ਤਾਜਾ ਖ਼ਬਰਾਂ


ਅਮਰੀਕੀ ਫੌਜ ਦੇ ਦੋ ਹੈਲੀਕਾਪਟਰ ਆਪਸ ਵਿਚ ਟਕਰਾਏ, 9 ਸੈਨਿਕਾਂ ਦੀ ਮੌਤ
. . .  16 minutes ago
ਸੈਕਰਾਮੈਂਟੋ, ਕੈਲੀਫੋਰਨੀਆ 30 ਮਾਰਚ (ਹੁਸਨ ਲੜੋਆ ਬੰਗਾ)- ਇਕ ਸਿਖਲਾਈ ਅਭਿਆਸ ਦੌਰਾਨ ਯੂ.ਐਸ. ਆਰਮੀ ਦੇ ਦੋ ਬਲੈਕ ਹਾਕ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ ਨੌਂ ਸੈਨਿਕਾਂ ਦੀ ਮੌਤ ਹੋ ...
ਦਿੱਲੀ ਵਿਚ ਖਰਾਬ ਮੌਸਮ ਕਾਰਨ 17 ਉਡਾਣਾਂ ਦੇ ਰੂਟ 'ਚ ਬਦਲਾਅ
. . .  about 1 hour ago
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਗੰਗਾ ਨਦੀ ’ਚ ਡੁੱਬਣ ਨਾਲ ਮਰਨ ਵਾਲੇ ਤਿੰਨ ਲੋਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਕੀਤਾ ਐਲਾਨ
. . .  about 1 hour ago
ਸਵਿਟਜ਼ਰਲੈਂਡ ਵਿਚ ਰੂਸੀ ਰਾਸ਼ਟਰਪਤੀ ਪੁਤਿਨ ਦੇ ਦੋਸਤ ਦੀ ਮਦਦ ਕਰਨ ਦੇ ਦੋਸ਼ ਵਿਚ 4 ਬੈਂਕਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ
. . .  about 1 hour ago
ਕੇਂਦਰੀ ਸੂਚਨਾ ਮੰਤਰੀ ਅਨੁਰਾਗ ਠਾਕੁਰ ਨੇ ‘ਦ ਐਲੀਫੈਂਟ ਵਿਸਪਰਰਜ਼ ’ ਆਸਕਰ ਜੇਤੂ ਟੀਮ ਨਾਲ ਕੀਤੀ ਮੁਲਾਕਾਤ
. . .  about 2 hours ago
ਭਾਰਤੀ ਫੌਜ ਨੇ ਬੀ.ਡੀ.ਐਲ.ਨਾਲ ਆਕਾਸ਼ ਏਅਰ ਡਿਫੈਂਸ ਮਿਜ਼ਾਈਲ ਸਿਸਟਮ ਲਈ 6000 ਕਰੋੜ ਰੁਪਏ ਦੇ ਸੌਦੇ 'ਤੇ ਕੀਤੇ ਦਸਤਖ਼ਤ
. . .  about 3 hours ago
ਰੱਖਿਆ ਮੰਤਰਾਲੇ ਨੇ ਭਾਰਤੀ ਸੈਨਾ ਲਈ ਰਾਡਾਰ ਸਵਾਤੀ (ਪਲੇਨ) ਲਈ 9,100 ਕਰੋੜ ਰੁਪਏ ਤੋਂ ਵੱਧ ਦੇ ਇਕਰਾਰਨਾਮੇ 'ਤੇ ਕੀਤੇ ਦਸਤਖ਼ਤ
. . .  about 3 hours ago
ਰੱਖਿਆ ਮੰਤਰਾਲੇ ਨੇ 19,600 ਕਰੋੜ ਰੁਪਏ ਦੇ ਸਮਝੌਤਿਆਂ ’ਤੇ ਕੀਤੇ ਦਸਤਖ਼ਤ
. . .  about 3 hours ago
ਨਵੀਂ ਦਿੱਲੀ, 30 ਮਾਰਚ- ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਲਈ 11 ਨੇਕਸਟ ਜਨਰੇਸ਼ਨ ਆਫਸ਼ੋਰ ਪੈਟਰੋਲ ਵੈਸਲਜ਼ ਅਤੇ ਛੇ ਅਗਲੀ ਪੀੜ੍ਹੀ ਦੇ ਮਿਜ਼ਾਈਲ ਵੈਸਲਜ਼ ਦੀ ਪ੍ਰਾਪਤੀ ਲਈ ਭਾਰਤੀ ਸਮੁੰਦਰੀ ਜਹਾਜ਼ਾਂ....
ਪੰਜਾਬ ’ਚ ਮੌਜੂਦਾ ਹਾਲਾਤ ਸਰਕਾਰ ਨੇ ਖ਼ੁਦ ਬਣਾਏ- ਜੀ. ਕੇ.
. . .  about 4 hours ago
ਤਲਵੰਡੀ ਸਾਬੋ, 30 ਮਾਰਚ (ਰਣਜੀਤ ਸਿੰਘ ਰਾਜੂ)- ਪੰਜਾਬ ਅੰਦਰ ਬਣੇ ਮਾਹੌਲ ਤੋਂ ਬਾਅਦ ਹੁਣ ਦੂਜੇ ਰਾਜਾਂ ’ਚ ਰਹਿ ਰਹੇ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮਹਾਰਾਸ਼ਟਰ ’ਚ ਸਿੱਖਾਂ ਦੇ ਘਰਾਂ ਵਿਚ ਛਾਪੇਮਾਰੀ ਕਰ ਉਨ੍ਹਾਂ ਤੋਂ ਕਿਰਪਾਨਾਂ ਦੀ ਬਰਾਮਦਗੀ ਦਿਖਾ ਪਰਚੇ ਕਰ ਦਿੱਤੇ ਗਏ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ....
ਹੁਸ਼ਿਆਰਪੁਰ: ਅੰਮ੍ਰਿਤਪਾਲ ਨੂੰ ਫ਼ੜ੍ਹਨ ਲਈ ਛਾਪੇਮਾਰੀ ਜਾਰੀ
. . .  about 5 hours ago
ਹੁਸ਼ਿਆਰਪੁਰ, 30 ਮਾਰਚ- ਜ਼ਿਲ੍ਹੇ ਦੇ ਪਿੰਡ ਮਰਨੀਆਂ ਖ਼ੁਰਦ ਵਿਚ ਤਾਇਨਾਤ ਨੀਮ ਫ਼ੌਜੀ ਬਲਾਂ ਵਲੋਂ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਫ਼ੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਲਾਕੇ ਵਿਚ ਨਿਗਰਾਨੀ ਲਈ....
ਮੱਧ ਪ੍ਰਦੇਸ: ਮੰਦਿਰ ’ਚ ਹਾਦਸੇ ਦੌਰਾਨ ਹੋਈਆਂ ਮੌਤਾਂ ’ਤੇ ਰਾਸ਼ਟਰਪਤੀ ਵਲੋਂ ਦੁੱਖ ਦਾ ਪ੍ਰਗਟਾਵਾ
. . .  about 5 hours ago
ਨਵੀਂ ਦਿੱਲੀ, 30 ਮਾਰਚ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਇੰਦੌਰ ਮੰਦਿਰ ਵਿਚ ਵਾਪਰੇ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੀ ਮੌਤ ’ਤੇ ਸੋਗ ਦਾ ਪ੍ਰਗਟਾਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕਰ ਜ਼ਖ਼ਮੀਆਂ ਦੇ.....
ਭਾਰਤ ਵਿਚ ਪਾਕਿਸਤਾਨ ਸਰਕਾਰ ਦਾ ਟਵਿੱਟਰ ਅਕਾਊਂਟ ਹੋਇਆ ਬੰਦ
. . .  about 5 hours ago
ਨਵੀਂ ਦਿੱਲੀ, 30 ਮਾਰਚ- ਭਾਰਤ ਸਰਕਾਰ ਦੀ ਕਾਨੂੰਨੀ ਮੰਗ ’ਤੇ ਕਾਰਵਾਈ ਕਰਦਿਆਂ ਟਵਿਟਰ ਵਲੋਂ ਭਾਰਤ ਵਿਚ ਪਾਕਿਸਤਾਨੀ ਸਰਕਾਰ ਦਾ...
ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜੀ. ਕੇ. ਪੁੱਜੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਮਿਲਣ
. . .  about 6 hours ago
ਤਲਵੰਡੀ ਸਾਬੋ, 30 ਮਾਰਚ (ਰਣਜੀਤ ਸਿੰਘ ਰਾਜੂ)- ਪੰਜਾਬ ਅੰਦਰ ਆਪ੍ਰੇਸ਼ਨ ਅੰਮ੍ਰਿਤਪਾਲ ਦੌਰਾਨ ਬੀਤੇ ਕੱਲ ਅੰਮ੍ਰਿਤਪਾਲ ਸਿੰਘ ਵਲੋਂ ਵੀਡਿਓ ਜਾਰੀ ਕਰਨ ਤੋਂ ਬਾਅਦ ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ....
ਅਮਿਤ ਸ਼ਾਹ ਹਮੇਸ਼ਾ ਝੂਠ ਬੋਲਦੇ ਹਨ- ਮਲਿਕਾਅਰਜੁਨ ਖੜਗੇ
. . .  about 6 hours ago
ਨਵੀਂ ਦਿੱਲੀ, 30 ਮਾਰਚ- ਅਮਿਤ ਸ਼ਾਹ ਦੇ ਇਸ ਬਿਆਨ ’ਤੇ ਕਿ ਕਾਂਗਰਸ ਰਾਹੁਲ ਗਾਂਧੀ ਦੇ ਮੁੱਦੇ ’ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ’ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮੈਂ ਇਸ ਬਾਰੇ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ। ਗ੍ਰਹਿ ਮੰਤਰੀ ਹਮੇਸ਼ਾ ਗੁੰਮਰਾਹ ਕਰਦੇ ਹਨ, ਉਹ ਹਮੇਸ਼ਾ ਝੂਠ ਬੋਲਦੇ....
ਆਪਣੀਆਂ ਦੋ ਧੀਆਂ ਨੂੰ ਅੱਗ ਲਾਉਣ ਵਾਲਾ ਵਿਅਕਤੀ ਗਿ੍ਫ਼ਤਾਰ
. . .  1 minute ago
ਹੁਸ਼ਿਆਰਪੁਰ, 30 ਮਾਰਚ- ਜ਼ਿਲ੍ਹੇ ਦੇ ਤਲਵਾੜਾ ਪੁਲਿਸ ਥਾਣੇ ਤਹਿਤ ਪੈਂਦੇ ਇਕ ਪਿੰਡ ’ਚ ਪੁਲਿਸ ਵਲੋਂ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਜਿਸ ਨੇ ਪਿਛਲੇ ਦਿਨੀਂ ਕਥਿਤ ਤੌਰ ’ਤੇ ਆਪਣੀਆਂ....
ਪ੍ਰਧਾਨ ਮੰਤਰੀ ਨੇ ਕੀਤੀ ‘ਦਿ ਐਲੀਫ਼ੈਂਟ ਵਿਸਪਰਜ਼’ ਦੇ ਨਿਰਮਾਤਾ ਤੇ ਨਿਰਦੇਸ਼ਕ ਨਾਲ ਮੁਲਾਕਾਤ
. . .  about 7 hours ago
ਨਵੀਂ ਦਿੱਲੀ, 30 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਦਿ ਐਲੀਫ਼ੈਂਟ ਵਿਸਪਰਜ਼’ ਦੇ ਆਸਕਰ ਜਿੱਤਣ ਵਾਲੇ ਨਿਰਮਾਤਾ ਗੁਨੀਤ ਮੋਂਗਾ ਅਤੇ ਨਿਰਦੇਸ਼ਕ ਕਾਰਤੀਕੀ ਗੋਂਸਾਲਵੇਸ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਰਦਿਆਂ ਕਿਹਾ ਕਿ ‘ਦਿ ਐਲੀਫ਼ੈਂਟ ਵਿਸਪਰਜ਼’ ਦੀ ਸਿਨੇਮਿਕ ਚਮਕ ਅਤੇ.....
ਸ਼੍ਰੋਮਣੀ ਕਮੇਟੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
. . .  about 7 hours ago
ਅੰਮ੍ਰਿਤਸਰ, 30 ਮਾਰਚ (ਜਸਵੰਤ ਸਿੰਘ ਜੱਸ)- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਜੂਨ 2023 ਵਿਚ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸ਼ਰਧਾਲੂਆਂ ਪਾਸੋਂ ਪਾਸਪੋਰਟਾਂ ਦੀ ਮੰਗ ਕੀਤੀ ਹੈ। ਚਾਹਵਾਨ ਸ਼ਰਧਾਲੂ ਆਪਣੇ ਪਾਸਪੋਰਟ 13 ਅਪ੍ਰੈਲ....
ਦੁਰਲੱਭ ਬਿਮਾਰੀਆਂ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਹੋਈਆਂ ਕਸਟਮ ਮੁਕਤ
. . .  about 7 hours ago
ਨਵੀਂ ਦਿੱਲੀ, 30 ਮਾਰਚ- ਦੁਰਲੱਭ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦੁਰਲੱਭ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਬਹੁਤ ਮਹਿੰਗੀਆਂ ਹੁੰਦੀਆਂ ਹਨ। ਇਸ ਸੰਬੰਧ ਵਿਚ ਇਕ ਵੱਡਾ ਫ਼ੈਸਲਾ ਲੈਂਦੇ ਹੋਏ, ਸਰਕਾਰ ਨੇ ਦੁਰਲੱਭ ਬਿਮਾਰੀਆਂ ਲਈ.....
ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੈਵੀ ਪ੍ਰਭੂਸੱਤਾ ਨਾਲ ਟੱਕਰ ਲੈਣ ਤੋਂ ਗੁਰੇਜ਼ ਕਰੇ-ਭਾਈ ਲੌਂਗੋਵਾਲ
. . .  about 7 hours ago
ਲੌਂਗੋਵਾਲ, 30 ਮਾਰਚ (ਵਿਨੋਦ, ਖੰਨਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੈਵੀ-ਪ੍ਰਭੂਸੱਤਾ ਨਾਲ ਟੱਕਰ ਲੈਣ ਤੋਂ ਗੁਰੇਜ਼ ਕਰਨ। ਭਾਈ ਲੌਂਗੋਵਾਲ ਨੇ ਕਿਹਾ ਕਿ ਨਜਾਇਜ਼ ਪੁਲਿਸ.....
ਰਾਹੁਲ ਗਾਂਧੀ ਖ਼ਿਲਾਫ਼ ਕਾਰਵਾਈ ਲੋਕਤੰਤਰ ਦੀ ਹੱਤਿਆ- ਰਾਜਾ ਵੜਿੰਗ
. . .  about 9 hours ago
ਲੁਧਿਆਣਾ, 30 ਮਾਰਚ (ਪਰਮਿੰਦਰ ਸਿੰਘ ਆਹੂਜਾ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਸਾਂਸਦ ਵਜੋਂ ਰੱਦ ਕੀਤੀ ਗਈ ਮੈਂਬਰਸ਼ਿਪ ਲੋਕਤੰਤਰ ਦੀ ਹੱਤਿਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਇਸ.....
ਮੇਰੀਆਂ ਵਿਦਿਆਰਥਣਾਂ ਲਈ ਮੈਂ ਖ਼ੁਦ ਹੀ ਰੋਲ ਮਾਡਲ- ਵੀ. ਸੀ. ਪ੍ਰੋ. ਰੇਨੂੰ ਚੀਮਾ
. . .  about 9 hours ago
ਮੁਹਾਲੀ, 30 ਮਾਰਚ (ਦਵਿੰਦਰ) - ਪੰਜਾਬ ਯੂਨੀਵਰਸਿਟੀ ਦੇ ਨਵੇਂ ਚੁਣੇ ਗਏ ਵੀ. ਸੀ. ਪ੍ਰੋ. ਰੇਨੂੰ ਚੀਮਾ ਵਿੱਗ ਵਲੋਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ...
ਅਜੀਤ ਡੋਵਾਲ ਵਲੋਂ ਆਪਣੇ ਯੂ.ਕੇ. ਹਮਰੁਤਬਾ ਨਾਲ ਮੁਲਾਕਾਤ
. . .  about 9 hours ago
ਨਵੀਂ ਦਿੱਲੀ, 30 ਮਾਰਚ- ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵਲੋਂ ਅੱਜ ਯੂ. ਕੇ. ਦੇ ਆਪਣੇ ਹਮਰੁਤਬਾ ਟਿਮ ਬੈਰੋਜ਼ ਨਾਲ ਇਕ ਗੈਰ...
ਇੰਦੌਰ: ਮੰਦਿਰ ਦੀ ਬਾਵੜੀ ਦੀ ਛੱਤ ਡਿੱਗਣ ਕਾਰਨ 25 ਤੋਂ ਵੱਧ ਲੋਕ ਜ਼ਖ਼ਮੀ
. . .  about 9 hours ago
ਇੰਦੌਰ, 30 ਮਾਰਚ- ਇੱਥੋਂ ਦੇ ਸਨੇਹ ਨਗਰ ਨੇੜੇ ਪਟੇਲ ਨਗਰ ’ਚ ਸਥਿਤ ਇਕ ਮੰਦਿਰ ਦੀ ਬਾਵੜੀ ਦੀ ਛੱਤ ਡਿੱਗਣ ਕਾਰਨ 25 ਤੋਂ ਵੱਧ ਲੋਕ ਉਸ ’ਚ ਡਿੱਗ ਗਏ। ਖ਼ੂਹ ’ਚ ਡਿੱਗੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਵੀ ਕਾਫ਼ੀ ਦੇਰ ਤੱਕ ਫ਼ਾਇਰ ਬ੍ਰਿਗੇਡ, ਐਂਬੂਲੈਂਸ ਅਤੇ 108 ਗੱਡੀਆਂ ਮੌਕੇ ’ਤੇ ਨਹੀਂ....
ਭਾਰਤੀ ਨਿਆਂਪਾਲਿਕਾ ਵਿਦੇਸ਼ੀ ਦਖ਼ਲਅੰਦਾਜ਼ੀ ਨਾਲ ਪ੍ਰਭਾਵਿਤ ਨਹੀਂ ਹੋ ਸਕਦੀ- ਕਿਰਨ ਰਿਜਿਜੂ
. . .  about 10 hours ago
ਨਵੀਂ ਦਿੱਲੀ, 30 ਮਾਰਚ- ਜਰਮਨੀ ਦੇ ਵਿਦੇਸ਼ ਮੰਤਰਾਲੇ ਵਲੋਂ ਰਾਹੁਲ ਗਾਂਧੀ ਨੂੰ ਅਯੋਗ ਠਹਿਰਾਉਣ ਦੇ ਮਾਮਲੇ ’ਤੇ ਟਿੱਪਣੀ ਕੀਤੀ ਗਈ ਹੈ। ਇਸ ਦਾ ਜਵਾਬ ਦਿੰਦਿਆ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕਰ ਕਿਹਾ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣ ਲਈ ਵਿਦੇਸ਼ੀ ਤਾਕਤਾਂ ਨੂੰ.....
ਪ੍ਰਧਾਨ ਮੰਤਰੀ 1 ਅਪ੍ਰੈਲ ਨੂੰ ਜਾਣਗੇ ਭੋਪਾਲ
. . .  about 10 hours ago
ਨਵੀਂ ਦਿੱਲੀ, 30 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਪ੍ਰੈਲ ਨੂੰ ਭੋਪਾਲ ਜਾਣਗੇ। ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਭੋਪਾਲ ਦੇ ਕੁਸ਼ਾਭਾਊ ਠਾਕਰੇ ਹਾਲ ਵਿਚ ਸੰਯੁਕਤ ਕਮਾਂਡਰਾਂ ਦੀ ਕਾਨਫ਼ਰੰਸ-2023 ਵਿਚ ਸ਼ਿਰਕਤ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਭੋਪਾਲ ਅਤੇ ਨਵੀਂ ਦਿੱਲੀ ਵਿਚਕਾਰ ਰਾਣੀ ਕਮਲਾਪਤੀ....
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਕੱਤਕ ਸੰਮਤ 553

ਸੰਪਾਦਕੀ

ਟੀਕਾਕਰਨ ਮੁਹਿੰਮ ਦੀ ਪ੍ਰਾਪਤੀ

ਕੋਰੋਨਾ ਮਹਾਂਮਾਰੀ ਦੇ ਫੈਲਣ ਤੋਂ ਬਾਅਦ ਇਕ ਤਰ੍ਹਾਂ ਨਾਲ ਕੌਮਾਂਤਰੀ ਭਾਈਚਾਰਾ ਪੂਰੀ ਤਰ੍ਹਾਂ ਠਠੰਬਰ ਗਿਆ ਸੀ। ਸਮੁੱਚੀ ਅਰਥਵਿਵਸਥਾ ਲੜਖੜਾ ਗਈ ਸੀ। ਇਸ ਦਾ ਭਿਆਨਕ ਰੂਪ ਸਾਹਮਣੇ ਆਉਣ ਅਤੇ ਮੌਤਾਂ ਦੀ ਦਰ ਦੇ ਅੰਕੜਿਆਂ ਵਿਚ ਭਾਰੀ ਵਾਧੇ ਨੇ ਲੋਕਾਂ ਵਿਚ ਵੱਡਾ ...

ਪੂਰੀ ਖ਼ਬਰ »

ਨਿਰਮਲਤਾ ਦੇ ਪੁੰਜ ਸ੍ਰੀ ਗੁਰੂ ਰਾਮਦਾਸ ਜੀ

ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ ਸਿੱਖੀ ਦੇ ਬੂਟੇ ਦੀ ਜੜ੍ਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਲਗਾਈ ਤੇ ਇਸ ਬੂਟੇ ਦੀ ਪ੍ਰਫੁੱਲਿਤਾ ਤੇ ਸਾਂਭ-ਸੰਭਾਲ ਅੱਗੋਂ ਉਨ੍ਹਾਂ ਦੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਆਪਣੇ ਜੀਵਨ-ਕਾਲ ਦੌਰਾਨ ਕਰਦੇ ਰਹੇ। ਇਸ ਤਰ੍ਹਾਂ ਸਿੱਖੀ ...

ਪੂਰੀ ਖ਼ਬਰ »

ਹਰੀ ਕ੍ਰਾਂਤੀ ਦੀ ਬੁਨਿਆਦ ਹੈ ਭਾਖੜਾ ਡੈਮ

ਸਥਾਪਨਾ ਦਿਵਸ 'ਤੇ ਵਿਸ਼ੇਸ਼ ਹਿਮਾਚਲ ਪ੍ਰਦੇਸ਼ ਦਾ ਨਿੱਕਾ ਜਿਹਾ 'ਪੈਰਾਡਾਈਜ਼ ਵਿਲੇਜ' ਭਾਖੜਾ ਸਾਰੇ ਸੰਸਾਰ 'ਚ ਪ੍ਰਸਿੱਧ ਹੈ। ਸੰਸਾਰ ਦੇ ਸਭ ਤੋਂ ਵੱਧ ਉਚਾਈ ਵਾਲੇ ਬੰਨ੍ਹਾਂ 'ਚੋਂ ਇਕ ਭਾਖੜਾ ਡੈਮ ਇਸ ਪਿੰਡ 'ਚ ਹੀ ਸਥਿਤ ਹੈ। ਭਾਖੜਾ ਡੈਮ ਦਾ ਨਿਰਮਾਣ ਕਾਰਜ ਦੇਸ਼ ਨੂੰ ...

ਪੂਰੀ ਖ਼ਬਰ »

ਬੇਹੱਦ ਗੁੰਝਲਦਾਰ ਹੈ ਪੰਜਾਬ ਦੀ ਅਜੋਕੀ ਰਾਜਨੀਤਕ ਸਥਿਤੀ

ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਾ ਹਾਲਤ 'ਤੇ ਕਵਿੱਤਰੀ ਸਬੀਹਾ ਸਦਫ਼ ਦਾ ਇਹ ਸ਼ਿਅਰ ਬਹੁਤ ਢੁਕਦਾ ਹੈ
ਨਾ ਕੋਈ ਉਲਝਣ ਨਾ ਦਿਲ ਪ੍ਰੇਸ਼ਾਂ,
ਨਾ ਕੋਈ ਦਰਦ-ਏ-ਨਿਹਾਂ ਥਾ ਪਹਿਲੇ।
ਹਮਾਰੇ ਹਾਥੋਂ ਮੇਂ ਤਿਤਲੀਆਂ ਥੀਂ,
ਯੇ ਦਿਲ ਸ਼ਾਦਮਾ ਥਾ ਪਹਿਲੇ।
ਪਰ ਹੁਣ ਹਾਲਾਤ ਉਹ ਨਹੀਂ ਰਹੇ, ਹੁਣ ਕੈਪਟਨ ਅਮਰਿੰਦਰ ਸਿੰਘ ਲਈ ਉਲਝਣਾਂ ਹੀ ਉਲਝਣਾਂ ਨੇ ਤੇ 'ਆਪਣਿਆਂ' ਦੇ ਛੱਡ ਜਾਣ ਤੋਂ ਪ੍ਰੇਸ਼ਾਨ ਵੀ ਨੇ ਤੇ ਨਾਖੁਸ਼ ਵੀ। ਪਰ ਖ਼ੈਰ ਇਸ ਵੇਲੇ ਉਨ੍ਹਾਂ ਦੀ ਸਭ ਤੋਂ ਪਹਿਲੀ ਕੋਸ਼ਿਸ਼ ਕਿਸਾਨ ਅੰਦੋਲਨ ਤੇ ਕੇਂਦਰ ਸਰਕਾਰ ਦਰਮਿਆਨ ਸਮਝੌਤਾ ਕਰਵਾਉਣ ਦਾ ਕ੍ਰੈਡਿਟ ਲੈਣ ਦੀ ਹੈ। ਅਸੀਂ ਇਨ੍ਹਾਂ ਕਾਲਮਾਂ ਵਿਚ ਪਹਿਲਾਂ ਵੀ ਲਿਖਿਆ ਹੈ ਕਿ ਕੇਂਦਰ ਸਰਕਾਰ ਤੇ ਸੰਯੁਕਤ ਕਿਸਾਨ ਮੋਰਚੇ ਵਿਚ ਸਮਝੌਤੇ ਦੀ ਗੱਲ ਬਹੁਤ ਨੇੜੇ ਲੱਗ ਚੁੱਕੀ ਹੈ। ਪਰ ਕੁਝ ਅਚਾਨਕ ਵਾਪਰੀਆਂ ਘਟਨਾਵਾਂ ਕਾਰਨ ਸਮਝੌਤੇ ਦਾ ਐਲਾਨ ਲਟਕਦਾ ਰਿਹਾ ਹੈ। ਸਾਡੀ ਜਾਣਕਾਰੀ ਅਨੁਸਾਰ ਪਹਿਲਾਂ ਪਹਿਲ ਲਖੀਮਪੁਰ ਖੀਰੀ ਕਾਂਡ ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਵਲੋਂ ਛੇਤੀ-ਛੇਤੀ ਸਮਝੌਤਾ ਕਰਵਾਉਣ ਦਾ ਕਾਰਨ ਵੀ ਇਹ ਸੀ ਕਿ ਕਿਸਾਨਾਂ ਤੇ ਸਰਕਾਰ ਦਾ ਟਕਰਾਅ ਕੰਟਰੋਲ ਤੋਂ ਬਾਹਰ ਨਾ ਹੋ ਜਾਵੇ। ਲਖੀਮਪੁਰ ਖੀਰੀ ਘਟਨਾ ਤੋਂ ਬਾਅਦ ਸਿੰਘੂ ਬਾਰਡਰ 'ਤੇ ਵਾਪਰਿਆ ਕਾਂਡ ਵੀ ਸਮਝੌਤੇ ਦੇ ਰਾਹ ਵਿਚ ਰੋੜਾ ਬਣਿਆ। ਸਾਡੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਇਸ ਵੇਲੇ ਕਿਸਾਨ ਅੰਦੋਲਨ ਨੂੰ ਸੰਭਾਲਦੀ-ਸੰਭਾਲਦੀ ਥੱਕ ਚੁੱਕੀ ਹੈ ਅਤੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਕਾਰਨ ਦੀਵਾਲੀ ਤੋਂ ਪਹਿਲਾਂ ਮਾਮਲੇ ਨੂੰ ਹੱਲ ਕਰਨ ਦੀ ਗੱਲ ਲਗਭਗ ਸਿਰੇ ਚੜ੍ਹ ਚੁੱਕੀ ਹੈ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਜਪਾ ਇਸ ਸਮਝੌਤੇ ਨੂੰ ਉੱਤਰ ਪ੍ਰਦੇਸ਼ ਅਤੇ ਪੰਜਾਬ ਵਿਚ ਚੋਣ ਫਾਇਦੇ ਲਈ ਵਰਤਣਾ ਚਾਹੁੰਦੀ ਹੈ। ਸਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਮੁੱਖ ਮੰਤਰੀ ਹੁੰਦੇ ਹੋਏ ਵੀ ਕਈ ਵਾਰ ਕਾਂਗਰਸ ਦੇ ਅਧਿਕਾਰਤ ਸਟੈਂਡ ਤੋਂ ਉਲਟ ਜਾ ਕੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੋਲੀ ਬੋਲਦੇ ਰਹੇ ਹਨ। ਉਹ ਪ੍ਰਧਾਨ ਮੰਤਰੀ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਕਾਫੀ 'ਨੇੜੇ' ਦੱਸੇ ਜਾਂਦੇ ਹਨ। ਇਸ ਲਈ ਜਦੋਂ ਹੁਣ ਉਨ੍ਹਾਂ ਦੇ ਆਪਣੇ ਲਫਜ਼ਾਂ ਵਿਚ ਕਿ ਉਨ੍ਹਾਂ ਨੂੰ ਬੇਇੱਜ਼ਤੀ ਕਰਕੇ ਕਾਂਗਰਸ ਵਿਚੋਂ ਜਾਣ ਲਈ ਮਜਬੂਰ ਕੀਤਾ ਗਿਆ ਤਾਂ ਭਾਜਪਾ ਜੋ ਅਕਾਲੀ ਦਲ ਨਾਲ ਸਮਝੌਤਾ ਟੁੱਟਣ ਤੋਂ ਬਾਅਦ 'ਅਛੂਤ' ਬਣ ਕੇ ਰਹਿ ਗਈ ਸੀ, ਲਈ ਕੈਪਟਨ ਤੋਂ ਵਧੀਆ ਹੋਰ ਕੋਈ ਵੀ ਧਿਰ ਸਮਝੌਤਾ ਕਰਨ ਲਈ ਨਹੀਂ ਹੋ ਸਕਦੀ। ਇਸੇ ਲਈ ਭਾਜਪਾ ਕਿਸਾਨਾਂ ਨਾਲ ਸਮਝੌਤਾ ਕਰਵਾਉਣ ਦਾ ਸਿਹਰਾ ਕੈਪਟਨ ਸਿਰ ਬੰਨ੍ਹ ਕੇ ਆਪਣੀ ਬੇੜੀ ਪਾਰ ਲਾਉਣ ਦੀ ਕੋਸ਼ਿਸ਼ ਵਿਚ ਹੈ। ਉਹ ਕੈਪਟਨ ਨੂੰ ਪੰਜਾਬ ਵਿਚ ਹੀ ਨਹੀਂ, ਪੱਛਮੀ ਉੱਤਰ ਪ੍ਰਦੇਸ਼ ਵਿਚ ਵੀ ਵਰਤ ਸਕਦੀ ਹੈ। ਪਰ ਸਾਡੀ ਜਾਣਕਾਰੀ ਅਨੁਸਾਰ ਕਿਸਾਨ ਨੇਤਾ ਕਿਸੇ ਕੀਮਤ 'ਤੇ ਸਮਝੌਤਾ ਕਰਵਾਉਣ ਦਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਲੈਣ ਦੇਣਗੇ। ਕਿਉਂਕਿ ਚਾਹੇ ਕਿਸਾਨ ਨੇਤਾ ਅਜੇ ਮੰਨਣ ਜਾਂ ਨਾ ਮੰਨਣ, ਪਰ ਸਚਾਈ ਇਹੀ ਹੈ ਕਿ ਮੋਰਚੇ ਵਿਚ ਜਿੱਤ ਤੋਂ ਬਾਅਦ ਕਿਸਾਨ ਨੇਤਾਵਾਂ ਦੀਆਂ ਆਪਣੀਆਂ ਰਾਜਨੀਤਕ ਇੱਛਾਵਾਂ ਵੀ ਘੱਟ ਨਹੀਂ। ਇਸ ਲਈ ਕੈਪਟਨ ਨੂੰ ਕਿਸੇ ਸਮਝੌਤੇ ਦਾ ਸਿਹਰਾ ਲੈਣ ਦੇਣਾ ਉਨ੍ਹਾਂ ਨੂੰ ਸੂਤ ਨਹੀਂ ਬੈਠਦਾ।
ਸਿਆਸਤ ਮੇਂ ਅਦਾਕਾਰੀ ਤੋ
ਪਹਿਲੇ ਸੇ ਭੀ ਬੜ ਕਰ ਹੈ।
ਹਰ ਲੀਡਰ ਮੇਂ ਮੱਕਾਰੀ ਤੋ
ਪਹਿਲੇ ਸੇ ਭੀ ਬੜ੍ਹ ਕਰ ਹੈ।
(ਕ੍ਰਿਸ਼ਨ ਪ੍ਰਵੇਜ਼)
ਪੰਜਾਬ ਦੀ ਰਾਜਨੀਤੀ ਦਾ ਭੰਬਲਭੂਸਾ
ਵਕਤ ਔਰ ਹਾਲਾਤ ਕਾ ਕਯਾ
ਤਬਸਿਰਾ ਕੀਜੇ ਕਿ ਜਬ,
ਏਕ ਉਲਝਣ ਦੂਸਰੀ ਉਲਝਣ
ਕੋ ਸੁਲਝਾਨੇ ਲਗੇ।
ਪੰਜਾਬ ਦੀ ਸਿਆਸਤ ਇਸ ਵੇਲੇ ਜਿੰਨੀ ਉਲਝਣ ਭਰੀ ਹੈ ਸ਼ਾਇਦ ਇਸ ਤੋਂ ਪਹਿਲਾਂ ਚੋਣਾਂ ਦਰਮਿਆਨ ਏਨੀ ਭੰਬਲਭੂਸੇ ਵਾਲੀ ਸਥਿਤੀ ਕਦੇ ਵੀ ਨਹੀਂ ਸੀ। ਹੁਣ ਜਦੋਂ ਕੈਪਟਨ ਨੇ ਨਵੀਂ ਪਾਰਟੀ ਬਣਾ ਕੇ ਭਾਜਪਾ ਨਾਲ ਸੰਭਾਵਿਤ ਸਮਝੌਤੇ ਦਾ ਐਲਾਨ ਕਰ ਦਿੱਤਾ ਹੈ, ਤਾਂ ਇਹ ਵੀ ਸਪੱਸ਼ਟ ਹੈ ਕਿ ਜੇ ਕਿਸਾਨਾਂ ਦਾ ਕੇਂਦਰ ਸਰਕਾਰ ਨਾਲ ਸਮਝੌਤਾ ਹੋ ਜਾਂਦਾ ਹੈ ਤਾਂ ਸੁਖਦੇਵ ਸਿੰਘ ਢੀਂਡਸਾ ਅਤੇ ਰਵੀਇੰਦਰ ਸਿੰਘ ਦੀ ਅਗਵਾਈ ਵਾਲੇ ਗੁੱਟ ਵੀ ਇਸ ਗੱਠਜੋੜ ਦਾ ਹਿੱਸਾ ਬਣ ਸਕਦੇ ਹਨ। ਇਸ ਤਰ੍ਹਾਂ ਪੰਜਾਬ ਵਿਚ ਸਿੱਧੇ ਰੂਪ ਵਿਚ ਹਰ ਸੀਟ 'ਤੇ ਚੌਕੋਨੇ ਮੁਕਾਬਲੇ ਤਾਂ ਹੋਣਗੇ ਹੀ, ਪਰ ਜਿਥੇ ਕੋਈ ਚੰਗਾ ਆਜ਼ਾਦ ਉਮੀਦਵਾਰ ਹੋਵੇਗਾ, ਉਥੇ 5 ਕੋਨੇ ਮੁਕਾਬਲੇ ਵੀ ਦਿਖਾਈ ਦੇਣਗੇ। ਉਂਜ ਹੈਰਾਨੀ ਵਾਲੀ ਗੱਲ ਹੈ ਕਿ ਕੈਪਟਨ ਦਾ ਮੁੱਖ ਨਿਸ਼ਾਨਾ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਨੂੰ ਹਰਾਉਣਾ ਹੈ, ਜਦੋਂ ਕਿ ਢੀਂਡਸਾ ਤੇ ਰਵੀਇੰਦਰ ਲਈ ਮੁੱਖ ਦੁਸ਼ਮਣ ਅਕਾਲੀ ਦਲ ਬਾਦਲ ਹੈ। ਪਰ ਇਨ੍ਹਾਂ ਵਿਰੋਧੀ ਨਿਸ਼ਾਨਿਆਂ ਵਾਲਿਆਂ ਦਾ ਗੱਠਜੋੜ ਹੋਣ 'ਤੇ ਕੀ ਹੋਵੇਗਾ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਉਂਜ ਕੈਪਟਨ ਵਲੋਂ ਢੀਂਡਸਾ ਅਤੇ ਬ੍ਰਹਮਪੁਰਾ ਦਾ ਨਾਂਅ ਲੈ ਕੇ ਗੱਠਜੋੜ ਕਰਨ ਦੇ ਬਿਆਨ ਨੇ ਇਕ ਵਾਰ ਫਿਰ ਆਮ ਆਦਮੀ ਪਾਰਟੀ ਨੂੰ ਢੀਂਡਸਾ ਨਾਲ ਸਮਝੌਤੇ ਦੀ ਪਹਿਲ ਕਰਨ ਲਈ ਵੀ ਉਕਸਾ ਦਿੱਤਾ ਹੈ। ਪਰ ਅਸਲ ਵਿਚ ਕੀ ਹੋਵੇਗਾ ਅਜੇ ਕਿਸੇ ਨੂੰ ਨਹੀਂ ਪਤਾ।
ਬੀਰ ਦਵਿੰਦਰ ਅਤੇ ਨਿਧੜਕ ਬਰਾੜ
ਇਸ ਦਰਮਿਆਨ ਸੰਯੁਕਤ ਅਕਾਲੀ ਦਲ ਦੇ ਕੈਪਟਨ ਨਾਲ ਜਾਣ ਦੇ ਚਰਚਿਆਂ ਨੇ ਇਸ ਪਾਰਟੀ ਦੇ ਦੋ ਪ੍ਰਮੁੱਖ ਨੇਤਾਵਾਂ ਬੀਰ ਦਵਿੰਦਰ ਸਿੰਘ ਅਤੇ ਨਿਧੜਕ ਸਿੰਘ ਬਰਾੜ ਦੇ ਸੰਯੁਕਤ ਅਕਾਲੀ ਦਲ ਨੂੰ ਅਲਵਿਦਾ ਕਹਿਣ ਦੀਆਂ ਸੰਭਾਵਨਾਵਾਂ ਨੂੰ ਕਾਫੀ ਹਵਾ ਦੇ ਦਿੱਤੀ ਹੈ। ਅਸਲ ਵਿਚ ਬੀਰ ਦਵਿੰਦਰ ਤਾਂ ਕੈਪਟਨ ਦੇ ਮਾਰੇ ਹੀ ਰਾਜਨੀਤਕ ਹਾਸ਼ੀਏ 'ਤੇ ਪਹੁੰਚੇ ਸਨ। ਇਸ ਲਈ ਉਹ ਕੈਪਟਨ ਨਾਲ ਜਾਣ ਲਈ ਕਦਾਚਿਤ ਤਿਆਰ ਨਹੀਂ ਹੋਣਗੇ। ਉਂਜ ਵੀ ਉਹ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਫੀ ਨੇੜੇ ਰਹੇ ਹਨ। ਸਚਾਈ ਤਾਂ ਇਹੀ ਹੈ ਕਿ ਚੰਨੀ, ਬੀਰ ਦਵਿੰਦਰ ਦੇ ਡਿਪਟੀ ਸਪੀਕਰ ਹੋਣ ਵੇਲੇ ਹੀ ਕਾਂਗਰਸ ਵਿਚ ਉੱਭਰਨੇ ਸ਼ੁਰੂ ਹੋਏ ਸਨ। ਸਾਡੀ ਜਾਣਕਾਰੀ ਅਨੁਸਾਰ ਹੁਣ ਵੀ ਚੰਨੀ ਅਤੇ ਬੀਰ ਦਵਿੰਦਰ ਸੰਪਰਕ ਵਿਚ ਹਨ। ਫਿਰ ਬੀਰ ਦਵਿੰਦਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿੱਧੇ ਸੰਪਰਕ ਵਿਚ ਵੀ ਰਹੇ ਹਨ। ਪਰ ਕੈਪਟਨ ਖਿਲਾਫ਼ ਜੋ ਇਲਜ਼ਾਮ ਕੈਪਟਨ ਵਿਰੋਧੀ ਹੁਣ ਲਾ ਰਹੇ ਹਨ, ਲਗਭਗ ਉਹੀ ਇਲਜ਼ਾਮ ਬੀਰ ਦਵਿੰਦਰ ਨੇ ਕਈ ਸਾਲ ਪਹਿਲਾਂ ਲਾਏ ਸਨ ਤੇ ਨਤੀਜੇ ਵਜੋਂ ਉਹ ਇਕੱਲੇ ਪੈ ਗਏ ਸਨ ਤੇ ਅਖੀਰ ਉਨ੍ਹਾਂ ਨੂੰ ਕਾਂਗਰਸ ਦੀ ਟਿਕਟ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਵੇਖਣਾ ਪੈ ਗਿਆ ਸੀ। ਸਾਡੀ ਜਾਣਕਾਰੀ ਅਨੁਸਾਰ ਤਾਜ਼ਾ ਰਾਜਨੀਤਕ ਸਥਿਤੀ ਵਿਚ ਬੀਰ ਦਵਿੰਦਰ ਸਿੰਘ ਦੀ ਘਰ ਵਾਪਸੀ ਦਾ ਰਸਤਾ ਖੁੱਲ੍ਹ ਸਕਦਾ ਹੈ। ਇਸੇ ਤਰ੍ਹਾਂ ਸੰਯੁਕਤ ਅਕਾਲੀ ਦਲ ਦੇ 'ਛੁੱਟੀ' 'ਤੇ ਚੱਲ ਰਹੇ ਤੇਜ਼-ਤਰਾਰ ਨੇਤਾ ਬਾਰੇ ਮਿਲੀ ਜਾਣਕਾਰੀ ਅਨੁਸਾਰ ਉਹ ਅੱਜਕਲ੍ਹ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਇਕ ਬਹੁਤ ਸੀਨੀਅਰ ਨੇਤਾ ਦੇ ਸੰਪਰਕ ਵਿਚ ਹਨ। ਉਹ ਭਾਜਪਾ ਨਾਲ ਵਾਇਆ ਸੰਯੁਕਤ ਅਕਾਲੀ ਦਲ ਜਾਂ ਕੈਪਟਨ ਅਮਰਿੰਦਰ ਸਿੰਘ ਰਾਹੀਂ ਜਾਣ ਨਾਲੋਂ ਸਿੱਧਾ ਭਾਜਪਾ ਵਿਚ ਹੀ ਸ਼ਾਮਿਲ ਹੋਣ ਨੂੰ ਤਰਜੀਹ ਦੇਣਗੇ। ਉਂਜ ਵੀ ਜੇਕਰ ਕਿਸਾਨਾਂ ਤੇ ਕੇਂਦਰ ਵਿਚ ਸਮਝੌਤਾ ਹੋ ਜਾਂਦਾ ਹੈ ਤਾਂ ਭਾਜਪਾ ਸ਼ਾਇਦ ਅਛੂਤ ਵੀ ਨਹੀਂ ਰਹੇਗੀ ਤੇ ਭਾਜਪਾ ਨੂੰ ਵੀ ਪੰਜਾਬ ਵਿਚ ਪੈਰ ਲਾਉਣ ਲਈ ਕੁਝ ਨਵੇਂ ਸਿੱਖ ਚਿਹਰਿਆਂ ਦੀ ਲੋੜ ਮਹਿਸੂਸ ਹੋਵੇਗੀ।
ਚੰਨੀ ਤੇ ਸਿੱਧੂ
ਇਸ ਸਾਦਗੀ ਪੇ ਕੌਨ ਨਾ ਮਰ ਜਾਏ ਏ ਖ਼ੁਦਾ,
ਲੜਤੇ ਹੈਂ ਔਰ ਹਾਥ ਮੇਂ ਤਲਵਾਰ ਭੀ ਨਹੀਂ।
'ਮਿਰਜ਼ਾ ਗ਼ਾਲਿਬ' ਦਾ ਇਹ ਮਸ਼ਹੂਰ ਸ਼ਿਅਰ ਇਸ ਵੇਲੇ ਅੰਦਰਖਾਤੇ ਤੇ ਬਾਹਰ ਚੱਲ ਰਹੀ ਸਿੱਧੂ ਅਤੇ ਚੰਨੀ ਦੀ ਲੜਾਈ 'ਤੇ ਹਰ ਤਰ੍ਹਾਂ ਢੁਕਦਾ ਹੈ। ਸਿੱਧੂ ਨੇ ਭਾਵੇਂ ਸਿੱਧੇ ਤੌਰ 'ਤੇ ਦੋਸ਼ ਨਹੀਂ ਲਾਇਆ ਕਿ ਸਾਨੂੰ ਭਰੋਸਾ ਨਹੀਂ ਕਿ ਚੰਨੀ ਚੋਣਾਂ ਤੋਂ ਪਹਿਲਾਂ-ਪਹਿਲਾਂ 18 ਨੁਕਾਤੀ, 5 ਨੁਕਾਤੀ ਜਾਂ ਹੁਣ ਵਾਲੇ 13 ਨੁਕਾਤੀ ਪ੍ਰੋਗਰਾਮਾਂ 'ਤੇ ਅਮਲ ਕਰਨਗੇ। ਪਰ ਜਿਸ ਤਰ੍ਹਾਂ ਦੇ ਹਾਲਾਤ ਦਿਖਾਈ ਦੇ ਰਹੇ ਹਨ, ਉਹ ਇਹੀ ਇਸ਼ਾਰਾ ਕਰਦੇ ਹਨ ਕਿ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁਫ਼ਤ ਸਹੂਲਤਾਂ ਦੇ ਕੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਬਾਦਲ ਦੇ ਵਾਅਦਿਆਂ ਦੀ ਫੂਕ ਕੱਢਣ ਦੀ ਰਣਨੀਤੀ 'ਤੇ ਤਾਂ ਚੱਲ ਰਹੇ ਹਨ ਪਰ ਉਨ੍ਹਾਂ ਦਾ ਸਿੱਧੂ ਦੇ ਮੁੱਦਿਆਂ ਜਾਂ ਪੰਜਾਬ ਵਿਜ਼ਨ 'ਤੇ ਚੱਲਣ ਦਾ ਕੋਈ ਇਰਾਦਾ ਨਹੀਂ। ਚਰਚਾ ਤਾਂ ਇਥੋਂ ਤੱਕ ਹੈ ਕਿ ਇਕ ਮੀਟਿੰਗ ਵਿਚ ਚੰਨੀ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਮੈਂ ਮੁੱਖ ਮੰਤਰੀਸ਼ਿਪ ਛੱਡ ਦਿੰਦਾ ਹਾਂ, ਤੁਸੀਂ ਆਪ ਕਰ ਲਵੋ ਜੋ ਹੁੰਦਾ ਹੈ। ਬੇਸ਼ੱਕ ਇਸ ਦੀ ਪੁਸ਼ਟੀ ਨਹੀਂ ਹੋਈ ਪਰ ਇਹ ਪ੍ਰਭਾਵ ਜ਼ਰੂਰ ਬਣ ਰਿਹਾ ਹੈ ਕਿ ਚੰਨੀ ਇਨ੍ਹਾਂ ਮੁੱਦਿਆਂ 'ਤੇ ਕੁਝ ਨਹੀਂ ਕਰਨਗੇ। ਕਿਉਂਕਿ ਅਜੇ ਤੱਕ ਸ਼ਰਾਬ ਜਾਂ ਰੇਤਾ ਲਈ ਕਾਰਪੋਰੇਸ਼ਨ ਬਣਾਉਣ ਵੱਲ ਕੋਈ ਕਦਮ ਨਹੀਂ ਪੁੱਟਿਆ ਗਿਆ। ਹੋਰ ਮਾਮਲਿਆਂ ਵਿਚ ਵੀ ਨਵੇਂ ਮੁੱਖ ਮੰਤਰੀ ਕੁਝ ਵਿਸ਼ੇਸ਼ ਕਰਦੇ ਨਜ਼ਰ ਨਹੀਂ ਆ ਰਹੇ। ਪਰ ਬਿਜਲੀ ਤੇ ਪਾਣੀ ਦੇ ਬਕਾਇਆਂ ਦੀ ਮੁਆਫ਼ੀ ਅਤੇ ਪੰਜਾਬ ਦਾ ਖਜ਼ਾਨਾ ਖਾਲੀ ਦੱਸਣ ਵਾਲੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਚੁੱਪੀ ਇਹ ਜ਼ਰੂਰ ਪ੍ਰਭਾਵ ਦੇ ਰਹੀ ਹੈ ਕਿ ਸਿੱਧੂ ਬੇਸ਼ੱਕ ਸੁਪਰ ਮੁੱਖ ਮੰਤਰੀ ਨਹੀਂ ਬਣ ਸਕੇ ਪਰ ਮਨਪ੍ਰੀਤ ਸਿੰਘ ਬਾਦਲ ਜ਼ਰੂਰ ਇਸ ਸਰਕਾਰ ਵਿਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਮੰਤਰੀ ਦੀ ਸਥਿਤੀ ਵਿਚ ਆ ਗਏ ਹਨ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਕਾਂਗਰਸ ਨੂੰ ਚੋਣ ਪ੍ਰਚਾਰ ਲਈ ਸਿੱਧੂ ਤਾਂ ਚਾਹੀਦਾ ਹੈ ਪਰ ਉਸ ਦਾ ਏਜੰਡਾ ਨਹੀਂ। ਬੇਸ਼ੱਕ ਸਿੱਧੂ ਅਜੇ ਝੁਕੇ ਨਹੀਂ ਪਰ ਇਹ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ, ਚੰਨੀ-ਬਾਦਲ ਜੋੜੀ ਦੇ ਮੁਕਾਬਲੇ ਹੌਲੀ-ਹੌਲੀ ਇਕੱਲੇ ਪੈਂਦੇ ਜਾ ਰਹੇ ਹਨ। ਕਿਉਂਕਿ ਉਨ੍ਹਾਂ ਦੀ ਆਪਣੇ ਸਾਥੀਆਂ ਨੂੰ ਵੀ ਵਿਸ਼ਵਾਸ ਵਿਚ ਨਾ ਲੈਣ ਦੀ ਆਦਤ ਹੌਲੀ-ਹੌਲੀ ਉਨ੍ਹਾਂ ਨੂੰ ਉਨ੍ਹਾਂ ਤੋਂ ਦੂਰ ਕਰਦੀ ਜਾ ਰਹੀ ਹੈ।

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ : 92168-60000
E. mail : hslall@ymail.com

ਖ਼ਬਰ ਸ਼ੇਅਰ ਕਰੋ

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX