ਕੋਰੋਨਾ ਮਹਾਂਮਾਰੀ ਦੇ ਫੈਲਣ ਤੋਂ ਬਾਅਦ ਇਕ ਤਰ੍ਹਾਂ ਨਾਲ ਕੌਮਾਂਤਰੀ ਭਾਈਚਾਰਾ ਪੂਰੀ ਤਰ੍ਹਾਂ ਠਠੰਬਰ ਗਿਆ ਸੀ। ਸਮੁੱਚੀ ਅਰਥਵਿਵਸਥਾ ਲੜਖੜਾ ਗਈ ਸੀ। ਇਸ ਦਾ ਭਿਆਨਕ ਰੂਪ ਸਾਹਮਣੇ ਆਉਣ ਅਤੇ ਮੌਤਾਂ ਦੀ ਦਰ ਦੇ ਅੰਕੜਿਆਂ ਵਿਚ ਭਾਰੀ ਵਾਧੇ ਨੇ ਲੋਕਾਂ ਵਿਚ ਵੱਡਾ ...
ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼
ਸਿੱਖੀ ਦੇ ਬੂਟੇ ਦੀ ਜੜ੍ਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਲਗਾਈ ਤੇ ਇਸ ਬੂਟੇ ਦੀ ਪ੍ਰਫੁੱਲਿਤਾ ਤੇ ਸਾਂਭ-ਸੰਭਾਲ ਅੱਗੋਂ ਉਨ੍ਹਾਂ ਦੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਆਪਣੇ ਜੀਵਨ-ਕਾਲ ਦੌਰਾਨ ਕਰਦੇ ਰਹੇ। ਇਸ ਤਰ੍ਹਾਂ ਸਿੱਖੀ ...
ਸਥਾਪਨਾ ਦਿਵਸ 'ਤੇ ਵਿਸ਼ੇਸ਼
ਹਿਮਾਚਲ ਪ੍ਰਦੇਸ਼ ਦਾ ਨਿੱਕਾ ਜਿਹਾ 'ਪੈਰਾਡਾਈਜ਼ ਵਿਲੇਜ' ਭਾਖੜਾ ਸਾਰੇ ਸੰਸਾਰ 'ਚ ਪ੍ਰਸਿੱਧ ਹੈ। ਸੰਸਾਰ ਦੇ ਸਭ ਤੋਂ ਵੱਧ ਉਚਾਈ ਵਾਲੇ ਬੰਨ੍ਹਾਂ 'ਚੋਂ ਇਕ ਭਾਖੜਾ ਡੈਮ ਇਸ ਪਿੰਡ 'ਚ ਹੀ ਸਥਿਤ ਹੈ। ਭਾਖੜਾ ਡੈਮ ਦਾ ਨਿਰਮਾਣ ਕਾਰਜ ਦੇਸ਼ ਨੂੰ ਸੁਤੰਤਰਤਾ ਮਿਲਣ ਮਗਰੋਂ ਆਰੰਭ ਹੋਇਆ ਅਤੇ 1948 ਤੋਂ 1963 ਤੱਕ ਚਲਦਾ ਰਿਹਾ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਭਾਖੜਾ ਡੈਮ ਦੇ ਨਿਰਮਾਣ 'ਚ ਬਹੁਤ ਦਿਲਚਸਪੀ ਲਈ। ਪੰਡਿਤ ਨਹਿਰੂ 1948-63 ਦਰਮਿਆਨ 13 ਵਾਰ ਨੰਗਲ ਆਏ। ਪੰਡਿਤ ਨਹਿਰੂ ਦੀ ਵਿਲੱਖਣ ਸੋਚ ਨੂੰ ਸਲਾਮ, ਜਿਨ੍ਹਾਂ ਨੇ ਭਾਖੜਾ ਡੈਮ ਨੂੰ 'ਆਧੁਨਿਕ ਭਾਰਤ ਦਾ ਨਵੀਨ ਮੰਦਰ' ਕਿਹਾ ਸੀ। ਇਕ ਅਹਿਮ ਗੱਲ ਹੋਰ, ਭਾਖੜਾ ਡੈਮ ਦੀ ਉਸਾਰੀ ਦੇ ਅਸਲ ਹੀਰੋ ਇੰਜੀਨੀਅਰ ਐਮ.ਐਚ. ਸਲੋਕਮ ਕੋਲ ਕੋਈ ਡਿਗਰੀ ਨਹੀਂ ਸੀ ਪਰ ਉਹ ਗਿਆਨ ਦਾ ਭੰਡਾਰ ਸਨ। ਜਿਹੜਾ ਐਸਟੀਮੇਟ ਆਮ ਇੰਜੀਨੀਅਰ ਦੋ ਦਿਨਾਂ 'ਚ ਤਿਆਰ ਕਰਦੇ ਸਨ, ਉਹ ਕੁਝ ਘੰਟਿਆਂ 'ਚ ਬਣਾ ਦਿੰਦੇ ਸਨ। ਇੰਜੀਨੀਅਰ ਸਲੋਕਮ ਲਈ ਸਿਰਫ਼ ਕੰਮ ਹੀ ਪੂਜਾ ਸੀ ਅਤੇ ਉਹ ਕਲੱਬ ਜਾਂ ਹੋਰ ਥਾਈਂ ਨਹੀਂ ਸਨ ਜਾਂਦੇ। ਕੁਤਬ ਮੀਨਾਰ ਤੋਂ ਤਿੰਨ ਗੁਣਾ ਉੱਚੇ ਭਾਖੜਾ ਡੈਮ ਦੀ ਉਚਾਈ 740 ਫੁੱਟ (225.55 ਮੀਟਰ) ਹੈ। ਪੰਜਾਬ, ਹਿਮਾਚਲ ਅਤੇ ਰਾਜਸਥਾਨ ਦੀ ਬੰਜਰ ਜ਼ਮੀਨ ਦੀ ਪਿਆਸ ਭਾਖੜਾ ਡੈਮ ਦੀ ਬਦੌਲਤ ਹੀ ਬੁਝੀ, ਜਿਸ ਦੇ ਸਿੱਟੇ ਵਜੋਂ ਹਰੀ ਕ੍ਰਾਂਤੀ ਨੇ ਇਨ੍ਹਾਂ ਸੂਬਿਆਂ ਨੂੰ ਆਪਣੇ ਕਲਾਵੇ 'ਚ ਲਿਆ। ਭਾਖੜਾ ਡੈਮ ਦੇ ਨਿਰਮਾਣ ਲਈ ਵਰਤੋਂ ਵਿਚ ਲਿਆਂਦੀ ਕੰਕਰੀਟ ਦੀ ਮਾਤਰਾ ਏਨੀ ਜ਼ਿਆਦਾ ਸੀ ਕਿ ਇਸ ਮਾਤਰਾ ਨਾਲ ਸਮੁੱਚੇ ਸੰਸਾਰ ਦੁਆਲੇ ਅੱਠ ਫੁੱਟ ਚੌੜੀ ਕੰਕਰੀਟ ਦੀ ਸੜਕ ਬਣ ਸਕਦੀ ਹੈ। ਭਾਖੜਾ ਡੈਮ ਦੀ ਉਸਾਰੀ ਲਈ ਅਮਰੀਕੀ ਇੰਜੀਨੀਅਰ ਐਮ.ਐਚ. ਸਲੋਕਮ ਦੀ ਅਗਵਾਈ 'ਚ 30 ਵਿਦੇਸ਼ੀ ਮਾਹਰਾਂ, 300 ਇੰਜੀਨੀਅਰਾਂ, 13000 ਮਜ਼ਦੂਰਾਂ ਨੇ ਦਿਨ-ਰਾਤ ਕੰਮ ਕੀਤਾ। ਭਾਖੜਾ ਡੈਮ ਦੇ ਨਿਰਮਾਣ ਸਮੇਂ ਜੋਖ਼ਮ ਭਰਿਆ ਕੰਮ ਕਰਦਿਆਂ 300 ਮਜ਼ਦੂਰ ਸ਼ਹੀਦ ਹੋਏ ਜਿਨ੍ਹਾਂ ਦੀ ਭਾਖੜਾ ਡੈਮ ਸਥਿਤ ਯਾਦਗਾਰ 'ਤੇ ਹਰ ਵਰ੍ਹੇ 22 ਅਕਤੂਬਰ ਨੂੰ ਸ਼ਰਧਾਂਜਲੀ ਸਮਾਗਮ ਹੁੰਦਾ ਹੈ। ਭਾਖੜਾ ਡੈਮ ਦੀ ਝੀਲ ਗੋਬਿੰਦ ਸਾਗਰ 168.35 ਵਰਗ ਕਿ. ਮੀ. (65 ਵਰਗ ਮੀਲ) ਖੇਤਰ 'ਚ ਫੈਲੀ ਹੋਈ ਹੈ ਜਿਸ 'ਚ 7.8 ਮਿਲੀਅਨ ਏਕੜ ਫੁੱਟ (9621 ਸੀ.ਯੂ.ਐਮ.) ਪਾਣੀ ਦਾ ਭੰਡਾਰ ਕਰਨ ਦੀ ਸਮਰੱਥਾ ਹੈ। ਭਾਖੜਾ ਡੈਮ ਵਿਖੇ ਬਿਜਲੀ ਪੈਦਾ ਕਰਨ ਦੇ ਦੋ ਪਾਵਰ ਹਾਊਸ ਹਨ। ਪੰਜ-ਪੰਜ ਯੂਨਿਟਾਂ 'ਤੇ ਆਧਾਰਿਤ ਉਕਤ ਪਾਵਰ ਹਾਊਸ ਭਾਖੜਾ ਡੈਮ ਦੇ ਸੱਜੇ ਅਤੇ ਖੱਬੇ ਕਿਨਾਰੇ 'ਤੇ ਸਥਿਤ ਹਨ। ਆਮ ਬੋਲਚਾਲ ਦੀ ਭਾਸ਼ਾ 'ਚ ਇਨ੍ਹਾਂ ਨੂੰ ਜਾਪਾਨੀ ਤੇ ਰੂਸੀ ਪਾਵਰ ਹਾਊਸ ਕਿਹਾ ਜਾਂਦਾ ਹੈ ਜਦੋਂ ਕਿ ਤਕਨੀਕੀ ਭਾਸ਼ਾ 'ਚ ਪੀ.ਪੀ.ਵਨ ਅਤੇ ਪੀ.ਪੀ. ਟੂ ਕਿਹਾ ਜਾਂਦਾ ਹੈ। ਪੀ.ਪੀ.ਵਨ (ਜਾਪਾਨੀ ਪਾਵਰ ਹਾਊਸ) ਦੀਆਂ ਤਿੰਨ ਮਸ਼ੀਨਾਂ ਦੀ ਪ੍ਰਤੀ ਮਸ਼ੀਨ ਸਮਰੱਥਾ 126 ਮੈਗਾਵਾਟ ਹੈ ਅਤੇ ਦੋ ਮਸ਼ੀਨਾਂ ਦੇ ਨਵੀਨੀਕਰਨ ਮਗਰੋਂ ਉਨ੍ਹਾਂ ਦੀ ਸਮਰੱਥਾ ਵੀ ਪ੍ਰਤੀ ਮਸ਼ੀਨ 126 ਮੈਗਾਵਾਟ ਹੋ ਜਾਵੇਗੀ। ਪੀ.ਪੀ.ਟੂ (ਰੂਸੀ ਪਾਵਰ ਹਾਊਸ) ਦੀ ਹਰ ਮਸ਼ੀਨ ਦੀ ਬਿਜਲੀ ਉਤਪਾਦਨ ਸਮਰੱਥਾ 157 ਮੈਗਾਵਾਟ ਹੈ। ਭਾਖੜਾ ਡੈਮ ਤੋਂ 13 ਕਿ.ਮੀ. ਦੂਰ ਨੰਗਲ ਡੈਮ ਹੈ, ਜਿਸ ਦੀ ਉਚਾਈ 95 ਫੁੱਟ ਹੈ। ਨੰਗਲ ਡੈਮ ਪੰਜਾਬ ਦੇ ਜ਼ਿਲ੍ਹਾ ਰੂਪਨਗਰ 'ਚ ਸਥਿਤ ਹੈ। ਨੰਗਲ ਡੈਮ ਤੋਂ 2 ਨਹਿਰਾਂ ਨਿਕਲਦੀਆਂ ਹਨ। ਨੰਗਲ ਹਾਈਡਲ ਨਹਿਰ ਅਤੇ ਅਨੰਦਪੁਰ ਸਾਹਿਬ ਹਾਈਡਲ ਨਹਿਰ ਅਧੂਰੀ ਐਸ.ਵਾਈ.ਐਲ. ਦਾ ਸ਼ੁਰੂਆਤੀ ਹਿੱਸਾ ਹੈ। ਸੁਰੱਖਿਆ ਦੇ ਪੱਖ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਭਾਖੜਾ ਡੈਮ ਦੇ ਅੰਦਰੂਨੀ ਹਿੱਸੇ ਦੇਖਣ 'ਤੇ ਰੋਕ ਲਗਾਈ ਹੋਈ ਹੈ ਅਤੇ ਡੈਮ ਖੇਤਰ 'ਚ ਹਿੰਦ-ਪਾਕਿ ਸਰਹੱਦ ਵਰਗੇ ਸੁਰੱਖਿਆ ਪ੍ਰਬੰਧ ਹਨ। ਭਾਖੜਾ ਡੈਮ ਦੀ ਉਮਰ 400 ਸਾਲ ਰੱਖੀ ਗਈ ਸੀ ਪਰ ਧਰਤੀ 'ਤੇ ਵਿਗੜ ਰਹੇ ਵਾਤਾਵਰਨਿਕ ਸੰਤੁਲਨ ਕਾਰਨ ਭਾਖੜਾ ਡੈਮ ਦੀ ਉਮਰ ਹਰ ਵਰ੍ਹੇ ਘਟ ਰਹੀ ਹੈ। ਭਾਖੜਾ ਡੈਮ ਦੀ ਝੀਲ ਗੋਬਿੰਦ ਸਾਗਰ ਦਾ ਆਕਾਰ ਘਟ ਰਿਹਾ ਹੈ ਕਿਉਂਕਿ ਹਰ ਵਰ੍ਹੇ ਸਿਲਟ ਬਹੁਤ ਜ਼ਿਆਦਾ ਆ ਰਹੀ ਹੈ। ਹਿਮਾਚਲ ਪ੍ਰਦੇਸ਼ 'ਚ ਚਲਦੇ ਵੱਖ-ਵੱਖ ਨਿਰਮਾਣ ਕਾਰਜਾਂ ਦਾ ਮਲਬਾ ਝੀਲ 'ਚ ਸੁੱਟਿਆ ਜਾ ਰਿਹਾ ਹੈ। ਰੈਜ਼ਰਵਾਇਰ ਮੈਨੇਜਮੈਂਟ ਡਵੀਜ਼ਨ ਦੇ ਨਿਰੰਤਰ ਯਤਨਾਂ ਦੇ ਬਾਵਜੂਦ ਝੀਲ ਦੇ ਕੰਢਿਆਂ 'ਤੇ ਰੁੱਖ ਘਟੇ ਹਨ ਅਤੇ ਭੌਂ ਖੋਰ ਦੀ ਗੰਭੀਰ ਸਮੱਸਿਆ ਹੈ। ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਸਾਬਕਾ ਚੇਅਰਮੈਨ ਡੀ.ਕੇ. ਸ਼ਰਮਾ ਨੇ ਸੰਸਾਰ ਦੇ ਵੱਡੇ ਡੈਮਾਂ ਬਾਰੇ ਕਾਫ਼ੀ ਅਧਿਐਨ ਕੀਤਾ ਪਰ ਝੀਲ 'ਚੋਂ ਸਿਲਟ ਕੱਢਣ ਬਾਰੇ ਕੋਈ ਠੋਸ ਯੋਜਨਾ ਨਹੀਂ ਬਣ ਸਕੀ। ਭਾਰਤ ਸਰਕਾਰ ਵਲੋਂ ਇੰਗਲੈਂਡ 'ਚ ਵਿਸ਼ੇਸ਼ ਅਧਿਐਨ ਲਈ ਭੇਜੇ ਗਏ ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਸੇਵਾ-ਮੁਕਤ ਡਾਇਰੈਕਟ ਡਿਜ਼ਾਈਨ ਇੰਜੀਨੀਅਰ ਐਸ.ਪੀ. ਸਿੰਘ ਦਾ ਇਹ ਸਵਾਲ ਵੀ ਮਹੱਤਵਪੂਰਨ ਹੈ ਕਿ ਮੰਨ ਲਓ ਸਿਲਟ ਕੱਢਣ ਦਾ ਕੰਮ ਆਰੰਭ ਹੁੰਦਾ ਹੈ ਪਰ ਏਨੀ ਸਿਲਟ ਰੱਖਣੀ ਕਿੱਥੇ ਹੈ? ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਮੌਜੂਦਾ ਚੇਅਰਮੈਨ ਸੰਜੇ ਸ੍ਰੀਵਾਸਤਵਾ ਨੇ ਲੰਘੀਆਂ ਗਰਮੀਆਂ 'ਚ ਭਾਖੜਾ ਡੈਮ ਦੇ ਚੀਫ਼ ਇੰਜੀਨੀਅਰ ਕਮਲਜੀਤ ਸਿੰਘ ਸਰਾਓ ਅਤੇ ਹੋਰਨਾਂ ਇੰਜੀਨੀਅਰਾਂ ਨਾਲ ਗੋਬਿੰਦ ਸਾਗਰ ਦਾ ਅਧਿਐਨ ਕੀਤਾ ਸੀ ਅਤੇ ਝੀਲ 'ਚੋਂ ਸਿਲਟ ਕੱਢਣ ਲਈ ਗਲੋਬਲ ਟੈਂਡਰ ਕੱਢਣ ਦੀ ਗੱਲ ਆਖੀ ਸੀ। ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਡਿਪਟੀ ਚੀਫ਼ ਇੰਜੀਨੀਅਰ ਹੁਸਨ ਲਾਲ ਕੰਬੋਜ ਅਨੁਸਾਰ ਸਿਲਟ ਵੱਡੀ ਸਮੱਸਿਆ ਤਾਂ ਹੈ ਪਰ ਇਸ ਦਾ ਇਹ ਅਰਥ ਨਹੀਂ ਕਿ ਭਾਖੜਾ ਡੈਮ ਦੀ ਉਮਰ 'ਚ ਰਿਕਾਰਡ ਗਿਰਾਵਟ ਆ ਗਈ ਹੈ। ਅਸੀਂ ਝੀਲ ਕੰਢੇ ਹਜ਼ਾਰਾਂ ਰੁੱਖ ਲਗਾ ਰਹੇ ਹਾਂ। ਉਨ੍ਹਾਂ ਦੱਸਿਆ ਕਿ ਦਰਿਆ ਸਤਲੁਜ ਤਿੱਬਤ ਦੇ ਰਕਸ਼ਤਾਲ ਤੋਂ ਆਰੰਭ ਹੁੰਦਾ ਹੈ, ਰਕਸ਼ਤਾਲ ਮਾਨਸਰੋਵਰ ਝੀਲ ਦੇ ਪੱਛਮ ਵਿਚ ਹੈ।
-ਭਾਖੜਾ ਰੋਡ, ਨੰਗਲ
ਮੋ: 98156-24927
ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਾ ਹਾਲਤ 'ਤੇ ਕਵਿੱਤਰੀ ਸਬੀਹਾ ਸਦਫ਼ ਦਾ ਇਹ ਸ਼ਿਅਰ ਬਹੁਤ ਢੁਕਦਾ ਹੈ
ਨਾ ਕੋਈ ਉਲਝਣ ਨਾ ਦਿਲ ਪ੍ਰੇਸ਼ਾਂ,
ਨਾ ਕੋਈ ਦਰਦ-ਏ-ਨਿਹਾਂ ਥਾ ਪਹਿਲੇ।
ਹਮਾਰੇ ਹਾਥੋਂ ਮੇਂ ਤਿਤਲੀਆਂ ਥੀਂ,
ਯੇ ਦਿਲ ਸ਼ਾਦਮਾ ਥਾ ਪਹਿਲੇ।
ਪਰ ਹੁਣ ਹਾਲਾਤ ਉਹ ਨਹੀਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX