ਤਾਜਾ ਖ਼ਬਰਾਂ


ਜੰਮੂ-ਕਸ਼ਮੀਰ : ਬੀਤੀ ਰਾਤ ਸਥਿਤੀ ਵਿਗੜ ਗਈ, ਇਕ ਮਸਜਿਦ ਅਤੇ ਮਦਰੱਸੇ ਨੂੰ ਖਾਲੀ ਕਰਵਾਇਆ ਗਿਆ – ਐਸ.ਡੀ.ਐਮ. ਡੋਡਾ
. . .  about 3 hours ago
ਹਰਦੋਈ ’ਚ ਅਖਿਲੇਸ਼ ਯਾਦਵ ਦਾ ਕਾਫ਼ਲਾ ਹਾਦਸਾਗ੍ਰਸਤ
. . .  1 minute ago
ਲਖਨਊ, 3 ਫਰਵਰੀ- ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਕਾਫ਼ਲਾ ਉੱਤਰ ਪ੍ਰਦੇਸ਼ ਦੇ ਹਰਦੋਈ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ’ਚ ਅਖਿਲੇਸ਼ ਦੇ ਕਾਫ਼ਲੇ ਦੀਆਂ 6 ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ। ਹਾਦੇਸ ਵਿਚ ਹੋਏ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ...
ਸਿੰਗਾਪੁਰ ਦੇ ਚੀਫ਼ ਜਸਟਿਸ ਨੇ ਰਾਸ਼ਟਪਰਤੀ ਦਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ
. . .  about 4 hours ago
ਨਵੀਂ ਦਿੱਲੀ, 3 ਫਰਵਰੀ- ਸਿੰਗਾਪੁਰ ਦੇ ਚੀਫ਼ ਜਸਟਿਸ ਸੁੰਦਰੇਸ਼ ਮੇਨਨ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਸਾਰਿਆਂ ਲਈ ਪਹੁੰਚਯੋਗ ਨਿਆਂ ਯਕੀਨੀ ਬਣਾਉਣ ਸੰਬੰਧੀ ਵਿਚਾਰ...
ਕੇਰਲ ਬਜਟ ਨੂੰ ਲੈ ਕੇ ਯੂਥ ਕਾਂਗਰਸ ਵਰਕਰਾਂ ਨੇ ਕੀਤਾ ਪ੍ਰਦਰਸ਼ਨ
. . .  about 4 hours ago
ਤਿਰੂਵੰਨਤਪੁਰਮ, 3 ਫਰਵਰੀ- ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਅਤੇ ਯੂਥ ਕਾਂਗਰਸ ਦੇ ਵਰਕਰਾਂ ਨੇ ਕੇਰਲ ਦੇ ਬਜਟ ਨੂੰ ਲੈ ਕੇ ਕੇਰਲ ਸਕੱਤਰੇਤ ਵਿਖੇ ਪ੍ਰਦਰਸ਼ਨ ਕੀਤਾ। ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਨੇ ਕੇਰਲ ਦੇ ਬਜਟ ਦੇ ਕਾਗਜ਼...
ਪੰਜਾਬ ਵਿਚ ਪੈਟਰੋਲ ਡੀਜ਼ਲ ਹੋਇਆ ਮਹਿੰਗਾ
. . .  about 4 hours ago
ਚੰਡੀਗੜ੍ਹ, 3 ਫਰਵਰੀ- ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਇਕ ਵਾਰ ਫ਼ਿਰ ਝਟਕਾ ਲੱਗਾ ਹੈ। ਅੱਜ ਹੋਈ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਵੱਡੇ ਫ਼ੈਸਲਿਆਂ ’ਚੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਪੈਟਰੋਲ ‘ਤੇ ਪ੍ਰਤੀ ਲੀਟਰ 90 ਪੈਸੇ...
ਕੱਟੜਾ ਨੇੜੇ ਸਟੋਰ ਵਿਚ ਲੱਗੀ ਅੱਗ
. . .  about 4 hours ago
ਸ੍ਰੀਨਗਰ, 3 ਫਰਵਰੀ- ਅੱਜ ਕੱਟੜਾ ਵਿਖੇ ਮਾਤਾ ਵੈਸ਼ਨੋ ਦੇਵੀ ਭਵਨ ਨੇੜੇ ਇਕ ਸਟੋਰ ਵਿਚ ਅੱਗ ਲੱਗ ਗਈ। ਅੱਗ ’ਤੇ ਬਾਅਦ ਵਿਚ ਕਾਬੂ ਪਾ ਲਿਆ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ’ਚ 4 ਫਰਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ
. . .  about 5 hours ago
ਗੁਰਦਾਸਪੁਰ, 3 ਫਰਵਰੀ (ਆਰਿਫ਼)-ਜ਼ਿਲ੍ਹ੍ਹਾ ਮੈਜਿਸਟਰੇਟ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਆਮ ਜਨਤਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ 4 ਫਰਵਰੀ 2023 ਦਿਨ ਸ਼ਨੀਵਾਰ ਨੂੰ ਜ਼ਿਲ੍ਹ੍ਹਾ ਗੁਰਦਾਸਪੁਰ ਦੇ ਸਾਰੇ ਸਰਕਾਰੀ/ਅਰਧ ਸਰਕਾਰੀ ਸਕੂਲਾਂ, ਕਾਲਜਾਂ,...
ਅਸੀਂ ਉੱਤਰ-ਪੂਰਬ ਅਤੇ ਅਸਮ ਦੇ ਵਿਕਾਸ ਨੂੰ ਪਹਿਲ ਦੇ ਰਹੇ ਹਾਂ- ਪ੍ਰਧਾਨ ਮੰਤਰੀ
. . .  about 5 hours ago
ਨਵੀਂ ਦਿੱਲੀ, 3 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਬੋਲਦਿਆਂ ਕਿਹਾ ਕਿ ਅੱਜ ਅਸੀਂ ਉੱਤਰ-ਪੂਰਬ ਅਤੇ ਅਸਮ ਦੇ ਵਿਕਾਸ ਨੂੰ ਪਹਿਲ ਦੇ ਰਹੇ ਹਾਂ। ਸੈਰ ਸਪਾਟਾ ਇਸ ਖ਼ੇਤਰ ਦੀ ਆਰਥਿਕਤਾ ਵਿਚ ਇਕ ਪ੍ਰਮੁੱਖ ਭੂਮਿਕਾ ਅਦਾ ਕਰਦਾ ਹੈ। ਬਜਟ 2023 ਵਿਚ ਪ੍ਰਸਤਾਵਿਤ ਦੇਸ਼ ਭਰ ਵਿਚ 50 ਸੈਰ-ਸਪਾਟਾ ਸਥਾਨਾਂ ਨੂੰ....
ਸਿੱਖ ਫ਼ੌਜੀਆਂ ਨੂੰ ਲੋਹਟੋਪ ਪਹਿਨਾਉਣ ਦੀ ਤਜਵੀਜ਼ ਸ਼੍ਰੋਮਣੀ ਕਮੇਟੀ ਵਲੋਂ ਰੱਦ
. . .  about 5 hours ago
ਅੰਮ੍ਰਿਤਸਰ, 3 ਫਰਵਰੀ (ਜੱਸ)- ਕੌਮੀ ਘੱਟਗਿਣਤੀ ਕਮਿਸ਼ਨ ਵਲੋਂ ਸਿੱਖ ਫ਼ੌਜੀਆਂ ਨੂੰ ਲੋਹਟੋਪ ਪਹਿਨਾਉਣ ਦੀ ਤਜਵੀਜ਼ ਸੰਬੰਧੀ ਸਿੱਖ ਸੰਸਥਾਵਾਂ ਨਾਲ ਵਿਚਾਰ-ਵਟਾਂਦਰੇ ਲਈ ਸੱਦੀ ਇਕੱਤਰਤਾ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਸਪਸ਼ਟ ਲਫ਼ਜ਼ਾਂ ਵਿਚ ਕਿਹਾ ਕਿ ਸਿੱਖ ਰਹਿਣੀ ਅਤੇ ਪਛਾਣ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦਾ ਦਖ਼ਲ...
ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਵਲੋਂ ਜੈਸ਼ ਦੇ 6 ਵਿਅਕਤੀ ਗਿ੍ਫ਼ਤਾਰ
. . .  about 5 hours ago
ਸ੍ਰੀਨਗਰ, 3 ਫਰਵਰੀ- ਸੁਰੱਖਿਆ ਬਲਾਂ ਨੇ ਕੁਲਗਾਮ ਵਿਚ ਜੈਸ਼ ਮਾਡਿਊਲ ਦਾ ਪਰਦਾਫਾਸ਼ ਕਰਦਿਆਂ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਵੱਡਾ ਭੰਡਾਰ ਵੀ ਬਰਾਮਦ...
ਖ਼ਾਲਿਸਤਾਨ ਪੱਖੀ ਨਾਅਰੇ ਮਿਲਣ ਦੀ ਖ਼ਬਰ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ
. . .  about 6 hours ago
ਹੁਸ਼ਿਆਰਪੁਰ, 3 ਫਰਵਰੀ (ਹਰਜਾਪ ਸਿੰਘ)- ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੁਸ਼ਿਆਰਪੁਰ ਸ਼ਹਿਰ ’ਚ ਜਲੰਧਰ ਰੋਡ ’ਤੇ ਖ਼ਾਲਿਸਤਾਨ ਦੇ ਨਾਅਰੇ ਲਿਖੇ ਜਾਣ ਦੀ ਸੂਚਨਾ ਮਿਲੀ ਸੀ, ਪਰ ਖੂਫ਼ੀਆ ਵਿਭਾਗ ਨੂੰ ਭਿਣਕ ਲਗਦਿਆਂ ਹੀ ਪੱਤਰਕਾਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਰੰਗ ਨਾਲ ਇਹ ਨਾਅਰੇ ਮਿਟਾ ਦਿੱਤੇ ਗਏ ਸਨ, ਪਰ ਅੱਜ ਫ਼ਿਰ ਇਕ...
ਪੀ.ਏ.ਡੀ. ਬੈਂਕ ਦਿੜ੍ਹਬਾ ਦੀ ਪ੍ਰਬੰਧਕ ਕਮੇਟੀ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ
. . .  about 6 hours ago
ਦਿੜ੍ਹਬਾ ਮੰਡੀ (ਸੰਗਰੂਰ),3 ਫਰਵਰੀ (ਹਰਬੰਸ ਸਿੰਘ ਛਾਜਲੀ)- ਪ੍ਰਾਇਮਰੀ ਖ਼ੇਤੀਬਾੜੀ ਵਿਕਾਸ ਬੈਂਕ ਬਰਾਂਚ ਦਿੜ੍ਹਬਾ ਦੇ ਚੇਅਰਮੈਨ ਦੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜੱਥੇਦਾਰ ਸਮਸ਼ੇਰ ਸਿੰਘ ਖੇਤਲਾ ਨੂੰ ਸਰਬਸੰਮਤੀ ਨਾਲ ਮੌਜੂਦ ਡਾਇਰੈਕਟਰਾਂ ਨੇ ਚੇਅਰਮੈਨ ਅਤੇ ਜਥੇਦਾਰ ਗੁਰਲਾਲ ਸਿੰਘ ਉੱਭਿਆ ਨੂੰ ਉੱਪ-ਚੇਅਰਮੈਨ ਚੁਣ ਲਿਆ। ਅਕਾਲੀ ਆਗੂ ਸ.ਤੇਜਾ...
ਕਾਂਗਰਸ ਨੇ ਪ੍ਰਨੀਤ ਕੌਰ ਨੂੰ ਪਾਰਟੀ ਤੋਂ ਕੀਤਾ ਮੁਅੱਤਲ
. . .  about 7 hours ago
ਨਵੀਂ ਦਿੱਲੀ, 3 ਫਰਵਰੀ- ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਅਤੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਪਾਰਟੀ ਪ੍ਰਧਾਨ ਮੱਲਿਕਾਅਰਜੁਨ ਖੜਗੇ ਵਲੋਂ ਤੁਰੰਤ ਪ੍ਰਭਾਵ ਨਾਲ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ...
ਨਵਾਬ ਮਲੇਰਕੋਟਲਾ ਦੇ ਵੰਸ਼ ਵਿਚੋਂ ਆਖ਼ਰੀ ਬੇਗਮ ਨੂੰ ਸਨਮਾਨਤ ਕਰੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
. . .  about 7 hours ago
ਅੰਮ੍ਰਿਤਸਰ, 3 ਫਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਮਲੇਰਕੋਟਲਾ ਦੇ ਵੰਸ਼ ਵਿਚੋਂ ਆਖ਼ਰੀ ਬੇਗਮ ਮਿਹਰ ਉਨ ਨਿਸਾ ਨੂੰ ਸਨਮਾਨਤ ਕੀਤਾ ਜਾਏਗਾ। ਉਕਤ ਜਾਣਕਾਰੀ ਦਿੰਦਿਆਂ ਅੱਜ ਇੱਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ...
ਸਿਹਤ ਮੁਲਾਜਮ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹਾਂ ਤੋਂ ਵਾਂਝੇ
. . .  about 7 hours ago
ਖੇਮਕਰਨ, 3 ਫਰਵਰੀ (ਰਾਕੇਸ਼ ਬਿੱਲਾ)- ਪੰਜਾਬ ਸਰਕਾਰ ਇਕ ਪਾਸੇ ਮਹੱਲਾ ਕਲੀਨਿਕ ਖੋਲ੍ਹ ਰਹੀ ਹੈ, ਜਦ ਕਿ ਦੂਜੇ ਪਾਸੇ ਪ੍ਰਾਇਮਰੀ ਹੈਲਥ ਕੇਂਦਰ ਖੇਮਕਰਨ ਦੇ ਸਮੂਹ ਮੁਲਾਜ਼ਮ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਪਰੇਸ਼ਾਨ ਹਨ। ਇਨ੍ਹਾਂ ਮੁਲਾਜ਼ਮਾਂ ਨੇ ਅੱਜ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਹੈਲਥ...
ਲੋਕ ਸਭਾ 6 ਫਰਵਰੀ ਤੱਕ ਮੁਲਤਵੀ
. . .  about 8 hours ago
ਲੋਕ ਸਭਾ 6 ਫਰਵਰੀ ਤੱਕ ਮੁਲਤਵੀ
ਨਰਿੰਦਰ ਮੋਦੀ 6 ਫਰਵਰੀ ਨੂੰ ਕਰਨਗੇ ਇੰਡੀਆ ਐਨਰਜੀ ਵੀਕ ਦਾ ਉਦਘਾਟਨ
. . .  about 8 hours ago
ਨਵੀਂ ਦਿੱਲੀ, 3 ਫਰਵਰੀ- ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਫਰਵਰੀ ਨੂੰ ਬੈਂਗਲੁਰੂ ਵਿਚ ਇੰਡੀਆ ਐਨਰਜੀ ਵੀਕ ਦਾ ਉਦਘਾਟਨ ਕਰਨਗੇ। ਇਸ ਵਿਚ ਦੁਨੀਆ ਭਰ ਦੇ 650 ਤੋਂ ਵੱਧ ਪ੍ਰਦਰਸ਼ਕ, 34 ਮੰਤਰੀ ਸ਼ਾਮਿਲ ਹੋਣਗੇ। ਇਹ ਪਹਿਲੀ ਵਾਰ ਹੈ ਕਿ ਭਾਰਤ ਇਸ ਤਰ੍ਹਾਂ ਦੇ ਸਮਾਗਮ ਦਾ ਆਯੋਜਨ ਕਰ ਰਿਹਾ ਹੈ। ਇਸ...
ਕਾਂਜਲੀ ਵੇਈਂ ਵਿਚੋਂ ਬਰਾਮਦ ਹੋਈ ਲਾਸ਼ ਦੇ ਮਾਮਲੇ ’ਚ ਆਇਆ ਨਵਾਂ ਮੌੜ, ਪਰਿਵਾਰ ਨੇ ਹਸਪਤਾਲ ਦੇ ਬਾਹਰ ਲਗਾਇਆ ਧਰਨਾ
. . .  about 8 hours ago
ਕਪੂਰਥਲਾ, 3 ਫਰਵਰੀ (ਅਮਨਜੋਤ ਸਿੰਘ ਵਾਲੀਆ)- ਬੀਤੇ ਦਿਨ ਕਾਂਝਲੀ ਵੇਈਂ ਵਿਚੋਂ ਇਕ ਵਿਅਕਤੀ ਦੀ ਤੈਰਦੀ ਹੋਈ ਲਾਸ਼ ਬਰਾਮਦ ਹੋਈ, ਜਿਸ ਦੀ ਪਛਾਣ ਸ਼ਿਵ ਕੁਮਾਰ ਵਜੋਂ ਕੀਤੀ ਗਈ ਸੀ, ਦੇ ਪਰਿਵਾਰਕ ਮੈਂਬਰਾਂ ਨੇ ਇਕ ਲੜਕੀ ’ਤੇ ਉਨ੍ਹਾ ਦੇ ਲੜਕੇ ਨੂੰ ਮਰਵਾਉਣ ਦਾ ਦੋਸ਼ ਲਗਾਇਆ ਤੇ ਇਨਸਾਫ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਮੂਹਰੇ...
ਅਧਿਆਪਕਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  about 9 hours ago
ਅੰਮ੍ਰਿਤਸਰ, 3 ਫਰਵਰੀ (ਜਸਵੰਤ ਸਿੰਘ ਜੱਸ)- ਖ਼ਾਲਸਾ ਕਾਲਜ ਟੀਚਰਜ਼ ਯੂਨੀਅਨ ਵਲੋਂ ਪੰਜਾਬ ਸਰਕਾਰ ਵਲੋਂ ਵਿਤਕਰੇ ਭਰੇ ਕੇਂਦਰੀਕ੍ਰਿਤ ਦਾਖਲਾ ਪੋਰਟਲ ਲਾਗੂ ਕਰਨ, ਸੇਵਾ-ਮੁਕਤੀ ਦੀ ਉਮਰ ਘਟਾਉਣ ਅਤੇ ਗ੍ਰਾਂਟਾਂ ’ਚ ਕਟੌਤੀ ਕਰਨ ਦੇ ਮਨਮਾਨੇ ਫ਼ੈਸਲਿਆਂ ਵਿਰੁੱਧ ਗੈਰ-ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਮੈਨੇਜਮੈਂਟ ਫ਼ੈਡਰੇਸ਼ਨ ਪੰਜਾਬ ਦੇ ਸੱਦੇ ’ਤੇ ਅੱਜ...
110 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ
. . .  about 9 hours ago
ਖ਼ੇਮਕਰਨ, 3 ਫਰਵਰੀ (ਰਾਕੇਸ਼ ਕੁਮਾਰ ਬਿੱਲਾ)- ਥਾਣਾ ਖ਼ੇਮਕਰਨ ਦੇ ਐਸ. ਐਚ. ਓ. ਇੰਸਪੈਕਟਰ ਕੰਵਲਜੀਤ ਰਾਏ ਨੇ ਦੱਸਿਆ ਕਿ ਸਰਹੱਦੀ ਖ਼ੇਤਰ ’ਚ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਪੁਲਿਸ ਨੇ ਗਸ਼ਤ ਦੌਰਾਨ ਇਕ ਨਸ਼ਾ ਤਸਕਰ ਸਾਗਰ ਪੁੱਤਰ ਅਜੀਤ ਸਿੰਘ ਵਾਸੀ ਖ਼ੇਮਕਰਨ ਨੂੰ 110....
ਸਿੰਗਾਪੁਰ ਦੇ ਚੀਫ਼ ਜਸਟਿਸ ਭਾਰਤੀ ਸੁਪਰੀਮ ਕੋਰਟ ਦੀ 73ਵੀਂ ਵਰ੍ਹੇਗੰਢ ਮਨਾਉਣ ਲਈ ਆਏ ਭਾਰਤ
. . .  about 9 hours ago
ਨਵੀਂ ਦਿੱਲੀ, 3 ਫਰਵਰੀ- ਸਿੰਗਾਪੁਰ ਦੇ ਚੀਫ਼ ਜਸਟਿਸ ਸੁੰਦਰੇਸ਼ ਮੇਨਨ ਅੱਜ ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਨਾਲ ਬੈਠੇ। ਜਸਟਿਸ ਮੈਨਨ 2012 ਤੋਂ ਸਿੰਗਾਪੁਰ ਦੇ ਚੌਥੇ ਚੀਫ਼ ਜਸਟਿਸ ਵਜੋਂ ਸੇਵਾ ਨਿਭਾ ਰਹੇ ਹਨ, ਸੁਪਰੀਮ ਕੋਰਟ ਦੀ ਸਥਾਪਨਾ ਦੀ 73ਵੀਂ ਵਰ੍ਹੇਗੰਢ ਮਨਾਉਣ ਲਈ...
ਪਾਕਿਸਤਾਨ ਵਿਚ ਇਕ ਮਸਜਿਦ ਦੀ ਬੇਅਦਬੀ
. . .  about 9 hours ago
ਇਸਲਾਮਾਬਾਦ, 3 ਫਰਵਰੀ- ਪਾਕਿਸਤਾਨ ਵਿਚ ਅਹਿਮਦੀਆ ਮੁਸਲਮਾਨਾਂ ਵਿਰੁੱਧ ਨਫ਼ਰਤ ਦੀ ਇਕ ਹੋਰ ਘਟਨਾ ਵਿੱਚ ਅੱਜ ਕੁਝ ਅਣਪਛਾਤੇ ਹਮਲਾਵਰਾਂ ਵਲੋਂ ਕਰਾਚੀ ਵਿਚ ਉਨ੍ਹਾਂ ਦੀ ਇਕ ਮਸਜਿਦ ਦੀ ਬੇਅਦਬੀ ਕੀਤੀ ਗਈ। ਸੂਤਰਾਂ ਅਨੁਸਾਰ ਕਰਾਚੀ ਵਿਚ ਕੱਟੜਪੰਥੀਆਂ ਵਲੋਂ ਕਾਦੀਆਨੀ ਪ੍ਰਾਰਥਨਾ...
‘ਆਪ’ ਦੀ ਮੇਅਰ ਉਮੀਦਵਾਰ ਸ਼ੈਲੀ ਓਬਰਾਏ ਨੇ ਸੁਪਰੀਮ ਕੋਰਟ ਤੋਂ ਵਾਪਿਸ ਲਈ ਪਟੀਸ਼ਨ
. . .  about 9 hours ago
ਨਵੀਂ ਦਿੱਲੀ, 3 ਫਰਵਰੀ- ਆਮ ਆਦਮੀ ਪਾਰਟੀ ਦੀ ਮੇਅਰ ਉਮੀਦਵਾਰ ਸ਼ੈਲੀ ਓਬਰਾਏ ਨੇ ਸੁਪਰੀਮ ਕੋਰਟ ਤੋਂ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ, ਜਿਸ ਵਿਚ ਮੇਅਰ ਦੀ ਚੋਣ ਸਮਾਂਬੱਧ ਢੰਗ ਨਾਲ ਕਰਵਾਉਣ ਦੀ ਮੰਗ ਕੀਤੀ ਗਈ ਸੀ। ਓਬਰਾਏ ਨੇ ਸੁਪਰੀਮ ਕੋਰਟ ਦੇ ਇਹ ਕਹਿਣ ਕਿ ਐਮ.ਸੀ.ਡੀ. ਚੋਣਾਂ...
ਨਿਊ ਜਰਸੀ ਵਿਚ ਕੌਂਸਲ ਮੈਂਬਰ ਦੀ ਗੋਲੀਆਂ ਮਾਰ ਕੇ ਹੱਤਿਆ
. . .  about 9 hours ago
ਸੈਕਰਾਮੈਂਟੋ, ਕੈਲੀਫੋਰਿੀਆ, 3 ਫਰਵਰੀ (ਹੁਸਨ ਲੜੋਆ ਬੰਗਾ)- ਸੇਰੇਵਿਲੇ ਦੇ ਬਰੌਘ, ਨਿਊ ਜਰਸੀ ਸ਼ਹਿਰ ਦੀ ਕੌਂਸਲ ਮੈਂਬਰ ਈਨਾਈਸ ਡਵਮਫੋਰ ਦੀ ਗੋਲੀਆਂ ਵਿੰਨੀ ਲਾਸ਼ ਉਸ ਦੀ ਕਾਰ ਵਿਚੋਂ ਬਰਾਮਦ ਹੋਈ। 30 ਸਾਲਾ ਡਵਮਫੋਰ ਰਿਪਬਲੀਕਨ ਪਾਰਟੀ ਦੀ ਆਗੂ ਸੀ। ਪੁਲਿਸ ਅਨੁਸਾਰ ਉਸ ਦੇ ਕਈ ਗੋਲੀਆਂ ਵੱਜੀਆਂ ਹੋਈਆਂ ਸਨ ਤੇ...
ਭਾਰਤੀ ਮੂਲ ਦੇ ਅਮਰੀਕੀ ਸਾਂਸਦ ਐਮੀ ਬੇਰਾ ਦੀ ਇੰਟੈਲਜੈਂਸੀ ਕਮੇਟੀ ਵਿਚ ਨਿਯੁਕਤੀ
. . .  about 9 hours ago
ਸੈਕਰਾਮੈਂਟੋ, ਕੈਲੀਫੋਰਿੀਆ, 3 ਫਰਵਰੀ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਐਮੀ ਬੇਰਾ ਨੂੰ ਕਾਂਗਰਸ ਦੀ ਇੰਟੈਲੀਜੈਂਸ ਬਾਰੇ ਪ੍ਰਭਾਵਸ਼ਾਲੀ ਸਥਾਈ ਵਿਸ਼ੇਸ਼ ਕਮੇਟੀ ਵਿਚ ਨਿਯੁਕਤ ਕੀਤਾ ਗਿਆਾ ਹੈ। ਬੇਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਨੂੰ ਸਦਨ ਦੇ ਲੀਡਰ ਜੈਫਰੀਜ ਵਲੋਂ ਹਾਊਸ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 8 ਕੱਤਕ ਸੰਮਤ 553

ਬਠਿੰਡਾ

-ਮਾਮਲਾ ਮੋਟਰ ਵਹੀਕਲ ਟੈਕਸ ਨਾ ਭਰੇ ਜਾਣ ਦਾ- ਬਠਿੰਡਾ ਆਰ. ਟੀ. ਏ. ਨੇ ਔਰਬਿਟ ਤੇ ਨਿਊ-ਦੀਪ ਸਮੇਤ ਪੰਜ ਹੋਰ ਬੱਸਾਂ ਕੀਤੀਆਂ ਬੰਦ

ਬਠਿੰਡਾ, 23 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਟ੍ਰਾਂਸਪੋਰਟ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੋਟਰ ਵਹੀਕਲ ਟੈਕਸ ਨਾ ਭਰਨ ਵਾਲੀਆਂ ਨਿੱਜ਼ੀ ਕੰਪਨੀਆਂ ਦੀਆਂ ਬੱਸਾਂ ਖ਼ਿਲਾਫ਼ ਬਠਿੰਡਾ ਦੇ ਆਰ.ਟੀ.ਏ. ਵਲੋਂ ਲਗਾਤਾਰ ਕਾਰਵਾਈ ਜਾਰੀ ਹੈ ਤੇ ਉਨ੍ਹਾਂ ਵਲੋਂ ਅੱਜ ਪੰਜ ਹੋਰ ਬੱਸਾਂ ਬੰਦ ਕੀਤੀਆਂ ਗਈਆਂ ਹਨ | ਇੰਨਾਂ ਬੱਸਾਂ ਵਿਚ ਕੁੱਝ ਬੱਸਾਂ ਬਾਦਲ ਪਰਿਵਾਰ ਦੀ ਟ੍ਰਾਂਸਪੋਰਟ ਅਤੇ ਕੁੱਝ ਗਿੱਦੜਬਾਹਾ ਦੇ ਇੱਕ ਅਕਾਲੀ ਆਗੂ ਦੀ ਟ੍ਰਾਂਸਪੋਰਟ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਹਨ | ਆਰ.ਟੀ.ਏ. ਬਠਿੰਡਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਟ੍ਰਾਂਸਪੋਰਟ ਵਿਭਾਗ ਦੇ ਉੱਚ-ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਮੋਟਰ ਵਹੀਕਲ ਟੈਕਸ ਨਾ ਭਰਨ ਵਾਲੀਆਂ ਨਿੱਜ਼ੀ ਬੱਸ ਕੰਪਨੀਆਂ ਦੀਆਂ ਬੱਸਾਂ ਦੇ ਕਾਗਜਾਂ ਦੀ ਜਾਂਚ-ਪੜਤਾਲ ਕਰਕੇ ਬਣਦੀ ਵਿਭਾਗੀ ਕਾਰਵਾਈ ਕਰਨ ਦਾ ਕੰਮ ਲਗਾਤਾਰ ਜਾਰੀ ਹੈ | ਇਸੇ ਤਹਿਤ ਉਨ੍ਹਾਂ ਵਲੋਂ ਆਪਣੀ ਟੀਮ ਨਾਲ ਬਠਿੰਡਾ 'ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਵਿਸ਼ੇਸ਼ ਨਾਕਾਬੰਦੀ ਕਰਕੇ ਨਿੱਜ਼ੀ ਬੱਸ ਕੰਪਨੀਆਂ ਦੀਆਂ ਬੱਸਾਂ ਦੇ ਕਾਗਜਾਂ ਦੀ ਜਾਂਚ ਕੀਤੀ ਜਾ ਰਹੀ ਤੇ ਅੱਜ ਫਿਰ ਪੰਜ ਬੱਸਾਂ ਬਿੰਨਾਂ ਮੋੋਟਰ ਵਹੀਕਲ ਟੈਕਸ ਭਰੇ ਹੋਏ ਸੜਕਾਂ 'ਤੇ ਚਲਦੀਆਂ ਸਾਹਮਣੇ ਆਈਆਂ ਹਨ, ਜਿੰਨਾਂ 1 ਬੱਸ ਆਰਬਿਟ ਕੰਪਨੀ, 2 ਬੱਸਾਂ ਨਿਊ ਦੀਪ, 1 ਬੱਸ ਰਾਜਧਾਨੀ ਤੇ 1 ਬੱਸ ਰਾਈਆ (ਆਰ.ਟੀ.ਸੀ.) ਕੰਪਨੀ ਦੀ ਹੈ, ਜਿੰਨਾਂ ਖ਼ਿਲਾਫ਼ ਟ੍ਰਾਂਸਪੋਰਟ ਵਿਭਾਗ ਦੇ ਨਿਯਮਾਂ ਤਹਿਤ ਕਾਰਵਾਈ ਕਰਦੇ ਹੋਏ ਤੁਰੰਤ ਬੰਦ ਕੀਤਾ ਗਿਆ ਹੈ ਤੇ ਟੈਕਸ ਭਰੇ ਜਾਣ ਬਾਅਦ ਹੀ ਇੰਨ੍ਹਾ ਨਿੱਜ਼ੀ ਬੱਸਾਂ ਨੂੰ ਬਹਾਲ ਕੀਤਾ ਜਾਵੇਗਾ | ਉੱਕਤ ਨਿੱਜ਼ੀ ਕੰਪਨੀਆਂ ਦੀਆਂ ਬੱਸਾਂ ਦੇ ਬਕਾਇਆ ਟੈਕਸ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦਾ ਟੈਕਸ ਬਕਾਇਆ ਖੜ੍ਹਾ ਹੈ | ਆਰ.ਟੀ.ਏ. ਕਿਹਾ ਕਿ ਉੱਕਤ ਨਿੱਜ਼ੀ ਬੱਸ ਕੰਪਨੀਆਂ ਕੋਰੋਨਾ ਕਾਲ ਤੋਂ ਬਾਅਦ ਪਿਛਲੇ ਲਗਭਗ ਛੇ ਮਹੀਨੇ ਤੋਂ ਲਗਾਤਾਰ ਆਪਣੀਆਂ ਬੱਸਾਂ ਚਲਾ ਰਹੀਆਂ ਹਨ ਤੇ ਸਵਾਰੀਆਂ ਤੋਂ ਟੈਕਸ ਦੇ ਰੂਪ ਵਿਚ ਕਿਰਾਇਆ ਵੀ ਵਸੂਲ ਕਰਦੀਆਂ ਹਨ ਪਰ ਕੁੱਝ ਬੱਸ ਮਾਲਕ ਜਾਣਬੁੱਝ ਕੇ ਸਰਕਾਰ ਦਾ ਬਣਦਾ ਟੈਕਸ ਭਰਨ ਤੋਂ ਟਾਲਾ ਵੱਟ ਰਹੇ ਹਨ | ਉਨ੍ਹਾਂ ਕਿਹਾ ਕਿ ਬਣਦਾ ਸਰਕਾਰੀ ਟੈਕਸ ਨਾ ਭਰਨ ਵਾਲੀ ਕਿਸੇ ਵੀ ਨਿੱਜ਼ੀ ਕੰਪਨੀ ਦੀ ਬੱਸ ਨੂੰ ਸੜਕ 'ਤੇ ਨਹੀਂ ਚੱਲਣ ਦਿੱਤਾ ਜਾਵੇਗਾ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਆਰ.ਟੀ.ਏ. ਵਲੋਂ ਕਾਰਵਾਈ ਕਦਰੇ ਹੋਏ ਨਿੱਜ਼ੀ ਕੰਪਨੀਆਂ ਦੀਆਂ ਅੱਧੀ ਦਰਜ਼ਨ ਬੱਸਾਂ ਬੰਦ ਕੀਤੀਆਂ ਜਾ ਚੁੱਕੀਆਂ ਹਨ |

ਖ਼ਬਰ ਸ਼ੇਅਰ ਕਰੋ

 

ਡੇਂਗੂ ਦੇ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਡਿਪਟੀ ਡਾਇਰੈਕਟਰ ਵਲੋਂ ਸਿਵਲ ਹਸਪਤਾਲ ਦਾ ਦੌਰਾ

ਬਠਿੰਡਾ, 23 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਜ਼ਿਲੇ੍ਹ 'ਚ ਵੱਧ ਰਹੇ ਡੇਂਗੂ ਦੇ ਕੇਸਾਂ ਨੰੂ ਦੇਖਦੇ ਹੋਏ ਸਿਹਤ ਵਿਭਾਗ ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ ਵਲੋਂ ਬਠਿੰਡਾ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ | ਸਿਹਤ ਵਿਭਾਗ ਬਠਿੰਡਾ ਵਲੋਂ ਡੇਂਗੂ ...

ਪੂਰੀ ਖ਼ਬਰ »

ਨਰਮੇ ਦਾ ਮੁਆਵਜ਼ਾ ਲੈਣ ਲਈ ਕਿਸਾਨ ਭਲਕੇ ਘੇਰਨਗੇ ਮਿੰਨੀ ਸਕੱਤਰੇਤ

ਬਠਿੰਡਾ, 23 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਗੁਲਾਬੀ ਸੁੰਡੀ ਨਾਲ ਖ਼ਰਾਬ ਹੋਏ ਨਰਮੇ ਤੇ ਹੋਰ ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ 25 ਅਕਤੂਬਰ ਤੋਂ ਮਿੰਨੀ ਸਕੱਤਰੇਤ ਬਠਿੰਡਾ ਦਾ ਘਿਰਾਓ ਕੀਤਾ ਜਾਵੇਗਾ | ਇਹ ...

ਪੂਰੀ ਖ਼ਬਰ »

ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਅਕਾਲੀ ਦਲ ਸਥਿਤੀ ਮਜ਼ਬੂਤ ਹੁੰਦੀ ਜਾ ਰਹੀ ਹੈ-ਕਾਲਾ, ਖੋਸਾ

ਰਾਮਾਂ ਮੰਡੀ, 23 ਅਕਤੂਬਰ (ਤਰਸੇਮ ਸਿੰਗਲਾ)-ਜਿਉਂ-ਜਿਉਂ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਮਜ਼ਬੂਤ ਹੁੰਦੀ ਜਾ ਰਹੀ ਹੈ | ਸਾਬਕਾ ਉੱਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਵਲੋਂ ਤਲਵੰਡੀ ਸਾਬੋ ਹਲਕੇ ਤੋਂ ...

ਪੂਰੀ ਖ਼ਬਰ »

ਮਿ੍ਤਕ ਵਿਅਕਤੀ ਦੀਆਂ ਜਾਅਲੀ ਹਾਜ਼ਰੀਆਂ ਲਗਵਾ ਕੇ ਮਨਰੇਗਾ ਸਕੀਮ ਦੇ ਪੈਸੇ ਦੀ ਦੁਰਵਰਤੋਂ ਕਰਨ ਦੇ ਦੋਸ਼

ਬਠਿੰਡਾ, 23 ਅਕਤੂਬਰ (ਵੀਰਪਾਲ ਸਿੰਘ)-ਚੱਕ ਅਤਰ ਸਿੰਘ ਦੇ ਸਾਬਕਾ ਸਰਪੰਚ ਦੇ ਪੁੱਤਰ ਬਲਜਿੰਦਰ ਸਿੰਘ ਬੱਬੀ ਵਲੋਂ ਮਨਰੇਗਾ ਸਕੀਮ ਵਿਚ ਕੀਤੀਆਂ ਜਾ ਰਹੀਆਂ ਧਾਂਦਲੀਆਂ ਦਾ ਪਰਦਾਫਾਸ਼ ਕਰਦੇ ਹੋਏ ਪ੍ਰੈਸ ਕਾਨਫ਼ਰੰਸ ਰੱਖੀ ਗਈ, ਉਨ੍ਹਾਂ ਪ੍ਰੈਸ ਨੂੰ ਦੱਸਿਆ ਕਿ ਮਨਰੇਗਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰ ਸਾਈਕਲ ਸਵਾਰ ਜ਼ਖ਼ਮੀ

ਬਠਿੰਡਾ, 23 ਅਕਤੂਬਰ (ਵੀਰਪਾਲ ਸਿੰਘ)-ਲੰਘੀ ਰਾਤ ਮੁਲਤਾਨੀਆ ਰੋਡ 'ਤੇ ਡੀ.ਡੀ.ਟਾਵਰ ਦੇ ਨੇੜੇ ਮੋਟਰ ਸਾਈਕਲ ਸਵਾਰ ਵਿਚ ਜਿਪਸੀ ਨੇ ਟੱਕਰ ਮਾਰੇ ਜਾਣ ਨਾਲ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਜਿਪਸੀ ਦੇ ਟੱਕਰ ਮਾਰੇ ...

ਪੂਰੀ ਖ਼ਬਰ »

ਸੀ.ਆਈ.ਏ. ਸਟਾਫ਼ ਵਲੋਂ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਨੌਜਵਾਨ ਗਿ੍ਫ਼ਤਾਰ

ਬਠਿੰਡਾ, 23 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਅਜੈ ਮਲੂਜਾ ਦੇ ਦਿਸ਼ਾ-ਨਿਰਦੇਸ਼ ਤਹਿਤ ਸੀ.ਆਈ.ਏ. ਸਟਾਫ਼-1 ਦੇ ਇੰਚਾਰਜ਼ ਸਬ-ਇੰਸਪੈਕਟਰ ਤਰਜਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫਲਤਾ ...

ਪੂਰੀ ਖ਼ਬਰ »

14ਵੀਂ ਪੰਜਾਬ ਨਾਭਾ ਅਕਾਲ ਪਲਟਨ ਦਾ 264ਵਾਂ ਜਨਮ ਦਿਨ ਬਠਿੰਡਾ 'ਚ ਮਨਾਇਆ

ਬਠਿੰਡਾ, 23 ਅਕਤੂਬਰ (ਵੀਰਪਾਲ ਸਿੰਘ)-ਵਿਸ਼ਵ ਯੁੱਧ ਅਤੇ 1965 ਅਤੇ 1971 ਦੀਆਂ ਭਾਰਤ ਅਤੇ ਪਾਕਿਸਤਾਨ ਦੀਆਂ ਜੰਗਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਯੋਧਿਆਂ ਨੂੰ ਯਾਦ ਕਰਦੇ ਹੋਏ 14 ਪੰਜਾਬ ਨਾਭਾ ਅਕਾਲ ਦੇ ਮਾਲਵਾ ਜ਼ੋਨ ਸੇਵਾ ਮੁਕਤ ਫ਼ੌਜੀ ਅਧਿਕਾਰੀਆਂ ਵਲੋਂ 1957 ਨੂੰ ਨਾਭਾ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਨੇ ਖ਼ਰਾਬ ਨਰਮੇ ਦੇ ਮੁਆਵਜ਼ੇ ਨੂੰ ਲੈ ਕੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ

ਬਠਿੰਡਾ, 23 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਏ ਹਨ | ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਕਿਸਾਨ ਵਿੰਗ ਜ਼ਿਲ੍ਹਾ ਸ਼ਹਿਰੀ ਬਠਿੰਡਾ ਦੇ ਪ੍ਰਧਾਨ ਚਮਕੌਰ ...

ਪੂਰੀ ਖ਼ਬਰ »

ਪਿੰਡ ਰਾਮਸਰਾ ਵਿਖੇ ਕਮਰੇ ਦੀ ਛੱਤ ਡਿੱਗਣ ਕਾਰਨ ਵਾਪਰਿਆ ਹਾਦਸਾ

ਰਾਮਾਂ ਮੰਡੀ, 23 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)-ਇੱਥੋਂ ਨੇੜਲੇ ਪਿੰਡ ਰਾਮਸਰਾ ਵਿਖੇ ਅੱਜ ਇੱਕ ਘਰ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਘਰ ਦੇ ਤਿੰਨ ਮੈਂਬਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਜੁਗਰਾਜ ਸਿੰਘ ਪੁੱਤਰ ਗੁਰਮੁੱਖ ...

ਪੂਰੀ ਖ਼ਬਰ »

ਬਸਪਾ ਦੇ ਰਣਧੀਰ ਸਿੰਘ ਧੀਰਾ ਲੋਕ ਸਭਾ ਬਠਿੰਡਾ ਇੰਚਾਰਜ ਨਿਯੁਕਤ

ਮਹਿਰਾਜ, 23 ਅਕਤੂਬਰ (ਸੁਖਪਾਲ ਮਹਿਰਾਜ)-ਬਹੁਜਨ ਸਮਾਜ ਪਾਰਟੀ ਦੇ ਮਿਹਨਤੀ ਤੇ ਜੁਝਾਰੂ ਨੌਜਵਾਨ ਜ਼ਿਲ੍ਹਾ ਮੀਤ ਪ੍ਰਧਾਨ ਰਣਧੀਰ ਸਿੰਘ ਧੀਰਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਲੋਕ ਸਭਾ ਹਲਕਾ ਬਠਿੰਡਾ ਦਾ ਇੰਚਾਰਜ ਲਗਾਉਣ 'ਤੇ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਰਾਸ਼ਟਰੀ ਮਾਰਗ 'ਤੇ ਦਿੱਤਾ ਧਰਨਾ

ਗੋਨਿਆਣਾ, 23 ਅਕਤੂਬਰ (ਲਛਮਣ ਦਾਸ ਗਰਗ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਗੋਨਿਆਣਾ-ਬਠਿੰਡਾ ਨੈਸ਼ਨਲ ਹਾਈਵੇ 'ਤੇ ਪਿੰਡ ਭੋਖੜਾ ਦੇ ਕੋਲ ਦੋ ਘੰਟੇ ਸੜਕੀ ਆਵਾਜਾਈ ਰੋਕੀ | ਜਿਸ ਨਾਲ ਐਨ. ਐਚ-54 ਬਠਿੰਡਾ-ਅੰਮਿ੍ਤਸਰ ...

ਪੂਰੀ ਖ਼ਬਰ »

ਮੁੱਖ ਮੰਤਰੀ ਚੰਨੀ ਦੀ ਅਗਵਾਈ ਹੇਠ ਸੂਬਾ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ-ਗੁਰਪ੍ਰੀਤ ਸਿੰਘ ਚੱਕ

ਚਾਉਕੇ, 23 ਅਕਤੂਬਰ (ਮਨਜੀਤ ਸਿੰਘ ਘੜੈਲੀ)-ਹਲਕਾ ਮੌੜ ਦੇ ਸੀਨੀਅਰ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਚੱਕ ਨੇ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸੂਬੇ ਦੀ ਕਾਂਗਰਸ ਸਰਕਾਰ ਹਰ ਵਰਗ ਦੀ ਭਲਾਈ ਲਈ ਪੂਰਨ ਵਚਨਬੱਧ ਹੈ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਬਾਂਸਲ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨਾਲ ਕੀਤੀ ਮੁਲਾਕਾਤ

ਚਾਉਕੇ, 23 ਅਕਤੂਬਰ (ਮਨਜੀਤ ਸਿੰਘ ਘੜੈਲੀ)-ਹਲਕਾ ਮੌੜ ਕਾਂਗਰਸ ਦੇ ਸਰਗਰਮ ਆਗੂ ਅਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਪੰਜਾਬ ਕਾਂਗਰਸ ਦੇ ਨਵੇਂ ਲਗਾਏ ਇੰਚਾਰਜ ਹਰੀਸ਼ ਚੌਧਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਨਵੀਂ ਨਿਯੁਕਤੀ ਦੀ ਵਧਾਈ ਦਿੱਤੀ | ਸਾਬਕਾ ...

ਪੂਰੀ ਖ਼ਬਰ »

ਉਦੇ ਪ੍ਰਤਾਪ ਸਹਾਰਨ ਕਿ੍ਕਟ ਐਸੋਸੀਏਸ਼ਨ ਬਠਿੰਡਾ 'ਚ ਪੀ.ਸੀ.ਏ. ਲਈ ਨਾਮਜ਼ਦ

ਗੋਨਿਆਣਾ, 23 ਅਕਤੂਬਰ (ਲਛਮਣ ਦਾਸ ਗਰਗ)-ਐੱਸ.ਐੱਸ.ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਭੋਖੜਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਬੀ.ਏ ਭਾਗ ਪਹਿਲਾ ਦਾ ਹੋਣਹਾਰ ਵਿਦਿਆਰਥੀ ਉਦੇ ਪ੍ਰਤਾਪ ਸਹਾਰਾਂ ਦੀ ਚੋਣ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕੀਤੀ ਗਈ ਹੈ | ...

ਪੂਰੀ ਖ਼ਬਰ »

ਡੇਂਗੂ ਪੀੜਤ ਮਹਿਲਾ ਨੂੰ ਹਸਪਤਾਲ ਪਹੁੰਚਾਇਆ

ਰਾਮਾਂ ਮੰਡੀ, 23 ਅਕਤੂਬਰ (ਤਰਸੇਮ ਸਿੰਗਲਾ)-ਬੀਤੀ ਦੇਰ ਸਾਮ ਬਾਘਾ ਰੋਡ ਤੇ ਇਕ ਮਹਿਲਾ ਦੀ ਅਚਾਨਕ ਹਾਲਤ ਖ਼ਰਾਬ ਹੋਣ ਦੀ ਸੂਚਨਾ ਮਿਲਨ ਤੇ ਹੈਲਪ ਲਾਈਨ ਵੈੱਲਫੇਅਰ ਸੁਸਾਇਟੀ ਵਲੋਂ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਰਾਮਾਂ ਦਾਖ਼ਲ ਕਰਵਾਇਆ ਗਿਆ | ਜਿੱਥੇ ਉਸ ਦਾ ...

ਪੂਰੀ ਖ਼ਬਰ »

ਮੰਡੀਆਂ 'ਚ ਝੋਨੇ ਦੇ ਅੰਬਾਰ, ਕਿਸਾਨਾਂ ਵਲੋਂ ਨਮੀ ਦੀ ਸ਼ਰਤ ਨੂੰ ਕੁੱਝ ਨਰਮ ਕਰਕੇੇ ਖ਼ਰੀਦ 'ਚ ਤੇਜ਼ੀ ਲਿਆਉਣ ਦੀ ਮੰਗ

ਬਠਿੰਡਾ, 23 ਅਕਤੂਬਰ (ਵੀਰਪਾਲ ਸਿੰਘ)-ਪੰਜਾਬ ਦੀਆਂ ਦਾਣਾ ਮੰਡੀਆਂ ਵਿਚ ਝੋਨੇ ਦੇ ਅੰਬਾਰ ਲੱਗ ਰਹੇ ਹਨ ਖ਼ਰੀਦ ਏਜੰਸੀਆਂ ਵਲੋਂ ਵਧੇਰੇ ਨਮੀ ਦੇ ਨਾਮ ਝੋਨੇ ਦੀ ਫ਼ਸਲ ਨੂੰ ਖ਼ਰੀਦਣ ਵਿਚ ਆਨਾਕਾਨੀ ਕਰਨਾ, ਨਮੀਂ ਮਾਪਣ ਵਾਲੇ ਮੀਟਰਾਂ ਦੀ ਕੁਆਲਿਟੀ ਤੇ ਸ਼ੰਕਾ ਜ਼ਾਹਿਰ ...

ਪੂਰੀ ਖ਼ਬਰ »

ਮੰਗਾਂ ਮਨਵਾਉਣ ਲਈ ਮੋਰਿੰਡਾ 'ਚ ਰੈਲੀ 28 ਨੂੰ

ਮਾਨਸਾ, 23 ਅਕਤੂਬਰ (ਸ. ਰਿ.)-ਪੀ. ਡਬਲਿਊ. ਡੀ. ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਵਲੋਂ ਮੋਰਿੰਡਾ ਵਿਖੇ 28 ਅਕਤੂਬਰ ਨੂੰ ਰੈਲੀ ਕੀਤੀ ਜਾਵੇਗੀ ਤਾਂ ਕਿ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਵਾਇਆ ਜਾਵੇ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਨਸਾ ਦੇ ਆਗੂ ਹਰੀ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਰਦਾਸ

ਲਹਿਰਾ ਮੁਹੱਬਤ, 23 ਅਕਤੂਬਰ (ਸੁਖਪਾਲ ਸਿੰਘ ਸੁੱਖੀ)-ਸਥਾਨਕ ਗੁਰੂ ਰਾਮਦਾਸ ਪਬਲਿਕ ਸਕੂਲ 'ਚ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਵੇਰ ਦੀ ਸਭਾ 'ਚ ਵਿਦਿਆਰਥੀ ਤੇ ਸਮੂਹ ਸਟਾਫ਼ ਵਲੋਂ ਸੰਸਥਾ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਨਰਮੇ ਦੇ ਮੁਆਵਜ਼ੇ ਨੂੰ ਲੈ ਕੇ ਕੱਲ੍ਹ ਕਿਸਾਨ ਯੂਨੀਅਨ ਉਗਰਾਹਾਂ ਕਰੇਗੀ ਮਿੰਨੀ ਸਕੱਤਰੇਤ ਬਠਿੰਡਾ ਦਾ ਘਿਰਾਓ

ਕੋਟਫੱਤਾ, 23 ਅਕਤੂਬਰ (ਰਣਜੀਤ ਸਿੰਘ ਬੁੱਟਰ)-ਨਰਮੇ ਦੀ ਖ਼ਰਾਬ ਹੋਈ ਫ਼ਸਲ ਦੇ ਮੁਆਵਜ਼ਾ ਨਾ ਮਿਲਣ ਨੂੰ ਲੈ ਕਿਸਾਨ ਆਗੂਆਂ ਵਲੋਂ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ 'ਚ ਬਠਿੰਡਾ ਸਮੇਤ ਪੰਜ ਜ਼ਿਲਿ੍ਹਆਂ ਬਠਿੰਡਾ, ਮਾਨਸਾ, ਮੁਕਤਸਰ, ਬਰਨਾਲਾ ਤੇ ਮੋਗਾ ਦੇ ਕਿਸਾਨਾਂ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਵਲੋਂ ਆਪਣੀਆਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਰੱਖ ਕੇ ਸੁਖਮਨੀ ਸਾਹਿਬ ਦੇ ਕੀਤੇ ਪਾਠ

ਬਠਿੰਡਾ, 23 ਅਕਤੂਬਰ (ਵੀਰਪਾਲ ਸਿੰਘ)-ਪੰਜਾਬ ਭਰ ਦੀਆਂ ਆਂਗਣਵਾੜੀ ਵਰਕਰਾਂ ਵਲੋਂ ਪੰਜਾਬ ਦੀ ਗੰੁਗੀ ਅਤੇ ਬੋਲੀ ਸਰਕਾਰ ਅੰਤਰ ਆਤਮਾ ਨੂੰ ਜਗਾਉਣ ਲਈ ਪਿਛਲੇ ਸਾਢੇ 4 ਸਾਲਾਂ ਤੋਂ ਆਪਣੀਆਂ ਮੰਗਾਂ ਨੂੰ ਕੀਤੇ ਜਾ ਰਹੇ ਸੰਘਰਸ਼ ਦੀ ਕੜੀ ਤਹਿਤ ਬਲਾਕ ਪ੍ਰਧਾਨ ਅੰਮਿ੍ਤ ...

ਪੂਰੀ ਖ਼ਬਰ »

ਸੇਵਾ ਮੁਕਤ ਮੁਲਾਜ਼ਮਾਂ ਵਲੋਂ 'ਆਪ' ਨੂੰ ਸਮਰਥਨ

ਮੌੜ ਮੰਡੀ, 23 ਅਕਤੂਬਰ (ਗੁਰਜੀਤ ਸਿੰਘ ਕਮਾਲੂ)-ਹਲਕਾ ਮੌੜ ਦੇ ਸੇਵਾ ਮੁਕਤ ਮੁਲਾਜ਼ਮਾਂ ਦੀ ਇਕ ਅਹਿਮ ਮੀਟਿੰਗ ਹੋਈ ਜਿਸ 'ਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਬਿਜਲੀ ਬੋਰਡ, ਪੀ. ਆਰ. ਟੀ. ਸੀ. ਤੇ ਅਧਿਆਪਕ ਫ਼ਰੰਟ ਦੇ ਆਗੂ ਹਾਜ਼ਰ ਸਨ | ਮੀਟਿੰਗ 'ਚ ਸਰਬਸੰਮਤੀ ਨਾਲ ਇਹ ਮਤਾ ...

ਪੂਰੀ ਖ਼ਬਰ »

'ਆਪ' ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਪੀ. ਆਈ. ਐਸ. ਨੇ ਮੁਲਾਜ਼ਮਾਂ ਦੇ ਮਸਲਿਆਂ 'ਤੇ ਘੇਰੀ ਪੰਜਾਬ ਸਰਕਾਰ

ਬਠਿੰਡਾ, 23 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਮ ਆਦਮੀ ਪਾਰਟੀ (ਆਪ) ਦੇ ਐਕਸ ਇੰਪਲਾਈਜ਼ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ: ਬਲਦੇਵ ਸਿੰਘ ਪੀ. ਆਈ. ਐਸ. ਨੇ ਮੁਲਾਜ਼ਮਾਂ-ਪੈਨਸ਼ਨਰਾਂ ਦੇ ਮਸਲਿਆਂ 'ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ...

ਪੂਰੀ ਖ਼ਬਰ »

ਗਹਿਰੀ ਭਾਗੀ ਦੀ ਅਨਾਜ ਮੰਡੀ 'ਚ ਝੋਨੇ ਦੇ ਲੱਗੇ ਅੰਬਾਰ

ਕੋਟਫੱਤਾ, 23 ਅਕਤੂਬਰ (ਰਣਜੀਤ ਸਿੰਘ ਬੁੱਟਰ)-ਗਹਿਰੀ ਭਾਗੀ ਦੀ ਅਨਾਜ ਮੰਡੀ 'ਚ ਝੋਨਾ ਲੈ ਕੇ ਬੈਠੇ ਕਿਸਾਨਾਂ ਨੇ ਆਪਣੇ ਦੁੱਖੜੇ ਰੋਂਦਿਆਂ ਦੱਸਿਆ ਕਿ ਉਨ੍ਹਾਂ ਨੂੰ 15 ਤੋਂ 20 ਦਿਨ ਹੋ ਗਏ ਹਨ, ਪਰ ਝੋਨੇ ਦੀ ਬੋਲੀ ਨਹੀਂ ਲੱਗਦੀ ਤੇ ਨਾ ਹੀ ਮੰਡੀ 'ਚ ਕੋਈ ਬਾਰਦਾਨਾ ਹੈ | ਕਿਸਾਨ ...

ਪੂਰੀ ਖ਼ਬਰ »

ਹਲਕਾ ਭੁੱਚੋ ਦੇ 'ਆਪ' ਵਰਕਰਾਂ ਤੇ ਆਗੂਆਂ ਨੂੰ ਪਾਰਟੀ ਨਾਲ ਮੁੜ ਜੋੜਿਆ ਜਾਵੇਗਾ-ਸੁਰਿੰਦਰ ਬਿੱਟੂ

ਲਹਿਰਾ ਮੁਹੱਬਤ, 23 ਅਕਤੂਬਰ (ਸੁਖਪਾਲ ਸਿੰਘ ਸੁੱਖੀ)-ਵਿਧਾਨ ਸਭਾ ਹਲਕਾ ਭੁੱਚੋ ਦੇ 2017 ਦੀਆਂ ਚੋਣਾਂ ਮਗਰੋਂ ਆਮ ਆਦਮੀ ਪਾਰਟੀ ਦੇ ਕੁਝ ਆਗੂ ਤੇ ਵਰਕਰ ਜੋ ਕਿਸੇ ਕਾਰਨ ਕਰਕੇ ਨਾਮੋਸ਼ ਹੋਏ ਆਪਣੇ ਘਰਾਂ 'ਚ ਬੈਠ ਗਏ ਸਨ ਉਨ੍ਹਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਸਿਆਸੀ ...

ਪੂਰੀ ਖ਼ਬਰ »

ਦਿਉਣ ਦੀ ਪੰਚਾਇਤ ਵਲੋਂ ਲੰਬੇ ਸਮੇਂ ਤੋਂ ਅਧੂਰੇ ਪਏ ਵਿਕਾਸ ਦੇ ਕੰਮ ਦਾ ਉਦਘਾਟਨ

ਬੱਲੂਆਣਾ, 23 ਅਕਤੂਬਰ (ਗੁਰਨੈਬ ਸਾਜਨ)-ਪੰਜਾਬ ਦੀ ਸੱਤਾ 'ਤੇ ਜਦੋਂ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਪਿੰਡਾਂ 'ਚ ਵਿਕਾਸ ਦੇ ਲੰਬੇ ਸਮੇਂ ਤੋਂ ਰੁਕੇ ਕੰਮਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ | ਇਸ ਲੜੀ ਤਹਿਤ ਬਲਾਕ ...

ਪੂਰੀ ਖ਼ਬਰ »

ਮਜ਼ਦੂਰ ਨੇ ਦਾਣਾ ਮੰਡੀ 'ਚੋਂ ਲੱਭਿਆ ਸਮਾਰਟ ਮੋਬਾਈਲ ਫ਼ੋਨ ਮਾਲਕ ਨੂੰ ਕੀਤਾ ਵਾਪਸ

ਬੱਲੂਆਣਾ, 23 ਅਕਤੂਬਰ (ਗੁਰਨੈਬ ਸਾਜਨ)-ਕਲਯੁਗ ਦੇ ਸਮੇਂ 'ਚ ਅਜੇ ਵੀ ਇਮਾਨਦਾਰੀ ਜ਼ਿੰਦਾ ਹੈ | ਇਸ ਦੀ ਤਾਜ਼ਾ ਮਿਸਾਲ ਪਿੰਡ ਦਿਉਣ ਦੀ ਦਾਣਾ ਮੰਡੀ 'ਚ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਇਕ ਮਜ਼ਦੂਰ ਨੇ ਦਾਣਾ ਮੰਡੀ 'ਚੋਂ ਲੱਭਿਆ ਸਮਾਰਟ ਮੋਬਾਈਲ ਫ਼ੋਨ ਸਹੀ ਮਾਲਕ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX