ਤਾਜਾ ਖ਼ਬਰਾਂ


ਭਾਰਤ ਤੁਰਕੀ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ- ਪ੍ਰਧਾਨ ਮੰਤਰੀ ਮੋਦੀ
. . .  2 minutes ago
ਨਵੀਂ ਦਿੱਲੀ, 6 ਫਰਵਰੀ- ਤੁਰਕੀ ਵਿਚ ਭੂਚਾਲ ਕਾਰਨ ਹੋਏ ਜਾਨੀ ਮਾਲੀ ਨੁਕਸਾਨ ਸੰਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜਤਾਉਂਦਿਆਂ ਕਿਹਾ ਕਿ ਤੁਰਕੀ ਵਿਚ ਭੂਚਾਲ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ਤੋਂ ਦੁੱਖੀ ਹਾਂ। ਦੁੱਖੀ ਪਰਿਵਾਰਾਂ ਨਾਲ ਮੇਰੀ ਸੰਵੇਦਨਾ, ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਭਾਰਤ ਤੁਰਕੀ ਦੇ...
ਸੁਪਰੀਮ ਕੋਰਟ ਦੇ ਨਵੇਂ ਜੱਜਾਂ ਨੇ ਚੁੱਕੀ ਅਹੁਦੇ ਦੀ ਸਹੁੰ
. . .  24 minutes ago
ਨਵੀਂ ਦਿੱਲੀ, 6 ਫਰਵਰੀ- ਚੀਫ਼ ਜਸਟਿਸ ਆਫ਼ ਇੰਡੀਆ ਡੀ.ਵਾਈ. ਚੰਦਰਚੂੜ ਨੇ ਅੱਜ ਜਸਟਿਸ ਪੰਕਜ ਮਿਥਲ, ਜਸਟਿਸ ਸੰਜੇ ਕਰੋਲ, ਜਸਟਿਸ ਸੰਜੇ ਕੁਮਾਰ, ਜਸਟਿਸ ਅਹਿਸਾਨੁਦੀਨ ਅਮਾਨੁੱਲਾ ਅਤੇ ਜਸਟਿਸ ਮਨੋਜ ਮਿਸ਼ਰਾ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ...
ਏਅਰ ਵਿਸਤਾਰਾ ਨੇ ਅਦਾ ਕੀਤਾ 70 ਲੱਖ ਰੁਪਏ ਦਾ ਜੁਰਮਾਨਾ- ਡੀ.ਜੀ.ਸੀ.ਏ
. . .  26 minutes ago
ਨਵੀਂ ਦਿੱਲੀ, 6 ਫਰਵਰੀ- ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ ਨੇ ਜਾਣਕਾਰੀ ਦਿੱਤੀ ਕਿ ਦੇਸ਼ ਦੇ ਉੱਤਰ-ਪੂਰਬ ਦੇ ਹੇਠਲੇ ਖ਼ੇਤਰਾਂ ਲਈ ਘੱਟੋ-ਘੱਟ ਲਾਜ਼ਮੀ ਉਡਾਣਾਂ ਦਾ ਸੰਚਾਲਨ ਨਾ ਕਰਨ ਲਈ ਏਅਰ ਵਿਸਤਾਰਾ ’ਤੇ ਜੋ ਪਿਛਲੇ ਸਾਲ ਅਕਤੂਬਰ ਵਿਚ 70 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ, ਏਅਰਲਾਈਨ....
ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
. . .  36 minutes ago
ਨਵੀਂ ਦਿੱਲੀ, 6 ਫਰਵਰੀ- ਅਡਾਨੀ ਮੁੱਦੇ ’ਤੇ ਜੇ.ਪੀ.ਸੀ. (ਸੰਯੁਕਤ ਸੰਸਦੀ ਕਮੇਟੀ) ਦੀ ਜਾਂਚ ਲਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਮੰਗ ਦੇ ਵਿਚਕਾਰ ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ...
ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ
. . .  40 minutes ago
ਨਵੀਂ ਦਿੱਲੀ, 6 ਫਰਵਰੀ- ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਤੁਰਕੀ ਭੂਚਾਲ : ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ
. . .  43 minutes ago
ਅੰਕਾਰਾ, 6 ਫਰਵਰੀ- ਏ. ਐਫ਼. ਪੀ ਅਨੁਸਾਰ ਤੁਰਕੀ ਅਤੇ ਸੀਰੀਆ ਵਿਚ ਅੱਜ ਆਏ ਭੂਚਾਲ ਵਿਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਹ ਭੂਚਾਲ ਉਦੋਂ ਆਇਆ ਜਦੋਂ ਬਹੁਤੇ ਲੋਕ ਸੁੱਤੇ...
ਸੰਸਦ ਦੇ ਦੋਵਾਂ ਸਦਨਾਂ ਵਿਚ ਅਡਾਨੀ ਘੁਟਾਲੇ 'ਤੇ ਮੁਲਤਵੀ ਮਤਾ ਮੰਗਣਗੀਆਂ ਵਿਰੋਧੀ ਪਾਰਟੀਆਂ
. . .  about 1 hour ago
ਨਵੀਂ ਦਿੱਲੀ, 6 ਫਰਵਰੀ-ਸੂਤਰਾਂ ਅਨੁਸਾਰ ਵਿਰੋਧੀ ਪਾਰਟੀਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਸੰਸਦ ਦੇ ਦੋਵਾਂ ਸਦਨਾਂ ਵਿਚ ਮੁਲਤਵੀ ਮਤਾ ਮੰਗਣਗੀਆਂ। ਅਡਾਨੀ ਘੁਟਾਲੇ ਤੋਂ ਇਲਾਵਾ ਕੋਈ ਕੰਮ...
ਅਡਾਨੀ ਸਮੂਹ ਦੇ ਮੁੱਦੇ 'ਤੇ ਸੰਯੁਕਤ ਸੰਸਦੀ ਕਮੇਟੀ ਦੀ ਮੰਗ ਕਰਦੇ ਹੋਏ ਸੰਸਦ ਕੰਪਲੈਕਸ 'ਚ ਇਕੱਠੇ ਹੋਏ ਵਿਰੋਧੀ ਧਿਰ ਦੇ ਸੰਸਦ ਮੈਂਬਰ
. . .  about 1 hour ago
ਨਵੀਂ ਦਿੱਲੀ, 6 ਫਰਵਰੀ-ਵਿਰੋਧੀ ਧਿਰ ਦੇ ਸੰਸਦ ਮੈਂਬਰ ਅਡਾਨੀ ਸਮੂਹ ਦੇ ਮੁੱਦੇ 'ਤੇ ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ.) ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਦੇ ਹੋਏ ਸੰਸਦ ਕੰਪਲੈਕਸ 'ਤੇ ਗਾਂਧੀ ਦੇ ਬੁੱਤ ਦੇ ਸਾਹਮਣੇ ਵਿਰੋਧ ਵਿਚ...
ਦਿੱਲੀ 'ਚ ਹਵਾ ਦੀ ਗੁਣਵੱਤਾ ਖ਼ਰਾਬ ਸ਼੍ਰੇਣੀ 'ਚ
. . .  about 1 hour ago
ਨਵੀਂ ਦਿੱਲੀ, 6 ਫਰਵਰੀ- ਦਿੱਲੀ ਦੀ ਹਵਾ ਦੀ ਗੁਣਵੱਤਾ ਅੱਜ ਸਵੇਰੇ ਏਅਰ ਕੁਆਲਿਟੀ ਇੰਡੈਕਸ (ਏ.ਕਿਆਊ.ਆਈ.) 218 ਦੇ ਨਾਲ ਖਰਾਬ ਸ਼੍ਰੇਣੀ ਵਿਚ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ
. . .  about 1 hour ago
ਅੰਮ੍ਰਿਤਸਰ, 6 ਫ਼ਰਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁਜੇ। ਉਨਾਂ ਸ਼ਰਧਾ ਸਹਿਤ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ...
ਅਡਾਨੀ ਦਾ ਮੁੱਦਾ ਸੰਸਦ 'ਚ ਉਠਾਵਾਂਗੇ-ਖੜਗੇ
. . .  about 1 hour ago
ਨਵੀਂ ਦਿੱਲੀ, 6 ਫਰਵਰੀ-ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਅਡਾਨੀ ਦਾ ਮੁੱਦਾ ਸੰਸਦ 'ਚ ਉਠਾਵਾਂਗੇ। ਸਰਕਾਰ ਇੰਨੇ ਵੱਡੇ ਮੁੱਦੇ 'ਤੇ ਚੁੱਪ ਹੈ, ਖ਼ਾਸ ਤੌਰ 'ਤੇ ਪ੍ਰਧਾਨ ਮੰਤਰੀ...
ਤੁਰਕੀ 'ਚ ਭੂਚਾਲ ਕਾਰਨ 5 ਲੋਕਾਂ ਦੀ ਮੌਤ, 16 ਇਮਾਰਤਾਂ ਢਹਿ-ਢੇਰੀ-ਸਨਲੀਉਰਫਾ ਦੇ ਮੇਅਰ
. . .  about 2 hours ago
ਅੰਕਾਰਾ, 6 ਫਰਵਰੀ-ਸਨਲੀਉਰਫਾ ਦੇ ਮੇਅਰ ਨੇ ਦੱਸਿਆ ਕਿ ਕਿ ਤੁਰਕੀ 'ਚ ਭੂਚਾਲ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ ਤੇ 16 ਇਮਾਰਤਾਂ ਢਹਿ-ਢੇਰੀ ਹੋ ਗਈਆਂ...
ਭਾਰਤੀ ਸੰਗੀਤਕਾਰ ਰਿੱਕੀ ਕੇਜ ਨੇ ਜਿੱਤਿਆ ਤੀਜਾ ਗ੍ਰੈਮੀ ਪੁਰਸਕਾਰ
. . .  about 1 hour ago
ਲਾਸ ਏਂਜਲਸ, 6 ਫਰਵਰੀ-ਭਾਰਤੀ ਸੰਗੀਤਕਾਰ ਰਿੱਕੀ ਕੇਜ ਨੇ ਆਪਣੀ 'ਡਿਵਾਈਨ ਟਾਈਡਜ਼' ਐਲਬਮ ਲਈ ਤੀਜਾ ਗ੍ਰੈਮੀ ਪੁਰਸਕਾਰ ਜਿੱਤਿਆ ਹੈ, ਜਿਸ ਨੂੰ ਸਰਬੋਤਮ ਇਮਰਸਿਵ ਆਡੀਓ ਐਲਬਮ ਸ਼੍ਰੇਣੀ ਵਿਚ ਨਾਮਜ਼ਦ ਕੀਤਾ ਗਿਆ ਸੀ। ਰਿਕੀ ਕੇਜ ਨੇ ਟਵੀਟ ਕੀਤਾ, "ਹੁਣੇ ਹੁਣੇ ਮੈਂ ਤੀਜਾ ਗ੍ਰੈਮੀ ਅਵਾਰਡ ਜਿੱਤਿਆ ਹੈ। ਮੈਂ ਇਹ ਪੁਰਸਕਾਰ ਭਾਰਤ ਨੂੰ ਸਮਰਪਿਤ...
ਚੀਨ ਨਾਲ ਸਰਹੱਦੀ ਸਥਿਤੀ 'ਤੇ ਚਰਚਾ ਲਈ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਦਿੱਤਾ ਮੁਲਤਵੀ ਪ੍ਰਸਤਾਵ ਦਾ ਨੋਟਿਸ
. . .  about 2 hours ago
ਨਵੀਂ ਦਿੱਲੀ, 6 ਫਰਵਰੀ-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਚੀਨ ਨਾਲ ਸਰਹੱਦੀ ਸਥਿਤੀ 'ਤੇ ਚਰਚਾ ਕਰਨ ਲਈ ਲੋਕ ਸਭਾ 'ਚ ਮੁਲਤਵੀ ਪ੍ਰਸਤਾਵ ਦਾ ਨੋਟਿਸ...
ਸੁਦਰਸ਼ਨ ਪਟਨਾਇਕ ਨੇ ਰੇਤ ਕਲਾ ਨਾਲ ਲਤਾ ਮੰਗੇਸ਼ਕਰ ਨੂੰ ਪਹਿਲੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ
. . .  about 3 hours ago
ਪੁਰੀ, 6 ਫਰਵਰੀ (ਉੜੀਸ਼ਾ)-ਮਸ਼ਹੂਰ ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਬਾਲੀਵੁੱਡ ਦੀ ਸਦਾਬਹਾਰ ਸੰਗੀਤ ਮਹਾਰਾਣੀ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੀ ਪਹਿਲੀ ਬਰਸੀ 'ਤੇ ਆਪਣੀ ਕਲਾ ਰਾਹੀਂ ਸ਼ਰਧਾਂਜਲੀ ਭੇਟ...
ਐਲੋਨ ਮਸਕ ਨੇ ਪਿਛਲੇ ਤਿੰਨ ਮਹੀਨਿਆਂ ਨੂੰ "ਬਹੁਤ ਸਖ਼ਤ" ਕਿਹਾ, "ਟਵਿੱਟਰ ਨੂੰ ਦੀਵਾਲੀਆਪਨ ਤੋਂ ਬਚਾਉਣਾ ਪਿਆ"
. . .  about 3 hours ago
ਵਾਸ਼ਿੰਗਟਨ (ਅਮਰੀਕਾ), 6 ਫਰਵਰੀ -ਟਵਿੱਟਰ ਅਤੇ ਟੇਸਲਾ ਦੇ ਸੀ.ਈ.ਓ. ਐਲੋਨ ਮਸਕ ਨੇ ਕਿਹਾ ਕਿ ਪਿਛਲੇ ਤਿੰਨ ਮਹੀਨੇ "ਬਹੁਤ ਮੁਸ਼ਕਲ" ਰਹੇ ਹਨ ਕਿਉਂਕਿ ਉਨ੍ਹਾਂ ਨੂੰ ਟੇਸਲਾ ਅਤੇ ਸਪੇਸਐਕਸ ਵਿਚ ਆਪਣੇ ਫਰਜ਼ਾਂ...
ਤੁਰਕੀ 'ਚ 7.8 ਤੀਬਰਤਾ ਨਾਲ ਆਇਆ ਭੂਚਾਲ
. . .  about 3 hours ago
ਨਵੀਂ ਦਿੱਲੀ, 6 ਫਰਵਰੀ- ਏ.ਐਫ.ਪੀ. ਨਿਊਜ਼ ਏਜੰਸੀ ਅਨੁਸਾਰ ਅਮਰੀਕੀ ਭੂ-ਵਿਗਿਆਨ ਸੇਵਾ ਨੇ ਕਿਹਾ ਕਿ ਦੱਖਣੀ-ਪੂਰਬੀ ਤੁਰਕੀ ਦੇ ਗਾਜ਼ੀਅਨਟੇਪ ਨੇੜੇ 7.8 ਤੀਬਰਤਾ ਦਾ ਭੂਚਾਲ ਆਇਆ। ਤੁਰਕੀ ਦੇ ਅਧਿਕਾਰੀਆਂ...
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਅਹਿਮਦਾਬਾਦ, ਗੁਜਰਾਤ : ਹਿਲੇਰੀ ਕਲਿੰਟਨ ਨੇ ਸਵੈ-ਰੁਜ਼ਗਾਰ ਮਹਿਲਾ ਐਸੋਸੀਏਸ਼ਨ ਦੁਆਰਾ ਇਕ ਸਮਾਗਮ ਵਿਚ ਕੀਤੀ ਸ਼ਿਰਕਤ
. . .  1 day ago
ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ ਸਜਾਇਆ
. . .  1 day ago
ਅੰਮ੍ਰਿਤਸਰ, 5 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ ...
ਰਾਮ ਰਹੀਮ ਨੂੰ ਸਿੱਖ ਧਰਮ ਵਿਚ ਦਖ਼ਲ ਅੰਦਾਜ਼ੀ ਦਾ ਕੋਈ ਅਧਿਕਾਰ ਨਹੀਂ - ਧਾਲੀਵਾਲ
. . .  1 day ago
ਅਜਨਾਲਾ, 5 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਨਸ਼ਿਆਂ ਸੰਬੰਧੀ ਦਿੱਤੇ ਬਿਆਨ ਦੀ ਨਿੰਦਾ ...
ਦੁਬਈ ਗਿਆ ਬ੍ਰਹਮਪੁਰ ਦਾ ਨੌਜਵਾਨ ਪਿਛਲੇ ਇਕ ਹਫ਼ਤੇ ਤੋਂ ਲਾਪਤਾ
. . .  1 day ago
ਚੋਹਲਾ ਸਾਹਿਬ, 5 ਫਰਵਰੀ (ਬਲਵਿੰਦਰ ਸਿੰਘ)-ਪਰਿਵਾਰ ਦੇ ਉੱਜਵਲ ਭਵਿੱਖ ਅਤੇ ਰੋਟੀ-ਰੋਜ਼ੀ ਦੀ ਤਲਾਸ਼ 'ਚ ਪਿਛਲੇ ਦੋ ਮਹੀਨੇ ਪਹਿਲਾਂ ਦੁਬਈ ਗਿਆ ਨੌਜਵਾਨ ਲੰਘੇ ਇਕ ਹਫ਼ਤੇ ਤੋਂ ਲਾਪਤਾ ਹੈ, ਜਿਸ ਦੀ ਤਲਾਸ਼ ਵਾਸਤੇ ਪਰਿਵਾਰਿਕ ਮੈਂਬਰਾਂ ਨੇ...
ਸਾਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ-ਮੁਨੀਸ਼ ਤਿਵਾੜੀ
. . .  1 day ago
ਸੰਧਵਾਂ, 5 ਫਰਵਰੀ (ਪ੍ਰੇਮੀ ਸੰਧਵਾਂ)- ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ-ਦਿਹਾੜੇ ਦੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਪਾਰਲੀਮੈਂਟ ਮੈਂਬਰ ਮੁਨੀਸ਼ ਤਿਵਾੜੀ ਨੇ ਇਕ ਸਮਾਗਮ ਦੌਰਾਨ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ...
ਪਰਮਿੰਦਰ ਕੌਰ ਬਰਾੜ ਦੀ ਨਗਰ ਕੌਂਸਲ ਪ੍ਰਧਾਨ ਦੇ ਪ੍ਰਧਾਨ ਵਜੋਂ ਹੋਈ ਤਾਜਪੋਸ਼ੀ
. . .  1 day ago
ਲੌਂਗੋਵਾਲ, 5 ਫਰਵਰੀ (ਸ.ਸ.ਖੰਨਾ,ਵਿਨੋਦ ਸ਼ਰਮਾ)- ਬੀਤੇ ਕੁਝ ਦਿਨ ਪਹਿਲਾਂ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਦੀ ਚੋਣ ਕੀਤੀ ਗਈ ਸੀ, ਜਿਸ ਵਿਚ ਅੱਜ ਪਰਮਿੰਦਰ ਕੌਰ ਬਰਾੜ ਪਤਨੀ ਕਮਲਪਾਲ ਸਿੰਘ ਬਰਾੜ ਨੇ...
ਬਹਿਬਲਕਲਾਂ ਇਨਸਾਫ਼ ਮੋਰਚੇ ਵਲੋਂ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ 54 ਮੁਕੰਮਲ ਜਾਮ
. . .  1 day ago
ਫਰੀਦਕੋਟ, 5 ਫਰਵਰੀ- ਬਹਿਬਲਕਲਾਂ ਇਨਸਾਫ਼ ਮੋਰਚੇ ਵਲੋਂ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ 54 ਮੁਕੰਮਲ ਜਾਮ ਕੀਤਾ ਗਿਆ ਹੈ।
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਕੱਤਕ ਸੰਮਤ 553

ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਫ਼ੀਸਾਂ ਦੇ ਵਾਧੇ ਖ਼ਿਲਾਫ਼ ਲਗਾਇਆ ਦਿਨ ਰਾਤ ਦਾ ਪੱਕਾ ਮੋਰਚਾ

ਪਟਿਆਲਾ, 25 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਛੇ ਵਿਦਿਆਰਥੀ ਜਥੇਬੰਦੀਆਂ ਪੀ.ਐੱਸ.ਯੂ, ਏ.ਆਈ.ਐੱਸ.ਐੱਫ., ਐੱਸ.ਐੱਫ.ਆਈ., ਪੀ.ਐੱਸ.ਯੂ. (ਲਲਕਾਰ), ਡੀ.ਐੱਸ.ਓ. ਅਤੇ ਪੀ.ਆਰ.ਐੱਸ.ਯੂ. ਦੇ ਸਾਂਝੇ ਵਿਦਿਆਰਥੀ ਮੋਰਚੇ ਵਲੋਂ ਫ਼ੀਸਾਂ ਵਿਚ ਵਾਧੇ ...

ਪੂਰੀ ਖ਼ਬਰ »

ਕਾਰ 'ਚ ਤੇਲ ਪਾਉਣ ਆਏ ਵਿਅਕਤੀ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ

ਗੂਹਲਾ ਚੀਕਾ, 25 ਅਕਤੂਬਰ (ਓ.ਪੀ. ਸੈਣੀ)-ਅੱਜ ਅਗੌਂਧ ਨੇੜੇ ਇਕ ਪੈਟਰੋਲ ਪੰਪ 'ਤੇ ਤੇਲ ਭਰਵਾਉਣ ਆਏ ਵਿਅਕਤੀ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਫਾਇਰਿੰਗ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਗੂਹਲਾ ਸ਼ਿਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ...

ਪੂਰੀ ਖ਼ਬਰ »

ਦੋ ਸੜਕ ਹਾਦਸਿਆਂ 'ਚ ਇਕ ਦੀ ਮੌਤ 5 ਜ਼ਖ਼ਮੀ

ਰਾਜਪੁਰਾ, 25 ਅਕਤੂਬਰ (ਜੀ.ਪੀ. ਸਿੰਘ)-ਥਾਣਾ ਸ਼ੰਭੂ ਅਧੀਨ ਪਾੈਦੇ ਖੇਤਰ 'ਚ ਵਾਪਰੇ 2 ਵੱਖ-ਵੱਖ ਸੜਕ ਹਾਦਸਿਆਂ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਇਕ ਔਰਤ, ਇਕ ਲੜਕੀ ਸਮੇਤ 5 ਜਣੇ ਜ਼ਖ਼ਮੀ ਹੋ ਗਿਆ ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ | ਥਾਣਾ ਸ਼ੰਭੂ ਦੇ ਸਹਾਇਕ ਥਾਣੇਦਾਰ ਭਾਨ ਸਿੰਘ ਨੇ ਦੱਸਿਆ ਕਿ ਸੁਸਾਦ ਮਖ਼ਸੂਦ ਸਦੀਕੀ (40) ਵਾਸੀ ਆਗਰਾ (ਉੱਤਰ ਪ੍ਰਦੇਸ਼) ਆਪਣੀ ਪਤਨੀ ਅਤੇ ਲੜਕੀ ਨਾਲ ਚੰਡੀਗੜ੍ਹ ਤੋਂ ਆਗਰਾ ਵਾਪਸ ਪਰਤ ਰਹੇ ਸਨ | ਇਸ ਦੌਰਾਨ ਜਦੋਂ ਉਨ੍ਹਾਂ ਦੀ ਕਾਰ ਸ਼ੰਭੂ ਬੈਰੀਅਰ-ਬਨੂੜ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਪਿੰਡ ਬਾਸਮਾ ਨੇੜੇ ਪਹੁੰਚੀ ਤਾਂ ਇਕ ਟਰੱਕ ਨੇ ਉਨ੍ਹਾਂ ਦੀ ਕਾਰ 'ਚ ਟੱਕਰ ਮਾਰ ਦਿੱਤੀ | ਜਿਸ 'ਤੇ ਕਾਰ ਚਾਲਕ ਸੁਸਾਦ ਮਖਸੂਦ ਦੀ ਮੌਤ ਹੋ ਗਈ ਅਤੇ ਉਸ ਦੇ ਨਾਲ ਸਫ਼ਰ ਕਰ ਰਹੇ ਤਿੰਨੇ ਜਣੇ ਜ਼ਖ਼ਮੀ ਹੋ ਗਏ | ਜਿਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾ ਦਿੱਤਾ ਹੈ | ਸ਼ੰਭੂ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਮਿ੍ਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ | ਸਹਾਇਕ ਭਾਨ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਅੱਜ ਸਵੇਰੇ ਕੌਮੀ ਸ਼ਾਹ ਮਾਰਗ 'ਤੇ ਪਿੰਡ ਮਦਨਪੁਰ ਨੇੜੇ ਕਾਰ ਅਤੇ ਟਰੱਕ ਵਿਚ ਹੋਈ ਭਿਆਨਕ ਟੱਕਰ ਹੋ ਗਈ | ਹਾਦਸੇ 'ਚ ਇਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਤੋੜ ਕੇ ਦੂਜੇ ਪਾਸੇ ਜਾ ਰਹੇ ਟਰੱਕ 'ਚ ਵੱਜੀ | ਪਰ ਇਸ ਹਾਦਸੇ 'ਚ ਕਾਰ ਸਵਾਰ ਰਾਹੁਲ ਅਤੇ ਉਸ ਦਾ ਸਾਥੀ ਜ਼ਖ਼ਮੀ ਹੋ ਗਏ ਪਰ ਵਾਲ-ਵਾਲ ਬੱਚ ਗਏ ਪਰ ਉਨ੍ਹਾਂ ਦੀ ਕਾਰ ਬਹੁਤ ਨੁਕਸਾਨੀ ਗਈ | ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ |

ਖ਼ਬਰ ਸ਼ੇਅਰ ਕਰੋ

 

ਸੜਕ ਹਾਦਸੇ 'ਚ ਔਰਤ ਦੀ ਮੌਤ

ਰਾਜਪੁਰਾ, 25 ਅਕਤੂਬਰ (ਜੀ.ਪੀ. ਸਿੰਘ)-ਰਾਜਪੁਰਾ-ਅੰਬਾਲਾ ਕੌਮੀ ਸ਼ਾਹ ਮਾਰਗ 'ਤੇ ਵਾਪਰੇ ਇਕ ਸੜਕ ਹਾਦਸੇ 'ਚ ਔਰਤ ਦੀ ਮੌਤ ਹੋ ਗਈ | ਥਾਣਾ ਸ਼ੰਭੂ ਦੀ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ

ਪਟਿਆਲਾ, 25 ਅਕਤੂਬਰ (ਮਨਦੀਪ ਸਿੰਘ ਖਰੌੜ)-ਭਾਦਸੋਂ ਰੋਡ 'ਤੇ ਮੋਟਰਸਾਈਕਲ 'ਤੇ ਜਾ ਰਹੇ ਇਕ ਵਿਅਕਤੀ ਨੂੰ ਕਾਰ ਦੀ ਫੇਟ ਵੱਜਣ ਕਾਰਨ ਗੰਭੀਰ ਰੂਪ 'ਚ ਜ਼ਖਮੀ ਹੋਣ ਉਪਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਤਿੰਨ ਦਿਨਾਂ ਦੌਰਾਨ 126 ਵਿਅਕਤੀ ਹੋਏ ਡੇਂਗੂ ਦਾ ਸ਼ਿਕਾਰ ਤੇ ਗਿਣਤੀ ਅੱਪੜੀ 452 ਤੱਕ

ਪਟਿਆਲਾ, 25 ਅਕਤੂਬਰ (ਮਨਦੀਪ ਸਿੰਘ ਖਰੌੜ)-ਪਟਿਆਲਾ ਜ਼ਿਲੇ੍ਹ 'ਚ ਇਕ ਹਫ਼ਤੇ ਦੌਰਾਨ ਡੇਂਗੂ ਦੇ ਕੇਸਾਂ 'ਚ ਇਕਦਮ ਵਾਧਾ ਹੋਣ ਕਾਰਨ ਲੋਕਾਂ 'ਚ ਡੇਂਗੂ ਦੇ ਬੁਖ਼ਾਰ ਸਬੰਧੀ ਸਹਿਮ ਵਧਦਾ ਜਾ ਰਿਹਾ ਹੈ | ਪਿਛਲੇ ਤਿੰਨ ਦਿਨਾਂ ਦੌਰਾਨ 126 ਵਿਅਕਤੀਆਂ ਨੂੰ ਡੇਂਗੂ ਦਾ ਬੁਖ਼ਾਰ ...

ਪੂਰੀ ਖ਼ਬਰ »

ਮੈਡੀਕਲ ਵਿਦਿਆਰਥੀਆਂ ਵਲੋਂ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਅਪੀਲ

ਪਟਿਆਲਾ, 25 ਅਕਤੂਬਰ (ਮਨਦੀਪ ਸਿੰਘ ਖਰੌੜ)-ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਐਨ.ਐੱਸ.ਐੱਸ. ਸ਼ਾਖਾ ਵਲੋਂ ਪ੍ਰੋਗਰਾਮ ਅਫ਼ਸਰ ਡਾ. ਡੀ.ਐੱਸ. ਭੁੱਲਰ ਦੀ ਅਗਵਾਈ ਹੇਠ ਚੱਲ ਰਹੀਆਂ ਐਨ.ਐੱਸ.ਐੱਸ. ਗਤੀਵਿਧੀਆਂ ਅਧੀਨ ਦੋ ਸੌ ਤੋਂ ਵੱਧ ਮੈਡੀਕਲ ਵਿਦਿਆਰਥੀਆਂ ਵਲੋਂ ...

ਪੂਰੀ ਖ਼ਬਰ »

ਕਸਬਾ ਬਾਦਸ਼ਾਹਪੁਰ ਤੋਂ ਸਰਪੰਚ ਦੀ ਅਗਵਾਈ 'ਚ ਲੋਕ ਨੰਗੇ ਪੈਰੀ ਪੈਦਲ ਮੁੱਖ ਮੰਤਰੀ ਦੇ ਘਰ ਜਾਣ ਲਈ ਹੋਏ ਰਵਾਨਾ

ਪਾਤੜਾਂ, 25 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਆਟਾ ਦਾਲ ਅਤੇ ਸਰਕਾਰ ਦੀਆਂ ਹੋਰ ਭਲਾਈ ਸਕੀਮ ਤੋਂ ਸੱਖਣੇ ਕਸਬਾ ਬਾਦਸ਼ਾਹਪੁਰ ਦੇ ਲੋਕਾਂ ਨੇ ਵੱਖਰੇ ਢੰਗ ਨਾਲ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨ੍ਹੀ ਦੇ ਘਰ ਜਾਣ ਲਈ ਇਹ ਲੋਕ ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਅਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਸੰਪੰਨ

ਭਾਦਸੋਂ, 25 ਅਕਤੂਬਰ (ਪ੍ਰਦੀਪ ਦੰਦਰਾਲਾ)-ਮਹਾਂਪੁਰਸ਼ਾਂ ਦੇ ਜੀਵਨ ਦੀ ਸਰਲਤਾ ਅਤੇ ਆਤਮਿਕ ਸ਼ਕਤੀ ਸਾਨੂੰ ਦੁਨਿਆਵੀ ਜੀਵਾਂ ਨੂੰ ਜੀਵਨ ਜਾਂਚ ਸਖਾ ਕੇ ਪ੍ਰਮਾਤਮਾ ਨਾਲ ਸਾਡੀ ਆਤਮਾ ਨੂੰ ਜੋੜਨ 'ਚ ਸਹਾਈ ਹੁੰਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਤ ਬਾਬਾ ...

ਪੂਰੀ ਖ਼ਬਰ »

ਕੇਂਦਰ ਸਰਕਾਰ ਕਿਸਾਨ ਵਿਰੋਧੀ ਤਿੰਨੇ ਕਾਨੂੰਨ ਵਾਪਸ ਲਏ-ਗੁਰਦੀਪ ਸਿੰਘ ਵੜੈਚਾਂ

ਪਟਿਆਲਾ, 25 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਵਿਕਾਸ ਅਤੇ ਗੁਰਮਤਿ ਚੇਤਨਾ ਮੰਚ ਦੇ ਪ੍ਰਧਾਨ ਗੁਰਦੀਪ ਸਿੰਘ ਵੜੈਚਾਂ ਨੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਤਿੰਨੇ ਖੇਤੀ ਕਾਨੂੰਨ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਕਾਨੂੰਨ ਵਾਪਸ ਹੋ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਸਫ਼ਾਈ ਕਰਮਚਾਰੀਆਂ ਵਲੋਂ ਕੰਮ ਛੱਡ ਕੇ ਧਰਨਾ ਜਾਰੀ

ਪਟਿਆਲਾ, 25 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡੇਲੀ ਵੇਜ਼ ਅਤੇ ਠੇਕਾ ਆਧਾਰਿਤ ਸਫ਼ਾਈ ਕਰਮਚਾਰੀਆਂ ਵਲੋਂ ਪਿਛਲੇ ਲਗਭਗ ਪੰਦਰਾਂ ਦਿਨਾਂ ਤੋਂ ਕੰਮ ਛੱਡ ਕੇ ਧਰਨਾ ਦਿੱਤਾ ਜਾ ਰਿਹਾ ਹੈ | ਸਫ਼ਾਈ ਕਰਮਚਾਰੀਆਂ ਦੇ ਆਪਣਾ ਕੰਮ ਛੱਡ ...

ਪੂਰੀ ਖ਼ਬਰ »

ਪਾਕਿਸਤਾਨ ਦੀ ਜਿੱਤ 'ਤੇ ਵਿਦਿਆਰਥੀਆਂ ਵਲੋਂ ਨਾਅਰੇਬਾਜ਼ੀ ਨਿੰਦਣਯੋਗ-ਗੁਪਤਾ

ਪਟਿਆਲਾ, 25 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਕੱਲ੍ਹ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹੋਏ ਕਿ੍ਕਟ ਮੈਚ ਦੌਰਾਨ ਭਾਰਤ ਦੀ ਹਾਰ ਤੋਂ ਬਾਅਦ ਦੇਸ਼ ਵਿਚ ਦੇਸ਼ ਵਿਰੋਧੀ ਅਨਸਰਾਂ ਵਲੋਂ ਪਾਕਿਸਤਾਨ ਦੀ ਜਿੱਤ 'ਤੇ ਨਾਅਰੇਬਾਜ਼ੀ ਕੀਤੀ ਅਤੇ ਖ਼ੁਸ਼ੀ ਮਨਾਈ ਗਈ, ਜੋ ...

ਪੂਰੀ ਖ਼ਬਰ »

ਪ੍ਰੋਫੈਸਰ ਬਲਕਾਰ ਸਿੰਘ ਨੇ ਐਥਲੈਟਿਕ ਮੀਟ 'ਚ ਪ੍ਰਾਪਤ ਕੀਤੇ ਸੋਨ ਤਗਮੇ

ਸਮਾਣਾ, 25 ਅਕਤੂਬਰ (ਪ੍ਰੀਤਮ ਸਿੰਘ ਨਾਗੀ)-ਪਬਲਿਕ ਕਾਲਜ ਸਮਾਣਾ 'ਚ ਸਹਾਇਕ ਪ੍ਰੋਫੈਸਰ ਵਜੋਂ ਕਾਰਜਸ਼ੀਲ ਪ੍ਰੋਫੈਸਰ ਬਲਕਾਰ ਸਿੰਘ ਔਲਖ ਨੇ ਮਸਤੂਆਣਾ ਸਾਹਿਬ ਵਿਖੇ ਹੋਈ ਪੰਜਾਬ ਮਾਸਟਰਜ਼ ਐਥਲੈਟਿਕ ਮੀਟ 'ਚ ਭਾਗ ਲਿਆ | ਇਨ੍ਹਾਂ ਮੁਕਾਬਲਿਆਂ 'ਚ ਉਨ੍ਹਾਂ ਨੇ ਆਪਣੀ ਉਮਰ ...

ਪੂਰੀ ਖ਼ਬਰ »

ਕਿਸਾਨ ਮੋਰਚੇ ਤੋਂ ਪਰਤੇ ਕਿਸਾਨ ਆਗੂ ਦੀ ਹੋਈ ਮੌਤ

ਸਮਾਣਾ, 25 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਬੀਤੇ ਕਾਫੀ ਸਮੇਂ ਤੋਂ ਕਿਸਾਨ ਸੰਘਰਸ਼ 'ਚ ਸ਼ਾਮਲ ਤੇ ਦਿੱਲੀ ਦੇ ਬਾਰਡਰ 'ਤੇ ਸਾਥੀਆਂ ਸਮੇਤ ਬੈਠੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨ ਆਗੂ ਬਹਾਦਰ ਸਿੰਘ ਪੁੱਤਰ ਹਰਦਿਆਲ ਸਿੰਘ (56) ਦੀ ਬੀਤੇ ਕੱਲ੍ਹ ਕਿਸਾਨ ਮੋਰਚੇ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਅਜਾਪਾਲ ਸਿੰਘ ਦੇ ਦੀਵਾਨ ਹਾਲ ਦੇ ਹੋ ਰਹੇ ਸੁੰਦਰੀਕਰਨ ਦਾ ਲਿਆ ਜਾਇਜ਼ਾ

ਨਾਭਾ, 25 ਅਕਤੂਬਰ (ਕਰਮਜੀਤ ਸਿੰਘ)-ਸਥਾਨਕ ਇਤਿਹਾਸਕ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ ਵਿਖੇ ਪੰਥ ਰਤਨ ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਦੇ ਵਰਸੋਏ ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਸਾਹਿਬ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਵਾਸੀਆਂ ਤੱਕ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਪਹੁੰਚਾਉਣ ਲਈ 28 ਤੇ 29 ਨੂੰ ਲਗਵਾਏ ਜਾਣਗੇ ਸੁਵਿਧਾ ਕੈਂਪ-ਸੰਦੀਪ ਹੰਸ

ਪਟਿਆਲਾ, 25 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹੇ 'ਚ ਲੋਕਾਂ ਤੱਕ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ 28 ਤੇ 29 ਅਕਤੂਬਰ ਨੂੰ ਜ਼ਿਲ੍ਹਾ ਪੱਧਰ 'ਤੇ ਸਬ-ਡਵੀਜ਼ਨ ਪੱਧਰ 'ਤੇ ...

ਪੂਰੀ ਖ਼ਬਰ »

ਨਾਮ ਚਰਚਾ ਘਰ ਨੇੜੇ ਖੜ੍ਹੀ ਕਾਰ ਚੋਰੀ

ਪਟਿਆਲਾ, 25 ਅਕਤੂਬਰ (ਮਨਦੀਪ ਸਿੰਘ ਖਰੌੜ)-ਪਿੰਡ ਵਜੀਦਪੁਰ ਦੇ ਨਾਮ ਚਰਚਾ ਘਰ ਨੇੜੇ ਖੜ੍ਹੀ ਕੀਤੀ ਕਾਰ ਕੋਈ ਚੋਰੀ ਕਰਕੇ ਲੈ ਗਿਆ ਹੈ | ਇਸ ਚੋਰੀ ਦੀ ਸ਼ਿਕਾਇਤ ਬਲਵਿੰਦਰ ਸਿੰਘ ਵਾਸੀ ਪਿੰਡ ਮਾਜਰੀ ਅਕਾਲੀਆਂ ਨੇ ਥਾਣਾ ਪਸਿਆਣਾ 'ਚ ਦਰਜ ਕਰਵਾਈ ਸੀ | ਜਿਸ ਅਧਾਰ 'ਤੇ ਪੁਲਿਸ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਕਰਤਾਰਪੁਰ ਨੇ ਅਚਾਨਕ ਸਰਕੜਾ ਫਾਰਮ ਦਾ ਕੀਤਾ ਦੌਰਾ

ਭੁੱਨਰਹੇੜੀ, 25 ਅਕਤੂਬਰ (ਧਨਵੰਤ ਸਿੰਘ)-ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਅਚਾਨਕ ਸ਼ੋ੍ਰਮਣੀ ਕਮੇਟੀ ਦੇ ਫਾਰਮ ਦਾ ਦੌਰਾ ਕੀਤਾ | ਇੱਥੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਬਾਬਾ ਗਾਂਧਾ ਸਿੰਘ ...

ਪੂਰੀ ਖ਼ਬਰ »

ਐਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਕੀਤੇ 315 ਮੁਕੱਦਮਿਆਂ 'ਚ ਬਰਾਮਦ ਹੋਏ ਨਸ਼ੀਲੇ ਪਦਾਰਥ ਕੀਤੇ ਨਸ਼ਟ-ਐੱਸ.ਐੱਸ.ਪੀ. ਭੁੱਲਰ

ਪਟਿਆਲਾ, 25 ਅਕਤੂਬਰ (ਮਨਦੀਪ ਸਿੰਘ ਖਰੌੜ)-ਪਟਿਆਲਾ ਪੁਲਿਸ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲੇ੍ਹ ਦੇ ਵੱਖ-ਵੱਖ ਥਾਣਿਆਂ 'ਚ ਐਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਹੋਏ 315 ਮੁਕੱਦਮਿਆਂ 'ਚ ਬਰਾਮਦ ਹੋਏ ਨਸ਼ੀਲੇ ਪਦਾਰਥਾਂ ਨੂੰ ਐਨ.ਡੀ.ਪੀ.ਐੱਸ. ਡਿਸਪੋਜ਼ਲ ...

ਪੂਰੀ ਖ਼ਬਰ »

ਹੈਰੀਮਾਨ ਦੇ ਯਤਨਾਂ ਸਦਕਾ ਪਿੰਡ ਫਰੀਦਪੁਰ ਦਾ ਹੋਇਆ ਸਰਬਪੱਖੀ ਵਿਕਾਸ-ਸਰਪੰਚ ਗੁਰਨਾਮ ਸਿੰਘ

ਦੇਵੀਗੜ੍ਹ, 25 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਪਟਿਆਲਾ ਤੋਂ 30 ਕਿੱਲੋਮੀਟਰ ਦੂਰ ਪਿੰਡ ਫਰੀਦਪੁਰ ਜੋ ਕਿ ਗੁਰੂਦੁਆਰਾ ਪਾਤਸ਼ਾਹੀ ਨੌਵੀਂ ਮਗਰ ਇਸਰਹੇੜੀ ਮਾਰਗ 'ਤੇ ਸਥਿਤ ਹੈ | ਇਸ ਪਿੰਡ ਦਾ ਰਕਬਾ 390 ਏਕੜ, ਆਬਾਦੀ 495 ਜਿਨ੍ਹਾਂ 'ਚ 252 ਮਰਦ ਅਤੇ 243 ਔਰਤਾਂ ਹਨ | ਜਦੋਂ ਕਿ ਕੁਲ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਲੈ ਜਾਣ ਦੇ ਦੋਸ਼ ਤਹਿਤ ਮਾਮਲਾ ਦਰਜ

ਸਮਾਣਾ, 25 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਥਾਣਾ ਸਦਰ ਪੁਲਿਸ ਵਲੋਂ ਇਕ 13 ਸਾਲਾ ਨਾਬਾਲਗ ਲੜਕੀ ਨੂੰ ਕਿਸੇ ਅਣਪਛਾਤੇ ਵਿਅਕਤੀ ਵਲੋਂ ਵਰਗ਼ਲਾ ਕੇ ਲੈ ਜਾਣ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਮੁਤਾਬਿਕ 13 ਸਾਲਾ ਲੜਕੀ ਰੋਜ਼ਾਨਾ ਵਾਂਗ ਅਪਣੇ ਘਰ ਤੋਂ ...

ਪੂਰੀ ਖ਼ਬਰ »

ਸਿੱਧੂ ਤੇ ਮੁੱਖ ਮੰਤਰੀ ਚੰਨੀ ਦੀ ਜੋੜੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਬਣਾਵੇਗੀ-ਜਸਵਿੰਦਰ ਸਿੰਘ ਜਰਗੀਆ

ਪਟਿਆਲਾ, 25 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਜਰਨਲ ਸਕੱਤਰ ਅਤੇ ਬੀ.ਸੀ ਸੈਲ ਦੇ ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਜਰਗੀਆ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ 'ਚ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ...

ਪੂਰੀ ਖ਼ਬਰ »

ਰੱਖੜਾ ਤੇ ਨੱਸੂਪੁਰ ਵਲੋਂ ਗੜੇਮਾਰੀ ਨਾਲ ਪ੍ਰਭਾਵਿਤ ਕਿਸਾਨਾਂ ਨੂੰ 60 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ

ਸਮਾਣਾ, 25 ਅਕਤੂਬਰ (ਗੁਰਦੀਪ ਸ਼ਰਮਾ)-ਸਾਬਕਾ ਮੰਤਰੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਨੱਸੂਪੁਰ ਵਲੋਂ ਬੀਤੇ ਕੱਲ੍ਹ ਹੋਈ ਬੇਮੌਸਮੀ ਬਰਸਾਤ ...

ਪੂਰੀ ਖ਼ਬਰ »

ਸਦਰ ਪੁਲਿਸ ਵਲੋਂ ਵੱਡੀ ਮਾਤਰਾ 'ਚ ਲਾਹਣ ਬਰਾਮਦ

ਡਕਾਲਾ, 25 ਅਕਤੂਬਰ (ਪਰਗਟ ਸਿੰਘ ਬਲਬੇੜਾ)-ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਡੀ.ਐੱਸ.ਪੀ. ਦਿਹਾਤੀ ਸੁਖਵਿੰਦਰ ਸਿੰਘ ਚੌਹਾਨ ਦੀ ਰਹਿਨੁਮਾਈ ਹੇਠ ਥਾਣਾ ਸਦਰ ਦੇ ਐਸ.ਐਚ.ਓ. ਸੁਖਦੇਵ ...

ਪੂਰੀ ਖ਼ਬਰ »

ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕੀਤਾ ਅਨਾਜ ਮੰਡੀਆਂ ਦਾ ਦੌਰਾ

ਬਹਾਦਰਗੜ੍ਹ, 25 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਅੱਜ ਵਿਧਾਇਕ ਹਲਕਾ ਸਨੌਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਹਲਕੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਦਾ ਦੌਰਾ ਕੀਤਾ ਅਤੇ ਮੰਡੀਆਂ 'ਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਬਹਾਦਰਗੜ੍ਹ ਅਨਾਜ ਮੰਡੀ ਵਿਖੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX