ਤਾਜਾ ਖ਼ਬਰਾਂ


ਅੰਤਰਰਾਜੀ ਕਾਰਾਂ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼, 6 ਗ੍ਰਿਫ਼ਤਾਰ
. . .  32 minutes ago
ਐਸ. ਏ. ਐਸ. ਨਗਰ 7 ਫਰਵਰੀ (ਜਸਬੀਰ ਸਿੰਘ ਜੱਸੀ)- ਮੋਹਾਲੀ ਪੁਲਿਸ ਵਲੋਂ ਵਾਹਨ ਚੋਰ ਗਰੋਹ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਇਸ ਸੰਬੰਧੀ ਮੋਹਾਲੀ ਦੇ ਐਸ. ਐਸ. ਪੀ. ਡਾ. ਸੰਦੀਪ ਗਰਗ ਵਲੋਂ ਪ੍ਰੈਸ ਕਾਨਫ਼ਰੰਸ ਕਰਕੇ ਜਾਣਕਾਰੀ ਦਿੱਤੀ ਗਈ। ਚੋਰ ਇੱਥੋਂ ਗੱਡੀਆਂ ਚੋਰੀ ਕਰਕੇ ਦੂਜੇ ਜ਼ਿਲ੍ਹਿਆਂ ਵਿਚ ਜਾ ਕੇ ਵੇਚਦੇ ਸਨ। ਡਾ. ਸੰਦੀਪ ਕੁਮਾਰ...
ਪੁਲਿਸ ਨੂੰ ਮਿਲਿਆ ਸਾਧੂ ਸਿੰਘ ਧਰਮਸੋਤ ਦਾ ਤਿੰਨ ਦਿਨਾਂ ਰਿਮਾਂਡ
. . .  36 minutes ago
ਐਸ. ਏ .ਐਸ. ਨਗਰ, 7 ਫਰਵਰੀ (ਜਸਬੀਰ ਸਿੰਘ ਜੱਸੀ)- ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਧੂ ਸਿੰਘ ਧਰਮਸੋਤ ਨੂੰ ਤਿੰਨ ਦਿਨਾਂ ਦੇ ਲਈ ਪੁਲਿਸ......
ਤੁਰਕੀ ਵਿਚ ਆਇਆ ਭੁਚਾਲ ਇਕ ਵੱਡੀ ਤਬਾਹੀ- ਭਾਰਤ ਵਿਚ ਤੁਰਕੀ ਅੰਬੈਸਡਰ
. . .  40 minutes ago
ਨਵੀਂ ਦਿੱਲੀ, 7 ਫਰਵਰੀ- ਭਾਰਤ ਵਿਚ ਤੁਰਕੀ ਦੇ ਅੰਬੈਸਡਰ ਨੇ ਦੱਸਿਆ ਕਿ ਤੁਰਕੀ ’ਚ 7.7 ਤੀਬਰਤਾ ਦਾ ਭੁਚਾਲ ਆਇਆ, ਦੋ ਘੰਟੇ ਬਾਅਦ ਹੀ 7.6 ਦੀ ਤੀਬਰਤਾ ਦਾ ਇਕ ਹੋਰ ਭੁਚਾਲ ਆਇਆ। ਇਸ ਨਾਲ ਦੱਖਣ-ਪੂਰਬੀ ਤੁਰਕੀ ਵਿਚ 14 ਮਿਲੀਅਨ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਇਕ ਵੱਡੀ ਤਬਾਹੀ ਹੈ, ਜਿਸ ਵਿ....
ਸੁਪਰੀਮ ਕੋਰਟ ਨੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲੇ ਦੇ ਦੋਸ਼ੀ ਦੀ ਜ਼ਮਾਨਤ ਕੀਤੀ ਖ਼ਾਰਜ
. . .  45 minutes ago
ਨਵੀਂ ਦਿੱਲੀ, 7 ਫਰਵਰੀ- ਸੁਪਰੀਮ ਕੋਰਟ ਨੇ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਘੁਟਾਲੇ ਦੇ ਦੋਸ਼ੀ ਬ੍ਰਿਟਿਸ਼ ਨਾਗਰਿਕ ਕ੍ਰਿਸ਼ਚੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ...
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ
. . .  51 minutes ago
ਅਜਨਾਲਾ, 7 ਫਰਵਰੀ (ਗੁਰਪ੍ਰੀਤ ਸਿੰਘ ਅਜਨਾਲਾ)- ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਖ਼ੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਅਚਾਨਕ ਅਜਨਾਲਾ ਸ਼ਹਿਰ ਦੇ ਵੈਟਨਰੀ ਹਸਪਤਾਲ, ਤਹਿਸੀਲ ਦਫ਼ਤਰ ਅਤੇ ਐਸ. ਡੀ. ਐਮ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਪਟਵਾਰਖ਼ਾਨੇ...
ਭਾਰਤੀ ਹਵਾਬਾਜ਼ੀ ਰੈਗੂਲੇਟਰ ਨੇ ਕਾਰਗੋ ਦੀ ਆਵਾਜ਼ਾਈ ਲਈ ਤੁਰਕੀ ਲਈ ਸੰਚਾਲਿਤ ਉਡਾਣਾਂ ਨੂੰ ਲੈ ਕੇ ਭਾਰਤੀ ਕੈਰੀਅਰਾਂ ਨਾਲ ਕੀਤੀ ਮੀਟਿੰਗ
. . .  about 1 hour ago
ਨਵੀਂ ਦਿੱਲੀ, 7 ਫਰਵਰੀ- ਭਾਰਤੀ ਹਵਾਬਾਜ਼ੀ ਰੈਗੂਲੇਟਰ ਨੇ ਵਪਾਰਕ ਅਨੁਸੂਚਿਤ ਉਡਾਣਾਂ ਵਿਚ ਕਾਰਗੋ ਦੀ ਆਵਾਜ਼ਾਈ ਲਈ ਤੁਰਕੀ ਲਈ ਸੰਚਾਲਿਤ ਉਡਾਣਾਂ ਨੂੰ ਲੈ ਕੇ ਭਾਰਤੀ ਕੈਰੀਅਰਾਂ ਨਾਲ ਇਕ ਮੀਟਿੰਗ ਕੀਤੀ ਹੈ। ਇੰਡੀਗੋ ਨੇ ਇਸਤਾਂਬੁਲ ਲਈ ਬੋਇੰਗ 777 ਏਅਰਕ੍ਰਾਫ਼ਟ ਦੀ ਵਰਤੋਂ ਕਰਦੇ ਹੋਏ ਆਪਣੀਆਂ ਨਿਰਧਾਰਤ ਵਪਾਰਕ...
ਅਮਿਤ ਸ਼ਾਹ ਅੱਜ ਕਰਨਗੇ ਗ੍ਰਹਿ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ
. . .  about 1 hour ago
ਨਵੀਂ ਦਿੱਲੀ, 7 ਫਰਵਰੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸ਼ਾਮ ਖੱਬੇ ਪੱਖੀ ਕੱਟੜਵਾਦ ਦੇ ਮੁੱਦੇ ’ਤੇ ਗ੍ਰਹਿ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ...
ਭਾਰਤ ਜੋੜੋ ਯਾਤਰਾ' ਦੌਰਾਨ ਸੁਣੀ ਲੋਕਾਂ ਦੀ ਆਵਾਜ਼-ਲੋਕ ਸਭਾ 'ਚ ਬੋਲੇ ਰਾਹੁਲ ਗਾਂਧੀ
. . .  about 1 hour ago
ਨਵੀਂ ਦਿੱਲੀ, 7 ਫਰਵਰੀ-ਲੋਕ ਸਭਾ 'ਚ ਬੋਲਦਿਆਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ' ਦੌਰਾਨ ਸੈਰ ਕਰਦਿਆਂ ਅਸੀਂ ਲੋਕਾਂ ਦੀ ਆਵਾਜ਼ ਸੁਣੀ ਅਤੇ ਅਸੀਂ ਆਪਣੀ ਆਵਾਜ਼ ਵੀ ਰੱਖੀ। ਅਸੀਂ ਯਾਤਰਾ ਦੌਰਾਨ ਬੱਚਿਆਂ, ਔਰਤਾਂ, ਬਜ਼ੁਰਗਾਂ ਨਾਲ ਗੱਲਬਾਤ...
ਪਾਵਰਕਮ ਅਤੇ ਟਰਾਂਸਕੋਂ ਦੇ ਠੇਕਾ ਮੁਲਜ਼ਮਾਂ ਵਲੋਂ ਮੁੱਖ ਮੰਤਰੀ ਮਾਨ ਦੀ ਕੋਠੀ ਦਾ ਘਿਰਾਓ
. . .  about 1 hour ago
ਸੰਗਰੂਰ, 7 ਫਰਵਰੀ ( ਦਮਨਜੀਤ ਸਿੰਘ )- ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਨੂੰ ਅੱਜ ਪਾਵਰਕਮ ਅਤੇ ਟਰਾਂਸਕੋ ਦੇ ਠੇਕਾ ਮੁਲਾਜਮਾਂ ਵਲੋਂ ਘੇਰਾ ਪਾਇਆ ਹੋਇਆ ਹੈ । ਸੈਂਕੜਿਆਂ ਦੀ ਤਾਦਾਦ ਵਿਚ ਇਕੱਤਰ ਹੋਏ ਠੇਕਾ ਮੁਲਾਜਮਾਂ ਵਲੋਂ ਪੰਜਾਬ ਸਰਕਾਰ ਉੱਤੇ ਵਾਅਦਾ ਖ਼ਿਲਾਫ਼ੀ....
ਰਿਸ਼ਵਤ ਲੈਂਦਾ ਪਾਵਰਕਾਮ ਦਾ ਜੇ. ਈ. ਵਿਜੀਲੈਂਸ ਵਲੋਂ ਕਾਬੂ
. . .  about 1 hour ago
ਗੁਰੂ ਹਰ ਸਹਾਏ, 7 ਫਰਵਰੀ (ਹਰਚਰਨ ਸਿੰਘ ਸੰਧੂ)- ਗੁਰੂ ਹਰ ਸਹਾਏ ਅੰਦਰ ਕੀਤੀ ਕਾਰਵਾਈ ਅਧੀਨ ਬਿਜਲੀ ਬੋਰਡ ਦੇ ਇਕ ਜੇ. ਈ. ਨੂੰ ਵਿਜੀਲੈਂਸ ਵਲੋਂ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਅਧੀਨ ਕਾਬੂ ਕੀਤਾ ਹੈ। ਪਿੰਡ ਕੁਟੀ ਵਾਸੀ ਦਲੀਪ ਸਿੰਘ ਪੁੱਤਰ ਮਾਹਣਾ ਸਿੰਘ ਦਾ ਦੋਸ਼ ਸੀ ਕਿ ਜੇ.ਈ. ਬਖ਼ਸ਼ੀਸ਼ ਸਿੰਘ ਨੇ ਉਸ ਕੋਲੋਂ ਰਿਸ਼ਵਤ ਵਜੋਂ 20...
ਜਲੰਧਰ ਸ਼ਹਿਰ ਦੇ ਸਾਬਕਾ ਮੇਅਰ ਸੁਨੀਲ ਜੋਤੀ ਦਾ ਦਿਹਾਂਤ
. . .  about 2 hours ago
ਜਲੰਧਰ, 7 ਫਰਵਰੀ- ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰ ਦੇ ਸਾਬਕਾ ਮੇਅਰ ਅਤੇ ਪਾਰਟੀ ਦੇ ਸੀਨੀਅਰ ਆਗੂ ਸੁਨੀਲ ਜੋਤੀ ਦਾ ਅੱਜ ਦਿਹਾਂਤ ਹੋ ਗਿਆ। ਇਸ ਕਾਰਨ ਅੱਜ ਸ਼ਾਮ 3:15 ਵਜੇ ਸਰਕਟ ਹਾਊਸ ਜਲੰਧਰ ਵਿਖੇ ਹੋਣ ਵਾਲੀ ਪ੍ਰੈਸ ...
ਤੁਰਕੀ ਵਿਚ ਆਇਆ 5.4 ਤੀਬਰਤਾ ਦਾ ਪੰਜਵਾਂ ਭੁਚਾਲ, ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 5000
. . .  about 1 hour ago
ਅੰਕਾਰਾ, 7 ਫਰਵਰੀ- ਯੂ.ਐਸ.ਜੀ.ਐਸ. ਦੇ ਅਨੁਸਾਰ ਪੂਰਬੀ ਤੁਰਕੀ ਵਿਚ 5.4 ਤੀਬਰਤਾ ਦਾ ਪੰਜਵਾਂ ਭੁਚਾਲ ਆਇਆ ਹੈ। ਭੁਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 5,000 ਤੱਕ ਪਹੁੰਚ ਗਈ ਹੈ।
ਰਾਖੀ ਸਾਵੰਤ ਨੇ ਪਤੀ ਵਿਰੁੱਧ ਦਰਜ ਕਰਵਾਈ ਸ਼ਿਕਾਇਤ
. . .  about 2 hours ago
ਮਹਾਰਾਸ਼ਟਰ, 7 ਫਰਵਰੀ- ਮੁੰਬਈ ਪੁਲਿਸ ਨੇ ਦੱਸਿਆ ਕਿ ਅਦਾਕਾਰਾ ਰਾਖੀ ਸਾਵੰਤ ਨੇ ਆਪਣੇ ਪਤੀ ਆਦਿਲ ਦੁਰਾਨੀ ਦੇ ਖ਼ਿਲਾਫ਼ ਮੁੰਬਈ ਦੇ ਓਸ਼ੀਵਾਰਾ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਉਸ ਦੇ ਪੈਸੇ ਅਤੇ ਗਹਿਣੇ ਲੈ ਲਏ ਹਨ। ਪੁਲਿਸ ਨੇ ਆਦਿਲ ਦੁਰਾਨੀ ਵਿਰੁੱਧ ਆਈ.ਪੀ.ਸੀ. ਧਾਰਾ 406 ਅਤੇ 420 ਦੇ ਤਹਿਤ...
ਲੋਕ ਸਭਾ ਦੀ ਕਾਰਵਾਈ 1.30 ਵਜੇ ਤੱਕ ਮੁਲਤਵੀ
. . .  about 2 hours ago
ਨਵੀਂ ਦਿੱਲੀ, 7 ਫਰਵਰੀ- ਲੋਕ ਸਭਾ ਵਿਚ ਹੰਗਾਮੇ ਦੌਰਾਨ ਸਦਨ ਦੀ ਕਾਰਵਾਈ 1.30 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ...
ਸਕੂਲ ਬੱਸ ਥੱਲੇ ਆਇਆ ਕੁੱਤਾ, ਕੁੱਤੇ ਦੇ ਮਾਲਕ ਨੇ ਕਿਰਪਾਨ ਨਾਲ ਕੀਤਾ ਹਮਲਾ
. . .  about 3 hours ago
ਬਟਾਲਾ, 7 ਫਰਵਰੀ (ਕਾਹਲੋਂ)- ਪਿੰਡ ਹਰਚੋਵਾਲ ਵਿਖੇ ਇਕ ਸਕੂਲ ਦੀ ਬੱਸ ਹੇਠਾਂ ਅਚਾਨਕ ਪਾਲਤੂ ਕੁੱਤੇ ਦੇ ਆ ਜਾਣ ਨਾਲ ਉਸ ਦੀ ਮੌਤ ਹੋ ਗਈ। ਗੁੱਸੇ ਵਿਚ ਆਏ ਕੁੱਤੇ ਦੇ ਮਾਲਕ ਨੇ ਬੱਸ ਨੂੰ ਘੇਰ ਲਿਆ ਅਤੇ ਕਿਰਪਾਨ ਨਾਲ ਬੱਸ ਅੰਦਰ ਜਾ ਕੇ ਸਕੂਲੀ ਬੱਚਿਆਂ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਬੱਚੇ ਡਰ ਨਾਲ ਭੁੱਬਾਂ ਮਾਰ ਕੇ ਰੋਣ ਲੱਗ ਪਏ...
ਪਾਕਿਸਤਾਨੀ ਡਰੋਨ ਨੇ ਭਾਰਤ ਅੰਦਰ ਕੀਤੀ ਘੁਸਪੈਠ
. . .  about 3 hours ago
ਖਾਲੜਾ,7 ਫਰਵਰੀ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ਼ ਦੀ ਸਰਹੱਦੀ ਚੌਕੀ ਬਾਬਾ ਪੀਰ ਦੇ ਅਧੀਨ ਆਉਂਦੇ ਏਰੀਏ ਅੰਦਰ 6 ਅਤੇ 7 ਫਰਵਰੀ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਡਰੋਨ ਵਲੋਂ ਭਾਰਤ ਅੰਦਰ ਘੁਸਪੈਠ ਕਰਨ ਦੀ ਖ਼ਬਰ ਹੈ। ਜਿਸ ਨੂੰ ਸੁੱਟਣ ਲਈ ਬੀ. ਐਸ. ਐਫ਼ ਜਵਾਨਾ ਵਲੋਂ ਫ਼ਾਇਰਿੰਗ...
ਦਿੱਲੀ ਨਗਰ ਨਿਗਮ ਚੋਣਾਂ: ਭਾਜਪਾ ਵਲੋਂ ਆਪ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ
. . .  about 3 hours ago
ਨਵੀਂ ਦਿੱਲੀ, 7 ਫਰਵਰੀ- ਦਿੱਲੀ ਨਗਰ ਨਿਗਮ ਦੇ ਮੇਅਰ ਦੇ ਅਹੁਦੇ ਦੀ ਚੋਣ ਨੂੰ ਲੈ ਕੇ ਦਿੱਲੀ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ...
ਕੇਂਦਰੀ ਰੱਖਿਆ ਮੰਤਰੀ ਪਹੁੰਚੇ ਤ੍ਰਿਪੁਰਾ, ਚੋਣ ਰੈਲੀਆਂ ਨੂੰ ਕਰਨਗੇ ਸੰਬੋਧਨ
. . .  about 3 hours ago
ਅਗਰਤਲਾ, 7 ਫਰਵਰੀ- ਆ ਰਹੀਆਂ ਤ੍ਰਿਪੁਰਾ ਚੋਣਾਂ ਦੇ ਮੱਦੇਨਜ਼ਰ ਅੱਜ ਰੱਖਿਆ ਮੰਤਰੀ ਅਤੇ ਭਾਜਪਾ ਨੇਤਾ ਰਾਜਨਾਥ ਸਿੰਘ ਅਗਰਤਲਾ ਪਹੁੰਚੇ। ਉਹ ਅੱਜ ਚੋਣਾਂ ਵਾਲੇ ਸੂਬੇ ਦੇ ਉਨਾਕੋਟੀ ਅਤੇ ਪੱਛਮੀ ਤ੍ਰਿਪੁਰਾ ਜ਼ਿਲ੍ਹਿਆਂ ਵਿਚ ਭਾਜਪਾ ਦੀਆਂ ‘ਵਿਜੇ ਸੰਕਲਪ’ ਰੈਲੀਆਂ ਨੂੰ...
ਚੀਨ ਵਲੋਂ ਤੁਰਕੀ ਨੂੰ 6 ਮਿਲੀਅਨ ਡਾਲਰ ਮਦਦ ਦੀ ਪੇਸ਼ਕਸ਼
. . .  about 3 hours ago
ਬੀਜਿੰਗ, 7 ਫਰਵਰੀ- ਚੀਨ ਦੇ ਸਰਕਾਰੀ ਪ੍ਰਸਾਰਕ ਸੀ.ਸੀ.ਟੀ.ਵੀ. ਦੇ ਅਨੁਸਾਰ ਚੀਨ ਨੇ ਭੂਚਾਲ ਰਾਹਤ ਲਈ ਤੁਰਕੀ ਨੂੰ 6 ਮਿਲੀਅਨ ਡਾਲਰ ਦੀ ਐਮਰਜੈਂਸੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਚੀਨ ਇੰਟਰਨੈਸ਼ਨਲ ਡਿਵੈਲਪਮੈਂਟ ਕੋਆਪ੍ਰੇਸ਼ਨ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਚੀਨ ਨੇ ਤੁਰਕੀ ਵਿਚ ਹੋਏ ਜਾਨ-ਮਾਲ ਦੇ ਨੁਕਸਾਨ ਲਈ ਸੰਵੇਦਨਾ...
ਰਾਹਤ ਸਮੱਗਰੀ ਲੈ ਤੁਰਕੀ ਪੁੱਜਿਆ ਭਾਰਤੀ ਹਵਾਈ ਸੈਨਾ ਦਾ ਪਹਿਲਾ ਜਹਾਜ਼
. . .  about 3 hours ago
ਨਵੀਂ ਦਿੱਲੀ, 7 ਫਰਵਰੀ- ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਤੁਰਕੀ ਵਿਚ ਖ਼ੋਜ ਅਤੇ ਬਚਾਅ ਕਾਰਜਾਂ ਵਿਚ ਮਦਦ ਲਈ ਆਫ਼ਤ ਰਾਹਤ ਸਮੱਗਰੀ ਅਤੇ ਬਚਾਅ ਦਲ ਨੂੰ ਲੈ ਕੇ ਭਾਰਤੀ ਹਵਾਈ ਸੈਨਾ ਦਾ ਪਹਿਲਾ ਜਹਾਜ਼ ਭੂਚਾਲ ਪ੍ਰਭਾਵਿਤ...
ਆਰਮੀ ਫ਼ੀਲਡ ਹਸਪਤਾਲ ਨੇ ਤੁਰਕੀ ਲਈ 89 ਮੈਂਬਰੀ ਮੈਡੀਕਲ ਟੀਮ ਕੀਤੀ ਰਵਾਨਾ
. . .  about 4 hours ago
ਨਵੀਂ ਦਿੱਲੀ, 7 ਫਰਵਰੀ- ਆਰਮੀ ਫ਼ੀਲਡ ਹਸਪਤਾਲ ਨੇ ਭੂਚਾਲ ਪ੍ਰਭਾਵਿਤ ਤੁਰਕੀ ਲਈ 89 ਮੈਂਬਰੀ ਮੈਡੀਕਲ ਟੀਮ ਰਵਾਨਾ ਕੀਤੀ। ਇਸ ਮੈਡੀਕਲ ਟੀਮ ਵਿਚ ਆਰਥੋਪੀਡਿਕ ਸਰਜੀਕਲ ਟੀਮ, ਜਨਰਲ ਸਰਜੀਕਲ ਸਪੈਸ਼ਲਿਸਟ ਟੀਮ ਅਤੇ ਮੈਡੀਕਲ ਸਪੈਸ਼ਲਿਸਟ ਟੀਮਾਂ ਸਮੇਤ ਗੰਭੀਰ ਜ਼ਖ਼ਮੀਆਂ ਦੀ ਦੇਖਭਾਲ...
ਦੱਖਣੀ ਰਾਜਾਂ ਦੇ ਵਿਰੋਧੀ ਸੰਸਦ ਮੈਂਬਰਾਂ ਵਲੋਂ ਬਜਟ ਵਿਰੁੱਧ ਰੋਸ ਪ੍ਰਦਰਸ਼ਨ
. . .  about 4 hours ago
ਨਵੀਂ ਦਿੱਲੀ, 7 ਫਰਵਰੀ- ਕੇਂਦਰੀ ਬਜਟ 2023-24 ਵਿਚ ਘੱਟ ਗਿਣਤੀਆਂ ਨਾਲ ਵਿਤਕਰੇ ਅਤੇ ਮੌਲਾਨਾ ਅਬਦੁੱਲ ਕਲਾਮ ਸਕਾਲਰਸ਼ਿਪ ਨੂੰ ਰੱਦ ਕਰਨ ਦੇ ਵਿਰੋਧ ਵਿਚ ਦੱਖਣੀ ਰਾਜਾਂ ਦੇ ਵਿਰੋਧੀ ਸੰਸਦ ਮੈਂਬਰਾਂ ਨੇ ਮਹਾਤਮਾ ਗਾਂਧੀ ਦੀ ਮੂਰਤੀ...
ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 7 ਫਰਵਰੀ- ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਸਦਨ ਵਿਚ ਆਉਣ ਅਤੇ ਅਡਾਨੀ ਵਿਵਾਦ...
ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਲੋਂ ਤੁਰਕੀ ਤੇ ਸੀਰੀਆ ਲਈ 11 ਮਿਲੀਅਨ ਡਾਲਰ ਦੀ ਮਦਦ ਦਾ ਐਲਾਨ
. . .  about 4 hours ago
ਕੈਨਬਰਾ, 7 ਫਰਵਰੀ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਲਈ 11 ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ...
ਲੁਧਿਆਣਾ ਅਦਾਲਤੀ ਕੰਪਲੈਕਸ ਦੇ ਬਾਹਰ ਗੋਲੀ ਚੱਲਣ ਕਾਰਨ ਇਕ ਜ਼ਖ਼ਮੀ
. . .  about 4 hours ago
ਲੁਧਿਆਣਾ, 7 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਅਦਾਲਤੀ ਕੰਪਲੈਕਸ ਦੇ ਬਿਲਕੁਲ ਬਾਹਰ ਅੱਜ ਕੁਝ ਸਮਾਂ ਪਹਿਲਾਂ ਗੋਲੀ ਚੱਲਣ ਕਾਰਨ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਜ਼ਖ਼ਮੀ ਹੋਏ ਨੌਜਵਾਨ ਦੀ ਸ਼ਨਾਖਤ ਹਿਮਾਸ਼ੂ ਵਜੋ ਕੀਤੀ ਗਈ ਹੈ, ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਹ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 28 ਅੱਸੂ ਸੰਮਤ 553

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਭਾਰਤ ਸਰਕਾਰ ਵਲੋਂ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸਨਮਾਨਿਤ

ਨਵਾਂਸ਼ਹਿਰ, 12 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਭਾਰਤ ਸਰਕਾਰ ਦੇ 'ਸਵੱਛ ਭਾਰਤ ਕਾਇਆ ਕਲਪ ਪ੍ਰੋਗਰਾਮ' ਤਹਿਤ ਸੂਬੇ ਦੇ 23 ਜ਼ਿਲਿ੍ਹਆਂ 'ਚੋਂ ਇਕ ਵਾਰ ਫਿਰ ਅੱਵਲ ਰਿਹਾ | ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਨੇ ਆਪਣੀਆਂ ਸੁਰੱਖਿਅਤ, ਮਿਆਰੀ ਤੇ ...

ਪੂਰੀ ਖ਼ਬਰ »

ਡੇਂਗੂ ਦੀ ਰੋਕਥਾਮ ਲਈ ਨਿਗਮ ਦੇ ਦਫ਼ਤਰ 'ਚ ਸ਼ਿਕਾਇਤ ਸੈੱਲ ਸਥਾਪਿਤ

ਹੁਸ਼ਿਆਰਪੁਰ, 12 ਅਕਤੂਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਨਗਰ ਨਿਗਮ ਦੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਸ਼ਹਿਰ ਅੰਦਰ ਸਿਹਤ ਵਿਭਾਗ ਦੇ ਸਹਿਯੋਗ ਨਾਲ ਨਗਰ ਨਿਗਮ ਵਲੋਂ ਡੇਂਗੂ ਦੀ ਰੋਕਥਾਮ ਲਈ ਜੰਗੀ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ...

ਪੂਰੀ ਖ਼ਬਰ »

ਵਿਜੀਲੈਂਸ ਦੀ ਟੀਮ ਵਲੋਂ ਵੱਖ-ਵੱਖ ਮੰਡੀਆਂ ਦਾ ਦੌਰਾ

ਨਵਾਂਸ਼ਹਿਰ, 12 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਸੀਨੀਅਰ ਅਫ਼ਸਰਾਂ ਦੇ ਹੁਕਮ ਅਨੁਸਾਰ ਵਿਜੀਲੈਂਸ ਬਿਊਰੋ ਯੂਨਿਟ ਸ਼ਹੀਦ ਭਗਤ ਸਿੰਘ ਨਗਰ ਵਲੋਂ ਡੀ. ਐੱਸ. ਪੀ. ਸੁਖਵਿੰਦਰ ਸਿੰਘ, ਇੰਸਪੈਕਟਰ ਚਮਕੌਰ ਸਿੰਘ, ਏ. ਐੱਸ. ਆਈ. ਅਵਤਾਰ ਚੰਦ, ਏ. ਐੱਸ. ਆਈ. ਬਜਿੰਦਰ ਸਿੰਘ, ਏ. ਐੱਸ. ...

ਪੂਰੀ ਖ਼ਬਰ »

ਬੱਛੂਆਂ ਵਿਖੇ 4 ਰੋਜ਼ਾ ਕਬੱਡੀ ਟੂਰਨਾਮੈਂਟ ਦਾ ਉਦਘਾਟਨ

ਕਾਠਗੜ੍ਹ, 12 ਅਕਤੂਬਰ (ਬਲਦੇਵ ਸਿੰਘ ਪਨੇਸਰ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 4 ਰੋਜ਼ਾ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਅੱਜ ਪਿੰਡ ਬੱਛੂਆਂ ਵਿਖੇ ਮਹਾਂਪੁਰਖਾਂ ਵਲੋਂ ਅਰਦਾਸ ਕਰਨ ਨਾਲ ਕੀਤਾ ਗਿਆ | ਗੁਰਦੁਆਰਾ ਬਾਬਾ ਜਗਤ ਰਾਮ ...

ਪੂਰੀ ਖ਼ਬਰ »

ਏਡਿਡ ਸਕੂਲ ਮੁਖੀਆ ਵਲੋਂ ਮੀਟਿੰਗ

ਪੋਜੇਵਾਲ ਸਰਾਂ, 12 ਅਕਤੂਬਰ (ਨਵਾਂਗਰਾਈਾ)-ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਜ਼ਿਲੇ੍ਹ ਦੇ ਏਡਿਡ ਸਕੂਲ ਮੁਖੀਆ ਦੀ ਮੀਟਿੰਗ ਅਮਰੀਕ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਦੀ ਅਗਵਾਈ ਵਿਚ ਹੋਈ | ਇਸ ਮੀਟਿੰਗ ਵਿਚ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ...

ਪੂਰੀ ਖ਼ਬਰ »

ਸਹਿਕਾਰੀ ਸਭਾਵਾਂ ਦੀ ਸਫ਼ਲਤਾ ਵਾਸਤੇ ਹਰ ਯਤਨ ਕਰਾਂਗੇ

ਮੁਕੰਦਪੁਰ, 12 ਅਕਤੂਬਰ (ਦੇਸ ਰਾਜ ਬੰਗਾ)-ਦੀ ਨਵਾਂਸ਼ਹਿਰ ਸਹਿਕਾਰੀ ਸਭਾਵਾਂ ਨਵਾਂਸ਼ਹਿਰ ਜ਼ੋਨ ਨੰਬਰ-2 ਦੇ ਡਾਇਰੈਕਟਰ ਚੁਣਨ ਵਾਸਤੇ ਹੋ ਰਹੀਆਂ ਚੋਣਾਂ ਦੇ ਮੈਦਾਨ ਵਿਚ ਨਿੱਤਰੇ ਗੁਰਸੇਵਕ ਸਿੰਘ ਲਿੱਦੜ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਨਾਲ ਜੁੜੇ ਸਾਰੇ ਮੈਂਬਰਾਂ ...

ਪੂਰੀ ਖ਼ਬਰ »

ਖੇਤ ਮਜ਼ਦੂਰ ਯੂਨੀਅਨ ਦਾ ਇਜਲਾਸ 22 ਨੂੰ

ਬੰਗਾ, 12 ਅਕਤੂਬਰ (ਕਰਮ ਲਧਾਣਾ)-ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਤਹਿਸੀਲ ਸਕੱਤਰ ਰੌਸ਼ਨ ਲਾਲੀ ਤੇ ਤਹਿਸੀਲ ਪ੍ਰਧਾਨ ਜੋਗਿੰਦਰ ਲੜੋਆ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਤਹਿਸੀਲ ਬੰਗਾ ਦਾ ਇਜਲਾਸ 22 ਅਕਤੂਬਰ ਨੂੰ ਪਿੰਡ ਖਮਾਚੋਂ ਵਿਖੇ ਹੋਵੇਗਾ | ਅਜਲਾਸ ਦਾ ਉਦਘਾਟਨ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਰਾਮ ਸਿੰਘ ਨੂਰਪੁਰੀ ਕਰਨਗੇ | ਇਸ ਮੌਕੇ ਖੇਤ ਮਜ਼ਦੂਰਾਂ ਦੇ ਭਖਦੇ ਮਸਲਿਆਂ 'ਤੇ ਵਿਚਾਰ ਕੀਤੇ ਜਾਣਗੇ | ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਜਾਨੀਵਾਲ ਤੇ ਜ਼ਿਲ੍ਹਾ ਸਕੱਤਰ ਕੁਲਦੀਪ ਝਿੰਗੜ ਇਜਲਾਸ ਨੂੰ ਸੰਬੋਧਨ ਕਰਨਗੇ |

ਖ਼ਬਰ ਸ਼ੇਅਰ ਕਰੋ

 

ਐੱਮ. ਪੀ. ਤਿਵਾੜੀ ਤੇ ਵਿਧਾਇਕ ਅੰਗਦ ਸਿੰਘ ਨੇ ਕਰਜ਼ਾ ਰਾਹਤ ਤਹਿਤ ਸੌ ਾਪੇ 79.90 ਲੱਖ ਦੇ ਚੈੱਕ

ਨਵਾਂਸ਼ਹਿਰ, 12 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)-ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਤੇ ਵਿਧਾਇਕ ਅੰਗਦ ਸਿੰਘ ਨੇ ਪੰਜਾਬ ਸਰਕਾਰ ਵਲੋਂ ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ ਸਹਿਕਾਰੀ ਸਭਾਵਾਂ ਸਬੰਧੀ ਰਾਹਤ ਦੇਣ ਦੀ ਸਹੂਲਤ ਤਹਿਤ ...

ਪੂਰੀ ਖ਼ਬਰ »

ਬਾਬੂ ਕਾਂਸ਼ੀ ਰਾਮ ਨੂੰ ਇਕ ਵਰਗ ਨਾਲ ਨਹੀਂ ਜੋੜਿਆ ਜਾ ਸਕਦਾ- ਹੁਸੈਨਪੁਰ

ਨਵਾਂਸ਼ਹਿਰ, 12 ਅਕਤੂਬਰ (ਹਰਵਿੰਦਰ ਸਿੰਘ)-ਬਾਬੂ ਕਾਂਸ਼ੀ ਰਾਮ ਦੇ ਪ੍ਰੀ-ਨਿਰਵਾਣ ਦਿਵਸ 'ਤੇ ਰਾਹੋਂ ਵਿਖੇ ਇਕ ਰੈਲੀ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ 'ਚ ਲੋਕ ਸ਼ਾਮਿਲ ਹੋਏ | ਬਰਜਿੰਦਰ ਸਿੰਘ ਹੁਸੈਨਪੁਰ ਦੀ ਅਗਵਾਈ 'ਚ ਕਰਵਾਇਆ ਗਿਆ ਇਹ ਸਮਾਗਮ ਮੁੱਢਲੇ ਤੌਰ 'ਤੇ ...

ਪੂਰੀ ਖ਼ਬਰ »

ਫੂਡ ਟੀਮ ਨੇ ਰੰਗਦਾਰ ਤੇ ਖੋਏ ਤੋਂ ਤਿਆਰ ਮਠਿਆਈਆਂ ਤੇ ਹੋਰ ਵਸਤਾਂ ਦੇ 10 ਸੈਂਪਲ ਭਰੇ

ਨਵਾਂਸ਼ਹਿਰ, 12 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)-ਤਿਉਹਾਰੀਂ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਫੂਡ ਟੀਮ ਜਿਨ੍ਹਾਂ ਵਿਚ ਮਨੋਜ ਖੋਸਲਾ, ਸਹਾਇਕ ਕਮਿਸ਼ਨਰ ਫੂਡ ਤੇ ਦਿਨੇਸ਼ ਜੋਤ ਸਿੰਘ, ਫੂਡ ਸੇਫ਼ਟੀ ਅਫ਼ਸਰ ਸ਼ਾਮਿਲ ਸਨ ਵਲੋਂ ਵੱਖ-ਵੱਖ ਹਲਵਾਈਆਂ ਦੇ ਕਾਰਖ਼ਾਨਿਆਂ ਦੀ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਲਖੀਮਪੁਰ 'ਚ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ

ਨਵਾਂਸ਼ਹਿਰ, 12 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਕਿਰਤੀ ਕਿਸਾਨ ਯੂਨੀਅਨ ਵਲੋਂ ਰਿਲਾਇੰਸ ਦੇ ਸਥਾਨਕ ਸੁਪਰ ਸਟੋਰ ਅੱਗੇ ਲਖੀਮਪੁਰ ਖੀਰੀ 'ਚ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀਆਂ ਦੇਣ ਲਈ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਦੋ ਮਿੰਟ ਦਾ ਮੌਨ ਧਾਰਨ ਉਪਰੰਤ ਇਕੱਠ ...

ਪੂਰੀ ਖ਼ਬਰ »

ਯੂ. ਪੀ. ਘਟਨਾ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ- ਮਕਸੂਦਪੁਰ

ਸੰਧਵਾਂ, 12 ਅਕਤੂਬਰ (ਪ੍ਰੇਮੀ ਸੰਧਵਾਂ)-ਬੰਗਾ ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਬਲਦੇਵ ਸਿੰਘ ਮਕਸੂਦਪੁਰ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਵਾਪਰੀ ਦਰਦਨਾਕ ਘਟਨਾ ਕਾਰਨ ਜਿਥੇ ਦੁਨੀਆਂ ਵਿਚ ਵੱਧਦੇ ਸਿੱਖ ਭਾਈਚਾਰੇ ਦੇ ...

ਪੂਰੀ ਖ਼ਬਰ »

ਸਮੁੱਚੇ ਕਾਰਜ ਸਫ਼ਲ ਬਣਾਉਣ ਲਈ ਈਸ਼ਵਰ ਦਾ ਓਟ ਆਸਰਾ ਜ਼ਰੂਰੀ- ਸਵਾਮੀ ਦਾਸਾ ਨੰਦ ਭੂਰੀ ਵਾਲੇ

ਭੱਦੀ, 12 ਅਕਤੂਬਰ (ਨਰੇਸ਼ ਧੌਲ)-ਸੰਸਾਰ ਅੰਦਰ ਸਮੁੱਚੇ ਕਾਰਜਾਂ ਨੂੰ ਸਫ਼ਲ ਬਣਾਉਣ ਲਈ ਈਸ਼ਵਰ ਦਾ ਓਟ ਆਸਰਾ ਅਤਿ ਜ਼ਰੂਰੀ ਹੁੰਦਾ ਹੈ | ਇਹ ਪ੍ਰਵਚਨ ਸਵਾਮੀ ਦਾਸਾ ਨੰਦ ਭੂਰੀ ਵਾਲਿਆਂ (ਅਨੁਭਵ ਧਾਮ ਨਾਨੋਵਾਲ) ਤੇ ਉਨ੍ਹਾਂ ਦੇ ਚੇਲੇ ਆਚਾਰੀਆ ਨਮਰਤਾ ਨੰਦ ਭੂਰੀ ਵਾਲਿਆਂ ...

ਪੂਰੀ ਖ਼ਬਰ »

ਪਰਾਲੀ ਨਾ ਸਾੜਨ ਸੰਬੰਧੀ ਜੁਲਾਹਮਾਜਰੇ 'ਚ ਜਾਗਰੂਕਤਾ ਕੈਂਪ ਲਗਾਇਆ

ਔੜ, 12 ਅਕਤੂਬਰ (ਜਰਨੈਲ ਸਿੰਘ ਖੁਰਦ)-ਇੰਨ-ਸੀਟੂ ਮੈਨੇਜਮੈਂਟ/ਸੀ.ਐੱਚ.ਐੱਮ. ਸਕੀਮ ਅਧੀਨ ਪਿੰਡ ਜੁਲਾਹਮਾਜਰੇ ਵਿਖੇ ਫ਼ਸਲਾਂ ਦੀ ਰਹਿੰਦ-ਖੰੂਹਦ ਨੂੰ ਨਾ ਸਾੜਨ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਇਲਾਕੇ ਦੇ 100 ਤੋਂ ਵੱਧ ਅਗਾਂਹ ਵਧੂ ਕਿਸਾਨਾਂ ਨੇ ਭਾਗ ਲਿਆ ...

ਪੂਰੀ ਖ਼ਬਰ »

ਹਾਈ ਸਕੂਲ ਝੰਡੇਰ ਕਲਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ

ਬਹਿਰਾਮ, 12 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸਰਕਾਰੀ ਹਾਈ ਸਕੂਲ ਝੰਡੇਰਕਲਾਂ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜਾਗਰੂਕਤਾ ਕੈਂਪ ਲਗਾਇਆ ਗਿਆ | ਵਿਸ਼ੇਸ਼ ਤੌਰ 'ਤੇ ਪਹੁੰਚੇ ਅਵਤਾਰ ਚੰਦ ਚੁੰਬਰ ਤੇ ਜਸਵਿੰਦਰ ਕੌਰ ਵਲੋਂ ਬੱਚਿਆਂ ਨੂੰ ਮੁਫ਼ਤ ...

ਪੂਰੀ ਖ਼ਬਰ »

ਕਿਸਾਨ ਅੰਦੋਲਨ 'ਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ

ਰੱਤੇਵਾਲ/ਕਾਠਗੜ੍ਹ, 12 ਅਕਤੂਬਰ (ਆਰ. ਕੇ. ਸੂਰਾਪੁਰੀ, ਬਲਦੇਵ ਸਿੰਘ ਪਨੇਸਰ)-ਪਿੰਡ ਕਮਾਲਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਅੰਦੋਲਨ ਵਿਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਿਸਾਨ ਆਗੂ ਸਤਨਾਮ ਸਿੰਘ ਜਲਾਲਪੁਰ ਦੀ ...

ਪੂਰੀ ਖ਼ਬਰ »

ਬਾਪੂ ਦੁੰਮਣ ਦਾਸ ਦੀ ਯਾਦ 'ਚ ਸਾਲਾਨਾ ਭੰਡਾਰਾ ਕਰਾਇਆ

ਬਹਿਰਾਮ, 12 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸਿੱਧ ਬਾਬਾ ਬਾਲਕ ਨਾਥ ਮੰਦਰ ਲਲਵਾਨ ਦੇ ਮੁੱਖ ਸੇਵਾਦਾਰ ਭਗਤ ਸੋਢੀ ਰਾਮ ਦੀ ਅਗਵਾਈ ਵਿਚ ਮਹਾਨ ਤੱਪਸਵੀ ਬਾਪੂ ਦੁੰਮਣ ਦਾਸ ਦੀ ਯਾਦ ਵਿਚ ਪਿੰਡ ਖੰਨੀ ਵਿਖੇ ਸਲਾਨਾ ਭੰਡਾਰਾ ਕਰਾਇਆ ਗਿਆ | ਉਪਰੰਤ ਮੁਫ਼ਤ ਮੈਡੀਕਲ ਕੈਂਪ ...

ਪੂਰੀ ਖ਼ਬਰ »

ਲਾਲ ਲਕੀਰ ਦੇ ਅੰਦਰ ਰਹਿਣ ਵਾਲੇ ਲੋਕਾਂ ਵਲੋਂ ਚੰਨੀ ਦਾ ਧੰਨਵਾਦ

ਕਟਾਰੀਆਂ, 12 ਅਕਤੂਬਰ (ਨਵਜੋਤ ਸਿੰਘ ਜੱਖੂ)-ਚਰਨਜੀਤ ਸਿੰਘ ਚੰਨੀ ਦੀ ਪ੍ਰਗਤੀਸ਼ੀਲ ਅਗਵਾਈ 'ਚ ਲਾਲ ਲਕੀਰ ਅੰਦਰ ਲੰਬੇ ਅਰਸੇ ਤੋਂ ਰਹਿਣ ਵਾਲੇ ਲੋਕਾਂ ਨੂੰ ਪੱਕੀ ਮਾਲਕੀ ਦੇਣ ਦੇ ਫ਼ੈਸਲੇ ਦਾ ਹਰ ਪਾਸਿਓਾ ਸਵਾਗਤ ਕੀਤਾ ਜਾ ਰਿਹਾ ਹੈ | ਪਿੰਡ ਕੰਗਰੌੜ, ਕਟਾਰੀਆਂ, ਸੱਲ੍ਹ ...

ਪੂਰੀ ਖ਼ਬਰ »

ਮੁਕੰਦਪੁਰ ਵਿਖੇ ਦੁਸਹਿਰਾ ਤਿਉਹਾਰ ਸੰਬੰਧੀ ਝਾਕੀਆਂ ਸ਼ੁਰੂ

ਮੁਕੰਦਪੁਰ, 12 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਦੁਸਹਿਰੇ ਦੇ ਤਿਉਹਾਰ ਸਬੰਧੀ ਇਲਾਕੇ ਵਿਚ ਬੜਾ ਭਾਰੀ ਉਤਸ਼ਾਹ ਹੈ, ਕੋਰੋਨਾ ਮਹਾਂਮਾਰੀ ਕਾਰਨ ਪਿਛਲੇ ਸਾਲ ਇਸ ਉਤਸਵ ਨੂੰ ਮਨਾਉਣ ਤੋਂ ਲੋਕ ਵਾਂਝੇ ਰਹਿ ਗਏ ਸਨ, ਭਗਵਾਨ ਰਾਮ ਨੇ ਮਾਤਾ ਸੀਤਾ ਵਲੋਂ ਰੱਖੇ ਗਏ ਭਾਰੀ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਮੋਰਿੰਡਾ ਰੈਲੀ 'ਚ ਸ਼ਾਮਿਲ ਹੋਣ ਦਾ ਫ਼ੈਸਲਾ

ਨਵਾਂਸ਼ਹਿਰ, 12 ਅਕਤੂਬਰ (ਹਰਵਿੰਦਰ ਸਿੰਘ)-ਜਾਣਕਾਰੀ ਦਿੰਦਿਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਗੁਰਦਿਆਲ ਮਾਨ ਨੇ ਦੱਸਿਆ ਕਿ ਮੁਲਾਜ਼ਮ ਵਰਗ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਵਿਚ ਲਗਾਤਾਰ ਸੰਘਰਸ਼ ਕਰ ਰਿਹਾ ਹੈ | ਪਿਛਲੇ ...

ਪੂਰੀ ਖ਼ਬਰ »

ਗੰਨਾ ਕਾਸ਼ਤਕਾਰਾਂ ਵਲੋਂ ਅੰਦੋਲਨ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

ਬਹਿਰਾਮ, 12 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਖੰਡ ਮਿੱਲ ਫਗਵਾੜਾ ਵਲੋਂ ਗੰਨਾ ਕਾਸ਼ਤਕਾਰਾ ਦੀ ਸੀਜਨ 2019-2020 ਦੀ ਲਗਪਗ 50 ਕਰੋੜ ਰੁਪਏ ਦੀ ਅਦਾਇਗੀ ਨਾ ਹੋਣ ਕਾਰਨ ਦੁਆਬਾ ਦੇ ਕਿਸਾਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋ ਰਹੇ ਹਨ, ਇਹ ਸ਼ਬਦ ਸਤਨਾਮ ਸਿੰਘ ਸਾਹਨੀ ਜਨਰਲ ...

ਪੂਰੀ ਖ਼ਬਰ »

ਪਿੰਡ ਮੱਲਾ ਬੇਦੀਆਂ ਵਿਖੇ ਸੰਤ ਬਾਬਾ ਜਗਵਾਣਾ ਸਾਹਿਬ ਦੀ ਯਾਦ ਨੂੰ ਸਮਰਪਿਤ ਹਲਟ ਦੌੜਾਂ ਕਰਵਾਈਆਂ

ਔੜ/ਝਿੰਗੜਾਂ, 12 ਅਕਤੂਬਰ (ਕੁਲਦੀਪ ਸਿੰਘ ਝਿੰਗੜ)- ਪਿੰਡ ਮੱਲਾ ਬੇਦੀਆਂ ਦੇ ਗੁਰਦੁਆਰਾ ਸੰਤ ਬਾਬਾ ਜਗਵਾਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਗਰਾਮ ਪੰਚਾਇਤ, ਐਨ.ਆਰ.ਆਈ. ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਹਲਟ ਦੌੜਾਂ ...

ਪੂਰੀ ਖ਼ਬਰ »

ਭਗਵਤੀ ਜਾਗਰਣ ਕਰਵਾਇਆ

ਸੰਧਵਾਂ, 12 ਅਕਤੂਬਰ (ਪ੍ਰੇਮੀ ਸੰਧਵਾਂ)-ਗੁਰਦੁਆਰਾ ਬਾਬਾ ਸੁਚੇਤ ਸਿੰਘ ਪਿੰਡ ਫਰਾਲਾ ਵਿਖੇ ਦੇਸ਼-ਵਿਦੇਸ਼ ਦੇ ਮਹਾਂਮਾਈ ਦੇ ਭਗਤਾਂ ਦੇ ਸਹਿਯੋਗ ਨਾਲ ਸਲਾਨਾ ਭਗਵਤੀ ਜਾਗਰਣ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਮੰਦਰ ਦੀਆਂ ਰਸਮਾਂ ਉਪਰੰਤ ਚਿੰਤਪੁਰਨੀ ਮੰਦਰ ...

ਪੂਰੀ ਖ਼ਬਰ »

ਫੌਜ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ

ਸੰਧਵਾਂ, 12 ਅਕਤੂਬਰ (ਪ੍ਰੇਮੀ ਸੰਧਵਾਂ)-ਜੰਮੂ-ਕਸ਼ਮੀਰ 'ਚ ਹੋਏ ਦਹਿਸ਼ਤਗਰਦੀ ਹਮਲੇ 'ਚ ਸ਼ਹੀਦ ਹੋਏ ਫੌਜ ਦੇ ਜਵਾਨਾਂ ਦੀ ਯਾਦ 'ਚ ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਸਵੇਰ ਦੀ ਸਭਾ 'ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਪਿੰ੍ਰ. ...

ਪੂਰੀ ਖ਼ਬਰ »

ਨੰਬਰਦਾਰ ਲਾਈਫ਼ ਸਰਟੀਫਿਕੇਟ ਤੇ ਆਧਾਰ ਕਾਰਡ ਜਮ੍ਹਾਂ ਕਰਵਾਉਣ

ਗੜ੍ਹਸ਼ੰਕਰ, 12 ਅਕਤੂਬਰ (ਧਾਲੀਵਾਲ)-ਮਾਲ ਵਿਭਾਗ ਵਲੋਂ ਨੰਬਰਦਾਰਾਂ ਦੇ ਜਾਰੀ ਕੀਤੇ ਗਏ ਮਾਣ ਭੱਤੇ 'ਚ ਉਨ੍ਹਾਂ ਨੰਬਰਦਾਰਾਂ ਨੂੰ ਮਾਣ ਭੱਤਾ ਜਾਰੀ ਨਹੀਂ ਕੀਤਾ ਗਿਆ, ਜਿਨ੍ਹਾਂ ਵਲੋਂ ਹਾਲੇ ਤਾਈਾ ਵਿਭਾਗ ਪਾਸ ਲਾਈਫ਼ ਸਰਟੀਫਿਕੇਟ ਤੇ ਆਧਾਰ ਕਾਰਡ ਜਮ੍ਹਾਂ ਨਹੀਂ ...

ਪੂਰੀ ਖ਼ਬਰ »

ਖੰਡ ਮਿਲ ਮੁਕੇਰੀਆਂ ਦੇ ਗੇਟ ਸਾਹਮਣੇ ਦਿੱਤਾ ਜਾ ਰਿਹਾ ਕਿਸਾਨਾਂ ਵਲੋਂ ਧਰਨਾ ਸਮਾਪਤ

ਮੁਕੇਰੀਆਂ, 12 ਅਕਤੂਬਰ (ਰਾਮਗੜ੍ਹੀਆ)-ਪਿਛਲੇ ਕਰੀਬ 10 ਦਿਨਾਂ ਤੋਂ ਖੰਡ ਮਿਲ ਮੁਕੇਰੀਆਂ ਦੇ ਗੇਟ ਸਾਹਮਣੇ ਬਕਾਇਆ ਰਾਸ਼ੀ ਕਿਸਾਨਾਂ ਦੇ ਖਾਤਿਆਂ 'ਚ ਪਾਉਣ ਦੀ ਮੰਗ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤਾ ਜਾ ਰਿਹਾ ਰੋਸ ਧਰਨਾ ਅੱਜ ਦੇਰ ਰਾਤ ਪੇਮੈਂਟ ਦੀ ਆਖ਼ਰੀ ...

ਪੂਰੀ ਖ਼ਬਰ »

ਸਿੱਖਿਆ ਸੁਧਾਰ ਟੀਮ ਵਲੋਂ ਨੈਸ ਪ੍ਰੀਖਿਆ ਦੀ ਤਿਆਰੀ ਸਬੰਧੀ ਜਾਇਜ਼ਾ

ਮਜਾਰੀ/ਸਾਹਿਬਾ, 12 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਸਰਕਾਰੀ ਮਿਡਲ ਸਮਾਰਟ ਸਕੂਲ ਜੈਨਪੁਰ ਵਿਖੇ ਸਿੱਖਿਆ ਸੁਧਾਰ ਟੀਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਦੌਰਾ ਕੀਤਾ ਗਿਆ | ਇਸ ਟੀਮ ਵਿਚ ਸੁਰਿੰਦਰਪਾਲ ਅਗਨੀਹੋਤਰੀ, ਪ੍ਰਮੋਦ ਭਾਰਤੀ, ਨਿਰਮਲ ਸਿੰਘ ਤੇ ਵਿਨੇ ...

ਪੂਰੀ ਖ਼ਬਰ »

ਟੋਲ ਪਲਾਜ਼ਾ ਬੱਛੂਆਂ ਵਿਖੇ ਕਿਸਾਨਾਂ ਵਲੋਂ ਸ਼ਰਧਾਂਜਲੀ ਸਮਾਗਮ

ਕਾਠਗੜ੍ਹ, 12 ਅਕਤੂਬਰ (ਬਲਦੇਵ ਸਿੰਘ ਪਨੇਸਰ)-ਬੱਛੂਆਂ ਟੋਲ ਪਲਾਜ਼ਾ ਤੇ ਇਕੱਤਰ ਹੋਏ ਕਿਸਾਨਾਂ, ਮੁਲਾਜ਼ਮਾਂ ਤੇ ਮਜ਼ਦੂਰਾਂ ਨੇ ਲਖੀਮਪੁਰ ਖੀਰੀ ਵਿਚ ਮਾਰੇ ਗਏ ਅੰਦੋਲਨਕਾਰੀ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਮਦਨ ਲਾਲ ਮੀਲੂ ਸਰਕਲ ਚੇਅਰਮੈਨ ਕਿਸਾਨ ...

ਪੂਰੀ ਖ਼ਬਰ »

ਡੈਰਿਕ ਇੰਟਰਨੈਸ਼ਨਲ ਸਕੂਲ ਵਿਖੇ ਸਿਹਤ ਜਾਗਰੂਕਤਾ ਕੈਂਪ ਲਗਾਇਆ

ਬੰਗਾ, 12 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਡਾ. ਜਤਿੰਦਰ ਸਿੰਧੂ ਸਕੂਲ ਨੋਡਲ ਅਫ਼ਸਰ ਅਧੀਨ ਕਮਿਊਨਿਟੀ ਹੈਲਥ ਸੈਂਟਰ ਮੁਕੰਦਪੁਰ ਦੀ ਪੂਰੀ ਟੀਮ ਵਲੋਂ ਡੀ. ਓ. ਦਫ਼ਤਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਦੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਬੰਗਾ 'ਚ ਅਕਾਲੀ ਦਲ ਵਲੋਂ ਵਰਕਰ ਮੀਟਿੰਗ

ਬੰਗਾ, 12 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਅਕਾਲੀ-ਬਸਪਾ ਗਠਜੋੜ ਜੋ ਵੀ ਲੋਕਾਂ ਨਾਲ ਵਾਅਦੇ ਕਰੇਗਾ ਉਹ ਸਰਕਾਰ ਬਣਨ 'ਤੇ ਪੂਰੇ ਕੀਤੇ ਜਾਣਗੇ | ਇਹ ਪ੍ਰਗਟਾਵਾ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਨੇ ਬੰਗਾ ਵਿਖੇ ਵਰਕਰਾਂ ਦੀ ਮੀਟਿੰਗ ਦੌਰਾਨ ਕੀਤਾ | ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਵਲੋਂ ਸ਼ਰਧਾਂਜਲੀ ਸਮਾਗਮ

ਬੰਗਾ, 12 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਸੰਯੁਕਤ ਕਿਸਾਨ ਮੋਰਚੇ ਵਲੋਂ ਬੰਗਾ ਵਿਖੇ ਲਖੀਮਪੁਰ 'ਚ ਦਰਦਨਾਕ ਘਟਨਾ ਦੌਰਾਨ ਮਾਰੇ ਗਏ ਕਿਸਾਨਾਂ ਦੀ ਯਾਦ 'ਚ ਗੜ੍ਹਸ਼ੰਕਰ ਚੌਂਕ ਬੰਗਾ 'ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਸੁਖਮਨੀ ਸਾਹਿਬ ਦੇ ਭੋਗ ਉਪਰੰਤ ਢਾਡੀ ਜਥੇ ...

ਪੂਰੀ ਖ਼ਬਰ »

ਕਾਂਗਰਸ ਵਲੋਂ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ- ਗਿਲਜੀਆਂ

ਬੰਗਾ, 12 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕਾਂਗਰਸ ਪਾਰਟੀ ਵਲੋਂ ਲੋਕਾਂ ਨੂੰ ਸਾਫ਼ ਸੁਥਰਾ ਰਾਜ ਦਿੱਤਾ ਜਾ ਰਿਹਾ ਹੈ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਖੁਦ ਪਿੰਡਾਂ 'ਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ | ਇਹ ਪ੍ਰਗਟਾਵਾ ਸੰਗਤ ...

ਪੂਰੀ ਖ਼ਬਰ »

ਵਿਧਾਇਕ ਅੰਗਦ ਸਿੰਘ ਨੇ ਲਾਭਪਾਤਰੀਆਂ ਨੂੰ ਕਰਜ਼ਾ ਮੁਆਫ਼ੀ ਦੇ ਚੈੱਕ ਵੰਡੇ

ਉਸਮਾਨਪੁਰ, 12 ਅਕਤੂਬਰ (ਸੰਦੀਪ ਮਝੂਰ)-ਪੰਜਾਬ ਸਰਕਾਰ ਵਲੋਂ ਬੇਜ਼ਮੀਨੇ ਕਿਸਾਨਾਂ ਤੇ ਖੇਤੀ ਕਾਮਿਆਂ ਨੂੰ ਸਹਿਕਾਰੀ ਸਭਾਵਾਂ ਸਬੰਧੀ ਕਰਜ਼ਾ ਰਾਹਤ ਦੇਣ ਦੇ ਐਲਾਨ ਦੇ ਅਧੀਨ ਪਿੰਡ ਮਝੂਰ ਬਹੁਮੰਤਵੀ ਖੇਤੀਬਾੜੀ ਸਭਾ ਵਿਖੇ ਸਭਾ ਦੇ ਅਧੀਨ ਆਉਂਦੇ ਪਿੰਡਾਂ ਮਝੂਰ, ...

ਪੂਰੀ ਖ਼ਬਰ »

ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਵੱਖ-ਵੱਖ ਸਕੂਲਾਂ 'ਚ ਸੈਮੀਨਾਰ ਕਰਵਾਏ

ਉਸਮਾਨਪੁਰ, 12 ਅਕਤੂਬਰ (ਸੰਦੀਪ ਮਝੂਰ)-ਟਰੈਫ਼ਿਕ ਐਜੂਕੇਸ਼ਨ ਸੈੱਲ ਸ਼. ਭ. ਸ. ਨਗਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਸਮਾਨਪੁਰ ਤੇ ਦਸਮੇਸ਼ ਪਬਲਿਕ ਸਕੂਲ ਉਸਮਾਨਪੁਰ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਦੇ ਤਹਿਤ ਸੈਮੀਨਾਰ ਕਰਵਾਏ ਗਏ | ਇਸ ਮੌਕੇ ਸੰਬੋਧਨ ...

ਪੂਰੀ ਖ਼ਬਰ »

ਲਖੀਮਪੁਰ ਹਿੰਸਾ 'ਚ ਮਾਰੇ ਗਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਕੀਤੀ ਅਰਦਾਸ

ਮਜਾਰੀ/ਸਾਹਿਬਾ, 12 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਲਖੀਮਪੁਰ ਖੀਰੀ ਦੀ ਘਟਨਾ ਵਿਚ ਮਾਰੇ ਗਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਮਜਾਰੀ ਟੋਲ ਪਲਾਜ਼ਾ ਧਰਨੇ 'ਤੇ ਬੈਠੇ ਕਿਸਾਨਾਂ ਵਲੋਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਅਰਦਾਸ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਮੂਹ ਯੋਗ ਲਾਭਪਾਤਰੀਆਂ ਦੇ ਬਣਾਏ ਜਾਣ ਕਾਰਡ- ਡੀ. ਸੀ.

ਨਵਾਂਸ਼ਹਿਰ, 12 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅਧਿਕਾਰੀਆਂ ਨੂੰ ਆਯੂਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹੇ ਦੇ ਸਮੂਹ ਯੋਗ ਲਾਭਪਾਤਰੀਆਂ ਦੇ ਈ-ਕਾਰਡ ਬਣਾਏ ਜਾਣੇ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX