ਤਾਜਾ ਖ਼ਬਰਾਂ


ਵਿਸ਼ਵ ਚੁਣੌਤੀਆਂ ’ਤੇ ਭਾਰਤ ਦੀ ਅਗਵਾਈ ਮਿਸਾਲੀ- ਕਸਾਬਾ ਕੋਰੋਸੀ
. . .  26 minutes ago
ਨਵੀਂ ਦਿੱਲੀ, 30 ਜਨਵਰੀ- 77ਵੀਂ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਪ੍ਰਧਾਨ ਕਸਾਬਾ ਕੋਰੋਸੀ ਨੇ ਕਿਹਾ ਕਿ ਵਿਸ਼ਵ ਚੁਣੌਤੀਆਂ ’ਤੇ ਭਾਰਤ ਦੀ ਅਗਵਾਈ ਮਿਸਾਲੀ ਰਹੀ ਹੈ। ਉਨ੍ਹਾਂ ਕਿਹਾ ਕਿ 7 ਦਹਾਕਿਆਂ ਤੋਂ ਭਾਰਤ ਅਤੇ ਸੰਯੁਕਤ ਰਾਸ਼ਟਰ ਨੇ ਹੱਥ ਨਾਲ ਹੱਥ ਮਿਲ ਕੇ ਯਾਤਰਾ ਕੀਤੀ ਹੈ। ਭਾਰਤ ਸ਼ਾਂਤੀ...
ਕਸ਼ਮੀਰ ਵਿਚ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਤੇ ਪਿ੍ਅੰਕਾ ਦੀ ਮਸਤੀ ਦੀਆਂ ਤਸਵੀਰਾਂ ਆਈਆਂ ਸਾਹਮਣੇ
. . .  36 minutes ago
ਸ੍ਰੀਨਗਰ, 30 ਜਨਵਰੀ- ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਸ੍ਰੀਨਗਰ ਵਿਚ ਪਾਰਟੀ ਦਫ਼ਤਰ ਵਿਚ ਤਿਰੰਗਾ ਲਹਿਰਾਉਣ ਤੋਂ ਬਾਅਦ ਮਸਤੀ ਕਰਦੇ ਹੋਏ ਨਜ਼ਰ...
ਸੁਪਰੀਮ ਕੋਰਟ ਵਲੋਂ ਬੀ.ਬੀ.ਸੀ. ਡਾਕੂਮੈਂਟਰੀ ’ਤੇ ਪਾਬੰਦੀ ਦੀ ਪਟੀਸ਼ਨ ’ਤੇ ਸੁਣਵਾਈ 6 ਫ਼ਰਵਰੀ ਨੂੰ
. . .  about 1 hour ago
ਨਵੀਂ ਦਿੱਲੀ, 30 ਜਨਵਰੀ- ਸੁਪਰੀਮ ਕੋਰਟ ਵਲੋਂ 6 ਫਰਵਰੀ ਨੂੰ ਦੇਸ਼ ਵਿਚ 2002 ਦੇ ਗੁਜਰਾਤ ਦੰਗਿਆਂ ’ਤੇ ਬੀ.ਬੀ.ਸੀ. ਦਸਤਾਵੇਜ਼ੀ ’ਤੇ ਪਾਬੰਦੀ ਲਗਾਉਣ ਦੇ ਕੇਂਦਰ ਦੇ ਫ਼ੈਸਲੇ ਦੇ ਖ਼ਿਲਾਫ਼ ਇਕ ਜਨਹਿਤ ਪਟੀਸ਼ਨ ’ਤੇ ਸੁਣਵਾਈ ਕੀਤੀ ਜਾਵੇਗੀ। ਐਡਵੋਕੇਟ ਐਮ.ਐਲ. ਸ਼ਰਮਾ ਨੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ...
ਇਟਾਲੀਅਨ ਨੇਵੀ ਵਿਚ ਭਰਤੀ ਹੋਈ ਪੰਜਾਬ ਦੀ ਧੀ ਮਨਰੂਪ ਕੌਰ
. . .  51 minutes ago
ਵੈਨਿਸ (ਇਟਲੀ), 30ਜਨਵਰੀ (ਹਰਦੀਪ ਸਿੰਘ ਕੰਗ)- ਇਟਲੀ ਤੋਂ ਇਕ ਵਾਰ ਫਿਰ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਭੰਗਾਲਾ ਪਿੰਡ ਨਾਲ ਸੰਬੰਧਿਤ ਅਤੇ ਇਟਲੀ ਦੇ ਵਿਚੈਂਸਾ ਨੇੜਲੇ ਸ਼ਹਿਰ ਕਿਆਂਪੋ ਵਿਖੇ ਰਹਿੰਦੇ ਇਕ ਪੰਜਾਬੀ ਪਰਿਵਾਰ ਦੀ ਹੋਣਹਾਰ ਧੀ ਮਨਰੂਪ ਕੌਰ ਨੇ ਇਟਾਲੀਅਨ ਨੇਵੀ ਵਿਚ ਭਰਤੀ ਹੋ...
ਕਾਂਗਰਸ ਦਫ਼ਤਰ ’ਤੇ ਪਾਰਟੀ ਪ੍ਰਧਾਨ ਨੇ ਲਹਿਰਾਇਆ ਤਿਰੰਗਾ
. . .  about 1 hour ago
ਸ੍ਰੀਨਗਰ, 30 ਜਨਵਰੀ- ਸ੍ਰੀਨਗਰ ’ਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਨੇਤਾ ਰਾਹੁਲ ਗਾਂਧੀ ਦੀ ਮੌਜੂਦਗੀ ’ਚ ਇੱਥੇ ਸਥਿਤ ਕਾਂਗਰਸ ਦਫ਼ਤਰ ’ਤੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਦੱਸ ਦਈਏ ਕਿ ਅੱਜ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦਾ...
ਕਰਨਾਟਕ: ਹੰਪੀ ਉਤਸਵ ਦੌਰਾਨ ਗਾਇਕ ਕੈਲਾਸ਼ ਖ਼ੇਰ ’ਤੇ ਹਮਲਾ
. . .  about 1 hour ago
ਬੈਂਗਲੁਰੂ, 30 ਜਨਵਰੀ- ਬੀਤੇ ਦਿਨ ਹੰਪੀ ਵਿਜੇਨਗਰ ਵਿਖੇ ਹੰਪੀ ਉਤਸਵ ਦੇ ਸਮਾਪਤੀ ਸਮਾਰੋਹ ਦੌਰਾਨ ਗਾਇਕ ਕੈਲਾਸ਼ ਖ਼ੇਰ ’ਤੇ ਕੰਨੜ ਗਾਣੇ ਨਾ ਗਾਉਣ ਕਾਰਨ ਗੁੱਸੇ ਵਿਚ ਲੋਕਾਂ ਵਲੋਂ ਬੋਤਲ ਸੁੱਟੀ ਗਈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਸੰਬੰਧੀ 2 ਵਿਅਕਤੀਆਂ ਨੂੰ ਹਿਰਾਸਤ...
ਜਲਵਾਯੂ ਵਿਚ ਬਦਲਾਅ ਖ਼ੇਤੀਬਾੜੀ ਨੂੰ ਪ੍ਰਭਾਵਿਤ ਕਰਦਾ ਹੈ- ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ
. . .  about 1 hour ago
ਚੰਡੀਗੜ੍ਹ, 30 ਜਨਵਰੀ (ਮਨਜੋਤ ਸਿੰਘ) - ਇੱਥੇ ਜੀ-20 ਸੰਮੇਲਨ ਦਾ ਅੱਜ ਆਗਾਜ਼ ਹੋ ਗਿਆ ਹੈ। ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਵਲੋਂ ਜੀ-20 ਸੰਮੇਲਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਵਾਤਾਵਰਨ ਵਿਚ ਬਦਲਾਅ ’ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜਲਵਾਯੂ ਵਿਚ ਹੋਣ ਵਾਲਾ ਬਦਲਾਅ...
ਸਰਦੀ ਰੁੱਤ ਦਾ ਪਹਿਲਾ ਮੀਂਹ ਫ਼ਸਲਾਂ ਲਈ ਲਾਹੇਵੰਦ-ਖ਼ੇਤੀ ਮਾਹਿਰ
. . .  about 1 hour ago
ਹੰਡਿਆਇਆ,30ਜਨਵਰੀ (ਗੁਰਜੀਤ ਸਿੰਘ ਖੁੱਡੀ )-ਹੰਡਿਆਇਆ ਇਲਾਕੇ ਵਿਚ ਅੱਜ ਸਵੇਰ ਤੋਂ ਪੈ ਮੀਂਹ ਨਾਲ ਮੌਸਮ ’ਚ ਤਬਦੀਲੀ ਆਈ। ਇਹ ਸਰਦੀ ਰੁੱਤ ਦੀ ਪਹਿਲੀ ਬਰਸਾਤ ਹੈ। ਖ਼ੇਤੀ ਮਾਹਿਰਾਂ ਅਨੁਸਾਰ ਇਹ ਮੀਂਹ ਫ਼ਸਲਾਂ ਲਈ...
ਪ੍ਰਧਾਨ ਮੰਤਰੀ ਸਮੇਤ ਹੋਰ ਨੇਤਾਵਾਂ ਵਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ
. . .  about 2 hours ago
ਨਵੀਂ ਦਿੱਲੀ, 30 ਜਨਵਰੀ- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ ’ਤੇ ਸ਼ਰਧਾਂਜਲੀ ਭੇਟ..
ਸ੍ਰੀਨਗਰ ਵਿਚ ਹੋਈ ਤਾਜ਼ਾ ਬਰਫ਼ਬਾਰੀ
. . .  about 1 hour ago
ਸ੍ਰੀਨਗਰ, 30 ਜਨਵਰੀ- ਜੰਮੂ ਕਸ਼ਮੀਰ ਦੇ ਸ੍ਰੀਨਗਰ ’ਚ ਤਾਜ਼ਾ ਬਰਫ਼ਬਾਰੀ ਦੇਖਣ ਨੂੰ ਮਿਲ ਰਹੀ ਹੈ। ਲੋਕ ਬਰਫ਼ਬਾਰੀ ਦਾ ਆਨੰਦ ਲੈ ਰਹੇ ਹਨ। ਇਕ ਵਿਅਕਤੀ ਨੇ ਦੱਸਿਆ ਕਿ ਇਹ ਬਰਫ਼ ਕਸ਼ਮੀਰ ਦੀ ਪਛਾਣ ਹੈ। ਇਸ ਮਹੀਨੇ ਵਿਚ ਚੰਗੀ ਬਰਫ਼ਬਾਰੀ ਹੁੰਦੀ ਹੈ, ਜਿਸ ਕਾਰਨ...
ਪ੍ਰਧਾਨ ਮੰਤਰੀ ਨੇ ਜੋ ਮੰਤਰ ਦਿੱਤਾ ਉਸ ਨੂੰ ਹਰੇਕ ਤੱਕ ਪਹੁੰਚਾਇਆ ਜਾਵੇਗਾ- ਪੁਸ਼ਕਰ ਸਿੰਘ ਧਾਮੀ
. . .  about 2 hours ago
ਦੇਹਰਾਦੂਨ, 30 ਜਨਵਰੀ- ਭਾਜਪਾ ਦੀ ਸੂਬਾਈ ਕਾਰਜਕਾਰਨੀ ਦੀ ਦੋ ਦਿਨਾਂ ਹੋਈ ਮੀਟਿੰਗ ਤੋਂ ਬਾਅਦ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਕਾਰਜਕਾਰਨੀ ’ਚ ਜੋ ਮੰਤਰ ਦਿੱਤਾ ਹੈ ਉਸ ਨੂੰ ਸੂਬੇ ਦੇ ਦੂਰ-ਦੁਰਾਡੇ ਇਲਾਕਿਆਂ ’ਚ ਆਖ਼ਰੀ ਸਿਰੇ ’ਤੇ ਖੜ੍ਹੇ ਵਿਅਕਤੀ ਤੱਕ ਪਹੁੰਚਾਉਣ ਦਾ...
‘ਭਾਰਤ ਜੋੜੋ ਯਾਤਰਾ’ ਦਾ ਸਮਾਪਤੀ ਸਮਾਗਮ ਅੱਜ
. . .  about 2 hours ago
ਸ੍ਰੀਨਗਰ, 30 ਜਨਵਰੀ- 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਵਰ ਕਰਨ ਤੋਂ ਬਾਅਦ ਐਤਵਾਰ ਨੂੰ ਸਮਾਪਤ ਹੋਈ ਕਾਂਗਰਸ ਦੀ ਮੈਗਾ ‘ਭਾਰਤ ਜੋੜੋ ਯਾਤਰਾ’ ਅੱਜ ਸ਼੍ਰੀਨਗਰ ’ਚ ਸਮਾਪਤ ਹੋਵੇਗੀ। ਸਮਾਗਮ ਵਿਚ ਸ਼ਾਮਿਲ ਹੋਣ ਲਈ 21 ਪਾਰਟੀਆਂ ਨੂੰ ਸੱਦੇ ਭੇਜੇ ਗਏ ਹਨ, ਜਦੋਂ ਕਿ ਪੰਜ ਸਿਆਸੀ ਪਾਰਟੀਆਂ ਨੇ ਭਾਗ ਨਹੀਂ ਲਿਆ...
ਕੇਂਦਰੀ ਮਾਡਰਨ ਜੇਲ੍ਹ ’ਚੋਂ ਮਿਲੇ 14 ਮੋਬਾਈਲ ਫ਼ੋਨ
. . .  about 2 hours ago
ਫ਼ਰੀਦਕੋਟ , 30 ਜਨਵਰੀ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਚੋਂ ਮੋਬਾਈਲ ਫ਼ੋਨ ਬਰਾਮਦ ਕਰਨ ਦਾ ਸਿਲਸਿਲਾ ਜਾਰੀ ਹੈ। ਜੇਲ੍ਹ ਪ੍ਰਸ਼ਾਸਨ ਨੇ ਤਲਾਸ਼ੀ ਦੌਰਾਨ ਵੱਖ-ਵੱਖ ਬੈਰਕਾਂ ਵਿਚੋਂ ਕੁੱਲ 14 ਮੋਬਾਈਲ ਫ਼ੋਨ, 2 ਸਿਮ, 1 ਚਾਰਜਰ ਅਤੇ 9 ਜਰਦੇ ਦੀਆਂ ਪੁੜੀਆਂ ਬਰਾਮਦ ਕੀਤੀਆਂ ਹਨ। ਜੇਲ੍ਹ...
ਮਨੋਹਰ ਲਾਲ ਖੱਟਰ ਪਹੁੰਚੇ ਸ਼ੈਫ਼ਾਲੀ ਵਰਮਾ ਦੇ ਘਰ
. . .  about 2 hours ago
ਚੰਡੀਗੜ੍ਹ, 30 ਜਨਵਰੀ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਰੋਹਤਕ ਵਿਚ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਚੈਂਪੀਅਨ ਟੀਮ ਦੀ ਕਪਤਾਨ ਸ਼ੈਫ਼ਾਲੀ ਵਰਮਾ ਦੇ ਘਰ ਜਾ ਕੇ ਮੁਲਾਕਾਤ ਕੀਤੀ। ਉਹ ਉੱੇਥੇ ਉਨ੍ਹਾਂ ਦੇ ਪਰਿਵਾਰ ਨੂੰ ਮਿਲੇ ਤੇ ਵਧਾਈਆਂ ਦਿੱਤੀਆਂ
ਜੀ-20 ਦੀ ਪ੍ਰਧਾਨਗੀ ਦੇਸ਼ ਲਈ ਮਾਣ ਵਾਲੀ ਗੱਲ- ਨਰਿੰਦਰ ਸਿੰਘ ਤੋਮਰ
. . .  about 2 hours ago
ਚੰਡੀਗੜ੍ਹ, 30 ਜਨਵਰੀ- ਅੰਤਰਰਾਸ਼ਟਰੀ ਵਿੱਤੀ ਆਰਕੀਟੈਕਚਰ ਵਰਕਿੰਗ ਗਰੁੱਪ ’ਤੇ ਇੱਥੇ ਇਕ ਪ੍ਰੈਸ ਕਾਨਫ਼ਰੰਸ ਕਰਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਇਹ ਮਾਣ ਅਤੇ ਖੁਸ਼ੀ ਦਾ ਪਲ ਹੈ ਕਿ ਅਸੀਂ ਆਪਣੀ ਜੀ-20 ਪ੍ਰਧਾਨਗੀ ਦੇ ਅਧੀਨ ਦੇਸ਼ ਵਿਚ ਸਮਾਗਮਾਂ ਦਾ ਆਯੋਜਨ...
ਲਗਾਤਾਰ ਬਰਫ਼ਬਾਰੀ ਕਾਰਨ ਸ੍ਰੀਨਗਰ ਹਵਾਈ ਅੱਡੇ ਤੋਂ ਉਡਾਣਾਂ ਵਿਚ ਦੇਰੀ- ਡਾਇਰੈਕਟਰ
. . .  about 3 hours ago
ਸ੍ਰੀਨਗਰ, 30 ਜਨਵਰੀ- ਸ੍ਰੀਨਗਰ ਹਵਾਈ ਅੱਡੇ ਦੇ ਡਾਇਰੈਕਟਰ ਕੁਲਦੀਪ ਸਿੰਘ ਰਿਸ਼ੀ ਨੇ ਲਗਾਤਾਰ ਹੋ ਰਹੀ ਬਰਫ਼ਬਾਰੀ ਦੇ ਚੱਲਦਿਆਂ ਲੋਕਾਂ ਲਈ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ । ਉਨ੍ਹਾਂ ਕਿਹਾ ਕਿ ਸਾਡੀ ਦਿੱਖ ਸਿਰਫ਼ 200 ਮੀਟਰ ਹੈ ਅਤੇ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਅਸੀਂ ਇਕੋ ਸਮੇਂ ਬਰਫ਼ ਨੂੰ...
ਅਡਾਨੀ ਸਮੂਹ ਵਲੋਂ ਦੋਸ਼ਾਂ ਤੋਂ ਇਨਕਾਰ ਕਰਨ ਤੋਂ ਬਾਅਦ ਰਿਸਰਚ ਫ਼ਰਮ ਹਿੰਡਨਬਰਗ ਨੇ ਮੁੜ ਦਿੱਤਾ ਜਵਾਬ
. . .  about 3 hours ago
ਨਵੀਂ ਦਿੱਲੀ, 30 ਜਨਵਰੀ- ਅਮਰੀਕੀ ਰਿਸਰਚ ਫ਼ਰਮ ਹਿੰਡਨਬਰਗ ਨੇ ਅਡਾਨੀ ਗਰੁੱਪ ’ਤੇ ਲਗਾਏ ਗਏ ਦੋਸ਼ਾਂ ’ਤੇ ਗਰੁੱਪ ਤੋਂ ਜਵਾਬ ਮਿਲਣ ਤੋਂ ਬਾਅਦ ਮੁੜ ਆਪਣਾ ਜਵਾਬ ਦਿੱਤਾ ਹੈ। ਹਿੰਡਨਬਰਗ ਨੇ ਕਿਹਾ ਹੈ ਕਿ ਅਡਾਨੀ ਸਮੂਹ ਨੇ ਗੌਤਮ ਅਡਾਨੀ ਦੀ ਦੌਲਤ ਦੇ ਵਾਧੇ ਨੂੰ ਭਾਰਤ ਦੀ ਸਫ਼ਲਤਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ...
ਪੁਲਿਸ ਮੁਲਾਜ਼ਮ ਬਣ ਲੜਕੀ ਨਾਲ ਕੀਤਾ ਜਬਰ ਜਨਾਹ, ਗਿ੍ਫ਼ਤਾਰ
. . .  about 3 hours ago
ਮਹਾਰਾਸ਼ਟਰ, 30 ਜਨਵਰੀ- ਠਾਣੇ ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਦੋ ਵਿਅਕਤੀਆਂ ਵਲੋਂ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਇਕ 17 ਸਾਲਾ ਲੜਕੀ ਨਾਲ ਕਥਿਤ ਤੌਰ ’ਤੇ ਜ਼ਬਰ ਜਨਾਹ ਕੀਤਾ ਗਿਆ। ਮੁਲਜ਼ਮਾਂ ਵਿਚੋਂ ਇਕ ਨੇ ਕਥਿਤ ਤੌਰ ’ਤੇ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ...
ਦਿੱਲੀ ਤੋਂ ਅਹਿਮਦਾਬਾਦ ਜਾਣ ਵਾਲੀ ਫ਼ਲਾਈਟ ਦਾ ਰਾਹ ਬਦਲਿਆ
. . .  about 3 hours ago
ਨਵੀਂ ਦਿੱਲੀ, 30 ਜਨਵਰੀ- ਵਿਸਤਾਰਾ ਏਅਰਲਾਈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਤੋਂ ਅਹਿਮਦਾਬਾਦ ਜਾਣ ਵਾਲੀ ਫਲਾਈਟ UK959 (DEL-AMD) ਨੂੰ ਅਹਿਮਦਾਬਾਦ ਹਵਾਈ ਅੱਡੇ ’ਤੇ ਘੱਟ ਵਿਜ਼ੀਬਿਲਟੀ ਕਾਰਨ ਉਦੈਪੁਰ ਵੱਲ ਮੋੜ ਦਿੱਤਾ ਗਿਆ ਹੈ। ਉਡਾਣ ਦੇ ਸਵੇਰੇ 9:10 ਵਜੇ...
ਮਹਾਤਮਾ ਗਾਂਧੀ ਦੀ ਬਰਸੀ ’ਤੇ ਪ੍ਰਧਾਨ ਮੰਤਰੀ ਦਾ ਟਵੀਟ
. . .  about 3 hours ago
ਨਵੀਂ ਦਿੱਲੀ, 30 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਤਮਾ ਗਾਂਧੀ ਦੀ ਬਰਸੀ ’ਤੇ ਟਵੀਟ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ
ਨਿਊਯਾਰਕ ਵਿਚ ਬੱਸ ਤੇ ਟੱਰਕ ਦੀ ਭਿਆਨਕ ਟੱਕਰ ਵਿਚ 6 ਲੋਕਾਂ ਦੀ ਮੌਤ
. . .  about 3 hours ago
ਸੈਕਰਾਮੈਂਟੋ, 30 ਜਨਵਰੀ (ਹੁਸਨ ਲੜੋਆ ਬੰਗਾ)- ਬੀਤੇ ਦਿਨ ਸਵੇਰ ਵੇਲੇ ਨਿਊਯਾਰਕ ਵਿਚ ਇਕ ਐਕਸਪ੍ਰੈਸ ਬੱਸ ਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ ਤੇ 3 ਹੋਰ ਜ਼ਖ਼ਮੀ ਹੋ ਗਏ। ਅਮਰੀਕਾ-ਕੈਨੇਡਾ ਬਾਰਡਰ ਨੇੜੇ ਪੈਂਦੇ ਕਸਬੇ ਲੂਇਸਵਿਲੇ ਵਿਚ ਸਟੇਟ ਹਾਈਵੇਅ 37 ਉਪਰ ਸਵੇਰੇ 6...
ਪੁਲਿਸ ਵਲੋਂ ਵਿਅਕਤੀ ਨੂੰ ਕੁੱਟ ਕੁੱਟ ਕੇ ਮਾਰ ਦੇਣ ਦਾ ਮਾਮਲਾ- ਅਮਰੀਕਾ ਵਿਚ ਕੈਲੀਫੋਰਨੀਆ ਸਮੇਤ ਹੋਰ ਥਾਵਾਂ ’ਤੇ ਪ੍ਰਦਰਸ਼ਨ
. . .  about 4 hours ago
ਸੈਕਰਾਮੈਂਟੋ, 30 ਜਨਵਰੀ (ਹੁਸਨ ਲੜੋਆ ਬੰਗਾ)- ਮੈਮਫਿਸ ਪੁਲਿਸ ਵਿਭਾਗ ਦੇ ਅਫ਼ਸਰਾਂ ਵਲੋਂ ਇਕ ਟਰੈਫ਼ਿਕ ਸਟਾਪ ’ਤੇ ਟਾਇਰ ਨਿਕੋਲਸ ਨਾਮੀ ਕਾਲੇ ਵਿਅਕਤੀ ਨਾਲ ਹੋਈ ਤਕਰਾਰ ਉਪਰੰਤ ਉਸ ਦੀ ਕੀਤੀ ਗਈ ਬੇਦਰਦੀ ਨਾਲ ਕੁੱਟਮਾਰ ਤੋਂ ਬਾਅਦ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਅਮਰੀਕਾ ਦੇ ਕੈਲੀਫ਼ੋਰਨੀਆ ਰਾਜ ਸਮੇਤ ਹੋਰ ਥਾਂਵਾਂ ’ਤੇ ਲੋਕਾਂ ਨੇ ਪ੍ਰਦਰਸ਼ਨ...
ਬਜਟ ਸੈਸ਼ਨ ਤੋਂ ਪਹਿਲਾਂ ਸਰਕਾਰ ਨੇ ਬੁਲਾਈ ਸਰਬ ਪਾਰਟੀ ਮੀਟਿੰਗ
. . .  about 2 hours ago
ਨਵੀਂ ਦਿੱਲੀ, 30 ਜਨਵਰੀ- ਸਰਕਾਰ ਨੇ ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਅੱਜ ਸਰਬ ਪਾਰਟੀ ਮੀਟਿੰਗ ਬੁਲਾਈ ਹੈ। ਇਹ ਮੀਟਿੰਗ ਸੰਸਦ ਭਵਨ ਕੰਪਲੈਕਸ ਵਿਚ ਹੋਵੇਗੀ।
⭐ਮਾਣਕ-ਮੋਤੀ⭐
. . .  about 5 hours ago
⭐ਮਾਣਕ-ਮੋਤੀ⭐
ਹਥਿਆਰਬੰਦ ਲੁਟੇਰੇ ਠੇਕੇ ਤੋਂ 50 ਹਜ਼ਾਰ ਦੀ ਨਕਦੀ ਤੇ ਸਾਮਾਨ ਲੁੱਟ ਕੇ ਹੋਏ ਫਰਾਰ
. . .  1 day ago
ਲੁਧਿਆਣਾ ,29 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਐਤਵਾਰ ਦੇਰ ਰਾਤ ਬੁਲੇਟ ਸਵਾਰ ਲੁਟੇਰਿਆਂ ਨੇ ਬੰਦੂਕ ਦੀ ਨੋਕ ’ਤੇ ਸ਼ਰਾਬ ਦੇ ਠੇਕੇ ਨੂੰ ਲੁੱਟ ਲਿਆ । ਲੁਟੇਰੇ ਸ਼ਰਾਬ ਦੀ ਬੋਤਲ ਅਤੇ ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਲੁੱਟ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਕੱਤਕ ਸੰਮਤ 553

ਦਿੱਲੀ / ਹਰਿਆਣਾ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇੰਦੌਰ ਦਾ ਆਨਲਾਈਨ ਉਪਰਾਲਾ

''ਵਰਤ ਰੱਖਣਾ ਨਿਰਾ ਕਰਮਕਾਂਡ ਤੇ ਗੁਰਮਤਿ ਵਿਰੋਧੀ ਤਿਉਹਾਰ ਹੈ''

ਇੰਦੌਰ, 21 ਅਕਤੂਬਰ (ਰਤਨਜੀਤ ਸਿੰਘ ਸ਼ੈਰੀ)-ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਵਿਚ ਚਾਰ ਉਦਾਸੀਆਂ 15 ਦੇਸ਼ਾਂ ਵਿਚ ਕੀਤੀਆਂ, ਮਕਸਦ ਸਿਰਫ਼ ਲੋਕਾਂ ਨੂੰ ਕਰਮਕਾਂਡ ਤੋਂ ਕੱਢ ਕੇ ਸੱਚ ਦਾ ਰਾਹ ਦਿਖਾਉਣਾ ਤੇ ਦਿਖਾਵੇ ਤੋਂ ਰਹਿਤ ਆਦਰਸ਼ ਜੀਵਨ ਜਾਂਚ ਸਿਖਾਉਣਾ ਸੀ | ਇਸੇ ਮਾਰਗ 'ਤੇ ਚੱਲਣ ਲਈ ਬਾਕੀ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਸੇਧ ਦਿੱਤੀ | ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇੰਦੌਰ ਯੂਨਿਟ ਵਲੋਂ ਆਨਲਾਈਨ ਵਿਚਾਰ ਚਰਚਾ ਕਰਵਾਈ ਗਈ ਜਿਸ ਵਿਚ ਮੱਧ ਪ੍ਰਦੇਸ਼ ਦੀਆਂ ਚੋਣਵੀਆਂ ਬੀਬੀਆਂ ਨੇ ਹਿੱਸਾ ਲਿਆ | ਮੱਧ ਪ੍ਰਦੇਸ਼ ਪੰਜਾਬੀ ਸਾਹਿਤ ਅਕੈਡਮੀ ਦੀ ਡਾਇਰੈਕਟਰ ਬੀਬੀ ਨੀਰੂ ਸਿੰਘ ਗਿਆਨੀ ਨੇ ਕਿਹਾ ਕਿ ਗੁਰੂ ਸਾਹਿਬ ਨੇ ਇਸਤਰੀ ਤੇ ਮਰਦ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ | ਔਰਤ ਨੂੰ ਹਰ ਅਹੁਦੇ ਦਾ ਹੱਕ ਹੈ ਇਹ ਨਹੀਂ ਕਿ ਆਪਣੇ ਪਤੀ ਦੀ ਲੰਬੀ ਉਮਰ ਲਈ ਰੋਟੀ ਤੋਂ ਭੁੱਖੀ ਰਹਿ ਕੇ ਚੰਦਰਮਾ ਦੇ ਚੜ੍ਹਨ ਤੇ ਪਤੀ ਪਰਮੇਸ਼ਵਰ ਦੇ ਦਰਸ਼ਨਾਂ ਦੀ ਉਡੀਕ ਕਰਦੀ ਰਹੇ | ਕੀ ਕਰਵਾਚੌਥ ਦਾ ਵਰਤ ਰੱਖਣ ਨਾਲ ਕੋਈ ਅਕਾਲ ਚਲਾਣਾ ਨਹੀਂ ਕਰਦਾ? ਜ਼ਿੰਦਗੀ ਤੇ ਮੌਤ ਇਕ ਅਟੱਲ ਸੱਚਾਈ ਹੈ ਜੋ ਪਰਮਾਤਮਾ ਦੇ ਹੱਥ ਵਿਚ ਹੈ | ਮੱਧ ਪ੍ਰਦੇਸ਼ ਸਿੱਖ ਨਾਰੀ ਮੰਚ ਦੀ ਪ੍ਰਧਾਨ ਤੇ ਉੱਘੀ ਵਿਚਾਰਕ ਡਾ. ਚਰਨਜੀਤ ਕੌਰ ਅਨੁਸਾਰ ਵਰਤ ਰੱਖਣਾ ਹੈ ਤਾਂ ਸੱਚੇ-ਸੁੱਚੇ ਆਚਾਰਾਂ ਦਾ ਰੱਖੋ, ਜੀਭ ਨਾਲ ਮਿੱਠਾ ਬੋਲੋ, ਨੇਤਰਾਂ ਨਾਲ ਚੰਗਾ ਦੇਖੋ, ਸੇਵਾ ਕਰੋ ਪੰਗਤ ਕਰੋ, ਭਾਂਡਿਆਂ ਦੀ ਅਤੇ ਜੋੜਿਆਂ ਦੀ ਸੇਵਾ ਕਰੋ | ਗੁਰੂ ਸਾਹਿਬ ਦਾ ਫਰਮਾਣ ਹੈ..... 'ਛੋਡਹਿ ਅੰਨੁ ਕਰਹਿ ਪਾਖੰਡ¨ ਨਾ ਉਹ ਸੋਹਾਗਨਿ ਨਾ ਓਹਿ ਰੰਡ | |' ਬੀਬੀਆਂ ਨੂੰ ਚਾਹੀਦਾ ਹੈ ਕਿ ਉਹ ਪਖੰਡ ਛੱਡ ਕੇ ਗੁਰਮਤਿ ਅਨੁਸਾਰ ਜੀਵਨ ਜੀਊਣ | ਡਾ. ਚਰਨਜੀਤ ਕੌਰ ਨੇ ਸਮਾਜ ਵਿਚ ਵਧ ਰਹੀ ਬਿਮਾਰੀ ਸਿੱਖ ਬੀਬੀਆਂ ਵਲੋਂ ਕਰਵਾਚੌਥ ਦੇ ਵਰਤ ਰੱਖਣ ਤੇ ਚਿੰਤਾ ਪ੍ਰਗਟਾਈ ਹੈ | ਮਾਤਾ ਖੀਵੀ ਯੂਥ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਰੇਖੀ ਅਨੁਸਾਰ ਗੁਰਮਤਿ ਵਿਚ ਭੁੱਖੇ ਰਹਿ ਕੇ ਵਰਤ ਰੱਖਣਾ ਵਰਜਿਤ ਹੈ ਆਪਣੇ ਪਤੀ ਦੀ ਲੰਬੀ ਉਮਰ ਲਈ ਜ਼ਰੂਰੀ ਨਹੀਂ ਕਿ ਆਪਾ ਵਰਤ ਰੱਖੀਏ ਸਗੋਂ ਆਪਸੀ ਮੇਲ-ਮਿਲਾਪ, ਚੰਗੇ ਵਿਚਾਰ, ਆਪਸੀ ਵਿਸ਼ਵਾਸ, ਇਕ ਦੂਜੇ ਦਾ ਖਿਆਲ ਰੱਖਣਾ ਵੀ ਆਪਣੇ ਆਪ ਵਿਚ ਇਕ ਵਰਤ ਹੈ | ਗੁਰਮਤਿ ਦੇ 'ਭੂਖੇ ਭਗਤਿ ਨਾ ਕੀਜੈ¨' ਦੇ ਸਿਧਾਂਤ 'ਤੇ ਚੱਲਣ ਦੀ ਲੋੜ ਹੈ | ਮੱਧ ਪ੍ਰਦੇਸ਼-ਛੱਤੀਸਗੜ੍ਹ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਲੇਡੀਸ ਵਿੰਗ ਦੀ ਮੀਤ ਪ੍ਰਧਾਨ ਬੀਬੀ ਅਰਵਿੰਦਰ ਕੌਰ ਅਨੁਸਾਰ ਕਰਵਾਚੌਥ ਤੇ ਹੋਰ ਵਰਤ ਰੱਖਣੇ ਗੁਰਮਤਿ ਦੇ ਵਿਰੁੱਧ ਹਨ | ਇਹ ਕਰਮਕਾਂਡ ਹਨ ਜੋ ਕਿ ਸਿੱਖ ਬੀਬੀਆਂ ਨੂੰ ਸੋਭਾ ਨਹੀਂ ਦਿੰਦੇ | ਜੇਕਰ ਵਰਤ ਰੱਖਣੇ ਹੀ ਹਨ ਤਾਂ ਕਿਸੇ ਦਾ ਦਿਲ ਨਹੀਂ ਦੁਖਾਓ, ਝੂਠ ਨਾ ਬੋਲੋ, ਗ਼ਰੀਬ ਮਾਰ ਨਾ ਕਰੋ, ਪਰਾਇਆ ਹੱਕ ਨਾ ਮਾਰੋ | ਸਿੱਖ ਸਿਕਲੀਗਰਾਂ 'ਤੇ ਪੀ.ਐੱਚ.ਡੀ. ਕਰਨ ਵਾਲੀ ਦੁਨੀਆ ਦੀ ਪਹਿਲੀ ਬੀਬੀ ਡਾ. ਹਰਪ੍ਰੀਤ ਕੌਰ ਅਨੁਸਾਰ ਜਿਹੜੀਆਂ ਸਿੱਖ ਬੀਬੀਆਂ ਵਰਤ ਰੱਖਦੀਆਂ ਹਨ ਉਹ ਇਹ ਗੱਲ ਭੁੱਲ ਜਾਂਦੀਆਂ ਹਨ ਕਿ ਗੁਰਮਤਿ ਤੇ ਮਨਮਤਿ ਦੋਨੋਂ ਗੱਲਾਂ ਇਕੱਠੀਆਂ ਨਹੀਂ ਹੋ ਸਕਦੀਆਂ | ਕੌਮ ਨੂੰ ਲੰਗਰਾਂ 'ਤੇ ਹੁਣ ਜ਼ਿਆਦਾ ਪੈਸ ਨਹੀਂ ਖ਼ਰਚ ਕਰਨਾ ਚਾਹੀਦਾ ਬਲਕਿ ਸਾਡੇ ਸਿੱਖਾਂ ਦੇ ਤਿਉਹਾਰਾਂ 'ਤੇ ਖ਼ਰਚ ਕਰਨਾ ਚਾਹੀਦਾ ਹੈ ਤਾਂ ਜੋ ਅਗਲੀ ਪੀੜ੍ਹੀ ਨੂੰ ਪਤਾ ਲੱਗੇ ਕਿਹੜੇ ਤਿਉਹਾਰ ਸਾਡੇ ਹਨ ਕਿਹੜੇ ਨਹੀਂ ਹਨ | ਕਰਵਾਚੌਥ ਦੇ ਵਰਤ ਰੱਖਣ ਵਾਲੀਆਂ ਗੁਰੂ ਘਰ ਦੀਆਂ ਦੋਖੀ ਹੁੰਦੀਆਂ ਹਨ | ਅੰਤ ਵਿਚ ਬੀਬੀ ਪਰਮਜੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ |

ਖ਼ਬਰ ਸ਼ੇਅਰ ਕਰੋ

 

ਅੰਤਰਰਾਸ਼ਟਰੀ ਵਪਾਰ ਮੇਲੇ 'ਚ ਉੱਤਰ ਪ੍ਰਦੇਸ਼ ਹੋਵੇਗਾ ਫੋਕਸ ਸਟੇਟ

ਨਵੀਂ ਦਿੱਲੀ, 21 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਚ 14 ਨਵੰਬਰ ਨੂੰ 40ਵਾਂ ਅੰਤਰਰਾਸ਼ਟਰੀ ਵਪਾਰ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਵੀ ਜ਼ੋਰਾਂ 'ਤੇ ਹੋ ਰਹੀਆਂ ਹਨ | ਇਸ ਮੇਲੇ ਪ੍ਰਤੀ ਆਈ.ਟੀ.ਪੀ.ਓ. ਵਲੋਂ ਕੋਰੋਨਾ ਦੀ ਰੋਕਥਾਮ ...

ਪੂਰੀ ਖ਼ਬਰ »

ਉਲਪਿੰਕ ਤਗਮਾ ਜੇਤੂ ਭਲਵਾਨ ਬਜਰੰਗ ਪੂਨੀਆ ਵਲੋਂ ਮੁੱਖ ਮੰਤਰੀ ਕੇਜਰੀਵਾਲ ਨਾਲ ਮੁਲਾਕਾਤ

ਨਵੀਂ ਦਿੱਲੀ, 21 ਅਕਤੂਬਰ (ਜਗਤਾਰ ਸਿੰਘ)-ਟੋਕੀਓ ਓਲਪਿੰਕ 'ਚ ਕਾਂਸੇ ਦਾ ਤਗਮਾ ਜੇਤੂ ਭਾਰਤੀ ਭਲਵਾਨ ਬਜਰੰਗ ਪੁਨੀਆ ਨੇ ਦਿੱਲੀ ਸਕਤੱਰੇਤ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਕੇਜਰੀਵਾਲ ਅਤੇ ਭਲਵਾਨ ਪੁਨੀਆ ਦੇ ਵਿਚਕਾਰ ਭਾਰਤ ਦੇ ...

ਪੂਰੀ ਖ਼ਬਰ »

ਸਿਸੋਦੀਆ ਨੇ ਵੈਸਟ ਵਿਨੋਦ ਨਗਰ ਵਿਖੇ ਮਾਫੀਆ ਵਲੋਂ ਕਬਜ਼ਾਈ ਜ਼ਮੀਨ ਕਰਵਾਈ ਖਾਲੀ

ਨਵੀਂ ਦਿੱਲੀ, 21 ਅਕਤੂਬਰ (ਜਗਤਾਰ ਸਿੰਘ)- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੈਸਟ ਵਿਨੋਦ ਨਗਰ ਦੇ ਸਥਾਨਕ ਡੀ.ਐਮ. ਅਤੇ ਹੋਰਨਾ ਅਧਿਕਾਰੀਆਂ ਨਾਲ ਵੈਸਟ ਵਿਨੋਦ ਨਗਰ ਇਲਾਕੇ ਦਾ ਦੌਰਾ ਕਰਕੇ ਮਾਫੀਆ ਵਲੋਂ ਕਬਜਾ ਕੀਤੀ ਗਈ ਜ਼ਮੀਨ ਨੂੰ ਖਾਲੀ ਕਰਵਾਇਆ ਅਤੇ ...

ਪੂਰੀ ਖ਼ਬਰ »

ਏਲਨਾਬਾਦ ਉਪ ਚੋਣ 'ਚ ਇਨੈਲੋ ਉਮੀਦਵਾਰ ਦਾ ਸਮਰਥਨ ਕਰੇਗਾ ਸ਼੍ਰ. ਅ. ਦ. - ਚੰਦੂਮਾਜਰਾ

ਸ਼ਾਹਬਾਦ ਮਾਰਕੰਡਾ, 21 ਅਕਤੂਬਰ (ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਐਲਨਾਬਾਦ ਜ਼ਿਲ੍ਹਾ ਸਿਰਸਾ ਦੀ ਉਪ ਚੋਣ 'ਚ ਇਨੈਲੋ ਉਮੀਦਵਾਰ ਅਭੈ ਸਿੰਘ ਚੌਟਾਲਾ ਦਾ ਸਮਰਥਨ ਕਰਦੇ ਹੋਏ ਉਸ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕੰਮ ਕਰੇਗਾ | ਇਹ ਦਾਅਵਾ ਸ਼੍ਰੋਮਣੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਮਮਤਾ ਬੈਨਰਜੀ ਪੰਜ ਦਿਨਾ ਦੌਰੇ 'ਤੇ 28 ਨੂੰ ਗੋਆ ਜਾਣਗੇ

ਕੋਲਕਾਤਾ, 21 ਅਕਤੂਬਰ (ਰਣਜੀਤ ਸਿੰਘ ਲੁਧਿਆਣਵੀ)-ਮੁੱਖ ਮੰਤਰੀ ਮਮਤਾ ਬੈਨਰਜੀ 28 ਅਕਤੂਬਰ ਨੂੰ ਪੰਜ ਰੋਜਾ ਦੌਰੇ 'ਤੇ ਗੋਆ ਜਾਣਗੇ | ਇਥੇ ਇਹ ਜਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਚ ਜਿੱਤ ਤੋਂ ਬਾਦ ਤਿ੍ਣਮੂਲ ਕਾਂਗਰਸ ਨੇ ਭਾਜਪਾ ਦੀ ਸੱਤਾ ਵਾਲੇ ਰਾਜਾਂ ਚ ਪਾਰਟੀ ਦੇ ...

ਪੂਰੀ ਖ਼ਬਰ »

ਪੇਟੀਐਮ ਰਾਹੀਂ ਆਨਲਾਈਨ ਨਕਦੀ ਚੋਰੀ ਕਰਨ ਦੇ ਦੋਸ਼ 'ਚ ਮੁਲਜ਼ਮ ਕਾਬੂ

ਗੂਹਲਾ ਚੀਕਾ/ਕੈਥਲ, 21 ਅਕਤੂਬਰ (ਓ.ਪੀ. ਸੈਣੀ)-ਪੁਲਿਸ ਵਲੋਂ ਸਾਈਬਰ ਅਪਰਾਧਾਂ ਦੀ ਰੋਕਥਾਮ ਬਾਰੇ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਪੁਲਿਸ ਐੱਸ.ਪੀ. ਲੋਕੇਂਦਰ ਸਿੰਘ ਦੇ ਆਦੇਸ਼ਾਂ ਅਨੁਸਾਰ ਅਜਿਹੇ ਅਪਰਾਧੀਆਂ ਵਿਰੁੱਧ ਸ਼ਿਕੰਜਾ ਕੱਸ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ 'ਚ ਮੁਫਤ ਸਿਹਤ ਜਾਂਚ ਤੇ ਕੋਵਿਡ ਟੀਕਾਕਰਨ ਕੈਂਪ ਅੱਜ

ਰਤੀਆ, 21 ਅਕਤੂਬਰ (ਬੇਅੰਤ ਕੌਰ ਮੰਡੇਰ)- ਸ਼ਹਿਰ ਦੇ ਪੁਰਾਣਾ ਬਾਜ਼ਾਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ 'ਤੇ ਮੁਫਤ ਸਿਹਤ ਜਾਂਚ ਅਤੇ ਕੋਵਿਡ ਟੀਕਾਕਰਨ ਕੈਂਪ ਲਗਾਇਆ ਜਾਵੇਗਾ | ਉਕਤ ...

ਪੂਰੀ ਖ਼ਬਰ »

ਜੀ.ਐਨ.ਜੀ. ਕਾਲਜ ਦੇ ਹਿੰਦੀ ਦਿਵਸ ਮੌਕੇ ਕਰਵਾਏ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ

ਯਮੁਨਾਨਗਰ, 21 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਗਰਲਜ਼ (ਜੀ. ਐਨ. ਜੀ.) ਕਾਲਜ ਦੇ ਹਿੰਦੀ ਵਿਭਾਗ ਵਲੋਂ ਸਟੇਟ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਹਿੰਦੀ ਦਿਵਸ ਮੌਕੇ ਕਰਵਾਏ ਗਏ ਆਨਲਾਈਨ ਮੁਕਾਬਲਿਆਂ ਦੇ ਜੇਤੂਆਂ ਨੂੰ ਨਕਦ ਰਾਸ਼ੀ ਅਤੇ ਸਰਟੀਫ਼ਿਕੇਟ ਦੇ ਕੇ ...

ਪੂਰੀ ਖ਼ਬਰ »

ਮਾਡਰਨ ਜੇਲ੍ਹ 'ਚੋਂ 9 ਮੋਬਾਈਲ ਫ਼ੋਨ ਤੇ 8 ਸਿੰਮ ਕਾਰਡ ਬਰਾਮਦ

ਕਪੂਰਥਲਾ, 21 ਅਕਤੂਬਰ (ਸਡਾਨਾ)-ਮਾਡਰਨ ਜੇਲ੍ਹ 'ਚ ਬੰਦ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਕੇਸ ਦਰਜ ਕੀਤਾ ਹੈ | ਮਾਮਲੇ ਦੇ ਤਫ਼ਤੀਸ਼ੀ ਏ.ਐਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਤੋਂ ਮਿਲੀ ਸ਼ਿਕਾਇਤ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਸ਼ੁਰੂ

ਰਤੀਆ, 21 ਅਕਤੂਬਰ (ਬੇਅੰਤ ਕੌਰ ਮੰਡੇਰ)- ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸਾਹਿਬ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗਏ | ਜਿਨ੍ਹਾਂ ਦੇ ਭੋਗ 22 ਅਕਤੂਬਰ ਨੂੰ ...

ਪੂਰੀ ਖ਼ਬਰ »

'ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ' ਤਹਿਤ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲਗਾਇਆ ਕੈਂਪ

ਨਰਾਇਣਗੜ੍ਹ, 21 ਅਕਤੂਬਰ (ਪੀ ਸਿੰਘ)-ਨਰਾਇਣਗੜ੍ਹ ਦੇ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ 'ਚ ਉਪ ਮੰਡਲ ਸੇਵਾਵਾਂ ਅਥਾਰਟੀ ਵਲੋਂ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਮਾਈਕਰੋ ਕਾਨੂੰਨੀ ਸੇਵਾ ਕੈਂਪ ਲਗਾਇਆ ਗਿਆ, ਜਿਸ 'ਚ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ-ਕਮ ਸਕੱਤਰ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਅਨੁਸ਼ਾਸਨ ਦੇਣ 'ਚ ਐਨ. ਐਸ. ਐਸ. ਦਾ ਮਹੱਤਵਪੂਰਨ ਯੋਗਦਾਨ-ਸੁਰੇਸ਼ ਕੁਮਾਰ

ਫ਼ਤਿਹਾਬਾਦ, 21 ਅਕਤੂਬਰ (ਹਰਬੰਸ ਸਿੰਘ ਮੰਡੇਰ)- ਪਿੰਡ ਜਾਂਡਲੀ ਕਲਾਂ ਵਿਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਚੱਲ ਰਹੇ ਜ਼ਿਲ੍ਹਾ ਪੱਧਰੀ ਐਨ.ਐਨ.ਐਸ. ਕੈਂਪ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੇ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਸੁਰੇਸ਼ ਕੁਮਾਰ ਨੇ ਮੁੱਖ ...

ਪੂਰੀ ਖ਼ਬਰ »

ਨਿਸ਼ਾਨ ਸਾਹਿਬ ਦੀ ਸੇਵਾ ਕਰ ਕੇ ਪ੍ਰਕਾਸ਼ ਦਿਹਾੜਾ ਮਨਾਇਆ

ਨਡਾਲਾ, 21 ਅਕਤੂਬਰ (ਮਾਨ)-ਨਡਾਲਾ ਵਿਖੇ ਭਗਵਾਨ ਵਾਲਮੀਕਿ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ | ਇਸ ਸੰਬੰਧੀ ਨਡਾਲਾ ਦੇ ਵਾਰਡ ਨੰ 1 ਵਿਖੇ ਭਗਵਾਨ ਵਾਲਮੀਕਿ ਮੰਦਰ ਵਿਖੇ ਸੰਗਤਾਂ ਨੇ ਸ਼ਮੂਲੀਅਤ ਕੀਤੀ ਤੇ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਅਕਾਲੀ ਆਗੂਆਂ ਨੇ ਪੁੱਛਿਆ ਸਿਵਲ ਹਸਪਤਾਲ ਫਗਵਾੜਾ 'ਚ ਦਾਖਲ ਮਰੀਜ਼ਾਂ ਦਾ ਹਾਲ

ਫਗਵਾੜਾ, 21 ਅਕਤੂਬਰ (ਚਾਨਾ)-ਫਗਵਾੜਾ ਦੇ ਮੁਹੱਲਾ ਸ਼ਿਵਪੁਰੀ, ਸ਼ਾਮ ਨਗਰ ਅਤੇ ਪੀਪਾਰੰਗੀ 'ਚ ਪੀਣ ਵਾਲੇ ਦੂਸ਼ਿਤ ਪਾਣੀ ਦੀ ਸਪਲਾਈ ਨਾਲ ਬਿਮਾਰ ਹੋਏ ਦਰਜਨਾਂ ਲੋਕਾਂ ਦਾ ਹਾਲ ਪੁੱਛਣ ਲਈ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਵਰਕਰਾਂ ਨੇ ਸਿਵਲ ਹਸਪਤਾਲ ਫਗਵਾੜਾ ਦਾ ਦੌਰਾ ...

ਪੂਰੀ ਖ਼ਬਰ »

ਡੀ.ਏ.ਪੀ. ਖਾਦ ਲੈਣ ਲਈ ਕਿਸਾਨ ਹੋ ਰਹੇ ਖਜ਼ਲ-ਖੁਆਰ

ਸਿਰਸਾ, 21 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਹਾੜੀ ਦੀ ਬੀਜਾਈ ਦਾ ਕੰਮ ਸ਼ੁਰੂ ਹੁੰਦੇ ਹੀ ਡੀਏਪੀ ਖਾਦ ਦੀ ਭਾਰੀ ਕਿੱਲਤ ਹੋ ਗਈ ਹੈ | ਖਾਦ ਲੈਣ ਲਈ ਕਿਸਾਨਾਂ ਨੂੰ ਲੰਮੀਆਂ ਲੰਮੀਆਂ ਲਾਈਨਾਂ 'ਚ ਲੱਗ ਕੇ ਘੰਟਿਆਂ ਬੱਧੀ ਇੰਤਜਾਰ ਕਰਨਾ ਪੈ ਰਿਹਾ ਹੈ | ਹਾੜੀ ਦੀ ਬੀਜਾਈ ਦਾ ...

ਪੂਰੀ ਖ਼ਬਰ »

ਵਾਲਮੀਕਿ ਸਮਾਜ ਦੇ ਵਿਕਾਸ ਦਾ ਮੁੱਖ ਰਸਤਾ ਸਿੱਖਿਆ ਹੈ-ਹਰਦੀਪ ਸਿੰਘ

ਫ਼ਤਿਹਾਬਾਦ, 21 ਅਕਤੂਬਰ (ਹਰਬੰਸ ਸਿੰਘ ਮੰਡੇਰ)- ਭਗਵਾਨ ਵਾਲਮੀਕਿ ਜਯੰਤੀ ਦੇ ਮੌਕੇ ਸਮਾਜਿਕ ਸੰਸਥਾ ਜ਼ਿੰਦਗੀ ਨੇ ਮੁਸ਼ਕਲਾਂ ਦੇ ਮੱਦੇਨਜ਼ਰ ਸਫਲਤਾ ਹਾਸਲ ਕਰਨ ਵਾਲੇ ਵਾਲਮੀਕਿ ਸਮਾਜ ਦੀਆਂ ਪ੍ਰਤਿਭਾਵਾਂ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ...

ਪੂਰੀ ਖ਼ਬਰ »

ਲਖੀਮਪੁਰ ਖੀਰੀ ਕਾਂਡ ਦੌਰਾਨ ਮਾਰੇ ਗਏ ਕਿਸਾਨਾਂ ਦੀਆਂ ਅਸਥੀਆਂ ਪੱਛਮੀ ਯਮੁਨਾ ਨਹਿਰ 'ਚ ਜਲ ਪ੍ਰਵਾਹ

ਕਰਨਾਲ, 21 ਅਕਤੂਬਰ (ਗੁਰਮੀਤ ਸਿੰਘ ਸੱਗੂ)-ਲਖਮੀਪੁਰ ਖੀਰੀ ਵਿਖੇ ਕਿਸਾਨਾਂ ਨਾਲ ਵਾਪਰੇ ਕਾਂਡ ਦੌਰਾਨ ਮਾਰੇ ਗਏ ਕਿਸਾਨਾਂ ਦੀਆਂ ਅਸਥੀਆਂ ਨੂੰ ਅੱਜ ਸੀ. ਐਮ. ਸਿਟੀ. ਹਰਿਆਣਾ ਕਰਨਾਲ ਵਿਖੇ ਪੱਛਮੀ ਯਮੁਨਾ ਨਹਿਰ ਵਿਚ ਜਲ ਪ੍ਰਵਾਹ ਕੀਤਾ ਗਿਆ | ਇਸ ਤੋਂ ਪਹਿਲਾਂ ਨਹਿਰ ਦੇ ...

ਪੂਰੀ ਖ਼ਬਰ »

ਭਾਜਪਾ-ਜਜਪਾ ਸਵਾਰਥ ਦਾ ਗੱਠਜੋੜ, ਇਕ ਵੀ ਵਾਅਦਾ ਨਹੀਂ ਕੀਤਾ ਪੂਰਾ-ਹੁੱਡਾ

ਸਿਰਸਾ, 21 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਹਰਿਆਣਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਭਾਜਪਾ ਤੇ ਜਜਪਾ ਨੇ ਵੱਖ ਵੱਖ ਮੁੱਦਿਆਂ 'ਤੇ ਚੋਣ ਲੜੀ ਸੀ ਪਰ ਚੋਣਾਂ ਮਗਰੋਂ ਆਪਣੇ ਸਵਾਰਥ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX