਗਰਾਮ 'ਚ ਯੂਕਰੇਨ ਖਿਲਾਫ਼ ਰੂਸ ਦੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਾਪਾਨ ਰੂਸ ਦੇ ਹਮਲਾਵਰ ਰੁਖ ਨੂੰ ਕਦੇ ਮਾਨਤਾ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਜਾਪਾਨ ਦੁਨੀਆ 'ਚ ਕਿਤੇ ਵੀ ਜਿਉਂ ਦੀ ਤਿਉਂ ਸਥਿਤੀ 'ਚ ਇਕਤਰਫ਼ਾ ਬਦਲਾਅ ਦਾ ਵਿਰੋਧ ਕਰਦਾ ਹੈ। ਕਿਸ਼ਿਦਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੇ ਹਵਾਲੇ ਨਾਲ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਵੀ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਕਿਹਾ ਸੀ ਕਿ ਅੱਜ ਦਾ ਯੁੱਗ ਜੰਗ ਦਾ ਨਹੀਂ ਹੈ।

ਅਗਾਊਂ ਜ਼ਮਾਨਤ ਲਈ ਸੁਖਬੀਰ ਹਾਈ ਕੋਰਟ ਪੁੱਜੇ

ਸੈਣੀ, ਸ਼ਰਮਾ ਤੇ ਉਮਰਾਨੰਗਲ ਦੀ ਜ਼ਮਾਨਤ ਦਾ ਫ਼ੈਸਲਾ ਅੱਜ

ਫ਼ਰੀਦਕੋਟ, 20 ਮਾਰਚ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਕੋਟਕਪੂਰਾ ਗੋਲੀ ਕਾਂਡ ਵਿਚ ਸਥਾਨਕ ਅਦਾਲਤ ਵਲੋਂ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰਨ ਤੋਂ ਬਾਅਦ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਐਸ.ਐਸ.ਪੀ. ਸੁਖਮੰਦਰ ਸਿੰਘ ਮਾਨ ਵਲੋਂ ਅਗਾਊਂ ਜ਼ਮਾਨਤ ਲੈਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੋਵਾਂ ਵਲੋਂ ਫ਼ਰੀਦਕੋਟ ਦੇ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿਚ ਅਰਜ਼ੀ ਦੇ ਕੇ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ, ਪ੍ਰੰਤੂ ਅਦਾਲਤ ਨੇ ਸੁਖਬੀਰ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ ਵਾਲੀ ਅਰਜ਼ੀ ਰੱਦ ਕਰ ਦਿੱਤੀ ਸੀ। ਇਸੇ ਕੇਸ ਵਿਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਮੁਅੱਤਲੀ ਅਧੀਨ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਅਤੇ ਸਾਬਕਾ ਐਸ.ਐਚ.ਓ. ਗੁਰਦੀਪ ਸਿੰਘ ਨੇ ਵੀ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ, ਜਿਸ ਉੱਪਰ ਅੱਜ ਅਦਾਲਤ ਨੇ ਬਹਿਸ ਸੁਣੀ। ਅਦਾਲਤ ਇਨ੍ਹਾਂ ਜ਼ਮਾਨਤਾਂ ਦੀਆਂ ਅਰਜ਼ੀਆਂ ਉੱਪਰ ਆਪਣਾ ਫ਼ੈਸਲਾ 21 ਮਾਰਚ ਨੂੰ ਸੁਣਾਵੇਗੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਮਾਮਲੇ ਵਿਚ ਅਗਾਊਂ ਜ਼ਮਾਨਤ ਮਿਲ ਚੁੱਕੀ ਹੈ ਅਤੇ ਅਦਾਲਤ ਵਲੋਂ ਉਨ੍ਹਾਂ ਨੂੰ 15 ਦਿਨਾਂ 'ਚ ਇਕ ਵਾਰ ਅਦਾਲਤ 'ਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਉਨ੍ਹਾਂ ਦੀ 23 ਮਾਰਚ ਨੂੰ ਸਥਾਨਕ ਅਦਾਲਤ 'ਚ ਪੇਸ਼ ਹੋਣ ਦੀ ਸੰਭਾਵਨਾ ਹੈ।

ਸਾਨ ਫਰਾਂਸਿਸਕੋ 'ਚ ਖ਼ਾਲਿਸਤਾਨ ਪੱਖੀਆਂ ਵਲੋਂ ਭਾਰਤੀ ਦੂਤਘਰ ਦੀ ਭੰਨਤੋੜ

ਸਾਨ ਫਰਾਂਸਿਸਕੋ, 20 ਮਾਰਚ (ਐੱਸ. ਅਸ਼ੋਕ ਭੌਰਾ) 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਬਣੇ ਹੋਏ ਭੇਦ ਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵਿਦੇਸ਼ਾਂ 'ਚ ਵੀ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ। ਖ਼ਾਲਿਸਤਾਨ ਪੱਖੀ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਐਤਵਾਰ ਨੂੰ ਸਾਨ ਫਰਾਂਸਿਸਕੋ 'ਚ ਭਾਰਤੀ ਕੌਂਸਲੇਟ 'ਤੇ ਹਮਲਾ ਕਰ ਕੇ ਨੁਕਸਾਨ ਪਹੁੰਚਾਇਆ, ਜਿਸ 'ਤੇ ਭਾਰਤੀ ਅਮਰੀਕੀਆਂ ਵਲੋਂ ਨਿੰਦਾ ਕਰਦਿਆਂ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਘਟਨਾ ਦੇ ਬਾਅਦ ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਿਸਪੋਰਾ ਸਟੱਡੀਜ਼ ਨੇ ਕਿਹਾ ਕਿ ਅਸੀਂ ਲੰਡਨ ਦੇ ਨਾਲ-ਨਾਲ ਐਸ. ਐਫ. ਓ., ਜਿਥੇ ਕੁਝ ਲੋਕਾਂ ਵਲੋਂ ਭਾਰਤ ਦੇ ਕੂਟਨੀਤਕ ਮਿਸ਼ਨਾਂ 'ਤੇ ਹਮਲਾ ਕੀਤਾ ਗਿਆ, 'ਚ ਕਾਨੂੰਨ-ਵਿਵਸਥਾ ਦੀ ਪੂਰੀ ਤਰਾਂ ਅਸਫਲਤਾ 'ਤੇ ਹੈਰਾਨ ਹਾਂ। ਖਾਲਿਸਤਾਨ ਪੱਖੀ ਨਾਅਰੇ ਲਾਉਂਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੀ ਪੁਲਿਸ ਵਲੋਂ ਖੜ੍ਹੇ ਕੀਤੇ ਅਸਥਾਈ ਬੈਰੀਅਰ ਤੋੜ ਦਿੱਤੇ ਤੇ ਕੌਂਸਲੇਟ ਦੇ ਅਹਾਤੇ ਦੇ ਅੰਦਰ ਦੋ ਖਾਲਿਸਤਾਨੀ ਝੰਡੇ ਲਾ ਦਿੱਤੇ। ਕੌਂਸਲੇਟ ਦੇ ਦੋ ਕਰਮਚਾਰੀਆਂ ਨੇ ਛੇਤੀ ਹੀ ਇਨ੍ਹਾਂ ਝੰਡਿਆਂ ਨੂੰ ਹਟਾ ਦਿੱਤਾ। ਛੇਤੀ ਮਗਰੋਂ ਗੁੱਸੇ 'ਚ ਆਏ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਕੌਂਸਲੇਟ ਦੇ ਅਹਾਤੇ 'ਚ ਦਾਖ਼ਲ ਹੋ ਕੇ ਰਾਡਾਂ ਨਾਲ ਦਰਵਾਜ਼ੇ ਅਤੇ ਖਿੜਕੀਆਂ ਨੂੰ ਨੁਕਸਾਨ ਪਹੁੰਚਾਇਆ। ਸਾਨ ਫਰਾਂਸਿਸਕੋ ਪੁਲਿਸ ਨੇ ਘਟਨਾ 'ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ। ਭਾਈਚਾਰੇ ਦੇ ਆਗੂ ਅਜੇ ਭੁਟੋਰੀਆ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।
ਭਾਰਤ ਨੇ ਅਮਰੀਕਾ ਕੋਲ ਪ੍ਰਗਟਾਇਆ ਇਤਰਾਜ਼
ਨਵੀਂ ਦਿੱਲੀ, 20 ਮਾਰਚ (ਏਜੰਸੀ)-ਭਾਰਤ ਸਰਕਾਰ ਨੇ ਨਵੀਂ ਦਿੱਲੀ 'ਚ ਸਥਿਤ ਅਮਰੀਕਾ ਦੇ ਦੂਤਘਰ ਦੇ ਕੂਟਨੀਤਕ ਨੂੰ ਤਲਬ ਕਰ ਕੇ ਸਾਨ ਫਰਾਂਸਿਸਕੋ 'ਚ ਕੌਂਸਲੇਟ ਜਨਰਲ 'ਤੇ ਕੀਤੇ ਹਮਲੇ ਦੀ ਘਟਨਾ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਮੁੜ ਵਾਪਰਨ ਤੋਂ ਰੋਕਣ ਲਈ ਢੁਕਵੇਂ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।

ਪੰਜਾਬ 'ਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਬਾਰੇ ਪਹਿਲਾਂ ਕਾਂਗਰਸ ਤੇ ਹੁਣ 'ਆਪ' ਸਰਕਾਰ ਨੇ ਰਾਜਨੀਤੀ ਕੀਤੀ-ਬਾਦਲ

ਕਿਹਾ, ਮੇਰੇ ਉੱਪਰ ਇਰਾਦਾ ਕਤਲ ਦੀਆਂ ਧਾਰਾਵਾਂ ਲੁਆ ਕੇ ਸਾਜਿਸ਼ ਰਚਣ ਦਾ ਝੂਠਾ ਕੇਸ ਦਰਜ ਕਰਵਾਇਆ

ਚੰਡੀਗੜ੍ਹ, 20 ਮਾਰਚ (ਅਜੀਤ ਬਿਊਰੋ)- 5 ਵਾਰ ਮੁੱਖ ਮੰਤਰੀ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਪੰਜਾਬ ਵਿਚ ਵਾਪਰੀਆਂ ਕੁਝ ਮੰਦਭਾਗੀਆਂ ਘਟਨਾਵਾਂ ਨੂੰ ਲੈ ਕੇ ...

ਪੂਰੀ ਖ਼ਬਰ »

ਕੈਨੇਡਾ ਦੇ ਸੰਸਦ ਮੈਂਬਰ ਜਗਮੀਤ ਸਿੰਘ ਤੇ ਹੋਰਾਂ ਦੇ ਟਵਿੱਟਰ ਅਕਾਊਂਟ ਭਾਰਤ 'ਚ ਬਲਾਕ

ਨਵੀਂ ਦਿੱਲੀ, 20 ਮਾਰਚ (ਏਜੰਸੀ)-ਭਾਰਤ ਸਰਕਾਰ ਨੇ ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ ਵਿਚ ਬਲਾਕ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੈਨੇਡਾ ਦੀ ਕਵਿੱਤਰੀ ਰੂਪੀ ਕੌਰ, ਸਵੈਇੱਛਤ ਸੰਗਠਨ ਯੂਨਾਈਟਿਡ ਸਿੱਖ ਅਤੇ ...

ਪੂਰੀ ਖ਼ਬਰ »

ਕੈਨੇਡਾ 'ਚ ਸਿੱਖ ਵਿਦਿਆਰਥੀ 'ਤੇ ਨਫ਼ਰਤੀ ਹਮਲਾ, ਬੇਰਹਿਮੀ ਨਾਲ ਕੁੱਟਮਾਰ

ਟੋਰਾਂਟੋ, 20 ਮਾਰਚ (ਏਜੰਸੀ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਨਫ਼ਰਤਪੂਰਨ ਹਮਲੇ ਵਿਚ ਇਕ 21 ਸਾਲਾ ਸਿੱਖ ਵਿਦਿਆਰਥੀ ਨਾਲ ਕੁਝ ਅਣਪਛਾਤੇ ਲੋਕਾਂ ਨੇ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਦੀ ਦਸਤਾਰ ਉਤਾਰ ਦਿੱਤੀ ਅਤੇ ਕੇਸਾਂ ਦੀ ਬੇਅਦਬੀ ਕਰਦੇ ਹੋਏ ਉਸ ਨੂੰ ਸੜਕ ...

ਪੂਰੀ ਖ਼ਬਰ »

ਇਸ਼ਤਿਹਾਰਾਂ 'ਤੇ ਜ਼ਿਆਦਾ ਖ਼ਰਚ ਕਿਉਂ-ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਜਰੀਵਾਲ ਸਰਕਾਰ ਤੋਂ ਪੁੱਛਿਆ

ਨਵੀਂ ਦਿੱਲੀ, 20 ਮਾਰਚ (ਏਜੰਸੀ)-ਕੇਂਦਰੀ ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਦਿੱਲੀ ਸਰਕਾਰ ਤੋਂ ਆਪਣੇ ਬਜਟ ਪ੍ਰਸਤਾਵਾਂ 'ਤੇ ਸਪੱਸ਼ਟੀਕਰਨ ਮੰਗਿਆ ਹੈ, ਜਿਸ ਵਿਚ 'ਆਪ' ਸਰਕਾਰ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲੋਂ ਇਸ਼ਤਿਹਾਰਾਂ ਅਤੇ ਪ੍ਰਚਾਰ ਲਈ ਜ਼ਿਆਦਾ ਫੰਡ ਅਲਾਟ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਕਿਸਾਨਾਂ ਵਲੋਂ ਮਹਾਂਪੰਚਾਇਤ

ਨਵੀਂ ਦਿੱਲੀ, 20 ਮਾਰਚ (ਜਗਤਾਰ ਸਿੰਘ)-ਦਿੱਲੀ ਦੇ ਰਾਮਲੀਲ੍ਹਾ ਗਰਾਊਂਡ ਵਿਖੇ ਕਿਸਾਨਾਂ ਦੀ ਮਹਾਂਪੰਚਾਇਤ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ 'ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਾਉਂਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ...

ਪੂਰੀ ਖ਼ਬਰ »

ਦਿੱਲੀ ਸ਼ਰਾਬ ਘੁਟਾਲਾ

ਸਿਸੋਦੀਆ ਦੀ ਨਿਆਇਕ ਹਿਰਾਸਤ 14 ਦਿਨ ਵਧਾਈ

ਨਵੀਂ ਦਿੱਲੀ, 20 ਮਾਰਚ (ਜਗਤਾਰ ਸਿੰਘ)-ਦਿੱਲੀ ਦੇ ਕਥਿਤ ਸ਼ਰਾਬ ਘੁਟਾਲਾ ਮਾਮਲੇ 'ਚ ਸੀ.ਬੀ.ਆਈ. ਅਤੇ ਈ.ਡੀ. ਦੇ ਕੇਸਾਂ ਦਾ ਸਾਹਮਣਾ ਕਰ ਰਹੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਦੀਆਂ ਮੁਸ਼ਕਿਲਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸ਼ਰਾਬ ਘੁਟਾਲੇ ਬਾਰੇ ਸੀ.ਬੀ.ਆਈ. ਦੇ ...

ਪੂਰੀ ਖ਼ਬਰ »

ਡਰਾਈਵਰ ਸਮੇਤ 4 ਹੋਰ ਸਾਥੀ ਅਦਾਲਤ 'ਚ ਪੇਸ਼

ਬਾਬਾ ਬਕਾਲਾ ਸਾਹਿਬ, 20 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਜੱਲੂਪੁਰ ਖੇੜਾ ਨੂੰ ਬਾਬਾ ਬਕਾਲਾ ਸਾਹਿਬ ਵਿਚ ਪੇਸ਼ ਕੀਤੇ ਜਾਣ ਸੰਬੰਧੀ ਪੁਲਿਸ ਸਾਰਾ ਦਿਨ ਲੁਕਣਮੀਟੀ ਖੇਡਦੀ ਰਹੀ। ਵੱਖ-ਵੱਖ ਚੈਨਲਾਂ ਤੋਂ ਮੀਡੀਆ ਕਰਮੀ ...

ਪੂਰੀ ਖ਼ਬਰ »

ਅੰਮ੍ਰਿਤਪਾਲ ਸਿੰਘ ਖ਼ਿਲਾਫ਼ 1 ਮਹੀਨਾ ਪਹਿਲਾਂ ਹੀ ਦਰਜ ਹੋ ਗਈ ਸੀ ਐੱਫ.ਆਈ.ਆਰ.

ਅੰਮ੍ਰਿਤਸਰ, 20 ਮਾਰਚ (ਰੇਸ਼ਮ ਸਿੰਘ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਨੂੰ ਭਾਵੇਂ ਬੀਤੇ ਦਿਨੀਂ ਫੜੇ ਜਾਣ ਦੀ ਕਾਰਵਾਈ ਪੁਲਿਸ ਨੇ ਚੁਪ-ਚੁਪੀਤੇ ਸ਼ੁਰੂ ਕੀਤੀ ਸੀ, ਪਰ ਅਸਲ 'ਚ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਖ਼ਿਲਾਫ਼ ਐੱਫ. ਆਈ. ਆਰ. 24 ...

ਪੂਰੀ ਖ਼ਬਰ »

ਬਸੰਤ ਸਿੰਘ 'ਤੇ ਲਾਇਆ ਐਨ.ਐਸ.ਏ.

ਟੱਲੇਵਾਲ, 20 ਮਾਰਚ (ਸੋਨੀ ਚੀਮਾ)-ਬਰਨਾਲਾ ਪੁਲਿਸ ਵਲੋਂ ਬੀਤੇ ਕੱਲ੍ਹ ਪਿੰਡ ਚੀਮਾ ਦੇ ਗੁਰਦੁਆਰਾ ਰਾਮਬਾਗ ਸਾਹਿਬ ਵਿਖੇ ਚਲਾਈ ਤਲਾਸ਼ੀ ਮੁਹਿੰਮ ਉਪਰੰਤ ਬਾਹਰਲੇ ਇਲਾਕੇ ਤੋਂ ਰਹਿ ਰਹੇ ਕੁਝ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ, ਜਿਨ੍ਹਾਂ 'ਤੇ ਪੁਲਿਸ ਵਲੋਂ 107/151 ...

ਪੂਰੀ ਖ਼ਬਰ »

ਖੰਨਾ ਪੁਲਿਸ ਵਲੋਂ 2 ਹੋਰ ਸਮਰਥਕ ਕਾਬੂ

ਖੰਨਾ/ਸਮਰਾਲਾ, 20 ਮਾਰਚ (ਹਰਜਿੰਦਰ ਸਿੰਘ ਲਾਲ/ਗੋਪਾਲ ਸੋਫਤ)-ਪੁਲਿਸ ਜ਼ਿਲ੍ਹਾ ਖੰਨਾ ਦੇ ਥਾਣਾ ਸਮਰਾਲਾ ਦੀ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਹੁਣ ਤੱਕ ਕੁਲ 4 ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ 'ਚ ਪਿਛਲੇ 2 ਦਿਨਾਂ 'ਚ ਪਹਿਲਾਂ ਹੀ ਕਾਬੂ ਕੀਤੇ ਈਸ਼ਵਰ ਸਿੰਘ ...

ਪੂਰੀ ਖ਼ਬਰ »

ਅੰਮ੍ਰਿਤਪਾਲ ਸਿੰਘ ਬਾਰੇ ਪੁਲਿਸ ਸਪੱਸ਼ਟ ਕਰੇ ਕਿ ਉਹ ਕਿਸ ਹਾਲਤ 'ਚ ਹੈ-ਪਰਿਵਾਰ ਨੇ ਪ੍ਰਗਟਾਈ ਚਿੰਤਾ

ਰਈਆ, 20 ਮਾਰਚ (ਅਜੀਤ ਬਿਊਰੋ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਸੰਬੰਧੀ ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ, ਚਾਚਾ ਸੁਖਚੈਨ ਸਿੰਘ ਤੇ ਸਮੁੱਚੇ ਪਰਿਵਾਰ ਨੇ ਖਦਸ਼ਾ ਜ਼ਾਹਰ ਕਰਦਿਆਂ ਪੁਲਿਸ ਤੋਂ ਮੰਗ ...

ਪੂਰੀ ਖ਼ਬਰ »

ਮੇਰੇ ਪੁੱਤਰ ਦੀ ਜਾਨ ਨੂੰ ਹੈ ਖ਼ਤਰਾ-ਪਿਤਾ

ਬਾਬਾ ਬਕਾਲਾ ਸਾਹਿਬ, 20 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਇਥੇ ਦੱਸਿਆ ਕਿ ਉਨ੍ਹਾਂ ਨੂੰ ਪੱਕਾ ਯਕੀਨ ਸੀ ਕਿ ਅੱਜ ਪੇਸ਼ ਕੀਤੇ ਜਾਣ ਵਾਲੇ ਵਿਅਕਤੀਆਂ ਵਿਚ ਉਨ੍ਹਾਂ ਦੇ ਭਰਾ ਅਤੇ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ...

ਪੂਰੀ ਖ਼ਬਰ »

ਤਿੰਨ ਹੋਰ ਗ੍ਰਿਫ਼ਤਾਰ

ਚੌਂਕ ਮਹਿਤਾ, (ਜਗਦੀਸ਼ ਸਿੰਘ ਬਮਰਾਹ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਕੇਸ ਦੇ ਸੰਬੰਧ 'ਚ ਮਹਿਤਾ ਚੌਕ ਦੀ ਪੁਲਿਸ ਨੇ ਛਾਪੇਮਾਰੀ ਕਰਕੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਥਾਣਾ ਮਹਿਤਾ ਚੌਕ ਦੇ ਮੁਖੀ ਇੰਸਪੈਕਟਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX