ਜਲੰਧਰ ਛਾਉਣੀ, 23 ਅਕਤੂਬਰ (ਪਵਨ ਖਰਬੰਦਾ)-ਪੰਜਾਬ 'ਚ ਸ਼੍ਰੋਮਣੀ ਅਕੀਲ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਸੱਤਾ 'ਚ ਆਉਂਦੇ ਹੀ ਗਠਜੋੜ ਵਲੋਂ ਸੂਬੇ ਦੇ ਲੋਕਾਂ ਦੀ ਸਹੂਲਤ ਲਈ ਐਲਾਨ ਕੀਤੇ ਗਏ 13 ਨੁਕਤੇ ਪਹਿਲ ਦੇ ਆਧਾਰ 'ਤੇ ਲਾਗੂ ਕਰਕੇ ਲੋਕਾਂ ਨਾਲ ਕੀਤਾ ਹੋਇਆ ਵਾਅਦਾ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ | ਸੂਬੇ ਦੇ ਲੋਕ ਕਾਂਗਰਸ ਪਾਰਟੀ ਦੇ ਝੂਠੇ ਲਾਰਿਆਂ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ ਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਸਾਢੇ 4 ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਕਿਸ ਤਰ੍ਹਾਂ ਗੁੰਮਰਾਹ ਕੀਤਾ ਹੈ | ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਚੁਗਿੱਟੀ ਵਿਖੇ ਸਥਿਤ ਇਕ ਪੈਲੇਸ 'ਚ ਕੇਂਦਰੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਚੰਦਨ ਗ੍ਰੇਵਾਲ ਦੇ ਹੱਕ 'ਚ ਹੋਈ ਭਰਵੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ | ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ 'ਚ ਇਸ ਸਮੇਂ ਕੁਰਸੀ ਦੀ ਲੜਾਈ ਚੱਲ ਰਹੀ ਹੈ ਤੇ ਉਹ ਲੋਕ ਮਸਲਿਆਂ ਨੂੰ ਪੂਰੀ ਤਰ੍ਹਾਂ ਭੁੱਲ ਕੇ ਕੇਵਲ ਝੂਠੇ ਐਲਾਨ ਹੀ ਕਰ ਰਹੀ ਹੈ, ਜਿਸ ਸਬੰਧੀ ਲੋਕ ਵੀ ਹੁਣ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਲੋਕਾਂ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ ਕਿ ਜੇਕਰ ਕੋਈ ਪਾਰਟੀ ਸੂਬੇ ਦੇ ਲੋਕਾਂ ਦਾ ਭਲਾ ਕਰ ਸਕਦੀ ਹੈ ਤਾਂ ਉਹ ਕੇਵਲ ਸ਼ੋ੍ਰਮਣੀ ਅਕਾਲੀ ਦਲ-ਬਸਪਾ ਗਠਜੋੜ ਹੀ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ 'ਤੇ ਵਿਧਾਇਕ ਪਵਨ ਕੁਮਾਰ ਟੀਨੂੰ, ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ, ਚਰਨਜੀਵ ਸਿੰਘ ਲਾਲੀ, ਕੇਂਦਰੀ ਹਲਕੇ ਤੋਂ ਗਠਜੋੜ ਦੇ ਉਮੀਦਵਾਰ ਚੰਦਨ ਗ੍ਰੇਵਾਲ, ਜਲੰਧਰ ਕੈਂਟ ਤੋਂ ਉਮੀਦਵਾਰ ਜਗਬੀਰ ਸਿੰਘ ਬਰਾੜ, ਸਾਬਕਾ ਕੌਂਸਲਰ ਬਲਬੀਰ ਸਿੰਘ ਬਿੱਟੂ, ਐਚ.ਐਸ.ਵਾਲੀਆ, ਭਜਨ ਲਾਲ ਚੋਪੜਾ, ਦਿਲਬਾਗ ਹੂਸੇਨ, ਯੂਥ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ, ਗੁਰਦੇਵ ਸਿੰਘ ਗੋਲਡੀ ਭਾਟੀਆ, ਸੁਭਾਸ਼ ਸੌਂਧੀ ਆਦਿ ਹਾਜ਼ਰ ਸਨ | ਇਸ ਦੌਰਾਨ ਵੱਡੀ ਗਿਣਤੀ 'ਚ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਚੰਦਨ ਗ੍ਰੇਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਲੋਕਾਂ ਨੂੰ ਗੁੰਮਰਾਹ ਕੀਤਾ ਹੈ, ਜਿਸ ਦੀ ਸਭ ਤੋਂ ਵੱਡੀ ਮਿਸਾਲ ਕੇਂਦਰੀ ਹਲਕੇ ਦੇ ਅਧੀਨ ਆਉਂਦੇ ਵਾਰਡਾਂ 'ਚ ਦੇਖੀ ਜਾ ਸਕਦੀ ਹੈ ਕਿਉਂਕਿ ਅੱਜ ਵੀ ਕਈ ਵਾਰਡਾਂ ਦੀ ਹਾਲਤ ਮਾੜੀ ਹੈ ਕਿ ਉੱਥੇ ਵਿਕਾਸ ਕਾਰਜ ਕਰਵਾਉਣੇ ਤਾਂ ਦੂਰ ਉਕਤ ਇਲਾਕਿਆਂ 'ਚ ਇਕ ਨਵੀਂ ਇੱਟ ਵੀ ਨਹੀਂ ਲੱਗ ਸਕੀ ਹੈ | ਚੰਦਨ ਗ੍ਰੇਵਾਲ ਨੇ ਹਾਜ਼ਰ ਲੋਕਾਂ ਨਾਲ ਵਾਅਦਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਸੱਤਾ 'ਚ ਆਉਂਦੇ ਹੀ ਕੇਂਦਰੀ ਹਲਕੇ ਦੇ ਅਧੀਨ ਆਉਂਦੇ ਸਾਰੇ ਹੀ ਵਾਰਡਾਂ ਦਾ ਸਰਬਪੱਖੀ ਵਿਕਾਸ ਕਰਵਾ ਕੇ ਇਸ ਹਲਕੇ ਨੂੰ ਮਾਡਲ ਹਲਕਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਸ ਸਮੇ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਸੂਬੇ 'ਚ ਕਰਵਾਏ ਸਨ, ਕਾਂਗਰਸ ਪਾਰਟੀ ਦੀ ਸਰਕਾਰ ਉਸ ਦਾ 10 ਫੀਸਦੀ ਵੀ ਨਹੀਂ ਕਰਵਾ ਸਕੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੰਤ ਰਾਏ, ਰਜਿੰਦਰ ਰੀਹਲ, ਰਣਜੀਤ ਸਿੰਘ ਰਾਣਾ, ਹਰਜੀਤ ਸਿੰਘ ਚੱਠਾ ਤੇ ਸਤਿੰਦਰ ਸਿੰਘ ਪੀਤਾ ਆਦਿ ਹਾਜ਼ਰ ਸਨ।
ਬਲਬੀਰ ਬਿੱਟੂ ਨੇ ਕੇਂਦਰੀ ਹਲਕੇ ਦੀ ਸਿਆਸਤ ਸਬੰਧੀ ਸੁਖਬੀਰ ਨਾਲ ਕੀਤੀ ਚਰਚਾ
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਲੰਧਰ ਫੈਰੀ ਦੌਰਾਨ ਚੁਗਿੱਟੀ ਵਿਖੇ ਹੋਈ ਭਰਵੀਂ ਮੀਟਿੰਗ ਦੌਰਾਨ ਸ. ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੌਂਸਲਰ ਬਲਬੀਰ ਸਿੰਘ ਬਿੱਟੂ ਵਿਚਕਾਰ ਕੇਂਦਰੀ ਹਲਕੇ ਦੀ ਸਿਆਸਤ ਸਬੰਧੀ ਕਾਫ਼ੀ ਦੇਰ ਤੱਕ ਚਰਚਾ ਹੁੰਦੀ ਰਹੀ ਹੈ ਤੇ ਇਸ ਦੌਰਾਨ ਸਾਬਕਾ ਕੌਂਸਲਰ ਬਲਬੀਰ ਸਿੰਘ ਬਿੱਟੂ ਨੇ ਸੁਖਬੀਰ ਸਿੰਘ ਬਾਦਲ ਨੂੰ ਦੱਸਿਆ ਕਿ ਕੇਂਦਰੀ ਹਲਕੇ 'ਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਮਜਬੂਤੀ ਫੜ ਰਿਹਾ ਹੈ ਤੇ ਲੋਕ ਕਾਂਗਰਸ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਹਲਕੇ ਦੇ ਕਈ ਵਾਰਡ ਅੱਜ ਵੀ ਵਿਕਾਸ ਪੱਖੋਂ ਅਧੂਰੇ ਪਏ ਹਨ, ਜਿਸ ਕਾਰਨ ਲੋਕਾਂ 'ਚ ਕਾਫ਼ੀ ਰੋਸ ਹੈ। ਬਲਵੀਰ ਸਿੰਘ ਬਿੱਟੂ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿੱਤਾ ਕਿ ਉਹ ਉਮੀਦਵਾਰ ਚੰਦਨ ਗ੍ਰੇਵਾਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਆਪਣੀ ਪੂਰੀ ਵਾਹ ਲਾ ਦੇਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਅਜੇਪਾਲ ਸਿੰਘ ਢਿੱਲੋਂ, ਸ. ਭਾਟੀਆ, ਕਮਲ ਲੰਬੜਦਾਰ ਤੇ ਰਿੰਪੀ ਦਕੋਹਾ ਆਦਿ ਹਾਜ਼ਰ ਸਨ।
ਜਲੰਧਰ, 23 ਅਕਤੂਬਰ (ਸ਼ੈਲੀ)-ਅੱਜਐਤਵਾਰ ਕਰਵਾ ਚੌਥ ਦਾ ਵਰਤ ਹੈ | ਇਸ ਦਿਨ ਦਾ ਸੁਹਾਗਣ ਔਰਤਾਂ ਦੇ ਜੀਵਨ ਵਿਚ ਬਹੁਤ ਹੀ ਮਹੱਤਵ ਹੁੰਦਾ ਹੈ | ਸੁਹਾਗਣਾ ਆਪਣੇ ਪਤੀ ਦੀ ਲੰਬੀ ਉਮਰ ਅਤੇ ਘਰ ਦੀ ਸੁਖ ਸ਼ਾਂਤੀ ਦੇ ਲਈ ਇਹ ਵਰਤ ਰਖਦੀਆਂ ਹਨ | ਕਰਵਾ ਚੌਥ ਨੂੰ ਲੈਕੇ ਕੁਝ ਦਿਨ ...
ਜਲੰਧਰ, 23 ਅਕਤੂਬਰ (ਸ਼ਿਵ)- ਵਿਨੇ ਮੰਦਿਰ ਤੋ ਲੈ ਕੇ ਪੀ. ਪੀ. ਆਰ. ਮਾਲ ਤੱਕ ਬਣ ਰਹੀ 120 ਫੁੱਟੀ ਰੋਡ ਦਾ ਕੌਂਸਲਰ ਬਲਰਾਜ ਠਾਕੁਰ ਨੇ ਜਾਇਜ਼ਾ ਲਿਆ ਤੇ ਕਿਹਾ ਹੈ ਕਿ ਇਸ ਸੜਕ ਦੇ ਬਣਨ ਨਾਲ ਕਈ ਆਬਾਦੀਆਂ ਵਿਚ ਲੋਕਾਂ ਨੂੰ ਫ਼ਾਇਦਾ ਹੋਵੇਗਾ | ਉਨ੍ਹਾਂ ਕਿਹਾ ਕਿ ਇਹ ਸੜਕ ਮਾਡਲ ...
ਜਲੰਧਰ, 23 ਅਕਤੂਬਰ (ਐੱਮ. ਐੱਸ. ਲੋਹੀਆ) - ਸੂਬੇ ਦੇ ਸਾਰੇ ਹੀ ਜ਼ਿਲਿ੍ਹਆਂ 'ਚ ਡੇਂਗੂ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਰੋਜ਼ਾਨਾ ਡੇਂਗੂ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ | ਹੁਣ ਤੱਕ ਸੂਬੇ 'ਚ ਡੇਂਗੂ ਦੇ ਕੁੱਲ 12,344 ਮਰੀਜ਼ ਹੋ ਗਏ ਹਨ | ਅੱਜ ਵੀ ਜਲੰਧਰ ...
ਜਲੰਧਰ, 23 ਅਕਤੂਬਰ (ਐੱਮ.ਐੱਸ. ਲੋਹੀਆ)- ਬਸਤੀ ਸ਼ੇਖ ਅਧੀਨ ਪੈਂਦੇ ਮਨਜੀਤ ਨਗਰ ਖੇਤਰ 'ਚ ਚੱਲ ਰਹੀ ਰਬੜ ਦੀਆਂ ਚੱਪਲਾਂ ਬਣਾਉਣ ਵਾਲੀ ਫੈਕਟਰੀ ਅਰਜੁਨ ਇੰਟ੍ਰਨੈਸ਼ਨਲ 'ਚ ਅੱਜ ਤੜਕੇ ਅਚਾਨਕ ਅੱਗ ਲੱਗ ਗਈ | ਅੱਗ ਇਨੀ ਭਿਆਨਕ ਸੀ, ਕਿ ਜਿਸ ਨਾਲ ਫੈਕਟਰੀ 'ਚ ਪਿਆ ਕਰੀਬ 50 ਲੱਖ ...
ਜਲੰਧਰ, 23 ਅਕਤੂਬਰ (ਐੱਮ.ਐੱਸ. ਲੋਹੀਆ)- ਅੱਜ ਜ਼ਿਲ੍ਹੇ 'ਚ 6 ਹਜ਼ਾਰ ਤੋਂ ਵੱਧ ਵਿਅਕਤੀਆਂ ਨੇ ਆਪਣਾ ਕੋਰੋਨਾ ਟੀਕਾਕਰਨ ਕਰਵਾਇਆ ਹੈ | ਫਿਲਹਾਲ ਸਿਹਤ ਵਿਭਾਗ ਕੋਲ ਕੋਵੀਸ਼ੀਲਡ ਟੀਕਿਆਂ ਦਾ ਸਟਾਕ ਪਿਆ ਹੈ, ਪਰ ਐਤਵਾਰ ਨੂੰ ਕਿਸੇ ਵੀ ਟੀਕਾਕਰਨ ਕੇਂਦਰ 'ਤੇ ਟੀਕੇ ਨਹੀਂ ...
ਜਲੰਧਰ, 23 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੀ ਇਮਾਰਤ ਦਾ ਨਵੀਨੀਕਰਨ ਕਰਨ ਉਪਰੰਤ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਦੇ ਤੀਸਰੇ ਅਤੇ ਆਖਰੀ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ 'ਚ ਹਾਜ਼ਰੀ ਭਰੀ ਅਤੇ ਕੀਰਤਨ ...
ਜਲੰਧਰ, 23 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਾਮ ਦਾਸ ਸੇਵਕ ਜਥੇ ਹਰ ਸਾਲ ਕਰਵਾਇਆਂ ਜਾਂਦਾ ਅਲੌਕਿਕ ਕੀਰਤਨ ਇਸ ਵਾਰ ਵੀ 26 ਅਕਤੂਬਰ ਨੂੰ ਦਿਨ ਮੰਗਲਵਾਰ ਨੂੰ ਸ਼ਾਮ 5 ਤੋਂ ਰਾਤ 10.30 ਵਜੇ ਤੱਕ ਛੋਟੀ ...
ਜਲੰਧਰ, 23 ਅਕਤੂਬਰ (ਸ਼ਿਵ)-ਸਨਿੱਚਰਵਾਰ ਸ਼ਾਮ ਨੂੰ ਤੇਜ਼ ਹਨੇਰੀ ਅਤੇ ਮੀਂਹ ਪੈਣ ਨਾਲ ਜਿੱਥੇ ਮੌਸਮ ਠੰਢਾ ਹੋ ਗਿਆ ਤੇ ਉੱਥੇ ਕਰਵਾ ਚੌਥ ਕਰਕੇ ਸਜੀਆਂ ਕਈ ਦੁਕਾਨਾਂ ਦਾ ਸਮਾਨ ਖ਼ਰਾਬ ਹੋ ਗਿਆ | ਮੀਂਹ ਪੈਣ ਨਾਲ ਕਈ ਜਗਾ ਜਲਥਲ ਹੋ ਗਈ | ਚੇਤੇ ਰਹੇ ਕਿ ਇਸ ਵੇਲੇ ਕਈ ਜਗਾ ...
ਜਲੰਧਰ, 23 ਅਕਤੂਬਰ (ਰਣਜੀਤ ਸਿੰਘ ਸੋਢੀ)-ਅਦਬੀ ਲੋਕ ਜਲੰਧਰ ਵਲੋਂ ਪ੍ਰਵਾਸੀ ਲਿਖਾਰੀ ਬਖਸ਼ਿੰਦਰ ਦਾ ਪਲੇਠਾ ਨਾਵਲ 'ਵਿਗੜੀ ਹੋਈ ਕੁੜੀ' ਪੰਜਾਬ ਪ੍ਰੈੱਸ ਜਲੰਧਰ ਵਿਖੇ ਰਿਲੀਜ਼ ਕੀਤਾ ਗਿਆ | ਇਹ ਸਮਾਗਮ ਕੁਲਦੀਪ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਹੋਇਆ, ਜਿਸ 'ਚ ਪੰਜਾਬ ...
ਜਲੰਧਰ, 23 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸੰਯੁਕਤ ਕਿਸਾਨ ਮੋਰਚੇ ਵਲੋਂ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਨੂੰ ਲੈ ਕੇ ਕੱਢੀ ਜਾ ਰਹੀ ਅਸਥੀ ਕਲਸ਼ ਯਾਤਰਾ ਵੱਖ ਵੱਖ ਜ਼ਿਲਿ੍ਹਆ ਤੋਂ ਹੁੰਦੀ ਹੋਈ ਅੱਜ ਜਲੰਧਰ ਦੇ ਗੁਰਦੁਆਰਾ ਸ੍ਰੀ ਗੁਰੂ ...
ਜਲੰਧਰ, ਬੀਤੇ ਦਿਨੀਂ 5 ਮਿੰਟ ਵਿਚ ਹੀ ਮੁਲਤਵੀ ਕੀਤੀ ਗਈ ਨਿਗਮ ਹਾਊਸ ਦੀ ਮੀਟਿੰਗ ਨੂੰ ਲੈ ਕੇ ਮਾਮਲਾ ਭਖਦਾ ਜਾ ਰਿਹਾ ਹੈ ਤੇ ਸਾਬਕਾ ਮੇਅਰ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜੋਤੀ ਨੇ ਭਾਜਪਾ ਆਗੂਆਂ ਦੀ ਹਾਜ਼ਰੀ ਵਿਚ ਮੀਟਿੰਗ ਨੂੰ ਮੁਲਤਵੀ ਕਰਨ ਲਈ ਮੇਅਰ ...
ਜਲੰਧਰ, 23 ਅਕਤੂਬਰ (ਸ਼ਿਵ)- ਇੰਟਰਲਾਕ ਦੀਆਂ ਚੰਗੀਆਂ ਬਣੀਆਂ ਸੜਕਾਂ ਨੂੰ ਤੋੜ ਕੇ ਨਵੀਆਂ ਗਲੀਆਂ ਸੜਕਾਂ ਬਣਾਉਣ ਦਾ ਮਾਮਲਾ ਤੂਲ ਫੜ ਗਿਆ ਹੈ ਤੇ ਜਲੰਧਰ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ, ਕ੍ਰਿਸ਼ਨ ਦੇਵ ਭੰਡਾਰੀ, ਮਹਿੰਦਰ ਭਗਤ, ਪ੍ਰਧਾਨ ਸੁਸ਼ੀਲ ਸ਼ਰਮਾ ਨੇ ...
ਜਲੰਧਰ, 23 ਅਕਤੂਬਰ (ਸ਼ਿਵ)- ਸ਼੍ਰੋਮਣੀ ਅਕਾਲੀ ਆਗੂ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਪਣੀ ਜਲੰਧਰ ਫੇਰੀ ਦੌਰਾਨ ਨਾ ਸਿਰਫ਼ ਕਈ ਅਕਾਲੀ ਆਗੂਆਂ ਨਾਲ ਮੁਲਾਕਾਤ ਕੀਤੀ ਸਗੋਂ ਕਾਰੋਬਾਰੀਆਂ ਨਾਲ ਵੀ ਮੁਲਾਕਾਤ ਕੀਤੀ | ਸੁਖਬੀਰ ਆਪਣੀ ...
ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਫੇਰੀ ਦੌਰਾਨ ਮਿਲਾਪ ਚੌਕ ਸਥਿਤ ਪ੍ਰਸਿੱਧ ਨਰਾਇਣ ਦਾਸ ਦੇ ਸੁਆਦੀ ਵੜਿਆਂ ਦਾ ਵੀ ਅਨੰਦ ਲਿਆ | ਉਨ੍ਹਾਂ ਦੇ ਨਾਲ ਕੇਂਦਰੀ ਹਲਕਾ ਇੰਚਾਰਜ ਸ੍ਰੀ ਚੰਦਨ ਗਰੇਵਾਲ ਵੀ ਸਨ | ਜਦੋਂ ਆਪਣੇ ਰੋਡ ਸ਼ੋਅ ਦੌਰਾਨ ਸੁਖਬੀਰ ...
ਜਲੰਧਰ, 23 ਅਕਤੂਬਰ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਲੋਂ ਕਰਵਾਏ ਜਾ ਰਹੇ ਦੋ ਰੋਜਾ ਭੰਗੜਾ ਵਰਲਡ ਕੱਪ ਦਾ ਸ਼ੁਭ ਆਰੰਭ ਜਾਹੋ-ਜਲਾਲ ਨਾਲ ਹੋਇਆ | ਭੰਗੜਾ ਵਰਲਡ ਕੱਪ ਦੇ ਪਹਿਲੇ ਦਿਨ ਦੇਸ਼ ਵਿਦੇਸ਼ ਦੀਆਂ 15 ਭੰਗੜਾ ਟੀਮਾਂ ਦੇ ਆਨਲਾਈਨ ਮੁਕਾਬਲੇ ...
ਫਿਲੌਰ, 23 ਅਕਤੂਬਰ (ਸਤਿੰਦਰ ਸ਼ਰਮਾ)- ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਫਿਲੌਰ ਵਿਧਾਨ ਸਭਾ ਹਲਕਾ ਇੰਚਾਰਜ ਵਿਕਰਮਜੀਤ ਸਿੰਘ ਚੌਧਰੀ ਦੀ ਧਰਮ ਪਤਨੀ ਸ਼ਵੇਤਾ ਰਾਜ ਚੌਧਰੀ ਨੇ ਸ਼ੁੱਕਰਵਾਰ ਨੂੰ ਫਿਲੌਰ ਸਥਿਤ ਆਪਣੇ ਨਿਵਾਸ ਸਥਾਨ 'ਤੇ ਮਹਿੰਦੀ ਸਮਾਗਮ ...
ਲਾਂਬੜਾ 23 ਅਕਤੂਬਰ (ਪਰਮੀਤ ਗੁਪਤਾ)- ਪੰਜਾਬੀ ਲੋਕ ਨਾਚ ਭੰਗੜਾ ਅਤੇ ਭੰਗੜਾ ਸਿਖਲਾਈ ਲਈ ਆਪਣੀਆਂ ਵਡਮੁੱਲੀਆਂ ਸੇਵਾਵਾਂ ਦੇ ਨਾਮਣਾ ਖੱਟਣ ਵਾਲੇ ਜਗਦੀਪ ਸਿੰਘ ਗੋਗਾ ਢੇਸੀ ਨੂੰ ਐਤਵਾਰ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਕਰਵਾਏ ਜਾ ਰਹੇ ਪਹਿਲੇ ਭੰਗੜਾ ਵਰਲਡ ...
ਜਲੰਧਰ, 23 ਅਕਤੂਬਰ (ਸ਼ਿਵ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਵਿੰਗ ਦੇ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਸ. ਸੁਖਮਿੰਦਰ ਸਿੰਘ ਰਾਜਪਾਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਯੂਥ ਅਕਾਲੀ ਦਲ ਵੱਲੋਂ ਭਰਵਾਂ ਸਵਾਗਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX