ਤਾਜਾ ਖ਼ਬਰਾਂ


ਕੇਂਦਰੀ ਸਕੱਤਰੇਤ ਅਤੇ ਉਦਯੋਗ ਭਵਨ ਮੈਟਰੋ ਸਟੇਸ਼ਨਾਂ ਦੇ ਸਾਰੇ ਪ੍ਰਵੇਸ਼ ਅਤੇ ਨਿਕਾਸ ਗੇਟ ਯਾਤਰੀਆਂ ਦੀ ਆਵਾਜਾਈ ਲਈ ਬੰਦ
. . .  39 minutes ago
ਨਵੀਂ ਦਿੱਲੀ, 28 ਮਈ-ਕੇਂਦਰੀ ਸਕੱਤਰੇਤ ਅਨੁਸਾਰ ਕੇਂਦਰੀ ਸਕੱਤਰੇਤ ਅਤੇ ਉਦਯੋਗ ਭਵਨ ਮੈਟਰੋ ਸਟੇਸ਼ਨਾਂ ਦੇ ਸਾਰੇ ਪ੍ਰਵੇਸ਼ ਅਤੇ ਨਿਕਾਸ ਗੇਟਾਂ ਨੂੰ ਯਾਤਰੀਆਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ...
ਦਿੱਲੀ ਪਹਿਲਵਾਨ ਕੁੜੀਆਂ ਦੇ ਧਰਨੇ ਚ ਸ਼ਾਮਿਲ ਹੋਣ ਲਈ ਜਾਂਦੀਆਂ ਕਿਸਾਨ ਜਥੇਬੰਦੀਆਂ ਨੂੰ ਹਰਿਆਣਾ ਪੁਲਿਸ ਨੇ ਰੋਕਿਆ
. . .  58 minutes ago
ਸ਼ੁਤਰਾਣਾ, 28 ਮਈ (ਬਲਦੇਵ ਸਿੰਘ ਮਹਿਰੋਕ- ਦੇਸ਼ ਦੀਆਂ ਕੌਮਾਂਤਰੀ ਖਿਡਾਰਨਾਂ ਕਰੀਬ ਇਕ ਮਹੀਨੇ ਤੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਇਨਸਾਫ਼ ਦੀ ਮੰਗ ਨੂੰ ਲੈਕੇ ਧਰਨੇ 'ਤੇ ਬੈਠੀਆਂ ਹਨ ਤੇ ਉਨ੍ਹਾਂ ਦੇ ਸਮਰਥਨ ਵਿਚ ਬਹੁਤ ਸਾਰੀਆਂ ਜਥੇਬੰਦੀਆਂ ਵੀ ਆਈਆਂ ਹਨ। ਅੱਜ ਕ੍ਰਾਂਤੀਕਾਰੀ...
ਆਈਫਾ 2023: ਇਰਫਾਨ ਖਾਨ ਦੇ ਬੇਟੇ ਬਾਬਿਲ ਨੇ 'ਕਾਲਾ' ਲਈ ਜਿੱਤਿਆ ਬੈਸਟ ਡੈਬਿਊ ਐਕਟਰ ਦਾ ਪੁਰਸਕਾਰ
. . .  about 1 hour ago
ਆਬੂ ਧਾਬੀ, 28 ਮਈ-ਮਰਹੂਮ ਅਦਾਕਾਰ ਇਰਫ਼ਾਨ ਖ਼ਾਨ ਦੇ ਪੁੱਤਰ ਬਾਬਿਲ ਖ਼ਾਨ ਨੇ ਆਈਫ਼ਾ 2023 'ਚ ਫ਼ਿਲਮ 'ਕਾਲਾ' ਵਿਚ ਆਪਣੀ ਅਦਾਕਾਰੀ ਲਈ ਸਰਵੋਤਮ ਡੈਬਿਊ ਅਦਾਕਾਰ...
ਬੀ.ਐਸ.ਐਫ. ਵਲੋਂ ਡਰੋਨ ਬਰਾਮਦ ਕਰ 3.4 ਕਿਲੋ ਸਮੇਤ ਇਕ ਗ੍ਰਿਫ਼ਤਾਰ
. . .  about 1 hour ago
ਅੰਮ੍ਰਿਤਸਰ, 28 ਮਈ-ਬੀ.ਐਸ.ਐਫ. ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਪਿੰਡ ਧਨੋਏ ਖ਼ੁਰਦ ਦੇ ਖੇਤਾਂ ਵਿਚੋਂ ਇਕ ਡਰੋਨ ਬਰਾਮਦ ਕੀਤਾ।ਪੰਜਾਬ ਫਰੰਟੀਅਰ ਅਨੁਸਾਰ ਇਸ ਦੇ ਨਾਲ ਇਕ ਵਿਅਕਤੀ ਨੂੰ ਵੀ ਲਗਭਗ 3.4 ਕਿਲੋਗ੍ਰਾਮ ਵਜ਼ਨ ਦੇ 3 ਪੈਕੇਟ ਦੇ ਸ਼ੱਕੀ ਨਸ਼ੀਲੇ ਪਦਾਰਥਾਂ ਦੀ ਖੇਪ ਸਮੇਤ...
ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ਅਤੇ ਵਿਕਾਸ ਚ ਮਦਦ ਕਰਨ ਵਾਲੇ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ
. . .  about 2 hours ago
ਨਵੀਂ ਦਿੱਲੀ, 28 ਮਈ-ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ਅਤੇ ਵਿਕਾਸ ਵਿਚ ਮਦਦ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ...
ਪਹਿਲਵਾਨਾਂ ਵਲੋਂ ਜੰਤਰ-ਮੰਤਰ 'ਤੇ ਪ੍ਰਦਰਸ਼ਨ
. . .  about 2 hours ago
ਨਵੀਂ ਦਿੱਲੀ, 28 ਮਈ-ਪਹਿਲਵਾਨਾਂ ਵਲੋਂ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕੀਤਾ ਗਿਆ। ਵਿਰੋਧ ਕਰ ਰਹੇ ਪਹਿਲਵਾਨਾਂ ਵਲੋਂ ਨਵੇਂ ਸੰਸਦ ਭਵਨ ਤੱਕ ਪਹਿਲਵਾਨਾਂ ਦੇ ਮਾਰਚ ਤੋਂ ਪਹਿਲਾਂ ਅੱਜ "ਮਹਿਲਾ ਸਨਮਾਨ ਮਹਾਪੰਚਾਇਤ" ਦਾ ਆਯੋਜਨ ਕੀਤਾ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੈਂਬਰ ਚ ਪਵਿੱਤਰ 'ਸੇਂਗੋਲ' ਕੀਤਾ ਸਥਾਪਤ
. . .  about 2 hours ago
ਨਵੀਂ ਦਿੱਲੀ, 28 ਮਈ-ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੈਂਬਰ ਵਿਚ ਪਵਿੱਤਰ 'ਸੇਂਗੋਲ' ਸਥਾਪਤ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦਾ ਕੀਤਾ ਉਦਘਾਟਨ
. . .  about 2 hours ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ। ਉਨ੍ਹਾਂ ਨਾਲ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਮੌਜੂਦ...
ਨਵੇਂ ਸੰਸਦ ਭਵਨ ਵੱਲ ਪਹਿਲਵਾਨਾਂ ਦੇ ਰੋਸ ਮਾਰਚ ਤੋਂ ਪਹਿਲਾਂ ਜੰਤਰ-ਮੰਤਰ ਵਿਖੇ ਵਧਾਈ ਗਈ ਸੁਰੱਖਿਆ
. . .  about 2 hours ago
ਨਵੀਂ ਦਿੱਲੀ, 28 ਮਈ-ਨਵੇਂ ਸੰਸਦ ਭਵਨ ਵੱਲ ਪਹਿਲਵਾਨਾਂ ਦੇ ਰੋਸ ਮਾਰਚ ਤੋਂ ਪਹਿਲਾਂ ਜੰਤਰ-ਮੰਤਰ ਵਿਖੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪਹਿਲਵਾਨਾਂ ਨੇ ਨਵੀਂ ਸੰਸਦ ਦੇ ਸਾਹਮਣੇ ਮਹਿਲਾ ਮਹਾਂ ਪੰਚਾਇਤ ਕਰਨ...
ਉਦਘਾਟਨ ਸਮਾਰੋਹ ਤੋਂ ਪਹਿਲਾਂ ਨਵੇਂ ਸੰਸਦ ਭਵਨ ਚ ਵੀ.ਆਈ.ਪੀਜ਼. ਦੀ ਆਮਦ ਸ਼ੁਰੂ
. . .  about 2 hours ago
ਨਵੀਂ ਦਿੱਲੀ, 28 ਮਈ-ਨਵੇਂ ਸੰਸਦ ਭਵਨ ਵਿਚ ਵੀ.ਆਈ.ਪੀਜ਼. ਦੀ ਆਮਦ ਉਦਘਾਟਨ ਸਮਾਰੋਹ ਤੋਂ ਪਹਿਲਾਂ ਸ਼ੁਰੂ ਹੋ ਗਈ...
ਪਾਕਿਸਤਾਨੀ ਡਰੋਨ ਦੁਆਰਾ ਸੁੱਟੀ ਗਈ ਸ਼ੱਕੀ ਹੈਰੋਇਨ ਦਾ ਇਕ ਹੋਰ ਪੈਕੇਟ ਬਰਾਮਦ
. . .  about 2 hours ago
ਅੰਮ੍ਰਿਤਸਰ, 28 ਮਈ-ਬੀਤੀ ਰਾਤ ਅੰਮ੍ਰਿਤਸਰ ਸੈਕਟਰ ਵਿਚ ਪਾਕਿਸਤਾਨੀ ਡਰੋਨ ਦੁਆਰਾ ਸੁੱਟੀ ਗਈ ਸ਼ੱਕੀ ਹੈਰੋਇਨ ਦਾ ਇਕ ਹੋਰ ਪੈਕੇਟ (ਤਕਰੀਬਨ 2.2 ਕਿਲੋਗ੍ਰਾਮ) ਬਰਾਮਦ ਕੀਤਾ ਗਿਆ ਹੈ। ਬੀ.ਐਸ.ਐਫ. ਪੰਜਾਬ ਫਰੰਟੀਅਰ ਅਨੁਸਾਰ...
ਪ੍ਰਧਾਨ ਮੰਤਰੀ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਵਲੋਂ ਨਵੀਂ ਸੰਸਦ ਭਵਨ ਦੇ ਉਦਘਾਟਨ ਲਈ ਪੂਜਾ ਅਰਚਨਾ
. . .  about 2 hours ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਨਵੀਂ ਸੰਸਦ ਭਵਨ ਦੇ ਉਦਘਾਟਨ ਲਈ ਪੂਜਾ ਅਰਚਨਾ ਕੀਤੀ।ਪੂਜਾ ਦੀ ਰਸਮ ਕਰੀਬ ਇਕ ਘੰਟੇ ਤੱਕ ਚੱਲੇਗੀ। ਪੂਜਾ ਤੋਂ ਬਾਅਦ ਪ੍ਰਧਾਨ ਮੰਤਰੀ...
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਮਲੇਸ਼ੀਆ ਮਾਸਟਰਜ਼ 2023 ਦੇ ਫਾਈਨਲ ਚ ਐਚ.ਐਸ. ਪ੍ਰਣਯ
. . .  1 day ago
ਕੁਆਲਾਲੰਪੁਰ, 27 ਮਈ-ਮਲੇਸ਼ੀਆ ਮਾਸਟਰਜ਼ 2023: ਸੱਟ ਕਾਰਨ ਵਿਰੋਧੀ ਖਿਡਾਰੀ ਦੇ ਹਟਣ ਤੋਂ ਬਾਅਦ ਭਾਰਤ ਦੇ ਐਚ.ਐਸ. ਪ੍ਰਣਯ ਨੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ...
ਐੱਫ.ਆਈ.ਐੱਚ. ਹਾਕੀ ਪ੍ਰੋ. ਲੀਗ-ਇੰਗਲੈਂਡ ਨੇ ਭਾਰਤ ਨੂੰ 4-2 ਨਾਲ ਹਰਾਇਆ
. . .  1 day ago
ਲੰਡਨ, 27 ਮਈ - ਮੇਜ਼ਬਾਨ ਇੰਗਲੈਂਡ ਨੇ ਇਥੇ ਲੰਡਨ ਦੇ ਲੀ ਵੈਲੀ ਹਾਕੀ ਸਟੇਡੀਅਮ 'ਚ ਐੱਫ.ਆਈ.ਐੱਚ. ਹਾਕੀ ਪ੍ਰੋ. ਲੀਗ ਮੁਕਾਬਲੇ 'ਚ ਭਾਰਤ ਨੂੰ 4-2 ਨਾਲ ਹਰਾ ਕੇ ਪੂਲ ਟੇਬਲ 'ਚ ਚੋਟੀ ਦਾ ਸਥਾਨ...
ਰਜਨੀਕਾਂਤ ਨੇ ਟਵੀਟ ਕਰ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ
. . .  1 day ago
ਚੇਨਈ, 27 ਮਈ-ਅਦਾਕਾਰ ਰਜਨੀਕਾਂਤ ਨੇ ਟਵੀਟ ਕੀਤਾ, "ਤਾਮਿਲ ਸ਼ਕਤੀ ਦਾ ਪਰੰਪਰਾਗਤ ਪ੍ਰਤੀਕ - ਰਾਜਦੰਡ (#ਸੇਂਗੋਲ) - ਭਾਰਤ ਦੀ ਭਾਰਤ ਦੀ ਸੰਸਦ ਦੇ ਨਵੇਂ ਭਵਨ ਵਿਚ ਚਮਕੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ...
ਬੀਬਾ ਹਰਸਿਮਰਤ ਕੌਰ ਬਾਦਲ ਵਲੋਂ 12ਵੀਂ ਜਮਾਤ ਦੇ ਨਤੀਜੇ ਚ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਸੁਜਾਨ ਕੌਰ ਦਾ ਸਨਮਾਨ
. . .  1 day ago
ਸਰਦੂਲਗੜ੍ਹ, 27 ਮਈ -(ਜੀ.ਐਮ.ਅਰੋੜਾ)-ਬੀਤੇ ਦਿਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜੇ ਵਿਚ ਦਸ਼ਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੀ ਵਿਦਿਆਰਥਣ ਸੁਜਾਨ ਕੌਰ ਪੁੱਤਰੀ ਨਿਰਮਲ ਸਿੰਘ ਨੇ ਪੰਜਾਬ ਭਰ ਵਿਚੋਂ 500 ਵਿਚੋਂ 500 ਅੰਕ ਲੈ ਕੇ ਪਹਿਲਾ...
ਮਹਾਰਾਸ਼ਟਰ ਦੇ ਪਾਲਘਰ ਚ ਦੋ ਵਾਰ ਆਇਆ ਭੂਚਾਲ
. . .  1 day ago
ਮੁੰਬਈ, 27 ਮਈ-ਮਹਾਰਾਸ਼ਟਰ ਦੇ ਪਾਲਘਰ ਵਿਚ ਅੱਜ ਸ਼ਾਮ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਕ੍ਰਮਵਾਰ ਸ਼ਾਮ 5:15 ਅਤੇ 5:28 ਵਜੇ ਆਏ ਭੂਚਾਲ...
ਕੇਂਦਰ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਮ ਇੰਡੀਆ ਵਜੋਂ ਕੰਮ ਕਰਨਾ ਚਾਹੀਦਾ ਹੈ-ਪ੍ਰਧਾਨ ਮੰਤਰੀ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਹਿਲਾਂ ਨੀਤੀ ਆਯੋਗ ਦੀ 8ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਵਿਚ 19 ਰਾਜਾਂ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ ਮੁੱਖ ਮੰਤਰੀਆਂ/ਉਪ ਰਾਜਪਾਲਾਂ ਨੇ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੇ...
ਸਕੂਟਰ ਸਵਾਰ ਨੂੰ ਬਚਾਉਂਦੇ ਹੋਏ ਰੋਡਵੇਜ਼ ਦੀ ਬੱਸ ਪਲਟੀ
. . .  1 day ago
ਜ਼ੀਰਕਪੁਰ, 27 ਮਈ (ਅਵਤਾਰ ਸਿੰਘ)- ਜ਼ੀਰਕਪੁਰ ਅੰਬਾਲਾ ਸੜਕ ’ਤੇ ਅੱਜ ਬਾਅਦ ਦੁਪਹਿਰ ਇਕ ਹਰਿਆਣਾ ਰੋਡਵੇਜ਼ ਦੀ ਬੱਸ ਗਲਤ ਦਿਸ਼ਾ ਵੱਲ ਤੋਂ ਆ ਰਹੇ ਸਕੂਟਰ ਸਵਾਰ ਨੂੰ ਬਚਾਉਂਦੇ ਹੋਏ ਪਲਟ ਗਈ। ਇਸ ਦੌਰਾਨ....
ਅਸਲਾ ਐਕਟ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਨੂੰ ਭੇਜਿਆ 4 ਦਿਨਾਂ ਰਿਮਾਂਡ ’ਤੇ
. . .  1 day ago
ਨਵੀਂ ਦਿੱਲੀ, 27 ਮਈ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 4 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ...
ਦਿੱਲੀ ਆਬਕਾਰੀ ਮਾਮਲਾ: ਸੀ.ਬੀ.ਆਈ. ਦਾ ਦਾਅਵਾ, ਮਨੀਸ਼ ਸਿਸੋਦੀਆ ਨੇ ਨਸ਼ਟ ਕੀਤੇ ਫ਼ੋਨ
. . .  1 day ago
ਨਵੀਂ ਦਿੱਲੀ, 27 ਮਈ- ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਆਪਣੀ ਸਪਲੀਮੈਂਟਰੀ ਚਾਰਜਸ਼ੀਟ ਵਿਚ ਦਾਅਵਾ ਕੀਤਾ ਹੈ ਕਿ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ.....
ਅਕਾਸ਼ਵਾਣੀ ਦੇ ਦਿੱਲੀ ਤੇ ਚੰਡੀਗੜ੍ਹ ਕੇਦਰਾਂ ਤੋਂ ਪੰਜਾਬੀ ਬੁਲੇਟਿਨ ਬੰਦ ਕਰਨਾ ਪੰਜਾਬੀਆਂ ਨਾਲ ਵਿਤਕਰਾ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 27 ਮਈ (ਜਸਵੰਤ ਸਿੰਘ ਜੱਸ)- ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਚੱਲਦੇ ਅਕਾਸ਼ਵਾਣੀ ਕੇਂਦਰਾਂ ਤੋਂ ਪੰਜਾਬੀ ਖ਼ਬਰਾਂ ਦੇ ਬੁਲੇਟਿਨ ਬੰਦ ਕਰਨ ਦੀ ਸ਼੍ਰੋਮਣੀ ਗੁਰਦੁਆਰਾ.....
ਅਦਾਲਤ ਨੇ ਮਨੀਸ਼ ਸਿਸੋਦੀਆ ਨੂੰ ਕੀਤਾ ਸੰਮਨ ਜਾਰੀ
. . .  1 day ago
ਨਵੀਂ ਦਿੱਲੀ, 27 ਮਈ- ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਰਾਊਸ ਐਵੇਨਿਊ ਕੋਰਟ ਨੇ ‘ਆਪ’ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਹੋਰ ਦੋਸ਼ੀਆਂ ਦੇ ਖ਼ਿਲਾਫ਼ ਸੀ.ਬੀ.ਆਈ.....
ਏਸ਼ੀਆ ਕੱਪ ਸੰਬੰਧੀ ਫ਼ੈਸਲਾ ਆਈ.ਪੀ.ਐਲ. ਫਾਈਨਲ ਤੋਂ ਬਾਅਦ- ਬੀ.ਸੀ.ਸੀ.ਆਈ.
. . .  1 day ago
ਨਵੀਂ ਦਿੱਲੀ, 27 ਮਈ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀ.ਸੀ.ਸੀ.ਆਈ. ਨੇ ਏਸ਼ੀਆ ਕੱਪ 2023 ਲਈ ਪਾਕਿਸਤਾਨ.....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਕੱਤਕ ਸੰਮਤ 553

ਬਠਿੰਡਾ

ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਦੌਰਾਨ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਦਿੱਤੀ ਨਵੀਨਤਮ ਜਾਣਕਾਰੀ

ਬਠਿੰਡਾ, 22 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਸਥਾਨਕ ਖੇਤੀ ਭਵਨ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ, ਜਿਸ ਵਿਚ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਸਬੰਧੀ ਨਵੀਨਤਮ ਤਕਨੀਕੀ ਜਾਣਕਾਰੀ ਦਿੱਤੀ ਗਈ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ...

ਪੂਰੀ ਖ਼ਬਰ »

7ਵੀਂ ਵਾਹਿਨੀ ਐੱਨ.ਡੀ.ਆਰ.ਐੱਫ਼. ਵਲੋਂ ਫੁੱਟਬਾਲ ਅਤੇ ਬਾਸਕਿਟਬਾਲ ਮੁਕਾਬਲੇ ਕਰਵਾਏ

ਬਠਿੰਡਾ, 22 ਅਕਤੂਬਰ (ਵੀਰਪਾਲ ਸਿੰਘ) - ਸੱਤਵੀਂ ਵਾਹਿਨੀ ਐੱਨ.ਡੀ.ਆਰ.ਐੱਫ਼ ਵਲੋਂ ਹਰ 4 ਰੋਜਾ ਫੁੱਟਬਾਲ ਅਤੇ ਬਾਸਕਿਟਬਾਲ ਖੇਡ ਮੁਕਾਬਲੇ ਕਰਵਾਏ ਗਏ | ਚਾਰ ਦਿਨਾਂ ਚੱਲੇ ਖੇਡ ਮੇਲੇ ਦੌਰਾਨ 13 ਵਾਹਿਨੀ ਨੇ ਫੁੱਟਬਾਲ ਅਤੇ ਬਾਸਕਿਟਬਾਲ ਖੇਡ ਮੁਕਾਬਲਿਆਂ ਵਿਚ ਪਹਿਲਾ ਸਥਾਨ ...

ਪੂਰੀ ਖ਼ਬਰ »

ਸ਼ਹਿਰੀ ਲੋਕਾਂ ਨੂੰ ਸਤਾਉਣ ਲੱਗਾ ਡੇਂਗੂ ਦਾ ਡੰਗ, ਪ੍ਰਾਈਵੇਟ ਹਸਪਤਾਲਾਂ 'ਚ ਵਧਣ ਲੱਗੀ ਭੀੜ

ਬਠਿੰਡਾ, 22 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)-ਕੋਰੋਨਾ ਤੋਂ ਬਾਅਦ ਹੁਣ ਬਠਿੰਡਾ ਦੇ ਸ਼ਹਿਰੀ ਲੋਕਾਂ ਨੂੰ ਡੇਂਗੂ ਦਾ ਡੰਗ ਸਤਾਉਣ ਲੱਗਾ ਹੈ | ਬਠਿੰਡਾ ਜ਼ਿਲੇ੍ਹ ਵਿਚ ਰੋਜ਼ਾਨਾ 50 ਤੋਂ 60 ਮਰੀਜ਼ ਡੇਂਗੂ ਦੀ ਲਪੇਟ ਵਿਚ ਆਉਣ ਕਾਰਨ ਪ੍ਰਾਇਵੇਟ ਅਤੇ ਸਰਕਾਰੀ ਹਸਪਤਾਲਾਂ ...

ਪੂਰੀ ਖ਼ਬਰ »

ਡਾਕਟਰ ਦੀ ਸਲਾਹ ਤੋਂ ਬਿਨਾਂ ਪਸ਼ੂਆਂ ਨੂੰ ਕੋਈ ਦਵਾਈ ਨਹੀਂ ਦੇਣੀ ਚਾਹੀਦੀ-ਡਾ: ਅੰਕਿਤ ਤਿਵਾਰੀ

ਮਹਿਰਾਜ, 22 ਅਕਤੂਬਰ (ਸੁਖਪਾਲ ਮਹਿਰਾਜ)-ਵੈਟਨਰੀ ਪਸ਼ੂ ਹਸਪਤਾਲ ਮਹਿਰਾਜ ਵਿਖੇ ਵੈਟਰਨਰੀ ਡਾ: ਅੰਕਿਤਾ ਤਿਵਾਰੀ ਨੇ ਪਿੰਡ ਵਾਸੀਆਂ ਨੂੰ ਪਸ਼ੂਆਂ ਦੀ ਸਾਂਭ ਸੰਭਾਲ ਸਬੰਧੀ ਘਰੇਲੂ ਨੁਕਤੇ ਸਾਂਝੇ ਕਰਦਿਆਂ ਦੱਸਿਆ ਕਿ ਡਾਕਟਰ ਦੀ ਸਲਾਹ ਤੋ ਬਿਨਾਂ ਪਸ਼ੂਆਂ ਨੂੰ ਕੋਈ ...

ਪੂਰੀ ਖ਼ਬਰ »

'ਬਠਿੰਡਾ ਗੋਲੀ-ਕਾਂਡ'-ਗੋਲੀ ਮਾਰ ਕੇ ਨੌਜਵਾਨ ਦਾ ਕਤਲ ਕਰਨ ਵਾਲੇ ਕਥਿਤ ਮੁੱਖ ਦੋਸ਼ੀ ਸਮੇਤ ਦੋ ਗਿ੍ਫ਼ਤਾਰ

ਬਠਿੰਡਾ, 22 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੇ ਅਜੀਤ ਰੋਡ 'ਤੇ ਬੀਤੇ ਕੱਲ੍ਹ ਦਿਨ-ਦਿਹਾੜੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਤੇ ਇਕ ਦੀਆਂ ਲੱਤਾਂ-ਬਾਹਾਂ ਤੋੜਨ ਦੇ ਮਾਮਲੇ 'ਚ ਇਕ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਪੁਲਿਸ ਥਾਣਾ ਸਿਵਲ ਲਾਇਨ ...

ਪੂਰੀ ਖ਼ਬਰ »

ਅਜੇ ਤੱਕ ਨਰਮੇ ਦਾ ਮੁਆਵਜ਼ਾ ਨਾ ਦਿੱਤੇ ਜਾਣ 'ਤੇ 25 ਨੂੰ ਬਸਪਾ ਬਠਿੰਡਾ ਵਿਖੇ ਕਰੇਗੀ ਪ੍ਰਦਰਸ਼ਨ-ਜ਼ਿਲ੍ਹਾ ਪ੍ਰਧਾਨ

ਤਲਵੰਡੀ ਸਾਬੋ, 22 ਅਕਤੂਬਰ (ਰਣਜੀਤ ਸਿੰਘ ਰਾਜੂ)-ਮਾਲਵੇ ਦੀ ਨਰਮਾ ਪੱਟੀ ਵਜੋਂ ਜਾਣੇ ਜਾਂਦੇ ਉਕਤ ਖਿੱਤੇ ਵਿਚ ਪਿਛਲੇ ਦਿਨਾਂ ਵਿਚ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਦੇ ਹੋਏ ਵੱਡੀ ਪੱਧਰ ਤੇ ਖ਼ਰਾਬੇ ਦਾ ਅਜੇ ਤੱਕ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਕੋਈ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮਹਿਲਾ ਦੀ ਮੌਕੇ 'ਤੇ ਮੌਤ, ਦੋਹਤਾ ਜ਼ਖ਼ਮੀ

ਰਾਮਾਂ ਮੰਡੀ, 22 ਅਕਤੂਬਰ (ਤਰਸੇਮ ਸਿੰਗਲਾ)-ਅੱਜ ਸਵੇਰੇ ਰਿਫ਼ਾਇਨਰੀ ਰੋਡ 'ਤੇ ਪਿੰਡ ਤਰਖਾਣਵਾਲਾ ਨੇੜੇ ਇਕ ਤੇਜ਼ ਰਫ਼ਤਾਰ ਕਾਰ ਦੇ ਮੋਟਰਸਾਈਕਲ ਨਾਲ ਟਕਰਾਉਣ ਨਾਲ ਮੋਟਰਸਾਈਕਲ 'ਤੇ ਸਵਾਰ ਮਹਿਲਾ ਗੋਗਾ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਤਰਖਾਣਵਾਲਾ ਦੀ ਮੌਕੇ 'ਤੇ ਹੀ ...

ਪੂਰੀ ਖ਼ਬਰ »

ਬੱਚਿਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਕੈਂਪ ਲਗਾਇਆ

ਬੁਢਲਾਡਾ, 22 ਅਕਤੂਬਰ (ਸੁਨੀਲ ਮਨਚੰਦਾ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵਲੋਂ ਬੱਚਿਆਂ ਨੂੰ ਅਧਿਕਾਰਾਂ ਪ੍ਰਤੀ ਜਾਣੂ ਕਰਵਾਉਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ | ਬਾਲ ਸੁਰੱਖਿਆ ਅਫ਼ਸਰ ਅਜੈ ਤਾਇਲ ਨੇ ਜ਼ਿਲ੍ਹਾ ...

ਪੂਰੀ ਖ਼ਬਰ »

ਐਨ.ਐਚ.ਐਮ ਇੰਪਲਾਈਜ਼ ਯੂਨੀਅਨ ਵਲੋਂ 29 ਨੂੰ ਸੂਬਾ ਪੱਧਰੀ ਰੋਸ ਰੈਲੀ

ਲਹਿਰਾ ਮੁਹੱਬਤ, 22 ਅਕਤੂਬਰ (ਸੁਖਪਾਲ ਸਿੰਘ ਸੁੱਖੀ)- ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿਚ ਠੇਕਾ ਪ੍ਰਣਾਲੀ ਤੇ ਆਊਟ ਸੋਰਸ ਅਧੀਨ ਕੰਮ ਕਰਦੇ 11 ਹਜਾਰ ਦੇ ਕਰੀਬ ਮੁਲਾਜ਼ਮਾਂ ਦੀ ਜਥੇਬੰਦੀ ਐਨ.ਐਚ.ਐਮ ਇੰਪਲਾਈਜ਼ ਯੂਨੀਅਨ ਨੇ ਸੇਵਾਵਾਂ ਪੱਕੀਆਂ ਜਾਂ ਹਰਿਆਣਾ ਦੀ ਤਰਜ਼ ...

ਪੂਰੀ ਖ਼ਬਰ »

ਪਿੰਡਾਂ 'ਚ ਨਰਮਾ ਮੁਆਵਜ਼ੇ ਦੇ ਸੰਘਰਸ਼ ਲਈ ਲਾਮਬੰਦੀ ਮੀਟਿੰਗਾਂ

ਨਥਾਣਾ, 22 ਅਕਤੂਬਰ (ਗੁਰਦਰਸ਼ਨ ਲੁੱਧੜ)-ਬਲਾਕ ਨਥਾਣਾ ਦੇ ਪਿੰਡਾਂ ਭੈਣੀ, ਗੰਗਾ ਅਤੇ ਗਿੱਦੜ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨਰਮੇ ਦੀ ਬਰਬਾਦ ਹੋਈ ਫ਼ਸਲ ਦਾ ਮੁਆਵਜ਼ਾ ਲੈਣ ਸੰਬੰਧੀ ਚੱਲ ਰਹੇ ਸੰਘਰਸ਼ ਨੂੰ ਹੋਰ ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਲੋਂ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਲਈ ਗਲਤ ਚਾਲਾਂ ਚੱਲੀਆਂ ਜਾ ਰਹੀਆਂ ਹਨ- ਰਾਮਕਰਨ ਸਿੰਘ ਸੂਬਾ ਸਕੱਤਰ ਬੀ.ਕੇ.ਯੂ.

ਬਠਿੰਡਾ, 22 ਅਕਤੂਬਰ (ਵੀਰਪਾਲ ਸਿੰਘ)- ਕੇਂਦਰ ਸਰਕਾਰ ਮੋਰਚੇ ਨੂੰ ਬਦਨਾਮ ਕਰਕੇ ਤਾਰਪੀਡੋ ਕਰਨ ਲਈ ਗਲਤ ਚਾਲਾਂ ਚੱਲੀਆਂ ਜਾ ਰਹੀਆਂ ਹਨ | ਕੇਂਦਰ ਸਰਕਾਰ ਦੇ ਮਨਸੂਬੇ ਕਦੇ ਵੀ ਸਕਾਰ ਨਹੀਂ ਹੋਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਮਕਰਨ ਸਿੰਘ ਸੂਬਾ ਸਕੱਤਰ ...

ਪੂਰੀ ਖ਼ਬਰ »

ਸੀ.ਬੀ.ਐੱਸ.ਸੀ. ਸਿਲੇਬਸ 'ਚੋਂ ਪੰਜਾਬੀ ਨੂੰ ਬਾਹਰ ਕੱਢਣਾ ਮੰਦਭਾਗਾ ਫ਼ੈਸਲਾ-ਸਮਾਜ ਸੇਵੀ ਆਗੂ ਰਵੀਪ੍ਰੀਤ ਸਿੱਧੂ

ਸੀਂਗੋ ਮੰਡੀ, 22 ਅਕਤੂਬਰ (ਲੱਕਵਿੰਦਰ ਸ਼ਰਮਾ)-ਖੇਤਰ ਦੇ ਉੱਘੇ ਸਮਾਜ ਸੇਵੀ ਤੇ ਸਿਆਸੀ ਆਗੂ ਰਵੀਪ੍ਰੀਤ ਸਿੱਧੂ ਨੇ ਵੱਖ-ਵੱਖ ਪਿੰਡਾਂ ਵਿਚ ਲੋਕਾਂ ਨਾਲ ਨੁੱਕੜ ਮੀਟਿੰਗਾਂ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਪਿਛਲੇ ਦਿਨੀ ...

ਪੂਰੀ ਖ਼ਬਰ »

ਚੌਥੀ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀ

ਬਠਿੰਡਾ, 22 ਅਕਤੂਬਰ (ਅਵਤਾਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਹਾਜੀ ਰਤਨ ਸਾਹਿਬ ਤੋਂ ਸ੍ਰੀ ਗੁਰੂ ਰਾਮਦਾਸ ਜੀ ਦੇ 487ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪ੍ਰਭਾਤ ਫੇਰੀ ਰੂਪੀ ਨਗਰ ਕੀਰਤਨ ਸੰਗਤਾਂ ਦੇ ਸਹਿਯੋਗ ਨਾਲ ਸ਼ਬਦ ਚੌਕੀ ...

ਪੂਰੀ ਖ਼ਬਰ »

ਕੇਜਰੀਵਾਲ ਸਰਕਾਰ ਦੀ ਤਰਜ਼ 'ਤੇ ਪੰਜਾਬ ਸਰਕਾਰ ਵੀ ਦੇਵੇ ਫ਼ਸਲਾਂ ਦਾ ਮੁਆਵਜ਼ਾ-ਸੁਖਵੀਰ ਮਾਈਸਰਖਾਨਾ

ਮੌੜ ਮੰਡੀ, 22 ਅਕਤੂਬਰ (ਗੁਰਜੀਤ ਸਿੰਘ ਕਮਾਲੂ)-ਦਿੱਲੀ ਦੀ ਆਮ ਆਦਮੀ ਪਾਰਟੀ ਦੀ ਕੇਜ਼ਰੀਵਾਲ ਸਰਕਾਰ ਵਲੋਂ ਬੀਤੇ ਸਮੇਂ ਵਿਚ ਮੀਂਹ ਕਾਰਨ ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਪੰਜਾਹ ਹਜ਼ਾਰ ਪ੍ਰਤੀ ਏਕੜ ਦਿੱਤਾ ਜਾ ਰਿਹਾ ਹੈ | ਦਿੱਲੀ ਦੀ ਤਰਜ਼ ਤੇ ਪੰਜਾਬ ਸਰਕਾਰ ਵੀ ...

ਪੂਰੀ ਖ਼ਬਰ »

ਏਮਜ਼ ਬਠਿੰਡਾ ਵਲੋਂ ਕਰੋਨਾ ਮਹਾਂਮਾਰੀ 'ਤੇ ਸੈਮੀਨਾਰ ਕਰਵਾਇਆ

ਬਠਿੰਡਾ, 22 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਭਾਰਤ ਨੇ ਕੋਵਿਡ -19 ਮਹਾਂਮਾਰੀ ਦੇ ਵਿਰੁੱਧ ਆਪਣੀ ਲੜਾਈ ਵਿਚ ਇਕ ਹੋਰ ਮਹੱਤਵਪੂਰਨ ਟੀਚਾ ਹਾਸਿਲ ਕਰ ਲਿਆ, ਕਿਉਂਕਿ ਇਸ ਨੇ ਕੋਵਿਡ ਟੀਕਾਕਰਨ ਦੀਆਂ 100 ਕਰੋੜ ਖ਼ੁਰਾਕਾਂ ਨੂੰ ਪਾਰ ਕਰ ਲਿਆ ਹੈ | ਇਹ ਸਮਾਗਮ ਪੂਰੇ ਦੇਸ ਵਿਚ ...

ਪੂਰੀ ਖ਼ਬਰ »

ਨਸ਼ਾ ਰੋਕੂ ਐਕਟ ਦੇ ਦੋਸ਼ਾਂ ਚੋਂ ਦੋ ਜਣੇ ਬਾਇੱਜ਼ਤ ਬਰੀ

ਬਠਿੰਡਾ, 22 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਦੀ ਸਪੈਸ਼ਲ ਅਦਾਲਤ ਦੇ ਜੱਜ ਹੀਰਾ ਸਿੰਘ ਗਿੱਲ ਨੇ ਬਚਾਅ ਪੱਖ ਦੇ ਵਕੀਲ ਸੰਜੀਵ ਗੁਪਤਾ ਰਾਮਾਂ ਮੰਡੀ ਅਤੇ ਰਣਧੀਰ ਕੌਂਸ਼ਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ 7 ਸਾਲ ਪੁਰਾਣੇ ਨਸ਼ਾ ਰੋਕੂ ਐਕਟ ਦੇ ਮਾਮਲੇ ...

ਪੂਰੀ ਖ਼ਬਰ »

ਗੁਲਾਬੀ ਸੁੰਡੀ ਨਾਲ ਖ਼ਰਾਬ ਹੋਈ ਫ਼ਸਲ ਦੀ ਗਿਰਦਾਵਰੀ 'ਚ ਦੇਰੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ- ਡਿਪਟੀ ਕਮਿਸ਼ਨਰ

ਬਠਿੰਡਾ, 22 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਸ: ਅਰਵਿੰਦਪਾਲ ਸਿੰਘ ਸੰਧੂ ਨੇ ਜ਼ਿਲੇ ਅੰਦਰ ਗੁਲਾਬੀ ਸੁੰਡੀ ਨਾਲ ਖ਼ਰਾਬ ਹੋਈ ਨਰਮੇ ਦੀ ਫ਼ਸਲ ਦੀ ਗਿਰਦਾਵਰੀ ਦਾ ਕੰਮ ਅਗਲੇ ਦੋ ਦਿਨਾਂ ਦੌਰਾਨ ਹਰ ਹਾਲਤ ਵਿਚ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ | ...

ਪੂਰੀ ਖ਼ਬਰ »

ਬਠਿੰਡਾ 'ਚ ਫਾਰਮਾਸਿਊਟੀਕਲ ਪਾਰਕ ਬਣਨ ਨਾਲ ਸਮੁੱਚੇ ਦੇਸ਼ ਨੂੰ ਮਿਲੇਗਾ ਲਾਭ- ਮਨਪ੍ਰੀਤ ਸਿੰਘ ਬਾਦਲ

ਬਠਿੰਡਾ, 22 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਵਿੱਤ ਮੰਤਰੀ, ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਦਿੱਲੀ ਵਿਖੇ ਰਸਾਇਣ, ਖਾਦਾਂ ਅਤੇ ਫਾਰਮਾਸਿਊਟੀਕਲ ਬਾਰੇ ਕੇਂਦਰੀ ਮੰਤਰੀ ਸ੍ਰੀ ਮਨਸੁਖ ਐਲ. ਮਾਂਡਵੀਆ ਨਾਲ ਮੁਲਾਕਾਤ ਕਰਕੇ ਬਠਿੰਡਾ ਵਿਚ ਫਾਰਮਾਸਿਊਟੀਕਲ ...

ਪੂਰੀ ਖ਼ਬਰ »

ਮੰਡੀ ਅਤੇ ਆਸ ਪਾਸ ਦੇ ਪਿੰਡਾਂ 'ਚ ਬੁਖ਼ਾਰ ਦਾ ਪ੍ਰਕੋਪ ਵਧਿਆ

ਭੁੱਚੋ ਮੰਡੀ, 22 ਅਕਤੂਬਰ (ਬਿੱਕਰ ਸਿੰਘ ਸਿੱਧੂ)-ਮੰਡੀ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਬੁਖ਼ਾਰ ਦੇ ਕੇਸਾਂ ਦੀ ਗਿਣਤੀ ਲਗਾਤਾਰ ਵਧਣੀ ਸ਼ੁਰੂ ਹੋ ਗਈ ਹੈ | ਪਲੇਟ ਲੈਟਸ ਘਟਣ ਦੇ ਮਾਮਲੇ ਸਾਹਮਣੇ ਆਉਣ ਕਾਰਨ ਲੋਕਾਂ ਵਿਚ ਡੇਂਗੂ ਦਾ ਸ਼ੱਕ ਵਧਣ ਲੱਗਾ ਹੈ | ਬੀਤੇ ਕੱਲ੍ਹ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ 'ਚ ਦੋ ਰੋਜ਼ਾ ਉਦਯੋਗਿਕ ਸੁਰੱਖਿਆ ਸਮਾਗਮ ਕਰਵਾਇਆ

ਰਾਮਾਂ ਮੰਡੀ, 22 ਅਕਤੂਬਰ (ਤਰਸੇਮ ਸਿੰਗਲਾ)-ਉਪ ਨਿਰਦੇਸ਼ਕ ਫੈਕਟਰੀਜ਼ ਬਠਿੰਡਾ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਫੁੱਲੋਖਾਰੀ ਵਿਖੇ ਉਦਯੋਗਿਕ ਸੁਰੱਖਿਆ ਅਤੇ ਕਿੱਤਾ ਮੁਖੀ ਖ਼ਤਰੇ ਸਬੰਧੀ ਦੋ ਰੋਜ਼ਾ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਵਿਸ਼ਾਲ ਸਿੰਗਲਾ ਡਿਪਟੀ ਡਾਇਰੈਕਟਰ ਫੈਕਟਰੀਜ਼ ਬਠਿੰਡਾ ਨੇ ਦੱਸਿਆ ਕਿ ਪੰਜਾਬ ਦੀਆਂ ਸੱਭ ਤੋਂ ਖ਼ਤਰਨਾਕ ਇਕਾਈਆਂ ਬਠਿੰਡਾ ਜ਼ਿਲ੍ਹੇ ਵਿਚ ਕੇਂਦਰਿਤ ਹਨ, ਜਿਨ੍ਹਾਂ ਵਿਚੋਂ 10 ਯੂਨਿਟਾਂ ਨੂੰ ਬਹੁਤ ਜ਼ਿਆਦਾ ਖ਼ਤਰਨਾਕ ਇਕਾਈਆਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਜਿਨ੍ਹਾਂ ਵਿਚ 4000 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ | ਇਹ ਵੇਖਣ ਵਿਚ ਆਇਆ ਹੈ ਕਿ ਇਨ੍ਹਾਂ ਯੂਨਿਟਾਂ ਦੇ ਕਰਮਚਾਰੀ ਵੱਖ-ਵੱਖ ਤਰ੍ਹਾਂ ਦੇ ਵਿਸ਼ੇਸ਼ ਕੰਮ ਵੈਲਡਿੰਗ, ਕੈਮੀਕਲ ਹੈਂਡਲਿੰਗ ਅਤੇ ਉਚਾਈ 'ਤੇ ਕੰਮ ਕਰਦੇ ਹਨ | ਕੰਮਾਂ ਨਾਲ ਜੁੜੇ ਹਾਦਸਿਆਂ ਨੂੰ ਰੋਕਣ ਲਈ ਇਨ੍ਹਾਂ ਕਰਮਚਾਰੀਆਂ ਨੂੰ ਨਿਯਮਿਤ ਸੁਰੱਖਿਆ ਸਿਖਲਾਈ ਦਿੱਤੀ ਜਾਣ ਦੀ ਜ਼ਰੂਰਤ ਹੈ | ਉਦਯੋਗਾਂ ਲਈ ਨਿਯਮਿਤ ਸੁਰੱਖਿਆ ਜਾਗਰੂਕਤਾ ਸਮਾਗਮਾਂ ਤੋਂ ਇਲਾਵਾ ਫੈਕਟਰੀਜ਼ ਵਿਭਾਗ ਨਿਯਮਿਤ ਤੌਰ 'ਤੇ ਆਫ਼ਤ ਪ੍ਰਬੰਧਨ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਸਾਈਟ ਅਤੇ ਸਾਈਟ ਆਫ਼ ਸਾਈਟ ਮੌਕ ਡਿ੍ਲਸ ਕਰਦਾ ਹੈ | ਇਸ ਸਮਾਗਮ ਦਾ ਮੁੱਖ ਉਦੇਸ਼ ਹਿੱਸਾ ਲੈਣ ਵਾਲਿਆਂ ਨੂੰ ਖ਼ਤਰੇ ਦੀ ਪਹਿਚਾਣ, ਆਮ ਸਿਹਤ ਸੰਭਾਲ, ਘਟਨਾਵਾਂ ਤੋਂ ਸੁਰੱਖਿਆ, ਰਸਾਇਣਿਕ ਸਟੋਰੇਜ਼ ਸੰਭਾਲਣਾ, ਉਚਾਈ 'ਤੇ ਕੰਮ ਕਰਨਾ ਅਤੇ ਲਿਫ਼ਟਿੰਗ ਅਪ੍ਰੇਸ਼ਨ ਆਦਿ ਨਾਲ ਲੈਸ ਕਰਨਾ ਸੀ | ਉਘੇ ਬੁਲਾਰਿਆਂ ਸਾਹਿਲ ਗੋਇਲ ਡਿਪਟੀ ਡਾਇਰੈਕਟਰ ਆਫ਼ ਫੈਕਟਰੀਜ਼ ਸੰਗਰੂਰ, ਸੁਖਜਿੰਦਰ ਸਿੰਘ ਭੱਟੀ ਡਿਪਟੀ ਡਾਇਰੈਕਟਰ ਆਫ਼ ਫੈਕਟਰੀਜ਼ ਲੁਧਿਆਣਾ, ਸੰਜੀਵ ਕੁਮਾਰ ਕਾਰਜਕਾਰੀ ਅਫ਼ਸਰ ਪੰਜਾਬ ਉਦਯੋਗਿਕ ਸੁਰੱਖਿਆ ਕੌਂਸਲ, ਅਨਿਲ ਸ਼ਰਮਾ ਡਿਪਟੀ ਮੈਨੇਜਰ ਐਨ. ਐਫ. ਐਲ., ਨਰੇਸ਼ ਪਠਾਨੀਆ ਮੁੱਖ ਬੁਲਾਰੇ ਰੈਡ ਕਰਾਸ, ਦਵਿੰਦਰਪਾਲ ਸਿੰਘ ਅਲਟਰਾਟੈਕ ਸੀਮੇਂਟ, ਨਰਿੰਦਰ ਬਾਸੀ ਉਪ ਮੁੱਖ ਵਾਰਡਨ ਸਿਵਲ ਡਿਫੈਂਸ ਆਦਿ ਨੇ ਭਾਗੀਦਾਰਾਂ ਨੂੰ ਫ਼ਸਟ ਏਡ ਤਕਨੀਕਾਂ ਦੇ ਨਾਲ ਨਾਲ ਉਦਯੋਗਾਂ ਵਿਚ ਸਰਬੋਤਮ ਸੁਰੱਖਿਆ ਅਭਿਆਸਾਂ ਦੇ ਨਾਲ ਸਿਹਤਮੰਦ ਜੀਵਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ | ਸਮਾਗਮ ਦੌਰਾਨ ਸੁਰੱਖਿਆ ਤਕਨੀਕਾਂ, ਮੋਬਾਇਲ ਫਸਟ ਏਡ ਸਹਾਇਤਾ, ਸੁਰੱਖਿਆ ਪ੍ਰਬੰਧਨ ਪ੍ਰਣਾਲੀ, ਉਦਯੋਗਿਕ ਸੁਰੱਖਿਆ, ਦਿਲ ਦੇ ਰੋਗ, ਸਿਹਤਮੰਦ ਜੀਵਨ ਸ਼ੈਲੀ ਅਤੇ ਆਮ ਸੁਰੱਖਿਆ ਦੇ ਵਿਸ਼ੇ ਸ਼ਾਮਲ ਕੀਤੇ ਗਏ ਸਨ | ਇਸ ਦੌਰਾਨ ਉਕਤ ਅਧਿਕਾਰੀਆਂ ਵਲੋਂ ਭਾਗੀਦਾਰਾਂ ਦੇ ਨਾਲ ਰਿਫ਼ਾਇਨਰੀ ਦੇ ਅੱਸੀ ਤੋਂ ਵੱਧ ਕਰਮਚਾਰੀਆਂ ਨੂੰ ਸਰਟੀਫ਼ਿਕੇਟ ਭੇਂਟ ਕੀਤੇ | ਕਿ੍ਸ਼ਨ ਟੁਟੇਜਾ ਫੈਕਟਰੀ ਮੈਨੇਜਰ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਨੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਕੀਤਾ |

ਖ਼ਬਰ ਸ਼ੇਅਰ ਕਰੋ

 

ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵਲੋਂ 'ਮਹਿੰਦੀ ਲਗਾਉਣ' ਦਾ ਮੁਕਾਬਲਾ ਕਰਵਾਇਆ

ਬਠਿੰਡਾ, 22 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵਲੋਂ ਕਰਵਾ ਚੌਥ ਸਮਾਰੋਹ ਸਬੰਧੀ ਇਕ ਮਹਿੰਦੀ ਲਗਾਉਣ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਸਕੂਲ ਦੇ 10+1 ਅਤੇ 10+2 ਦੀਆਂ ਸਾਰੀਆਂ ਕਲਾਸਾਂ ਦੇ 100 ਤੋਂ ਵਧੇਰੇ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਵਲੋਂ ਡਿਪਟੀ ਕਮਿਸ਼ਨਰ ਨੂੰ ਦੂਜੇ ਦਿਨ ਦਿੱਤਾ ਮੰਗ-ਪੱਤਰ

ਬਠਿੰਡਾ, 22 ਅਕਤੂਬਰ (ਅਵਤਾਰ ਸਿੰਘ)-ਸਰਕਾਰੀ ਕਾਲਜ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰ ਐਸੋਸੀਏਸ਼ਨ ਪੰਜਾਬ ਦੀ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਵਲੋਂ ਸਰਕਾਰੀ ਰਾਜਿੰਦਰਾ ਕਾਲਜ ਦੇ ਗੇਟ ਅੱਗੇ ਅਣਮਿਥੇ ਸਮੇਂ ਦੇ ਦੂਜੇ ਦਿਨ ਹੜਤਾਲ ਕੀਤੀ ਅਤੇ ਡਿਪਟੀ ...

ਪੂਰੀ ਖ਼ਬਰ »

ਚੋਰਾਂ ਨੇ ਇਕੋ ਰਾਤ 3 ਥਾਂਵਾਂ 'ਤੇ ਕੀਤੀ ਚੋਰੀ-ਲੱਖਾਂ ਦਾ ਨੁਕਸਾਨ

ਭੁੱਚੋ ਮੰਡੀ, 22 ਅਕਤੂਬਰ (ਬਿੱਕਰ ਸਿੰਘ ਸਿੱਧੂ)-ਸਥਾਨਕ ਬਸਤੀ ਰਾਮ ਬਿਲਾਸ 'ਚ ਚੋਰਾਂ ਵਲੋਂ ਤਿੰਨ ਵੱਖ-ਵੱਖ ਥਾਂਵਾਂ 'ਤੇ ਚੋਰੀ ਦੌਰਾਨ ਲੱਖਾਂ ਰੁਪਏ ਦਾ ਸਾਮਾਨ ਚੋਰੀ | ਜਾਣਕਾਰੀ ਮੁਤਾਬਿਕ ਚੋਰਾਂ ਇਕ ਦੁੁਕਾਨ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਚਾਰ ...

ਪੂਰੀ ਖ਼ਬਰ »

ਜਗਮੀਤ ਸਿੰਘ ਬਰਾੜ ਦੇ ਪੁੱਤਰ ਅਕਾਲਅਰਪਣ ਸਿੰਘ ਬਰਾੜ ਨੇ ਕੀਤੀ ਯੂਥ ਅਕਾਲੀ ਵਰਕਰਾਂ ਨਾਲ ਮੀਟਿੰਗ

ਬਾਲਿਆਂਵਾਲੀ, 22 ਅਕਤੂਬਰ (ਕੁਲਦੀਪ ਮਤਵਾਲਾ)-ਹਲਕਾ ਮੌੜ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਦੇ ਪੁੱਤਰ ਅਕਾਲਅਰਪਣ ਸਿੰਘ ਬਰਾੜ ਵਲੋਂ ਯੂਥ ਆਗੂਆਂ ਨਾਲ ਅਹਿਮ ਮੀਟਿੰਗ ਪਿੰਡ ਨੰਦਗੜ ਕੋਟੜਾ ਵਿਖੇ ਡਾ. ਸੁਖਮੰਦਰ ਸਿੰਘ ਬੂਸਰ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

ਤਲਵੰਡੀ ਸਾਬੋ, 22 ਅਕਤੂਬਰ (ਰਣਜੀਤ ਸਿੰਘ ਰਾਜੂ)-ਚੌਥੇ ਗੁਰੂ, ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਮੁੱਚੇ ਸਿੱਖ ਜਗਤ ਵਾਂਗ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਪੰਜਾਬ 'ਚ ਡੀ. ਏ. ਪੀ. ਖਾਦ ਦੀ ਭਾਰੀ ûੜ, ਕਿਸਾਨ ਕਣਕ ਦੀ ਬਿਜਾਈ ਲਈ ਪ੍ਰੇਸ਼ਾਨ-ਪ੍ਰਕਾਸ਼ ਸਿੰਘ ਭੱਟੀ

ਬਠਿੰਡਾ, 22 ਅਕਤੂਬਰ (ਵੀਰਪਾਲ ਸਿੰਘ)-ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਆਪਣੇ ਹੱਕਾਂ ਲਈ ਦਿੱਲੀ ਦੀਆਂ ਦਹਿਲੀਜ਼ਾਂ 'ਤੇ ਡਟੇ ਹੋਏ ਕਿਸਾਨਾਂ ਨੂੰ ਹਾੜ੍ਹੀ ਦੀ ਖੇਤੀ ਕਣਕ ਦੀ ਬਿਜਾਈ ਲਈ ਡੀ. ਏ. ਪੀ. ਖਾਦ ਦੀ ûੜ ਨੇ ਪੰਜਾਬ ਦੇ ਕਿਸਾਨਾਂ ਨੂੰ ...

ਪੂਰੀ ਖ਼ਬਰ »

ਰਾਮਾਂ ਮੰਡੀ 'ਚ 27640 ਕੁਇੰਟਲ ਨਰਮੇ ਤੇ 11727 ਐਮ. ਟੀ. ਝੋਨੇ ਦੀ ਖਰੀਦ

ਰਾਮਾਂ ਮੰਡੀ, 22 ਅਕਤੂਬਰ (ਤਰਸੇਮ ਸਿੰਗਲਾ)-ਵੀਰਵਾਰ ਤੱਕ ਮੁੱਖ ਯਾਰਡ ਰਾਮਾਂ ਮੰਡੀ 'ਚ 27640 ਕੁਇੰਟਲ ਨਰਮੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਤੇ ਸਾਰਾ ਨਰਮਾ ਪ੍ਰਾਈਵੇਟ ਏਜੰਸੀਆਂ ਵਲੋਂ 6585 ਤੋਂ ਲੈ ਕੇ 8250 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦਿਆ ਗਿਆ ਹੈ | ਨਰਮੇ ਦੇ ...

ਪੂਰੀ ਖ਼ਬਰ »

ਆੜ੍ਹਤੀਆ ਐਸੋ. ਨੇ ਸਕੱਤਰ ਨੂੰ ਮੰਗ-ਪੱਤਰ ਸੌਂਪਿਆ

ਰਾਮਾਂ ਮੰਡੀ, 22 ਅਕਤੂਬਰ (ਤਰਸੇਮ ਸਿੰਗਲਾ)-ਪਿੰਡ ਬੰਗੀ ਕਲਾਂ, ਤਰਖਾਣਵਾਲਾ ਤੇ ਰਾਮਾਂ ਮੰਡੀ ਦੇ ਖ਼ਰੀਦ ਕੇਂਦਰਾਂ 'ਤੇ ਝੋਨੇ ਦੀ ਚੁਕਾਈ ਦੀ ਸਮੱਸਿਆ ਤੋਂ ਪ੍ਰੇਸ਼ਾਨ ਆੜ੍ਹਤੀਆਂ ਨੇ ਆੜ੍ਹਤੀਆ ਐਸੋਸੀਏਸ਼ਨ ਰਾਮਾਂ ਦੇ ਪ੍ਰਧਾਨ ਭੂਰਾ ਲਾਲ ਦੀ ਅਗਵਾਈ ਹੇਠ ਇਕ ...

ਪੂਰੀ ਖ਼ਬਰ »

ਵੋਟਰ ਜਾਗਰੂਕ ਸੈਮੀਨਾਰ ਕਰਵਾਇਆ

ਬਠਿੰਡਾ, 22 ਅਕਤੂਬਰ (ਵੀਰਪਾਲ ਸਿੰਘ)-ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਬਿਕਰਮਜੀਤ ਸਿੰਘ ਸ਼ੇਰਗਿੱਲ ਕਮਿਸ਼ਨਰ ਨਗਰ ਨਿਗਮ ਕਮ ਰਿਟਰਨਿੰਗ ਅਫ਼ਸਰ ਬਠਿੰਡਾ ਦਿਹਾਤੀ ਦੇ ਹੁਕਮਾਂ ਅਨੁਸਾਰ 2022 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਸਰਕਾਰੀ ਸਕੂਲ ਜੱਸੀ ਵਿਖੇ ਵੋਟਰ ...

ਪੂਰੀ ਖ਼ਬਰ »

ਅਕਾਲ ਯੂਨੀਵਰਸਿਟੀ ਵਿਖੇ ਭਾਸ਼ਨ ਤੇ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ

ਤਲਵੰਡੀ ਸਾਬੋ, 22 ਅਕਤੂਬਰ (ਰਵਜੋਤ ਸਿੰਘ ਰਾਹੀ)-ਸਥਾਨਕ ਅਕਾਲ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਵਲੋਂ 'ਇਕੋਨੋਵਿਸਤਾ' ਮੇਲੇ ਦੇ ਤਹਿਤ ਅੰਤਰ-ਵਿਭਾਗੀ ਰੰਗੋਲੀ ਤੇ ਭਾਸ਼ਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ | ਪ੍ਰਤੀਯੋਗਤਾ ਦੀ ਸ਼ੁਰੂਆਤ ਉਪ ਕੁਲਪਤੀ ...

ਪੂਰੀ ਖ਼ਬਰ »

ਗਲੋਬਲ ਡਿਸਕਵਰੀ ਸਕੂਲ ਦਾ ਅੰਤਰ-ਰਾਸ਼ਟਰੀ ਅਧਿਐਨ ਪੋਰਟਲ ਨਾਲ ਸਮਝੌਤਾ

ਲਹਿਰਾ ਮੁਹੱਬਤ, 22 ਅਕਤੂਬਰ (ਸੁਖਪਾਲ ਸਿੰਘ ਸੁੱਖੀ)-ਸਰਾਫ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ (ਰਾਮਪੁਰਾ) ਆਪਣੀ ਸ਼ੁਰੂਆਤ ਤੋਂ ਹੀ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ | ਇਸ ਸੰਬੰਧੀ ਸੰਸਥਾ ਦੇ ਚੇਅਰਮੈਨ ਕਮਲੇਸ਼ ...

ਪੂਰੀ ਖ਼ਬਰ »

ਗੁਰਬਾਜ਼ ਸਿੱਧੂ ਵਲੋਂ ਸੇਖੂ 'ਚ ਅਕਾਲੀ-ਬਸਪਾ ਵਰਕਰਾਂ ਨਾਲ ਮੀਟਿੰਗ

ਰਾਮਾਂ ਮੰਡੀ, 22 ਅਕਤੂਬਰ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਸੇਖੂ ਵਿਖੇ ਹਲਕਾ ਤਲਵੰਡੀ ਸਾਬੋ ਤੋਂ ਸ਼ੋ੍ਰਮਣੀ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਦੇ ਸਪੁੱਤਰ ਗੁਰਬਾਜ਼ ਸਿੰਘ ਸਿੱਧੂ ਨੇ ਸਾਬਕਾ ਚੇਅਰਮੈਨ ਅਮਨਦੀਪ ਸਿੰਘ ਸੇਖੂ ਦੇ ਗ੍ਰਹਿ ਵਿਖੇ ਯੂਥ ...

ਪੂਰੀ ਖ਼ਬਰ »

ਗੁੰਮਟੀ ਕਲਾਂ ਵਾਸੀਆਂ ਨੇ ਬੰਦ ਸੇਵਾ ਕੇਂਦਰ ਖੁਲ੍ਹਵਾਉਣ ਲਈ ਐਸ. ਡੀ. ਐਮ. ਫੂਲ ਦਫ਼ਤਰ ਅੱਗੇ ਦਿੱਤਾ ਧਰਨਾ

ਭਾਈਰੂਪਾ, 22 ਅਕਤੂਬਰ (ਵਰਿੰਦਰ ਲੱਕੀ)-ਨੇੜਲੇ ਪਿੰਡ ਗੁੰਮਟੀ ਕਲਾਂ ਵਿਖੇ ਬੰਦ ਕੀਤੇ ਸੇਵਾ ਕੇਂਦਰ ਨੂੰ ਲੈ ਕੇ ਪਿੰਡ ਵਾਸੀਆਂ ਦਾ ਰੋਸ ਲਗਾਤਾਰ ਵੱਧ ਰਿਹਾ ਹੈ ਤੇ ਇਸੇ ਸੰਬੰਧ 'ਚ ਪਿੰਡ ਵਾਸੀਆਂ ਵਲੋਂ ਪਹਿਲਾਂ ਆਪਣੇ ਪਿੰਡ ਦੇ ਸੇਵਾ ਕੇਂਦਰ ਅੱਗੇ ਤੇ ਬਾਅਦ 'ਚ ਹਲਕਾ ...

ਪੂਰੀ ਖ਼ਬਰ »

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਲਾਂਚ ਕੀਤਾ ਬਲੈਨਡੇਡ ਲਰਨਿੰਗ ਪਲੇਟਫਾਰਮ 'ਗੁਰਬਿਜ਼'

ਤਲਵੰਡੀ ਸਾਬੋ, 22 ਅਕਤੂਬਰ (ਰਵਜੋਤ ਸਿੰਘ ਰਾਹੀ)-ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਬਲੈਨਡੇਡ ਪਲੇਟਫਾਰਮ 'ਗੁਰਬਿਜ਼' ਲਾਂਚ ਕੀਤਾ ਗਿਆ | ਲਾਂਚ ਸਮਾਰੋਹ ਦੌਰਾਨ ਗੁਰਲਾਭ ਸਿੰਘ ਸਿੱਧੂ (ਚਾਂਸਲਰ) ਨੇ ਮੁੱਖ ਮਹਿਮਾਨ, ਅਮਰਜੀਤ ਸਿੰਘ ਗਰੇਵਾਲ (ਸਾਬਕਾ ਡਾਇਰੈਕਟਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX