ਤਾਜਾ ਖ਼ਬਰਾਂ


ਬੇਖ਼ੌਫ ਚੋਰਾਂ ਨੇ ਆਵਾਜਾਈ ਭਰਪੂਰ ਸੜਕ ਤੇ ਦੋ ਦੁਕਾਨਾਂ ਦੇ ਤੋੜੇ ਸ਼ਟਰ
. . .  24 minutes ago
ਜੰਡਿਆਲਾ ਮੰਜਕੀ, 22ਜਨਵਰੀ (ਸੁਰਜੀਤ ਸਿੰਘ ਜੰਡਿਆਲਾ)- ਚੋਣਾਂ ਦੇ ਮਾਹੌਲ ਵਿਚ ਪੁਲਿਸ ਅਧਿਕਾਰੀਆਂ ਵਲੋਂ ਸੁਰੱਖਿਆ ਦੇ ਕੀਤੇ ਜਾਂਦੇ ਪੁਖ਼ਤਾ ਪ੍ਰਬੰਧਾਂ ਦੇ ਦਾਅਵਿਆਂ ਦੀ ਉਦੋਂ ਫੂਕ ਨਿਕਲਦੀ ਨਜ਼ਰ ਆਈ ਜਦੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਅਤੇ 24 ਘੰਟੇ ਆਵਾਜਾਈ ਭਰਪੂਰ ...
'ਆਪ' ਕੋਆਰਡੀਨੇਟਰ ਕਸ਼ਮੀਰ ਕੌਰ ਅਕਾਲੀ ਦਲ 'ਚ ਸ਼ਾਮਿਲ
. . .  32 minutes ago
ਗੁਰੂ ਹਰਸਹਾਏ, 22 ਜਨਵਰੀ (ਹਰਚਰਨ ਸਿੰਘ ਸੰਧੂ)- ਗੁਰੂ ਹਰਸਹਾਏ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੀ ਕੋਆਰਡੀਨੇਟਰ ਕਸ਼ਮੀਰ ਕੌਰ ਗੁਰੂ ਹਰਸਹਾਏ ਦੇ ਅਕਾਲੀ ਉਮੀਦਵਾਰ ਵਰਦੇਵ ਸਿੰਘ ਮਾਨ ਦੀ ਅਗਵਾਈ ਹੇਠ ਅਕਾਲੀ ਦਲ 'ਚ ਸ਼ਮੂਲੀਅਤ ਕਰ ਲਈ ਹੈ...
ਸੰਗਰੂਰ ਦੇ ਡਾ.ਦਵਿੰਦਰ ਵਰਮਾ ਸਾਥੀਆਂ ਸਮੇਤ 'ਆਪ' ਵਿਚ ਸ਼ਾਮਿਲ
. . .  46 minutes ago
ਸੰਗਰੂਰ, 22 ਜਨਵਰੀ (ਧੀਰਜ ਪਸ਼ੋਰੀਆ)-ਵਿਧਾਨ ਸਭਾ ਚੋਣਾਂ ਦੇ ਭਖੇ ਹੋਏ ਅਖਾੜੇ ਵਿਚ ਅੱਜ ਸੰਗਰੂਰ ਤੋਂ 'ਆਪ' ਉਮੀਦਵਾਰ ਨਰਿੰਦਰ ਕੌਰ ਭਰਾਜ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦ ਸੰਗਰੂਰ ਸ਼ਹਿਰ ਦੇ ਡਾਕਟਰ ਦਵਿੰਦਰ ਵਰਮਾ ਨੇ ਸਾਥੀਆਂ
ਮੁਹੰਮਦ ਮੁਸਤਫ਼ਾ ਦੀ ਵਾਇਰਲ ਵੀਡੀਓ ਨੂੰ ਲੈ ਕੇ ਭਾਜਪਾ ਨੇਤਾ ਸ਼ਾਜ਼ੀਆ ਇਲਮੀ ਨੇ ਦਿੱਤਾ ਇਹ ਬਿਆਨ
. . .  14 minutes ago
ਚੰਡੀਗੜ੍ਹ, 22 ਜਨਵਰੀ (ਸੁਰਿੰਦਰਪਾਲ ਸਿੰਘ)- ਭਾਜਪਾ ਨੇਤਾ ਸ਼ਾਜ਼ੀਆ ਇਲਮੀ ਨੇ ਮੁਹੰਮਦ ਮੁਸਤਫ਼ਾ ਦੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਕਿਹਾ ਹੈ ਕਿ ਮਲੇਰਕੋਟਲਾ 'ਚ ਆਪਣੀ ਪਤਨੀ ਲਈ ਪ੍ਰਚਾਰ ਕਰਦਿਆਂ ਜਿਸ ਤਰ੍ਹਾਂ ਗੱਲ ਕਰ ਰਹੇ ਹਨ ਅਤੇ ਕੰਮ ਲਈ ਲੜਨ ਦੀ ਗੱਲ...
ਪਠਾਨਕੋਟ ਵਿਚ ਅੱਜ ਫ਼ਿਰ ਕੋਰੋਨਾ ਦਾ ਹੋਇਆ ਬਲਾਸਟ, 206 ਨਵੇਂ ਆਏ ਕੇਸ ਆਏ ਸਾਹਮਣੇ
. . .  about 1 hour ago
ਪਠਾਨਕੋਟ, 22 ਜਨਵਰੀ (ਸੰਧੂ)- ਪਠਾਨਕੋਟ ਵਿਚ ਅੱਜ ਫ਼ਿਰ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ। ਅੱਜ ਸਿਹਤ ਵਿਭਾਗ ਨੂੰ ਮਿਲੀਆਂ ਰਿਪੋਰਟਾਂ ਮੁਤਾਬਿਕ 206 ਨਵੇਂ ਕੋਰੋਨਾ ਦੇ ਕੇਸ ਆਏ ਹਨ ਤੇ 1 ਮਰੀਜ਼ ਦੀ ਮੌਤ ਹੋ ਗਈ ਹੈ, ਜਿਸ ਨਾਲ ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ...
ਪੰਜਾਬ 'ਚ ਸਿਰਫ਼ ਕੇਜਰੀਵਾਲ ਦੇ ਪੋਸਟਰ ਲੱਗੇ, ਭਗਵੰਤ ਮਾਨ ਸਿਰਫ਼ ਕਠਪੁਤਲੀ ਸੁਖਬੀਰ ਸਿੰਘ ਬਾਦਲ
. . .  about 1 hour ago
ਜਲਾਲਾਬਾਦ, 22 ਜਨਵਰੀ (ਕਰਨ ਚੁਚਰਾ)- ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਹਲਕਾ ਜਲਾਲਾਬਾਦ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਅੱਜ ਇੱਥੇ ਆਪਣੇ ਚੋਣ ਹਲਕੇ 'ਚ ਪਹੁੰਚੇ। ਇਸ ਮੌਕੇ ...
ਪੱਛਮੀ ਬੰਗਾਲ: ਹਾਵੜਾ ਵਿਚ ਇਕ ਥਰਮੋਕੋਲ ਫੈਕਟਰੀ ਵਿਚ ਲੱਗ ਭਿਆਨਕ ਅੱਗ
. . .  about 1 hour ago
ਹਾਵੜਾ, 22 ਜਨਵਰੀ-ਪੱਛਮੀ ਬੰਗਾਲ ਦੇ ਹਾਵੜਾ ਦੇ ਡੋਮਜੂਰ ਥਾਣਾ ਖੇਤਰ ਦੇ ਰਾਜਾਪੁਰ ਇਲਾਕੇ ਵਿਚ ਇੱਕ ਥਰਮੋਕੋਲ ਫੈਕਟਰੀ ਵਿਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ...
ਵੱਲਾ ਪੁਲਿਸ ਵਲੋਂ ਰਿਵਾਲਵਰ ਤੇ ਦੋ ਕਾਰਾਂ ਸਮੇਤ ਤਿੰਨ ਕਾਬੂ
. . .  about 1 hour ago
ਵੇਰਕਾ, 22 ਜਨਵਰੀ (ਪਰਮਜੀਤ ਸਿੰਘ ਬੱਗਾ) - ਥਾਣਾ ਵੱਲਾ ਦੀ ਪੁਲਿਸ ਵਲੋਂ ਲੁੱਟਾਂ - ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 6 ਮੈਂਬਰੀ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ | ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਨਜਾਇਜ਼ 32 ਬੋਰ ਦਾ...
ਦੂਸਰੀਆਂ ਪਾਰਟੀਆਂ ਤੋਂ ਦੁਖੀਆਂ ਲਈ ਅਕਾਲੀ ਦਲ ਹੀ ਆਸ ਦੀ ਕਿਰਨ - ਸੁਖਬੀਰ ਸਿੰਘ ਬਾਦਲ
. . .  about 2 hours ago
ਮੰਡੀ ਘੁਬਾਇਆ, 22 ਜਨਵਰੀ (ਅਮਨ ਬਵੇਜਾ) - ਜਲਾਲਾਬਾਦ ਵਿਧਾਨ ਸਭਾ ਹਲਕੇ ਵਿਚ ਆਪਣੇ ਚੋਣ ਦੌਰੇ 'ਤੇ ਪੁੱਜੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ ਇਲਾਕੇ ਦੇ ਸੀਨੀਅਰ ...
ਡਾ. ਰਾਜ ਕੁਮਾਰ ਵੇਰਕਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਬਸਪਾ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਵਿਚ ਸ਼ਾਮਿਲ
. . .  about 2 hours ago
ਛੇਹਰਟਾ, 22 ਜਨਵਰੀ (ਵਡਾਲੀ)- ਅੰਮ੍ਰਿਤਸਰ ਪੱਛਮੀ ਤੋਂ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਨੂੰ ਉਸ ਵਕਤ ਵੱਡਾ ਹੁੰਗਾਰਾ ਮਿਲਿਆ ਜਦੋਂ ਜ਼ਿਲ੍ਹਾ ਅੰਮ੍ਰਿਤਸਰ ਬਸਪਾ ਦੇ ਸੀਨੀਅਰ ਮੀਤ ਪ੍ਰਧਾਨ ਡਾ.ਅਸ਼ਵਨੀ ਅਰੋੜਾ ਨੇ ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਦੀ ਹਾਜ਼ਰੀ ਵਿਚ ਕਾਂਗਰਸ ...
ਦਿੱਲੀ ਕਮੇਟੀ ਦੇ ਜਨਰਲ ਹਾਊਸ 'ਚ ਜ਼ੋਰਦਾਰ ਹੰਗਾਮਾ, ਰੁਕੀ ਵੋਟਿੰਗ
. . .  about 2 hours ago
ਨਵੀਂ ਦਿੱਲੀ, 22 ਜਨਵਰੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ਅੱਜ ਹੋ ਰਹੇ ਜਨਰਲ ਇਜਲਾਸ ਵਿਚ ਜ਼ੋਰਦਾਰ ਹੰਗਾਮਾ ਹੋ ਗਿਆ ਤੇ ਵੋਟਿੰਗ ਦਾ ਕੰਮ ਰੁਕ ਗਿਆ ਹੈ। ਜਾਣਕਾਰੀ ਮੁਤਾਬਿਕ ਪ੍ਰਧਾਨ ਦੇ ਅਹੁਦੇ ਲਈ ਵੋਟਿੰਗ ਦਾ ਕੰਮ ਚਲ ਰਿਹਾ..
ਮੁੰਬਈ ਵਿਚ ਇਮਾਰਤ ਵਿਚ ਅੱਗ ਲੱਗਣ ਕਾਰਨ ਜਾਨਾਂ ਗੁਆਉਣ ਵਾਲਿਆਂ ਦੇ ਵਾਰਸਾਂ ਲਈ ਮੁਆਵਜ਼ੇ ਦਾ ਐਲਾਨ
. . .  about 2 hours ago
ਨਵੀਂ ਦਿੱਲੀ, 22 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਤਾਰਦੇਓ ਮੁੰਬਈ ਵਿਚ ਇਮਾਰਤ ਵਿਚ ਅੱਗ ਲੱਗਣ ਕਾਰਨ ਜਾਨਾਂ ਗੁਆਉਣ ਵਾਲਿਆਂ ਦੇ ਵਾਰਸਾਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ...
ਕੋਟਸ਼ਮੀਰ ਦੇ ਲੋਕਾਂ ਵਲੋਂ ਪੁਲਿਸ ਚੌਂਕੀ ਦੇ ਬਾਹਰ ਦਿੱਤਾ ਧਰਨਾ, ਚੌਂਕੀ ਇੰਚਾਰਜ ਮੇਜਰ ਸਿੰਘ ਤੇ ਲੱਗੇ ਰਿਸ਼ਵਤ ਲੈਣ ਦੇ ਦੋਸ਼
. . .  about 2 hours ago
ਕੋਟਫੱਤਾ, 22 ਜਨਵਰੀ (ਰਣਜੀਤ ਸਿੰਘ ਬੁੱਟਰ) - ਕੋਟਸ਼ਮੀਰ ਵਿਚ ਚੌਂਕੀ ਦੇ ਇੰਚਾਰਜ ਮੇਜਰ ਸਿੰਘ ਦੀ ਤਾਇਨਾਤੀ ਉਸ ਸਮੇਂ ਵਿਵਾਦਾਂ ਵਿਚ ਘਿਰਦੀ ਨਜ਼ਰ ਆਈ ਜਦ ਪਿੰਡ ਦੇ ਇਕ ਮੈਡੀਕਲ ਸਟੋਰ ਦੇ ਮਾਲਕ ਨਿਰੰਜਣ ਸਿੰਘ ਨੇ ਮੇਜਰ ਸਿੰਘ 'ਤੇ ਉਸ ਤੋਂ 80 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ....
ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ
. . .  about 2 hours ago
ਭੀਖੀ, 22 ਜਨਵਰੀ (ਗੁਰਿੰਦਰ ਸਿੰਘ ਔਲਖ)- ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਨੇੜਲੇ ਪਿੰਡ ਕੋਟੜਾ ਕਲਾਂ ਵਿਖੇ ਅੱਜ ਸਵੇਰੇ ਕਰੀਬ ਨੌਂ ਵਜੇ ਆਈ ਟਵੰਟੀ ਕਾਰ ਤੇ ਗੈਸ ਵਾਲੇ ਟੈਂਕਰ 'ਚ ਹਾਦਸਾ ਹੋਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ 'ਚ ਪਤੀ ਪਤਨੀ ਤੇ ਉਨ੍ਹਾਂ ...
ਅਸੀਂ ਇਹ ਵਿਧਾਨ ਸਭਾ ਚੋਣਾਂ ਅਗਲੀ ਪੀੜੀ ਵਾਸਤੇ ਲੜ ਰਹੇ ਹਾਂ-ਨਵਜੋਤ ਸਿੰਘ ਸਿੱਧੂ
. . .  about 2 hours ago
ਚੰਡੀਗੜ੍ਹ, 22 ਜਨਵਰੀ (ਅੰਕੁਰ ਤਾਂਗੜੀ)- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਚੋਣਾਂ ਅਗਲੀ ਪੀੜੀ ਵਾਸਤੇ ਲੜ ਰਹੇ ਹਾਂ ਅਤੇ ਨੌਜਵਾਨਾਂ ਨੂੰ ਅੱਗੇ ਲੈ ਕੇ ਜਾਣਾ ਸਾਡਾ ਮੁੱਖ ਟੀਚਾ ਹੈ। ਨਵਜੋਤ ਸਿੰਘ ਸਿੱਧੂ ...
ਆਪਣੇ ਚੋਣ ਹਲਕੇ 'ਚ ਵੱਖ-ਵੱਖ ਵਰਗਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਸੁਖਬੀਰ ਸਿੰਘ ਬਾਦਲ
. . .  about 3 hours ago
ਜਲਾਲਾਬਾਦ, 22 ਜਨਵਰੀ (ਕਰਨ ਚੁਚਰਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਜਲਾਲਾਬਾਦ ਹਲਕੇ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਅੱਜ ਆਪਣੇ ਚੋਣ ਹਲਕੇ 'ਚ ਪਹੁੰਚੇ। ਇੱਥੇ ਸ. ਬਾਦਲ ਸਭ ਤੋ ਪਹਿਲਾਂ ਪ੍ਰੇਮ ਵਲੇਚਾ ਦੇ ਨਿਵਾਸ ਸਥਾਨ ਤੇ ਕੌਂਸਲਰਾਂ ਨਾਲ ਮੀਟਿੰਗ ਕਰਨਗੇ...
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਸ:ਦੇਸਰਾਜ ਸਿੰਘ ਧੁੱਗਾ ਨੂੰ ਹਲਕਾ ਸ਼ਾਮ ਚੁਰਾਸੀ ਤੋਂ ਐਲਾਨਿਆ ਉਮੀਦਵਾਰ
. . .  about 3 hours ago
ਸ਼ਾਮ ਚੁਰਾਸੀ, 22 ਜਨਵਰੀ - ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਦੋਆਬਾ ਖੇਤਰ ਦੇ ਹਲਕਾ ਸ਼ਾਮ ਚੁਰਾਸੀ ਤੋਂ ਸਾਬਕਾ ਵਿਧਾਇਕ ਸ: ਦੇਸਰਾਜ ਸਿੰਘ ਧੁੱਗਾ ਨੂੰ ਆਪਣਾ ਉਮੀਦਵਾਰ ਐਲਾਨ ਕੀਤਾ ਹੈ। ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ....
ਮਿੱਟੀ ਦੀ ਨਜਾਇਜ਼ ਮਾਈਨਿੰਗ ਸੰਬੰਧੀ 4 ਖ਼ਿਲਾਫ਼ ਮਾਮਲਾ ਦਰਜ
. . .  about 3 hours ago
ਬੁਢਲਾਡਾ, 22 ਜਨਵਰੀ (ਸਵਰਨ ਸਿੰਘ ਰਾਹੀ)-ਪੁਲਿਸ ਥਾਣਾ ਸਦਰ ਬੁਢਲਾਡਾ ਵਿਖੇ ਮਿੱਟੀ ਦੀ ਨਾਜਾਇਜ਼ ਮਾਈਨਿੰਗ ਸੰਬੰਧੀ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਇੰਚਾਰਜ ਮੇਲਾ ਸਿੰਘ ਨੇ ਦੱਸਿਆ ਕਿ ਬੁਢਲਾਡਾ ਨੇੜਲੇ ਪਿੰਡ ਦਾਤੇਵਾਸ ਵਿਖੇ ਲੁੱਕ ਪਲਾਂਟ ਦੀ ਜ਼ਮੀਨ 'ਚੋਂ...
ਜੰਮੂ-ਕਸ਼ਮੀਰ: ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਸ਼ੁਰੂ ਹੋਈ ਮੁੱਠਭੇੜ
. . .  about 3 hours ago
ਸ੍ਰੀਨਗਰ, 22 ਜਨਵਰੀ-ਕਸ਼ਮੀਰ ਜ਼ੋਨ ਪੁਲਿਸ ਦਾ ਕਹਿਣਾ ਹੈ ਕਿ ਸ਼ੋਪੀਆਂ ਜ਼ਿਲ੍ਹੇ ਦੇ ਕਿਲਬਲ ਖ਼ੇਤਰ ਵਿਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਸ਼ੁਰੂ ਹੋ ਗਈ ...
ਭਗਵੰਤ ਮਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 3 hours ago
ਅੰਮ੍ਰਿਤਸਰ, 22 ਜਨਵਰੀ (ਜਸਵੰਤ ਸਿੰਘ ਜੱਸ) -ਆਮ ਆਦਮੀ ਪਾਰਟੀ ਵਲੋਂ ਪੰਜਾਬ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਭਗਵੰਤ ਮਾਨ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਦਰਸ਼ਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ...
5 ਹਥਿਆਰਬੰਦ ਲੁਟੇਰਿਆਂ ਨੇ ਦਿਨ-ਦਿਹਾੜੇ ਘਰ ਵਿਚ ਦਾਖ਼ਲ ਹੋ ਕੇ 12 ਲੱਖ ਨਕਦੀ ਅਤੇ 25 ਤੋਲ਼ੇ ਲੁੱਟਿਆ ਸੋਨਾ
. . .  about 4 hours ago
ਜ਼ੀਰਾ, 22 ਜਨਵਰੀ (ਪ੍ਰਤਾਪ ਸਿੰਘ ਹੀਰਾ)- ਇਲਾਕੇ ਅੰਦਰ ਚੋਰ-ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਉਹ ਦਿਨ-ਦਿਹਾੜੇ ਵੀ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਨਹੀਂ ਡਰਦੇ ਅਤੇ ਇਸ ਦੀ ਤਾਜਾ ਮਿਸਾਲ ਅੱਜ ਸਵੇਰੇ...
ਚੰਗੇ ਸ਼ਾਸਨ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਅਹਿਮ ਭੂਮਿਕਾ ਹੁੰਦੀ ਹੈ - ਪ੍ਰਧਾਨ ਮੰਤਰੀ ਮੋਦੀ
. . .  about 4 hours ago
ਨਵੀਂ ਦਿੱਲੀ, 22 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਡੀ.ਐੱਮਜ਼. ਨਾਲ ਗੱਲਬਾਤ ਦੌਰਾਨ ਕਿਹਾ ਗਿਆ ਕਿ ਚੰਗੇ ਸ਼ਾਸਨ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਅਹਿਮ ਭੂਮਿਕਾ ਹੁੰਦੀ ਹੈ। ਇਹ ਸਰਕਾਰ ਨੂੰ ਸਕੀਮਾਂ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰਨ...
ਅਜੇ ਵੀ ਆਈ.ਸੀ.ਯੂ. ਵਿਚ ਦਾਖ਼ਲ ਹਨ ਗਾਇਕਾ ਲਤਾ ਮੰਗੇਸ਼ਕਰ
. . .  about 5 hours ago
ਨਵੀਂ ਦਿੱਲੀ, 22 ਜਨਵਰੀ - ਗਾਇਕਾ ਲਤਾ ਮੰਗੇਸ਼ਕਰ ਅਜੇ ਵੀ ਆਈ.ਸੀ.ਯੂ. ਵਾਰਡ ਵਿਚ ਦਾਖ਼ਲ ਹਨ, ਪਰ ਅੱਜ ਉਨ੍ਹਾਂ ਦੀ ਸਿਹਤ ਵਿਚ ਮਾਮੂਲੀ ਸੁਧਾਰ ਹੋਇਆ ਹੈ | ਇਹ ਜਾਣਕਾਰੀ ਡਾ. ਪ੍ਰਤੀਤ ਸਮਦਾਨੀ, ਜੋ ਮੁੰਬਈ ਦੇ ਬ੍ਰੀਚ ਕੈਂਡੀ ...
ਈ. ਡੀ. ਦੀ ਰੇਡ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਕਿਉਂ ਹਨ ਚੁੱਪ - ਬਿਕਰਮਜੀਤ ਸਿੰਘ ਮਜੀਠੀਆ
. . .  about 5 hours ago
ਚੰਡੀਗੜ੍ਹ, 22 ਜਨਵਰੀ - ਪ੍ਰੈੱਸ ਵਾਰਤਾ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਦੇ ਘਰ ਹੋਈ ਈ. ਡੀ. ਦੀ ਰੇਡ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਚੁੱਪ ਕਿਉਂ ਹਨ...
ਮੁੱਖ ਮੰਤਰੀ ਚੰਨੀ ਦੇ ਮੁੰਡੇ ਦੇ ਵਿਆਹ 'ਚ ਹੋਏ ਖਰਚ ਦੀ ਈ. ਡੀ. ਵਲੋਂ ਕੀਤੀ ਜਾਵੇ ਜਾਂਚ - ਬਿਕਰਮਜੀਤ ਸਿੰਘ ਮਜੀਠੀਆ
. . .  about 5 hours ago
ਚੰਡੀਗੜ੍ਹ, 22 ਜਨਵਰੀ - ਪ੍ਰੈੱਸ ਵਾਰਤਾ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਚੰਨੀ ਦੇ ਮੁੰਡੇ ਦੇ ਵਿਆਹ ਵਿਚ ਹੋਏ ਖਰਚ ਦੀ ਈ. ਡੀ. ਵਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ | ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਹਨੀ ਨੂੰ ਸੀ. ਐੱਮ. ਸੁਰੱਖਿਆ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਕੱਤਕ ਸੰਮਤ 553
ਵਿਚਾਰ ਪ੍ਰਵਾਹ: ਮਨੁੱਖ ਦਾ ਮਨੁੱਖ ਵਿਰੁੱਧ ਕੀਤਾ ਜ਼ੁਲਮ, ਹਜ਼ਾਰਾਂ ਲੋਕਾਂ ਨੂੰ ਰੁਆ ਦਿੰਦਾ ਹੈ। -ਹੋਰੇਸ ਵਾਲਪੋਲ

ਬਠਿੰਡਾ

ਮੁੱਖ ਮੰਤਰੀ ਨੇ ਬਠਿੰਡਾ 'ਚ 60 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਪ੍ਰੋਜੈਕਟਾਂ ਦੇ ਰੱਖੇ ਨੀਂਹ ਪੱਥਰ

ਬਠਿੰਡਾ, 16 ਅਕਤੂਬਰ (ਅੰਮਿ੍ਤਪਾਲ ਸਿੰਘ ਵਲਾਣ) - ਸ਼ਹਿਰੀ ਬੁਨਿਆਦੀ ਢਾਂਚੇ ਦੀ ਸਰਵਪੱਖੀ ਉੱਨਤੀ ਲਈ ਯੋਜਨਾਬੱਧ ਵਿਕਾਸ 'ਤੇ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਆਧੁਨਿਕ ਦੌਰ ਦੀ ਭੱਜ-ਦੌੜ ਵਾਲੀ ਜੀਵਨਸ਼ੈਲੀ 'ਚ ...

ਪੂਰੀ ਖ਼ਬਰ »

ਗੁਲਾਬੀ ਸੁੰਡੀ ਕਾਰਨ ਨਰਮੇ ਦੇ ਖ਼ਰਾਬੇ ਤੋਂ ਦੁਖੀ ਕਿਸਾਨ ਨੇ ਕੀਤੀ ਖੁਦਕੁਸ਼ੀ

ਤਲਵੰਡੀ ਸਾਬੋ, 16 ਅਕਤੂਬਰ (ਰਣਜੀਤ ਸਿੰਘ ਰਾਜੂ) - ਭਾਵੇਂ ਪੰਜਾਬ ਸਰਕਾਰ ਮਾਲਵਾ ਪੱਟੀ ਵਿਚ ਗੁਲਾਬੀ ਸੁੰਡੀ ਕਾਰਣ ਖ਼ਰਾਬ ਹੋਈ ਨਰਮੇ ਦੀ ਫ਼ਸਲ ਦਾ ਜਲਦ ਮੁਆਵਜ਼ਾ ਦੇਣ ਦਾ ਭਰੋਸਾ ਦਿੰਦੀ ਨਹੀ ਥੱਕਦੀ ਪਰ ਦੂਜੇ ਪਾਸੇ ਮਾਲਵਾ ਪੱਟੀ ਵਿਚ ਫ਼ਸਲ ਦੇ ਖ਼ਰਾਬੇ ਤੋਂ ਦੁਖੀ ...

ਪੂਰੀ ਖ਼ਬਰ »

ਸੀ.ਆਈ.ਏ. ਸਟਾਫ਼-1 ਦੇ ਤਤਕਾਲੀ ਇੰਚਾਰਜ ਵਲੋਂ ਗੰਢ-ਤੁੱਪ ਕਰਕੇ ਛੱਡਿਆ ਨਸ਼ਾ -ਤਸਕਰ, ਐਸ.ਟੀ.ਐਫ. ਨੇ ਦਬੋਚਿਆ

ਇੰਚਾਰਜ ਸਮੇਤ ਅੱਧੀ-ਦਰਜਨ ਮੁਲਾਜ਼ਮਾ 'ਤੇ ਡਿੱਗ ਸਦਕੀ ਹੈ ਗਾਜ ਬਠਿੰਡਾ, 16 ਅਕਤੂਬਰ (ਸੱਤਪਾਲ ਸਿੰਘ ਸਿਵੀਆਂ) - ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਮੁਹਾਲੀ ਵਲੋਂ ਬਠਿੰਡਾ ਨਾਲ ਸਬੰਧਤ ਇੱਕ ਅਜਿਹੇ ਨਸ਼ਾ ਤਸਕਰਾਂ ਨੂੰ ਦਬੋਚਿਆ ਗਿਆ ਹੈ, ਜਿਸ ਨੂੰ ਕੁਝ ਸਮਾਂ ਪਹਿਲਾਂ ...

ਪੂਰੀ ਖ਼ਬਰ »

ਸੰਯੁਕਤ ਮੋਰਚੇ ਦੇ ਸੱਦੇ 'ਤੇ ਭਾਕਿਯੂ ਸਿੱਧੂਪੁਰ ਨੇ ਪਿੰਡਾਂ 'ਚ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਮੁਜ਼ਾਹਰਾ

ਸੀੰਗੋ ਮੰਡੀ, 16 ਅਕਤੂਬਰ (ਲਕਵਿੰਦਰ ਸ਼ਰਮਾ) - ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਸਥਾਨਕ ਕਸਬੇ ਅਤੇ ਲਾਗਲੇ ਪਿੰਡਾਂ 'ਚ ਸੰਯੁਕਤ ਮੋਰਚੇ ਦੇ ਸੱਦੇ 'ਤੇ ਬੀਤੇ ਦਿਨ ਯੂ.ਪੀ. ਵਿਖੇ ਭਾਜਪਾ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਵਲੋਂ ...

ਪੂਰੀ ਖ਼ਬਰ »

ਰੰਜ਼ਿਸ ਨੂੰ ਲੈ ਕੇ ਹੋਈ ਲੜਾਈ ਦੋਨਾਂ ਧਿਰਾਂ ਦੇ ਅੱਧੀ ਦਰਜਨ ਤੋਂ ਵੱਧ ਪਰਿਵਾਰਕ ਮੈਂਬਰ ਹਸਪਤਾਲ 'ਚ ਦਾਖਲ

ਗੋਨਿਆਣਾ, 16 ਅਕਤੂਬਰ (ਲਛਮਣ ਦਾਸ ਗਰਗ) - ਥਾਣਾ ਨੇਹੀਆਂ ਵਾਲਾ ਅਧੀਨ ਪੈਂਦੇ ਪਿੰਡ ਬੁਰਜ ਮਹਿਮਾ ਵਿਖੇ ਦੋ ਪਰਿਵਾਰਾਂ 'ਚ ਹੋਈ ਲੜਾਈ ਦੌਰਾਨ ਦੋਨੋ ਹੀ ਧਿਰਾਂ ਦੇ ਅੱਧੀ ਦਰਜਨ ਤੋਂ ਵੱਧ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਗੋਨਿਆਣਾ ਵਿਖੇ ਇਲਾਜ ਅਧੀਨ ਹਨ, ਪੁਲਿਸ ਨੇ ...

ਪੂਰੀ ਖ਼ਬਰ »

ਪ੍ਰਵਾਸੀ ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

ਬਠਿੰਡਾ, 16 ਅਕਤੂਬਰ (ਅਵਤਾਰ ਸਿੰਘ) - ਸਥਾਨਕ ਆਈ.ਟੀ.ਆਈ. ਦੇ ਕੋਲ ਖੇਤ ਦੇ ਕਮਰੇ ਵਿਚ ਇਕ ਪ੍ਰਵਾਸੀ ਨੌਜਵਾਨ ਨੇ ਗਲੇ ਵਿਚ ਰੱਸੀ ਬੰਨ੍ਹ ਪੱਖੇ ਦੀ ਕੁੰਡੀ ਨਾਲ ਲਟਕ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ | ਮਿ੍ਤਕ ਦੀ ਪਹਿਚਾਣ ਅਰਜੁਨ (30) ਪੁੱਤਰ ਬਹਾਦਰ ਵਾਸੀ ਚਮੋਲੀ ...

ਪੂਰੀ ਖ਼ਬਰ »

ਮੂਸਲਿਮ ਹਿਊਮਨ ਵੈਲਫੇਅਰ ਸੁਸਾਇਟੀ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਬਠਿੰਡਾ, 16 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)-ਹਜ਼ਰਤ ਮਹੁੰਮਦ ਸਾਹਿਬ ਦੇ ਜਨਮ ਦਿਹਾੜੇ 'ਤੇ ਸਰਕਾਰੀ ਛੁੱਟੀ ਕਰਵਾਉਣ ਨੂੰ ਲੈ ਕੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਬਠਿੰਡਾ ਨੂੰ ਮੂਸਲਿਮ ਹਿਊਮਨ ਵੈਲਫੇਅਰ ਸੁਸਾਇਟੀ ਵਲੋਂ ਮੰਗ ਪੱਤਰ ਦਿੱਤਾ ਗਿਆ | ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਹੁਕਮਾ ਮੁਤਾਬਿਕ ਕਾਲੇ ਕਾਨੂੰਨਾਂ ਤਹਿਤ ਕੇਂਦਰ ਸਰਕਾਰ ਦੇ ਪੁਤਲੇ ਸਾੜੇ

ਬਠਿੰਡਾ, 16 ਅਕਤੂਬਰ (ਅਵਤਾਰ ਸਿੰਘ) - ਅੱਜ ਭਾਰਤੀ ਕਿਸਾਨ ਯੂਨੀਅਨਾਂ ਵਲੋਂ ਚੱਲ ਰਹੇ ਮੋਰਚੇ ਵਿਚ ਸ਼ਾਮਿਲ ਕਿਰਤੀ ਲੋਕਾਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸਾਹ, ਯੂ.ਪੀ. ਦੇ ਮੁੱਖ ਮੰਤਰੀ ਅਦਿੱਤਿਆ ...

ਪੂਰੀ ਖ਼ਬਰ »

ਸੜਕ ਦੁਰਘਟਨਾ 'ਚ 2 ਜ਼ਖ਼ਮੀ

ਬਠਿੰਡਾ, 16 ਅਕਤੂਬਰ (ਅਵਤਾਰ ਸਿੰਘ) - ਬਠਿੰਡਾ ਬਰਨਾਲਾ ਰੋਡ 'ਤੇ ਇਕ ਸਾਈਕਲ ਸਵਾਰ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤਾ ਅਤੇ ਫ਼ਰਾਰ ਹੋ ਗਿਆ | ਘਟਨਾ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਟੀਮ ਦੇ ਮੈਂਬਰ ਸੰਦੀਪ ਗੋਇਲ ਐਂਬੂਲੈਂਸ ਲੈ ਕੇ ਘਟਨਾ ਸਥਾਨ ਮੌਕੇ 'ਤੇ ...

ਪੂਰੀ ਖ਼ਬਰ »

ਲਹਿਰਾ ਮੁਹੱਬਤ ਬੱਸ ਸਟੈਂਡ 'ਤੇ ਧਰਨੇ ਦੌਰਾਨ ਮੋਦੀ ਦਾ ਪੁਤਲਾ ਫੂਕਿਆ

ਲਹਿਰਾ ਮੁਹੱਬਤ, 16 ਅਕਤੂਬਰ (ਭੀਮ ਸੈਨ ਹਦਵਾਰੀਆ) - ਸੰਯੁਕਤ ਕਿਸਾਨ ਮੋਰਚਾ ਵਲੋਂ ਮੋਦੀ-ਸ਼ਾਹ ਦੇ ਪੁਤਲੇ ਫੂਕਣ ਦੇ ਦਿੱਤੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ 'ਸਿੱਧੂਪੁਰ', 'ਡਕੌਂਦਾ', 'ਸਿੱਧੂਪੁਰ', 'ਕ੍ਰਾਂਤੀਕਾਰੀ' ਤੇ ਕਿਰਤੀ ਕਿਸਾਨ ਯੂਨੀਅਨ ਤੋਂ ਇਲਾਵਾ 'ਇਨਕਲਾਬੀ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਸਿੱਧੂਪੁਰ ਨੇ ਰਾਵਣ ਦੀ ਥਾਂ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ-

ਕੋਟਫੱਤਾ, 16 ਅਕਤੂਬਰ (ਰਣਜੀਤ ਸਿੰਘ ਬੁੱਟਰ)- ਖੇਤੀ ਦੇ ਕਾਲੇ ਕਾਨੂੰਨਾਂ ਦੇ ਰੋਸ ਵਜੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਕਾਰਪੋਰੇਟ ਘਰਾਣਿਆਂ ਅੰਬਾਨੀ ਅਡਾਨੀ ਦੇ ਪੁਤਲੇ ਦੁਸਹਿਰੇ ਤੋਂ ...

ਪੂਰੀ ਖ਼ਬਰ »

ਜ਼ਿਲ੍ਹਾ ਖਪਤਕਾਰ ਅਦਾਲਤ ਵਲੋਂ ਕੀਤਾ ਖਪਤਕਾਰ ਦੇ ਹੱਕ 'ਚ ਬੈਂਕ ਨੂੰ ਜ਼ੁਰਮਾਨਾ

ਬਠਿੰਡਾ, 16 ਅਕਤੂਬਰ (ਅਵਤਾਰ ਸਿੰਘ) - ਜ਼ਿਲ੍ਹਾ ਖਪਤਕਾਰ ਅਦਾਲਤ ਬਠਿੰਡਾ ਨੇ ਖਪਤਕਾਰ ਦੇ ਹੱਕ ਵਿਚ ਬੈਂਕ ਨੂੰ ਜੁਰਮਾਨਾ ਕੀਤਾ ਹੈ | ਐਡਵੋਕੇਟ ਵਰੁਣ ਬਾਂਸਲ ਨੇ ਦੱਸਿਆ ਕਿ ਮਾਮਲਾ ਇਹ ਹੈ ਕਿ ਬਲਜਿੰਦਰ ਸਿੰਘ ਨਾਂ ਦੇ ਵਿਅਕਤੀ ਦਾ ਪੰਜਾਬ ਐਂਡ ਸਿੰਧ ਬੈਂਕ ਵਿਚ ਖਾਤਾ ...

ਪੂਰੀ ਖ਼ਬਰ »

ਬੇਸਹਾਰਾ ਗਊਸ਼ਾਲਾ ਗੋਨਿਆਣਾ 'ਚ ਸੁੰਦਰ ਕਾਂਡ ਜੀ ਦਾ ਪਾਠ ਕਰਵਾਇਆ

ਗੋਨਿਆਣਾ, 16 ਅਕਤੂਬਰ (ਲਛਮਣ ਦਾਸ ਗਰਗ) - ਅੱਜ ਬੇਸਹਾਰਾ ਗਊਸ਼ਾਲਾ ਕਮੇਟੀ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਬੇਸਹਾਰਾ ਗਊਸ਼ਾਲਾ ਵਿਖੇ ਭਾਰਤ ਵਾਸੀਆਂ ਦੀ ਸੁੱਖ ਸ਼ਾਂਤੀ ਲਈ ਸੁੰਦਰ ਕਾਂਡ ਦਾ ਪਾਠ ਕਰਵਾਇਆ ਗਿਆ | ਇਸ ਮੌਕੇ ਬਹੁਤ ਗਿਣਤੀ ਵਿਚ ਮਹਿਲਾਵਾਂ ...

ਪੂਰੀ ਖ਼ਬਰ »

ਬੀਕੇਯੂ ਲੱਖੋਵਾਲ ਨੇ ਮੋਦੀ ਦਾ ਤਿੰਨ ਮੂੰਹਾ ਪੁਤਲਾ ਫੂਕਿਆ

ਰਾਮਾਂ ਮੰਡੀ, 16 ਅਕਤੂਬਰ (ਤਰਸੇਮ ਸਿੰਗਲਾ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਸੂਬਾ ਸਕੱਤਰ ਜਨਰਲ ਰਾਮਕਰਨ ਸਿੰਘ ਸਿੱਧੂ ਰਾਮਾਂ ਦੀ ਅਗਵਾਈ ਹੇਠ ਤਲਵੰਡੀ ਸਾਬੋ ਰੋਡ 'ਤੇ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ

ਸੰਗਤ ਮੰਡੀ, 16 ਅਕਤੂਬਰ (ਅੰਮਿ੍ਤਪਾਲ ਸ਼ਰਮਾ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਦਿਹਾਤੀ ਮਜ਼ਦੂਰ ਸਭਾ ਅਤੇ ਬੀ.ਕੇ.ਯੂ. ਸਿੱਧੂਪੁਰ ਵਲੋਂ ਸੰਗਤ ਬਲਾਕ ਦੇ ਵੱਖ-ਵੱਖ ਪਿੰਡਾਂ 'ਚ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਗਏ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਸੁਯੰਕਤ ਪਾਰਟੀ ਤੋਂ ਰਾਜੇਸ਼ ਗਹਿਰੀਵਾਲ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਬਠਿੰਡਾ, 16 ਅਕਤੂਬਰ (ਅਵਤਾਰ ਸਿੰਘ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਸੂਬਾ ਸਕੱਤਰ ਰਾਜੇਸ਼ ਕੁਮਾਰ ਗਹਿਰੀ ਵਾਲਾ ਨੇ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੂੰ ਪੱਤਰ ਲਿਖ ਕੇ ਆਪਣੇ ਅਹੁੱਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ ਅਤੇ ਉਸ ਨੇ ਆਪਣੇ ...

ਪੂਰੀ ਖ਼ਬਰ »

ਦੂਸਰਾ ਵਾਲੀਬਾਲ ਟੂਰਨਾਮੈਂਟ ਦਰਸ਼ਕਾਂ ਦੇ ਮਨਾਂ 'ਚ ਗਹਿਰੀ ਛਾਪ ਛੱਡਦਾ ਹੋਇਆ ਸੰਪੰਨ

ਭੁੱਚੋ ਮੰਡੀ, 16 ਅਕਤੂਬਰ (ਪਰਵਿੰਦਰ ਸਿੰਘ ਜੌੜਾ) - ਚੱਕ ਬਖਤੂ ਵਿਖੇ ਸੰਤ ਬਾਬਾ ਐਂਚਲ ਸਿੰਘ ਸਪੋਰਟਸ ਕਲੱਬ ਵਲੋਂ ਪਿੰਡ ਵਾਸੀਆਂ ਅਤੇ ਐਨ. ਆਰ. ਆਈਜ਼ ਦੇ ਸਹਿਯੋਗ ਨਾਲ ਕਰਵਾਇਆ ਗਿਆ ਦੂਸਰਾ ਵਾਲੀਬਾਲ ਟੂਰਨਾਮੈਂਟ ਦਰਸ਼ਕਾਂ ਦੇ ਮਨਾਂ ਵਿਚ ਗਹਿਰੀ ਛਾਪ ਛੱਡਦਾ ...

ਪੂਰੀ ਖ਼ਬਰ »

ਪਰਾਲੀ ਤੋਂ ਕਿਵੇਂ ਕੀਤੀ ਜਾ ਸਕਦੀ ਹੈ ਖਾਦ ਤਿਆਰ ਸਬੰਧੀ ਦਿੱਤੀ ਜਾਣਕਾਰੀ

ਕੋਟਫੱਤਾ, 16 ਅਕਤੂਬਰ (ਰਣਜੀਤ ਸਿੰਘ ਬੁੱਟਰ) - ਪਿੰਡ ਫੂਸ ਮੰਡੀ ਵਿਖੇ ਪਰਾਲੀ ਦੀ ਸਮੱਸਿਆ ਦਾ ਹੱਲ ਲੱਭਣ ਅਤੇ ਪਰਾਲੀ ਨੂੰ ਕਿਸ ਤਰ੍ਹਾਂ ਖਾਦ 'ਚ ਬਦਲਿਆ ਜਾ ਸਕਦਾ ਇਸ ਦੇ ਬਾਰੇ ਵਿਚ ਜਾਣਕਾਰੀ ਦੇਣ ਲਈ ਆਈ ਆਰ ਡੀ ਏ ਦਿੱਲੀ ਤੋਂ ਵਿਗਿਆਨਕ ਡਾਕਟਰ ਲਿਵਲੀਨ ਸ਼ੁਕਲਾ ਅਤੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਨੇ ਚੋਟੀਆਂ ਵਿਖੇ ਬੁੱਗਰ-ਫੂਲ ਰੋਡ ਪ੍ਰੀਮਿਕਸ ਸੜਕ ਦਾ ਕੀਤਾ ਉਦਘਾਟਨ

ਚਾਉਕੇ, 16 ਅਕਤੂਬਰ (ਮਨਜੀਤ ਸਿੰਘ ਘੜੈਲੀ) - ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਚੇਅਰਪਰਸਨ ਮਨਜੀਤ ਕੌਰ ਨੇ ਅੱਜ ਪਿੰਡ ਚੋਟੀਆਂ ਵਿਖੇ ਬੁੱਗਰ ਤੋਂ ਫੂਲ ਰੋਡ ਤੱਕ ਪ੍ਰੀਮਿਕਸ ਸੜਕ ਦਾ ਉਦਘਾਟਨ ਕੀਤਾ | ਉਨ੍ਹਾਂ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ...

ਪੂਰੀ ਖ਼ਬਰ »

ਵਿਧਾਇਕ ਕੋਟਭਾਈ ਨੇ 210.49 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ

ਗੋਨਿਆਣਾ, 16 ਅਕਤੂਬਰ (ਲਛਮਣ ਦਾਸ ਗਰਗ) - ਪੰਜਾਬ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਹੇਠ ਗੋਨਿਆਣਾ ਮੰਡੀ ਵਿਖੇ 210.49 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਆਪਣੇ ਕਰ ...

ਪੂਰੀ ਖ਼ਬਰ »

ਕੇਂਦਰ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਬਜਾਏ ਕਮਜ਼ੋਰ ਕਰ ਰਿਹੈ- ਬਰਾੜ

ਚਾਉਕੇ, 16 ਅਕਤੂਬਰ (ਮਨਜੀਤ ਸਿੰਘ ਘੜੈਲੀ) - ਹਲਕਾ ਮੌੜ ਤੋਂ ਸ਼੍ਰੋਮਣੀ ਅਕਾਲੀ ਦਲ - ਬਸਪਾ ਗੱਠਜੋੜ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਸਾਬਕਾ ਸੰਸਦ ਮੈਂਬਰ ਨੇ ਅੱਜ ਪਿੰਡ ਗਿੱਲ ਕਲਾਂ ਵਿਖੇ ਸਾਬਕਾ ਸਰਪੰਚ ਗੁਲਜ਼ਾਰ ਸਿੰਘ ਗਿੱਲ ਦੇ ਗ੍ਰਹਿ ਵਿਖੇ ਅਕਾਲੀ ਵਰਕਰਾਂ ਨਾਲ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਬਜਾਏ ਕਮਜ਼ੋਰ ਕਰਨ ਤੇ ਤੁਲੀ ਹੋਈ ਹੈ | ਉਨ੍ਹਾਂ ਆਖਿਆ ਕਿ ਕੇਂਦਰ ਵਲੋਂ ਬੀ ਐਸ ਐਫ ਦੇ ਅਧਿਕਾਰ ਖੇਤਰ 'ਚ ਵਾਧਾ ਕਰਨਾ ਪੰਜਾਬ ਨੂੰ ਹੋਰ ਕਮਜ਼ੋਰ ਕਰਨ ਦੇ ਨਾਪਾਕ ਮਨਸੂਬੇ ਹਨ | ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਬੂਥ ਪੱਧਰ 'ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਮੁਹਿੰਮ ਵਿੱਢੀ ਗਈ ਹੈ ਜਿਸ ਨੂੰ ਵਰਕਰਾਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ | ਇਸ ਮੌਕੇ ਪਿੰਡ ਗਿੱਲ ਕਲਾਂ ਦੀ ਸਮੁੱਚੀ ਅਕਾਲੀ ਜਥੇਬੰਦੀ ਵਲੋਂ ਜਗਮੀਤ ਸਿੰਘ ਬਰਾੜ ਦਾ ਸਨਮਾਨ ਕੀਤਾ ਗਿਆ | ਇਸ ਉਪਰੰਤ ਪਾਰਟੀ ਦੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵੀ ਬਰਾੜ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਦੀਪ ਸਿੰਘ ਬਾਠ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਜਥੇਦਾਰ ਕੁਲਵੰਤ ਸਿੰਘ ਗਿੱਲ ਸਰਕਲ ਪ੍ਰਧਾਨ, ਗੁਲਜ਼ਾਰ ਸਿੰਘ ਗਿੱਲ, ਜਸਵਿੰਦਰ ਸਿੰਘ ਤੋਤੀ , ਜਗਸੀਰ ਸਿੰਘ ਗਿੱਲ ਯੂਥ ਆਗੂ, ਬਿੱਕਰ ਸਿੰਘ ਗਿੱਲ, ਦਰਸ਼ਨ ਸਿੰਘ ਗਿੱਲ, ਜਸਵਿੰਦਰ ਸਿੰਘ ਗਿੱਲ, ਲਖਵਿੰਦਰ ਸਿੰਘ ਗਿੱਲ, ਹਰਮਨਜੀਤ ਗਿੱਲ, ਗਮਦੂਰ ਸਿੰਘ ਗਿੱਲ, ਬਲਵੰਤ ਸਿੰਘ ਗਿੱਲ, ਸੁਖਦੇਵ ਸਿੰਘ ਸਾਬਕਾ ਪ੍ਰਧਾਨ, ਰੁਪਿੰਦਰ ਸਿੰਘ ਕਲੱਬ ਪ੍ਰਧਾਨ, ਜਸਵੰਤ ਸਿੰਘ, ਗੁਰਵਿੰਦਰ ਸਿੰਘ, ਸੰਦੀਪ ਸੀਪੂ ਆਦਿ ਵੀ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

 

ਸ਼੍ਰੋਮਣੀ ਅਕਾਲੀ ਦਲ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਬਚਨਵੱਧ - ਕੋਟਫੱਤਾ

ਨਥਾਣਾ, 16 ਅਕਤੂਬਰ (ਗੁਰਦਰਸ਼ਨ ਲੁੱਧੜ) - ਸ਼ੋ੍ਰਮਣੀ ਅਕਾਲੀ ਦਲ ਦੇ ਐਲਾਨੇ ਉਮੀਦਵਾਰ ਅਤੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੇ ਪਿੰਡ ਗੰਗਾ, ਗਿੱਦੜ ਅਤੇ ਬੱਜੋਆਣਾ ਵਿਖੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿਹਾਤੀ ਖੇਤਰ ਦਾ ਸਰਬਪੱਖੀ ...

ਪੂਰੀ ਖ਼ਬਰ »

ਦੋਧੀ ਡੇਅਰੀ ਯੂਨੀਅਨ ਵਲੋਂ ਫੂਕਿਆ ਮੋਦੀ ਸਰਕਾਰ ਦੇ ਮੰਤਰੀਆਂ ਦਾ ਪੁਤਲਾ

ਬਠਿੰਡਾ, 16 ਅਕਤੂਬਰ (ਅਵਤਾਰ ਸਿੰਘ) - ਬਠਿੰਡਾ ਦੋਧੀ ਡੇਅਰੀ ਯੂਨੀਅਨ ਪੰਜਾਬ ਦੇ ਮੈਂਬਰਾਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਆਦੇਸ਼ਾਂ ਨੂੰ ਮੰਨਦੇ ਹੋਏ ਕਿਸਾਨਾਂ ਦੇ ਹਰ ਸੰਘਰਸ਼ ਦਾ ਸਮਰਥਨ ਕਰਦੇ ਆ ਰਹੇ ਹਨ | ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਕੀਤੇ ਦੁਸਹਿਰੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਮੁਜ਼ਾਹਰਾ

ਰਾਮਾਂ ਮੰਡੀ, 16 ਅਕਤੂਬਰ (ਅਮਰਜੀਤ ਸਿੰਘ ਲਹਿਰੀ) - ਸੰਯੁਕਤ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਬੀਤੇ ਦਿਨ ਯੂਪੀ ਵਿਖੇ ਭਾਜਪਾ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ...

ਪੂਰੀ ਖ਼ਬਰ »

ਐਨ.ਡੀ.ਆਰ.ਐਫ਼. ਦਾ ਚਾਰ ਰੋਜ਼ਾ ਵਾਲੀਬਾਲ ਅਤੇ ਯੋਗਾ ਪ੍ਰਤੀਯੋਗਤਾ ਸਮਾਪਤ

ਬਠਿੰਡਾ, 16 ਅਕਤੂਬਰ (ਅਵਤਾਰ ਸਿੰਘ) - ਐਨ.ਡੀ.ਆਰ.ਐਫ਼. ਵਿਚ ਚੱਲ ਰਿਹਾ ਚਾਰ ਦਿਨਾਂ ਪਹਿਲਾਂ ਅੰਤਰ ਵਾਹਿਨੀ ਵਾਲੀਬਾਲ ਅਤੇ ਯੋਗਾ ਟੂਰਨਾਮੈਂਟ ਸਮਾਪਤ ਹੋ ਗਿਆ | ਵਾਲੀਬਾਲ ਦਾ ਫਾਈਨਲ ਮੁਕਾਬਲਾ 14ਵੀਂ ਵਾਹਿਨੀ ਐਨ.ਡੀ.ਆਰ.ਐਫ. ਅਤੇ 13ਵੀਂ ਵਾਹਿਨੀ ਦੇ ਵਿਚਕਾਰ ਖੇਡਿਆ ਗਿਆ | ...

ਪੂਰੀ ਖ਼ਬਰ »

ਸਵ.ਭੁਪਿੰਦਰ ਸਿੰਘ ਸਿੱਧੂ ਨੂੰ ਸਮਰਪਿਤ ਮੁਫ਼ਤ ਮੈਡੀਕਲ ਜਾਂਚ ਕੈਂਪ ਅੱਜ

ਤਲਵੰਡੀ ਸਾਬੋ, 16 ਅਕਤੂਬਰ (ਰਣਜੀਤ ਸਿੰਘ ਰਾਜੂ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਦੇ ਪਿਤਾ ਸਵ.ਸ੍ਰ.ਭੁਪਿੰਦਰ ਸਿੰਘ ਸਿੱਧੂ (ਰਿਟਾ.ਆਈ.ਏ.ਐਸ) ਸਾਬਕਾ ਚੇਅਰਮੈਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਯਾਦ ਨੂੰ ਸਮਰਪਿਤ ਦੂਜਾ ਮੁਫ਼ਤ ...

ਪੂਰੀ ਖ਼ਬਰ »

ਹਰਿਆਣਾ ਸਰਕਾਰ ਪੰਜਾਬ ਦੇ ਝੋਨਾ ਉਤਪਾਦਕ ਕਿਸਾਨਾਂ ਨਾਲ ਵਿਤਕਰਾ ਬੰਦ ਕਰੇ- ਡਕੌਂਦਾ ਗਰੁੱਪ

ਰਾਮਪੁਰਾ ਫੂਲ, 16 ਅਕਤੂਬਰ (ਨਰਪਿੰਦਰ ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅਤੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਥੇਬੰਦੀ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਸਟੂਡੀਓ ਸਟਾਰ 0001 ਵਲੋਂ ਕਰਵਾਏ ਗਏ ਆਨਲਾਈਨ ਮਿਊਜ਼ਿਕ ਮੁਕਾਬਲੇ 'ਚੋਂ ਕੁੱਕੂ ਮਹਿਰਾਜ ਜੇਤੂ

ਮਹਿਰਾਜ, 16 ਅਕਤੂਬਰ (ਸੁਖਪਾਲ ਮਹਿਰਾਜ) - ਪਿਛਲੇ ਦਿਨੀਂ ਸਟੂਡੀਓ ਸਟਾਰ 0001 ਅਤੇ ਗੀਤਕਾਰ ਤੇ ਪੇਸ਼ਕਾਰ ਗੁਰਜੰਟ ਸਿੰਘ ਤੱਖੀ ਮੱਲਕੇ ਅਤੇ ਮਿਊਜ਼ਿਕ ਡਾਇਰੈਕਟਰ ਗੋਬਿੰਦ ਸਮਾਲਸਰ ਦੀ ਟੀਮ ਵਲੋਂ ਮਹਾਂਮਾਈ ਦੇ ਨਵਰਾਤਿਆ ਦੀ ਖ਼ੁਸ਼ੀ ਵਿਚ ਮਹਾਂਮਾਈ ਦੀਆਂ ਭੇਟਾਂ ਦੇ ...

ਪੂਰੀ ਖ਼ਬਰ »

ਅੱਧੀ ਦਰਜਨ ਪਿੰਡਾਂ 'ਚ ਕਿਸਾਨ ਜਥੇਬੰਦੀਆਂ ਵਲੋਂ ਮੋਦੀ ਸਰਕਾਰ ਖ਼ਿਲਾਫ਼ ਪੁਤਲਾ ਫੂਕ ਮੁਜ਼ਾਹਰੇ

ਮਹਿਮਾ ਸਰਜਾ, 16 ਅਕਤੂਬਰ (ਬਲਦੇਵ ਸੰਧੂ)- ਅੱਜ ਖੇਤਰ ਦੇ ਅੱਧੀ ਦਰਜਨ ਪਿੰਡਾਂ ਦੀਆਂ ਸਾਂਝੀਆਂ ਥਾਂਵਾਂ ਤੇ ਵੱਖ ਵੱਖ ਕਿਸਾਨ ਯੂਨੀਅਨ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮਹਿਮਾ ਸਰਜਾ, ਮਹਿਮਾ ਸਰਕਾਰੀ, ਮਹਿਮਾ ਸਵਾਈ, ਅਬਲੂ ਕੋਟਲੀ, ਕੋਠੇ ਇੰਦਰ ਸਿੰਘ ਵਾਲਾ, ...

ਪੂਰੀ ਖ਼ਬਰ »

ਚੱਲਦੇ ਕੈਂਟਰ 'ਚੋਂ ਗਾਵਾਂ ਨੂੰ ਸੜਕ 'ਤੇ ਸੁੱਟਿਆ- ਕਈ ਗੰਭੀਰ ਜ਼ਖ਼ਮੀ

ਲਹਿਰਾ ਮੁਹੱਬਤ, 16 ਅਕਤੂਬਰ (ਸੁਖਪਾਲ ਸਿੰਘ ਸੁੱਖੀ)-ਬੀਤੀ ਰਾਤ ਪਿੰਡ ਲਹਿਰਾ ਮਹੁੱਬਤ ਤੋਂ ਭੁੱਚੋ ਮੰਡੀ ਨੂੰ ਜਾਂਦੀ ਲਿੰਕ ਸੜਕ 'ਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਗਾਵਾਂ ਨੂੰ ਚੱਲਦੇ ਕੈਂਟਰ 'ਚੋਂ ਸੁੱਟਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਗਊ ਰਕਸ਼ਾ ਦਲ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦੌਰਾਨ ਜ਼ਖ਼ਮੀ ਤਿੰਨ ਆਸ਼ਾ ਵਰਕਰਾਂ ਇਲਾਜ ਲਈ ਸਿਵਲ 'ਚ ਦਾਖਿਲ

ਤਲਵੰਡੀ ਸਾਬੋ, 16 ਅਕਤੂਬਰ (ਰਣਜੀਤ ਸਿੰਘ ਰਾਜੂ) - ਆਪਣੀਆਂ ਮੰਗਾਂ ਨੂੰ ਲੈ ਕੇ ਆਸ਼ਾ ਵਰਕਰ ਯੂਨੀਅਨ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਵਿਚਲੀ ਰਿਹਾਇਸ਼ ਦੇ ਘਿਰਾਓ ਦੌਰਾਨ ਹੋਏ ਸੰਘਰਸ਼ ਵਿਚ ਪੁਲਸ ਨਾਲ ਹੱਥੋਪਾਈ ਵਿਚ ਜ਼ਖ਼ਮੀ ਤਲਵੰਡੀ ਸਾਬੋ ...

ਪੂਰੀ ਖ਼ਬਰ »

ਮਹਾਨ ਗੁਰਮਤਿ ਸਮਾਗਮ 27 ਨੂੰ

ਬਠਿੰਡਾ, 16 ਅਕਤੂਬਰ (ਅਵਤਾਰ ਸਿੰਘ) - ਬਾਬਾ ਬੁੱਢਾ ਜੀ ਗ੍ਰੰਥੀ ਰਾਗੀ ਸਭਾ ਟਰੱਸਟ ਵਲੋਂ ਗੁਰਦੁਆਰਾ ਚਰਨ ਕਮਲ ਸਾਹਿਬ ਵਲੋਂ ਬਾਬਾ ਬੁੱਢਾ ਹੀ ਅਤੇ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਦਾਣਾ ਮੰਡੀ ਕਿਲਿਆਂਵਾਲੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX