ਤਾਜਾ ਖ਼ਬਰਾਂ


ਆਸਾਮ: ਹੜ੍ਹ, ਜ਼ਮੀਨ ਖਿਸਕਣ ਨਾਲ 20 ਜ਼ਿਲ੍ਹਿਆਂ ਵਿਚ 1.97 ਲੱਖ ਲੋਕ ਪ੍ਰਭਾਵਿਤ
. . .  18 minutes ago
ਦਿੱਲੀ ਦੇ ਨਰੇਲਾ ਇੰਡਸਟਰੀਅਲ ਏਰੀਆ 'ਚ ਫੁੱਟਵੀਅਰ ਫੈਕਟਰੀ 'ਚ ਲੱਗੀ ਅੱਗ
. . .  48 minutes ago
ਨਵੀਂ ਦਿੱਲੀ, 16 ਮਈ - ਦਿੱਲੀ ਦੇ ਨਰੇਲਾ ਉਦਯੋਗਿਕ ਖੇਤਰ 'ਚ ਫੁੱਟਵੀਅਰ ਫੈਕਟਰੀ 'ਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਮੌਕੇ 'ਤੇ ਮੌਜੂਦ ਹਨ ਅਤੇ ਅੱਗ 'ਤੇ ਕਾਬੂ ਪਾਉਣ ਦੀ ...
ਜਲ ਸਰੋਤ ਵਿਭਾਗ ਪੰਜਾਬ ਵਲੋਂ ਹਰੀਕੇ ਪੱਤਣ ਤੋਂ ਰਾਜਸਥਾਨ ਨੂੰ ਜਾਣ ਵਾਲੀ ਨਹਿਰ (ਬੀਕਾਨੇਰ ਕੈਨਾਲ) ਦਾ ਪਾਣੀ ਨਾ ਪੀਣ ਸਬੰਧੀ ਐਡਵਾਈਜ਼ਰੀ ਜਾਰੀ
. . .  about 1 hour ago
ਨਸ਼ੇ ਦੀ ਓਵਰਡੋਜ਼ ਨਾਲ ਫ਼ਿਰੋਜ਼ਪੁਰ 'ਚ ਇਕ ਹੋਰ ਨੌਜਵਾਨ ਦੀ ਮੌਤ
. . .  about 1 hour ago
ਫ਼ਿਰੋਜ਼ਪੁਰ ,16 ਮਈ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਵਿਚ ਬੀਤੇ 24 ਘੰਟਿਆਂ ਵਿਚ ਨਸ਼ੇ ਦੀ ਓਵਰਡੋਜ਼ ਨਾਲ ਇਕ ਹੋਰ ਮੌਤ ਹੋ ਜਾਣ ਦੀ ਖ਼ਬਰ ਹੈ। ਬੀਤੀ ਰਾਤ ਬਸਤੀ ਸ਼ੇਖਾਂ ਵਾਲੀ ਫ਼ਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਵਿੱਕੀ ਪੁੱਤਰ ਕਾਲਾ ਦੀ ਹੋਈ ਮੌਤ ਤੋਂ ਬਾਅਦ ...
ਆਈ.ਪੀ.ਐੱਲ.2022 : ਦਿੱਲੀ ਨੇ ਪੰਜਾਬ ਨੂੰ 160 ਦੌੜਾਂ ਦਾ ਦਿੱਤਾ ਟੀਚਾ
. . .  about 1 hour ago
ਆਸਾਮ: ਕਈ ਇਲਾਕਿਆਂ ਵਿਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਵਰਗੀ ਬਣੀ ਸਥਿਤੀ
. . .  about 1 hour ago
ਨਾਗਾਓਂ, 16 ਮਈ - ਆਸਾਮ ਦੇ ਨਾਗਾਂਵ 'ਚ ਭਾਰੀ ਮੀਂਹ ਤੋਂ ਬਾਅਦ ਕਾਮਪੁਰ ਦੇ ਕਈ ਇਲਾਕਿਆਂ 'ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ।
2000 ਟਨ ਕਣਕ ਲੈ ਕੇ 40 ਟਰੱਕ ਅਟਾਰੀ ਵਾਹਗਾ ਸਰਹੱਦ ਰਸਤੇ ਮੰਜ਼ਿਲ ਵੱਲ ਹੋਏ ਰਵਾਨਾ
. . .  about 3 hours ago
ਅਟਾਰੀ, 16 ਮਈ( ਗੁਰਦੀਪ ਸਿੰਘ ਅਟਾਰੀ )-ਭਾਰਤ ਸਰਕਾਰ ਨੇ ਅਫ਼ਗ਼ਾਨਿਸਤਾਨ ਨੂੰ ਮਨੁੱਖੀ ਮਦਦ ਲਈ ਰਾਹਤ ਸਮੱਗਰੀ ਵਜੋਂ ਕਣਕ ਦੀ ਇੱਕ ਹੋਰ ਖੇਪ ਪਾਕਿਸਤਾਨ ਰਸਤੇ ਰਵਾਨਾ ਕਰ ਦਿੱਤੀ...
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਆਲੀ ਖੁਰਦ ਲੁਧਿਆਣਾ ਦੀ 10ਵੀਂ ਸ਼੍ਰੇਣੀ ਟਰਮ-2 ਦੀ ਗਣਿਤ ਵਿਸ਼ੇ ਦੀ ਪ੍ਰੀਖਿਆ ਮੁਲਤਵੀ
. . .  about 3 hours ago
ਐਸ.ਏ.ਐਸ. ਨਗਰ , 16 ਮਈ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਇਆਲੀ ਖੁਰਦ, ਜ਼ਿਲ੍ਹਾ ਲੁਧਿਆਣਾ ਵਿਖੇ ਅੱਜ 16 ਮਈ ਨੂੰ ...
ਆਈ.ਪੀ.ਐੱਲ.2022 : ਪੰਜਾਬ ਕਿੰਗਜ਼ ਨੇ ਜਿੱਤਿਆ ਟਾਸ , ਦਿੱਲੀ ਕੈਪੀਟਲਸ ਦੀ ਪਹਿਲਾਂ ਬੱਲੇਬਾਜ਼ੀ
. . .  about 3 hours ago
ਡੀ.ਜੀ.ਸੀ.ਏ. ਨੇ ਰਾਂਚੀ ਏਅਰਪੋਰਟ ਘਟਨਾ ਨੂੰ ਲੈ ਕੇ ਇੰਡੀਗੋ ਏਅਰਲਾਈਨਜ਼ ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾਰੀ
. . .  about 4 hours ago
ਪਿਸਤੌਲ ਦੀ ਨੋਕ 'ਤੇ ਦਿਨ ਦਿਹਾੜੇ ਇਕ ਲੱਖ 90 ਹਜ਼ਾਰ ਰੁਪਏ ਲੁੱਟੇ
. . .  about 4 hours ago
ਬਰੇਟਾ -16 ਮਈ - (ਪਾਲ ਸਿੰਘ ਮੰਡੇਰ,ਜੀਵਨ ਸ਼ਰਮਾ) - ਪਿੰਡ ਦਿਆਲਪੁਰਾ ਨੇੜੇ ਇਕ ਵਿਅਕਤੀ ਤੋਂ ਦਿਨ ਦਿਹਾੜੇ ਇਕ ਲੱਖ 90 ਹਜ਼ਾਰ ਰੁਪਏ ਲੁੱਟ ਜਾਣ ਦਾ ਸਮਾਚਾਰ ਹੈ । ਸਥਾਨਕ ਪੁਲਿਸ ਤੋਂ ਮਿਲੀ ਜਾਣਕਾਰੀ ...
ਨਵੀਂ ਦਿੱਲੀ:ਕੋਵਿਡ-19 ਵੈਕਸੀਨ ਕੋਰਬੇਵੈਕਸ ਦੀ ਕੀਮਤ 840 ਰੁਪਏ ਤੋਂ ਘਟਾ ਕੇ 250 ਰੁਪਏ ਕੀਤੀ
. . .  about 4 hours ago
ਚਿੱਟੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
. . .  about 4 hours ago
ਮੋਗਾ ,16 ਮਈ (ਗੁਰਤੇਜ ਸਿੰਘ ਬੱਬੀ)- ਚਿੱਟੇ ਨਸ਼ੇ ਦੀ ਓਵਰਡੋਜ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ 26 ਸਾਲਾ ਨੌਜਵਾਨ ਰਾਜ ਕੁਮਾਰ ਪੁੱਤਰ ਮਲਕੀਅਤ ਸਿੰਘ ਵਾਸੀ ਪ੍ਰੀਤ ਨਗਰ ...
ਕਟੜਾ ਵਿਚ ਮਾਤਾ ਵੈਸ਼ਨੋ ਦੇਵੀ ਨੇੜੇ ਜੰਗਲ ਵਿਚ ਲੱਗੀ ਅੱਗ
. . .  about 4 hours ago
ਕਟੜਾ, 16 ਮਈ - ਜੰਮੂ-ਕਸ਼ਮੀਰ ਦੇ ਕਟੜਾ 'ਚ ਮਾਤਾ ਵੈਸ਼ਨੋ ਦੇਵੀ ਨੇੜੇ ਜੰਗਲ 'ਚ ਅੱਗ ਲੱਗ ਗਈ । ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਅਤੇ ਸਥਾਨਕ ਪ੍ਰਸ਼ਾਸਨ ਵਲੋਂ ਅੱਗ ਬੁਝਾਉਣ ਦੇ ਯਤਨ ...
ਨਸ਼ੇ ਦੀ ਹਾਲਤ 'ਚ ਪਿਤਾ ਵਲੋਂ ਮੰਜੇ ਦਾ ਪਾਵਾਂ ਮਾਰ ਕੇ ਚਾਰ ਸਾਲ ਦੀ ਧੀ ਦਾ ਕਤਲ
. . .  about 5 hours ago
ਭਾਈਰੂਪਾ (ਬਠਿੰਡਾ),16 ਮਈ (ਵਰਿੰਦਰ ਲੱਕੀ)-ਕਸਬਾ ਭਾਈਰੂਪਾ ਵਿਖੇ ਇਕ ਸ਼ਰਾਬੀ ਪਿਤਾ ਵਲੋਂ ਨਸ਼ੇ ਦੀ ਹਾਲਤ 'ਚ ਆਪਣੀ ਹੀ ਚਾਰ ਸਾਲ ਦੀ ਧੀ ਦੇ ਸਿਰ ਵਿਚ ਲੋਹੇ ਦੇ ਮੰਜੇ ਦਾ ਪਾਵਾਂ ਮਾਰ ਕੇ ਕਤਲ ਕਰ ਦੇਣ ਦਾ ਦਿਲ ਕਬਾਊ ਮਾਮਲਾ ਸਾਹਮਣੇ ਆਇਆ ਹੈ।ਥਾਣਾ ਫੂਲ ਪੁਲਿਸ ਨੇ ਇਸ ਸਬੰਧੀ ਮ੍ਰਿਤਕ ਲੜਕੀ ...
ਮੁੱਖ ਮੰਤਰੀ ਨੇ ਤਰਸ ਦੇ ਆਧਾਰ 'ਤੇ ਨੌਕਰੀਆਂ ਲਈ 57 ਨਿਯੁਕਤੀ ਪੱਤਰ ਸੌਂਪੇ
. . .  about 5 hours ago
ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ 26,754 ਅਸਾਮੀਆਂ ਭਰਨ ਦੀ ਮੁਹਿੰਮ ਸ਼ੁਰੂ ਚੰਡੀਗੜ੍ਹ, 16 ਮਈ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਥਾਨਕ ਸਰਕਾਰਾਂ ਅਤੇ ਪੁਲਿਸ ਵਿਭਾਗਾਂ ਵਿਚ ਤਰਸ ਦੇ ਆਧਾਰ 'ਤੇ ਨਿਯੁਕਤ ਹੋਏ 57 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ । ਇੱਥੇ ਪੰਜਾਬ ਭਵਨ ਵਿਖੇ ...
ਸਾਰਾ ਦੇਸ਼ ਇਸ ਗੱਲੋਂ ਚਿੰਤਤ ਹੈ ਕਿ ਕਸ਼ਮੀਰ’ਚ ਅੱਜ ਵੀ ਕਸ਼ਮੀਰੀ ਪੰਡਿਤ ਸੁਰੱਖਿਅਤ ਕਿਉਂ ਨਹੀਂ ਹਨ ? - ਕੇਜਰੀਵਾਲ
. . .  about 6 hours ago
ਨਵੀਂ ਦਿੱਲੀ, 16 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕਸ਼ਮੀਰ 'ਚ ਇਕ ਸਰਕਾਰੀ ਕਰਮਚਾਰੀ ਰਾਹੁਲ ਭੱਟ ਦਾ ਕਤਲ ਹੋਇਆ ਸੀ, ਸਾਡੀ ਫ਼ੌਜ ਨੇ ...
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਉਪ ਮੰਡਲ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ
. . .  about 6 hours ago
ਚੰਡੀਗੜ੍ਹ,16 ਮਈ (ਅਜੀਤ ਬਿਊਰੋ) -ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਮੁਹਾਲੀ ਵਿਖੇ ਨਵ-ਨਿਯੁਕਤ ਉਪ ਮੰਡਲ ਅਫਸਰਾਂ (ਪ.ਰ.) ਅਤੇ ਅਧਿਕਾਰੀਆਂ ਨੂੰ ਨਿਯੁਕਤੀ ...
ਤਾਜ ਮਹਿਲ, ਕੁਤੁਬ ਮੀਨਾਰ -ਕੀ-ਕੀ ਬੰਦ ਕਰੋਗੇ ? - ਮਹਿਬੂਬਾ ਮੁਫਤੀ
. . .  about 6 hours ago
ਸ੍ਰੀਨਗਰ, 16 ਮਈ - ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਤਾਜ ਮਹਿਲ, ਕੁਤੁਬ ਮੀਨਾਰ ਕੀ ਬੰਦ ਕੀਤੇ ਜਾਣਗੇ ? ਇੱਥੇ 50% ਸੈਰ-ਸਪਾਟਾ ਇਹ ਦੇਖਣ ਲਈ ਆਉਂਦਾ ਹੈ ਕਿ ਮੁਗਲਾਂ ਨੇ ਕੀ ਬਣਾਇਆ ...
ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ
. . .  about 6 hours ago
ਸੁਨਾਮ ਊਧਮ ਸਿੰਘ ਵਾਲਾ,16 ਮਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਬੀਤੀ ਰਾਤ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ।ਸਥਾਨਕ ਸਿਵਲ ਹਸਪਤਾਲ ...
ਸ੍ਰੀਨਗਰ : ਫਾਰੂਕ ਅਬਦੁੱਲਾ ਨੇ 'ਦਿ ਕਸ਼ਮੀਰ ਫਾਈਲਜ਼' 'ਤੇ ਪਾਬੰਦੀ ਦੀ ਕੀਤੀ ਮੰਗ
. . .  about 6 hours ago
ਗੁਜਰਾਤ ਦਾ ਵਡਨਗਰ ਜਿੱਥੇ ਮੇਰਾ ਜਨਮ ਹੋਇਆ , ਉਹ ਸਦੀਆਂ ਪਹਿਲਾਂ ਬੋਧੀ ਸਿੱਖਿਆ ਦਾ ਮਹਾਨ ਕੇਂਦਰ ਸੀ - ਮੋਦੀ
. . .  about 7 hours ago
ਲੁੰਬੀਨੀ, 16 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਸ ਸਥਾਨ 'ਤੇ ਮੇਰਾ ਜਨਮ ਹੋਇਆ ਸੀ, ਉਹ ਗੁਜਰਾਤ ਦਾ ਵਡਨਗਰ ਸਦੀਆਂ ਪਹਿਲਾਂ ਬੋਧੀ ਸਿੱਖਿਆ ਦਾ ਮਹਾਨ ਕੇਂਦਰ ਸੀ। ਅੱਜ ਵੀ ਇੱਥੇ ...
ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਲਈ ਟਵੀਟ
. . .  about 7 hours ago
ਚੰਡੀਗੜ੍ਹ, 16 ਮਈ - ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਗਿਆ ਹੈ ਕਿ ''ਜਨਤਾ ਦਰਬਾਰ ਤਾਂ ਹੀ ਸਫਲ ਹੋ ਸਕਦਾ ਹੈ ਜੇਕਰ ਤਹਿਸੀਲਾਂ ਅਤੇ ਸਬ-ਤਹਿਸੀਲਾਂ ...
ਨਾਬਾਲਗ ਲੜਕੀ ਨਾਲ ਜਬਰ ਜਨਾਹ, ਦੋਸ਼ੀ ਵਿਰੁੱਧ ਪਰਚਾ ਦਰਜ
. . .  about 7 hours ago
ਰਾਮ ਤੀਰਥ, 16 ਮਈ ( ਧਰਵਿੰਦਰ ਸਿੰਘ ਔਲਖ ) - ਪੁਲਿਸ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਇਕ ਪਿੰਡ ਵਿਚ ਰਾਤ ਸਮੇਂ ਇਕ 17 ਸਾਲ ਦੀ ਨਾਬਾਲਗ ਲੜਕੀ ਨਾਲ ਜਬਰ ਜਨਾਹ ਹੋਣ ਦਾ...
ਕਰਹਾਲੀ ਸਾਹਿਬ ਨੇੜੇ ਬੇਅਦਬੀ ਦੀ ਘਟਨਾ ਵਾਪਰੀ, ਇਲਾਕੇ 'ਚ ਰੋਸ ਦੀ ਲਹਿਰ
. . .  about 7 hours ago
ਡਕਾਲਾ,16 ਮਈ (ਪਰਗਟ ਸਿੰਘ ਬਲਬੇੜਾ) - ਨੇੜਲੇ ਪਿੰਡ ਕਰਹਾਲੀ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਪਾਤਸ਼ਾਹੀ ਨੌਵੀਂ ਦੇ ਕੋਲ ਦੀ ਲੰਘਦੇ ਸੂਏ ਦੇ ਪੁਲ ਹੇਠੋਂ ਗੁਟਕਾ ਸਾਹਿਬ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 27 ਅੱਸੂ ਸੰਮਤ 553

ਅੰਮ੍ਰਿਤਸਰ / ਦਿਹਾਤੀ

ਪੈਨਸ਼ਨ ਐਸੋਸੀਏਸ਼ਨ ਵਲੋਂ ਲਖੀਮਪੁਰ ਖੀਰੀ ਕਾਂਡ ਦੇ ਵਿਰੋਧ 'ਚ ਮੋਦੀ, ਸ਼ਾਹ, ਤੇ ਖੱਟਰ ਦੇ ਪੁਤਲੇ ਫੂਕੇ

ਮਜੀਠਾ, 11 ਅਕਤੂਬਰ (ਜਗਤਾਰ ਸਿੰਘ ਸਹਿਮੀ)-ਪੈਨਸ਼ਨ ਐਸੋਸੀਏਸ਼ਨ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਸਬ ਅਰਬਨ ਮੰਡਲ ਅੰਮਿ੍ਤਸਰ ਦੀ ਇਕੱਤਰਤਾ ਮੰਡਲ ਪ੍ਰਧਾਨ ਰਾਮ ਲੁਭਾਇਆ ਮਜੀਠਾ ਦੀ ਪ੍ਰਧਾਨਗੀ ਵਿਚ ਬਿਜਲੀ ਦਫ਼ਤਰ ਕੰਪਲੈਕਸ ਮਜੀਠਾ ਵਿਖੇ ਹੋਈ, ਜਿਸ ਵਿਚ ਜਿਥੇ ...

ਪੂਰੀ ਖ਼ਬਰ »

ਟਰਾਂਸਫਾਰਮਰ ਦਾ ਤੇਲ ਤੇ ਹੋਰ ਕੀਮਤੀ ਸਾਮਾਨ ਚੋਰੀ

ਅਜਨਾਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਪਿੰਡ ਪੰਜੂਕਲਾਲ ਵਿਖੇ ਇਕ ਕਿਸਾਨ ਦੇ ਖੇਤਾਂ 'ਚ ਲੱਗੇ ਟਿਊਬਵੈੱਲ ਵਾਲੇ ਟਰਾਂਸਫਾਰਮਰਾਂ 'ਚੋਂ ਚੋਰਾਂ ਨੇ ਤੇਲ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਧਰਨੇ 'ਤੇ ਬੈਠੇ ਕਿਸਾਨਾਂ ਨੂੰ ਲੋਪੋਕੇ ਨੇ ਦਿੱਤਾ ਹੌਸਲਾ

ਓਠੀਆਂ, 11 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਪਿੰਡ ਰੱਖ ਓਠੀਆਂ ਦੇ ਕਿਸਾਨਾਂ ਵਲੋਂ ਬਣ ਰਹੇ ਪੱਕੇ ਸੂਏ ਦੇ ਕੰਮ ਨੂੰ ਰੋਕ ਕੇ ਲਗਾਏ ਗਏ ਧਰਨੇ ਨੂੰ ਅੱਜ 166 ਦਿਨ ਹੋ ਗਏ ਹਨ | ਰੱਖ ਓਠੀਆਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੀਵੀਂਆਂ ਹੋਣ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਤੇ ਤਹਿਸੀਲ ਦਫ਼ਤਰ ਦੇ ਕਰਮਚਾਰੀਆਂ ਵਲੋਂ ਹੜਤਾਲ

ਅਜਨਾਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਭਰ ਦੇ ਡਿਪਟੀ ਕਮਿਸ਼ਨਰ, ਐਸ. ਡੀ. ਐਮ. ਤੇ ਤਹਿਸੀਲ ਦਫ਼ਤਰਾਂ 'ਚ ਕੰਮ ਕਰਦੇ ਕਰਮਚਾਰੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਸਥਾਨਕ ਐਸ. ਡੀ. ਐਮ. ਤੇ ਦਫ਼ਤਰ ਦੇ ਕਰਮਚਾਰੀਆਂ ਵਲੋਂ ...

ਪੂਰੀ ਖ਼ਬਰ »

ਦਿੱਲੀ ਸੰਘਰਸ਼ ਦਾ ਹਿੱਸਾ ਰਹੇ ਕਿਸਾਨ ਦੀ ਸੰਖੇਪ ਬਿਮਾਰੀ ਉਪਰੰਤ ਮੌਤ

ਰਾਮ ਤੀਰਥ, 11 ਅਕਤੂਬਰ (ਧਰਵਿੰਦਰ ਸਿੰਘ ਔਲਖ)-ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਦਾ ਹਿੱਸਾ ਰਹੇ ਪਿੰਡ ਚੈਨਪੁਰ ਦੇ ਕਿਸਾਨ ਬਚਿੱਤਰ ਸਿੰਘ (40) ਪੁੱਤਰ ਫਕੀਰ ਸਿੰਘ ਦੀ ਸੰਖੇਪ ਬਿਮਾਰੀ ਉਪਰੰਤ ਮੌਤ ਹੋ ਗਈ | ਕਿਸਾਨ ਆਗੂ ਸਾਹਿਬ ਸਿੰਘ ਚੈਨਪੁਰ ਨੇ ਦੱਸਿਆ ਕਿ ਉਕਤ ਨੌਜਵਾਨ ...

ਪੂਰੀ ਖ਼ਬਰ »

ਲਖੀਮਪੁਰ ਖੀਰੀ ਵਿਖੇ ਮਾਰੇ ਗਏ ਕਿਸਾਨਾਂ ਦੀ ਯਾਦ 'ਚ ਭੋਗ ਅੱਜ

ਬਾਬਾ ਬਕਾਲਾ ਸਾਹਿਬ, 11 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਯੂ. ਪੀ. ਦੇ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਦੀ ਯਾਦ 'ਚ 12 ਅਕਤੂਬਰ, ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਬੱਸ ਅੱਡਾ ਬਾਬਾ ...

ਪੂਰੀ ਖ਼ਬਰ »

ਕੇਂਦਰ ਸਰਕਾਰ ਘੱਟ ਗਿਣਤੀ ਫਿਰਕੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ- ਛੱਜਲਵੱਡੀ

ਬਾਬਾ ਬਕਾਲਾ ਸਾਹਿਬ, 11 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਕਾਂਗਰਸ ਪਾਰਟੀ ਦੇ ਹਲਕਾ ਬਾਬਾ ਬਕਾਲਾ ਦੇ ਸੀਨੀ: ਯੂਥ ਆਗੂ ਪਾਇਲਟ ਸਤਿੰਦਰਜੀਤ ਸਿੰਘ ਛੱਜਲਵੱਡੀ ਨੇ ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਸ੍ਰੀਨਗਰ 'ਚ ਅੱਤਵਾਦੀਆਂ ਵਲੋਂ ਸਰਕਾਰੀ ...

ਪੂਰੀ ਖ਼ਬਰ »

ਤਰੱਕੀ ਮਿਲਣ 'ਤੇ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਵਲੋਂ ਚੇਅਰਮੈਨ ਨਿੱਬਰਵਿੰਡ ਤੇ ਸਕੱਤਰ ਸਨਮਾਨਿਤ

ਚੌਕ ਮਹਿਤਾ, 11 ਅਕਤੂਬਰ (ਜਗਦੀਸ਼ ਸਿੰਘ ਬਮਰਾਹ)-ਮਾਰਕੀਟ ਕਮੇਟੀ ਮਹਿਤਾ ਚੌਕ ਵਿਖੇ ਸੇਵਾ ਨਿਭਾਅ ਰਹੀਆਂ ਮਹਿਲਾ ਕਰਮਚਾਰੀ ਸੁਖਵਿੰਦਰ ਕੌਰ ਨੂੰ ਤਰੱਕੀ ਦੇ ਕੇ ਅਕਾਊਾਟੈਂਟ ਤੇ ਮੈਡਮ ਨੀਤੂ ਬਾਲਾ, ਮੈਡਮ ਰਣਜੀਤ ਕੌਰ ਦੋਵ੍ਹਾਂ ਨੂੰ ਮੰਡੀ ਸੁਪਰਵਾਈਜ਼ਰ ਬਣਾਉਣ ਤੇ ...

ਪੂਰੀ ਖ਼ਬਰ »

ਵਿਧਾਇਕ ਬੋਨੀ ਅਜਨਾਲਾ ਦੀ ਅਗਵਾਈ 'ਚ ਅਕਾਲੀ ਆਗੂਆਂ ਦੀ ਮੀਟਿੰਗ

ਅਜਨਾਲਾ, 11 ਅਕਤੂਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਅਕਾਲੀ ਦਲ (ਬ) ਦੇ ਹਲਕਾ ਪੱਧਰੀ ਮੁੱਖ ਦਫ਼ਤਰ ਵਿਖੇ ਅਕਾਲੀ ਭਾਜਪਾ ਗੱਠਜੋੜ ਉਮੀਦਵਾਰ, ਕੌਮੀ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਸ: ਬੋਨੀ ਅਮਰਪਾਲ ਸਿੰਘ ਅਜਨਾਲਾ ਵਲੋਂ ਅਗਾਮੀ ਚੋਣਾਂ ਦੌਰਾਨ ਹਲਕੇ 'ਚ ਗੱਠਜੋੜ ਦੀ ਜਿੱਤ ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਵਲੋਂ ਸਬ ਡਵੀਜ਼ਨ ਰਮਦਾਸ ਨੂੰ ਮੰਗ ਪੱਤਰ

ਗੱਗੋਮਾਹਲ, 11 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਅਜਨਾਲਾ ਵਲੋਂ ਬਿਜਲੀ ਦੇ ਲੱਗਦੇ ਵੱਡੇ ਕੱਟਾਂ ਤੇ ਹੋਰ ਮੰਗਾਂ ਸਬੰਧੀ ਪਾਵਰਕਾਮ ਦੀ ਸਬ ਡਵੀਜ਼ਨ ਰਮਦਾਸ ਦੇ ਐਸ. ਡੀ. ਓ. ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ 'ਚ ਦੱਸਿਆ ਕਿ ...

ਪੂਰੀ ਖ਼ਬਰ »

17 ਨੂੰ ਅਕਾਲੀ ਦਲ ਮਨਾਏਗਾ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ

ਰਾਮ ਤੀਰਥ, 11 ਅਕਤੂਬਰ (ਧਰਵਿੰਦਰ ਸਿੰਘ ਔਲਖ)-ਰਾਮ ਤੀਰਥ ਵਿਖੇ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ 17 ਅਕਤੂਬਰ ਨੂੰ ਸਤਿਸੰਗ ਹਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਐੱਸ. ਸੀ. ਵਿੰਗ ਵਲੋਂ ਮਨਾਇਆ ਜਾ ਰਿਹਾ ਹੈ, ਇਸ ਸਬੰਧੀ ਵਾਲਮੀਕਿ ਤੀਰਥ ਵਿਖੇ ਸਾਬਕਾ ਕੈਬਨਿਟ ...

ਪੂਰੀ ਖ਼ਬਰ »

ਜੱਬੋਵਾਲ 'ਚ ਮਹਿਲਾ ਮਿੱਤਰ ਜਾਗਰੂਕਤਾ ਕੈਂਪ

ਤਰਸਿੱਕਾ, 11 ਅਕਤੂਬਰ (ਅਤਰ ਸਿੰਘ ਤਰਸਿੱਕਾ)-ਥਾਣਾ ਤਰਸਿੱਕਾ ਦੇ ਐਸ. ਐਚ. ਓ. ਸਬ ਇੰਸਪੈਕਟਰ ਬਲਬੀਰ ਸਿੰਘ ਬੱਲ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਬੋਵਾਲ 'ਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਿੰਡ ਵਾਸੀਆਂ ਨੂੰ ਸੁਚੇਤ ਕਰਨ ਲਈ ਮਹਿਲਾ ...

ਪੂਰੀ ਖ਼ਬਰ »

ਬਲਾਕ ਪੱਧਰੀ ਸਮਾਗਮ ਕਰਕੇ ਕੌਮਾਂਤਰੀ ਬਾਲੜੀ ਦਿਵਸ ਮਨਾਇਆ

ਤਰਸਿੱਕਾ, 11 ਅਕਤੂਬਰ (ਅਤਰ ਸਿੰਘ ਤਰਸਿੱਕਾ)-ਅੱਜ ਡਾ: ਤਨੂਜਾ ਗੋਇਲ ਸੀ. ਡੀ. ਪੀ. ਓ. ਤਰਸਿੱਕਾ ਨੇ ਆਪਣੇ ਸਟਾਫ਼ ਮੈਂਬਰਾਂ ਨਾਲ ਪਿੰਡ ਸੈਦੋਲੇਲ ਵਿਖੇ ਕੌਮਾਂਤਰੀ ਬਾਲੜੀ ਦਿਵਸ ਬਲਾਕ ਪੱਧਰੀ ਸਮਾਗਮ ਕਰਕੇ ਮਨਾਇਆ | ਜਿਸ 'ਚ ਧਰਵਿੰਦਰ ਸਿੰਘ ਸਰਪੰਚ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਸਰਕਾਰੀ ਕਾਲਜ ਅਜਨਾਲਾ 'ਚ ਕੈਂਪ

ਅਜਨਾਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-2022 'ਚ ਆ ਰਹੀਆਂ ਵਿਧਾਨ ਸਭਾ ਚੋਣਾਂ 'ਚ ਨੌਜਵਾਨਾਂ ਨੂੰ ਵੋਟ ਦਾ ਅਧਿਕਾਰ ਦੇਣ ਲਈ ਜ਼ਿਲ੍ਹਾ ਚੋਣਕਾਰ ਅਧਿਕਾਰੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਕਾਲਜ ਅਜਨਾਲਾ ...

ਪੂਰੀ ਖ਼ਬਰ »

ਮੰਡੀ ਭੋਏਵਾਲ ਵਿਖੇ ਝੋਨੇ ਦੀ ਸਰਕਾਰੀ ਖਰੀਦ ਕੀਤੀ

ਚੌਕ ਮਹਿਤਾ, 11 ਅਕਤੂਬਰ (ਧਰਮਿੰਦਰ ਸਿੰਘ ਭੰਮਰਾ)-ਅੱਜ ਦਾਣਾ ਮੰਡੀ ਭੋਏਵਾਲ ਵਿਖੇ ਮਾਰਕੀਟ ਕਮੇਟੀ ਦੇ ਸਕੱਤਰ ਅਮਨਦੀਪ ਸਿੰਘ ਸੰਧੂ ਵਲੋਂ ਖਰੀਦ ਕੀਤੀ ਗਈ | ਇਸ ਮੌਕੇ ਸਰਕਾਰੀ ਅਧਿਕਾਰੀ ਪ੍ਰਸ਼ੋਤਮ ਸਿੰਘ ਢਿੱਲੋਂ ਨੇ ਦੱਸਿਆ ਕਿ ਭੋਏਵਾਲ ਮੰਡੀ ਵਿਚ ਮਾਰਕਫੈਡ ...

ਪੂਰੀ ਖ਼ਬਰ »

ਸੇਵਾ ਕੇਂਦਰ ਅਟਾਰੀ 'ਚ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਕਰਨਾ ਪੈ ਰਿਹੈ ਸਾਹਮਣਾ

ਅਟਾਰੀ, 11 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਆਮ ਲੋਕਾਂ ਦੀ ਦਫ਼ਤਰਾਂ 'ਚ ਵੱਖ-ਵੱਖ ਕੰਮਾਂ ਨੂੰ ਲੈ ਕੇ ਹੁੰਦੀ ਖੱਜਲ-ਖੁਆਰੀ ਨੂੰ ਰੋਕਣ ਦੇ ਉਦੇਸ਼ ਨਾਲ ਪਿਛਲੀ ਅਕਾਲੀ ਸਰਕਾਰ ਵਲੋਂ 2 ਤੋਂ 3 ਕਿਲੋਮੀਟਰ ਦੇ ਘੇਰੇ 'ਚ ਲੋਕਾਂ ਦੀ ਸੁਵਿਧਾ ਲਈ ਸੇਵਾ ਕੇਂਦਰ ਖੋਲ੍ਹੇ ...

ਪੂਰੀ ਖ਼ਬਰ »

ਮੰਨਾ ਤੇ ਮੀਆਂਵਿੰਡ ਵਲੋਂ ਛੀਨਾ ਦਾ ਪਿੰਡ ਪੁੱਜਣ 'ਤੇ ਸਵਾਗਤ

ਬਾਬਾ ਬਕਾਲਾ ਸਾਹਿਬ, 11 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਯੂੂਥ ਵਿੰਗ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੁਮਾਣਾ ਵਲੋਂ ਥਾਪੇ ਗਏ ਯੂਥ ਅਕਾਲੀ ਦਲ ਜ਼ਿਲ੍ਹਾ ਅੰਮਿ੍ਤਸਰ ...

ਪੂਰੀ ਖ਼ਬਰ »

ਸਵਰਾਜ ਸਪੋਰਟਸ ਕਲੱਬ ਵਲੋਂ ਫੁੱਟਬਾਲ ਲੀਗ ਟੂਰਨਾਮੈਂਟ

ਅਜਨਾਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਨੌਜਵਾਨਾਂ ਨੂੰ ਨਸ਼ਿਆਂ ਸਮੇਤ ਹੋਰਨਾਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖ ਕੇ ਖੇਡਾਂ ਪ੍ਰਤੀ ਉਤਸ਼ਾਹਿਤ ਕਰ ਰਹੇ ਸਵਰਾਜ ਸਪੋਰਟਸ ਕਲੱਬ ਅਜਨਾਲਾ ਵਲੋਂ 10ਵਾਂ ਫੁੱਟਬਾਲ ਲੀਗ ਟੂਰਨਾਮੈਂਟ ਕੀਰਤਨ ਦਰਬਾਰ ਸੇਵਾ ...

ਪੂਰੀ ਖ਼ਬਰ »

ਪੰਚਾਇਤ ਵਲੋਂ ਨਿਕਾਸੀ ਪੰਚਾਇਤ ਵਿਭਾਗ ਤੇ ਪੁਲਿਸ ਦੀ ਨਿਗਰਾਨੀ ਹੇਠ ਪਾਣੀ ਦੇ ਨਿਕਾਸ ਲਈ ਪਾਈਪ ਪਾਏ

ਟਾਂਗਰਾ, 11 ਅਕਤੂਬਰ (ਹਰਜਿੰਦਰ ਸਿੰਘ ਕਲੇਰ)-ਪਿੰਡ ਮੁੱਛਲ ਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਕੁੱਝ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ, ਅੱਜ ਇਸ ਦੇ ਬਾਵਜੂਦ ਵੀ ਪੰਚਾਇਤ ਵਲੋਂ ਪੰਚਾਇਤੀ ਵਿਭਾਗ ਤੇ ਪੁਲਿਸ ਦੀ ਨਿਗਰਾਨੀ ਹੇਠ ਸੜਕ ਵਿਚ ਪਾਣੀ ਦੇ ਨਿਕਾਸ ਲਈ ਸੀਮੇਂਟ ਦੇ ਪਾਇਪ ਪਾਏ ਗਏ | ਇਸ ਮੌਕੇ ਪਿੰਡ ਦੇ ਕੁਝ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ | ਇਸ ਮੌਕੇ ਕੁਝ ਵਿਰੋਧ ਕਰ ਰਹੀਆਂ ਔਰਤਾਂ ਨਾਲ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਲੋਂ ਗੱਲਬਾਤ ਵੀ ਕੀਤੀ ਗਈ ਤੇ ਕੋਈ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਵਿਭਾਗ ਬੜੀ ਮੁਸਤੈਦੀ ਨਾਲ ਨਿਗਰਾਨੀ ਕਰ ਰਿਹਾ ਸੀ | ਇਸ ਪਾਣੀ ਦੇ ਨਿਕਾਸੀ ਨੂੰ ਲੈ ਕੇ ਅਕਾਲੀ ਦਲ ਨਾਲ ਸਬੰਧਤ ਇਕ ਧਿਰ ਵਲੋਂ ਹਾਈ ਕੋਰਟ ਵਿਚ ਪਟੀਸ਼ਨ ਪਾਈ ਹੋਈ ਸੀ, ਜਿਸ ਦੀ ਸੁਣਵਾਈ ਅਜੇ ਹੋਣੀ ਬਾਕੀ ਹੈ | ਇਸ ਮੌਕੇ ਥਾਣਾ ਤਰਸਿੱਕਾ ਦੇ ਐੱਸ. ਐੱਚ. ਓ. ਬਲਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੋਰਟ ਵਲੋਂ ਕੋਈ ਸਟੇਅ ਆਰਡਰ ਪ੍ਰਾਪਤ ਨਹੀਂ ਹੋਇਆ, ਇਸ ਕਰਕੇ ਅਣਸੁਖਾਵੀਂ ਘਟਨਾ ਰੋਕਣ ਲਈ ਪੁਲਿਸ ਆਪਣੀ ਡਿਊਟੀ ਨਿਭਾਅ ਰਹੀ ਹੈ | ਇਸ ਮੌਕੇ ਪਿੰਡ ਦੀਆਂ ਕਈ ਔਰਤਾਂ ਵਲੋਂ ਪੰਚਾਇਤ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ |

ਖ਼ਬਰ ਸ਼ੇਅਰ ਕਰੋ

 

ਕੰਵਰਪ੍ਰਤਾਪ ਵਲੋਂ ਕਾਂਗਰਸੀ ਵਰਕਰਾਂ ਨਾਲ ਇਕੱਤਰਤਾ

ਅਜਨਾਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-2022 'ਚ ਆ ਰਹੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਜ਼ਮੀਨੀ ਪੱਧਰ 'ਤੇ ...

ਪੂਰੀ ਖ਼ਬਰ »

ਬੇਘਰੇ ਲੋਕਾਂ ਨੂੰ ਪਲਾਟ ਦੇਣ ਲਈ ਜੋਧੇ 'ਚ ਕੀਤੀ ਸੂਚੀ ਤਿਆਰ

ਬਿਆਸ, 11 ਅਕਤੂਬਰ (ਪਰਮਜੀਤ ਸਿੰਘ ਰੱਖੜਾ)-ਬੇਘਰੇ ਲੋਕਾਂ ਨੂੰ ਰਿਹਾਇਸ਼ ਲਈ 5-5 ਮਰਲੇ ਦੇ ਪਲਾਟ ਮੁਹੱਈਆ ਕਰਾਉਣ ਦੇ ਲਈ ਗ੍ਰਾਮ ਪੰਚਾਇਤ ਪਿੰਡ ਜੋਧੇ ਦੀ ਸਰਪੰਚ ਹਰਜੀਤ ਕੌਰ ਤੇ ਉਨ੍ਹਾਂ ਦੇ ਪਤੀ ਪ੍ਰਤਾਪ ਸਿੰਘ ਤੇ ਸਮੂਹ ਪੰਚਾਇਤ ਮੈਂਬਰਾਂ ਨੇ ਪੰਚਾਇਤ ਸਕੱਤਰ ਹਰੀਸ਼ ...

ਪੂਰੀ ਖ਼ਬਰ »

ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਮਾਰੇ ਗਏ ਕਿਸਾਨਾਂ ਦੀ ਯਾਦ 'ਚ ਬੂਟੇ ਲਾ ਕੇ ਸ਼ਰਧਾ ਦੇ ਫੁੱਲ ਭੇਟ

ਰਈਆ, 11 ਅਕਤੂਬਰ (ਸ਼ਰਨਬੀਰ ਸਿੰਘ ਕੰਗ)-ਸੁਦਾਗਰ ਸਿੰਘ ਪੁੱਤਰ ਤੇਜਾ ਸਿੰਘ ਪਿੰਡ ਕਲੇਰ ਘੁਮਾਣ ਤੇ ਕੁਲਵੰਤ ਸਿੰਘ ਪੁੱਤਰ ਦਰਬਾਰਾ ਸਿੰਘ ਪਿੰਡ ਮਹਿਸਮਪੁਰ ਕਲਾਂ ਜ਼ਿਲ੍ਹਾ ਅੰਮਿ੍ਤਸਰ ਜੋ ਕਿਸਾਨ ਮੋਰਚੇ ਦੇ ਹੱਕ ਸੱਚ ਲਈ ਸੰਘਰਸ਼ ਲੜਦਿਆਂ 16 ਸਤੰਬਰ 2021 ਨੂੰ ਸ਼ਹੀਦੀ ...

ਪੂਰੀ ਖ਼ਬਰ »

ਖਿਆਲਾ ਮੰਡੀ 'ਚ 21 ਸਾਲ ਬਾਅਦ ਹੋਈ ਝੋਨੇ ਦੀ ਖਰੀਦ

ਰਾਮ ਤੀਰਥ, 11 ਅਕਤੂਬਰ (ਧਰਵਿੰਦਰ ਸਿੰਘ ਔਲਖ)-ਸੰਨ 2000 'ਚ ਸ਼ੁਰੂ ਕੀਤੀ ਗਈ ਖਿਆਲਾ ਮੰਡੀ 'ਚ ਕਣਕ ਦੀ ਖਰੀਦ ਤਾਂ ਭਾਵੇਂ ਉਦੋਂ ਤੋਂ ਹੋ ਰਹੀ ਸੀ ਪਰ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਵੇਚਣ ਲਈ 20 ਤੋਂ 30 ਕਿਲੋਮੀਟਰ ਦੂਰ ਅੰਮਿ੍ਤਸਰ ਭਗਤਾਂ ਵਾਲਾ ਮੰਡੀ ਜਾਣਾ ਪੈਂਦਾ ਸੀ, ਸੋ ...

ਪੂਰੀ ਖ਼ਬਰ »

ਵੀਰ ਸਿੰਘ ਲੋਪੋਕੇ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਉਮੀਦਵਾਰ ਐਲਾਨਣ ਨਾਲ ਅਕਾਲੀ ਬਾਗੋ ਬਾਗ

ਓਠੀਆਂ, 11 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-2022 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਲੋਂ ਹਲਕਾ ਰਾਜਾਸਾਂਸੀ ਤੋਂ ਜਥੇਦਾਰ ਵੀਰ ਸਿੰਘ ਲੋਪੋਕੇ ਨੂੰ ਉਮੀਦਵਾਰ ਐਲਾਨਣ ਨਾਲ ਹਲਕੇ ਵਿਚ ਖੁਸ਼ੀ ਦੀ ਲਹਿਰ ਪਾਈ ਗਈ | ਇਸ ਮੌਕੇ 'ਤੇ ਸ਼੍ਰੋਮਣੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX