ਤਾਜਾ ਖ਼ਬਰਾਂ


ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਬਾਰੇ ਫ਼ੈਲਾਏ ਜਾ ਰਹੇ ਝੂਠ ’ਤੇ ਯਕੀਨ ਨਾ ਕਰਨ ਲੋਕ- ਐਸ.ਐਸ.ਪੀ. ਬਠਿੰਡਾ
. . .  31 minutes ago
ਬਠਿੰਡਾ, 25 ਮਾਰਚ- ਇੱਥੋਂ ਦੇ ਐਸ.ਐਸ.ਪੀ. ਗੁਲਨੀਤ ਖ਼ੁਰਾਣਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਜੋ ਜਾਅਲੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਫੈਲਾਈ ਜਾ ਰਹੀ ਹੈ, ਲੋਕ ਉਸ ’ਤੇ ਯਕੀਨ ਨਾ ਕਰਨ। ਜਦੋਂ ਵੀ ਕੋਈ ਗ੍ਰਿਫ਼ਤਾਰੀ ਹੁੰਦੀ ਹੈ ਤਾਂ.....
ਅਦਾਲਤ ਨੇ ਅੰਮ੍ਰਿਤਪਾਲ ਦੇ 10 ਸਾਥੀ ਭੇਜੇ ਜੇਲ੍ਹ
. . .  15 minutes ago
ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਦੇ 10 ਸਾਥੀਆਂ ਨੂੰ ਅਦਾਲਤ ਵਲੋਂ 6 ਅਪ੍ਰੈਲ ਤੱਕ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ ਅਤੇ ਇਕ ਸਾਥੀ ਨੂੰ 4 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ ਇਸ....
ਸੁਖਦੇਵ ਸਿੰਘ ਢੀਂਡਸਾ ਦੇ ਅਗਵਾਈ ਵਿਚ ਵਫ਼ਦ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ
. . .  about 1 hour ago
ਚੰਡੀਗੜ੍ਹ, 25 ਮਾਰਚ (ਸਤਾਂਸ਼ੂ)- ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਪਾਰਟੀ ਦੇ ਵਫ਼ਦ ਜਿਸ ਵਿਚ ਬੀਬੀ ਜਗੀਰ ਕੌਰ, ਜਗਮੀਤ ਸਿੰਘ ਬਰਾੜ, ਜਸਟਿਸ ਨਿਰਮਲ ਸਿੰਘ ਅਤੇ ਕਰਨੈਲ ਸਿੰਘ ਪੰਜੋਲੀ ਸ਼ਾਮਿਲ ਸਨ, ਨੇ ਅੱਜ ਮਾਣਯੋਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ.....
ਅੰਮ੍ਰਿਤਪਾਲ ਦੇ ਸਾਥੀਆਂ ਦੀ ਅਦਾਲਤ ਵਿਚ ਪੇਸ਼ੀ, ਮੀਡੀਆ ਕਰਮੀਆਂ ਨੂੰ ਰੱਖਿਆ ਦੂਰ
. . .  about 2 hours ago
ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਦੇ ਸਾਥੀਆਂ ਦਾ ਪੁਲਿਸ ਰਿਮਾਂਡ ਪੂਰਾ ਹੋਣ ਤੋਂ ਬਾਅਦ ਮੁੜ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਮੀਡੀਆਕਰਮੀਆਂ ਨੂੰ ਵੀ ਅਦਾਲਤ....
ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਅਡਾਨੀ ਦੇ ਸੰਬੰਧਾਂ ’ਤੇ ਸਵਾਲ ਚੁੱਕਦਾ ਰਹਾਂਗਾ- ਰਾਹੁਲ ਗਾਂਧੀ
. . .  about 2 hours ago
ਨਵੀਂ ਦਿੱਲੀ, 25 ਮਾਰਚ- ਰਾਹੁਲ ਗਾਂਧੀ ਨੇ ਕਿਹਾ ਕਿ ਸੰਸਦ ਵਿਚ ਦਿੱਤੇ ਮੇਰੇ ਭਾਸ਼ਣ ਨੂੰ ਕੱਢ ਦਿੱਤਾ ਗਿਆ ਅਤੇ ਬਾਅਦ ਵਿਚ ਮੈਂ ਲੋਕ ਸਭਾ ਸਪੀਕਰ ਨੂੰ ਇਕ ਵਿਸਤ੍ਰਿਤ ਜਵਾਬ ਲਿਖਿਆ ਅਤੇ ਉਨ੍ਹਾਂ ਨੂੰ ਸ਼ਿਕਾਇਤ ਵੀ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕੁਝ ਮੰਤਰੀਆਂ ਨੇ ਮੇਰੇ....
ਦੇਸ਼ ਵਿਚ ਲੋਕਤੰਤਰ ’ਤੇ ਹਮਲਾ ਹੋ ਰਿਹਾ ਹੈ- ਰਾਹੁਲ ਗਾਂਧੀ
. . .  about 2 hours ago
ਨਵੀਂ ਦਿੱਲੀ, 25 ਮਾਰਚ- ਸੂਰਤ ਦੀ ਅਦਾਲਤ ਵਲੋਂ ਮਾਣਹਾਨੀ ਦੇ ਇਕ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਅਤੇ ਲੋਕ ਸਭਾ ਦੀ ਮੈਂਬਰਸ਼ਿਪ ਗੁਆਉਣ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਮੀਡੀਆ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਕਈ ਵਾਰ ਕਿਹਾ ਹੈ ਕਿ ਦੇਸ਼.....
ਪੰਜਾਬ ਸਰਕਾਰ ਸੰਕਟ ਦੀ ਘੜੀ ’ਚ ਕਿਸਾਨਾਂ ਦੀ ਬਾਂਹ ਫੜ੍ਹੇ- ਕਿਸਾਨ ਆਗੂ
. . .  about 3 hours ago
ਸੰਧਵਾਂ, 25 ਮਾਰਚ (ਪ੍ਰੇਮੀ ਸੰਧਵਾਂ)- ਕੁਦਰਤ ਦੇ ਕਹਿਰ ਕਾਰਨ ਪੱਕ ਰਹੀ ਕਣਕ ਦੀ ਬਰਬਾਦ ਹੋਈ ਫ਼ਸਲ ਦਾ ਜਾਇਜ਼ਾ ਲੈਣ ਉਪਰੰਤ ਸੀਨੀਅਰ ਕਿਸਾਨ ਆਗੂ ਨਿਰਮਲ ਸਿੰਘ ਸੰਧੂ ਨੇ ਪੀੜਤ ਕਿਸਾਨਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਅਤਿ ਸੰਕਟ ਦੀ ਘੜੀ ’ਚ ਕਿਸਾਨਾਂ ਦੀ.....
ਭਾਰਤ ’ਚ ਕੋਰੋਨਾ ਦੇ 1590 ਨਵੇਂ ਮਾਮਲੇ ਦਰਜ
. . .  about 3 hours ago
ਨਵੀਂ ਦਿੱਲੀ, 25 ਮਾਰਚ- ਸਿਹਤ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਵਿਚ 1,590 ਨਵੇਂ ਕੋਵਿਡ-19 ਮਾਮਲੇ ਦਰਜ ਕੀਤੇ ਗਏ ਹਨ। ਇਹ 146 ਦਿਨਾਂ...
ਪਪਲਪ੍ਰੀਤ ਨਾਲ ਸੰਬੰਧਿਤ ਦੋ ਨੂੰ ਜੰਮੂ ਪੁਲਿਸ ਨੇ ਲਿਆ ਹਿਰਾਸਤ ’ਚ
. . .  about 3 hours ago
ਸ੍ਰੀਨਗਰ, 25 ਮਾਰਚ- ਜੰਮੂ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰੀਕ ਸਿੰਘ, ਵਾਸੀ ਆਰ.ਐਸ.ਪੁਰਾ ਅਤੇ ਉਸਦੀ ਪਤਨੀ ਪਰਮਜੀਤ ਕੌਰ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਅਤੇ ਪਪਲਪ੍ਰੀਤ ਸਿੰਘ ਜੋ ਕਿ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਸਾਥੀ ਹੈ, ਨਾਲ....
ਚੰਡੀਗੜ੍ਹ: ਯੂਥ ਕਾਂਗਰਸ ਦੇ ਆਗੂਆਂ ਨੇ ਰੋਕੀ ਰੇਲਗੱਡੀ
. . .  about 3 hours ago
ਚੰਡੀਗੜ੍ਹ, 25 ਮਾਰਚ- ਰਾਹੁਲ ਗਾਂਧੀ ਨੂੰ ਸੰਸਦ ਤੋਂ ਅਯੋਗ ਠਹਿਰਾਏ ਜਾਣ ਤੋਂ ਬਾਅਦ ਚੰਡੀਗੜ੍ਹ ਯੂਥ ਕਾਂਗਰਸ ਦੇ ਆਗੂਆਂ ਨੇ ਇੱਥੋਂ ਦੇ ਰੇਲਵੇ ਸਟੇਸ਼ਨ ’ਤੇ ਨਵੀਂ ਦਿੱਲੀ-ਚੰਡੀਗੜ੍ਹ ਸ਼ਤਾਬਦੀ...
ਭਲਕੇ ਯੂਰਪ ਦੀਆਂ ਘੜੀਆਂ ਦਾ ਸਮਾਂ ਹੋ ਜਾਵੇਗਾ 2 ਘੰਟੇ ਅੱਗੇ
. . .  about 3 hours ago
ਇਟਲੀ, 25 ਮਾਰਚ (ਹਰਦੀਪ ਸਿੰਘ ਕੰਗ)- 26 ਮਾਰਚ ਨੂੰ ਯੂਰਪ ਦੀਆਂ ਘੜੀਆਂ ਦਾ ਸਮਾਂ ਸਵੇਰ 2 ਵਜੇ ਤੋਂ ਇਕ ਘੰਟਾ ਅੱਗੇ ਹੋ ਜਾਵੇਗਾ। ਭਾਵ ਜਦੋਂ 2 ਵੱਜ ਜਾਣਗੇ ਤਾਂ ਉਸ ਸਮੇਂ 3 ਦਾ ਟਾਇਮ ਹੋ ਜਾਵੇਗਾ। ਯੂਰਪ ਭਰ ਵਿਚ ਬਣੇ ਇਲੈਕਟ੍ਰਾਨਿਕ ਸਿਸਟਮਾਂ, ਮੋਬਾਈਲ ਅਤੇ ਲੈਪਟਾਪ ਆਦਿ ’ਤੇ ਇਹ....
ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ 5 ਅਪ੍ਰੈਲ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 25 ਮਾਰਚ- ਦਿੱਲੀ ਦੀ ਅਦਾਲਤ ਨੇ ਆਬਕਾਰੀ ਨੀਤੀ ਮਾਮਲੇ ਤੋਂ ਪੈਦਾ ਹੋਏ ਮਨੀ ਲਾਂਡਰਿੰਗ ਮਾਮਲੇ ਵਿਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਗ੍ਰਿਫ਼ਤਾਰ ‘ਆਪ’ ਨੇਤਾ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ.....
ਹਿੰਦ-ਪਾਕਿ ਸਰਹੱਦ ਤੋਂ 35 ਕਰੋੜ ਦੀ ਹੈਰੋਇਨ ਬਰਾਮਦ
. . .  about 4 hours ago
ਖਾਲੜਾ, 25 ਮਾਰਚ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੀ ਬੀ. ਐਸ. ਐਫ਼. ਦੀ ਸਰਹੱਦੀ ਚੌਕੀ ਤਾਰਾ ਸਿੰਘ ਦੇ ਅਧੀਨ ਆਉਂਦੇ ਖ਼ੇਤਰ ਅੰਦਰੋਂ ਜਵਾਨਾਂ ਵਲੋਂ 7 ਕਿਲੋ 20 ਗ੍ਰਾਮ ਹੈਰੋਇਨ ਬਰਾਮਦ ਕਰਨ ਦੀ ਖ਼ਬਰ ਹੈ, ਜਿਸ ਦੀ....
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਦੇ ਅਨੰਦ ਕਾਰਜ ਸਮੇਂ ਦੀ ਤਸਵੀਰ
. . .  about 4 hours ago
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਦੇ ਅਨੰਦ ਕਾਰਜ ਸਮੇਂ ਦੀ ਤਸਵੀਰ
ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਡੇਰਾ ਬਿਆਸ
. . .  about 3 hours ago
ਬਿਆਸ, 25 ਮਾਰਚ (ਪਰਮਜੀਤ ਸਿੰਘ ਰੱਖੜਾ)- ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਡੇਰਾ ਬਿਆਸ ਪੁੱਜੇ, ਜਿੱਥੇ ਉਨ੍ਹਾਂ ਦਾ ਡੇਰਾ ਬਿਆਸ ਵਿਚਲੇ ਹੈਲੀਪੈਡ ’ਤੇ ਰਾਜ ਕੁਮਾਰ...
ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਅੱਜ ਡੇਰਾ ਬਿਆਸ ਵਿਖੇ ਪਹੁੰਚਣ ਦੀ ਸੰਭਾਵਨਾ
. . .  about 4 hours ago
ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਅੱਜ ਡੇਰਾ ਬਿਆਸ ਵਿਖੇ ਪਹੁੰਚਣ ਦੀ ਸੰਭਾਵਨਾ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ
. . .  about 4 hours ago
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ
ਅਗਲੇ 24 ਘੰਟਿਆਂ 'ਚ ਇਨ੍ਹਾਂ ਸ਼ਹਿਰਾਂ 'ਚ ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ
. . .  about 5 hours ago
ਚੰਡੀਗੜ੍ਹ, 25 ਮਾਰਚ-ਅਗਲੇ 24 ਘੰਟਿਆਂ ਦੌਰਾਨ ਬਰਨਾਲਾ, ਬਠਿੰਡਾ, ਫਰੀਦਕੋਟ, ਫ਼ਿਰੋਜ਼ਪੁਰ, ਜਲੰਧਰ, ਲੁਧਿਆਣਾ, ਮਾਨਸਾ, ਮੋਗਾ, ਮੁਕਤਸਰ, ਪਟਿਆਲਾ, ਸੰਗਰੂਰ, ਤਰਨਤਾਰਨ ਵਿਚ ਜ਼ਿਆਦਾਤਰ ਥਾਵਾਂ 'ਤੇ ਹਨੇਰੀ, ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਪਹੁੰਚੇ ਸੀ.ਬੀ.ਆਈ. ਦਫ਼ਤਰ
. . .  about 5 hours ago
ਨਵੀਂ ਦਿੱਲੀ, 25 ਮਾਰਚ- ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਸੀ.ਬੀ.ਆਈ. ਦਫ਼ਤਰ ਪਹੁੰਚੇ। ਉਹ ਨੌਕਰੀ ਘੁਟਾਲੇ ਦੇ ਮਾਮਲੇ ’ਚ ਜ਼ਮੀਨ ਦੇ ਸੰਬੰਧ ’ਚ ਪੁੱਛਗਿੱਛ ਲਈ ਸੀ.ਬੀ.ਆਈ ਦੇ ਸਾਹਮਣੇ ਪੇਸ਼ ਹੋਣਗੇ।
ਰਾਹੁਲ ਗਾਂਧੀ ਪਾਰਟੀ ਹੈੱਡਕੁਆਰਟਰ ਦਿੱਲੀ ਵਿਖੇ ਅੱਜ ਦੁਪਹਿਰ ਇਕ ਵਜੇ ਕਰਨਗੇ ਪ੍ਰੈੱਸ ਕਾਨਫ਼ਰੰਸ
. . .  about 5 hours ago
ਚੰਡੀਗੜ੍ਹ, 25 ਮਾਰਚ (ਵਿਕਰਮਜੀਤ ਸਿੰਘ)-ਕੁੱਲ ਹਿੰਦ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਕੇਸ ’ਚ ਸਜ਼ਾ ਹੋਣ ਮਗਰੋਂ ਜਿੱਥੇ ਸਿਆਸੀ ਪਾਰਾ ਵਧਿਆ ਹੋਇਆ ਹੈ, ਉੱਥੇ ਰਾਹੁਲ ਗਾਂਧੀ ਅੱਜ ਪਾਰਟੀ ਹੈਡਕੁਆਰਟਰ...
ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਿਸ ਨੇ ਪਿੰਡ ਰਾਊਵਾਲ ਦੇ ਐੱਨ.ਆਰ.ਆਈ. ਦੀ ਕੋਠੀ 'ਚੋਂ 3 ਨੌਜਵਾਨ ਕੀਤੇ ਕਾਬੂ
. . .  about 5 hours ago
ਕਾਦੀਆਂ, 25 ਮਾਰਚ (ਕੁਲਦੀਪ ਸਿੰਘ ਜਾਫਲਪੁਰ)-ਭਾਈ ਅੰਮ੍ਰਿਤਪਾਲ ਸਿੰਘ ਮਾਮਲੇ 'ਚ ਪੰਜਾਬ ਪੁਲਿਸ ਵਲੋਂ ਪੂਰੇ ਪੰਜਾਬ 'ਚ ਥਾਂ-ਥਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਦੀ ਦੇਰ ਸ਼ਾਮ ਨੂੰ 8 ਵਜੇ ਦੇ ਕਰੀਬ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਰਾਊਵਾਲ 'ਚ ਅੰਮ੍ਰਿਤਸਰ...
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੰਮ੍ਰਿਤਸਰ ਹਵਾਈ ਅੱਡਾ ਪਹੁੰਚੇ
. . .  about 6 hours ago
ਅੰਮ੍ਰਿਤਸਰ, 25 ਮਾਰਚ-ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੇ। ਰਾਜਨਾਥ ਸਿੰਘ ਅੱਜ ਅੰਮ੍ਰਿਤਸਰ 'ਚ ਰਾਧਾ ਸੁਆਮੀ ਸਤਿਸੰਗ ਬਿਆਸ ਦਰਸ਼ਨ ਲਈ ਪਹੁੰਚਣਗੇ।
ਫਰੀਦਕੋਟ ਦੀ ਕੇਂਦਰੀ ਜੇਲ੍ਹ ਮੁੜ ਵਿਵਾਦਾਂ 'ਚ, ਮਿਲੇ 15 ਮੋਬਾਈਲ ਫ਼ੋਨ
. . .  about 6 hours ago
ਫਰੀਦਕੋਟ, 25 ਮਾਰਚ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਇਕ ਵਾਰ ਫਿਰ 15 ਮੋਬਾਈਲ ਬਰਾਮਦ ਹੋਏ ਹਨ। ਜਾਣਕਾਰੀ ਮੁਤਾਬਿਕ ਸਿਮ, ਚਾਰਜਰ ਅਤੇ ਯੋਕ ਪਾਊਚ ਵੀ ਬਰਾਮਦ ਕੀਤਾ ਗਿਆ...
ਤੇਜ਼ ਮੀਹ ਅਤੇ ਝੱਖੜ ਕਾਰਨ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਦਾ ਹੋਇਆ ਨੁਕਸਾਨ
. . .  about 7 hours ago
ਹੰਡਿਆਇਆ, 25 ਮਾਰਚ (ਗੁਰਜੀਤ ਸਿੰਘ ਖੁੱਡੀ)- ਬੀਤੀ ਰਾਤ ਆਏ ਤੇਜ਼ ਮੀਹ ਅਤੇ ਝੱਖੜ ਨੇ ਕਿਸਾਨਾਂ ਦੀਆਂ ਪੁੱਤਾਂ ਵਾਂਗੂੰ ਪਾਲੀਆਂ ਫ਼ਸਲਾਂ ਦਾ ਨੁਕਸਾਨ ਹੋਇਆ। ਹੰਡਿਆਇਆ ਇਲਾਕੇ ਵਿਚ ਬੇਮੌਸਮੀ ਮੀਂਹ ਨੇ ਕਣਕ, ਸਰੋਂ ਦੀਆਂ ਫ਼ਸਲਾਂ ਦਾ ਨੁਕਸਾਨ ਕੀਤਾ ਤੇ ਕਿਸਾਨਾਂ ਨੂੰ ਚਿੰਤਾ ਸਤਾਉਣ ਲੱਗੀ।
ਬੇਮੌਸਮੇ ਮੀਂਹ ਨੇ ਕਿਸਾਨਾਂ ਦਾ ਲੱਕ ਤੋੜਿਆ
. . .  about 7 hours ago
ਸੰਧਵਾਂ, 25 ਮਾਰਚ (ਪ੍ਰੇਮੀ ਸੰਧਵਾਂ)-ਬੇਮੌਸਮੇ ਤੇਜ਼ ਮੀਂਹ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਖੇਤਾਂ 'ਚ ਪੱਕ ਰਹੀ ਸੋਨੇ ਰੰਗੀ ਕਣਕ ਦੀ ਫ਼ਸਲ ਬਰਬਾਦ ਕਰਕੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ, ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਤੰਗੀ ਦਾ ਸਤਾਇਆ ਖੁਦਕੁਸ਼ੀਆਂ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਕੱਤਕ ਸੰਮਤ 553

ਤਰਨਤਾਰਨ

ਜ਼ਿਲ੍ਹੇ 'ਚ ਡੇਂਗੂ ਦਾ ਪ੍ਰਕੋਪ ਲਗਾਤਾਰ ਜਾਰੀ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)- ਡੇਂਗੂ ਮੱਛਰ ਦੇ ਡੰਗ ਨਾਲ ਜ਼ਿਲ੍ਹੇ ਭਰ 'ਚ ਸੈਂਕੜੇ ਲੋਕ ਪੀੜ੍ਹਤ ਹਨ ਅਤੇ ਆਪਣਾ ਇਲਾਜ ਸਰਕਾਰੀ ਤੇ ਨਿੱਜੀ ਹਸਪਤਾਲਾਂ ਤੋਂ ਕਰਵਾ ਰਹੇ ਹਨ | ਉੱਧਰ ਸਿਹਤ ਵਿਭਾਗ ਵਲੋਂ ਮਾਮਲੇ ਦੀ ਗੰਭੀਰਤਾ ਨੂੰ ਲੈਂਦਿਆਂ ਡੇਂਗੂ ਦੇ ਡੰਗ ਤੋਂ ...

ਪੂਰੀ ਖ਼ਬਰ »

2022 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਲੋਕ ਉਤਾਵਲੇ-ਸੰਧੂ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਵੇਖਣ ਨੂੰ ਉਤਾਵਲੇ ਹੋ ਰਹੇ ਹਨ ਕਿਉਂਕਿ ਮੌਜੂਦਾ ਕਾਂਗਰਸ ਸਰਕਾਰ ਵਲੋਂ ਲੋਕਾਂ ਨਾਲ ਚੋਣਾਂ ਸਮੇਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਕੋਈ ਅਧਾਰ ਨਹੀਂ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਇਕਬਾਲ ਸਿੰਘ ਸੰਧੂ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ 'ਚ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ, ਉਦੋਂ ਹੀ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਪ੍ਰਦਾਨ ਹੋਈਆਂ ਹਨ ਅਤੇ ਪੰਜਾਬ ਦਾ ਸਰਵਪੱਖੀ ਵਿਕਾਸ ਹੋਇਆ ਹੈ ਜਦਕਿ ਮੌਜੂਦਾ ਸਰਕਾਰ ਵਲੋਂ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਗਏ ਵਾਅਦਿਆ ਨੂੰ ਨਾ ਨਿਭਾਅ ਕੇ ਲੋਕਾਂ ਨੂੰ ਦਗੇਬਾਜ਼ੀ ਕੀਤੀ ਜਾ ਰਹੀ ਹੈ, ਜਿਸ ਕਾਰਨ ਪੰਜਾਬ ਦੇ ਚੋਣਾਂ ਸਮੇਂ ਇਸ ਵਾਰ ਕਾਂਗਰਸ ਨੂੰ ਮੂੰਹ ਨਹੀਂ ਲਗਾਉਣਗੇ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆਂ ਵਲੋਂ ਲੋਕਾਂ ਦੇ ਹਿੱਤਾਂ ਵਿਚ ਆਪਣੀ ਆਵਾਜ਼ ਨੂੰ ਸਮੇਂ-ਸਮੇਂ 'ਤੇ ਬੁਲੰਦ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀ ਕਚਿਹਰੀ 'ਚ ਜਾ ਕੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਨੂੰ ਸੁਣਿਆ ਜਾ ਰਿਹਾ ਹੈ 'ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਉਨ੍ਹਾਂ ਦੀ ਹਰ ਮੁਸ਼ਕਿਲ ਨੂੰ ਹੱਲ ਕੀਤਾ ਜਾਵੇਗਾ | ਇਕਬਾਲ ਸੰਧੂ ਨੇ ਕਿਹਾ ਕਿ 2022 ਦੀਆਂ ਚੋਣਾਂ ਵਿਚ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਰੂਰ ਬਣੇਗੀ, ਜਿਸ ਲਈ ਲੋਕ ਤਿਆਰ ਬੈਠੇ ਹਨ |

ਖ਼ਬਰ ਸ਼ੇਅਰ ਕਰੋ

 

ਅਕਾਲੀ ਦਲ ਦੀ ਸਰਕਾਰ ਆਉਣ 'ਤੇ ਬੁਢਾਪਾ ਪੈਨਸ਼ਨਾਂ ਦੀ ਵੰਡ ਪੰਚਾਇਤਾਂ ਰਾਹੀਂ ਹੋਇਆ ਕਰੇਗੀ-ਜੋਧਬੀਰ ਸਿੰਘ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-2022 'ਚ ਹੋ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਇਸ ਵਾਰ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਫਤਵਾ ਦੇ ਕੇ ਪੰਜਾਬ ਦੀ ਵਾਗਡੋਰ ਫੜ੍ਹਾਉਣਗੇ ਕਿਉਂਕਿ ਅਕਾਲੀ ਦਲ ਨੇ ਹਮੇਸ਼ਾ ਹੀ ਲੋਕ ਭਲਾਈ ਲਈ ਕਾਰਜ ਕੀਤੇ ਹਨ ਅਤੇ ਪੰਜਾਬ ਦਾ ਸਰਵਪੱਖੀ ...

ਪੂਰੀ ਖ਼ਬਰ »

ਬੱਸ ਅੱਡਾ ਤਰਨ ਤਾਰਨ ਵਿਖੇ ਜਨਰਲ ਮੈਨੇਜਰ ਤੇ ਸਟਾਫ਼ ਨੇ ਕੀਤੀ ਸਫ਼ਾਈ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਬੱਸ ਅੱਡਿਆਂ ਅਤੇ ਬੱਸਾਂ ਦੀ ਸਫ਼ਾਈ ਕਰਨ ਲਈ ਦਿੱਤੇ ਗਏ ਆਦੇਸ਼ਾਂ ਤਹਿਤ ਅਰਵਿੰਦ ਸ਼ਰਮਾ ਜਨਰਲ ਮੈਨੇਜਰ ਪੰਜਾਬ ਰੋਡਵੇਜ ਤਰਨਤਾਰਨ ਵਲੋਂ ਆਪਣੇ ਸਟਾਫ਼ ਸਮੇਤ ਬੱਸ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ 20 ਨੂੰ

ਫਤਿਆਬਾਦ, 17 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)- ਫਤਿਆਬਾਦ ਵਿਖੇ ਭਗਵਾਨ ਵਾਲਮੀਕਿ ਜੀ ਦੇ ਮੰਦਰ ਵਿਖੇ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਪ੍ਰਬੰਧਕੀ ਕਮੇਟੀ ਵਲੋਂ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਪ੍ਰਧਾਨ ਕੁਲਦੀਪ ਸਿੰਘ ਸੋਨੂੰ, ਮਾ. ...

ਪੂਰੀ ਖ਼ਬਰ »

ਬਹਾਦਰ ਪੰਜਾਬੀਆਂ ਨੂੰ ਬੀ. ਐੱਸ. ਐੱਫ਼. ਦੀ ਲੋੜ ਨਹੀਂ-ਵਿਧਾਇਕ ਅਗਨੀਹੋਤਰੀ

ਝਬਾਲ, 17 ਅਕਤੂਬਰ (ਸਰਬਜੀਤ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ.ਧਰਮਬੀਰ ਅਗਨੀਹਤੋਰੀ ਨੇ ਵੱਖ ਵੱਖ ਪਿੰਡਾਂ ਦੇ ਦੌਰੇ ਕਰਦਿਆਂ ਲੋਕਾ ਨੂੰ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਾਣੰੂ ਕਰਾਉਣ ਦੇ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ | ਇਸ ...

ਪੂਰੀ ਖ਼ਬਰ »

ਹਲਕਾ ਬਾਬਾ ਬਕਾਲਾ ਸਾਹਿਬ 'ਚ ਕਾਂਗਰਸ ਤੇ 'ਆਪ' ਨੂੰ ਵੱਡਾ ਝਟਕਾ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)- ਹਲਕਾ ਬਾਬਾ ਬਕਾਲਾ ਸਾਹਿਬ 'ਚ ਸ਼੍ਰੋਮਣੀ ਅਕਾਲੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਕਾਂਗਰਸ ਪਾਰਟੀ ਦੀ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਜੀਤ ਕੌਰ ਸਠਿਆਲਾ ਸਮੇਤ ਸਰਪੰਚ, ਸਾਬਕਾ ਸਰਪੰਚ, ਸਾਬਕਾ ਵਿਧਾਇਕ ਮਨਜੀਤ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ 'ਚ 4,55,815 ਮੀਟਿ੍ਕ ਟਨ ਝੋਨੇ ਦੀ ਵੱਖ-ਵੱਖ ਏਜੰਸੀਆਂ ਨੇ ਕੀਤੀ ਖਰੀਦ-ਡੀ. ਸੀ.

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)- ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਖਰੀਦ ਕੇਂਦਰਾਂ 'ਚ ਝੋਨੇ ਦੀ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ 17 ਅਕਤੂਬਰ ਤੱਕ ਜ਼ਿਲ੍ਹਾ ਤਰਨ ਤਾਰਨ ਦੀਆਂ ...

ਪੂਰੀ ਖ਼ਬਰ »

ਇੰਗਲੈਂਡ ਦੀ ਸੰਗਤ ਵਲੋਂ 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ' ਨੂੰ ਪੋਕਲੇਨ ਮਸ਼ੀਨ ਭੇਟ

ਸੁਰ ਸਿੰਘ, 17 ਅਕਤੂਬਰ (ਧਰਮਜੀਤ ਸਿੰਘ)-'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ' ਵਲੋਂ ਮੌਜੂਦਾ ਮੁਖੀ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੀ ਅਗਵਾਈ 'ਚ ਵੱਖ-ਵੱਖ ਸਥਾਨਾਂ 'ਤੇ ਕਾਰ ਸੇਵਾ ਦੇ ਕਰਵਾਏ ਜਾ ਰਹੇ ਨਿਰਮਾਣ ਕਾਰਜਾਂ ਲਈ ਸੇਵਾ ਵਜੋਂ ਇੰਗਲੈਂਡ ਦੀਆਂ ਗੁਰੂ ਨਾਨਕ ...

ਪੂਰੀ ਖ਼ਬਰ »

ਸ਼ਹੀਦ ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ ਵਲੋਂ 'ਗਰੀਨ ਗੋਇੰਦਵਾਲ ਕਲੀਨ ਗੋਇੰਦਵਾਲ' ਮੁਹਿੰਮ ਸ਼ੁਰੂ

ਸ੍ਰੀ ਗੋਇੰਦਵਾਲ ਸਾਹਿਬ, 17 ਅਕਤੂਬਰ (ਸਕੱਤਰ ਸਿੰਘ ਅਟਵਾਲ)-ਸ਼ਹੀਦ ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ ਵਲੋਂ 'ਗਰੀਨ ਗੋਇੰਦਵਾਲ ਕਲੀਨ ਗੋਇੰਦਵਾਲ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਮੁਹਿੰਮ ਤਹਿਤ ਇਤਿਹਾਸਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹਰ ...

ਪੂਰੀ ਖ਼ਬਰ »

ਆਈ. ਟੀ. ਆਈ. ਇੰਸਟੱਰਕਟਰ ਡੀ. ਐੱਸ. ਟੀ./ਸੀ. ਟੀ. ਐੱਸ. ਯੂਨੀਅਨ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਧਰਨਾ ਜਾਰੀ-ਸੰਦੀਪ ਸਿੰਘ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)- ਆਈ. ਟੀ. ਆਈ. ਇੰਸਟੱਰਕਟਰ ਡੀ. ਐੱਸ. ਟੀ./ਸੀ. ਟੀ. ਐੱਸ. ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ 'ਤੇ ਦਿੱਤਾ ਜਾ ਰਿਹਾ ਧਰਨਾ ਤੀਸਰੇ ਦਿਨ 'ਚ ਦਾਖਲ ਹੋ ਗਿਆ ਹੈ | ਇਸ ਸੰਬੰਧੀ ...

ਪੂਰੀ ਖ਼ਬਰ »

ਸਕੂਲ 'ਚੋਂ ਸਾਮਾਨ ਚੋਰੀ ਕਰਨ ਵਾਲਾ ਗਿ੍ਫ਼ਤਾਰ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)- ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਸਰਕਾਰੀ ਸਕੂਲ ਵਿਚ ਸਮਾਨ ਚੋਰੀ ਕਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਗੁਰਪ੍ਰੀਤ ਸਿੰਘ ਪਿੰ੍ਰਸੀਪਲ ...

ਪੂਰੀ ਖ਼ਬਰ »

ਢੰਡ ਦੇ ਵਿਕਾਸ ਕਾਰਜਾਂ ਲਈ ਵਿਧਾਇਕ ਅਗਨੀਹੋਤਰੀ ਵਲੋਂ 10 ਲੱਖ ਦਾ ਚੈੱਕ ਭੇਟ

ਸਰਾਏ ਅਮਾਨਤ ਖਾਂ, 17 ਅਕਤੂਬਰ (ਨਰਿੰਦਰ ਸਿੰਘ ਦੋਦੇ)- ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡ ਢੰਡ 'ਚ ਹਲਕਾ ਵਿਧਾਕਿ ਡਾ. ਧਰਮਬੀਰ ਅਗਨੀਹੋਤਰੀ ਵਲੋਂ ਵਿਕਾਸ ਕਾਰਜਾਂ ਲਈ 10 ਲੱਖ ਦਾ ਚੈੱਕ ਭੇਟ ਕੀਤਾ ਗਿਆ | ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਪਿੰਡ ਢੰਡ ਦੇ ਸਰਪੰਚ ...

ਪੂਰੀ ਖ਼ਬਰ »

ਪੈਨਸ਼ਨਰਜ਼ ਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਮੀਟਿੰਗ

ਝਬਾਲ, 17 ਅਕਤੂਬਰ ( ਸੁਖਦੇਵ ਸਿੰਘ)-ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਸਬ ਤਹਿਸੀਲ ਝਬਾਲ ਦੀ ਮੀਟਿੰਗ ਪ੍ਰਧਾਨ ਵਿਰਸਾ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕਰਮ ਸਿੰਘ ਹਿਸਟੋਰਿਅਨ ਲਾਇਬ੍ਰੇਰੀ ਝਬਾਲ ਵਿਖੇ ਹੋਈ | ਮੀਟਿੰਗ ਦੌਰਾਨ ਸੰਤੋਖ ਸਿੰਘ ਦੀ ਪਤਨੀ ...

ਪੂਰੀ ਖ਼ਬਰ »

ਰੇਤ ਨਾਲ ਭਰਿਆ ਟਿੱਪਰ ਬਰਾਮਦ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਰੇਤ ਦੇ ਭਰੇ ਇਕ ਟਿੱਪਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ | ਵਿਕਾਸ ਸਿੰਗਲਾ ਮਾਈਨਿੰਗ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੀ ਮੀਟਿੰਗ

ਪੱਟੀ, 17 ਅਕਤੂਬਰ (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਕਾਲੇਕੇ)-ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਪੰਜਾਬ ਦੀ ਮੀਟਿੰਗ ਸੁਖਵਿੰਦਰ ਸਿੰਘ ਲਾਟੀ ਮਰੜ੍ਹ ਦੇ ਗ੍ਰਹਿ ਵਿਖੇ ਹੋਈ, ਜਿਸ 'ਚ ਸੂਬਾਈ ਆਗੂ ਸੁਖਦੇਵ ਸਿੰਘ ਸੀਤੋਂ ਨੇ ਬੋਲਦਿਆਂ ਦੱਸਿਆ ਕਿ ਕੇਂਦਰ ਦੀ ਮੋਦੀ ...

ਪੂਰੀ ਖ਼ਬਰ »

ਸਬ-ਇੰਸਪੈਕਟਰ ਬਲਵਿੰਦਰ ਸਿੰਘ ਸੰਧੂ ਥਾਣਾ ਚੋਹਲਾ ਸਾਹਿਬ ਦੇ ਐੱਸ. ਐੱਚ. ਓ. ਨਿਯੁਕਤ

ਚੋਹਲਾ ਸਾਹਿਬ, 17 ਅਕਤੂਬਰ (ਬਲਵਿੰਦਰ ਸਿੰਘ ਚੋਹਲਾ)-ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਥਾਣਾ ਮੁਖੀ ਬਲਜਿੰਦਰ ਸਿੰਘ ਬਾਜਵਾ ਦਾ ਤਬਾਦਲਾ ਹੋ ਜਾਣ ਤੋਂ ਬਾਅਦ ਸਬ-ਇੰਸਪੈਕਟਰ ਬਲਵਿੰਦਰ ਸਿੰਘ ਸੰਧੂ ਨੂੰ ਪੁਲਿਸ ਥਾਣਾ ਚੋਹਲਾ ਸਾਹਿਬ ਦੇ ਨਵੇਂ ਐੱਸ. ਐੱਚ. ਓ. ਨਿਯੁਕਤ ...

ਪੂਰੀ ਖ਼ਬਰ »

ਅਫਗਾਨਿਸਤਾਨ 'ਚ ਗੁਰਧਾਮਾਂ ਦੀ ਸੁਰੱਖਿਆ ਲਈ ਭਾਰਤ ਸਰਕਾਰ ਦਖ਼ਲ ਦੇਵੇ-ਜਥੇ. ਕਰਮੂੰਵਾਲਾ

ਚੋਹਲਾ ਸਾਹਿਬ, 17 ਅਕਤੂਬਰ (ਬਲਵਿੰਦਰ ਸਿੰਘ ਚੋਹਲਾ)-ਅਫਗਾਨਿਸਤਾਨ ਵਿਚਲੇ ਗੁਰਧਾਮਾਂ 'ਚ ਤਾਲਿਬਾਨਾਂ ਦੇ ਹੋ ਰਹੇ ਦਾਖਲੇ 'ਤੇ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ ਜਥੇਦਾਰ ਗੁਰਬਚਨ ਸਿੰਘ ...

ਪੂਰੀ ਖ਼ਬਰ »

ਦਮਦਮੀ ਟਕਸਾਲ ਮੁਖੀ ਬਾਬਾ ਰਾਮ ਸਿੰਘ ਫੈੱਡਰੇਸ਼ਨ ਪ੍ਰਧਾਨ ਕਸ਼ਮੀਰ ਸਿੰਘ ਵਲੋਂ ਸਨਮਾਨਿਤ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)- ਬਾਬਾ ਰਾਮ ਸਿੰਘ ਮੁਖੀ ਦਮਦਮੀ ਟਕਸਾਲ ਬਹੁਤ ਹੀ ਧਾਰਮਿਕ ਖਿਆਲਾਂ ਵਾਲੇ ਮਹਾਂਪੁਰਸ਼ ਹਨ ਜਿਹੜੇ ਸਿੱਖੀ ਦਾ ਪ੍ਰਚਾਰ ਏਨੇ ਜ਼ੋਰਾਂ ਨਾਲ ਕਰ ਰਹੇ ਹਨ ਕਿ ਜਿਹੜੇ ਸਿੱਖ ਨੌਜਵਾਨ ਪਤਿੱਤ ਸਨ, ਉਹ ਜੋਸ਼ੋ-ਖਰੋਸ਼ ਨਾਲ ਗੁਰੂ ਘਰ ਨਾਲ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਵਲੋਂ ਆਪਣੇ ਵਾਅਦੇ ਨਿਭਾਏ ਜਾ ਰਹੇ-ਡਾ. ਅਗਨੀਹੋਤਰੀ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-ਪੰਜਾਬ 'ਚ ਜਦੋਂ ਵੀ ਕਾਂਗਰਸ ਦੀ ਸਰਕਾਰ ਬਣੀ ਹੈ ਉਦੋਂ ਹੀ ਪੰਜਾਬ ਦਾ ਜਿਥੇ ਸਰਵਪੱਖੀ ਵਿਕਾਸ ਹੋਇਆ ਹੈ, ਉੱਥੇ ਲੋਕਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਮਿਲੀਆਂ ਹਨ | ਇਹ ਪ੍ਰਗਟਾਵਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਗੱਲਬਾਤ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਹੁਣ ਤੱਕ 5,74,996 ਲਾਭਪਾਤਰੀਆਂ ਨੂੰ ਲਗਾਈ ਗਈ ਕੋਰੋਨਾ ਵੈਕਸੀਨ-ਡੀ. ਸੀ.

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ 'ਚ ਕਰੋਨਾ ਵਾਇਰਸ ਤੋਂ ਬਚਾਅ ਲਈ ਹੁਣ ਤੱਕ 5,74,996 ਲਾਭਪਾਤਰੀਆਂ ਨੂੰ 7,38,915 ਡੋਜ਼ ਵੈਕਸੀਨ ਲਗਾਈ ਜਾ ਚੁੱਕੀ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ 199 ਲੋਕਾਂ ਨੂੰ ...

ਪੂਰੀ ਖ਼ਬਰ »

ਖੇਮਕਰਨ ਮੰਡੀ 'ਚ ਝੋਨੇ ਦੀ ਚੁਕਾਈ ਨਾ ਹੋਣ ਤੇ ਬਾਰਦਾਨੇ ਦੀ ਕਮੀ ਨੂੰ ਲੈ ਕੇ ਆੜ੍ਹਤੀ ਪਰੇਸ਼ਾਨ

ਖੇਮਕਰਨ, 17 ਅਕਤੂਬਰ (ਰਾਕੇਸ਼ ਬਿੱਲਾ)-ਸਰਹੱਦੀ ਕਸਬਾ ਖੇਮਕਰਨ ਦੀ ਦਾਣਾ ਮੰਡੀ 'ਚ ਸਰਕਾਰ ਵਲੋਂ ਖ੍ਰੀਦ ਕੀਤੇ ਝੋਨੇ ਦੀ ਚੁਕਾਈ ਨਾ ਹੋਣ ਤੇ ਸ਼ੈਲਰਾਂ ਵਾਲਿਆਂ ਤਰਫੋਂ ਬਰਦਾਨਾ ਨਾ ਮਿਲਣ 'ਤੇ ਪ੍ਰੇਸ਼ਾਨ ਆੜ੍ਹਤੀਆਂ ਨੇ ਮਜ਼ਬੂਰੀ ਜ਼ਾਹਿਰ ਕਰਦਿਆਂ ਅਗਲੇ ਸਮੇਂ ਤੱਕ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਵਲੋਂ ਆਪਣੇ ਵਾਅਦੇ ਨਿਭਾਏ ਜਾ ਰਹੇ-ਡਾ. ਅਗਨੀਹੋਤਰੀ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-ਪੰਜਾਬ 'ਚ ਜਦੋਂ ਵੀ ਕਾਂਗਰਸ ਦੀ ਸਰਕਾਰ ਬਣੀ ਹੈ ਉਦੋਂ ਹੀ ਪੰਜਾਬ ਦਾ ਜਿਥੇ ਸਰਵਪੱਖੀ ਵਿਕਾਸ ਹੋਇਆ ਹੈ, ਉੱਥੇ ਲੋਕਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਮਿਲੀਆਂ ਹਨ | ਇਹ ਪ੍ਰਗਟਾਵਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਗੱਲਬਾਤ ...

ਪੂਰੀ ਖ਼ਬਰ »

ਭਾਕਿਯੂ ਰਾਜੇਵਾਲ ਵਲੋਂ ਮੋਦੀ, ਅਮਿਤ ਸ਼ਾਹ ਤੇ ਤੋਮਰ ਦਾ ਪੁਤਲਾ ਫੂਕਿਆ

ਚੋਹਲਾ ਸਾਹਿਬ, 17 ਅਕਤੂਬਰ (ਬਲਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਇਕਾਈ ਚੋਹਲਾ ਸਾਹਿਬ ਅਤੇ ਯੂਥ ਵਿੰਗ ਇਕਾਈ ਚੋਹਲਾ ਸਾਹਿਬ ਵਲੋਂ ਬਲਾਕ ਪ੍ਰਧਾਨ ਤਰਸੇਮ ਸਿੰਘ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਮੋਦੀ, ਅਮਿਤ ਸ਼ਾਹ ਅਤੇ ਤੋਮਰ ਦਾ ...

ਪੂਰੀ ਖ਼ਬਰ »

ਹੈਰੋਇਨ ਸਮੇਤ ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 17 ਅਕਤੂਬਰ (ਪਰਮਜੀਤ ਜੋਸ਼ੀ)-ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾ 'ਤੇ ਕਾਰਵਾਈ ਕਰਦਿਆਂ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ 10 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਸਦਰ ਤਰਨ ...

ਪੂਰੀ ਖ਼ਬਰ »

20 ਨੂੰ ਭਾਈ ਪਿੰਦਰਪਾਲ ਸਿੰਘ ਅਟਾਰੀ ਵਿਖੇ ਸੰਗਤਾਂ ਨੂੰ ਗੁਰਬਾਣੀ ਨਾਲ ਕਰਨਗੇ ਨਿਹਾਲ

ਅਟਾਰੀ, 17 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਕਸਬਾ ਅਟਾਰੀ ਦੇ ਗੁਰਦੁਆਰਾ ਸਾਹਿਬ ਬੀਬਾ ਜੀ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਬਹੁਤ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਸ਼ੁਭ ਦਿਹਾੜੇ ਮੌਕੇ ਸਿੱਖ ਪੰਥ ਦੀ ਮਹਾਨ ...

ਪੂਰੀ ਖ਼ਬਰ »

ਧਾਲੀਵਾਲ ਦੀ ਅਗਵਾਈ 'ਚ ਵਲੰਟੀਅਰਾਂ ਦੀ ਮੀਟਿੰਗ

ਅਜਨਾਲਾ, 17 ਅਕਤੂਬਰ (ਐਸ. ਪ੍ਰਸ਼ੋਤਮ)-ਅੱਜ ਸਰਹੱਦੀ ਪਿੰਡ ਚੱਕ ਔਲ -ਲਾਲਵਾਲਾ ਵਿਖੇ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਤੇ ਪਾਰਟੀ ਦੇ ਕਿਸਾਨ ਵਿੰਗ ਸੂਬਾ ਉੱਪ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰਧਾਨਗੀ 'ਚ ਵਲੰਟੀਅਰਾਂ ਦੀ ਕਰਵਾਈ ਪ੍ਰਭਾਵਸ਼ਾਲੀ ਮੀਟਿੰਗ ...

ਪੂਰੀ ਖ਼ਬਰ »

ਵਿਧਾਇਕ ਅਗਨੀਹੋਤਰੀ ਵਲੋਂ ਗੱਗੋਬੂਹਾ ਤੇ ਮਾਹਣੇ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਭੇਟ

ਝਬਾਲ, 17 ਅਕਤੂਬਰ (ਸਰਬਜੀਤ ਸਿੰਘ)-ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਵਲੋਂ ਹਲਕੇ 'ਚ ਪਿੰਡਾਂ ਦੇ ਜੰਗੀ ਪੱਧਰ 'ਤੇ ਸ਼ੁਰੂ ਕਰਵਾਏ ਵਿਕਾਸ ਕਾਰਜਾ ਨੂੰ ਮੁਕੰਮਲ ਕਰਾਉਣ ਲਈ ਹਲਕੇ ਦੇ ਪਿੰਡ ਅੱਡਾ ਗੱਗੋਬੂਹਾ ਦੀ ਪੰਚਾਇਤ ਨੂੰ 8 ਲੱਖ ਤੇ ਪਿੰਡ ਮਾਹਣੇ ਦੀ ਪੰਚਾਇਤ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਝਬਾਲ, 17 ਅਕਤੂਬਰ (ਸਰਬਜੀਤ ਸਿੰਘ)-ਗੁਪਤਾ ਹਸਪਤਾਲ ਝਬਾਲ ਵਿਖੇ ਮਾਨਵ ਅਧਿਕਾਰ ਸੰਘਰਸ਼ ਕਮੇਟੀ (ਅੰਮਿ੍ਤਸਰ) ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ 'ਚ 500 ਮਰੀਜਾਂ ਨੂੰ ਮੁਫ਼ਤ ਜਾਂਚ ਕਰਕੇ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਕੈਂਪ 'ਚ ...

ਪੂਰੀ ਖ਼ਬਰ »

ਪੀਰ ਬਾਬਾ ਦਿੱਤੇ ਸ਼ਾਹ ਦਾ ਸਾਲਾਨਾ ਜੋੜ ਮੇਲਾ 21 ਤੋਂ

ਹਰੀਕੇ ਪੱਤਣ, 17 ਅਕਤੂਬਰ (ਸੰਜੀਵ ਕੁੰਦਰਾ)-ਸਥਾਨਕ ਕਸਬੇ ਦੇ ਨਜ਼ਦੀਕ ਪੈਂਦੇ ਪਿੰਡ ਬੂਹ ਹਵੇਲੀਆਂ ਵਿਖੇ ਪੀਰ ਬਾਬਾ ਦਿੱਤੇ ਸ਼ਾਹ ਜੀ ਦਾ 25ਵਾਂ ਸਾਲਾਨਾ ਜੋੜ ਮੇਲਾ 21 ਤੇ 22 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ...

ਪੂਰੀ ਖ਼ਬਰ »

ਸਰਦਾਰਨੀ ਵੀਰਪਾਲ ਕੌਰ ਗਿੱਲ ਸ਼ਹਾਬਪੁਰ ਨਮਿਤ ਸ਼ਰਧਾਂਜਲੀ ਸਮਾਗਮ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-ਪੰਜਾਬ ਦੇ ਨਾਮਵਰ ਸ਼ਖਸੀਅਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਨਜ਼ਦੀਕੀ ਰਹੇ ਟਕਸਾਲੀ ਕਾਂਗਰਸੀ ਸਵ. ਪ੍ਰੀਤਮ ਸਿੰਘ ਗਿੱਲ ਸ਼ਹਾਬਪੁਰ ਦੀ ਨੂੰ ਹ ਅਤੇ ਸਵ. ਪਿ੍ਤਪਾਲ ਸਿੰਘ ਗਿੱਲ ਦੀ ਸਪੁੱਤਨੀ ਸਰਦਾਰਨੀ ...

ਪੂਰੀ ਖ਼ਬਰ »

ਡੀ. ਟੀ. ਐੱਸ./ਸੀ. ਟੀ. ਐੱਸ. ਇੰਸਟਰੱਕਟਰਾਂ ਵਲੋਂ ਰਾਣਾ ਗੁਰਜੀਤ ਨਾਲ ਮੁਲਾਕਾਤ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-ਡੀ. ਟੀ. ਐੱਸ./ਸੀ. ਟੀ. ਐੱਸ. ਇੰਸਟਰੱਕਟਰ ਯੂਨੀਅਨ ਨੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਜਾਇਜ਼ ਮੰਗਾਂ ਵਿਭਾਗ ਅਧੀਨ ਕਰਨ ਅਤੇ ਸਾਰੇ ਇੰਸਟਰੱਕਟਰਾਂ ਦਾ ਭਵਿੱਖ ਸੁਰੱਖਿਅਤ ਕਰਨ ...

ਪੂਰੀ ਖ਼ਬਰ »

ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ

ਝਬਾਲ, 17 ਅਕਤੂਬਰ (ਸਰਬਜੀਤ ਸਿੰਘ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ ਤੇ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਇਤਿਹਾਸਕ ਤਪ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ...

ਪੂਰੀ ਖ਼ਬਰ »

ਬਾਬਾ ਬੁੱਢਾ ਕਾਲਜ ਵਿਖੇ ਭਾਰਤੀ ਲੋਕਤੰਤਰ ਤੇ ਲੋਕਾਂ ਦੀ ਭੂਮਿਕਾ 'ਤੇ ਹੋਈ ਚਰਚਾ

ਝਬਾਲ, 17 ਅਕਤੂਬਰ (ਸਰਬਜੀਤ ਸਿੰਘ)-ਬਾਬਾ ਸੰਤੋਖ ਸਿੰਘ ਦੀ ਯੋਗ ਅਗਵਾਈ ਅਤੇ ਕਾਲਜ ਡਾਇਰੈਕਟਰ ਡਾ. ਜੋਗਿੰਦਰ ਸਿੰਘ ਕੈਰੋਂ ਦੇ ਦਿਸ਼ਾ-ਨਿਰਦੇਸ਼ਾ ਹੇਠ ਚੱਲ ਰਹੇ ਕਾਲਜ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਦੀਆਂ ਹਦਾਇਤਾਂ ਅਨੁਸਾਰ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਡਿਆਲ ਦੀ ਅਗਵਾਈ 'ਚ ਜਥਾ ਰਾਮ ਤੀਰਥ ਲਈ ਰਵਾਨਾ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਅੰਮਿ੍ਤਸਰ ਦੇ ਰਾਮ ਤੀਰਥ ਮੰਦਰ ਵਿਖੇ ਕਰਵਾਏ ਜਾ ਰਹੇ ਸਮਾਗਮ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਪਹੁੰਚ ਰਹੇ ਹਨ ਅਤੇ ਤਰਨ ਤਾਰਨ ...

ਪੂਰੀ ਖ਼ਬਰ »

ਘਰੇਲੂ ਕਲੇਸ਼ ਦੇ ਚੱਲਦਿਆਂ ਵਿਅਕਤੀ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ

ਮਜੀਠਾ, 17 ਅਕਤੂਬਰ (ਮਨਿੰਦਰ ਸਿੰਘ ਸੋਖੀ)-ਇਥੋਂ ਥੋੜੀ ਦੂਰ ਪੈਂਦੇ ਪਿੰਡ ਕਲੇਰ ਮਾਂਗਟ ਵਿਖੇ ਇਕ ਵਿਅਕਤੀ ਵਲੋਂ ਘਰੇਲੂ ਕਲੇਸ਼ ਦੇ ਚੱਲਦਿਆਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਹੈ | ਮਿਲੀ ਜਾਣਕਾਰੀ ਅਨੁਸਾਰ ਇਕਬਾਲ ਸਿੰਘ ...

ਪੂਰੀ ਖ਼ਬਰ »

ਜਨਵਾਦੀ ਇਸਤਰੀ ਸਭਾ ਵਲੋਂ ਸੂਬਾਈ ਸੈਮੀਨਾਰ ਭਲਕੇ

ਅਜਨਾਲਾ, 17 ਅਕਤੂਬਰ (ਐਸ. ਪ੍ਰਸ਼ੋਤਮ)-ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਉੱਘੇ ਸਮਾਜਿਕ ਵਿਗਿਆਨੀ ਤੇ ਆਗੂ ਸਵ: ਬੀਬੀ ਤਿ੍ਪਤਾ ਦੇਵੀ ਗੌਤਮ ਦੇ ਜਨਮ ਦਿਨ ਨੂੰ ਸਮਰਪਿਤ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਫਿਰਕੂ ਫਾਸ਼ੀਵਾਦ ਦੇ ਦੌਰ 'ਚ ਇਸਤਰੀਆਂ ਦੀ ਦਸ਼ਾ ਤੇ ...

ਪੂਰੀ ਖ਼ਬਰ »

ਅਰੋੜਾ ਦੀ ਪ੍ਰਧਾਨਗੀ 'ਚ ਸ਼ਹਿਰੀ ਕਾਂਗਰਸੀ ਵਰਕਰਾਂ ਦੀ ਮੀਟਿੰਗ

ਅਜਨਾਲਾ, 17 ਅਕਤੂਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਵਾਰਡ ਨੰ:4 ਦੇ ਕਾਂਗਰਸ ਕੌਂਸਲਰ ਗੁਰਦੇਵ ਸਿੰਘ ਨਿੱਜਰ ਦੇ ਗ੍ਰਹਿ ਵਿਖੇ ਨਗਰ ਪੰਚਾਇਤ ਪ੍ਰਧਾਨ ਦੀਪਕ ਅਰੋੜਾ ਇਲੈਕਟ੍ਰੋਨਿਕਸ ਵਾਲਿਆਂ ਦੀ ਪ੍ਰਧਾਨਗੀ 'ਚ ਕਾਂਗਰਸ ਵਰਕਰਾਂ ਦੀ ਮੀਟਿੰਗ ਦੌਰਾਨ ਹਲਕਾ ਵਿਧਾਇਕ ...

ਪੂਰੀ ਖ਼ਬਰ »

ਹਲਕਾ ਰਾਜਾਸਾਂਸੀ ਦੇ ਕਿਸੇ ਵੀ ਪਿੰਡ ਦਾ ਰਸਤਾ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ-ਸਰਕਾਰੀਆ

ਓਠੀਆਂ, 17 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਕੈਬਨਿਟ ਮੰਤਰੀ ਸੁੱਖਬਿੰਦਰ ਸਿੰਘ ਸਰਕਾਰੀਆ ਵਲੋਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਜਸਤਰਵਾਲ ਤੋਂ ਕੜਿਆਲ ਨੂੰ ਜਾਣ ਵਾਲੇ ਕੱਚੇ ਰਸਤੇ 'ਤੇ ਪੱਕੀ ਸੜਕ ਬਣਾਉਣ ਦਾ ਉਦਘਾਟਨ ਕੀਤਾ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਅਜਨਾਲਾ 'ਚ ਕਈ ਪਰਿਵਾਰ ਅਕਾਲੀ ਦਲ ਤੇ 'ਆਪ' ਛੱਡ ਕੇ ਵਿਧਾਇਕ ਅਜਨਾਲਾ ਦੀ ਅਗਵਾਈ 'ਚ ਕਾਂਗਰਸ 'ਚ ਸ਼ਾਮਿਲ

ਅਜਨਾਲਾ, 17 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)-ਅਜਨਾਲਾ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅੱਜ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ ਜਦ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ 'ਚ ਭਰੋਸਾ ਪ੍ਰਗਟਾਉਂਦਿਆਂ ਵਾਰਡ ਨੰਬਰ 4 'ਚ ਬਾਬਾ ...

ਪੂਰੀ ਖ਼ਬਰ »

ਸੜਕ ਦੇ ਮੱਠੀ ਰਫ਼ਤਾਰ 'ਚ ਚਲਦੇ ਨਿਰਮਾਣ ਕਾਰਜਾਂ ਕਾਰਨ ਲੋਕਾਂ ਵਿਚ ਰੋਸ

ਚੇਤਨਪੁਰਾ, 17 ਅਕਤੂਬਰ (ਮਹਾਂਬੀਰ ਸਿੰਘ ਗਿੱਲ)-ਅੰਮਿ੍ਤਸਰ ਤੋਂ ਵਾਇਆ ਚੇਤਨਪੁਰਾ ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ ਆਦਿ ਜਾਣ ਲਈ ਕਾਂ: ਸੋਹਨ ਸਿੰਘ ਜੋਸ਼ ਮਾਰਗ ਜਿਸ ਨੂੰ ਅਠਾਰਾਂ ਫੁੱਟ ਤੋਂ ਤੇਤੀ ਫੁੱਟ ਚੌੜਿਆਂ ਕਰਨ ਦਾ ਉਦਘਾਟਨ ਸ੍ਰੀ ਸੁਖਜਿੰਦਰ ਸਿੰਘ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਬਾਬਾ ਬਕਾਲਾ ਸਾਹਿਬ, 17 ਅਕਤੂਬਰ (ਰਾਜਨ)-ਅੱਜ ਇੱਥੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ: ਨੰ: 295) ਬਲਾਕ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਡਾ: ਮਲਕੀਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ, ਇਸ ਮੌਕੇ ਹੱਕੀ ਮੰਗਾਂ ਨੂੰ ਲੈ ਕੇ ...

ਪੂਰੀ ਖ਼ਬਰ »

ਦਰਗਾਹ ਬਾਬਾ ਜ਼ਹੂਰ ਸ਼ਾਹ ਵਿਖੇ ਸ਼ਰਾਰਤੀ ਅਨਸਰਾਂ ਨੇ ਪਵਿੱਤਰ ਕੁਰਾਨ ਦੀਆਂ ਅਦੀਸਾਂ ਨੂੰ ਲਗਾਈ ਅੱਗ

ਮਜੀਠਾ, 17 ਅਕਤੂਬਰ (ਮਨਿੰਦਰ ਸਿੰਘ ਸੋਖੀ)-ਕਸਬਾ ਮਜੀਠਾ ਦੇ ਬਾਹਰਵਾਰ ਸਥਿਤ ਜਾਮਾ ਮਸਜਿਦ ਤੇ ਦਰਗਾਹ ਬਾਬਾ ਜ਼ਹੂਰ ਸ਼ਾਹ ਵਿਖੇ ਲੰਘੀ ਰਾਤ ਕੁੱਝ ਅਣਪਛਾਤੇ ਸ਼ਰਾਰਤੀ ਵਿਅਕਤੀਆਂ ਵਲੋਂ ਪਵਿੱਤਰ ਕੁਰਾਨ ਦੀਆਂ ਅਦੀਸਾਂ ਨੂੰ ਅੱਗ ਲਗਾ ਕੇ ਸਾੜ੍ਹਣ ਦਾ ਸਮਾਚਾਰ ਹੈ | ...

ਪੂਰੀ ਖ਼ਬਰ »

ਵਾਲਮੀਕਿ ਤੀਰਥ ਵਿਖੇ ਸ਼ਰਧਾ ਨਾਲ ਮਨਾਇਆ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ

ਰਾਮ ਤੀਰਥ, 17 ਅਕਤੂਬਰ (ਧਰਵਿੰਦਰ ਸਿੰਘ ਔਲਖ)-ਭਗਵਾਨ ਵਾਲਮੀਕਿ ਸਥੱਲ ਰਾਮ ਤੀਰਥ ਵਿਖੇ ਸ਼ੋ੍ਰਮਣੀ ਅਕਾਲੀ ਦਲ ਐਸ. ਸੀ. ਵਿੰਗ ਵਲੋਂ ਸ਼ਿ੍ਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ਵਿਚ ਪੰਜਾਬ ਦੇ ਕੋਨੇ ਕੋਨੇ 'ਚੋਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX