ਨਵੀਂ ਦਿੱਲੀ, 25 ਅਕਤੂਬਰ (ਉਪਮਾ ਡਾਗਾ ਪਾਰਥ)-ਫ਼ਿਲਮ ਜਗਤ 'ਚ ਵਡਮੁੱਲੇ ਯੋਗਦਾਨ ਲਈ ਦੱਖਣ ਭਾਰਤ ਦੇ ਸੁਪਰ ਸਟਾਰ ਰਜਨੀਕਾਂਤ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਨਿਵਾਜਿਆ ਗਿਆ | ਰਜਨੀਕਾਂਤ ਨੂੰ ਇਹ ਸਨਮਾਨ ਦਿੱਲੀ ਦੇ ਵਿਗਿਆਨ ਭਵਨ 'ਚ ਹੋਏ 67ਵੇਂ ਰਾਸ਼ਟਰੀ ...
ਅੰਮਿ੍ਤਸਰ, 25 ਅਕਤੂਬਰ (ਸੁਰਿੰਦਰ ਕੋਛੜ)-ਟੀ-20 ਵਿਸ਼ਵ ਕੱਪ 'ਚ ਭਾਰਤ ਵਿਰੁੱਧ ਇਤਿਹਾਸਕ ਜਿੱਤ ਦੇ ਜਸ਼ਨ 'ਚ ਪਾਕਿਸਤਾਨੀਆਂ ਵਲੋਂ ਇਸਲਾਮਾਬਾਦ, ਕਰਾਚੀ, ਰਾਵਲਪਿੰਡੀ ਅਤੇ ਕਵੇਟਾ ਵਰਗੇ ਵੱਡੇ ਸ਼ਹਿਰਾਂ 'ਚ ਲੰਘੀ ਰਾਤ ਹਵਾ 'ਚ ਫਾਇਰਿੰਗ ਕਰਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ | ਇਕੱਲੇ ਕਰਾਚੀ 'ਚ ਹੀ ਵੱਖ-ਵੱਖ ਥਾਵਾਂ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਹਵਾਈ ਗੋਲੀਬਾਰੀ 'ਚ ਪੁਲਿਸ ਦੇ ਇਕ ਸਬ-ਇੰਸਪੈਕਟਰ ਸਮੇਤ ਘੱਟੋ-ਘੱਟ 12 ਲੋਕ ਜ਼ਖਮੀ ਹੋ ਗਏ | ਕਰਾਚੀ ਦੇ ਔਰੰਗੀ ਟਾਊਨ ਸੈਕਟਰ-4 ਅਤੇ 4-ਕੇ ਚੌਰੰਗੀ 'ਚ ਹੋਈ ਹਵਾਈ ਫਾਇਰਿੰਗ 'ਚ ਦੋ ਵਿਅਕਤੀ ਜ਼ਖ਼ਮੀ ਹੋ ਗਏ | ਪੁਲਿਸ ਨੇ ਦੱਸਿਆ ਕਿ ਗੁਲਸ਼ਨ-ਏ-ਇਕਬਾਲ ਵਿਖੇ ਹਵਾਈ ਗੋਲੀਬਾਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਪਹੁੰਚੇ ਇਕ ਸਬ-ਇੰਸਪੈਕਟਰ ਨੂੰ ਵੀ ਗੋਲੀ ਲੱਗੀ ਹੈ | ਇਨ੍ਹਾਂ ਦੋ ਘਟਨਾਵਾਂ ਤੋਂ ਇਲਾਵਾ ਕਰਾਚੀ ਦੇ ਸੱਚਲ ਗੋਠ, ਨਿਊ ਕਰਾਚੀ ਟਾਊਨ, ਗੁਲਸ਼ਨ-ਏ-ਇਕਬਾਲ ਅਤੇ ਮਲੀਰ ਸਮੇਤ ਵੱਖ-ਵੱਖ ਇਲਾਕਿਆਂ 'ਚ ਹਵਾਈ ਫਾਇਰਿੰਗ ਦੀ ਸੂਚਨਾ ਮਿਲੀ ਹੈ | ਜਿੱਤ ਦੀ ਖ਼ੁਸ਼ੀ 'ਚ ਲੋਕਾਂ ਨੇ ਸੜਕਾਂ 'ਤੇਡਾਂਸ ਕੀਤਾ ਅਤੇ ਆਤਿਸ਼ਬਾਜ਼ੀ ਚਲਾਈ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਟਵੀਟ ਕਰਕੇ ਟੀ-20 ਵਿਸ਼ਵ ਕੱਪ 'ਚ ਜਿੱਤ 'ਤੇ ਪਾਕਿ ਟੀਮ ਨੂੰ ਵਧਾਈ ਦਿੱਤੀ |
ਪਾਕਿ ਕਿ੍ਕਟ ਟੀਮ ਨਾਲ ਜੁੜੀਆਂ ਭਾਰਤੀ ਮੁਸਲਮਾਨਾਂ ਦੀਆਂ ਭਾਵਨਾਵਾਂ :- ਟੀ-20 ਵਿਸ਼ਵ ਕੱਪ 'ਚ ਪਾਕਿ ਟੀਮ ਨੂੰ ਭਾਰਤ ਖ਼ਿਲਾਫ਼ ਮਿਲੀ ਜਿੱਤ ਨੂੰ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ਼ ਰਸ਼ੀਦ ਨੇ ਆਲਮੀ ਇਸਲਾਮ ਦੀ ਜਿੱਤ ਕਰਾਰ ਦਿੱਤਾ ਹੈ | ਉਨ੍ਹਾਂ ਨੇ ਇਸ 'ਤੇ ਅਫ਼ਸੋਸ ਜਤਾਇਆ ਕਿ ਭਾਰਤ ਅਤੇ ਪਾਕਿ ਵਿਚਾਲੇ ਇਹ ਪਹਿਲਾ ਅਜਿਹਾ ਮੈਚ ਹੈ, ਜਿਸ ਨੂੰ ਉਹ ਆਪਣੀਆਂ ਕੌਮੀ ਜ਼ਿੰਮੇਵਾਰੀਆਂ ਕਾਰਨ ਮੈਦਾਨ 'ਚ ਨਹੀਂ ਵੇਖ ਸਕੇ | ਸ਼ੇਖ਼ ਰਸ਼ੀਦ ਨੇ ਅੱਗੇ ਕਿਹਾ ਕਿ ਪਾਕਿ ਟੀਮ ਦੀ ਜਿੱਤ 'ਤੇ ਭਾਰਤੀ ਮੁਸਲਮਾਨਾਂ ਵਲੋਂ ਕੀਤੇ ਖ਼ੁਸ਼ੀ ਦੇ ਪ੍ਰਗਟਾਵੇ ਨੇ ਇਹ ਸਾਬਤ ਕਰ ਦਿੱਤਾ ਉਨ੍ਹਾਂ ਦੀਆਂ ਭਾਵਨਾਵਾਂ ਪਾਕਿਸਤਾਨੀ ਟੀਮ ਨਾਲ ਹਨ |
ਸੈਕਰਾਮੈਂਟੋ 25 ਅਕਤੂਬਰ (ਹੁਸਨ ਲੜੋਆ ਬੰਗਾ)- ਕੇਰਵਿਲੇ, ਟੈਕਸਾਸ ਵਿਚ 'ਡਰੈਗ ਦੌੜ' ਵਿਚ ਹਿੱਸਾ ਲੈ ਰਹੀ ਇਕ ਗੱਡੀ ਦਾ ਕੰਟੋਰਲ ਵਿਗੜਣ ਕਾਰਨ ਦਰਸ਼ਕਾਂ ਉਪਰ ਜਾ ਚੜ੍ਹੀ, ਜਿਸ ਕਾਰਨ 6 ਤੇ 8 ਸਾਲ ਦੇ ਦੋ ਲੜਕਿਆਂ ਦੀ ਮੌਤ ਹੋ ਗਈ ਤੇ 8 ਹੋਰ ਦਰਸ਼ਕ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ...
ਟੋਰਾਂਟੋਂ, 25 ਅਕਤੂਬਰ (ਹਰਜੀਤ ਸਿੰਘ ਬਾਜਵਾ)-ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦਾ ਵਾਸਾ ਹੋਣ ਕਾਰਨ ਲੋਕ ਪੁਰਾਣੀਆਂ ਚੀਜ਼ਾਂ ਵੱਲ ਆਕਰਸ਼ਤ ਹੁੰਦੇ ਨਜ਼ਰ ਆ ਰਹੇ ਹਨ ਅਤੇ ਲੋਕ ਆਪਣੀ ਰੋਜ਼-ਮਰਾ ਦੀ ਜ਼ਿੰਦਗੀ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਵਿਚ ਵੀ ਬਦਲਾਅ ...
ਮੁੰਬਈ, 25 ਅਕਤੂਬਰ (ਏਜੰਸੀ)-ਭੋਪਾਲ ਵਿਚ ਵੈਬ ਸੀਰੀਜ਼ ਆਸ਼ਰਮ ਦੇ ਤੀਸਰੇ ਸੀਜ਼ਨ ਦੀ ਸ਼ੂਟਿੰਗ ਦੌਰਾਨ ਬਜਰੰਗ ਦਲ ਦੇ ਕਾਰਕੁੰਨਾਂ ਵਲੋਂ ਸੈਟ ਦੀ ਭੰਨਤੋੜ ਕੀਤੀ ਗਈ ਅਤੇ ਇਸ ਦੇ ਨਿਰਮਾਤਾ ਨਿਰਦੇਸ਼ਕ ਪ੍ਰਕਾਸ਼ ਝਾਅ 'ਤੇ ਹਿੰਦੂਆਂ ਨੂੰ ਗਲਤ ਤਰੀਕੇ ਨਾਲ ਦਿਖਾਉਣ ਦਾ ...
ਨਵੀਂ ਦਿੱਲੀ, 25 ਅਕਤੂਬਰ (ਏਜੰਸੀ)-ਐਨ.ਸੀ.ਬੀ. ਨੇ ਕਰੂਜ਼ ਜਹਾਜ਼ ਤੋਂ ਮਿਲੇ ਨਸ਼ੀਲੇ ਪਦਾਰਥ ਮਾਮਲੇ ਵਿਚ ਫਸੇ ਆਰੀਅਨ ਖਾਨ ਨੂੰ ਛੱਡਣ ਲਈ ਐਨ.ਸੀ.ਬੀ. ਦੀ ਮੁੰਬਈ ਖੇਤਰੀ ਇਕਾਈ ਦੇ ਨਿਰਦੇਸ਼ਕ ਸਮੀਰ ਵਾਨਖੇੜੇ ਅਤੇ ਕੁਝ ਹੋਰ ਅਧਿਕਾਰੀਆਂ ਵਲੋਂ 25 ਕਰੋੜ ਰੁਪਏ ਮੰਗਣ ...
ਵੈਨਿਸ (ਇਟਲੀ), 25 ਅਕਤੂਬਰ (ਹਰਦੀਪ ਸਿੰਘ ਕੰਗ)-ਸਾਬਕਾ ਸਪੀਕਰ ਸ:ਨਿਰਮਲ ਸਿੰਘ ਕਾਹਲੋਂ ਦੇ ਸਪੁੱਤਰ ਰਵੀਕਰਨ ਸਿੰਘ ਕਾਹਲੋਂ ਨੂੰ ਸ਼੍ਰੋਮਣੀ ਅਕਾਲੀ ਦਲ ਦੁਆਰਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਐਲਾਨੇ ਜਾਣ 'ਤੇ ਅਕਾਲੀ ਦਲ ਇਟਲੀ ਇਕਾਈ ਵਲੋਂ ...
ਹਾਂਗਕਾਂਗ, 25 ਅਕਤੂਬਰ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਤੁੰਗ-ਚੁੰਗ ਇਲਾਕੇ 'ਚ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਬੱਚਿਆਂ ਲਈ ਦਸਤਾਰ ਸਿਖਲਾਈ ਸਮੇਤ ਪੰਜਾਬੀ ਭਾਸ਼ਾ ਅਤੇ ਗੁਰਮਤਿ ਦੀਆਂ ਕਲਾਸਾਂ ਦੀ ਆਰੰਭਤਾ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਕੀਤੀ ਗਈ | ...
ਲੰਡਨ, 25 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂਰਪ ਦੇ ਵੱਡੇ ਗੁਰੂ ਘਰਾਂ 'ਚੋਂ ਜਾਣੇ ਜਾਂਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਦੀ ਪ੍ਰਬੰਧਕ ਕਮੇਟੀ ਦੀ ਕੱਲ੍ਹ ਸਰਬ ਸੰਮਤੀ ਨਾਲ ਚੋਣ ਹੋਈ ਅਤੇ ਯੂ. ਕੇ. ਦੇ ਜੰਮਪਲ ਨੌਜਵਾਨ ਮਨਪ੍ਰੀਤ ਸਿੰਘ ...
ਸਿਆਟਲ, 25 ਅਕਤੂਬਰ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਵੱਖ-ਵੱਖ ਗੁਰੂ ਘਰਾਂ ਵਿਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ | ਸਿਆਟਲ ਦੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਮੈਰਿਸਵੈੱਲ ਵਿਖੇ ਸਵੇਰੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ...
ਕੈਲਗਰੀ 25 ਅਕਤੂਬਰ (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਭੋਗ ਉਪਰੰਤ ਸਾਰਾ ਦਿਨ ਦੀਵਾਨ ਸਜਾਏ ਗਏ, ਜਿਸ ਵਿਚ ਭਾਈ ਗੁਰਵਿੰਦਰ ਸਿੰਘ ਅਤੇ ਭਾਈ ਰਾਮ ਸਿੰਘ ਨੇ ਗੁਰਬਾਣੀ ...
ਗਲਾਸਗੋ, 25 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸੰਯੁਕਤ ਰਾਸ਼ਟਰ ਦੀ ਵਾਤਾਵਰਨ ਸਬੰਧੀ ਵਿਸ਼ਵਵਿਆਪੀ ਕਾਨਫਰੰਸ 31 ਅਕਤੂਬਰ ਤੋਂ 12 ਨਵੰਬਰ ਤੱਕ ਗਲਾਸਗੋ ਵਿਚ ਹੋਣ ਜਾ ਰਹੀ ਹੈ, ਜਿਸ 'ਚ ਵਿਸ਼ਵ ਦੇ 150 ਤੋਂ ਵੱਧ ਦੇਸ਼ਾਂ ਦੇ ਪ੍ਰਮੁੱਖ ਨੇਤਾ ਜਿਨ੍ਹਾਂ ਵਿਚ ਇੰਗਲੈਂਡ ਦੀ ...
ਲੈਸਟਰ (ਇੰਗਲੈਂਡ), 25 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਗੁਰੂ ਤੇਗ ਬਹਾਦਰ ਸਾਹਿਬ ਈਸਟ ਪਾਰਕ ਲੈਸਟਰ ਵਿਖੇ ਵਿਸ਼ਾਲ ਇਮਾਰਤ ਦੀ ਉਸਾਰੀ ਲਈ ਗੁਰਦੁਆਰਾ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਪ੍ਰਧਾਨ ਰਾਜਮਨਿੰਦਰ ਸਿੰਘ ਰਾਜਾ ਕੰਗ ਦੀ ਅਗਵਾਈ ਹੇਠ ਹੋਈ | ਜਿਸ ਵਿਚ ਜਨਰਲ ...
ਸੈਕਰਾਮੈਂਟੋ, 25 ਅਕਤੂਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਕਈ ਰਾਜਾਂ ਤੇ ਸ਼ਹਿਰਾਂ ਨੇ ਅਕਤੂਬਰ ਨੂੰ 'ਹਿੰਦੂ ਵਿਰਾਸਤ ਮਹੀਨੇ' ਵਜੋਂ ਮਾਨਤਾ ਦਿੱਤੀ ਹੈ | ਇਨ੍ਹਾਂ ਵਿਚ ਦੱਖਣੀ ਕੈਲੀਫੋਰਨੀਆ ਦੇ ਇਰਵਾਈਨ, ਅਨਾਹੀਮ ਤੇ ਰਿਵਰਸਾਈਡ ਸ਼ਹਿਰ ਵੀ ਸ਼ਾਮਿਲ ਹਨ | ਬੀਤੇ ਦਿਨ ...
ਐਬਟਸਫੋਰਡ, 25 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਬਰਨਬੀ ਨਿਵਾਸੀ ਪੰਜਾਬੀ ਲੇਖਕ ਰਾਜਿੰਦਰ ਸਿੰਘ ਪੰਧੇਰ ਦੀ ਪਲੇਠੀ ਪੁਸਤਕ 'ਲੱਸੀ ਵਾਲੀ ਚਾਟੀ' ਅੱਜ ਸਰੀ ਵਿਖੇ ਜਾਰੀ ਕੀਤੀ ਗਈ | ਇਸ ਪੁਸਤਕ ਵਿਚ ਲੇਖਕ ਨੇ ਪੰਜਾਬ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX