ਤਾਜਾ ਖ਼ਬਰਾਂ


ਭਾਜਪਾ ਨੇ ਕਸ਼ਮੀਰ ਨੂੰ ਅਫ਼ਗਾਨਿਸਤਾਨ ਬਣਾ ਦਿੱਤਾ: ਮਹਿਬੂਬਾ ਮੁਫ਼ਤੀ
. . .  7 minutes ago
ਸ੍ਰੀਨਗਰ, 6 ਫਰਵਰੀ- ਪੀ.ਡੀ.ਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਜੇਕਰ ਤੁਸੀਂ ਅੱਜ ਕਸ਼ਮੀਰ ’ਚ ਜਾਓਗੇ ਤਾਂ ਤੁਹਾਨੂੰ ਅਫ਼ਗਾਨਿਸਤਾਨ ਵਰਗਾ ਮਿਲੇਗਾ, ਕਿਉਂਕਿ ਇੱਥੇ ਬਹੁਤ ਸਾਰੇ ਬੁਲਡੋਜ਼ਰ ਹਨ, ਲੋਕਾਂ ਨੂੰ ਕਬਜ਼ੇ ਦੇ ਨਾਂ ’ਤੇ ਉਨ੍ਹਾਂ ਦੀ ਜ਼ਮੀਨ ਤੋਂ ਬਾਹਰ ਕੱਢਿਆ ਜਾ ਰਿਹਾ ਹੈ, ਭਾਜਪਾ ਨੇ ਸ਼ਾਇਦ ਇਜ਼ਰਾਈਲ ਤੋਂ ਸਬਕ ਲਿਆ....
ਅਗਲੇ ਸਾਲ ਭਾਰਤ ਆ ਸਕਦੇ ਹਨ ਪੋਪ ਫ਼ਰਾਂਸਿਸ
. . .  13 minutes ago
ਵੈਟੀਕਨ, 6 ਫਰਵਰੀ- ਵੈਟੀਕਨ ਨਿਊਜ਼ ਅਨੁਸਾਰ ਪੋਪ ਫ਼ਰਾਂਸਿਸ ਅਗਲੇ ਸਾਲ ਭਾਰਤ ਆਉਣ ਦੀ ਯੋਜਨਾ ਬਣਾ ਰਹੇ ਹਨ ਅਤੇ 2023 ਦੇ ਬਾਅਦ ਵਿਚ ਮੰਗੋਲੀਆ ਦੀ ਯਾਤਰਾ ਕਰਨ ਦੀ ਵੀ...
ਪਿਛਲੇ ਇਕ ਸਾਲ ਵਿਚ 63 ਯਾਤਰੀ ਨੋ ਫ਼ਲਾਈ ਲਿਸਟ ਵਿਚ- ਸ਼ਹਿਰੀ ਹਵਾਬਾਜ਼ੀ ਮੰਤਰਾਲਾ
. . .  35 minutes ago
ਨਵੀਂ ਦਿੱਲੀ, 6 ਫਰਵਰੀ- ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਇਕ ਸਾਲ ਵਿਚ 63 ਯਾਤਰੀਆਂ ਨੂੰ ਨੋ ਫ਼ਲਾਈ ਲਿਸਟ ਵਿਚ ਰੱਖਿਆ ਗਿਆ ਹੈ। ਇਨ੍ਹਾਂ ਵਿਚ ਜ਼ਿਆਦਾਤਰ ਯਾਤਰੀ ਉਹ ਹਨ ਜਿਨ੍ਹਾਂ ਨੇ ਜਾਂ ਤਾਂ ਮਾਸਕ ਨਹੀਂ ਪਾਇਆ ਸੀ ਜਾਂ ਫ਼ਿਰ ਜੋ ਚਾਲਕ ਦਲ ਦੇ ਮੈਂਬਰਾਂ ਨਾਲ...
ਬਿਹਾਰ: ਸਰਕਾਰ ਨੇ ਲਗਾਈ 23 ਸੋਸ਼ਲ ਨੈਟਵਰਕਿੰਗ ਐਪਲੀਕੇਸ਼ਨਾਂ ’ਤੇ ਪਾਬੰਦੀ
. . .  50 minutes ago
ਪਟਨਾ, 6 ਫਰਵਰੀ- ਬਿਹਾਰ ਸਰਕਾਰ ਨੇ ਸ਼ਾਂਤੀ ਬਣਾਈ ਰੱਖਣ ਲਈ ਸਾਰਨ ਜ਼ਿਲ੍ਹੇ ਵਿਚ 8 ਫਰਵਰੀ 12 ਵਜੇ ਤੱਕ 23 ਸੋਸ਼ਲ ਨੈਟਵਰਕਿੰਗ ਅਤੇ ਮੈਸੇਜਿੰਗ ਐਪਲੀਕੇਸ਼ਨਾਂ ’ਤੇ ਅਸਥਾਈ ਤੌਰ ’ਤੇ ਪਾਬੰਦੀ ਲਗਾ...
ਪ੍ਰਧਾਨ ਮੰਤਰੀ ਨੇ ਕੀਤਾ ਐਚ.ਏ.ਐਲ ਫ਼ੈਕਟਰੀ ਦਾ ਉਦਘਾਟਨ
. . .  about 1 hour ago
ਬੈਂਗਲੁਰੂ, 6 ਫਰਵਰੀ- ਪ੍ਰਧਾਨ ਮੰਤਰੀ ਮੋਦੀ ਨੇ ਤੁਮਾਕੁਰੂ ਵਿਚ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐਚ.ਏ.ਐਲ.) ਦੀ ਹੈਲੀਕਾਪਟਰ ਫ਼ੈਕਟਰੀ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਲਾਈਟ ਯੂਟੀਲਿਟੀ ਹੈਲੀਕਾਪਟਰ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ...
ਤੁਰਕੀ ਭੂਚਾਲ : ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 1300
. . .  about 1 hour ago
ਅੰਕਾਰਾ, 6 ਫਰਵਰੀ- ਤੁਰਕੀ ਵਿਚ ਆਏ ਭੂਚਾਲ ’ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 1300 ’ਤੇ ਪਹੁੰਚ ਗਈ ਹੈ। ਨਿਊਜ਼ ਏਜੰਸੀ ਏ. ਪੀ. ਨੇ ਦੱਸਿਆ ਕਿ ਮਲਬੇ ਵਿਚ ਹਾਲੇ ਵੀ ...
ਤੁਰਕੀ ਵਿਚ 7.6 ਤੀਬਰਤਾ ਦਾ ਆਇਆ ਇਕ ਹੋਰ ਭੂਚਾਲ
. . .  about 1 hour ago
ਅੰਕਾਰਾ, 6 ਫਰਵਰੀ- ਤੁਰਕੀ ਦੀ ਅਨਾਦੋਲੂ ਨਿਊਜ਼ ਏਜੰਸੀ ਨੇ ਦੇਸ਼ ਦੀ ਆਫ਼ਤ ਏਜੰਸੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਦੱਖਣੀ ਤੁਰਕੀ ਦੇ ਕਹਰਾਮਨਮਾਰਾਸ ਸੂਬੇ ਦੇ ਐਲਬਿਸਤਾਨ ਜ਼ਿਲ੍ਹੇ ਵਿਚ 7.6 ਤੀਬਰਤਾ ਦਾ ਇਕ ਹੋਰ ਤਾਜ਼ਾ ਭੂਚਾਲ...
ਸਿੱਖ ਰਹਿਣੀ ਦੇ ਮਾਮਲੇ ’ਚ ਕਿਸੇ ਵੀ ਤਰ੍ਹਾਂ ਦੀ ਦਖ਼ਲ ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ - ਸਕੱਤਰ ਸ਼੍ਰੋਮਣੀ ਕਮੇਟੀ
. . .  about 1 hour ago
ਅੰਮ੍ਰਿਤਸਰ, 6 ਫਰਵਰੀ (ਜਸਵੰਤ ਸਿੰਘ ਜੱਸ)- ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵਲੋਂ ਭਾਰਤ ਸਰਕਾਰ ਦੁਆਰਾ ਸਿੱਖ ਫ਼ੌਜੀਆਂ ਨੂੰ ਲੋਹਟੋਪ ਪਹਿਨਾਉਣ ਬਾਰੇ ਤਜਵੀਜ਼ ਦੀ ਕੀਤੀ ਜਾ ਰਹੀ ਵਕਾਲਤ ਤੇ ਪ੍ਰਤੀਕ੍ਰਿਆ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਤੇ ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ ਨੇ ਕਿਹਾ ਸਿੱਖ ਰਹਿਣੀ...
ਤਿੰਨ ਕਰੋੜ ਦੀ ਫਿਰੌਤੀ ਮੰਗਣ ਵਾਲੇ ਇਕ ਅੰਤਰਰਾਸ਼ਟਰੀ ਗਰੋਹ ਦੇ 8 ਮੈਂਬਰ ਗ੍ਰਿਫ਼ਤਾਰ
. . .  about 1 hour ago
ਕਪੂਰਥਲਾ, 6 ਫਰਵਰੀ (ਅਮਰਜੀਤ ਕੋਮਲ)-ਕਪੂਰਥਲਾ ਪੁਲਿਸ ਨੇ ਤਿੰਨ ਕਰੋੜ ਦੀ ਫਿਰੌਤੀ ਮੰਗਣ ਵਾਲੇ ਇਕ ਅੰਤਰਰਾਸ਼ਟਰੀ ਗਰੋਹ ਦਾ ਪਰਦਾਫਾਸ਼ ਕਰਕੇ ਗਰੋਹ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ 7 ਹੋਰ ਕਥਿਤ ਦੋਸ਼ੀਆਂ ਦੀ ਸ਼ਨਾਖ਼ਤ ਕੀਤੀ ਹੈ। ਐਸ.ਐਸ.ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪੁਲਿਸ ਨੇ ਇਸ ਗਰੋਹ ਦੇ ਮੈਂਬਰਾਂ ਕੋਲੋਂ ਇਕ ਸਫ਼ਾਰੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਾ ਮੇਲਾ ਬਜ਼ਾਰ ਨਗਰ ਕੌਂਸਲ ਅਤੇ ਪੁਲਿਸ ਨੇ ਹਟਵਾਇਆ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 6 ਫਰਵਰੀ (ਬਲਕਰਨ ਸਿੰਘ ਖਾਰਾ)- ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ ਸੰਬੰਧੀ ਮਲੋਟ ਰੋਡ ’ਤੇ ਲੱਗੇ ਮੇਲਾ ਬਾਜ਼ਾਰ ਜੋ ਕਿ ਸੜਕ ਦੇ ਦੋਵਾਂ ਕਿਨਾਰਿਆਂ ’ਤੇ ਲੱਗਾ ਹੋਇਆ ਸੀ, ਨੂੰ ਅੱਜ ਨਗਰ ਕੌਂਸ਼ਲ ਅਤੇ ਪੁਲਿਸ ਵਲੋਂ ਹਟਵਾਇਆ ਗਿਆ। ਦੱਸ ਦੇਈਏ ਕਿ ਮੇਲੇ ਮੌਕੇ ਲੱਗਣ ਵਾਲੇ ਇਸ ਬਜ਼ਾਰ ਦੌਰਾਨ ਮਲੋਟ,....
ਪਰਨੀਤ ਕੌਰ ਵਲੋਂ ਦਿੱਤੇ ਜਵਾਬ ’ਤੇ ਪੰਜਾਬ ਕਾਂਗਰਸ ਪ੍ਰਧਾਨ ਦਾ ਬਿਆਨ: ਤੁਹਾਨੂੰ ਨੈਤਿਕ ਤੌਰ ’ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ
. . .  about 2 hours ago
ਚੰਡੀਗੜ੍ਹ, 6 ਫਰਵਰੀ- ਪ੍ਰਨੀਤ ਕੌਰ ਵਲੋਂ ਨੋਟਿਸ ’ਤੇ ਦਿੱਤੇ ਜਵਾਬ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿ੍ਹੰਗ ਨੇ ਉਨ੍ਹਾਂ ਨੂੰ ਕਿਹਾ ਕਿ ਨੈਤਿਕ ਤੌਰ ’ਤੇ, ਤੁਹਾਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ ਅਤੇ ਆਪਣੇ ਹਲਕੇ ਦਾ ਸਾਹਮਣਾ ਕਰਨਾ ਚਾਹੀਦਾ ਸੀ, ਕਿਉਂਕਿ ਜਨਤਾ ਨੇ ਤੁਹਾਨੂੰ ਕਾਂਗਰਸੀ ਉਮੀਦਵਾਰ ਵਜੋਂ ਵੋਟ ਦਿੱਤੀ ਸੀ। ਆਮ...
ਭਾਰਤ ਦੇ ਮੋਂਟੀ ਦੇਸਾਈ ਨਿਪਾਲ ਦੀ ਪੁਰਸ਼ ਰਾਸ਼ਟਰੀ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ
. . .  about 2 hours ago
ਕਾਠਮੰਡੂ, 6 ਫਰਵਰੀ- ਨਿਪਾਲ ਦੇ ਕ੍ਰਿਕਟ ਸੰਘ ਨੇ ਘੋਸ਼ਣਾ ਕਰਦਿਆਂ ਦੱਸਿਆ ਕਿ ਭਾਰਤ ਦੇ ਮੋਂਟੀ ਦੇਸਾਈ ਨੂੰ ਨਿਪਾਲ ਦੀ ਪੁਰਸ਼ ਰਾਸ਼ਟਰੀ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ...
ਭਾਜਪਾ ਸੰਸਦੀ ਦਲ ਦੀ ਮੀਟਿੰਗ ਭਲਕੇ
. . .  about 2 hours ago
ਨਵੀਂ ਦਿੱਲੀ, 6 ਫਰਵਰੀ- ਭਾਜਪਾ ਸੰਸਦੀ ਦਲ ਦੀ ਮੀਟਿੰਗ ਭਲਕੇ 7 ਫਰਵਰੀ ਨੂੰ ਦਿੱਲੀ ਵਿਚ ਸੰਸਦ ਲਾਇਬ੍ਰੇਰੀ ਭਵਨ ਵਿਚ ਹੋਵੇਗੀ।
ਸਰਕਾਰ ਦੀ ਪੂਰੀ ਕੋਸ਼ਿਸ਼ ਕੇ ਅਡਾਨੀ ਮੁੱਦੇ ’ਤੇ ਚਰਚਾ ਨਾ ਹੋਵੇ- ਰਾਹੁਲ ਗਾਂਧੀ
. . .  about 2 hours ago
ਨਵੀਂ ਦਿੱਲੀ, 6 ਫਰਵਰੀ- ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅਡਾਨੀ ਮੁੱਦੇ ’ਤੇ ਗੱਲ ਕਰਦਿਆਂ ਕਿਹਾ ਕਿ ਸਰਕਾਰ ਪੂਰੀ ਕੋਸ਼ਿਸ਼ ਕਰੇਗੀ ਕਿ ਅਡਾਨੀ ਮੁੱਦੇ ’ਤੇ ਸੰਸਦ ’ਚ ਕੋਈ ਚਰਚਾ ਨਾ ਹੋਵੇ। ਸਰਕਾਰ ਨੂੰ ਇਸ ’ਤੇ ਸੰਸਦ ’ਚ ਚਰਚਾ ਦੀ ਇਜਾਜ਼ਤ...
ਜਲ ਸੈਨਾ ਦੇ ਪਾਇਲਟਾਂ ਨੇ ਆਈ.ਐਨ. ਐਸ. ਵਿਕਰਾਂਤ ’ਤੇ ਐਲ.ਸੀ.ਏ. (ਨੇਵੀ) ਦੀ ਕਰਵਾਈ ਸਫ਼ਲ ਲੈਂਡਿੰਗ
. . .  about 2 hours ago
ਨਵੀਂ ਦਿੱਲੀ, 6 ਫਰਵਰੀ- ਭਾਰਤੀ ਜਲ ਸੈਨਾ ਵਲੋਂ ਉਦੋਂ ਆਤਮਨਿਰਭਰ ਭਾਰਤ ਵੱਲ ਇਕ ਇਤਿਹਾਸਕ ਮੀਲ ਪੱਥਰ ਪ੍ਰਾਪਤ ਕੀਤਾ ਗਿਆ, ਜਦੋਂ ਜਲ ਸੈਨਾ ਦੇ ਪਾਇਲਟਾਂ ਨੇ ਆਈ.ਐਨ. ਐਸ. ਵਿਕਰਾਂਤ ’ਤੇ ਐਲ.ਸੀ.ਏ. (ਨੇਵੀ) ਦੀ ਲੈਂਡਿੰਗ ਕੀਤੀ। ਇਹ ਸਵਦੇਸ਼ੀ ਲੜਾਕੂ ਜਹਾਜ਼ਾਂ ਦੇ ਨਾਲ ਸਵਦੇਸ਼ੀ ਏਅਰਕ੍ਰਾਫ਼ਟ ਕੈਰੀਅਰ ਦੇ ਡਿਜ਼ਾਈਨ, ਵਿਕਾਸ,...
ਸਾਨੂੰ ਅਡਾਨੀ ਮੁੱਦੇ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਜ਼ਰੂਰਤ- ਦਿਗਵਿਜੇ ਸਿੰਘ
. . .  about 2 hours ago
ਨਵੀਂ ਦਿੱਲੀ, 6 ਫਰਵਰੀ- ਕਾਂਗਰਸ ਸੰਸਦ ਮੈਂਬਰ ਦਿਗਵਿਜੈ ਸਿੰਘ ਨੇ ਕਿਹਾ ਕਿ ਸਾਨੂੰ ਅਡਾਨੀ ਮੁੱਦੇ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਜ਼ਰੂਰਤ ਹੈ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ ਅਤੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਨਿਯਮ 267 ਦੇ ਤਹਿਤ ਚਰਚਾ ਚਾਹੁੰਦੇ ਹਾਂ। ਅਸੀਂ ਉਦੋਂ ਤੱਕ ਪਿੱਛੇ...
ਭਾਰਤ ਸਰਕਾਰ ਵਲੋਂ ਐਨ.ਡੀ.ਆਰ.ਐਫ਼ ਟੀਮਾਂ ਰਾਹਤ ਸਮੱਗਰੀ ਸਮੇਤ ਤੁਰਕੀ ਜਾਣ ਲਈ ਤਿਆਰ- ਪੀ.ਐਮ.ਓ.
. . .  about 2 hours ago
ਨਵੀਂ ਦਿੱਲੀ, 6 ਫਰਵਰੀ- ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਇਕ ਬਿਆਨ ਅਨੁਸਾਰ ਤੁਰਕੀ ਸਰਕਾਰ ਨਾਲ ਤਾਲਮੇਲ ਕਰਕੇ ਐਨ.ਡੀ.ਆਰ. ਐਫ਼ ਦੀਆਂ ਖ਼ੋਜ, ਬਚਾਅ ਅਤੇ ਮੈਡੀਕਲ ਟੀਮਾਂ ਰਾਹਤ ਸਮੱਗਰੀ ਦੇ ਨਾਲ ਤੁਰੰਤ ਤੁਰਕੀ ਰਵਾਨਾ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ 100 ਕਰਮਚਾਰੀਆਂ ਦੀਆਂ 2 ਐਨ.ਡੀ.ਆਰ.ਐਫ਼ ਟੀਮਾਂ ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ...
ਆਸਟ੍ਰੀਆ ’ਚ ਬਰਫ਼ੀਲੇ ਤੂਫ਼ਾਨ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ
. . .  about 3 hours ago
ਵਿਆਨਾ, 6 ਫਰਵਰੀ- ਇਸ ਹਫ਼ਤੇ ਦੇ ਅੰਤ ’ਚ ਆਸਟ੍ਰੀਆ ’ਚ ਬਰਫ਼ੀਲੇ ਤੂਫ਼ਾਨ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ ਪੁਲਿਸ ਨੇ ਮੌਤ ਦੀ ਸੂਚਨਾ ਦਿੱਤੀ ਹੈ। ਪੁਲਿਸ ਦੇ ਅਨੁਸਾਰ ਸਕੂਲ ਦੀਆਂ ਛੁੱਟੀਆਂ ਦੌਰਾਨ ਵਿਆਨਾ ਵਿਚ ਸਕੀ ਰਿਜ਼ੋਰਟ ਭਰੇ ਹੋਏ ਸਨ। ਰਿਪੋਰਟ ਮੁਤਾਬਕ ਟਾਇਰੋਲ ਅਤੇ ਵੋਰਾਰਲਬਰਗ...
ਅਸੀਂ ਪ੍ਰਧਾਨ ਮੰਤਰੀ ਵਲੋਂ ਦਿੱਤੇ ਐਚ. ਆਈ. ਆਰ. ਏ. ਮੰਤਰ ’ਦੇ ਆਧਾਰ ’ਤੇ ਤ੍ਰਿਪੁਰਾ ਵਿਚ ਵਿਕਾਸ ਕੀਤਾ- ਕੇਂਦਰੀ ਗ੍ਰਹਿ ਮੰਤਰੀ
. . .  about 3 hours ago
ਅਗਰਤਲਾ, 6 ਫਰਵਰੀ- ਆ ਰਹੀਆਂ ਤ੍ਰਿਪੁਰਾ ਚੋਣਾਂ ਸੰਬੰਧੀ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਮਿਊਨਿਸਟ, ਕਾਂਗਰਸ ਅਤੇ ਮੋਥਾ ਪਾਰਟੀ ਤਿੰਨੋਂ ਇਕਜੁੱਟ ਹਨ। ਕਾਂਗਰਸ ਅਤੇ ਕਮਿਊਨਿਸਟ ਆਹਮੋ-ਸਾਹਮਣੇ ਤੋਂ ਮਿਲੇ ਹਨ ਪਰ ਮੋਥਾ ਮੇਜ਼ ਦੇ ਹੇਠਾਂ ਤੋਂ ਰਲੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਰਾਸ਼ਨ ਕਾਰਡ...
ਰਾਜ ਸਭਾ ਤੇ ਲੋਕ ਸਭਾ ਭਲਕੇ 11 ਵਜੇ ਤੱਕ ਮੁਲਤਵੀ
. . .  about 3 hours ago
ਨਵੀ ਦਿੱਲੀ, 6 ਫਰਵਰੀ- ਅਡਾਨੀ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਲੋਂ ਨਾਅਰੇਬਾਜ਼ੀ ਦੌਰਾਨ ਲੋਕ ਸਭਾ ਤੇ ਰਾਜ ਸਭਾ ਨੂੰ ਭਲਕੇ 7 ਫਰਵਰੀ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤਾ ...
ਮੁੰਬਈ ਵਿਚ ਪ੍ਰਧਾਨ ਮੰਤਰੀ 10 ਫਰਵਰੀ ਨੂੰ ਕਰਨਗੇ ਵੰਦੇ ਭਾਰਤ ਐਕਸਪ੍ਰੈਸ ਦਾ ਉਦਘਾਟਨ
. . .  about 3 hours ago
ਮਹਾਰਾਸ਼ਟਰ, 6 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਫਰਵਰੀ ਨੂੰ ਮੁੰਬਈ ਵਿਚ ਵੰਦੇ ਭਾਰਤ ਐਕਸਪ੍ਰੈਸ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦੀ ਫ਼ੇਰੀ ਦੇ ਮੱਦੇਨਜ਼ਰ ਏਅਰਪੋਰਟ, ਸਹਾਰ , ਕੋਲਾਬਾ , ਐਮ.ਆਰ.ਏ. ਮਾਰਗ, ਐਮ.ਆਈ.ਡੀ.ਸੀ. ਅਤੇ ਅੰਧੇਰੀ ਪੁਲਿਸ ਸਟੇਸ਼ਨ ਦੇ ਅਧਿਕਾਰ ਖ਼ੇਤਰ ਵਿਚ ਡਰੋਨ ਅਤੇ...
ਜੇਲ੍ਹ ’ਚ ਬੰਦ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਦੋਸ਼ੀ ਮੋਨੂੰ ਡਾਂਗਰ ਤੋਂ ਮੋਬਾਈਲ ਬਰਾਮਦ
. . .  about 4 hours ago
ਫ਼ਰੀਦਕੋਟ, 6 ਫ਼ਰਵਰੀ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ ’ਚ ਬੰਦ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਦੋਸ਼ੀ ਅਤੇ ਹਰਿਆਣਾ ਦੇ ਗੈਂਗਸਟਰ ਮੋਨੂੰ ਡਾਂਗਰ ਤੋਂ ਟੱਚ ਸਕਰੀਨ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੋਨੂੰ ਡਾਂਗਰਸ ਜੇਲ੍ਹ ਵਿਚ ਹਾਈ ਸਿਕਉਰਿਟੀ ਜ਼ੋਨ ’ਚ ਬੰਦ...
ਕੌਮੀ ਇਨਸਾਫ਼ ਮੋਰਚੇ ਤੋਂ ਰਵਾਨਾ ਹੋਇਆ 31 ਮੈਬਰਾਂ ਦਾ ਜਥਾ ਚੰਡੀਗੜ੍ਹ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 4 hours ago
ਚੰਡੀਗੜ੍ਹ, 6 ਫਰਵਰੀ (ਦਵਿੰਦਰ) - ਅੱਜ ਕੌਮੀ ਇਨਸਾਫ਼ ਮੋਰਚੇ ਤੋਂ ਭਾਈ ਰੇਸ਼ਮ ਸਿੰਘ ਬਡਾਲੀ ਦੀ ਅਗਵਾਈ ਹੇਠ ਰਵਾਨਾ ਹੋਏ 31 ਮੈਂਬਰੀ ਜਥੇ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ
ਬੈਂਗਲੁਰੂ ਤਕਨਾਲੋਜੀ, ਪ੍ਰਤਿਭਾ ਅਤੇ ਨਵੀਨਤਾ ਦੀ ਊਰਜਾ ਨਾਲ ਭਰਪੂਰ ਸ਼ਹਿਰ- ਨਰਿੰਦਰ ਮੋਦੀ
. . .  about 4 hours ago
ਬੈਂਗਲੁਰੂ, 6 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੈਂਗਲੁਰੂ ਵਿਚ ਇੰਡੀਆ ਐਨਰਜੀ ਵੀਕ 2023 ਈਵੈਂਟ ਵਿਚ ਹਿੱਸਾ ਲਿਆ। ਇਸ ਪ੍ਰੋਗਰਾਮ ਵਿਚ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ, ਰਾਜਪਾਲ ਥਾਵਰਚੰਦ ਗਹਿਲੋਤ ਅਤੇ ਮੁੱਖ ਮੰਤਰੀ ਬਸਵਰਾਜ ਬੋਮਈ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...
ਤੁਰਕੀ ਭੂਚਾਲ : ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 300
. . .  about 5 hours ago
ਅੰਕਾਰਾ, 6 ਫਰਵਰੀ- ਰਾਇਟਰਜ਼ ਤੋਂ ਮਿਲੀ ਜਾਣਕਾਰੀ ਅਨੁਸਾਰ ਮੱਧ ਤੁਰਕੀ ਅਤੇ ਉੱਤਰ ਪੱਛਮੀ ਸੀਰੀਆ ਵਿਚ 7.8 ਤੀਬਰਤਾ ਦੇ ਆਏ ਭੂਚਾਲ ਵਿਚ ਲਗਭਗ 300 ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਜ਼ਖ਼ਮੀ ਹੋ ਗਏ। ਭੂਚਾਲ ਦੇ ਝਟਕੇ ਸਾਈਪ੍ਰਸ ਅਤੇ ਲੇਬਨਾਨ ਵਿਚ ਵੀ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਕੱਤਕ ਸੰਮਤ 553

ਜਲੰਧਰ

ਪੰਜਾਬ ਤੋਂ ਨਾਰੀ ਨਿਕੇਤਨ ਨੂੰ ਮਿਲਿਆ 'ਮਨ ਕੀ ਬਾਤ' ਪ੍ਰੋਗਰਾਮ ਦਾ ਹਿੱਸਾ ਬਣਨ ਦਾ ਮਾਣ

ਜਲੰਧਰ, 25 ਅਕਤੂਬਰ (ਜਸਪਾਲ ਸਿੰਘ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ 'ਮਨ ਕੀ ਬਾਤ' ਪ੍ਰੋਗਰਾਮ ਦਾ ਜ਼ਾਮਨ ਬਣੀ ਜਲੰਧਰ ਦੀ ਇੱਕੋ-ਇਕ ਸੰਸਥਾ ਨਾਰੀ ਨਿਕੇਤਨ ਦੇ ਬੱਚਿਆਂ ਨੂੰ ਪ੍ਰੋਗਰਾਮ ਦੇ ਰਾਹੀਂ ਪ੍ਰਧਾਨ ਮੰਤਰੀ ਨਾਲ ਸਿੱਧੇ ਤੌਰ 'ਤੇ ਜੁੜਨ ਦਾ ਮੌਕਾ ...

ਪੂਰੀ ਖ਼ਬਰ »

ਫਾਇਰ ਬਿ੍ਗੇਡ ਨੂੰ ਸਮਾਰਟ ਸਿਟੀ 'ਚ ਨਵੀਆਂ ਗੱਡੀਆਂ ਸਮੇਤ ਮਿਲੇ ਉਪਕਰਨ

ਜਲੰਧਰ, 25 ਅਕਤੂਬਰ (ਸ਼ਿਵ)- ਐਮ.ਪੀ. ਸੰਤੋਖ ਸਿੰਘ ਚੌਧਰੀ ਨੇ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਫਾਇਰ ਬਿ੍ਗੇਡ ਨੂੰ ਆਧੁਨਿਕ ਗੱਡੀਆਂ ਸਮੇਤ ਅੱਗ ਬੁਝਾਉਣ ਵਾਲੇ ਉਪਕਰਨਾਂ ਦਾ ਉਦਘਾਟਨ ਕੀਤਾ | ਖ਼ਰੀਦੀਆਂ ਗਈਆਂ ਗੱਡੀਆਂ ਅਤੇ ਸਾਮਾਨ ਦੇ ਉੱਪਰ ਕਰੀਬ 1.44 ਕਰੋੜ ਦੀ ਲਾਗਤ ਆਈ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿਮਸ ਵਿਖੇ 14ਵਾਂ ਅਲੌਕਿਕ ਕੀਰਤਨ ਦਰਬਾਰ ਅੱਜ

ਜਲੰਧਰ, 25 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਾਮਦਾਸ ਸੇਵਕ ਜਥੇ ਵਲੋਂ 26 ਅਕਤੂਬਰ ਨੂੰ ਸ਼ਾਮ 5 ਤੋਂ ਰਾਤ 10:30 ਵਜੇ ਤੱਕ ਛੋਟੀ ਬਾਰਾਂਦਰੀ ਵਿਖੇ ਸਥਿਤ ਪਿਮਸ ਮੈਡੀਕਲ ਕਾਲਜ ਗੜ੍ਹਾ ਰੋਡ ਨੇੜੇ ਬੱਸ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ 'ਚ ਨਵੇਂ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ

ਮਕਸੂਦਾਂ, 25 ਅਕਤੂਬਰ (ਸਤਿੰਦਰ ਪਾਲ ਸਿੰਘ)- ਡੀ.ਏ.ਵੀ. ਕਾਲਜ ਦੇ ਟੀਮ ਕਾਮਰਸ ਫੋਰਮ, ਪੀਜੀ ਡਿਪਾਰਟਮੈਂਟ ਆਫ ਕਾਮਰਸ ਐਂਡ ਮੈਨੇਜਮੈਂਟ ਨੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਕਰਵਾਇਆ | ਸਮਾਗਮ 'ਚ ਟੀਮ ਕਾਮਰਸ ਫੋਰਮ ਨੇ ਬੀ.ਕਾਮ , ਬੀ.ਬੀ.ਏ., ਬੀ.ਕਾਮ ...

ਪੂਰੀ ਖ਼ਬਰ »

'ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ-ਹੈੱਲਥ ਇੰਨਫ੍ਰਾਸਟ੍ਰਕਚਰ ਮਿਸ਼ਨ' ਦੀ ਵਰਚੁਅਲੀ ਸ਼ੁਰੂਆਤ

ਜਲੰਧਰ, 25 ਅਕਤੂਬਰ (ਐੱਮ.ਐੱਸ. ਲੋਹੀਆ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਾਰਾਨਸੀ ਵਿਖੇ ਅੱਜ 'ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਹੈੱਲਥ ਇਨਫ੍ਰਾਸਟ੍ਰਕਚਰ ਮਿਸ਼ਨ' ਦੀ ਸ਼ੁਰੂਆਤ ਕੀਤੀ ਗਈ | ਇਸ ਵਰਚੁਅਲ ਲਾਂਚ ਪ੍ਰੋਗਰਾਮ ਦÏਰਾਨ ਸਿਵਲ ਸਰਜਨ ਡਾ. ਰਣਜੀਤ ਸਿੰਘ ...

ਪੂਰੀ ਖ਼ਬਰ »

ਸ਼ਿਕਾਇਤਾਂ ਦੀ ਸੁਣਵਾਈ ਕਰ ਕੇ ਸਮੇਂ ਸਿਰ ਕੀਤਾ ਜਾਵੇ ਨਿਪਟਾਰਾ-ਪੁਲਿਸ ਕਮਿਸ਼ਨਰ

ਜਲੰਧਰ, 25 ਅਕਤੂਬਰ (ਐੱਮ.ਐੱਸ. ਲੋਹੀਆ)- ਤਿਉਹਾਰਾਂ ਦੇ ਦਿਨਾਂ 'ਚ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਵੇ, ਇਸ ਲਈ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਅਧਿਕਾਰੀਆਂ ਦੇ ਨਾਲ ਵਿਸ਼ੇਸ਼ ਮੀਟਿੰਗ ਕਰਕੇ ਸ਼ਹਿਰ 'ਚ ਅਮਨ ਕਾਨੂੰਨ ਦੀ ਸਥਿਤੀ ਦਾ ...

ਪੂਰੀ ਖ਼ਬਰ »

ਪੰਜਾਬ ਪ੍ਰੈੱਸ ਕਲੱਬ ਵਲੋਂ ਸਲਾਹਕਾਰ ਤੇ ਅਨੁਸ਼ਾਸਨੀ ਕਮੇਟੀ ਦਾ ਐਲਾਨ

ਜਲੰਧਰ, 25 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਪੰਜਾਬ ਪ੍ਰੈੱਸ ਕਲੱਬ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਕਲੱਬ ਪ੍ਰਧਾਨ ਸਤਨਾਮ ਸਿੰਘ ਮਾਣਕ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਕਲੱਬ ਦੀ ਬਿਹਤਰੀ ਲਈ ਸਾਰੇ ਮੈਂਬਰਾਂ ਦੇ ਸੁਝਾਅ ਲਏ ਗਏ ਅਤੇ ਪੱਤਰਕਾਰਤਾ ਦੇ ਮਿਆਰ ਨੂੰ ...

ਪੂਰੀ ਖ਼ਬਰ »

ਗੁਰੂ ਹਰਿਗੋਬਿੰਦ ਹਸਪਤਾਲ ਨੂੰ ਗਾਖ਼ਲ ਪਰਿਵਾਰ ਵਲੋਂ ਜਨਰੇਟਰ ਲਈ 5 ਲੱਖ ਰੁ: ਭੇਟ

ਜਲੰਧਰ, 25 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਦੀ ਛਤਰ-ਛਾਇਆ ਹੇਠ ਚੱਲ ਰਹੇ ਗੁਰੂ ਹਰਿਗੋਬਿੰਦ ਹਸਪਤਾਲ ਜੋ ਸ਼ਹਿਰ ਦੇ ਪਛੜੇ ਬਸਤੀਆਂ ਦੇ ਇਲਾਕੇ ਅਤੇ ਨਾਲ ਲੱਗਦੇ ਪੇਂਡੂ ਖੇਤਰ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ...

ਪੂਰੀ ਖ਼ਬਰ »

ਸਮੂਹ ਸਿੰਘ ਸਭਾਵਾਂ, ਇਸਤਰੀ ਸਤਿਸੰਗ ਸਭਾਵਾਂ ਤੇ ਧਾਰਮਿਕ ਜਥੇਬੰਦੀਆਂ ਦੀ ਮੀਟਿੰਗ

ਜਲੰਧਰ 25 ਅਕਤੂਬਰ (ਹਰਵਿੰਦਰ ਸਿੰਘ ਫੁੱਲ)- 400 ਸਾਲਾ ਬੰਦੀਛੋੜ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਸਹਿਜ ਪਾਠ ਸੇਵਾ ਸੰਸਥਾ ਅੰਮਿ੍ਤਸਰ, ਜਲੰਧਰ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ, ...

ਪੂਰੀ ਖ਼ਬਰ »

ਪੋਸਟ ਮੈਟਿ੍ਕ ਸਕਾਲਰਸ਼ਿਪ ਦੀ ਬਕਾਇਆ ਰਾਸ਼ੀ ਸੰਬੰਧੀ ਮੁੱਖ ਮੰਤਰੀ ਨੂੰ ਮੰਗ ਪੱਤਰ

ਜਲੰਧਰ, 25 ਅਕਤੂਬਰ (ਰਣਜੀਤ ਸਿੰਘ ਸੋਢੀ)- ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਪੋਸਟ ਮੈਟਿ੍ਕ ਸਕਾਲਰਸ਼ਿਪ ਦੀ ਬਕਾਇਆ ਰਾਸ਼ੀ ਦਾ ਕਾਫ਼ੀ ਲੰਮੇ ਸਮੇਂ ਤੋਂ ਚੱਲ ਰਿਹਾ ਵਿਵਾਦ ਕਨਫੈਡਰੇਸ਼ਨ ਆਫ਼ ਕਾਲਜਿਜ਼ ਐਂਡ ਸਕੂਲਜ਼ ਆਫ਼ ਪੰਜਾਬ ਅਤੇ ਜੈਕ ਦੇ ਪ੍ਰਤੀਨਿਧੀਆਂ ...

ਪੂਰੀ ਖ਼ਬਰ »

ਮੌ ਸਾਹਿਬ ਵਿਖੇ ਸੱਤ ਰੋਜ਼ਾ ਗੁਰਮਤਿ ਸਮਾਗਮਾਂ ਦੀ ਆਰੰਭਤਾ

ਫਿਲੌਰ, 25 ਅਕਤੂਬਰ (ਵਿਪਨ ਗੈਰੀ)-ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਦੀ ਦੇਖ-ਰੇਖ ਹੇਠ ਉਲੀਕੇ ਪੋ੍ਰਗਰਾਮਾਂ ਤਹਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹੀ ਪੰਜਵੀਂ ਮੌ ਸਾਹਿਬ ਵਿਖੇ ਮੈਨੇਜਰ ਪਲਵਿੰਦਰ ਸਿੰਘ ਬਾਠ, ਭਾਈ ਹਰਜੀਤ ਸਿੰਘ ਸੁਲਤਾਨਪੁਰ ...

ਪੂਰੀ ਖ਼ਬਰ »

ਸਰਕਾਰੀ ਸੀਨੀ: ਸੈਕੰ. ਸਕੂਲ ਬੋਲੀਨਾ ਦੇ ਵਿਦਿਆਰਥੀਆਂ ਨੂੰ ਲਗਾਏ ਬੈਜ

ਚੁਗਿੱਟੀ/ਜੰਡੂਸਿੰਘਾ, 25 ਅਕਤੂਬਰ (ਨਰਿੰਦਰ ਲਾਗੂ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੋਲੀਨਾ ਵਿਖੇ ਪਿ੍ੰਸੀਪਲ ਸ੍ਰੀਮਤੀ ਰੀਤੂ ਪਾਲ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਅੱਜ ਬੈਜ ਲਗਾਉਣ ਦੀ ਰਸਮ ਨਿਭਾਈ ਗਈ | ਇਸ ਮੌਕੇ ਸਕੂਲ ਮੁਖੀ (ਲੜਕਾ ਅਤੇ ਲੜਕੀ) ਹਾਊਸ ...

ਪੂਰੀ ਖ਼ਬਰ »

ਡਾ. ਰਾਜ ਕੁਮਾਰ ਮਹਾਜਨ 'ਦਾਨਿਸ਼' ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ

ਜਲੰਧਰ, 25 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬ ਲੇਖਕ ਸੰਘ ਵਲੋਂ ਡਾ. ਰਾਜ ਕੁਮਾਰ ਮਹਾਜਨ 'ਦਾਨਿਸ਼' ਦਾ ਗ਼ਜ਼ਲ ਸੰਗ੍ਰਹਿ 'ਯਦਾ ਯਦਾ ਹੇ ਧਰਮਸਯ' ਦਾ ਰਿਲੀਜ਼ ਸਮਾਗਮ ਸਥਾਨਕ ਹੋਟਲ ਜਲੰਧਰ ਵਿਖੇ ਕੀਤਾ ਗਿਆ | ਪ੍ਰੋ. ਮੋਹਨ ਸਪਰਾ ਨੇ ਪੁਸਤਕ ਪ੍ਰਕਾਸ਼ਨਾ ਅਤੇ ਕਾਵਿ ...

ਪੂਰੀ ਖ਼ਬਰ »

- 38ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ - ਆਰਮੀ ਇਲੈਵਨ ਤੇ ਰੇਲ ਕੋਚ ਫੈਕਟਰੀ ਕਪੂਰਥਲਾ ਬਰਾਬਰੀ 'ਤੇ

ਜਲੰਧਰ, 25 ਅਕਤੂਬਰ (ਜਤਿੰਦਰ ਸਾਬੀ)- ਸਾਬਕਾ ਜੇਤੂ ਆਰਮੀ ਇਲੈਵਨ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਟੀਮਾਂ 3-3 ਗੋਲਾਂ ਨਾਲ ਬਰਾਬਰੀ ਤੇ ਰਹੀਆਂ ਅਤੇ ਦੋਵਾਂ ਟੀਮਾਂ ਨੂੰ ਇਕ ਇਕ ਅੰਕ ਮਿਲਿਆ | ਆਰਮੀ ਇਲੈਵਨ ਦੇ ਹਰਮਨ ਸਿੰਘ ਨੇ ਟੂਰਨਾਮੈਂਟ ਦੀ ਪਹਿਲੀ ਹੈਟਿ੍ਕ ਕੀਤੀ | ...

ਪੂਰੀ ਖ਼ਬਰ »

ਮੰਨਣ ਦੀ ਰਿਹਾਇਸ਼ 'ਤੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬੱਬਰ ਦਾ ਸਨਮਾਨ

ਜਲੰਧਰ, 25 ਅਕਤੂਬਰ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਟੀਟੂ ਦੇ ਸਪੁੱਤਰ ਤੇ ਨੌਜਵਾਨ ਆਗੂ ਇੰਦਰਜੀਤ ਸਿੰਘ ਬੱਬਰ ਦੇ ਯੂਥ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਬਣਨ 'ਤੇ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ...

ਪੂਰੀ ਖ਼ਬਰ »

ਇਕਾਗਰਤਾ, ਚਿੰਤਨ ਤੇ ਧਿਆਨ ਨਵੇਂ ਵਿਚਾਰਾਂ ਦੀ ਉਤਪਤੀ ਕਰਦੇ ਨੇ-ਰਮੇਸ਼ ਕੁਮਾਰ ਘੈਂਤਾ

ਕਪੂਰਥਲਾ, 25 ਅਕਤੂਬਰ (ਅਮਰਜੀਤ ਕੋਮਲ)-ਇਕਾਗਰਤਾ, ਚਿੰਤਨ ਤੇ ਧਿਆਨ ਨਵੇਂ ਵਿਚਾਰਾਂ ਦੀ ਉਤਪਤੀ ਕਰਦੇ ਹਨ, ਇਸ ਲਈ ਵਿਦਿਆਰਥੀਆਂ ਨੂੰ ਨਵੇਂ ਵਿਚਾਰਾਂ ਦੀ ਉਤਪਤੀ ਲਈ ਹਮੇਸ਼ਾ ਕਾਰਜਸ਼ੀਲ ਰਹਿਣਾ ਚਾਹੀਦਾ ਹੈ, ਜ਼ਿੰਦਗੀ 'ਚ ਤਕਨਾਲੌਜੀ ਦੀ ਮਿਸਾਲ ਨੂੰ ਆਪਣੇ ਜੀਵਨ 'ਚ ਢਾਲੋ ਜਿਵੇਂ ਤਕਨਾਲੌਜੀ ਮਾਸਟਰ ਐਪਲ ਨਿਰੰਤਰ ਕੰਮ ਕਰਦਾ ਹੈ ਤੇ ਤੁਹਾਡੇ ਲਈ ਇਕ ਤੋਂ ਬਾਅਦ ਇਕ ਨਵੀਂ ਐਪ ਪ੍ਰਦਾਨ ਕਰਦਾ ਹੈ ਤੇ ਇਹ ਹੀ ਅੱਜ ਦੀ ਸਫਲਤਾ ਦੀ ਖ਼ਾਸੀਅਤ ਹੈ | ਇਹ ਸ਼ਬਦ ਰਮੇਸ਼ ਕੁਮਾਰ ਘੈਂਤਾ ਉੱਪ ਕੁਲਪਤੀ ਆਈ. ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ ਜੋ ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਵੀ ਹਨ, ਨੇ ਯੂਨੀਵਰਸਿਟੀ ਵਲੋਂ ਈ-ਵੀਕ ਦੀ ਸ਼ੁਰੂਆਤ ਮੌਕੇ ਯੂਨੀਵਰਸਿਟੀ ਦੇ ਕੈਂਪਸ 'ਚ ਕਰਵਾਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਹਮੇਸ਼ਾ ਹਰ ਵਿਸ਼ੇ ਦਾ ਮੁਲਾਂਕਣ ਕਰੋ ਤੇ ਕੁਝ ਨਵਾਂ ਖੋਜੋ | ਸਮਾਗਮ ਨੂੰ ਸੰਬੋਧਨ ਕਰਦਿਆਂ ਜਸਪ੍ਰੀਤ ਸਿੰਘ ਆਈ. ਏ. ਐੱਸ. ਰਜਿਸਟਰਾਰ ਆਈ. ਕੇ. ਜੀ. ਪੀ. ਟੀ. ਯੂ. ਜੋ ਜਲੰਧਰ ਵਿਚ ਵਧੀਕ ਡਿਪਟੀ ਕਮਿਸ਼ਨਰ ਵੀ ਹਨ, ਨੇ ਕਿਹਾ ਕਿ ਅੱਜ ਇੰਟਰਨੈੱਟ ਵਿਸ਼ਵ ਦੇ ਜੀ. ਡੀ. ਪੀ. ਵਾਧੇ ਦਾ ਆਧਾਰ ਹੈ | ਇਸ ਲਈ ਵਿਦਿਆਰਥੀਆਂ ਨੂੰ ਹਮੇਸ਼ਾ ਨਵੀਂ ਸੋਚ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ | ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਦੌਰਾਨ ਇਕ ਘਟਨਾ ਯਾਦ ਕਰਦਿਆਂ ਜਸਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਵਿਚਾਰ ਸੀ ਕਿ ਟ੍ਰੈਫ਼ਿਕ ਲਾਈਟਾਂ ਸਮੇਂ ਅਨੁਸਾਰ ਚੱਲਣ ਦਾ ਇਸ਼ਾਰਾ ਨਾ ਦੇ ਕੇ ਗੱਡੀਆਂ ਦੀ ਗਿਣਤੀ ਅਨੁਸਾਰ ਸਿਗਨਲ ਦੇਣ ਤਾਂ ਇਹ ਬਹੁਤ ਵਧੀਆ ਹੋਵੇਗਾ ਕਿਉਂਕਿ ਕਈ ਵਾਰ ਇਕ ਪਾਸਿਓਾ ਆਉਣ ਵਾਲੀਆਂ ਗੱਡੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਤੇ ਉਨ੍ਹਾਂ ਨੂੰ ਅੱਗੇ ਨਿਕਲਣ ਲਈ 20 ਸੈਕਿੰਡ ਮਿਲਦੇ ਹਨ ਤੇ ਦੂਜੇ ਪਾਸੇ ਆਵਾਜਾਈ ਘੱਟ ਹੋਣ 'ਤੇ ਵੀ ਗਰੀਨ ਸਿਗਨਲ ਖ਼ਾਲੀ ਸੜਕ ਨੂੰ ਹੀ ਮਿਲਦਾ ਹੈ | ਯੂਨੀਵਰਸਿਟੀ ਦੇ ਰਜਿਸਟਰਾਰ ਨੇ ਕਿਹਾ ਕਿ ਇਸ ਹਾਲਾਤ 'ਚ ਆਈ. ਆਰ. ਡੀ. ਐੱਫ. ਤਕਨੀਕ ਦੇ ਜ਼ਰੀਏ ਗੱਡੀਆਂ ਦੀ ਸੰਖਿਆ ਆਧਾਰਿਤ ਸਿਗਨਲ ਹੋਣੇ ਚਾਹੀਦੇ ਹਨ ਤਾਂ ਕਿ ਟ੍ਰੈਫ਼ਿਕ ਜਾਮ ਦੀ ਸੰਭਾਵਨਾ ਘੱਟ ਹੋ ਸਕੇ | ਉਨ੍ਹਾਂ ਕਿਹਾ ਕਿ ਇਸ ਤਕਨੀਕ ਦੀ ਅੱਜ ਕੱਲ੍ਹ ਚੰਡੀਗੜ੍ਹ 'ਚ ਟ੍ਰੈਫ਼ਿਕ ਪੁਲਿਸ ਵਲੋਂ ਵਰਤੋਂ ਕੀਤੀ ਜਾ ਰਹੀ ਹੈ | ਸਮਾਗਮ ਦੇ ਪਹਿਲੇ ਦਿਨ ਹਰਿਤ ਮੋਹਨ ਫਾਉਂਡਰ ਐਂਡ ਸੀ. ਈ. ਓ. ਸਿਗਨੀਸੈਂਟ ਇੰਡੀਆ ਤੇ ਅਕਸ਼ਿਤ ਗੋਇਲ ਮਾਲਕ ਸ਼ਗੁਨ ਗਰੁੱਪ ਜੋ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਰਹਿ ਚੁੱਕੇ ਹਨ, ਵੀ ਵਿਦਿਆਰਥੀਆਂ ਦੇ ਰੂ-ਬਰੂ ਹੋਏ | ਇਸ ਤੋਂ ਪਹਿਲਾਂ ਸਵਾਗਤੀ ਭਾਸ਼ਣ ਯੂਨੀਵਰਸਿਟੀ ਦੇ ਕਾਰਪੋਰੇਟ ਸੰਬੰਧਾਂ 'ਤੇ ਅਲੂਮਨੀ ਵਿਭਾਗ ਦੀ ਡਿਪਟੀ ਡਾਇਰੈਕਟਰ ਇੰਜ: ਨਵਦੀਪਕ ਸੰਧੂ ਨੇ ਪੜਿ੍ਹਆ | ਸਮਾਗਮ ਦੌਰਾਨ ਯੂਨੀਵਰਸਿਟੀ ਦੇ ਉੱਪ ਕੁਲਪਤੀ, ਰਜਿਸਟਰਾਰ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਈ-ਵੀਕ ਬਰੋਸ਼ਰ ਵੀ ਲੋਕ ਅਰਪਣ ਕੀਤਾ ਗਿਆ | ਇੰਸਟੀਚਿਊਸ਼ਨਲ ਇਨੋਵੇਸ਼ਨ ਕੌਂਸਲ (ਆਈ.ਆਈ.ਸੀ. ਅਤੇ ਈ-ਸੈੱਲ) ਵਲੋਂ ਸਾਂਝੇ ਤੌਰ 'ਤੇ ਈ-ਵੀਕ ਦੇ ਸੰਬੰਧ 'ਚ ਕਰਵਾਏ ਗਏ ਸਮਾਗਮ 'ਚ ਯੂਨੀਵਰਸਿਟੀ ਦੇ ਤੀਜੇ ਸਾਲ ਦੀ ਵਿਦਿਆਰਥਣ ਅਕਾਂਕਸ਼ਾ, ਪੰਜਵੇਂ ਸਮੈਸਟਰ ਦੀ ਹਰਸ਼ਿਤਾ ਤੇ ਤੀਜੇ ਸਮੈਸਟਰ ਦੀ ਸੁਮਨ ਕੁਮਾਰੀ ਨੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਯੂਨੀਵਰਸਿਟੀ ਦੇ ਅਧਿਆਪਕ ਤੇ ਵਿਦਿਆਰਥੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਚੈਲੰਜਰ ਟਰਾਫ਼ੀ ਲਈ ਹਰਨੂਰ ਸਿੰਘ ਪੰਨੂੰ ਦੀ ਚੋਣ

ਜਲੰਧਰ, 25 ਅਕਤੂਬਰ (ਸਾਬੀ)- ਬੀ.ਸੀ.ਸੀ.ਆਈ ਵੱਲੋਂ ਅਹਿਮਦਾਬਦ ਵਿਖੇ ਕਰਵਾਈ ਜਾ ਰਹੀ ਅੰਡਰ 19 ਸਾਲ ਚੈਲੰਜਰ ਟਰਾਫੀ ਦੇ ਲਈ ਹਰਨੂੰਰ ਸਿੰਘ ਪੰਨੂੰ ਦੀ ਚੋਣ ਕੀਤੀ ਗਈ ਹੈ | ਇਸ ਨੇ ਚੰਡੀਗੜ੍ਹ ਦੀ ਟੀਮ ਵੱਲੋਂ ਖੇਡਦੇ ਹੋਏ ਮਹਾਰਸ਼ਟਰਾ ਦੇ ਖਿਲਾਫ 110 ਦੌੜਾਂ ਬਣਾਈਆਂ ਤੇ ਇਸ ...

ਪੂਰੀ ਖ਼ਬਰ »

ਏ.ਪੀ.ਜੀ. ਸਕੂਲ ਦੇ ਵਿਦਿਆਰਥੀਆਂ 'ਚ ਝਗੜਾ, ਇਕ ਜ਼ਖ਼ਮੀ

ਜਲੰਧਰ, 25 ਅਕਤੂਬਰ (ਰਣਜੀਤ ਸਿੰਘ ਸੋਢੀ)- ਏ.ਪੀ.ਜੀ. ਸਕੂਲ ਬਬਰੀਕ ਚੌਕ ਵਿਖੇ ਬਾਰ੍ਹਵੀਂ ਜਮਾਤ ਤੇ ਗਿਆਰ੍ਹਵੀਂ ਜਮਾਤ 'ਚ ਪੜ੍ਹਦੇ ਦੋ ਵਿਦਿਆਰਥੀਆਂ ਦੀ ਆਪਸ 'ਚ ਮਾਮੂਲੀ ਤਕਰਾਰ ਕਾਰਨ ਲੜਾਈ ਹੋ ਗਈ, ਜਿਸ 'ਚ ਇਕ ਵਿਦਿਆਰਥੀ ਇਸ਼ਾਨ ਦੇ ਸੱਟਾਂ ਵੱਜਣ ਕਾਰਨ ਜ਼ਖ਼ਮੀ ਹੋ ਗਿਆ ...

ਪੂਰੀ ਖ਼ਬਰ »

ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਤੇ ਟ੍ਰੈਫਿਕ ਕੰਟਰੋਲ ਲਈ ਹੋਵੇਗੀ ਸਖ਼ਤੀ

ਜਲੰਧਰ, 25 ਅਕਤੂਬਰ (ਸ਼ਿਵ ਸ਼ਰਮਾ)- ਸੱਤਾਧਾਰੀ ਆਗੂਆਂ ਤੇ ਪੁਲਿਸ ਅਧਿਕਾਰੀਆਂ ਦੀ ਹੋਈ ਮੀਟਿੰਗ ਤੋਂ ਬਾਅਦ ਸ਼ਹਿਰ 'ਚ ਵਿਗੜਦੇ ਟ੍ਰੈਫਿਕ ਅਤੇ ਸਰਕਾਰੀ ਥਾਵਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਜਲੰਧਰ ਪੁਲਿਸ ਵਲੋਂ ਆਉਣ ਵਾਲੇ ਸਮੇਂ ਕਾਰਵਾਈ ਕੀਤੀ ਜਾ ਸਕਦੀ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਤੇ ਖੋਹਬਾਜ਼ੀ ਦੇ ਮਾਮਲੇ 'ਚ 10-10 ਸਾਲ ਦੀ ਕੈਦ

ਜਲੰਧਰ, 25 ਅਕਤੂਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੇ.ਕੇ. ਗੋਇਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਅਤੇ ਖੋਹਬਾਜ਼ੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਦੋ ਦੋਸ਼ੀਆਂ ਲਵਪ੍ਰੀਤ ਅਤੇ ਗੋਵਿੰਦ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ...

ਪੂਰੀ ਖ਼ਬਰ »

ਕੋਰੋਨਾ ਪੀੜਤ 72 ਸਾਲਾ ਵਿਅਕਤੀ ਦੀ ਮੌਤ

ਜਲੰਧਰ, 25 ਅਕਤੂਬਰ (ਐੱਮ. ਐੱਸ. ਲੋਹੀਆ)- ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਅੱਜ ਫਿਰ ਇਕ ਕੋਰੋਨਾ ਪ੍ਰਭਾਵਿਤ ਦੀ ਮੌਤ ਹੋ ਜਾਣ ਨਾਲ ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1507 ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ 72 ਸਾਲਾਂ ਦਾ ਸੁਰਿੰਦਰ ਸਿੰਘ ਆਦਮਪੁਰ ਦਾ ...

ਪੂਰੀ ਖ਼ਬਰ »

ਮੰਡੀ ਰੋਡ 'ਤੇ ਨਿਗਮ ਨੇ ਮਲਬੇ ਨਾਲ ਭਰੇ ਖੱਡੇ

ਜਲੰਧਰ, 25 ਅਕਤੂਬਰ (ਸ਼ਿਵ)- ਨਿਗਮ ਕੋਲ ਤਾਂ ਇਕ ਪਾਸੇ ਸ਼ਹਿਰ ਵਿਚ ਚੰਗੀਆਂ ਸੜਕ ਲਈ ਉਨਾਂ ਨੂੰ ਦੁਬਾਰਾ ਬਣਾਉਣ ਦਾ ਕਰੋੜਾਂ ਰੁਪਏ ਦਾ ਬਜਟ ਤਾਂ ਮੌਜੂਦ ਹੈ, ਪਰ ਜੇਕਰ ਸ਼ਹਿਰ ਦੀਆਂ ਸੜਕਾਂ ਵਿਚ ਪਏ ਖੱਡਿਆਂ ਨੂੰ ਠੀਕ ਕਰਨਾ ਹੋਵੇ ਤਾਂ ਉਸ ਲਈ ਤਾਂ ਉਸ ਕੋਲ ਲੁਕ ਬਜਰੀ ...

ਪੂਰੀ ਖ਼ਬਰ »

ਤੇਲ ਸਸਤਾ ਕਰਨ ਦੀ ਮੰਗ

ਜਲੰਧਰ, 25 ਅਕਤੂਬਰ (ਸ਼ਿਵ)- ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਡਾ. ਪਰਮਜੀਤ ਸਿੰਘ ਮਰਵਾਹਾ ਨੇ ਪੈਟਰੋਲ ਤੇ ਡੀਜ਼ਲ ਦੇ ਲਗਾਤਾਰ ਵਧ ਰਹੇ ਭਾਅ ਦੇ ਮਾਮਲੇ 'ਤੇ ਕਿਹਾ ਕਿ ਸਰਕਾਰਾਂ ਨੂੰ ਲੋਕਾਂ 'ਤੇ ਤਰਸ ਖਾਣਾ ਚਾਹੀਦਾ ਹੈ | ਕੋਰੋਨਾ ਮਹਾਂਮਾਰੀ ਵਿਚ ਲੋਕਾਂ ਨੇ ਵੱਡਾ ਨੁਕਸਾਨ ...

ਪੂਰੀ ਖ਼ਬਰ »

ਸੇਂਟ ਸੋਲਜਰ ਹੋਟਲ ਮੈਨੇਜਮੈਂਟ ਵਿਦਿਆਰਥੀਆਂ ਨੇ ਹਾਸਪਿਟੈਲਿਟੀ 'ਤੇ ਬਣਾਏ ਸ਼ਾਨਦਾਰ ਮਾਡਲ

ਜਲੰਧਰ , 25 ਅਕਤੂਬਰ (ਰਣਜੀਤ ਸਿੰਘ ਸੋਢੀ)- ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨਾਲੋਜੀ ਵਲੋਂ ਵਿਦਿਆਰਥੀਆਂ ਨੂੰ ਹੋਟਲਾਂ 'ਚ ਵਧਦੀ ਕਰਾਫਟਿੰਗ ਅਤੇ ਡਿਜ਼ਾਇਨਿੰਗ ਦੇ ਬਾਰੇ ਵਿਚ ਜਾਣਕਾਰੀ ਦੇਣ ਲਈ ਮਾਡਲ ਮੇਕਿੰਗ ਕਰਵਾਈ ਗਈ | ਜਿਸ ...

ਪੂਰੀ ਖ਼ਬਰ »

ਬਿਜਲੀ ਬਿੱਲ ਮੁਆਫ਼ੀ ਸਕੀਮ ਦਾ ਕੈਂਪ ਲਗਾਇਆ

ਮਕਸੂਦਾਂ, 25 ਅਕਤੂਬਰ (ਸਤਿੰਦਰ ਪਾਲ ਸਿੰਘ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਦੇਸ਼ਾਂ ਦੇ ਚਲਦਿਆਂ ਦੋ ਕਿਲੋਵਾਟ ਤੱਕ ਦੇ ਬਿਜਲੀ ਦੇ ਪੁਰਾਣੇ ਬਿੱਲਾਂ ਨੂੰ ਮੁਆਫ਼ ਕਰਨ ਤਹਿਤ ਵਾਰਡ-78 'ਚ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਅਤੇ ਨੌਰਥ ਹਲਕੇ ਦੇ ...

ਪੂਰੀ ਖ਼ਬਰ »

ਸੈਨਿਕ ਇੰਸਟੀਚਿਊਟ ਦੇ ਬੀ.ਐਸ.ਈ. (ਆਈ.ਟੀ.) ਦੇ ਦੂਜੇ ਸਮੈਸਟਰ 'ਚੋਂ ਸਮਰਿਤੀ ਭੱਲਾ ਪਹਿਲੇ ਸਥਾਨ 'ਤੇ

ਜਲੰਧਰ, 25 ਅਕਤੂਬਰ (ਐੱਮ.ਐੱਸ. ਲੋਹੀਆ) - ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਜਲੰਧਰ ਵਿਖੇ ਚਲਾਏ ਜਾ ਰਹੇ ਬੈਚਲਰ ਆਫ਼ ਸਾਇੰਸ ਇਨ ਆਈ.ਟੀ. ਦੇ ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ-ਕਮ-ਜ਼ਿਲ੍ਹਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX