ਤਾਜਾ ਖ਼ਬਰਾਂ


ਦਿਨ ਦਿਹਾੜੇ ਹਥਿਆਰਾਂ ਦੀ ਨੋਕ 'ਤੇ ਗੈਸ ਏਜੰਸੀ ਦੇ ਮੁਲਾਜ਼ਮ ਤੋਂ 46 ਹਜ਼ਾਰ ਨਕਦ ਅਤੇ ਮੋਬਾਈਲ ਖੋਹਿਆ
. . .  32 minutes ago
ਮੰਡੀ ਲਾਧੂਕਾ, 8 ਜੂਨ (ਰਾਕੇਸ਼ ਛਾਬੜਾ)-ਪਿੰਡ ਗੰਧੜ ਦੇ ਨੇੜੇ ਮੰਡੀ ਦੀ ਗੈਸ ਏਜੰਸੀ ਦੇ ਮੁਲਾਜ਼ਮ ਤੋਂ ਤਿੰਨ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਇਕ ਮੋਬਾਈਲ ਅਤੇ 46 ਹਜ਼ਾਰ ਰੁਪਏ ਦੀ ...
ਸਰਬੀਆ ਦੀ ਪ੍ਰਧਾਨ ਮੰਤਰੀ ਅਨਾ ਬਰਨਾਬਿਕ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ
. . .  44 minutes ago
ਨਵੀਂ ਦਿੱਲੀ , 8 ਜੂਨ - ਸਰਬੀਆ ਦੀ ਪ੍ਰਧਾਨ ਮੰਤਰੀ ਅਨਾ ਬਰਨਾਬਿਕ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਰਾਸ਼ਟਰਪਤੀ ਲਈ ਵਰਕਿੰਗ ਲੰਚ ਦੀ ਮੇਜ਼ਬਾਨੀ ਕੀਤੀ ...
ਮਨੀ ਲਾਂਡਰਿੰਗ ਮਾਮਲੇ ’ਚ 4.49 ਕਰੋੜ ਰੁਪਏ ਦੀਆਂ ਤਿੰਨ ਅਚੱਲ ਜਾਇਦਾਦਾਂ ਨੂੰ ਕੀਤਾ ਜ਼ਬਤ
. . .  51 minutes ago
ਨਵੀਂ ਦਿੱਲੀ , 8 ਜੂਨ - ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮੇਥਾਕੁਆਲੋਨ ਗੋਲੀਆਂ ਦੇ ਨਿਰਮਾਣ ਅਤੇ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿਚ ਇਕ ਅੰਤਰਰਾਸ਼ਟਰੀ ਡਰੱਗ ਰੈਕੇਟ ਚਲਾਉਣ ਵਾਲੇ ਸੁਭਾਸ਼ ਦੁਡਾਨੀ ...
ਬਿਹਾਰ : ਖੰਭਿਆਂ ਵਿਚਕਾਰ ਫਸੇ 12 ਸਾਲ ਦੇ ਮਾਸੂਮ ਰੰਜਨ ਦੀ ਮੌਤ
. . .  56 minutes ago
ਪਟਨਾ, 8 ਜੂਨ - ਬਿਹਾਰ ਦੇ ਐਸ.ਡੀ.ਐਮ. ਉਪੇਂਦਰ ਪਾਲ ਨੇ ਦੱਸਿਆ ਕਿ 12 ਸਾਲ ਦੇ ਫਸੇ ਮਾਸੂਮ ਰੰਜਨ ਦੀ ਮੌਤ ਦੀ ਮੌਤ ਹੋ ਗਈ ਹੈ । ਐਨ. ਡੀ. ਆਰ. ਐਫ. ਟੀਮ ਨੇ 14 ਘੰਟੇ ਦੀ ਮਿਹਨਤ ਤੋਂ ਬਾਅਦ ਬੱਚੇ ਨੂੰ ਬਾਹਰ ...
ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀ ਪੁਲਿਸ ਨੇ ਕੀਤੇ ਕਾਬੂ
. . .  about 1 hour ago
ਮੋਗਾ, 8 ਜੂਨ- ਅੱਜ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਵਲੋਂ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ....
ਭਾਰਤ ਭਾਰਤੀ ਵਿਦਿਆਰਥੀਆਂ ਦੇ ਮਾਮਲੇ ’ਤੇ ਦਬਾਅ ਬਣਾਉਂਦਾ ਰਹੇਗਾ- ਐਸ. ਜੈਸ਼ੰਕਰ
. . .  about 2 hours ago
ਨਵੀਂ ਦਿੱਲੀ, 8 ਜੂਨ- ਕੈਨੇਡਾ ਵਿਚ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਜਾਅਲੀ ਦਾਖ਼ਲਾ ਪੇਸ਼ਕਸ਼ ਪੱਤਰ ਦੇ ਕਾਰਨ ਦੇਸ਼ ਨਿਕਾਲੇ ਦਾ ਸਾਹਮਣਾ ਕਰਨ ਦੀਆਂ ਰਿਪੋਰਟਾਂ ਦੇ ਵਿਚਕਾਰ, ਵਿਦੇਸ਼ ਮੰਤਰੀ ਐਸ. ਜੈਸ਼ੰਕਰ....
ਸਰਬਜੀਤ ਸਿੰਘ ਝਿੰਜਰ ਬਣੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ
. . .  about 2 hours ago
ਚੰਡੀਗੜ੍ਹ, 8 ਜੂਨ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਾਧਾਰਨ ਕਿਸਾਨ ਪਰਿਵਾਰ ਦੇ ਗਤੀਸ਼ੀਲ, ਤਜ਼ਰਬੇਕਾਰ ਅਤੇ ਮਿਹਨਤੀ ਨੌਜਵਾਨ.....
ਚੰਨੀ ਦਾ ਅਪਮਾਨ ਕਰਨ ਲਈ ਕੇਜਰੀਵਾਲ ਅਤੇ ਭਗਵੰਤ ਮਾਨ ਮੰਗੇ ਮੁਆਫ਼ੀ- ਪ੍ਰਤਾਪ ਸਿੰਘ ਬਾਜਵਾ
. . .  about 2 hours ago
ਚੰਡੀਗੜ੍ਹ, 8 ਜੂਨ- ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੋਂ ਪੰਜਾਬ ਵਿਧਾਨ ਸਭਾ ਚੋਣ....
ਸਾਥੀ ਵਲੋਂ ਲੜਕੀ ਦੇ ਕਤਲ ਮਾਮਲੇ ਵਿਚ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
. . .  about 3 hours ago
ਨਵੀਂ ਦਿੱਲੀ, 8 ਜੂਨ- ਰਾਸ਼ਟਰੀ ਮਹਿਲਾ ਕਮਿਸ਼ਨ ਨੇ 32 ਸਾਲਾ ਔਰਤ ਦੀ ਉਸ ਦੇ ਲਿਵ-ਇਨ ਸਾਥੀ ਵਲੋਂ ਕੀਤੀ ਹੱਤਿਆ ਦਾ ਨੋਟਿਸ ਲੈਂਦਿਆਂ ਮਹਾਰਾਸ਼ਟਰ ਦੇ ਡੀ.ਜੀ.ਪੀ. ਨੂੰ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ....
ਅਗਨੀ ਪ੍ਰਾਈਮ ਬੈਲਿਸਟਿਕ ਮਿਜ਼ਾਈਲ ਦਾ ਹੋਇਆ ਸਫ਼ਲ ਪ੍ਰੀਖਣ
. . .  1 minute ago
ਭੁਵਨੇਸ਼ਵਰ, 8 ਜੂਨ- ਡੀ.ਆਰ.ਡੀ.ਓ. ਨੇ ਬੀਤੇ ਦਿਨ ਓਡੀਸ਼ਾ ਦੇ ਤੱਟ ਤੋਂ ਡਾਕਟਰ ਏ.ਪੀ.ਜੇ. ਅਬਦੁਲ ਕਲਾਮ ਟਾਪੂ ਤੋਂ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ ਪ੍ਰਾਈਮ ਦਾ ਸਫ਼ਲ ਪ੍ਰੀਖਣ ਕੀਤਾ....
ਭਾਰਤੀ ਐਥਲੀਟ ਏਸ਼ੀਆਈ ਖ਼ੇਡਾਂ ਲਈ ਕਰ ਰਹੇ ਚੰਗੀ ਤਿਆਰੀ- ਅਨੁਰਾਗ ਠਾਕੁਰ
. . .  about 3 hours ago
ਨਵੀਂ ਦਿੱਲੀ, 8 ਜੂਨ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਦਾ ਦੌਰਾ ਕੀਤਾ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਐਥਲੀਟ ਏਸ਼ੀਆਈ ਖ਼ੇਡਾਂ ਲਈ ਚੰਗੀ...
ਅਸੀਂ ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਾਂਗੇ- ਐਸ. ਜੈਸ਼ੰਕਰ
. . .  about 3 hours ago
ਨਵੀਂ ਦਿੱਲੀ, 8 ਜੂਨ- ਅੱਜ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਦਿੱਲੀ ਦੇ ਗੁਰੂ ਅਰਜਨ ਦੇਵ ਜੀ ਗੁਰਦੁਆਰੇ ਵਿਚ ਅਰਦਾਸ ਕੀਤੀ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ....
ਮਾਮਲਾ ਲੜਕੀ ਦੇ ਕਤਲ ਦਾ: ਦੋਸ਼ੀ 16 ਜੂਨ ਤੱਕ ਪੁਲਿਸ ਹਿਰਾਸਤ ਵਿਚ
. . .  about 4 hours ago
ਮਹਾਰਾਸ਼ਟਰ, 8 ਜੂਨ- ਠਾਣੇ ਕੋਰਟ ਨੇ ਦੋਸ਼ੀ 32 ਸਾਲਾ ਲੜਕੀ ਦੇ ਕਤਲ ਮਾਮਲੇ ਵਿਚ ਮਨੋਜ ਸਾਨੇ ਨੂੰ 16 ਜੂਨ ਤੱਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਹੈ। ਉਸ ਨੂੰ ਬੀਤੀ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ....
ਮਾਮਲਾ ਸਿੱਖ ਵਿਰੋਧੀ ਦੰਗਿਆਂ ਦਾ: ਜਗਦੀਸ਼ ਟਾਈਟਲਰ ਖ਼ਿਲਾਫ਼ ਦਾਇਰ ਚਾਰਜਸ਼ੀਟ ’ਤੇ ਸੁਣਵਾਈ 30 ਜੂਨ ਨੂੰ
. . .  about 4 hours ago
ਨਵੀਂ ਦਿੱਲੀ, 8 ਜੂਨ- 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦਾਇਰ ਚਾਰਜਸ਼ੀਟ ਨਾਲ ਸੰਬੰਧਿਤ ਮਾਮਲਾ ਛੁੱਟੀ.....
ਮਹਾਰਾਸ਼ਟਰ: ਲਿਵ-ਇਨ ਵਿਚ ਰਹਿ ਰਹੀ ਲੜਕੀ ਦੇ ਕਾਤਲ ਨੂੰ ਅਦਾਲਤ ’ਚ ਕੀਤਾ ਪੇਸ਼
. . .  about 5 hours ago
ਮਹਾਰਾਸ਼ਟਰ, 8 ਜੂਨ- ਠਾਣੇ ’ਚ 32 ਸਾਲਾ ਔਰਤ ਦੇ ਕਾਤਲ ਉੁਸ ਦੇ 56 ਸਾਲਾ ਲਿਵ-ਇਨ ਸਾਥੀ ਮਨੋਜ ਸਾਨੇ ਨੂੰ ਪੁਲਿਸ ਨੇ ਅਦਾਲਤ ਵਿਚ...
ਸ਼੍ਰੋਮਣੀ ਢਾਡੀ ਸਭਾ ਵਲੋਂ ਢਾਡੀ ਸਿੰਘਾਂ ਦੀਆਂ ਮੰਗਾਂ ਸੰਬੰਧੀ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਰੋਸ ਧਰਨਾ
. . .  about 5 hours ago
ਅੰਮ੍ਰਿਤਸਰ, 8 ਜੂਨ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋੋਮਣੀ ਢਾਡੀ ਸਭਾ ਵਲੋਂ ਢਾਡੀ ਸਿੰਘਾਂ ਦੀਆਂ ਮੰਗਾਂ ਸੰਬੰਧੀ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਜਾ ਰਿਹਾ....
ਕਿਸਾਨ ਜਥੇਬੰਦੀਆਂ ਹਮੇਸ਼ਾ ਅਦਾਰਾ ‘ਅਜੀਤ’ ਨਾਲ ਖੜੀਆਂ ਹਨ- ਰਾਜੇਵਾਲ
. . .  about 5 hours ago
ਚੰਡੀਗੜ੍ਹ, 8 ਜੂਨ (ਦਵਿੰਦਰ ਸਿੰਘ)- ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆ ਦੀ ਅਹਿਮ ਮੀਟਿੰਗ ਚੰਡੀਗੜ੍ਹ ਕਿਸਾਨ ਭਵਨ ’ਚ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਯੂਨੀਅਨ ਰਾਜੇਵਾਲ ਦੇ....
ਭਗਵੰਤ ਮਾਨ ਜੇ ਤੁਸੀਂ ਜੀਉਂਦਿਆਂ ਦਾ ਸਤਿਕਾਰ ਨਹੀਂ ਕਰ ਸਕਦੇ, ਤਾਂ ਮਰੇ ਹੋਏ ਲੋਕਾਂ ਦਾ ਸਤਿਕਾਰ ਕਰਨਾ ਸਿੱਖੋ- ਨਵਜੋਤ ਸਿੰਘ ਸਿੱਧੂ
. . .  about 5 hours ago
ਚੰਡੀਗੜ੍ਹ, 8 ਜੂਨ- ਭਗਵੰਤ ਮਾਨ ਵਲੋਂ ਨਵਜੋਤ ਸਿੰਘ ਸਿੱਧੂ ਦੇ ਪਿਤਾ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਉਸ ਦਾ ਜਵਾਬ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਹਾ ਕਿ ਮੈਂ ਤੁਹਾਨੂੰ ਪੰਜਾਬ ਦੀ ਪੁਨਰ....
ਮੌੜ ਫ਼ਿਲਮ ਲਈ ਵਿੱਕੀ ਕੌਸ਼ਲ ਨੇ ਐਮੀ ਵਿਰਕ ਨੂੰ ਦਿੱਤੀ ਆਪਣੇ ਅੰਦਾਜ਼ ਵਿਚ ਵਧਾਈ
. . .  about 6 hours ago
ਮਹਾਰਾਸ਼ਟਰ, 8 ਜੂਨ- 9 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਮੌੜ ਲਈ ਅਦਾਕਾਰ ਵਿੱਕੀ ਕੌਸ਼ਲ ਨੇ ਐਮੀ ਵਿਰਕ ਨੂੰ ਆਪਣੇ ਹੀ ਅੰਦਾਜ਼ ਵਿਚ ਵਧਾਈ ਦਿੰਦੇ ਹੋਏ ਕਿਹਾ ਕਿ ਭਰਾ ਤੈਨੂੰ ਫ਼ਿਲਮ ਦੀ ਬਹੁਤ ਬਹੁਤ....
ਮੱਧ ਪ੍ਰਦੇਸ਼: ਸੜਕ ਹਾਦਸੇ ’ਚ 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ
. . .  about 6 hours ago
ਭੋਪਾਲ, 8 ਜੂਨ- ਮੱਧ ਪ੍ਰਦੇਸ਼ ਦੇ ਸਿੱਧੀ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਉੱਥੋਂ ਦੇ....
ਜ਼ਬਰਨ ਵਸੂਲੀ ਮਾਮਲਾ: ਸਮੀਰ ਵਾਨਖੇੜੇ ਨੂੰ ਗਿ੍ਫ਼ਤਾਰੀ ਤੋਂ ਮਿਲੀ ਅੰਤਰਿਮ ਰਾਹਤ ਅਗਲੇ ਦੋ ਹਫ਼ਤਿਆਂ ਲਈ ਵਧੀ
. . .  about 6 hours ago
ਮਹਾਰਾਸ਼ਟਰ, 8 ਜੂਨ- ਸਮੀਰ ਵਾਨਖੇੜੇ ਵਲੋਂ ਜ਼ਬਰਨ ਵਸੂਲੀ ਮਾਮਲੇ ਵਿਚ ਬੰਬੇ ਹਾਈ ਕੋਰਟ ਨੇ ਮੁੰਬਈ ਐਨ.ਸੀ.ਬੀ. ਦੇ ਸਾਬਕਾ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੂੰ ਗ੍ਰਿਫ਼ਤਾਰੀ ਤੋਂ ਮਿਲੀ....
ਐਨ.ਆਈ.ਏ. ਨੇ ਖ਼ਾਲਿਸਤਾਨ ਟਾਈਗਰ ਫ਼ੋਰਸ ਦੇ ਦੋ ਕਾਰਕੁੰਨ ਕੀਤੇ ਗਿ੍ਫ਼ਤਾਰ
. . .  about 6 hours ago
ਨਵੀਂ ਦਿੱਲੀ, 8 ਜੂਨ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਪਾਬੰਦੀਸ਼ੁਦਾ ਖ਼ਾਲਿਸਤਾਨ ਟਾਈਗਰ ਫ਼ੋਰਸ (ਕੇ.ਟੀ.ਐਫ਼.) ਦੇ ਦੋ ਵਿਦੇਸ਼ੀ-ਆਧਾਰਿਤ ਕਾਰਕੁੰਨਾਂ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਅਤੇ....
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਅਹਿਮ ਮੰਗਾਂ ਨੂੰ ਲੈ ਕੇ ਐੱਸ. ਡੀ. ਓ.ਦਫਤਰ ਬਾਹਰ ਧਰਨਾ ਜਾਰੀ
. . .  about 7 hours ago
ਜੰਡਿਆਲਾ ਗੁਰੂ, 8 ਜੂਨ (ਰਣਜੀਤ ਸਿੰਘ ਜੋਸਨ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਬਿਜਲੀ ਸੰਬੰਧੀ ਮੁਸ਼ਕਿਲਾਂ ਨੂੰ ਲੈ ਕੇ ਅੱਜ ਪੰਜਾਬ ਭਰ ਵਿਚ ਬਿਜਲੀ ਵਿਭਾਗ ਦੇ ਐੱਸ. ਡੀ. ਓ. ਦਫਤਰਾਂ ਅੱਗੇ ਇਕ......
ਬਿਜਲੀ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਦੋ ਕਿਸਾਨ ਜਥੇਬੰਦੀਆਂ ਵਲੋਂ 12 ਜਿਲ੍ਹਿਆਂ ਵਿਚ ਅੱਜ ਦਿੱਤੇ ਜਾ ਰਹੇ ਨੇ ਧਰਨੇ
. . .  about 7 hours ago
ਸੰਗਰੂਰ, 8 ਜੂਨ (ਧੀਰਜ ਪਸ਼ੋਰੀਆ)- ਪੰਜਾਬ ਦੀਆਂ ਦੋ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਬਿਜਲੀ ਸੰਬੰਧੀ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਦੇ 12 ਜ਼ਿਲ੍ਹਿਆਂ ਸੰਗਰੂਰ, ਪਟਿਆਲਾ, ਮਲੇਰਕੋਟਲਾ, ਮੋਗਾ, ਲੁਧਿਆਣਾ,....
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਹੋਇਆ ਰਵਾਨਾ
. . .  about 7 hours ago
ਅਟਾਰੀ, 8 ਜੂਨ (ਗੁਰਦੀਪ ਸਿੰਘ ਅਟਾਰੀ)- ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਦਿਹਾੜਾ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ.....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਕੱਤਕ ਸੰਮਤ 553

ਸੰਪਾਦਕੀ

ਆਗੂਆਂ ਦੀਆਂ ਜਗੀਰਾਂ ਹਨ ਪਾਰਟੀਆਂ

ਆਜ਼ਾਦੀ ਤੋਂ ਬਾਅਦ ਜਿਥੇ ਦੇਸ਼ ਨੂੰ ਗਣਤੰਤਰੀ ਰਾਜ ਐਲਾਨਿਆ ਗਿਆ ਸੀ, ਉਥੇ ਲਿਖਤੀ ਸੰਵਿਧਾਨ ਵਿਚ ਸਾਰੇ ਸ਼ਹਿਰੀਆਂ ਨੂੰ ਇਕੋ ਜਿਹੇ ਅਧਿਕਾਰ ਦਿੱਤੇ ਗਏ ਸਨ। ਇਸ ਵਿਚ ਧਰਮ, ਜਾਤ ਜਾਂ ਲਿੰਗ ਦਾ ਕੋਈ ਭੇਦਭਾਵ ਨਹੀਂ ਸੀ। ਇਕ ਨਿਸਚਿਤ ਉਮਰ ਤੋਂ ਬਾਅਦ ਸਾਰੇ ਸ਼ਹਿਰੀਆਂ ਨੂੰ ਵੋਟ ਦੇ ਅਧਿਕਾਰ ਦਿੱਤੇ ਗਏ ਸਨ ਤਾਂ ਜੋ ਲੋਕਾਂ ਨੂੰ ਹਰ ਪੱਧਰ 'ਤੇ ਆਪਣੀ ਸਰਕਾਰ ਚੁਣਨ ਦੀ ਖੁੱਲ੍ਹ ਹੋਵੇ। ਅਜਿਹੀਆਂ ਸਰਕਾਰਾਂ ਜੋ ਦੇਸ਼ ਵਾਸੀਆਂ ਦੀਆਂ ਸਮੁੱਚੀਆਂ ਭਾਵਨਾਵਾਂ ਅਤੇ ਲੋੜਾਂ ਨੂੰ ਸਮਝਦੇ ਹੋਏ ਮੁਲਕ ਦੇ ਵਿਕਾਸ ਲਈ ਪ੍ਰਤੀਬੱਧ ਹੋਣ। ਚਾਹੇ ਸਭ ਨਾਗਰਿਕਾਂ ਨੂੰ ਬਰਾਬਰ ਦੇ ਹੱਕ ਮਿਲਣ ਤੋਂ ਬਾਅਦ ਇਹ ਪ੍ਰਭਾਵ ਵੀ ਪ੍ਰਪੱਕ ਹੁੰਦਾ ਦਿਖਾਈ ਦਿੰਦਾ ਸੀ ਕਿ ਸਿਆਸਤ ਵਿਚ ਅਤੇ ਚੋਣਾਂ ਵਿਚ ਆਮ ਲੋਕ ਹਰ ਤਰ੍ਹਾਂ ਦੇ ਪ੍ਰਭਾਵਾਂ ਤੋਂ ਮੁਕਤ ਹੋ ਕੇ ਸਮੇਂ ਦੇ ਨਾਲ ਚੰਗੀਆਂ ਅਤੇ ਸਾਫ਼-ਸੁਥਰੇ ਅਕਸ ਵਾਲੀਆਂ ਸਰਕਾਰਾਂ ਚੁਣਨ ਦੇ ਸਮਰੱਥ ਹੋ ਜਾਣਗੇ, ਪਰ ਪਿਛਲੇ 7 ਦਹਾਕਿਆਂ ਤੋਂ ਜੋ ਕੁਝ ਵੀ ਇਨ੍ਹਾਂ ਖੇਤਰਾਂ ਵਿਚ ਹੋਇਆ ਹੈ, ਉਨ੍ਹਾਂ ਵਿਚੋਂ ਬਹੁਤਾ ਕੁਝ ਸੰਵਿਧਾਨ ਦੀਆਂ ਮੂਲ ਭਾਵਨਾਵਾਂ ਦੇ ਉਲਟ ਹੀ ਕਿਹਾ ਜਾ ਸਕਦਾ ਹੈ।
ਆਮ ਤੌਰ 'ਤੇ ਵੀ ਅਤੇ ਚੋਣਾਂ ਦੌਰਾਨ ਵੀ ਧਰਮਾਂ ਤੇ ਜਾਤਾਂ, ਬਰਾਦਰੀਆਂ ਨੂੰ ਵਧੇਰੇ ਥਾਂ ਦਿੱਤੀ ਜਾਣ ਲੱਗੀ ਹੈ। ਬਾਹੂਬਲੀਆਂ ਦੀ ਚੌਧਰ ਬਣੀ ਨਜ਼ਰ ਆਉਂਦੀ ਹੈ। ਪੈਸੇ ਦੀ ਦੁਰਵਰਤੋਂ ਕਰਕੇ ਬਹੁਤੀ ਵਾਰ ਚੋਣਾਂ ਵਿਚ ਜਿੱਤਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਕੁਰਸੀ ਦੀ ਦੌੜ ਅਤੇ ਇਸ ਲਈ ਭੁੱਖ ਦੇ ਚਲਦਿਆਂ ਸਿਆਸਤਦਾਨ ਅਤੇ ਸਿਆਸੀ ਪਾਰਟੀਆਂ ਹਰ ਤਰ੍ਹਾਂ ਦੇ ਸਮਝੌਤੇ ਕਰਨ ਲਈ ਤਿਆਰ ਰਹਿੰਦੀਆਂ ਹਨ। ਅਜਿਹੇ ਗੱਠਜੋੜ ਬਣਦੇ ਹਨ, ਜੋ ਮੌਕਾਪ੍ਰਸਤੀ ਦੀ ਖੇਡ ਵਿਚ ਮਸ਼ਗੂਲ ਹੋ ਜਾਂਦੇ ਹਨ। ਅਜਿਹੀਆਂ ਭਾਵਨਾਵਾਂ ਦਾ ਸੰਚਾਰ ਹੀ ਫ਼ਿਰਕੂ ਦੰਗਿਆਂ ਦਾ ਕਾਰਨ ਬਣਦਾ ਹੈ। ਜਾਤਾਂ ਬਰਾਦਰੀਆਂ ਵਿਚ ਦੁਸ਼ਮਣੀਆਂ ਵਧਾਉਂਦਾ ਹੈ ਅਤੇ ਸਿਆਸੀ ਪਾਰਟੀਆਂ ਵਲੋਂ ਅਪਣਾਏ ਗਏ ਸਿਧਾਂਤਾਂ ਨੂੰ ਵੱਡਾ ਖੋਰਾ ਲਾਉਣ ਵਿਚ ਸਹਾਈ ਹੁੰਦਾ ਹੈ। ਫੈਲੇ ਇਸ ਸਾਰੇ ਵਰਤਾਰੇ ਦਾ ਅਕਸ ਵੀ ਅੱਜ ਬਹੁਤੀਆਂ ਸਿਆਸੀ ਪਾਰਟੀਆਂ ਵਿਚ ਵੇਖਿਆ ਜਾ ਸਕਦਾ ਹੈ। ਕਿਸੇ ਨਾ ਕਿਸੇ ਢੰਗ ਨਾਲ ਸਥਾਪਤ ਹੋਏ ਆਗੂ ਆਪਣੀਆਂ ਮੱਲੀਆਂ ਕੁਰਸੀਆਂ ਛੱਡਣ ਲਈ ਕਦੇ ਵੀ ਤਿਆਰ ਨਹੀਂ ਹੁੰਦੇ ਪਰ ਗੱਲ ਇਥੇ ਤੱਕ ਹੀ ਸੀਮਤ ਨਹੀਂ ਰਹਿੰਦੀ। ਉਹ ਇਨ੍ਹਾਂ ਕੌਮੀ ਅਤੇ ਪ੍ਰਾਂਤਕ ਪਾਰਟੀਆਂ 'ਤੇ ਕਬਜ਼ਾਧਾਰੀ ਹੋ ਕੇ ਇਨ੍ਹਾਂ ਨੂੰ ਆਪਣੀ ਜਗੀਰ ਸਮਝਣ ਲੱਗ ਪੈਂਦੇ ਹਨ। ਅਜਿਹੀ ਜਗੀਰ ਜਿਸ 'ਤੇ ਉਨ੍ਹਾਂ ਦੇ ਪੁੱਤਰਾਂ, ਪੋਤਰਿਆਂ, ਦੋਹਤਰਿਆਂ, ਮਾਮਿਆਂ ਅਤੇ ਭਾਣਜਿਆਂ ਦਾ ਹੀ ਕਬਜ਼ਾ ਹੋਵੇ ਅਤੇ ਇਸ ਦਾ ਬਹੁਤਾ ਹਿੱਸਾ ਉਨ੍ਹਾਂ ਵਿਚ ਹੀ ਵੰਡਿਆ ਜਾਵੇ। ਅੱਜ ਕੁਝ ਇਕ ਪਾਰਟੀਆਂ ਹੀ ਅਜਿਹੀ ਮਾਨਸਿਕਤਾ ਅਤੇ ਅਮਲਾਂ ਤੋਂ ਬਚੀਆਂ ਹਨ। ਇਹ ਹੀ ਕਾਰਨ ਹੈ ਕਿ ਅੱਜ ਸਥਾਪਤ ਆਗੂਆਂ ਦੇ ਭਰਾ, ਪੁੱਤਰ, ਭਤੀਜੇ ਅਤੇ ਹੋਰ ਦੂਰ ਨੇੜੇ ਦੇ ਰਿਸ਼ਤੇਦਾਰ ਹੀ ਇਨ੍ਹਾਂ ਪਾਰਟੀਆਂ ਰੂਪੀ ਜਗੀਰਾਂ 'ਤੇ ਆਪਣਾ ਅਧਿਕਾਰ ਸਮਝਣ ਲੱਗ ਪਏ ਹਨ। ਅਜਿਹਾ ਰੁਝਾਨ ਸਿਰਫ ਉੱਪਰਲੀ ਪੱਧਰ 'ਤੇ ਹੀ ਚਲਦਾ ਦਿਖਾਈ ਨਹੀਂ ਦਿੰਦਾ ਸਗੋਂ ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ੇ ਦੇ ਰੰਗ ਬਦਲਣ ਵਾਂਗ ਅਜਿਹਾ ਨਿਘਾਰ ਹੇਠਲੇ ਪੱਧਰ ਤੱਕ ਵੀ ਪੁੱਜ ਗਿਆ ਹੈ। ਇਸੇ ਕਰਕੇ ਅੱਜ ਪਾਰਟੀ ਲਈ ਸ਼ਿੱਦਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਹੋਰ ਆਗੂਆਂ ਜਾਂ ਵਰਕਰਾਂ ਦੀ ਕੋਈ ਪੁੱਛ ਪ੍ਰਤੀਤ ਹੁੰਦੀ ਦਿਖਾਈ ਨਹੀਂ ਦਿੰਦੀ। ਅਜਿਹੀਆਂ ਵੱਡੀਆਂ ਕੌਮੀ ਪਾਰਟੀਆਂ ਵਿਚ ਕਾਂਗਰਸ ਪਹਿਲੇ ਨੰਬਰ 'ਤੇ ਆਉਂਦੀ ਹੈ, ਜਿਸ 'ਤੇ ਅਕਸਰ ਨਹਿਰੂ-ਗਾਂਧੀ ਪਰਿਵਾਰ ਦਾ ਹੀ ਕਬਜ਼ਾ ਰਿਹਾ ਹੈ। ਬੇਸ਼ੱਕ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਇਕ ਮਹਾਨ ਕੌਮੀ ਆਗੂ ਸਨ ਪਰ ਉਨ੍ਹਾਂ ਵਿਚ ਅਜਿਹੀ ਭਾਵਨਾ ਦਿਖਾਈ ਨਹੀਂ ਸੀ ਦਿੰਦੀ। ਉਨ੍ਹਾਂ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਬਣੇ ਸਨ ਪਰ ਉਨ੍ਹਾਂ ਦੀ ਅਚਾਨਕ ਮੌਤ ਤੋਂ ਬਾਅਦ ਜਦੋਂ ਇਹ ਚਾਬੀਆਂ ਸ੍ਰੀਮਤੀ ਇੰਦਰਾ ਗਾਂਧੀ ਨੂੰ ਫੜਾਈਆਂ ਗਈਆਂ ਤਾਂ ਉਨ੍ਹਾਂ ਲਈ ਹਰ ਦਰਵਾਜ਼ਾ ਉਨ੍ਹਾਂ ਦੇ ਘਰ ਤੋਂ ਹੀ ਖੁੱਲ੍ਹਦਾ ਰਿਹਾ। ਸੰਜੇ ਗਾਂਧੀ ਦੀ ਮੌਤ ਤੋਂ ਬਾਅਦ ਹਵਾਈ ਜਹਾਜ਼ ਚਲਾਉਂਦੇ ਤੇ ਸਿਆਸਤ ਵਿਚ ਨਾ ਤਜਰਬੇਕਾਰ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ। ਉਸ ਤੋਂ ਬਾਅਦ ਸਿਆਸਤ ਨੂੰ ਸੋਨੀਆ ਗਾਂਧੀ ਨੇ ਸੰਭਾਲ ਲਿਆ। ਹੁਣ ਸੋਨੀਆ ਗਾਂਧੀ ਨੂੰ ਪਾਰਟੀ ਅਤੇ ਦੇਸ਼ ਦੇ ਹਿਤਾਂ ਦੀ ਬਜਾਏ ਆਪਣੇ ਪਰਿਵਾਰ ਦੇ ਹਿਤ ਹੀ ਦਿਖਾਈ ਦਿੰਦੇ ਹਨ।
ਪਿਛਲੇ ਲੰਮੇ ਸਮੇਂ ਤੋਂ ਕੌਮੀ ਪਾਰਟੀ ਕਾਂਗਰਸ ਨਿਵਾਣਾਂ ਵੱਲ ਨੂੰ ਸਫ਼ਰ ਕਰਦੀ ਦਿਖਾਈ ਦੇ ਰਹੀ ਹੈ। ਦੇਸ਼ ਭਰ ਵਿਚ ਬਹੁਤੀਆਂ ਥਾਵਾਂ 'ਤੇ ਇਹ ਸਾਹਸੱਤਹੀਣ ਹੋ ਚੁੱਕੀ ਹੈ। ਇੰਦਰਾ ਗਾਂਧੀ ਵਾਂਗ ਉਸ ਨੇ ਆਪਣੇ ਪੁੱਤਰ ਰਾਹੁਲ ਗਾਂਧੀ ਨੂੰ ਇਹ ਚਾਬੀਆਂ ਦੇਣ ਦਾ ਯਤਨ ਜਾਰੀ ਰੱਖਿਆ ਹੋਇਆ ਹੈ। ਇਸ ਤੋਂ ਪਹਿਲਾਂ ਚਾਹੇ ਮਜਬੂਰੀਵੱਸ ਡਾ. ਮਨਮੋਹਨ ਸਿੰਘ ਨੂੰ 10 ਸਾਲ ਲਈ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਿਠਾਇਆ ਗਿਆ ਪਰ ਉਸ ਸਮੇਂ ਵੀ ਅਸਲ ਤਾਕਤ ਸੋਨੀਆ ਗਾਂਧੀ ਕੋਲ ਹੀ ਸੀ ਅਤੇ ਪਾਰਟੀ ਦੀਆਂ ਚਾਬੀਆਂ ਰਾਹੁਲ ਗਾਂਧੀ ਕੋਲ ਸਨ। ਅੱਜ ਇਸੇ ਮਸਲੇ ਨੂੰ ਲੈ ਕੇ ਪਾਰਟੀ ਅੰਦਰ ਘਮਸਾਨ ਮਚਿਆ ਦਿਖਾਈ ਦਿੰਦਾ ਹੈ, ਜਿਸ ਨੇ ਇਸ ਨੂੰ ਜੜ੍ਹਾਂ ਤੱਕ ਹਿਲਾ ਕੇ ਰੱਖ ਦਿੱਤਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਪੁੱਤਰ ਮੋਹ ਹੋਰ ਸਾਰੇ ਤੱਥਾਂ ਤੋਂ ਭਾਰੂ ਹੋਇਆ ਜਾਪਦਾ ਹੈ। ਇਸੇ ਲਈ ਹੀ ਹੁਣ ਪਿਛਲੇ ਦੋ ਸਾਲ ਤੋਂ ਅਸਥਾਈ ਪ੍ਰਧਾਨ ਦੇ ਅਹੁਦੇ 'ਤੇ ਬਣੀ ਰਹੀ ਸੋਨੀਆ ਗਾਂਧੀ ਨੇ ਆਪਣੇ-ਆਪ ਨੂੰ ਪੂਰਾ ਪ੍ਰਧਾਨ ਐਲਾਨ ਦਿੱਤਾ ਹੈ ਅਤੇ ਪਾਰਟੀ ਦੀਆਂ ਚੋਣਾਂ ਨੂੰ ਇਕ ਸਾਲ ਲਈ ਹੋਰ ਟਾਲ ਦਿੱਤਾ ਹੈ। ਉਸ ਨੇ ਪਾਰਟੀ ਦੇ ਸਮੂਹ ਆਗੂਆਂ ਨੂੰ ਆਪਣੇ ਨਾਲ ਲੈਣ ਦਾ ਯਤਨ ਨਹੀਂ ਕੀਤਾ ਸਗੋਂ ਹੁਣ ਆਪਣੀ ਘੁਰਕੀ ਨਾਲ ਉਨ੍ਹਾਂ ਨੂੰ ਚੁੱਪ ਕਰਾਉਣ ਦਾ ਯਤਨ ਜ਼ਰੂਰ ਕੀਤਾ ਹੈ। ਅਜਿਹਾ ਕਰਕੇ ਉਹ ਪਾਰਟੀ ਅਤੇ ਦੇਸ਼ ਦੇ ਹਿਤਾਂ ਨੂੰ ਕਿੰਨੀ ਕੁ ਪਹਿਲ ਦੇਣ ਦੇ ਸਮਰੱਥ ਹੋ ਰਹੀ ਹੈ, ਇਹ ਸੋਨੀਆ ਗਾਂਧੀ, ਉਸ ਦਾ ਪਰਿਵਾਰ, ਪਾਰਟੀ ਦੇ ਆਗੂ, ਪਾਰਟੀ ਦੇ ਵਰਕਰ ਅਤੇ ਸਾਰਾ ਦੇਸ਼ ਹੁਣ ਜ਼ਰੂਰ ਸਮਝਣ ਲੱਗ ਪਿਆ ਹੈ।

-ਬਰਜਿੰਦਰ ਸਿੰਘ ਹਮਦਰਦ

ਖ਼ਬਰ ਸ਼ੇਅਰ ਕਰੋ

 

ਲਖੀਮਪੁਰ ਖੀਰੀ ਕਾਂਡ ਬਦਲ ਰਿਹਾ ਹੈ ਉੱਤਰ ਪ੍ਰਦੇਸ਼ ਦੀ ਰਾਜਨੀਤੀ

ਪਿਛਲੇ ਹਫ਼ਤੇ ਇਸੇ ਸੰਬੰਧ 'ਚ ਚਰਚਾ ਕੀਤੀ ਗਈ ਸੀ ਕਿ ਕਿਸ ਤਰ੍ਹਾਂ ਜਾਤੀਵਾਦ ਗੱਠਜੋੜ ਬਣਾਉਣ ਦੀ ਰਾਜਨੀਤੀ ਤੋਂ ਪੈਦਾ ਹੋਈਆਂ ਦੁਬਿਧਾਵਾਂ ਕਾਰਨ ਭਾਜਪਾ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਉਨ੍ਹਾਂ ਦੇ ਬੇਟੇ ਦੇ ਬਾਰੇ ਖ਼ਿਲਾਫ਼ਤ ਅਤੇ ...

ਪੂਰੀ ਖ਼ਬਰ »

ਅਮਨ ਅਤੇ ਸ਼ਾਂਤੀ ਦੇ ਸੁਨੇਹੇ ਦਾ ਪ੍ਰਤੀਕ ਹੈ ਈਦ ਮਿਲਾਦ

ਅੱਜ ਲਈ ਵਿਸ਼ੇਸ਼ ਪੈਗ਼ੰਬਰ ਹਜ਼ਰਤ ਮੁਹੰਮਦ ਮੁਸਤਫ਼ਾ (ਸੱਲ.) ਸਾਹਿਬ ਦੀ ਪੈਦਾਇਸ਼ ਸਾਊਦੀ ਅਰਬ ਦੇ ਪ੍ਰਸਿੱਧ ਸ਼ਹਿਰ ਮੱਕਾ ਸ਼ਰੀਫ਼ ਵਿਖੇ 571 ਈ. ਅਰਬੀ ਮਹੀਨਾ ਰਬੀਉਲ ਅੱਵਲ ਨੂੰ ਹੋਈ ਅਤੇ ਆਪ ਦੇ ਪਿਤਾ ਦਾ ਨਾਂਅ ਹਜ਼ਰਤ ਅਬਦੁੱਲਾ ਬਿਨ ਅਬਦੁਲ ਮੁਤਲਿਬ ਅਤੇ ਮਾਂ ਦਾ ਨਾਂਅ ਹਜ਼ਰਤ ...

ਪੂਰੀ ਖ਼ਬਰ »

ਕਾਨੂੰਨੀ ਜਾਣਕਾਰੀ : ਅਗਾਊਂ ਜ਼ਮਾਨਤ ਕੌਣ ਅਤੇ ਕਿਵੇਂ ਹਾਸਲ ਕਰ ਸਕਦਾ ਹੈ?

ਭਾਰਤ ਦਾ ਸੰਵਿਧਾਨ ਭਾਰਤ ਦੇ ਨਾਗਰਿਕਾਂ ਨੂੰ ਕਈ ਤਰ੍ਹਾਂ ਦੇ ਮੌਲਿਕ ਅਧਿਕਾਰ ਪ੍ਰਦਾਨ ਕਰਦਾ ਹੈ। ਜਿਊਣ ਦਾ ਹੱਕ ਅਤੇ ਨਿੱਜੀ ਆਜ਼ਾਦੀ ਦਾ ਹੱਕ, ਇਨ੍ਹਾਂ ਮੌਲਿਕ ਅਧਿਕਾਰਾਂ ਵਿਚੋਂ ਇਕ ਹੈ ਜੋ ਕਿ ਸੰਵਿਧਾਨ ਦੇ ਆਰਟੀਕਲ 21 ਦੁਆਰਾ ਯਕੀਨੀ ਬਣਾਇਆ ਗਿਆ ਹੈ। ਇਹ ਹੱਕ ਕਿਸੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX