ਤਾਜਾ ਖ਼ਬਰਾਂ


ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਹਰਜਿੰਦਰ ਸਿੰਘ ਸਕਰੀ ਦੀ ਅਗਵਾਈ ਹੇਠ ਪੱਟੀ ਰੇਲਵੇ ਟਰੈਕ 'ਤੇ ਲਗਾਇਆ ਧਰਨਾ
. . .  4 minutes ago
ਪੱਟੀ, 29 ਜਨਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਹਰਜਿੰਦਰ ਸਿੰਘ ਸਕਰੀ ਦੀ ਅਗਵਾਈ ਹੇਠ ਪੱਟੀ ਰੇਲਵੇ ਸਟੇਸ਼ਨ ਦੇ ਸਾਹਮਣੇ ਰੇਲ ਮਾਰਗ ਰੋਕ ਕੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਕਿਸਾਨ ਅੰਦੋਲਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ, ਯਾਤਰੀ ਪ੍ਰੇਸ਼ਾਨ
. . .  19 minutes ago
ਅੰਮ੍ਰਿਤਸਰ, 29 ਜਨਵਰੀ (ਗਗਨਦੀਪ ਸ਼ਰਮਾ)-ਕਿਸਾਨ ਅੰਦੋਲਨ ਕਾਰਨ 13 ਪੈਸੇਂਜਰ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ ਜਦਕਿ ਕਈ ਗੱਡੀਆਂ ਸਟੇਸ਼ਨ 'ਤੇ ਹੀ ਰੋਕ ਦਿੱਤੀਆਂ ਗਈਆਂ। ਅਜਿਹੇ ਵਿਚ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਓਡੀਸ਼ਾ ਦੇ ਸਿਹਤ ਮੰਤਰੀ ਨਬਾ ਦਾਸ 'ਤੇ ਚੱਲੀ ਗੋਲੀ, ਹੋਏ ਜ਼ਖ਼ਮੀ
. . .  32 minutes ago
ਨਵੀਂ ਦਿੱਲੀ, 29 ਜਨਵਰੀ-ਓਡੀਸ਼ਾ ਦੇ ਸਿਹਤ ਮੰਤਰੀ ਨਬਾ ਦਾਸ ਕੁਮਾਰ 'ਤੇ ਜਾਨਲੇਵਾ ਹਮਲਾ ਹੋਇਆ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ 'ਤੇ ਗੋਲੀ ਚੱਲੀ ਹੈ, ਜਿਸ 'ਚ ਉਹ ਜ਼ਖ਼ਮੀ ਹੋ ਗਏ ਹਨ। ਫ਼ਿਲਹਾਲ ਉਨ੍ਹਾਂ ਨੂੰ ਹਸਪਤਾਲ 'ਚ...
ਗੁਰੂ ਹਰਸਹਾਏ ਵਿਖੇ ਕਿਸਾਨਾਂ ਨੇ ਰੇਲਵੇ ਟਰੈਕ ਕੀਤਾ ਜਾਮ
. . .  45 minutes ago
ਗੁਰੂ ਹਰਸਹਾਏ, 29 ਜਨਵਰੀ (ਕਪਿਲ ਕੰਧਾਰੀ,ਹਰਚਰਨ ਸਿੰਘ ਸੰਧੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ 'ਚ ਅੱਜ ਪੰਜਾਬ ਪੱਧਰੀ ਐਲਾਨ ਅਨੁਸਾਰ 11 ਜ਼ਿਲ੍ਹਿਆਂ 'ਚ 13 ਥਾਵਾਂ 'ਤੇ ਰੇਲ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਟਾਂਡਾ ਉੜਮੁੜ ਰੇਲਵੇ ਸਟੇਸ਼ਨ 'ਤੇ ਧਰਨਾ ਜਾਰੀ
. . .  50 minutes ago
ਟਾਂਡਾ ਉੜਮੁੜ, 29 ਜਨਵਰੀ (ਭਗਵਾਨ ਸਿੰਘ ਸੈਣੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਟਾਂਡਾ ਉੜਮੁੜ ਰੇਲਵੇ ਸਟੇਸ਼ਨ 'ਤੇ ਧਰਨਾ ਜਾਰੀ ਹੈ। ਜਾਣਕਾਰੀ ਮੁਤਾਬਿਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸਵਿੰਦਰ ਸਿੰਘ...
ਸਿਹਤ ਸਹੂਲਤਾਂ ਦੇਣ ਦੀ ਥਾਂ ਡਿਸਪੈਂਸਰੀ ਬੰਦ ਕਰਨ ਖ਼ਿਲਾਫ਼ ਲਹਿਰਾ ਖਾਨਾ ਵਾਸੀਆਂ ਵਲੋਂ ਸੰਘਰਸ਼ ਦੀ ਚਿਤਾਵਨੀ
. . .  about 1 hour ago
ਲਹਿਰਾ ਮੁਹੱਬਤ, 29 ਜਨਵਰੀ (ਸੁਖਪਾਲ ਸਿੰਘ ਸੁੱਖੀ)- 'ਆਪ' ਸਰਕਾਰ ਵਲੋਂ ਲਹਿਰਾ ਖਾਨਾ ਦੀ ਡਿਸਪੈਂਸਰੀ ਬੰਦ ਕਰਕੇ ਸਿਹਤ ਸਹੂਲਤਾਂ ਖੋਹਣ ਖ਼ਿਲਾਫ਼ ਸੰਘਰਸ਼ ਦੀ ਚਿਤਾਵਨੀ ਦਿੰਦਿਆਂ ਆਮ ਆਦਮੀ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੂੰ ਸਦਮਾ, ਪਤਨੀ ਦਾ ਦਿਹਾਂਤ
. . .  about 1 hour ago
ਹਰੀਕੇ ਪੱਤਣ, 29 ਜਨਵਰੀ (ਸੰਜੀਵ ਕੁੰਦਰਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਧਰਮ ਪਤਨੀ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਰੇਲ ਮਾਰਗ ਠੱਪ
. . .  about 1 hour ago
ਜੰਡਿਆਲਾ ਗੁਰੂ, 29 ਜਨਵਰੀ-(ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ 'ਚ ਅੱਜ ਪੰਜਾਬ ਪੱਧਰੀ ਐਲਾਨ ਅਨੁਸਾਰ...
‘ਆਪ ’ ਵਿਧਾਇਕ ਭੁੱਲਰ ਦੇ ਹੋਏ ਅਨੰਦ ਕਾਰਜ
. . .  about 1 hour ago
ਸੰਗਰੂਰ, 29 ਜਨਵਰੀ ( ਫੁੱਲ, ਦਮਨ) ਫਿਰੋਜਪੁਰ ਤੋਂ ‘ਆਪ’ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਦੇ ਅੱਜ ਸੰਗਰੂਰ ਵਿਖੇ ਹੋਏ ਅਨੰਦ ਕਾਰਜ।
ਸਤਿਸੰਗ ਦਾ ਵਿਰੋਧ ਕਰਨ ਵਾਲੇ ਦਰਜਨਾਂ ਸਿੱਖ ਆਗੂ ਗ੍ਰਿਫ਼ਤਾਰ
. . .  about 1 hour ago
ਭਗਤਾ ਭਾਈਕਾ, 29 ਜਨਵਰੀ (ਸੁਖਪਾਲ ਸਿੰਘ ਸੋਨੀ)-ਡੇਰਾ ਸਲਾਬਤਪੁਰਾ ਵਿਖੇ ਹੋ ਰਹੀ ਸਤਿਸੰਗ ਦੇ ਵਿਰੋਧ 'ਚ ਪਿੰਡ ਜਲਾਲ ਵਿਖੇ ਧਰਨਾ ਦੇ ਰਹੇ ਦਰਜਨਾਂ ਸਿੱਖ ਆਗੂਆਂ ਨੂੰ ਪੁਲਿਸ ਨੇ...
ਪਾਕਿਸਤਾਨ: ਬਲੋਚਿਸਤਾਨ ’ਚ ਵੱਡਾ ਹਾਦਸਾ, ਬੱਸ ਖੱਡ ’ਚ ਡਿੱਗਣ ਨਾਲ 39 ਲੋਕਾਂ ਦੀ ਮੌਤ
. . .  about 1 hour ago
ਨਵੀਂ ਦਿੱਲੀ, 29 ਜਨਵਰੀ- ਪਾਕਿਸਤਾਨ ਦੇ ਬਲੋਚਿਸਤਾਨ ’ਚ ਵੱਡਾ ਹਾਦਸਾ ਹੋਇਆ ਹੈ। ਅੱੱਜ ਬਲੋਚਿਸਤਾਨ ’ਚ ਯਾਤਰੀਆਂ ਨਾਲ ਭਰੀ ਇਕ ਬੱਸ ਖੱਡ ’ਚ ਜਾ ਡਿੱਗੀ। ਇਸ ਹਾਦਸੇ ’ਚ ਘੱਟੋ-ਘੱਟ 39...
ਸਿੱਖ ਜਥੇਬੰਦੀਆਂ ਵਲੋਂ ਡੇਰਾ ਸਲਾਬਤਪੁਰਾ ਦੀ ਸਤਿਸੰਗ ਦੇ ਵਿਰੋਧ 'ਚ ਜਾਮ
. . .  about 2 hours ago
ਭਗਤਾ ਭਾਈਕਾ, 29 ਜਨਵਰੀ (ਸੁਖਪਾਲ ਸਿੰਘ ਸੋਨੀ)-ਡੇਰਾ ਸਿਰਸਾ ਨਾਲ ਸੰਬੰਧਿਤ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਅੱਜ ਹੋ ਰਹੀ ਸਤਿਸੰਗ ਦੇ ਵਿਰੋਧ ਵਿਚ ਸਿੱਖ ਆਗੂਆਂ ਵਲੋਂ..
'ਮਨ ਕੀ ਬਾਤ' 'ਚ ਬੋਲੇ ਪ੍ਰਧਾਨ ਮੰਤਰੀ ਮੋਦੀ
. . .  28 minutes ago
ਨਵੀਂ ਦਿੱਲੀ, 29 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ 'ਮਨ ਕੀ ਬਾਤ' ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਵਲੋਂ ਆਪਣੇ ਅੱਜ ਦੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਸਾਲ ਜਨਵਰੀ ਦਾ ਮਹੀਨਾ ਕਾਫੀ ਸਮਾਗਮ...
ਡੇਰਾ ਮੁਖੀ ਦੀ ਵੀਡੀਓ ਕਾਨਫ਼ਰੰਸ ਸਤਿਸੰਗ ਦੇ ਵਿਰੋਧ 'ਚ ਸਿੱਖ ਜਥੇਬੰਦੀਆਂ ਵਲੋਂ ਪਿੰਡ ਜਲਾਲ ਵਿਖੇ ਸੜਕ ਜਾਮ
. . .  about 2 hours ago
ਭਾਈਰੂਪਾ, 29 ਜਨਵਰੀ (ਵਰਿੰਦਰ ਲੱਕੀ)- ਹਰਿਆਣਾ ਦੀ ਸੁਨਾਰੀਆ ਜੇਲ੍ਹ 'ਚ ਮੁੜ ਪੈਰੋਲ 'ਤੇ ਆਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਆਪਣੇ ਪੰਜਾਬ ਵਿਚਲੇ ਵੱਡੇ ਡੇਰੇ ਸਲਾਬਤਪੁਰਾ ਵਿਖੇ ਕੀਤੀ ਜਾ ਰਹੀ ਵੀਡੀਓ...
ਲ਼ਖਣਪਾਲ ਵਿਚ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਚਲਾ ਰਹੇ ਰਾਮ ਗੋਪਾਲ ਦਾ ਕਤਲ
. . .  about 4 hours ago
ਜੰਡਿਆਲਾ ਮੰਜਕੀ, 29ਜਨਵਰੀ (ਸੁਰਜੀਤ ਸਿੰਘ ਜੰਡਿਆਲਾ)- ਨਸ਼ਾ ਤਸਕਰੀ ਲਈ ਬਦਨਾਮ ਪਿੰਡ ਲ਼ਖਣਪਾਲ ਵਿਚ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਚਲਾ ਰਹੇ ਨਸ਼ਾ ਵਿਰੋਧੀ ਫਰੰਟ ਲਖਨਪਾਲ, ਧਨੀ ਪਿੰਡ ਦੇ ਆਗੂ ਲੰਬੜਦਾਰ ਰਾਮ ਗੋਪਾਲ ਤੇ ਹਮਲਾ...
ਈਰਾਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, 7 ਲੋਕਾਂ ਦੀ ਮੌਤ
. . .  about 2 hours ago
ਨਵੀਂ ਦਿੱਲੀ, 29 ਜਨਵਰੀ- ਤੁਰਕੀ-ਈਰਾਨ ਸਰਹੱਦ 'ਤੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਹੈ। ਈਰਾਨ ਦੀ ਆਈ.ਆਰ.ਐੱਨ.ਏ. ਨਿਊਜ਼ ਏਜੰਸੀ ਦੀ...
ਈਰਾਨ ਦੇ ਕੇਂਦਰੀ ਸ਼ਹਿਰ ਇਸਫਹਾਨ 'ਚ ਇਕ ਫ਼ੌਜੀ ਪਲਾਂਟ 'ਚ ਜ਼ੋਰਦਾਰ ਧਮਾਕਾ
. . .  about 4 hours ago
ਨਵੀਂ ਦਿੱਲੀ, 29 ਜਨਵਰੀ- ਈਰਾਨ ਦੇ ਕੇਂਦਰੀ ਸ਼ਹਿਰ ਇਸਫਹਾਨ 'ਚ ਇਕ ਫ਼ੌਜੀ ਪਲਾਂਟ 'ਚ ਜ਼ੋਰਦਾਰ ਧਮਾਕਾ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਇਕ ਅਸਫ਼ਲ ਡਰੋਨ ਹਮਲਾ ਸੀ। ਈਰਾਨ ਦੇ ਮੀਡੀਆ ਨੇ ਰੱਖਿਆ ਮੰਤਰਾਲੇ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਕੀਤੀ ਹੈ।
ਮਹਿਲਾ ਕਾਂਸਟੇਬਲ ਨੂੰ ਗੋਲੀ ਮਾਰ ਕੇ ਪੁਲਿਸ ਮੁਲਾਜ਼ਮ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਆਤਮਹੱਤਿਆ
. . .  1 minute ago
ਫਿਰੋਜ਼ਪੁਰ, 29 ਜਨਵਰੀ (ਰਾਕੇਸ਼ ਚਾਵਲਾ)- ਥਾਣਾ ਕੈਂਟ ਵਿਖੇ ਤਾਇਨਾਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਰਾਤ ਸ਼ੇਰ ਸ਼ਾਹ ਵਾਲੀ ਚੌਕ ਫਿਰੋਜ਼ਪੁਰ ਵਿਖੇ ਇਕ ਪੁਲਿਸ ਮੁਲਾਜ਼ਮ ਗੁਰਸੇਵਕ ਸਿੰਘ (ਸਵੈਟ ਟੀਮ) ਵਲੋਂ ਗੋਲੀ ਮਾਰ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਗੇ 'ਮਨ ਕੀ ਬਾਤ' ਪ੍ਰੋਗਰਾਮ
. . .  about 5 hours ago
ਨਵੀਂ ਦਿੱਲੀ, 29 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ 2023 ਦੀ ਪਹਿਲੀ 'ਮਨ ਕੀ ਬਾਤ' 'ਚ ਅੱਜ ਸਵੇਰੇ 11 ਵਜੇ ਦੇਸ਼ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ।
⭐ਮਾਣਕ-ਮੋਤੀ⭐
. . .  about 6 hours ago
⭐ਮਾਣਕ-ਮੋਤੀ⭐
ਕਾਂਗਰਸ ਵਲੋਂ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ 17 ਉਮੀਦਵਾਰਾਂ ਦਾ ਐਲਾਨ
. . .  1 day ago
ਨਵੀਂ ਦਿੱਲੀ, 28 ਜਨਵਰੀ-ਕਾਂਗਰਸ ਨੇ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ 17 ਉਮੀਦਵਾਰਾਂ ਦਾ ਐਲਾਨ ਕੀਤਾ...
ਰਾਖੀ ਸਾਵੰਤ ਨੂੰ ਸਦਮਾ, ਮਾਂ ਜਯਾ ਸਾਵੰਤ ਦਾ ਦਿਹਾਂਤ
. . .  1 day ago
ਮੁੰਬਈ, 28 ਜਨਵਰੀ-ਬ੍ਰੇਨ ਟਿਊਮਰ ਦੇ ਲੰਬੇ ਇਲਾਜ ਤੋਂ ਬਾਅਦ ਅਦਾਕਾਰਾ ਰਾਖੀ ਸਾਵੰਤ ਦੀ ਮਾਂ ਜਯਾ ਸਾਵੰਤ ਦਾ ਦਿਹਾਂਤ ਹੋ ਗਿਆ। ਜਯਾ ਸਾਵੰਤ ਨੇ ਮੁੰਬਈ ਦੇ ਇਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ...
ਦੱਖਣੀ ਅਫਰੀਕਾ ਨੂੰ 5-2 ਨਾਲ ਹਰਾ ਕੇ ਭਾਰਤ ਨੇ ਹਾਕੀ ਵਿਸ਼ਵ ਕੱਪ 'ਚ ਕੀਤਾ 9ਵਾਂ ਸਥਾਨ ਹਾਸਲ
. . .  1 day ago
ਭੁਵਨੇਸ਼ਵਰ, 28 ਜਨਵਰੀ-ਭਾਰਤ ਨੇ ਵਰਗੀਕਰਨ ਮੈਚ 'ਚ ਦੱਖਣੀ ਅਫਰੀਕਾ ਨੂੰ 5-2 ਨਾਲ ਹਰਾ ਕੇ ਪੁਰਸ਼ ਹਾਕੀ ਵਿਸ਼ਵ ਕੱਪ 'ਚ ਨੌਵਾਂ ਸਥਾਨ ਹਾਸਲ ਕੀਤਾ...
ਭਾਜਪਾ ਵਲੋਂ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ 6 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  1 day ago
ਨਵੀਂ ਦਿੱਲੀ, 28 ਜਨਵਰੀ-ਭਾਜਪਾ ਨੇ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ 6 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ...
ਲਾਸ ਏਂਜਲਸ:ਗੋਲੀਬਾਰੀ ਦੀ ਘਟਨਾ 'ਚ ਵਿਚ 3 ਮੌਤਾਂ, 4 ਜ਼ਖ਼ਮੀ
. . .  1 day ago
ਲਾਸ ਏਂਜਲਸ, 28 ਜਨਵਰੀ-ਐਸੋਸੀਏਟਡ ਪ੍ਰੈਸ ਦੀ ਰਿਪੋਰਟ ਅਨੁਸਾਰ ਅੱਜ ਸਵੇਰੇ ਲਾਸ ਏਂਜਲਸ ਵਿਚ ਇਕ ਗੋਲੀਬਾਰੀ ਦੀ ਘਟਨਾ ਵਿਚ ਵਿਚ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਕੱਤਕ ਸੰਮਤ 553

ਹੁਸ਼ਿਆਰਪੁਰ / ਮੁਕੇਰੀਆਂ

ਦਸੰਬਰ ਤੱਕ ਹਰ ਘਰ ਨਲ-ਹਰ ਘਰ ਜਲ ਪ੍ਰੋਜੈਕਟ ਤਹਿਤ 100 ਪ੍ਰਤੀਸ਼ਤ ਟੀਚਾ ਪੂਰਾ ਕਰ ਲਿਆ ਜਾਵੇਗਾ- ਡੀ. ਸੀ

ਹੁਸ਼ਿਆਰਪੁਰ, 25 ਅਕਤੂਬਰ (ਬਲਜਿੰਦਰਪਾਲ ਸਿੰੰਘ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜਲ ਜੀਵਨ ਮਿਸ਼ਨ ਤਹਿਤ ਹਰ ਘਰ ਜਲ-ਹਰ ਘਰ ਨਲ ਪ੍ਰਾਜੈਕਟ ਰਾਹੀਂ ਦਸੰਬਰ ਤੱਕ ਜ਼ਿਲ੍ਹੇ 'ਚ 100 ਫੀਸਦੀ ਟੀਚਾ ਹਾਸਲ ਕਰ ਲਿਆ ਜਾਵੇਗਾ¢ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 10 ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਡੇਂਗੂ ਦੇ 17 ਨਵੇਂ ਮਰੀਜ਼ਾਂ ਦੀ ਪੁਸ਼ਟੀ

ਹੁਸ਼ਿਆਰਪੁਰ, 25 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ ਡੇਂਗੂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ: ਪਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਡੇਂਗੂ ਦੇ 54 ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਣ ਉਪਰੰਤ 17 ਨਵੇਂ ਕੇਸਾਂ ਦੀ ...

ਪੂਰੀ ਖ਼ਬਰ »

ਟੀਨੂੰ ਨੇ ਗੋਲਡੀ ਨੂੰ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਦਿੱਤੀ ਵਧਾਈ

ਹੁਸ਼ਿਆਰਪੁਰ, 25 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਯੂਥ ਅਕਾਲੀ ਦਲ ਦੇ ਨਵ-ਨਿਯੁਕਤ ਜਿਲ੍ਹਾ ਪ੍ਰਧਾਨ ਸ਼ਹਿਰੀ ਗੁਰਿੰਦਰ ਸਿੰਘ ਗੋਲਡੀ ਨੂੰ ਉਕਤ ਅਹੁਦੇਦਾਰੀ ਮਿਲਣ 'ਤੇ ਹਲਕਾ ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂ ਵਲੋਂ ਮੁਬਾਰਕਵਾਦ ਦਿੱਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਇਕ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ

ਹੁਸ਼ਿਆਰਪੁਰ, 25 ਅਕਤੂਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ 1 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 28738 ਹੋ ਗਈ ਹੈ | ਇਸ ਸਬੰਧੀ ਸਿਹਤ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 880 ਸੈਂਪਲਾਂ ਦੀ ਪ੍ਰਾਪਤ ...

ਪੂਰੀ ਖ਼ਬਰ »

ਦਸੂਹਾ ਟਰੈਕ ਦੇ ਕੈਮਰੇ ਖ਼ਰਾਬ ਹੋਣ ਕਾਰਨ ਲੋਕਾਂ ਦੇ ਨਹੀਂ ਬਣ ਰਹੇ ਡਰਾਈਵਿੰਗ ਲਾਇਸੈਂਸ

ਦਸੂਹਾ, 25 ਅਕਤੂਬਰ (ਕੌਸ਼ਲ)-ਪੰਜਾਬ ਸਰਕਾਰ ਨੇ ਲੋਕਾਂ ਦੀ ਸੁਵਿਧਾ ਲਈ ਆਨਲਾਈਨ ਲਾਇਸੈਂਸ ਬਣਾਉਣ ਦੀ ਪ੍ਰਕਿ੍ਆ ਸ਼ੁਰੂ ਕੀਤੀ ਸੀ, ਪਰ ਲੋਕ ਆਪਣੇ ਆਨਲਾਈਨ ਲਾਇਸੈਂਸ ਅਪਲਾਈ ਕਰਨ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਦੁਆਰਾ ਚੁਣੇ ਹੋਏ ਦਸੂਹਾ ਟਰੈਕ 'ਤੇ ਆਪਣੇ ਆਨਲਾਈਨ ...

ਪੂਰੀ ਖ਼ਬਰ »

ਜ਼ਿਲ੍ਹਾ ਕੇਂਦਰੀ ਜੇਲ੍ਹ 'ਚੋਂ ਮਿਲੇ 2 ਮੋਬਾਈਲ, 4 ਨਾਮਜ਼ਦ

ਹੁਸ਼ਿਆਰਪੁਰ, 25 ਅਕਤੂਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਕੇਂਦਰੀ ਜੇਲ੍ਹ ਪ੍ਰਸ਼ਾਸ਼ਨ ਵਲੋਂ ਜੇਲ੍ਹ 'ਚੋਂ 2 ਮੋਬਾਈਲ ਫ਼ੋਨ ਬਰਾਮਦ ਕਰਕੇ 4 ਦੋੋਸ਼ੀਆਂ ਨੂੰ ਕਾਬੂ ਕਰ ਲਿਆ ਹੈ | ਥਾਣਾ ਸਿਟੀ ਪੁਲਿਸ ਨੇ ਜਿਲ੍ਹਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਰਿੰਦਰ ਪਾਲ ਸਿੰਘ ਤੇ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ

ਹੁਸ਼ਿਆਰਪੁਰ, 25 ਅਕਤੂਬਰ (ਬਲਜਿੰਦਰਪਾਲ ਸਿੰਘ)-ਜ਼ਿਲੇ੍ਹ ਦੇ ਸਮੂਹ ਪ੍ਰੋਗਰਾਮ ਅਫ਼ਸਰ ਤੇ ਸਿਹਤ ਸੰਸਥਾਵਾਂ ਤੇ ਤਾਇਨਾਤ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਇਕ ਵਿਸ਼ੇਸ ਮੀਟਿੰਗ ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੀ ਪ੍ਰਧਾਨਗੀ ਹੇਠ ਦਫ਼ਤਰ ਸਿਵਲ ਸਰਜਨ ਵਿਖੇ ਹੋਈ¢ ਇਸ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਅੰਗਹੀਣਾਂ ਦੀ ਸਹਾਇਤਾ ਸੰਬੰਧੀ ਸਮਗਾਮ

ਮੁਕੇਰੀਆਂ, 25 ਅਕਤੂਬਰ (ਰਾਮਗੜ੍ਹੀਆ)-ਭਾਰਤ ਵਿਕਾਸ ਪ੍ਰੀਸ਼ਦ ਵਲੋਂ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿਧਾਇਕਾ ਮੈਡਮ ਇੰਦੂ ਬਾਲਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਤੇ ਅੰਗਹੀਣਾਂ ਦੀ ਉੱਨਤੀ ਲਈ ਭਾਰਤੀ ...

ਪੂਰੀ ਖ਼ਬਰ »

ਬਿਜਲੀ ਬਿੱਲ ਮੁਆਫ਼ ਕਰਨਾ ਸ਼ਲਾਘਾਯੋਗ ਕਦਮ- ਡਾ. ਰਾਜ ਕੁਮਾਰ

ਹੁਸ਼ਿਆਰਪੁਰ, 25 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿਧਾਇਕ ਡਾ. ਰਾਜ ਕੁਮਾਰ ਨੇ ਬੀ.ਡੀ.ਪੀ.ਓ ਦਫਤਰ ਮਾਹਿਲਪੁਰ ਵਿਖੇ ਵੱਖ-ਵੱਖ ਪਿੰਡਾਂ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸੰਮਤੀ ਮੈਂਬਰਾਂ, ਸਰਪੰਚਾਂ ਤੇ ਪੰਚਾਇਤ ਮੈਬਰਾਂ ਨਾਲ ਮੀਟਿੰਗ ਕਰਕੇ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਵਲੋਂ ਸੁਵਿਧਾ ਕੈਂਪ ਸੰਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ

ਹੁਸ਼ਿਆਰਪੁਰ, 25 ਅਕਤੂਬਰਠ (ਬਲਜਿੰਦਰਪਾਲ ਸਿੰਘ)-ਐੱਸ. ਡੀ. ਐੱਮ ਹੁਸ਼ਿਆਰਪੁਰ ਸ਼ਿਵ ਰਾਜ ਸਿੰਘ ਬੱਲ ਨੇ 28 ਅਤੇ 29 ਅਕਤੂਬਰ ਨੂੰ ਸਬ-ਡਵੀਜ਼ਨ ਹੁਸ਼ਿਆਰਪੁਰ ਵਿਖੇ ਲਗਾਏ ਜਾਣ ਵਾਲੇ ਸੁਵਿਧਾ ਕੈਂਪ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ...

ਪੂਰੀ ਖ਼ਬਰ »

ਪਿੰਡ ਸਾਹਿਬ ਦਾ ਵਿਖੇ ਧਾਰਮਿਕ ਸਮਾਗਮ ਕਰਵਾਇਆ

ਐਮਾਂ ਮਾਂਗਟ, 25 ਅਕਤੂਬਰ (ਗੁਰਾਇਆ)-ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 7ਵਾਂ ਮਹਾਨ ਕੀਰਤਨ ਦਰਬਾਰ ਸਾਹਿਬ ਦਾ ਪਿੰਡ (ਨੇੜੇ ਕਸਬਾ ਐਮਾਂ ਮਾਂਗਟ) ਦੇ ਗੁਰੂ ਘਰ ਵਿਖੇ ਐੱਨ.ਆਰ.ਆਈ. ਭਰਾਵਾਂ, ਪਿੰਡ ਦੀ ਨੌਜਵਾਨ ਸਭਾ, ਨਗਰ ਨਿਵਾਸੀਆਂ ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਘੋਗਰਾ, 25 ਅਕਤੂਬਰ (ਆਰ. ਐੱਸ. ਸਲਾਰੀਆ)-ਗੁਰੂ ਦੁਆਰਾ ਸਿੰਘ ਸਭਾ ਘੋਗਰਾ ਵਿਖੇ ਐੱਨ.ਆਰ. ਆਈ ਵੀਰਾਂ, ਨੌਜਵਾਨਾਂ ਤੇ ਪਿੰਡ ਵਾਸੀਆਂ, ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

ਅਕਾਲੀ-ਬਸਪਾ ਗੱਠਜੋੜ ਦੀ ਮੀਟਿੰਗ ਹੋਈ

ਅੱਡਾ ਸਰਾਂ, 25 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਅਕਾਲੀ-ਬਸਪਾ ਗਠਜੋੜ ਦੇ ਵਿਧਾਨ ਸਭਾ ਹਲਕਾ ਉੜਮੁੜ ਟਾਂਡਾ ਤੋਂ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਦੇ ਹੱਕ 'ਚ ਸਰਕਲ ਪ੍ਰਧਾਨ ਨਿਰਮਲ ਸਿੰਘ ਮੱਲੀ ਦੀ ਅਗਵਾਈ 'ਚ ਅੱਡਾ ਸਰਾਂ ਵਿਖੇ ਮੀਟਿੰਗ ਹੋਈ | ਇਸ ਮੌਕੇ ਵਰਿੰਦਰ ...

ਪੂਰੀ ਖ਼ਬਰ »

ਪੀ.ਐੱਨ.ਬੀ. ਵਲੋਂ ਕਰਜ਼ਾ ਵੰਡ ਸਮਾਗਮ ਅੱਜ-ਪੁਰੇਵਾਲ

ਹੁਸ਼ਿਆਰਪੁਰ, 25 ਅਕਤੂਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ਦੇ ਸਾਰੇ ਲੀਡ ਬੈਂਕਾਂ ਵਲੋਂ ਪੰਜਾਬ ਨੈਸ਼ਨਲ ਬੈਂਕ ਦੀ ਅਗਵਾਈ 'ਚ ਜ਼ਿਲ੍ਹਾ ਲੀਡ ਬੈਂਕ ਦਫ਼ਤਰ ਹੁਸ਼ਿਆਰਪੁਰ ਵਿਖੇ ਸੂਬਾ ਬੈਂਕਰ ਸਮਿਤੀ ਦੇ ਨਿਰਦੇਸ਼ਾ ਤਹਿਤ ਗ੍ਰਾਹਕ ਪਹੁੰਚ ਅਭਿਆਨ ਤਹਿਤ 26 ਅਕਤੂਬਰ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸੰਬੰਧੀ ਸ਼ੋਭਾ ਯਾਤਰਾ ਸਜਾਈ

ਹਾਜੀਪੁਰ, 25 ਅਕਤੂਬਰ (ਜੋਗਿੰਦਰ ਸਿੰਘ)-ਸਰਿਸ਼ਟੀ ਕਰਤਾ ਭਗਵਾਨ ਵਾਲਮਿਕੀ ਜੀ ਦੇ ਪ੍ਰਗਟ ਦਿਵਸ ਸਬੰਧੀ ਕਸਬਾ ਹਾਜੀਪੁਰ ਵਿਖੇ ਆਦਿ ਧਰਮ ਸਮਾਜ ਆਦਿਸ ਰਜਿਸਟਰਡ ਭਾਰਤ ਸ਼ਾਖਾ ਹਾਜੀਪੁਰ ਵਲੋਂ ਪ੍ਰਧਾਨ ਰਾਜੀਵ ਸ਼ਾਹੂ ਦੀ ਪ੍ਰਧਾਨਗੀ ਹੇਠ ਸ਼ੋਭਾ ਯਾਤਰਾ ਸਜਾਈ ਗਈ, ਜੋ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਸ) 'ਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਦਾ ਢੀਂਡਸਾ ਵਲੋਂ ਸਨਮਾਨ

ਟਾਂਡਾ ਉੜਮੁੜ, 25 ਅਕਤੂਬਰ (ਕੁਲਬੀਰ ਸਿੰਘ ਗੁਰਾਇਆ)-ਗ੍ਰੇਟ ਪੰਜਾਬ ਸੈਲੀਬ੍ਰੇਸ਼ਨ 'ਚ ਹੋਏ ਸਮਾਗਮ ਦੌਰਾਨ ਪਿੰਡ ਦੇਹਰੀਵਾਲ ਦੇ ਸਰਪੰਚ ਹਰਦਿਆਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਸਨਮਾਨ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕੇ ਉਨ੍ਹਾਂ ਨੇ ਹਲਕਾ ਇੰਚਾਰਜ ...

ਪੂਰੀ ਖ਼ਬਰ »

ਆਦੀਆ ਵਲੋਂ ਸ਼ਮਸ਼ਾਨਘਾਟ ਲਈ 3 ਲੱਖ ਰੁਪਏ ਦਾ ਚੈੱਕ ਭੇਟ

ਹਰਿਆਣਾ, 25 ਅਕਤੂਬਰ (ਹਰਮੇਲ ਸਿੰਘ ਖੱਖ)-ਪੰਜਾਬ 'ਚ ਕਾਂਗਰਸ ਪਾਰਟੀ ਵਲੋਂ ਉਹ ਸਾਰੇ ਕੰਮ ਕੀਤੇ ਹਨ, ਜਿਨ੍ਹਾਂ ਦਾ 2017 ਦੀਆਂ ਚੋਣਾਂ 'ਚ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਤੇ ਹੁਣ ਲੋਕ ਮੁੜ ਕਾਂਗਰਸ ਨੂੰ ਮੌਕੇ ਦੇਣ ਲਈ ਕੰਮ ਕਰ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀਆਂ ਵਲੋਂ ਦੋਆਬਾ ਸਪੋਰਟਿੰਗ ਕਲੱਬ ਖੇੜਾ ਨੂੰ 81 ਹਜ਼ਾਰ ਦੀ ਰਾਸ਼ੀ ਭੇਟ

ਮਾਹਿਲਪੁਰ, 25 ਅਕਤੂਬਰ (ਰਜਿੰਦਰ ਸਿੰਘ)-ਦੋਆਬਾ ਸਪੋਰਟਿੰਗ ਕਲੱਬ ਖੇੜਾ (ਮਾਹਿਲਪੁਰ) ਦੀ ਮੀਟਿੰਗ ਕਲੱਬ ਪ੍ਰਧਾਨ ਇਕਬਾਲ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪ੍ਰਵਾਸੀ ਭਾਰਤੀ ਬਲਵਿੰਦਰ ਸਿੰਘ ਸੰਧੂ ਤੇ ਜਸਵਿੰਦਰ ਸਿੰਘ ...

ਪੂਰੀ ਖ਼ਬਰ »

ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਵਿਖੇ 89ਵੇਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਮਿਆਣੀ, 25 ਅਕਤੂਬਰ (ਹਰਜਿੰਦਰ ਸਿੰਘ ਮੁਲਤਾਨੀ)-ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਪਿੰਡ ਕੈਰੇ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇਵਾਲਿਆਂ ਦੇ ਜਨਮ ਦਿਨ ਦੇ ਸਬੰਧ ਵਿਚ ਚੱਲ ਰਹੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਲੜੀ ਦੇ 89ਵੇਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ...

ਪੂਰੀ ਖ਼ਬਰ »

ਗੱਡੀ 'ਚ ਪੁਆਏ ਤੇਲ ਦੀ ਜਗ੍ਹਾ ਨਿਕਲਿਆ ਪਾਣੀ

ਭੰਗਾਲਾ, 25 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਮੰਝਪੁਰ ਵਿਖੇ ਇਕ ਵਿਅਕਤੀ ਵਲੋਂ ਆਪਣੀ ਗੱਡੀ 'ਚ ਭੰਗਾਲਾ ਦੇ ਨਿੱਜੀ ਪੈਟਰੋਲ ਪੰਪ ਤੋਂ ਡੀਜ਼ਲ ਪੁਆਇਆ ਗਿਆ, ਪਰ ਡੀਜ਼ਲ ਦੀ ਜਗ੍ਹਾ ਪਾਣੀ ਨਿਕਲੇ ਜਾਣ ਦਾ ਸਮਾਚਾਰ ਪ੍ਰਾਪਤ ...

ਪੂਰੀ ਖ਼ਬਰ »

ਚੋਰੀ ਦੇ ਦੋਸ਼ 'ਚ ਔਰਤ ਸਮੇਤ 5 ਨਾਮਜ਼ਦ

ਹੁਸ਼ਿਆਰਪੁਰ, 25 ਅਕਤੂਬਰ (ਬਲਜਿੰਦਰਪਾਲ ਸਿੰਘ)-ਘਰ 'ਚੋਂ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰਨ ਅਤੇ ਧਮਕੀਆਂ ਦੇਣ ਦੇ ਕਥਿਤ ਦੋਸ਼ 'ਚ ਥਾਣਾ ਬੁੱਲੋ੍ਹਵਾਲ ਦੀ ਪੁਲਿਸ ਨੇ 1 ਔਰਤ ਸਮੇਤ 5 ਦੋੋਸ਼ੀਆਂ ਨੂੰ ਨਾਮਜਦ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪਿੰਡ ਪਿਆਲਾ ਦੇ ਵਾਸੀ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਡੇਂਗੂ ਦੇ 17 ਨਵੇਂ ਮਰੀਜ਼ਾਂ ਦੀ ਪੁਸ਼ਟੀ

ਹੁਸ਼ਿਆਰਪੁਰ, 25 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ ਡੇਂਗੂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ: ਪਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਡੇਂਗੂ ਦੇ 54 ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਣ ਉਪਰੰਤ 17 ਨਵੇਂ ਕੇਸਾਂ ਦੀ ...

ਪੂਰੀ ਖ਼ਬਰ »

ਜ਼ਹਿਰੀਲੀ ਚੀਜ਼ ਖਾਣ ਨਾਲ ਮੱਝ ਦੀ ਮੌਤ

ਭੰਗਾਲਾ, 25 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਬੀਤੇ ਦਿਨੀਂ ਗ਼ਰੀਬ ਪਰਿਵਾਰ ਨਾਲ ਸਬੰਧਿਤ ਸਰਬਜੀਤ ਸਿੰਘ ਸੱਬਾ ਪੁੱਤਰ ਨਿਰਮਲ ਸਿੰਘ ਨਿੱਬੀ ਵਾਸੀ ਪੁਰਾਣਾ ਭੰਗਾਲਾ ਦੀ ਮੱਝ ਵਲੋਂ ਕੋਈ ਜ਼ਹਿਰੀਲੀ ਚੀਜ਼ ਖਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਠੇਕੇ ਤੋਂ ਸ਼ਰਾਬ ਚੋਰੀ, ਮਾਮਲਾ ਦਰਜ਼

ਹੁਸ਼ਿਆਰਪੁਰ, 25 ਅਕਤੂਬਰ (ਬਲਜਿੰਦਰਪਾਲ ਸਿੰਘ)-ਅਣਪਛਾਤੇ ਚੋਰਾਂ ਨੇ ਇਕ ਸ਼ਰਾਬ ਦੇ ਠੇਕੇ 'ਚੋੋਂ ਤਿੰਨ ਪੇਟੀਆਂ ਸ਼ਰਾਬ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਪਿੰਡ ਰੰਧਾਵਾ ਬਰੋਟਾ ਸਥਿਤ ਸ਼ਰਾਬ ਦੇ ਠੇਕੇ 'ਤੇ ਕੰਮ ਕਰਦੇ ਕਰਮਚਾਰੀ ਹਰਦੀਪ ...

ਪੂਰੀ ਖ਼ਬਰ »

ਬਾਬਾ ਨਿਰਮਲ ਸਿੰਘ ਚੱਕ ਸਿੰਘਾ ਦੀ ਬਰਸੀ ਮਨਾਈ

ਗੜ੍ਹਸ਼ੰਕਰ, 25 ਅਕਤੂਬਰ (ਧਾਲੀਵਾਲ)-ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ, ਪਾਤਸ਼ਾਹੀ ਨੌਵੀਂ ਚੱਕ ਸਿੰਘਾ ਚੱਕ ਹਾਜੀਪੁਰ ਵਿਖੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਨਿਰਮਲ ਸਿੰਘ ਚੱਕ ਸਿੰਘਾ ਦੀ ਬਰਸੀ ਮਨਾਈ ਗਈ | ਮਾਤਾ ਸੁਰਿੰਦਰ ਕੌਰ ਤੇ ਗੁਰੂ ਘਰ ਦੇ ...

ਪੂਰੀ ਖ਼ਬਰ »

'ਆਜ਼ਾਦੀ ਕਾ ਅੰਮਿ੍ਤ ਮਹਾਂ-ਉਤਸਵ' ਤਹਿਤ ਪ੍ਰੋਗਰਾਮ ਕਰਵਾਇਆ

ਬੁੱਲ੍ਹੋਵਾਲ 25 ਅਕਤੂਬਰ (ਲੁਗਾਣਾ) ਚੀਫ਼ ਖਾਲਸਾ ਦੀਵਾਨ ਸ੍ਰੀ ਅੰਮਿ੍ਤਸਰ ਸਾਹਿਬ ਅਧੀਨ ਚਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨੰਦਾਚÏਰ ਵਿਖੇ ਸੀ. ਬੀ. ਐੱਸ. ਈ. ਨਵੀ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 'ਆਜ਼ਾਦੀ ਕਾ ਅੰਮਿ੍ਤ ਮਹਾਂ-ਉਤਸਵ' ਪ੍ਰੋਗਰਾਮ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ ਇਕ ਕਾਬੂ

ਹੁਸ਼ਿਆਰਪੁਰ, 25 ਅਕਤੂਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੇ ਪਦਾਰਥ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਲਾਇਬ੍ਰੇਰੀ ਦੇ ਨੇੜੇ ਇਕ ਮੋਟਰਸਾਈਕਲ ਬਿਨਾਂ ਨੰਬਰੀ ਨੂੰ ਰੋਕ ਕੇ ਮੋਟਰਸਾਈਕਲ ਚਾਲਕ ਦੀ ਤਲਾਸ਼ੀ ਲਈ ...

ਪੂਰੀ ਖ਼ਬਰ »

ਚੱਬੇਵਾਲ ਸੁਪਰ ਲੀਗ ਅੰਡਰ-14 ਦੇ ਚਾਰ ਮੈਚ ਕਰਵਾਏ

ਚੱਬੇਵਾਲ, 25 ਅਕਤੂਬਰ (ਥਿਆੜਾ)-ਚੱਬੇਵਾਲ ਸੁਪਰ ਲੀਗ ਪ©ਬੰਧਕ ਕਮੇਟੀ ਚੱਬੇਵਾਲ ਵਲੋਂ ਗ੍ਰਾਂਮ ਪੰਚਾਇਤ, ਸੱਤਲੁਜ ਫੁੱਟਬਾਲ ਕਲੱਬ ਬਿਛੋਹੀ, ਜੀ. ਐੱਨ. ਏ. ਐਕਸਲ ਪ©ਾ. ਲਿਮਿ., ਫੋਰਟੈਲ ਕੈਨੇਡਾ, ਬੀ. ਐੱਸ.-15 ਸਪੋਰਟਸ ਚੱਬੇਵਾਲ, ਸੰਧੂ ਫਾਰਮ ਮਹਿਨਾ, ਰਣਦੇਵ ਇੰਟ. ...

ਪੂਰੀ ਖ਼ਬਰ »

ਜੂਆ ਖੇਡਦੇ ਤਿੰਨ ਕਾਬੂ

ਹੁਸ਼ਿਆਰਪੁਰ, 25 ਅਕਤੂਬਰ (ਹਰਪ੍ਰੀਤ ਕੌਰ)-ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ ਜੂਆ ਖੇਡਦੇ ਕਾਬੂ ਕੀਤਾ ਹੈ | ਸਿਟੀ ਪੁਲਿਸ ਨੇ ਜਗਤਪੁਰਾ ਮੁਹੱਲੇ 'ਚੋਂ ਇਕ ਵਿਅਕਤੀ ਨੂੰ ਦੜਾ ਸੱਟਾ ਲਗਾਉਂਦੇ ਗਿ੍ਫ਼ਤਾਰ ਕੀਤਾ | ਇਸ ਦੀ ਪਛਾਣ ਗਗਨ ਵਾਸੀ ਮੁਹੱਲਾ ...

ਪੂਰੀ ਖ਼ਬਰ »

ਫੇਲ੍ਹ ਹੋ ਚੁੱਕੀ ਕਾਂਗਰਸ ਸਰਕਾਰ ਨੂੰ ਲੋਕ ਸੱਤਾ ਤੋਂ ਲਾਂਭੇ ਕਰਨਗੇ- ਪਰਹਾਰ

ਹੁਸ਼ਿਆਰਪੁਰ, 25 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਪਿੰਡ ਆਦਮਵਾਲ ਵਿਖੇ ਬਸਪਾ-ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਸਰਕਲ ਪ੍ਰਧਾਨ ਜਗਤਾਰ ਸਿੰਘ ਸੈਣੀ ਤੇ ਸੁਮਿੱਤਰ ਸਿੰਘ ਸੀਕਰੀ ਜਨਰਲ ਸਕੱਤਰ ਬਸਪਾ ਪੰਜਾਬ ਦੀ ਅਗਵਾਈ 'ਚ ਹੋਈ, ਜਿਸ 'ਚ ਵਿਸ਼ੇਸ਼ ਤੌਰ 'ਤੇ ਬਸਪਾ-ਅਕਾਲੀ ...

ਪੂਰੀ ਖ਼ਬਰ »

'ਆਪ' ਦੀ ਮੀਟਿੰਗ ਹੋਈ

ਭੰਗਾਲਾ, 25 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਪ੍ਰਤੀ ਪਿਆਰ ਤੇ ਯਕੀਨ ਸਿੱਧ ਕਰਦਾ ਹੈ ਕਿ ਹੁਣ ਭਾਜਪਾ, ਅਕਾਲੀ ਦਲ ਤੇ ਕਾਂਗਰਸ ਪਾਰਟੀਆਂ ਮਿਲ ਕੇ ਵੀ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਸਰਕਾਰ ਬਣਾਉਣ ਤੋਂ ਨਹੀਂ ਰੋਕ ...

ਪੂਰੀ ਖ਼ਬਰ »

ਕਲਸ਼ ਯਾਤਰਾ 'ਚ ਭਾਕਿਯੂ ਕਾਦੀਆ ਵਲੋਂ ਸ਼ਮੂਲੀਅਤ

ਹੁਸ਼ਿਆਰਪੁਰ, 25 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਲਖੀਮਪੁਰ ਖੀਰੀ ਘਟਨਾ 'ਚ ਮਾਰੇ ਗਏ ਕਿਸਾਨਾਂ ਦੀਆਂ ਅਸਥੀਆਂ ਦੀ ਦੂਜੇ ਦਿਨ ਦੀ ਕਲਸ਼ ਯਾਤਰਾ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਫਗਵਾੜਾ ਤੋਂ ਲਾਡੋਵਾਲ ਟੋਲ ਹੁੰਦੀ ਹੋਈ ਵਾਇਆ ਨਵਾਂ ਸ਼ਹਿਰ ਤੋਂ ਸ੍ਰੀ ਕੀਰਤਪੁਰ ...

ਪੂਰੀ ਖ਼ਬਰ »

ਪੰਜਾਬ ਦਾ ਅੱਧਾ ਹਿੱਸਾ ਬੀ. ਐੱਸ. ਐਫ. ਦੇ ਅਧੀਨ ਕਰਨਾ ਮੰਦਭਾਗਾ - ਪ੍ਰੋਫ਼ੈਸਰ ਮੁਲਤਾਨੀ

ਨੰਗਲ ਬਿਹਾਲਾਂ, 25 ਅਕਤੂਬਰ (ਵਿਨੋਦ ਮਹਾਜਨ)- ਕੇਂਦਰ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਉੱਪਰ ਡਾਕੇ ਨਹੀਂ ਮਾਰਨੇ ਚਾਹੀਦੇ | ਹਰ ਰਾਜ ਦੀ ਆਪਣੀ ਪੁਲਿਸ ਹੁੰਦੀ ਹੈ ਅਤੇ ਉਸ ਰਾਜ ਦੀ ਕਾਨੂੰਨ ਵਿਵਸਥਾ ਅਤੇ ਸ਼ਾਂਤੀ ਬਣਾਈ ਰੱਖਣਾ ਉਸ ਪੁਲਿਸ ਦਾ ਕੰਮ ਹੁੰਦਾ ਹੈ | ਪੰਜਾਬ ...

ਪੂਰੀ ਖ਼ਬਰ »

ਪਿੱਪਲਾਂਵਾਲਾ ਸਕੂਲ 'ਚ ਲੜਕੀਆਂ ਦਾ ਸਸ਼ਕਤੀਕਰਨ ਕੈਂਪ ਸਮਾਪਤ

ਹੁਸ਼ਿਆਰਪੁਰ, 25 ਅਕਤੂਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਸੀਨੀ. ਸੈਕੰ. ਸਕੂਲ ਪਿੱਪਲਾਂਵਾਲਾ ਵਿਖੇ 'ਸਹਿਯੋਗ' ਟਰੱਸਟ ਬਜਵਾੜਾ ਵਲੋਂ ਨਾਜ਼ ਫਾਉਂਡੇਸ਼ਨ (ਇੰਡੀਆ) ਨਵੀਂ ਦਿੱਲੀ ਦੀ ਮਦਦ ਨਾਲ ਪੰਜ ਦਿਨ ਦਾ ਲੜਕੀਆਂ ਦਾ ਕੈਂਪ ਪਿ੍ੰਸੀਪਲ ਹਰਜਿੰਦਰ ਕÏਰ ਦੀ ਅਗਵਾਈ 'ਚ ...

ਪੂਰੀ ਖ਼ਬਰ »

ਆਰੀਆ ਸਮਾਜ ਤੇ ਸਕੂਲ ਕਮੇਟੀ ਦੀ ਚੋਣ ਹੋਈ

ਦਸੂਹਾ 25 ਅਕਤੂਬਰ (ਕੌਸ਼ਲ)-ਐੱਸ. ਬੀ. ਐੱਨ. ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਲਮੀਨ ਪੰਡੋਰੀ ਵਿਖੇ ਆਰੀਆ ਸਮਾਜ ਲਮੀਨ ਪੰਡੋਰੀ ਦੇ ਪ੍ਰਧਾਨ ਦੀ ਚੋਣ ਹੋਈ | ਇਸ ਪਿ੍ੰਸੀਪਲ ਚੈਨ ਸਿੰਘ ਨੇ ਮਨੋਜ ਕੁਮਾਰ ਦੇ ਨਾਂਅ ਨੂੰ ਪੇਸ਼ ਕੀਤਾ, ਜਿਸ ਦਾ ਸਾਰੇ ਮੈਂਬਰਾਂ ਨੇ ਸਮਰਥਨ ਕੀਤਾ ਤੇ ਮਨੋਜ ਕੁਮਾਰ ਨੂੰ ਸਰਬਸੰਮਤੀ ਨਾਲ ਆਰੀਆ ਸਮਾਜ ਦਾ ਪ੍ਰਧਾਨ ਚੁਣਿਆ | ਇਸ ਦੇ ਨਾਲ ਹੀ ਸਕੂਲ ਮੈਨੇਜਿੰਗ ਕਮੇਟੀ ਦੀ ਵੀ ਚੋਣ ਕੀਤੀ ਗਈ, ਜਿਸ ਵਿਚ ਰੂਪ ਲਾਲ ਦੇ ਨਾਮ ਨੂੰ ਪ੍ਰਧਾਨ ਦੇ ਅਹੁਦੇ ਲਈ ਦਲਜੀਤ ਸਿੰਘ ਨੇ ਪੇਸ਼ ਕੀਤਾ, ਜਿਸ ਦਾ ਸਾਰੇ ਮੈਂਬਰਾਂ ਨੇ ਸਮਰਥਨ ਕਰਦਿਆਂ ਉਨ੍ਹਾਂ ਨੂੰ ਪ੍ਰਧਾਨ ਚੁਣਿਆ | ਆਰੀਆ ਸਮਾਜ ਦਸੂਹਾ ਦੇ ਮੀਤ ਪ੍ਰਧਾਨ ਪਿ੍ੰਸੀਪਲ ਸਵਤੰਤਰ ਕੁਮਾਰ ਚੋਪੜਾ ਨੇ ਮੈਨੇਜਰ ਦੇ ਅਹੁਦੇ ਲਈ ਰਾਕੇਸ਼ ਬੱਸੀ ਦਾ ਨਾਮ ਪੇਸ਼ ਕੀਤਾ | ਇਸ ਤੇ ਪਿ੍ੰਸੀਪਲ ਜੇ.ਪੀ. ਚੌਹਾਨ ਤੇ ਹੋਰ ਮੈਂਬਰਾਂ ਨੇ ਸਰਬ ਸੰਮਤੀ ਨਾਲ ਰਾਕੇਸ਼ ਬੱਸੀ ਨੂੰ ਮੈਨੇਜਰ ਬਣਾਇਆ | ਸਕੱਤਰ ਦੇ ਅਹੁਦੇ ਲਈ ਰੂਪ ਲਾਲ ਦੇ ਨਾਮ ਨੂੰ ਰਾਕੇਸ਼ ਬੱਸੀ ਨੇ ਪੇਸ਼ ਕੀਤਾ, ਜਿਸ ਨੂੰ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਸਵੀਕਾਰ ਕੀਤਾ | ਇਸ ਮੌਕੇ ਸਕੂਲ ਡਾਇਰੈਕਟਰ ਚੈਨ ਸਿੰਘ, ਮੰਗਤ ਰਾਮ, ਪਿ੍ੰਸੀਪਲ ਰਾਜੇਸ਼ ਗੁਪਤਾ, ਠਾਕੁਰ ਹਰੀਪਾਲ ਸਿੰਘ ਸਮੂਹ ਨਵੀਂ ਬਣੀ ਕਮੇਟੀ ਨੂੰ ਵਧਾਈ ਦਿੱਤੀ |

ਖ਼ਬਰ ਸ਼ੇਅਰ ਕਰੋ

 

ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਪਲਾਹੜ ਸਕੂਲ ਦੇ ਵਿਦਿਆਰਥੀਆਂ ਦਾ ਦਬਦਬਾ

ਰਾਮਗੜ੍ਹ ਸੀਕਰੀ, 25 ਅਕਤੂਬਰ (ਕਟੋਚ)-ਸਵੀਪ ਮੁਹਿੰਮ ਅਧੀਨ ਸਿੱਖਿਆ ਵਿਭਾਗ ਵਲੋਂ ਕਰਵਾਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਸਰਕਾਰੀ ਸੀ. ਸੈਕੰਡਰੀ (ਸਮਾਰਟ) ਸਕੂਲ ਪਲਾਹੜ ਦੀਆਂ ਵਿਦਿਆਰਥਣਾਂ ਨੇ ਸ਼ਲਾਘਾਯੋਗ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ ਵਿਚ ਆਪਣੀ ਮੌਜੂਦਗੀ ...

ਪੂਰੀ ਖ਼ਬਰ »

ਘਰ-ਘਰ ਜਾ ਕੇ ਤਪਦਿਕ ਦੀ ਬਿਮਾਰੀ ਸੰਬੰਧੀ ਕੀਤਾ ਸਰਵੇ

ਪੱਸੀ ਕੰਢੀ, 25 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)- ਜ਼ਿਲ੍ਹਾ ਤਪਦਿਕ ਅਫ਼ਸਰ ਡਾ. ਸ਼ਕਤੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ. ਐੱਸ.ਪੀ.ਸਿੰਘ ਸੀਨੀਅਰ ਮੈਡੀਕਲ ਅਫ਼ਸਰ ਪੀ.ਐੱਚ.ਸੀ ਮੰਡ ਭੰਡੇਰ ਦੀ ਅਗਵਾਈ ਅਤੇ ਮਾਨ ਸਿੰਘ ਐੱਸ.ਟੀ.ਐੱਸ. ਦੀ ਦੇਖ-ਰੇਖ ਵਿਚ ...

ਪੂਰੀ ਖ਼ਬਰ »

ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਲੈ ਕੇ ਪੰਜਾਬ ਸਰਕਾਰ ਗੰਭੀਰ-ਅਰੋੜਾ

ਹੁਸ਼ਿਆਰਪੁਰ, 25 ਅਕਤੂਬਰ (ਬਲਜਿੰਦਰਪਾਲ ਸਿੰਘ)-ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਰਿਕਾਰਡ ਤੋੜ ਵਿਕਾਸ ਦੇ ਕੰਮ ਕਰਵਾਏ ਹਨ ਅਤੇ ਹਰ ਖੇਤਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਚਿੱਤ ਯਤਨ ਕੀਤੇ ਹਨ | ਉਹ ਪਿੰਡ ਕਿਲ੍ਹਾ ਬਰੂਨ ਵਿਚ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ

ਭੰਗਾਲਾ, 25 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)- ਪਿੰਡ ਤੱਲੂਵਾਲ ਵਿਖੇ ਆਮ ਆਦਮੀ ਪਾਰਟੀ ਮੁਕੇਰੀਆਂ ਦੀ ਇੱਕ ਮੀਟਿੰਗ ਹੋਈ | ਮੀਟਿੰਗ ਵਿਚ ਬੋਲਦਿਆਂ ਪਿੰਡ ਦੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਹ ਇਸ ਵਾਰ ਆਮ ਆਦਮੀ ਪਾਰਟੀ ਦਾ ਸਾਥ ਦੇਣਗੇ ਕਿਉਂਕਿ ਰਿਵਾਇਤੀ ...

ਪੂਰੀ ਖ਼ਬਰ »

ਲੇਬਰ ਪਾਰਟੀ ਨੇ ਪਟਾਕਿਆਂ 'ਤੇ ਪਾਬੰਦੀ ਲਗਾਉਣ ਲਈ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਗੜ੍ਹਸ਼ੰਕਰ, 25 ਅਕਤੂਬਰ (ਧਾਲੀਵਾਲ)- ਵਧ ਰਹੇ ਪ੍ਰਦੂਸ਼ਣ, ਕੁਦਰਤੀ ਸਰੋਤਾਂ ਦੀ ਸਰਕਾਰ ਵਲੋਂ ਕਰਵਾਈ ਜਾ ਰਹੀ ਤਬਾਹੀ, ਪੰਛੀਆਂ ਤੇ ਜਾਨਵਰਾਂ ਲਈ ਪੈਦਾ ਕੀਤੀਆਂ ਦਾ ਰਹੀਆਂ ਮੁਸ਼ਕਿਲਾਂ, ਦੇਸ਼ ਵਿਚ ਵੱਧ ਰਹੀਆਂ ਕੈਂਸਰ, ਦਮਾ, ਚਮੜੀ ਰੋਗਾਂ ਦੀਆਂ ਬਿਮਾਰੀਆਂ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX