ਨਵੀਂ ਦਿੱਲੀ, 25 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਉੱਤਰੀ ਦਿੱਲੀ ਨਗਰ ਨਿਗਮ ਦੇ ਸਾਬਕਾ ਮੇਅਰ ਅਤੇ ਸਿਵਲ ਲਾਈਨ ਬੋਰਡ ਦੇ ਵਿਧਾਇਕ ਜਥੇਦਾਰ ਅਵਤਾਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਪ੍ਰਤੀ ਨਿੱਜੀ ਦਿਲਚਸਪੀ ਵੀ ਰੱਖ ਰਹੇ ਹਨ ਅਤੇ ਉਹ ਆਪਣੇ ਹੱਥੀਂ ਵੀ ਕੰਮ ...
ਨਵੀਂ ਦਿੱਲੀ, 25 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਕਈ ਇਲਾਕਿਆਂ ਵਿਚ ਲਾਵਾਰਸ ਗੱਡੀਆਂ ਖੜ੍ਹੀਆਂ ਹਨ, ਜਿਨ੍ਹਾਂ ਦੇ ਬਾਹਰ ਮਿੱਟੀ-ਘੱਟਾ ਜੰਮਿਆ ਹੋਇਆ ਅਤੇ ਲੋਕ ਉਸ ਦੇ ਹੇਠਾਂ ਤੇ ਆਸ-ਪਾਸ ਗੰਦਗੀ ਸੁੱਕ ਕੇ ਹੋਰ ਗੰਦ ਫੈਲਾ ਰਹੇ ਹਨ | ਉੱਤਰੀ ਨਗਰ ਨਿਗਮ ਨੇ ...
ਨਵੀਂ ਦਿੱਲੀ, 25 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਾਗਰਪੁਰ ਇਲਾਕੇ ਵਿਚ ਲਗਾਏ ਜਾ ਰਹੇ ਮੋਬਾਈਲ ਟਾਵਰ ਦਾ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਵਿਰੋਧ ਕੀਤਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਮੋਬਾਈਲ ਟਾਵਰ ਲਗਾਉਣ ਤੋਂ ਪਹਿਲਾਂ ਲੋਕਾਂ ਤੋਂ ਬਿਲਕੁਲ ਹੀ ...
ਨਵੀਂ ਦਿੱਲੀ, 25 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਪ੍ਰਸਿੱਧ ਐਡਵੋਕੇਟ ਸੰਜੀਵ ਦੀ ਅਗਵਾਈ 'ਚ ਦਿੱਲੀ ਦੇ ਮੰਗੋਲਪੁਰੀ ਇਲਾਕੇ ਵਿਚ ਕਾਨੂੰਨੀ ਸਹਾਇਤਾ ਪ੍ਰਤੀ ਇਕ ਕੈਂਪ ਲਗਾਇਆ ਗਿਆ | ਇਸ ਮੌਕੇ ਰੋਹਿਣੀ ਇਲਾਕੇ ਦੇ ਜ਼ਿਲ੍ਹਾ ਪ੍ਰਧਾਨ (ਯੁਵਾ ਕਾਂਗਰਸ) ਪ੍ਰਮੋਦ, ਬੁਲਾਰੇ ...
ਨਵੀਂ ਦਿੱਲੀ, 25 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਕਈ ਇਲਾਕੇ ਅਜਿਹੇ ਹਨ ਜਿਨ੍ਹਾਂ ਵਿਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਆਉਂਦੀ ਹੈ ਅਤੇ ਉਨ੍ਹਾਂ ਨੂੰ ਬਾਜ਼ਾਰ ਤੋਂ ਪੀਣ ਵਾਲਾ ਪਾਣੀ ਲੈ ਕੇ ਪੀਣਾ ਪੈਂਦਾ ਹੈ | ਇਨ੍ਹਾਂ ਇਲਾਕਿਆਂ ਦੇ ਲੋਕਾਂ ਨੇ ...
ਨਵੀਂ ਦਿੱਲੀ, 25 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਭਾਰਤ-ਤਿੱਬਤ ਸੀਮਾ ਪੁਲਿਸ (ਆਈ.ਟੀ.ਬੀ.ਪੀ.) ਨੇ ਆਪਣਾ 60ਵਾਂ ਸਥਾਪਨਾ ਦਿਵਸ ਬੜੇ ਹੀ ਉਤਸ਼ਾਹ ਤੇ ਜ਼ੋਰ-ਸ਼ੋਰ ਨਾਲ ਮਨਾਇਆ, ਜਿਸ 'ਚ ਨਿੱਤਿਆਨੰਦ ਰਾਏ (ਗ੍ਰਹਿ ਰਾਜ ਮੰਤਰੀ, ਭਾਰਤ ਸਰਕਾਰ) ਮੁੱਖ ਮਹਿਮਾਨ ਸਨ | ਇਸ ਮੌਕੇ ...
ਨਵੀਂ ਦਿੱਲੀ, 25 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਰਣਜੀਤ ਨਗਰ ਵਿਖੇ ਇਕ 7 ਸਾਲ ਦੀ ਬੱਚੀ ਨਾਲ ਬੀਤੇ ਦਿਨੀਂ ਜਬਰ ਜਨਾਹ ਕੀਤਾ ਗਿਆ ਸੀ, ਜਿਸ ਪ੍ਰਤੀ ਪੁਲਿਸ ਕੋਲ ਕੋਈ ਵੀ ਸੁਰਾਗ ਨਹੀਂ ਸੀ ਪਰ ਦਿੱਲੀ ਪੁਲਿਸ ਨੇ ਇਸ ਮਾਮਲੇ ਪ੍ਰਤੀ ਰਣਜੀਤ ਨਗਰ ਦੇ ਆਸ-ਪਾਸ ...
ਸਿਰਸਾ, 25 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੀ ਮੰਡੀ ਕਾਲਾਂਵਾਲੀ ਦੇ ਵਾਰਡ ਪੰਜ ਦੀ ਗਲੀ ਤਾਊ ਦੇਵੀ ਲਾਲ ਪਾਰਕ ਵਾਲੀ ਦੇ ਵਾਸੀ ਇਕ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ | ਮਿ੍ਤਕ ਦੀ ਨੌਜਵਾਲ ਜਗਜੀਤ ਸਿੰਘ ਦੀ ਉਮਰ 30 ਸਾਲ ਦੇ ਕਰੀਬ ਸੀ ...
ਕੋਲਕਾਤਾ, 25 ਅਕਤੂਬਰ (ਰਣਜੀਤ ਸਿੰਘ ਲੁਧਿਆਣਵੀ)-ਤਿ੍ਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਕਿਹਾ ਕਿ ਬੀਜੇਪੀ ਕੋਰੋਨਾ ਵਾਂਗ ਇਕ ਖਤਰਨਾਕ ਵਾਈਰਸ ਹੈ | ਕੋਰੋਨਾ ਦਾ ਇਲਾਜ ਤਾਂ ਕੋਵੀਸ਼ੀਲਡ ਟੀਕੇ ਨਾਲ ਕੀਤਾ ਜਾ ਸਕਦਾ ਹੈ | ਇਸੇ ਤਰਾਂ ...
ਸ਼ਾਹਬਾਦ, ਮਾਰਕੰਡਾ, 25 ਅਕਤੂਬਰ (ਅਵਤਾਰ ਸਿੰਘ)-ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਕੁਰੂਕਸ਼ੇਤਰ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਦੋ ਰੋਜ਼ਾ ਮਹਾਨ ਕੀਰਤਨ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਰਾਜ ਪੱਧਰੀ ਦਸਤਾਰ ...
ਰਤੀਆ, 25 ਅਕਤੂਬਰ (ਬੇਅੰਤ ਕੌਰ ਮੰਡੇਰ)- ਓਾਟਾਰੀਓ ਫਰੈਂਡਜ ਕਲੱਬ ਕੈਨੇਡਾ ਵਲੋਂ ਸੰਸਥਾ ਦੇ ਪ੍ਰਧਾਨ ਰਵਿੰਦਰ ਸਿੰਘ ਕੰਗ ਦੀ ਪ੍ਰਧਾਨਗੀ ਵਿਚ ਕਾਇਦਾ-ਏ-ਨੂਰ ਦੀ ਵਿਲਖਣਤਾ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿਚ ਸਿੱਖਿਆ ਨਿਤੀ ਵਿਸ਼ੇ 'ਤੇ ਆਧਾਰਿਤ ਮਿੰਨੀ ਕਹਾਣੀਆਂ ਦਾ ਪਾਠ ਅਤੇ ਸੰਗੀਤਕ ਮਹਿਫਿਲ ਦਾ ਆਯੋਜਨ ਕੌਮਾਂਤਰੀ ਵੈਬੀਨਾਰ ਰਾਹੀਂ ਕੀਤਾ ਗਿਆ | ਇਸ ਵਿਚ ਵਿਸ਼ੇਸ਼ ਤੌਰ 'ਤੇ ਸੰਸਥਾਂ ਦੇ ਚੇਅਰਮੈਨ ਡਾ.ਅਜੈਬ ਸਿੰਘ ਚੱਥਾ ਸ਼ਾਮਿਲ ਹੋਏ | ਕੌਮਾਂਤਰੀ ਵੈਬੀਨਾਰ ਦਾ ਆਗਾਜ ਕਵਲਦੀਪ ਕੌਰ ਕੋਚਰ ਵਲੋਂ ਪੇਸ਼ ਸ਼ੁਭ ਵਿਚਾਰ ਨਾਲ ਹੋਇਆ | ਓ.ਐਫ.ਸੀ. ਦੇ ਪ੍ਰਧਾਨ ਰਵਿੰਦਰ ਸਿੰਘ ਕੰਗ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਹਿਤਕ ਵਿਧਾਵਾਂ ਦਾ ਮੱਨੁਖੀ ਜਿੰਦਗੀ ਲਈ ਅਹਿਮ ਰੋਲ ਹੁੰਦਾ ਹੈ | ਪੰਜਾਬੀ ਮਿੰਨੀ ਕਹਾਣੀ ਗਲਪੀ ਸਾਹਿਤ ਦੀ ਹਰਮਣ ਪਿਆਰੀ ਵਿਧਾ ਹੈ | ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜਪਾਟ ਮੌਕੇ ਕਾਇਦਾ-ਏ-ਨੂਰ ਸਦਕਾ ਛਿਆਸੀ ਪੀ ਸਦੀ ਤੋਂ ਜਿਆਦਾ ਔਰਤਾਂ ਦੀ ਸਾਖਰਤਾ ਦਰ ਸੀ | ਇਸ ਦੀ ਵਿਲਖਣਤਾ ਕਰਕੇ ਹੀ ਹੁਣ ਫਿਰ ਤੋਂ ਇਸਦੀ ਪ੍ਰਕਾਸ਼ਨਾਂ ਇਤਿਹਾਸਿਕ ਅਤੇ ਮਾਣ ਵਾਲਾ ਕਦਮ ਹੋਵੇਗਾ | ਇਸ ਮਹੱਤਬ ਨੂੰ ਦੇਖਦੇ ਹੋਏ ਹੀ ਵਿਸ਼ਾ ਦੇਕੇ ਮਿੰਨੀ ਕਹਾਣੀਆਂ ਲਿਖਵਾਈਆਂ ਗਈਆਂ ਹਨ | ਮੰਚ ਸੰਚਾਲਣ ਕਰਦਿਆਂ ਡਾ. ਅਮਨਪ੍ਰੀਤ ਕੌਰ ਕੰਗ ਨੇ ਮਿੰਨੀ ਕਹਾਣੀਕਾਰਾਂ ਨੂੰ ਮਿੰਨੀ ਕਹਾਣੀਆਂ ਪੜ੍ਹਣ ਲਈ ਸੱਦਾ ਦਿੱਤਾ | ਜਿਸ ਵਿਚ ਪ੍ਰੀਤ ਪ੍ਰੀਤਪਾਲ ਨੇ ਆਪਣੀ ਮਿੰਨੀ ਕਹਾਣੀ ਕਾਇਦਾ, ਓਾਕਾਰ ਸਿੰਘ ਚੋਟਾਲਾ ਨੇ ਭਲੇ ਸਮੇਂ, ਸ਼ਾਇਰ ਮਾਲਵਿੰਦਰ ਸਿੰਘ ਬਰਾੜ ਨੇ ਆਸ ਦੀ ਕਿਰਨ, ਤਿ੍ਲੋਕ ਸਿੰਘ ਢਿਲੋਂ ਨੇ ਵਿਸ਼ਾਲ ਹਿਰਦੇ ਦੇ ਮਾਲਿਕ, ਮਹਿੰਦਰ ਸਿੰਘ ਜੋਸੀ ਨੇ ਨਿਮਾਣਾ ਸੇਵਾਦਾਰ, ਜਗਦੀਸ਼ ਕੌਰ ਨੇ ਕਾਇਦਾ ਏ ਨੂਰ, ਦਵਿੰਦਰ ਖੁਸ਼ ਧਾਲੀਵਾਲ ਨੇ ਉਮੀਦ, ਬਖਸ਼ੀਸ਼ ਦੇਵੀ ਨੇ ਪਾਰਸ, ਦੀਪ ਰੱਤੀ ਨੇ ਧੀਆਂ ਆਦਿ ਮਿੰਨੀ ਕਹਾਣੀਆਂ ਦਾ ਪਾਠ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਸਿੱਖਿਆ ਨਿਤੀ ਦੀ ਵਿਲਖਣਤਾ ਨੁੂੰ ਪੇਸ਼ ਕਰਨ ਵਿਚ ਸ਼ਾਬਾਸ਼ੀ ਪ੍ਰਾਪਤ ਕੀਤੀ | ਇਸ ਮੌਕੇ ਪੜ੍ਹੀਆਂ ਗਈਆਂ ਮਿੰਨੀ ਕਹਾਣੀਆਂ ਦਾ ਤਾਰਕਿਕ ਵਿਸ਼ਲੇਸ਼ਣ ਮਿੰਨੀ ਕਹਾਣੀ ਵਿਸ਼ਲੇਸ਼ਕ ਵਿਦਵਾਨ ਆਲੋਚਕ ਡਾ. ਨਾਇਬ ਸਿੰਘ ਮੰਡੇਰ ਨੇ ਕਰਦਿਆਂ ਕਿਹਾ ਕਿ ਮਿੰਨੀ ਕਹਾਣੀ ਦਾ ਕਥਾਨਕ ਬਹੁਤ ਹੀ ਗੁੰਦਵਾਂ ਅਤੇ ਪ੍ਰਤੀਨਿਧ ਘਟਨਾਵਾਂ ਦਾ ਕਲਾਤਮਕ ਬਿਰਤਾਂਤ ਹੁੰਦਾ ਹੈ | ਘਟਨਾ ਤੋਂ ਕਥਾਨਕ ਬਨਣ ਵਿਚ ਸਿਰਜਕ ਦੇ ਹੁਨਰ ਵਿਸ਼ੇਸ਼ ਰੋਲ ਹੁੰਦਾ ਹੈ | ਇਹ ਮਿੰਨੀ ਕਹਾਣੀਆਂ ਵਿਸ਼ਾ ਦੇ ਕੇ ਲਿਖਵਾਈਆਂ ਗਈਆਂ ਹਨ ਪਰ ਫਿਰ ਵੀ ਕਹਾਣੀਆਂ ਵਿਚ ਸਹਿਜਤਾ ਅਤੇ ਵਿਲਖਣਤਾ ਦੇ ਗੁਣ ਖਾਰਿਜ ਨਹੀਂ ਹੋਏ | ਮਿੰਨੀ ਕਹਾਣੀ ਪਾਠ ਅਤੇ ਪ੍ਰਸੰਗ ਤੋਂ ਬਾਦ ਸੰਗੀਤਕ ਮਹਿਫਿਲ ਦਾ ਆਗਾਜ ਸੰਸਥਾ ਦੇ ਸ੍ਰਪ੍ਰਸਤ ਸ਼ਾਇਰਾ ਕੁਲਵੰਤ ਕੌਰ ਚੰਨ ਦੇ ਗੀਤ ਲਿਖੋ ਪੰਜਾਬੀ, ਪੜ੍ਹੋ ਪੰਜਾਬੀ ਤੋਂ ਹੋਇਆ | ਸੰਗੀਤਕ ਮਹਿਫਿਲ ਵਿਚਜਸਵਿੰਦਰ ਜੱਸੀ, ਅਮਰਜੀਤ ਕੌਰ ਮੋਰਿੰਡਾ, ਡਾ. ਸਤਵਿੰਦਰ ਕੌਰ ਬੁੱਟਰ, ਡਾ. ਰਵਿੰਦਰ ਕੌਰ ਭਾਟੀਆ, ਨਰੈਣ ਸਿੰਘ ਮੰਘੇੜਾ, ਗੁਰਮੇਲ ਸੰਘਾ, ਉਂਕਾਰ ਸਿੰਘ ਤੇਜੇ, ਕਰਨੈਲ ਅਸਪਾਲ, ਡਾ ਅਮਨਪ੍ਰੀਤ ਕੌਰ ਕੰਗ,ਤਰਸੇਮ ਸਿੰਘ ਧੀਰਾ ਤੇ ਸਾਥੀਆਂ ਨੇ ਬਹੁਤ ਹੀ ਭਾਵਪੂਰਤ ਗੀਤ ਪੇਸ਼ ਕਰਕੇ ਚੰਗਾ ਰੰਗ ਬੰਨਿਆ | ਇਸ ਮੌਕੇ ਡਾ. ਆਤਮਾ ਸਿੰਘ ਗਿੱਲ, ਗਲਿਸ਼ਨ ਧੰਨਵੰਤ ਸਿੰਘ, ਗੋਲਡੀ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਕੌਰ ਗੈਦੂ, ਕਰਨੈਲ ਸਿੰਘ, ਭੂਪਿੰਦਰ ਕੌਰ, ਸੁਰਜੀਤ ਸਿੰਘ ਢਿਲੋਂ, ਉਪਕਾਰ ਸਿੰਘ, ਕਮਲੇਸ਼ ਰਾਣੀ, ਜਸ਼ਨਦੀਪ ਕੌਰ ਸਿੱਧੂ ਸਮੇਤ ਵੱਡੀ ਗਿਣਤੀ ਵਿਚ ਵਿਦਵਾਨ ਹਾਜ਼ਰ ਸਨ |
ਏਲਨਾਬਾਦ, 25 ਅਕਤੂਬਰ (ਜਗਤਾਰ ਸਮਾਲਸਰ)-ਏਲਨਾਬਾਦ ਜ਼ਿਮਨੀ ਚੋਣ ਦੀ ਤਰੀਕ ਨਜ਼ਦੀਕ ਆਉਂਦਿਆਂ ਹੀ ਇੱਥੇ ਹੁਣ ਚੋਣ ਪ੍ਰਚਾਰ ਵੀ ਪੂਰੇ ਸਿਖ਼ਰ 'ਤੇ ਪਹੁੰਚ ਚੁੱਕਾ ਹੈ | ਪਾਰਟੀ ਨੇਤਾਵਾਂ ਵਲੋਂ ਹਰ ਘਰ, ਦੁਕਾਨ ਆਦਿ 'ਤੇ ਪਹੁੰਚ ਕੇ ਲੋਕਾਂ ਨੂੰ ਉਨ੍ਹਾਂ ਦੇ ਹੱਕ 'ਚ ਵੋਟ ...
ਗੂਹਲਾ ਚੀਕਾ, 25 ਅਕਤੂਬਰ (ਓ.ਪੀ. ਸੈਣੀ)-ਅੱਜ ਅਗੌਂਧ ਨੇੜੇ ਇਕ ਪੈਟਰੋਲ ਪੰਪ 'ਤੇ ਤੇਲ ਭਰਵਾਉਣ ਆਏ ਵਿਅਕਤੀ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਫਾਇਰਿੰਗ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਗੂਹਲਾ ਸ਼ਿਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ...
ਨਰਾਇਣਗੜ੍ਹ, 25 ਅਕਤੂਬਰ (ਪੀ. ਸਿੰਘ)-ਨਰਾਇਣਗੜ੍ਹ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ 'ਚ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਗਏ, ਜਿਸ 'ਚ ...
ਯਮੁਨਾਨਗਰ, 25 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖ਼ਾਲਸਾ ਕਾਲਜ ਦੇ ਲਾਇਬ੍ਰੇਰੀ ਮੁਖੀ ਅਤੇ ਐਨ. ਸੀ. ਸੀ. ਲੜਕੀਆਂ ਦੇ ਪ੍ਰੋਗਰਾਮ ਅਫ਼ਸਰ ਡਾ. ਰਮਨੀਕ ਨੇ ਆਪਣੀ ਟ੍ਰੇਨਿੰਗ ਪੂਰੀ ਕਰ ਲਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਪਿ੍ੰਸੀਪਲ ਡਾ. (ਮੇਜਰ) ...
ਨਰਾਇਣਗੜ੍ਹ, 25 ਅਕਤੂਬਰ (ਪੀ. ਸਿੰਘ)-ਨਰਾਇਣਗੜ੍ਹ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ 'ਚ ਚਾਰ ਰੋਜ਼ਾ ਅੱਖਾਂ ਦਾ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਡਾ. ਨਿਤੀਸ਼ ਸ਼ਰਮਾ ਦੀ ਅਗਵਾਈ ਹੇਠ ਆਈ ਡਾਕਟਰੀ ਟੀਮ ਵਲੋਂ ਸਕੂਲੀ ਬੱਚਿਆਂ ਦੀਆਂ ਅੱਖਾਂ ਦੀ ...
ਏਲਨਾਬਾਦ, 25 ਅਕਤੂਬਰ (ਜਗਤਾਰ ਸਮਾਲਸਰ)- ਏਲਨਾਬਾਦ ਜ਼ਿਮਨੀ ਚੋਣ ਦੇ ਮੱਦੇਨਜ਼ਰ ਅਗਾਮੀ 27 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚਾ ਵਲੋਂ ਏਲਨਾਬਾਦ ਵਿਚ ਇਕ ਕਿਸਾਨ ਮਹਾਂ ਸੰਮੇਲਨ ਕਰਵਾਇਆ ਜਾ ਰਿਹਾ ਹੈ | ਇਸ ਕਿਸਾਨ ਮਹਾਂ ਸੰਮੇਲਨ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਆਗੂ ...
ਯਮੁਨਾਨਗਰ, 25 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਸੰਯੁਕਤ ਰਾਸ਼ਟਰ ਦਿਵਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਲੀਗਲ ਲਿਟਰੇਸੀ ਸੈੱਲ ਗੁਰੂ ਨਾਨਕ ਖਾਲਸਾ ਕਾਲਜ ਵਲੋਂ ਸਾਂਝੇ ਤੌਰ 'ਤੇ ਵਿਦਿਆਰਥੀਆਂ ਲਈ 'ਸੰਯੁਕਤ ਰਾਸ਼ਟਰ ਦੀ ਲੋੜ ਅਤੇ ਇਸ ਦੀ ਸਾਰਥਕਤਾ' ...
ਸਿਰਸਾ, 25 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹੇ ਵਿਚ ਫਿਰ ਕੋਰੋਨਾ ਦੇ ਦੋ ਨਵੇਂ ਪਾਜੇਟਿਵ ਕੇਸ ਮਿਲੇ ਹਨ | ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਮੁਨੀਸ਼ ਬਾਂਸਲ ਨੇ ਦੱਸਿਆ ਹੈ ਕਿ ਅੱਜ ਜ਼ਿਲ੍ਹੇ ਵਿਚ ਦੋ ਕਰੋਨਾ ਦੇ ਪਾਜੀਟਿਵ ਕੇਸ ਮਿਲੇ ਹਨ | ਉਨ੍ਹਾਂ ਨੇ ...
ਸਿਰਸਾ, 25 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਕਿਹਾ ਹੈ ਕਿ ਭਾਜਪਾ ਨੇ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਵਾਆਦਾ ਕੀਤਾ ਸੀ ਪਰ ਕਿਸਾਨਾਂ ਦੀ ਆਮਦਨ ਦੁਗਣੀ ਹੋਣ ਦੀ ਬਜਾਏ ਘੱਟ ਰਹੀ ਹੈ | ਨਾ ਕਿਸਾਨਾਂ ਨੂੰ ਡੀਏਪੀ ਖਾਦ ...
ਸਿਰਸਾ, 25 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਭਲਕੇ 26 ਅਕਤੂਬਰ ਨੂੰ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਹ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਲੱਖਵਿੰਦਰ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX