ਤਾਜਾ ਖ਼ਬਰਾਂ


ਆਈ.ਆਈ.ਟੀ. ਗੁਹਾਟੀ ਦੇ ਵਿਗਿਆਨੀਆਂ ਨੇ ਡਾਰਕ ਮੈਟਰ ਦਾ ਰਹਸਿਆ ਖੋਲ੍ਹਿਆ
. . .  1 day ago
ਗੁਹਾਟੀ, 28 ਜਨਵਰੀ - ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਗੁਹਾਟੀ ਦੇ ਖੋਜਕਰਤਾਵਾਂ ਨੇ ਬ੍ਰਹਿਮੰਡ ਦੇ ਸਭ ਤੋਂ ਵੱਧ ਭਰਪੂਰ ਕਣਾਂ 'ਚੋਂ ਇਕ ਹਨੇਰੇ ਪਦਾਰਥ ਅਤੇ ਨਿਊਟ੍ਰੀਨੋ ਦੀ ਪ੍ਰਕਿਰਤੀ ਵਿਚਕਾਰ...
ਨਰਮੇ ਦਾ ਮੁਆਵਜ਼ਾ ਨਾ ਮਿਲਣ 'ਤੇ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨੇ ਕੀਟਨਾਸ਼ਕ ਦਵਾਈ ਪੀ ਕੇ ਕੀਤੀ ਖ਼ੁਦਕੁਸ਼ੀ
. . .  1 day ago
ਸੀਂਗੋ ਮੰਡੀ ,28 ਜਨਵਰੀ (ਲੱਕਵਿੰਦਰ ਸ਼ਰਮਾ) - ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਸ ਤਹਿਤ ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਬਹਿਮਣ ਕੌਰ ਸਿੰਘ ਦੇ ਇਕ ਨੌਜਵਾਨ ਕਿਸਾਨ ਨੇ ਕਰਜ਼ੇ ਤੋਂ ਤੰਗ ...
ਭਾਰਤ ਮਿਜ਼ਾਈਲ ਸਪਲਾਈ ਕਰਨ ਵਾਲੇ ਦੇਸ਼ਾਂ ਦੇ ਵੱਕਾਰੀ ਕਲੱਬ 'ਚ ਸ਼ਾਮਿਲ, ਬ੍ਰਹਮੋਸ ਦੀ ਸਪਲਾਈ 'ਤੇ ਹੋਏ ਸਮਝੌਤੇ 'ਤੇ ਦਸਤਖ਼ਤ
. . .  1 day ago
ਪੰਜਾਬ ਯੂਥ ਕਾਂਗਰਸ ਦੇ ਸਕੱਤਰ ਬਲਪ੍ਰੀਤ ਸਿੰਘ ਰੋਜ਼ਰ ਨੇ ਦਿੱਤਾ ਅਸਤੀਫਾ
. . .  1 day ago
ਟੀਮ ਇੰਡੀਆ 'ਤੇ ਫ਼ਿਰ ਕੋਰੋਨਾ ਦਾ ਅਟੈਕ, ਨਿਸ਼ਾਂਤ ਸਿੰਧੂ ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 28 ਜਨਵਰੀ- ਵੈਸਟਇੰਡੀਜ਼ 'ਚ ਚੱਲ ਰਹੇ ਅੰਡਰ-19 ਵਿਸ਼ਵ ਕੱਪ (ICC U-19 World Cup 2022) 'ਚ ਭਾਰਤੀ ਟੀਮ ਸ਼ਨੀਵਾਰ 29 ਜਨਵਰੀ ਨੂੰ ਕੁਆਰਟਰ ਫਾਈਨਲ 'ਚ ਬੰਗਲਾਦੇਸ਼ ਨਾਲ ਖੇਡੇਗੀ। ਹਾਲਾਂਕਿ ਇਸ ਤੋਂ ਪਹਿਲਾਂ ਟੀਮ ਇੰਡੀਆ ਲਈ...
ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਨੇ ਚੋਣਾਂ ਦੇ ਮੱਦੇਨਜ਼ਰ ਕੀਤੀ ਚੈਕਿੰਗ
. . .  1 day ago
ਅਮਲੋਹ, 28 ਜਨਵਰੀ (ਕੇਵਲ ਸਿੰਘ)-ਪੰਜਾਬ ਵਿਚ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਚੈਕਿੰਗ ਅਭਿਆਨ ਦੌਰਾਨ ਝੁੱਗੀਆਂ ਝੋਪੜੀਆਂ 'ਚ ਜਾ ਕੇ ਜਿੱਥੇ ਚੈਕਿੰਗ ਕੀਤੀ ਗਈ...
ਸਿਆਸਤ ਦੇ ਨਿਘਾਰ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਵੀ ਨਹੀਂ ਬਖ਼ਸ਼ਿਆ: ਸੁਨੀਲ ਜਾਖੜ
. . .  1 day ago
ਚੰਡੀਗੜ੍ਹ, 28 ਜਨਵਰੀ- ਪੰਜਾਬ ਦੇ ਸਾਬਕਾ ਕਾਂਗਰਸ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਵਲੋਂ ਟਵੀਟ ਕਰਕੇ ਨਵਜੋਤ ਸਿੰਘ ਸਿੱਧੂ 'ਤੇ ਭੈਣ-ਭਰਾ ਦੇ ਰਿਸ਼ਤੇ ਨੂੰ ਲੈ ਕੇ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬੇਹੱਦ ਨਿੰਦਣਯੋਗ ਹੈ ਕਿ ਸਿਆਸਤ ਦੇ ਨਿਘਾਰ ਨੇ ਭੈਣ-ਭਰਾ ਦੇ ਰਿਸ਼ਤੇ...
ਡਾ. ਵੀ ਅਨੰਥਾ ਨਾਗੇਸਵਰਨ ਨੂੰ ਮੁੱਖ ਆਰਥਿਕ ਸਲਾਹਕਾਰ ਕੀਤਾ ਨਿਯੁਕਤ
. . .  1 day ago
ਨਵੀਂ ਦਿੱਲੀ, 28 ਜਨਵਰੀ-ਕੇਂਦਰੀ ਵਿੱਤ ਮੰਤਰਾਲੇ ਵਲੋਂ ਡਾਕਟਰ ਵੀ ਅਨੰਥਾ ਨਾਗੇਸਵਰਨ ਨੂੰ ਮੁੱਖ ਆਰਥਿਕ ਸਲਾਹਕਾਰ ਨਿਯੁਕਤ ਕੀਤਾ ਹੈ। ਨਾਗੇਸਵਰਨ, ਜੋ ਪਹਿਲਾਂ ਲੇਖਕ, ਅਧਿਆਪਕ ਅਤੇ ਸਲਾਹਕਾਰ ਵਜੋਂ ਕੰਮ ਕਰ ਚੁੱਕੇ ਹਨ, ਨੇ ਅੱਜ 28 ਜਨਵਰੀ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 13 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ
. . .  1 day ago
ਫ਼ਾਜ਼ਿਲਕਾ, 28 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਵਿਚ ਅੱਜ ਵੱਖ-ਵੱਖ ਪਾਰਟੀਆਂ ਦੇ 13 ਉਮੀਦਵਾਰਾਂ ਵਲੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਗਿਆ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਬਬੀਤਾ ਕਲੇਰ ਨੇ ...
ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ
. . .  1 day ago
ਅਮਲੋਹ, 28 ਜਨਵਰੀ (ਕੇਵਲ ਸਿੰਘ)-ਹਲਕਾ ਅਮਲੋਹ ਤੋਂ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਲੋਂ ਅੱਜ ਵਿਧਾਨ ਸਭਾ ਚੋਣਾਂ ਲਈ ਰਿਟਰਨਿੰਗ ਅਫ਼ਸਰ ਜੀਵਨਜੋਤ ਕੌਰ ਕੋਲ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ...
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਲਹਿਰ ਤੂਫ਼ਾਨ ਦੇ ਰੂਪ ਵਿਚ ਤਬਦੀਲ ਹੋ ਰਹੀ ਹੈ- ਹਰਪਾਲ ਚੀਮਾ
. . .  1 day ago
ਅਮਲੋਹ, 28 ਜਨਵਰੀ (ਕੇਵਲ ਸਿੰਘ)- ਹਲਕਾ ਅਮਲੋਹ ਤੋਂ ਅੱਜ ਟਕਸਾਲੀ ਕਾਂਗਰਸੀ ਤਿੰਨ ਦਰਜਨ ਦੇ ਕਰੀਬ ਆਪਣੇ ਸਾਥੀਆਂ ਸਮੇਤ ਸ਼ਿੰਗਾਰਾ ਸਿੰਘ ਸਲਾਣਾ ਦੀ ਪ੍ਰੇਰਣਾ ਸਦਕਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ, ਜਿਸ ਨਾਲ ਆਮ ਆਦਮੀ ਪਾਰਟੀ...
ਬਿਹਾਰ: ਹਵਾਈ ਫ਼ੌਜ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਦੋਵੇਂ ਪਾਇਲਟ ਸੁਰੱਖਿਅਤ
. . .  1 day ago
ਪਟਨਾ, 28 ਜਨਵਰੀ- ਭਾਰਤੀ ਹਵਾਈ ਫ਼ੌਜ ਦੇ ਇੱਕ ਹਲਕੇ ਜਹਾਜ਼ ਨੇ ਸ਼ੁੱਕਰਵਾਰ ਨੂੰ ਬਿਹਾਰ ਦੇ ਬੋਧ ਗਯਾ ਵਿਚ ਤਕਨੀਕੀ ਖ਼ਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕੀਤੀ। ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਵਿਚ ਇਕ ਸਿਖਿਆਰਥੀ ਸਮੇਤ ਦੋ ਪਾਇਲਟ ਸੁਰੱਖਿਅਤ ਹਨ....
ਕਪੂਰਥਲਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਤੋਂ 9 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
. . .  1 day ago
ਕਪੂਰਥਲਾ, 28 ਜਨਵਰੀ (ਅਮਰਜੀਤ ਕੋਮਲ)- ਜ਼ਿਲ੍ਹਾ ਕਪੂਰਥਲਾ ਦੇ ਚਾਰ ਵਿਧਾਨ ਸਭਾ ਹਲਕਿਆਂ ਤੋਂ ਅੱਜ ਵੱਖ-ਵੱਖ ਰਾਜਸੀ ਪਾਰਟੀਆਂ ਨਾਲ ਸੰਬੰਧਿਤ 9 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਜ਼ਿਲ੍ਹਾ ਚੋਣ ਅਫ਼ਸਰ ਦੀਪਤੀ ਉੱਪਲ ਨੇ ਦੱਸਿਆ ਕਿ ਕਪੂਰਥਲਾ ...
ਡੇਰਾ ਸਿਰਸਾ ਮੁਖੀ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਸਾਬਕਾ ਮੰਤਰੀ ਲੜਨਗੇ ਆਜ਼ਾਦ ਚੋਣ
. . .  1 day ago
ਤਲਵੰਡੀ ਸਾਬੋ, 28 ਜਨਵਰੀ (ਰਣਜੀਤ ਸਿੰਘ ਰਾਜੂ)-ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸੀ ਟਿਕਟ ਦੇ ਪ੍ਰਬਲ ਦਾਅਵੇਦਾਰ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਸਾਬਕਾ ਮੰਤਰੀ ਪੰਜਾਬ ਨੇ ਆਖਿਰ ਆਜ਼ਾਦ ਚੋਣ ਲੜਨ ਦਾ ਫ਼ੈਸਲਾ ਲੈ ਲਿਆ ...
ਜਗਮੋਹਨ ਸਿੰਘ ਕੰਗ ਵਲੋਂ ਆਜ਼ਾਦ ਚੋਣ ਲੜਨ ਦਾ ਐਲਾਨ
. . .  1 day ago
ਮੁੱਲਾਂਪੁਰ ਗਰੀਬਦਾਸ/ਮੋਹਾਲੀ, 28 ਜਨਵਰੀ (ਦਿਲਬਰ ਸਿੰਘ ਖੈਰਪੁਰ)- ਪਿੰਡ ਮਾਜਰੀ ਵਿਖੇ ਆਪਣੇ ਸਮਰਥਕਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ ਨੇ ਆਜ਼ਾਦ ਚੋਣ ਲੜਨ ਦਾ ਐਲਾਨ...
ਜੇਲ੍ਹ ਵਿਚ ਮੇਰੇ ਵਰਗੇ ਬਹੁਤ ਸਾਰੇ ਬੇਗੁਨਾਹ ਲੋਕ ਬੈਠੇ: ਸੁਖਪਾਲ ਸਿੰਘ ਖਹਿਰਾ
. . .  1 day ago
ਚੰਡੀਗੜ੍ਹ, 28 ਜਨਵਰੀ-ਸੁਖਪਾਲ ਖਹਿਰਾ ਨੇ ਜੇਲ੍ਹ 'ਚੋਂ ਰਿਹਾ ਹੋ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕੇ ਜੇਲ੍ਹ ਵਿਚ ਮੇਰੇ ਵਰਗੇ ਬਹੁਤ ਸਾਰੇ ਬੇਗੁਨਾਹ ਲੋਕ ਬੈਠੇ ਹਨ। ਕਾਂਗਰਸ ਪਾਰਟੀ ਨੇ ਮੈਨੂੰ ਜੇਲ੍ਹ ਵਿਚ ਬੈਠੇ ਨੂੰ ਉਮੀਦਵਾਰ ਐਲਾਨ ਦਿੱਤਾ। ਜਦੋਂ ਮੇਰੇ 'ਤੇ ਈ.ਡੀ. ਦੀ ਰੇਡ ਹੋਈ ਮੈਂ ਮੀਡੀਆ ਨਾਲ...
ਆਮ ਆਦਮੀ ਪਾਰਟੀ ਦੇ ਫ਼ਾਜ਼ਿਲਕਾ ਹਲਕਾ ਇੰਚਾਰਜ ਨੇ ਸਾਥੀਆਂ ਸਣੇ ਦਿੱਤੇ ਅਸਤੀਫ਼ੇ
. . .  1 day ago
ਫ਼ਾਜ਼ਿਲਕਾ, 28 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਹਲਕਾ ਇੰਚਾਰਜ ਸਮਰਬੀਰ ਸਿੰਘ ਸਿੱਧੂ ਨੇ ਆਪਣੇ ਅਹੁਦੇ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਆਪਣੇ ਸਾਥੀਆਂ ਸਣੇ ਅਸਤੀਫ਼ਾ...
ਖਡੂਰ ਸਾਹਿਬ ਹਲਕੇ ਤੋਂ ਰਵਿੰਦਰ ਬ੍ਰਹਮਪੁਰਾ ਨੇ ਕੀਤੇ ਨਾਮਜ਼ਦਗੀ ਕਾਗਜ਼ ਦਾਖ਼ਲ
. . .  1 day ago
ਖਡੂਰ ਸਾਹਿਬ, 28 ਜਨਵਰੀ ( ਰਸ਼ਪਾਲ ਸਿੰਘ ਕੁਲਾਰ) - ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਫਰਜੰਦ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਜਥੇ. ਰਣਜੀਤ ਸਿੰਘ...
ਬੱਸੀ ਪਠਾਣਾਂ 'ਚ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਭਰਾ ਡਾ. ਮਨੋਹਰ ਵਲੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਨਾਮਜ਼ਦਗੀ ਪੱਤਰ ਦਾਖ਼ਲ
. . .  1 day ago
ਬੱਸੀ ਪਠਾਣਾਂ, 28 ਜਨਵਰੀ (ਰਵਿੰਦਰ ਮੌਦਗਿਲ)-ਬੱਸੀ ਪਠਾਣਾਂ ਤੋਂ ਮੁੱਖ ਮੰਤਰੀ ਚੰਨੀ ਦੇ ਭਰਾ ਡਾ.ਮਨੋਹਰ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਵਿਧਾਨ ਸਭਾ ਚੋਣਾਂ ਲੜਨਗੇ। ਉਨ੍ਹਾਂ ਵਲੋਂ ਅੱਜ ਚੋਣ ਅਫ਼ਸਰ ਕਮ ਐੱਸ.ਡੀ.ਐੱਮ. ਯਸ਼ਪਾਲ ਸ਼ਰਮਾ ਅੱਗੇ ਨਾਮਜ਼ਦਗੀ ਪੱਤਰ ਜਮ੍ਹਾ ਕਰਵਾਏ ਗਏ...
ਮਾਇਆਵਤੀ 8 ਫਰਵਰੀ ਨੂੰ ਪੰਜਾਬ ਦੌਰੇ 'ਤੇ ਨਵਾਂਸ਼ਹਿਰ 'ਚ ਕਰਨਗੇ ਵੱਡੀ ਚੋਣ ਰੈਲੀ
. . .  1 day ago
ਚੰਡੀਗੜ੍ਹ, 28 ਜਨਵਰੀ- ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਧਾਨ ਸਭਾ ਚੋਣਾਂ ਵਿਚ ਵਰਕਰਾਂ 'ਚ ਜੋਸ਼ ਭਰਨ ਲਈ ਭੈਣ ਮਾਇਆਵਤੀ ਪੰਜਾਬ ਦੌਰੇ ਤੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹ 8 ਫਰਵਰੀ...
ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਸੁਖਪਾਲ ਸਿੰਘ ਖਹਿਰਾ ਫਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਫਤਹਿਗੜ੍ਹ ਸਾਹਿਬ, 28 ਜਨਵਰੀ-ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਸੁਖਪਾਲ ਸਿੰਘ ਖਹਿਰਾ ਫਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ...
ਆਮ ਆਦਮੀ ਪਾਰਟੀ ਦੀ ਉਮੀਦਵਾਰ ਨਰਿੰਦਰ ਕੌਰ ਭਰਾਜ ਨੇ ਦਾਖ਼ਲ ਕਰਵਾਇਆ ਨਾਮਜ਼ਦਗੀ ਪੱਤਰ
. . .  1 day ago
ਸੰਗਰੂਰ, 28 ਜਨਵਰੀ (ਧੀਰਜ ਪਸ਼ੋਰੀਆ)- ਸੰਗਰੂਰ ਵਿਧਾਨ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਨਰਿੰਦਰ ਕੌਰ ਭਰਾਜ ਨੇ ਅੱਜ ਐੱਸ ਡੀ.ਐੱਮ ਕਮ ਰਿਟਰਨਿੰਗ ਅਫ਼ਸਰ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾ ਦਿੱਤੇ ਹਨ। ਉਨ੍ਹਾਂ ਦੇ ਮਾਤਾ ਚਰਨਜੀਤ ਕੌਰ...
ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਭਰੇ ਨਾਮਜ਼ਦਗੀ ਪੱਤਰ
. . .  1 day ago
ਤਪਾ ਮੰਡੀ, 28 ਜਨਵਰੀ (ਪ੍ਰਵੀਨ ਗਰਗ ) - ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਭਦੌੜ ਹਲਕੇ ਤੋਂ ਸਾਂਝੇ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਅੱਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੌਵਿਡ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ...
ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਕਈ ਆਗੂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ
. . .  1 day ago
ਅੰਮ੍ਰਿਤਸਰ, 28 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ) - ਹਲਕਾ ਮਜੀਠਾ ਅਤੇ ਹਲਕਾ ਪੂਰਬੀ ਅੰਮ੍ਰਿਤਸਰ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਉਪਰੰਤ ਬਿਕਰਮ ਸਿੰਘ ਮਜੀਠੀਆ ਵਲੋਂ ਚੇਅਰਮੈਨ ਉਪਕਾਰ ਸਿੰਘ ਸੰਧੂ, ਕੌਂਸਲਰ ਲਾਡੋ ਪਹਿਲਵਾਨ...
ਆਪਣੀ ਭੈਣ ਤੋਂ ਜਨਤਕ ਮੁਆਫ਼ੀ ਮੰਗੇ ਸਿੱਧੂ: ਬਿਕਰਮ ਸਿੰਘ ਮਜੀਠੀਆ
. . .  1 day ago
ਚੰਡੀਗੜ੍ਹ, 28 ਜਨਵਰੀ- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨੇ ਵਿੰਨ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਪਣੀ ਭੈਣ ਤੋਂ ਜਨਤਕ ਮੁਆਫ਼ੀ ਮੰਗੇ..
ਹੋਰ ਖ਼ਬਰਾਂ..
ਜਲੰਧਰ : ਐਤਵਾਰ 8 ਕੱਤਕ ਸੰਮਤ 553
ਵਿਚਾਰ ਪ੍ਰਵਾਹ: ਅਮਨ ਦੀ ਉਸਾਰੀ ਭਾਵੇਂ ਜਿੰਨੀ ਵੀ ਨੀਰਸ ਹੋਵੇ, ਜਾਰੀ ਰਹਿਣੀ ਚਾਹੀਦੀ ਹੈ। -ਜੋਨ ਐਫ. ਕੈਨੇਡੀ

ਸੰਪਾਦਕੀ

ਕਸ਼ਮੀਰ ਦੀ ਚੁਣੌਤੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 3 ਦਿਨਾਂ ਦੇ ਜੰਮੂ-ਕਸ਼ਮੀਰ ਦੇ ਦੌਰੇ 'ਤੇ ਹਨ। ਸ਼ਾਹ ਵਲੋਂ ਇਸ ਖਿੱਤੇ ਵਿਚ ਕੀਤੀਆਂ ਗਈਆਂ ਵੱਡੀਆਂ ਤਬਦੀਲੀਆਂ ਤੋਂ ਬਾਅਦ ਇਹ ਪਹਿਲਾ ਦੌਰਾ ਹੈ। 5 ਅਗਸਤ, 2019 ਨੂੰ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਵਿਚ ਵਿਸ਼ੇਸ਼ ਅਧਿਕਾਰਾਂ ਵਾਲੀ ਧਾਰਾ ...

ਪੂਰੀ ਖ਼ਬਰ »

ਨਿੱਜੀਕਰਨ ਦੇ ਜ਼ਮਾਨੇ ਵਿਚ ਕਿਧਰ ਨੂੰ ਜਾ ਰਿਹੈ ਲੋਕਤੰਤਰ ?

ਪੁਰਾਣੇ ਵੇਲਿਆਂ ਦੀ ਗੱਲ ਹੈ, ਕਿਸੇ ਆਮ ਬੰਦੇ ਨੇ ਇਕ ਵਪਾਰੀ ਦਿਮਾਗ ਵਾਲੇ ਬੰਦੇ ਨੂੰ ਸਵਾਲ ਕੀਤਾ ਕਿ ਜੇਕਰ ਬਗਲਾ ਫੜਨਾ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ? ਕੁਝ ਸੋਚ ਕੇ ਉਸ ਨੇ ਜਵਾਬ ਦਿੱਤਾ, 'ਬਗਲੇ ਦੇ ਸਿਰ 'ਤੇ ਕਿਸੇ ਤਰ੍ਹਾਂ ਇਕ ਮੋਮ ਦੀ ਡਲੀ ਰੱਖ ਦੇਣੀ ਚਾਹੀਦੀ ਹੈ। ...

ਪੂਰੀ ਖ਼ਬਰ »

ਪੰਜਾਬੀ ਲੋਕ ਨਾਚ ਭੰਗੜੇ ਦਾ ਅਲੰਬਰਦਾਰ : ਡਾ. ਇੰਦਰਜੀਤ ਸਿੰਘ

ਲਾਇਲਪੁਰ ਖ਼ਾਲਸਾ ਕਾਲਜ 'ਚ ਚੱਲ ਰਹੇ ਭੰਗੜਾ ਵਿਸ਼ਵ ਕੱਪ 'ਤੇ ਵਿਸ਼ੇਸ਼ 5 ਅਕਤੂਬਰ, 1954 ਨੂੰ ਜਲੰਧਰ ਦੇ ਇਕ ਧਾਰਮਿਕ ਵਿਚਾਰਾਂ ਵਾਲੇ ਵਪਾਰਕ ਘਰਾਣੇ ਵਿਚ ਪੈਦਾ ਹੋਏ ਇੰਦਰਜੀਤ ਸਿੰਘ, ਜੋ ਬਾਅਦ ਵਿਚ ਪੰਜਾਬੀ ਲੋਕ ਨਾਚ ਭੰਗੜੇ ਦੀ ਅਜ਼ੀਮ ਸ਼ਖ਼ਸੀਅਤ ਵਜੋਂ ਪ੍ਰਸਿੱਧ ਹੋਏ, ਦਾ ...

ਪੂਰੀ ਖ਼ਬਰ »

ਸੋਨੀਆ ਗਾਂਧੀ ਦੀ ਸਿਆਸੀ ਸੂਝ

ਕਾਂਗਰਸ ਕਾਰਜਕਾਰਨੀ ਕਮੇਟੀ ਦੀ ਤਾਜ਼ਾ ਬੈਠਕ ਨੇ ਸਿੱਧ ਕਰ ਦਿੱਤਾ ਹੈ ਕਿ ਬਾਹਰਲੇ ਦੇਸ਼ ਦੀ ਜੰਮਪਲ ਸੋਨੀਆ ਗਾਂਧੀ ਜਾਣਦੀ ਹੈ ਕਿ ਅਤਿਅੰਤ ਮਾੜੇ ਪੱਤਿਆਂ ਨਾਲ ਬਾਜ਼ੀ ਕਿਵੇਂ ਜਿੱਤਣੀ ਹੈ? ਸਨਿਚਰਵਾਰ ਵਾਲੀ ਬੈਠਕ ਤੋਂ ਪਤਾ ਲਗਦਾ ਹੈ ਕਿ ਉਸ ਦਾ ਵਿਰੋਧ ਕਰਨ ਵਾਲੇ ਜੀ-23 ਵਾਲੇ ਆਗੂਆਂ ਵਿਚ ਵੀ ਦਮਖਮ ਨਹੀਂ। ਮਾੜੀ ਸਿਹਤ ਦੇ ਬਾਵਜੂਦ ਸੋਨੀਆ ਗਾਂਧੀ ਦਾ ਬੁਲੰਦ ਆਵਾਜ਼ ਵਿਚ ਇਹ ਕਹਿਣਾ ਕਿ ਇਸ ਵੇਲੇ ਉਸ ਤੋਂ ਬਿਨਾਂ ਪਾਰਟੀ ਦੀ ਕਮਾਨ ਹੋਰ ਕਿਸੇ ਦੇ ਹੱਥ ਨਹੀਂ ਤੇ ਉਹ ਅਗਲੇ ਸਾਲ ਕਾਰਜਕਾਰਨੀ ਕਮੇਟੀ ਦੀਆਂ ਚੋਣਾਂ ਤੋਂ ਪਿੱਛੋਂ ਇਹ ਵਾਗਡੋਰ ਚੁਣੇ ਗਏ ਪ੍ਰਧਾਨ ਨੂੰ ਖ਼ੁਸ਼ੀ-ਖ਼ੁਸ਼ੀ ਸੌਂਪ ਦੇਵੇਗੀ। ਉਹ ਜਾਣਦੀ ਹੈ ਕਿ ਉਸ ਦਾ ਬੇਟਾ ਰਾਹੁਲ ਗਾਂਧੀ ਇਹ ਜ਼ਿੰਮੇਵਾਰੀ ਲੈਣ ਤੋਂ ਹਿਚਕਿਚਾ ਰਿਹਾ ਹੈ ਤੇ ਪੰਜਾਬ, ਉਤਰਾਖੰਡ ਤੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਸਿਰ ਉੱਤੇ ਹਨ। ਹੋ ਸਕਦਾ ਹੈ ਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ ਸਮੇਂ ਕਾਂਗਰਸ ਦੀ ਕਾਰਗੁਜ਼ਾਰੀ ਕੋਈ ਨਵਾਂ ਚਿਹਰਾ ਸਾਹਮਣੇ ਲੈ ਆਵੇ ਜਿਹੜਾ ਬਾਗੀ ਸੁਰਾਂ ਨੂੰ ਪ੍ਰਵਾਨ ਹੋਵੇ। ਸੋਨੀਆ ਗਾਂਧੀ ਦਾ ਇਹ ਪੈਂਤੜਾ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਉੱਤੇ ਬਿਠਾ ਕੇ ਖ਼ੁਦ ਰਾਜ ਕਰਨ ਤੋਂ ਘੱਟ ਨਹੀਂ। ਉਸ ਹਸਤੀ ਨੂੰ ਕੁਰਸੀ ਸੌਂਪੀ, ਜਿਸ ਨੇ ਦੇਸ਼ ਦੀ ਆਰਥਿਕਤਾ ਸੰਭਾਲੀ ਰੱਖੀ। ਜੇ ਕੱਲ੍ਹ ਨੂੰ ਉੱਤਰ ਪ੍ਰਦੇਸ਼ ਵਿਚ ਕਾਂਗਰਸ ਬਾਜ਼ੀ ਮਾਰ ਜਾਂਦੀ ਹੈ, ਜਿਵੇਂ ਕਿਸਾਨ ਅੰਦੋਲਨ ਦੀ ਦ੍ਰਿੜ੍ਹਤਾ ਹੈ। ਲਖੀਮਪੁਰ ਖੀਰੀ ਦੇ ਘਟਨਾਕ੍ਰਮ ਤੋਂ ਤਾਂ ਜਾਪਦਾ ਹੈ ਕਿ ਪਾਰਟੀ ਦੀਆਂ ਚਾਬੀਆਂ ਨਵੇਂ ਚਿਹਰੇ ਦੇ ਹੱਥ ਆ ਸਕਦੀਆਂ ਹਨ, ਜਿਨ੍ਹਾਂ ਵਿਚੋਂ ਪ੍ਰਿਅੰਕਾ ਗਾਂਧੀ ਵਾਡਰਾ ਦੀ ਸੰਭਾਵਨਾ ਨਕਾਰੀ ਨਹੀਂ ਜਾ ਸਕਦੀ। ਇਹ ਪੈਂਤੜਾ ਕਿੰਨਾ ਕੁ ਸਫਲ ਹੁੰਦਾ ਹੈ, ਸਮੇਂ ਦੇ ਹੱਥ ਹੈ।
ਭਾਰਤ ਦਾ ਭੁੱਖਮਰੀ ਸੂਚਕ ਅੰਕ ਚਿੰਤਾਜਨਕ
ਆਪਣੇ ਚਹੇਤੇ ਇਮਾਰਤਕਾਰਾਂ ਨੂੰ ਲਾਭ ਪਹੁੰਚਾਉਣ ਲਈ ਜਲ੍ਹਿਆਂਵਾਲਾ ਬਾਗ ਦੀ ਦਿੱਖ ਸੰਵਾਰਨ ਤੇ ਨਵੀਂ ਦਿੱਲੀ ਦੇ ਸੈਂਟਰਲ ਵਿਸਟਾ ਵਿਖੇ ਨਵੀਨਤਮ ਸਕੱਤਰੇਤ ਦੀ ਸਿਰਜਣਾ ਕਰਵਾਉਣ ਵਾਲੀ ਕੇਂਦਰ ਦੀ ਸਰਕਾਰ ਇਹ ਭੁੱਲੀ ਬੈਠੀ ਹੈ ਕਿ ਦੇਸ਼ ਦੇ ਭੁੱਖਮਰੀ ਸੂਚਕ ਅੰਕ ਵਿਚ ਉੱਕਾ ਹੀ ਕੋਈ ਸੁਧਾਰ ਨਹੀਂ ਹੋਇਆ। ਜੇ ਪਿਛਲੇ ਸਾਲ ਦੇ ਸਰਵੇ ਅਨੁਸਾਰ 107 ਦੇਸ਼ਾਂ ਵਿਚੋਂ ਭਾਰਤ ਦਾ ਨੰਬਰ 94 ਸੀ ਤਾਂ ਇਸ ਸਾਲ 116 ਦੇਸ਼ਾਂ ਵਿਚੋਂ 101ਵੇਂ ਥਾਂ ਉੱਤੇ ਹੈ।
ਭਾਰਤ ਤੋਂ ਥੱਲੇ ਗਿਣੇ ਗਏ ਦੇਸ਼ ਕਾਂਗੋ, ਮੋਜ਼ਾਮਬੀਕ, ਨਾਇਜ਼ੀਰੀਆ ਹੋਤੀ, ਬਮਨ ਤੇ ਸੋਮਾਲੀਆ ਵਰਗੇ ਕੇਵਲ 15 ਹੀ ਹਨ, ਜਦਕਿ ਇਸ ਦੇ ਗੁਆਂਢੀ ਦੇਸ਼ ਪਾਕਿਸਤਾਨ, ਨਿਪਾਲ ਤੇ ਬੰਗਲਾਦੇਸ਼ ਇਸ ਨਾਲੋਂ ਉੱਤੇ ਹਨ। ਭਾਰਤ ਉਨ੍ਹਾਂ ਦੇਸ਼ਾਂ ਵਿਚ ਗਿਣਿਆ ਗਿਆ ਹੈ ਜਿਹੜਾ ਵਰਤਮਾਨ ਸਥਿਤੀਆਂ ਵਿਚ 2030 ਤੱਕ ਵੀ ਭੁੱਖਮਰੀ ਦੇ ਅਜੋਕੇ ਪੱਧਰ ਨੂੰ ਘਟਾ ਨਹੀਂ ਸਕੇਗਾ। ਚੰਗੀ ਪੌਸ਼ਟਿਕ ਖੁਰਾਕ ਦੀ ਅਣਹੋਂਦ ਕਾਰਨ ਭਾਰਤੀ ਬੱਚਿਆਂ ਦੀ ਹਾਲਤ ਤਰਸਯੋਗ ਹੈ ਤੇ ਅਨੇਕਾਂ ਬੱਚੇ 5 ਸਾਲ ਦੀ ਉਮਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਚੱਲ ਵਸਦੇ ਹਨ। ਕੀ ਸਾਡੇ ਹਾਕਮਾਂ ਨੂੰ ਇਸ ਪਾਸੇ ਧਿਆਨ ਦੇਣਾ ਨਹੀਂ ਬਣਦਾ?
ਢਾਹਾਂ ਪੁਰਸਕਾਰ 2021 ਬਨਾਮ 'ਸਿਰਜਣਾ'200
ਪੰਜਾਬੀ ਗਲਪਕਾਰੀ ਦੇ ਵਿਸ਼ਵ ਪੱਧਰੀ ਪੁਰਸਕਾਰਾਂ ਦਾ ਐਲਾਨ ਹੋ ਚੁੱਕਿਆ ਹੈ। ਫਗਵਾੜਾ-ਬੰਗਾ ਮਾਰਗ ਉੱਤੇ ਪੈਂਦੇ ਵੱਡੇ ਪਿੰਡ ਢਾਹਾਂ ਕਲੇਰਾਂ ਦੇ ਜੰਮਪਲ ਤੇ ਕੈਨੇਡਾ ਨਿਵਾਸੀ ਬਰਜਿੰਦਰ ਢਾਹਾਂ ਨੇ ਇਹ ਪੁਰਸਕਾਰ ਇਕ ਦਹਾਕਾ ਪਹਿਲਾਂ ਸਥਾਪਤ ਕੀਤੇ ਸਨ। ਇਸ ਵਾਰ ਦੇ ਇਨਾਮ ਉਸ ਲੜੀ ਵਿਚ ਅੱਠਵੇਂ ਹਨ। ਪਹਿਲੇ ਇਨਾਮ ਦੀ ਰਕਮ ਪੱਚੀ ਹਜ਼ਾਰ ਡਾਲਰ ਹੈ ਤੇ ਦੂਜੇ ਦੋਵਾਂ ਦੀ ਦਸ-ਦਸ ਹਜ਼ਾਰ ਡਾਲਰ। ਇਨਾਮ ਵੰਡ ਸਮਾਗਮ ਕੈਨੇਡਾ ਦੀ ਧਰਤੀ ਉੱਤੇ ਰਚਾਇਆ ਜਾਂਦਾ ਹੈ ਅਤੇ ਜੇਤੂਆਂ ਨੂੰ ਉੱਥੇ ਪਹੁੰਚਣ ਦਾ ਮਾਣ ਭੱਤਾ ਵੀ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਹਰ ਵਰ੍ਹੇ 30-35 ਲੱਖ ਰੁਪਏ ਦਾ ਇਹ ਦਾਨ ਬਰਜਿੰਦਰ ਹੋਰੀਂ ਆਪਣੀ ਦਸਾਂ ਨਹੁਆਂ ਦੀ ਕਮਾਈ ਵਿਚੋਂ ਕਰਦੇ ਹਨ।
ਇਸ ਵਾਰ ਦਾ ਪਹਿਲਾ ਇਨਾਮ ਸ਼ਾਹਮੁਖੀ ਵਿਚ ਲਿਖੇ ਗਏ ਪੰਜਾਬੀ ਕਹਾਣੀ ਸੰਗ੍ਰਹਿ 'ਜੋਗੀ ਸੱਪ ਤਰਾਹ' ਨੂੰ ਦਿੱਤਾ ਜਾ ਰਿਹਾ ਹੈ ਜਿਸ ਦਾ ਰਚਣਹਾਰਾ ਨੈਣ ਸੁੱਖ ਹੈ। ਦੂਜੇ ਇਨਾਮਾਂ ਦੇ ਜੇਤੂ ਬਲਬੀਰ ਮਾਧੋਪੁਰੀ ਕਰਤਾ 'ਮਿੱਟੀ ਬੋਲ ਪਈ' ਤੇ ਸਰਘੀ ਕਰਤਾ ਆਪੋ ਆਪਣੇ ਮਰਸੀਏ ਹਨ।
ਇਹ ਸਬੱਬ ਦੀ ਗੱਲ ਹੈ ਕਿ ਇਨਾਮ ਜੇਤੂ ਤਿੰਨ ਪੁਸਤਕਾਂ ਵਿਚੋਂ ਦੋ ਪੁਸਤਕਾਂ ਦੇ ਰੀਵੀਊ ਚੰਡੀਗੜ੍ਹ ਤੋਂ ਛਪ ਰਹੇ ਪ੍ਰਸਿੱਧ ਸਾਹਿਤਕ ਰਸਾਲੇ ਦੇ 200ਵੇਂ ਅੰਕ ਵਿਚ ਛਪੇ ਸਨ। ਰੀਵੀਊਕਾਰ 'ਮਿੱਟੀ ਬੋਲ ਪਈ' ਦੇ ਪ੍ਰਮੁੱਖ ਪਾਤਰਾਂ ਦੇ ਜੀਵਨ ਸੰਘਰਸ਼ ਨੂੰ ਮਾਣ-ਸਨਮਾਨ ਲਈ ਜੂਝਦੇ ਮਰਜੀਵੜਿਆਂ ਦੀ ਦਾਸਤਾਨ ਦੱਸਦਾ ਹੈ। ਇਸ ਦੇ ਮੁੱਖ ਪਾਤਰ ਬਾਬਾ ਤੇ ਉਸ ਦਾ ਗੋਰਾ ਨਾਂਅ ਦਾ ਪੋਤਾ ਗਦਰ ਲਹਿਰ ਨੂੰ ਪਰਨਾਏ ਹੋਏ ਹਨ। ਇਸ ਲਹਿਰ ਨੂੰ ਉਨ੍ਹਾਂ ਦੋਵਾਂ ਦੇ ਤਨ-ਮਨ ਵਿਚ ਵਸਾਉਣ ਵਾਲਾ ਮੁੱਗੋਵਾਲ (ਹੁਸ਼ਿਆਰਪੁਰ) ਪਿੰਡ ਦੇ ਰਹਿਣ ਵਾਲਾ ਮੰਗੂ ਰਾਮ ਹੈ। ਬਾਬੇ ਦੀ ਖੂਬਸੂਰਤੀ ਇਸ ਵਿਚ ਹੈ ਕਿ ਉਹ ਨਿੱਜੀ ਮਜਬੂਰੀਆਂ ਦੇ ਬਾਵਜੂਦ ਆਪਣੇ ਪੋਤੇ ਨੂੰ ਵਿੱਦਿਆ ਦੇ ਰਾਹ ਤੋਂ ਭਟਕਣ ਨਹੀਂ ਦਿੰਦਾ। ਉਸ ਦਾ ਮਤ ਹੈ ਕਿ ਪੜ੍ਹਾਈ ਨਾਲ ਬੰਦੇ ਦੀ ਬਿਰਤੀ ਤੇ ਪਰਿਵਰਤੀ ਦਾ ਵਿਕਾਸ ਹੁੰਦਾ ਹੈ।
ਰੀਵੀਊਕਾਰ ਮਿੱਟੀ ਬੋਲ ਪਈ ਨੂੰ ਮਾਧੋਪੁਰੀ ਦੀ ਸਵੈਜੀਵਨੀ 'ਛਾਂਗਿਆ ਰੁੱਖ' ਦਾ ਅਗਲਾ ਹਿੱਸਾ ਦੱਸਦਾ ਹੈ। ਚੇਤੇ ਰਹੇ ਕਿ 'ਛਾਂਗਿਆ ਰੁੱਖ' ਦੇ ਹੁਣ ਤੱਕ 15 ਐਡੀਸ਼ਨ ਛੱਪ ਚੁੱਕੇ ਹਨ ਤੇ ਇਹ ਪੁਸਤਕ ਕਈ ਦੇਸੀ-ਵਿਦੇਸ਼ੀ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋ ਕੇ ਲੱਖਾਂ ਪਾਠਕਾਂ ਤੱਕ ਪਹੁੰਚ ਚੁੱਕੀ ਹੈ ਤੇ ਹੁਣ ਇਸ ਦਾ ਅੰਗਰੇਜ਼ੀ ਉਲਥਾ ਵੀ ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਨੇ ਪ੍ਰਕਾਸ਼ਿਤ ਕੀਤਾ ਹੈ। ਆਕਸਫੋਰਡ ਵਲੋਂ ਚੁਣੇ ਜਾਣਾ ਆਪਣੇ ਆਪ ਵਿਚ ਇਕ ਵੱਡਾ ਸਨਮਾਨ ਹੈ।
'ਮਿੱਟੀ ਬੋਲ ਪਈ' ਵਾਂਗ 'ਆਪੋ ਆਪਣੇ ਮਰਸੀਏ' (ਕਹਾਣੀ ਸੰਗ੍ਰਹਿ) ਦੀ ਰੀਵੀਊਕਾਰ ਨੇ ਵੀ ਇਨ੍ਹਾਂ ਕਹਾਣੀਆਂ ਦੀਆਂ ਨਾਇਕਾਵਾਂ ਦੇ ਮਨ ਵਿਚ ਵਸੀਆਂ ਮਹਿਲਾ ਵਡਿੱਤਣ ਦੀਆਂ ਭਾਵਨਾਵਾਂ ਨੂੰ ਉਜਾਗਰ ਕੀਤਾ ਹੈ। ਲੇਖਿਕਾ ਖ਼ੁਦ ਮਹਿਲਾ ਹੈ ਤੇ ਮਹਿਲਾਵਾਂ ਦਾ ਮਨ ਜਾਣਦੀ ਹੈ। ਰੀਵੀਊਕਰਤਾ ਅਨੁਸਾਰ ਇਸ ਪੁਸਤਕ ਦੀ ਹਰ ਕਹਾਣੀ ਇਕ ਰਿਸ਼ਤੇ ਦਾ ਮਰਸੀਆ ਹੈ, ਚਾਹੇ ਉਹ ਰਿਸ਼ਤਾ ਪਤੀ-ਪਤਨੀ ਦਾ ਹੈ, ਪਿਉ-ਧੀ, ਮਾਂ-ਪੁੱਤ ਜਾਂ ਕੋਈ ਹੋਰ। ਇਨ੍ਹਾਂ ਕਹਾਣੀਆਂ ਵਿਚ ਜਿਊਣ ਦਾ ਵੱਲ ਸਿੱਖ ਰਹੀ ਨਵੀਂ ਔਰਤ ਦਾ ਚਿਤਰਨ ਹੈ। ਇਨ੍ਹਾਂ ਕਹਾਣੀਆਂ ਵਿਚ 'ਮਿੱਟੀ ਬੋਲ ਪਈ' ਦੇ ਬਾਬੇ ਪੋਤੇ ਵਰਗੀ ਭਾਵਨਾ ਵਾਲੀਆਂ ਨਾਇਕਾਵਾਂ ਹਨ। ਢਾਹਾਂ ਪੁਰਸਕਾਰ ਦੀ ਚੋਣ ਕਮੇਟੀ ਨੇ 'ਸਿਰਜਣਾ 200' ਵਿਚ ਛਪੇ ਇਹ ਰੀਵੀਊ ਪੜ੍ਹੇ ਹੋਣ ਜਾਂ ਨਾ ਪਰ ਇਹ ਦੋਵੇਂ ਰੀਵੀਊ ਜੇਤੂ ਪੁਸਤਕਾਂ ਦੀ ਉਤੱਮਤਾ 'ਤੇ ਮੋਹਰ ਲਾਉਂਦੇ ਹਨ। ਢਾਹਾਂ ਪੁਰਸਕਾਰ ਸਥਾਪਤ ਕਰਨ ਵਾਲਾ ਬਰਜ ਢਾਹਾਂ ਤੇ ਪੁਰਸਕਾਰ ਜੇਤੂ ਨੈਣ ਸੁੱਖ, ਬਲਬੀਰ ਮਾਧੋਪੁਰੀ ਤੇ ਸਰਘੀ ਮੁਬਾਰਕਾਂ ਦੇ ਹੱਕਦਾਰ ਹਨ।
ਵਾਹਗਿਓਂ ਉਰਾਰ-ਪਾਰ ਦੇ ਇਕ ਸਤਰੇ ਸਮਾਚਾਰ
ਪਾਕਿਸਤਾਨ ਵਿਚ ਸ਼ਹਿਰ ਲਾਹੌਰ ਦੇ ਇਕ ਸੈਮੀਨਾਰ ਵਿਖੇ ਨਰਸਰੀ ਤੋਂ ਗਰੈਜੂਏਸ਼ਨ ਤੱਕ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਏ ਜਾਣ ਦੀ ਮੰਗ ਦਾ ਉੱਭਰਨਾ ਅਤੇ ਜਲੰਧਰ ਦੀ ਪ੍ਰੈੱਸ ਕਲੱਬ ਵਲੋਂ ਜਾਣੇ ਪਛਾਣੇ ਪੱਤਰਕਾਰ ਸਤਨਾਮ ਸਿੰਘ ਮਾਣਕ ਦੇ ਪ੍ਰਧਾਨ ਚੁਣੇ ਜਾਣ ਦੀਆਂ ਖ਼ਬਰਾਂ ਭਾਵੇਂ ਇਕ ਸਤਰੀਆਂ ਹਨ ਪਰ ਇਨ੍ਹਾਂ ਦਾ ਮਹੱਤਵ ਛੋਟਾ ਨਹੀਂ। ਸਵਾਗਤ ਹੈ।
ਅੰਤਿਕਾ
ਮੁਹਤਰਿਮਾ ਖਾਵਰ ਰਾਜ ਲਾਹੌਰ
ਤੇਰੀਆਂ ਸੱਭੇ ਗੱਲਾਂ ਬਾਤਾਂ ਹੁਣ ਮੈਂ ਖੂਬ ਪਛਾਣ ਗਈ
ਗਿਰਗਟ ਨੇ ਕੀ ਰੰਗ ਬਦਲਣੇ ਤੇਰੇ ਰੰਗ ਵਧੇਰੇ ਨੇ
ਇੰਝ ਤੇ ਆਸਮਾਨ ਇਹ ਸਾਰਾ ਭਰਿਆ ਹੋਇਆ ਤਾਰਿਆਂ ਦਾ
ਆਪਣੀ ਕਿਸਮਤ ਉੱਤੇ ਫਿਰ ਵੀ ਛਾਏ ਘੁੱਪ ਹਨੇਰੇ ਨੇ।

 

ਖ਼ਬਰ ਸ਼ੇਅਰ ਕਰੋ

 

 

ਔਰਤ ਵੋਟਰਾਂ ਦੇ ਸਮਰਥਨ ਲਈ ਕਾਂਗਰਸ ਦੀ ਪਹਿਲ

ਉੱਤਰ ਪ੍ਰਦੇਸ਼ 'ਚ ਮਹਿਲਾ ਵੋਟਰਾਂ ਨੂੰ ਆਪਣੇ ਪਾਲੇ 'ਚ ਲਿਆਉਣ ਅਤੇ ਆਪਣੇ ਲੋਕ ਆਧਾਰ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ 'ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਇਕ ਨਾਅਰੇ 'ਲੜਕੀ ਹਾਂ, ਲੜ ਸਕਦੀ ਹਾਂ' ਦੇ ਨਾਲ ਐਲਾਨ ਕੀਤਾ ਹੈ ਕਿ ਪਾਰਟੀ ਆਉਣ ਵਾਲੀਆਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX