ਤਾਜਾ ਖ਼ਬਰਾਂ


ਵਾਈਸ ਐਡਮਿਰਲ ਸੂਰਜ ਬੇਰੀ ਨੇ ਭਾਰਤੀ ਜਲ ਸੈਨਾ ਦੇ ਨਵੇਂ ਚੀਫ਼ ਆਫ਼ ਪਰਸੋਨਲ ਵਜੋਂ ਸੰਭਾਲਿਆ ਅਹੁਦਾ
. . .  12 minutes ago
ਨਵੀਂ ਦਿੱਲੀ, 2 ਅਪ੍ਰੈਲ-ਵਾਈਸ ਐਡਮਿਰਲ ਸੂਰਜ ਬੇਰੀ ਨੇ ਭਾਰਤੀ ਜਲ ਸੈਨਾ ਦੇ ਨਵੇਂ ਚੀਫ਼ ਆਫ਼ ਪਰਸੋਨਲ ਵਜੋਂ ਅਹੁਦਾ ਸੰਭਾਲ ਲਿਆ...
ਨਹੀਂ ਰਹੇ 'ਅਜੀਤ' ਦੇ ਪੱਤਰਕਾਰ ਸੁਖਵੰਤ ਸਿੰਘ ਗਿੱਲ
. . .  42 minutes ago
ਮਾਛੀਵਾੜਾ ਸਾਹਿਬ, 2 ਅਪੑੈਲ (ਮਨੋਜ ਕੁਮਾਰ)-ਮਾਛੀਵਾੜਾ ਸਾਹਿਬ ਤੋਂ 'ਅਜੀਤ' ਦੇ ਪੱਤਰਕਾਰ ਸੁਖਵੰਤ ਸਿੰਘ ਗਿੱਲ ਅਚਾਨਕ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ। ਕੁਝ ਦਿਨ ਪਹਿਲਾ...
ਉਮੇਸ਼ ਪਾਲ ਕਤਲ ਮਾਮਲਾ: ਐਸ.ਟੀ.ਐਫ. ਨੇ ਅਤੀਕ ਅਹਿਮਦ ਦੇ ਸਾਲੇ ਨੂੰ ਕੀਤਾ ਗ੍ਰਿਫ਼ਤਾਰ
. . .  48 minutes ago
ਪ੍ਰਯਾਗਰਾਜ, 2 ਅਪ੍ਰੈਲ -ਉਮੇਸ਼ ਪਾਲ ਕਤਲ ਮਾਮਲੇ ਵਿਚ ਇਕ ਵੱਡੇ ਘਟਨਾਕ੍ਰਮ ਵਿਚ, ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਨੇ ਮੇਰਠ ਤੋਂ ਗੈਂਗਸਟਰ ਅਤੀਕ ਅਹਿਮਦ ਦੇ ਸਾਲੇ ਅਖਲਾਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਸੂਤਰਾਂ ਅਨੁਸਾਰ ਅਖਲਾਕ ਨੂੰ ਕਥਿਤ ਤੌਰ 'ਤੇ ਨਿਸ਼ਾਨੇਬਾਜ਼ਾਂ...
ਨਕਲੀ ਦਿੱਲੀ ਪੁਲਿਸ ਕਰਮਚਾਰੀਆਂ ਦੇ ਇਕ ਗਿਰੋਹ ਦਾ ਪਰਦਾਫਾਸ਼, 6 ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 2 ਅਪ੍ਰੈਲ-ਦਿੱਲੀ ਪੁਲਿਸ ਨੇ ਨਕਲੀ ਦਿੱਲੀ ਪੁਲਿਸ ਕਰਮਚਾਰੀਆਂ ਦੇ ਇਕ ਗਰੋਹ ਦਾ ਪਰਦਾਫਾਸ਼ ਕੀਤਾ ਜੋ ਏ.ਏ.ਟੀ.ਐਸ. (ਐਂਟੀ ਆਟੋ-ਥੈਫਟ ਸਕੁਐਡ) ਬਾਹਰੀ ਉੱਤਰੀ ਜ਼ਿਲ੍ਹੇ ਦੇ ਨਾਂਅ 'ਤੇ ਬੂਟਲੇਗਰਾਂ...
ਨਿਪਾਲ ਦੇ ਨਵਨਿਯੁਕਤ ਰਾਸ਼ਟਰਪਤੀ ਰਾਮਚੰਦਰ ਹਸਪਤਾਲ ਭਰਤੀ
. . .  about 1 hour ago
ਕਾਠਮੰਡੂ, 2 ਅਪ੍ਰੈਲ-ਨਿਪਾਲ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੂੰ ਪੇਟ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਕਾਠਮੰਡੂ ਦੇ ਮਹਾਰਾਜਗੰਜ ਦੇ ਤ੍ਰਿਭੁਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ਵਿਚ ਭਰਤੀ ਕਰਵਾਇਆ...
ਸਾਬਕਾ ਕ੍ਰਿਕਟਰ ਸਲੀਮ ਦੁਰਾਨੀ ਦਾ ਦਿਹਾਂਤ
. . .  about 1 hour ago
ਨਵੀਂ ਦਿੱਲੀ, 2 ਅਪ੍ਰੈਲ-ਸਾਬਕਾ ਕ੍ਰਿਕਟਰ ਸਲੀਮ ਦੁਰਾਨੀ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ...
ਮੁੜ ਵਰਤੋਂ ਯੋਗ ਲਾਂਚ ਵਾਹਨ ਦੀ ਆਟੋਨੋਮਸ ਟੈਸਟ ਲੈਂਡਿੰਗ ਦਾ ਸਫਲਤਾਪੂਰਵਕ ਆਯੋਜਨ-ਇਸਰੋ
. . .  8 minutes ago
ਚਿਤਰਦੁਰਗਾ, 2 ਅਪ੍ਰੈਲ-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਨੁਸਾਰ ਡੀ.ਆਰ.ਡੀ.ਓ. ਅਤੇ ਭਾਰਤੀ ਹਵਾਈ ਸੈਨਾ ਦੇ ਨਾਲ ਇਸਰੋ ਨੇ ਅੱਜ ਏਰੋਨੌਟਿਕਲ ਟੈਸਟ ਰੇਂਜ (ਏ.ਟੀ.ਆਰ.), ਚਿਤਰਦੁਰਗਾ, ਕਰਨਾਟਕ ਵਿਖੇ ਮੁੜ ਵਰਤੋਂ ਯੋਗ ਲਾਂਚ ਵਹੀਕਲ ਆਟੋਨੋਮਸ ਲੈਂਡਿੰਗ ਮਿਸ਼ਨ...
ਵਿਧਾਨ ਸਭਾ ਹਲਕਾ ਕੈਲਗਰੀ ਨੌਰਥ ਈਸਟ ਤੋਂ ਇੰਦਰਜੀਤ ਸਿੰਘ ਗਰੇਵਾਲ ਨੌਮੀਨੇਸ਼ਨ ਚੋਣ ਜਿੱਤੇ
. . .  about 2 hours ago
ਕੈਲਗਰੀ, 2 ਅਪ੍ਰੈਲ (ਜਸਜੀਤ ਸਿੰਘ ਧਾਮੀ)-ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਅਲਬਰਟਾ ਵਲੋਂ ਵਿਧਾਨ ਸਭਾ ਹਲਕਾ ਕੈਲਗਰੀ ਨੌਰਥ ਈਸਟ ਵਾਸਤੇ ਕਰਵਾਈ ਨੌਮੀਨੇਸ਼ਨ ਚੋਣ ਇੰਦਰਜੀਤ ਸਿੰਘ ਗਰੇਵਾਲ...
ਇਟਲੀ ਦੀ ਸਰਕਾਰ ਰਸਮੀ ਸੰਚਾਰ 'ਚ ਅੰਗਰੇਜ਼ੀ ਦੀ ਵਰਤੋਂ 'ਤੇ ਲਗਾ ਸਕਦੀ ਹੈ ਪਾਬੰਦੀ
. . .  about 3 hours ago
ਰੋਮ, 2 ਅਪ੍ਰੈਲ--ਰਸਮੀ ਸੰਚਾਰ ਲਈ ਇਟਲੀ ਦੇ ਨਾਗਰਿਕਾਂ ਦੁਆਰਾ ਅੰਗਰੇਜ਼ੀ ਜਾਂ ਕਿਸੇ ਹੋਰ ਵਿਦੇਸ਼ੀ ਭਾਸ਼ਾ ਦੀ ਵਰਤੋਂ ਜਲਦੀ ਹੀ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ।ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਬ੍ਰਦਰਜ਼ ਪਾਰਟੀ ਨੇ ਨਵਾਂ ਕਾਨੂੰਨ ਪੇਸ਼ ਕੀਤਾ ਹੈ ਜਿਸ ਵਿਚ ਅਧਿਕਾਰਤ...
ਬਿਹਾਰ: ਤਾਜ਼ਾ ਝੜਪਾਂ ਤੋਂ ਬਾਅਦ ਸਥਿਤੀ ਸ਼ਾਂਤੀਪੂਰਨ ਅਤੇ ਕਾਬੂ ਹੇਠ
. . .  about 3 hours ago
ਪਟਨਾ, 2 ਅਪ੍ਰੈਲ-ਬੀਤੀ ਰਾਤ ਬਿਹਾਰਸ਼ਰੀਫ ਵਿਚ ਤਾਜ਼ਾ ਝੜਪਾਂ ਤੋਂ ਬਾਅਦ ਡੀ.ਐਮ. ਨਾਲੰਦਾ ਸ਼ਸ਼ਾਂਕ ਸ਼ੁਭੰਕਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਥਿਤੀ ਸ਼ਾਂਤੀਪੂਰਨ ਅਤੇ ਕਾਬੂ ਹੇਠ ਹੈ। ਇਕੱਠ ਨੂੰ ਰੋਕਣ ਲਈ ਧਾਰਾ 144 ਲਗਾਈ ਗਈ ਹੈ। ਮੈਂ ਜਨਤਾ ਨੂੰ ਅਫਵਾਹਾਂ 'ਤੇ ਧਿਆਨ ਨਾ...
ਜੀ-20 ਡੈਲੀਗੇਟਸ ਨੇ ਯੋਗ ਸੈਸ਼ਨ 'ਚ ਲਿਆ ਹਿੱਸਾ
. . .  about 3 hours ago
ਸਿਲੀਗੁੜੀ, 2 ਅਪ੍ਰੈਲ-ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਦੇ ਦੂਜੇ ਦਿਨ ਜੀ-20 ਡੈਲੀਗੇਟਸ ਨੇ ਇਕ ਯੋਗ ਸੈਸ਼ਨ ਵਿਚ ਹਿੱਸਾ...
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਆਈ.ਪੀ.ਐਲ. -2023 : ਲਖਨਊ ਨੇ ਦਿੱਲੀ ਨੂੰ 50 ਦੌੜਾਂ ਨਾਲ ਹਰਾਇਆ
. . .  about 11 hours ago
ਸੰਜੇ ਰਾਉਤ ਧਮਕੀ ਮਾਮਲਾ: ਗੈਂਗਸਟਰ ਲਾਰੇਂਸ ਬਿਸ਼ਨੋਈ 'ਤੇ ਮੁੰਬਈ 'ਚ ਮਾਮਲਾ ਦਰਜ
. . .  1 day ago
ਆਈ.ਪੀ.ਐਲ. -2023 : ਲਖਨਊ ਨੇ ਦਿੱਤਾ ਦਿੱਲੀ ਨੂੰ 194 ਦੌੜਾਂ ਦਾ ਟੀਚਾ
. . .  1 day ago
ਯੂ.ਐਸ.: ਅਰਕਨਸਾਸ, ਇਲੀਨੋਇਸ ਵਿਚ ਤੁਫ਼ਾਨ ਦੇ ਕਾਰਨ 7 ਦੀ ਮੌਤ, ਦਰਜਨਾਂ ਹਸਪਤਾਲ ਵਿਚ ਦਾਖ਼ਲ
. . .  1 day ago
ਆਈ.ਪੀ.ਐਲ-2023: ਪੰਜਾਬ ਨੇ ਕੋਲਕਾਤਾ ਨੂੰ 7 ਦੌੜਾਂ ਨਾਲ ਹਰਾਇਆ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸੀ.ਸੀ.ਐਸ. ਨੇ 17 ਜੰਗੀ ਜਹਾਜ਼ਾਂ ਨੂੰ ਦਿੱਤੀ ਮਨਜ਼ੂਰੀ-ਸਾਬਕਾ ਜਲ ਸੈਨਾ ਉਪ ਮੁਖੀ
. . .  1 day ago
ਨਵੀਂ ਦਿੱਲੀ, 1 ਅਪ੍ਰੈਲ-ਸਾਬਕਾ ਜਲ ਸੈਨਾ ਮੁਖੀ ਵਾਈਸ ਐਡਮਿਰਲ ਐਸ.ਐਨ. ਘੋਰਪੜੇ (ਸੇਵਾਮੁਕਤ) ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੁਰੱਖਿਆ ਬਾਰੇ ਕੈਬਨਿਟ ਕਮੇਟੀ...
ਆਈ.ਪੀ.ਐਲ. ਪੰਜਾਬ ਬਨਾਮ ਕੋਲਕਾਤਾ:ਮੀਂਹ ਕਾਰਨ ਰੁਕੀ ਖੇਡ:ਕੋਲਕਾਤਾ ਨੂੰ ਜਿੱਤਣ ਲਈ 24 ਗੇਂਦਾਂ 'ਚ 46 ਦੌੜਾਂ ਦੀ ਲੋੜ
. . .  1 day ago
ਮੋਹਾਲੀ, 1 ਅਪ੍ਰੈਲ-ਆਈ.ਪੀ.ਐਲ. 2023 ਦੇ ਇਕ ਮੁਕਾਬਲੇ ਵਿਚ ਪੰਜਾਬ ਕਿੰਗਸ ਵਲੋਂ ਮਿਲੇ 192 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਨਾਈਟ ਰਾਇਡਰਜ਼ ਨੇ 16 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ...
ਆਈ.ਪੀ.ਐਲ-2023:ਲਖਨਊ ਖ਼ਿਲਾਫ਼ ਟਾਸ ਜਿੱਤ ਕੇ ਦਿੱਲੀ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਲਖਨਊ, 1 ਅਪ੍ਰੈਲ-ਆਈ.ਪੀ.ਐਲ-2023 ਦੇ ਤੀਸਰੇ ਮੁਕਾਬਲੇ ਵਿਚ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਟਾਸ ਜਿੱਤ ਕੇ ਦਿੱਲੀ ਕੈਪੀਟਲਸ ਦੇ ਕਪਤਾਨ ਡੇਵਿਡ ਵਾਰਨਰ ਨੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ...
ਦਿੱਲੀ 'ਚ ਵਕੀਲ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਨਵੀਂ ਦਿੱਲੀ, 1 ਅਪ੍ਰੈਲ-ਐਡਵੋਕੇਟ ਵਰਿੰਦਰ ਕੁਮਾਰ ਦੀ ਅੱਜ ਸ਼ਾਮ ਦਵਾਰਕਾ ਇਲਾਕੇ ਵਿਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦਿੱਲੀ ਪੁਲਿਸ ਦੇ ਅਧਿਕਾਰੀ ਅਨੁਸਾਰ...
ਰਿਆਸਤ ਮਲੇਰਕੋਟਲਾ ਦੀ ਆਖ਼ਰੀ ਬੇਗਮ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ
. . .  1 day ago
ਸੰਦੋੜ, 1 ਅਪ੍ਰੈਲ ( ਜਸਵੀਰ ਸਿੰਘ ਜੱਸੀ)- ਮਲੇਰਕੋਟਲਾ ਰਿਆਸਤ ਦੀ 8ਵੀਂ ਪੀੜ੍ਹੀ ਦੇ ਆਖ਼ਰੀ ਬੇਗਮ ਮੁਨਾਬਰ ਉਨ ਨਿਸ਼ਾ ਜੋਂ 100 ਸਾਲ ਤੋਂ ਵਧੇਰੇ ਉਮਰ ਦੇ ਹਨ, ਅੱਜ ਫ਼ਤਹਿਗੜ੍ਹ ਸਾਹਿਬ ਦੇ ਗੁਰਦੁਆਰੇ ਵਿਖੇ ਨਤਮਸਤਕ....
ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਦਾ ਦਿਹਾਂਤ
. . .  1 day ago
ਫਗਵਾੜਾ, 1 ਅਪ੍ਰੈਲ (ਹਰਜੋਤ ਸਿੰਘ ਚਾਨਾ)- ਪੰਜਾਬ ਦੇ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਦਾ ਅੱਜ ਬਿਮਾਰੀ ਪਿਛੋਂ ਦਿਹਾਂਤ ਹੋ ਗਿਆ। ਉਹ....
ਕਾਨੂੰਨ ਵਿਵਸਥਾ ਬਾਰੇ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਬੋਲਾਂਗਾ- ਨਵਜੋਤ ਸਿੰਘ ਸਿੱਧੂ
. . .  1 day ago
ਪਟਿਆਲਾ, 1 ਅਪ੍ਰੈਲ- ਜੇਲ੍ਹ ਤੋਂ ਬਾਹਰ ਆਏ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਹੁਣ ਅਖ਼ਬਾਰੀ ਮੁੱਖ ਮੰਤਰੀ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਖ਼ੌਫ਼ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਕਾਨੂੰਨ ਵਿਵਸਥਾ ਬਾਰੇ....
ਜੋ ਪੰਜਾਬ ਨੂੰ ਕੰਮਜ਼ੋਰ ਕਰੇਗਾ, ਉਹ ਖ਼ੁਦ ਕੰਮਜ਼ੋਰ ਹੋ ਜਾਵੇਗਾ- ਨਵਜੋਤ ਸਿੰਘ ਸਿੱਧੂ
. . .  1 day ago
ਪਟਿਆਲਾ, 1 ਅਪ੍ਰੈਲ- ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਰਾਹੁਲ ਗਾਂਧੀ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਜਦੋਂ ਵੀ ਤਾਨਾਸ਼ਾਹੀ ਹੋਈ ਹੈ ਤਾਂ ਦੇਸ਼ ਵਿਚ ਇਕ ਕ੍ਰਾਂਤੀ ਆਈ ਹੈ ਅਤੇ ਉਸ ਕ੍ਰਾਂਤੀ ਦਾ ਨਾਮ ਹੈ ਰਾਹੁਲ ਗਾਂਧੀ। ਉਨ੍ਹਾਂ ਕਿਹਾ ਕਿ ਜੋ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਕੱਤਕ ਸੰਮਤ 553

ਮੋਗਾ

ਕਾਂਗਰਸ ਨੇ ਵੋਟਾਂ ਸਮੇਂ ਕੀਤੇ ਵਾਅਦੇ ਨਾ ਪੂਰੇ ਕਰ ਕੇ ਲੋਕਾਂ ਨਾਲ ਧੋਖਾ ਕੀਤਾ- ਹਰਸਿਮਰਤ

ਨੱਥੂਵਾਲਾ ਗਰਬੀ/ਬਾਘਾ ਪੁਰਾਣਾ, 22 ਅਕਤੂਬਰ (ਸਾਧੂ ਰਾਮ ਲੰਗੇਆਣਾ/ਗੁਰਮੀਤ ਸਿੰਘ ਮਾਣੂੰਕੇ)- 2022 ਦੀਆਂ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਹਲਕਾ ਬਾਘਾ ਪੁਰਾਣਾ ਤੋਂ ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ...

ਪੂਰੀ ਖ਼ਬਰ »

ਮਿਊਾਸੀਪਲ ਇੰਪਲਾਈਜ਼ ਫੈੱਡਰੇਸ਼ਨ ਨਗਰ ਨਿਗਮ ਮੋਗਾ ਵਲੋਂ ਰੋਸ ਰੈਲੀ

ਮੋਗਾ, 22 ਅਕਤੂਬਰ (ਜਸਪਾਲ ਸਿੰਘ ਬੱਬੀ)- ਮਿਊਾਸੀਪਲ ਇੰਪਲਾਈਜ਼ ਫੈਡਰੇਸ਼ਨ ਨਗਰ ਨਿਗਮ ਮੋਗਾ ਵਲੋਂ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਦੂਜੇ ਦਿਨ ਰੋਸ ਰੈਲੀ ਦਫ਼ਤਰ ਨਗਰ ਨਿਗਮ ਤੋਂ ਮਜਿਸਟਿਕ ਚੌਕ ਮੋਗਾ ਤੱਕ ਕੀਤੀ | ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ...

ਪੂਰੀ ਖ਼ਬਰ »

ਓਵਰਲੋਡ ਟਰਾਲੇ ਬਣੇ ਜਾਨ ਦਾ ਖੌਅ, ਖਾਈ ਵਾਸੀਆਂ ਨੇ ਕੀਤੀ ਕਾਰਵਾਈ ਦੀ ਮੰਗ

ਸਮਾਧ ਭਾਈ, 22 ਅਕਤੂਬਰ (ਰਾਜਵਿੰਦਰ ਰੌਂਤਾ)- ਪਿੰਡ ਖਾਈ ਦੇ ਲੋਕ ਇੱਥੋਂ ਲੰਘਦੇ ਝੋਨੇ ਨਾਲ ਲੱਦੇ ਓਵਰਲੋਡ ਟਰਾਲਿਆਂ ਤੋਂ ਬੇਹੱਦ ਪਰੇਸ਼ਾਨ ਹਨ | ਉਨ੍ਹਾਂ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਕਿ ਪਰੇਸ਼ਾਨੀ ਤੋਂ ਨਿਜਾਤ ਦਿਵਾਈ ਜਾਵੇ | ਪਿੰਡ ਵਾਸੀਆਂ ਨੇ ਦੱਸਿਆ ...

ਪੂਰੀ ਖ਼ਬਰ »

ਹੁਣ ਮੰਗਲਵਾਰ, ਵੀਰਵਾਰ ਤੇ ਸਨਿਚਰਵਾਰ ਲੱਗਿਆ ਕਰਨਗੇ ਵਿਸ਼ੇਸ਼ ਮੁਫ਼ਤ ਕੋਰੋਨਾ ਮੈਗਾ ਟੀਕਾਕਰਨ ਕੈਂਪ

ਮੋਗਾ, 22 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਵਿਚ ਕੋਰੋਨਾ ਦੀ ਸੈਂਪਲਿੰਗ ਅਤੇ ਵੈਕਸੀਨੇਸ਼ਨ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਪ੍ਰਧਾਨ ਸੁਖਦੇਵ ਸਿੰਘ ਲੋਧਰਾ ਨਾਲ ਦੁੱਖ ਦਾ ਪ੍ਰਗਟਾਵਾ

ਮੋਗਾ, 22 ਅਕਤੂਬਰ (ਸੁਰਿੰਦਰਪਾਲ ਸਿੰਘ)- ਸੁਖਦੇਵ ਸਿੰਘ ਲੋਧਰਾ ਪ੍ਰਧਾਨ ਬਾਬਾ ਦੀਪ ਸਿੰਘ ਸਿੰਘ ਸੇਵਾ ਸੁਸਾਇਟੀ ਮੋਗਾ, ਬਲਦੇਵ ਸਿੰਘ ਲੋਧਰਾ, ਸ਼ਮਸ਼ੇਰ ਸਿੰਘ ਲੋਧਰਾ ਦੇ ਪਿਤਾ ਸੁਰਜੀਤ ਸਿੰਘ ਲੋਧਰਾ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਇਸ ਸਬੰਧੀ ਸਮੂਹ ਪਰਿਵਾਰ ...

ਪੂਰੀ ਖ਼ਬਰ »

ਕੋਟ ਈਸੇ ਖਾਂ ਿਲੰਕ ਸੜਕ ਦੇ ਸਥਾਨਕ ਬਾਈਪਾਸ ਦੀ ਹਾਲਤ ਅੱਤ ਖ਼ਸਤਾ ਹੋਈ

ਕੋਟ ਈਸੇ ਖਾਂ, 22 ਅਕਤੂਬਰ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)- ਸਥਾਨਕ ਮਸੀਤਾਂ ਿਲੰਕ ਸੜਕ ਜੋ ਕਿ ਕਸਬੇ ਕੋਟ ਈਸੇ ਖਾਂ ਨੂੰ ਬਹੁਤ ਸਾਰੇ ਪਿੰਡਾਂ ਨਾਲ ਜੋੜਦੀ ਹੈ, ਇਸ ਦੀ ਮੰਦੀ ਹਾਲਤ ਕਿਸੇ ਤੋਂ ਵੀ ਲੁਕੀ ਛਿਪੀ ਨਹੀ ਪਰ ਜੇ ਨਰਕ ਦਾ ਸ਼ਾਖਸ਼ਾਤ ਨਮੂਨਾ ਵੇਖਣਾ ...

ਪੂਰੀ ਖ਼ਬਰ »

ਸੀ.ਸੀ.ਆਈ. ਕ੍ਰਿਕਟ ਅਕੈਡਮੀ ਵਲੋਂ ਭਲਕੇ ਤੋਂ ਲਏ ਜਾਣਗੇ ਟਰਾਇਲ

ਬਾਘਾ ਪੁਰਾਣਾ, 22 ਅਕਤੂਬਰ (ਕ੍ਰਿਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਚੰਨੂਵਾਲਾ ਸੜਕ ਉੱਪਰਲੇ ਸੂਏ ਦੇ ਨਾਲ ਵਾਲੀ ਕਲੋਨੀ ਲਾਗੇ ਸਥਿਤ ਕਿ੍ਕਟ ਗਰਾਊਾਡ ਵਿਚ ਸੀ.ਸੀ.ਆਈ. ਕਿ੍ਕਟ ਅਕੈਡਮੀ ਵਲੋਂ 24 ਅਕਤੂਬਰ ਐਤਵਾਰ ਤੋਂ 30 ਅਕਤੂਬਰ ਸਨਿਚਰਵਾਰ ਤੱਕ 12 ਤੋਂ 21 ਸਾਲ ਦੇ ਬੱਚਿਆਂ ...

ਪੂਰੀ ਖ਼ਬਰ »

ਸੰਯੁਕਤ ਅਧਿਆਪਕ ਫ਼ਰੰਟ ਵਲੋਂ 31 ਨੂੰ ਕੀਤੀ ਜਾਵੇਗੀ ਮੋਰਿੰਡਾ ਵਿਖੇ ਮਹਾਂ ਰੈਲੀ-ਸ਼ਰਮਾ

ਮੋਗਾ, 22 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਸੰਯੁਕਤ ਅਧਿਆਪਕ ਫ਼ਰੰਟ ਪੰਜਾਬ ਵਲੋਂ 31 ਅਕਤੂਬਰ ਨੂੰ ਅਧਿਆਪਕ ਮੰਗਾਂ ਮਸਲਿਆਂ ਦੇ ਹੱਲ ਲਈ ਮੁੱਖ ਮੰਤਰੀ ਦੇ ਹਲਕੇ ਦੇ ਸ਼ਹਿਰ ਮੋਰਿੰਡਾ ਵਿਖੇ ਮਹਾਂ ਰੈਲੀ ਕਰਨ ਦਾ ਐਲਾਨ ਕੀਤਾ ਹੈ | ਰੈਲੀ ਦੀਆਂ ਤਿਆਰੀਆਂ ...

ਪੂਰੀ ਖ਼ਬਰ »

ਭਾਈ ਜੈਤਾ ਜੀ ਚੇਅਰ ਸਥਾਪਿਤ ਕਰਨ 'ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ

ਮੋਗਾ, 22 ਅਕਤੂਬਰ (ਜਸਪਾਲ ਸਿੰਘ ਬੱਬੀ) - ਰੰਘਰੇਟੇ ਗੁਰੂ ਕੇ ਬੇਟੇ ਭਾਈ ਜੈਤਾ ਜੀ ਦੇ ਅਦੁੱਤੀ ਕੁਰਬਾਨੀ ਭਰੇ ਇਤਿਹਾਸ ਦੀ ਮਹੱਤਤਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਿਚ ਚੇਅਰ ਸਥਾਪਿਤ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਧਰਮਕੋਟ ਵਲੋਂ ਮੋਰਿੰਡਾ ਰੈਲੀ 'ਚ ਸ਼ਮੂਲੀਅਤ

ਧਰਮਕੋਟ, 22 ਅਕਤੂਬਰ (ਪਰਮਜੀਤ ਸਿੰਘ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਬਲਾਕ ਧਰਮਕੋਟ ਤੋਂ ਸਰਪ੍ਰਸਤ ਡਾ. ਮੇਜਰ ਸਿੰਘ ਫ਼ਤਿਹਗੜ੍ਹ ਪੰਜਤੂਰ, ਬਲਾਕ ਪ੍ਰਧਾਨ ਡਾ. ਹਰਮੀਤ ਸਿੰਘ ਲਾਡੀ ਤੇ ਜਨਰਲ ਸਕੱਤਰ ਡਾ. ਅਜੀਤ ਸਿੰਘ ਜਨੇਰ ਦੀ ਅਗਵਾਈ ਹੇਠ ਅੱਜ ...

ਪੂਰੀ ਖ਼ਬਰ »

ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਹਰ ਵਰਗ ਲਈ 13 ਨੁਕਾਤੀ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ- ਬੀਬਾ ਹਰਸਿਮਰਤ ਕੌਰ

ਨਿਹਾਲ ਸਿੰਘ ਵਾਲਾ, 22 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਸਾਂਝੇ ਉਮੀਦਵਾਰ ਜਥੇਦਾਰ ਬਲਦੇਵ ਸਿੰਘ ਮਾਣੂੰਕੇ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਸਾਬਕਾ ...

ਪੂਰੀ ਖ਼ਬਰ »

ਅਲਾਈਵਾ ਡਿਸਟ੍ਰੀਬਿਊਟਰੀ ਉੱਪਰ ਬਣਾਏ ਜਾਣ ਵਾਲੇ ਪੁਲ ਦਾ ਨਵ-ਨਿਰਮਾਣ ਜੰਗੀ ਪੱਧਰ 'ਤੇ ਸ਼ੁਰੂ

ਕੋਟ ਈਸੇ ਖਾਂ, 22 ਅਕਤੂਬਰ (ਨਿਰਮਲ ਸਿੰਘ ਕਾਲੜਾ)- ਇੱਥੋਂ ਧਰਮਕੋਟ ਰੋਡ 'ਤੇ ਕੋਈ ਪੰਜ ਕੁ ਕਿੱਲੋਮੀਟਰ ਦੀ ਦੂਰੀ 'ਤੇ ਅਲਾਈਵਾ ਡਿਸਟੀਬਿਊਟਰੀ ਉੱਪਰ ਬਣਾਏ ਜਾਣ ਵਾਲੇ ਪੁਲ ਸਬੰਧੀ ਹਲਕਾ ਵਿਧਾਇਕ ਧਰਮਕੋਟ ਦੇ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵਲੋਂ ਕੀਤੀਆਂ ਗਈਆਂ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਵਲੋਂ ਬੀਬੀ ਬਾਦਲ ਦਾ ਘਿਰਾਓ

ਨਿਹਾਲ ਸਿੰਘ ਵਾਲਾ, 22 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਜਿੱਥੇ ਪੂਰੀ ਦੁਨੀਆ ਖੇਤੀ ਮਾਰੂ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ ਇਕ ਸਾਲ ਤੋਂ ਲਗਾਤਾਰ ਲੜਾਈ ਲੜ ਰਹੀ ਹੈ ਉੱਥੇ ਹੀ ਸੰਯੁਕਤ ਕਿਸਾਨ ਮੋਰਚੇ ਫ਼ੈਸਲਾ ਕੀਤਾ ਕਿ ਜਦੋਂ ਤੱਕ ...

ਪੂਰੀ ਖ਼ਬਰ »

ਦਸਮੇਸ਼ ਸਕੂਲ ਦੇ ਵਲੰਟੀਅਰਾਂ ਨੇ ਪਲਾਸਟਿਕ ਕਚਰਾ ਕੀਤਾ ਇਕੱਠਾ

ਨਿਹਾਲ ਸਿੰਘ ਵਾਲਾ, 22 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)- ਯੁਵਕ ਸੇਵਾਵਾਂ ਵਿਭਾਗ ਮੋਗਾ ਦੇ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਭਾਈ ਘਨੱਈਆ ਕੌਮੀ ...

ਪੂਰੀ ਖ਼ਬਰ »

ਵੇਵਜ਼ ਐਜੂਕੇਸ਼ਨ ਦੇ ਅਨਮੋਲ ਗੁਪਤਾ ਨੇ ਲਿਸਨਿੰਗ 'ਚੋਂ ਹਾਸਲ ਕੀਤੇ 8.5 ਬੈਂਡ

ਮੋਗਾ, 22 ਅਕਤੂਬਰ (ਸੁਰਿੰਦਰਪਾਲ ਸਿੰਘ)- ਸ਼ਹਿਰ ਦੇ ਮੋਗਾ-ਲੁਧਿਆਣਾ ਜੀ. ਟੀ. ਰੋਡ 'ਤੇ ਜੀ. ਕੇ. ਪਲਾਜ਼ਾ ਬਿਲਡਿੰਗ ਵਿਖੇ ਸਥਿਤ ਮਾਲਵਾ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਵੇਵਜ਼ ਐਜੂਕੇਸ਼ਨ ਸੰਸਥਾ ਦੇ ਵਿਦਿਆਰਥੀ ਅਨੋਲ ਗੁਪਤਾ ਪੁੱਤਰ ਸੰਦੀਪ ਗੁਪਤਾ ਤੇ ਮਾਤਾ ਕਾਜਲ ...

ਪੂਰੀ ਖ਼ਬਰ »

ਸੀ.ਬੀ.ਐਸ.ਈ. ਦੇ ਮੁੱਖ ਵਿਸ਼ਿਆਂ 'ਚੋਂ ਪੰਜਾਬੀ ਵਿਸ਼ੇ ਨੂੰ ਬਾਹਰ ਕੱਢਣਾ ਮੰਦਭਾਗਾ ਫ਼ੈਸਲਾ- ਪ੍ਰੋ: ਕਾਉਂਕੇ

ਮੋਗਾ, 22 ਅਕਤੂਬਰ (ਜਸਪਾਲ ਸਿੰਘ ਬੱਬੀ)- ਲਿਖਾਰੀ ਸਭਾ ਮੋਗਾ ਦੇ ਪ੍ਰਧਾਨ ਪ੍ਰੋ. ਸੁਰਜੀਤ ਸਿੰਘ ਕਾਉਂਕੇ, ਸੀਨੀਅਰ ਮੀਤ ਪ੍ਰਧਾਨ ਆਤਮਾ ਸਿੰਘ ਚੜਿੱਕ ਅਤੇ ਚੇਅਰਮੈਨ ਪਰਮਜੀਤ ਸਿੰਘ ਚੂਹੜਚੱਕ ਨੇ ਕਿਹਾ ਕਿ ਸੀ.ਬੀ.ਐਸ.ਈ. ਦੇ ਮੁੱਖ ਵਿਸ਼ਿਆਂ 'ਚੋਂ ਪੰਜਾਬੀ ਵਿਸ਼ੇ ਨੂੰ ...

ਪੂਰੀ ਖ਼ਬਰ »

ਪੰਜਾਬ ਜੂਨੀਅਰ ਬੇਸਬਾਲ ਚੈਂਪੀਅਨਸ਼ਿਪ ਲਈ ਟਰਾਇਲ ਘਲੋਟੀ ਵਿਖੇ 24 ਨੂੰ

ਕੋਟ ਈਸੇ ਖਾਂ, 22 ਅਕਤੂਬਰ (ਨਿਰਮਲ ਸਿੰਘ ਕਾਲੜਾ)- ਮੋਗਾ ਜ਼ਿਲ੍ਹਾ ਬੇਸਬਾਲ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਤੇ ਸਕੱਤਰ ਪਲਵਿੰਦਰ ਸਿੰਘ ਵਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਬੇਸਬਾਲ ਐਸੋਸੀਏਸ਼ਨ ਵਲੋਂ ਜੂਨੀਅਰ ਬੇਸਬਾਲ ਚੈਂਪੀਅਨਸ਼ਿਪ ਲੜਕੇ ...

ਪੂਰੀ ਖ਼ਬਰ »

ਯੂਥ ਕਾਂਗਰਸੀ ਆਗੂ ਪਰਮਿੰਦਰ ਡਿੰਪਲ ਮਿਲੇ ਮੁੱਖ ਮੰਤਰੀ ਚੰਨੀ ਨੂੰ

ਮੋਗਾ, 22 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਹਲਕਾ ਲੋਕ ਸਭਾ ਫ਼ਰੀਦਕੋਟ ਦੇ ਇੰਚਾਰਜ ਤੇ ਜਨਰਲ ਸਕੱਤਰ ਯੂਥ ਕਾਂਗਰਸ ਪਰਮਿੰਦਰ ਸਿੰਘ ਡਿੰਪਲ ਫੂਡ ਐਂਡ ਅਲਾਈਡ ਯੂਨੀਅਨ ਨਿਹਾਲ ਸਿੰਘ ਵਾਲਾ ਦੀਆਂ ਮੰਗਾਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੀ ਸੋਚ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ 'ਤੇ ਲਿਜਾਣਾ-ਬੀਬਾ ਬਾਦਲ

ਮੋਗਾ, 22 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰਨ ਲਈ ਪੰਜਾਬ ਦੇ ਕੋਨੇ-ਕੋਨੇ ਵਿਚ ਮੀਟਿੰਗਾਂ ਕੀਤੀਆਂ ਜਾ ...

ਪੂਰੀ ਖ਼ਬਰ »

ਨੰਬਰਦਾਰ ਐਸੋਸੀਏਸ਼ਨ ਯੂਨੀਅਨ ਦੀ ਬਲਾਕ ਪੱਧਰੀ ਮੀਟਿੰਗ

ਬਾਘਾ ਪੁਰਾਣਾ, 22 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)-ਯੂਨੀਅਨ ਬਾਘਾ ਪੁਰਾਣਾ ਦੀ ਇਕ ਵਿਸ਼ੇਸ਼ ਮੀਟਿੰਗ ਤਹਿਸੀਲ ਕੰਪਲੈਕਸ ਬਾਘਾ ਪੁਰਾਣਾ ਵਿਖੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਖਾਈ ਦੀ ਅਗਵਾਈ ਹੇਠ ਹੋਈ ਜਿਸ ਵਿਚ ਤਹਿਸੀਲ ਪ੍ਰਧਾਨ ਜਗਰੂਪ ਸਿੰਘ ਲੰਗੇਆਣਾ, ...

ਪੂਰੀ ਖ਼ਬਰ »

ਲੀਡ ਬੈਂਕ ਪੰਜਾਬ ਐਂਡ ਸਿੰਧ ਬੈਂਕ ਵਲੋਂ ਗਾਹਕ ਜਾਗਰੂਕਤਾ ਕੈਂਪ

ਮੋਗਾ, 22 ਅਕਤੂਬਰ (ਜਸਪਾਲ ਸਿੰਘ ਬੱਬੀ/ਸੁਰਿੰਦਰਪਾਲ ਸਿੰਘ)-ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਲੀਡ ਬੈਂਕ ਪੰਜਾਬ ਐਂਡ ਸਿੰਧ ਬੈਂਕ ਮੋਗਾ ਦੀ ਅਗਵਾਈ ਹੇਠ ਗਾਹਕ ਜਾਗਰੂਕਤਾ ਕੈਂਪ ਮਾਘੀ ਪੈਲੇਸ ਮੋਗਾ ਵਿਖੇ ਬਜਰੰਗੀ ਸਿੰਘ ਲੀਡ ਡਿਸਟਿ੍ਕਟ ਮੈਨੇਜਰ ਮੋਗਾ ਦੀ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਇੰਟਰਨੈਸ਼ਨਲ ਦੀ ਮੀਟਿੰਗ

ਮੋਗਾ, 22 ਅਕਤੂਬਰ (ਅਸ਼ੋਕ ਬਾਂਸਲ)-ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟਿ੍ਕਟ 321-ਐਫ ਵਲੋਂ ਇਸ ਸਾਲ ਦੀ ਦੂਸਰੀ ਕੈਬਨਿਟ ਮੀਟਿੰਗ ਮੋਗਾ ਵਿਖੇ ਡਿਸਟਿ੍ਕਟ ਗਵਰਨਰ ਨਕੇਸ਼ ਗਰਗ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਕੀਤੇ ਗਏ ਕਾਰਜਾਂ ਦੀ ...

ਪੂਰੀ ਖ਼ਬਰ »

ਸੁਰਜੀਤ ਸਿੰਘ ਬਰਾੜ ਸਮਾਧ ਭਾਈ ਨਮਿਤ ਸ਼ਰਧਾਂਜਲੀ ਸਮਾਗਮ

ਬਾਘਾ ਪੁਰਾਣਾ, 22 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- ਹਲਕਾ ਬਾਘਾ ਪੁਰਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਅਕਾਲੀ ਆਗੂ ਸੁਖਵੰਤ ਸਿੰਘ ਰਾਜਾ ਦੇ ਦਾਦਾ ਤੇ ਬਲਾਕ ਬਾਘਾ ਪੁਰਾਣਾ ਦੇ ਐਸ.ਓ.ਆਈ. ਇਕਾਈ ਦੇ ਪ੍ਰਧਾਨ ਪਵਨ ਬਰਾੜ ਸਮਾਧ ਭਾਈ ਦੇ ਪੜਦਾਦਾ ...

ਪੂਰੀ ਖ਼ਬਰ »

ਭਾਈ ਘਨੱਈਆ ਜੀ ਮੁਫ਼ਤ ਡਿਸਪੈਂਸਰੀ ਪ੍ਰਬੰਧਕਾਂ ਵਲੋਂ ਸਮਾਜ ਸੇਵੀ ਐਮ.ਐਸ. ਜਾਖੂ ਸਨਮਾਨਿਤ

ਮੋਗਾ, 22 ਅਕਤੂਬਰ (ਜਸਪਾਲ ਸਿੰਘ ਬੱਬੀ)- ਭਾਈ ਘਨੱਈਆ ਜੀ ਮੁਫ਼ਤ ਡਿਸਪੈਂਸਰੀ ਬਾਬਾ ਦੀਪ ਸਿੰਘ ਰੋਡ ਨਾਨਕ ਨਗਰੀ ਮੋਗਾ ਦੇ ਪ੍ਰਧਾਨ ਬਲਕਰਨ ਸਿੰਘ ਢਿੱਲੋਂ (ਨੈਸ਼ਨਲ ਲੈਬ) ਅਤੇ ਸਰਪ੍ਰਸਤ ਭਾਈ ਬਲਦੇਵ ਸਿੰਘ ਨੇ ਦੱਸਿਆ ਕਿ ਮੁਫ਼ਤ ਡਿਸਪੈਂਸਰੀ ਵਿਖੇ ਮਰੀਜ਼ਾਂ ਨੂੰ ...

ਪੂਰੀ ਖ਼ਬਰ »

ਈ.ਟੀ.ਟੀ. ਅਧਿਆਪਕ ਯੂਨੀਅਨ ਦੀ ਮੀਟਿੰਗ

ਮੋਗਾ, 22 ਅਕਤੂਬਰ (ਅਸ਼ੋਕ ਬਾਂਸਲ)- ਈ.ਟੀ.ਟੀ. ਅਧਿਆਪਕ ਯੂਨੀਅਨ ਦੀ ਮੀਟਿੰਗ ਨੇਚਰ ਪਾਰਕ ਮੋਗਾ ਵਿਖੇ ਹੋਈ | ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਨੇ ਕਿਹਾ ਕਿ ਯੂਨੀਅਨ ਨੂੰ 25 ਅਕਤੂਬਰ ਦੀ ਕੈਬਨਿਟ ਮੀਟਿੰਗ ਤੇ ਅਧਿਆਪਕਾਂ ਨੂੰ ਦਿੱਤੇ ਸਮੇਂ 'ਤੇ ਆਖ਼ਰੀ ਉਮੀਦ ਹੈ, ਜੇਕਰ ...

ਪੂਰੀ ਖ਼ਬਰ »

ਹਰਸਿਮਰਤ ਦਾ ਕਿਰਤੀ ਕਿਸਾਨ ਮਜ਼ਦੂਰ ਏਕਤਾ ਵਲੋਂ ਕਾਲੀਆਂ ਝੰਡੀਆਂ ਨਾਲ ਵਿਰੋਧ

ਨੱਥੂਵਾਲਾ ਗਰਬੀ, 22 ਅਕਤੂਬਰ (ਸਾਧੂ ਰਾਮ ਲੰਗੇਆਣਾ)- ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਪਾਰਟੀ ਦੀਆਂ ਸਰਗਰਮੀਆਂ ਨੂੰ ਤੇਜ਼ ਕਰਨ ਲਈ ਬਾਘਾ ਪੁਰਾਣਾ ਦੇ ਮੁਦਕੀ ਰੋਡ 'ਤੇ ਸਥਿਤ ਡੀ. ਐਮ. ਪੈਲੇਸ ਲੰਗੇਆਣਾ ਵਿਚ ਪਹੁੰਚੇ ਤੇ ਜਦੋਂ ਪਾਰਟੀ ਸਮਾਗਮ ਵਿਚ ...

ਪੂਰੀ ਖ਼ਬਰ »

ਵੱਖ-ਵੱਖ ਸਿੱਖਿਆ ਸੰਸਥਾਵਾਂ 'ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਮੋਗਾ, 22 ਅਕਤੂਬਰ (ਸੁਰਿੰਦਰਪਾਲ ਸਿੰਘ)- ਇਲਾਕੇ ਦੀ ਉੱਘੀ ਅਤੇ ਨਾਮਵਰ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਮੋਗਾ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਮਹਿਕ, ਮਨਪ੍ਰੀਤ, ਜਸਲੀਨ, ਕਿਰਨ, ਸੰਜਨਾ, ਖ਼ੁਸ਼ੀ, ਮੁਸਕਾਨ, ਜੈਸਮੀਨ, ਜੈਸਿਕਾ ਨੇ ਮੈਡਮ ਅਮਨਦੀਪ ਕੌਰ ਨਾਲ ਮਿਲ ਕੇ ਸ਼ਬਦ ਗਾਇਨ ਕੀਤੇ ਤੇ ਤਬਲਾ ਪਲੇਅਰ ਦਾ ਰੋਲ 7ਵੀਂ ਜਮਾਤ ਦੇ ਅਰਸ਼ਦੀਪ ਸਿੰਘ ਨੇ ਕੀਤਾ | ਸਕੂਲ ਪਿ੍ੰਸੀਪਲ ਮੈਡਮ ਅੰਬਿਕਾ ਦਾਨੀ ਤੇ ਸਕੂਲ ਦੇ ਚੀਫ਼ ਐਜੂਕੇਸ਼ਨ ਐਡਵਾਈਜ਼ਰ ਜਸਵੰਤ ਦਾਨੀ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਗੁਰੂ ਰਾਮਦਾਸ ਜੀ ਦੇ ਜੀਵਨ 'ਤੇ ਚਾਨਣਾ ਪਾਇਆ | ਵਿਦਿਆਰਥਣਾਂ ਨੇ ਕਲਗ਼ੀਧਰ ਗੁਰਦੁਆਰਾ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਨਾਲ ਕੀਰਤਨ ਕੀਤਾ ਤੇ ਉਨ੍ਹਾਂ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਕੋਆਰਡੀਨੇਟਰ ਪਰਮਵੀਰ ਸਿੰਘ, ਲਿਆਜਨ ਅਫ਼ਸਰ ਇੰਦਰਪ੍ਰਤਾਪ ਸਿੰਘ, ਵਾਈਸ ਪਿ੍ੰਸੀਪਲ ਮੈਡਮ ਹਰਲੀਨ ਕੌਰ, ਡਾ. ਦੀਪਿਕਾ ਦਾਨੀ ਤੇ ਸਮੂਹ ਸਟਾਫ਼ ਹਾਜ਼ਰ ਸਨ |
ਕੋਟ ਈਸੇ ਖਾਂ, (ਨਿਰਮਲ ਸਿੰਘ ਕਾਲੜਾ)- ਬਾਬਾ ਤੁਲਸੀ ਦਾਸ ਰੋਡ ਸਥਿਤ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਵਿਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੂੰ ਜੀਵਨ ਵਿਚ ਗੁਰਬਾਣੀ ਦਾ ਮਹੱਤਵ ਅਤੇ ਭਾਰਤੀ ਸਮਾਜ ਵਿਚ ਗੁਰੂ ਸਾਹਿਬਾਨਾਂ ਦੇ ਯੋਗਦਾਨ ਬਾਰੇ ਦੱਸਦੇ ਹੋਏ ਸਕੂਲ ਮੁਖੀ ਸਾਗਰ ਮੋਂਗਾ ਨੇ ਕਿਹਾ ਕਿ ਆਪਣੇ ਜੀਵਨ ਨੂੰ ਸੰਪੂਰਨ ਮਨੁੱਖਤਾ ਲਈ ਸਮਰਪਿਤ ਕਰਨਾ ਸੀ ਸ੍ਰੀ ਗੁਰੂ ਰਾਮ ਦਾਸ ਜੀ ਦਾ ਸੁਨੇਹਾ ਸੀ | ਉਨ੍ਹਾਂ ਸਿੱਖੀ ਜਨ ਜੀਵਨ ਨੂੰ ਸਥਾਪਿਤ ਕਰਨ ਲਈ ਵਡਮੁੱਲੇ ਕਾਰਜ ਕੀਤੇ, ਦਿਆ ਨਿਮਰਤਾ ਤੇ ਮਾਨਵਤਾ ਵਾਦੀ ਸੋਚ ਉਨ੍ਹਾਂ ਦੇ ਜੀਵਨ ਦਾ ਹਿੱਸਾ ਸਨ | ਇਸ ਮੌਕੇ ਸਕੂਲ ਸਟਾਫ਼ ਤੋਂ ਇਲਾਵਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਜਗਦੀਸ਼ ਲਾਲ, ਵਿਵੇਕ, ਅਮਿਤ ਕਾਲੜਾ, ਭੀਮ ਸੈਨ ਆਦਿ ਹਾਜ਼ਰ ਸਨ |
ਕੋਟ ਈਸੇ ਖਾਂ, (ਨਿਰਮਲ ਸਿੰਘ ਕਾਲੜਾ)- ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਪਰਮਹੰਸ ਸੰਤ ਗੁਰਜੰਟ ਸਿੰਘ ਦੀ ਰਹਿਨੁਮਾਈ ਹੇਠ ਗੁਰਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਸ਼ਰਧਾ ਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਬੰਧੀ ਪ੍ਰਕਾਸ਼ ਕੀਤੇ ਅਖੰਡ ਪਾਠ ਦੇ ਭੋਗ ਪਾਏ ਗਏ | ਅਰਦਾਸ ਉਪਰੰਤ ਪਰਮ ਹੰਸ ਸੰਤ ਗੁਰਜੰਟ ਸਿੰਘ ਨੇ ਸੰਗਤ ਨਾਲ ਸ਼ਬਦ ਵਿਚਾਰ ਸਾਂਝੇ ਕੀਤੇ | ਬਾਬਾ ਜੀ ਨੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਅਪੀਲ ਕੀਤੀ ਕਿ ਅਸੀਂ ਸਾਰੇ ਚੌਥੇ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰਬਾਣੀ ਦੇ ਦਰਸਾਏ ਹੋਏ ਮਾਰਗ ਅਨੁਸਾਰ ਚੱਲੀਏ ਤੇ ਗੁਰੂ ਸਾਹਿਬ ਵਰਗੀ ਨਿਮਰਤਾ ਦੇ ਧਾਰਨੀ ਬਣੀਏ | ਇਸ ਸਮੇਂ ਸੇਵਾਦਾਰਾਂ ਵਿਚ ਸਾਬਕਾ ਐਕਸੀਅਨ ਸੋਹਣ ਲਾਲ, ਗੁਰਪ੍ਰਤਾਪ ਸਿੰਘ ਚੰਡੀਗੜ੍ਹ, ਸ਼ੇਰ ਜੰਗ ਸਿੰਘ ਮਹੇਸ਼ਰੀ, ਸੰਘਾ ਦੁੱਨੇਕੇ, ਮਾਸਟਰ ਬਲਦੇਵ ਸਿੰਘ, ਮਾਸਟਰ ਗੁਰਦੀਪ ਸਿੰਘ, ਨਰਿੰਦਰ ਸਿੰਘ ਖੋਸਾ, ਜਗਸੀਰ ਸਿੰਘ ਭਿੰਡਰ, ਗੁਰਮੀਤ ਸਿੰਘ ਭੁੱਟੀ ਵਾਲਾ, ਬਲਵਿੰਦਰ ਸਿੰਘ ਚੂਹੜਚੱਕ, ਨਵਦੀਪ ਸਿੰਘ, ਲਵਦੀਪ ਸਿੰਘ ਆਦਿ ਹਾਜ਼ਰ ਸਨ |
ਮੋਗਾ, (ਸੁਰਿੰਦਰਪਾਲ ਸਿੰਘ)- ਨਿਊ ਗਰੀਨ ਗਰੋਵ ਪਬਲਿਕ ਸਕੂਲ ਲੰਢੇਕੇ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਉਤਸ਼ਾਹ ਤੇ ਸੇਵਾ ਭਾਵਨਾ ਨਾਲ ਮਨਾਇਆ ਗਿਆ | ਪਿ੍ੰਸੀਪਲ ਮੰਜੂ ਅਰੋੜਾ ਦੀ ਅਗਵਾਈ ਵਿਚ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਸ੍ਰੀ ਜਪੁਜੀ ਸਾਹਿਬ ਤੇ ਅਨੰਦ ਸਾਹਿਬ ਦੀ ਬਾਣੀ ਦਾ ਪਾਠ ਕੀਤਾ | ਉਪਰੰਤ ਅਧਿਆਪਕਾ ਮਨਪ੍ਰੀਤ ਕੌਰ ਨੇ ਬੱਚਿਆਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ | ਪਿ੍ੰਸੀਪਲ ਮੰਜੂ ਅਰੋੜਾ ਨੇ ਬੱਚਿਆਂ ਨੂੰ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੰੂ ਸਾਰਿਆਂ ਨੂੰ ਗੁਰੂ ਜੀ ਵਲੋਂ ਦਰਸਾਏ ਗਏ ਮਾਰਗ 'ਤੇ ਚੱਲਦੇ ਹੋਏ ਗੁਰੂ ਬਾਣੀ ਨਾਲ ਜੁੜਨਾ ਚਾਹੀਦਾ ਹੈ |
ਮੋਗਾ, (ਸੁਰਿੰਦਰਪਾਲ ਸਿੰਘ)- ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ 'ਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਉਤਸਵ ਮਨਾਉਂਦਿਆਂ ਸਭ ਤੋਂ ਪਹਿਲਾ ਸ਼ੁਰੂਆਤ ਸਕੂਲੀ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਨਾਲ ਕੀਤੀ ਗਈ | ਉਪਰੰਤ ਵਿਦਿਆਰਥੀਆਂ ਵਲੋਂ ਗੁਰੂ ਰਾਮਦਾਸ ਜੀ ਦਾ ਜੀਵਨ ਬਿਉਰਾ ਪੇਸ਼ ਕੀਤਾ | ਸਕੂਲ ਪਿ੍ੰਸੀਪਲ ਡਾ: ਹਮੀਲੀਆ ਰਾਣੀ ਨੇ ਦੱਸਿਆ ਕਿ ਗੁਰੂ ਸਾਹਿਬ ਨੇ ਚੱਕ ਰਾਮਦਾਸ ਵਸਾਇਆ ਜੋ ਅੱਜ ਕੱਲ੍ਹ ਅੰਮਿ੍ਤਸਰ ਸ਼ਹਿਰ ਦੇ ਨਾਂਅ ਜਾਣਿਆ ਜਾਂਦਾ ਹੈ | ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜੇ ਬਣਵਾਏ, ਉਨ੍ਹਾਂ ਦਾ ਇਹ ਚਾਰ ਦਰਵਾਜੇ ਬਣਾਉਣ ਦਾ ਇਹੀ ਉਦੇਸ਼ ਸੀ ਕਿ ਇਸ ਦੇ ਰਸਤੇ ਹਰੇਕ ਧਰਮ ਲਈ ਖੁੱਲ੍ਹੇ ਹਨ | ਉਨ੍ਹਾਂ ਨੇ ਕਈ ਭੁੱਲੇ-ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ | ਉਨ੍ਹਾਂ 30 ਰਾਗਾਂ 'ਚ 638 ਸ਼ਬਦਾਂ ਦਾ ਉਚਾਰਣ ਕੀਤਾ |
ਕੋਟ ਈਸੇ ਖਾਂ, (ਨਿਰਮਲ ਸਿੰਘ ਕਾਲੜਾ)- ਪਾਥਵੇਅਜ਼ ਗਲੋਬਲ ਸਕੂਲ ਵਿਖੇ ਪਿੰ੍ਰਸੀਪਲ ਪੀ.ਕੇ. ਠਾਕਰ ਦੀ ਅਗਵਾਈ ਹੇਠ ਸ੍ਰੀ ਗੁਰੂ ਰਾਮਦਾਸ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਮਨਾਇਆ ਗਿਆ | ਪਿ੍ੰਸੀਪਲ ਠਾਕਰ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਬਾਰੇ ਬਹੁਤ ਸੁਚੱਜੇ ਢੰਗ ਨਾਲ ਚਾਨਣਾ ਪਾਇਆ ਤੇ ਨਾਲ ਹੀ ਗੁਰੂ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਪਾਥਵੇਅਜ਼ ਸਕੂਲ, ਬੱਚਿਆਂ ਵਿਚ ਨੈਤਿਕ ਕੀਮਤਾਂ ਪੈਦਾ ਕਰਨ ਲਈ ਉਨ੍ਹਾਂ ਨੂੰ ਸਮੇਂ ਸਮੇਂ 'ਤੇ ਇਤਿਹਾਸ ਨਾਲ ਜੋੜਦਾ ਰਹਿੰਦਾ ਹੈ ਤੇ ਸਕੂਲ ਵਿਚ ਰੋਜ਼ਾਨਾ ਇਸ ਸਬੰਧੀ ਦਾ ਪੀਰੀਅਡ ਵੀ ਇਸ ਲਈ ਸ਼ੁਰੂ ਕੀਤਾ ਹੈ | ਇਸ ਮੌਕੇ ਪਹਿਲੀ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਸਿੱਖ ਧਰਮ ਨਾਲ ਸਬੰਧਿਤ ਕਵਿਤਾਵਾਂ, ਸ਼ਬਦ, ਕਵੀਸ਼ਰੀ, ਜੀਵਨ ਨੂੰ ਸੇਧ ਦਿੰਦੇ ਨਾਟਕ ਆਦਿ ਦਿਲ ਖਿਚਵੇਂ ਪੋ੍ਰਗਰਾਮ ਪੇਸ਼ ਕੀਤੇ | ਇਸ ਸਮੇਂ ਸਕੂਲ ਚੇਅਰਮੈਨ ਸੁਰਜੀਤ ਸਿੰਘ ਸਿੱਧੂ ਪ੍ਰਧਾਨ ਡਾ. ਅਨਿਲਜੀਤ ਕੰਬੋਜ ਤੇ ਵਾਈਸ ਪ੍ਰਧਾਨ ਅਵਤਾਰ ਸਿੰਘ ਸੌਂਦ ਨੇ ਸਾਰਿਆਂ ਨੂੰ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ |
ਕੋਟ ਈਸੇ ਖਾਂ, (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)- ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਕੋਟ ਈਸੇ ਖਾਂ ਵਿਖੇ ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਉਤਸ਼ਾਹ ਨਾਲ ਮਨਾਇਆ ਗਿਆ | ਸਵੇਰ ਦੀ ਪ੍ਰਾਰਥਨਾ ਸਭਾ ਸਮੇਂ ਸਮੂਹ ਅਧਿਆਪਕਾਂ, ਪ੍ਰਬੰਧਕਾਂ ਅਤੇ ਵਿਦਿਆਰਥੀਆਂ ਨੇ ਸ੍ਰੀ ਜਪੁਜੀ ਸਾਹਿਬ ਦੇ ਸ਼ਰਧਾ ਨਾਲ ਪਾਠ ਕੀਤੇ | ਗੁਰਬਾਣੀ ਸ਼ਬਦ ਲਵਪ੍ਰੀਤ ਸਿੰਘ, ਮਹਿਕਦੀਪ ਕੌਰ, ਮਹਿਕ ਸ਼ਰਮਾ, ਅਵਨੀਤ ਕੌਰ, ਨਵਨੀਤ ਕੌਰ, ਰਵਨੀਤ ਕੌਰ, ਰੁਪਿੰਦਰ ਕੌਰ, ਜਸਮੀਨ ਕੌਰ, ਕੋਮਲਪ੍ਰੀਤ ਕੌਰ, ਜਾਨਵੀ ਸ਼ਰਮਾ, ਅਰਸ਼ ਤਿਵਾੜੀ, ਹਰਸਿਮਰਨ ਕੌਰ, ਏਕਮਜੀਤ ਵਲੋਂ ਗਾਇਨ ਕੀਤੇ ਗਏ | ਬਾਰ੍ਹਵੀਂ ਦੀ ਵਿਦਿਆਰਥਣ ਸੁਮਨਦੀਪ ਕੌਰ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਜੀਵਨੀ ਸਿੱਖਿਆਵਾਂ ਸਬੰਧੀ ਜਾਣਕਾਰੀ ਦਿੱਤੀ | ਸ੍ਰੀ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ.ਡੀ. ਮੈਡਮ ਰਣਜੀਤ ਕੌਰ ਸੰਧੂ, ਪਿ੍ੰਸੀਪਲ ਰਮਨਜੀਤ ਕੌਰ ਨੇ ਸਭ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ | ਇਸ ਸਮੇਂ ਗੁਰਪ੍ਰੀਤ ਸਿੰਘ, ਸੰਗੀਤ ਅਧਿਆਪਕ ਨੇ ਸ਼ਬਦ ਗਾਇਕ ਵਿਦਿਆਰਥੀਆਂ ਦੀ ਅਗਵਾਈ ਕੀਤੀ |

ਖ਼ਬਰ ਸ਼ੇਅਰ ਕਰੋ

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX