ਤਾਜਾ ਖ਼ਬਰਾਂ


ਚੀਫ਼ ਖ਼ਾਲਸਾ ਦੀਵਾਨ ਵਲੋਂ ਸਾਲ 2023—24 ਲਈ 157 ਕਰੋੜ 35 ਲੱਖ ਰੁਪਏ ਦਾ ਬਜਟ ਪਾਸ
. . .  10 minutes ago
ਅੰਮ੍ਰਿਤਸਰ 25 ਮਾਰਚ (ਜਸਵੰਤ ਸਿੰਘ ਜੱਸ)- ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਸਾਲ 2023—24 ਲਈ 157 ਕਰੋੜ 35 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ। ਅੱਜ ਦੁਪਹਿਰ ਦੀਵਾਨ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਬਜਟ ਇਜਲਾਸ ਵਿਚ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ......
ਮੀਂਹ ਤੇ ਗੜੇਮਾਰੀ ਨਾਲ ਪਿੰਡਾਂ ’ਚ ਖੜ੍ਹੀ ਕਣਕ ਦਾ ਵੱਡਾ ਨੁਕਸਾਨ
. . .  24 minutes ago
ਗੱਗੋਮਾਹਲ/ਰਮਦਾਸ/ ਜੈਤੋ, 25 ਮਾਰਚ (ਬਲਵਿੰਦਰ ਸਿੰਘ ਸੰਧੂ/ਗੁਰਚਰਨ ਸਿੰਘ ਗਾਬੜੀਆ)- ਸਰਹੱਦੀ ਖ਼ੇਤਰ ਗੱਗੋਮਾਹਲ ਵਿਚ ਬੀਤੀ ਰਾਤ ਹੋਈ ਬੇਮੌਸਮੀ ਬਰਸਾਤ ਤੇ ਝੱਖੜ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਹੀ ਸਬ-ਡਵੀਜਨ ਜੈਤੋ ਦੇ ਪਿੰਡਾਂ ’ਚ ਖ਼ੜ੍ਹ੍ਹੀ ਕਣਕ.....
ਭਾਕਿਯੂ ਏਕਤਾ ਉਗਰਾਹਾਂ ਨੇ ਐਸ.ਡੀ.ਐਮ ਦਫ਼ਤਰ ਅੱਗੇ ਧਰਨਾ ਲਗਾ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
. . .  47 minutes ago
ਜੈਤੋ, 25 ਮਾਰਚ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਾਰਿਸ਼ ਅਤੇ ਗੜੇਮਾਰੀ ਕਾਰਨ ਤਬਾਹ ਹੋਈਆਂ ਫ਼ਸਲਾਂ ਅਤੇ ਸਬਜ਼ੀਆਂ ਦੇ ਯੋਗ ਮੁਆਵਜ਼ੇ ਦੀ ਮੰਗ ਲਈ ਸਥਾਨਕ ਐਸ.ਡੀ.ਐਮ ਦਫ਼ਤਰ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਸਖ਼ਤ....
ਕਿਸਾਨ ਜੱਥੇਬੰਦੀ ਵਲੋਂ ਘਰਾਂ ’ਚ ਚਿੱਪ ਵਾਲੇ ਮੀਟਰ ਲਾਉਣ ਦਾ ਪੁਰਜ਼ੋਰ ਵਿਰੋਧ
. . .  52 minutes ago
ਤਪਾ ਮੰਡੀ, 25 ਮਾਰਚ (ਪ੍ਰਵੀਨ ਗਰਗ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਤਪਾ ਦੇ ਪ੍ਰਧਾਨ ਰਾਜ ਸਿੱਧੂ ਦੀ ਅਗਵਾਈ ਹੇਠ ਕਿਸਾਨ ਜਥੇਬੰਦੀ ਵਲੋਂ ਘਰਾਂ ’ਚ ਚਿਪ ਵਾਲੇ ਮੀਟਰ ਲਾਉਣ ਆਏ ਪਾਵਰਕਾਮ ਦੇ ਮੁਲਾਜ਼ਮਾਂ ਦਾ ਪੁਰਜ਼ੋਰ ਵਿਰੋਧ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਦਿੰਦੇ ਹੋਏ ਜਥੇਬੰਦੀ.....
ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਬਾਰੇ ਫ਼ੈਲਾਏ ਜਾ ਰਹੇ ਝੂਠ ’ਤੇ ਯਕੀਨ ਨਾ ਕਰਨ ਲੋਕ- ਐਸ.ਐਸ.ਪੀ. ਬਠਿੰਡਾ
. . .  about 1 hour ago
ਬਠਿੰਡਾ, 25 ਮਾਰਚ- ਇੱਥੋਂ ਦੇ ਐਸ.ਐਸ.ਪੀ. ਗੁਲਨੀਤ ਖ਼ੁਰਾਣਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਜੋ ਜਾਅਲੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਫੈਲਾਈ ਜਾ ਰਹੀ ਹੈ, ਲੋਕ ਉਸ ’ਤੇ ਯਕੀਨ ਨਾ ਕਰਨ। ਜਦੋਂ ਵੀ ਕੋਈ ਗ੍ਰਿਫ਼ਤਾਰੀ ਹੁੰਦੀ ਹੈ ਤਾਂ.....
ਅਦਾਲਤ ਨੇ ਅੰਮ੍ਰਿਤਪਾਲ ਦੇ 10 ਸਾਥੀ ਭੇਜੇ ਜੇਲ੍ਹ
. . .  about 1 hour ago
ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਦੇ 10 ਸਾਥੀਆਂ ਨੂੰ ਅਦਾਲਤ ਵਲੋਂ 6 ਅਪ੍ਰੈਲ ਤੱਕ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ ਅਤੇ ਇਕ ਸਾਥੀ ਨੂੰ 4 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ ਇਸ....
ਸੁਖਦੇਵ ਸਿੰਘ ਢੀਂਡਸਾ ਦੇ ਅਗਵਾਈ ਵਿਚ ਵਫ਼ਦ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ
. . .  about 2 hours ago
ਚੰਡੀਗੜ੍ਹ, 25 ਮਾਰਚ (ਸਤਾਂਸ਼ੂ)- ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਪਾਰਟੀ ਦੇ ਵਫ਼ਦ ਜਿਸ ਵਿਚ ਬੀਬੀ ਜਗੀਰ ਕੌਰ, ਜਗਮੀਤ ਸਿੰਘ ਬਰਾੜ, ਜਸਟਿਸ ਨਿਰਮਲ ਸਿੰਘ ਅਤੇ ਕਰਨੈਲ ਸਿੰਘ ਪੰਜੋਲੀ ਸ਼ਾਮਿਲ ਸਨ, ਨੇ ਅੱਜ ਮਾਣਯੋਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ.....
ਅੰਮ੍ਰਿਤਪਾਲ ਦੇ ਸਾਥੀਆਂ ਦੀ ਅਦਾਲਤ ਵਿਚ ਪੇਸ਼ੀ, ਮੀਡੀਆ ਕਰਮੀਆਂ ਨੂੰ ਰੱਖਿਆ ਦੂਰ
. . .  about 3 hours ago
ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਦੇ ਸਾਥੀਆਂ ਦਾ ਪੁਲਿਸ ਰਿਮਾਂਡ ਪੂਰਾ ਹੋਣ ਤੋਂ ਬਾਅਦ ਮੁੜ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਮੀਡੀਆਕਰਮੀਆਂ ਨੂੰ ਵੀ ਅਦਾਲਤ....
ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਅਡਾਨੀ ਦੇ ਸੰਬੰਧਾਂ ’ਤੇ ਸਵਾਲ ਚੁੱਕਦਾ ਰਹਾਂਗਾ- ਰਾਹੁਲ ਗਾਂਧੀ
. . .  about 3 hours ago
ਨਵੀਂ ਦਿੱਲੀ, 25 ਮਾਰਚ- ਰਾਹੁਲ ਗਾਂਧੀ ਨੇ ਕਿਹਾ ਕਿ ਸੰਸਦ ਵਿਚ ਦਿੱਤੇ ਮੇਰੇ ਭਾਸ਼ਣ ਨੂੰ ਕੱਢ ਦਿੱਤਾ ਗਿਆ ਅਤੇ ਬਾਅਦ ਵਿਚ ਮੈਂ ਲੋਕ ਸਭਾ ਸਪੀਕਰ ਨੂੰ ਇਕ ਵਿਸਤ੍ਰਿਤ ਜਵਾਬ ਲਿਖਿਆ ਅਤੇ ਉਨ੍ਹਾਂ ਨੂੰ ਸ਼ਿਕਾਇਤ ਵੀ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕੁਝ ਮੰਤਰੀਆਂ ਨੇ ਮੇਰੇ....
ਦੇਸ਼ ਵਿਚ ਲੋਕਤੰਤਰ ’ਤੇ ਹਮਲਾ ਹੋ ਰਿਹਾ ਹੈ- ਰਾਹੁਲ ਗਾਂਧੀ
. . .  about 3 hours ago
ਨਵੀਂ ਦਿੱਲੀ, 25 ਮਾਰਚ- ਸੂਰਤ ਦੀ ਅਦਾਲਤ ਵਲੋਂ ਮਾਣਹਾਨੀ ਦੇ ਇਕ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਅਤੇ ਲੋਕ ਸਭਾ ਦੀ ਮੈਂਬਰਸ਼ਿਪ ਗੁਆਉਣ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਮੀਡੀਆ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਕਈ ਵਾਰ ਕਿਹਾ ਹੈ ਕਿ ਦੇਸ਼.....
ਪੰਜਾਬ ਸਰਕਾਰ ਸੰਕਟ ਦੀ ਘੜੀ ’ਚ ਕਿਸਾਨਾਂ ਦੀ ਬਾਂਹ ਫੜ੍ਹੇ- ਕਿਸਾਨ ਆਗੂ
. . .  about 4 hours ago
ਸੰਧਵਾਂ, 25 ਮਾਰਚ (ਪ੍ਰੇਮੀ ਸੰਧਵਾਂ)- ਕੁਦਰਤ ਦੇ ਕਹਿਰ ਕਾਰਨ ਪੱਕ ਰਹੀ ਕਣਕ ਦੀ ਬਰਬਾਦ ਹੋਈ ਫ਼ਸਲ ਦਾ ਜਾਇਜ਼ਾ ਲੈਣ ਉਪਰੰਤ ਸੀਨੀਅਰ ਕਿਸਾਨ ਆਗੂ ਨਿਰਮਲ ਸਿੰਘ ਸੰਧੂ ਨੇ ਪੀੜਤ ਕਿਸਾਨਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਅਤਿ ਸੰਕਟ ਦੀ ਘੜੀ ’ਚ ਕਿਸਾਨਾਂ ਦੀ.....
ਭਾਰਤ ’ਚ ਕੋਰੋਨਾ ਦੇ 1590 ਨਵੇਂ ਮਾਮਲੇ ਦਰਜ
. . .  about 4 hours ago
ਨਵੀਂ ਦਿੱਲੀ, 25 ਮਾਰਚ- ਸਿਹਤ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਵਿਚ 1,590 ਨਵੇਂ ਕੋਵਿਡ-19 ਮਾਮਲੇ ਦਰਜ ਕੀਤੇ ਗਏ ਹਨ। ਇਹ 146 ਦਿਨਾਂ...
ਪਪਲਪ੍ਰੀਤ ਨਾਲ ਸੰਬੰਧਿਤ ਦੋ ਨੂੰ ਜੰਮੂ ਪੁਲਿਸ ਨੇ ਲਿਆ ਹਿਰਾਸਤ ’ਚ
. . .  about 4 hours ago
ਸ੍ਰੀਨਗਰ, 25 ਮਾਰਚ- ਜੰਮੂ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰੀਕ ਸਿੰਘ, ਵਾਸੀ ਆਰ.ਐਸ.ਪੁਰਾ ਅਤੇ ਉਸਦੀ ਪਤਨੀ ਪਰਮਜੀਤ ਕੌਰ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਅਤੇ ਪਪਲਪ੍ਰੀਤ ਸਿੰਘ ਜੋ ਕਿ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਸਾਥੀ ਹੈ, ਨਾਲ....
ਚੰਡੀਗੜ੍ਹ: ਯੂਥ ਕਾਂਗਰਸ ਦੇ ਆਗੂਆਂ ਨੇ ਰੋਕੀ ਰੇਲਗੱਡੀ
. . .  about 4 hours ago
ਚੰਡੀਗੜ੍ਹ, 25 ਮਾਰਚ- ਰਾਹੁਲ ਗਾਂਧੀ ਨੂੰ ਸੰਸਦ ਤੋਂ ਅਯੋਗ ਠਹਿਰਾਏ ਜਾਣ ਤੋਂ ਬਾਅਦ ਚੰਡੀਗੜ੍ਹ ਯੂਥ ਕਾਂਗਰਸ ਦੇ ਆਗੂਆਂ ਨੇ ਇੱਥੋਂ ਦੇ ਰੇਲਵੇ ਸਟੇਸ਼ਨ ’ਤੇ ਨਵੀਂ ਦਿੱਲੀ-ਚੰਡੀਗੜ੍ਹ ਸ਼ਤਾਬਦੀ...
ਭਲਕੇ ਯੂਰਪ ਦੀਆਂ ਘੜੀਆਂ ਦਾ ਸਮਾਂ ਹੋ ਜਾਵੇਗਾ 2 ਘੰਟੇ ਅੱਗੇ
. . .  about 4 hours ago
ਇਟਲੀ, 25 ਮਾਰਚ (ਹਰਦੀਪ ਸਿੰਘ ਕੰਗ)- 26 ਮਾਰਚ ਨੂੰ ਯੂਰਪ ਦੀਆਂ ਘੜੀਆਂ ਦਾ ਸਮਾਂ ਸਵੇਰ 2 ਵਜੇ ਤੋਂ ਇਕ ਘੰਟਾ ਅੱਗੇ ਹੋ ਜਾਵੇਗਾ। ਭਾਵ ਜਦੋਂ 2 ਵੱਜ ਜਾਣਗੇ ਤਾਂ ਉਸ ਸਮੇਂ 3 ਦਾ ਟਾਇਮ ਹੋ ਜਾਵੇਗਾ। ਯੂਰਪ ਭਰ ਵਿਚ ਬਣੇ ਇਲੈਕਟ੍ਰਾਨਿਕ ਸਿਸਟਮਾਂ, ਮੋਬਾਈਲ ਅਤੇ ਲੈਪਟਾਪ ਆਦਿ ’ਤੇ ਇਹ....
ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ 5 ਅਪ੍ਰੈਲ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 25 ਮਾਰਚ- ਦਿੱਲੀ ਦੀ ਅਦਾਲਤ ਨੇ ਆਬਕਾਰੀ ਨੀਤੀ ਮਾਮਲੇ ਤੋਂ ਪੈਦਾ ਹੋਏ ਮਨੀ ਲਾਂਡਰਿੰਗ ਮਾਮਲੇ ਵਿਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਗ੍ਰਿਫ਼ਤਾਰ ‘ਆਪ’ ਨੇਤਾ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ.....
ਹਿੰਦ-ਪਾਕਿ ਸਰਹੱਦ ਤੋਂ 35 ਕਰੋੜ ਦੀ ਹੈਰੋਇਨ ਬਰਾਮਦ
. . .  about 5 hours ago
ਖਾਲੜਾ, 25 ਮਾਰਚ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੀ ਬੀ. ਐਸ. ਐਫ਼. ਦੀ ਸਰਹੱਦੀ ਚੌਕੀ ਤਾਰਾ ਸਿੰਘ ਦੇ ਅਧੀਨ ਆਉਂਦੇ ਖ਼ੇਤਰ ਅੰਦਰੋਂ ਜਵਾਨਾਂ ਵਲੋਂ 7 ਕਿਲੋ 20 ਗ੍ਰਾਮ ਹੈਰੋਇਨ ਬਰਾਮਦ ਕਰਨ ਦੀ ਖ਼ਬਰ ਹੈ, ਜਿਸ ਦੀ....
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਦੇ ਅਨੰਦ ਕਾਰਜ ਸਮੇਂ ਦੀ ਤਸਵੀਰ
. . .  about 5 hours ago
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਦੇ ਅਨੰਦ ਕਾਰਜ ਸਮੇਂ ਦੀ ਤਸਵੀਰ
ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਡੇਰਾ ਬਿਆਸ
. . .  about 4 hours ago
ਬਿਆਸ, 25 ਮਾਰਚ (ਪਰਮਜੀਤ ਸਿੰਘ ਰੱਖੜਾ)- ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਡੇਰਾ ਬਿਆਸ ਪੁੱਜੇ, ਜਿੱਥੇ ਉਨ੍ਹਾਂ ਦਾ ਡੇਰਾ ਬਿਆਸ ਵਿਚਲੇ ਹੈਲੀਪੈਡ ’ਤੇ ਰਾਜ ਕੁਮਾਰ...
ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਅੱਜ ਡੇਰਾ ਬਿਆਸ ਵਿਖੇ ਪਹੁੰਚਣ ਦੀ ਸੰਭਾਵਨਾ
. . .  about 5 hours ago
ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਅੱਜ ਡੇਰਾ ਬਿਆਸ ਵਿਖੇ ਪਹੁੰਚਣ ਦੀ ਸੰਭਾਵਨਾ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ
. . .  about 5 hours ago
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ
ਅਗਲੇ 24 ਘੰਟਿਆਂ 'ਚ ਇਨ੍ਹਾਂ ਸ਼ਹਿਰਾਂ 'ਚ ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ
. . .  about 6 hours ago
ਚੰਡੀਗੜ੍ਹ, 25 ਮਾਰਚ-ਅਗਲੇ 24 ਘੰਟਿਆਂ ਦੌਰਾਨ ਬਰਨਾਲਾ, ਬਠਿੰਡਾ, ਫਰੀਦਕੋਟ, ਫ਼ਿਰੋਜ਼ਪੁਰ, ਜਲੰਧਰ, ਲੁਧਿਆਣਾ, ਮਾਨਸਾ, ਮੋਗਾ, ਮੁਕਤਸਰ, ਪਟਿਆਲਾ, ਸੰਗਰੂਰ, ਤਰਨਤਾਰਨ ਵਿਚ ਜ਼ਿਆਦਾਤਰ ਥਾਵਾਂ 'ਤੇ ਹਨੇਰੀ, ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਪਹੁੰਚੇ ਸੀ.ਬੀ.ਆਈ. ਦਫ਼ਤਰ
. . .  about 6 hours ago
ਨਵੀਂ ਦਿੱਲੀ, 25 ਮਾਰਚ- ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਸੀ.ਬੀ.ਆਈ. ਦਫ਼ਤਰ ਪਹੁੰਚੇ। ਉਹ ਨੌਕਰੀ ਘੁਟਾਲੇ ਦੇ ਮਾਮਲੇ ’ਚ ਜ਼ਮੀਨ ਦੇ ਸੰਬੰਧ ’ਚ ਪੁੱਛਗਿੱਛ ਲਈ ਸੀ.ਬੀ.ਆਈ ਦੇ ਸਾਹਮਣੇ ਪੇਸ਼ ਹੋਣਗੇ।
ਰਾਹੁਲ ਗਾਂਧੀ ਪਾਰਟੀ ਹੈੱਡਕੁਆਰਟਰ ਦਿੱਲੀ ਵਿਖੇ ਅੱਜ ਦੁਪਹਿਰ ਇਕ ਵਜੇ ਕਰਨਗੇ ਪ੍ਰੈੱਸ ਕਾਨਫ਼ਰੰਸ
. . .  about 6 hours ago
ਚੰਡੀਗੜ੍ਹ, 25 ਮਾਰਚ (ਵਿਕਰਮਜੀਤ ਸਿੰਘ)-ਕੁੱਲ ਹਿੰਦ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਕੇਸ ’ਚ ਸਜ਼ਾ ਹੋਣ ਮਗਰੋਂ ਜਿੱਥੇ ਸਿਆਸੀ ਪਾਰਾ ਵਧਿਆ ਹੋਇਆ ਹੈ, ਉੱਥੇ ਰਾਹੁਲ ਗਾਂਧੀ ਅੱਜ ਪਾਰਟੀ ਹੈਡਕੁਆਰਟਰ...
ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਿਸ ਨੇ ਪਿੰਡ ਰਾਊਵਾਲ ਦੇ ਐੱਨ.ਆਰ.ਆਈ. ਦੀ ਕੋਠੀ 'ਚੋਂ 3 ਨੌਜਵਾਨ ਕੀਤੇ ਕਾਬੂ
. . .  about 6 hours ago
ਕਾਦੀਆਂ, 25 ਮਾਰਚ (ਕੁਲਦੀਪ ਸਿੰਘ ਜਾਫਲਪੁਰ)-ਭਾਈ ਅੰਮ੍ਰਿਤਪਾਲ ਸਿੰਘ ਮਾਮਲੇ 'ਚ ਪੰਜਾਬ ਪੁਲਿਸ ਵਲੋਂ ਪੂਰੇ ਪੰਜਾਬ 'ਚ ਥਾਂ-ਥਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਦੀ ਦੇਰ ਸ਼ਾਮ ਨੂੰ 8 ਵਜੇ ਦੇ ਕਰੀਬ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਰਾਊਵਾਲ 'ਚ ਅੰਮ੍ਰਿਤਸਰ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 28 ਅੱਸੂ ਸੰਮਤ 553

ਸੰਗਰੂਰ

ਸ਼੍ਰੋ.ਅ.ਦ.(ਬ) ਨੇ ਹਲਕਾ ਅਮਰਗੜ੍ਹ ਅੰਦਰ 'ਮੈਰਾਥਨ ਮੀਟਿੰਗਾਂ' ਰਾਹੀਂ ਸਿਆਸੀ ਸਰਗਰਮੀਆਂ 'ਚ ਲਿਆਂਦੀ ਤੇਜ਼ੀ

ਕੁੱਪ ਕਲਾਂ, 12 ਅਕਤੂਬਰ (ਮਨਜਿੰਦਰ ਸਿੰਘ ਸਰੌਦ)-ਪੰਜਾਬ ਅੰਦਰ ਅਗਲੇ 4 ਮਹੀਨਿਆਂ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਵੱਕਾਰੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਵਿਧਾਨ ਸਭਾ ਹਲਕਾ ਅਮਰਗੜ੍ਹ ਅੰਦਰ ਹੋਰਨਾਂ ਪਾਰਟੀਆਂ ਨਾਲ 'ਸਿਆਸੀ ਦਸਤਪੰਜਾ' ਲੜਾਉਣ ਦੇ ...

ਪੂਰੀ ਖ਼ਬਰ »

ਲਖੀਮਪੁਰ ਘਟਨਾ ਦੇ ਰੋਸ ਵਜੋਂ ਕਾਂਗਰਸ ਨੇ ਰੱਖਿਆ ਇਕ ਘੰਟੇ ਦਾ ਮੋਨ ਵਰਤ

ਸੰਗਰੂਰ, 12 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਜ਼ਿਲ੍ਹਾ ਕਾਂਗਰਸ ਦੇ ਕਾਰਜਕਾਰਨੀ ਪ੍ਰਧਾਨ ਰਜਿੰਦਰ ਸਿੰਘ ਰਾਜਾ ਬੀਰ ਕਲਾਂ ਦੀ ਅਗਵਾਈ ਹੇਠ ਕਾਂਗਰਸ ਆਗੂਆਂ, ਵਰਕਰਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਪਾਰਕ ਵਿਚ ਰੋਸ ...

ਪੂਰੀ ਖ਼ਬਰ »

ਕੇਂਦਰੀ ਹਕੂਮਤ ਸੂਬਿਆਂ ਦੇ ਹੱਕਾਂ ਨੂੰ ਕੁਚਲਣ ਦੇ ਰਾਹ ਤੁਰੀ-ਜਥੇ. ਸਰੌਦ

ਕੁੱਪ ਕਲਾਂ, 12 ਅਕਤੂਬਰ (ਅਜੀਤ ਬਿਊਰੋ)-ਪਿਛਲੇ ਲੰਬੇ ਸਮੇਂ ਤੋਂ ਕੇਂਦਰ ਦੀ ਮੋਦੀ ਹਕੂਮਤ ਤਾਨਾਸ਼ਾਹ ਰਵੱਈਆ ਅਖ਼ਤਿਆਰ ਕਰ ਕੇ ਸੂਬਿਆਂ ਦੇ ਹੱਕਾਂ ਨੂੰ ਕੁਚਲ ਕੇ ਸੰਘੀ ਢਾਂਚੇ ਨੂੰ ਤਹਿਸ-ਨਹਿਸ ਕਰਨ ਦੇ ਰਾਹ 'ਤੇ ਤੁਰ ਚੁੱਕੀ ਵਿਖਾਈ ਦਿੰਦੀ ਹੈ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ 15 ਨੂੰ ਫੂਕੇ ਜਾਣਗੇ ਪੁਤਲੇ

ਲਹਿਰਾਗਾਗਾ, 12 ਸਤੰਬਰ (ਕੰਵਲਜੀਤ ਸਿੰਘ ਢੀਂਡਸਾ)-ਲਖੀਮਪੁਰ ਖੇਰੀ ਉੱਤਰ ਪ੍ਰਦੇਸ਼ 'ਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਕੇਂਦਰੀ ਰਾਜ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸੀਸ ਮਿਸ਼ਰਾ ਵਲੋਂ ਕਿਸਾਨਾਂ ਉੱਪਰ ਗੱਡੀ ਚੜ੍ਹਾਉਣ ਗੋਲੀਆਂ ਚਲਾ ਕੇ 4 ਕਿਸਾਨਾਂ ਅਤੇ ਇਕ ਪੱਤਰਕਾਰ ਨੂੰ ਸ਼ਹੀਦ ਕਰਨ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਬਲਾਕ ਲਹਿਰਾਗਾਗਾ ਵਲੋਂ ਸ਼ਰਧਾਂਜਲੀ ਸਮਾਗਮ ਕੀਤਾ ਗਿਆ | ਇਸ ਮੌਕੇ ਇਕੱਠੇ ਹੋਏ ਕਿਸਾਨਾਂ ਨੇ ਹਰਵਿੰਦਰ ਸਿੰਘ ਲਦਾਲ, ਭੀਮ ਸਿੰਘ ਆਲਮਪੁਰ, ਬਲਬੀਰ ਸਿੰਘ ਜਲੂਰ, ਗੁਰਦੇਵ ਸਿੰਘ, ਬਲ ਸਿੰਘ, ਛੱਜੂ ਰਾਮ ਘੋੜੇਨਬ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ |
ਕਿਸਾਨ ਜਥੇਬੰਦੀਆਂ ਨ ਐਲਾਨ ਕੀਤਾ ਕਿ 15 ਅਕਤੂਬਰ ਨੂੰ ਅਨਾਜ ਮੰਡੀ ਲਹਿਰਾਗਾਗਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਆਨਾਥ, ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁਤਲੇ ਫੂਕੇ ਜਾਣਗੇ |

ਖ਼ਬਰ ਸ਼ੇਅਰ ਕਰੋ

 

ਜਥੇ. ਸਰੌਦ ਦੀ ਜ਼ਿਲ੍ਹਾ ਮਲੇਰਕੋਟਲਾ (ਦਿਹਾਤੀ) ਪ੍ਰਧਾਨ ਵਜੋਂ ਨਿਯੁਕਤੀ 'ਤੇ ਖ਼ੁਸ਼ੀ ਦਾ ਇਜ਼ਹਾਰ

ਸੰਦੌੜ, 12 ਅਕਤੂਬਰ (ਜਸਵੀਰ ਸਿੰਘ ਜੱਸੀ)-ਸ਼੍ਰੋਮਣੀ ਅਕਾਲੀ ਦਲ (ਸ) ਦੇ ਪ੍ਰਧਾਨ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਆਪਣੀ ਪਾਰਟੀ ਦਾ ਵਿਸਥਾਰ ਕਰਦਿਆਂ ਲੰਮੇ ਸਮੇਂ ਤੋਂ ਪਾਰਟੀ ਲਈ ਨਿਰੰਤਰ ਕੰਮ ਕਰਦੇ ਅਤੇ ਲੋਕ ਸੇਵਾ ਨੂੰ ਸਮਰਪਿਤ ਵਿਧਾਨ ਸਭਾ ਹਲਕਾ ...

ਪੂਰੀ ਖ਼ਬਰ »

ਬਿਜਲੀ ਸੰਕਟ ਦੇ ਸੰਕਟ 'ਚ ਫਸੇ ਪਾਵਰਕਾਮ ਅਧਿਕਾਰੀ ਤੇ ਕਰਮਚਾਰੀ

ਲਹਿਰਾਗਾਗਾ, 12 ਅਕਤੂਬਰ (ਗਰਗ, ਢੀਂਡਸਾ, ਖੋਖਰ)-ਸੂਬੇ ਅੰਦਰ ਪੈਦਾ ਹੋਏ ਬਿਜਲੀ ਸੰਕਟ ਕਾਰਨ ਕਿਸਾਨ ਯੂਨੀਅਨ ਨੂੰ ਮਜ਼ਬੂਰ ਹੋ ਕੇ ਪਾਵਰਕਾਮ ਦੇ ਦਫ਼ਤਰਾਂ ਅੱਗੇ ਧਰਨੇ ਲਗਾਉਣੇ ਪੈ ਰਹੇ ਹਨ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮੀਤ ਪ੍ਰਧਾਨ ਸੂਬਾ ...

ਪੂਰੀ ਖ਼ਬਰ »

ਕਾਂਗਰਸ ਦੇ ਆਪਸੀ ਕਾਟੋ-ਕਲੇਸ਼ 'ਚ ਸੂਬੇ ਦਾ ਵਿਕਾਸ ਹੋਇਆ ਠੱਪ-ਭਾਈ ਲੌਂਗੋਵਾਲ

ਲਹਿਰਾਗਾਗਾ, 12 ਅਕਤੂਬਰ (ਅਸ਼ੋਕ ਗਰਗ, ਪ੍ਰਵੀਨ ਖੋਖਰ)-ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਲਹਿਰਾਗਾਗਾ ਤੋਂ ਸੰਭਾਵੀ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵਿਚ ਚੱਲ ਰਹੇ ਕਾਟੋ-ਕਲੇਸ਼ ...

ਪੂਰੀ ਖ਼ਬਰ »

ਪਟਾਕੇ ਪਾਉਣ ਵਾਲੇ 5 ਬੁਲਟ ਮੋਟਰਸਾਈਕਲ ਕੀਤੇ ਜ਼ਬਤ

ਲਹਿਰਾਗਾਗਾ, 12 ਅਕਤੂਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਲਹਿਰਾਗਾਗਾ ਪੁਲਿਸ ਨੇ ਬੁਲਟ ਮੋਟਰਸਾਈਕਲ 'ਤੇ ਪਟਾਕੇ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ | ਡੀ.ਐਸ.ਪੀ. ਬਲਜਿੰਦਰ ਸਿੰਘ ਪੰਨੂ ਦੇ ਦਿਸ਼ਾ-ਨਿਰਦੇਸ਼ ਉੱਪਰ ਪੁਲਿਸ ਨੇ ...

ਪੂਰੀ ਖ਼ਬਰ »

ਡਿਫਾਲਟਰ ਸ਼ੈਲਰ ਮਾਲਕਾਂ ਦੇ ਸ਼ੈਲਰਾਂ 'ਚ ਝੋਨਾ ਨਾ ਲਗਾਉਣ ਲਈ ਦਿੱਤਾ ਮੰਗ-ਪੱਤਰ

ਲਹਿਰਾਗਾਗਾ, 12 ਅਕਤੂਬਰ (ਅਸ਼ੋਕ ਗਰਗ)-ਆੜ੍ਹਤੀ ਆਗੂ ਰਾਜ ਕੁਮਾਰ ਗਰਗ, ਆੜ੍ਹਤੀ ਸੋਹਣ ਲਾਲ ਬਿਸਾਖੀ ਰਾਮ, ਆੜ੍ਹਤੀ ਸੰਦੀਪ ਸਿੰਗਲਾ, ਤੇਜ ਰਾਮ ਓਮ ਪ੍ਰਕਾਸ਼, ਬਖੋਰਾ ਟਰੇਡਿੰਗ ਕੰਪਨੀ, ਚਿਰੰਜੀ ਲਾਲ ਓਮ ਪ੍ਰਕਾਸ਼ ਹੋਰਾਂ ਨੇ ਜ਼ਿਲ੍ਹਾ ਖ਼ੁਰਾਕ ਕੰਟਰੋਲਰ ਸਮੇਤ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਪੰਜਾਬੀ ਪਰਖ ਮੁਕਾਬਲੇ 'ਚ ਸੁਨਾਮ ਦੀਆਂ ਬੱਚੀਆਂ ਛਾਈਆਂ

ਸੁਨਾਮ ਊਧਮ ਸਿੰਘ ਵਾਲਾ, 12 ਅਕਤੂਬਰ (ਧਾਲੀਵਾਲ, ਭੁੱਲਰ)-ਭਾਸ਼ਾ ਵਿਭਾਗ ਪੰਜਾਬ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਬਾਲ ਸਾਹਿਤ ਪਰਖ ਮੁਕਾਬਲੇ 'ਚ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਮਾਤਾ ਪਿਤਾ ਅਤੇ ਸੁਨਾਮ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ | ...

ਪੂਰੀ ਖ਼ਬਰ »

ਅੱਗ ਲੱਗਣ ਕਾਰਨ ਬਾਰਦਾਨਾ ਸੜ ਕੇ ਹੋਇਆ ਸੁਆਹ

ਖਨੌਰੀ, 12 ਅਕਤੂਬਰ (ਬਲਵਿੰਦਰ ਸਿੰਘ ਥਿੰਦ)-ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿਖੇ ਬੀਤੀ ਰਾਤ ਸ੍ਰੀ ਬਾਲਾ ਜੀ ਬਾਰਦਾਨਾ ਸਟੋਰ 'ਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਬਾਰਦਾਨਾ ਸੜ ਕੇ ਸੁਆਹ ਹੋ ਗਿਆ | ਇਸ ਸੰਬੰਧ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰੀ ਬਾਲਾ ਜੀ ...

ਪੂਰੀ ਖ਼ਬਰ »

ਮੋਦੀ ਸਰਕਾਰ ਦੀਆਂ ਅਸਪਸ਼ਟ ਨੀਤੀਆਂ ਸਦਕਾ ਫ਼ੌਜੀ ਜਵਾਨ ਤੇ ਕਿਸਾਨ ਸੁਰੱਖਿਅਤ ਨਹੀਂ-ਐਡ. ਝੂੰਦਾਂ

ਸ਼ੇਰਪੁਰ, 12 ਅਕਤੂਬਰ (ਦਰਸ਼ਨ ਸਿੰਘ ਖੇੜੀ)-ਪੁਣਛ ਇਲਾਕੇ 'ਚ 5 ਫ਼ੌਜੀ ਨੌਜਵਾਨਾਂ ਦੀ ਹੱਤਿਆ ਦੇਸ਼ ਦੇ ਦੁਸ਼ਮਣ ਤਾਕਤਾਂ ਵਲੋਂ ਕੀਤੀ ਗਈ ਹੈ | ਕੇਂਦਰ ਦੀ ਮੋਦੀ ਸਰਕਾਰ ਅੱਜ ਦੇਸ਼ ਦੇ ਅੰਦਰੂਨੀ ਅਤੇ ਸਰਹੱਦੀ ਖੇਤਰ ਦੇ ਮਸਲਿਆਂ ਨੂੰ ਹੱਲ ਕਰਨ 'ਚ ਨਾਕਾਮ ਰਹੀ ਹੈ | ...

ਪੂਰੀ ਖ਼ਬਰ »

ਪੰਜਾਬ ਰਾਜ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚ ਜੇਤੂ ਖਿਡਾਰੀ ਸਨਮਾਨੇ

ਲਹਿਰਾਗਾਗਾ, 12 ਅਕਤੂਬਰ (ਅਸ਼ੋਕ ਗਰਗ)-ਸੀਬਾ ਹੋਲੀ ਮਿਸ਼ਨ ਖੇਡ ਅਕੈਡਮੀ ਦੇ ਛੇ ਖਿਡਾਰੀਆਂ ਨੇ ਜ਼ੀਰਾ ਵਿਖੇ ਹੋਈ 17ਵੀਂ ਪੰਜਾਬ ਰਾਜ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਸਬ-ਜੂਨੀਅਰ 'ਚ ਤਗਮੇ ਜਿੱਤ ਕੇ ਆਪਣੀ ਧਾਕ ਜਮਾਈ | 47 ਕਿੱਲੋ ਭਾਰ ਵਰਗ ਵਿਚ ਨਵਜੋਤ ਕੌਰ, 57 ਕਿੱਲੋ ਭਾਰ ...

ਪੂਰੀ ਖ਼ਬਰ »

ਆਜੀਵਿਕਾ ਮਿਸ਼ਨ ਤਹਿਤ ਘਰੇਲੂ ਬਗੀਚੀਆਂ ਲਾਉਣ ਦੀ ਦਿੱਤੀ ਸਿਖਲਾਈ

ਸੁਨਾਮ ਊਧਮ ਸਿੰਘ ਵਾਲਾ, 12 ਅਕਤੂਬਰ (ਭੁੱਲਰ, ਧਾਲੀਵਾਲ) - ਪੀ. ਐਸ. ਆਰ. ਐਲ. ਐਮ. ਬਲਾਕ ਸੁਨਾਮ ਦੇ ਲਾਇਵਲੀਹੱੁਡ ਅਮਲੇ ਵਲੋਂ ਵੱਖ-ਵੱਖ ਪਿੰਡਾਂ 'ਚ ਸੈੱਲਫ਼ ਹੈਲਪ ਗਰੁੱਪਾਂ ਦੇ ਮੈਂਬਰਾਂ ਨੂੰ ਆਜੀਵਿਕਾ ਮਿਸ਼ਨ ਤਹਿਤ ਪਰਿਵਾਰਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਦੇ ...

ਪੂਰੀ ਖ਼ਬਰ »

ਅਪੋਲੋਜੀਤ ਸਿੰਘ ਕਮਾਲਪੁਰ ਡਾਇਰੈਕਟਰ ਦੀ ਚੋਣ ਜਿੱਤੇ

ਦਿੜ੍ਹਬਾ ਮੰਡੀ, 12 ਅਕਤੂਬਰ (ਹਰਬੰਸ ਸਿੰਘ ਛਾਜਲੀ)-ਵੇਰਕਾ ਮਿਲਕ ਪਲਾਂਟ ਸੰਗਰੂਰ ਦੇ ਬੋਰਡ ਆਫ਼ ਡਾਇਰੈਕਟਰ ਦੀ ਚੋਣ ਹੋਈ | ਦਿੜ੍ਹਬਾ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਕੀਲ ਅਪੋਲੋਜੀਤ ਸਿੰਘ ਕਮਾਲਪੁਰ ਸਪੁੱਤਰ ਚੇਅਰਮੈਨ ਤੇਜਾ ਸਿੰਘ ਕਮਾਲਪੁਰ ਨੇ ...

ਪੂਰੀ ਖ਼ਬਰ »

ਰੋਟਰੀ ਕਲੱਬ ਨੇ ਦਿਲ ਦੇ ਰੋਗਾਂ ਦਾ ਜਾਂਚ ਕੈਂਪ ਲਗਾਇਆ

ਅਹਿਮਦਗੜ੍ਹ, 12 ਅਕਤੂਬਰ (ਰਣਧੀਰ ਸਿੰਘ ਮਹੋਲੀ)-ਦਿਲ ਦੀਆਂ ਵਧਦੀਆਂ ਬਿਮਾਰੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਰੋਟਰੀ ਕਲੱਬ ਅਹਿਮਦਗੜ੍ਹ ਵਲੋਂ ਦਿਲ ਦੇ ਰੋਗਾਂ ਦਾ ਜਾਂਚ ਕੈਂਪ ਲਗਾਇਆ | ਬਜਰੰਗ ਅਖਾੜਾ ਵਿਖੇ ਗਲੋਬਲ ਹਸਪਤਾਲ ਦੇ ਸਹਿਯੋਗ ਨਾਲ ਪ੍ਰਧਾਨ ਅਜੇ ...

ਪੂਰੀ ਖ਼ਬਰ »

ਅਧਿਆਪਕ ਦਲ ਪੰਜਾਬ ਵਲੋਂ ਮਿਡ-ਡੇ-ਮੀਲ ਦੇ ਖਾਤੇ ਤਬਦੀਲ ਕਰਨ ਦੇ ਹੁਕਮਾਂ ਦੀ ਨਿਖੇਧੀ

ਸੰਗਰੂਰ, 12 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਅਧਿਆਪਕ ਦਲ ਪੰਜਾਬ (ਜਹਾਂਗੀਰ) ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸ੍ਰ:ਅਵਤਾਰ ਸਿੰਘ ਢਢੋਗਲ, ਜ਼ਿਲ੍ਹਾ ਜਨਰਲ ਸਕੱਤਰ ਸ਼੍ਰ: ਇੰਦਰਪਾਲ ਸਿੰਘ ਸੂਲਰ ਅਤੇ ਜ਼ਿਲ੍ਹਾ ਪੈੱ੍ਰਸ ਸਕੱਤਰ ਅਮਰੀਕ ਸਿੰਘ ਕਣਕਵਾਲ ਨੇ ਪੰਜਾਬ ਸਟੇਟ ...

ਪੂਰੀ ਖ਼ਬਰ »

ਅਗਰਵਾਲ ਸਭਾ ਭਾਈਚਾਰਕ ਸਾਂਝ ਦੀ ਪ੍ਰਤੀਕ, ਸਿਆਸੀ ਨਹੀਂ-ਗੋਇਲ

ਦਿੜ੍ਹਬਾ ਮੰਡੀ, 12 ਅਕਤੂਬਰ (ਹਰਬੰਸ ਸਿੰਘ ਛਾਜਲੀ)-ਅਗਰਵਾਲ ਸਭਾ ਦਿੜ੍ਹਬਾ ਦੀ ਮੀਟਿੰਗ ਪ੍ਰਧਾਨ ਸ੍ਰੀ ਰਾਮ ਗੋਇਲ ਦੀ ਅਗਵਾਈ ਹੇਠ ਹੋਈ | ਸ੍ਰੀ ਗੋਇਲ ਨੇ ਕਿਹਾ ਕਿ ਅਗਰਵਾਲ ਸਭਾ ਭਾਈਚਾਰਕ ਸਾਂਝ ਲਈ ਬਣੀ ਹੋਈ ਹੈ, ਜਿਸ ਦਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ...

ਪੂਰੀ ਖ਼ਬਰ »

ਦੁਸਹਿਰੇ ਮੇਲੇ ਦੀਆਂ ਤਿਆਰੀਆਂ ਮੁਕੰਮਲ, ਐਸ.ਐਸ.ਪੀ. ਸਵਪਨ ਸ਼ਰਮਾ ਕਰਨਗੇ ਸ਼ਿਰਕਤ

ਸ਼ੇਰਪੁਰ, 12 ਅਕਤੂਬਰ (ਸੁਰਿੰਦਰ ਚਹਿਲ)-ਜਨ ਸਹਾਰਾ ਕਲੱਬ ਸ਼ੇਰਪੁਰ ਵਲੋਂ ਦੁਸਹਿਰੇ ਮੇਲੇ ਦਾ ਤਿਉਹਾਰ 15 ਅਕਤੂਬਰ ਨੂੰ ਰਾਮ ਲੀਲ੍ਹਾ ਗਰਾੳਾੂਡ ਸ਼ੇਰਪੁਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਆਗੂ ਚੇਤਨ ...

ਪੂਰੀ ਖ਼ਬਰ »

ਗੰਨਾ ਮਿੱਲ ਕਿਸਾਨਾਂ ਦੀ ਅਦਾਇਗੀ ਤੁਰੰਤ ਦੇਵੇ-ਬੁਗਰਾ

ਧੂਰੀ, 12 ਅਕਤੂਬਰ (ਸੁਖਵੰਤ ਸਿੰਘ ਭੁੱਲਰ)-ਗੰਨਾ ਸੰਘਰਸ਼ ਕਮੇਟੀ ਦੇ ਕਿਸਾਨ ਆਗੂ ਸ. ਹਰਜੀਤ ਸਿੰਘ ਬੁਗਰਾ ਨੇ ਗੰਨਾ ਕਿਸਾਨਾਂ ਦੀ ਬਕਾਇਆ ਅਦਾਇਗੀ ਜਿਸ ਵਿਚ 2 ਕਰੋੜ ਹਰਿਆਣਾ ਦੇ ਜੀਂਦ ਦੇ ਗੰਨਾ ਕਿਸਾਨਾਂ ਦੀ ਸ਼ਾਮਲ ਹੈ ਨੂੰ ਮਿਲ ਮੈਨੇਜਮੈਂਟ ਤੁਰੰਤ ਅਦਾ ਕਰਨ ਦੀ ਮੰਗ ...

ਪੂਰੀ ਖ਼ਬਰ »

ਪਰਿਵਰਤਨ ਸੁਸਾਇਟੀ ਨੂੰ ਖ਼ੂਨਦਾਨ 'ਚ ਮੋਹਰੀ ਹੋਣ ਕਰਕੇ ਮਿਲਿਆ 'ਪੰਜਾਬ ਸਟੇਟ ਐਵਾਰਡ'

ਧੂਰੀ, 12 ਅਕਤੂਬਰ (ਸੰਜੇ ਲਹਿਰੀ, ਦੀਪਕ)-ਸਥਾਨਕ ਪਰਿਵਰਤਨ ਮਾਲਵਾ ਫਰੈਂਡਜ਼ ਵੈੱਲਫੇਅਰ ਸੁਸਾਇਟੀ ਨੂੰ ਅੰਮਿ੍ਤਸਰ 'ਚ ਹੋਏ ਸਟੇਟ ਪੱਧਰੀ ਸਮਾਗਮ 'ਚ ਖ਼ੂਨਦਾਨ 'ਚ ਮੋਹਰੀ ਹੋਣ ਕਰਕੇ ਪੰਜਾਬ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਬੁਲਾਰੇ ...

ਪੂਰੀ ਖ਼ਬਰ »

ਗੁਰਮੇਲ ਸਿੰਘ ਮੇਲੀ ਵੇਰਕਾ ਮਿਲਕ ਸੈਂਟਰ ਦੇ ਡਾਇਰੈਕਟਰ ਬਣੇ

ਅਮਰਗੜ੍ਹ, 12 ਅਕਤੂਬਰ (ਜਤਿੰਦਰ ਮੰਨਵੀ)-ਵੇਰਕਾ ਮਿਲਕ ਪਲਾਂਟ ਸੰਗਰੂਰ ਦੇ ਬੋਰਡ ਦੀ ਨਵੀ ਚੋਣ 'ਚ ਗੁਰਮੇਲ ਸਿੰਘ ਮੇਲੀ ਜੋਨ ਨੰਬਰ ਚਾਰ ਚੌਂਦਾ ਤੋਂ ਜਿੱਤ ਕੇ ਡਾਇਰੈਕਟਰ ਬਣਨ 'ਤੇ ਜਿੱਥੇ ਸਮੂਹ ਪਲਾਂਟ ਬੋਰਡ ਵਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਉੱਥੇ ਪਿੰਡ ਪਹੁੰਚਣ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਕੰਨਿਆ ਦਿਵਸ ਤੇ ਸਿਹਤ ਦਿਵਸ ਮਨਾਇਆ

ਮਲੇਰਕੋਟਲਾ, 12 ਅਕਤੂਬਰ (ਪਾਰਸ ਜੈਨ)-ਸਥਾਨਕ ਲੋਹਾ ਬਾਜ਼ਾਰ, ਢਾਬੀ ਗੇਟ ਵਿਖੇ ਸਥਿਤ ਗੂੰਗੇ ਅਤੇ ਬੋਲੇ ਬੱਚਿਆਂ ਦੇ ਸਕੂਲ ਵਿਚ ਰੋਟਰੀ ਕਲੱਬ ਮਾਲੇਰਕੋਟਲਾ ਵਲੋਂ ਅੰਤਰਰਾਸ਼ਟਰੀ ਗਰਲ ਚਾਈਲਡ ਦਿਵਸ ਮਨਾਇਆ ਗਿਆ ਜਿਸ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਕੇਕ ਕੱਟਿਆ | ...

ਪੂਰੀ ਖ਼ਬਰ »

ਅਗਰਵਾਲ ਪਰਿਵਾਰ ਮਿਲਨ ਸੰਘ ਵਲੋਂ ਸਮਾਜ ਸੇਵੀ ਸੰਸਥਾ ਪ੍ਰਧਾਨ ਰਾਕੇਸ਼ ਗਰਗ ਸਨਮਾਨਿਤ

ਅਹਿਮਦਗੜ੍ਹ, 12 ਅਕਤੂਬਰ (ਰਣਧੀਰ ਸਿੰਘ ਮਹੋਲੀ)-ਅਗਰਵਾਲ ਪਰਿਵਾਰ ਮਿਲ਼ਨ ਸੰਘ ਵਲੋਂ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੰਡੇ ਅਹਿਮਦਗੜ੍ਹ ਕਲੱਬ ਪ੍ਰਧਾਨ ਰਾਕੇਸ਼ ਗਰਗ ਦਾ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਰਾਸ਼ਟਰੀ ...

ਪੂਰੀ ਖ਼ਬਰ »

ਮਾਝੀ ਵਿਖੇ ਮਜ਼ਦੂਰ ਸੰਸਥਾ ਦੀ ਹੋਈ ਮੀਟਿੰਗ

ਭਵਾਨੀਗੜ੍ਹ, 12 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਮਾਝੀ ਵਿਖੇ 'ਹਾਮੀ ਮਜ਼ਦੂਰ ਦੇ' ਮੁਹਿੰਮ ਤਹਿਤ ਐਸ.ਸੀ. ਭਾਈਚਾਰੇ ਦੀ ਮੀਟਿੰਗ ਹੋਈ, ਜਿਸ ਵਿਚ ਹਾਮੀ ਮਜ਼ਦੂਰ ਸੰਸਥਾ ਦੇ ਮੁੱਖ ਸਰਪ੍ਰਸਤ ਚਮਨਦੀਪ ਸਿੰਘ ਮਿਲਖੀ ਅਤੇ ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਲਾਰਾ ...

ਪੂਰੀ ਖ਼ਬਰ »

ਕਾਂਗਰਸ ਐਸ.ਸੀ. ਮੋਰਚਾ ਚੰਨੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਲਿਜਾ ਕੇ 2022 'ਚ ਮੁੜ ਬਣਾਏਗਾ ਸਰਕਾਰ-ਗੁਰਲਾਲ ਸਿੰਘ

ਸੰਗਰੂਰ, 12 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਕਾਂਗਰਸ ਦੇ ਐਸ.ਸੀ., ਐਸ.ਟੀ. ਵਿੰਗ ਦੀ ਇਕ ਮੀਟਿੰਗ ਚੇਅਰਮੈਨ ਗੁਰਲਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਦਲਿਤ ਭਾਈਚਾਰੇ ਨਾਲ ਸੰਬੰਧਤ ਸ੍ਰੀ ਚਰਨਜੀਤ ਸਿੰਘ ਚੰਨੀ ਦੀ ਮੁੱਖ ਮੰਤਰੀ ਵਜੋਂ ਕੀਤੀ ਨਿਯੁਕਤੀ ਦਾ ...

ਪੂਰੀ ਖ਼ਬਰ »

ਸਕੂਲ ਟੀਚਰ ਦੇ ਮਾੜੇ ਰਵੱਈਏ ਤੋਂ ਖ਼ਫ਼ਾ ਕੁੱਕ ਵਰਕਰਾਂ ਵਲੋਂ 19 ਨੂੰ ਧਰਨਾ

ਸੁਨਾਮ ਊਧਮ ਸਿੰਘ ਵਾਲਾ, 12 ਅਕਤੂਬਰ (ਧਾਲੀਵਾਲ, ਭੁੱਲਰ) - ਲਾਲ ਝੰਡਾ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਦੀ ਮੀਟਿੰਗ ਬੀਬੀ ਜਸਮੇਲ ਕੌਰ ਬੀਰ ਕਲ੍ਹਾਂ ਦੀ ਪ੍ਰਧਾਨਗੀ ਹੇਠ ਸਥਾਨਕ ਮਾਤਾ ਮੋਦੀ ਪਾਰਕ ਵਿਖੇ ਹੋਈ | ਇਸ ਸਮੇਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ...

ਪੂਰੀ ਖ਼ਬਰ »

ਬਿਮਾਰ ਤੇ ਦੁਖੀ ਲੋਕਾਂ ਦੀ ਸੇਵਾ ਕਰ ਕੇ ਮਾਨਸਿਕ ਖ਼ੁਸ਼ੀ ਮਿਲਦੀ ਹੈ-ਕੌਂਸਲਰ ਸ਼ਕੀਲ

ਮਲੇਰਕੋਟਲਾ, 12 ਅਕਤੂਬਰ (ਪਾਰਸ ਜੈਨ)-ਸਥਾਨਕ ਦਸਤਰਖ਼ਾਨ ਟੀਮ ਵਲੋਂ ਪਿਛਲੇ ਢਾਈ ਸਾਲ ਤੋਂ ਲਗਾਤਾਰ ਸਿਵਲ ਹਸਪਤਾਲ ਵਿੱਚ ਦਾਖਲ ਮਰੀਜ਼ਾ ਨੂੰ ਬੈੱਡ ਤੱਕ ਖਾਣਾ ਰੋਜ਼ਾਨਾ ਪਹੁੰਚਾ ਕੇ ਬਹੁਤ ਹੀ ਵਡਮੁੱਲੀ ਸੇਵਾ ਨਿਭਾਈ ਜਾ ਰਹੀ ਹੈ | ਇਸ ਸੇਵਾ ਤੋਂ ਹਜ਼ਾਰਾਂ ਹੀ ਮਰੀਜ਼ ...

ਪੂਰੀ ਖ਼ਬਰ »

ਭਗਵੰਤ ਮਾਨ ਦੇ ਧੂਰੀ ਤੋਂ ਚੋਣ ਲੜਨ ਦੀਆਂ ਸੰਭਾਵਨਾਵਾਂ ਨਾਲ ਹਲਕੇ ਦੀ ਸਿਆਸਤ ਗਰਮਾਈ

ਧੂਰੀ, 12 ਅਕਤੂਬਰ (ਸੰਜੇ ਲਹਿਰੀ)-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵਲੋਂ 2022 ਦੀਆਂ ਚੋਣਾਂ 'ਚ ਧੂਰੀ ਹਲਕੇ ਤੋਂ ਚੋਣ ਲੜਨ ਦੀ ਚਰਚਾ ਨੇ ਜਿੱਥੇ ਹਲਕੇ ਦਾ ਸਿਆਸੀ ਮਾਹੌਲ ਗਰਮਾ ਦਿੱਤਾ ਹੈ, ਉੱਥੇ ਹੀ ਆਮ ਆਦਮੀ ਪਾਰਟੀ ਵਲੋਂ 2022 ਦੀਆਂ ਚੋਣਾਂ 'ਚ ਟਿਕਟ ਮਿਲਣ ਦੇ ...

ਪੂਰੀ ਖ਼ਬਰ »

ਸਟੇਟ ਐਵਾਰਡੀ ਅਧਿਆਪਕ ਅਮਰਿੰਦਰ ਸਿੰਘ ਸਨਮਾਨਿਤ

ਅਮਰਗੜ੍ਹ, 12 ਅਕਤੂਬਰ (ਸੁਖਜਿੰਦਰ ਸਿੰਘ ਝੱਲ)-ਵਿੱਦਿਆ ਦੇ ਖੇਤਰ 'ਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਰਾਜ ਪੁਰਸਕਾਰਤ ਅਧਿਆਪਕ ਅਮਰਿੰਦਰ ਸਿੰਘ ਨੂੰ ਸੈਂਟਰ ਬਾਗੜੀਆਂ ਦੇ ਅਧਿਆਪਕਾਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਾਗੜੀਆਂ ਵਿਖੇ ਇਕ ਸਾਦਾ ਸਮਾਗਮ ਕਰਕੇ ...

ਪੂਰੀ ਖ਼ਬਰ »

ਮਜ਼ਬੂਤ ਖੇਤਰੀ ਪਾਰਟੀ ਹੀ ਸੂਬੇ 'ਚ ਬਿਹਤਰ ਬਦਲ ਦੇ ਸਕਦੀ ਹੈ-ਪਰਮਿੰਦਰ ਸਿੰਘ ਢੀਂਡਸਾ

ਧਰਮਗੜ੍ਹ, 11 ਅਕਤੂਬਰ (ਗੁਰਜੀਤ ਸਿੰਘ ਚਹਿਲ)-ਕਿਸਾਨ ਅੰਦੋਲਨ ਦੌਰਾਨ 700 ਦੇ ਕਰੀਬ ਕਿਸਾਨ ਜਾਨਾਂ ਗੁਆ ਚੁੱਕੇ ਹਨ ਪਰ ਕੇਂਦਰ ਸਰਕਾਰ ਨੇ ਕਿਸਾਨ ਪਰਿਵਾਰਾਂ ਨਾਲ ਕੋਈ ਦੁੱਖ ਸਾਂਝਾ ਨਹੀ ਕੀਤਾ, ਬਲਕਿ ਮੋਦੀ ਸਰਕਾਰ ਵਲੋਂ ਲਗਾਤਾਰ ਕਿਸਾਨਾਂ ਨੂੰ ਬਦਨਾਮ ਕਰਕੇ ਉਨ੍ਹਾਂ ...

ਪੂਰੀ ਖ਼ਬਰ »

ਰਾਮਾ ਕਲੱਬ ਅਮਰਗੜ੍ਹ ਵਲੋਂ ਬੀਬੀ ਬਡਲਾ ਦਾ ਸਨਮਾਨ

ਅਮਰਗੜ੍ਹ, 12 ਅਕਤੂਬਰ (ਜਤਿੰਦਰ ਮੰਨਵੀ)-ਰਾਮ ਲੀਲ੍ਹਾ ਗਰਾੳਾੂਡ ਅਮਰਗੜ੍ਹ ਵਿਖੇ ਰਾਮਾ ਕਲੱਬ ਵਲੋਂ ਪ੍ਰਧਾਨ ਪਿ੍ੰਸ ਜੋਸ਼ੀ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮ ਲੀਲ੍ਹਾ ਦਾ ਲੜੀਵਾਰ ਮੰਚਨ ਕੀਤਾ ਜਾ ਰਿਹਾ ਹੈ, ਜਿਸ 'ਚ ਰੋਜ਼ਾਨਾ ਇਲਾਕੇ ਦੀਆ ...

ਪੂਰੀ ਖ਼ਬਰ »

ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਲਈ ਲਾਇਨਜ਼ ਕਲੱਬ ਨੇ ਲਗਾਈ ਵਰਕਸ਼ਾਪ

ਅਹਿਮਦਗੜ੍ਹ, 12 ਅਕਤੂਬਰ (ਰਣਧੀਰ ਸਿੰਘ ਮਹੋਲੀ)-ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਲਈ ਲਾਇਨਜ਼ ਕਲੱਬ ਵਲੋਂ ਦਿਆਨੰਦ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਧਾਨ ਡਾ. ਸੁਨੀਤ ਹਿੰਦ, ਡਾਇਰੈਕਟਰ ਕੁਸਮ ਲਤਾ ਦੇ ਸਹਿਯੋਗ ਨਾਲ ਲਗਾਏ ਦੋ-ਰੋਜ਼ਾ ਟਰੇਨਿੰਗ ਕੈਪ ਦੌਰਾਨ ...

ਪੂਰੀ ਖ਼ਬਰ »

ਪਿੰਡ ਰਾਏਧਰਾਣਾ 'ਚ ਸੀਬਾ ਸਕੂਲ ਨੇ ਖੋਲ੍ਹੀ ਬਰਾਂਚ

ਲਹਿਰਾਗਾਗਾ, 12 ਅਕਤੂਬਰ (ਅਸ਼ੋਕ ਗਰਗ)-ਛੋਟੇ ਬੱਚਿਆਂ ਲਈ ਅਮਰੀਕਨ ਤਰਜ਼ 'ਤੇ ਨੇਬਰਹੁੱਡ ਸਕੂਲ ਕੰਸੈਪਟ ਹੇਠ ਪਿੰਡ ਰਾਏਧਰਾਣਾ ਵਿਖੇ ਖੋਲ੍ਹੇ ਗਏ ਹੌਪਰਜ਼ ਜ਼ੋਨ ਪਲੇਅ ਸਕੂਲ ਦਾ ਉਦਘਾਟਨ ਫ਼ਿਲਮੀ ਅਦਾਕਾਰ ਅਤੇ ਰੰਗਕਰਮੀ ਸੰਜੂ ਸੌਲੰਕੀ ਅਤੇ ਜੱਸੀ ਲੌਂਗੋਵਾਲੀਆ ਨੇ ...

ਪੂਰੀ ਖ਼ਬਰ »

ਕੁਲਵੰਤ ਕੌਰ (ਭੂਆ ਜੀ) ਨੂੰ ਦਿੱਤੀਆਂ ਸ਼ਰਧਾਂਜਲੀਆਂ

ਸੰਗਰੂਰ, 12 ਅਕਤੂਬਰ (ਧੀਰਜ ਪਸ਼ੌਰੀਆ)-ਡੇਰਾ ਸਤਿਗੁਰ ਤੂੰ, ਪਿੰਡ ਈਲਵਾਲ ਵਿਖੇ ਕੁਲਵੰਤ ਕੌਰ (ਭੂਆ ਜੀ) ਨਮਿਤ ਪਾਏ ਗਏ ਪਾਠ ਦੇ ਭੋਗ ਅਤੇ ਕੀਤੀ ਅੰਤਿਮ ਅਰਦਾਸ ਮੌਕੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਲੋਕ ਸਭਾ ਮੈਂਬਰ ਭਗਵੰਤ ...

ਪੂਰੀ ਖ਼ਬਰ »

ਮੰਗਾਂ ਸੰਬੰਧੀ ਕੀਤਾ ਰੋਸ ਪ੍ਰਦਰਸ਼ਨ

ਭਵਾਨੀਗੜ੍ਹ, 12 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਦਿਹਾਤੀ ਮਜ਼ਦੂਰ ਸਭਾ ਪੰਜਾਬ ਵਲੋਂ ਪੰਜ ਪੰਜ ਮਰਲੇ ਦੇ ਪਲਾਟਾਂ ਦੀ ਮੰਗ ਨੂੰ ਲੈ ਕੇ ਬੀ.ਡੀ.ਪੀ.ਓ. ਦਫਤਰ ਵਿਖੇ ਵਿਖੇ ਰੋਸ ਧਰਨਾ ਦਿੰਦਿਆਂ ਸ਼ਹਿਰ ਦੇ ਬਾਜ਼ਾਰਾਂ ਵਿਚ ਰੋਸ ਮਾਰਚ ਕਰਦਿਆਂ ਨਾਅਰੇਬਾਜ਼ੀ ਕੀਤੀ | ਇਸ ...

ਪੂਰੀ ਖ਼ਬਰ »

ਕੋਲਾ ਪਾਰਕ ਮਾਰਕਿਟ ਮਾਮਲੇ ਦੀ ਅਗਲੀ ਸੁਣਵਾਈ 12 ਨਵੰਬਰ ਨੂੰ

ਸੰਗਰੂਰ, 12 ਅਕਤੂਬਰ (ਧੀਰਜ ਪਸ਼ੌਰੀਆ) - ਨਗਰ ਸੁਧਾਰ ਟਰੱਸਟ ਸੰਗਰੂਰ ਵਲੋੇਂ ਕੋਲਾ ਪਾਰਕ ਮਾਰਕਿਟ ਵਿਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਨੂੰ ਲੈ ਕੇ ਉੱਠੇ ਵਿਵਾਦ ਸੰਬੰਧੀ ਸੰਗਰੂਰ ਦੀ ਇਕ ਅਦਾਲਤ 'ਚ ਚੱਲ ਰਹੇ ਮਾਮਲੇ ਦੀ ਅਗਲੀ ਸੁਣਵਾਈ ਲਈ 12 ਨਵੰਬਰ ਦੀ ਤਰੀਕ ਮੁਕਰਰ ...

ਪੂਰੀ ਖ਼ਬਰ »

ਕਤਲ ਕੀਤੀ ਪਿ੍ੰਸੀਪਲ ਦੇ ਭੋਗ ਸਮਾਗਮ 'ਚ ਸ਼ਾਮਿਲ ਹੋਣ ਲਈ ਢੀਂਡਸਾ ਤੇ ਹਾਜੀ ਤੁਫੈਲ ਸ੍ਰੀਨਗਰ ਲਈ ਰਵਾਨਾ

ਮਲੇਰਕੋਟਲਾ, 12 ਅਕਤੂਬਰ (ਪਰਮਜੀਤ ਸਿੰਘ ਕੁਠਾਲਾ)-ਲੰਘੀ 7 ਅਕਤੂਬਰ ਨੂੰ ਸ੍ਰੀਨਗਰ 'ਚ ਅੱਤਵਾਦੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕੀਤੀ ਇਕ ਸਿੱਖ ਪਿ੍ੰਸੀਪਲ ਅਤੇ ਇਕ ਅਧਿਆਪਕ ਦੇ ਭੋਗ ਸਮਾਗਮ 'ਚ ਸ਼ਾਮਿਲ ਹੋਣ ਲਈ ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਦੀ ਜਿੱਤ ਯਕੀਨਨ ਹੋਵੇਗੀ-ਗੁਆਰਾ, ਦਿਓਲ

ਅਮਰਗੜ੍ਹ, 12 ਅਕਤੂਬਰ (ਸੁਖਜਿੰਦਰ ਸਿੰਘ ਝੱਲ)-ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਨੂੰ ਖ਼ਤਮ ਕਰਨ ਲਈ ਜਿੰਨੇ ਮਰਜ਼ੀ ਹੱਥਕੰਡੇ ਅਪਣਾ ਲਵੇ ਪਰ ਜਿੱਤ ਕਿਸਾਨੀ ਸੰਘਰਸ਼ ਦੀ ਹੀ ਹੋਵੇਗੀ, ਇਹ ਵਿਚਾਰ 'ਅਜੀਤ' ਨਾਲ ਸਾਂਝੇ ਕਰਦਿਆਂ ਮਾਰਕੀਟ ਕਮੇਟੀ ਅਮਰਗੜ੍ਹ ਦੇ ਸਾਬਕਾ ...

ਪੂਰੀ ਖ਼ਬਰ »

ਲਖੀਮਪੁਰ ਖੀਰੀ ਕਾਂਡ 'ਚ ਮਾਰੇ ਗਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਕੀਤੀ ਅਰਦਾਸ

ਸੰਗਰੂਰ, 12 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਦੀ ਅਗਵਾਈ ਹੇਠ ਰਿਲਾਇੰਸ ਪੰਪ ਖੇੜੀ ਅਤੇ ਭਾਜਪਾ ਆਗੂ ਸਤਵੰਤ ਸਿੰਘ ਪੂਨੀਆ ਦੇ ਨਿਵਾਸ ਪਿੰਡ ਗੁਰਦਾਸਪੁਰਾ ਵਿਖੇ ਚੱਲ ਰਹੇ ਧਰਨਿਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX