ਲੰਡਨ, 27 ਸਤੰਬਰ (ਏਜੰਸੀ)- ਗੂਗਲ ਨੇ ਆਪਣੀ ਅੰਡ੍ਰਾਇਡ ਪ੍ਰਣਾਲੀ ਦੇ ਜ਼ਰੀਏ ਮੁਕਾਬਲੇ ਨੂੰ ਪ੍ਰਭਾਵਿਤ ਕਰਨ ਦੇ ਮਾਮਲੇ 'ਚ ਯੂਰਪੀ ਸੰਘ ਦੁਆਰਾ ਲਗਾਏ ਗਏ ਰਿਕਾਰਡ ਜ਼ੁਰਮਾਨੇ ਦੇ ਖ਼ਿਲਾਫ਼ ਅਪੀਲ ਕਰਨ ਲਈ ਸੋਮਵਾਰ ਨੂੰ ਯੂਰਪੀ ਸੰਘ ਦੀ ਇਕ ਸਿਖਰ ਅਦਾਲਤ ਦਾ ਰੁਖ ਕੀਤਾ ਹੈ ...
ਐੱਸ.ਏ.ਐੱਸ. ਨਗਰ, 27 ਸਤੰਬਰ (ਕੇ.ਐੱਸ. ਰਾਣਾ)- ਸਿੱਖਿਆ ਦੇ ਵਿਸ਼ਵੀਕਰਨ ਦੇ ਸੰਦਰਭ 'ਚ ਨਵੀਂ ਸਿੱਖਿਆ ਨੀਤੀ ਵਿਦੇਸ਼ੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਭਾਰਤ ਵਿਚ ਪੜ੍ਹਨ ਲਈ ਉਤਸ਼ਾਹਿਤ ਕਰਨ ਵਿਚ ਮਦਦਗਾਰ ਸਾਬਤ ਹੋਵੇਗੀ ਅਤੇ ਇਸ 'ਚ ਪੇਸ਼ ਕੀਤਾ ਗਿਆ ਕ੍ਰੈਡਿਟ ਟ੍ਰਾਂਸਫਰ ਪ੍ਰੋਗਰਾਮ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡੇ ਮੌਕੇ ਪ੍ਰਦਾਨ ਕਰੇਗਾ | ਇਹ ਪ੍ਰਗਟਾਵਾ ਇੰਡੀਅਨ ਕੌਂਸਲ ਫ਼ਾਰ ਕਲਚਰਲ ਰੀਲੇਸ਼ਨ ਦੇ ਡਾਇਰੈਕਟਰ ਜਨਰਲ ਦਿਨੇਸ਼ ਕੇ ਪਟਨਾਇਕ ਨੇ ਕੀਤਾ | ਉਹ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਲੋਂ ਕਰਵਾਏ ਜਾ ਰਹੇ ਦੋ ਰੋਜ਼ਾ ਡਿਪਲੋਮੈਟਿਕ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ | ਸੰਮੇਲਨ ਦੌਰਾਨ ਬੰਗਲਾਦੇਸ਼, ਅਰਜਨਟੀਨਾ, ਇੰਡੋਨੇਸ਼ੀਆ, ਤਨਜ਼ਾਨੀਆ, ਈਰਾਨ, ਭੂਟਾਨ ਅਤੇ ਮਲਾਵੀ ਸਮੇਤ 24 ਦੇਸ਼ਾਂ ਦੀਆਂ ਅੰਬੈਸੀਆਂ ਤੋਂ ਸਨਮਾਨਯੋਗ ਅੰਬੈਸਡਰਾਂ ਨੇ 'ਵਿਸ਼ਵਵਿਆਪੀ ਮਿਆਰ ਨਾਲੇ ਮੇਲ ਖਾਂਦੀ ਕਿਫਾਇਤੀ ਉੱਚ ਅਤੇ ਤਕਨੀਕੀ ਸਿੱਖਿਆ ਵਿਸ਼ੇ 'ਤੇ ਆਪਣੇ ਵਿਚਾਰਾਂ ਦੀ ਸਾਂਝ ਪਾਈ | ਇਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਅਤੇ ਪ੍ਰੋ-ਚਾਂਸਲਰ ਡਾ. ਆਰ.ਐਸ. ਬਾਵਾ ਉੇਚੇਚੇ ਤੌਰ 'ਤੇ ਹਾਜ਼ਰ ਰਹੇ | ਆਪਣੇ ਉਦਘਾਟਨੀ ਭਾਸ਼ਣ ਦੌਰਾਨ ਦਿਨੇਸ਼ ਕੇ ਪਟਨਾਇਕ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਹੈ, ਜਿਸ ਲਈ ਇੰਡੀਅਨ ਕੌਂਸਲ ਫ਼ਾਰ ਕਲਚਰਲ ਰੀਲੇਸ਼ਨ ਲਈ ਸੂਚੀਬੱਧ ਕੀਤਾ ਗਿਆ ਹੈ | ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਦੇਸ਼ 'ਚ ਸਿੱਖਿਆ ਨੂੰ ਵਿਸ਼ਵਪੱਧਰੀ ਅਤੇ ਗੁਣਵੱਤਾਪੂਰਨ ਬਣਾਉਣ ਲਈ 'ਵਰਸਿਟੀ ਵਲੋਂ ਨਵੀਂ ਸਿੱਖਿਆ ਨੀਤੀ ਦੇ ਪਹਿਲੂਆਂ ਅਧਾਰਿਤ ਵਿਦਿਅਕ ਢਾਂਚਾ ਤਿਆਰ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਅੰਤਰਰਾਸ਼ਟਰੀ ਅਕਾਦਮਿਕ ਪ੍ਰੋਗਰਾਮਾਂ ਅਧੀਨ 'ਵਰਸਿਟੀ ਦੇ 1200 ਤੋਂ ਵੱਧ ਵਿਦਿਆਰਥੀ ਵਿਦੇਸ਼ ਪੜ੍ਹਨ ਜਾ ਚੁੱਕੇ ਹਨ |
ਦੁਬਈ, 27 ਸਤੰਬਰ (ਏਜੰਸੀ)-ਭਾਰਤ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਦੁਬਈ ਐਕਸਪੋ 2020 ਵਿਚ ਆਪਣੀ ਕਲਾ, ਸੰਸਕ੍ਰਿਤੀ ਅਤੇ ਖਾਣਿਆਂ ਦੇ ਨਾਲ-ਨਾਲ ਆਪਣੀਆਂ ਪ੍ਰਮੁੱਖ ਉਪਲੱਬਧੀਆਂ ਦਾ ਪ੍ਰਦਰਸ਼ਨ ਵੀ ਕਰੇਗਾ | ਇਸ ਦੀ ਜਾਣਕਾਰੀ ਭਾਰਤੀ ਦੂਤਘਰ ਵਲੋਂ ਦਿੱਤੀ ਗਈ | ...
ਨਵੀਂ ਦਿੱਲੀ, 27 ਸਤੰਬਰ (ਏਜੰਸੀ)-ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐਫ. ਪੀ. ਆਈ.) ਨੇ ਸਤੰਬਰ ਵਿਚ ਭਾਰਤੀ ਬਾਜ਼ਾਰਾਂ ਵਿਚ ਹੁਣ ਤੱਕ 21,875 ਕਰੋੜ ਰੁਪਇਆਂ ਦਾ ਨਿਵੇਸ਼ ਕੀਤਾ ਹੈ | ਭਾਰਤੀ ਬਾਜ਼ਾਰਾਂ ਨੂੰ ਲੈ ਕੇ ਐਫ.ਪੀ.ਆਈ. ਦਾ ਨਜ਼ਰੀਆ ਸਕਾਰਾਤਕਮ ਬਣਿਆ ਹੋਇਆ ਹੈ | ...
ਨਵੀਂ ਦਿੱਲੀ, 27 ਸਤੰਬਰ (ਏਜੰਸੀ)-ਕੇਂਦਰ ਨੇ ਵਪਾਰਕ ਖਾਣਾਂ ਲਈ 11 ਕੋਲਾ ਖਾਣਾਂ ਦੀ ਨਿਲਾਮੀ ਦੀ ਪ੍ਰਕਿਰਿਆ ਲਈ ਦੂਸਰਾ ਯਤਨ ਸ਼ੁਰੂ ਕਰਨ ਦਾ ਐਲਾਨ ਕੀਤਾ | ਕੋਲ ਮੰਤਰਾਲੇ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਇਹ ਉਹ ਖਾਣਾਂ ਹਨ, ਜਿਨ੍ਹਾਂ ਨੂੰ ਇਸ ਸਾਲ 25 ਮਾਰਚ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX