ਪਾਤੜਾਂ, 12 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਸਥਾਨਕ ਕਸਬੇ ਦੇ 1 ਬੈਂਕ ਮੈਨੇਜਰ ਤੇ ਅੜੀਅਲ ਵਤੀਰਾ ਅਤੇ ਕਿਸਾਨਾਂ ਦੀ ਮੁਸ਼ਕਿਲ ਨਾ ਸੁਣਨ ਦੇ ਦੋਸ਼ ਲਾਉਂਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੇ ਬੈਂਕ ਅੱਗੇ ਧਰਨਾ ਲਾ ਦਿੱਤਾ। ਸਥਿਤੀ ਉਸ ਵੇਲੇ ...
ਪਟਿਆਲਾ, 12 ਅਕਤੂਬਰ (ਮਨਦੀਪ ਸਿੰਘ ਖਰੌੜ)-ਸਥਾਨਕ ਸਰਕਾਰਾਂ ਦੇ ਮੰਤਰੀ ਬ੍ਰਹਮ ਮਹਿੰਦਰਾ ਦੇ ਹਲਕੇ ਪਟਿਆਲਾ ਦਿਹਾਤੀ ਦੇ ਪਹਿਲੇ ਪਿੰਡ ਸਿਉਣਾ ਦੀ ਸੜਕ ਪਿਛਲੇ 10 ਸਾਲਾਂ ਤੋਂ ਖਸਤਾ ਹਾਲਤ ਤੋਂ ਔਖੇ ਹੋਏ ਪਿੰਡ ਵਾਸੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਲ ਮਿਲ ਕੇ ...
ਸ਼ੁਤਰਾਣਾ, 12 ਅਕਤੂਬਰ (ਬਲਦੇਵ ਸਿੰਘ ਮਹਿਰੋਕ)-ਤਿਉਹਾਰਾਂ ਦੇ ਮੌਕੇ 'ਤੇ ਖਾਣ-ਪੀਣ ਵਾਲੀਆਂ ਚੀਜ਼ਾਂ 'ਚ ਮਿਲਾਵਟ ਕਰਨ ਵਾਲਿਆਂ ਦੀ ਚਾਂਦੀ ਬਣ ਜਾਂਦੀ ਹੈ ਪਰ ਜੇਕਰ ਪ੍ਰਸ਼ਾਸਨ ਚੁਸਤ ਹੋਏ ਤਾਂ ਮਿਲਾਵਟ ਖੋਰਾਂ ਲਈ ਮੁਸੀਬਤ ਵੀ ਬਣ ਜਾਂਦੀ ਹੈ। ਤਿਉਹਾਰਾਂ ਦੇ ਮੱਦੇਨਜ਼ਰ ...
ਪਟਿਆਲਾ, 12 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ) - ਹਲਕਾ ਘਨੌਰ ਪਿੰਡ ਸਫਦਲਪੁਰ ਵਿਖੇ ਅਕਾਲੀ ਦਲ ਦੀ ਕੌਮੀ ਮੀਤ ਪ੍ਰਧਾਨ, ਸਾਬਕਾ ਵਿਧਾਇਕਾ ਅਤੇ ਇੰਚਾਰਜ ਹਲਕਾ ਘਨੌਰ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਦੀ ਅਗਵਾਈ ਵਿਚ ਬਿਜਲੀ ਦੇ ਕੱਟਾਂ ਨੂੰ ਲੈ ਕੇ ਪੰਜਾਬ ਸਰਕਾਰ ...
ਪਟਿਆਲਾ, 12 ਅਕਤੂਬਰ (ਧਰਮਿੰਦਰ ਸਿੰਘ ਸਿੱਧੂ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਦੇਰ ਸ਼ਾਮ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਿਰ ਵਿਖੇ ਪਹੁੰਚ ਕੇ ਪੂਜਾ ਅਰਚਨਾ ਕੀਤੀ। ਨਵਜੋਤ ਸਿੰਘ ਸਿੱਧੂ ਵਲੋਂ ਲੰਬਾ ਸਮਾਂ ਕਾਲੀ ਮਾਤਾ ਮੰਦਿਰ ਵਿਖੇ ...
ਪਟਿਆਲਾ, 12 ਅਕਤੂਬਰ (ਮਨਦੀਪ ਸਿੰਘ ਖਰੌੜ)-ਸਥਾਨਕ ਮਜੀਠੀਆ ਇਨਕਲੇਵ 'ਚ ਇਕ ਘਰ ਦੇ ਜਿੰਦਰੇ ਤੋੜ ਕੇ ਕੋਈ ਸਾਮਾਨ ਚੋਰੀ ਕਰਕੇ ਲੈ ਗਿਆ ਹੈ। ਇਸ ਚੋਰੀ ਦੀ ਸ਼ਿਕਾਇਤ ਇਸ਼ਾਨ ਗੁਪਤਾ ਨੇ ਥਾਣਾ ਸਿਵਲ ਲਾਈਨ 'ਚ ਦਰਜ ਕਰਵਾਈ ਕਿ ਉਹ 25 ਸਤੰਬਰ ਤੋਂ ਹਰਿਦੁਆਰ ਵਿਖੇ ਆਪਣੇ ਪਿਤਾ ਦੇ ...
ਡਕਾਲਾ, 12 ਅਕਤੂਬਰ (ਪਰਗਟ ਸਿੰਘ ਬਲਬੇੜਾ)-ਪਿਛਲੇ ਦਿਨੀਂ ਯੂ. ਪੀ. ਦੇ ਲਖੀਮਪੁਰ ਖੀਰੀ ਵਿਖੇ ਭਾਜਪਾ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਗੱਡੀ ਚੜ੍ਹਾ ਕੇ ਮਾਰੇ ਗਏ 5 ਕਿਸਾਨਾਂ ਦੀ ਅੰਤਿਮ ਅਰਦਾਸ ਸਮਾਗਮ ਮੌਕੇ ਬੀ. ਕੇ. ਯੂ. ਡਕੌਂਦਾ ਵਲੋਂ ਸ਼ਰਧਾਂਜਲੀ ਸਮਾਗਮ ਪਿੰਡ ਭਾਨਰਾ ...
ਪਟਿਆਲਾ, 12 ਅਕਤੂਬਰ (ਧਰਮਿੰਦਰ ਸਿੰਘ ਸਿੱਧੂ) - ਡਾ. ਏਪੀਜੇ ਅਬਦੁਲ ਕਲਾਮ ਦੀ 91ਵੀਂ ਜੈਅੰਤੀ ਨੂੰ ਮਨਾਉਣ ਲਈ ਡੀ.ਏ.ਵੀ. ਸਕੂਲ ਵਿਖੇ ਫ਼ਸਟ ਏਡ ਇੰਟਰ ਸਕੂਲ ਮੁਕਾਬਲਾ ਆਯੋਜਿਤ ਕੀਤਾ ਗਿਆ। ਇਹ ਉੱਦਮ ਫ਼ਸਟ ਏਡ ਸੇਫ਼ਟੀ ਮਿਸ਼ਨ ਪਟਿਆਲਾ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਦੌਰਾਨ ...
ਪਟਿਆਲਾ, 12 ਅਕਤੂਬਰ (ਧਰਮਿੰਦਰ ਸਿੰਘ ਸਿੱਧੂ) - ਮੁਲਾਜ਼ਮ ਅਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵਲੋਂ ਕੀਤੇ ਫ਼ੈਸਲੇ ਅਨੁਸਾਰ ਕੁਲਦੀਪ ਸਿੰਘ ਖੰਨਾ, ਅਵਿਨਾਸ਼ ਚੰਦਰ ਸ਼ਰਮਾ, ਬਲਦੇਵ ਸਿੰਘ ਮੰਢਾਲੀ ਅਤੇ ...
ਰਾਜਪੁਰਾ, 12 ਅਕਤੂਬਰ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ ਅਤੇ ਵਿਕਾਸ 'ਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਇਸ ਕੰਮ ਲਈ ਪੈਸੇ ਦੀ ਕੋਈ ਘਾਟ ਨਹੀਂ ਹੋਣ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਪੀ.ਪੀ.ਸੀ.ਸੀ. ਅਤੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਮਿਲਟੀ ਕੰਬੋਜ ਨੇ ਇਥੇ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦੇ ਬੁੱਤ 'ਤੇ ਫੁੱਲ ਮਾਲਾ ਪਾਉਣ ਮੌਕੇ ਜੁੜੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਬਾਬਾ ਸਾਹਿਬ ਅਮਰ ਰਹੇ ਦੇ ਨਾਅਰਿਆਂ ਨਾਲ ਸ਼ਹਿਰ ਗੂੰਜ ਉਠਿਆ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਕੋਈ ਵੀ ਇਹੋ ਜਿਹਾ ਵਾਰਡ ਜਾਂ ਮਹੱਲਾ ਨਹੀਂ ਹੈ ਜਿੱਥੇ ਵਿਕਾਸ ਦੇ ਕੰਮ ਨਾ ਚੱਲ ਰਹੇ ਹੋਣ। ਹਰ ਪਾਸੇ ਵਿਕਾਸ ਦੇ ਕੰਮ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਨਾਲ ਪਿੰਡਾਂ 'ਚ ਵੀ ਵਿਕਾਸ ਦੀ ਕੋਈ ਵੀ ਕਮੀ ਨਹੀਂ ਹੈ। ਇਸ ਮੌਕੇ ਹੋਰਨਾਂ ਸਮੇਤ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ, ਪ੍ਰਧਾਨ ਹੰਸ ਰਾਜ ਬਨਵਾੜੀ, ਪ੍ਰਧਾਨ ਸ਼ਿਵ ਕੁਮਾਰ ਮੋਨੀ, ਕਮਲ ਕੁਮਾਰ ਪੱਪੂ, ਗਿਆਨ ਸਿੰਘ ਭੁੂਬਕ, ਅਮਰਜੀਤ ਸਿੰਘ, ਮੋਨੀ ਭੱਪਲ, ਜਸਵੀਰ ਸਿੰਘ, ਐਡਵੋਕੇਟ ਸੰਜੇ ਬੱਗਾ, ਜੈਕੀ ਦਾਦਾ, ਗੁਰਜੀਤ ਸਿਘ ਉਕਸੀ, ਦਲੇਰ ਸਿੰਘ ਉਕਸੀ, ਬੂਟਾ ਸਿੰਘ, ਸੁਖਵਿੰਦਰ ਸਿੰਘ ਉਕਸੀ, ਨਵਦੀਪ ਸਿੰਘ ਨਲਾਸ, ਸੁਖਦੇਵ ਸਿੰਘ ਰਾਮਨਗਰ, ਭਰਪੂਰ ਮੋਨੂੰ, ਸ਼ੇਰ ਸਿੰਘ, ਹਰਵਿੰਦਰ ਸਿਘ ਰਾਜਪੁਰਾ, ਹੈਪੀ ਸਹੋਤਾ, ਰਮੇਸ਼ ਕੁਮਾਰ ਅਤੇ ਹੋਰ ਵਿਆਕਤੀ ਵੱਡੀ ਪੱਧਰ 'ਤੇ ਹਾਜਰ ਸਨ।
ਖਮਾਣੋਂ, 12 ਅਕਤੂਬਰ (ਮਨਮੋਹਨ ਸਿੰਘ ਕਲੇਰ) - ਸ੍ਰੀ ਸੰਕਰ ਡਰਾਮੈਟਿਕ ਕਲੱਬ ਖਮਾਣੋਂ ਦੇ ਸਹਿਯੋਗ ਨਾਲ ਇਸ ਵਾਰ ਦੁਸਹਿਰੇ ਦਾ ਤਿਉਹਾਰ 15 ਅਕਤੂਬਰ ਨੂੰ ਰਾਮ-ਲੀਲ੍ਹਾ ਮੈਦਾਨ ਖਮਾਣੋਂ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ਼ਾਮ ਸਮੇਂ ਰਾਵਣ ...
ਪਟਿਆਲਾ, 12 ਅਕਤੂਬਰ (ਮਨਦੀਪ ਸਿੰਘ ਖਰੌੜ)-ਸਥਾਨਕ ਵਾਈ. ਪੀ. ਐੱਸ. ਮਾਰਕੀਟ 'ਚ ਕਸਰਤ ਘਰ ਦੇ ਬਾਹਰ ਖੜ੍ਹਾ ਕੀਤਾ ਮੋਟਰਸਾਈਕਲ ਕੋਈ ਚੋਰੀ ਕਰ ਕੇ ਲੈ ਗਿਆ ਹੈ। ਚੋਰੀ ਦੀ ਸ਼ਿਕਾਇਤ ਦਰਸ਼ਨ ਸਿੰਘ ਵਾਸੀ ਪਟਿਆਲਾ ਨੇ ਥਾਣਾ ਸਿਵਲ ਲਾਈਨ 'ਚ ਦਰਜ ਕਰਵਾਈ ਸੀ। ਜਿਸ ਆਧਾਰ 'ਤੇ ਪੁਲਿਸ ...
ਪਟਿਆਲਾ, 12 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਮੋਦੀ ਤੇ ਯੋਗੀ ਸਰਕਾਰ ਵਲੋਂ ਆਪਣੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਕੀਤੀ ਵਿਉਂਤਬੰਦੀ ਤਹਿਤ 'ਲਖੀਮਪੁਰ ਖੀਰੀ' ਵਿਖੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰੇ 'ਚ ਇਕਤਰ ਹੋਏ ਕਿਸਾਨਾਂ ਤੇ ਗੱਡੀਆਂ ...
ਫ਼ਤਹਿਗੜ੍ਹ ਸਾਹਿਬ, 12 ਅਕਤੂਬਰ (ਮਨਪ੍ਰੀਤ ਸਿੰਘ)-ਸਰਹਿੰਦ ਬੈਂਕ ਕਾਲੋਨੀ ਵਾਸੀਆਂ ਦੇ ਇਕ ਵਫ਼ਦ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਗੁਰਪਾਲ ਸਿੰਘ ਨੂੰ ਮੰਗ-ਪੱਤਰ ਸੌਂਪ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਘਰਾਂ ਦਾ ਰਸਤਾ ਜੋਕਿ ਪਿਛਲੇ 5 ਸਾਲਾਂ ਤੋਂ ਕੱਚਾ ਪਿਆ ਹੈ, ਕਾਰਨ ...
ਫ਼ਤਹਿਗੜ੍ਹ ਸਾਹਿਬ, 12 ਅਕਤੂਬਰ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਕਾਲਜ 'ਚ ਸ੍ਰੀ ਸਹਿਜ ਪਾਠ ਆਰੰਭ ਕਰਵਾਏ ...
ਰਾਜਪੁਰਾ, 12 ਅਕਤੂਬਰ (ਜੀ. ਪੀ. ਸਿੰਘ)-ਲੰਘੀ ਦੇਰ ਸ਼ਾਮ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸ. ਓ. ਆਈ. ਤੇ ਯੂਥ ਅਕਾਲੀ ਦਲ ਵਲੋਂ ਮੋਮਬੱਤੀ ਮਾਰਚ ਕੱਢ ਕੇ ਲਖ਼ੀਮਪੁਰ ਦੇ ਕਿਸਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਰੋਸ ਪ੍ਰਦਰਸ਼ਨ ਕੀਤਾ। ਜਿਸ 'ਚ ਸਰਕਲ ਰਾਜਪੁਰਾ ਦੇ ...
ਬਸੀ ਪਠਾਣਾਂ, 12 ਅਕਤੂਬਰ (ਰਵਿੰਦਰ ਮੌਦਗਿਲ)-ਪੰਜਾਬ 'ਚ ਲੱਗ ਰਹੇ ਲੰਮੇ ਬਿਜਲੀ ਕੱਟਾਂ ਕਾਰਨ ਜਨਤਾ ਪ੍ਰੇਸ਼ਾਨ ਹੈ। ਇਸ ਗੰਭੀਰ ਸੰਕਟ ਲਈ ਸੂਬਾ ਕਾਂਗਰਸ ਸਰਕਾਰ ਇਸ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਮੀਤ ...
ਫ਼ਤਹਿਗੜ੍ਹ ਸਾਹਿਬ, 12 ਅਕਤੂਬਰ (ਬਲਜਿੰਦਰ ਸਿੰਘ) - ਮਾਤਾ ਗੁਜਰੀ ਕਾਲਜ ਦੇ ਵੱਖ-ਵੱਖ ਗਰੁੱਪਾਂ 'ਚ ਦਾਖ਼ਲ ਹੋਏ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਕਾਲਜ ਦੇ ਵਿਜ਼ਨ, ਉਦੇਸ਼, ਇਤਿਹਾਸ ਅਤੇ ਵਿਦਿਆਰਥੀਆਂ ਦੇ ਕੋਡ ...
ਭੜੀ, 12 ਅਕਤੂਬਰ (ਭਰਪੂਰ ਸਿੰਘ ਹਵਾਰਾ) - ਪਿੰਡ ਦੁੱਲਵਾਂ ਦੇ ਜੰਮਪਲ ਕੈਨੇਡਾ ਜਾ ਕੇ ਵਸੇ ਗੁਰਜੀਤ ਸਿੰਘ ਹੁੰਦਲ ਤੇ ਮਨਮੋਹਨ ਸਿੰਘ ਹੁੰਦਲ ਦਾ ਪਿਆਰ ਪਿੰਡ ਲਈ ਬਰਕਰਾਰ ਹੈ, ਜਿਨ੍ਹਾਂ ਵਲੋਂ ਪਿੰਡ ਦੀ ਡਿਸਪੈਂਸਰੀ ਲਈ ਬਿਜਲੀ ਨਾਲ ਚੱਲਣ ਵਾਲਾ ਆਕਸੀਜਨ ਜਨਰੇਟਰ ਭੇਟ ...
ਫ਼ਤਹਿਗੜ੍ਹ ਸਾਹਿਬ, 12 ਅਕਤੂਬਰ (ਬਲਜਿੰਦਰ ਸਿੰਘ)-ਝੋਨੇ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਹੀ ਮਿਲਾਉਣ ਲਈ ਪੰਜਾਬ ਸਰਕਾਰ ਵਲੋਂ ਸਬਸਿਡੀ 'ਤੇ ਆਧੁਨਿਕ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਦਾ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ...
ਸਮਾਣਾ, 12 ਅਕਤੂਬਰ (ਸਾਹਿਬ ਸਿੰਘ)-ਤਿਉਹਾਰਾਂ ਦੇ ਮੱਦੇਨਜ਼ਰ ਆਵਾਜਾਈ ਨੂੰ ਕਾਬੂ ਵਿਚ ਰੱਖਣ ਲਈ ਉਪਮੰਡਲ ਅਫ਼ਸਰ ਸਮਾਣਾ ਸਵਾਤੀ ਟਿਵਾਣਾ ਨੇ ਸ਼ਹਿਰ ਦੇ ਵਪਾਰੀਆਂ, ਦੁਕਾਨਦਾਰਾਂ ਨਾਲ ਬੈਠਕ ਕੀਤੀ। ਜਿਸ ਵਿਚ ਪੁਲਿਸ ਉਪ ਕਪਤਾਨ ਸਮਾਣਾ ਜਸਵਿੰਦਰ ਸਿੰਘ ਚਾਹਲ, ਨਗਰ ਕੌਂਸਲ ...
ਜਖਵਾਲੀ, 12 ਅਕਤੂਬਰ (ਨਿਰਭੈ ਸਿੰਘ) - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇਹ ਯਤਨ ਹੈ ਕਿ ਹਰ ਲੋੜਵੰਦ ਦੀ ਰਿਹਾਇਸ਼ ਸਬੰਧੀ ਦਿੱਕਤਾਂ ਦੂਰ ਕੀਤੀਆਂ ਜਾਣ ਤਾਂ ਜੋ ਕੋਈ ਵੀ ਵਿਅਕਤੀ ਇਕ ਚੰਗੀ ਜ਼ਿੰਦਗੀ ਜਿਊਣ ਤੋਂ ਸੱਖਣਾ ਨਾ ਰਹੇ। ...
ਰਾਜਪੁਰਾ, 12 ਅਕਤੂਬਰ (ਜੀ.ਪੀ. ਸਿੰਘ)-ਸਥਾਨਕ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਨੀਲਪੁਰ ਵਿਖੇ ਰਾਜਪੁਰਾ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਬੀਤੇ ਦਿਨੀਂ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਸ੍ਰੀ ਸੁਖਮਨੀ ਪਾਠ ...
ਅਮਲੋਹ, 12 ਅਕਤੂਬਰ (ਕੇਵਲ ਸਿੰਘ)-ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੀ ਸਰਕਾਰ ਬਣਨ 'ਤੇ ਹਲਕਾ ਅਮਲੋਹ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ | ਇਹ ਪ੍ਰਗਟਾਵਾ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ...
ਖਨੌਰੀ, 12 ਅਕਤੂਬਰ (ਬਲਵਿੰਦਰ ਸਿੰਘ ਥਿੰਦ) - ਨਜ਼ਦੀਕੀ ਪਿੰਡ ਤੇਈਪੁਰ ਵਿਖੇ ਸੱਚਖੰਡ ਵਾਸੀ ਬਾਬਾ ਧੂਰੀ ਦੀ 16ਵੀਂ, ਸੰਤ ਚੰਦ ਸਿੰਘ ਦੀ ਤੇਰ੍ਹਵੀਂ, ਸੰਤ ਈਸ਼ਰ ਸਿੰਘ ਰਾੜਾ ਸਾਹਿਬ ਅਤੇ ਸੰਤ ਨਾਹਰ ਸਿੰਘ ਕਲਿਆਣ ਵਾਲਿਆਂ ਦੀ ਸਾਲਾਨਾ ਬਰਸੀ 13 ਅਕਤੂਬਰ ਤੋਂ 15 ਅਕਤੂਬਰ ...
ਪਟਿਆਲਾ, 12 ਅਕਤੂਬਰ (ਧਰਮਿੰਦਰ ਸਿੰਘ ਸਿੱਧੂ) - ਕੱਚੇ ਅਧਿਆਪਕ ਯੂਨੀਅਨ ਪੰਜਾਬ ਵਲੋਂ ਦੁਸ਼ਹਿਰੇ ਵਾਲੇ ਦਿਨ ਆਰਥਿਕ ਤੇ ਮਾਨਸਿਕ ਗੁਲਾਮੀ ਦਾ ਅੰਤ ਕਰਨ ਲਈ ਕੱਚੇ ਅਧਿਆਪਕ ਕਰਨਗੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ | ਇਸ ਮੌਕੇ ਸੂਬਾ ਆਗੂ ਕਰਮਿੰਦਰ ਸਿੰਘ ਪਟਿਆਲਾ ਨੇ ...
ਪਟਿਆਲਾ, 11 ਅਕਤੂਬਰ (ਗੁਰਵਿੰਦਰ ਸਿੰਘ ਔਲਖ) - ਪੀ.ਆਰ.ਟੀ.ਸੀ. ਵਰਕਰਜ਼ ਭਾਈਚਾਰਾ ਯੂਨੀਅਨ ਦੇ ਉਪ ਜਨਰਲ ਸਕੱਤਰ ਰਮੇਸ਼ ਕੁਮਾਰ ਅਤੇ ਗੁਰਵਿੰਦਰ ਸਿੰਘ ਗੋਲਡੀ ਜਨਰਲ ਸਕੱਤਰ ਪੀ.ਆਰ.ਟੀ.ਸੀ. ਪਟਿਆਲਾ ਡੀਪੂ ਨੇ ਪਟਿਆਲਾ ਡੀਪੂ ਦੇ ਜਨਰਲ ਮੈਨੇਜਰ ਜਤਿੰਦਰਪਾਲ ਸਿੰਘ ਤੇ ...
ਬਨੂੜ, 12 ਅਕਤੂਬਰ (ਭੁਪਿੰਦਰ ਸਿੰਘ)-ਪਿੰਡ ਛੜਬੜ ਦੇ ਨੇੜੇ ਇਤਿਹਾਸਕ ਗੁਰਦੁਆਰਾ ਚੋਈ ਸਾਹਿਬ ਵਿਖੇ ਚੱਲ ਰਹੀ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਅਕਾਦਮੀ ਵਲੋਂ ਅਮਰੀਕਾ ਦੇ ਗਾਖਲ ਭਰਾਵਾਂ ਦੇ ਸਹਿਯੋਗ ਨਾਲ ਵਿਸ਼ਾਲ ਕਬੱਡੀ ਕੱਪ ਕਰਵਾਇਆ ਗਿਆ | ਕਿਸਾਨ ਸੰਘਰਸ਼ ਨੂੰ ...
ਬਨੂੜ, 12 ਅਕਤੂਬਰ (ਭੁਪਿੰਦਰ ਸਿੰਘ)-ਚਿਤਕਾਰਾ ਯੂਨੀਵਰਸਿਟੀ ਦੇ ਚਿਤਕਾਰਾ ਕਾਲਜ ਆਫ਼ ਐਜੂਕੇਸ਼ਨ ਦੇ ਬੀਐੱਡ, ਐਮਐੱਡ ਦੇ ਵਿਦਿਆਰਥੀਆਂ ਦੇ ਅਲਫ਼ਾ ਅਧਿਆਪਕ ਅਤੇ ਅਲਫ਼ਾ ਮਾਸਟਰਜ਼ ਦੇ ਨਵੇਂ ਸੈਸ਼ਨ ਦਾ ਆਰੰਭ ਹੋ ਗਿਆ | ਕਾਲਜ ਪ੍ਰਬੰਧਕਾਂ ਵਲੋਂ ਬੌਧਿਕ ਯਾਤਰਾ ਦੀ ...
ਪਟਿਆਲਾ, 12 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਵਲੋਂ ਅੱਜ ਬਾਬਾ ਬੰਦਾ ਸਿੰਘ ਬਹਾਦਰ ਦੇ ਸਮਾਣਾ ਫ਼ਤਹਿ ਦਿਵਸ ਨੂੰ ਸਮਰਪਿਤ ਆਪਣੇ ਧਬਲਾਨ ਕੈਂਪਸ ਵਿਖੇ ਕਿਸਾਨ ਸੰਮੇਲਨ ਕਰਵਾਇਆ ਗਿਆ | ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ ਕਿਸਾਨ ਵੱਡੀ ਗਿਣਤੀ ਵਿਚ ...
ਪਿਹੋਵਾ, 12 ਅਕਤੂਬਰ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਰਾਈਟ ਟੂ ਸਰਵਿਸ ਲਾਗੂ ਕਰਨ ਦੇ ਵਿਰੋਧ 'ਚ ਐਚ.ਐਸ.ਈ.ਬੀ. ਕਰਮਚਾਰੀ ਯੂਨੀਅਨ ਨੇ ਕੰਮ ਬੰਦ ਕਰਕੇ ਅਤੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ | ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਸਰਕਲ ਸਕੱਤਰ ਬਲਬੀਰ ਰੰਗਾ, ...
ਸਮਾਣਾ, 12 ਅਕਤੂਬਰ (ਗੁਰਦੀਪ ਸ਼ਰਮਾ)-ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੀ ਇਨਫੋਰਸਮੈਂਟ ਟੀਮ ਨੇ ਜ਼ਿਲ੍ਹੇ ਦੇ ਵੱਖ-ਵੱਖ ਖਾਦ ਵਿਕਰੇਤਾਵਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਟੀਮ ਵਲੋਂ ਚੈਕਿੰਗ ...
ਪਾਤੜਾਂ, 12 ਅਕਤੂਬਰ (ਜਗਦੀਸ਼ ਸਿੰਘ ਕੰਬੋਜ) - ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਸਿਆਸੀ ਸਕੱਤਰ ਗੁਰਸੇਵਕ ਸਿੰਘ ਧੂਹੜ ਦੀ ਬੀਤੇ ਸਾਲ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਉਸ ਦੇ ਜਨਮ ਦਿਨ 'ਤੇ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ ਵਲੋਂ ਯੁਵਕ ਸੇਵਾਵਾਂ ...
ਨਾਭਾ, 12 ਅਕਤੂਬਰ (ਕਰਮਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਲਕਾ ਨਾਭਾ ਦੀ ਇਕ ਵਿਸ਼ੇਸ਼ ਬੈਠਕ ਪਾਰਟੀ ਦੇ ਸੂਬਾ ਮੈਂਬਰ ਜਨਰਲ ਕੌਂਸਲ ਜਥੇ. ਸ਼ਮਸ਼ੇਰ ਸਿੰਘ ਚੌਧਰੀ ਮਾਜਰਾ ਤੇ ਸੀਨੀਅਰ ਅਕਾਲੀ ਆਗੂ ਜਥੇ. ਬਲਤੇਜ ਸਿੰਘ ਖੋਖ ਦੀ ਅਗਵਾਈ ਹੇਠ ਹੋਈ। ਬੈਠਕ 'ਚ ਕੇਂਦਰ ਦੀ ਐਨ. ਡੀ. ਏ. ...
ਸਮਾਣਾ, 12 ਅਕਤੂਬਰ ( ਹਰਵਿੰਦਰ ਸਿੰਘ ਟੋਨੀ)-ਸ਼੍ਰੀ ਦੁਰਗਾ ਦਲ ਸੇਵਾ ਸੰਮਤੀ ਮੰਦਿਰ ਰਾਮ ਲੀਲਾ ਅਤੇ ਧਰਮਸ਼ਾਲਾ (ਰਜਿ) ਦੀ ਅਗਵਾਈ 'ਚ ਸ਼੍ਰੀ ਦੁਰਗਾ ਰਾਮਾ ਡ੍ਰਾਮਾਟਿਕ ਕਲੱਬ ਦੇ ਮੈਂਬਰਾਂ ਵਲੋਂ ਰਮੇਸ਼ ਗਰਗ ਅਤੇ ਵੇਦ ਪ੍ਰਕਾਸ਼ ਕਾਂਸਲ ਦੀ ਸਰਪ੍ਰਸਤੀ ਅਤੇ ਮੋਤੀ ਜੈਨ ਦੀ ...
ਪਟਿਆਲਾ, 12 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਮੀਟਿੰਗ ਬਲਜੀਤ ਸਿੰਘ ਸਲਾਣਾ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਖੇ ਹੋਈ। ਮੀਟਿੰਗ 'ਚ ਸ਼ਾਮਿਲ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ...
ਦੇਵੀਗੜ੍ਹ, 12 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਬੀਤੇ ਦਿਨੀਂ ਲਖੀਮਪੁਰ ਖੀਰੀ ਘਟਨਾ 'ਚ ਸ਼ਹੀਦ ਹੋਏ 4 ਕਿਸਾਨਾਂ ਦੀ ਅੱਜ ਅੰਤਿਮ ਅਰਦਾਸ ਨਮਿਤ ਸੰਯੁਕਤ ਕਿਸਾਨ ਮੋਰਚੇ ਵਲੋਂ ਵੱਖ-ਵੱਖ ਪਿੰਡਾਂ ਥਾਵਾਂ 'ਤੇ ਸ਼ਰਧਾਂਜਲੀ ਸਮਾਗਮ ਕਰਵਾਉਣ ਦੀ ਕਾਲ ਦਿੱਤੀ ਗਈ ਸੀ। ਜਿਸ ਦੇ ...
ਡਕਾਲਾ, 12 ਅਕਤੂਬਰ (ਪਰਗਟ ਸਿੰਘ ਬਲਬੇੜਾ)-ਹਲਕਾ ਸਮਾਣਾ ਦੇ ਕਸਬਾ ਡਕਾਲਾ ਦੀ ਅਨਾਜ ਮੰਡੀ ਦੇ ਆੜ੍ਹਤੀਆਂ ਦੀ ਅਹਿਮ ਮੀਟਿੰਗ ਹੋਈ, ਜਿਸ 'ਚ ਆੜ੍ਹਤੀ ਐਸੋਸੀਏਸਨ ਦੀ ਨਵੀਂ ਟੀਮ ਦੀ ਚੋਣ ਕੀਤੀ ਗਈ। ਇਹ ਚੋਣ ਆੜ੍ਹਤੀ ਅਤੇ ਸੀਨੀਅਰ ਕਾਂਗਰਸ ਆਗੂ ਹਰਮੇਸ਼ ਗੋਇਲ ਤੇ ਗਿਆਨ ...
ਪਟਿਆਲਾ, 12 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ) - ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵਲੋਂ ਐਨ.ਐਸ.ਐਸ. ਵਿਭਾਗ ਦੇ ਸਹਿਯੋਗ ਨਾਲ ਵਿਸ਼ਵ ਮਾਨਸਿਕ ਸਿਹਤ ਹਫ਼ਤਾ ਮਨਾਉਣ ਦੇ ਮਕਸਦ ਨਾਲ ਇਕ ਨੁੱਕੜ ਨਾਟਕ ਦੀਆਂ ਤਿੰਨ ਪੇਸ਼ਕਾਰੀਆਂ ਅਤੇ ਇਕ ਕੈਂਪਸ ਰੈਲੀ ਕਰਵਾਈ ...
ਨਾਭਾ, 12 ਅਕਤੂਬਰ (ਕਰਮਜੀਤ ਸਿੰਘ)-ਸ੍ਰੀ ਮਹਾਂ ਲਕਸ਼ਮੀ ਰਾਮ ਲੀਲ੍ਹਾ ਕਲੱਬ ਨਾਭਾ ਵਲੋਂ ਪਿਛਲੇ 63 ਸਾਲਾਂ ਤੋਂ ਰਾਮ ਲੀਲ੍ਹਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਾਰ ਵੀ ਪੁਰਾਣਾ ਹਾਈ ਕੋਰਟ ਨਾਭਾ ਦੇ ਗਰਾਊਂਡ 'ਚ ਇਸ ਕਲੱਬ ਵਲੋਂ ਰਾਮ ਲੀਲ੍ਹਾ ਦਾ ਆਯੋਜਨ ਕੀਤਾ ਜਾ ਰਿਹਾ ...
ਪਟਿਆਲਾ, 12 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਅੱਜ ਇੱਥੇ ਖਾਟੂ ਸ਼ਾਮ ਪਰਿਵਾਰ ਚੈਰੀਟੇਬਲ ਟਰੱਸਟ ਤੇ ਸ੍ਰੀ ਸ਼ਿਆਮ ਮਿੱਤਰ ਮੰਡਲ ਪਟਿਆਲਾ ਵਲੋਂ ਸਾਲਾਸਰ ਲਈ ਸੰਗਤ ਦੀ ਬੱਸ ਰਵਾਨਾ ਕੀਤੀ ਗਈ, ਜਿਸ ਨੂੰ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ...
ਪਟਿਆਲਾ, 12 ਅਕਤੂਬਰ (ਅ.ਸ. ਆਹਲੂਵਾਲੀਆ)-ਲੰਘੇ ਦਿਨੀਂ ਪਟਿਆਲਾ 'ਚੋਂ ਨਿਕਲਦੀ ਛੋਟੀ ਨਦੀ 'ਚ 8 ਸਾਲਾ ਬੱਚੇ ਦੀ ਡੁੱਬਣ ਨਾਲ ਹੋਈ ਮੌਤ ਦਾ ਮਾਮਲਾ ਐਸ.ਡੀ.ਐਮ. ਚਰਨਜੀਤ ਸਿੰਘ ਕੋਲ ਵੀ ਚੁੱਕਣ ਲਈ ਭਾਜਪਾਈ ਆਗੂ ਹਰਿੰਦਰ ਕੋਹਲੀ ਉਨ੍ਹਾਂ ਦੇ ਦਫ਼ਤਰ ਪਹੁੰਚੇ। ਕੋਹਲੀ ਮੁਤਾਬਿਕ ...
ਦੇਵੀਗੜ੍ਹ, 12 ਅਕਤੂਬਰ (ਰਾਜਿੰਦਰ ਸਿੰਘ ਮੌਜੀ) - ਪਿੰਡ ਬਿੰਜਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਾਮਲੀਲਾ ਕਲੱਬ ਵਲੋਂ ਰਾਮਲੀਲਾ ਕਰਵਾਈ ਜਾ ਰਹੀ ਹੈ, ਜਿਸ ਦਾ ਉਦਘਾਟਨ ਅੱਜ ਕ੍ਰਿਸ਼ਨ ਸਿੰਘ ਸਨੌਰ ਸਾਬਕਾ ਡਾਇਰੈਕਟਰ ਹਾਊਸਫੈੱਡ ਨੇ ਕੀਤਾ। ਇਸ ਮੌਕੇ ਇਕੱਠ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX