ਮਲੇਰਕੋਟਲਾ, 25 ਅਕਤੂਬਰ (ਪਰਮਜੀਤ ਸਿੰਘ ਕੁਠਾਲਾ) - ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਵਿਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨਾਲ ਸਲਾਹ ਮਸ਼ਵਰੇ ਉਪਰੰਤ ...
ਮਲੇਰਕੋਟਲਾ, 25 ਅਕਤੂਬਰ (ਪਰਮਜੀਤ ਸਿੰਘ ਕੁਠਾਲਾ, ਹਨੀਫ਼ ਥਿੰਦ) -ਹਲਕਾ ਮਲੇਰਕੋਟਲਾ ਤੋਂ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਵਲੋਂ ਸ਼ੁੱਕਰਵਾਰ ਨੂੰ ਐਲਾਨੇ ਉਮੀਦਵਾਰ ਮੁਹੰਮਦ ਯੁਨਸ ਬਖ਼ਸ਼ੀ ਦੇ ਨਾਂ ਉੱਪਰ ਸਥਾਨਕ ਅਕਾਲੀ ਆਗੂਆਂ ਵਲੋਂ ਉਠਾਏ ਸਵਾਲਾਂ ਤੋਂ ਬਾਅਦ ਅੱਜ ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੇ ਐਲਾਨ ਕੀਤਾ ਕਿ ਪਾਰਟੀ ਆਗੂਆਂ ਤੇ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਮਲੇਰਕੋਟਲਾ ਤੋਂ ਪਾਰਟੀ ਉਮੀਦਵਾਰ ਬਾਰੇ ਪੁਨਰ ਵਿਚਾਰ ਕਰ ਕੇ ਇਕ ਹਫ਼ਤੇ ਦੇ ਅੰਦਰ ਕਿਸੇ ਸਰਵ ਪ੍ਰਵਾਨਿਤ ਟਕਸਾਲੀ ਅਕਾਲੀ ਉਮੀਦਵਾਰ ਦਾ ਐਲਾਨ ਕਰ ਦੇਵੇਗਾ | ਪਾਰਟੀ ਉਮੀਦਵਾਰ ਬਾਰੇ ਉਠੇ ਵਿਵਾਦ 'ਤੇ ਹਲਕੇ ਦੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਅਕਾਲੀ ਆਗੂ ਮੁਹੰਮਦ ਉਵੈਸ ਦੇ ਸਨਅਤੀ ਅਦਾਰੇ ਸਟਾਰ ਇੰਪੈਕਟ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਾਬ ਉਵੈਸ ਦੀ ਮੌਜੂਦਗੀ ਵਿਚ ਉਨ੍ਹਾਂ ਸਪਸ਼ਟ ਕੀਤਾ ਕਿ ਜੋ ਵੀ ਨਵਾਂ ਉਮੀਦਵਾਰ ਹੋਵੇਗਾ ਉਹ ਮੁਹੰਮਦ ਉਵੈਸ ਦੀ ਸਲਾਹ ਨਾਲ ਸੱਚੇ ਸੁੱਚੇ ਕਿਰਦਾਰ ਵਾਲਾ ਇਕ ਇਮਾਨਦਾਰ ਤੇ ਲੋਕਾਂ ਨੂੰ ਸਮਰਪਿਤ ਆਗੂ ਹੋਵੇਗਾ ਜਿਸ ਉੱਪਰ ਹਰ ਅਕਾਲੀ ਵਰਕਰ ਮਾਣ ਕਰ ਸਕੇਗਾ | ਐਡਵੋਕੇਟ ਝੂੰਦਾਂ ਨੇ ਕਿਹਾ ਕਿ ਭਾਵੇਂ ਮੁਹੰਮਦ ਯੂਨਸ ਬਖ਼ਸ਼ੀ ਨੂੰ ਉਮੀਦਵਾਰ ਐਲਾਨਣ ਵੇਲੇ ਪਾਰਟੀ ਹਾਈਕਮਾਂਡ ਨੂੰ ਭਰੋਸਾ ਸੀ ਕਿ ਅਕਾਲੀ ਵਰਕਰ ਮੁਹੰਮਦ ਉਵੈਸ ਦੀ ਗਰੰਟੀ ਵਾਲੇ ਉਮੀਦਵਾਰ ਨੂੰ ਜ਼ਰੂਰ ਪ੍ਰਵਾਨ ਕਰ ਲੈਣਗੇ ਪ੍ਰੰਤੂ ਅਜਿਹਾ ਹੋ ਨਹੀਂ ਸਕਿਆ | ਹੁਣ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਲੇਰਕੋਟਲਾ ਦੀ ਟਿਕਟ ਬਾਰੇ ਜੋ ਵੀ ਫ਼ੈਸਲਾ ਕਰਨਗੇ ਉਹ ਮੁਹੰਮਦ ਉਵੈਸ ਦੀ ਸਲਾਹ ਨਾਲ ਅਕਾਲੀ ਵਰਕਰਾਂ ਦੀਆਂ ਭਾਵਨਾਵਾਂ ਮੁਤਾਬਿਕ ਹੀ ਕਰਨਗੇ | ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ੋ੍ਰਮਣੀ ਅਕਾਲੀ ਦਲ ਅੱਜ ਵੀ ਮੁਹੰਮਦ ਉਵੈਸ ਨੂੰ ਚੋਣ ਲੜਾਉਣਾ ਚਾਹੰੁਦਾ ਹੈ ਪ੍ਰੰਤੂ ਉਨ੍ਹਾਂ ਖ਼ੁਦ ਹੀ ਆਪਣੇ ਕਾਰੋਬਾਰੀ ਰੁਝੇਵਿਆਂ ਕਰ ਕੇ ਚੋਣ ਲੜਨ ਤੋਂ ਇਨਕਾਰ ਕਰ ਦਿਤਾ ਹੈ | ਇਸ ਤੋਂ ਪਹਿਲਾਂ ਅਕਾਲੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁਹੰਮਦ ਉਵੈਸ ਨੇ ਕਿਹਾ ਕਿ ਉਨ੍ਹਾਂ ਚੋਣ ਨਾ ਲੜਨ ਦਾ ਐਲਾਨ ਬਹੁਤ ਪਹਿਲਾਂ ਹੀ ਕਰ ਦਿਤਾ ਸੀ, ਉਹ ਹਮੇਸ਼ਾ ਪਾਰਟੀ ਵਰਕਰਾਂ ਦੇ ਨਾਲ ਡਟੇ ਰਹੇ ਹਨ | ਆਪਣੇ ਰੁਝੇਵਿਆਂ ਕਾਰਨ ਹੀ ਉਨ੍ਹਾਂ ਆਪਣੇ 20 ਵਰਿ੍ਹਆਂ ਤੋਂ ਪਰਖੇ ਹੋਏ ਇਕ ਇਮਾਨਦਾਰ ਤੇ ਲੋਕ ਸੇਵਾ ਨੂੰ ਸਮਰਪਿਤ ਜਜ਼ਬੇ ਵਾਲੇ ਸਾਥੀ ਮੁਹੰਮਦ ਯੁਨਸ ਨੂੰ ਚੋਣ ਲੜਾਉਣ ਦਾ ਫ਼ੈਸਲਾ ਕੀਤਾ ਸੀ ਪ੍ਰੰਤੂ ਕੁੱਝ ਲੋਕਾਂ ਨੇ ਇਸ ਫ਼ੈਸਲੇ ਨੂੰ ਪਰਵਾਨ ਨਹੀਂ ਕੀਤਾ | ਉਨ੍ਹਾਂ ਕੁੱਝ ਲੋਕਾਂ ਵੱਲੋਂ ਮੁਹੰਮਦ ਯੁਨਸ ਬਾਰੇ ਕੀਤੀਆਂ ਘਟੀਆ ਟਿੱਪਣੀਆਂ ਬਾਰੇ ਦੁਖੀ ਲਹਿਜੇ ਵਿਚ ਕਿਹਾ ਕਿ ਅਜਿਹੀਆਂ ਟਿੱਪਣੀਆਂ ਨਾਲ ਕਿਸੇ ਦੀ ਬੇਇੱਜ਼ਤੀ ਕਰਨੀ ਸੋਭਾ ਨਹੀਂ ਦਿੰਦੀ, ਬੋਲਣਾ ਉਨ੍ਹਾਂ ਨੂੰ ਵੀ ਬਥੇਰਾ ਆਉਂਦਾ ਹੈ ਪ੍ਰੰਤੂ ਉਸ ਦੀ ਖ਼ਾਮੋਸ਼ੀ ਨੂੰ ਬੁਜ਼ਦਿਲੀ ਨਾ ਸਮਝਿਆ ਜਾਵੇ | ਮੁਹੰਮਦ ਉਵੈਸ ਨੇ ਸਪੱਸ਼ਟ ਕੀਤਾ ਕਿ ਮੁਹੰਮਦ ਯੂਨਸ ਦੀ ਸ਼ਰਾਫ਼ਤ ਤੇ ਇਮਾਨਦਾਰੀ ਮੁਤਾਬਿਕ ਭਾਵੇਂ ਲੋਕਾਂ ਨੇ ਉਮੀਦ ਮੁਤਾਬਿਕ ਹੁੰਗਾਰਾ ਨਹੀਂ ਦਿਤਾ ਪ੍ਰੰਤੂ ਉਹ ਪਾਰਟੀ ਵੱਲੋਂ ਐਲਾਨੇ ਜਾਣ ਵਾਲੇ ਕਿਸੇ ਵੀ ਉਮੀਦਵਾਰ ਦੇ ਹੱਕ ਵਿਚ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਡਟ ਕੇ ਖੜ੍ਹਨਗੇ |
ਭਵਾਨੀਗੜ੍ਹ, 25 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਰਹਿਬਰ ਆਯੁਰਵੈਦਿਕ ਅਤੇ ਯੂਨਾਨੀ ਮੈਡੀਕਲ ਕਾਲਜ, ਹਸਪਤਾਲ ਅਤੇ ਰਿਸਰਜ ਸੈਂਟਰ ਵਿਖੇ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋ ਜਾਣ 'ਤੇ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਮਨਾਉਂਦਿਆਂ ਯੂਨਾਨੀ ਮੈਡੀਸਨ ਸਬੰਧੀ ...
ਲੌਂਗੋਵਾਲ, 25 ਅਕਤੂਬਰ (ਵਿਨੋਦ, ਖੰਨਾ) - ਲੌਂਗੋਵਾਲ ਨਗਰ ਕੌਂਸਲ ਦੇ ਵਿਰੋਧੀ ਧਿਰ ਨਾਲ ਸੰਬੰਧਿਤ 6 ਕੌਂਸਲਰਾਂ ਨੇ ਸ਼ਹਿਰ ਅੰਦਰ ਡੇਂਗੂ ਕਾਰਨ ਹੋ ਰਹੀਆਂ ਮੌਤਾਂ ਦਾ ਕਾਰਨ ਨਗਰ ਕੌਂਸਲ ਦੀ ਨਖਿੱਧ ਕਾਰਗੁਜ਼ਾਰੀ ਦੱਸਿਆ ਹੈ | ਪਰਮਿੰਦਰ ਕੌਰ ਬਰਾੜ, ਸੁਸ਼ਮਾ ਰਾਣੀ, ...
ਸੰਗਰੂਰ, 25 ਅਕਤੂਬਰ (ਧੀਰਜ ਪਸ਼ੌਰੀਆ) - ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੰੂ ਦੁਪਹਿਰ ਦਾ ਪੌਸ਼ਟਿਕ ਖਾਣਾ ਮੁਹੱਈਆ ਕਰਵਾਉਣ ਲਈ ਕਈ ਸਾਲਾਂ ਤੋਂ ਚੱਲ ਰਹੀ ਮਿਡ-ਡੇ-ਮੀਲ ਯੋਜਨਾ 'ਤੇ ਸੰਗਰੂਰ ਜ਼ਿਲ੍ਹੇ 'ਚ ਬੰਦ ਹੋਣ ਦਾ ਖ਼ਤਰਾ ਮੰਡਰਾਉਣ ਲੱਗਾ ਹੈ | ਦੱਸਿਆ ਗਿਆ ਹੈ 31 ...
ਮਲੇਰਕੋਟਲਾ, 25 ਅਕਤੂਬਰ (ਪਰਮਜੀਤ ਸਿੰਘ ਕੁਠਾਲਾ) - ਪ੍ਰਾਈਵੇਟ ਬੱਸਾਂ ਵਿਚ ਵਿਦਿਆਰਥੀਆਂ ਤੋਂ ਕਿਰਾਇਆ ਵਸੂਲਣ ਅਤੇ ਬੱਸ ਆਪ੍ਰੇਟਰਾਂ ਵਲੋਂ ਵਿਦਿਆਰਥੀਆਂ ਨਾਲ ਕੀਤੇ ਜਾ ਰਹੇ ਦੁਰਵਿਹਾਰ ਖ਼ਿਲਾਫ਼ ਅੱਜ ਪੰਜਾਬ ਸਟੂਡੈਂਟਸ ਯੂਨੀਅਨ (ਪੀ.ਐਸ.ਯੂ.) ਦੇ ਵਿਦਿਆਰਥੀ ...
ਭਵਾਨੀਗੜ੍ਹ, 25 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਲੰਘੇ ਦਿਨੀਂ ਪਈ ਭਾਰੀ ਬਾਰਸ਼ ਦੇ ਕਾਰਨ ਅਨਾਜ ਮੰਡੀ ਵਿਚ ਖੜੇ ਪਾਣੀ ਨਾਲ ਕਿਸਾਨਾਂ ਦਾ ਝੋਨਾ ਖ਼ਰਾਬ ਹੋ ਜਾਣ ਤੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਪੰਥਕ ਚੇਤਨਾ ਲਹਿਰ ਦੇ ਆਗੂਆਂ ਨੇ ...
ਭਵਾਨੀਗੜ੍ਹ, 25 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਬੀ.ਡੀ.ਪੀ.ਓ. ਦਫ਼ਤਰ ਵਿਖੇ ਡੈਮੋਕਰੈਟਿਕ ਮਨਰੇਗਾ ਫ਼ਰੰਟ ਦੇ ਕਾਮਿਆਂ ਵਲੋਂ ਬੀ.ਡੀ.ਪੀ.ਓ ਨੂੰ ਮਨਰੇਗਾ ਕਾਨੂੰਨ ਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਬਲਾਕ ਪ੍ਰਧਾਨ ਹਰਭਜਨ ਸਿੰਘ ਜੌਲੀਆਂ ਦੀ ਪ੍ਰਧਾਨਗੀ ਹੇਠ ਹੋਈ ...
ਸੰਗਰੂਰ, 25 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) -ਜ਼ਿਲ੍ਹਾ ਸੰਗਰੂਰ ਦੇ ਆਰ.ਟੀ.ਏ. ਕਰਨਵੀਰ ਸਿੰਘ ਛੀਨਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ 17 ਸਵਾਰੀ ਬੱਸਾਂ ਤੇ 12 ਸਕੂਲੀ ਬੱਸਾਂ ਖਿਲਾਫ ਕਾਰਵਾਈ ਕੀਤੀ ਗਈ ਹੈ | ਸਵਾਰੀ ਬੱਸਾਂ 'ਚੋਂ 15 ਨੂੰ ਬੰਦ ਕਰ ਦਿੱਤਾ ...
ਸੰਗਰੂਰ, 25 ਅਕਤੂਬਰ (ਪਸ਼ੋਰੀਆ) - ਜਮਹੂਰੀ ਅਧਿਕਾਰ ਸਭਾ ਦੇ ਸੱਦੇ 'ਤੇ ਵੱਖ-ਵੱਖ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਨੇ ਸੰਗਰੂਰ ਦੇ ਇੱਕ ਨਿੱਜੀ ਕਾਲਜ ਵਿਚ ਕਸ਼ਮੀਰੀ ਵਿਦਿਆਰਥੀਆਂ ਉੱਪਰ ਹੋਏ ਹਮਲੇ ਦੇ ਵਿਰੋਧ ਵਿਚ ਸਥਾਨਕ ਮਹਾਂਵੀਰ ਚੌਕ ਵਿਚ ਪ੍ਰਦਰਸ਼ਨ ਉਪਰੰਤ ...
ਸ਼ੇਰਪੁਰ, 25 ਅਕਤੂਬਰ (ਦਰਸ਼ਨ ਸਿੰਘ ਖੇੜੀ) - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਬਲਾਕ ਸ਼ੇਰਪੁਰ ਦੇ ਬਲਾਕ ਆਗੂ ਸੁਖਮਿੰਦਰ ਸਿੰਘ ਲੀਲਾ, ਨਿਰਮਲ ਸਿੰਘ ਭੋਲਾ ਅਤੇ ਬਲਵੰਤ ਸਿੰਘ ਛੰਨਾਂ ਦੀ ਅਗਵਾਈ ਹੇਠ ਅੱਜ ਕਸਬਾ ਸ਼ੇਰਪੁਰ ਵਿਖੇ ਲਗਾਏ ਜਾ ਰਹੇ ਚਿੱਪ ਵਾਲੇ ਬਿਜਲੀ ...
ਸੰਗਰੂਰ, 25 ਅਕਤੂਬਰ (ਧੀਰਜ ਪਸ਼ੌਰੀਆ) - ਆਮ ਆਦਮੀ ਪਾਰਟੀ ਦੀ ਸੂਬਾ ਹਾਈ ਕਮਾਂਡ ਵਲੋਂ ਗੁਲਜ਼ਾਰ ਸਿੰਘ ਬੋਬੀ ਨੂੰ ਐਸ.ਸੀ. ਵਿੰਗ ਦਾ ਹਲਕਾ ਕਮੇਟੀ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਉਹ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਦੇ ਜ਼ਿਲ੍ਹਾ ਜਨਰਲ ...
ਭਵਾਨੀਗੜ੍ਹ, 25 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਸ਼ਹਿਰ ਵਿਖੇ ਅਨਾਜ ਮੰਡੀ ਵਿਚ ਖੜੇ ਪਾਣੀ ਨੂੰ ਲੈ ਕੇ ਸਵੇਰ ਤੋਂ ਰੋਸ ਧਰਨਾ ਲਗਾਈ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਪੰਥਕ ਚੇਤਨਾ ਲਹਿਰ ਦੇ ਆਗੂਆਂ ਨੇ ਮਾਰਕੀਟ ਕਮੇਟੀ ਦੇ ਸੈਕਟਰੀ ...
ਸੁਨਾਮ ਊਧਮ ਸਿੰਘ ਵਾਲਾ, 25 ਅਕਤੂਬਰ (ਧਾਲੀਵਾਲ, ਭੁੱਲਰ) - ਸਥਾਨਕ ਸ਼ਹਿਰ ਦੇ ਇਕ ਮੁਹੱਲੇ 'ਚ ਰਾਹ ਜਾਂਦੀ ਇਕ ਬਜ਼ੁਰਗ ਔਰਤ ਦੀਆਂ ਦਿਨ ਦਿਹਾੜੇ ਇਕ ਝੱਪਟਮਾਰ ਵਲੋਂ ਵਾਲੀਆਂ ਖੋਹ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਹੈ | ਇਹ ਸਾਰੀ ਘਟਨਾ ਸੀ. ਸੀ. ਟੀ.ਵੀ.ਕੈਮਰੇ ਵਿਚ ਕੈਦ ਹੋ ਗਈ ...
ਲਹਿਰਾਗਾਗਾ, 25 ਅਕਤੂਬਰ (ਅਸ਼ੋਕ ਗਰਗ) - ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਮੀਡੀਆ ਪਨੈਲਿਸਟ ਪੰਜਾਬ ਕਾਂਗਰਸ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਓ.ਪੀ ਸੋਨੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਹਲਕਾ ...
ਸੁਨਾਮ ਊਧਮ ਸਿੰਘ ਵਾਲਾ, 25 ਅਕਤੂਬਰ (ਧਾਲੀਵਾਲ, ਭੁੱਲਰ)-ਸ਼ਹਿਰ ਦੇ ਦੋ ਵਿਅਕਤੀਆਂ ਵੱਲੋਂ ਇਕ ਫ਼ਰਮ ਦਾ ਜਾਅਲੀ ਰਿਕਾਰਡ ਤਿਆਰ ਕਰ ਕੇ ਅਤੇ ਫ਼ਰਜ਼ੀ ਬਿੱਲ ਕੱਟ ਕੇ ਫ਼ਰਮ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਕਿਸਾਨ ਖਾਦ ਭੰਡਾਰ ਦਿੜ੍ਹਬਾ ...
ਚੀਮਾ ਮੰਡੀ, 25 ਅਕਤੂਬਰ (ਜਗਰਾਜ ਮਾਨ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਬਿੰਦਰਪਾਲ ਸ਼ਰਮਾ ਸਾਬਕਾ ਸਰਪੰਚ ਨਮੋਲ ਅਤੇ ਡਾ. ਰੂਪ ਸਿੰਘ ਸ਼ੇਰੋਂ ਨੂੰ ਸੂਬਾ ਸਕੱਤਰ ਬਣਾਉਣ ਤੇ ਇਲਾਕੇ ਦੇ ਪਾਰਟੀ ਵਰਕਰਾਂ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ...
ਸੁਨਾਮ ਊਧਮ ਸਿੰਘ ਵਾਲਾ, 25 ਅਕਤੂਬਰ (ਸੱਗੂ) - ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੀ ਜ਼ਿਲ੍ਹਾ ਇਕਾਈ ਵਲੋਂ ਅੱਜ ਇਥੇ ਪੈੱ੍ਰਸ ਕਾਨਫ਼ਰੰਸ ਕਰ ਕੇ ਦੱਸਿਆ ਕਿ ਬੀਤੇ ਦਿਨੀਂ ਸ. ਹਰਦੇਵ ਸਿੰਘ ਹੰਜਰਾ ਵਲੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋਣ ਦਾ ਸ਼ੋ੍ਰਮਣੀ ...
ਮਸਤੂਆਣਾ ਸਾਹਿਬ, 25 ਅਕਤੂਬਰ (ਦਮਦਮੀ) - ਉੱਘੀ ਸਮਾਜਸੇਵੀ ਬੀਬੀ ਚਰਨਜੀਤ ਕੌਰ ਖਹਿਰਾ ਬਹਾਦਰਪੁਰ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਸੰਗਰੂਰ ਦੀ ਪ੍ਰਧਾਨ ਬਣਾਏ ਜਾਣ ਤੇ ਜਿੱਥੇ ਪੰਥਕ ਸਫ਼ਾ ਵਿਚ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਉੱਥੇ ਕੌਂਸਲ ਦੇ ਸਕੱਤਰ ...
ਜਖੇਪਲ, 25 ਅਕਤੂਬਰ (ਮੇਜਰ ਸਿੰਘ ਸਿੱਧੂ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਮੂਨਕ ਵਿਖੇ ਕਰਵਾਏ ਗਏ ਖੇਤਰੀ ਲੋਕ ਮੇਲੇ ਵਿਚ ਬਾਬਾ ਪਰਮਾਨੰਦ ਕੰਨਿਆ ਮਹਾਂਵਿਦਿਆਲਾ ਜਖੇਪਲ ਦੀਆਂ ਵਿਦਿਆਰਥਣਾਂ ਮਮਤਾ ਬੇਗਮ ਨੇ ਖਿੱਦੋ ਬਣਾਉਣ ਵਿਚ ਪਹਿਲਾ, ਪੰਜਾਬੀ ਲੋਕਧਾਰਾ ...
ਦਿੜ੍ਹਬਾ ਮੰਡੀ, 25 ਅਕਤੂਬਰ (ਹਰਬੰਸ ਸਿੰਘ ਛਾਜਲੀ) - ਪਿੰਡ ਸਮੂਰਾਂ ਵਿਖੇ ਐਸ.ਆਰ. ਲੱਧੜ (ਸੇਵਾ-ਮੁੱਕਤ ਆਈ.ਏ.ਐਸ.) ਨੇ ਭੱਠਾ ਮਾਲਕਾਂ ਅਤੇ ਕੰਮ ਕਰ ਰਹੇ ਕਾਮਿਆਂ ਦੀਆਂ ਮੁਸ਼ਕਿਲਾਂ ਸੁਣੀਆਂ | ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸੁੱਭਕਰਨ ਸਰਮਾ ਨੇ ਕਿਹਾ ਕਿ ...
ਦਿੜ੍ਹਬਾ ਮੰਡੀ, 25 ਅਕਤੂਬਰ (ਸੋਨੰੂ, ਛਾਜਲੀ) - ਚਾਰ ਸਾਲਾਂ ਜਮਾਂਬੰਦੀ ਵਿਚ ਮੁਲਾਜ਼ਮਾਂ ਵਲੋਂ ਕੀਤੀਆਂ ਗਈਆਂ ਗ਼ਲਤੀਆਂ ਨੂੰ ਦਰੁਸਤ ਕਰਵਾਉਣ ਲਈ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਸੁਖਚੈਨ ਸਿੰਘ ਦੀ ਅਗਵਾਈ ਹੇਠ ਤਹਿਸੀਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX