ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 27 ਸਤੰਬਰ- ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਮਾਨਸਾ ਜ਼ਿਲ੍ਹੇ 'ਚ ਮੁਕੰਮਲ ਹੁੰਗਾਰਾ ਮਿਲਿਆ ਹੈ | ਬਾਜ਼ਾਰਾਂ 'ਚ ਸੁੰਨਸਾਨ ਛਾਈ ਰਹੀ ਅਤੇ ਮੁੱਖ ਸੜਕਾਂ 'ਤੇ ਵਾਹਨ ਘੱਟ ...
ਮਾਨਸਾ, 27 ਸਤੰਬਰ (ਵਿ. ਪ੍ਰਤੀ.) - ਪੰਜਾਬ ਸਰਕਾਰ ਦੁਆਰਾ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਨਾਲ ਸਬੰਧਿਤ 2 ਨਵੀਆਂ ਸੇਵਾਵਾਂ ਸੇਵਾ ਕੇਂਦਰਾਂ 'ਚ ਸ਼ੁਰੂ ਕੀਤੀਆਂ ਗਈਆਂ ਹਨ | ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਇਹ ਸੇਵਾਵਾਂ ਜ਼ਿਲ੍ਹੇ ਦੇ ਸਾਰੇ ਸੇਵਾ ...
ਮਾਨਸਾ, 27 ਸਤੰਬਰ (ਵਿ. ਪ੍ਰਤੀ.) - ਕੰਪਿਊਟਰ ਅਧਿਆਪਕ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਲਾਗੂ ਕਰਵਾਉਣ ਲਈ 2 ਅਕਤੂਬਰ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ, ...
ਬਰੇਟਾ- ਹਰਚੰਦ ਸਿੰਘ ਮੋਗਾ ਦਾ ਜਨਮ 1930 'ਚ ਮਾਤਾ ਕੌੜੀ ਕੌਰ ਅਤੇ ਪਿਤਾ ਅਰਜਨ ਸਿੰਘ ਦੇ ਘਰ ਹੋਇਆ | ਉਨ੍ਹਾਂ ਬਚਪਨ ਤੋਂ ਹੀ ਪਿਤਾ ਨਾਲ ਖੇਤੀ ਦੇ ਕੰਮ 'ਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ | ਉਨ੍ਹਾਂ ਦਾ ਵਿਆਹ ਬਲਦੇਵ ਕੌਰ ਨਾਲ 1953 ਵਿਚ ਹੋਇਆ, ਜਿਨ੍ਹਾਂ ਦੇ ਘਰ 3 ਪੁੱਤਰ ਅਤੇ 2 ...
ਬਠਿੰਡਾ, 27 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਬਠਿੰਡਾ ਜ਼ਿਲ੍ਹੇ ਭਰ 'ਚ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ | ਬੰਦ ਦੌਰਾਨ ਜਿਥੇ ਸਰਕਾਰੀ-ਪ੍ਰਾਈਵੇਟ ਬੱਸਾਂ ਦੇ ਚੱਕੇ ਜਾਮ ਰਹੇ, ਉਥੇ ਦੁਕਾਨਦਾਰਾਂ, ਵਪਾਰੀਆਂ ਅਤੇ ਹੋਰ ਕਾਰੋਬਾਰੀਆਂ ਨੇ ਆਪਣੇ ਕੰਮ-ਕਾਰ ਬੰਦ ਰੱਖ ਕੇ ਬੰਦ ਨੂੰ ਪੂਰਨ ਸਮਰਥਨ ਦਿੱਤਾ | ਨਿੱਜੀ ਦਫ਼ਤਰ ਤੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ | ਹਾਂਲਾਕਿ ਪੈਟਰੋਲ ਪੰਪ, ਬੈਂਕਾਂ, ਏਟੀਐਮ, ਹਸਪਤਾਲ, ਮੈਡੀਕਲ ਸਟੋਰ ਖੁੱਲੇ ਰਹੇ | ਜ਼ਰੂਰੀ ਵਸਤਾਂ ਆਦਿ ਦੀਆਂ ਦੁਕਾਨਾਂ ਵੀ ਖੁੱਲ੍ਹੀਆਂ ਰਹੀਆਂ | ਭਾਰਤ ਬੰਦ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਠਿੰਡਾ ਜ਼ਿਲ੍ਹੇ ਵਿਚ 15 ਥਾਵਾਂ 'ਤੇ ਸੜਕ ਜਾਮ ਕੀਤੀ ਗਈ | ਜਥੇਬੰਦੀ ਨੇ ਕੋਟ ਸ਼ਮੀਰ, ਕੋਟ ਭਾਰਾ, ਘੁੰਮਣ ਕਲਾਂ, ਟੋਲ ਪਲਾਜਾ ਲਹਿਰਾ ਬੇਗਾ, ਰਾਮਪੁਰਾ, ਢੱਡੇ, ਤਲਵੰਡੀ ਸਾਬੋ, ਟੀ-ਪੁਆਇੰਟ ਰਿਫਾਇੰਨਰੀ ਰੋਡ ਜੱਸੀ ਬਾਗ ਵਾਲੀ, ਟੋਲ ਪਲਾਜਾ ਜੀਦਾ, ਨਥਾਣਾ, ਭਗਤਾ, ਸਲਾਬਤਪੁਰਾ, ਭੋਡੀਪੁਰਾ ਵਿਖੇ ਜਾਮ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ | ਕਈ ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਬਠਿੰਡਾ ਸ਼ਹਿਰ ਦੇ ਭਾਈ ਘਨੱਈਆਂ ਚੌਕ 'ਚ ਧਰਨਾ ਲਗਾ ਕੇ ਲਾਏ ਜਾਮ ਦੌਰਾਨ ਸੰਬੋਧਨ ਕਰਦਿਆਂ ਬਲਕਰਨ ਸਿੰਘ ਬਰਾੜ ਕੁਲ ਹਿੰਦ ਪ੍ਰਧਾਨ, ਬਲਦੇਵ ਸਿੰਘ ਸੰਦੋਹਾ ਪ੍ਰਧਾਨ ਬੀਕੇਯੂ ਸਿੱਧੂਪੁਰ, ਭੋਲਾ ਸਿੰਘ ਬੀਕੇਯੂ ਮਾਨਸਾ, ਸੰਪੂਰਨ ਸਿੰਘ ਜਮਹੂਰੀ ਕਿਸਾਨ ਸਭਾ, ਅਮਰਜੀਤ ਸਿੰਘ ਹਨੀ ਕਿਰਤੀ ਕਿਸਾਨ ਯੂਨੀਅਨ, ਗੁਰਦੀਪ ਸਿੰਘ ਨਰੂਆਣਾ ਬੀਕੇਯੂ ਡਕੌਂਦਾ, ਰਾਮਕਰਨ ਸਿੰਘ ਰਾਮਾ ਸੂਬਾ ਜਨਰਲ ਸਕੱਤਰ ਬੀਕੇਯੂ ਲੱਖੋਵਾਲ ਆਦਿ ਨੇ ਕਿਹਾ ਕਿ ਪਿਛਲੇ 10 ਮਹੀਨਿਆਂ ਤੋਂ ਕਿਸਾਨ-ਮਜ਼ਦੂਰ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਬਾਰਡਰਾਂ 'ਤੇ ਬੈਠੇ ਹੋਏ ਹਨ ਪਰ ਕੇਂਦਰ ਸਰਕਾਰ ਨੇ ਅਜੇ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਲਏ, ਜਦੋਂ ਕਿ 600 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ | ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸਾਨ ਉੱਨਾ ਚਿਰ ਆਪਣਾ ਸੰਘਰਸ਼ ਜਾਰੀ ਰੱਖਣਗੇ, ਜਿੰਨਾ ਚਿਰ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ | ਧਰਨੇ 'ਚ ਸੰਯੁਕਤ ਅਕਾਲੀ ਦਲ ਵਲੋਂ ਭੋਲਾ ਸਿੰਘ ਗਿੱਲ ਪੱਤੀ ਤੋਂ ਇਲਾਵਾ ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ, ਬਠਿੰਡਾ ਦੇ ਪ੍ਰਧਾਨ ਨਰਪਿੰਦਰ ਸਿੰਘ ਰਵੀ ਜਲਾਲ ਸਮੇਤ ਸਾਥੀ, ਮਾਲਵਾ ਜ਼ੋਨ ਪ੍ਰਾਈਵੇਟ ਬੱਸ ਅਪਰੇਟਰ ਐਸੋਸੀਏਸ਼ਨ ਦੇ ਕਨਵੀਨਰ ਬਲਤੇਜ ਸਿੰਘ, ਹਰਵਿੰਦਰ ਸਿੰਘ ਹੈਪੀ ਪ੍ਰਧਾਨ, ਹਰਪ੍ਰੀਤ ਸਿੰਘ, ਖੁਸ਼ਕਰਨ ਸਿੰਘ, ਬਿੰਦਰ ਸਿੰਘ ਅਤੇ ਅਜੀਤ ਪਾਲ ਸ਼ਰਮਾ ਨੇ ਸਮੂਲੀਅਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਬਣਾ ਕੇ ਕਿਸਾਨਾਂ ਨੂੰ ਤਬਾਹੀ ਵੱਲ ਧਕੇਲਣ ਦੀ ਕੋਸ਼ਿਸ਼ ਕੀਤੀ ਹੈ | ਇਸੇ ਤਰ੍ਹਾਂ ਨਿਊ ਪਬਲਿਕ ਵੈਲਫ਼ੇਅਰ ਸੋਸਾਇਟੀ, ਜੋਗੀ ਨਗਰ, ਬਠਿੰਡਾ ਨੇ ਗੰਡਾ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਰੋਸ ਮਾਰਚ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ |
ਬੁਢਲਾਡਾ, 27 ਸਤੰਬਰ (ਸਵਰਨ ਸਿੰਘ ਰਾਹੀ) - ਨੇੜਲੇ ਪਿੰਡ ਦਰੀਆਪੁਰ ਕਲਾਂ ਵਿਖੇ ਗੁਲਾਬੀ ਸੁੰਡੀ ਨਾਲ ਖ਼ਰਾਬ ਹੋਈ ਨਰਮੇ ਦੀ ਫ਼ਸਲ ਦਾ ਜਾਇਜ਼ਾ ਲੈਣ ਪੁੱਜੇ ਹਲਕਾ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਮਹਿੰਗੇ ਮੁੱਲ ਜ਼ਮੀਨ ਠੇਕੇ 'ਤੇ ਲੈ ਕੇ ਬੀਜੀ ਫ਼ਸਲ ਨਾਲ ਕਿਸਾਨ ਦਾ ...
ਬੁਢਲਾਡਾ, 27 ਸਤੰਬਰ (ਨਿ.ਪ.ਪ.)- ਸਥਾਨਕ ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਗੁਰਦੁਆਰਾ ਸਿੰਘ ਸਭਾ (ਨਵੀਨ) ਦੇ ਨਵੇਂ ਪ੍ਰਵੇਸ਼ ਦੁਆਰ ਦੀ ਕਾਰ ਸੇਵਾ ਆਰੰਭ ਕਰ ਦਿੱਤੀ ਗਈ ਹੈ | ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਟੋਨੀ ਨੇ ਦੱਸਿਆ ਕਿ ...
--ਮਨਜੀਤ ਸਿੰਘ ਘੜੈਲੀ-- ਜੋਗਾ, 27 ਸਤੰਬਰ - ਪਿੰਡ ਮਾਖਾ ਚਹਿਲਾਂ ਵਿਖੇ ਸਰਪੰਚ ਚਰਨਜੀਤ ਸਿੰਘ ਮਾਖਾ ਅਤੇ ਗਰਾਮ ਪੰਚਾਇਤ ਦੇ ਯਤਨਾਂ ਸਦਕਾ ਭਾਵੇਂ ਪਿੰਡਾਂ 'ਚ ਕਾਫ਼ੀ ਵਿਕਾਸ ਕਾਰਜ ਹੋਏ ਹਨ, ਪਰ ਅਜੇ ਵੀ ਪਿੰਡ 'ਚ ਕਈ ਅਹਿਮ ਸਹੂਲਤਾਂ ਦੀ ਅਣਹੋਂਦ ਹੈ | ਸਿਹਤ ਸਹੂਲਤਾਂ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX