ਤਾਜਾ ਖ਼ਬਰਾਂ


ਬੇਖ਼ੌਫ ਚੋਰਾਂ ਨੇ ਆਵਾਜਾਈ ਭਰਪੂਰ ਸੜਕ ਤੇ ਦੋ ਦੁਕਾਨਾਂ ਦੇ ਤੋੜੇ ਸ਼ਟਰ
. . .  18 minutes ago
ਜੰਡਿਆਲਾ ਮੰਜਕੀ, 22ਜਨਵਰੀ (ਸੁਰਜੀਤ ਸਿੰਘ ਜੰਡਿਆਲਾ)- ਚੋਣਾਂ ਦੇ ਮਾਹੌਲ ਵਿਚ ਪੁਲਿਸ ਅਧਿਕਾਰੀਆਂ ਵਲੋਂ ਸੁਰੱਖਿਆ ਦੇ ਕੀਤੇ ਜਾਂਦੇ ਪੁਖ਼ਤਾ ਪ੍ਰਬੰਧਾਂ ਦੇ ਦਾਅਵਿਆਂ ਦੀ ਉਦੋਂ ਫੂਕ ਨਿਕਲਦੀ ਨਜ਼ਰ ਆਈ ਜਦੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਅਤੇ 24 ਘੰਟੇ ਆਵਾਜਾਈ ਭਰਪੂਰ ...
'ਆਪ' ਕੋਆਰਡੀਨੇਟਰ ਕਸ਼ਮੀਰ ਕੌਰ ਅਕਾਲੀ ਦਲ 'ਚ ਸ਼ਾਮਿਲ
. . .  26 minutes ago
ਗੁਰੂ ਹਰਸਹਾਏ, 22 ਜਨਵਰੀ (ਹਰਚਰਨ ਸਿੰਘ ਸੰਧੂ)- ਗੁਰੂ ਹਰਸਹਾਏ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੀ ਕੋਆਰਡੀਨੇਟਰ ਕਸ਼ਮੀਰ ਕੌਰ ਗੁਰੂ ਹਰਸਹਾਏ ਦੇ ਅਕਾਲੀ ਉਮੀਦਵਾਰ ਵਰਦੇਵ ਸਿੰਘ ਮਾਨ ਦੀ ਅਗਵਾਈ ਹੇਠ ਅਕਾਲੀ ਦਲ 'ਚ ਸ਼ਮੂਲੀਅਤ ਕਰ ਲਈ ਹੈ...
ਸੰਗਰੂਰ ਦੇ ਡਾ.ਦਵਿੰਦਰ ਵਰਮਾ ਸਾਥੀਆਂ ਸਮੇਤ 'ਆਪ' ਵਿਚ ਸ਼ਾਮਿਲ
. . .  40 minutes ago
ਸੰਗਰੂਰ, 22 ਜਨਵਰੀ (ਧੀਰਜ ਪਸ਼ੋਰੀਆ)-ਵਿਧਾਨ ਸਭਾ ਚੋਣਾਂ ਦੇ ਭਖੇ ਹੋਏ ਅਖਾੜੇ ਵਿਚ ਅੱਜ ਸੰਗਰੂਰ ਤੋਂ 'ਆਪ' ਉਮੀਦਵਾਰ ਨਰਿੰਦਰ ਕੌਰ ਭਰਾਜ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦ ਸੰਗਰੂਰ ਸ਼ਹਿਰ ਦੇ ਡਾਕਟਰ ਦਵਿੰਦਰ ਵਰਮਾ ਨੇ ਸਾਥੀਆਂ
ਮੁਹੰਮਦ ਮੁਸਤਫ਼ਾ ਦੀ ਵਾਇਰਲ ਵੀਡੀਓ ਨੂੰ ਲੈ ਕੇ ਭਾਜਪਾ ਨੇਤਾ ਸ਼ਾਜ਼ੀਆ ਇਲਮੀ ਨੇ ਦਿੱਤਾ ਇਹ ਬਿਆਨ
. . .  8 minutes ago
ਚੰਡੀਗੜ੍ਹ, 22 ਜਨਵਰੀ (ਸੁਰਿੰਦਰਪਾਲ ਸਿੰਘ)- ਭਾਜਪਾ ਨੇਤਾ ਸ਼ਾਜ਼ੀਆ ਇਲਮੀ ਨੇ ਮੁਹੰਮਦ ਮੁਸਤਫ਼ਾ ਦੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਕਿਹਾ ਹੈ ਕਿ ਮਲੇਰਕੋਟਲਾ 'ਚ ਆਪਣੀ ਪਤਨੀ ਲਈ ਪ੍ਰਚਾਰ ਕਰਦਿਆਂ ਜਿਸ ਤਰ੍ਹਾਂ ਗੱਲ ਕਰ ਰਹੇ ਹਨ ਅਤੇ ਕੰਮ ਲਈ ਲੜਨ ਦੀ ਗੱਲ...
ਪਠਾਨਕੋਟ ਵਿਚ ਅੱਜ ਫ਼ਿਰ ਕੋਰੋਨਾ ਦਾ ਹੋਇਆ ਬਲਾਸਟ, 206 ਨਵੇਂ ਆਏ ਕੇਸ ਆਏ ਸਾਹਮਣੇ
. . .  about 1 hour ago
ਪਠਾਨਕੋਟ, 22 ਜਨਵਰੀ (ਸੰਧੂ)- ਪਠਾਨਕੋਟ ਵਿਚ ਅੱਜ ਫ਼ਿਰ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ। ਅੱਜ ਸਿਹਤ ਵਿਭਾਗ ਨੂੰ ਮਿਲੀਆਂ ਰਿਪੋਰਟਾਂ ਮੁਤਾਬਿਕ 206 ਨਵੇਂ ਕੋਰੋਨਾ ਦੇ ਕੇਸ ਆਏ ਹਨ ਤੇ 1 ਮਰੀਜ਼ ਦੀ ਮੌਤ ਹੋ ਗਈ ਹੈ, ਜਿਸ ਨਾਲ ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ...
ਪੰਜਾਬ 'ਚ ਸਿਰਫ਼ ਕੇਜਰੀਵਾਲ ਦੇ ਪੋਸਟਰ ਲੱਗੇ, ਭਗਵੰਤ ਮਾਨ ਸਿਰਫ਼ ਕਠਪੁਤਲੀ ਸੁਖਬੀਰ ਸਿੰਘ ਬਾਦਲ
. . .  about 1 hour ago
ਜਲਾਲਾਬਾਦ, 22 ਜਨਵਰੀ (ਕਰਨ ਚੁਚਰਾ)- ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਹਲਕਾ ਜਲਾਲਾਬਾਦ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਅੱਜ ਇੱਥੇ ਆਪਣੇ ਚੋਣ ਹਲਕੇ 'ਚ ਪਹੁੰਚੇ। ਇਸ ਮੌਕੇ ...
ਪੱਛਮੀ ਬੰਗਾਲ: ਹਾਵੜਾ ਵਿਚ ਇਕ ਥਰਮੋਕੋਲ ਫੈਕਟਰੀ ਵਿਚ ਲੱਗ ਭਿਆਨਕ ਅੱਗ
. . .  about 1 hour ago
ਹਾਵੜਾ, 22 ਜਨਵਰੀ-ਪੱਛਮੀ ਬੰਗਾਲ ਦੇ ਹਾਵੜਾ ਦੇ ਡੋਮਜੂਰ ਥਾਣਾ ਖੇਤਰ ਦੇ ਰਾਜਾਪੁਰ ਇਲਾਕੇ ਵਿਚ ਇੱਕ ਥਰਮੋਕੋਲ ਫੈਕਟਰੀ ਵਿਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ...
ਵੱਲਾ ਪੁਲਿਸ ਵਲੋਂ ਰਿਵਾਲਵਰ ਤੇ ਦੋ ਕਾਰਾਂ ਸਮੇਤ ਤਿੰਨ ਕਾਬੂ
. . .  about 1 hour ago
ਵੇਰਕਾ, 22 ਜਨਵਰੀ (ਪਰਮਜੀਤ ਸਿੰਘ ਬੱਗਾ) - ਥਾਣਾ ਵੱਲਾ ਦੀ ਪੁਲਿਸ ਵਲੋਂ ਲੁੱਟਾਂ - ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 6 ਮੈਂਬਰੀ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ | ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਨਜਾਇਜ਼ 32 ਬੋਰ ਦਾ...
ਦੂਸਰੀਆਂ ਪਾਰਟੀਆਂ ਤੋਂ ਦੁਖੀਆਂ ਲਈ ਅਕਾਲੀ ਦਲ ਹੀ ਆਸ ਦੀ ਕਿਰਨ - ਸੁਖਬੀਰ ਸਿੰਘ ਬਾਦਲ
. . .  about 1 hour ago
ਮੰਡੀ ਘੁਬਾਇਆ, 22 ਜਨਵਰੀ (ਅਮਨ ਬਵੇਜਾ) - ਜਲਾਲਾਬਾਦ ਵਿਧਾਨ ਸਭਾ ਹਲਕੇ ਵਿਚ ਆਪਣੇ ਚੋਣ ਦੌਰੇ 'ਤੇ ਪੁੱਜੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ ਇਲਾਕੇ ਦੇ ਸੀਨੀਅਰ ...
ਡਾ. ਰਾਜ ਕੁਮਾਰ ਵੇਰਕਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਬਸਪਾ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਵਿਚ ਸ਼ਾਮਿਲ
. . .  about 2 hours ago
ਛੇਹਰਟਾ, 22 ਜਨਵਰੀ (ਵਡਾਲੀ)- ਅੰਮ੍ਰਿਤਸਰ ਪੱਛਮੀ ਤੋਂ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਨੂੰ ਉਸ ਵਕਤ ਵੱਡਾ ਹੁੰਗਾਰਾ ਮਿਲਿਆ ਜਦੋਂ ਜ਼ਿਲ੍ਹਾ ਅੰਮ੍ਰਿਤਸਰ ਬਸਪਾ ਦੇ ਸੀਨੀਅਰ ਮੀਤ ਪ੍ਰਧਾਨ ਡਾ.ਅਸ਼ਵਨੀ ਅਰੋੜਾ ਨੇ ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਦੀ ਹਾਜ਼ਰੀ ਵਿਚ ਕਾਂਗਰਸ ...
ਦਿੱਲੀ ਕਮੇਟੀ ਦੇ ਜਨਰਲ ਹਾਊਸ 'ਚ ਜ਼ੋਰਦਾਰ ਹੰਗਾਮਾ, ਰੁਕੀ ਵੋਟਿੰਗ
. . .  about 2 hours ago
ਨਵੀਂ ਦਿੱਲੀ, 22 ਜਨਵਰੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ਅੱਜ ਹੋ ਰਹੇ ਜਨਰਲ ਇਜਲਾਸ ਵਿਚ ਜ਼ੋਰਦਾਰ ਹੰਗਾਮਾ ਹੋ ਗਿਆ ਤੇ ਵੋਟਿੰਗ ਦਾ ਕੰਮ ਰੁਕ ਗਿਆ ਹੈ। ਜਾਣਕਾਰੀ ਮੁਤਾਬਿਕ ਪ੍ਰਧਾਨ ਦੇ ਅਹੁਦੇ ਲਈ ਵੋਟਿੰਗ ਦਾ ਕੰਮ ਚਲ ਰਿਹਾ..
ਮੁੰਬਈ ਵਿਚ ਇਮਾਰਤ ਵਿਚ ਅੱਗ ਲੱਗਣ ਕਾਰਨ ਜਾਨਾਂ ਗੁਆਉਣ ਵਾਲਿਆਂ ਦੇ ਵਾਰਸਾਂ ਲਈ ਮੁਆਵਜ਼ੇ ਦਾ ਐਲਾਨ
. . .  about 2 hours ago
ਨਵੀਂ ਦਿੱਲੀ, 22 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਤਾਰਦੇਓ ਮੁੰਬਈ ਵਿਚ ਇਮਾਰਤ ਵਿਚ ਅੱਗ ਲੱਗਣ ਕਾਰਨ ਜਾਨਾਂ ਗੁਆਉਣ ਵਾਲਿਆਂ ਦੇ ਵਾਰਸਾਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ...
ਕੋਟਸ਼ਮੀਰ ਦੇ ਲੋਕਾਂ ਵਲੋਂ ਪੁਲਿਸ ਚੌਂਕੀ ਦੇ ਬਾਹਰ ਦਿੱਤਾ ਧਰਨਾ, ਚੌਂਕੀ ਇੰਚਾਰਜ ਮੇਜਰ ਸਿੰਘ ਤੇ ਲੱਗੇ ਰਿਸ਼ਵਤ ਲੈਣ ਦੇ ਦੋਸ਼
. . .  about 2 hours ago
ਕੋਟਫੱਤਾ, 22 ਜਨਵਰੀ (ਰਣਜੀਤ ਸਿੰਘ ਬੁੱਟਰ) - ਕੋਟਸ਼ਮੀਰ ਵਿਚ ਚੌਂਕੀ ਦੇ ਇੰਚਾਰਜ ਮੇਜਰ ਸਿੰਘ ਦੀ ਤਾਇਨਾਤੀ ਉਸ ਸਮੇਂ ਵਿਵਾਦਾਂ ਵਿਚ ਘਿਰਦੀ ਨਜ਼ਰ ਆਈ ਜਦ ਪਿੰਡ ਦੇ ਇਕ ਮੈਡੀਕਲ ਸਟੋਰ ਦੇ ਮਾਲਕ ਨਿਰੰਜਣ ਸਿੰਘ ਨੇ ਮੇਜਰ ਸਿੰਘ 'ਤੇ ਉਸ ਤੋਂ 80 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ....
ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ
. . .  about 2 hours ago
ਭੀਖੀ, 22 ਜਨਵਰੀ (ਗੁਰਿੰਦਰ ਸਿੰਘ ਔਲਖ)- ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਨੇੜਲੇ ਪਿੰਡ ਕੋਟੜਾ ਕਲਾਂ ਵਿਖੇ ਅੱਜ ਸਵੇਰੇ ਕਰੀਬ ਨੌਂ ਵਜੇ ਆਈ ਟਵੰਟੀ ਕਾਰ ਤੇ ਗੈਸ ਵਾਲੇ ਟੈਂਕਰ 'ਚ ਹਾਦਸਾ ਹੋਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ 'ਚ ਪਤੀ ਪਤਨੀ ਤੇ ਉਨ੍ਹਾਂ ...
ਅਸੀਂ ਇਹ ਵਿਧਾਨ ਸਭਾ ਚੋਣਾਂ ਅਗਲੀ ਪੀੜੀ ਵਾਸਤੇ ਲੜ ਰਹੇ ਹਾਂ-ਨਵਜੋਤ ਸਿੰਘ ਸਿੱਧੂ
. . .  about 2 hours ago
ਚੰਡੀਗੜ੍ਹ, 22 ਜਨਵਰੀ (ਅੰਕੁਰ ਤਾਂਗੜੀ)- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਚੋਣਾਂ ਅਗਲੀ ਪੀੜੀ ਵਾਸਤੇ ਲੜ ਰਹੇ ਹਾਂ ਅਤੇ ਨੌਜਵਾਨਾਂ ਨੂੰ ਅੱਗੇ ਲੈ ਕੇ ਜਾਣਾ ਸਾਡਾ ਮੁੱਖ ਟੀਚਾ ਹੈ। ਨਵਜੋਤ ਸਿੰਘ ਸਿੱਧੂ ...
ਆਪਣੇ ਚੋਣ ਹਲਕੇ 'ਚ ਵੱਖ-ਵੱਖ ਵਰਗਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਸੁਖਬੀਰ ਸਿੰਘ ਬਾਦਲ
. . .  about 3 hours ago
ਜਲਾਲਾਬਾਦ, 22 ਜਨਵਰੀ (ਕਰਨ ਚੁਚਰਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਜਲਾਲਾਬਾਦ ਹਲਕੇ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਅੱਜ ਆਪਣੇ ਚੋਣ ਹਲਕੇ 'ਚ ਪਹੁੰਚੇ। ਇੱਥੇ ਸ. ਬਾਦਲ ਸਭ ਤੋ ਪਹਿਲਾਂ ਪ੍ਰੇਮ ਵਲੇਚਾ ਦੇ ਨਿਵਾਸ ਸਥਾਨ ਤੇ ਕੌਂਸਲਰਾਂ ਨਾਲ ਮੀਟਿੰਗ ਕਰਨਗੇ...
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਸ:ਦੇਸਰਾਜ ਸਿੰਘ ਧੁੱਗਾ ਨੂੰ ਹਲਕਾ ਸ਼ਾਮ ਚੁਰਾਸੀ ਤੋਂ ਐਲਾਨਿਆ ਉਮੀਦਵਾਰ
. . .  about 3 hours ago
ਸ਼ਾਮ ਚੁਰਾਸੀ, 22 ਜਨਵਰੀ - ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਦੋਆਬਾ ਖੇਤਰ ਦੇ ਹਲਕਾ ਸ਼ਾਮ ਚੁਰਾਸੀ ਤੋਂ ਸਾਬਕਾ ਵਿਧਾਇਕ ਸ: ਦੇਸਰਾਜ ਸਿੰਘ ਧੁੱਗਾ ਨੂੰ ਆਪਣਾ ਉਮੀਦਵਾਰ ਐਲਾਨ ਕੀਤਾ ਹੈ। ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ....
ਮਿੱਟੀ ਦੀ ਨਜਾਇਜ਼ ਮਾਈਨਿੰਗ ਸੰਬੰਧੀ 4 ਖ਼ਿਲਾਫ਼ ਮਾਮਲਾ ਦਰਜ
. . .  about 3 hours ago
ਬੁਢਲਾਡਾ, 22 ਜਨਵਰੀ (ਸਵਰਨ ਸਿੰਘ ਰਾਹੀ)-ਪੁਲਿਸ ਥਾਣਾ ਸਦਰ ਬੁਢਲਾਡਾ ਵਿਖੇ ਮਿੱਟੀ ਦੀ ਨਾਜਾਇਜ਼ ਮਾਈਨਿੰਗ ਸੰਬੰਧੀ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਇੰਚਾਰਜ ਮੇਲਾ ਸਿੰਘ ਨੇ ਦੱਸਿਆ ਕਿ ਬੁਢਲਾਡਾ ਨੇੜਲੇ ਪਿੰਡ ਦਾਤੇਵਾਸ ਵਿਖੇ ਲੁੱਕ ਪਲਾਂਟ ਦੀ ਜ਼ਮੀਨ 'ਚੋਂ...
ਜੰਮੂ-ਕਸ਼ਮੀਰ: ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਸ਼ੁਰੂ ਹੋਈ ਮੁੱਠਭੇੜ
. . .  about 3 hours ago
ਸ੍ਰੀਨਗਰ, 22 ਜਨਵਰੀ-ਕਸ਼ਮੀਰ ਜ਼ੋਨ ਪੁਲਿਸ ਦਾ ਕਹਿਣਾ ਹੈ ਕਿ ਸ਼ੋਪੀਆਂ ਜ਼ਿਲ੍ਹੇ ਦੇ ਕਿਲਬਲ ਖ਼ੇਤਰ ਵਿਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਸ਼ੁਰੂ ਹੋ ਗਈ ...
ਭਗਵੰਤ ਮਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 3 hours ago
ਅੰਮ੍ਰਿਤਸਰ, 22 ਜਨਵਰੀ (ਜਸਵੰਤ ਸਿੰਘ ਜੱਸ) -ਆਮ ਆਦਮੀ ਪਾਰਟੀ ਵਲੋਂ ਪੰਜਾਬ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਭਗਵੰਤ ਮਾਨ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਦਰਸ਼ਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ...
5 ਹਥਿਆਰਬੰਦ ਲੁਟੇਰਿਆਂ ਨੇ ਦਿਨ-ਦਿਹਾੜੇ ਘਰ ਵਿਚ ਦਾਖ਼ਲ ਹੋ ਕੇ 12 ਲੱਖ ਨਕਦੀ ਅਤੇ 25 ਤੋਲ਼ੇ ਲੁੱਟਿਆ ਸੋਨਾ
. . .  about 4 hours ago
ਜ਼ੀਰਾ, 22 ਜਨਵਰੀ (ਪ੍ਰਤਾਪ ਸਿੰਘ ਹੀਰਾ)- ਇਲਾਕੇ ਅੰਦਰ ਚੋਰ-ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਉਹ ਦਿਨ-ਦਿਹਾੜੇ ਵੀ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਨਹੀਂ ਡਰਦੇ ਅਤੇ ਇਸ ਦੀ ਤਾਜਾ ਮਿਸਾਲ ਅੱਜ ਸਵੇਰੇ...
ਚੰਗੇ ਸ਼ਾਸਨ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਅਹਿਮ ਭੂਮਿਕਾ ਹੁੰਦੀ ਹੈ - ਪ੍ਰਧਾਨ ਮੰਤਰੀ ਮੋਦੀ
. . .  about 4 hours ago
ਨਵੀਂ ਦਿੱਲੀ, 22 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਡੀ.ਐੱਮਜ਼. ਨਾਲ ਗੱਲਬਾਤ ਦੌਰਾਨ ਕਿਹਾ ਗਿਆ ਕਿ ਚੰਗੇ ਸ਼ਾਸਨ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਅਹਿਮ ਭੂਮਿਕਾ ਹੁੰਦੀ ਹੈ। ਇਹ ਸਰਕਾਰ ਨੂੰ ਸਕੀਮਾਂ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰਨ...
ਅਜੇ ਵੀ ਆਈ.ਸੀ.ਯੂ. ਵਿਚ ਦਾਖ਼ਲ ਹਨ ਗਾਇਕਾ ਲਤਾ ਮੰਗੇਸ਼ਕਰ
. . .  about 4 hours ago
ਨਵੀਂ ਦਿੱਲੀ, 22 ਜਨਵਰੀ - ਗਾਇਕਾ ਲਤਾ ਮੰਗੇਸ਼ਕਰ ਅਜੇ ਵੀ ਆਈ.ਸੀ.ਯੂ. ਵਾਰਡ ਵਿਚ ਦਾਖ਼ਲ ਹਨ, ਪਰ ਅੱਜ ਉਨ੍ਹਾਂ ਦੀ ਸਿਹਤ ਵਿਚ ਮਾਮੂਲੀ ਸੁਧਾਰ ਹੋਇਆ ਹੈ | ਇਹ ਜਾਣਕਾਰੀ ਡਾ. ਪ੍ਰਤੀਤ ਸਮਦਾਨੀ, ਜੋ ਮੁੰਬਈ ਦੇ ਬ੍ਰੀਚ ਕੈਂਡੀ ...
ਈ. ਡੀ. ਦੀ ਰੇਡ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਕਿਉਂ ਹਨ ਚੁੱਪ - ਬਿਕਰਮਜੀਤ ਸਿੰਘ ਮਜੀਠੀਆ
. . .  1 minute ago
ਚੰਡੀਗੜ੍ਹ, 22 ਜਨਵਰੀ - ਪ੍ਰੈੱਸ ਵਾਰਤਾ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਦੇ ਘਰ ਹੋਈ ਈ. ਡੀ. ਦੀ ਰੇਡ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਚੁੱਪ ਕਿਉਂ ਹਨ...
ਮੁੱਖ ਮੰਤਰੀ ਚੰਨੀ ਦੇ ਮੁੰਡੇ ਦੇ ਵਿਆਹ 'ਚ ਹੋਏ ਖਰਚ ਦੀ ਈ. ਡੀ. ਵਲੋਂ ਕੀਤੀ ਜਾਵੇ ਜਾਂਚ - ਬਿਕਰਮਜੀਤ ਸਿੰਘ ਮਜੀਠੀਆ
. . .  about 5 hours ago
ਚੰਡੀਗੜ੍ਹ, 22 ਜਨਵਰੀ - ਪ੍ਰੈੱਸ ਵਾਰਤਾ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਚੰਨੀ ਦੇ ਮੁੰਡੇ ਦੇ ਵਿਆਹ ਵਿਚ ਹੋਏ ਖਰਚ ਦੀ ਈ. ਡੀ. ਵਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ | ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਹਨੀ ਨੂੰ ਸੀ. ਐੱਮ. ਸੁਰੱਖਿਆ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਮਾਘ ਸੰਮਤ 553
ਿਵਚਾਰ ਪ੍ਰਵਾਹ: ਮਨੁੱਖ ਦੇ ਦ੍ਰਿੜ੍ਹ ਸੰਕਲਪ ਮੂਹਰੇ ਕੋਈ ਚੀਜ਼ ਅੜਿੱਕਾ ਨਹੀਂ ਬਣ ਸਕਦੀ। -ਐਮਰਸਨ

ਪਹਿਲਾ ਸਫ਼ਾ

ਭਾਜਪਾ ਵਲੋਂ 35 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

* ਜ਼ਿਆਦਾਤਰ ਸਿੱਖ ਚਿਹਰੇ ਅਤੇ ਕਿਸਾਨ ਪਰਿਵਾਰਾਂ ਨਾਲ ਸੰਬੰਧਿਤ * ਕਾਂਗਰਸ ਤੋਂ ਆਏ ਆਗੂਆਂ ਨੂੰ ਦਿੱਤੀ ਪਹਿਲ * ਫ਼ਤਹਿਜੰਗ ਸਿੰਘ ਬਾਜਵਾ ਅਤੇ ਹਰਜੋਤ ਕਮਲ ਦਾ ਨਾਂਅ ਸ਼ਾਮਿਲ ਨਹੀਂ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 21 ਜਨਵਰੀ-ਭਾਜਪਾ ਵਲੋਂ 20 ਫ਼ਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼ੁੱਕਰਵਾਰ ਨੂੰ 35 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਕਿਸਾਨ ਅੰਦੋਲਨ ਕਾਰਨ ਲੰਮਾ ਸਮਾਂ ਪੰਜਾਬ 'ਚ ਵਿਰੋਧ ਦਾ ਸਾਹਮਣਾ ਕਰ ਰਹੀ ਪਾਰਟੀ ਨੇ ਜਾਰੀ ਪਹਿਲੀ ਸੂਚੀ 'ਚ ਤਕਰੀਬਨ 35 ਫ਼ੀਸਦੀ ਭਾਵ 12 ਉਮੀਦਵਾਰ ਕਿਸਾਨ ਪਰਿਵਾਰਾਂ ਤੋਂ ਐਲਾਨੇ ਹਨ। ਨਾਲ ਹੀ ਸੂਚੀ 'ਚ ਦੇਸ਼ ਦੇ ਸਭ ਤੋਂ ਵੱਧ ਦਲਿਤ ਭਾਈਚਾਰੇ ਦੀ ਆਬਾਦੀ ਵਾਲੇ ਸੂਬੇ ਲਈ 8 ਉਮੀਦਵਾਰ ਇਸੇ ਭਾਈਚਾਰੇ ਨਾਲ ਸੰਬੰਧਿਤ ਹਨ। ਇਹ ਤੋਂ ਇਲਾਵਾ ਜਾਤਾਂ ਦੇ ਗਣਿਤ ਨੂੰ ਹੋਰ ਸੰਤੁਲਿਤ ਕਰਦਿਆਂ 13 ਸਿੱਖ ਚਿਹਰਿਆਂ ਨੂੰ ਵੀ ਇਸ ਸੂਚੀ 'ਚ ਥਾਂਅ ਦਿੱਤੀ ਗਈ ਹੈ।
ਸੂਚੀ 'ਚ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਹਾਲ ਹੀ 'ਚ ਕਾਂਗਰਸ ਤੋਂ ਭਾਜਪਾ 'ਚ ਸ਼ਾਮਿਲ ਹੋਏ 2 ਮੌਜੂਦਾ ਵਿਧਾਇਕਾਂ-ਕਾਦੀਆਂ ਤੋਂ ਫ਼ਤਹਿਜੰਗ ਸਿੰਘ ਬਾਜਵਾ ਅਤੇ ਮੋਗਾ ਤੋਂ ਹਰਜੋਤ ਕਮਲ ਦਾ ਨਾਂਅ ਸੂਚੀ 'ਚ ਸ਼ਾਮਿਲ ਨਹੀਂ ਹੈ। ਇਨ੍ਹਾਂ ਦੋਵਾਂ ਦਾ ਨਾਂਅ ਪਹਿਲੀ ਹੀ ਸੂਚੀ 'ਚ ਆਉਣਾ ਤਕਰੀਬਨ ਤੈਅ ਮੰਨਿਆ ਜਾ ਰਿਹਾ ਸੀ ਪਰ ਫਿਲਹਾਲ ਦੋਵਾਂ ਦੇ ਨਾਂਅ ਹੀ ਇਸ 'ਚ ਸ਼ਾਮਿਲ ਨਹੀਂ ਹਨ। ਜਦਕਿ ਪਾਰਟੀ ਵਲੋਂ ਕਾਂਗਰਸ ਅਤੇ ਅਕਾਲੀ ਦਲ ਤੋਂ ਆਏ ਤਕਰੀਬਨ 8 ਚਿਹਰਿਆਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਭਾਜਪਾ ਦੀ ਪਹਿਲੀ ਸੂਚੀ 'ਚ ਕਾਂਗਰਸ ਤੋਂ ਆਏ ਅਰਵਿੰਦ ਖੰਨਾ, ਨਿਮਿਸ਼ਾ ਮਹਿਤਾ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਥਾਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਤੋਂ ਭਾਜਪਾ 'ਚ ਸ਼ਾਮਿਲ ਹੋਏ ਰਣਜੀਤ ਸਿੰਘ ਖੋਜੇਵਾਲਾ, ਦੀਦਾਰ ਸਿੰਘ ਭੱਟੀ, ਕੰਵਰਵੀਰ ਸਿੰਘ ਟੌਹੜਾ ਦਾ ਨਾਂਅ ਵੀ ਪਹਿਲੀ ਸੂਚੀ 'ਚ ਹੀ ਸ਼ਾਮਿਲ ਹੈ। ਭਾਜਪਾ ਹਲਕਿਆਂ ਮੁਤਾਬਿਕ ਹਰਜੋਤ ਕਮਲ ਅਤੇ ਫ਼ਤਹਿਜੰਗ ਸਿੰਘ ਬਾਜਵਾ ਦੇ ਨਾਂਅ ਵੀ ਤਕਰੀਬਨ ਤੈਅ ਹਨ। ਪਾਰਟੀ ਮੁਤਾਬਿਕ ਇਨ੍ਹਾਂ ਮਜ਼ਬੂਤ ਉਮੀਦਵਾਰਾਂ ਦੇ ਨਾਂਅ ਦੂਜੀ ਸੂਚੀ 'ਚ ਐਲਾਨੇ ਜਾ ਸਕਦੇ ਹਨ ਪਰ ਫਿਲਹਾਲ 5-6 ਸੀਟਾਂ ਨੂੰ ਲੈ ਕੇ ਭਾਜਪਾ ਸ਼ਸ਼ੋਪੰਜ 'ਚ ਹੈ। ਭਾਜਪਾ ਹਲਕਿਆਂ ਮੁਤਾਬਿਕ ਪਾਰਟੀ ਵਲੋਂ ਦੂਜੀ ਸੂਚੀ ਵੀ ਛੇਤੀ ਹੀ ਜਾਰੀ ਕੀਤੀ ਜਾ ਸਕਦੀ ਹੈ। ਭਾਜਪਾ ਹਲਕਿਆਂ ਮੁਤਾਬਿਕ ਪਹਿਲੀ ਸੂਚੀ 'ਚ ਹੀ ਬਾਹਰਲਿਆਂ ਦੀ ਗਿਣਤੀ ਵਧਾ ਕੇ ਪਾਰਟੀ ਆਪਣੇ ਕਾਰਜਕਰਤਾਵਾਂ 'ਚ ਅਸੰਤੋਖ ਪੈਦਾ ਨਹੀਂ ਕਰਨਾ ਚਾਹੁੰਦੀ। ਸਭ ਤਰ੍ਹਾਂ ਦਾ ਸੰਤੁਲਨ ਪੈਦਾ ਕਰਨ ਲਈ ਪਾਰਟੀ ਵਲੋਂ ਪਹਿਲੀ ਸੂਚੀ ਨੂੰ 34 ਉਮੀਦਵਾਰਾਂ ਤੱਕ ਹੀ ਸੀਮਤ ਰੱਖਿਆ ਗਿਆ ਹੈ।
ਕੈਪਟਨ ਨਾਲ ਕੁਝ ਸੀਟਾਂ ਨੂੰ ਲੈ ਕੇ ਫਸਿਆ ਪੇਚ
ਭਾਜਪਾ ਵਲੋਂ ਪਹਿਲੀ ਸੂਚੀ ਲਈ ਵੀਰਵਾਰ ਨੂੰ ਸੰਸਦੀ ਬੋਰਡ ਦੀ ਤਵਸੀਲੀ ਬੈਠਕ ਤੋਂ ਬਾਅਦ ਉਮੀਦਵਾਰਾਂ ਦੀ ਸੂਚੀ ਫਾਈਨਲ ਕੀਤੀ ਗਈ ਸੀ, ਜਿਸ 'ਤੇ ਕੇਂਦਰੀ ਚੋਣ ਕਮੇਟੀ ਨੇ ਵੀ ਆਪਣੀ ਮੁਹਰ ਲਾ ਦਿੱਤੀ ਸੀ ਪਰ ਵੀਰਵਾਰ ਦੀ ਬੈਠਕ 'ਚ ਪੰਜਾਬ ਚੋਣਾਂ 'ਚ ਭਾਜਪਾ ਦੇ ਗੱਠਜੋੜ ਭਾਈਵਾਲ ਕੈਪਟਨ ਅਮਰਿੰਦਰ ਸਿੰਘ ਨਾਲ ਤਕਰੀਬਨ 10 ਸੀਟਾਂ ਦੀ ਵੰਡ ਨੂੰ ਲੈ ਕੇ ਫਸੇ ਪੇਚ ਕਾਰਨ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਵੀਰਵਾਰ ਨੂੰ ਨਹੀਂ ਕੀਤਾ ਗਿਆ।
ਭਾਜਪਾ ਅਤੇ ਉਸ ਦੇ ਗੱਠਜੋੜ ਭਾਈਵਾਲ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸ) ਦਰਮਿਆਨ ਸੀਟਾਂ ਨੂੰ ਲੈ ਕੇ ਸਪੱਸ਼ਟ ਤੌਰ 'ਤੇ ਕੋਈ ਸਮਝੌਤਾ ਨਹੀਂ ਹੋਇਆ ਹੈ। ਉਮੀਦਵਾਰ ਦੇ ਜਿੱਤਣ ਦੀ ਸਮਰੱਥਾ ਨੂੰ ਹੀ ਟਿਕਟ ਦਾ ਆਧਾਰ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਭਾਜਪਾ ਵਲੋਂ 65 ਸੀਟਾਂ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਵਲੋਂ 39 ਸੀਟਾਂ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਲੋਂ 13 ਸੀਟਾਂ 'ਤੇ ਚੋਣ ਲੜੀ ਜਾਵੇਗੀ।
ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਲੜਨਗੇ ਚੋਣ
ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਚੋਣ ਲੜਨਗੇ। ਇਸ ਦਾ ਐਲਾਨ ਸ਼ੁੱਕਰਵਾਰ ਦੇਰ ਰਾਤ ਹੋਇਆ। ਪਾਰਟੀ ਵਲੋਂ ਦੇਰ ਰਾਤ ਜਾਰੀ ਇਕ ਬਿਆਨ ਵਿਚ ਇਸ ਦੀ ਪੁਸ਼ਟੀ ਕੀਤੀ ਗਈ। ਇਸ ਤੋਂ ਪਹਿਲਾਂ ਦਿਨ ਸਮੇਂ ਭਾਜਪਾ ਨੇ ਆਪਣੇ 34 ਉਮੀਦਵਾਰਾਂ ਦਾ ਐਲਾਨ ਕੀਤਾ ਸੀ।

ਅਮਰ ਜਵਾਨ ਜੋਤੀ ਕੌਮੀ ਜੰਗੀ ਯਾਦਗਾਰ 'ਚ ਜਗ ਰਹੀ ਲਾਟ 'ਚ ਲੀਨ

* ਵਿਰੋਧੀ ਧਿਰਾਂ ਨੇ ਕੀਤੀ ਤਿੱਖੀ ਨੁਕਤਾਚੀਨੀ * ਜੋਤੀ ਬੁਝਾਈ ਨਹੀਂ ਗਈ, ਦੂਜੀ ਜੋਤ 'ਚ ਮਿਲਾਈ ਗਈ ਹੈ-ਸਰਕਾਰ ਦਾ ਸਪੱਸ਼ਟੀਕਰਨ

ਨਵੀਂ ਦਿੱਲੀ, 21 ਜਨਵਰੀ, (ਉਪਮਾ ਡਾਗਾ ਪਾਰਥ)- ਪਿਛਲੇ 50 ਸਾਲਾਂ ਤੋਂ ਦਿੱਲੀ ਦੇ ਇੰਡੀਆ ਗੇਟ ਵਿਖੇ ਫ਼ੌਜੀ ਬਹਾਦਰੀ ਅਤੇ ਸ਼ਹਾਦਤ ਦਾ ਪ੍ਰਤੀਕ ਬਣੀ ਅਮਰ ਜਵਾਨ ਜੋਤੀ ਨੂੰ ਉਥੋਂ ਹਟਾ ਲਿਆ ਗਿਆ ਹੈ ਅਤੇ ਪੂਰੇ ਫੌਜੀ ਸਨਮਾਨਾਂ ਨਾਲ ਕੀਤੇ ਸਮਾਗਮ ਰਾਹੀਂ ਉਸ ਨੂੰ ਰਾਸ਼ਟਰੀ ਜੰਗੀ ਯਾਦਗਾਰ 'ਚ ਜਗ ਰਹੀ ਜੋਤ 'ਚ ਮਿਲਾ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਕੀਤੇ ਸਮਾਗਮ ਦੌਰਾਨ ਮਿਲਟਰੀ ਪਰੇਡ, ਬੈਂਡ ਅਤੇ ਸਲੂਟਾਂ ਨਾਲ ਅਮਰ ਜਵਾਨ ਜੋਤੀ ਨੂੰ ਤਕਰੀਬਨ 400 ਮੀਟਰ ਦੀ ਦੂਰੀ 'ਤੇ ਸਥਿਤ ਰਾਸ਼ਟਰੀ ਜੰਗੀ ਯਾਦਗਾਰ 'ਚ ਲਿਜਾਇਆ ਗਿਆ ਅਤੇ ਉਥੇ ਜਗ ਰਹੀ ਜੋਤ ਦੇ ਨਾਲ ਮਿਲਾ ਦਿੱਤਾ ਗਿਆ। ਇਸ ਸਮਾਗਮ ਤੋਂ ਬਾਅਦ ਹੁਣ ਫੌਜੀ ਸਮਾਗਮਾਂ ਅਤੇ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਸਿਰਫ ਰਾਸ਼ਟਰੀ ਜੰਗੀ ਯਾਦਗਾਰ 'ਚ ਹੀ ਦਿੱਤੀ ਜਾਵੇਗੀ।
ਜੋਤੀ ਹਟਾਉਣ 'ਤੇ ਹੋਇਆ ਵਿਵਾਦ
ਅਮਰ ਜਵਾਨ ਜੋਤੀ ਤੋਂ ਜੋਤੀ ਹਟਾਉਣ ਦੇ ਫੈਸਲੇ 'ਤੇ ਵਿਰੋਧੀ ਧਿਰਾਂ ਵਲੋਂ ਤਿੱਖੀ ਨੁਕਤਾਚੀਨੀ ਕੀਤੀ ਗਈ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇਸ 'ਤੇ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਬਹਾਦਰ ਜਵਾਨਾਂ ਲਈ ਜੋ ਅਮਰ ਜੋਤੀ ਜਲਦੀ ਸੀ, ਉਸ ਨੂੰ ਅੱਜ ਬੁਝਾ ਦਿੱਤਾ ਜਾਏਗਾ।
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਵੀ ਇਸ ਦਾ ਵਿਰੋਧ ਕਰਦਿਆਂ ਇਕ ਟਵੀਟ 'ਚ ਲਿਖਿਆ ਹੈ ਕਿ ਮੋਦੀ ਜੀ ਤੁਸੀਂ ਨਾ ਕਿਸਾਨ ਦੇ ਹੋ ਨਾ ਜਵਾਨ ਦੇ। ਇਹ ਦੇਸ਼ ਤੁਹਾਨੂੰ ਮੁਆਫ਼ ਨਹੀ ਕਰੇਗਾ। ਆਰ.ਜੇ.ਡੀ. ਦੇ ਮਨੋਜ ਝਾਅ ਨੇ ਸਰਕਾਰ ਦੇ ਇਸ ਕਦਮ ਦੀ ਤਿੱਖੀ ਆਲੋਚਨਾ ਕੀਤੀ।
ਜੋਤੀ ਨੂੰ ਬੁਝਾਇਆ ਨਹੀਂ ਗਿਆ-ਕੇਂਦਰ
ਕੇਂਦਰ ਸਰਕਾਰ ਨੇ ਆਪਣੇ ਤੌਰ 'ਤੇ ਸਪੱਸ਼ਟੀਕਰਨ ਦਿੰਦਿਆਂ ਉਕਤ ਵਿਵਾਦ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਜੋਤੀ ਨੂੰ ਬੁਝਾਇਆ ਨਹੀਂ ਗਿਆ ਸਗੋਂ ਰਾਸ਼ਟਰੀ ਜੰਗੀ ਯਾਦਗਾਰ 'ਚ ਜਗ ਰਹੀ ਜੋਤ 'ਚ ਮਿਲਾਇਆ ਗਿਆ ਹੈ। ਸਰਕਾਰ ਨੇ ਕਿਹਾ ਕਿ ਇਸ ਸੰਬੰਧ 'ਚ ਬਹੁਤ ਸਾਰੀਆਂ ਗਲਤ ਜਾਣਕਾਰੀਆਂ ਫੈਲਾਈਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਅਮਰ ਜਵਾਨ ਜੋਤੀ ਦੀ ਸਥਾਪਨਾ 1972 'ਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਵਲੋਂ ਕੀਤੀ ਗਈ ਸੀ। ਇਹ ਜੋਤੀ 1971 ਦੀ ਭਾਰਤ ਪਾਕਿਸਤਾਨ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਕੀਤੀ ਗਈ ਸੀ। ਜਿਸ ਦਾ ਉਦਘਾਟਨ 26 ਜਨਵਰੀ 1972 ਨੂੰ ਕੀਤਾ ਗਿਆ ਸੀ। ਦੂਜੇ ਪਾਸੇ ਰਾਸ਼ਟਰੀ ਜੰਗੀ ਯਾਦਗਾਰ ਨੂੰ 2019 'ਚ ਸਥਾਪਤ ਕੀਤਾ ਗਿਆ ਸੀ। 40 ਏਕੜ 'ਚ ਬਣੀ ਇਸ ਯਾਦਗਾਰ ਨੂੰ ਬਣਾਉਣ 'ਚ 176 ਕਰੋੜ ਰੁਪਏ ਦੀ ਲਾਗਤ ਆਈ ਸੀ ਅਤੇ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ।

ਇੰਡੀਆ ਗੇਟ 'ਤੇ ਲੱਗੇਗਾ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਬੁੱਤ

ਨਵੀਂ ਦਿੱਲੀ, 21 ਜਨਵਰੀ (ਉਪਮਾ ਡਾਗਾ ਪਾਰਥ)- ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ 26 ਫੁੱਟ ਦਾ ਬੁੱਤ ਲਾਇਆ ਜਾਵੇਗਾ। ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਟਵਿੱਟਰ 'ਤੇ ਪਾਏ ਇਕ ਸੰਦੇਸ਼ ਰਾਹੀਂ ਕੀਤਾ। ਬੋਸ ਦਾ ਬੁੱਤ ਲਾਉਣ ਦੇ ਐਲਾਨ ਦੇ ਨਾਲ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਬੁੱਤ ਬਣ ਕੇ ਤਿਆਰ ਨਹੀਂ ਹੁੰਦਾ, ਤਦ ਤੱਕ ਉਨ੍ਹਾਂ ਦੀ ਹੋਲੋਗ੍ਰਾਮ ਮੂਰਤ ਉਥੇ ਸਥਾਪਤ ਕੀਤੀ ਜਾਵੇਗੀ, ਜਿਸ ਦਾ ਉਦਘਾਟਨ 23 ਜਨਵਰੀ ਨੂੰ ਬੋਸ ਦੀ 125ਵੀਂ ਜਨਮ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਮੋਦੀ ਵਲੋਂ ਕੀਤਾ ਜਾਵੇਗਾ।
ਨੇਤਾ ਜੀ ਦਾ ਇਹ ਬੁੱਤ ਕਾਲੇ ਗ੍ਰੇਨਾਈਟ ਨਾਲ ਬਣਾਇਆ ਜਾਵੇਗਾ, ਜੋ ਕਿ 28 ਫੁੱਟ × 6 ਫੁੱਟ ਦਾ ਹੋਵੇਗਾ। ਇਹ ਬੁੱਤ ਉਸੇ ਥਾਂ 'ਤੇ ਲਾਇਆ ਜਾਵੇਗਾ, ਜਿਥੇ ਪਹਿਲਾਂ ਇੰਗਲੈਂਡ ਦੇ ਰਾਜਾ ਜਾਰਜ-V ਦਾ ਬੁੱਤ ਹੁੰਦਾ ਸੀ। ਇਸ ਬੁੱਤ ਨੂੰ 1968 'ਚ ਉਸ ਥਾਂ ਤੋਂ ਹਟਾਇਆ ਗਿਆ ਸੀ। ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਪਾਏ ਟਵੀਟ 'ਚ ਕਿਹਾ ਕਿ ਅਜਿਹੇ ਸਮੇਂ ਜਦੋਂ ਪੂਰਾ ਦੇਸ਼ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮ ਵਰ੍ਹੇਗੰਢ ਮਨਾ ਰਿਹਾ ਹੈ, ਤਾਂ ਉਨ੍ਹਾਂ ਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਨੇਤਾ ਜੀ ਦਾ ਗ੍ਰੇਨਾਈਟ ਦਾ ਬਣਿਆ ਵੱਡਾ ਬੁੱਤ ਇੰਡੀਆ ਗੇਟ 'ਤੇ ਲਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨੇਤਾ ਜੀ ਪ੍ਰਤੀ ਦੇਸ਼ ਦੇ ਸ਼ੁਕਰਾਨੇ ਦਾ ਪ੍ਰਤੀਕ ਹੋਵੇਗਾ।

ਗ੍ਰਨੇਡ ਲਾਂਚਰ ਤੇ 3.79 ਕਿੱਲੋ ਆਰ.ਡੀ.ਐਕਸ. ਬਰਾਮਦ-1 ਗ੍ਰਿਫ਼ਤਾਰ ਸੰਭਾਵੀ ਅੱਤਵਾਦੀ ਹਮਲਾ ਨਾਕਾਮ

ਚੰਡੀਗੜ੍ਹ/ਗੁਰਦਾਸਪੁਰ, 21 ਜਨਵਰੀ (ਅਜੀਤ ਬਿਊਰੋ)- ਗਣਤੰਤਰ ਦਿਵਸ ਨੇੜੇ ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਦੋ 40 ਐਮ.ਐਮ ਕੰਪੈਟੀਬਲ ਗ੍ਰਨੇਡਾਂ ਸਣੇ 40 ਐਮ.ਐਮ ਅੰਡਰ ਬੈਰਲ ਗ੍ਰਨੇਡ ਲਾਂਚਰ (ਯੂ. ਬੀ. ਜੀ. ਐਲ), 3.79 ਕਿੱਲੋ ਆਰ. ਡੀ.ਐਕਸ., 9 ਇਲੈਕਟ੍ਰੀਕਲ ਡੈਟੋਨੇਟਰ ਤੇ ਆਈ.ਈ.ਡੀ. ਨਾਲ ਸੰਬੰਧਿਤ ਟਾਈਮਰ ਡਿਵਾਈਸਾਂ ਦੀ ਬਰਾਮਦਗੀ ਕੀਤੀ ਹੈ। ਇਹ ਜਾਣਕਾਰੀ ਅੱਜ ਇਥੇ ਇੰਸਪੈਕਟਰ ਜਨਰਲ ਪੁਲਿਸ (ਆਈ.ਜੀ.ਪੀ.) ਮੋਹਨੀਸ਼ ਚਾਵਲਾ ਨੇ ਦਿੱਤੀ। ਜਾਣਕਾਰੀ ਮੁਤਾਬਕ ਯੂ.ਬੀ.ਜੀ.ਐਲ, 150 ਮੀਟਰ ਲੰਮੀ ਰੇਂਜ ਵਾਲੀ ਇਕ ਛੋਟੀ ਰੇਂਜ ਦਾ ਗ੍ਰਨੇਡ ਲਾਂਚਿੰਗ ਏਰੀਆ ਹਥਿਆਰ ਹੈ ਤੇ ਇਹ ਵੀ.ਵੀ.ਆਈ.ਪੀ. ਸੁਰੱਖਿਆ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ। ਇਹ ਬਰਾਮਦਗੀ ਗੁਰਦਾਸਪੁਰ ਦੇ ਪਿੰਡ ਗਾਜ਼ੀਕੋਟ ਦੇ ਰਹਿਣ ਵਾਲੇ ਮਲਕੀਤ ਸਿੰਘ ਦੇ ਖ਼ੁਲਾਸੇ 'ਤੇ ਕੀਤੀ ਗਈ, ਜਿਸ ਨੂੰ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਗੁਰਦਾਸਪੁਰ ਪੁਲਿਸ ਵਲੋਂ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਮਲਕੀਤ ਦੇ ਸਾਥੀ-ਸਾਜਿਸ਼ਘਾੜਿਆਂ, ਜਿਨ੍ਹਾਂ ਦੀ ਪਛਾਣ ਸੁਖਪ੍ਰੀਤ ਸਿੰਘ ਉਰਫ ਸੁੱਖ ਘੁੰਮਣ, ਥਰਨਜੋਤ ਸਿੰਘ ਉਰਫ ਥੰਨਾ ਤੇ ਸੁਖਮੀਤਪਾਲ ਸਿੰਘ ਉਰਫ ਸੁੱਖ ਬਿਖਾਰੀਵਾਲ, ਸਾਰੇ ਗੁਰਦਾਸਪੁਰ ਵਸਨੀਕ, ਤੋਂ ਇਲਾਵਾ ਪਾਕਿ ਸਥਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਤੇ ਭਗੌੜੇ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਵਜੋਂ ਹੋਈ ਹੈ, 'ਤੇ ਵੀ ਮੁਕੱਦਮਾ ਦਰਜ ਕੀਤਾ ਹੈ। ਆਈ.ਜੀ. ਚਾਵਲਾ ਨੇ ਕਿਹਾ ਕਿ ਇਸ ਮਾਮਲੇ ਦੀ ਹੁਣ ਤੱਕ ਦੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਕੀਤਾ ਦੋਸ਼ੀ ਮਲਕੀਤ, ਸੁੱਖ ਘੁੰਮਣ ਦੇ ਸਿੱਧੇ ਸੰਪਰਕ ਵਿਚ ਸੀ। ਐਸ.ਐਸ.ਪੀ ਗੁਰਦਾਸਪੁਰ ਨਾਨਕ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਬਰਾਮਦਗੀ ਹਥਿਆਰਾਂ/ਵਿਸਫੋਟਕ ਖੇਪਾਂ, ਜਿਸ ਵਿਚ ਮਲਕੀਤ ਸਿੰਘ ਦੀ ਭੂਮਿਕਾ ਸਪੱਸ਼ਟ ਹੋਈ ਹੈ, ਅਸਲ 'ਚ ਐਸ.ਬੀ.ਐਸ. ਨਗਰ ਪੁਲਿਸ ਵਲੋਂ ਹਾਲ ਹੀ 'ਚ ਪਰਦਾਫਾਸ਼ ਕੀਤੇ ਅੱਤਵਾਦੀ ਮਾਡਿਊਲ ਦੀ ਕਾਰਵਾਈ 'ਚ ਵਰਤੀ ਜਾਣੀਆਂ ਸਨ।

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਲੋਂ 12 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਐੱਸ. ਏ. ਐੱਸ. ਨਗਰ, 21 ਜਨਵਰੀ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਦਸਤਖ਼ਤਾਂ ਹੇਠ ਜਾਰੀ ਪਹਿਲੀ ਸੂਚੀ 'ਚ 12 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ, ਜਿਸ 'ਚ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਸਮੇਤ ਸਾਬਕਾ ਸੰਸਦ ਮੈਂਬਰ, ਉੱਘੇ ਖਿਡਾਰੀ, ਸਮਾਜ ਸੇਵੀ ਅਤੇ ਕਿਸਾਨੀ ਅੰਦੋਲਨ 'ਚ ਵਧ-ਚੜ੍ਹ ਕੇ ਹਿੱਸਾ ਲੈਣ ਵਾਲਿਆਂ ਨੂੰ ਥਾਂ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਦਫ਼ਤਰ ਸਕੱਤਰ ਅਤੇ ਬੁਲਾਰੇ ਮਨਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਜਲਦ ਹੀ ਪਾਰਟੀ ਵਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਵੀ ਜਾਰੀ ਕਰ ਦਿੱਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਲੋਂ 12 ਉਮੀਦਵਾਰਾਂ ਦੀ ਜਾਰੀ ਸੂਚੀ ਅਨੁਸਾਰ ਮਾਲਵਾ ਖੇਤਰ ਵਿਚ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਪਰਮਿੰਦਰ ਸਿੰਘ ਢੀਂਡਸਾ, ਦਿੜ੍ਹਬਾ ਤੋਂ ਸੋਮਾ ਸਿੰਘ ਘਰਾਚੋਂ, ਸਾਹਨੇਵਾਲ ਤੋਂ ਹਰਪ੍ਰੀਤ ਸਿੰਘ ਗਰਚਾ, ਜੈਤੋ ਤੋਂ ਬੀਬੀ ਪਰਮਜੀਤ ਕੌਰ ਗੁਲਸ਼ਨ, ਮਹਿਲ ਕਲਾਂ ਤੋਂ ਸੰਤ ਸੁਖਵਿੰਦਰ ਸਿੰਘ ਟਿੱਬਾ, ਬਾਘਾ ਪੁਰਾਣਾ ਤੋਂ ਜਗਤਾਰ ਸਿੰਘ ਰਾਜੇਆਣਾ ਤੇ ਸੁਨਾਮ ਤੋਂ ਸਨਮੁਖ ਸਿੰਘ ਮੋਖਾ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਦੋਆਬਾ ਖੇਤਰ 'ਚ ਵਿਧਾਨ ਸਭਾ ਹਲਕਾ ਫਿਲੌਰ ਤੋਂ ਸਰਵਣ ਸਿੰਘ ਫਿਲੌਰ/ ਦਮਨਵੀਰ ਸਿੰਘ ਫਿਲੌਰ, ਟਾਂਡਾ ਉੜਮੁੜ ਤੋਂ ਮਨਜੀਤ ਸਿੰਘ ਦਸੂਹਾ ਤੇ ਸੁਲਤਾਨਪੁਰ ਲੋਧੀ ਤੋਂ ਜੁਗਰਾਜਪਾਲ ਸਿੰਘ ਸ਼ਾਹੀ ਅਤੇ ਮਾਝਾ ਖੇਤਰ 'ਚ ਹਲਕਾ ਖੇਮਕਰਨ ਤੋਂ ਦਲਜੀਤ ਸਿੰਘ ਗਿੱਲ ਤੇ ਕਾਦੀਆਂ ਤੋਂ ਮਾਸਟਰ ਜੌਹਰ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।

'ਆਪ' ਨੇ ਚਾਰ ਹੋਰ ਉਮੀਦਵਾਰ ਐਲਾਨੇ

ਐੱਸ. ਏ. ਐੱਸ. ਨਗਰ, 21 ਜਨਵਰੀ (ਕੇ. ਐੱਸ. ਰਾਣਾ)-ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਸਾਰੇ 117 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਨੇ ਅੱਜ ਆਪਣੇ ਬਾਕੀ ਰਹਿੰਦੇ ਚਾਰ ਉਮੀਦਵਾਰਾਂ ਦੀ ਆਖ਼ਰੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਨਾਲ 'ਆਪ' ਦੇ ਉਮੀਦਵਾਰਾਂ ਦੀ ਗਿਣਤੀ 117 ਹੋ ਗਈ ਹੈ। ਇਸ ਸੰਬੰਧੀ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਵਲੋਂ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਅਮਿਤ ਸਿੰਘ ਮਿੰਟੂ, ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਲਾਲਪੁਰਾ, ਦਾਖਾ ਤੋਂ ਕੇ. ਐਨ. ਐਸ. ਕੰਗ ਅਤੇ ਲਹਿਰਾ ਤੋਂ ਬੀਰੇਂਦਰ ਕੁਮਾਰ ਗੋਇਲ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।

ਪ੍ਰਿਅੰਕਾ ਗਾਂਧੀ ਹੀ ਹੋਵੇਗੀ ਉੱਤਰ ਪ੍ਰਦੇਸ਼ 'ਚ ਕਾਂਗਰਸ ਵਲੋਂ ਮੁੱਖ ਮੰਤਰੀ ਦੀ ਉਮੀਦਵਾਰ

ਉੱਤਰ ਪ੍ਰਦੇਸ਼ ਲਈ 'ਯੂਥ ਮੈਨੀਫੈਸਟੋ' ਜਾਰੀ

ਨਵੀਂ ਦਿੱਲੀ, 21 ਜਨਵਰੀ (ਉਪਮਾ ਡਾਗਾ ਪਾਰਥ)- ਉੱਤਰ ਪ੍ਰਦੇਸ਼ 'ਚ ਕਾਂਗਰਸ ਦੇ ਮੁੱਖ ਮੰਤਰੀ ਦੇ ਉਮੀਦਵਾਰ ਦੀਆਂ ਕਿਆਸ ਅਰਾਈਆਂ ਦਰਮਿਆਨ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਅਸਿੱਧੇ ਤੌਰ 'ਤੇ ਸਪੱਸ਼ਟ ਕਰਦਿਆਂ ਕਿਹਾ ਕਿ ਹਾਂ ਸੂਬੇ 'ਚ ਪਾਰਟੀ ਦਾ ਚਿਹਰਾ ਉਹ (ਪ੍ਰਿਅੰਕਾ ਗਾਂਧੀ) ਹੀ ਹੋਣਗੇ। ਪ੍ਰਿਅੰਕਾ ਗਾਂਧੀ ਵਲੋਂ ਇਹ ਸੰਕੇਤ ਪਾਰਟੀ ਦੇ ਅਕਬਰ ਰੋਡ ਸਥਿਤ ਹੈੱਡਕੁਆਰਟਰ ਵਿਖੇ ਉੱਤਰ ਪ੍ਰਦੇਸ਼ ਲਈ 'ਯੂਥ ਮੈਨੀਫੈਸਟੋ' ਭਾਵ ਨੌਜਵਾਨਾਂ ਲਈ ਮਨੋਰਥ ਪੱਤਰ ਜਾਰੀ ਕਰਨ ਮੌਕੇ ਦਿੱਤੇ ਗਏ, ਉਸ ਸਮੇਂ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਵਾਯਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਵੀ ਮੌਜੂਦ ਸਨ। ਮਨੋਰਥ ਪੱਤਰ ਜਾਰੀ ਕਰਨ ਸਮੇਂ ਪੱਤਰਕਾਰਾਂ ਵਲੋਂ ਉੱਤਰ ਪ੍ਰਦੇਸ਼ ਲਈ ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਪ੍ਰਿਅੰਕਾ ਗਾਂਧੀ ਨੇ ਉਲਟਾ ਸਵਾਲ ਪੁੱਛਦਿਆਂ ਕਿਹਾ ਕਿ ਕੀ ਤੁਹਾਨੂੰ ਇਥੇ ਕੋਈ ਹੋਰ ਚਿਹਰਾ ਦਿਖ ਰਿਹਾ ਹੈ। ਇਸ 'ਤੇ ਪੱਤਰਕਾਰਾਂ ਨੇ ਹੋਰ ਸਪੱਸ਼ਟੀਕਰਨ ਮੰਗਦਿਆਂ ਮੁੜ ਸਵਾਲ ਪੁੱਛਿਆ ਕਿ ਕੀ ਉਹ ਹੀ ਚਿਹਰਾ ਹਨ। ਜਿਸ ਦੇ ਜਵਾਬ 'ਚ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਹੁਣ ਤੇ ਉਨ੍ਹਾਂ ਦਾ ਚਿਹਰਾ ਨਜ਼ਰ ਆ ਰਿਹਾ ਹੈ ਨਾ।
ਉੱਤਰ ਪ੍ਰਦੇਸ਼ ਤੋਂ ਹੋਏਗੀ ਨਵੇਂ ਨਜ਼ਰੀਏ ਦੀ ਸ਼ੁਰੂਆਤ-ਰਾਹੁਲ ਗਾਂਧੀ
ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਵਲੋਂ ਜਾਰੀ ਯੂੂਥ ਮੈਨੀਫੈਸਟੋ ਨੂੰ 'ਭਰਤੀ ਵਿਧਾਨ' ਦਾ ਨਾਂਅ ਦਿੱਤਾ ਗਿਆ ਹੈ। ਰਾਹੁਲ ਗਾਂਧੀ ਨੇ ਮਨੋਰਥ ਪੱਤਰ ਜਾਰੀ ਕਰਦਿਆਂ ਕਿਹਾ ਕਿ ਇਹ ਸਿਰਫ਼ ਖੋਖਲੇ ਵਾਅਦੇ ਨਹੀਂ ਹਨ ਸਗੋਂ ਨੌਜਵਾਨਾਂ ਦੀਆਂ ਮੁਢਲੀਆਂ ਜ਼ਰੂਰਤਾਂ ਹਨ, ਜਿਸ ਨੂੰ ਨੌਜਵਾਨਾਂ ਨਾਲ ਹੀ ਗੱਲਬਾਤ ਕਰਕੇ ਤਿਆਰ ਕੀਤਾ ਗਿਆ ਹੈ।
ਪ੍ਰਿਅੰਕਾ ਗਾਂਧੀ ਨੇ ਖਾਲੀ ਪਈਆਂ ਅਸਾਮੀਆਂ ਭਰਨ ਦਾ ਵਾਅਦਾ ਕਰਦਿਆਂ ਕਿਹਾ ਕਿ ਪ੍ਰਾਇਮਰੀ ਸਕੂਲਾਂ 'ਚ ਅਧਿਆਪਕਾਂ, ਡਾਕਟਰਾਂ ਅਤੇ ਆਂਗਣਵਾੜੀ ਕਾਰਜਕਰਤਾਵਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣਗੀਆਂ। ਇਸ ਤੋਂ ਇਲਾਵਾ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਬੱਸਾਂ ਅਤੇ ਰੇਲ ਸੇਵਾਵਾਂ ਮੁਫ਼ਤ ਕੀਤੀਆਂ ਜਾਣਗੀਆਂ।

ਅਮਰੀਕਾ-ਕੈਨੇਡਾ ਸਰਹੱਦ 'ਤੇ ਚਾਰ ਭਾਰਤੀਆਂ ਦੀ ਤਸਕਰੀ ਦੌਰਾਨ ਬਰਫ਼ 'ਚ ਜੰਮਣ ਕਾਰਨ ਮੌਤ

* ਮ੍ਰਿਤਕਾਂ 'ਚ ਦੋ ਬੱਚੇ ਵੀ * ਸ਼ੱਕੀ ਏਜੰਟ ਕਾਬੂ

ਟੋਰਾਂਟੋ, 21 ਜਨਵਰੀ (ਸਤਪਾਲ ਸਿੰਘ ਜੌਹਲ)-ਅਮਰੀਕਾ-ਕੈਨੇਡਾ ਸਰਹੱਦ 'ਤੇ ਦੋ ਬੱਚਿਆਂ ਸਮੇਤ ਚਾਰ ਲੋਕਾਂ ਦੀ ਠੰਢ 'ਚ ਬਰਫ਼ ਜੰਮਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਬੀਤੇ ਬੁੱਧਵਾਰ ਨੂੰ (ਰਾਤ ਸਮੇਂ) ਅਮਰੀਕੀ ਕਸਟਮਜ਼ ਅਧਿਕਾਰੀਆਂ ਨੇ ਨਾਰਥ ਡਕੋਟਾ 'ਚ ...

ਪੂਰੀ ਖ਼ਬਰ »

ਪਾਜ਼ੀਟਿਵ ਆਉਣ ਵਾਲੇ ਵਿਦੇਸ਼ੀਆਂ ਲਈ ਇਕਾਂਤਵਾਸ ਜ਼ਰੂਰੀ ਨਹੀਂ

ਨਵੀਂ ਦਿੱਲੀ, 21 ਜਨਵਰੀ (ਏਜੰਸੀ)-ਕਿਸੇ ਵੀ ਦੇਸ਼ ਤੋਂ ਭਾਰਤ ਆਉਣ ਵਾਲੇ ਯਾਤਰੀ ਜਾਂਚ ਤੋਂ ਬਾਅਦ ਕੋਵਿਡ ਪਾਜ਼ੀਟਿਵ ਆਉਂਦੇ ਹਨ ਤਾਂ ਉਨ੍ਹਾਂ ਦਾ ਨਿਰਧਾਰਤ ਕੋਵਿਡ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਲਾਜ਼ ਜਾਂ ਇਕਾਂਤਵਾਸ ਹੋਵੇਗਾ, ਪਰ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਨੂੰ ...

ਪੂਰੀ ਖ਼ਬਰ »

ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਕੋਟ ਈਸੇ ਖਾਂ, 21 ਜਨਵਰੀ (ਖ਼ਾਲਸਾ/ਗੁਲਾਟੀ)- ਜ਼ਿਲ੍ਹਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਨੇੜਲੇ ਪਿੰਡ ਘਲੋਟੀ ਨਾਲ ਸੰਬੰਧਿਤ ਨੌਜਵਾਨ ਦੀ ਸ਼ੁੱਕਰਵਾਰ ਸਵੇਰ ਸਮੇਂ ਮਨੀਲਾ ਵਿਖੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਨੂੰ ਬਚਾਉਣ ਸਮੇਂ ਇਕ ਫਿਲੀਪੀਨੀ ਨਾਗਰਿਕ ...

ਪੂਰੀ ਖ਼ਬਰ »

ਲਖੀਮਪੁਰ ਖੀਰੀ ਹਿੰਸਾ

2 ਭਾਜਪਾ ਵਰਕਰਾਂ ਤੇ ਡਰਾਈਵਰ ਦੀ ਹੱਤਿਆ ਮਾਮਲੇ 'ਚ 7 ਖ਼ਿਲਾਫ਼ ਦੋਸ਼-ਪੱਤਰ ਦਾਖ਼ਲ

ਲਖਨਊ, 21 ਜਨਵਰੀ (ਏਜੰਸੀ)- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਵਾਪਰੀ ਹਿੰਸਾ ਮੌਕੇ 2 ਭਾਜਪਾ ਵਰਕਰਾਂ ਤੇ ਇਕ ਡਰਾਈਵਰ ਦੀ ਹੱਤਿਆ ਦੇ ਮਾਮਲੇ 'ਚ 7 ਦੋਸ਼ੀਆਂ ਖਿਲਾਫ 4 ਦੋਸ਼-ਪੱਤਰ ਦਾਖਲ ਕੀਤੇ ਗਏ ਹਨ। ਹਿੰਸਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀ ਨੇ ਭਾਜਪਾ ...

ਪੂਰੀ ਖ਼ਬਰ »

ਚਨਾਬ ਦਰਿਆ 'ਚ ਦੋ ਪੰਜਾਬੀ ਡੁੱਬੇ

ਸ੍ਰੀਨਗਰ , 21 ਜਨਵਰੀ (ਮਨਜੀਤ ਸਿੰਘ)- ਸ੍ਰੀਨਗਰ-ਜੰਮੂ ਹਾਈਵੇਅ ਸਥਿਤ ਰਾਮਬਣ ਇਲਾਕੇ 'ਚ ਪੰਜਾਬ ਨਾਲ ਸੰਬੰਧਿਤ ਟਰੱਕ ਡਰਾਈਵਰ ਅਤੇ ਉਸ ਦੇ ਕੰਡਕਟਰ ਦੇ ਡੁੱਬਣ ਦੀ ਖਬਰ ਹੈ। ਸ੍ਰੀਨਗਰ-ਜੰਮੂ ਹਾਈਵੇਅ ਨੇੜੇ ਸ਼ੁੱਰਕਵਾਰ ਨੂੰ ਇਕ ਟਰੱਕ ਖੜ੍ਹਾ ਮਿਲਿਆ। ਪੁਲਿਸ ਨੇ ਟਰੱਕ ...

ਪੂਰੀ ਖ਼ਬਰ »

ਹਰਕ ਸਿੰਘ ਰਾਵਤ ਆਪਣੀ ਨੂੰਹ ਸਮੇਤ ਕਾਂਗਰਸ 'ਚ ਸ਼ਾਮਿਲ

ਦੇਹਰਾਦੂਨ, 21 ਜਨਵਰੀ (ਏਜੰਸੀ)- ਪੰਜ ਕੁ ਦਿਨਾਂ ਦਿਨ ਪਹਿਲਾਂ ਭਾਜਪਾ 'ਚੋਂ ਕੱਢੇ ਗਏ ਹਰਕ ਸਿੰਘ ਰਾਵਤ ਸ਼ੁੱਕਰਵਾਰ ਨੂੰ ਦਿੱਲੀ 'ਚ ਆਪਣੀ ਨੂੰਹ ਅਨੁਕ੍ਰਿਤੀ ਗੁਸੇਨ ਨਾਲ ਕਾਂਗਰਸ 'ਚ ਸ਼ਾਮਿਲ ਹੋ ਗਏ। ਉੱਤਰਾਖੰਡ ਦੇ ਸਾਬਕਾ ਮੰਤਰੀ ਅਤੇ ਉਨ੍ਹਾਂ ਦੀ ਨੂੰਹ ਨੇ ਉੱਤਰਾਖੰਡ ...

ਪੂਰੀ ਖ਼ਬਰ »

ਦੁਨੀਆ ਦੇ ਸਭ ਤੋਂ ਪ੍ਰਸਿੱਧ ਨੇਤਾਵਾਂ ਦੀ ਸੂਚੀ 'ਚ ਮੋਦੀ ਪਹਿਲੇ ਸਥਾਨ 'ਤੇ

ਨਵੀਂ ਦਿੱਲੀ, 21 ਜਨਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਮਕਬੂਲ ਆਲਮੀ ਆਗੂ ਬਣ ਕੇ ਉਭਰੇ ਹਨ। ਵਿਸ਼ਵ ਦੇ ਨੇਤਾਵਾਂ ਦੀ ਮਕਬੂਲੀਅਤ ਲਈ ਕਰਵਾਏ ਇਕ ਸਰਵੇਖਣ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਸੂਚੀ 'ਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। ...

ਪੂਰੀ ਖ਼ਬਰ »

ਐਨ.ਆਈ.ਏ. ਵਲੋਂ ਜਲਾਲਾਬਾਦ ਧਮਾਕੇ ਮਾਮਲੇ 'ਚ ਪੰਜਾਬ 'ਚ ਕਈ ਜਗ੍ਹਾ ਛਾਪੇਮਾਰੀ

ਚੰਡੀਗੜ੍ਹ, 21 ਜਨਵਰੀ (ਏਜੰਸੀ)- ਐਨ.ਆਈ.ਏ. (ਕੌਮੀ ਜਾਂਚ ਏਜੰਸੀ) ਨੇ ਪਿਛਲੇ ਸਾਲ ਸਤੰਬਰ ਮਹੀਨੇ ਜਲਾਲਾਬਾਦ 'ਚ ਹੋਏ ਧਮਾਕੇ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਪੰਜਾਬ ਦੇ ਤਰਨ ਤਾਰਨ 'ਚ ਪੰਜ ਥਾਈਂ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ 'ਚ ਛਾਪੇਮਾਰੀ ਕੀਤੀ। ਇਹ ਕੇਸ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX