ਤਾਜਾ ਖ਼ਬਰਾਂ


ਦੇਸ਼ ਦਾ ਵਿਕਾਸ ਉਦੋਂ ਹੀ ਹੋਵੇਗਾ ਜਦੋਂ ਅਸੀਂ ਸਹੀ ਕਦਮ ਚੁੱਕਾਂਗੇ- ਐਸ. ਜੈਸ਼ੰਕਰ
. . .  17 minutes ago
ਨਵੀਂ ਦਿੱਲੀ, 9 ਜੂਨ- ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕਿਹਾ ਕਿ ਅੱਜ ਅਸੀਂ ਵਿਦੇਸ਼ੀ ਨਿਵੇਸ਼ ਵਿਚ ਪਹਿਲੇ ਸਥਾਨ ’ਤੇ ਹਾਂ, ਪਰ ਇਹ ਉਹ ਸਥਾਨ ਨਹੀਂ ਹੈ ਜਿੱਥੇ ਅਸੀਂ ਸੰਤੁਸ਼ਟ ਹੋ ਸਕਦੇ ਹਾਂ, ਅਸੀਂ ਇਸ ਨੂੰ ਹੋਰ.....
ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਸੰਬੰਧੀ ਕੀਤੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ
. . .  53 minutes ago
ਨਵੀਂ ਦਿੱਲੀ, 9 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ.....
ਉਤਮ ਗਾਰਡਨ ਕਾਲੋਨੀ ਮਨਵਾਲ ਵਿਖੇ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ
. . .  59 minutes ago
ਪਠਾਨਕੋਟ/ਸ਼ਾਹਪੁਰ ਕੰਢੀ, 9 ਜੂਨ (ਆਸ਼ੀਸ਼ ਸ਼ਰਮਾ/ਰਣਜੀਤ ਸਿੰਘ)- ਪਠਾਨਕੋਟ ਦੇ ਥਾਣਾ ਸ਼ਾਹਪੁਰ ਕੰਢੀ ਅਧੀਨ ਪੈਂਦੀ ਉਤਮ ਗਾਰਡਨ ਕਾਲੋਨੀ ਮਨਵਾਲ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ.....
ਕਿਸਾਨਾਂ ਵਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਮਰਨ ਵਰਤ ਸ਼ੁਰੂ
. . .  about 1 hour ago
ਪਟਿਆਲਾ, 9 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)- ਪਟਿਆਲਾ ਦੀ ਮਾਲ ਰੋਡ ’ਤੇ ਸਥਿਤ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਧਰਨੇ ’ਤੇ ਬੈਠੇ ਕਿਸਾਨਾਂ ਵਲੋਂ ਮਰਨ ਵਰਤ ਆਰੰਭ ਦਿੱਤਾ....
ਸੜਕ ਹਾਦਸੇ ਵਿਚ ਇਕ ਦੀ ਮੌਤ
. . .  about 2 hours ago
ਭਵਾਨੀਗੜ੍ਹ, 9 ਜੂਨ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਬਾਲਦ ਕਲਾਂ ਨੇੜੇ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਏ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਲੱਡੀ ਦੇ ਵਾਸੀ ਗੁਰਮੇਲ.....
ਮੀਡੀਆ ਨੂੰ ਦਬਾਉਣ ਦਾ ਖ਼ਾਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ- ਅਨੁਰਾਗ ਠਾਕੁਰ
. . .  about 2 hours ago
ਜਲੰਧਰ, 9 ਜੂਨ- ਮੀਡੀਆ ਦੀ ਆਜ਼ਾਦੀ ਸੰਬੰਧੀ ਗੱਲ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਬੋਲਣ ਦਾ ਅਧਿਕਾਰ ਦੇਸ਼ ਦੇ ਹਰ ਨਾਗਰਿਕ ਲਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੀਡੀਆ ਵਲੋਂ ਅਜਿਹੀਆਂ ਗੱਲਾਂ ਨੂੰ.....
ਭਗਵੰਤ ਮਾਨ ਪਹਿਲਾਂ ਨਸ਼ਿਆਂ ’ਤੇ ਪਾਵੇ ਠੱਲ੍ਹ- ਅਨੁਰਾਗ ਠਾਕੁਰ
. . .  about 2 hours ago
ਜਲੰਧਰ, 9 ਜੂਨ- ਭਗਵੰਤ ਮਾਨ ਵਲੋਂ ਡਿਜ਼ੀਟਲ ਜੇਲ੍ਹਾਂ ਬਣਾਉਣ ਸੰਬੰਧੀ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਪਹਿਲਾਂ ਜੇਲ੍ਹਾਂ....
ਪਹਿਲਵਾਨਾਂ ਨੇ ਨਫ਼ਰਤ ਭਰੇ ਭਾਸ਼ਣ ਨਹੀਂ ਦਿੱਤੇ- ਦਿੱਲੀ ਪੁਲਿਸ
. . .  about 3 hours ago
ਦਿੱਲੀ, 9 ਜੂਨ- ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਪਹਿਲਵਾਨਾਂ ਦੇ ਵਿਰੋਧ ਦੇ ਮਾਮਲੇ ’ਚ ਦਿੱਲੀ ਪੁਲਿਸ ਨੇ ਬਮ ਬਮ ਮਹਾਰਾਜ ਨੌਹਟੀਆ ਦੀ ਸ਼ਿਕਾਇਤ ’ਤੇ ਏ.ਟੀ.ਆਰ. ਦਾਇਰ ਕੀਤੀ ਹੈ, ਜਿਸ ਵਿਚ....
34 ਸਾਲ ਬਾਅਦ ਭਾਰਤ ਨੂੰ ਮਿਲੀ ਨਵੀਂ ਸਿੱਖਿਆ ਨੀਤੀ- ਅਨੁਰਾਗ ਠਾਕੁਰ
. . .  about 2 hours ago
ਜਲੰਧਰ, 9 ਜੂਨ- ਅੱਜ ਜਲੰਧਰ ਪੁੱਜੇ ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਹੱਦ ਪਾਰੋਂ ਨਸ਼ਿਆਂ ਜਾਂ ਦਹਿਸ਼ਤ ਫ਼ੈਲਾਉਣ ਦੀਆਂ ਕੋਸ਼ਿਸ਼ਾਂ ’ਤੇ ਸਾਰੇ ਰਾਜਾਂ ਦੇ ਸਰਹੱਦੀ ਖੇਤਰਾਂ ਵਿਚ ਸਖ਼ਤ ਕਾਰਵਾਈ....
ਸ਼ੈਰੀ ਮਾਨ ਛੱਡ ਰਹੇ ਹਨ ਗਾਇਕੀ, ਇੰਸਟਾਗ੍ਰਾਮ ਸਟੋਰੀ ਨੇ ਫ਼ੈਨਜ਼ ਪਾਏ ਦੁਚਿੱਤੀ ਵਿਚ
. . .  about 4 hours ago
ਚੰਡੀਗੜ੍ਹ, 9 ਜੂਨ- ਪੰਜਾਬੀ ਗਾਇਕ ਸ਼ੈਰੀ ਮਾਨ ਸੰਬੰਧੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਆਪਣੇ ਗਾਇਕੀ ਦੇ ਕਰੀਅਰ ਦੀ ਆਖ਼ਰੀ ਐਲਬਮ ਦਾ ਐਲਾਨ ਕਰ....
ਮਸ਼ਹੂਰ ਪੰਜਾਬੀ ਗਾਇਕ ਦੇ ਪਿਤਾ ’ਤੇ ਝੂਠਾ ਅਨੁਸੂਚਿਤ ਜਾਤੀ ਸਰਟੀਫਿਕੇਟ ਦੇ ਕੇ ਸਰਕਾਰੀ ਨੌਕਰੀ ਕਰਨ ਦਾ ਲੱਗਾ ਦੋਸ਼
. . .  about 4 hours ago
ਚੰਡੀਗੜ੍ਹ, 9 ਜੂਨ- ਅਨੁਸੂਚਿਤ ਜਾਤੀ ਦੇ ਝੂਠੇ ਸਰਟੀਫਿਕੇਟ ਬਣਾ ਕੇ ਪੰਜਾਬ ਦੇ ਸਿੱਖਿਆ ਵਿਭਾਗ ਵਿਚ ਇਕ ਵਿਅਕਤੀ ਵਲੋਂ ਸਰਕਾਰੀ ਨੌਕਰੀ ਹਾਸਿਲ ਕਰ ਕੇ 34 ਸਾਲ ਤੋਂ ਵੱਧ ਨੌਕਰੀ ਦਾ ਆਨੰਦ ਮਾਨਣ ਦੇ ਦੋਸ਼ ਲੱਗਣ ਦੀ ਇਕ ਖ਼ਬਰ ਦਾ ਸਖ਼ਤ ਨੋਟਿਸ ਲੈਂਦਿਆਂ ਨੈਸ਼ਨਲ ਕਮਿਸ਼ਨ ਫ਼ਾਰ ਸ਼ਡਿਊਲਡ....
ਮੋਦੀ ਜੀ ਨੇ ਮੁਫ਼ਤ ਇਲਾਜ ਰਾਹੀਂ ਕਈ ਗਰੀਬ ਪਰਿਵਾਰਾਂ ਦੀ ਜਾਨਾਂ ਬਚਾਈਆਂ- ਮਨਸੁੱਖ ਮਾਂਡਵੀਆ
. . .  about 4 hours ago
ਚੰਡੀਗੜ੍ਹ, 9 ਜੂਨ- ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸੁੱਖ ਮਾਂਡਵੀਆ ਅੱਜ ਸੀ.ਜੀ.ਐਚ.ਐਸ. ਵੈਲਨੈਸ ਸੈਂਟਰ ਦੇ ਉਦਘਾਟਨ ਦੌਰਾਨ ਇੱਥੇ ਪੁੱਜੇ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ....
ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਪਟਿਆਲਾ
. . .  about 5 hours ago
ਪਟਿਆਲਾ, 9 ਜੂਨ (ਗੁਰਵਿੰਦਰ ਸਿੰਘ ਔਲਖ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਪੂਰੇ ਦੇਸ਼ ਭਰ ਵਿਚ ਭਾਜਪਾ ਵਲੋਂ ਕਰਵਾਏ ਜਾ ਰਹੇ....
ਅਮਰਥਨਾਥ ਯਾਤਰਾ ਦੀਆਂ ਤਿਆਰੀਆਂ ਸੰਬੰਧੀ ਅਮਿਤ ਸ਼ਾਹ ਅੱਜ ਕਰ ਸਕਦੇ ਹਨ ਉੱਚ ਪੱਧਰੀ ਮੀਟਿੰਗ
. . .  about 5 hours ago
ਨਵੀਂ ਦਿੱਲੀ, 9 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ 62 ਦਿਨਾਂ ਲੰਬੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਨੂੰ.....
ਅਸਾਮ ਦੇ ਤੇਜ਼ਪੁਰ 'ਚ ਆਇਆ ਭੂਚਾਲ
. . .  about 6 hours ago
ਤੇਜ਼ਪੁਰ, 9 ਜੂਨ-ਅਸਾਮ ਦੇ ਤੇਜ਼ਪੁਰ ਤੋਂ 39 ਕਿਲੋਮੀਟਰ ਪੱਛਮ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
'ਪਹਿਲੀ ਜੰਗ ਪਹਿਲੀ ਫ਼ਤਹਿ' ਦਿਵਸ ਨੂੰ ਸਮਰਪਿਤ ਗੁ: ਸ਼ਹੀਦਗੰਜ ਸਾਹਿਬ ਤੋਂ ਗੁ: ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਤੱਕ ਨਗਰ ਕੀਰਤਨ
. . .  about 6 hours ago
ਅੰਮ੍ਰਿਤਸਰ, 9 ਜੂਨ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਮੁਗ਼ਲ ਹਕੂਮਤ ਵਿਰੁੱਧ ਅੰਮ੍ਰਿਤਸਰ ਦੀ ਧਰਤੀ 'ਤੇ ਲੜੀ ਗਈ 'ਪਹਿਲੀ ਜੰਗ' ਵਿਚ ਪ੍ਰਾਪਤ ਕੀਤੀ 'ਪਹਿਲੀ ਫ਼ਤਹਿ' ਨੂੰ ਸਮਰਪਿਤ ਗੁ: ਕਿਲ੍ਹਾ ਸ੍ਰੀ ਲੋਹਗੜ੍ਹ੍ ਸਾਹਿਬ ਵਿਖੇ ਮਨਾਏ ਜਾ ਰਹੇ ਸਲਾਨਾ ਫ਼ਤਹਿ...
ਪਿੰਡ ਦੀਨਾਂ ਸਾਹਿਬ ਦੇ ਨੌਜਵਾਨ ਦੀ ਮਨੀਲਾ ਵਿਖੇ ਭੇਦਭਰੀ ਹਾਲਤ ਚ ਮੌਤ
. . .  about 7 hours ago
ਨਿਹਾਲ ਸਿੰਘ ਵਾਲਾ (ਮੋਗਾ), 9 ਜੂਨ (ਸੁਖਦੇਵ ਸਿੰਘ ਖ਼ਾਲਸਾ)-ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਦੀਨਾਂ ਸਾਹਿਬ ਦੇ ਰੋਜ਼ੀ ਰੋਟੀ ਕਮਾਉਣ ਲਈ ਮਨੀਲਾ ਵਿਖੇ ਗਏ ਨੌਜਵਾਨ ਪ੍ਰਦੀਪ ਸਿੰਘ (34) ਪੁੱਤਰ ਜਗਦੇਵ ਸਿੰਘ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦੀ ਖ਼ਬਰ ਮਿਲਣ 'ਤੇ ਪਰਿਵਾਰ ਡੂੰਘੇ ਸਦਮੇ...
ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਹਿੰਦ ਮਹਾਸਾਗਰ ਖੇਤਰ ਚ ਅੱਠ ਘੰਟੇ ਲੰਬੇ ਮਿਸ਼ਨ ਨੂੰ ਦਿੱਤਾ ਅੰਜਾਮ
. . .  about 7 hours ago
ਨਵੀਂ ਦਿੱਲੀ, 9 ਜੂਨ-ਭਾਰਤੀ ਹਵਾਈ ਫ਼ੌਜ ਦੇ Su-30MKI ਲੜਾਕੂ ਜਹਾਜ਼ਾਂ ਨੇ ਹਿੰਦ ਮਹਾਸਾਗਰ ਖੇਤਰ ਵਿਚ ਅੱਠ ਘੰਟੇ ਲੰਬੇ ਮਿਸ਼ਨ ਨੂੰ ਅੰਜਾਮ ਦਿੱਤਾ।ਭਾਰਤੀ ਹਵਾਈ ਫ਼ੌਜ ਅਨੁਸਾਰ ਜਹਾਜ਼ਾਂ ਨੂੰ ਮੱਧ-ਹਵਾਈ ਰਿਫਿਊਲਿੰਗ ਏਅਰਕ੍ਰਾਫਟ ਦੁਆਰਾ...
ਦਿੱਲੀ:ਨਵਜੰਮੇ ਬੱਚਿਆਂ ਦੇ ਹਸਪਤਾਲ ਚ ਲੱਗੀ ਅੱਗ
. . .  about 7 hours ago
ਨਵੀਂ ਦਿੱਲੀ, 9 ਜੂਨ- ਵੈਸ਼ਾਲੀ ਕਾਲੋਨੀ ਵਿਚ ਨਵਜੰਮੇ ਬੱਚਿਆਂ ਦੇ ਹਸਪਤਾਲ ਵਿਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਮੌਕੇ 'ਤੇ ਪਹੁੰਚੀਆਂ। ਸਾਰੇ 20 ਨਵਜੰਮੇ ਬੱਚਿਆਂ ਨੂੰ ਦਿੱਲੀ ਫਾਇਰ...
ਬਾਰਾਮੂਲਾ ਪੁਲਿਸ ਨੇ ਬਚਾਏ ਕੇਬਲ ਕਾਰ ਚ ਫ਼ਸੇ 250 ਸੈਲਾਨੀ
. . .  about 7 hours ago
ਗੁਲਮਰਗ, 9 ਜੂਨ-ਰਾਤ ਭਰ ਦੀਆਂ ਕੋਸ਼ਿਸ਼ਾਂ ਵਿਚ, ਬਾਰਾਮੂਲਾ ਪੁਲਿਸ ਨੇ ਲਗਭਗ 250 ਸੈਲਾਨੀਆਂ ਨੂੰ ਬਚਾਇਆ, ਜੋ ਗੰਡੋਲਾ ਸੈਕਿੰਡ ਫੇਜ਼ ਅਫਾਰਵਾਟ ਸਟੇਸ਼ਨ ਲਈ ਗੰਡੋਲਾ ਰਾਈਡ ਲਈ ਗਏ ਸਨ ਅਤੇ ਕੇਬਲ ਕਾਰ...
ਟਰੰਪ ਨੂੰ ਕਲਾਸੀਫਾਈਡ ਦਸਤਾਵੇਜ਼ਾਂ ਦੇ ਮਾਮਲੇ 'ਚ ਠਹਿਰਾਇਆ ਗਿਆ ਦੋਸ਼ੀ
. . .  about 8 hours ago
ਨਿਊਯਾਰਕ, 9 ਜੂਨ -ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਗੁਪਤ ਦਸਤਾਵੇਜ਼ਾਂ ਨਾਲ ਨਜਿੱਠਣ ਦੀ ਜਾਂਚ ਵਿਚ ਦੋਸ਼ੀ ਠਹਿਰਾਇਆ ਗਿਆ ਹੈ।ਟਰੰਪ ਨੇ ਟਰੂਥ ਸੋਸ਼ਲ 'ਤੇ ਪੋਸਟ ਕੀਤਾ ਕਿ ਉਨ੍ਹਾਂ ਨੂੰ ਮੰਗਲਵਾਰ ਦੁਪਹਿਰ...
ਕਿਊਬਾ ਨੇ ਚੀਨ ਨੂੰ ਟਾਪੂ 'ਤੇ ਜਾਸੂਸੀ ਕੇਂਦਰ ਬਣਾਉਣ ਦੀ ਦਿੱਤੀ ਇਜਾਜ਼ਤ- ਅਮਰੀਕੀ ਖੁਫੀਆ ਵਿਭਾਗ
. . .  about 8 hours ago
ਵਾਸ਼ਿੰਗਟਨ, 9 ਜੂਨ - ਅਮਰੀਕੀ ਖੁਫੀਆ ਵਿਭਾਗ ਨੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ ਕਿਊਬਾ ਨੇ ਚੀਨ ਨੂੰ ਇਸ ਟਾਪੂ 'ਤੇ ਇਕ ਨਿਗਰਾਨੀ ਕੇਂਦਰ ਬਣਾਉਣ ਦੀ ਇਜਾਜ਼ਤ ਦੇਣ ਲਈ ਸਹਿਮਤੀ ਦਿੱਤੀ ਹੈ ਜੋ ਚੀਨੀ ਲੋਕਾਂ...
ਸਾਰੇ ਮਾਮਲੇ ਅਦਾਲਤ ਦੇ ਸਾਹਮਣੇ ਹਨ, ਮੈਂ ਨਹੀਂ ਕਹਿ ਸਕਦਾ ਕੁਝ-ਬ੍ਰਿਜ ਭੂਸ਼ਣ
. . .  about 8 hours ago
ਨਵੀਂ ਦਿੱਲੀ, 9 ਜੂਨ-ਨਾਬਾਲਗ ਪੀੜਤਾ ਵਲੋਂ ਦਬਾਅ ਹੇਠ ਪੋਕਸੋ ਸ਼ਿਕਾਇਤ ਦਰਜ ਕਰਵਾਏ ਜਾਣ ਸੰਬੰਧੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ, "ਸਾਰੇ ਮਾਮਲੇ ਅਦਾਲਤ ਦੇ ਸਾਹਮਣੇ ਹਨ। ਸਰਕਾਰ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ 15 ਜੂਨ ਤੱਕ ਚਾਰਜਸ਼ੀਟ ਦਾਇਰ ਕਰ ਦਿੱਤੀ...
ਪਾਕਿਸਤਾਨੀ ਡਰੋਨ ਰਾਹੀਂ ਸੁੱਟੀ 5 ਕਿਲੋ ਹੈਰੋਇਨ ਬਰਾਮਦ
. . .  about 8 hours ago
ਚੋਗਾਵਾਂ, 9 ਜੂਨ (ਗੁਰਵਿੰਦਰ ਸਿੰਘ ਕਲਸੀ)- ਅੰਮਿ੍ਤਸਰ ਭਾਰਤ ਪਾਕਿਸਤਾਨ ਨੇੜੇ ਸਰਹੱਦੀ ਬੀ.ਓ.ਪੀ. ਰਾਮਕੋਟ ਦੇ ਜਵਾਨਾਂ ਅਤੇ ਲੋਪੋਕੇ ਪੁਲਿਸ ਵਲੋਂ ਸਾਂਝੇ ਆਪ੍ਰੇਸ਼ਨ ਦੌਰਾਨ 5 ਕਿਲੋ ਹੈਰੋਇਨ ਬਰਾਮਦ ਕਰਨ ਦੀ ਖ਼ਬਰ...
⭐ਮਾਣਕ-ਮੋਤੀ⭐
. . .  about 9 hours ago
⭐ਮਾਣਕ-ਮੋਤੀ⭐
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 30 ਅੱਸੂ ਸੰਮਤ 553

ਕਪੂਰਥਲਾ / ਫਗਵਾੜਾ

-ਲਖੀਮਪੁਰ ਖੀਰੀ ਕਾਂਢ-

ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ, ਅਜੈ ਮਿਸ਼ਰਾ ਤੇ ਅਸ਼ੀਸ਼ ਮਿਸ਼ਰਾ ਦਾ ਪੁਤਲਾ ਫੂਕਿਆ

ਫਗਵਾੜਾ, 14 ਅਕਤੂਬਰ (ਹਰਜੋਤ ਸਿੰਘ ਚਾਨਾ)-ਲਖੀਮਪੁਰ ਖੀਰੀ 'ਚ ਵਾਪਰੀ ਦਰਦਨਾਕ ਘਟਨਾ ਦੇ ਰੋਸ ਵਜੋਂ ਅੱਜ ਯੂਥ ਕਾਂਗਰਸ ਵਲੋਂ ਫਗਵਾੜਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਤੇ ਅਸ਼ੀਸ਼ ਮਿਸ਼ਰਾ ਦਾ ਪੁਤਲਾ ਫੂਕਿਆ ਗਿਆ ਤੇ ...

ਪੂਰੀ ਖ਼ਬਰ »

ਕਰਨਜੀਤ ਆਹਲੀ ਬਣੇ ਐੱਸ.ਓ.ਆਈ ਦੇ ਪ੍ਰਧਾਨ

ਸੁਲਤਾਨਪੁਰ ਲੋਧੀ, 14 ਅਕਤੂਬਰ (ਨਰੇਸ਼ ਹੈਪੀ, ਥਿੰਦ)-ਪੰਜਾਬ ਵਿਧਾਨ ਸਭਾ 2022 ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਹੀ ਬਣੇਗੀ, ਇਹ ਪ੍ਰਗਟਾਵਾ ਹਲਕਾ ਸੁਲਤਾਨਪੁਰ ਲੋਧੀ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ 'ਚ 1.71 ਲੱਖ ਮੀਟਿ੍ਕ ਟਨ ਝੋਨੇ ਦੀ ਖ਼ਰੀਦ ਹੋਈ-ਦੀਪਤੀ ਉੱਪਲ

ਕਪੂਰਥਲਾ, 14 ਅਕਤੂਬਰ (ਅਮਰਜੀਤ ਕੋਮਲ)-ਜ਼ਿਲ੍ਹੇ ਵਿਚ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਝੋਨੇ ਦੀ ਖ਼ਰੀਦ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਤੇ ਮੰਡੀਆਂ ਵਿਚ ਹੁਣ ਤੱਕ 1.80 ਲੱਖ ਮੀਟਿ੍ਕ ਟਨ ਝੋਨਾ ਆ ਚੁੱਕਾ ਹੈ, ਜਿਸ 'ਚੋਂ 1.71 ਲੱਖ ਮੀਟਿ੍ਕ ਟਨ ਝੋਨੇ ਦੀ ਖ਼ਰੀਦ ...

ਪੂਰੀ ਖ਼ਬਰ »

ਫੂਡ ਵਿੰਗ ਦੀ ਟੀਮ ਨੇ ਮਠਿਆਈ ਦੀਆਂ ਦੁਕਾਨਾਂ ਤੋਂ ਸੈਂਪਲ ਭਰੇ

ਕਪੂਰਥਲਾ, 14 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਤਿਉਹਾਰਾਂ ਨੂੰ ਮੁੱਖ ਰੱਖਦਿਆਂ ਫੂਡ ਵਿੰਗ ਕਪੂਰਥਲਾ ਵਲੋਂ ਸਹਾਇਕ ਕਮਿਸ਼ਨਰ ਫੂਡ ਤੇ ਡਰੱਗ ਐਡਮਨਿਸਟਰੇਸ਼ਨ ਦੀ ਟੀਮ ਨੇ ਸਹਾਇਕ ਕਮਿਸ਼ਨਰ ਹਰਜੋਤਪਾਲ ਸਿੰਘ ਦੀ ਅਗਵਾਈ 'ਚ ਸ਼ਹਿਰ ਵਿਚ ਮਠਿਆਈਆਂ ਦੀਆਂ ਦੁਕਾਨਾਂ ਤੇ ...

ਪੂਰੀ ਖ਼ਬਰ »

ਡੇਂਗੂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਡਾਇਰੈਕਟਰ ਵਲੋਂ ਸਿਵਲ ਹਸਪਤਾਲ ਦਾ ਦੌਰਾ

ਕਪੂਰਥਲਾ, 14 ਅਕਤੂਬਰ (ਵਿ.ਪ੍ਰ.)-ਡੇਂਗੂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸਿਹਤ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਰਾਜੂ ਧੀਰ ਨੇ ਸਿਵਲ ਹਸਪਤਾਲ ਕਪੂਰਥਲਾ ਦੇ ਡੇਂਗੂ ਵਾਰਡ, ਬਲੱਡ ਬੈਂਕ, ਮਾਈਕਰੋ ਲੈਬ ਦਾ ਦੌਰਾ ਕੀਤਾ ਤੇ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ | ਇਸ ...

ਪੂਰੀ ਖ਼ਬਰ »

ਮਹਿਲਾ ਦੀਆਂ ਵੰਗਾਂ ਉਤਾਰ ਕੇ ਲੈ ਜਾਣ ਸਬੰਧੀ ਕੇਸ ਦਰਜ

ਫਗਵਾੜਾ, 14 ਅਕਤੂਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਪਲਾਹੀ ਰੋਡ ਵਿਖੇ ਘਰ ਦੇ ਬਾਹਰ ਸੈਰ ਕਰ ਰਹੀ ਇੱਕ ਮਹਿਲਾ ਦੀਆਂ ਵੰਗਾਂ ਉਤਾਰ ਕੇ ਲੈ ਜਾਣ ਦੇ ਸਬੰਧ 'ਚ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਧਾਰਾ 379, 34 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ | ਐੱਸ.ਐਚ.ਓ ਸਿਟੀ ਸ਼ੁਮਿੰਦਰ ...

ਪੂਰੀ ਖ਼ਬਰ »

ਪਟਾਕਿਆਂ ਦੀ ਵਿੱਕਰੀ ਲਈ 17 ਆਰਜ਼ੀ ਲਾਇਸੰਸ 21 ਨੂੰ ਡਰਾਅ ਰਾਹੀਂ ਦਿੱਤੇ ਜਾਣਗੇ-ਦੀਪਤੀ ਉੱਪਲ

ਕਪੂਰਥਲਾ, 14 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਕਪੂਰਥਲਾ 'ਚ ਇਸ ਸਾਲ ਸਮਰੱਥ ਅਧਿਕਾਰੀ ਵਲੋਂ ਨਿਰਧਾਰਿਤ ਕੀਤੇ ਗਏ ਸਥਾਨਾਂ 'ਤੇ ਪਟਾਕਿਆਂ ਦੀ ਆਰਜ਼ੀ ਸਟੋਰੇਜ ਤੇ ਵਿਕਰੀ ਲਈ 17 ...

ਪੂਰੀ ਖ਼ਬਰ »

ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਲਮ ਛੋੜ ਹੜਤਾਲ

ਕਪੂਰਥਲਾ, 14 ਅਕਤੂਬਰ (ਵਿ.ਪ੍ਰ.)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ 'ਤੇ ਵੱਖ-ਵੱਖ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਕਲਮ ਛੋੜ ਹੜਤਾਲ ਦੌਰਾਨ ਅੱਜ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਬੰਦ ਰਿਹਾ | ...

ਪੂਰੀ ਖ਼ਬਰ »

ਦੜ੍ਹਾ ਸੱਟਾ ਲਗਾਉਣ ਸਬੰਧੀ ਇਕ ਖ਼ਿਲਾਫ਼ ਕੇਸ ਦਰਜ

ਫਗਵਾੜਾ, 14 ਅਕਤੂਬਰ (ਹਰਜੋਤ ਸਿੰਘ ਚਾਨਾ)-ਸੀ.ਆਈ.ਏ ਸਟਾਫ਼ ਨੇ ਆਈ.ਪੀ.ਐਲ ਮੈਚਾਂ 'ਤੇ ਦੜ੍ਹਾ ਸੱਟਾ ਲਗਾਉਣ ਵਾਲੇ ਇਕ ਵਿਅਕਤੀ ਖ਼ਿਲਾਫ਼ ਧਾਰਾ 420 ਆਈ.ਪੀ.ਸੀ ਤੇ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ | ਏ.ਐਸ.ਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਬਾਬਾ ਗਧੀਆ ...

ਪੂਰੀ ਖ਼ਬਰ »

ਗੁਰਿੰਦਰ ਸਿੰਘ ਸੋਨੰੂ ਨੇ ਸੌਂਪਿਆ ਨਿਯੁਕਤੀ ਪੱਤਰ ਕਰਨਜੀਤ ਆਹਲੀ ਬਣੇ ਐੱਸ.ਓ.ਆਈ ਦੇ ਪ੍ਰਧਾਨ

ਸੁਲਤਾਨਪੁਰ ਲੋਧੀ, 14 ਅਕਤੂਬਰ (ਨਰੇਸ਼ ਹੈਪੀ, ਥਿੰਦ)-ਪੰਜਾਬ ਵਿਧਾਨ ਸਭਾ 2022 ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਹੀ ਬਣੇਗੀ, ਇਹ ਪ੍ਰਗਟਾਵਾ ਹਲਕਾ ਸੁਲਤਾਨਪੁਰ ਲੋਧੀ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ...

ਪੂਰੀ ਖ਼ਬਰ »

ਸੀ.ਐੱਚ.ਸੀ. ਸ਼ਾਹਕੋਟ ਦਾ 'ਕਾਇਆ ਕਲਪ' 'ਚ ਸੂਬੇ 'ਚੋਂ ਫਿਰ 6ਵਾਂ ਸਥਾਨ

ਸ਼ਾਹਕੋਟ, 14 ਅਕਤੂਬਰ (ਸਚਦੇਵਾ, ਸੁਖਦੀਪ ਸਿੰਘ)- ਸਰਕਾਰੀ ਹਸਪਤਾਲ ਸ਼ਾਹਕੋਟ ਦੀ ਰੂੂਪ-ਰੇਖਾ, ਕਾਰਜ ਪ੍ਰਣਾਲੀ ਅਤੇ ਮਰੀਜ਼ਾਂ ਦੀ ਦੇਖ-ਭਾਲ 'ਚ ਲਿਆਏ ਗਏ ਸੁਧਾਰ ਦੇ ਲਈ ਸੀ.ਐੱਚ.ਸੀ. ਸ਼ਾਹਕੋਟ ਨੂੰ ਸਟੇਟ ਐਵਾਰਡ ਮਿਲਿਆ ਹੈ | ਅੰਮਿ੍ਤਸਰ ਵਿਖੇ ਹੋਏ ਸਨਮਾਨ ਸਮਾਗਮ 'ਚ ਉਪ ...

ਪੂਰੀ ਖ਼ਬਰ »

ਪਲਾਹੀ ਵਿਖੇ ਕੌਮੀ ਲੋਕ ਅਦਾਲਤ ਲਗਾਈ

ਫਗਵਾੜਾ, 14 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)-ਪਿੰਡ ਪਲਾਹੀ ਵਿਖੇ ਕੌਮੀ ਲੋਕ ਅਦਾਲਤ ਗ੍ਰਾਮ ਪੰਚਾਇਤ ਪਲਾਹੀ ਦੇ ਸਹਿਯੋਗ ਨਾਲ ਲਗਾਈ ਗਈ | ਇਸ ਲੋਕ ਅਦਾਲਤ ਵਿਚ ਵੱਖੋ-ਵੱਖਰੇ ਮਹਿਕਮਿਆਂ ਦੇ ਅਫ਼ਸਰਾਂ ਵਲੋਂ ਆਮ ਲੋਕਾਂ ਨੂੰ ਭਰਪੂਰ ਜਾਣਕਾਰੀ ਦਿੱਤੀ ਗਈ ਅਤੇ ਲੋਕਾਂ ...

ਪੂਰੀ ਖ਼ਬਰ »

ਵਾਰਡ ਨੰਬਰ 6 ਦੇ ਵਿਕਾਸ ਕੰਮਾਂ ਲਈ 1 ਕਰੋੜ 28 ਲੱਖ ਦੀ ਰਾਸ਼ੀ ਜਾਰੀ-ਧਰਮਸੋਤ

ਫਗਵਾੜਾ, 14 ਅਕਤੂਬਰ (ਹਰਜੋਤ ਸਿੰਘ ਚਾਨਾ)-ਸੀਨੀਅਰ ਕਾਂਗਰਸੀ ਆਗੂ ਤੇ ਵਾਰਡ ਨੰਬਰ 6 ਦੇ ਸਾਬਕਾ ਕੌਂਸਲਰ ਦਰਸ਼ਨ ਲਾਲ ਧਰਮਸੋਤ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਆਪਣੇ ਵਾਰਡ ਦੇ ਬਹੁਤ ਸਾਰੇ ਵਿਕਾਸ ਦੇ ਕੰਮ ਮੁਕੰਮਲ ਕਰਵਾ ਦਿੱਤੇ ਹਨ ਤੇ ਹੋਰ ਰਹਿੰਦੇ ਕੰਮ 1 ਕਰੋੜ 28 ਲੱਖ ...

ਪੂਰੀ ਖ਼ਬਰ »

ਪਿੰਡ ਡੁਮੇਲੀ ਵਿਖੇ 31ਵਾਂ ਸਾਲਾਨਾ ਭਗਵਤੀ ਜਾਗਰਣ ਕਰਵਾਇਆ

ਫਗਵਾੜਾ, 14 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)-ਮਾਤਾ ਵੈਸ਼ਨੋ ਦੇਵੀ ਮੰਦਰ ਪਿੰਡ ਡੁਮੇਲੀ (ਫਗਵਾੜਾ) ਵਿਖੇ ਗੱਦੀ ਬਿਰਾਜਮਾਨ ਸ੍ਰੀ ਧਰਮ ਦੇਵਾ ਜੀ ਵਲੋਂ ਮੁੱਖ ਸੇਵਾਦਾਰ ਭਗਤ ਦੌਲਤ ਰਾਮ, ਭਗਤ ਸਾਭੀ ਡੁਮੇਲੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ 31ਵਾਂ ਸਾਲਾਨਾ ਮੇਲਾ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਨਡਾਲਾ ਹੁਣ ਭਲਕੇ ਮੋਦੀ ਦਾ ਪੁਤਲਾ ਫੂਕੇਗੀ

ਨਡਾਲਾ, 14 ਅਕਤੂਬਰ (ਮਾਨ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਦੇਸ਼ ਭਰ ਵਿਚ ਮੋਦੀ ਸਰਕਾਰ ਖ਼ਿਲਾਫ਼ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ | ਇਸ ਸਬੰਧੀ ਕਿਸਾਨ ਯੂਨੀਅਨ ਨਡਾਲਾ ਵਲੋਂ ਹੁਣ ਬਦਲੇ ਹੋਏ ਪ੍ਰੋਗਰਾਮ ਅਨੁਸਾਰ 15 ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ 'ਚ ਕਰਵਾਏ ਵਿਦਿਆਰਥੀਆਂ ਦੇ ਪ੍ਰਤਿਭਾ ਖੋਜ ਮੁਕਾਬਲੇ

ਕਪੂਰਥਲਾ, 14 ਅਕਤੂਬਰ (ਅਮਰਜੀਤ ਕੋਮਲ)-ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਤੇ ਉਨ੍ਹਾਂ ਦੀਆਂ ਕਲਾ ਪ੍ਰਤੀ ਰੁਚੀਆਂ ਨੂੰ ਵਿਕਸਿਤ ਕਰਨ ਦੇ ਮਨੋਰਥ ਨਾਲ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ | ਇਸ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਪੰਜਾਬ ਕਪੂਰਥਲਾ ਰੋਕੇਗੀ ਰੇਲਾਂ-ਕਿਸਾਨ ਆਗੂ

ਫੱਤੂਢੀਂਗਾ, 14 ਅਕਤੂਬਰ (ਬਲਜੀਤ ਸਿੰਘ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਕਪੂਰਥਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਸਥਾਨਕ ਦਫ਼ਤਰ ਵਿਖੇ ਹੋਈ | ਮੀਟਿੰਗ ਵਿਚ ਬਲਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ 'ਬੱਚਿਆਂ ਦੇ ਸ਼ੋਸ਼ਣ' ਸਬੰਧੀ ਕਰਵਾਇਆ ਸੈਮੀਨਾਰ

ਕਪੂਰਥਲਾ, 14 ਅਕਤੂਬਰ (ਵਿ.ਪ੍ਰ.)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ.ਸੀ.ਐਫ. ਵਿਚ 'ਬੱਚਿਆਂ ਦੇ ਸ਼ੋਸ਼ਣ' ਵਿਸ਼ੇ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਟ੍ਰੈਫ਼ਿਕ ਪੁਲਿਸ ਦੇ ਇੰਚਾਰਜ ਏ.ਐਸ.ਆਈ. ਗੁਰਬਚਨ ਸਿੰਘ ਬੰਗੜ ਤੇ ਇੰਸਪੈਕਟਰ ਸੁਰਿੰਦਰ ...

ਪੂਰੀ ਖ਼ਬਰ »

ਨਡਾਲਾ 'ਚ ਦੁਸਹਿਰਾ ਮੇਲਾ ਅੱਜ

ਨਡਾਲਾ, 14 ਅਕਤੂਬਰ (ਮਾਨ)-ਨਡਾਲਾ ਵਿਖੇ ਦੁਸਹਿਰਾ ਅੱਜ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਦੀ ਗਰਾਊਾਡ ਵਿਚ ਮਨਾਇਆ ਜਾ ਰਿਹਾ ਹੈ ਜਿਸ ਦੀਆ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸਬੰਧੀ ਕਲੱਬ ਦੇ ਪ੍ਰਧਾਨ ਸਤੀਸ਼ ਕੁਮਾਰ, ਵਿਨੋਦ ਕੁਮਾਰ, ਜੈ ਜਗਤ ...

ਪੂਰੀ ਖ਼ਬਰ »

552ਵੇਂ ਪ੍ਰਕਾਸ਼ ਪੁਰਬ ਮੌਕੇ ਕਬੱਡੀ ਟੂਰਨਾਮੈਂਟ ਦਾ ਮਹਾਂਕੁੰਭ ਵੇਖਣ ਨੂੰ ਮਿਲੇਗਾ-ਵਿਧਾਇਕ ਚੀਮਾ

ਸੁਲਤਾਨਪੁਰ ਲੋਧੀ, 14 ਅਕਤੂਬਰ (ਥਿੰਦ, ਹੈਪੀ)-ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਕਬੱਡੀ ਟੂਰਨਾਮੈਂਟ ਕਰਵਾਉਣ ਸਬੰਧੀ ਇਕ ਮੀਟਿੰਗ ਪ੍ਰਸਿੱਧ ਇੰਟਰਨੈਸ਼ਨਲ ਖਿਡਾਰੀ ਬਲਕਾਰ ਸਿੰਘ ਹਰਨਾਮਪੁਰ ਦੀ ਅਗਵਾਈ ਹੇਠ ਸਥਾਨਕ ਮਾਰਕੀਟ ਕਮੇਟੀ ...

ਪੂਰੀ ਖ਼ਬਰ »

ਵਾਰਡ ਨੰਬਰ 6 ਦੇ ਵਿਕਾਸ ਕੰਮਾਂ ਲਈ 1 ਕਰੋੜ 28 ਲੱਖ ਦੀ ਰਾਸ਼ੀ ਜਾਰੀ-ਧਰਮਸੋਤ

ਫਗਵਾੜਾ, 14 ਅਕਤੂਬਰ (ਹਰਜੋਤ ਸਿੰਘ ਚਾਨਾ)-ਸੀਨੀਅਰ ਕਾਂਗਰਸੀ ਆਗੂ ਤੇ ਵਾਰਡ ਨੰਬਰ 6 ਦੇ ਸਾਬਕਾ ਕੌਂਸਲਰ ਦਰਸ਼ਨ ਲਾਲ ਧਰਮਸੋਤ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਆਪਣੇ ਵਾਰਡ ਦੇ ਬਹੁਤ ਸਾਰੇ ਵਿਕਾਸ ਦੇ ਕੰਮ ਮੁਕੰਮਲ ਕਰਵਾ ਦਿੱਤੇ ਹਨ ਤੇ ਹੋਰ ਰਹਿੰਦੇ ਕੰਮ 1 ਕਰੋੜ 28 ਲੱਖ ...

ਪੂਰੀ ਖ਼ਬਰ »

ਵਿਸ਼ਵ ਦਿ੍ਸ਼ਟੀ ਦਿਵਸ 'ਤੇ ਸਿਵਲ ਹਸਪਤਾਲ 'ਚ ਸਮਾਗਮ

ਕਪੂਰਥਲਾ, 14 ਅਕਤੂਬਰ (ਅਮਰਜੀਤ ਕੋਮਲ)-ਅੱਖਾਂ ਤੋਂ ਬਿਨਾਂ ਇਸ ਖ਼ੂਬਸੂਰਤ ਦੁਨੀਆ ਦੇ ਨਜ਼ਾਰਿਆਂ ਨੂੰ ਦੇਖਿਆ ਨਹੀਂ ਜਾ ਸਕਦਾ | ਇਹ ਗੱਲ ਡਾ: ਪਰਮਿੰਦਰ ਕੌਰ ਸਿਵਲ ਸਰਜਨ ਕਪੂਰਥਲਾ ਨੇ ਅੱਜ ਕੌਮੀ ਦਿ੍ਸ਼ਟੀ ਦਿਵਸ ਦੇ ਸਬੰਧ ਵਿਚ ਸਿਹਤ ਵਿਭਾਗ ਵਲੋਂ ਕਰਵਾਏ ਗਏ ਸਮਾਗਮ ...

ਪੂਰੀ ਖ਼ਬਰ »

ਲਾਇਨ ਕਲੱਬ ਬੇਗੋਵਾਲ ਸੇਵਾ ਨੇ ਸਕੂਲ ਦੇ ਕਲਾਸ ਰੂਮ 'ਚ ਕਰਟਨ ਲੁਆ ਕੇ ਦਿੱਤੇ

ਬੇਗੋਵਾਲ, 14 ਅਕਤੂਬਰ (ਸੁਖਜਿੰਦਰ ਸਿੰਘ)-ਲਾਇਨਜ਼ ਕਲੱਬ ਬੇਗੋਵਾਲ ਸੇਵਾ ਵਲੋਂ ਪ੍ਰਧਾਨ ਚੈਂਕੀ ਸਡਾਨਾ ਦੀ ਅਗਵਾਈ ਹੇਠ ਸਰਕਾਰੀ ਮਿਡਲ ਸਕੂਲ ਬੱਲੋਚੱਕ ਦੇ ਇਕ ਕਲਾਸ ਰੂਮ 'ਚ ਕਰਟਨ ਲਗਵਾ ਕੇ ਤੇ ਹੋਰ ਲੋੜੀਂਦਾ ਸਾਮਾਨ ਦਿੱਤਾ | ਇਸ ਸਮੇਂ ਚੈਂਕੀ ਸਡਾਨਾ ਨੇ ਕਿਹਾ ਕਿ ...

ਪੂਰੀ ਖ਼ਬਰ »

ਬਸਪਾ ਅੰਬੇਡਕਰ ਦੀ ਯੂਥ ਵਿੰਗ ਦੇ ਸੂਬਾਈ ਪ੍ਰਧਾਨ ਦੀ ਚੋਣ 24 ਨੂੰ - ਨਾਹਰ

ਕਪੂਰਥਲਾ, 14 ਅਕਤੂਬਰ (ਵਿ.ਪ੍ਰ.)-ਪੰਜਾਬ ਸਮਾਜ ਪਾਰਟੀ ਅੰਬੇਡਕਰ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਦੀ ਚੋਣ ਸਬੰਧੀ ਮੀਟਿੰਗ 24 ਅਕਤੂਬਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਕਪੂਰਥਲਾ ਵਿਖੇ ਹੋਵੇਗੀ | ਜਿਸ ਵਿਚ ਪਾਰਟੀ ਦੇ ਪ੍ਰਮੁੱਖ ਆਗੂਆਂ ਦੀ ਸਹਿਮਤੀ ਨਾਲ ਯੂਥ ਵਿੰਗ ਦੇ ...

ਪੂਰੀ ਖ਼ਬਰ »

ਪਿੰਡ ਬੂਲਪੁਰ ਵਿਖੇ ਕਾਂਸ਼ੀ ਰਾਮ ਦਾ 15ਵਾਂ ਮਹਾਂ ਪ੍ਰੀਨਿਰਵਾਣ ਦਿਵਸ ਮਨਾਇਆ

ਤਲਵੰਡੀ ਚੌਧਰੀਆਂ, 14 ਅਕਤੂਬਰ (ਪਰਸਨ ਲਾਲ ਭੋਲਾ)-ਬਾਬਾ ਸਾਹਿਬ ਡਾ: ਭੀਮ ਰਾਓ ਮਿਸ਼ਨ ਗਰੁੱਪ ਪਿੰਡ ਬੂਲਪੁਰ ਵਲੋਂ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਦਾ 15ਵਾਂ ਮਹਾਂ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ | ਜਿਸ ਦੀ ਪ੍ਰਧਾਨਗੀ ਸਰਪੰਚ ਲੇਖ ਰਾਜ ਬਾਬਾ ...

ਪੂਰੀ ਖ਼ਬਰ »

ਮੋਦੀ ਸਰਕਾਰ ਕਾਨੂੰਨ ਰੱਦ ਕਰਨ ਦੀ ਬਜਾਏ ਕੰਨਾਂ ਘੇਸਲ ਮਾਰਕੇ ਬੈਠੀ-ਖ਼ਾਲਸਾ

ਹੁਸੈਨਪੁਰ, 14 ਅਕਤੂਬਰ (ਸੋਢੀ)-ਦੇਸ਼ ਦੇ ਸਮੂਹ ਕਿਸਾਨ ਆਪਣੀ ਆਉਣ ਵਾਲੀ ਨਸਲ ਅਤੇ ਫ਼ਸਲ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ ਜਦਕਿ ਦੇਸ਼ ਦੀ ਮੋਦੀ ਸਰਕਾਰ ਇਸ ਅੰਦੋਲਨ ਨੂੰ ਇਸ ਤਰ੍ਹਾਂ ਅੱਖੋਂ ਪਰੋਖੇ ਕਰ ਰਹੀ ਹੈ, ਜਿਵੇਂ ਕਿਸਾਨ ਆਪਣੇ ਹੱਕ ਨਹੀਂ ਮੰਗ ਰਹੇ, ਦੇਸ਼ ਦਾ ...

ਪੂਰੀ ਖ਼ਬਰ »

ਭੁਲਾਣਾ ਮਿਜੋਰਟੀ ਗਰੁੱਪ ਵਲੋਂ ਹੁਣ 24 ਨੂੰ ਕਰਵਾਇਆ ਜਾਵੇਗਾ ਕਬੱਡੀ ਟੂਰਨਾਮੈਂਟ

ਹੁਸੈਨਪੁਰ, 14 ਅਕਤੂਬਰ (ਸੋਢੀ)-ਭੁਲਾਣਾ ਮਿਜੋਰਟੀ ਗਰੁੱਪ ਵਲੋਂ ਗ੍ਰਾਮ ਪੰਚਾਇਤ ਸੈਦੋ ਭੁਲਾਣਾ, ਗ੍ਰਾਮ ਪੰਚਾਇਤ ਲੋਧੀ ਭੁਲਾਣਾ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਕਬੱਡੀ ਟੂਰਨਾਮੈਂਟ 17 ਅਕਤੂਬਰ ...

ਪੂਰੀ ਖ਼ਬਰ »

ਜੰਗਲੀ ਜੀਵ ਹਫ਼ਤੇ ਸੰਬੰਧੀ ਕਾਂਜਲੀ ਸਕੂਲ 'ਚ ਕਰਵਾਇਆ ਸਮਾਗਮ

ਕਪੂਰਥਲਾ, 14 ਅਕਤੂਬਰ (ਅਮਰਜੀਤ ਕੋਮਲ)-ਜੰਗਲੀ ਵਿਭਾਗ ਵਲੋਂ ਜੰਗਲੀ ਜੀਵ ਹਫ਼ਤੇ ਦੇ ਸਬੰਧ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਜਲੀ ਵਿਚ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਜਸਵੰਤ ਸਿੰਘ ਵਣ ਰੇਂਜ ਅਫ਼ਸਰ ਜੰਗਲੀ ਜੀਵ ਕਪੂਰਥਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ...

ਪੂਰੀ ਖ਼ਬਰ »

ਫਗਵਾੜਾ ਬਾਈਪਾਸ ਤੋਂ ਘੁੰਮਣਾ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਨਾਲ ਵਾਪਰ ਰਹੇ ਹਨ ਹਾਦਸੇ-ਡਾ. ਹਰਦੀਪ ਸਿੰਘ

ਫਗਵਾੜਾ, 14 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)-ਪਿੰਡ ਸੰਗਤਪੁਰ ਦੇ ਸਰਪੰਚ ਡਾ. ਹਰਦੀਪ ਸਿੰਘ ਨੇ ਫਗਵਾੜਾ ਬਾਈਪਾਸ ਤੋਂ ਘੁੰਮਣਾ ਨੂੰ ਜਾਣ ਵਾਲੀ ਸੜਕ ਦੀ ਮਾੜੀ ਹਾਲਤ ਦੇ ਚੱਲਦਿਆਂ ਹੋ ਰਹੇ ਹਾਦਸਿਆਂ ਨੂੰ ਲੈ ਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸਬੰਧਿਤ ਮਹਿਕਮੇ ਨੂੰ ਇਸ ਸੜਕ ਦੀ ਮੁੜ ਉਸਾਰੀ ਕਰਨ ਦੀ ਹਦਾਇਤ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਸੜਕ ਥਾਂ-ਥਾਂ ਤੋਂ ਬੁਰੀ ਤਰ੍ਹਾਂ ਨਾਲ ਟੁੱਟੀ ਹੈ ਜਿਸ ਵਿਚ ਵੱਡੇ ਟੋਏ ਹਨ | ਰਾਤ ਸਮੇਂ ਇਹ ਟੋਏ ਰਾਹਗੀਰਾਂ ਨੂੰ ਨਜ਼ਰ ਨਹੀਂ ਆਉਂਦੇ ਅਤੇ ਅਕਸਰ ਦੋ ਪਹੀਆ ਅਤੇ 4 ਪਹੀਆ ਵਾਹਨ ਚਾਲਕ ਇਨ੍ਹਾਂ ਟੋਇਆਂ 'ਚ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ | ਗੱਡੀਆਂ ਇਕ ਦੂਸਰੇ ਨੂੰ ਓਵਰ ਟੇਕ ਕਰਦੇ ਸਮੇਂ ਵੀ ਹਾਦਸੇ ਵਾਪਰਦੇ ਹਨ | ਕਈ ਲੋਕ ਹਾਦਸੇ ਦਾ ਸ਼ਿਕਾਰ ਹੋ ਕੇ ਸੱਟਾਂ ਲਗਵਾ ਚੁੱਕੇ ਹਨ | ਜੇਕਰ ਸਮਾਂ ਰਹਿੰਦੇ ਇਸ ਸੜਕ ਨੂੰ ਦੁਬਾਰਾ ਨਾ ਬਣਾਇਆ ਗਿਆ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਹੈ |

ਖ਼ਬਰ ਸ਼ੇਅਰ ਕਰੋ

 

ਸਟੇਟ ਗੁਰਦੁਆਰਾ ਸਾਹਿਬ ਵਿਖੇ ਨੱਕ, ਕੰਨ ਤੇ ਗਲੇ ਦੀ ਜਾਂਚ ਲਈ ਮੈਡੀਕਲ ਕੈਂਪ 17 ਨੂੰ

ਕਪੂਰਥਲਾ, 14 ਅਕਤੂਬਰ (ਪ. ਪ.)-ਸਮਾਜ ਸੇਵਾ ਦੇ ਕੰਮਾਂ ਲਈ ਮੋਹਰੀ ਰਹਿੰਦੀ ਸੰਸਥਾ ਰੋਟਰੀ ਕਲੱਬ ਕਪੂਰਥਲਾ ਇਲੀਟ ਵਲੋਂ ਲੋੜਵੰਦਾਂ ਦੀ ਮਦਦ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 17 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਸਟੇਟ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਭੁਲੱਥ ਵਿਸ਼ਵਾਸ ਵਲੋਂ ਰਾਮ ਲੀਲ੍ਹਾ ਦੀ 8ਵੀਂ ਨਾਈਟ ਦਾ ਉਦਘਾਟਨ

ਭੁਲੱਥ, 14 ਅਕਤੂਬਰ (ਸੁਖਜਿੰਦਰ ਸਿੰਘ ਮੁਲਤਾਨੀ)-ਬੀਤੇ ਕਈ ਦਿਨਾਂ ਤੋਂ ਮਾਤਾ ਦੀਆਂ ਪਵਿੱਤਰ ਜੋਤਾਂ ਭੁਲੱਥ ਦੇ ਰਾਧੇ ਸ਼ਿਆਮ ਮੰਦਿਰ ਵਿਚ ਪਹੁੰਚਣ 'ਤੇ ਸਭ ਧਰਮਾਂ ਦੇ ਲੋਕ ਦਰਸ਼ਨ ਕਰ ਰਹੇ ਹਨ | ਰਾਮ ਲੀਲ੍ਹਾ ਦੀ 8ਵੀਂ ਨਾਈਟ ਦਾ ਉਦਘਾਟਨ ਲਾਇਨਜ਼ ਕਲੱਬ ਭੁਲੱਥ ...

ਪੂਰੀ ਖ਼ਬਰ »

ਰੇਲ ਗੱਡੀ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ

ਫਗਵਾੜਾ, 14 ਅਕਤੂਬਰ (ਹਰਜੋਤ ਸਿੰਘ ਚਾਨਾ)-ਇੱਥੇ ਰੇਲਵੇ ਲਾਈਨਾਂ 'ਤੇ ਇੱਕ ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਗਈ | ਜਾਣਕਾਰੀ ਦਿੰਦਿਆਂ ਰੇਲਵੇ ਚੌਂਕੀ ਇੰਚਾਰਜ ਗੁਰਭੇਜ ਸਿੰਘ ਨੇ ਦੱਸਿਆ ਕਿ ਅੱਜ ਫਗਵਾੜਾ ਸਟੇਸ਼ਨ ਮਾਸਟਰ ਤੋਂ ਸੂਚਨਾ ਪ੍ਰਾਪਤ ਹੋਈ ਸੀ ...

ਪੂਰੀ ਖ਼ਬਰ »

ਭਾਈ ਗੁਰਦਿਆਲ ਸਿੰਘ ਲੱਖਪੁਰ ਦਾ ਸਨਮਾਨ

ਖਲਵਾੜਾ, 14 ਅਕਤੂਬਰ (ਮਨਦੀਪ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨਵ ਨਿਯੁਕਤ ਕੌਮੀ ਸਕੱਤਰ ਭਾਈ ਗੁਰਦਿਆਲ ਸਿੰਘ ਲੱਖਪੁਰ ਪਿੰਡ ਡੁਮੇਲੀ ਵਿਖੇ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਉਨ੍ਹਾਂ ਦਾ ਸੰਤ ਬਾਬਾ ਪ੍ਰੀਤਮ ...

ਪੂਰੀ ਖ਼ਬਰ »

ਪੰਜਾਬ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਨੇ ਦਿੱਤਾ ਡੀ.ਆਰ. ਨੂੰ ਮੰਗ ਪੱਤਰ

ਕਪੂਰਥਲਾ, 14 ਅਕਤੂਬਰ (ਸ. ਰਿ.)-ਸਹਿਕਾਰੀ ਸਭਾਵਾਂ ਪੰਜਾਬ ਦੇ ਰਜਿਸਟਰਾਰ ਵਲੋਂ ਖੇਤੀਬਾੜੀ ਸਹਿਕਾਰੀ ਸਭਾਵਾਂ 'ਚ ਨਵੇਂ ਮੁਲਾਜ਼ਮਾਂ ਦੀ ਭਰਤੀ ਬਾਹਰੀ ਵਸੀਲਿਆਂ ਰਾਹੀਂ ਕੀਤੇ ਜਾਣ ਦੀ ਨੀਤੀ ਨੂੰ ਦਿੱਤੀ ਗਈ ਪ੍ਰਵਾਨਗੀ ਦੇ ਵਿਰੋਧ 'ਚ ਅੱਜ ਖੇਤੀਬਾੜੀ ਸਭਾਵਾਂ ਦੇ ...

ਪੂਰੀ ਖ਼ਬਰ »

ਪਿੰਡ ਵਾਹਦ ਵਿਖੇ ਬਣ ਰਹੀ ਫਿਰਨੀ ਲਈ ਠੇਕੇਦਾਰ ਵਲੋਂ ਘਟੀਆ ਮੈਟੀਰੀਅਲ ਵਰਤਣ ਦੇ ਦੋਸ਼

ਖਲਵਾੜਾ, 14 ਅਕਤੂਬਰ (ਮਨਦੀਪ ਸਿੰਘ ਸੰਧੂ)-ਪਿੰਡ ਵਾਹਦ ਪੀ ਡਬਲਿਊ ਡੀ ਮਹਿਕਮੇ ਵਲੋਂ ਪਿੰਡ ਦੀ ਬਣਾਈ ਜਾ ਰਹੀ ਫਿਰਨੀ ਮੌਕੇ ਪਿੰਡ ਵਾਸੀਆਂ ਵਲੋਂ ਠੇਕੇਦਾਰ ਤੇ ਘਟੀਆ ਮੈਟੀਰੀਅਲ ਵਰਤਣ ਦੇ ਦੋਸ਼ ਲਗਾਏ ਗਏ ਜਿਸ ਦੇ ਚੱਲਦਿਆਂ ਠੇਕੇਦਾਰ ਵਲੋਂ ਚੱਲਦੇ ਕੰਮ ਨੂੰ ਰੋਕ ...

ਪੂਰੀ ਖ਼ਬਰ »

ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਨੇ ਜ਼ੋਰਦਾਰ ਮੁਹਿੰਮ ਆਰੰਭੀ

ਬੇਗੋਵਾਲ, 14 ਅਕਤੂਬਰ (ਸੁਖਜਿੰਦਰ ਸਿੰਘ)-ਸਬ ਡਵੀਜ਼ਨ ਭੁਲੱਥ 'ਚ ਡੇਂਗੂ ਦੇ ਵਧਦੇ ਪ੍ਰਕੋਪ ਨੂੰ ਰੋਕਣ ਲਈ ਸਿਹਤ ਵਿਭਾਗ ਵਲੋਂ ਜਿੱਥੇ ਡੇਂਗੂ ਦੇ ਵੱਧ ਰਹੇ ਖ਼ਤਰੇ ਨੂੰ ਵੇਖਦਿਆਂ ਜ਼ੋਰਦਾਰ ਮੁਹਿੰਮ ਆਰੰਭੀ ਹੋਈ ਹੈ, ਉੱਥੇ ਨਗਰ ਪੰਚਾਇਤ ਬੇਗੋਵਾਲ ਵਲੋਂ ਡੇਂਗੂ ਤੋਂ ...

ਪੂਰੀ ਖ਼ਬਰ »

ਮੋਦੀ ਸਰਕਾਰ ਵਲੋਂ ਪੰਜਾਬ ਅੰਦਰ ਕੇਂਦਰੀ ਸੁਰੱਖਿਆ ਬਲਾਂ ਦਾ ਇਸਤੇਮਾਲ ਕਰਨਾ ਮੰਦਭਾਗਾ-ਕਾਂਗਰਸੀ ਆਗੂ

ਸੁਲਤਾਨਪੁਰ ਲੋਧੀ, 14 ਅਕਤੂਬਰ (ਥਿੰਦ, ਹੈਪੀ)-ਮੋਦੀ ਸਰਕਾਰ ਵਲੋਂ ਸਿਆਸੀ ਹਿਤਾਂ ਨੂੰ ਮੂਹਰੇ ਰੱਖਦਿਆਂ ਪੰਜਾਬ ਅੰਦਰ ਕੇਂਦਰੀ ਸੁਰੱਖਿਆ ਬਲਾਂ ਦੇ ਅਧਿਕਾਰ ਵਿਚ ਕੀਤੇ ਗਏ ਵਾਧੇ ਨਾਲ ਸੰਘੀ ਢਾਂਚਾ ਕਮਜ਼ੋਰ ਹੋਵੇਗਾ ਅਤੇ ਇਹ ਸੂਬਿਆਂ ਦੇ ਅਧਿਕਾਰਾਂ ਉੱਪਰ ਕੇਂਦਰ ...

ਪੂਰੀ ਖ਼ਬਰ »

ਬੱਚਿਆਂ ਦੇ ਸਿਹਤਮੰਦ ਵਿਕਾਸ ਲਈ ਪੋਸ਼ਣ ਖ਼ੁਰਾਕ, ਕਸਰਤ ਤੇ ਖੇਡਾਂ ਜ਼ਰੂਰੀ-ਡਾ. ਜਸਵਿੰਦਰ ਕੁਮਾਰੀ

ਢਿਲਵਾਂ, 14 ਅਕਤੂਬਰ (ਗੋਬਿੰਦ ਸੁਖੀਜਾ)-ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿਲਵਾਂ ਡਾ. ਜਸਵਿੰਦਰ ਕੁਮਾਰੀ ਦੀ ਅਗਵਾਈ ਹੇਠ ਪਿਛਲੇ ਕਈ ਦਿਨਾਂ ਤੋਂ ਆਸ਼ਾ ਵਰਕਰਾਂ ਦੀ 'ਘਰਾਂ 'ਚ ਬੱਚਿਆਂ ਦੀ ਸਾਂਭ-ਸੰਭਾਲ' ਸੰਬੰਧੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ, ਜਿਸ ਤਹਿਤ ਆਸ਼ਾ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਕਿ੍ਸ਼ਨ ਸਕੂਲ ਵਿਖੇ ਦੁਸਹਿਰਾ ਮਨਾਇਆ

ਸੁਲਤਾਨਪੁਰ ਲੋਧੀ, 14 ਅਕਤੂਬਰ (ਨਰੇਸ਼ ਹੈਪੀ, ਥਿੰਦ)-ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ ਪਿ੍ੰਸੀਪਲ ਰੇਨੂੰ ਅਰੋੜਾ ਦੀ ਅਗਵਾਈ ਹੇਠ ਸਕੂਲ ਵਿਚ ਦੁਸਹਿਰਾ ਮਨਾਇਆ ਗਿਆ | ਇਸ ਵਿਚ ਨਰਸਰੀ ਤੋਂ ਬਾਰ੍ਹਵੀਂ ਤੱਕ ਦੇ ...

ਪੂਰੀ ਖ਼ਬਰ »

¸ ਮੁੱਖ ਮੰਤਰੀ ਦੇ ਹੁਕਮਾਂ ਦੀ ਉਲੰਘਣਾ ¸ ਧੜੱਲੇ ਨਾਲ ਚੱਲ ਰਿਹਾ ਰੇਤੇ ਦਾ ਕਾਰੋਬਾਰ

ਫਿਲੌਰ, 14 ਅਕਤੂਬਰ (ਵਿਪਨ ਗੈਰੀ)- ਮੁੱਖ ਮੰਤਰੀ ਦੇ ਆਦੇਸ਼ਾਂ ਦੀ ਉਲੰਘਣਾ ਤੇ ਪ੍ਰਸ਼ਾਸਨ ਦੀ ਨੱਕ ਹੇਠ ਲਗਾਤਾਰ ਚੱਲ ਰਹੇ ਰੇਤੇ ਦੇ ਕਾਰੋਬਾਰ ਖ਼ਿਲਾਫ਼ ਅੱਜ ਇਕ ਵਾਰ ਫਿਰ ਕਿਰਤੀ ਕਿਸਾਨ ਯੂਨੀਅਨ ਤੇ ਪੇਡੂ ਮਜ਼ਦੂਰ ਯੂਨੀਅਨ ਦਾ ਵਫ਼ਦ ਐੱਸ.ਡੀ.ਐਮ. ਫਿਲੌਰ ਨੂੰ ਮਿਲਿਆ | ...

ਪੂਰੀ ਖ਼ਬਰ »

'ਆਪ' ਦੀ ਸਰਕਾਰ ਬਣਨ 'ਤੇ ਪੰਜਾਬ ਦੇ ਵਪਾਰੀ ਵਰਗ ਤੇ ਹੋਰ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ-ਕਪੂਰ

ਕਪੂਰਥਲਾ, 14 ਅਕਤੂਬਰ (ਵਿ.ਪ੍ਰ.)-ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਵਪਾਰੀਆਂ ਤੇ ਕਾਰੋਬਾਰੀਆਂ ਨੂੰ 24 ਘੰਟੇ ਨਿਰਵਿਘਨ ਸਪਲਾਈ ਦੇਣ, ਬੁਨਿਆਦੀ ਢਾਂਚੇ ਦੀਆਂ ਸਾਰੀਆਂ ਮੁਸ਼ਕਿਲਾਂ ਇਕ-ਦੋ ਵਰਿ੍ਹਆਂ ਵਿਚ ਹੱਲ ਕਰਨ, ...

ਪੂਰੀ ਖ਼ਬਰ »

ਸੁਰੱਖਿਆ ਲਈ 300 ਕਰਮਚਾਰੀ ਤਾਇਨਾਤ-ਐਸ.ਪੀ. ਬਾਹੀਆ ਲੋਕ ਦੁਸਹਿਰੇ ਮੌਕੇ ਸਮਾਜਿਕ ਦੂਰੀ ਦੀ ਪਾਲਣਾ ਕਰਨ-ਏ.ਡੀ.ਸੀ ਵਰਮਾ

n ਏ.ਡੀ.ਸੀ ਰਾਜੀਵ ਵਰਮਾ ਤੇ ਐਸ.ਪੀ. ਸਰਬਜੀਤ ਬਾਹੀਆ | ਫਗਵਾੜਾ, 14 ਅਕਤੂਬਰ (ਹਰਜੋਤ ਸਿੰਘ ਚਾਨਾ)-ਇਥੋਂ ਦੇ ਏ.ਡੀ.ਸੀ. ਤੇ ਨਗਰ ਨਿਗਮ ਦੇ ਕਮਿਸ਼ਨਰ ਰਾਜੀਵ ਵਰਮਾ ਤੇ ਐੱਸ.ਪੀ. ਸਰਬਜੀਤ ਸਿੰਘ ਬਾਹੀਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੁਸਹਿਰਾ ਦੇਖਣ ਮੌਕੇ ਕੋਵਿਡ-19 ...

ਪੂਰੀ ਖ਼ਬਰ »

ਭੁਲੱਥ ਹਲਕੇ ਦਾ ਦੌਰਾ ਕਰਕੇ ਕਾਂਗਰਸੀ ਵਰਕਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ-ਰਾਣਾ ਗੁਰਜੀਤ ਸਿੰਘ

ਭੁਲੱਥ, 14 ਅਕਤੂਬਰ (ਸੁਖਜਿੰਦਰ ਸਿੰਘ ਮੁਲਤਾਨੀ)-ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਪਿੰਡ ਰਾਮਗੜ੍ਹ ਦੇ ਸਰਪੰਚ ਨਿਰਮਲ ਸਿੰਘ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਗ਼ਲਤ ਸ਼ਬਦਾਵਲੀ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਵਫ਼ਦ ਐੱਸ.ਪੀ. ਨੂੰ ਮਿਲਿਆ

ਫਗਵਾੜਾ, 14 ਅਕਤੂਬਰ (ਹਰਜੋਤ ਸਿੰਘ ਚਾਨਾ)- ਸੋਸ਼ਲ ਮੀਡੀਆ 'ਤੇ ਹਿੰਦੂ ਧਰਮ ਤੇ ਦੇਵੀ ਦੇਵਤਿਆਂ ਬਾਰੇ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰਨ ਦੇ ਮਾਮਲੇ ਨੂੰ ਲੈ ਕੇ ਵੱਖ-ਵੱਖ ਹਿੰਦੂ ਜਥੇਬੰਦੀਆਂ ਦਾ ਵਫ਼ਦ ਅਰੁਨ ਸ਼ਰਮਾ ਦੀ ਅਗਵਾਈ ਹੇਠ ਐੱਸ.ਪੀ. ਸਰਬਜੀਤ ਸਿੰਘ ਬਾਹੀਆ ਨੂੰ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਪੰਜਾਬ 'ਚ ਬਣੇਗੀ ਸਰਕਾਰ-ਨੰਬਰਦਾਰ ਭਜਨ ਸਿੰਘ

ਬੇਗੋਵਾਲ, 14 ਅਕਤੂਬਰ (ਸੁਖਜਿੰਦਰ ਸਿੰਘ)-ਪੰਜਾਬ 'ਚ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਵਿਕਾਸ ਪੱਖੋਂ ਪਛਾੜ ਦਿੱਤਾ ਤੇ ਸਰਕਾਰ 'ਚ ਹੋ ਰਹੀ ਪਾਟੋ ਧਾੜ ਤੋਂ ਪਤਾ ਚੱਲ ਰਿਹਾ ਹੈ ਕਿ ਪੰਜਾਬ ਦੇ ਲੋਕ ਕਾਂਗਰਸ ਤੋਂ ਢਾਡੇ ਖਫਾ ਹੋ ਚੁੱਕੇ ਹਨ ਤੇ ਪੰਜਾਬ ਦੇ ਲੋਕ ਮੁੜ ਸੁਖਬੀਰ ...

ਪੂਰੀ ਖ਼ਬਰ »

ਅਧਿਆਪਕ ਗਠਜੋੜ ਤੇ ਨਰਸਿੰਗ ਸਟਾਫ਼ ਚਮਕੌਰ ਸਾਹਿਬ 'ਚ ਕਰਨਗੇ ਮਹਾਂਰੋਸ ਰੈਲੀ

ਕਿਸ਼ਨਗੜ੍ਹ 14 ਅਕਤੂਬਰ (ਹੁਸਨ ਲਾਲ)- ਪੰਜਾਬ ਰਾਜ ਅਧਿਆਪਕ ਗੱਠਜੋੜ ਜ਼ਿਲ੍ਹਾ ਜਲੰਧਰ ਦੇ ਆਗੂਆਂ ਪਵਨ ਮਸੀਹ, ਤਰਸੇਮ ਲਾਲ ਤੇ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਹੋਣ ਕਾਰਨ ਅਧਿਆਪਕ ਪੰਜਾਬ ਰਾਜ ਅਧਿਆਪਕ ਗਠਜੋੜ ਵਲੋਂ 17 ਅਕਤੂਬਰ ਨੂੰ ...

ਪੂਰੀ ਖ਼ਬਰ »

ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਮੋਮਬੱਤੀ ਮਾਰਚ ਕੱਢਿਆ

ਸੁਲਤਾਨਪੁਰ ਲੋਧੀ, 14 ਅਕਤੂਬਰ (ਥਿੰਦ, ਹੈਪੀ)-ਬੀਤੇ ਦਿਨੀਂ ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ 'ਚ ਸ਼ਹੀਦ ਹੋਏ 4 ਕਿਸਾਨਾਂ ਅਤੇ ਪੱਤਰਕਾਰ ਦੀ ਯਾਦ ਵਿਚ ਪਿੰਡ ਅਮਰਕੋਟ (ਟਿੱਬਾ) ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪਿੰਡ ਦੇ ਨੌਜਵਾਨਾਂ, ਸੰਯੁਕਤ ...

ਪੂਰੀ ਖ਼ਬਰ »

ਲੋਕ ਦੁਸਹਿਰੇ ਮੌਕੇ ਸਮਾਜਿਕ ਦੂਰੀ ਦੀ ਪਾਲਣਾ ਕਰਨ-ਏ.ਡੀ.ਸੀ ਵਰਮਾ

ਫਗਵਾੜਾ, 14 ਅਕਤੂਬਰ (ਹਰਜੋਤ ਸਿੰਘ ਚਾਨਾ)-ਇਥੋਂ ਦੇ ਏ.ਡੀ.ਸੀ. ਤੇ ਨਗਰ ਨਿਗਮ ਦੇ ਕਮਿਸ਼ਨਰ ਰਾਜੀਵ ਵਰਮਾ ਤੇ ਐੱਸ.ਪੀ. ਸਰਬਜੀਤ ਸਿੰਘ ਬਾਹੀਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੁਸਹਿਰਾ ਦੇਖਣ ਮੌਕੇ ਕੋਵਿਡ-19 ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ | ...

ਪੂਰੀ ਖ਼ਬਰ »

ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਪੁਲਿਸ ਨੇ ਚੈਕਿੰਗ ਮੁਹਿੰਮ ਚਲਾਈ

ਫਗਵਾੜਾ, 14 ਅਕਤੂਬਰ (ਹਰਜੋਤ ਸਿੰਘ ਚਾਨਾ)-ਤਿਉਹਾਰਾਂ ਦੇ ਮੱਦੇਨਜ਼ਰ ਅੱਜ ਰੇਲਵੇ ਪੁਲਿਸ ਵਲੋਂ ਰੇਲਵੇ ਸਟੇਸ਼ਨ 'ਤੇ ਚੈਕਿੰਗ ਮੁਹਿੰਮ ਏ.ਐੱਸ.ਆਈ ਗੁਰਭੇਜ ਸਿੰਘ ਦੀ ਅਗਵਾਈ 'ਚ ਚਲਾਈ ਗਈ ਤੇ ਰੇਲਵੇ ਸਟੇਸ਼ਨ, ਪਲੇਟ ਫਾਰਮ ਤੇ ਟ੍ਰੇਨ 'ਚ ਸਵਾਰ ਯਾਤਰੀਆਂ ਦਾ ਸਾਮਾਨ ਵੀ ...

ਪੂਰੀ ਖ਼ਬਰ »

ਹਲਕੇ ਦੇ ਹਰ ਪਿੰਡ 'ਚ ਲਾਏ ਜਾਣਗੇ ਗੁਰਮਤਿ ਕੈਂਪ-ਬੀਬੀ ਰੂਹੀ

ਸੁਲਤਾਨਪੁਰ ਲੋਧੀ, 14 ਅਕਤੂਬਰ (ਥਿੰਦ, ਹੈਪੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸ਼ੁਰੂ ਕੀਤੇ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਅੱਜ ਪਿੰਡ ਜੱਬੋਸੁਧਾਰ ਦੇ ਗੁਰਦੁਆਰਾ ਸਾਹਿਬ ਵਿਖੇ 7 ਦਿਨਾਂ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਦਫ਼ਤਰ ਭੁਲੱਥ ਵਿਖੇ ਮੀਟਿੰਗ

ਭੁਲੱਥ, 14 ਅਕਤੂਬਰ (ਸੁਖਜਿੰਦਰ ਸਿੰਘ ਮੁਲਤਾਨੀ)-ਸਥਾਨਕ ਕਸਬੇ ਦੀ ਦਾਣਾ ਮੰਡੀ ਵਿਖੇ ਸਥਿਤ ਮਾਰਕੀਟ ਕਮੇਟੀ ਦਫ਼ਤਰ ਵਿਖੇ ਮੀਟਿੰਗ ਚੇਅਰਮੈਨ ਰਛਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਪੁਣਛ ਵਿਚ ਸ਼ਹੀਦ ਹੋਏ ਨਾਇਬ ਸੂਬੇਦਾਰ ...

ਪੂਰੀ ਖ਼ਬਰ »

ਡੀ.ਏ.ਪੀ. ਖ਼ਾਦ ਦੀ ਕਾਲਾ ਬਾਜ਼ਾਰੀ ਬੰਦ ਹੋਵੇ-ਕੌੜਾ

ਡਡਵਿੰਡੀ, 14 ਅਕਤੂਬਰ (ਦਿਲਬਾਗ ਸਿੰਘ ਝੰਡ)-ਡੀਏਪੀ ਖ਼ਾਦ ਦੀ ਭਾਰੀ ਕਿੱਲਤ ਕਾਰਨ ਕਿਸਾਨਾਂ ਵਿਚ ਹਾਹਾਕਾਰ ਮਚੀ ਹੋਈ ਹੈ ਅਤੇ ਡੀਏਪੀ ਖ਼ਾਦ ਦੀ ਪ੍ਰਾਪਤੀ ਲਈ ਕਿਸਾਨ ਇੱਧਰ-ਉੱਧਰ ਭੱਜ ਦੌੜ ਕਰ ਰਹੇ ਹਨ | ਇਹ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਕਪੂਰਥਲਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX