ਮੰਡੀ ਕਿੱਲਿਆਂਵਾਲੀ, 22 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਅਨਾਜ ਮੰਡੀ ਕਿੱਲਿਆਂਵਾਲੀ ਵਿਖੇ ਝੋਨਾ ਖ਼ਰੀਦ ਵਿਚ ਪੰਜ ਤੋਂ ਅੱਠ ਫ਼ੀਸਦੀ ਕਟੌਤੀ ਵਜੋਂ ਕਿਸਾਨਾਂ ਦੀ ਵੱਡੀ ਲੁੱਟ, ਝੋਨੇ ਦੇ ਬੀਜ ਦੀ ਕਿਸਮ ਅਤੇ ਟੁੱਟ ਦੇ ਨਾਂਅ 'ਤੇ ਛੋਟੇ ਕਿਸਾਨਾਂ ਦੀ ਵੱਡੀ ਖੱਜਲ ਖ਼ੁਆਰੀ ਸਾਹਮਣੇ ਆਈ ਹੈ ਜਿਸ ਦੇ ਖ਼ਿਲਾਫ਼ ਅੱਜ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਮੰਡੀ ਕਿੱਲਿਆਂਵਾਲੀ ਵਿਖੇ ਜਰਨੈਲੀ ਸੜਕ 'ਤੇ ਟਰਾਲੀਆਂ ਖੜ੍ਹਾ ਕੇ ਜਾਮ ਲਗਾ ਦਿੱਤਾ | ਸਰਹੱਦੀ ਦਾਣਾ ਮੰਡੀ ਦੇ ਨੇੜੇ ਸਿਰਫ਼ ਦੋ ਸ਼ੈਲਰ ਹਨ | ਮੁਜ਼ਾਹਰਾਕਾਰੀ ਕਿਸਾਨਾਂ ਦਾ ਸਿਧਾ ਦੋਸ਼ ਸੀ ਕਿ ਸਰਕਾਰ ਵਲੋਂ ਝੋਨੇ ਦੀ ਟੁੱਟ ਦੇ ਪੰਜ ਫ਼ੀਸਦੀ ਤੋਂ ਦੋ ਫ਼ੀਸਦ ਨਿਯਮ ਦੇ ਨਮੀ ਘੱਟ-ਵੱਧ ਦੇ ਬਹਾਨੇ ਇਨ੍ਹਾਂ ਨੂੰ ਰੋਣ-ਹਾਕਾ ਕੀਤਾ ਹੋਇਆ ਹੈ | ਇਸ ਦੇ ਇਲਾਵਾ ਆੜ੍ਹਤੀਆਂ ਤੇ ਸ਼ੈਲਰ ਸੰਚਾਲਕਾਂ ਦੀ ਕਥਿਤ ਮਨਮਾਨੀਆਂ ਸਦਕਾ ਵੱਡੇ ਕਿਸਾਨਾਂ ਨਾਲ 'ਖਾਲੀ-ਭਰੀ' ਖ਼ਰੀਦ ਕੀਤੀ ਜਾ ਰਹੀ ਹੈ | ਜਦੋਂਕਿ ਛੋਟੇ ਕਿਸਾਨਾਂ 'ਤੇ ਖਾਲੀ-ਭਰੀ ਖ਼ਰੀਦ ਲਈ ਦਬਾਅ ਬਣਾਇਆ ਜਾ ਰਿਹਾ ਹੈ | ਭਾਕਿਯੂ ਆਗੂ ਡਾਕਟਰ ਪਾਲਾ ਸਿੰਘ ਦੇ ਇਲਾਵਾ ਮਹਿਣਾ ਦੇ ਕਿਸਾਨ ਪਰਮਜੀਤ ਸਿੰਘ, ਕਿੱਲਿਆਂਵਾਲੀ ਦੇ ਕਿਸਾਨ ਸੁਖਦੀਪ ਸਿੰਘ ਨੰਬਰਦਾਰ, ਕੁਲਬੀਰ ਸਿੰਘ ਮਹਿਣਾ, ਜਸਪਾਲ ਸਿੰਘ ਕਿੱਲਿਆਂਵਾਲੀ, ਬਲਕੌਰ ਸਿੰਘ ਕਾਲਝਰਾਨੀ, ਇਕਬਾਲ ਸਿੰਘ ਢਾਣੀ ਸਿੰਘੇਵਾਲਾ ਅਤੇ ਗੁਰਪ੍ਰੀਤ ਸਿੰਘ ਸਿੰਘੇਵਾਲਾ ਸਮੇਤ ਹੋਰਨਾਂ ਕਿਸਾਨਾਂ ਨੇ ਕਿਹਾ ਕਿ ਉਹ ਕਰੀਬ ਦਸ ਦਿਨਾਂ ਤੋਂ ਦਾਣਾ ਮੰਡੀ ਵਿਚ ਭਟਕ ਰਹੇ ਹਨ | ਮੰਡੀ ਵਿਚ ਖ਼ਰੀਦ ਦੇ ਪ੍ਰਬੰਧ ਬੇਹੱਦ ਮਾੜੇ ਹਨ | ਮੰਡੀ ਵਿਚ ਵੱਡੇ ਕਿਸਾਨਾਂ ਵੱਲੋਂ ਗ਼ੈਰ-ਕਾਨੰੂਨੀ ਤੌਰ 'ਤੇ ਖਾਲੀ-ਭਰੀ ਤਹਿਤ ਵੇਚੀ ਫ਼ਸਲ ਸਹੀ ਢੰਗ ਨਾਲ ਉੱਠ ਰਹੀ ਹੈ, ਮੰਡੀ ਦੇ ਫੜ 'ਤੇ ਝੋਨੇ ਦੀ ਇਸ ਗ਼ਲਤ ਢੰਗ ਕੀਤੀ ਖ਼ਰੀਦ ਦੇ ਵੱਡੇ ਵੱਡੇ ਢੇਰ ਗਵਾਹ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਉਹ ਖੇਤਾਂ ਵਿੱਚੋਂ ਮੰਡੀ ਵਿਚ 17 ਨਮੀ ਲੈ ਕੇ ਆਏ ਹਨ | ਸ਼ੈਲਰ ਵਾਲੇ ਦੋ ਦੋ ਵਾਰ ਪੱਖੇ ਲਗਵਾ ਕੇ ਲਗਵਾਉਂਦੇ ਹਨ ਜਿਸ ਨਾਲ ਨਮੀ 14 'ਤੇ ਆ ਰਹੀ ਹੈ | ਇਸ ਪੱਧਰ 'ਤੇ ਝੋਨੇ ਵਿਚ ਟੁੱਟ ਹੋ ਜਾਂਦੀ ਜਾਂਦੀ ਹੈ ਜਿਸ ਨੂੰ ਸ਼ੈਲਰ ਨਕਾਰ ਦਿੰਦੇ ਹਨ | ਘੁਮਿਆਰਾ ਦੇ ਕਿਸਾਨ ਹਰਦੀਪ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੇ ਝੋਨੇ ਦੀ ਨਮੀ 16 ਹੈ | ਇਸ ਦੇ ਬਾਵਜੂਦ ਉਸ ਤੋਂ ਪ੍ਰਤੀ ਕੁਇੰਟਲ ਦੋ ਸੌ ਰੁਪਏ ਕਾਟ ਭਾਵ ਪੰਜ ਕਿੱਲੋ ਕਟੌਤੀ ਮੰਗੀ ਗਈ | ਉਸ ਨੇ ਨਾਂਹ ਕੀਤੀ ਤਾਂ ਉਸ ਦਾ ਝੋਨਾ ਨਹੀਂ ਖ਼ਰੀਦਿਆ ਗਿਆ | ਇਸੇ ਤਰ੍ਹਾਂ ਮਹਿਣਾ ਦੇ ਪਰਮਜੀਤ ਸਿੰਘ ਨੇ ਖ਼ਰੀਦ ਵਿਚ ਪੀ ਆਰ 14, ਪੀ ਆਰ 11 ਤੇ ਹਾਈਬਿ੍ਡ ਦੀ ਕਿਸਮਾਂ ਨੂੰ ਖ਼ਰੀਦਣ ਤੋਂ ਨਾਂਹ ਕੀਤੀ ਜਾ ਰਹੀ ਹੈ | ਕਿਸਾਨਾਂ ਦੇ ਧਰਨੇ ਮੌਕੇ ਜਨਤਕ ਤੌਰ 'ਤੇ ਲੁੱਟ ਦੀ ਕਹਾਣੀ ਖੁੱਲ੍ਹਣ 'ਤੇ ਕਈ ਆੜ੍ਹਤੀਏ ਵੀ ਸਿੱਧੇ ਅਸਿੱਧੇ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਵੇਖੇ ਗਏ | ਇਸ ਮੌਕੇ ਲੰਬੀ ਥਾਣੇ ਦੇ ਅਮਨਦੀਪ ਸਿੰਘ , ਚੌਕੀ ਮੁਖੀ ਪਿ੍ਤਪਾਲ ਸਿੰਘ ਤੇ ਮਾਰਕਫੈੱਡ ਦੇ ਇੰਸਪੈਕਟਰ ਸੁਖਰਾਜ ਮੌਜੂਦ ਸਨ | ਭਾਕਿਯੂ ਦੇ ਬਲਾਕ ਆਗੂ ਡਾਕਟਰ ਪਾਲਾ ਸਿੰਘ ਨੇ ਕਿਹਾ ਕਿ ਅਫ਼ਸਰਾਂ ਵਲੋਂ ਸਹੀ ਖ਼ਰੀਦ ਦੇ ਭਰੋਸੇ 'ਤੇ ਧਰਨਾ ਮੁਲਤਵੀ ਕਰ ਦਿੱਤਾ ਗਿਆ | ਇੰਸਪੈਕਟਰ ਸੁਖਰਾਜ ਸਿੰਘ ਨੇ ਕਿਹਾ ਕਿ ਮੁਕਤਸਰ ਖੇਤਰ ਦੇ ਕਈ ਸ਼ੈਲਰ ਇੱਥੇ ਖ਼ਰੀਦ ਕਰਨ ਲਈ ਤਾਇਨਾਤ ਹੋ ਗਏ ਹਨ | ਹੁਣ ਦਿੱਕਤ ਮੁੱਕ ਜਾਵੇਗੀ |
ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)-ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਵਾਸੀਆਂ ਨੂੰ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ, ਯੋਜਨਾਵਾਂ ਦਾ ਲਾਭ ਦੇਣ ਤੇ ਉਨ੍ਹਾਂ ਦੀਆਂ ਵੱਖ ਵੱਖ ਵਿਭਾਗਾਂ ਨਾਲ ਸਬੰਧਿਤ ...
ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)- ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਪਰਮਬੰਸ ਸਿੰਘ ਰੋਮਾਣਾ ਕੌਮੀ ਪ੍ਰਧਾਨ ਯੂਥ ਅਕਾਲੀ ਦਲ ਦੀ ਚੋਣ ਮੁਹਿੰਮ ...
ਫ਼ਰੀਦਕੋਟ, 22 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਗੈਸਟ ਫ਼ੈਕਲਟੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਸੁਖਜੀਤ ਸਿੰਘ ਦੀ ਅਗਵਾਈ 'ਚ ਸਰਕਾਰੀ ਬ੍ਰਿਜਿੰਦਰਾ ਕਾਲਜ ਦੇ ਗੇਟ 'ਤੇ ਦੂਜੇ ਦਿਨ ਵੀ ਧਰਨਾ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ...
ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)- ਜਵਾਹਰ ਨਵੋਦਿਆਂ ਵਿਦਿਆਲਿਆ ਪਿੰਡ ਕਾਊਣੀ ਜ਼ਿਲ੍ਹਾ ਫ਼ਰੀਦਕੋਟ ਵਿਚ ਵਿੱਦਿਅਕ ਸੈਸ਼ਨ 2022-23 ਲਈ 6ਵੀਂ ਜਮਾਤ ਵਿਚ ਦਾਖਲੇ ਲਈ ਆਨ ਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਮਲ ...
ਫ਼ਰੀਦਕੋਟ, 22 ਅਕਤੂਬਰ (ਸਰਬਜੀਤ ਸਿੰਘ)-ਪਿੰਡ ਡੋਡ ਵਸਨੀਕ ਇਕ ਨੌਜਵਾਨ ਵਲੋਂ ਪੁਲਿਸ ਨੂੰ ਦਿੱਤੀ ਗਈ ਦਰਖਾਸਤ 'ਤੇ ਕੀਤੀ ਗਈ ਮੁੱਢਲੀ ਪੜਤਾਲ ਤੋਂ ਬਾਅਦ ਪੁਲਿਸ ਵਲੋਂ ਦੋ ਕਰਨਾਲ ਤੇ ਇਕ ਦੁਬਈ ਵਸਨੀਕ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ...
ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)- ਪੰਜਾਬ ਸਰਕਾਰ ਦੇ ਡਾਇਰੈਕਟਰ ਸਿੱਖਿਆ ਵਿਭਾਗ (ਕਾਲਜਾਂ) ਪੰਜਾਬ ਵਲੋਂ ਪੰਜਾਬ ਦੇ ਸਰਕਾਰੀ ਕਾਲਜਾਂ ਲਈ ਅਸਿਸਟੈਂਟ ਪ੍ਰੋਫੈਸਰ ਜੌਗਰਫ਼ੀ ਦੀਆਂ 43 ਆਸਾਮੀਆਂ ਦੀ ਕੀਤੀ ਜਾ ਰਹੀ ਭਰਤੀ ਦਾ ਜੌਗਰਫ਼ੀ ਪੋਸਟ ਗਰੈਜੂਏਟ ...
ਫ਼ਰੀਦਕੋਟ, 22 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)- ਕੋਰੋਨਾ ਤੋਂ ਬਾਅਦ ਹੁਣ ਡੇਂਗੂ ਨੇ ਰਫ਼ਤਾਰ ਫ਼ੜਨੀ ਸ਼ੁਰੂ ਕਰ ਦਿੱਤੀ ਹੈ ਜਿਸ ਰਫ਼ਤਾਰ ਨਾਲ ਡੇਂਗੂ ਦੇ ਮਰੀਜ਼ ਵੱਧ ਰਹੇ ਹਨ | ਉਸ ਰਫ਼ਤਾਰ ਨਾਲ ਫ਼ੌਗਿੰਗ ਨਹੀਂ ਕੀਤੀ ਜਾ ਰਹੀ ਕਿਉਂਕਿ ਨਗਰ ਕੌਂਸਲ ਫ਼ਰੀਦਕੋਟ ਵਲੋਂ ...
ਜੈਤੋ, 22 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੈਤੋ ਵਲੋਂ ਬਾਬਾ ਪ੍ਰੇਮ ਸਿੰਘ ਸੋਸ਼ਲ ਵੈਲਫੇਅਰ ਕਲੱਬ ਰੋੜੀਕਪੂਰਾ ਦੇ ਸਹਿਯੋਗ ਨਾਲ ਪਿੰਡ ਦੇ ਅੰਦਰਲੇ ਗੁਰਦੁਆਰਾ ਸਾਹਿਬ ਵਿਖੇ 8 ਰੋਜ਼ਾ ਦਸਤਾਰ ਕੈਂਪ ਲਗਾਇਆ ਗਿਆ | ਕੈਂਪ ਦੇ ...
ਫ਼ਰੀਦਕੋਟ, 22 ਅਕਤੂਬਰ (ਸਤੀਸ਼ ਬਾਗ਼ੀ)- ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਨਾਨਕਸਰ ਸਾਹਿਬ ਢੀਮਾਂ ਵਾਲੀ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ ਜਿਸ ਦੌਰਾਨ ਸੰਗਤ ਨੂੰ ਫ਼ਲਦਾਰ ਬੂਟੇ ਵੀ ਵੰਡੇ ਗਏ | ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ...
ਕੋਟਕਪੂਰਾ, 22 ਅਕਤੂਬਰ (ਮੋਹਰ ਸਿੰਘ ਗਿੱਲ)- ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੇ ਨਜ਼ਦੀਕੀ ਰਿਸ਼ਤੇਦਾਰ, ਯੂਥ ਆਗੂ ਅਨੂਪ੍ਰਤਾਪ ਸਿੰਘ ਬਰਾੜ ਦੇ ਮਾਮਾ ਜੀ ਅਤੇ ਸਾਬਕਾ ਸਰਪੰਚ ਬਲਜੀਤ ਸਿੰਘ ਔਲਖ ਦੇ ਵੱਡੇ ਭਰਾ ਜਗਦੀਸ਼ ਸਿੰਘ ਔਲਖ (66) ਪੁੱਤਰ ਸਵਰਗੀ ...
ਕੋਟਕਪੂਰਾ, 22 ਅਕਤੂਬਰ (ਮੋਹਰ ਸਿੰਘ ਗਿੱਲ)- ਸਥਾਨਕ ਸ਼ਹਿਰ ਦੇ ਸਮਾਜ ਸੇਵੀ, ਸੀਨੀਅਰ ਸਿਟੀਜ਼ਨ, ਪੈਨਸ਼ਨਰ ਯੂਨੀਅਨ ਦੇ ਸੀਨੀਅਰ ਅਹੁਦੇਦਾਰ ਅਤੇ 'ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ' ਦੇ ਸੰਸਥਾਪਕ ਮਾਸਟਰ ਸੋਮਨਾਥ ਅਰੋੜਾ ਨਾਲ ਹੋਈ ਜ਼ਿਆਦਤੀ ਦਾ ਉਸ ...
ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)- ਡੇਂਗੂ ਸੀਜ਼ਨ ਨੂੰ ਮੱਦੇਨਜ਼ਰ ਰੱਖਦਿਆਂ ਇਸ ਤੋਂ ਬਚਾਅ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਨੇ ਸਿਹਤ ਵਿਭਾਗ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਜਿਸ ...
ਕੋਟਕਪੂਰਾ, 22 ਅਕਤੂਬਰ (ਮੋਹਰ ਸਿੰਘ ਗਿੱਲ, ਮੇਘਰਾਜ)- ਪਿੰਡ ਭਾਣਾ ਵਿਖੇ 8 ਕਿਲੋਮੀਟਰ ਲੰਬੀ ਪਾਈਪ ਲਾਈਨ ਪਾਉਣ ਦਾ ਕੰਮ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਨੇ ਸ਼ੁਰੂ ਕਰਵਾਇਆ | ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਦੇ ...
ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)- ਸਹਾਇਕ ਕਮਿਸ਼ਨਰ (ਜ) ਫ਼ਰੀਦਕੋਟ ਬਲਜੀਤ ਕੌਰ ਨੇ ਦੱਸਿਆ ਕਿ ਦੀਵਾਲੀ ਤੇ ਗੁਰਪੁਰਬ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ ਵਲੋਂ ਸਿਵਲ ਰਿਟ ਪਟੀਸ਼ਨ ਨੰ: 23548 ਆਫ 2017 ਵਿਚ ਦਿੱਤੇ ਗਏ ...
ਕੋਟਕਪੂਰਾ, 22 ਅਕਤੂਬਰ (ਮੋਹਰ ਸਿੰਘ ਗਿੱਲ, ਮੇਘਰਾਜ)- ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੀ ਖੁਸ਼ੀ 'ਚ ਸਥਾਨਕ ਵਾਲਮੀਕ ਭਾਈਚਾਰੇ ਤੇ ਹੋਰ ਸ਼ਰਧਾਲੂਆਂ ਵਲੋਂ ਕੱਢੀ ਗਈ ਸ਼ੋਭਾ ਯਾਤਰਾ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਉੱਘੇ ਸਮਾਜਸੇਵੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ...
ਕੋਟਕਪੂਰਾ, 22 ਅਕਤੂਬਰ (ਮੋਹਰ ਸਿੰਘ ਗਿੱਲ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਵਲੋਂ ਇੱਥੇ ਅਡਾਨੀ ਸੈਲੋ ਪਲਾਂਟ ਅੱਗੇ 124ਵੇਂ ਦਿਨ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਪੰਜਾਬ ਅੰਦਰ ਬੀ.ਐੱਸ.ਐਫ ਦਾ ...
ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)- ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਫ਼ਰੀਦਕੋਟ ਤੋਂ ਐਲਾਨੇ ਗਏ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਸਾਂਝੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਹੱਕ 'ਚ ਐਸ.ਸੀ ਵਿੰਗ ...
ਜੈਤੋ, 22 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)- ਸਥਾਨਕ ਸੀਵਰੇਜ ਤੇ ਵਾਟਰ ਸਪਲਾਈ ਬੋਰਡ ਦੀ ਅਣਦੇਖੀ ਦੇ ਚੱਲਦਿਆਂ ਸ਼ਹਿਰ ਅੰਦਰ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਬਣਿਆ ਹੋਇਆ ਹੈ ਉੱਥੇ ਹੀ ਲੋਕਾਂ ਦਾ ਘਰਾਂ ਤੇ ਦੁਕਾਨਾਂ 'ਚੋਂ ਨਿਕਲਣਾ ...
ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)- ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਦੀ ਯੋਗ ਅਗਵਾਈ ਹੇਠ ਸਰਕਾਰੀ ਦਫ਼ਤਰਾਂ 'ਚ 100 ਪ੍ਰਤੀਸ਼ਤ ਅਧਿਕਾਰੀਆਂ/ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪ੍ਰੀਤ ਮਹਿੰਦਰ ਸਿੰਘ ...
ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)- ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਫ਼ੂਡ ਕਮਿਸ਼ਨਰ ਫ਼ਰੀਦਕੋਟ ਡਾ. ਰਾਜੀਵ ਜੋਸ਼ੀ ਵਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸ਼ਹਿਰ ਦੀਆਂ ਤਕਰੀਬਨ ਅੱਧੀ ਦਰਜਨ ਤੋਂ ਜ਼ਿਆਦਾ ਮਠਿਆਈ ...
ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਸ਼ਹਿਰ ਦੇ ਵਾਰਡ ਨੰ: 6 ਵਿਖੇ ਸ਼ੋ੍ਰਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕੋਟਸੁਖੀਆ ਦੀ ਪ੍ਰਧਾਨਗੀ ਹੇਠ ਇਕ ਵਰਕਰ ਮੀਟਿੰਗ ਕੀਤੀ ਗਈ | ਮੀਟਿੰਗ 'ਚ ਸੁਰਜੀਤ ਸਿੰਘ ਸ਼ਤਾਬ ਨੇ ...
ਜੈਤੋ, 22 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)- ਮਹਾਨ ਦਾਨੀ ਮਾਤਾ ਅਮਰ ਕੌਰ ਦੁੱਲਟ (ਭਗਤੂਆਣਾ) ਦੀ ਯਾਦ ਵਿਚ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਹਸਪਤਾਲ (ਚੈਨਾ ਰੋਡ) ਜੈਤੋ ਵਿਖੇ ਅੱਖਾਂ ਦਾ ਮੁੁਫ਼ਤ ਜਾਂਚ ਕੈਂਪ ਬ੍ਰਹਮਲੀਨ ਸੰਤ ਕਰਨੈਲ ਦਾਸ ਤੇ ਸਵਾਮੀ ਬ੍ਰਹਮ ਮੁੁਨੀ ...
ਬਾਜਾਖਾਨਾ, 22 ਅਕਤੂਬਰ (ਜਗਦੀਪ ਸਿੰਘ ਗਿੱਲ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੀ ਮਹੀਨਾਵਾਰ ਮੀਟਿੰਗ ਡਾ: ਗੁਰਨਾਇਬ ਸਿੰਘ ਮੱਲਾ ਬਲਾਕ ਪ੍ਰਧਾਨ ਬਾਜਾਖਾਨਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਬਲਾਕ ਵਲੋਂ ਲਖਮੀਰਪੁਰ ਖੀਰੀ 'ਚ ਮਾਰੇ ਗਏ ...
ਫ਼ਰੀਦਕੋਟ, 22 ਅਕਤੂਬਰ (ਸਰਬਜੀਤ ਸਿੰਘ)- ਦਾਜ 'ਚ ਇਨੋਵਾ ਗੱਡੀ ਮੰਗਣ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ਾਂ 'ਚ ਸਥਾਨਕ ਬਲਬੀਰ ਬਸਤੀ ਦੀ ਕੋਟਕਪੂਰਾ ਵਿਖੇ ਵਿਆਹੀ ਇਕ ਲੜਕੀ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਵਲੋਂ ਮੁੱਢਲੀ ਪੜਤਾਲ ਤੋਂ ਬਾਅਦ ਪਤੀ ਵਿਰੁੱਧ ਮਾਮਲਾ ਦਰਜ ...
ਬਰਗਾੜੀ, 22 ਅਕਤੂਬਰ (ਸੁਖਰਾਜ ਸਿੰਘ ਗੋਂਦਾਰਾ)- ਕਸਬਾ ਬਰਗਾੜੀ ਨੂੰ ਨਮੂਨੇ ਦਾ ਬਣਾਉਣ ਲਈ ਵਿਕਾਸ ਕਾਰਜ ਪੂਰੇ ਜ਼ੋਰਾਂ 'ਤੇ ਚੱਲ ਰਹੇ ਹਨ | ਬਹੁਤ ਜਲਦੀ ਅਧੂਰੇ ਕਾਰਜਾਂ ਨੂੰ ਪੂਰਾ ਕਰਕੇ ਕਸਬਾ ਬਰਗਾੜੀ ਨੂੰ ਵਿਕਾਸ ਪੱਖੋਂ ਨਮੂਨੇ ਦਾ ਬਣਾ ਦਿੱਤਾ ਜਾਵੇਗਾ | ਇਹ ...
ਸਾਦਿਕ, 22 ਅਕਤੂਬਰ (ਆਰ.ਐਸ.ਧੁੰਨਾ)- ਪੰਚਾਇਤ ਵਿਭਾਗ ਵਲੋਂ ਪਿੰਡਾਂ 'ਚ ਕਰਵਾਏ ਜਾ ਰਹੇ ਜੀ.ਪੀ.ਡੀ.ਪੀ ਪ੍ਰੋਗਰਾਮ ਤਹਿਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਨਿਗਰਾਨ ਇੰਜੀਨੀਅਰ ਰਵਿੰਦਰ ਕੁਮਾਰ ਤੇ ਕਾਰਜਕਾਰੀ ਇੰਜੀਨੀਅਰ ਵਿਪਨ ਕੁਮਾਰ ਸਿੰਗਲਾ ਦੇ ਦਿਸ਼ਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX