ਤਾਜਾ ਖ਼ਬਰਾਂ


ਸਕੂਲ ਤੋਂ ਆ ਰਹੇ ਇਕ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
. . .  0 minutes ago
ਮਾਹਿਲਪੁਰ, 6 ਫਰਵਰੀ (ਰਜਿੰਦਰ ਸਿੰਘ)- ਅੱਜ ਸਵੇਰੇ 9 ਵਜੇ ਦੇ ਕਰੀਬ ਮਾਹਿਲਪੁਰ- ਗੜ੍ਹਸ਼ੰਕਰ ਰੋਡ ’ਤੇ ਪਿੰਡ ਬੱਡੋਆਣ ਸੁਰਦੁੱਲਾਪੁਰ ਮੋੜ ’ਤੇ ਪਿੰਡ ਦੋਹਲਰੋਂ ਵਿਖੇ ਸਕੂਲ ਪੜ੍ਹਨ ਲਈ ਮੋਟਰ ਸਾਈਕਲ ’ਤੇ ਆ ਰਹੇ 16 ਸਾਲਾ ਦੇ ਕਰੀਬ ਨੌਜਵਾਨ ਦੀ ਭਾਰ ਢੋਹਣ ਵਾਲੀ ਇਕ ਗੱਡੀ ਨਾਲ ਟੱਕਰ ਹੋਣ ’ਤੇ ਮੌਤ ਹੋ ਗਈ। ਥਾਣਾ ਮਾਹਿਲਪੁਰ...
ਭਾਰਤ ਤੁਰਕੀ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ- ਪ੍ਰਧਾਨ ਮੰਤਰੀ ਮੋਦੀ
. . .  16 minutes ago
ਨਵੀਂ ਦਿੱਲੀ, 6 ਫਰਵਰੀ- ਤੁਰਕੀ ਵਿਚ ਭੂਚਾਲ ਕਾਰਨ ਹੋਏ ਜਾਨੀ ਮਾਲੀ ਨੁਕਸਾਨ ਸੰਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜਤਾਉਂਦਿਆਂ ਕਿਹਾ ਕਿ ਤੁਰਕੀ ਵਿਚ ਭੂਚਾਲ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ਤੋਂ ਦੁੱਖੀ ਹਾਂ। ਦੁੱਖੀ ਪਰਿਵਾਰਾਂ ਨਾਲ ਮੇਰੀ ਸੰਵੇਦਨਾ, ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਭਾਰਤ ਤੁਰਕੀ ਦੇ...
ਸੁਪਰੀਮ ਕੋਰਟ ਦੇ ਨਵੇਂ ਜੱਜਾਂ ਨੇ ਚੁੱਕੀ ਅਹੁਦੇ ਦੀ ਸਹੁੰ
. . .  38 minutes ago
ਨਵੀਂ ਦਿੱਲੀ, 6 ਫਰਵਰੀ- ਚੀਫ਼ ਜਸਟਿਸ ਆਫ਼ ਇੰਡੀਆ ਡੀ.ਵਾਈ. ਚੰਦਰਚੂੜ ਨੇ ਅੱਜ ਜਸਟਿਸ ਪੰਕਜ ਮਿਥਲ, ਜਸਟਿਸ ਸੰਜੇ ਕਰੋਲ, ਜਸਟਿਸ ਸੰਜੇ ਕੁਮਾਰ, ਜਸਟਿਸ ਅਹਿਸਾਨੁਦੀਨ ਅਮਾਨੁੱਲਾ ਅਤੇ ਜਸਟਿਸ ਮਨੋਜ ਮਿਸ਼ਰਾ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ...
ਏਅਰ ਵਿਸਤਾਰਾ ਨੇ ਅਦਾ ਕੀਤਾ 70 ਲੱਖ ਰੁਪਏ ਦਾ ਜੁਰਮਾਨਾ- ਡੀ.ਜੀ.ਸੀ.ਏ
. . .  40 minutes ago
ਨਵੀਂ ਦਿੱਲੀ, 6 ਫਰਵਰੀ- ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ ਨੇ ਜਾਣਕਾਰੀ ਦਿੱਤੀ ਕਿ ਦੇਸ਼ ਦੇ ਉੱਤਰ-ਪੂਰਬ ਦੇ ਹੇਠਲੇ ਖ਼ੇਤਰਾਂ ਲਈ ਘੱਟੋ-ਘੱਟ ਲਾਜ਼ਮੀ ਉਡਾਣਾਂ ਦਾ ਸੰਚਾਲਨ ਨਾ ਕਰਨ ਲਈ ਏਅਰ ਵਿਸਤਾਰਾ ’ਤੇ ਜੋ ਪਿਛਲੇ ਸਾਲ ਅਕਤੂਬਰ ਵਿਚ 70 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ, ਏਅਰਲਾਈਨ....
ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
. . .  50 minutes ago
ਨਵੀਂ ਦਿੱਲੀ, 6 ਫਰਵਰੀ- ਅਡਾਨੀ ਮੁੱਦੇ ’ਤੇ ਜੇ.ਪੀ.ਸੀ. (ਸੰਯੁਕਤ ਸੰਸਦੀ ਕਮੇਟੀ) ਦੀ ਜਾਂਚ ਲਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਮੰਗ ਦੇ ਵਿਚਕਾਰ ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ...
ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ
. . .  54 minutes ago
ਨਵੀਂ ਦਿੱਲੀ, 6 ਫਰਵਰੀ- ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਤੁਰਕੀ ਭੂਚਾਲ : ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ
. . .  57 minutes ago
ਅੰਕਾਰਾ, 6 ਫਰਵਰੀ- ਏ. ਐਫ਼. ਪੀ ਅਨੁਸਾਰ ਤੁਰਕੀ ਅਤੇ ਸੀਰੀਆ ਵਿਚ ਅੱਜ ਆਏ ਭੂਚਾਲ ਵਿਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਹ ਭੂਚਾਲ ਉਦੋਂ ਆਇਆ ਜਦੋਂ ਬਹੁਤੇ ਲੋਕ ਸੁੱਤੇ...
ਸੰਸਦ ਦੇ ਦੋਵਾਂ ਸਦਨਾਂ ਵਿਚ ਅਡਾਨੀ ਘੁਟਾਲੇ 'ਤੇ ਮੁਲਤਵੀ ਮਤਾ ਮੰਗਣਗੀਆਂ ਵਿਰੋਧੀ ਪਾਰਟੀਆਂ
. . .  about 1 hour ago
ਨਵੀਂ ਦਿੱਲੀ, 6 ਫਰਵਰੀ-ਸੂਤਰਾਂ ਅਨੁਸਾਰ ਵਿਰੋਧੀ ਪਾਰਟੀਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਸੰਸਦ ਦੇ ਦੋਵਾਂ ਸਦਨਾਂ ਵਿਚ ਮੁਲਤਵੀ ਮਤਾ ਮੰਗਣਗੀਆਂ। ਅਡਾਨੀ ਘੁਟਾਲੇ ਤੋਂ ਇਲਾਵਾ ਕੋਈ ਕੰਮ...
ਅਡਾਨੀ ਸਮੂਹ ਦੇ ਮੁੱਦੇ 'ਤੇ ਸੰਯੁਕਤ ਸੰਸਦੀ ਕਮੇਟੀ ਦੀ ਮੰਗ ਕਰਦੇ ਹੋਏ ਸੰਸਦ ਕੰਪਲੈਕਸ 'ਚ ਇਕੱਠੇ ਹੋਏ ਵਿਰੋਧੀ ਧਿਰ ਦੇ ਸੰਸਦ ਮੈਂਬਰ
. . .  about 1 hour ago
ਨਵੀਂ ਦਿੱਲੀ, 6 ਫਰਵਰੀ-ਵਿਰੋਧੀ ਧਿਰ ਦੇ ਸੰਸਦ ਮੈਂਬਰ ਅਡਾਨੀ ਸਮੂਹ ਦੇ ਮੁੱਦੇ 'ਤੇ ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ.) ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਦੇ ਹੋਏ ਸੰਸਦ ਕੰਪਲੈਕਸ 'ਤੇ ਗਾਂਧੀ ਦੇ ਬੁੱਤ ਦੇ ਸਾਹਮਣੇ ਵਿਰੋਧ ਵਿਚ...
ਦਿੱਲੀ 'ਚ ਹਵਾ ਦੀ ਗੁਣਵੱਤਾ ਖ਼ਰਾਬ ਸ਼੍ਰੇਣੀ 'ਚ
. . .  about 1 hour ago
ਨਵੀਂ ਦਿੱਲੀ, 6 ਫਰਵਰੀ- ਦਿੱਲੀ ਦੀ ਹਵਾ ਦੀ ਗੁਣਵੱਤਾ ਅੱਜ ਸਵੇਰੇ ਏਅਰ ਕੁਆਲਿਟੀ ਇੰਡੈਕਸ (ਏ.ਕਿਆਊ.ਆਈ.) 218 ਦੇ ਨਾਲ ਖਰਾਬ ਸ਼੍ਰੇਣੀ ਵਿਚ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ
. . .  about 1 hour ago
ਅੰਮ੍ਰਿਤਸਰ, 6 ਫ਼ਰਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁਜੇ। ਉਨਾਂ ਸ਼ਰਧਾ ਸਹਿਤ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ...
ਅਡਾਨੀ ਦਾ ਮੁੱਦਾ ਸੰਸਦ 'ਚ ਉਠਾਵਾਂਗੇ-ਖੜਗੇ
. . .  about 2 hours ago
ਨਵੀਂ ਦਿੱਲੀ, 6 ਫਰਵਰੀ-ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਅਡਾਨੀ ਦਾ ਮੁੱਦਾ ਸੰਸਦ 'ਚ ਉਠਾਵਾਂਗੇ। ਸਰਕਾਰ ਇੰਨੇ ਵੱਡੇ ਮੁੱਦੇ 'ਤੇ ਚੁੱਪ ਹੈ, ਖ਼ਾਸ ਤੌਰ 'ਤੇ ਪ੍ਰਧਾਨ ਮੰਤਰੀ...
ਤੁਰਕੀ 'ਚ ਭੂਚਾਲ ਕਾਰਨ 5 ਲੋਕਾਂ ਦੀ ਮੌਤ, 16 ਇਮਾਰਤਾਂ ਢਹਿ-ਢੇਰੀ-ਸਨਲੀਉਰਫਾ ਦੇ ਮੇਅਰ
. . .  about 2 hours ago
ਅੰਕਾਰਾ, 6 ਫਰਵਰੀ-ਸਨਲੀਉਰਫਾ ਦੇ ਮੇਅਰ ਨੇ ਦੱਸਿਆ ਕਿ ਕਿ ਤੁਰਕੀ 'ਚ ਭੂਚਾਲ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ ਤੇ 16 ਇਮਾਰਤਾਂ ਢਹਿ-ਢੇਰੀ ਹੋ ਗਈਆਂ...
ਭਾਰਤੀ ਸੰਗੀਤਕਾਰ ਰਿੱਕੀ ਕੇਜ ਨੇ ਜਿੱਤਿਆ ਤੀਜਾ ਗ੍ਰੈਮੀ ਪੁਰਸਕਾਰ
. . .  about 1 hour ago
ਲਾਸ ਏਂਜਲਸ, 6 ਫਰਵਰੀ-ਭਾਰਤੀ ਸੰਗੀਤਕਾਰ ਰਿੱਕੀ ਕੇਜ ਨੇ ਆਪਣੀ 'ਡਿਵਾਈਨ ਟਾਈਡਜ਼' ਐਲਬਮ ਲਈ ਤੀਜਾ ਗ੍ਰੈਮੀ ਪੁਰਸਕਾਰ ਜਿੱਤਿਆ ਹੈ, ਜਿਸ ਨੂੰ ਸਰਬੋਤਮ ਇਮਰਸਿਵ ਆਡੀਓ ਐਲਬਮ ਸ਼੍ਰੇਣੀ ਵਿਚ ਨਾਮਜ਼ਦ ਕੀਤਾ ਗਿਆ ਸੀ। ਰਿਕੀ ਕੇਜ ਨੇ ਟਵੀਟ ਕੀਤਾ, "ਹੁਣੇ ਹੁਣੇ ਮੈਂ ਤੀਜਾ ਗ੍ਰੈਮੀ ਅਵਾਰਡ ਜਿੱਤਿਆ ਹੈ। ਮੈਂ ਇਹ ਪੁਰਸਕਾਰ ਭਾਰਤ ਨੂੰ ਸਮਰਪਿਤ...
ਚੀਨ ਨਾਲ ਸਰਹੱਦੀ ਸਥਿਤੀ 'ਤੇ ਚਰਚਾ ਲਈ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਦਿੱਤਾ ਮੁਲਤਵੀ ਪ੍ਰਸਤਾਵ ਦਾ ਨੋਟਿਸ
. . .  about 2 hours ago
ਨਵੀਂ ਦਿੱਲੀ, 6 ਫਰਵਰੀ-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਚੀਨ ਨਾਲ ਸਰਹੱਦੀ ਸਥਿਤੀ 'ਤੇ ਚਰਚਾ ਕਰਨ ਲਈ ਲੋਕ ਸਭਾ 'ਚ ਮੁਲਤਵੀ ਪ੍ਰਸਤਾਵ ਦਾ ਨੋਟਿਸ...
ਸੁਦਰਸ਼ਨ ਪਟਨਾਇਕ ਨੇ ਰੇਤ ਕਲਾ ਨਾਲ ਲਤਾ ਮੰਗੇਸ਼ਕਰ ਨੂੰ ਪਹਿਲੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ
. . .  about 3 hours ago
ਪੁਰੀ, 6 ਫਰਵਰੀ (ਉੜੀਸ਼ਾ)-ਮਸ਼ਹੂਰ ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਬਾਲੀਵੁੱਡ ਦੀ ਸਦਾਬਹਾਰ ਸੰਗੀਤ ਮਹਾਰਾਣੀ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੀ ਪਹਿਲੀ ਬਰਸੀ 'ਤੇ ਆਪਣੀ ਕਲਾ ਰਾਹੀਂ ਸ਼ਰਧਾਂਜਲੀ ਭੇਟ...
ਐਲੋਨ ਮਸਕ ਨੇ ਪਿਛਲੇ ਤਿੰਨ ਮਹੀਨਿਆਂ ਨੂੰ "ਬਹੁਤ ਸਖ਼ਤ" ਕਿਹਾ, "ਟਵਿੱਟਰ ਨੂੰ ਦੀਵਾਲੀਆਪਨ ਤੋਂ ਬਚਾਉਣਾ ਪਿਆ"
. . .  about 3 hours ago
ਵਾਸ਼ਿੰਗਟਨ (ਅਮਰੀਕਾ), 6 ਫਰਵਰੀ -ਟਵਿੱਟਰ ਅਤੇ ਟੇਸਲਾ ਦੇ ਸੀ.ਈ.ਓ. ਐਲੋਨ ਮਸਕ ਨੇ ਕਿਹਾ ਕਿ ਪਿਛਲੇ ਤਿੰਨ ਮਹੀਨੇ "ਬਹੁਤ ਮੁਸ਼ਕਲ" ਰਹੇ ਹਨ ਕਿਉਂਕਿ ਉਨ੍ਹਾਂ ਨੂੰ ਟੇਸਲਾ ਅਤੇ ਸਪੇਸਐਕਸ ਵਿਚ ਆਪਣੇ ਫਰਜ਼ਾਂ...
ਤੁਰਕੀ 'ਚ 7.8 ਤੀਬਰਤਾ ਨਾਲ ਆਇਆ ਭੂਚਾਲ
. . .  about 3 hours ago
ਨਵੀਂ ਦਿੱਲੀ, 6 ਫਰਵਰੀ- ਏ.ਐਫ.ਪੀ. ਨਿਊਜ਼ ਏਜੰਸੀ ਅਨੁਸਾਰ ਅਮਰੀਕੀ ਭੂ-ਵਿਗਿਆਨ ਸੇਵਾ ਨੇ ਕਿਹਾ ਕਿ ਦੱਖਣੀ-ਪੂਰਬੀ ਤੁਰਕੀ ਦੇ ਗਾਜ਼ੀਅਨਟੇਪ ਨੇੜੇ 7.8 ਤੀਬਰਤਾ ਦਾ ਭੂਚਾਲ ਆਇਆ। ਤੁਰਕੀ ਦੇ ਅਧਿਕਾਰੀਆਂ...
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਅਹਿਮਦਾਬਾਦ, ਗੁਜਰਾਤ : ਹਿਲੇਰੀ ਕਲਿੰਟਨ ਨੇ ਸਵੈ-ਰੁਜ਼ਗਾਰ ਮਹਿਲਾ ਐਸੋਸੀਏਸ਼ਨ ਦੁਆਰਾ ਇਕ ਸਮਾਗਮ ਵਿਚ ਕੀਤੀ ਸ਼ਿਰਕਤ
. . .  1 day ago
ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ ਸਜਾਇਆ
. . .  1 day ago
ਅੰਮ੍ਰਿਤਸਰ, 5 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ ...
ਰਾਮ ਰਹੀਮ ਨੂੰ ਸਿੱਖ ਧਰਮ ਵਿਚ ਦਖ਼ਲ ਅੰਦਾਜ਼ੀ ਦਾ ਕੋਈ ਅਧਿਕਾਰ ਨਹੀਂ - ਧਾਲੀਵਾਲ
. . .  1 day ago
ਅਜਨਾਲਾ, 5 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਨਸ਼ਿਆਂ ਸੰਬੰਧੀ ਦਿੱਤੇ ਬਿਆਨ ਦੀ ਨਿੰਦਾ ...
ਦੁਬਈ ਗਿਆ ਬ੍ਰਹਮਪੁਰ ਦਾ ਨੌਜਵਾਨ ਪਿਛਲੇ ਇਕ ਹਫ਼ਤੇ ਤੋਂ ਲਾਪਤਾ
. . .  1 day ago
ਚੋਹਲਾ ਸਾਹਿਬ, 5 ਫਰਵਰੀ (ਬਲਵਿੰਦਰ ਸਿੰਘ)-ਪਰਿਵਾਰ ਦੇ ਉੱਜਵਲ ਭਵਿੱਖ ਅਤੇ ਰੋਟੀ-ਰੋਜ਼ੀ ਦੀ ਤਲਾਸ਼ 'ਚ ਪਿਛਲੇ ਦੋ ਮਹੀਨੇ ਪਹਿਲਾਂ ਦੁਬਈ ਗਿਆ ਨੌਜਵਾਨ ਲੰਘੇ ਇਕ ਹਫ਼ਤੇ ਤੋਂ ਲਾਪਤਾ ਹੈ, ਜਿਸ ਦੀ ਤਲਾਸ਼ ਵਾਸਤੇ ਪਰਿਵਾਰਿਕ ਮੈਂਬਰਾਂ ਨੇ...
ਸਾਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ-ਮੁਨੀਸ਼ ਤਿਵਾੜੀ
. . .  1 day ago
ਸੰਧਵਾਂ, 5 ਫਰਵਰੀ (ਪ੍ਰੇਮੀ ਸੰਧਵਾਂ)- ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ-ਦਿਹਾੜੇ ਦੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਪਾਰਲੀਮੈਂਟ ਮੈਂਬਰ ਮੁਨੀਸ਼ ਤਿਵਾੜੀ ਨੇ ਇਕ ਸਮਾਗਮ ਦੌਰਾਨ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ...
ਪਰਮਿੰਦਰ ਕੌਰ ਬਰਾੜ ਦੀ ਨਗਰ ਕੌਂਸਲ ਪ੍ਰਧਾਨ ਦੇ ਪ੍ਰਧਾਨ ਵਜੋਂ ਹੋਈ ਤਾਜਪੋਸ਼ੀ
. . .  1 day ago
ਲੌਂਗੋਵਾਲ, 5 ਫਰਵਰੀ (ਸ.ਸ.ਖੰਨਾ,ਵਿਨੋਦ ਸ਼ਰਮਾ)- ਬੀਤੇ ਕੁਝ ਦਿਨ ਪਹਿਲਾਂ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਦੀ ਚੋਣ ਕੀਤੀ ਗਈ ਸੀ, ਜਿਸ ਵਿਚ ਅੱਜ ਪਰਮਿੰਦਰ ਕੌਰ ਬਰਾੜ ਪਤਨੀ ਕਮਲਪਾਲ ਸਿੰਘ ਬਰਾੜ ਨੇ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਕੱਤਕ ਸੰਮਤ 553

ਅੰਮ੍ਰਿਤਸਰ

ਕਿਸਾਨ ਮਜ਼ਦੂਰ ਜਥੇਬੰਦੀ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਚੱਬਾ, 25 ਅਕਤੂਬਰ (ਜੱਸਾ ਅਨਜਾਣ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਪਿੰਡ ਚੱਬਾ ਵਿਖੇ ਅੰਮਿ੍ਤਸਰ ਹਰੀਕੇ ਮੁੱਖ ਮਾਰਗ ਜਾਮ ਕਰਕੇ ਪਿੰਡ ਪ੍ਰਧਾਨ ਨਿਸ਼ਾਨ ਸਿੰਘ ਚੱਬਾ, ਨਿਰਵੈਲ ਸਿੰਘ ਦੀ ਪ੍ਰਧਾਨਗੀ ਹੇਠ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ...

ਪੂਰੀ ਖ਼ਬਰ »

ਫੋਰ ਐੱਸ ਕਾਲਜ ਆਫ ਕਾਮਰਸ ਵਿਖੇ ਸੈਮੀਨਾਰ

ਅੰਮਿ੍ਤਸਰ, 25 ਅਕਤੂਬਰ (ਜਸਵੰਤ ਸਿੰਘ ਜੱਸ)-ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ ਕਾਮਰਸ ਫਾਰ ਵਿਮੈਨ ਵਿਖੇ 'ਮਾਨਸਿਕ ਸਿਹਤਮੰਦੀ ਤੇ ਪ੍ਰਸੰਨਤਾ' ਵਿਸ਼ੇ 'ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਡਾ. ਨਵਦੀਪ ਕੌਰ ਪਿ੍ੰਸੀਪਲ ਨੇ ਆਪਣੇ ਸਵਾਗਤੀ ਭਾਸ਼ਣ 'ਚ ...

ਪੂਰੀ ਖ਼ਬਰ »

ਜਾਗਰੂਕਤਾ ਸਮਾਗਮ ਕਰਵਾਇਆ

ਅੰਮਿ੍ਤਸਰ, 25 ਅਕਤੂਬਰ (ਸੁਰਿੰਦਰ ਕੋਛੜ)-ਪੰਜਾਬ ਸਟੇਟ ਫਾਰਮਾਸਿਊਟੀਕਲ ਪ੍ਰਾਈਸ ਮਾਨੀਟਰਿੰਗ ਐਂਡ ਰਿਸੋਰਸ ਯੂਨਿਟ (ਪੀ. ਐੱਮ. ਆਰ. ਯੂ.) ਤੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਪੰਜਾਬ ਵਲੋਂ ਨੈਸ਼ਨਲ ਫਾਰਮਾਸਿਟੀਕਲ ਪ੍ਰਾਈਸਿੰਗ ਅਥਾਰਿਟੀ ਦੇ ...

ਪੂਰੀ ਖ਼ਬਰ »

ਅੰਮਿ੍ਤਸਰ ਦੇ ਹਵਾਈ ਅੱਡੇ ਤੋਂ ਏਅਰ ਇੰਡੀਆ ਦੁਆਰਾ ਹਜ਼ੂਰ ਸਾਹਿਬ ਨਾਂਦੇੜ ਤੇ ਰੋਮ ਦੀਆਂ ਹਵਾਈ ਉਡਾਣਾਂ ਬੰਦ ਕਰਨ ਦਾ ਖਦਸ਼ਾ

ਅੰਮਿ੍ਤਸਰ, 25 ਅਕਤੂਬਰ (ਜਸਵੰਤ ਸਿੰਘ ਜੱਸ)-ਸਮਾਜ ਸੇਵੀ ਸੰਸਥਾ ਫ਼ਲਾਈ ਅੰਮਿ੍ਤਸਰ ਇਨੀਸ਼ਿਏਟਿਵ ਨੇ ਏਅਰ ਇੰਡੀਆ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮਿ੍ਤਸਰ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੇ ਇਟਲੀ ਦੇ ਸ਼ਹਿਰ ਰੋਮ ਲਈ ਚੱਲ ਰਹੀਆਂ ...

ਪੂਰੀ ਖ਼ਬਰ »

ਵਿਰਕ ਦੀ ਪ੍ਰਧਾਨਗੀ 'ਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਮੀਟਿੰਗ

ਮਾਨਾਂਵਾਲਾ, 25 ਅਕਤੂਬਰ (ਗੁਰਦੀਪ ਸਿੰਘ ਨਾਗੀ)-ਸ਼੍ਰੋੋਮਣੀ ਅਕਾਲੀ ਦਲ (ਸੰਯੁਕਤ) ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਲਜਿੰਦਰਬੀਰ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਜੀ.ਟੀ. ਰੋਡ ਦੋਬੁਰਜੀ ਵਿਖੇ ਹੋਈ, ਜਿਸ 'ਚ ਪਾਰਟੀ ਦੇ ਸੀਨੀਅਰ ਮੀਤ ...

ਪੂਰੀ ਖ਼ਬਰ »

ਪ੍ਰਾਪਰਟੀ ਟੈਕਸ ਵਿਭਾਗ ਦੀ ਕਾਰਵਾਈ ਦੌਰਾਨ 7 ਜਾਇਦਾਦਾਂ ਸੀਲ

ਅੰਮਿ੍ਤਸਰ, 25 ਅਕਤੂਬਰ (ਹਰਮਿੰਦਰ ਸਿੰਘ)-ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੇ ਲੋਕਾਂ ਦੇ ਖਿਲਾਫ਼ ਆਪਣਾ ਸ਼ਿਕੰਜਾ ਕੱਸਦੇ ਹੋਏ ਅੱਜ ਪ੍ਰਾਪਰਟੀ ਟੈਕਸ ਵਿਭਾਗ ਦੀ ਟੀਮ ਨੇ 25 ਜਾਇਦਾਦਾਂ 'ਤੇ ਦਸਤਕ ਦਿੱਤੀ ਜਿਨ੍ਹਾਂ 'ਚੋਂ 18 ਜਾਇਦਾਦਾਂ ਦੇ ਮਾਲਕਾਂ ਨੇ ਆਪਣੇ ...

ਪੂਰੀ ਖ਼ਬਰ »

ਫ਼ਿਲਮ 'ਪਾਣੀ 'ਚ ਮਧਾਣੀ' ਦੀ ਟੀਮ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮਿ੍ਤਸਰ, 25 ਅਕਤੂਬਰ (ਹਰਮਿੰਦਰ ਸਿੰਘ)-ਨਵੀਂ ਆ ਰਹੀ ਪੰਜਾਬੀ ਫਿਲਮ 'ਪਾਣੀ 'ਚ ਮਧਾਣੀ' ਦੇ ਅਦਾਕਾਰ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਸਿੰਘ ਘੁੱਗੀ ਤੋਂ ਇਲਾਵਾ ਫਿਲਮ ਦੇ ਨਿਰਮਾਤਾ ਨਿਰਦੇਸ਼ਕਾਂ ਵਲੋਂ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ | ਉਪਰੰਤ ਇਕ ...

ਪੂਰੀ ਖ਼ਬਰ »

ਕੌਂਸਲ ਆਫ ਜੇ. ਈਜ਼ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਅੰਮਿ੍ਤਸਰ, 25 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕੌਂਸਲ ਆਫ ਜੇ. ਈਜ਼ (ਪੀ. ਐਸ. ਪੀ. ਸੀ. ਐਲ.) ਸ਼ਹਿਰੀ ਹਲਕਾ ਅੰਮਿ੍ਤਸਰ ਦੀ ਮੀਟਿੰਗ ਹਾਲ ਗੇਟ ਕੰਪਲੈਕਸ 'ਚ ਇੰਜੀ: ਪ੍ਰੇਮ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਪੰਜਾਬ ਸਰਕਾਰ ਤੇ ਬਿਜਲੀ ਕਾਰਪੋਰੇਸ਼ਨ ਵਲੋਂ ...

ਪੂਰੀ ਖ਼ਬਰ »

ਕੋਰੋਨਾ ਦੇ ਮਿਲੇ ਕੇਵਲ 2 ਮਾਮਲੇ

ਅੰਮਿ੍ਤਸਰ, 25 ਅਕਤੂਬਰ (ਰੇਸ਼ਮ ਸਿੰਘ)-ਕੋਰੋਨਾ ਦੇ ਅੱਜ ਕੇਵਲ 2 ਮਰੀਜ ਹੀ ਨਵੇਂ ਮਿਲੇ ਹਨ ਜਦੋਂ ਕਿ ਸਰਗਰਮ ਮਰੀਜ਼ਾਂ ਦੀ ਗਿਣਤੀ 12 ਹੋ ਗਈ ਹੈ | ਦੂਜੇ ਪਾਸੇ ਡੇਂਗੂ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ 400 ਨੂੰ ਜਾ ਪੁੱਜੀ ਹੈ | ਇਹ ਅੰਕੜਾ ਸਰਕਾਰੀ ਹੈ ਜਦੋਂ ਕਿ ਨਿੱਜੀ ਤੌਰ ...

ਪੂਰੀ ਖ਼ਬਰ »

ਨੌਸਰਬਾਜ਼ ਨੇ ਖਾਤੇ 'ਚੋਂ ਉਡਾਏ 2 ਲੱਖ 46 ਹਜ਼ਾਰ

ਅੰਮਿ੍ਤਸਰ, 25 ਅਕਤੂਬਰ (ਰੇਸ਼ਮ ਸਿੰਘ)-ਬੈਂਕ ਦੇ ਇਕ ਖਾਤਾ ਧਾਰਕ ਪਾਸੋਂ ਧੋਖੇ ਨਾਲ ਜਾਣਕਾਰੀ ਹਾਸਲ ਕਰਕੇ ਨੌਸਰਬਾਜ ਨੇ ਉਸਦੇ ਖਾਤੇ 'ਚੋਂ 2 ਲੱਖ 46 ਹਜ਼ਾਰ ਕੱਢਵਾ ਲਏ | ਆਨ ਲਾਈਨ ਹੋਈ ਇਸ ਠੱਗੀ ਦੇ ਮਾਮਲੇ 'ਚ ਪੁਲਿਸ ਵਲੋਂ ਮਜੀਠਾ ਰੋਡ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ | ...

ਪੂਰੀ ਖ਼ਬਰ »

ਐਕਸਾਈਜ਼ ਐਂਡ ਟੈਕਸੇਸ਼ਨ ਦੇ ਮੋਬਾਈਲ ਵਿੰਗ ਵਲੋਂ ਤੰਬਾਕੂ ਦੇ 37 ਨੱਗ ਜ਼ਬਤ

ਅੰਮਿ੍ਤਸਰ, 25 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵਲੋਂ ਟੈਕਸ ਚੋਰਾਂ ਖਿਲਾਫ਼ ਛੇੜੀ ਮੁਹਿੰਮ ਤਹਿਤ ਵਿਭਾਗ ਦੇ ਮੋਬਾਇਲ ਵਿੰਗ ਵਲੋਂ ਤੰਬਾਕੂ ਦੇ 37 ਨੱਗ ਬਰਾਮਦ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਫ਼ਰੰਟ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਅੰਮਿ੍ਤਸਰ, 25 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਪੈਨਸ਼ਨਰਜ਼ ਫ਼ਰੰਟ ਵਲੋਂ ਪੰਜਾਬ ਸਰਕਾਰ ਦੀ ਆਪਣੇ ਪੈਨਸ਼ਨ ਧਾਰਕਾਂ ਸਬੰਧੀ ਉਸ ਰਿਪੋਰਟ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ, ਜਿਸ 'ਚ ਸਰਕਾਰ ਵਲੋਂ ਪੰਜਾਬ ਦੇ ਸਾਰੇ ਅਖਬਾਰਾਂ ਵਿਚ ਪੂਰੇ ਸਫ਼ੇ ਦਾ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਪਟਾਕੇ ਵੇਚਣ ਵਾਲਿਆਂ ਦੇ ਕੱਢੇ ਡਰਾਅ

ਅੰਮਿ੍ਤਸਰ, 25 ਅਕਤੂਬਰ (ਰੇਸ਼ਮ ਸਿੰਘ)-ਦੀਵਾਲੀ ਮੌਕੇ ਸ਼ਹਿਰ 'ਚ ਪਟਾਕੇ ਆਮ ਦੁਕਾਨਦਾਰ ਜਾਂ ਵਪਾਰੀ ਨਹੀਂ ਵੇਚ ਸਕਣਗੇ ਤੇ ਅੱਜ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਾਕੇ ਵੇਚਣ ਵਾਲੇ ਵਪਾਰੀਆਂ ਦੀਆਂ ਅਰਜ਼ੀਆਂ ਦਾ ਨਿਪਟਾਰਾ ਕਰਦਿਆਂ 10 ਡਰਾਅ ਕੱਢੇ ਗਏ ਹਨ | ਵਧੀਕ ...

ਪੂਰੀ ਖ਼ਬਰ »

ਟਰਾਂਸਪੋਰਟਰਾਂ ਨੇ ਟੈਕਸ 'ਚ ਰਾਹਤ ਦੇਣ ਲਈ ਸਰਕਾਰ ਨੂੰ ਲਗਾਈ ਗੁਹਾਰ

ਅੰਮਿ੍ਤਸਰ, 25 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਕੋਰੋਨਾ ਦੌਰਾਨ ਲਗਾਈ ਤਾਲਾਬੰਦੀ ਨੇ ਜਿੱਥੇ ਕੀਮਤੀ ਜਾਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ, ਉੱਥੇ ਪੂਰੀ ਦੁਨੀਆਂ ਦੀ ਆਰਥਿਕਤਾ ਦੇ ਪਹੀਏ ਨੂੰ ਵੀ ਰੋਕ ਲਿਆ ਸੀ, ਜਿਸ ਕਾਰਨ ਕਾਰੋਬਾਰੀਆਂ ਨੂੰ ਭਾਰੀ ਨੁਕਸਾਨ ਦਾ ...

ਪੂਰੀ ਖ਼ਬਰ »

ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਮੁਲਾਜ਼ਮ ਫਰੰਟ ਪੰਜਾਬ ਦੀ ਮੀਟਿੰਗ

ਅੰਮਿ੍ਤਸਰ, 25 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਮੁਲਾਜ਼ਮ ਫਰੰਟ ਪੰਜਾਬ ਦੀ ਮੀਟਿੰਗ ਫਰੰਟ ਦੇ ਪ੍ਰਧਾਨ ਬਾਜ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਵੱਖ-ਵੱਖ ਜ਼ਿਲਿ੍ਹਆਂ ਦੇ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ | ਇਸ ਸਬੰਧੀ ਸਕੱਤਰ ...

ਪੂਰੀ ਖ਼ਬਰ »

ਗਿੱਲ ਦੀ ਅਗਵਾਈ 'ਚ ਕਈ ਕੱਟੜ ਕਾਂਗਰਸੀ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ

ਅੰਮਿ੍ਤਸਰ, 25 ਅਕਤੂਬਰ (ਜਸਵੰਤ ਸਿੰਘ ਜੱਸ)-ਹਲਕਾ ਅੰਮਿ੍ਤਸਰ ਦੱਖਣੀ 'ਚ ਹਾਕਮ ਕਾਂਗਰਸ ਪਾਰਟੀ ਨੂੰ ਉਸ ਵੇਲੇ ਤਕੜਾ ਝਟਕਾ ਲੱਗਾ ਜਦੋਂ ਹਲਕੇ ਤੋਂ ਕਈ ਕੱਟੜ ਕਾਂਗਰਸੀ ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਬਸਪਾ ਦੇ ਉਮੀਦਵਾਰ ਤਲਬੀਰ ਸਿੰਘ ਗਿੱਲ ਦੀ ਅਗਵਾਈ 'ਚ ...

ਪੂਰੀ ਖ਼ਬਰ »

ਸੀ. ਬੀ. ਐਸ. ਈ. ਵਲੋਂ ਪੰਜਾਬੀ ਤੇ ਹੋਰਨਾਂ ਖੇਤਰੀ ਭਾਸ਼ਾਵਾਂ ਨੂੰ ਅਲਪ ਦਰਜਾ ਦੇਣ ਦੀ ਡੀ. ਟੀ. ਐਫ. ਵਲੋਂ ਨਿਖੇਧੀ

ਅੰਮਿ੍ਤਸਰ, 25 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕੇਂਦਰ ਸਰਕਾਰ ਵਲੋਂ ਦੇਸ਼ ਦੀਆਂ 22 ਭਾਸ਼ਾਵਾਂ 'ਚੋਂ ਹਿੰਦੀ ਨੂੰ ਛੱਡ ਕੇ ਪੰਜਾਬੀ ਸਮੇਤ ਬਾਕੀ 21 ਖੇਤਰੀ ਭਾਸ਼ਾਵਾਂ ਨੂੰ ਕੇਂਦਰੀ ਸਕੂਲ ਸਿੱਖਿਆ (ਸੀ.ਬੀ.ਐਸ.ਈ.) ਵਲੋਂ ਅਲਪ ਦਰਜਾ ਦੇਣ ਦੀ ਡੈਮੋਕਰੇਟਿਕ ਟੀਚਰਜ਼ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਜੂਕੇਸ਼ਨ ਕਾਲਜਾਂ ਦਾ ਜ਼ੋਨਲ ਯੁਵਕ ਮੇਲਾ ਆਰੰਭ

ਅੰਮਿ੍ਤਸਰ, 25 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਜੂਕੇਸ਼ਨ ਕਾਲਜਾਂ ਦੇ ਦੋ ਰੋਜ਼ਾ ਜ਼ੋਨਲ ਯੁਵਕ ਮੇਲੇ ਨੂੰ ਸੰਬੋਧਨ ਕਰਦਿਆਂ ਆਈ. ਜੀ. ਬਾਰਡਰ ਰੇਂਜ ਅੰਮਿ੍ਤਸਰ ਮੋਹਿਨੀਸ਼ ਚਾਵਲਾ ਨੇ ਕਿਹਾ ਹੈ ਕਿ ਇਕ ਸਾਕਾਰਾਤਮਕ ਸੋਚ ਦੇ ...

ਪੂਰੀ ਖ਼ਬਰ »

ਬੱਚਿਆਂ ਦੇ ਲੇਖ ਮੁਕਾਬਲੇ ਕਰਵਾਏ

ਅੰਮਿ੍ਤਸਰ, 25 ਅਕਤੂਬਰ (ਰੇਸ਼ਮ ਸਿੰਘ)-ਪੁਲਿਸ ਸ਼ਹੀਦੀ ਯਾਦਗਾਰੀ ਹਫ਼ਤੇ ਤਹਿਤ ਪੁਲਿਸ ਕਮਿਸ਼ਨਰੇਟ ਸ਼ਹਿਰੀ ਵਲੋਂ ਇਥੇ ਮਾਧਵ ਵਿਧਿਆ ਨਿਕੇਤਨ ਸਕੂਲ ਰਣਜੀਤ ਐਵੀਨਿਊ ਵਿਖੇ ਸ਼ਹੀਦ ਪੁਲਿਸ ਕਰਮਚਾਰੀਆਂ ਦੀ ਯਾਦ 'ਚ ਸਕੂਲੀ ਬੱਚਿਆਂ ਦਾ ਲੇਖ ਲੇਖਣ ਮੁਕਾਬਲਾ ਕਰਵਾਇਆ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਅੰਧ ਵਿਦਿਆਲਿਆ 'ਚ ਬੈੱਡਸ਼ੀਟਾਂ ਤੇ ਬੂਟ ਭੇਟ

ਅੰਮਿ੍ਤਸਰ, 25 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਭਾਰਤ ਵਿਕਾਸ ਪ੍ਰੀਸ਼ਦ ਅੰਮਿ੍ਤਸਰ ਮੇਨ ਵਲੋਂ ਪ੍ਰਧਾਨ ਨਨੀਸ਼ ਬਹਿਲ ਤੇ ਸਕੱਤਰ ਸੁਮਿਤ ਪੁਰੀ ਦੀ ਪ੍ਰਧਾਨਗੀ ਹੇਠ ਅੰਧ ਵਿਦਿਆਲਿਆ ਲੋਹਗੜ੍ਹ 'ਚ ਇਕ ਸਮਾਗਮ ਕਰਵਾਇਆ ਗਿਆ, ਜਿਸ 'ਚ ਅੰਧ ਵਿਦਿਆਲਿਆ 'ਚ ਰਹਿ ਰਹੇ ਲੋਕਾਂ ...

ਪੂਰੀ ਖ਼ਬਰ »

ਗੁਰੂੁ ਨਾਨਕ ਦੇਵ ਯੂਨੀਵਰਸਿਟੀ ਵਿਖੇ ਐਨ. ਐਸ. ਐਸ. ਵਲੰਟੀਅਰਾਂ ਵਲੋਂ ਸਵੱਛ-ਭਾਰਤ ਪ੍ਰੋਗਰਾਮ ਤਹਿਤ ਸਫ਼ਾਈ ਅਭਿਆਨ

ਅੰਮਿ੍ਤਸਰ, 25 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਮਨਿਸਟਰੀ ਆਫ਼ ਯੂਥ ਅਫ਼ੇਅਰਜ਼ ਐਂਡ ਸਪੋਰਟਸ, ਭਾਰਤ ਸਰਕਾਰ ਦੀ ਹਦਾਇਤ ਅਨੁਸਾਰ ਗੁਰੂੁ ਨਾਨਕ ਦੇਵ ਯੂਨੀਵਰਸਿਟੀ ਵਿਖੇ ਐਨ. ਐਸ. ਐਸ. ਵਲੰਟੀਅਰਾਂ ਵਲੋਂ ਸਵੱਛ-ਭਾਰਤ ਪ੍ਰੋਗਰਾਮ ਤਹਿਤ ਪੂਰੇ ਕੈਂਪਸ 'ਚ ਸਫ਼ਾਈ ...

ਪੂਰੀ ਖ਼ਬਰ »

ਕੱਟੜਪੰਥੀਆਂ ਅੱਗੇ ਝੁਕੀ ਪਾਕਿ ਸਰਕਾਰ ਵਲੋਂ 350 ਤੋਂ ਵੱਧ ਟੀ.ਐਲ.ਪੀ. ਕਾਰਕੁੰਨ ਰਿਹਾਅ

ਅੰਮਿ੍ਤਸਰ, 25 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਬੰਦੀਸ਼ੁਦਾ ਕੱਟੜਪੰਥੀ ਇਸਲਾਮਕ ਸਮੂਹ ਤਹਿਰੀਕ-ਏ-ਲੈਬਬੈਕ ਪਾਕਿਸਤਾਨ (ਟੀ.ਐਲ.ਪੀ.) ਦੇ ਅੱਗੇ ਝੁਕਦਿਆਂ 350 ਵੱਧ ਕਾਰਕੁੰਨਾਂ ਨੂੰ ਰਿਹਾਅ ਕਰ ਦਿੱਤਾ ਹੈ | ਟੀ.ਐਲ.ਪੀ. ਨੇ ...

ਪੂਰੀ ਖ਼ਬਰ »

ਲੈਕਚਰਾਰ ਯੂਨੀਅਨ ਵਲੋਂ ਤਨਖ਼ਾਹ ਕਮਿਸ਼ਨ 'ਚ ਬਾਰਡਰ ਹਾਊਸ ਰੈਂਟ ਅਲਾਊਾਸ ਦੁੱਗਣਾ ਕਰਨ ਦੀ ਮੰਗ

ਅੰਮਿ੍ਤਸਰ, 25 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਅਹਿਮ ਜੂਮ ਮੀਟਿੰਗ ਪ੍ਰਧਾਨ ਸੰਜੀਵ ਕੁਮਾਰ ਅਤੇ ਸੀ: ਮੀਤ ਪ੍ਰਧਾਨ ਅਮਨ ਸ਼ਰਮਾ ਅੰਮਿ੍ਤਸਰ ਦੀ ਪ੍ਰਧਾਨਗੀ 'ਚ ਬਾਰਡਰ ਹਾਊਸ ਰੈਂਟ ਦੇ ਮੁੱਦੇ 'ਤੇ ਹੋਈ | ਇਸ 'ਚ ਜ. ...

ਪੂਰੀ ਖ਼ਬਰ »

ਜਥੇ: ਰਣੀਕੇ ਵਲੋਂ ਅਕਾਲੀ ਵਰਕਰਾਂ ਨਾਲ ਮੀਟਿੰਗ

ਚੱਬਾ, 25 ਅਕਤੂਬਰ (ਜੱਸਾ ਅਨਜਾਣ)-ਕੇਂਦਰ ਸਰਕਾਰ ਵਲੋਂ ਬੀ. ਐੱਸ. ਐੱਫ਼. ਨੂੰ ਸੂਬੇ ਵਿਚ 50 ਕਿੱਲੋਮੀਟਰ ਤੱਕ ਘੇਰਾ ਵਧਾਉਣ ਲਈ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਰੱਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ 29 ਅਕਤੂਬਰ ਨੂੰ ...

ਪੂਰੀ ਖ਼ਬਰ »

ਲਾਈਫ ਲੌਂਗ ਲਰਨਿੰਗ ਵਿਭਾਗ ਵਲੋਂ ਮਹਿੰਦੀ ਮੇਲਾ

ਅੰਮਿ੍ਤਸਰ, 25 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਿਖੇ ਡਿਪਲੋਮਾ ਇੰਨ ਕਾਸਮੋਟੋਲੋਜੀ ਤੇ ਸਰਟੀਫਿਕੇਟ ਕੋਰਸ ਇੰਨ ਬਿਊਟੀ ਕਲਚਰ ਦੇ ਵਿਦਿਆਰਥੀਆਂ ਵਲੋਂ ਕਰਵਾ ਚੌਥ ਦੇ ਮੌਕੇ 'ਤੇੇ ਮਹਿੰਦੀ ਮੇਲਾ ਕਰਵਾਇਆ ਗਿਆ | ਜਿਸ ਦਾ ਉਦਘਾਟਨ ਮਿਆਸ ਸਪੋਰਟਸ ਸਾਇੰਸ ਐਂਡ ਮੈਡੀਸਨ ਵਿਭਾਗ ਦੇ ਮੁਖੀ ਤੇ ਪ੍ਰੋਫੈਸਰ ਡਾ: ਸ਼ਵੇਤਾ ਸ਼ਨਾਏ ਵਲੋਂ ਕੀਤਾ ਗਿਆ | ਵਿਭਾਗ ਦੀ ਡਾਇਰੈਕਟਰ ਡਾ: ਸ਼ਰੋਜ ਬਾਲਾ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਰਵਾ ਚੌਥ ਤੇ ਮਹਿੰਦੀ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ ਤੇ ਮਹਿੰਦੀ ਲਗਾਉਣ ਦੇ ਵੱਖ-ਵੱਖ ਡੀਜਾਈਨਾਂ ਬਾਰੇ ਵੀ ਦੱਸਿਆ | ਇਸ ਮੌਕੇ ਤੇਜਪਾਲ ਕੌਰ, ਪਰਮਜੀਤ ਕੌਰ, ਕੀਰਤੀ, ਰੁਪਿੰਦਰ ਕੌਰ, ਕਮਲਾ ਦੇਵੀ, ਜਸਕਰਨ, ਰੂਬਲ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂਵਾਲਾ ਦਾ ਦੌਰਾ

ਅੰਮਿ੍ਤਸਰ, 25 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂਵਾਲਾ ਵਿਖੇ ਦੌਰਾ ਕੀਤਾ ਗਿਆ, ਇਸ ਦੌਰਾਨ ਲੋਕ ਸਭਾ ਇੰਚਾਰਜ ਇਕਬਾਲ ਸਿੰਘ ਭੁੱਲਰ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮੈਡਮ ਜੀਵਨ ਜੋਤ ਕੌਰ, ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਨੇ ਆਰੰਭ ਕੀਤੀਆਂ ਚੋਣਾਂ ਦੀਆਂ ਤਿਆਰੀਆਂ

ਅੰਮਿ੍ਤਸਰ, 25 ਅਕਤੂਬਰ (ਰੇਸ਼ਮ ਸਿੰਘ)-ਅਗਾਮੀ ਵਿਧਾਨ ਸਭਾ ਚੋਣਾਂ 2022 ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿਆਰੀਆਂ ਆਰੰਭ ਕਰ ਕਰ ਦਿੱਤੀਆਂ ਹਨ, ਜਿਸ ਤਹਿਤ 1 ਜਨਵਰੀ 2022 ਦੇ ਆਧਾਰ 'ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੇ ਕੰਮ ਦਾ ਰੀਵਿਊ ਵੀ ਸ਼ੁਰੂ ਕਰ ਦਿੱਤਾ ਹੈ | ਅੱਜ ...

ਪੂਰੀ ਖ਼ਬਰ »

ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਲਈ ਚੋਣ ਪ੍ਰਚਾਰ ਤੇਜ਼

ਅੰਮਿਤਸਰ, 25 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਈਜ਼ ਐਸੋਸੀਏਸ਼ਨ ਦੀ 27 ਅਕਤੂਬਰ ਨੂੰ ਹੋਣ ਜਾ ਰਹੀ ਚੋਣ ਸਬੰਧੀ ਪ੍ਰਚਾਰ ਕਰਦਿਆਂ ਡੈਮੋਕ੍ਰੇਟਿਕ ਇੰਪਲਾਈਜ਼ ਫਰੰਟ ਜਿਸ ਦਾ ਚੋਣ ਨਿਸ਼ਾਨ 'ਗੁਲਾਬ ਦਾ ਫੁੱਲ' ਹੈ ...

ਪੂਰੀ ਖ਼ਬਰ »

ਨਗਰ ਨਿਗਮ ਟੈਕਨੀਕਲ ਯੂਨੀਅਨ ਵਲੋਂ ਪਦਉੱਨਤ ਹੋਏ ਮੁਲਾਜ਼ਮਾਂ ਦਾ ਸਨਮਾਨ

ਅੰਮਿ੍ਤਸਰ, 25 ਅਕਤੂਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਮੁਲਾਜ਼ਮ ਕਮਲਦੀਪ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਸੁਖਜਿੰਦਰ ਸਿੰਘ ਤੇ ਨਵਦੀਪ ਸਿੰਘ ਦੇ ਜੇ. ਈ. ਪਦਉੱਨਤ ਹੋਣ 'ਤੇ ਦਫ਼ਤਰ ਨਗਰ ਨਿਗਮ ਟੈਕਨੀਕਲ ਯੂਨੀਅਨ ਰਣਜੀਤ ਐਵੀਨਿਊ, ਵਿਖੇ ਉਨ੍ਹਾਂ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX