ਤਾਜਾ ਖ਼ਬਰਾਂ


ਅਮਰੀਕਾ : ਨਿਊਯਾਰਕ ਦੇ ਬਫੇਲੋ ਵਿਚ 3.8 ਤੀਬਰਤਾ ਦੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ
. . .  1 day ago
ਵਿਜੀਲੈਂਸ ਵਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਗ੍ਰਿਫ਼ਤਾਰ
. . .  1 day ago
ਚੰਡੀਗੜ੍ਹ, 6 ਫਰਵਰੀ-ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ।
ਇੰਸਪੈਕਟਰ ਕੁਲਵੰਤ ਸਿੰਘ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਨਿਯੁਕਤ
. . .  1 day ago
ਲੁਧਿਆਣਾ , 6 ਫ਼ਰਵਰੀ (ਪਰਮਿੰਦਰ ਸਿੰਘ ਆਹੂਜਾ) - ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵਲੋਂ ਅੱਜ ਰਾਤ ਇਕ ਹੁਕਮ ਜਾਰੀ ਕਰਕੇ ਇੰਸਪੈਕਟਰ ਕੁਲਵੰਤ ਸਿੰਘ ਨੂੰ ਸੀ.ਆਈ.ਏ. ਸਟਾਫ਼ ਦੇ ...
ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਵਿਦੇਸ਼ ਮੰਤਰੀ ਡਾ.ਐਸ.ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  1 day ago
ਡੇਰਾ ਸਿਰਸਾ ਮੁਖੀ ਦੀ ਪੈਰੋਲ ਰੱਦ ਕਰਨ ਵਾਲੀ ਪਟੀਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਈ ਵਾਪਸ
. . .  1 day ago
ਚੰਡੀਗੜ੍ਹ, 6 ਫਰਵਰੀ- ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਰੱਦ ਕਰਨ ਵਾਲੀ ਪਟੀਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਵਾਪਸ ਲੈ ਲਈ ਗਈ ਹੈ। ਸ਼੍ਰੋਮਣੀ ਕਮੇਟੀ ਦੀ ਪਟੀਸ਼ਨ 'ਤੇ ਹਾਈਕੋਰਟ ...
ਬਜਟ ਵਿਚ ਪੰਜਾਬ ਨੂੰ ਵੀ ਬਾਕੀ ਸੂਬਿਆ ਦੀ ਤਰ੍ਹਾਂ ਬਣਦਾ ਹੱਕ ਦਿੱਤਾ ਗਿਆ- ਭਾਜਪਾ ਆਗੂ ਸਇਯਦ ਜਫ਼ਰ
. . .  1 day ago
ਅੰਮ੍ਰਿਤਸਰ, 6 ਫਰਵਰੀ (ਹਰਮਿੰਦਰ ਸਿੰਘ)- ਕੇਂਦਰ ਸਰਕਾਰ ਦੀ ਸੋਚ ਦੇਸ਼ ਦੀ ਅਰਥਿਕਤਾ ਦੀ ਮਜ਼ਬੂਤੀ ਹੈ। ਕੇਂਦਰ ਸਰਕਾਰ ਦੇ ਬਜਟ ਵਿਚ ਹਰ ਵਰਗ ਨੂੰ ਧਿਆਨ ’ਚ ਰੱਖਿਆ ਗਿਆ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਕੌਮੀ ਬੁਲਾਰੇ ਸਇਯਦ ਜਫ਼ਰ ਇਸਲਾਮ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ...
ਭਾਜਪਾ ਨੇ ਕਸ਼ਮੀਰ ਨੂੰ ਅਫ਼ਗਾਨਿਸਤਾਨ ਬਣਾ ਦਿੱਤਾ: ਮਹਿਬੂਬਾ ਮੁਫ਼ਤੀ
. . .  1 day ago
ਸ੍ਰੀਨਗਰ, 6 ਫਰਵਰੀ- ਪੀ.ਡੀ.ਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਜੇਕਰ ਤੁਸੀਂ ਅੱਜ ਕਸ਼ਮੀਰ ’ਚ ਜਾਓਗੇ ਤਾਂ ਤੁਹਾਨੂੰ ਅਫ਼ਗਾਨਿਸਤਾਨ ਵਰਗਾ ਮਿਲੇਗਾ, ਕਿਉਂਕਿ ਇੱਥੇ ਬਹੁਤ ਸਾਰੇ ਬੁਲਡੋਜ਼ਰ ਹਨ, ਲੋਕਾਂ ਨੂੰ ਕਬਜ਼ੇ ਦੇ ਨਾਂ ’ਤੇ ਉਨ੍ਹਾਂ ਦੀ ਜ਼ਮੀਨ ਤੋਂ ਬਾਹਰ ਕੱਢਿਆ ਜਾ ਰਿਹਾ ਹੈ, ਭਾਜਪਾ ਨੇ ਸ਼ਾਇਦ ਇਜ਼ਰਾਈਲ ਤੋਂ ਸਬਕ ਲਿਆ....
ਅਗਲੇ ਸਾਲ ਭਾਰਤ ਆ ਸਕਦੇ ਹਨ ਪੋਪ ਫ਼ਰਾਂਸਿਸ
. . .  1 day ago
ਵੈਟੀਕਨ, 6 ਫਰਵਰੀ- ਵੈਟੀਕਨ ਨਿਊਜ਼ ਅਨੁਸਾਰ ਪੋਪ ਫ਼ਰਾਂਸਿਸ ਅਗਲੇ ਸਾਲ ਭਾਰਤ ਆਉਣ ਦੀ ਯੋਜਨਾ ਬਣਾ ਰਹੇ ਹਨ ਅਤੇ 2023 ਦੇ ਬਾਅਦ ਵਿਚ ਮੰਗੋਲੀਆ ਦੀ ਯਾਤਰਾ ਕਰਨ ਦੀ ਵੀ...
ਪਿਛਲੇ ਇਕ ਸਾਲ ਵਿਚ 63 ਯਾਤਰੀ ਨੋ ਫ਼ਲਾਈ ਲਿਸਟ ਵਿਚ- ਸ਼ਹਿਰੀ ਹਵਾਬਾਜ਼ੀ ਮੰਤਰਾਲਾ
. . .  1 day ago
ਨਵੀਂ ਦਿੱਲੀ, 6 ਫਰਵਰੀ- ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਇਕ ਸਾਲ ਵਿਚ 63 ਯਾਤਰੀਆਂ ਨੂੰ ਨੋ ਫ਼ਲਾਈ ਲਿਸਟ ਵਿਚ ਰੱਖਿਆ ਗਿਆ ਹੈ। ਇਨ੍ਹਾਂ ਵਿਚ ਜ਼ਿਆਦਾਤਰ ਯਾਤਰੀ ਉਹ ਹਨ ਜਿਨ੍ਹਾਂ ਨੇ ਜਾਂ ਤਾਂ ਮਾਸਕ ਨਹੀਂ ਪਾਇਆ ਸੀ ਜਾਂ ਫ਼ਿਰ ਜੋ ਚਾਲਕ ਦਲ ਦੇ ਮੈਂਬਰਾਂ ਨਾਲ...
ਬਿਹਾਰ: ਸਰਕਾਰ ਨੇ ਲਗਾਈ 23 ਸੋਸ਼ਲ ਨੈਟਵਰਕਿੰਗ ਐਪਲੀਕੇਸ਼ਨਾਂ ’ਤੇ ਪਾਬੰਦੀ
. . .  1 day ago
ਪਟਨਾ, 6 ਫਰਵਰੀ- ਬਿਹਾਰ ਸਰਕਾਰ ਨੇ ਸ਼ਾਂਤੀ ਬਣਾਈ ਰੱਖਣ ਲਈ ਸਾਰਨ ਜ਼ਿਲ੍ਹੇ ਵਿਚ 8 ਫਰਵਰੀ 12 ਵਜੇ ਤੱਕ 23 ਸੋਸ਼ਲ ਨੈਟਵਰਕਿੰਗ ਅਤੇ ਮੈਸੇਜਿੰਗ ਐਪਲੀਕੇਸ਼ਨਾਂ ’ਤੇ ਅਸਥਾਈ ਤੌਰ ’ਤੇ ਪਾਬੰਦੀ ਲਗਾ...
ਪ੍ਰਧਾਨ ਮੰਤਰੀ ਨੇ ਕੀਤਾ ਐਚ.ਏ.ਐਲ ਫ਼ੈਕਟਰੀ ਦਾ ਉਦਘਾਟਨ
. . .  1 day ago
ਬੈਂਗਲੁਰੂ, 6 ਫਰਵਰੀ- ਪ੍ਰਧਾਨ ਮੰਤਰੀ ਮੋਦੀ ਨੇ ਤੁਮਾਕੁਰੂ ਵਿਚ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐਚ.ਏ.ਐਲ.) ਦੀ ਹੈਲੀਕਾਪਟਰ ਫ਼ੈਕਟਰੀ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਲਾਈਟ ਯੂਟੀਲਿਟੀ ਹੈਲੀਕਾਪਟਰ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ...
ਤੁਰਕੀ ਭੂਚਾਲ : ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 1300
. . .  1 day ago
ਅੰਕਾਰਾ, 6 ਫਰਵਰੀ- ਤੁਰਕੀ ਵਿਚ ਆਏ ਭੂਚਾਲ ’ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 1300 ’ਤੇ ਪਹੁੰਚ ਗਈ ਹੈ। ਨਿਊਜ਼ ਏਜੰਸੀ ਏ. ਪੀ. ਨੇ ਦੱਸਿਆ ਕਿ ਮਲਬੇ ਵਿਚ ਹਾਲੇ ਵੀ ...
ਤੁਰਕੀ ਵਿਚ 7.6 ਤੀਬਰਤਾ ਦਾ ਆਇਆ ਇਕ ਹੋਰ ਭੂਚਾਲ
. . .  1 day ago
ਅੰਕਾਰਾ, 6 ਫਰਵਰੀ- ਤੁਰਕੀ ਦੀ ਅਨਾਦੋਲੂ ਨਿਊਜ਼ ਏਜੰਸੀ ਨੇ ਦੇਸ਼ ਦੀ ਆਫ਼ਤ ਏਜੰਸੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਦੱਖਣੀ ਤੁਰਕੀ ਦੇ ਕਹਰਾਮਨਮਾਰਾਸ ਸੂਬੇ ਦੇ ਐਲਬਿਸਤਾਨ ਜ਼ਿਲ੍ਹੇ ਵਿਚ 7.6 ਤੀਬਰਤਾ ਦਾ ਇਕ ਹੋਰ ਤਾਜ਼ਾ ਭੂਚਾਲ...
ਸਿੱਖ ਰਹਿਣੀ ਦੇ ਮਾਮਲੇ ’ਚ ਕਿਸੇ ਵੀ ਤਰ੍ਹਾਂ ਦੀ ਦਖ਼ਲ ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ - ਸਕੱਤਰ ਸ਼੍ਰੋਮਣੀ ਕਮੇਟੀ
. . .  1 day ago
ਅੰਮ੍ਰਿਤਸਰ, 6 ਫਰਵਰੀ (ਜਸਵੰਤ ਸਿੰਘ ਜੱਸ)- ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵਲੋਂ ਭਾਰਤ ਸਰਕਾਰ ਦੁਆਰਾ ਸਿੱਖ ਫ਼ੌਜੀਆਂ ਨੂੰ ਲੋਹਟੋਪ ਪਹਿਨਾਉਣ ਬਾਰੇ ਤਜਵੀਜ਼ ਦੀ ਕੀਤੀ ਜਾ ਰਹੀ ਵਕਾਲਤ ਤੇ ਪ੍ਰਤੀਕ੍ਰਿਆ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਤੇ ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ ਨੇ ਕਿਹਾ ਸਿੱਖ ਰਹਿਣੀ...
ਤਿੰਨ ਕਰੋੜ ਦੀ ਫਿਰੌਤੀ ਮੰਗਣ ਵਾਲੇ ਇਕ ਅੰਤਰਰਾਸ਼ਟਰੀ ਗਰੋਹ ਦੇ 8 ਮੈਂਬਰ ਗ੍ਰਿਫ਼ਤਾਰ
. . .  1 day ago
ਕਪੂਰਥਲਾ, 6 ਫਰਵਰੀ (ਅਮਰਜੀਤ ਕੋਮਲ)-ਕਪੂਰਥਲਾ ਪੁਲਿਸ ਨੇ ਤਿੰਨ ਕਰੋੜ ਦੀ ਫਿਰੌਤੀ ਮੰਗਣ ਵਾਲੇ ਇਕ ਅੰਤਰਰਾਸ਼ਟਰੀ ਗਰੋਹ ਦਾ ਪਰਦਾਫਾਸ਼ ਕਰਕੇ ਗਰੋਹ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ 7 ਹੋਰ ਕਥਿਤ ਦੋਸ਼ੀਆਂ ਦੀ ਸ਼ਨਾਖ਼ਤ ਕੀਤੀ ਹੈ। ਐਸ.ਐਸ.ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪੁਲਿਸ ਨੇ ਇਸ ਗਰੋਹ ਦੇ ਮੈਂਬਰਾਂ ਕੋਲੋਂ ਇਕ ਸਫ਼ਾਰੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਾ ਮੇਲਾ ਬਜ਼ਾਰ ਨਗਰ ਕੌਂਸਲ ਅਤੇ ਪੁਲਿਸ ਨੇ ਹਟਵਾਇਆ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਫਰਵਰੀ (ਬਲਕਰਨ ਸਿੰਘ ਖਾਰਾ)- ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ ਸੰਬੰਧੀ ਮਲੋਟ ਰੋਡ ’ਤੇ ਲੱਗੇ ਮੇਲਾ ਬਾਜ਼ਾਰ ਜੋ ਕਿ ਸੜਕ ਦੇ ਦੋਵਾਂ ਕਿਨਾਰਿਆਂ ’ਤੇ ਲੱਗਾ ਹੋਇਆ ਸੀ, ਨੂੰ ਅੱਜ ਨਗਰ ਕੌਂਸ਼ਲ ਅਤੇ ਪੁਲਿਸ ਵਲੋਂ ਹਟਵਾਇਆ ਗਿਆ। ਦੱਸ ਦੇਈਏ ਕਿ ਮੇਲੇ ਮੌਕੇ ਲੱਗਣ ਵਾਲੇ ਇਸ ਬਜ਼ਾਰ ਦੌਰਾਨ ਮਲੋਟ,....
ਪਰਨੀਤ ਕੌਰ ਵਲੋਂ ਦਿੱਤੇ ਜਵਾਬ ’ਤੇ ਪੰਜਾਬ ਕਾਂਗਰਸ ਪ੍ਰਧਾਨ ਦਾ ਬਿਆਨ: ਤੁਹਾਨੂੰ ਨੈਤਿਕ ਤੌਰ ’ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ
. . .  1 day ago
ਚੰਡੀਗੜ੍ਹ, 6 ਫਰਵਰੀ- ਪ੍ਰਨੀਤ ਕੌਰ ਵਲੋਂ ਨੋਟਿਸ ’ਤੇ ਦਿੱਤੇ ਜਵਾਬ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿ੍ਹੰਗ ਨੇ ਉਨ੍ਹਾਂ ਨੂੰ ਕਿਹਾ ਕਿ ਨੈਤਿਕ ਤੌਰ ’ਤੇ, ਤੁਹਾਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ ਅਤੇ ਆਪਣੇ ਹਲਕੇ ਦਾ ਸਾਹਮਣਾ ਕਰਨਾ ਚਾਹੀਦਾ ਸੀ, ਕਿਉਂਕਿ ਜਨਤਾ ਨੇ ਤੁਹਾਨੂੰ ਕਾਂਗਰਸੀ ਉਮੀਦਵਾਰ ਵਜੋਂ ਵੋਟ ਦਿੱਤੀ ਸੀ। ਆਮ...
ਭਾਰਤ ਦੇ ਮੋਂਟੀ ਦੇਸਾਈ ਨਿਪਾਲ ਦੀ ਪੁਰਸ਼ ਰਾਸ਼ਟਰੀ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ
. . .  1 day ago
ਕਾਠਮੰਡੂ, 6 ਫਰਵਰੀ- ਨਿਪਾਲ ਦੇ ਕ੍ਰਿਕਟ ਸੰਘ ਨੇ ਘੋਸ਼ਣਾ ਕਰਦਿਆਂ ਦੱਸਿਆ ਕਿ ਭਾਰਤ ਦੇ ਮੋਂਟੀ ਦੇਸਾਈ ਨੂੰ ਨਿਪਾਲ ਦੀ ਪੁਰਸ਼ ਰਾਸ਼ਟਰੀ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ...
ਭਾਜਪਾ ਸੰਸਦੀ ਦਲ ਦੀ ਮੀਟਿੰਗ ਭਲਕੇ
. . .  1 day ago
ਨਵੀਂ ਦਿੱਲੀ, 6 ਫਰਵਰੀ- ਭਾਜਪਾ ਸੰਸਦੀ ਦਲ ਦੀ ਮੀਟਿੰਗ ਭਲਕੇ 7 ਫਰਵਰੀ ਨੂੰ ਦਿੱਲੀ ਵਿਚ ਸੰਸਦ ਲਾਇਬ੍ਰੇਰੀ ਭਵਨ ਵਿਚ ਹੋਵੇਗੀ।
ਸਰਕਾਰ ਦੀ ਪੂਰੀ ਕੋਸ਼ਿਸ਼ ਕੇ ਅਡਾਨੀ ਮੁੱਦੇ ’ਤੇ ਚਰਚਾ ਨਾ ਹੋਵੇ- ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 6 ਫਰਵਰੀ- ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅਡਾਨੀ ਮੁੱਦੇ ’ਤੇ ਗੱਲ ਕਰਦਿਆਂ ਕਿਹਾ ਕਿ ਸਰਕਾਰ ਪੂਰੀ ਕੋਸ਼ਿਸ਼ ਕਰੇਗੀ ਕਿ ਅਡਾਨੀ ਮੁੱਦੇ ’ਤੇ ਸੰਸਦ ’ਚ ਕੋਈ ਚਰਚਾ ਨਾ ਹੋਵੇ। ਸਰਕਾਰ ਨੂੰ ਇਸ ’ਤੇ ਸੰਸਦ ’ਚ ਚਰਚਾ ਦੀ ਇਜਾਜ਼ਤ...
ਜਲ ਸੈਨਾ ਦੇ ਪਾਇਲਟਾਂ ਨੇ ਆਈ.ਐਨ. ਐਸ. ਵਿਕਰਾਂਤ ’ਤੇ ਐਲ.ਸੀ.ਏ. (ਨੇਵੀ) ਦੀ ਕਰਵਾਈ ਸਫ਼ਲ ਲੈਂਡਿੰਗ
. . .  1 day ago
ਨਵੀਂ ਦਿੱਲੀ, 6 ਫਰਵਰੀ- ਭਾਰਤੀ ਜਲ ਸੈਨਾ ਵਲੋਂ ਉਦੋਂ ਆਤਮਨਿਰਭਰ ਭਾਰਤ ਵੱਲ ਇਕ ਇਤਿਹਾਸਕ ਮੀਲ ਪੱਥਰ ਪ੍ਰਾਪਤ ਕੀਤਾ ਗਿਆ, ਜਦੋਂ ਜਲ ਸੈਨਾ ਦੇ ਪਾਇਲਟਾਂ ਨੇ ਆਈ.ਐਨ. ਐਸ. ਵਿਕਰਾਂਤ ’ਤੇ ਐਲ.ਸੀ.ਏ. (ਨੇਵੀ) ਦੀ ਲੈਂਡਿੰਗ ਕੀਤੀ। ਇਹ ਸਵਦੇਸ਼ੀ ਲੜਾਕੂ ਜਹਾਜ਼ਾਂ ਦੇ ਨਾਲ ਸਵਦੇਸ਼ੀ ਏਅਰਕ੍ਰਾਫ਼ਟ ਕੈਰੀਅਰ ਦੇ ਡਿਜ਼ਾਈਨ, ਵਿਕਾਸ,...
ਸਾਨੂੰ ਅਡਾਨੀ ਮੁੱਦੇ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਜ਼ਰੂਰਤ- ਦਿਗਵਿਜੇ ਸਿੰਘ
. . .  1 day ago
ਨਵੀਂ ਦਿੱਲੀ, 6 ਫਰਵਰੀ- ਕਾਂਗਰਸ ਸੰਸਦ ਮੈਂਬਰ ਦਿਗਵਿਜੈ ਸਿੰਘ ਨੇ ਕਿਹਾ ਕਿ ਸਾਨੂੰ ਅਡਾਨੀ ਮੁੱਦੇ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਜ਼ਰੂਰਤ ਹੈ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ ਅਤੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਨਿਯਮ 267 ਦੇ ਤਹਿਤ ਚਰਚਾ ਚਾਹੁੰਦੇ ਹਾਂ। ਅਸੀਂ ਉਦੋਂ ਤੱਕ ਪਿੱਛੇ...
ਭਾਰਤ ਸਰਕਾਰ ਵਲੋਂ ਐਨ.ਡੀ.ਆਰ.ਐਫ਼ ਟੀਮਾਂ ਰਾਹਤ ਸਮੱਗਰੀ ਸਮੇਤ ਤੁਰਕੀ ਜਾਣ ਲਈ ਤਿਆਰ- ਪੀ.ਐਮ.ਓ.
. . .  1 day ago
ਨਵੀਂ ਦਿੱਲੀ, 6 ਫਰਵਰੀ- ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਇਕ ਬਿਆਨ ਅਨੁਸਾਰ ਤੁਰਕੀ ਸਰਕਾਰ ਨਾਲ ਤਾਲਮੇਲ ਕਰਕੇ ਐਨ.ਡੀ.ਆਰ. ਐਫ਼ ਦੀਆਂ ਖ਼ੋਜ, ਬਚਾਅ ਅਤੇ ਮੈਡੀਕਲ ਟੀਮਾਂ ਰਾਹਤ ਸਮੱਗਰੀ ਦੇ ਨਾਲ ਤੁਰੰਤ ਤੁਰਕੀ ਰਵਾਨਾ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ 100 ਕਰਮਚਾਰੀਆਂ ਦੀਆਂ 2 ਐਨ.ਡੀ.ਆਰ.ਐਫ਼ ਟੀਮਾਂ ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ...
ਆਸਟ੍ਰੀਆ ’ਚ ਬਰਫ਼ੀਲੇ ਤੂਫ਼ਾਨ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ
. . .  1 day ago
ਵਿਆਨਾ, 6 ਫਰਵਰੀ- ਇਸ ਹਫ਼ਤੇ ਦੇ ਅੰਤ ’ਚ ਆਸਟ੍ਰੀਆ ’ਚ ਬਰਫ਼ੀਲੇ ਤੂਫ਼ਾਨ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ ਪੁਲਿਸ ਨੇ ਮੌਤ ਦੀ ਸੂਚਨਾ ਦਿੱਤੀ ਹੈ। ਪੁਲਿਸ ਦੇ ਅਨੁਸਾਰ ਸਕੂਲ ਦੀਆਂ ਛੁੱਟੀਆਂ ਦੌਰਾਨ ਵਿਆਨਾ ਵਿਚ ਸਕੀ ਰਿਜ਼ੋਰਟ ਭਰੇ ਹੋਏ ਸਨ। ਰਿਪੋਰਟ ਮੁਤਾਬਕ ਟਾਇਰੋਲ ਅਤੇ ਵੋਰਾਰਲਬਰਗ...
ਅਸੀਂ ਪ੍ਰਧਾਨ ਮੰਤਰੀ ਵਲੋਂ ਦਿੱਤੇ ਐਚ. ਆਈ. ਆਰ. ਏ. ਮੰਤਰ ’ਦੇ ਆਧਾਰ ’ਤੇ ਤ੍ਰਿਪੁਰਾ ਵਿਚ ਵਿਕਾਸ ਕੀਤਾ- ਕੇਂਦਰੀ ਗ੍ਰਹਿ ਮੰਤਰੀ
. . .  1 day ago
ਅਗਰਤਲਾ, 6 ਫਰਵਰੀ- ਆ ਰਹੀਆਂ ਤ੍ਰਿਪੁਰਾ ਚੋਣਾਂ ਸੰਬੰਧੀ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਮਿਊਨਿਸਟ, ਕਾਂਗਰਸ ਅਤੇ ਮੋਥਾ ਪਾਰਟੀ ਤਿੰਨੋਂ ਇਕਜੁੱਟ ਹਨ। ਕਾਂਗਰਸ ਅਤੇ ਕਮਿਊਨਿਸਟ ਆਹਮੋ-ਸਾਹਮਣੇ ਤੋਂ ਮਿਲੇ ਹਨ ਪਰ ਮੋਥਾ ਮੇਜ਼ ਦੇ ਹੇਠਾਂ ਤੋਂ ਰਲੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਰਾਸ਼ਨ ਕਾਰਡ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਅੱਸੂ ਸੰਮਤ 553

ਮਾਨਸਾ

ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਨੂੰ ਜ਼ਿਲ੍ਹੇ ਭਰ 'ਚ ਮਿਲਿਆ ਮੁਕੰਮਲ ਹੁੰਗਾਰਾ

ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 27 ਸਤੰਬਰ- ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਮਾਨਸਾ ਜ਼ਿਲ੍ਹੇ 'ਚ ਮੁਕੰਮਲ ਹੁੰਗਾਰਾ ਮਿਲਿਆ ਹੈ | ਬਾਜ਼ਾਰਾਂ 'ਚ ਸੁੰਨਸਾਨ ਛਾਈ ਰਹੀ ਅਤੇ ਮੁੱਖ ਸੜਕਾਂ 'ਤੇ ਵਾਹਨ ਘੱਟ ਨਜ਼ਰ ਆਏ ਜਦਕਿ ਬੱਸਾਂ ਦੀ ਆਵਾਜਾਈ ਪੂਰਨ ਤੌਰ 'ਤੇ ਬੰਦ ਰਹੀ | ਬੰਦ ਦੌਰਾਨ ਕਿਸੇ ਪਾਸੇ ਅਣਸੁਖਾਂਵੀਂ ਘਟਨਾ ਵਾਪਰਨ ਦੀ ਖ਼ਬਰ ਨਹੀਂ ਹੈ | 31 ਕਿਸਾਨ ਜਥੇਬੰਦੀਆਂ ਵਲੋਂ ਜ਼ਿਲ੍ਹੇ 'ਚ 12 ਥਾਵਾਂ 'ਤੇ ਸੜਕਾਂ 'ਤੇ ਧਰਨੇ ਲਗਾ ਕੇ ਪ੍ਰਦਰਸ਼ਨ ਕੀਤੇ ਗਏ ਅਤੇ ਭਾਕਿਯੂ (ਉਗਰਾਹਾਂ) ਵਲੋਂ ਵੱਖਰੇ ਤੌਰ 'ਤੇ 5 ਮੁੱਖ ਸੜਕਾਂ 'ਤੇ ਜਾਮ ਲਗਾਏ ਗਏ | ਮਾਨਸਾ ਸ਼ਹਿਰ 'ਚ ਵੀ ਵਪਾਰੀਆਂ ਤੇ ਹੋਰ ਸੰਗਠਨਾਂ ਵਲੋਂ ਰੋਸ ਪ੍ਰਗਟ ਕਰ ਕੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦਾ ਤਿੱਖਾ ਵਿਰੋਧ ਕੀਤਾ ਗਿਆ | ਧਰਨਿਆਂ ਦੌਰਾਨ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਲੋਕ ਵਿਰੋਧੀ ਸਾਬਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਖੇਡ ਰਹੀ ਭਾਜਪਾ ਸਰਕਾਰ ਨੂੰ ਕੀਤੀਆਂ ਦਾ ਖਮਿਆਜ਼ਾ ਭੁਗਤਣਾ ਪਵੇਗਾ | ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਪਿਛਲੇ 10 ਮਹੀਨਿਆਂ ਤੋਂ ਸ਼ਾਂਤਮਈ ਚੱਲ ਰਿਹਾ ਹੈ ਪਰ ਕੇਂਦਰ ਸਰਕਾਰ ਨੇ ਢੀਠਪਣਾ ਧਾਰਿਆ ਹੋਇਆ ਹੈ | ਉਨ੍ਹਾਂ ਐਲਾਨ ਕੀਤਾ ਕਿ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਐਮ.ਐਸ.ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ | ਸੰਘਰਸ਼ਕਾਰੀਆਂ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਗੁਲਾਬੀ ਸੁੰਡੀ ਨਾਲ ਤਬਾਹ ਹੋਏ ਨਰਮੇ ਦਾ ਪ੍ਰਤੀ ਏਕੜ 50 ਹਜ਼ਾਰ ਰੁਪਏ ਅਤੇ ਵੱਖਰੇ ਤੌਰ 'ਤੇ ਮਜ਼ਦੂਰਾਂ ਨੂੰ 3 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ |
ਭੈਣੀਬਾਘਾ ਬੱਸ ਸਟੈਂਡ ਕੋਲ ਲਗਾਇਆ ਧਰਨਾ
31 ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੇ ਮਾਨਸਾ-ਬਠਿੰਡਾ ਮੁੱਖ ਸੜਕ 'ਤੇ ਪਿੰਡ ਭੈਣੀਬਾਘਾ ਦੇ ਬੱਸ ਸਟੈਂਡ ਕੋਲ ਸੜਕ ਜਾਮ ਕੀਤੀ ਗਈ | ਸੰਬੋਧਨ ਕਰਦਿਆਂ ਕਿਸਾਨ ਮੋਰਚੇ ਦੇ ਆਗੂਆਂ ਕਾ. ਹਰਦੇਵ ਸਿੰਘ ਅਰਸ਼ੀ, ਮਹਿੰਦਰ ਸਿੰਘ ਭੈਣੀਬਾਘਾ, ਗੋਰਾ ਸਿੰਘ ਭੈਣੀਬਾਘਾ, ਨਿਰਮਲ ਸਿੰਘ ਝੰਡੂਕਾ, ਕੁਲਵਿੰਦਰ ਸਿੰਘ, ਮੇਜਰ ਸਿੰਘ ਦੂਲੋਵਾਲ, ਮੱਖਣ ਸਿੰਘ ਭੈਣੀਬਾਘਾ, ਭਜਨ ਸਿੰਘ ਘੁੰਮਣ, ਮੇਜਰ ਸਿੰਘ ਬੁਰਜ, ਬਲਵਿੰਦਰ ਸ਼ਰਮਾ ਖਿਆਲਾ, ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਮੋਦੀ ਸਰਕਾਰ ਖ਼ਿਲਾਫ਼ ਕਿਸਾਨ ਲਹਿਰ ਦੁਨੀਆ ਪੱਧਰ ਤੱਕ ਫੈਲ ਗਈ ਹੈ ਤੇ ਆਉਣ ਵਾਲਾ ਸਮਾਂ ਇਸ ਹਕੂਮਤ ਲਈ ਭਾਰੀ ਰਹੇਗਾ | ਉਨ੍ਹਾਂ ਕਿਹਾ ਕਿ ਭਾਰਤ ਬੰਦ ਨੂੰ ਮਿਲਿਆ ਹੁੰਗਾਰਾ ਦੱਸਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨ ਅੰਦੋਲਨ ਹੋਰ ਪ੍ਰਚੰਡ ਹੋਵੇਗਾ | ਆਗੂਆਂ ਮੰਗ ਉਠਾਈ ਕਿ ਪੰਜਾਬ ਸਰਕਾਰ ਗੁਲਾਬੀ ਸੁੰਡੀ ਨਾਲ ਖ਼ਰਾਬ ਹੋਏ ਨਰਮੇ ਦਾ ਮੁਆਵਜ਼ਾ ਅਦਾ ਕਰਨ ਦੇ ਨਾਲ ਮਜ਼ਦੂਰਾਂ ਨੂੰ ਵੀ ਆਰਥਿਕ ਸਹਾਇਤਾ ਦਿੱਤੀ ਜਾਵੇ ਅਤੇ ਨਕਲੀ ਬੀਜ ਤੇ ਕੀਟਨਾਸ਼ਕ ਦਵਾਈਆਂ ਮਾਰਕੀਟ ਵਿੱਚ ਲਿਆਉਣ ਵਾਲੀਆਂ ਕੰਪਨੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਮਾਮਲੇ 'ਚ ਅਣਗਹਿਲੀ ਵਰਤੀ ਗਈ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਵੀ ਪੱਕਾ ਮੋਰਚਾ ਲਗਾਇਆ ਜਾਵੇਗਾ | ਇਸ ਮੌਕੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਕਿ੍ਸ਼ਨ ਚੌਹਾਨ, ਹਰਜਿੰਦਰ ਸਿੰਘ ਮਾਨਸ਼ਾਹੀਆ, ਬਲਬੀਰ ਕੌਰ, ਅਮਰਜੀਤ ਸਿੰਘ, ਦਲਜੀਤ ਸਿੰਘ ਮਾਨਸ਼ਾਹੀਆ, ਸੁਖਚਰਨ ਸਿੰਘ ਦਾਨੇਵਾਲੀਆ, ਪੰਜਾਬ ਸਿੰਘ ਅਕਲੀਆ, ਜਗਦੇਵ ਸਿੰਘ ਭੋਪਾਲ, ਗੈਸਟ ਫੈਕਲਟੀ ਲੈਕਚਰਾਰ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਰਾਵਿੰਦਰ ਸਿੰਘ ਆਦਿ ਹਾਜ਼ਰ ਸਨ |
ਭਾਕਿਯੂ (ਉਗਰਾਹਾਂ) ਵਲੋਂ ਮਾਨਸਾ-ਬਠਿੰਡਾ ਮੁੱਖ ਸੜਕ 'ਤੇ ਧਰਨਾ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਪਿੰਡ ਭੈਣੀਬਾਘਾ ਦੀ ਨਹਿਰ ਦੇ ਪੁਲ 'ਤੇ ਮਾਨਸਾ-ਬਠਿੰਡਾ ਮੁੱਖ ਸੜਕ 'ਤੇ ਧਰਨਾ ਲਗਾਇਆ ਗਿਆ | ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਨੰੂਨਾਂ ਨਾਲ ਕਿਸਾਨ ਜਮਾਤ ਦਾ ਖ਼ਾਤਮਾ ਹੋਵੇਗਾ ਅਤੇ ਖੇਤੀ ਦੇ ਸਮੁੱਚੇ ਕਾਰੋਬਾਰ 'ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋਵੇਗਾ | ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਦੁੱਧ, ਸਬਜ਼ੀਆਂ ਸਮੇਤ ਖਾਦ ਪਦਾਰਥਾਂ ਦੇ ਰੇਟ ਅਸਮਾਨੀ ਚੜ੍ਹਨਗੇ, ਜਿਸ ਦਾ ਅਸਰ ਦੇਸ਼ ਦੀ 80 ਪ੍ਰਤੀਸ਼ਤ ਆਬਾਦੀ 'ਤੇ ਪਵੇਗਾ | ਕਿਸਾਨ ਆਗੂ ਨੇ ਕਿਹਾ ਕਿ ਕਿਰਤੀ ਲੋਕ ਕਾਨੂੰਨਾਂ ਨੂੰ ਵਾਪਸ ਕਰਵਾਉਣ ਤੱਕ ਆਰ-ਪਾਰ ਦੀ ਲੜਾਈ ਲੜਨਗੇ | ਧਰਨੇ ਨੂੰ ਜਗਦੇਵ ਸਿੰਘ ਭੈਣੀਬਾਘਾ, ਸਾਧੂ ਸਿੰਘ ਅਲੀਸ਼ੇਰ, ਜਗਰਾਜ ਸਿੰਘ ਮਾਨਸਾ, ਜਗਸੀਰ ਸਿੰਘ ਜਵਾਹਰਕੇ, ਜਸਵਿੰਦਰ ਕੌਰ ਝੇਰਿਆਂਵਾਲੀ ਨੇ ਸੰਬੋਧਨ ਕੀਤਾ |
ਵਪਾਰੀਆਂ ਤੇ ਹੋਰ ਸੰਗਠਨਾਂ ਵਲੋਂ ਪ੍ਰਦਰਸ਼ਨ
ਸਥਾਨਕ ਸ਼ਹਿਰ 'ਚ ਵਪਾਰੀ ਵਰਗ ਦੇ ਨਾਲ ਹੀ ਹੋਰ ਸੰਗਠਨਾਂ ਨੇ ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਸੰਬੋਧਨ ਕਰਦਿਆਂ ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਕੇਂਦਰ ਵੱਲੋਂ ਲਿਆਂਦੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਆੜ੍ਹਤੀਆ, ਕਿਸਾਨ, ਮਜ਼ਦੂਰ ਅਤੇ ਵਪਾਰੀ ਵਰਗ ਦਾ ਬਹੁਤ ਨੁਕਸਾਨ ਹੋਵੇਗਾ | ਇਸ ਮੌਕੇ ਕਾਂਗਰਸ ਆਗੂ ਗੁਰਪ੍ਰੀਤ ਕੌਰ ਗਾਗੋਵਾਲ, ਸੁਖਦਰਸ਼ਨ ਸਿੰਘ ਖਾਰਾ, ਵਪਾਰੀ ਆਗੂ ਸੁਰੇਸ਼ ਕੁਮਾਰ ਨੰਦਗੜ੍ਹੀਆ, ਬਸਪਾ ਆਗੂ ਰਘਬੀਰ ਸਿੰਘ ਰਾਮਗੜ੍ਹੀਆ, ਲਿਬਰੇਸ਼ਨ ਦੇ ਰਾਜਵਿੰਦਰ ਸਿੰਘ ਰਾਣਾ, ਲੋਕ ਇਨਸਾਫ਼ ਪਾਰਟੀ ਦੇ ਮਨਜੀਤ ਸਿੰਘ ਮੀਹਾਂ, ਸਵਰਨਕਾਰ ਸੰਘ ਦੇ ਮਨਜੀਤ ਸਿੰਘ, ਜਗਦੇਵ ਸਿੰਘ ਮਾਨਸਾ, ਧੰਨਾ ਮੱਲ ਗੋਇਲ ਆਦਿ ਨੇ ਵੀ ਸੰਬੋਧਨ ਕੀਤਾ |
ਮਾਨਸਾ -ਤਲਵੰਡੀ ਸਾਬੋ ਸੜਕ 'ਤੇ ਵੀ ਜਾਮ ਲਗਾਇਆ
ਕਿਸਾਨਾਂ ਵੱਲੋਂ ਮਾਨਸਾ-ਤਲਵੰਡੀ ਸਾਬੋ ਮੁੱਖ ਸੜਕ 'ਤੇ ਪਿੰਡ ਬਹਿਣੀਵਾਲ ਕੋਲ ਵੀ ਧਰਨਾ ਲਗਾਇਆ ਗਿਆ | ਸੰਬੋਧਨ ਕਰਦਿਆਂ ਜਗਪਾਲ ਸਿੰਘ ਪੈਰੋ, ਬੱਗੀ ਸਿੰਘ, ਬਾਬੂ ਸਿੰਘ ਧਿੰਗੜ, ਮਨਜੀਤ ਸਿੰਘ ਉ ੱਲਕ, ਅਜੈਬ ਸਿੰਘ ਚਹਿਲਾਂਵਾਲਾ, ਬਲਵਿੰਦਰ ਸਿੰਘ ਧਿੰਗੜ, ਮੱਖਣ ਸਿੰਘ ਉੱਡਤ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ, ਬਿਜਲੀ ਬਿੱਲ 2020 ਅਤੇ ਪਰਾਲੀ ਸਾੜਨ ਸਬੰਧੀ ਬਣਾਏ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੱਜ ਦੇਸ਼ ਵਿਆਪੀ ਹੜਤਾਲ ਕੀਤੀ ਗਈ | ਇਸ ਮੌਕੇ ਬੰਟੀ ਸਿੰਘ, ਬਲਰਾਜ ਸਿੰਘ ਨੇ ਕਿਹਾ ਕਿ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਘਰਾਂ ਬਨੇਰਿਆਂ 'ਤੇ ਦੀਵੇ ਜਗਾਉਣ ਦੀ ਅਪੀਲ ਕੀਤੀ |
ਭਾਰਤ ਬੰਦ ਦੇ ਸੱਦੇ ਨੂੰ ਬੁਢਲਾਡਾ ਖੇਤਰ 'ਚ ਭਰਵਾਂ ਹੁੰਗਾਰਾ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ/ ਸੁਨੀਲ ਮਨਚੰਦਾ ਅਨੁਸਾਰ- ਬੰਦ ਦੇ ਸੱਦੇ ਨੂੰ ਬੁਢਲਾਡਾ ਸ਼ਹਿਰ ਸਮੇਤ ਸਮੁੱਚੇ ਖੇਤਰ ਅੰਦਰ ਭਰਵਾਂ ਹੁੰਗਾਰਾ ਮਿਲਿਆ | ਇਹ ਵੀ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਪਿੰਡਾਂ 'ਚ ਵੀ ਦੁਕਾਨਾਂ ਬੰਦ ਰਹੀਆਂ ਹੋਣ | ਕਿਸਾਨ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਦੋ ਥਾਈਾ ਚੱਕਾ ਜਾਮ ਕਰ ਕੇ ਰੋਸ ਪ੍ਰਦਰਸ਼ਨ ਕਰਨ ਤੋਂ ਇਲਾਵਾ ਪਿੰਡ ਬੋੜਾਵਾਲ ਦੇ ਕਿਸਾਨਾਂ ਨੇ ਵੀ ਭੀਖੀ-ਬੁਢਲਾਡਾ ਮੁੱਖ ਸੜਕ 'ਤੇ ਜਾਮ ਲਗਾਇਆ | ਆਗੂਆਂ ਨੇ ਕਿਹਾ ਕਿ ਕਾਨੂੰਨ ਰੱਦ ਹੋਣ ਤੱਕ ਅੰਦੋਲਨ ਮਘਦਾ ਰਹੇਗਾ | ਸਥਾਨਕ ਆਈ ਟੀ ਆਈ ਚੌਕ ਵਿਖੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਸਟੇਜ ਤੋਂ ਸੰਯੁਕਤ ਮੋਰਚੇ ਦੇ ਆਗੂ ਹਰਦੇਵ ਸਿੰਘ ਅਰਸ਼ੀ, ਹਲਕਾ ਵਿਧਾਇਕ ਬੁੱਧ ਰਾਮ, ਦਿਲਬਾਗ ਸਿੰਘ ਗੱਗੀ, ਮੇਵਾ ਸਿੰਘ ਕੁਲਾਣਾ, ਜਰਨੈਲ ਸਿੰਘ ਸਤੀਕੇ, ਕੁਲਦੀਪ ਸਿੰਘ ਚੱਕ ਭਾਈਕੇ, ਸ਼ਗਾਰਾ ਸਿੰਘ ਦੋਦੜਾ, ਮਹਿੰਦਰ ਸਿੰਘ ਦਿਆਲਪੁਰਾ, ਸਵਰਨਜੀਤ ਸਿੰਘ ਦਲਿਓ, ਵਪਾਰੀ ਆਗੂ ਸ਼ਾਮ ਲਾਲ ਧਲੇਵਾਂ, ਆੜ੍ਹਤੀਆ ਆਗੂ ਜਸਵਿੰਦਰ ਸਿੰਘ ਵਿਰਕ, ਜਗਦੇਵ ਸਿੰਘ ਚਕੇਰੀਆਂ, ਕਾ. ਵੇਦ ਪ੍ਰਕਾਸ਼, ਚਿਮਨ ਲਾਲ ਕਾਕਾ, ਰਾਮਫਲ ਸਿੰਘ ਚੱਕ ਅਲੀਸ਼ੇਰ, ਬਾਬੂ ਸਿੰਘ ਬਰ੍ਹੇ, ਰਾਜ ਕੁਮਾਰ ਬੋੜਾਵਾਲੀਆ, ਭਾਰਤ ਭੂਸ਼ਣ ਬਾਂਸਲ, ਸੰਕੇਤ ਬਿਹਾਰੀ ਆਦਿ ਹਾਜ਼ਰ ਸਨ | ਇਸੇ ਤਰ੍ਹਾਂ ਗੁਰੂ ਨਾਨਕ ਕਾਲਜ ਚੌਕ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਰੋਸ ਵਿਖਾਵਾ ਕੀਤਾ ਗਿਆ ਇਸ ਮੌਕੇ ਜਗਸੀਰ ਸਿੰਘ ਦੋਦੜਾ, ਮੇਜਰ ਸਿੰਘ ਭਾਦੜਾ, ਅਜੈਬ ਸਿੰਘ ਕਣਕਵਾਲ,ਆਸ਼ਾ ਸਿੰਘ ਚੱਕ ਭਾਈਕੇ, ਭੋਲਾ ਸਿੰਘ ਬੀਰੋਕੇ, ਪਲਵਿੰਦਰ ਕੌਰ ਬੱਛੋਆਣਾ, ਪੱਪੂ ਸਿੰਘ ਬੱਛੋਆਣਾ, ਅਵਤਾਰ ਸਿੰਘ, ਸਤਨਾਮ ਸਿੰਘ, ਕੁਲਵਿੰਦਰ ਬੀਰੋਕੇ ਆਦਿ ਨੇ ਸੰਬੋਧਨ ਕੀਤਾ | ਧਰਨੇ 'ਚ ਵੱਡੀ ਗਿਣਤੀ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ |
ਵਕੀਲਾਂ ਨੇ ਵੀ ਕੰਮ-ਕਾਜ ਬੰਦ ਰੱਖਿਆ
ਸਥਾਨਕ ਸਬ-ਡਵੀਜਨ ਸਿਵਲ ਕੋਰਟ ਦੀ ਬਾਰ ਐਸੋਸੀਏਸ਼ਨ ਦੇ ਵਕੀਲਾਂ ਵਲੋਂ ਕੰਮ ਕਾਜ ਬੰਦ ਰੱਖ ਕੇ ਕਿਸਾਨਾਂ ਦੇ ਬੁਢਲਾਡਾ ਸਥਿਤ ਰੋਸ ਧਰਨਿਆਂ 'ਚ ਸ਼ਮੂਲੀਅਤ ਕੀਤੀ | ਐਸੋਸੀਏਸ਼ਨ ਪ੍ਰਧਾਨ ਜਸਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਕੱਤਰ ਬਲਕਰਨ ਸਿੰਘ ਬੱਲੀ, ਸੁਰਜੀਤ ਸਿੰਘ ਗਰੇਵਾਲ, ਜਗਦੀਪ ਸਿੰਘ ਦਾਤੇਵਾਸ, ਹਰਬੰਸ ਸਿੰਘ ਚੌਹਾਨ ਅਤੇ ਸੁਖਪਾਲ ਸਿੰਘ ਸਮਰਾ ਆਦਿ ਨੇ ਧਰਨਿਆਂ ਨੂੰ ਸੰਬੋਧਨ ਕੀਤਾ |
ਕਾਂਗਰਸੀਆਂ ਨੇ ਵੀ ਕਾਲੇ ਕਾਨੂੰਨਾਂ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ
ਸਥਾਨਕ ਇੰਦਰਾ ਕਾਂਗਰਸ ਭਵਨ ਦੇ ਬਾਹਰ ਕਾਂਗਰਸੀ ਵਰਕਰਾਂ ਵਲੋਂ ਕਿਸਾਨਾਂ ਦੇ ਹੱਕ ਵਿਚ ਕਾਲੇ ਕਾਨੂੰਨਾਂ ਖ਼ਿਲਾਫ਼ ਮੋਦੀ ਸਰਕਾਰ ਖ਼ਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ | ਪੰਚਾਇਤ ਯੂਨੀਅਨ ਦੇ ਪ੍ਰਧਾਨ ਸੂਬੇਦਾਰ ਭੋਲਾ ਸਿੰਘ ਹਸਨਪੁਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਲਾਗੂ ਕਰ ਕੇ ਜਿੱਥੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ | ਇਸ ਮੌਕੇ ਹਰਬੰਸ ਸਿੰਘ ਖਿੱਪਲ, ਤੀਰਥ ਸਿੰਘ ਸਵੀਟੀ, ਵਿਪੁਲ ਗਰਗ, ਰਾਜੂ ਕੁਮਾਰ, ਲਵਲੀ, ਰਾਜ ਕੁਮਾਰ ਬੱਛੋਆਣਾ, ਮਾਸਟਰ ਰਘੁਨਾਥ, ਡਾ. ਕਿ੍ਸ਼ਨ ਲਾਲ ਆਦਿ ਹਾਜ਼ਰ ਸਨ |
ਮੈਡੀਕਲ ਪੈ੍ਰਕਟੀਸ਼ਨਰ ਯੂਨੀਅਨ ਵਲਾੋ ਵੀ ਮੁਜ਼ਾਹਰਾ
ਮੈਡੀਕਲ ਪੈ੍ਰਕਟੀਸ਼ਨਰ ਯੂਨੀਅਨ ਵਲੋਂ ਵੀ ਬੱਸ ਸਟੈਂਡ ਬੁਢਲਾਡਾ ਤੋ ਆਈ.ਟੀ.ਆਈ. ਚੌਕ ਤੱਕ ਜਿੱਥੇ ਰੋਸ ਮਾਰਚ ਕੀਤਾ ਗਿਆ ਉੱਥੇ ਧਰਨੇ ਵਿਚ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਗਈ | ਰੋਸ ਮਾਰਚ ਦੀ ਅਗਵਾਈ ਕਰਦਿਆਂ ਯੂਨੀਅਨ ਦੇ ਆਗੂ ਸਲੀਮ ਖ਼ਾਨ ਨੇ ਕਿਹਾ ਕਿ ਮੈਡੀਕਲ ਪੈ੍ਰਕਟੀਸ਼ਨਰ ਯੂਨੀਅਨ ਕਿਸਾਨਾਂ ਨਾਲ ਖੜੀ ਹੈ |
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਰਾਸ਼ਟਰੀ ਮਾਰਗ ਕੀਤਾ ਜਾਮ
ਸਰਦੂਲਗੜ੍ਹ ਤੋਂ ਪ੍ਰਕਾਸ਼ ਸਿੰਘ ਜ਼ੈਲਦਾਰ/ ਜੀ.ਐਮ.ਅਰੋੜਾ ਅਨੁਸਾਰ- ਭਾਰਤ ਬੰਦ ਦੇ ਸੱਦੇ 'ਤੇ ਸਰਦੂਲਗੜ੍ਹ ਇਲਾਕੇ 'ਚ ਪੂਰਨ ਬੰਦ ਰਿਹਾ | ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਸਰਦੂਲੇਵਾਲਾ ਕੈਂਚੀਆਂ ਵਿਖੇ ਸਿਰਸਾ-ਮਾਨਸਾ ਮੁੱਖ ਸੜਕ ਤੇ ਧਰਨਾ ਲਗਾ ਕੇ ਕੌਮੀ ਮਾਰਗ ਨੂੰ ਜਾਮ ਕੀਤਾ | ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਨੇ ਕਿਹਾ ਕਿਸਾਨੀ ਸੰਘਰਸ਼ ਦੀ ਚਰਚਾ ਹੁਣ ਵਿਦੇਸ਼ਾਂ ਵਿਚ ਵੀ ਹੋਣ ਲੱਗੀ ਹੈ ਅਮਰੀਕਾ ਫੇਰੀ ਤੇ ਗਏ ਪ੍ਰਧਾਨ ਮੰਤਰੀ ਨੂੰ ਉੱਥੋਂ ਦੇ ਭਾਰਤੀਆਂ ਨੇ ਕਿਸਾਨੀ ਬਿੱਲਾਂ ਦੇ ਵਿਰੋਧ ਕਾਰਨ ਮੂੰਹ ਨਹੀਂ ਲਾਇਆ | ਉਨ੍ਹਾਂ ਕਿਹਾ ਕਾਲੇ ਕਾਨੂੰਨਾਂ ਦੀ ਵਾਪਸੀ ਤੋਂ ਘੱਟ ਕਿਸਾਨਾਂ ਨੂੰ ਕੋਈ ਵੀ ਗੱਲ ਮਨਜ਼ੂਰ ਨਹੀਂ | ਇਸ ਮੌਕੇ ਬਲਾਕ ਪ੍ਰਧਾਨ ਜਗਜੀਤ ਸਿੰਘ ਜਟਾਣਾ, ਹਰਦੇਵ ਸਿੰਘ ਕੋਟਧਰਮੂ , ਰਮਨਦੀਪ ਸਿੰਘ ਕੁਸਲਾ, ਹਰਪਾਲ ਸਿੰਘ ਮੀਰਪੁਰ, ਲੀਲਾ ਸਿੰਘ ਜਟਾਣਾ, ਗੁਰਭਿੰਦਰ ਸਿੰਘ ਆਦਮਕੇ, ਜਸਵੰਤ ਸਿੰਘ ਮਾਨਖੇੜਾ, ਸਤਪਾਲ ਚੋਪੜਾ, ਲਾਲ ਚੰਦ, ਜਸਵੰਤ ਸਿੰਘ ਝੰਡਾ ਕਲਾਂ, ਗੁਰਵਿੰਦਰ ਸਿੰਘ ਝੰਡੂਕੇ ਐਡਵੋਕੇਟ, ਬਿੰਦਰ ਸਿੰਘ ਰੋੜਕੀ, ਜਗਜੀਤ ਸਿੰਘ ਸੰਧੂ, ਬਲਕਾਰ ਸਿੰਘ, ਅਮਰੀਕ ਸਿੰਘ, ਰਾਜਵੀਰ ਕੁਮਾਰ, ਸੀਤਾ ਰਾਮ ਖੈਰਾ ਖ਼ੁਰਦ ਤੋਂ ਇਲਾਵਾ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਬਣਾਂਵਾਲਾ ਤੇ ਐਡਵੋਕੇਟ ਅਭੈ ਗੋਦਾਰਾ ਨੇ ਹਾਜ਼ਰੀ ਲਵਾਈ |
ਭੀਖੀ 'ਚ ਭਾਰਤ ਬੰਦ ਭਰਪੂਰ ਹੁੰਗਾਰਾ ਮਿਲਿਆਂ
ਭੀਖੀ ਤੋਂ ਬਲਦੇਵ ਸਿੰਘ ਸਿੱਧੂ/ਗੁਰਿੰਦਰ ਸਿੰਘ ਔਲਖ ਅਨੁਸਾਰ- ਭਾਰਤ ਬੰਦ ਦੇ ਸੱਦੇ ਤਹਿਤ ਬਰਨਾਲਾ ਚੌਂਕ 'ਚ ਜਾਮ ਲਗਾ ਕੇ ਕਿਸਾਨਾਂ, ਮਜ਼ਦੂਰਾਂ ਤੇ ਦੁਕਾਨਦਾਰਾਂ ਨੇ ਧਰਨਾ ਦਿੱਤਾ | ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੁਰਨਾਮ ਸਿੰਘ ਭੀਖੀ, ਸੀ.ਪੀ.ਆਈ ਦੇ ਸੂਬਾ ਆਗੂ ਹਰਦੇਵ ਅਰਸ਼ੀ, ਭੋਲਾ ਸਿੰਘ ਸਮਾਉਂ, ਛੱਜੂ ਰਾਮ ਰਿਸ਼ੀ ਆਦਿ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਿੱਲੀ ਦੇ ਬਾਰਡਰਾਂ 'ਤੇ ਡਟੇ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਅਨੇਕਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉੱਤਰ ਪ੍ਰਦੇਸ , ਗੁਜਰਾਤ ਤੇ ਹੋਰ ਸੂਬੇ ਮੁਕੰਮਲ ਬੰਦ ਰਹੇ ਉਸ ਨਾਲ ਮੋਦੀ ਸਰਕਾਰ ਦੀਆਂ ਚੂਲਾਂ ਹਿੱਲ ਚੁੱਕੀਆਂ ਹਨ | ਸੰਬੋਧਨ ਕਰਨ ਵਾਲਿਆਂ 'ਚ ਰੂਪ ਸਿੰਘ ਢਿੱਲੋਂ, ਗੁਰਚਰਨ ਸਿੰਘ ਭੀਖੀ, ਧਰਮਪਾਲ ਨੀਟਾ, ਪਰਮਜੀਤ ਸਿੰਘ ਭੀਖੀ, ਬਿੱਕਰ ਸਿੰਘ, ਮਲਕੀਤ ਸਿੰਘ ਸਮਾਉਂ, ਜਰਨੈਲ ਸਿੰਘ ਹੋਡਲਾ, ਮਾ. ਚਰਨਜੀਤ ਸਿੰਘ, ਵਿਨੋਦ ਕੁਮਾਰ ਸਿੰਗਲਾ, ਬਲਜੀਤ ਸਿੰਘ ਖੀਵਾ, ਪ੍ਰਗਟ ਸਿੰਘ ਖੀਵਾ, ਰਾਜਪਾਲ ਸਿੰਘ ਅਲੀਸ਼ੇਰ, ਭਰਪੂਰ ਸਿੰਘ ਢਿੱਲੋਂ, ਗਗਨਦੀਪ ਸਿੰਘ ਗੱਗੀ, ਰਮਨਦੀਪ ਸਿੰਘ ਅਲੀਸ਼ੇਰ, ਗੁਰਸੇਵ ਸਿੰਘ ਸੇਵੀ ਆਦਿ ਹਾਜ਼ਰ ਸਨ |
ਕਸਬਾ ਜੋਗਾ 'ਚ ਭਾਰਤ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ
ਜੋਗਾ ਤੋਂ ਹਰਜਿੰਦਰ ਸਿੰਘ ਚਹਿਲ ਅਨੁਸਾਰ- ਕਸਬਾ ਜੋਗਾ ਅਤੇ ਨਾਲ ਲਗਦੇ ਪਿੰਡਾਂ 'ਚ ਭਰਵਾ ਹੁੰਗਾਰਾ ਮਿਲਿਆ | ਜੋਗਾ ਅਤੇ ਅਕਲੀਆ ਵਿਖੇ ਪੰਜਾਬ ਕਿਸਾਨ ਯੂਨੀਅਨ ਤੇ ਸਿੱਧੂਪੁਰ ਯੂਨੀਅਨ ਵਲੋਂ ਮਾਨਸਾ- ਬਰਨਾਲਾ ਹਾਈਵੇ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ | ਬੁਲਾਰਿਆਂ ਨੇ ਕਿਹਾ ਕਿ ਜਿਨ੍ਹਾਂ ਚਿਰ ਕੇਂਦਰ ਸਰਕਾਰ ਖੇਤੀ ਖ਼ਿਲਾਫ਼ ਲਿਆਂਦੇ ਕਾਲੇ ਕਾਨੰੂਨਾਂ ਨੂੰ ਰੱਦ ਨਹੀਂ ਕਰਦੀ, ਉਨ੍ਹਾਂ ਟਾਈਮ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਜਸਪਾਲ ਸਿੰਘ ਉੱਭਾ, ਜਸਵੰਤ ਸਿੰਘ ਜੋਗਾ, ਮੀਤਾ ਸਿੰਘ ਬਹਾਲੀਕਾ, ਲਖਵੀਰ ਸਿੰਘ ਅਕਲੀਆ, ਮਨਜੀਤ ਸਿੰਘ ਮਾਖਾ, ਬੀਰਬਲ ਸਿੰਘ ਰੱਲਾ, ਜਗਜੀਤ ਸਿੰਘ ਜੋਗਾ, ਬਬਲਪ੍ਰੀਤ ਸਿੰਘ ਬਬਲੂ, ਗੁਰਭੇਜ ਸਿੰਘ ਪ੍ਰੇਮੀ, ਬਲਦੇਵ ਸਿੰਘ ਆਦਿ ਹਾਜ਼ਰ ਸਨ |
ਕਸਬਾ ਬੋਹਾ ਅਤੇ ਪਿੰਡ ਰਾਮਪੁਰ ਮੁੰਡੇਰ 'ਚ ਵਿਸ਼ਾਲ ਰੈਲੀਆਂ
ਬੋਹਾ ਤੋਂ ਰਮੇਸ਼ ਤਾਂਗੜੀ ਅਨੁਸਾਰ- ਪਿੰਡ ਰਾਮਪੁਰ ਮੁੰਡੇਰ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਸਮੇਤ ਹੋਰ ਕਿਸਾਨ ਜਥੇਬੰਦੀਆਂ ਵਲੋਂ ਬੀਬੀ ਸਰੋਜ ਕੌਰ ਦਿਆਲਪੁਰਾ ਦੀ ਅਗਵਾਈ 'ਚ ਸੜਕ 'ਤੇ ਰੈਲੀ ਕੀਤੀ ਗਈ | ਉਨ੍ਹਾਂ ਕਿਹਾ ਕਿ 10 ਮਹੀਨੇ ਤੋਂ ਦਿੱਲੀ ਵਿਖੇ ਮੋਰਚਾ ਲਗਾਈ ਬੈਠੇ ਕਿਸਾਨਾਂ 'ਤੇ ਹੁਣ ਦੋਹਰੀ ਮਾਰ ਪਈ ਹੈ | ਜਦੋਂ ਸਰਕਾਰਾਂ ਨੇ ਮਿਲੀਭੁਗਤ ਨਾਲ ਕਿਸਾਨਾਂ ਨੂੰ ਨਰਮੇ ਦਾ ਨਕਲੀ ਬੀ.ਟੀ. ਕਾਟਨ ਬੀਜਵਾ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਡੇਗਣ ਦੀ ਕੋਝੀ ਹਰਕਤ ਕੀਤੀ ਹੈ | ਇਸ ਮੌਕੇ ਕਾਲਾ ਸਿੰਘ, ਸੂਬੇਦਾਰ ਮੇਜਰ ਸਿੰਘ, ਯਾਦਵਿੰਦਰ ਸਿੰਘ, ਜੁਗਰਾਜ ਸਿੰਘ ਕੁਲਾਣਾ, ਅਮਰੀਕ ਸਿੰਘ ਫੁੱਲੂਵਾਲਾ, ਬਬਲੀ ਸਿੰਘ ਬਰ੍ਹੇ, ਜਸਪ੍ਰੀਤ ਕੌਰ ਕੁਲਾਣਾ, ਅਵਤਾਰ ਸਿੰਘ, ਹਰਮੇਸ਼ ਕੁਮਾਰ ਮੰਡੇਰ ਨੇ ਸੰਬੋਧਨ ਕੀਤਾ | ਕਸਬਾ ਬੋਹਾ ਵਿਖੇ ਸੜਕ 'ਤੇ 2 ਦਰਜਨ ਪਿੰਡਾਂ ਤੋਂ ਪੁੱਜੇ ਕਿਸਾਨਾਂ ਨੇ ਧਰਨਾ ਦਿੱਤਾ | ਕਿਸਾਨ ਆਗੂ ਜਸਵੀਰ ਸਿੰਘ ਬਾਜਵਾ, ਮਹਿੰਦਰ ਸਿੰਘ ਦਿਆਲਪੁਰਾ, ਦਰਸ਼ਨ ਸਿੰਘ ਮੰਘਾਣੀਆਂ, ਗੁਰਜੰਟ ਸਿੰਘ ਮੰਘਾਣੀਆਂ, ਕਾ: ਜੀਤ ਸਿੰਘ ਬੋਹਾ, ਭਗਵੰਤ ਸਿੰਘ ਸਮਾਉਂ, ਦੇਸ਼ ਪਾਲ ਗਾਗੜ ਪੱਤੀ, ਜਗਰੂਪ ਸਿੰਘ ਮੰਘਾਣੀਆ, ਤਰਸੇਮ ਚੱਕ ਅਲੀਸ਼ੇਰ, ਲਛਮਣ ਸਿੰਘ, ਮਲਕੀਤ ਸਿੰਘ ਮੰਦਰਾਂ, ਸੁਖਪਾਲ ਸਿੰਘ ਹਾਕਮਵਾਲਾ, ਜਸਬੀਰ ਸਿੰਘ, ਅਵਤਾਰ ਸਿੰਘ ਨੇ ਦੋਸ਼ ਲਗਾਇਆ ਕਿ ਸੋਚੀ ਸਮਝੀ ਸਾਜ਼ਿਸ਼ ਨਾਲ ਕਿਸਾਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ |
ਧਰਨਿਆਂ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਕੀਤੀ
ਬਰੇਟਾ ਤੋਂ ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ ਅਨੁਸਾਰ- ਸਥਾਨਕ ਨੈਸ਼ਨਲ ਹਾਈਵੇ 'ਤੇ ਬਰੇਟਾ ਕੈਂਚੀਆਂ ਵਿਖੇ ਜਾਮ ਲਗਾਇਆ ਗਿਆ | ਬੁਲਾਰਿਆਂ ਨੇ ਕਿਹਾ ਕਿ ਸੰਘਰਸ਼ ਨੂੰ ਇੱਕ ਸਾਲ ਹੋ ਗਿਆ ਅਤੇ ਦਿੱਲੀ ਵਿੱਚ 10 ਮਹੀਨਿਆਂ ਦਾ ਸਮਾਂ ਪਰ ਕੇਂਦਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਤਾਨਾਸ਼ਾਹੀ ਨਾਲ ਲੋਕ ਮਾਰੂ ਫ਼ੈਸਲੇ ਲੈ ਰਿਹਾ ਹੈ ਪਰ ਕਿਸਾਨ, ਮਜ਼ਦੂਰ, ਆੜ੍ਹਤੀ, ਮੁਲਾਜ਼ਮ, ਛੋਟੇ ਦੁਕਾਨਦਾਰ ਪੂਰੀ ਦਿ੍ੜ੍ਹਤਾ ਨਾਲ ਸੰਘਰਸ਼ ਨੂੰ ਅੱਗੇ ਵਧਾ ਰਹੇ ਹਨ, ਜਿਸ ਕਰ ਕੇ ਕਿਸਾਨ ਮਜ਼ਦੂਰ ਏਕਤਾ ਅੱਗੇ ਸਰਕਾਰ ਨੂੰ ਇੱਕ ਦਿਨ ਝੁਕਣਾ ਪਵੇਗਾ | ਧਰਨੇ ਨੂੰ ਕੁਲਵੰਤ ਸਿੰਘ ਕਿਸ਼ਨਗੜ੍ਹ, ਸੀਤਾ ਰਾਮ ਗੋਬਿੰਦਪੁਰਾ, ਤਾਰਾ ਚੰਦ ਬਰੇਟਾ, ਮਹਿੰਦਰ ਸਿੰਘ ਕੱੁਲਰੀਆਂ, ਭੀਮ ਸਿੰਘ ਮੰਡੇਰ, ਨਿੱਕਾ ਸਿੰਘ ਬਹਾਦਰਪੁਰ, ਮਾਸਟਰ ਅਸ਼ਵਨੀ ਖੁਡਾਲ, ਰਾਮਫਲ ਸਿੰਘ ਬਹਾਦਰਪੁਰ, ਜਰਨੈਲ ਸਿੰਘ ਕਿਸ਼ਨਗੜ੍ਹ, ਗੋਬਿੰਦ ਰਾਮ ਬਰੇਟਾ, ਗੁਰਪ੍ਰੀਤ ਸਿੰਘ ਧਰਮਪੁਰਾ ਨੇ ਸੰਬੋਧਨ ਕੀਤਾ |
ਰਿਲਾਇੰਸ ਪੰਪ ਨੇੜੇ ਨੈਸ਼ਨਲ ਹਾਈਵੇ 'ਤੇ ਲਗਾਇਆ ਜਾਮ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਿਲਾਇੰਸ ਪੰਪ ਦੇ ਸਾਹਮਣੇ ਨੈਸ਼ਨਲ ਹਾਈਵੇ ਜਾਖ਼ਲ-ਬੁਢਲਾਡਾ 'ਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ | ਜਥੇਬੰਦੀ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਇਹ ਸੰਘਰਸ਼ੀ ਲੋਕ ਕਾਲੇ ਕਾਨੂੰਨ ਰੱਦ ਕਰਵਾ ਕੇ ਹਟਣਗੇ | ਇਸ ਮੌਕੇ ਸੁਖਪਾਲ ਸਿੰਘ ਗੋਰਖਨਾਥ, ਮੇਜਰ ਸਿੰਘ ਗੋਬਿੰਦਪੁਰਾ, ਗੁਰਮੇਲ ਸਿੰਘ ਰੰਘੜਿਆਲ, ਚਰਨਜੀਤ ਸਿੰਘ ਬਹਾਦਰਪੁਰ, ਮੱਖਣ ਸਿੰਘ ਬਰੇਟਾ, ਮੇਵਾ ਸਿੰਘ ਖੁਡਾਲ, ਚਰਨਜੀਤ ਕੌਰ ਸਿਰਸੀਵਾਲਾ, ਪਰਮਜੀਤ ਕੌਰ ਰੰਘੜਿਆਲ, ਸੁਖਚੈਨ ਕੌਰ ਖੁਡਾਲ, ਸਤਵੀਰ ਕੌਰ, ਕਰਮਜੀਤ ਕੌਰ, ਮਨਪ੍ਰੀਤ ਸਿੰਘ ਕਾਹਨਗੜ੍ਹ, ਅਮਰੀਕ ਸਿੰਘ ਗੋਰਖਨਾਥ ਨੇ ਸੰਬੋਧਨ ਕੀਤਾ |
ਕਸਬਾ ਝੁਨੀਰ ਦੇ ਸਿਰਸਾ-ਮਾਨਸਾ ਮੁੱਖ ਸੜਕ 'ਤੇ ਧਰਨਾ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ
ਝੁਨੀਰ ਤੋਂ ਰਮਨਦੀਪ ਸਿੰਘ ਸੰਧੂ ਅਨੁਸਾਰ- ਸਥਾਨਕ ਸਿਰਸਾ-ਮਾਨਸਾ ਮੁੱਖ ਸੜਕ 'ਤੇ ਜਥੇਬੰਦੀਆਂ ਵਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਕਾਮਰੇਡ ਜਗਰਾਜ ਸਿੰਘ ਹੀਰਕੇ, ਮਨਜੀਤ ਸਿੰਘ ਉੱਲਕ, ਅਮਰੀਕ ਸਿੰਘ ਕੋਟਧਰਮੂ, ਹਰਦੇਵ ਸਿੰਘ ਕੋਟਧਰਮੂ, ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਕੇਂਦਰ ਸਰਕਾਰ ਕਾਲੇ ਕਾਨੂੰਨ ਲਿਆ ਕੇ ਪੂੰਜੀਪਤੀਆਂ ਨੂੰ ਖ਼ੁਸ਼ ਕਰਨ ਜਾਰੀ ਹੈ, ਇਨ੍ਹਾਂ ਕਾਨੂੰਨਾਂ ਨਾਲ ਹਰ ਵਰਗ ਦਾ ਨੁਕਸਾਨ ਹੋਵੇਗਾ | ਨੇੜਲੇ ਪਿੰਡ ਭੰਮੇ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨਾਂ ਨਾਲ ਪੂੰਜੀਪਤੀਆਂ ਨੂੰ ਫ਼ਾਇਦਾ ਪਹੁੰਚਣ ਜਾ ਰਹੀ ਹੈ | 'ਆਪ' ਆਗੂ ਗੁਰਪ੍ਰੀਤ ਸਿੰਘ ਬਣਾਂਵਾਲੀ, ਸਰਪੰਚ ਗੁਰਵਿੰਦਰ ਸਿੰਘ ਪੰਮੀ, ਸਰਪੰਚ ਕੁਲਵਿੰਦਰ ਸਿੰਘ ਘੋਨਾ ਨੇ ਹਾਜ਼ਰੀ ਲਗਵਾਈ | ਉਪਰੋਕਤ ਧਰਨਿਆਂ 'ਚ ਸੰਯੁਕਤ ਅਕਾਲੀ ਦਲ ਦੇ ਗੁਰਸੇਵਕ ਸਿੰਘ ਖਹਿਰਾ, ਕਿਸਾਨ ਆਗੂ ਮਲਕੀਤ ਸਿੰਘ ਕੋਟਧਰਮੂ, ਰਾਣੀ ਕੌਰ, ਭੋਲਾ ਸਿੰਘ, ਲੀਲਾ ਸਿੰਘ, ਸੁਖਵਿੰਦਰ ਸਿੰਘ, ਕਰਨੈਲ ਸਿੰਘ, ਮਲਕੀਤ ਸਿੰਘ ਜੌੜਕੀਆਂ, ਅਜਾਇਬ ਸਿੰਘ ਝੰਡੂਕੇ, ਬਲਵੀਰ ਸਿੰਘ ਝੰਡੂਕੇ, ਪਰਮਪ੍ਰੀਤ ਸਿੰਘ ਮਾਖੇਵਾਲਾ, ਸੁਖਦਰਸ਼ਨ ਸਿੰਘ ਮਾਖਾ, ਦਰਸ਼ਨ ਸਿੰਘ ਦਾਨੇਵਾਲਾ, ਤੋਤਾ ਸਿੰਘ ਹੀਰਕੇ, ਬਲਕਾਰ ਸਿੰਘ ਚਾਹਲ, ਇਸਤਰੀ ਆਗੂ ਹਰਪ੍ਰੀਤ ਕੌਰ ਝੁਨੀਰ ਆਦਿ ਨੇ ਹਾਜ਼ਰੀ ਲਗਵਾਈ |

ਖ਼ਬਰ ਸ਼ੇਅਰ ਕਰੋ

 

ਸੇਵਾ ਕੇਂਦਰਾਂ 'ਚ 2 ਨਵੀਆਂ ਸੇਵਾਵਾਂ ਸ਼ੁਰੂ

ਮਾਨਸਾ, 27 ਸਤੰਬਰ (ਵਿ. ਪ੍ਰਤੀ.) - ਪੰਜਾਬ ਸਰਕਾਰ ਦੁਆਰਾ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਨਾਲ ਸਬੰਧਿਤ 2 ਨਵੀਆਂ ਸੇਵਾਵਾਂ ਸੇਵਾ ਕੇਂਦਰਾਂ 'ਚ ਸ਼ੁਰੂ ਕੀਤੀਆਂ ਗਈਆਂ ਹਨ | ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਇਹ ਸੇਵਾਵਾਂ ਜ਼ਿਲ੍ਹੇ ਦੇ ਸਾਰੇ ਸੇਵਾ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕਾਂ ਦੀ ਮੁਹਾਲੀ 'ਚ ਰੈਲੀ 2 ਨੂੰ

ਮਾਨਸਾ, 27 ਸਤੰਬਰ (ਵਿ. ਪ੍ਰਤੀ.) - ਕੰਪਿਊਟਰ ਅਧਿਆਪਕ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਲਾਗੂ ਕਰਵਾਉਣ ਲਈ 2 ਅਕਤੂਬਰ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ, ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ - ਹਰਚੰਦ ਸਿੰਘ ਮੋਗਾ

ਬਰੇਟਾ- ਹਰਚੰਦ ਸਿੰਘ ਮੋਗਾ ਦਾ ਜਨਮ 1930 'ਚ ਮਾਤਾ ਕੌੜੀ ਕੌਰ ਅਤੇ ਪਿਤਾ ਅਰਜਨ ਸਿੰਘ ਦੇ ਘਰ ਹੋਇਆ | ਉਨ੍ਹਾਂ ਬਚਪਨ ਤੋਂ ਹੀ ਪਿਤਾ ਨਾਲ ਖੇਤੀ ਦੇ ਕੰਮ 'ਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ | ਉਨ੍ਹਾਂ ਦਾ ਵਿਆਹ ਬਲਦੇਵ ਕੌਰ ਨਾਲ 1953 ਵਿਚ ਹੋਇਆ, ਜਿਨ੍ਹਾਂ ਦੇ ਘਰ 3 ਪੁੱਤਰ ਅਤੇ 2 ...

ਪੂਰੀ ਖ਼ਬਰ »

ਭਾਰਤ ਬੰਦ ਨੂੰ ਜ਼ਿਲ੍ਹੇ ਭਰ 'ਚ ਮਿਲਿਆ ਭਰਵਾਂ ਹੁੰਗਾਰਾ, ਕਿਸਾਨਾਂ ਨੇ ਲਾਏ ਕਈ ਥਾਂਈ ਜਾਮ

ਬਠਿੰਡਾ, 27 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਬਠਿੰਡਾ ਜ਼ਿਲ੍ਹੇ ਭਰ 'ਚ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ | ਬੰਦ ਦੌਰਾਨ ਜਿਥੇ ਸਰਕਾਰੀ-ਪ੍ਰਾਈਵੇਟ ...

ਪੂਰੀ ਖ਼ਬਰ »

ਵਿਧਾਇਕ ਬੁੱਧ ਰਾਮ ਨੇ ਨਰਮੇ ਦੀ ਫ਼ਸਲ ਦਾ ਲਿਆ ਜਾਇਜ਼ਾ

ਬੁਢਲਾਡਾ, 27 ਸਤੰਬਰ (ਸਵਰਨ ਸਿੰਘ ਰਾਹੀ) - ਨੇੜਲੇ ਪਿੰਡ ਦਰੀਆਪੁਰ ਕਲਾਂ ਵਿਖੇ ਗੁਲਾਬੀ ਸੁੰਡੀ ਨਾਲ ਖ਼ਰਾਬ ਹੋਈ ਨਰਮੇ ਦੀ ਫ਼ਸਲ ਦਾ ਜਾਇਜ਼ਾ ਲੈਣ ਪੁੱਜੇ ਹਲਕਾ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਮਹਿੰਗੇ ਮੁੱਲ ਜ਼ਮੀਨ ਠੇਕੇ 'ਤੇ ਲੈ ਕੇ ਬੀਜੀ ਫ਼ਸਲ ਨਾਲ ਕਿਸਾਨ ਦਾ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਨਵੀਨ ਦੇ ਨਵੇਂ ਪ੍ਰਵੇਸ਼ ਦੁਆਰ ਦੀ ਕਾਰ ਸੇਵਾ ਸ਼ੁਰੂ

ਬੁਢਲਾਡਾ, 27 ਸਤੰਬਰ (ਨਿ.ਪ.ਪ.)- ਸਥਾਨਕ ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਗੁਰਦੁਆਰਾ ਸਿੰਘ ਸਭਾ (ਨਵੀਨ) ਦੇ ਨਵੇਂ ਪ੍ਰਵੇਸ਼ ਦੁਆਰ ਦੀ ਕਾਰ ਸੇਵਾ ਆਰੰਭ ਕਰ ਦਿੱਤੀ ਗਈ ਹੈ | ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਟੋਨੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਈ ਸਹੂਲਤਾਂ ਤੋਂ ਅਜੇ ਵਾਂਝਾ ਹੈ ਪਿੰਡ ਮਾਖਾ ਚਹਿਲਾਂ

--ਮਨਜੀਤ ਸਿੰਘ ਘੜੈਲੀ-- ਜੋਗਾ, 27 ਸਤੰਬਰ - ਪਿੰਡ ਮਾਖਾ ਚਹਿਲਾਂ ਵਿਖੇ ਸਰਪੰਚ ਚਰਨਜੀਤ ਸਿੰਘ ਮਾਖਾ ਅਤੇ ਗਰਾਮ ਪੰਚਾਇਤ ਦੇ ਯਤਨਾਂ ਸਦਕਾ ਭਾਵੇਂ ਪਿੰਡਾਂ 'ਚ ਕਾਫ਼ੀ ਵਿਕਾਸ ਕਾਰਜ ਹੋਏ ਹਨ, ਪਰ ਅਜੇ ਵੀ ਪਿੰਡ 'ਚ ਕਈ ਅਹਿਮ ਸਹੂਲਤਾਂ ਦੀ ਅਣਹੋਂਦ ਹੈ | ਸਿਹਤ ਸਹੂਲਤਾਂ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX