ਤਾਜਾ ਖ਼ਬਰਾਂ


ਸੰਸਦ ਦੀ ਕਾਰਵਾਈ ਕੱਲ੍ਹ 11 ਵਜੇ ਤੱਕ ਮੁਲਤਵੀ
. . .  19 minutes ago
ਨਵੀਂ ਦਿੱਲੀ, 2 ਫਰਵਰੀ- ਸੰਸਦ ’ਚ ਹੰਗਾਮੇ ਦੌਰਾਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਪਹਿਲਾਂ ਅੱਜ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ, ਨੂੰ ਹੁਣ ਕੱਲ੍ਹ ਯਾਨੀ 3 ਫਰਵਰੀ ਨੂੰ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ
ਤ੍ਰਿਪੁਰਾ ਚੋਣਾਂ:ਨੱਢਾ ਸ਼ੁੱਕਰਵਾਰ ਨੂੰ ਕਰਨਗੇ ਚੋਣ ਮੁਹਿੰਮ ਸ਼ੁਰੂ
. . .  26 minutes ago
ਨਵੀਂ ਦਿੱਲੀ, 2 ਫਰਵਰੀ-ਤ੍ਰਿਪੁਰਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਸ਼ੁੱਕਰਵਾਰ ਨੂੰ ਚੋਣ ਮੁਹਿੰਮ ਸ਼ੁਰੂ...
ਮੱਧ ਪ੍ਰਦੇਸ਼:ਇਸਲਾਮ ਨਗਰ ਪਿੰਡ ਦਾ ਨਾਂਅ ਬਦਲ ਕੇ ਕੀਤਾ ਗਿਆ ਜਗਦੀਸ਼ਪੁਰ
. . .  37 minutes ago
ਭੋਪਾਲ, 2 ਫਰਵਰੀ-ਮੱਧ ਪ੍ਰਦੇਸ਼ ਦੇ ਭੋਪਾਲ ਜ਼ਿਲ੍ਹੇ ਦੇ ਇਸਲਾਮ ਨਗਰ ਪਿੰਡ ਦਾ ਨਾਂਅ ਤੁਰੰਤ ਪ੍ਰਭਾਵ ਨਾਲ ਬਦਲ ਕੇ ਜਗਦੀਸ਼ਪੁਰ ਕਰ ਦਿੱਤਾ ਗਿਆ...
ਦੱਖਣੀ ਅਫਰੀਕਾ ਦੀ ਚੋਟੀ ਫ਼ਤਹਿ ਕਰਨ ਵਾਲੇ ਰਾਮ ਚੰਦਰ ਦਾ ਅਬੋਹਰ ਪਹੁੰਚਣ ਭਰਵਾ ਸਵਾਗਤ
. . .  43 minutes ago
ਅਬੋਹਰ, 2 ਫਰਵਰੀ (ਸੰਦੀਪ ਸੋਖਲ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਧਰਾਂਗਵਾਲਾ ਦੇ ਨੌਜਵਾਨ ਰਾਮਚੰਦਰ ਨੇ ਦੱਖਣੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ ਸਰ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈ.ਏ.ਐਸ. ਨੇ ਰਾਮਚੰਦਰ...
ਪਾਕਿਸਤਾਨੀ ਅੱਤਵਾਦੀਆਂ ਨੇ ਆਰਿਫ਼ ਤੋਂ ਕਰਵਾਏ ਸਨ ਧਮਾਕੇ, ਪਹਿਲੀ ਵਾਰ ਪਰਫ਼ਿਊਮ ਆਈ.ਈ.ਡੀ. ਬਰਾਮਦ-ਡੀ.ਜੀ.ਪੀ. ਜੰਮੂ ਪੁਲਿਸ
. . .  about 1 hour ago
ਸ੍ਰੀਨਗਰ, 2 ਫਰਵਰੀ- ਪੁਲਿਸ ਨੇ ਜੰਮੂ ਦੇ ਨਰਵਾਲ ਇਲਾਕੇ ਵਿਚ ਹੋਏ ਆਈ.ਈ.ਡੀ. ਧਮਾਕੇ ਦੀ ਗੁੱਤੀ ਸੁਲਝਾ ਲਈ ਹੈ। ਇਸ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਰਿਆਸੀ ਵਾਸੀ ਆਰਿਫ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀ.ਜੀ.ਪੀ. ਨੇ ਕਿਹਾ ਕਿ ਉਸ ਨੇ ਇਹ ਧਮਾਕੇ ਪਾਕਿਸਤਾਨੀ ਅੱਤਵਾਦੀਆਂ ਦੇ ਇਸ਼ਾਰੇ ’ਤੇ ਕਰਵਾਏ ਸਨ। ਆਰਿਫ਼ ਇਕ ਸਰਕਾਰੀ ਸਕੂਲ ਵਿਚ...
ਯੂ.ਜੀ.ਸੀ. ਨੇ ਟਿੱਪਣੀਆਂ/ਸੁਝਾਵਾਂ/ਫ਼ੀਡਬੈਕ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ ਵਧਾਈ
. . .  about 1 hour ago
ਨਵੀਂ ਦਿੱਲੀ, 2 ਫਰਵਰੀ- ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ (ਭਾਰਤ ਵਿਚ ਵਿਦੇਸ਼ੀ ਉੱਚ ਵਿਦਿਅਕ ਸੰਸਥਾਵਾਂ ਦੇ ਕੈਂਪਸਾਂ ਦੀ ਸਥਾਪਨਾ ਅਤੇ ਸੰਚਾਲਨ) ਨਿਯਮ, 2023 ਲਈ ਟਿੱਪਣੀਆਂ/ਸੁਝਾਵਾਂ/ਫ਼ੀਡਬੈਕ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 2 ਫਰਵਰੀ ਤੋਂ ਵਧਾ ਕੇ 20 ਫਰਵਰੀ ਕਰ ਦਿੱਤੀ ਹੈ। ਇਸ ਸੰਬੰਧੀ ਯੂ.ਜੀ.ਸੀ. ਨੇ ਕਿਹਾ ਕਿ...
ਸਰਕਾਰੀ ਅਦਾਰਿਆਂ ਵਿਚ ਲੋਕਾਂ ਦੇ ਪੈਸੇ ਦੀ ਜਾਂਚ ਹੋਣੀ ਚਾਹੀਦੀ ਹੈ- ਕਾਂਗਰਸ ਪ੍ਰਧਾਨ
. . .  about 1 hour ago
ਨਵੀਂ ਦਿੱਲੀ, 2 ਫਰਵਰੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਐਲ.ਆਈ.ਸੀ., ਐਸ.ਬੀ.ਆਈ. ਅਤੇ ਹੋਰ ਸਰਕਾਰੀ ਅਦਾਰਿਆਂ ਵਿਚ ਲੋਕਾਂ ਦੇ ਪੈਸੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਦੀ ਰੋਜ਼ਾਨਾ ਰਿਪੋਰਟ ਜਨਤਾ ਦੇ ਸਾਹਮਣੇ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਫ਼ੈਸਲਾ ਕੀਤਾ ਹੈ ਕਿ ਅਸੀਂ ਸਦਨ ਵਿਚ ਚਰਚਾ ਕਰਾਂਗੇ ਕਿ ਜਿਨ੍ਹਾਂ....
ਚੋਰਾਂ ਨੇ ਪਾਇਪ ਫ਼ੈਕਟਰੀ ਨੂੰ ਬਣਾਇਆ ਨਿਸ਼ਾਨਾ
. . .  about 2 hours ago
ਚੌਗਾਵਾਂ, 2 ਫਰਵਰੀ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਅਟਾਰੀ ਚੌਗਾਵਾ ਰੋਡ ਬਹਿੜਵਾਲ ਵਿਖੇ ਬੀਤੀ ਰਾਤ ਚੋਰਾਂ ਵਲੋਂ ਪਾਇਪ ਤੇ ਟਾਇਲ ਫ਼ੈਕਟਰੀ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫ਼ੈਕਟਰੀ ਦੇ...
ਇਕ ਤੋਂ ਵੱਧ ਥਾਂਵਾਂ ਤੋਂ ਚੋਣ ਲੜਨ ਵਾਲੇ ਨੇਤਾਵਾਂ ’ਤੇ ਪਾਬੰਦੀ ਦੀ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਰੱਦ
. . .  about 2 hours ago
ਨਵੀਂ ਦਿੱਲੀ, 2 ਫਰਵਰੀ- ਸੁਪਰੀਮ ਕੋਰਟ ਨੇ ਅੱਜ ਉਸ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ, ਜਿਸ ਵਿਚ ਸਿਆਸਤਦਾਨਾਂ ਦੇ ਕਿਸੇ ਇਕ ਅਹੁਦੇ ਲਈ ਇਕ ਤੋਂ ਵੱਧ ਸੀਟਾਂ ਤੋਂ ਚੋਣ ਲੜਨ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਇਕ ਉਮੀਦਵਾਰ ਨੂੰ ਇਕ ਤੋਂ ਵੱਧ ਸੀਟਾਂ ’ਤੇ ਚੋਣ ਲੜਨ ਦੀ ਇਜਾਜ਼ਤ ਦੇਣਾ ਵਿਧਾਨਕ...
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਦਾ ਕੀਤਾ ਦੌਰਾ
. . .  about 2 hours ago
ਫ਼ਾਜ਼ਿਲਕਾ, 2 ਫ਼ਰਵਰੀ (ਪ੍ਰਦੀਪ ਕੁਮਾਰ)- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਰਹੱਦੀ ਪਿੰਡਾਂ ਦੇ ਸਰਪੰਚਾਂ ਨੂੰ ਸੰਬੋਧਨ ਕੀਤਾ ਅਤੇ ਸਰਪੰਚਾ ਵਲੋਂ ਆਪਣੀਆਂ ਸਮੱਸਿਆ ਨੂੰ ਰਾਜਪਾਲ ਦੇ ਸਾਹਮਣੇ ਰੱਖਿਆ ਗਿਆ। ਆਪਣੇ ਸੰਬੋਧਨ ਅਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ...
ਹਰਿਆਣਾ ਸਿਵਲ ਸਕੱਤਰੇਤ ਦੀ 7ਵੀਂ ਮੰਜ਼ਿਲ ਤੋਂ ਡਿੱਗਿਆ ਵਿਅਕਤੀ
. . .  about 2 hours ago
ਚੰਡੀਗੜ੍ਹ, 2 ਫਰਵਰੀ- ਹਰਿਆਣਾ ਸਿਵਲ ਸਕੱਤਰੇਤ ਦੀ 7ਵੀਂ ਮੰਜ਼ਿਲ ਤੋਂ ਡਿੱਗ ਕੇ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਚੰਡੀਗੜ੍ਹ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ...
ਬਿਹਾਰ: ਰੇਲ ਇੰਜਣ ਤੋਂ ਵੱਖ ਹੋਏ ਪੰਜ ਡੱਬੇ
. . .  about 2 hours ago
ਪਟਨਾ, 2 ਫਰਵਰੀ- ਬਿਹਾਰ ਦੇ ਮੁਜ਼ੱਫਰਪੁਰ-ਨਰਕਟੀਆਗੰਜ ਰੇਲਵੇ ਸੈਕਸ਼ਨ ’ਤੇ ਬੇਤੀਆ ਮਝੌਲੀਆ ਸਟੇਸ਼ਨ ਨੇੜੇ ਸੱਤਿਆਗ੍ਰਹਿ ਐਕਸਪ੍ਰੈਸ ਰੇਲਗੱਡੀ ਦੇ ਪੰਜ ਡੱਬੇ ਇੰਜਣ ਤੋਂ ਵੱਖ ਹੋ ਗਏ। ਮੌਕੇ ’ਤੇ ਮੌਜੂਦ ਪੂਰਬੀ ਮੱਧ ਰੇਲਵੇ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਯਾਤਰੀਆਂ ਦਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਣ ਦੀ...
ਪਹਿਲੇ ਅੰਡਰ-19 ਮਹਿਲਾ ਵਿਸ਼ਵ ਕੱਪ ’ਚ ਟਰਾਫ਼ੀ ਜਿੱਤਣਾ ਸਾਡੇ ਲਈ ਬਹੁਤ ਵੱਡੀ ਗੱਲ- ਮਹਿਲਾ ਖ਼ਿਡਾਰਨਾਂ
. . .  about 2 hours ago
ਨਵੀਂ ਦਿੱਲੀ, 2 ਫਰਵਰੀ- ਅੰਡਰ-19 ਭਾਰਤੀ ਮਹਿਲਾ ਟੀਮ ਦੀਆਂ ਖਿਡਾਰਨਾਂ ਆਈ.ਜੀ.ਆਈ. ਏਅਰਪੋਰਟ ਪਹੁੰਚੀਆਂ। ਹਵਾਈ ਅੱਡੇ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲ ਕਰਦਿਆਂ ਖ਼ਿਡਾਰਨਾਂ ਨੇ ਕਿਹਾ ਕਿ ਮਹਾਨ ਸਚਿਨ ਤੇਂਦੁਲਕਰ ਨਾਲ ਗੱਲ ਕਰਕੇ ਬਹੁਤ ਵਧੀਆ ਮਹਿਸੂਸ ਹੋਇਆ। ਸਾਡੇ ਸੁਪਨੇ ਸਾਕਾਰ...
ਝਾਰਖ਼ੰਡ ਹਾਈ ਕੋਰਟ ਨੇ ਧਨਬਾਦ ਘਟਨਾ ’ਤੇ ਮੰਗੀ ਪੂਰੀ ਰਿਪੋਰਟ
. . .  about 2 hours ago
ਰਾਂਚੀ, 2 ਫਰਵਰੀ- ਝਾਰਖ਼ੰਡ ਹਾਈ ਕੋਰਟ ਨੇ ਧਨਬਾਦ ਅੱਗ ਦੀ ਘਟਨਾ ’ਤੇ ਵਿਸਤ੍ਰਿਤ ਰਿਪੋਰਟ ਮੰਗੀ ਹੈ, ਜਿਸ ’ਚ 14 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਹਾਈ ਕੋਰਟ ਨੇ ਪੂਰੇ ਰਾਜ ਵਿਚ ਸਮਾਂਬੱਧ ਤਰੀਕੇ ਨਾਲ ਫ਼ਾਇਰ ਸੇਫ਼ਟੀ ਆਡਿਟ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਹਾਈ ਕੋਰਟ ਨੇ ਕੱਲ੍ਹ ਧਨਬਾਦ...
ਮੇਘਾਲਿਆ ਚੋਣਾਂ ਲਈ ਭਾਜਪਾ ਨੇ ਜਾਰੀ ਕੀਤੀ 60 ਉਮੀਦਵਾਰਾਂ ਦੀ ਸੂਚੀ
. . .  about 2 hours ago
ਨਵੀਂ ਦਿੱਲੀ, 2 ਫਰਵਰੀ- ਭਾਜਪਾ ਨੇ ਆ ਰਹੀਆਂ ਮੇਘਾਲਿਆ ਵਿਧਾਨ ਸਭਾ ਚੋਣਾਂ ਲਈ 60 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ...
ਅਡਾਨੀ ਗਰੁੱਪ ਨੂੰ ਦਿੱਤੇ ਕਰਜ਼ਿਆਂ ਦੀ ਜਾਣਕਾਰੀ ਦੇਣ ਬੈਂਕ- ਆਰ.ਬੀ.ਆਈ
. . .  about 4 hours ago
ਨਵੀਂ ਦਿੱਲੀ, 2 ਫਰਵਰੀ- ਭਾਰਤ ਦੇ ਕੇਂਦਰੀ ਬੈਂਕ (ਭਾਰਤੀ ਰਿਜ਼ਰਵ ਬੈਂਕ) ਨੇ ਸਥਾਨਕ ਬੈਂਕਾਂ ਨਿਰਦੇਸ਼ ਦਿੰਦਿਆਂ ਉਨ੍ਹਾਂ ਵਲੋਂ ਅਡਾਨੀ ਸਮੂਹ ਦੀਆਂ ਕੰਪਨੀਆਂ ਨੂੰ ਦਿੱਤੇ ਕਰਜ਼ਿਆਂ ਸੰਬੰਧੀ ਜਾਣਕਾਰੀ ਦੇਣ ਲਈ...
ਸੰਸਦ ਵਿਚ ਪੈ ਗਿਆ ਰੌਲਾ, ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 2 ਫਰਵਰੀ- ਸੰਸਦ ’ਚ ਹੰਗਾਮੇ ਦੌਰਾਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਸਰਕਾਰੀ ਰਣਨੀਤੀ 'ਤੇ ਚਰਚਾ ਕਰਨ ਲਈ ਪ੍ਰਧਾਨ ਮੰਤਰੀ ਵਲੋਂ ਕੇਂਦਰੀ ਮੰਤਰੀਆਂ ਨਾਲ ਮੀਟਿੰਗ
. . .  about 4 hours ago
ਨਵੀਂ ਦਿੱਲੀ, 2 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਵਿਚ ਸਰਕਾਰੀ ਰਣਨੀਤੀ 'ਤੇ ਚਰਚਾ ਕਰਨ ਲਈ ਕੇਂਦਰੀ ਮੰਤਰੀਆਂ ਅਮਿਤ ਸ਼ਾਹ, ਰਾਜਨਾਥ ਸਿੰਘ, ਅਨੁਰਾਗ ਠਾਕੁਰ, ਨਿਰਮਲਾ ਸੀਤਾਰਮਨ, ਪ੍ਰਹਿਲਾਦ ਜੋਸ਼ੀ, ਪਿਊਸ਼ ਗੋਇਲ, ਨਿਤਿਨ ਗਡਕਰੀ, ਕਿਰਨ ਰਿਜਿਜੂ ਨਾਲ...
ਜੰਮੂ 'ਚ ਡਿਗੀ 3 ਮੰਜ਼ਿਲਾਂ ਇਮਾਰਤ
. . .  about 4 hours ago
ਜੰਮੂ, 2 ਫਰਵਰੀ-ਜੰਮੂ ਦੇ ਨਰਵਾਲ ਯਾਰਡ ਟਰਾਂਸਪੋਰਟ ਨਗਰ ਇਲਾਕੇ ਵਿਚ ਇਕ ਤਿੰਨ ਮੰਜੀਲਾ ਇਮਾਰਤ ਡਿੱਗ ਗਈ। ਘਟਨਾ ਵਿਚ ਅਜੇ ਤੱਕ ਕਿਸੇ ਵੀ ਜਾਨਮਾਲ ਦੇ ਨੁਕਸਾਨ ਦੀ ਸੂਚਨਾ...
ਅਗਲੀ ਰਣਨੀਤੀ ਘੜਨ ਲਈ ਵਿਰੋਧੀ ਧਿਰ ਦੀਆਂ ਸਮੂਹ ਪਾਰਟੀਆਂ ਦੀ ਮੀਟਿੰਗ
. . .  about 5 hours ago
ਨਵੀਂ ਦਿੱਲੀ, 2 ਫਰਵਰੀ-ਅਗਲੀ ਰਣਨੀਤੀ ਘੜਨ ਲਈ ਵਿਰੋਧੀ ਧਿਰ ਦੀਆਂ ਸਮੂਹ ਪਾਰਟੀਆਂ ਦੀ ਸੰਸਦ ਵਿਚ ਮੀਟਿੰਗ ਚੱਲ ਰਹੀ...
ਮੇਰੇ ਨਿਵੇਸ਼ਕਾਂ ਦਾ ਹਿੱਤ ਸਭ ਸਭ ਤੋਂ ਪਹਿਲਾਂ..." 20,000 ਕਰੋੜ ਰੁਪਏ ਦਾ ਐਫ.ਪੀ.ਓ. ਬੰਦ ਕਰਨ ਤੋਂ ਬਾਅਦ ਗੌਤਮ ਅਡਾਨੀ ਦਾ ਪਹਿਲਾ ਬਿਆਨ
. . .  about 5 hours ago
ਨਵੀਂ ਦਿੱਲੀ, 2 ਫਰਵਰੀ-" 20,000 ਕਰੋੜ ਰੁਪਏ ਦਾ ਐਫ.ਪੀ.ਓ. ਬੰਦ ਕਰਨ ਤੋਂ ਬਾਅਦ ਗੌਤਮ ਅਡਾਨੀ ਦਾ ਪਹਿਲਾ ਬਿਆਨ ਆਇਆ ਹੈ। ਆਪਣੇ ਬਿਆਨ ਵਿਚ ਗੌਤਮ ਅਡਾਨੀ ਨੇ ਕਿਹਾ ਕਿ ਮੇਰੇ ਨਿਵੇਸ਼ਕਾਂ ਦਾ ਹਿੱਤ ਸਭ ਸਭ...
ਬਜਟ ਇਜਲਾਸ:ਸੰਜੇ ਸਿੰਘ ਨੇ 'ਅਡਾਨੀ ਸਮੂਹ ਦੁਆਰਾ ਕੀਤੀਆਂ ਵਿੱਤੀ ਬੇਨਿਯਮੀਆਂ ਅਤੇ ਧੋਖਾਧੜੀ' ਦਾ ਮੁੱਦਾ ਉਠਾਉਣ ਦਿੱਤਾ ਨੋਟਿਸ
. . .  about 6 hours ago
ਨਵੀਂ ਦਿੱਲੀ, 2 ਫਰਵਰੀ-ਬਜਟ ਇਜਲਾਸ ਦੌਰਾਨ 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਨੇ 'ਅਡਾਨੀ ਸਮੂਹ ਦੁਆਰਾ ਕੀਤੀਆਂ ਵਿੱਤੀ ਬੇਨਿਯਮੀਆਂ ਅਤੇ ਧੋਖਾਧੜੀ' ਦਾ ਮੁੱਦਾ ਉਠਾਉਣ ਲਈ ਨਿਯਮ 267 ਦੇ ਤਹਿਤ...
ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੂੰ ਕੀਤਾ ਗਿਆ ਗ੍ਰਿਫ਼ਤਾਰ
. . .  about 6 hours ago
ਇਸਲਾਮਾਬਾਦ, 2 ਫਰਵਰੀ -ਜੀਓ ਨਿਊਜ਼ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਇਮਰਾਨ ਖਾਨ ਦੇ ਕਰੀਬੀ ਸਹਿਯੋਗੀ ਸ਼ੇਖ ਰਸ਼ੀਦ ਅਹਿਮਦ ਨੂੰ ਅੱਜ ਤੜਕੇ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਪੁਸ਼ਟੀ ਕੀਤੀ ਕਿ ਅਵਾਮੀ ਮੁਸਲਿਮ ਲੀਗ ਦੇ ਮੁਖੀ ਸ਼ੇਖ ਰਾਸ਼ਿਦ ਅਹਿਮਦ...
ਬੈਂਗਲੁਰੂ:ਕੰਕਰੀਟ ਮਿਕਸਰ ਟਰੱਕ ਦੇ ਪਲਟਣ ਤੋਂ ਬਾਅਦ ਵਾਹਨ ਨੂੰ ਕੁਚਲੇ ਜਾਣ 'ਤੇ 2 ਮੌਤਾਂ
. . .  about 5 hours ago
ਬੈਂਗਲੁਰੂ, 2 ਫਰਵਰੀ-ਬੈਂਗਲੁਰੂ ਦੇ ਬੈਨਰਘੱਟਾ ਮਾਰਗ 'ਤੇ ਇਕ ਕੰਕਰੀਟ ਮਿਕਸਰ ਟਰੱਕ ਪਲਟਣ ਅਤੇ ਵਾਹਨ ਨੂੰ ਕੁਚਲਣ ਨਾਲ ਇਕ ਔਰਤ ਅਤੇ ਉਸ ਦੀ ਬੇਟੀ ਦੀ ਮੌਤ ਹੋ ਗਈ। ਬੈਂਗਲੁਰੂ ਪੁਲਿਸ ਅਨੁਸਾਰ ਪੁਲਿਸ...
ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਕੇਂਦਰੀ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਵਿਰੁੱਧ ਬੰਬੇ ਹਾਈ ਕੋਰਟ 'ਚ ਜਨਹਿਤ ਪਟੀਸ਼ਨ
. . .  about 7 hours ago
ਮੁੰਬਈ, 2 ਫਰਵਰੀ-ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਕੇਂਦਰੀ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਵਿਰੁੱਧ ਨਿਆਂਪਾਲਿਕਾ 'ਤੇ ਦਿੱਤੇ ਬਿਆਨਾਂ ਨੂੰ ਲੈ ਕੇ ਬੰਬੇ ਲਾਇਰਜ਼ ਐਸੋਸੀਏਸ਼ਨ ਨੇ ਬੰਬੇ ਹਾਈ ਕੋਰਟ ਵਿਚ ਜਨਹਿਤ ਪਟੀਸ਼ਨ ਦਾਇਰ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 28 ਅੱਸੂ ਸੰਮਤ 553

ਪਟਿਆਲਾ

ਮਾਮਲਾ ਕਰਜ ਨਾ ਭਰਨ ਵਾਲੇ ਕਿਸਾਨਾਂ ਦੇ ਖਾਤਿਆਂ ਨੂੰ ਹੋਲਡ ਕਰਨ ਦਾ ਬਾਦਸ਼ਾਹਪੁਰ 'ਚ ਬੈਂਕ ਦੇ ਅਧਿਕਾਰੀ ਤੇ ਕਰਮਚਾਰੀ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਬੈਂਕ ਅੰਦਰ ਹੀ ਕੀਤਾ ਬੰਦ

ਪਾਤੜਾਂ, 12 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਸਥਾਨਕ ਕਸਬੇ ਦੇ 1 ਬੈਂਕ ਮੈਨੇਜਰ ਤੇ ਅੜੀਅਲ ਵਤੀਰਾ ਅਤੇ ਕਿਸਾਨਾਂ ਦੀ ਮੁਸ਼ਕਿਲ ਨਾ ਸੁਣਨ ਦੇ ਦੋਸ਼ ਲਾਉਂਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੇ ਬੈਂਕ ਅੱਗੇ ਧਰਨਾ ਲਾ ਦਿੱਤਾ। ਸਥਿਤੀ ਉਸ ਵੇਲੇ ਤਣਾਅ ਪੂਰਨ ਹੋ ਗਈ ਜਦੋਂ ਬੈਂਕ ਦੇ ਮੈਨੇਜਰ ਵਲੋਂ ਆਪਣੀ ਜ਼ਿੱਦ ਤੇ ਅੜੇ ਰਹਿਣ ਤੋਂ ਗ਼ੁੱਸੇ 'ਚ ਆਏ ਕਿਸਾਨਾਂ ਨੇ ਬੈਂਕ ਦੇ ਦਰਵਾਜੇ ਅੱਗੇ ਬੈਠ ਕੇ ਕਰਮਚਾਰੀਆਂ ਨੂੰ ਅੰਦਰ ਹੀ ਬੰਦ ਕਰ ਲਿਆ ਅਤੇ ਐਲਾਨ ਕੀਤਾ ਕਿ ਉਹ ਦਿਨ ਰਾਤ ਦਾ ਧਰਨਾ ਜਾਰੀ ਰੱਖ ਕੇ ਉਸ ਸਮੇਂ ਤੱਕ ਬੈਂਕ ਦੇ ਕਿਸੇ ਵੀ ਅਧਿਕਾਰੀ ਤੇ ਕਰਮਚਾਰੀ ਨੂੰ ਬੈਂਕ ਤੋਂ ਬਾਹਰ ਨਹੀਂ ਆਉਣ ਜਾਣ ਦੇਣਗੇ ਜਦੋਂ ਤੱਕ ਕਿਸਾਨਾਂ ਦੇ ਹੋਲਡ ਕੀਤੇ ਗਏ ਖਾਤਿਆਂ ਨੂੰ ਚਾਲੂ ਨਹੀਂ ਕੀਤਾ ਜਾਂਦਾ। ਕਸਾਨ ਯੂਨੀਅਨ ਦੇ ਸੂਬਾ ਆਗੂ ਹਰਭਜਨ ਸਿੰਘ ਬੁੱਟਰ, ਬਲਾਕ ਪ੍ਰਧਾਨ ਹਰਭਜਨ ਸਿੰਘ ਧੂੂਹੜ੍ਹ ਤੇ ਬਾਦਸ਼ਾਹਪੁਰ ਇਲਾਕੇ ਦੇ ਪ੍ਰਧਾਨ ਚਰਨਜੀਤ ਕੌਰ ਧੂਹੜੀਆਂ ਨੇ ਕਿਹਾ ਕਿ ਸੱਤਾ ਵਿਚ ਆਉਣ ਲਈ ਕਾਂਗਰਸ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਸਾਰੇ ਕਿਸਾਨੀ ਕਰਜੇ ਮੁਆਫ਼ ਕੀਤੇ ਜਾਣ ਦੇ ਕੀਤੇ ਗਏ ਵਾਅਦੇ ਕਾਰਨ ਕਿਸਾਨਾਂ ਨੇ ਆਪਣੇ ਕਰਜ਼ੇ ਬੈਂਕ ਨੂੰ ਭਰਨੇ ਬੰਦ ਕਰ ਦਿੱਤੇ ਸਨ ਜਿਸ ਕਰਕੇ ਵਿਆਜ ਅਤੇ ਜੁਰਮਾਨੇ ਪੈ ਕੇ ਇਹ ਕਰਜ਼ੇ ਭਰਨੇ ਹੁਣ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੇ ਹਨ। ਇਸ ਤਰ੍ਹਾਂ ਹੀ ਬਾਦਸ਼ਾਹਪੁਰ ਇਲਾਕੇ ਦੇ 2 ਕਿਸਾਨਾਂ ਦੇ ਕਰਜ਼ੇ ਵਿਚ ਉਨ੍ਹਾਂ ਦੇ ਬੈਂਕ ਵਿਚ ਚਲਦੇ ਖਾਤਿਆਂ ਨੂੰ ਐੱਸ.ਬੀ.ਆਈ ਬੈਂਕ ਮੈਨੇਜਰ ਨੇ ਹੋਲਡ ਕਰ ਦਿੱਤਾ ਹੈ। ਜਿਸ ਕਰਕੇ ਉਸ ਨੂੰ ਭਾਰੀ ਪ੍ਰੇਸ਼ਾਨੀ ਹੋਣ ਕਾਰਨ ਅਸੀਂ ਬੈਂਕ ਮੈਨੇਜਰ ਨੂੰ ਮਿਲਣ ਗਏ ਤਾਂ ਉਸ ਨੇ ਕਾਫੀ ਸਮਾਂ ਬਿਠਾ ਕੇ ਰੱਖਿਆ ਅਤੇ ਰੋਅਬ ਪਾਉਂਦਿਆਂ ਕਿਹਾ ਕਿ ਮੈਂ ਖਾਤੇ ਤੋਂ ਹੋਲਡ ਹਟਾ ਸਕਦਾ ਹਾਂ ਪਰ ਨਹੀਂ ਹਟਾਵਾਂਗਾ ਜਿਸ ਮਗਰੋਂ ਸਾਰੀ ਜਥੇਬੰਦੀ ਨੇ ਮੀਟਿੰਗ ਕਰਕੇ ਬੈਂਕ ਅੱਗੇ 12 ਵਜੇ ਤੋਂ ਧਰਨਾ ਸ਼ੁਰੂ ਕੀਤਾ ਹੋਇਆ ਹੈ ਪਰ ਫਿਰ ਵੀ ਇਸ ਬੈਂਕ ਮੈਨੇਜਰ ਨੇ ਜਦੋਂ ਕੋਈ ਪਰਵਾਹ ਨਹੀਂ ਕੀਤੀ ਤਾਂ ਬੈਂਕ ਦੇ ਮੁੱਖ ਦਰਵਾਜੇ ਅੱਗੇ ਬਹਿ ਕੇ ਆਉਣ ਜਾਣ ਦਾ ਰਸਤਾ ਬੰਦ ਕਰ ਦਿੱਤਾ ਅਤੇ ਕਿਸਾਨ ਉਸ ਸਮੇਂ ਤੱਕ ਕਿਸੇ ਵੀ ਬੈਂਕ ਕਰਮਚਾਰੀ ਨੂੰ ਬੈਂਕ ਤੋਂ ਬਾਹਰ ਨਹੀਂ ਜਾਣ ਦੇਣਗੇ ਜਦੋਂ ਤੱਕ 2 ਕਿਸਾਨਾਂ ਦੇ ਖਾਤਿਆਂ ਤੇ ਲੱਗੇ ਹੋਲਡ ਨੂੰ ਹਟਾਇਆ ਨਹੀਂ ਜਾਂਦਾ। ਸਥਿਤੀ ਤਣਾਅ ਪੂਰਨ ਹੁੰਦੀ ਦੇਖ ਪੀ.ਪੀ.ਐੱਸ. ਸੁਮੀਰ ਸਿੰਘ ਥਾਣਾ ਮੁਖੀ ਘੱਗਾ ਦੀ ਅਗਵਾਈ 'ਚ ਭਾਰੀ ਗਿਣਤੀ ਵਿਚ ਪੁਲਿਸ ਪਹੁੰਚ ਗਈ ਅਤੇ ਆਖੀਰ ਵਿਚ ਕਿਸਾਨਾਂ ਦੇ ਖਾਤਿਆਂ ਤੋਂ ਹੋਲਡ ਹਟਾ ਕੇ ਇਨ੍ਹਾਂ ਨੂੰ ਚਾਲੂ ਕੀਤੇ ਜਾਣ ਲਈ ਬੈਂਕ ਮੈਨੇਜਰ ਵਿਨੀਤ ਕੁਮਾਰ ਨੇ ਐਲਾਨ ਕੀਤਾ। ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਕਿਸਾਨਾਂ ਵਲੋਂ ਲਿਆ ਗਿਆ ਕਰਜ ਨਹੀਂ ਭਰਿਆ ਜਾ ਰਿਹਾ ਜਿਸ ਕਰਕੇ ਬੈਂਕ ਦੇ ਰੂਲ ਅਨੁਸਾਰ ਇਨ੍ਹਾਂ ਦੇ ਖਾਤੇ ਹੋਲਡ ਕੀਤੇ ਗਏ ਸਨ। ਬੈਂਕ ਮੈਨੇਜਰ ਵਲੋਂ ਕਿਸਾਨਾਂ ਦੀ ਮੰਗ ਮੰਨ ਲਏ ਜਾਣ ਮਗਰੋਂ ਇਹ ਧਰਨਾ ਸਮਾਪਤ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਕੈਬਨਿਟ ਮੰਤਰੀ ਦੇ ਹਲਕੇ ਦੇ ਪਹਿਲੇ ਪਿੰਡ ਸਿਉਣਾ ਦੀ ਸੜਕ ਇਕ ਦਹਾਕੇ ਤੋਂ ਖ਼ਸਤਾ ਹਾਲਤ

ਪਟਿਆਲਾ, 12 ਅਕਤੂਬਰ (ਮਨਦੀਪ ਸਿੰਘ ਖਰੌੜ)-ਸਥਾਨਕ ਸਰਕਾਰਾਂ ਦੇ ਮੰਤਰੀ ਬ੍ਰਹਮ ਮਹਿੰਦਰਾ ਦੇ ਹਲਕੇ ਪਟਿਆਲਾ ਦਿਹਾਤੀ ਦੇ ਪਹਿਲੇ ਪਿੰਡ ਸਿਉਣਾ ਦੀ ਸੜਕ ਪਿਛਲੇ 10 ਸਾਲਾਂ ਤੋਂ ਖਸਤਾ ਹਾਲਤ ਤੋਂ ਔਖੇ ਹੋਏ ਪਿੰਡ ਵਾਸੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਲ ਮਿਲ ਕੇ ...

ਪੂਰੀ ਖ਼ਬਰ »

ਖਾਣ-ਪੀਣ ਦੀਆਂ ਚੀਜ਼ਾਂ 'ਚ ਮਿਲਾਵਟ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ : ਐੱਸ.ਡੀ.ਐੱਮ., ਡੀ.ਐੱਸ.ਪੀ.

ਸ਼ੁਤਰਾਣਾ, 12 ਅਕਤੂਬਰ (ਬਲਦੇਵ ਸਿੰਘ ਮਹਿਰੋਕ)-ਤਿਉਹਾਰਾਂ ਦੇ ਮੌਕੇ 'ਤੇ ਖਾਣ-ਪੀਣ ਵਾਲੀਆਂ ਚੀਜ਼ਾਂ 'ਚ ਮਿਲਾਵਟ ਕਰਨ ਵਾਲਿਆਂ ਦੀ ਚਾਂਦੀ ਬਣ ਜਾਂਦੀ ਹੈ ਪਰ ਜੇਕਰ ਪ੍ਰਸ਼ਾਸਨ ਚੁਸਤ ਹੋਏ ਤਾਂ ਮਿਲਾਵਟ ਖੋਰਾਂ ਲਈ ਮੁਸੀਬਤ ਵੀ ਬਣ ਜਾਂਦੀ ਹੈ। ਤਿਉਹਾਰਾਂ ਦੇ ਮੱਦੇਨਜ਼ਰ ...

ਪੂਰੀ ਖ਼ਬਰ »

ਪੰਜਾਬ 'ਚ ਪਾਵਰ ਕੱਟ ਕਾਂਗਰਸ ਸਰਕਾਰ ਦੀ ਅਣਗਹਿਲੀ ਦਾ ਨਤੀਜਾ-ਬੀਬੀ ਹਰਪ੍ਰੀਤ ਕੌਰ

ਪਟਿਆਲਾ, 12 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ) - ਹਲਕਾ ਘਨੌਰ ਪਿੰਡ ਸਫਦਲਪੁਰ ਵਿਖੇ ਅਕਾਲੀ ਦਲ ਦੀ ਕੌਮੀ ਮੀਤ ਪ੍ਰਧਾਨ, ਸਾਬਕਾ ਵਿਧਾਇਕਾ ਅਤੇ ਇੰਚਾਰਜ ਹਲਕਾ ਘਨੌਰ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਦੀ ਅਗਵਾਈ ਵਿਚ ਬਿਜਲੀ ਦੇ ਕੱਟਾਂ ਨੂੰ ਲੈ ਕੇ ਪੰਜਾਬ ਸਰਕਾਰ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਨੇ ਕਾਲੀ ਮਾਤਾ ਮੰਦਰ ਵਿਖੇ ਕੀਤੀ ਪੂਜਾ ਅਰਾਧਨਾ

ਪਟਿਆਲਾ, 12 ਅਕਤੂਬਰ (ਧਰਮਿੰਦਰ ਸਿੰਘ ਸਿੱਧੂ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਦੇਰ ਸ਼ਾਮ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਿਰ ਵਿਖੇ ਪਹੁੰਚ ਕੇ ਪੂਜਾ ਅਰਚਨਾ ਕੀਤੀ। ਨਵਜੋਤ ਸਿੰਘ ਸਿੱਧੂ ਵਲੋਂ ਲੰਬਾ ਸਮਾਂ ਕਾਲੀ ਮਾਤਾ ਮੰਦਿਰ ਵਿਖੇ ...

ਪੂਰੀ ਖ਼ਬਰ »

ਘਰ ਦਾ ਸਾਮਾਨ ਚੋਰੀ

ਪਟਿਆਲਾ, 12 ਅਕਤੂਬਰ (ਮਨਦੀਪ ਸਿੰਘ ਖਰੌੜ)-ਸਥਾਨਕ ਮਜੀਠੀਆ ਇਨਕਲੇਵ 'ਚ ਇਕ ਘਰ ਦੇ ਜਿੰਦਰੇ ਤੋੜ ਕੇ ਕੋਈ ਸਾਮਾਨ ਚੋਰੀ ਕਰਕੇ ਲੈ ਗਿਆ ਹੈ। ਇਸ ਚੋਰੀ ਦੀ ਸ਼ਿਕਾਇਤ ਇਸ਼ਾਨ ਗੁਪਤਾ ਨੇ ਥਾਣਾ ਸਿਵਲ ਲਾਈਨ 'ਚ ਦਰਜ ਕਰਵਾਈ ਕਿ ਉਹ 25 ਸਤੰਬਰ ਤੋਂ ਹਰਿਦੁਆਰ ਵਿਖੇ ਆਪਣੇ ਪਿਤਾ ਦੇ ...

ਪੂਰੀ ਖ਼ਬਰ »

ਲਖੀਮਪੁਰ ਦੇ ਫ਼ੌਤ ਹੋਏ ਕਿਸਾਨਾਂ ਨੂੰ ਭਾਨਰਾ ਵਿਖੇ ਸਮਾਗਮ ਕਰਕੇ ਦਿੱਤੀ ਸ਼ਰਧਾਂਜਲੀ

ਡਕਾਲਾ, 12 ਅਕਤੂਬਰ (ਪਰਗਟ ਸਿੰਘ ਬਲਬੇੜਾ)-ਪਿਛਲੇ ਦਿਨੀਂ ਯੂ. ਪੀ. ਦੇ ਲਖੀਮਪੁਰ ਖੀਰੀ ਵਿਖੇ ਭਾਜਪਾ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਗੱਡੀ ਚੜ੍ਹਾ ਕੇ ਮਾਰੇ ਗਏ 5 ਕਿਸਾਨਾਂ ਦੀ ਅੰਤਿਮ ਅਰਦਾਸ ਸਮਾਗਮ ਮੌਕੇ ਬੀ. ਕੇ. ਯੂ. ਡਕੌਂਦਾ ਵਲੋਂ ਸ਼ਰਧਾਂਜਲੀ ਸਮਾਗਮ ਪਿੰਡ ਭਾਨਰਾ ...

ਪੂਰੀ ਖ਼ਬਰ »

ਡੀ.ਏ.ਵੀ. ਸਕੂਲ ਵਿਖੇ ਫ਼ਸਟ ਏਡ ਮੁਕਾਬਲੇ ਕਰਵਾਏ

ਪਟਿਆਲਾ, 12 ਅਕਤੂਬਰ (ਧਰਮਿੰਦਰ ਸਿੰਘ ਸਿੱਧੂ) - ਡਾ. ਏਪੀਜੇ ਅਬਦੁਲ ਕਲਾਮ ਦੀ 91ਵੀਂ ਜੈਅੰਤੀ ਨੂੰ ਮਨਾਉਣ ਲਈ ਡੀ.ਏ.ਵੀ. ਸਕੂਲ ਵਿਖੇ ਫ਼ਸਟ ਏਡ ਇੰਟਰ ਸਕੂਲ ਮੁਕਾਬਲਾ ਆਯੋਜਿਤ ਕੀਤਾ ਗਿਆ। ਇਹ ਉੱਦਮ ਫ਼ਸਟ ਏਡ ਸੇਫ਼ਟੀ ਮਿਸ਼ਨ ਪਟਿਆਲਾ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਦੌਰਾਨ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮ ਤੇ ਪੈਨਸ਼ਨਰਜ਼ ਵਲੋਂ ਬਿਜਲੀ ਨਿਗਮ ਦੇ 3 ਗੇਟਾਂ 'ਤੇ ਕੀਤਾ ਰੋਸ ਪ੍ਰਦਰਸ਼ਨ

ਪਟਿਆਲਾ, 12 ਅਕਤੂਬਰ (ਧਰਮਿੰਦਰ ਸਿੰਘ ਸਿੱਧੂ) - ਮੁਲਾਜ਼ਮ ਅਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵਲੋਂ ਕੀਤੇ ਫ਼ੈਸਲੇ ਅਨੁਸਾਰ ਕੁਲਦੀਪ ਸਿੰਘ ਖੰਨਾ, ਅਵਿਨਾਸ਼ ਚੰਦਰ ਸ਼ਰਮਾ, ਬਲਦੇਵ ਸਿੰਘ ਮੰਢਾਲੀ ਅਤੇ ...

ਪੂਰੀ ਖ਼ਬਰ »

ਸ਼ਹਿਰ 'ਚ ਵਿਕਾਸ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ - ਮਿਲਟੀ ਕੰਬੋਜ

ਰਾਜਪੁਰਾ, 12 ਅਕਤੂਬਰ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ ਅਤੇ ਵਿਕਾਸ 'ਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਇਸ ਕੰਮ ਲਈ ਪੈਸੇ ਦੀ ਕੋਈ ਘਾਟ ਨਹੀਂ ਹੋਣ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ...

ਪੂਰੀ ਖ਼ਬਰ »

ਖਮਾਣੋਂ 'ਚ ਮਨਾਇਆ ਜਾਵੇਗਾ ਦੁਸਹਿਰੇ ਦਾ ਤਿਉਹਾਰ

ਖਮਾਣੋਂ, 12 ਅਕਤੂਬਰ (ਮਨਮੋਹਨ ਸਿੰਘ ਕਲੇਰ) - ਸ੍ਰੀ ਸੰਕਰ ਡਰਾਮੈਟਿਕ ਕਲੱਬ ਖਮਾਣੋਂ ਦੇ ਸਹਿਯੋਗ ਨਾਲ ਇਸ ਵਾਰ ਦੁਸਹਿਰੇ ਦਾ ਤਿਉਹਾਰ 15 ਅਕਤੂਬਰ ਨੂੰ ਰਾਮ-ਲੀਲ੍ਹਾ ਮੈਦਾਨ ਖਮਾਣੋਂ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ਼ਾਮ ਸਮੇਂ ਰਾਵਣ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ

ਪਟਿਆਲਾ, 12 ਅਕਤੂਬਰ (ਮਨਦੀਪ ਸਿੰਘ ਖਰੌੜ)-ਸਥਾਨਕ ਵਾਈ. ਪੀ. ਐੱਸ. ਮਾਰਕੀਟ 'ਚ ਕਸਰਤ ਘਰ ਦੇ ਬਾਹਰ ਖੜ੍ਹਾ ਕੀਤਾ ਮੋਟਰਸਾਈਕਲ ਕੋਈ ਚੋਰੀ ਕਰ ਕੇ ਲੈ ਗਿਆ ਹੈ। ਚੋਰੀ ਦੀ ਸ਼ਿਕਾਇਤ ਦਰਸ਼ਨ ਸਿੰਘ ਵਾਸੀ ਪਟਿਆਲਾ ਨੇ ਥਾਣਾ ਸਿਵਲ ਲਾਈਨ 'ਚ ਦਰਜ ਕਰਵਾਈ ਸੀ। ਜਿਸ ਆਧਾਰ 'ਤੇ ਪੁਲਿਸ ...

ਪੂਰੀ ਖ਼ਬਰ »

ਲਖੀਮਪੁਰ ਖੀਰੀ ਦੀ ਘਟਨਾ ਨੂੰ ਲੈ ਕੇ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਪਟਿਆਲਾ, 12 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਮੋਦੀ ਤੇ ਯੋਗੀ ਸਰਕਾਰ ਵਲੋਂ ਆਪਣੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਕੀਤੀ ਵਿਉਂਤਬੰਦੀ ਤਹਿਤ 'ਲਖੀਮਪੁਰ ਖੀਰੀ' ਵਿਖੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰੇ 'ਚ ਇਕਤਰ ਹੋਏ ਕਿਸਾਨਾਂ ਤੇ ਗੱਡੀਆਂ ...

ਪੂਰੀ ਖ਼ਬਰ »

ਬੈਂਕ ਕਾਲੋਨੀ ਵਸਨੀਕਾਂ ਨੇ ਰਸਤਾ ਪੱਕਾ ਕਰਨ ਲਈ ਕਾਰਜਸਾਧਕ ਅਫ਼ਸਰ ਨੂੰ ਸੌਂਪਿਆ ਮੰਗ-ਪੱਤਰ

ਫ਼ਤਹਿਗੜ੍ਹ ਸਾਹਿਬ, 12 ਅਕਤੂਬਰ (ਮਨਪ੍ਰੀਤ ਸਿੰਘ)-ਸਰਹਿੰਦ ਬੈਂਕ ਕਾਲੋਨੀ ਵਾਸੀਆਂ ਦੇ ਇਕ ਵਫ਼ਦ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਗੁਰਪਾਲ ਸਿੰਘ ਨੂੰ ਮੰਗ-ਪੱਤਰ ਸੌਂਪ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਘਰਾਂ ਦਾ ਰਸਤਾ ਜੋਕਿ ਪਿਛਲੇ 5 ਸਾਲਾਂ ਤੋਂ ਕੱਚਾ ਪਿਆ ਹੈ, ਕਾਰਨ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਸੰਬੰਧੀ ਇੰਜੀਨੀਅਰਿੰਗ ਕਾਲਜ 'ਚ ਪਾਠ ਆਰੰਭ

ਫ਼ਤਹਿਗੜ੍ਹ ਸਾਹਿਬ, 12 ਅਕਤੂਬਰ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਕਾਲਜ 'ਚ ਸ੍ਰੀ ਸਹਿਜ ਪਾਠ ਆਰੰਭ ਕਰਵਾਏ ...

ਪੂਰੀ ਖ਼ਬਰ »

ਐੱਸ. ਓ. ਆਈ. ਵਲੋਂ ਮੋਮਬੱਤੀ ਮਾਰਚ ਕੱਢ ਕੇ ਲਖੀਮਪੁਰ ਦੇ ਕਿਸਾਨ ਸ਼ਹੀਦਾਂ ਨੂੰ ਸ਼ਰਧਾਂਜਲੀ

ਰਾਜਪੁਰਾ, 12 ਅਕਤੂਬਰ (ਜੀ. ਪੀ. ਸਿੰਘ)-ਲੰਘੀ ਦੇਰ ਸ਼ਾਮ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸ. ਓ. ਆਈ. ਤੇ ਯੂਥ ਅਕਾਲੀ ਦਲ ਵਲੋਂ ਮੋਮਬੱਤੀ ਮਾਰਚ ਕੱਢ ਕੇ ਲਖ਼ੀਮਪੁਰ ਦੇ ਕਿਸਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਰੋਸ ਪ੍ਰਦਰਸ਼ਨ ਕੀਤਾ। ਜਿਸ 'ਚ ਸਰਕਲ ਰਾਜਪੁਰਾ ਦੇ ...

ਪੂਰੀ ਖ਼ਬਰ »

ਬਿਜਲੀ ਸੰਕਟ ਨੂੰ ਲੈ ਕੇ ਅਕਾਲੀ ਦਲ ਸੰਯੁਕਤ ਵਲੋਂ ਪਟਿਆਲਾ 'ਚ ਰੋਸ ਧਰਨਾ ਅੱਜ

ਬਸੀ ਪਠਾਣਾਂ, 12 ਅਕਤੂਬਰ (ਰਵਿੰਦਰ ਮੌਦਗਿਲ)-ਪੰਜਾਬ 'ਚ ਲੱਗ ਰਹੇ ਲੰਮੇ ਬਿਜਲੀ ਕੱਟਾਂ ਕਾਰਨ ਜਨਤਾ ਪ੍ਰੇਸ਼ਾਨ ਹੈ। ਇਸ ਗੰਭੀਰ ਸੰਕਟ ਲਈ ਸੂਬਾ ਕਾਂਗਰਸ ਸਰਕਾਰ ਇਸ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਮੀਤ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ ਵਲੋਂ ਇੰਡਕਸ਼ਨ ਪ੍ਰੋਗਰਾਮ ਕਰਵਾਇਆ

ਫ਼ਤਹਿਗੜ੍ਹ ਸਾਹਿਬ, 12 ਅਕਤੂਬਰ (ਬਲਜਿੰਦਰ ਸਿੰਘ) - ਮਾਤਾ ਗੁਜਰੀ ਕਾਲਜ ਦੇ ਵੱਖ-ਵੱਖ ਗਰੁੱਪਾਂ 'ਚ ਦਾਖ਼ਲ ਹੋਏ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਕਾਲਜ ਦੇ ਵਿਜ਼ਨ, ਉਦੇਸ਼, ਇਤਿਹਾਸ ਅਤੇ ਵਿਦਿਆਰਥੀਆਂ ਦੇ ਕੋਡ ...

ਪੂਰੀ ਖ਼ਬਰ »

ਪਿੰਡ ਦੁੱਲਵਾਂ ਡਿਸਪੈਂਸਰੀ ਨੂੰ ਹੁੰਦਲ ਪਰਿਵਾਰ ਵਲੋਂ ਆਕਸੀਜਨ ਜਨਰੇਟਰ ਭੇਟ

ਭੜੀ, 12 ਅਕਤੂਬਰ (ਭਰਪੂਰ ਸਿੰਘ ਹਵਾਰਾ) - ਪਿੰਡ ਦੁੱਲਵਾਂ ਦੇ ਜੰਮਪਲ ਕੈਨੇਡਾ ਜਾ ਕੇ ਵਸੇ ਗੁਰਜੀਤ ਸਿੰਘ ਹੁੰਦਲ ਤੇ ਮਨਮੋਹਨ ਸਿੰਘ ਹੁੰਦਲ ਦਾ ਪਿਆਰ ਪਿੰਡ ਲਈ ਬਰਕਰਾਰ ਹੈ, ਜਿਨ੍ਹਾਂ ਵਲੋਂ ਪਿੰਡ ਦੀ ਡਿਸਪੈਂਸਰੀ ਲਈ ਬਿਜਲੀ ਨਾਲ ਚੱਲਣ ਵਾਲਾ ਆਕਸੀਜਨ ਜਨਰੇਟਰ ਭੇਟ ...

ਪੂਰੀ ਖ਼ਬਰ »

ਖੇਤੀ ਮਸ਼ੀਨਰੀ ਨਾਲ ਕੀਤੀ ਜਾ ਸਕਦੀ ਹੈ ਪਰਾਲੀ ਦੀ ਸਾਂਭ-ਸੰਭਾਲ-ਡਾ. ਹਰਵਿੰਦਰ ਲਾਲ

ਫ਼ਤਹਿਗੜ੍ਹ ਸਾਹਿਬ, 12 ਅਕਤੂਬਰ (ਬਲਜਿੰਦਰ ਸਿੰਘ)-ਝੋਨੇ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਹੀ ਮਿਲਾਉਣ ਲਈ ਪੰਜਾਬ ਸਰਕਾਰ ਵਲੋਂ ਸਬਸਿਡੀ 'ਤੇ ਆਧੁਨਿਕ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਦਾ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ...

ਪੂਰੀ ਖ਼ਬਰ »

ਤਿਉਹਾਰਾਂ ਦੇ ਸੰਬੰਧ 'ਚ ਸਵਾਤੀ ਟਿਵਾਣਾ ਨੇ ਕੀਤੀ ਬੈਠਕ

ਸਮਾਣਾ, 12 ਅਕਤੂਬਰ (ਸਾਹਿਬ ਸਿੰਘ)-ਤਿਉਹਾਰਾਂ ਦੇ ਮੱਦੇਨਜ਼ਰ ਆਵਾਜਾਈ ਨੂੰ ਕਾਬੂ ਵਿਚ ਰੱਖਣ ਲਈ ਉਪਮੰਡਲ ਅਫ਼ਸਰ ਸਮਾਣਾ ਸਵਾਤੀ ਟਿਵਾਣਾ ਨੇ ਸ਼ਹਿਰ ਦੇ ਵਪਾਰੀਆਂ, ਦੁਕਾਨਦਾਰਾਂ ਨਾਲ ਬੈਠਕ ਕੀਤੀ। ਜਿਸ ਵਿਚ ਪੁਲਿਸ ਉਪ ਕਪਤਾਨ ਸਮਾਣਾ ਜਸਵਿੰਦਰ ਸਿੰਘ ਚਾਹਲ, ਨਗਰ ਕੌਂਸਲ ...

ਪੂਰੀ ਖ਼ਬਰ »

ਵਿਧਾਇਕ ਨਾਗਰਾ ਨੇ ਪਿੰਡ ਨਲੀਨੀ ਵਿਖੇ 207 ਲੋੜਵੰਦਾਂ ਨੂੰ 2-2 ਮਰਲੇ ਦੇ ਪਲਾਟ ਵੰਡੇ

ਜਖਵਾਲੀ, 12 ਅਕਤੂਬਰ (ਨਿਰਭੈ ਸਿੰਘ) - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇਹ ਯਤਨ ਹੈ ਕਿ ਹਰ ਲੋੜਵੰਦ ਦੀ ਰਿਹਾਇਸ਼ ਸਬੰਧੀ ਦਿੱਕਤਾਂ ਦੂਰ ਕੀਤੀਆਂ ਜਾਣ ਤਾਂ ਜੋ ਕੋਈ ਵੀ ਵਿਅਕਤੀ ਇਕ ਚੰਗੀ ਜ਼ਿੰਦਗੀ ਜਿਊਣ ਤੋਂ ਸੱਖਣਾ ਨਾ ਰਹੇ। ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ ਲਖ਼ੀਮਪੁਰ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਸੁਖਮਨੀ ਸਾਹਿਬ ਦੇ ਭੋਗ ਪੁਆ ਕੇ ਦਿੱਤੀ ਸ਼ਰਧਾਂਜਲੀ

ਰਾਜਪੁਰਾ, 12 ਅਕਤੂਬਰ (ਜੀ.ਪੀ. ਸਿੰਘ)-ਸਥਾਨਕ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਨੀਲਪੁਰ ਵਿਖੇ ਰਾਜਪੁਰਾ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਬੀਤੇ ਦਿਨੀਂ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਸ੍ਰੀ ਸੁਖਮਨੀ ਪਾਠ ...

ਪੂਰੀ ਖ਼ਬਰ »

ਰਾਜੂ ਖੰਨਾ ਨੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

ਅਮਲੋਹ, 12 ਅਕਤੂਬਰ (ਕੇਵਲ ਸਿੰਘ)-ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੀ ਸਰਕਾਰ ਬਣਨ 'ਤੇ ਹਲਕਾ ਅਮਲੋਹ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ | ਇਹ ਪ੍ਰਗਟਾਵਾ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ...

ਪੂਰੀ ਖ਼ਬਰ »

ਪਿੰਡ ਤੇਈਪੁਰ ਵਿਖੇ ਸਾਲਾਨਾ ਸੰਤ ਸਮਾਗਮ ਅੱਜ ਤੋਂ

ਖਨੌਰੀ, 12 ਅਕਤੂਬਰ (ਬਲਵਿੰਦਰ ਸਿੰਘ ਥਿੰਦ) - ਨਜ਼ਦੀਕੀ ਪਿੰਡ ਤੇਈਪੁਰ ਵਿਖੇ ਸੱਚਖੰਡ ਵਾਸੀ ਬਾਬਾ ਧੂਰੀ ਦੀ 16ਵੀਂ, ਸੰਤ ਚੰਦ ਸਿੰਘ ਦੀ ਤੇਰ੍ਹਵੀਂ, ਸੰਤ ਈਸ਼ਰ ਸਿੰਘ ਰਾੜਾ ਸਾਹਿਬ ਅਤੇ ਸੰਤ ਨਾਹਰ ਸਿੰਘ ਕਲਿਆਣ ਵਾਲਿਆਂ ਦੀ ਸਾਲਾਨਾ ਬਰਸੀ 13 ਅਕਤੂਬਰ ਤੋਂ 15 ਅਕਤੂਬਰ ...

ਪੂਰੀ ਖ਼ਬਰ »

ਕੱਚੇ ਅਧਿਆਪਕ 15 ਨੂੰ ਕਰਨਗੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ

ਪਟਿਆਲਾ, 12 ਅਕਤੂਬਰ (ਧਰਮਿੰਦਰ ਸਿੰਘ ਸਿੱਧੂ) - ਕੱਚੇ ਅਧਿਆਪਕ ਯੂਨੀਅਨ ਪੰਜਾਬ ਵਲੋਂ ਦੁਸ਼ਹਿਰੇ ਵਾਲੇ ਦਿਨ ਆਰਥਿਕ ਤੇ ਮਾਨਸਿਕ ਗੁਲਾਮੀ ਦਾ ਅੰਤ ਕਰਨ ਲਈ ਕੱਚੇ ਅਧਿਆਪਕ ਕਰਨਗੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ | ਇਸ ਮੌਕੇ ਸੂਬਾ ਆਗੂ ਕਰਮਿੰਦਰ ਸਿੰਘ ਪਟਿਆਲਾ ਨੇ ...

ਪੂਰੀ ਖ਼ਬਰ »

ਜਥੇਬੰਦੀ ਦੇ ਆਗੂਆਂ ਨੇ ਪੀ.ਆਰ.ਟੀ.ਸੀ ਦੇ ਜਰਨਲ ਮੈਨੇਜਰ 'ਤੇ ਲਗਾਏ ਬੇਨਿਯਮੀਆਂ ਦੇ ਦੋਸ਼

ਪਟਿਆਲਾ, 11 ਅਕਤੂਬਰ (ਗੁਰਵਿੰਦਰ ਸਿੰਘ ਔਲਖ) - ਪੀ.ਆਰ.ਟੀ.ਸੀ. ਵਰਕਰਜ਼ ਭਾਈਚਾਰਾ ਯੂਨੀਅਨ ਦੇ ਉਪ ਜਨਰਲ ਸਕੱਤਰ ਰਮੇਸ਼ ਕੁਮਾਰ ਅਤੇ ਗੁਰਵਿੰਦਰ ਸਿੰਘ ਗੋਲਡੀ ਜਨਰਲ ਸਕੱਤਰ ਪੀ.ਆਰ.ਟੀ.ਸੀ. ਪਟਿਆਲਾ ਡੀਪੂ ਨੇ ਪਟਿਆਲਾ ਡੀਪੂ ਦੇ ਜਨਰਲ ਮੈਨੇਜਰ ਜਤਿੰਦਰਪਾਲ ਸਿੰਘ ਤੇ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਨੂੰ ਸਮਰਪਿਤ ਕਰਵਾਏ ਗਏ ਕਬੱਡੀ ਕੱਪ 'ਚ ਪਿੰਡ ਬੁੱਢਣਪੁਰ ਨੇ ਜਿੱਤਿਆ 31 ਹਜ਼ਾਰ ਦਾ ਪਹਿਲਾ ਨਕਦ ਇਨਾਮ

ਬਨੂੜ, 12 ਅਕਤੂਬਰ (ਭੁਪਿੰਦਰ ਸਿੰਘ)-ਪਿੰਡ ਛੜਬੜ ਦੇ ਨੇੜੇ ਇਤਿਹਾਸਕ ਗੁਰਦੁਆਰਾ ਚੋਈ ਸਾਹਿਬ ਵਿਖੇ ਚੱਲ ਰਹੀ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਅਕਾਦਮੀ ਵਲੋਂ ਅਮਰੀਕਾ ਦੇ ਗਾਖਲ ਭਰਾਵਾਂ ਦੇ ਸਹਿਯੋਗ ਨਾਲ ਵਿਸ਼ਾਲ ਕਬੱਡੀ ਕੱਪ ਕਰਵਾਇਆ ਗਿਆ | ਕਿਸਾਨ ਸੰਘਰਸ਼ ਨੂੰ ...

ਪੂਰੀ ਖ਼ਬਰ »

ਚਿਤਕਾਰਾ ਯੂਨੀਵਰਸਿਟੀ ਦੇ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਪਦਮ ਭੂਸ਼ਨ ਡਾ. ਮਲਿਕਾ ਸਾਰਾਭਾਈ ਨੇ ਕੀਤਾ ਸੰਬੋਧਨ

ਬਨੂੜ, 12 ਅਕਤੂਬਰ (ਭੁਪਿੰਦਰ ਸਿੰਘ)-ਚਿਤਕਾਰਾ ਯੂਨੀਵਰਸਿਟੀ ਦੇ ਚਿਤਕਾਰਾ ਕਾਲਜ ਆਫ਼ ਐਜੂਕੇਸ਼ਨ ਦੇ ਬੀਐੱਡ, ਐਮਐੱਡ ਦੇ ਵਿਦਿਆਰਥੀਆਂ ਦੇ ਅਲਫ਼ਾ ਅਧਿਆਪਕ ਅਤੇ ਅਲਫ਼ਾ ਮਾਸਟਰਜ਼ ਦੇ ਨਵੇਂ ਸੈਸ਼ਨ ਦਾ ਆਰੰਭ ਹੋ ਗਿਆ | ਕਾਲਜ ਪ੍ਰਬੰਧਕਾਂ ਵਲੋਂ ਬੌਧਿਕ ਯਾਤਰਾ ਦੀ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਪਟਿਆਲਾ ਨੇ ਧਬਲਾਨ ਕੈਂਪਸ ਵਿਖੇ ਕਿਸਾਨ ਸੰਮੇਲਨ ਕਰਵਾਇਆ

ਪਟਿਆਲਾ, 12 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਵਲੋਂ ਅੱਜ ਬਾਬਾ ਬੰਦਾ ਸਿੰਘ ਬਹਾਦਰ ਦੇ ਸਮਾਣਾ ਫ਼ਤਹਿ ਦਿਵਸ ਨੂੰ ਸਮਰਪਿਤ ਆਪਣੇ ਧਬਲਾਨ ਕੈਂਪਸ ਵਿਖੇ ਕਿਸਾਨ ਸੰਮੇਲਨ ਕਰਵਾਇਆ ਗਿਆ | ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ ਕਿਸਾਨ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਰਾਈਟ ਟੂ ਸਰਵਿਸ ਲਾਗੂ ਕਰਨ ਦੇ ਵਿਰੋਧ 'ਚ ਬਿਜਲੀ ਕਾਮਿਆਂ ਨੇ ਸਰਕਾਰ ਦੇ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਪਿਹੋਵਾ, 12 ਅਕਤੂਬਰ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਰਾਈਟ ਟੂ ਸਰਵਿਸ ਲਾਗੂ ਕਰਨ ਦੇ ਵਿਰੋਧ 'ਚ ਐਚ.ਐਸ.ਈ.ਬੀ. ਕਰਮਚਾਰੀ ਯੂਨੀਅਨ ਨੇ ਕੰਮ ਬੰਦ ਕਰਕੇ ਅਤੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ | ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਸਰਕਲ ਸਕੱਤਰ ਬਲਬੀਰ ਰੰਗਾ, ...

ਪੂਰੀ ਖ਼ਬਰ »

ਡੀ.ਏ.ਪੀ. ਖਾਦ ਦੀ ਨਿਰਧਾਰਤ ਕੀਮਤ ਤੋਂ ਵੱਧ ਕੀਮਤ ਵਸੂਲਣ ਵਾਲਿਆਂ ਖਿਲਾਫ਼ ਕੀਤੀ ਜਾਵੇਗੀ ਕਾਰਵਾਈ : ਮੁੱਖ ਖੇਤੀਬਾੜੀ ਅਫ਼ਸਰ

ਸਮਾਣਾ, 12 ਅਕਤੂਬਰ (ਗੁਰਦੀਪ ਸ਼ਰਮਾ)-ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੀ ਇਨਫੋਰਸਮੈਂਟ ਟੀਮ ਨੇ ਜ਼ਿਲ੍ਹੇ ਦੇ ਵੱਖ-ਵੱਖ ਖਾਦ ਵਿਕਰੇਤਾਵਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਟੀਮ ਵਲੋਂ ਚੈਕਿੰਗ ...

ਪੂਰੀ ਖ਼ਬਰ »

ਖੂਨਦਾਨ ਤੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ

ਪਾਤੜਾਂ, 12 ਅਕਤੂਬਰ (ਜਗਦੀਸ਼ ਸਿੰਘ ਕੰਬੋਜ) - ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਸਿਆਸੀ ਸਕੱਤਰ ਗੁਰਸੇਵਕ ਸਿੰਘ ਧੂਹੜ ਦੀ ਬੀਤੇ ਸਾਲ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਉਸ ਦੇ ਜਨਮ ਦਿਨ 'ਤੇ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ ਵਲੋਂ ਯੁਵਕ ਸੇਵਾਵਾਂ ...

ਪੂਰੀ ਖ਼ਬਰ »

ਕੇਂਦਰ ਸਰਕਾਰ ਤੋਂ ਕੋਲਾ ਸੰਕਟ ਨੂੰ ਜਲਦੀ ਹੱਲ ਕਰਨ ਦੀ ਕੀਤੀ ਮੰਗ

ਨਾਭਾ, 12 ਅਕਤੂਬਰ (ਕਰਮਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਲਕਾ ਨਾਭਾ ਦੀ ਇਕ ਵਿਸ਼ੇਸ਼ ਬੈਠਕ ਪਾਰਟੀ ਦੇ ਸੂਬਾ ਮੈਂਬਰ ਜਨਰਲ ਕੌਂਸਲ ਜਥੇ. ਸ਼ਮਸ਼ੇਰ ਸਿੰਘ ਚੌਧਰੀ ਮਾਜਰਾ ਤੇ ਸੀਨੀਅਰ ਅਕਾਲੀ ਆਗੂ ਜਥੇ. ਬਲਤੇਜ ਸਿੰਘ ਖੋਖ ਦੀ ਅਗਵਾਈ ਹੇਠ ਹੋਈ। ਬੈਠਕ 'ਚ ਕੇਂਦਰ ਦੀ ਐਨ. ਡੀ. ਏ. ...

ਪੂਰੀ ਖ਼ਬਰ »

ਰਾਮ ਲੀਲ੍ਹਾ ਦੇ ਮੰਚਨ ਦਾ ਸੱਤਵਾਂ ਦਿਨ, ਸੀ.ਏ. ਅਮਿਤ ਸਿੰਗਲਾ ਵਲੋਂ ਉਦਘਾਟਨ

ਸਮਾਣਾ, 12 ਅਕਤੂਬਰ ( ਹਰਵਿੰਦਰ ਸਿੰਘ ਟੋਨੀ)-ਸ਼੍ਰੀ ਦੁਰਗਾ ਦਲ ਸੇਵਾ ਸੰਮਤੀ ਮੰਦਿਰ ਰਾਮ ਲੀਲਾ ਅਤੇ ਧਰਮਸ਼ਾਲਾ (ਰਜਿ) ਦੀ ਅਗਵਾਈ 'ਚ ਸ਼੍ਰੀ ਦੁਰਗਾ ਰਾਮਾ ਡ੍ਰਾਮਾਟਿਕ ਕਲੱਬ ਦੇ ਮੈਂਬਰਾਂ ਵਲੋਂ ਰਮੇਸ਼ ਗਰਗ ਅਤੇ ਵੇਦ ਪ੍ਰਕਾਸ਼ ਕਾਂਸਲ ਦੀ ਸਰਪ੍ਰਸਤੀ ਅਤੇ ਮੋਤੀ ਜੈਨ ਦੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਖਾਲੀ ਅਸਾਮੀਆਂ ਨੂੰ ਭਰੇ-ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ

ਪਟਿਆਲਾ, 12 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਮੀਟਿੰਗ ਬਲਜੀਤ ਸਿੰਘ ਸਲਾਣਾ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਖੇ ਹੋਈ। ਮੀਟਿੰਗ 'ਚ ਸ਼ਾਮਿਲ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ...

ਪੂਰੀ ਖ਼ਬਰ »

ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ

ਦੇਵੀਗੜ੍ਹ, 12 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਬੀਤੇ ਦਿਨੀਂ ਲਖੀਮਪੁਰ ਖੀਰੀ ਘਟਨਾ 'ਚ ਸ਼ਹੀਦ ਹੋਏ 4 ਕਿਸਾਨਾਂ ਦੀ ਅੱਜ ਅੰਤਿਮ ਅਰਦਾਸ ਨਮਿਤ ਸੰਯੁਕਤ ਕਿਸਾਨ ਮੋਰਚੇ ਵਲੋਂ ਵੱਖ-ਵੱਖ ਪਿੰਡਾਂ ਥਾਵਾਂ 'ਤੇ ਸ਼ਰਧਾਂਜਲੀ ਸਮਾਗਮ ਕਰਵਾਉਣ ਦੀ ਕਾਲ ਦਿੱਤੀ ਗਈ ਸੀ। ਜਿਸ ਦੇ ...

ਪੂਰੀ ਖ਼ਬਰ »

ਦੀਪਕ ਬਾਂਸਲ ਬਣੇ ਆੜ੍ਹਤੀ ਐਸੋਸੀਏਸ਼ਨ ਡਕਾਲਾ ਮੰਡੀ ਦੇ ਪ੍ਰਧਾਨ

ਡਕਾਲਾ, 12 ਅਕਤੂਬਰ (ਪਰਗਟ ਸਿੰਘ ਬਲਬੇੜਾ)-ਹਲਕਾ ਸਮਾਣਾ ਦੇ ਕਸਬਾ ਡਕਾਲਾ ਦੀ ਅਨਾਜ ਮੰਡੀ ਦੇ ਆੜ੍ਹਤੀਆਂ ਦੀ ਅਹਿਮ ਮੀਟਿੰਗ ਹੋਈ, ਜਿਸ 'ਚ ਆੜ੍ਹਤੀ ਐਸੋਸੀਏਸਨ ਦੀ ਨਵੀਂ ਟੀਮ ਦੀ ਚੋਣ ਕੀਤੀ ਗਈ। ਇਹ ਚੋਣ ਆੜ੍ਹਤੀ ਅਤੇ ਸੀਨੀਅਰ ਕਾਂਗਰਸ ਆਗੂ ਹਰਮੇਸ਼ ਗੋਇਲ ਤੇ ਗਿਆਨ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਮਾਨਸਿਕ ਸਿਹਤ ਹਫ਼ਤੇ ਦੌਰਾਨ ਨੁੱਕੜ ਨਾਟਕ ਦੀਆਂ ਪੇਸ਼ਕਾਰੀਆਂ

ਪਟਿਆਲਾ, 12 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ) - ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵਲੋਂ ਐਨ.ਐਸ.ਐਸ. ਵਿਭਾਗ ਦੇ ਸਹਿਯੋਗ ਨਾਲ ਵਿਸ਼ਵ ਮਾਨਸਿਕ ਸਿਹਤ ਹਫ਼ਤਾ ਮਨਾਉਣ ਦੇ ਮਕਸਦ ਨਾਲ ਇਕ ਨੁੱਕੜ ਨਾਟਕ ਦੀਆਂ ਤਿੰਨ ਪੇਸ਼ਕਾਰੀਆਂ ਅਤੇ ਇਕ ਕੈਂਪਸ ਰੈਲੀ ਕਰਵਾਈ ...

ਪੂਰੀ ਖ਼ਬਰ »

ਨਾਭਾ ਵਿਖੇ ਰਾਮ ਲੀਲ੍ਹਾ 'ਚ ਸ਼ਿਰਕਤ ਕਰਨ 'ਤੇ ਦੇਵ ਮਾਨ ਦਾ ਮੁੱਖ ਮਹਿਮਾਨ ਵਜੋਂ ਸਨਮਾਨ

ਨਾਭਾ, 12 ਅਕਤੂਬਰ (ਕਰਮਜੀਤ ਸਿੰਘ)-ਸ੍ਰੀ ਮਹਾਂ ਲਕਸ਼ਮੀ ਰਾਮ ਲੀਲ੍ਹਾ ਕਲੱਬ ਨਾਭਾ ਵਲੋਂ ਪਿਛਲੇ 63 ਸਾਲਾਂ ਤੋਂ ਰਾਮ ਲੀਲ੍ਹਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਾਰ ਵੀ ਪੁਰਾਣਾ ਹਾਈ ਕੋਰਟ ਨਾਭਾ ਦੇ ਗਰਾਊਂਡ 'ਚ ਇਸ ਕਲੱਬ ਵਲੋਂ ਰਾਮ ਲੀਲ੍ਹਾ ਦਾ ਆਯੋਜਨ ਕੀਤਾ ਜਾ ਰਿਹਾ ...

ਪੂਰੀ ਖ਼ਬਰ »

ਸ੍ਰੀ ਖਾਟੂ ਸ਼ਾਮ ਸਾਲਾਸਰ ਵਿਖੇ ਸੇਵਾ ਲਈ ਸੰਗਤ ਦੀ ਬੱਸ ਕੀਤੀ ਅਬਲੋਵਾਲ ਨੇ ਰਵਾਨਾ

ਪਟਿਆਲਾ, 12 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਅੱਜ ਇੱਥੇ ਖਾਟੂ ਸ਼ਾਮ ਪਰਿਵਾਰ ਚੈਰੀਟੇਬਲ ਟਰੱਸਟ ਤੇ ਸ੍ਰੀ ਸ਼ਿਆਮ ਮਿੱਤਰ ਮੰਡਲ ਪਟਿਆਲਾ ਵਲੋਂ ਸਾਲਾਸਰ ਲਈ ਸੰਗਤ ਦੀ ਬੱਸ ਰਵਾਨਾ ਕੀਤੀ ਗਈ, ਜਿਸ ਨੂੰ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ...

ਪੂਰੀ ਖ਼ਬਰ »

ਭਾਜਪਾ ਆਗੂ ਨੇ ਬੱਚੇ ਦੀ ਮੌਤ ਦਾ ਮਾਮਲਾ ਐੱਸ.ਡੀ.ਐੱਮ. ਕੋਲ ਚੁੱਕਿਆ

ਪਟਿਆਲਾ, 12 ਅਕਤੂਬਰ (ਅ.ਸ. ਆਹਲੂਵਾਲੀਆ)-ਲੰਘੇ ਦਿਨੀਂ ਪਟਿਆਲਾ 'ਚੋਂ ਨਿਕਲਦੀ ਛੋਟੀ ਨਦੀ 'ਚ 8 ਸਾਲਾ ਬੱਚੇ ਦੀ ਡੁੱਬਣ ਨਾਲ ਹੋਈ ਮੌਤ ਦਾ ਮਾਮਲਾ ਐਸ.ਡੀ.ਐਮ. ਚਰਨਜੀਤ ਸਿੰਘ ਕੋਲ ਵੀ ਚੁੱਕਣ ਲਈ ਭਾਜਪਾਈ ਆਗੂ ਹਰਿੰਦਰ ਕੋਹਲੀ ਉਨ੍ਹਾਂ ਦੇ ਦਫ਼ਤਰ ਪਹੁੰਚੇ। ਕੋਹਲੀ ਮੁਤਾਬਿਕ ...

ਪੂਰੀ ਖ਼ਬਰ »

ਲੋਕਤੰਤਰ ਨੂੰ ਤਹਿਸ ਨਹਿਸ ਕਰਕੇ ਡੰਡਾ ਤੰਤਰ ਦਾ ਬੋਲਬਾਲਾ ਚਿੰਤਾਜਨਕ- ਸਨੌਰ

ਦੇਵੀਗੜ੍ਹ, 12 ਅਕਤੂਬਰ (ਰਾਜਿੰਦਰ ਸਿੰਘ ਮੌਜੀ) - ਪਿੰਡ ਬਿੰਜਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਾਮਲੀਲਾ ਕਲੱਬ ਵਲੋਂ ਰਾਮਲੀਲਾ ਕਰਵਾਈ ਜਾ ਰਹੀ ਹੈ, ਜਿਸ ਦਾ ਉਦਘਾਟਨ ਅੱਜ ਕ੍ਰਿਸ਼ਨ ਸਿੰਘ ਸਨੌਰ ਸਾਬਕਾ ਡਾਇਰੈਕਟਰ ਹਾਊਸਫੈੱਡ ਨੇ ਕੀਤਾ। ਇਸ ਮੌਕੇ ਇਕੱਠ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX