ਤਾਜਾ ਖ਼ਬਰਾਂ


ਪਿੰਡ ਜੈਦ ਦੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  15 minutes ago
ਚਾਉਕੇ, 26 ਮਈ (ਮਨਜੀਤ ਸਿੰਘ ਘੜੈਲੀ )-ਪਿੰਡ ਜੈਦ ਵਿਖੇ ਇਕ ਕਿਸਾਨ ਵਲੋਂ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਜੈਦ ਦੇ ਕਿਸਾਨ ਬਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ...
ਜ਼ਿਲ੍ਹਾ ਚੋਣ ਅਫ਼ਸਰ ਤੇ ਐੱਸ.ਐੱਸ.ਪੀ. ਵਲੋਂ 100 ਫ਼ੀਸਦੀ ਲਾਇਸੰਸੀ ਅਸਲੇ ਜਮ੍ਹਾ ਕਰਵਾਉਣ ਦੇ ਕੀਤੇ ਹੁਕਮ
. . .  19 minutes ago
ਸੰਗਰੂਰ, 26 ਮਈ (ਧੀਰਜ ਪਸ਼ੋਰੀਆ)-ਆਉਂਦੀ 23 ਜੂਨ ਨੂੰ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਅਮਨ ਅਮਾਨ ਤੇ ਸੁਖਾਵੇਂ ਮਾਹੌਲ 'ਚ ਨੇਪਰੇ ਚਾੜ੍ਹਨ ਲਈ ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੀ...
ਸ੍ਰੀ ਦਰਬਾਰ ਸਾਹਿਬ 'ਚ ਹਰਮੋਨੀਅਮ ਨੂੰ ਛੱਡ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਬਾਰੇ ਐੱਸ.ਜੀ.ਪੀ.ਸੀ. ਪ੍ਰਧਾਨ ਦਾ ਵੱਡਾ ਬਿਆਨ
. . .  23 minutes ago
ਫਤਹਿਗੜ੍ਹ ਸਾਹਿਬ, 26 ਮਈ (ਬਲਜਿੰਦਰ ਸਿੰਘ,ਜਤਿੰਦਰ ਸਿੰਘ ਰਾਠੋਰ)-ਸ੍ਰੀ ਫ਼ਤਹਿਗੜ੍ਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਇਕ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ...
ਸੜਕ ਹਾਦਸੇ 'ਚ ਔਰਤ ਦੀ ਮੌਤ, ਇਕ ਨੌਜਵਾਨ ਗੰਭੀਰ ਜ਼ਖ਼ਮੀ
. . .  36 minutes ago
ਬਰਨਾਲਾ, 26 ਮਈ (ਨਰਿੰਦਰ ਅਰੋੜਾ,)-ਸਥਾਨਕ ਧਨੌਲਾ ਰੋਡ 'ਤੇ ਮਿੱਟੀ ਨਾਲ ਲੱਦੀ ਟਰੈਕਟਰ ਟਰਾਲੀ ਨੇ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਇਕ ਔਰਤ ਦੀ ਮੌਤ ਤੇ ਇਕ ਨੌਜਵਾਨ ਦੇ ਗੰਭੀਰ ਜ਼ਖ਼ਮੀ ਹੋਣ ਤੇ ਟਰੈਕਟਰ ਚਾਲਕ ਦੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ...
ਕੈਪਟਨ ਨੇ ਸਾਢੇ ਚਾਰ ਸਾਲ ਭ੍ਰਿਸ਼ਟ ਮੰਤਰੀਆਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ -ਡਾ. ਨਵਜੋਤ ਕੌਰ ਸਿੱਧੂ
. . .  about 1 hour ago
ਦਿੜ੍ਹਬਾ ਮੰਡੀ/ਸੰਗਰੂਰ, 26 ਮਈ (ਹਰਬੰਸ ਸਿੰਘ ਛਾਜਲੀ)-ਕੈਪਟਨ ਅਮਰਿੰਦਰ ਸਿੰਘ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭ੍ਰਿਸ਼ਟ ਮੰਤਰੀਆਂ ਦੇ ਨਾਂਅ ਦੇਣ ਦੀ ਯਾਦ ਹੁਣ ਕਿਉਂ ਆਈ ਹੈ। ਜਦਕਿ ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਸਰਕਾਰ...
ਜ਼ਿਲ੍ਹਾ ਚੋਣ ਅਫ਼ਸਰ ਵਲੋਂ ਵਿਭਾਗਾਂ ਦੇ ਮੁਖੀਆਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਇੰਨ-ਬਿੰਨ ਪਾਲਣਾ ਕਰਨ ਦੇ ਆਦੇਸ਼
. . .  about 1 hour ago
ਸੰਗਰੂਰ, 26 ਮਈ (ਧੀਰਜ ਪਸ਼ੋਰੀਆ)-ਭਾਰਤ ਚੋਣ ਕਮਿਸ਼ਨ ਵਲੋਂ ਲੋਕ ਸਭਾ ਹਲਕਾ ਸੰਗਰੂਰ ਦੀ ਹੋਣ ਵਾਲੀ ਜ਼ਿਮਨੀ ਚੋਣ ਸੰਬੰਧੀ ਕੀਤੇ ਐਲਾਨ ਤੋਂ ਬਾਅਦ ਅੱਜ ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਬੈਠਕ 'ਚ ਚੋਣ ਕਮਿਸ਼ਨ ਤੋਂ ਮਿਲੇ ਦਿਸ਼ਾ...
ਸਾਡੀ ਸਰਕਾਰ ਜੇਲ੍ਹਾਂ ਨੂੰ ਮੋਬਾਈਲ ਅਤੇ ਨਸ਼ੀਲੇ ਪਦਾਰਥਾਂ ਤੋਂ ਮੁਕਤ ਕਰਨ ਦੇ ਮਿਸ਼ਨ 'ਤੇ ਹੈ: ਹਰਜੋਤ ਸਿੰਘ ਬੈਂਸ
. . .  about 1 hour ago
ਚੰਡੀਗੜ੍ਹ, 26 ਮਈ-ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਜੇਲ੍ਹਾਂ ਨੂੰ ਮੋਬਾਈਲ ਅਤੇ ਨਸ਼ੀਲੇ ਪਦਾਰਥਾਂ ਤੋਂ ਮੁਕਤ ਕਰਨ ਦੇ ਮਿਸ਼ਨ 'ਤੇ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਹੈ ਕਿ 'ਸੁਧਾਰ ਘਰ...
ਬੋਰਵੈੱਲ ਨੂੰ ਲੈ ਕੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦਾ ਬਿਆਨ ਆਇਆ ਸਾਹਮਣੇ
. . .  about 2 hours ago
ਚੰਡੀਗੜ੍ਹ, 26 ਮਈ-ਪੰਜਾਬ ਸਰਕਾਰ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦਾ ਕਹਿਣਾ ਹੈ ਕਿ ਬੋਰਵੈੱਲ 'ਚ ਡਿੱਗਣ ਨਾਲ ਬੱਚੇ ਦੀ ਮੌਤ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਭਗਵੰਤ ਨੇ ਕਿਸਾਨਾਂ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਖ਼ਤ...
ਸਰਕਟ ਹਾਊਸ ਜਲੰਧਰ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕਿਸਾਨਾਂ ਨਾਲ ਮੀਟਿੰਗ ਸ਼ੁਰੂ
. . .  about 2 hours ago
ਜਲੰਧਰ, 26 ਮਈ (ਰਣਜੀਤ ਸਿੰਘ ਸੋਢੀ)-ਸਰਕਟ ਹਾਊਸ ਜਲੰਧਰ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕਿਸਾਨਾਂ ਨਾਲ ਮੀਟਿੰਗ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਹ ਮੀਟਿੰਗ ਖੰਡ ਮਿੱਲਾਂ ਵੱਲ ਗੰਨੇ ਦੇ ਬਕਾਇਆ ਨੂੰ ਲੈ ਕੇ ਹੈ।
ਇਕ ਵਿਧਾਇਕ, ਇਕ ਪੈਨਸ਼ਨ', ਰਾਜਪਾਲ ਦਾ ਮਾਨ ਸਰਕਾਰ ਨੂੰ ਝਟਕਾ, ਆਰਡੀਨੈਂਸ ਦੀ ਮੋੜੀ ਫਾਈਲ
. . .  about 1 hour ago
ਚੰਡੀਗੜ੍ਹ, 26 ਮਈ (ਗੁਰਪ੍ਰੀਤ)-ਪੰਜਾਬ ਦੀ ਮਾਨ ਸਰਕਾਰ ਨੂੰ 'ਇਕ ਵਿਧਾਇਕ, ਇਕ ਪੈਨਸ਼ਨ' ਲਾਗੂ ਕਰਨ ਦੇ ਮਾਮਲੇ 'ਚ ਵੱਡਾ ਝਟਕਾ ਲੱਗਿਆ ਹੈ। ਇਹ ਝਟਕਾ ਪੰਜਾਬ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਦਿੱਤਾ ਹੈ। ਉਨ੍ਹਾਂ ਨੇ ਪੰਜਾਬ ਕੈਬਨਿਟ ਵਲੋਂ ਪਾਸ ਕਰਕੇ...
ਭਾਰਤ 'ਚ ਵੀ 190 ਕਰੋੜ ਤੋਂ ਵਧ ਡੋਜ਼ ਲਗਾਈ ਜਾ ਚੁੱਕੀ ਹੈ: ਪ੍ਰਧਾਨ ਮੰਤਰੀ ਮੋਦੀ
. . .  about 3 hours ago
ਨਵੀਂ ਦਿੱਲੀ, 26 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਦੁਨੀਆ ਦੇ 100 ਤੋਂ ਵਧ ਦੇਸ਼ਾਂ ਨੂੰ ਵੀ ਵੈਕਸੀਨ ਭੇਜੀ ਹੈ। ਕੋਵਿਡ ਵੈਕਸੀਨ ਦੇ ਲਈ ਸਾਡੇ ਇੱਥੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਸੀ ਕਿ ਵਿਦੇਸ਼ੀ ਵੈਕਸੀਨ ਮਿਲ ਜਾਵੇਗੀ ਜਾਂ ਨਹੀਂ ਪਰ...
ਮੋਗਾ: ਮੀਟਰ ਰੀਡਰ ਨੂੰ ਰਿਸ਼ਵਤ ਲੈਂਦੇ ਕੀਤਾ ਕਾਬੂ
. . .  about 4 hours ago
ਮੋਗਾ, 26 ਮਈ (ਗੁਰਦੇਵ ਭਾਮ)-ਮੋਗਾ ਦੇ ਪਿੰਡ ਚੂਹੜਚੱਕ ਵਿਖੇ ਪਿੰਡ ਵਾਸੀਆਂ ਨੇ ਰਿਸ਼ਵਤ ਦੇ ਪੈਸੇ ਲੈਣ ਦੇ ਦੋਸ਼ 'ਚ ਬਿਜਲੀ ਵਿਭਾਗ ਦੇ ਰੀਡਰ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਮੀਟਰ ਰੀਡਰ ਨੇ ਰਿਸ਼ਵਤ ਲਏ 1000 ਰੁਪਏ ਖਾਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਸੀਆਂ ਨੇ ਰੀਡਰ ਦੇ ਮੂੰਹ ਤੋਂ ਪੈਸੇ ਬਾਹਰ ਕਢਵਾ ਲਏ।
ਮਾਲਵਿੰਦਰ ਸਿੰਘ ਕੰਗ ਨੇ ਕਾਂਗਰਸ ਤੇ ਕੈਪਟਨ 'ਤੇ ਵਿੰਨ੍ਹੇ ਨਿਸ਼ਾਨੇ
. . .  about 5 hours ago
ਚੰਡੀਗੜ੍ਹ, 26 ਮਈ-ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ । ਪ੍ਰੈੱਸ ਕਾਨਫ਼ਰੰਸ ਕਰਕੇ ਉਨ੍ਹਾਂ ਨੇ ਕਾਂਗਰਸ ਤੇ ਕੈਪਟਨ 'ਤੇ ਨਿਸ਼ਾਨੇ ਵਿੰਨ੍ਹੇ ਹਨ। ਨਿਸ਼ਾਨੇ ਵਿੰਨ੍ਹਦਿਆਂ ਉਨ੍ਹਾਂ ਨੇ ਕਿਹਾ ਕਿ ਜੇਕਰ ਕੈਪਟਨ...
ਮਨਵਿੰਦਰ ਸਿੰਘ ਗਿਆਸਪੁਰਾ ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ
. . .  about 5 hours ago
ਚੰਡੀਗੜ੍ਹ, 26 ਮਈ (ਲਲਿਤਾ)- 'ਆਪ' ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਜਾਣਕਾਰੀ ਮੁਤਾਬਿਕ ਇਕ ਪੁਰਾਣੇ ਮਾਮਲੇ 'ਚ ਕਾਰਵਾਈ ਨਾ ਹੋਣ ਤੇ ਪੰਜਾਬ ਪੁਲਿਸ ਦੇ ਇੰਸਪੈਕਟਰ ਨੇ ਹਾਈ ਕੋਰਟ 'ਚ ਪਟੀਸ਼ਨ ਪਾਈ ਤੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।
ਪਿੰਡਾਂ 'ਚ ਆਈ.ਟੀ. ਸੈੱਲ ਖੋਲ੍ਹੇ ਜਾਣਗੇ-ਕੁਲਦੀਪ ਸਿੰਘ ਧਾਰੀਵਾਲ
. . .  about 5 hours ago
ਟਾਂਗਰਾ, 26 ਮਈ (ਹਰਜਿੰਦਰ ਸਿੰਘ ਕਲੇਰ)-ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਟਾਂਗਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡਾਂ ਵਿਚ ਮਾਨ ਸਰਕਾਰ ਵਲੋਂ ਆਈ.ਟੀ. ਸੈੱਲ ਵੀ ਖੋਲ੍ਹੇ ਜਾਣਗੇ, ਜਿਸ ਨਾਲ ਪਿੰਡਾਂ ਦੇ ਨੌਜਵਾਨ ਨੂੰ ਰੁਜ਼ਗਾਰ ਮਿਲੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਬ੍ਰਿਟੇਨ ਦੇ ਹਾਈ ਕਮਿਸ਼ਨਰ ਨਾਲ ਕੀਤੀ ਮੁਲਾਕਾਤ
. . .  about 5 hours ago
ਚੰਡੀਗੜ੍ਹ, 26 ਮਈ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਬ੍ਰਿਟੇਨ ਦੇ ਹਾਈ ਕਮਿਸ਼ਨਰ Alex Wellis ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਦਰਮਿਆਨ-ਸਿੱਖਿਆ, ਤਕਨੀਕੀ ਅਤੇ ਕਈ ਹੋਰ ਖ਼ੇਤਰਾਂ 'ਚ ਮਿਲ ਕੇ...
ਪੁਲਿਸ ਦੇ ਭੇਸ 'ਚ ਜਬਰੀ ਖੋਹਾਂ ਕਰਨ ਵਾਲੇ ਨੌਜਵਾਨ ਅਸਲੀ ਪੁਲਿਸ ਵਲੋਂ ਕਾਬੂ
. . .  about 6 hours ago
ਸੁਨਾਮ ਊਧਮ ਸਿੰਘ ਵਾਲਾ, 25 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਸੁਨਾਮ ਪੁਲਿਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਅਤੇ ਨਸ਼ਾ ਵੇਚਣ ਦੇ ਦੋਸ਼ 'ਚ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ...
ਕੇਂਦਰੀ ਜੇਲ੍ਹ ਫਰੀਦਕੋਟ ਦੀ ਵੀਡੀਓ ਵਾਇਰਲ ਹੋਣ ਮਗਰੋਂ ਸੁਪਰਡੈਂਟ ਮੁਅੱਤਲ
. . .  about 6 hours ago
ਫਰੀਦਕੋਟ, 26 ਮਈ-ਹਵਾਲਾਤੀ ਵਲੋਂ ਜੇਲ੍ਹ 'ਚ ਵੀਡੀਓ ਸ਼ੇਅਰ ਕੀਤੇ ਜਾਣ ਮਗਰੋਂ ਜੇਲ੍ਹਾਂ 'ਚ ਮੋਬਾਈਲ ਫ਼ੋਨ 'ਤੇ ਮਾਨ ਸਰਕਾਰ ਸਖ਼ਤ ਹੋ ਗਈ ਹੈ। ਇਸ ਘਟਨਾ ਮਗਰੋਂ ਜੇਲ੍ਹ ਸੁਪਰਡੈਂਟ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਕੇਂਦਰੀ ਜੇਲ੍ਹ ਫਰੀਦਕੋਟ ਦੀ ਵੀਡੀਓ...
ਵਿਨੈ ਕੁਮਾਰ ਸਕਸੈਨਾ ਨੇ ਦਿੱਲੀ ਦੇ ਉੱਪ ਰਾਜਪਾਲ ਵਜੋਂ ਚੁੱਕੀ ਸਹੁੰ
. . .  about 6 hours ago
ਨਵੀਂ ਦਿੱਲੀ, 26 ਮਈ-ਵਿਨੈ ਕੁਮਾਰ ਸਕਸੈਨਾ ਨੇ ਦਿੱਲੀ ਦੇ ਉੱਪ ਰਾਜਪਾਲ ਵਜੋਂ ਚੁੱਕੀ ਸਹੁੰ
ਗ੍ਰਾਮ ਪੰਚਾਇਤ ਦੇ ਰੁਪਏ ਦੇ ਫੰਡਾਂ ਵਿਚ ਗਬਨ ਕਰਨ ਦੇ ਦੋਸ਼ਾਂ ਤਹਿਤ ਕਈਆਂ 'ਤੇ ਮਾਮਲਾ ਹੋਇਆ ਦਰਜ
. . .  about 8 hours ago
ਚੰਡੀਗੜ੍ਹ, 26 ਮਈ - ਵਿਜੀਲੈਂਸ ਬਿਊਰੋ ਨੇ ਕੋਟਲਾ ਸੁਲੇਮਾਨ ਦੇ 2 ਸਾਬਕਾ ਸਰਪੰਚਾਂ, ਬੀ.ਡੀ.ਪੀ.ਓ. ਫ਼ਤਹਿਗੜ੍ਹ ਸਾਹਿਬ ਦੇ 2 ਜੇ.ਈ. ਅਤੇ ਗ੍ਰਾਮ ਪੰਚਾਇਤ ਦੇ 2.86 ਕਰੋੜ ਰੁਪਏ ਦੇ...
ਸੁਨਾਮ ਨੇੜੇ ਹੋਏ ਸੜਕ ਹਾਦਸੇ ’ਚ ਮਾਂ - ਪੁੱਤਰ ਦੀ ਮੌਤ,ਪਰਿਵਾਰ ਦੇ ਦੋ ਜੀਅ ਗੰਭੀਰ ਜ਼ਖ਼ਮੀ
. . .  about 8 hours ago
ਸੁਨਾਮ ਊਧਮ ਸਿੰਘ ਵਾਲਾ,26 ਮਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਅੱਜ ਸਵੇਰੇ ਸੁਨਾਮ ਪਟਿਆਲਾ ਸੜਕ ’ਤੇ ਹੋਏ ਹਾਦਸੇ ’ਚ ਮਾਂ-ਪੁੱਤਰ ਦੀ ਮੌਤ...
ਕੇਂਦਰੀ ਮਾਡਰਨ ਜੇਲ੍ਹ 'ਚੋਂ ਫਿਰ ਮਿਲੇ ਮੋਬਾਈਲ ਫ਼ੋਨ
. . .  about 9 hours ago
ਫ਼ਰੀਦਕੋਟ, 26 ( ਜਸਵੰਤ ਪੁਰਬਾ ) - ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਮੋਬਾਈਲ ਫ਼ੋਨ ਬਰਾਮਦ ਕਰਨ ਦਾ ਸਿਲਸਿਲਾ ਜਾਰੀ ਹੈ | ਜੇਲ੍ਹ ਪ੍ਰਸ਼ਾਸਨ ਦੀ ਤਲਾਸ਼ੀ ਦੌਰਾਨ 5 ਮੋਬਾਈਲ,...
ਇਜ਼ਰਾਈਲ ਦੇ ਰੱਖਿਆ ਮੰਤਰੀ ਅਗਲੇ ਹਫ਼ਤੇ ਭਾਰਤ ਦਾ ਕਰਨਗੇ ਦੌਰਾ
. . .  about 10 hours ago
ਨਵੀਂ ਦਿੱਲੀ, 26 ਮਈ - ਇਜ਼ਰਾਈਲ ਦੇ ਰੱਖਿਆ ਮੰਤਰੀ ਦੁਵੱਲੇ ਰੱਖਿਆ ਸਬੰਧਾਂ ਨੂੰ ਵਧਾਉਣ ਲਈ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰਨਗੇ |....
ਅਧਿਆਪਕਾਂ ਦੀਆਂ ਬਦਲੀਆਂ ਸੰਬੰਧੀ ਸਿੱਖਿਆ ਵਿਭਾਗ ਵਲੋਂ ਪੱਤਰ ਜਾਰੀ
. . .  about 10 hours ago
ਐੱਸ.ਏ.ਐੱਸ. ਨਗਰ, 26 ਮਈ, (ਤਰਵਿੰਦਰ ਸਿੱਘ ਬੈਨੀਪਾਲ) - ਅਧਿਆਪਕਾਂ ਦੀਆਂ ਬਦਲੀਆਂ ਸੰਬੰਧੀ ਸਿੱਖਿਆ ਵਿਭਾਗ ਪੰਜਾਬ ਵਲੋਂ ਪੱਤਰ ਜਾਰੀ ਕਰ ਦਿੱਤਾ ਗਿਆ...
ਕੁਪਵਾੜਾ ਐਨਕਾਊਂਟਰ : ਮਾਰੇ ਗਏ ਅੱਤਵਾਦੀਆਂ ਦੀ ਪਛਾਣ ਦਾ ਕੰਮ ਜਾਰੀ
. . .  about 10 hours ago
ਕੁਪਵਾੜਾ, 26 ਮਈ - ਕੁਪਵਾੜਾ ਐਨਕਾਊਂਟਰ ਵਿਚ ਤਿੰਨ ਅੱਤਵਾਦੀਆਂ ਨੂੰ ਮਾਰਿਆ ਗਿਆ ਹੈ, ਜੋ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ ਨਾਲ ਜੁੜੇ ਹੋਏ ਸਨ। ਫ਼ਿਲਹਾਲ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 11 ਕੱਤਕ ਸੰਮਤ 553

ਅੰਮ੍ਰਿਤਸਰ / ਦਿਹਾਤੀ

ਮਾਮਲਾ ਮਹਿਲਾ ਕੌਂਸਲਰ ਦੇ ਪਤੀ 'ਤੇ ਚੱਲੀ ਗੋਲੀ ਦਾ

2 ਨੌਜਵਾਨ ਗਿ੍ਫ਼ਤਾਰ- 1 ਫ਼ਰਾਰ

ਅਜਨਾਲਾ/ ਗੱਗੋਮਾਹਲ, 26 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)-ਬੀਤੇ ਕੱਲ੍ਹ ਕਸਬਾ ਰਮਦਾਸ 'ਚ ਮਹਿਲਾ ਕੌਂਸਲਰ ਨਿਰਮਲ ਕੌਰ ਦੇ ਪਤੀ ਬੂਟਾ ਰਾਮ ਦੀ ਕਰਿਆਨੇ ਦੀ ਦੁਕਾਨ ਉੱਪਰ ਅਣਪਛਾਤੇ ਵਿਅਕਤੀਆਂ ਵਲੋਂ ਚਲਾਈ ਗੋਲੀ ਦੇ ਮਾਮਲੇ ਨੂੰ ਕੁੱਝ ...

ਪੂਰੀ ਖ਼ਬਰ »

ਅਗਾਮੀ ਚੋਣਾਂ ਦੌਰਾਨ ਅਕਾਲੀ ਬਸਪਾ ਸਰਕਾਰ ਦੀ ਜਿੱਤ ਯਕੀਨੀ- ਬੋਨੀ ਅਜਨਾਲਾ

ਗੱਗੋਮਾਹਲ, 26 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਕਿਸਾਨਾਂ ਦੀ ਫਸਲ ਕੁਦਰਤੀ ਕਰੋਪੀ ਗੜ੍ਹੇਮਾਰੀ, ਭਾਰੀ ਬਾਰਿਸ਼ ਨਾਲ ਬੁਰੀ ਤਰ੍ਹਾਂ ਬਰਬਾਦ ਹੋਈ ਹੈ, ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਘੱਟੋ-ਘੱਟ 50 ਹਜਾਰ ...

ਪੂਰੀ ਖ਼ਬਰ »

ਸਾਂਝ ਚੈਰੀਟੇਬਲ ਸੁਸਾਇਟੀ ਨੇ ਮੁਫ਼ਤ ਸਿਲਾਈ ਸੈਂਟਰ ਖੋਲਿ੍ਹਆ

ਜੰਡਿਆਲਾ ਗੁਰੂ, 26 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)-ਸਾਂਝ ਚੈਰੀਟੇਬਲ ਸੁਸਾਇਟੀ ਦੇ ਮੁੱਖ ਸੇਵਾਦਾਰ ਤੇ ਕਥਾਵਾਚਕ ਭਾਈ ਭੁਪਿੰਦਰ ਸਿੰਘ ਅੰਮਿ੍ਤਸਰ ਸਾਹਿਬ ਵਾਲਿਆਂ ਵਲੋਂ ਨੌਜਵਾਨ ਬੱਚੀਆਂ ਜੋ ਘਰ ਦੀ ਗ਼ਰੀਬੀ ਕਾਰਨ ਪੜ੍ਹਾਈ ਨਹੀਂ ਕਰ ਸਕੀਆਂ, ਲਈ ਸਵੈ ਰੁਜ਼ਗਾਰ ...

ਪੂਰੀ ਖ਼ਬਰ »

ਪਿੰਡ ਕੋਹਾਲਾ 'ਚ ਮਕਾਨ ਡਿੱਗਾ-ਪਰਿਵਾਰ ਵਾਲ-ਵਾਲ ਬਚਿਆ

ਚੋਗਾਵਾਂ, 26 ਅਕਤੂਬਰ (ਗੁਰਬਿੰਦਰ ਸਿੰਘ ਬਾਗੀ)-ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਕੋਹਾਲਾ ਵਿਖੇ ਬੀਤੀ ਦਿਨੀ ਆਏ ਭਾਰੀ ਮੀਂਹ ਕਾਰਨ ਗਰੀਬ ਦਲਿਤ ਪਰਿਵਾਰ ਸਤਵਿੰਦਰ ਸਿੰੰਘ ਪੁੱਤਰ ਚੰਨਣ ਸਿੰਘ ਜੋ ਕਿ ਆਪਣੀ ਬਿਰਧ ਮਾਤਾ ਤਿੰਨ ਬੱਚਿਆਂ ਪਤਨੀ ਸਮੇਤ ਪੁਰਾਣੇ ...

ਪੂਰੀ ਖ਼ਬਰ »

ਪੁਲਿਸ ਵਲੋਂ ਜੇਠੂਵਾਲ ਸਕੂਲ 'ਚ ਸ਼ਹੀਦ ਸਿਪਾਹੀ ਮਦਨ ਲਾਲ ਲੁੱਧੜ ਨੂੰ ਸ਼ਰਧਾਂਜਲੀਆਂ ਭੇਟ

ਜੇਠੂਵਾਲ, 26 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ)-ਅੱਤਵਾਦ ਨਾਲ ਲੋਹੇ ਲੈਂਦੇ ਸ਼ਹੀਦ ਹੋਏ ਜਵਾਨਾਂ ਨੂੰ ਪੁਲਿਸ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਜਿਸ ਤਹਿਤ ਡਾਇਰੈਕਟਰ ਜਰਨਲ ਪੁਲਿਸ ਪੰਜਾਬ ਚੰਡੀਗੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਦੇ ਸ਼ਹੀਦ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 30,31 ਨੂੰ

ਜਗਦੇਵ ਕਲਾਂ, 26 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)-ਬਾਬਾ ਜੀਵਨ ਸਿੰਘ ਜੀ ਸੇਵਕ ਸਭਾ ਜਗਦੇਵ ਕਲਾਂ ਵਲੋਂ ਨਗਰ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਬੂੜ ਸਿੰਘ ਜਗਦੇਵ ਕਲਾਂ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 12ਵਾਂ ਮਹਾਨ ...

ਪੂਰੀ ਖ਼ਬਰ »

ਖੇਤੀਬਾੜੀ ਅਫ਼ਸਰ ਡਾ: ਉੱਪਲ ਨੇ ਅਹੁਦਾ ਸੰਭਾਲਿਆ

ਅੰਮਿ੍ਤਸਰ, 26 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਜ਼ਿਲ੍ਹਾ ਅੰਮਿ੍ਤਸਰ ਦੇ ਵੇਰਕਾ ਬਲਾਕ ਦੇ ਖੇਤੀਬਾੜੀ ਅਫ਼ਸਰ ਡਾ: ਸੁਖਮਿੰਦਰ ਸਿੰਘ ਉੱਪਲ ਨੇ ਖੇਤੀ ਭਵਨ ਅੰਮਿ੍ਤਸਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ | ਬਲਾਕ ਵੇਰਕਾ ਦੇ ਖੇਤੀਬਾੜੀ ਅਫ਼ਸਰ ਡਾ: ਸੁਖਮਿੰਦਰ ਸਿੰਘ ...

ਪੂਰੀ ਖ਼ਬਰ »

ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਕੈਬਨਿਟ ਮੰਤਰੀ ਡਾ: ਵੇਰਕਾ ਤੇ ਪ੍ਰਗਟ ਸਿੰਘ ਨਾਲ ਮੀਟਿੰਗ

ਅੰਮਿ੍ਤਸਰ/ਅਜਨਾਲਾ 26 ਵਰਪਾਲ (ਸੁਰਿੰਦਰਪਾਲ ਸਿੰਘ ਵਰਪਾਲ, ਗੁਰਪ੍ਰ੍ਰੀਤ ਸਿੰਘ ਢਿੱਲੋਂ)-ਪ੍ਰਾਇਮਰੀ ਪੱਧਰ ਪ੍ਰੋਮੋਸ਼ਨਾਂ ਤੇ ਰੋਸਟਰ ਪ੍ਰਵਾਨਗੀਆਂ ਨੂੰ ਲੈ ਕੇ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਦੀ ਮੀਟਿੰਗ ਸਮਾਜਿਕ ਨਿਆਂ ਤੇ ਘੱਟ ਗਿਣਤੀ ਕੈਬਨਿਟ ਮੰਤਰੀ ...

ਪੂਰੀ ਖ਼ਬਰ »

ਪੰਜਾਬ ਨੂੰ ਦੋਵਾੇ ਰਿਵਾਇਤੀ ਪਾਰਟੀਆਂ ਤੋਂ ਮੁਕਤ ਕਰਾਉਣ ਦੀ ਲੋੜ- ਸੰਧੂ

ਓਠੀਆਂ, 26 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਪੰਜਾਬ 'ਚ ਆ ਰਹੀਆਂ ਵਿਧਾਨ ਸਭਾਂ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਇਸ ਵਾਰ ਪੰਜਾਬ ਨੂੰ ਦੋਵੇਂ ਰਵਾਇਤੀ ਪਾਰਟੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਮੁਕਤ ਕਰਾਉਣ ਲਈ ਪੰਜਾਬ ਦੇ ਭਲੇ ਲਈ ਇਸ ਵਾਰ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਅਸ਼ਲੀਲ ਵੀਡੀਓ ਵਾਇਰਲ ਮਾਮਲੇ 'ਚ ਲੜਕੀ ਦੇ ਬਿਆਨਾਂ 'ਤੇ ਬਾਬੇ ਖ਼ਿਲਾਫ਼ ਮਾਮਲਾ ਦਰਜ

ਮੱਤੇਵਾਲ, 26 ਅਕਤੂਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਥਾਣਾ ਮੱਤੇਵਾਲ ਦੇ ਪਿੰਡ ਕਲੇਰ ਬਾਲਾਪਾਈ ਜਿਥੋਂ ਦੇ ਇਕ ਅਖੌਤੀ ਬਾਬੇ ਵਲੋਂ ਖ਼ੁਦ ਬਣਾਈਆਂ ਗਈਆਂ ਦੋ ਅਸ਼ਲੀਲ ਵੀਡੀਓ ਤੇ ਇਤਰਾਜ ਯੋਗ ਹਾਲਤ 'ਚ ਕੁਝ ਤਸਵੀਰਾਂ ਸੋਸ਼ਲ ...

ਪੂਰੀ ਖ਼ਬਰ »

ਨਾਗ ਕਲਾਂ ਦੇ ਸਰਕਾਰੀ ਸਕੂਲ ਵਿਖੇ ਇਨਾਮ ਵੰਡ ਸਮਾਗਮ

ਮਜੀਠਾ, 26 ਅਕਤੂਬਰ (ਜਗਤਾਰ ਸਿੰਘ ਸਹਿਮੀ)-ਕਸਬਾ ਮਜੀਠਾ ਤੋਂ ਥੋੜੀ ਦੂਰ ਪੈਂਦੇ ਪਿੰਡ ਨਾਗ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿੰ੍ਰਸੀਪਲ ਅਨੂ ਬੇਦੀ ਦੀ ਅਗਵਾਈ ਵਿਚ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਜਿਸ 'ਚ ਸ਼ਹੀਦ ਭਗਤ ਸਿੰਘ ਮੈਮੋਰੀਅਲ ਇੰਟਰਨੈਸ਼ਨਲ ਸੋਸ਼ਲ ਐਂਡ ਸਪੋਰਟਸ ਵੈੱਲਫੇਆਰ ਸੁਸਾਇਟੀ ਦੇ ਕਨਵੀਨਰ ਪਿ੍ੰਸੀਪਲ ਗੁਰਦੀਪ ਸਿੰਘ ਰੰਧਾਵਾ ਕੈਨੇਡਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਨਮਾਨ ਸਮਾਗਮ 'ਚ ਉਕਤ ਸ਼ਹੀਦ ਭਗਤ ਸਿੰਘ ਸੋਸਾਇਟੀ ਵਲੋਂ ਜਮਾਤ ਤੇ ਸੈਕਸ਼ਨ ਪੱਧਰ 'ਤੇ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਜਿਨ੍ਹਾਂ 'ਚ 12ਵੀਂ ਏ ਤੇ ਬੀ ਸੈਕਸ਼ਨ ਤੋਂ ਕਰਮਵਾਰ ਹਰਮਨਪ੍ਰੀਤ ਕੌਰ ਤੇ ਲਵਪ੍ਰੀਤ ਕੌਰ, ਸੁਲਖੀਨ ਕੌਰ ਤੇ ਕਰਨਦੀਪ ਕੌਰ, ਅਨੁਰਾਗ ਤੇ ਸੁਭਾਸ਼ ਤੇ 11ਵੀਂ ਜਮਾਤ ਏ. ਬੀ. ਸੀ. ਡੀ. ਸੈਕਸ਼ਨ ਤੋਂ ਗੁਰਬਖ਼ਸ਼ੀਸ਼ ਸਿੰਘ, ਭੂਮਿਕਾ ਖੰਨਾ ਤੇ ਅੰਜਲੀ, ਦਿਲਰਾਜ ਸਿੰਘ, ਈਸ਼ਾ, ਅੰਮਿ੍ਤ ਕੌਰ ਤੇ ਨਵਨੀਪ ਕੌਰ, ਹਰਪ੍ਰੀਤ ਕੌਰ, ਸਮਰੀਨ ਕੌਰ ਤੇ ਰਾਜਨਦੀਪ ਸਿੰਘ ਤੇ 10ਵੀਂ ਜਮਾਤ ਦੇ ਸੈਕਸ਼ਨ ਏ. ਤੇ ਬੀ. ਵਿਚ ਰਜਨੀ ਤੇ ਨਵਜੋਤ, ਸਿਮਰਜੀਤ ਕੌਰ ਤੇ ਸਤਨਾਮ ਸਿੰਘ, ਹਰਭਾਲ ਕੌਰ ਤੇ ਲਵਪ੍ਰੀਤ ਕੌਰ ਸਮੇਤ ਇਸੇ ਤਰ੍ਹਾਂ 6ਵੀਂ, 7ਵੀਂ, 8ਵੀਂ ਤੇ 9ਵੀਂ ਜਮਾਤ ਦੇ ਸੈਕਸ਼ਨ ਪੱਧਰ 'ਤੇ ਸਿਖਿਆ ਦੇ ਖੇਤਰ 'ਚ ਅੱਵਲ ਆਏ ਵਿਦਿਆਰਥੀਆਂ ਨੂੰ ਟਰਾਫੀਆਂ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲੈਕ: ਜੋਤੀ ਸੈਣੀ, ਸਰਿਤਾ ਸ਼ਰਮਾ, ਮਮਤਾ ਰਾਣੀ, ਸਤਬੀਰ ਕੌਰ, ਰਾਮ ਸਿੰਘ, ਮਨੀਸ਼ਾ ਸ਼ਰਮਾ, ਜਸਪ੍ਰੀਤ ਕੌਰ, ਡੀ. ਪੀ. ਈ. ਰਮਨਦੀਪ ਕੌਰ, ਸੁਰਿੰਦਰ ਸਿੰਘ, ਲੈਕ: ਸੁਖਦੇਵ ਸਿੰਘ, ਹਰਪ੍ਰੀਤ ਕੌਰ, ਸੰਦੀਪ ਕੌਰ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਕੇਂਦਰ ਸਰਕਾਰ ਪੰਜਾਬ 'ਚ ਡੀ. ਏ. ਪੀ. ਖਾਦ ਨਾ ਭੇਜ ਕੇ ਕਿਸਾਨਾਂ ਨਾਲ ਧ੍ਰੋਹ ਕਰ ਰਹੀ ਹੈ-ਸਰਜਾ

ਟਾਂਗਰਾ, 26 ਅਕਤੂਬਰ (ਹਰਜਿੰਦਰ ਸਿੰਘ ਕਲੇਰ)-ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਹਰ ਪੱਖ ਤੋਂ ਧ੍ਰੋਹ ਕੀਤਾ ਜਾ ਰਿਹਾ ਹੈ ਤੇ ਹਾੜ੍ਹੀ ਦਾ ਸੀਜ਼ਨ ਸਿਰ 'ਤੇ ਹੋਣ ਦੇ ਬਾਵਜੂਦ ਵੀ ਡੀ. ਏ. ਪੀ. ਖਾਦ ਦੀ ਭਾਰੀ ਕਿੱਲਤ ਹੈ, ਜਿਸ ਕਾਰਨ ਕਿਸਾਨਾਂ 'ਚ ਹਾਹਾਕਾਰ ਮੱਚੀ ਹੋਈ ਹੈ | ...

ਪੂਰੀ ਖ਼ਬਰ »

ਪੰਜਾਬ ਸਰਕਾਰ ਗੜੇਮਾਰੀ ਕਾਰਨ ਤਬਾਹ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਦੇਵੇ-ਠੇਕੇਦਾਰ ਨੰਗਲ

ਅਜਨਾਲਾ, 26 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਸੂਬੇ ਅੰਦਰ ਹੋਈ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਤਬਾਹ ਹੋਈਆਂ ਫ਼ਸਲਾਂ ਦਾ ਪੰਜਾਬ ਸਰਕਾਰ ਤੁਰੰਤ ਮੁਆਵਜ਼ਾ ਦੇਵੇ ਤੇ ਕਿਸਾਨਾਂ ਨੂੰ ਕੰਟਰੋਲ ਰੇਟ 'ਤੇ ਡੀ.ਏ. ਪੀ ਮੁਹੱਈਆ ਕਰਵਾਉਣ ਨੂੰ ਯਕੀਨੀ ...

ਪੂਰੀ ਖ਼ਬਰ »

ਸਰਹੱਦ 'ਤੇ ਲੱਗਾ ਤਿਰੰਗਾ ਝੰਡਾ ਨੁਕਸਾਨੇ ਜਾਣ 'ਤੇ ਨਵਾਂ ਝੰਡਾ ਲਹਿਰਾਇਆ

ਅਟਾਰੀ, 26 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਜ਼ੀਰੋ ਲਾਈਨ 'ਤੇ ਸਥਿਤ ਅਟਾਰੀ-ਵਾਹਗਾ ਸਰਹੱਦ ਵਿਖੇ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਨੂੰ ਭਾਰੀ ਮੀਂਹ-ਗੜੇ ਪੈਣ ਤੇ ਤੇਜ਼ ਹਵਾਵਾਂ ਚੱਲਣ ਨਾਲ ਨੁਕਸਾਨ ਪਹੁੰਚ ਗਿਆ ਸੀ | ਅਟਾਰੀ ਸਰਹੱਦ 'ਤੇ ਤਾਇਨਾਤ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ 29 ਨੂੰ ਕੱਢੀ ਜਾਣ ਵਾਲੀ ਰੈਲੀ 'ਚ ਵਰਕਰ ਹੋਣਗੇ ਵੱਡੀ ਗਿਣਤੀ 'ਚ ਸ਼ਾਮਿਲ-ਰਣੀਕੇ

ਜੇਠੂਵਾਲ, 26 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ)-ਸ਼੍ਰੋ੍ਰਮਣੀ ਅਕਾਲੀ ਦਲ ਵਲੋਂ ਕੇਂਦਰ ਵਿਚਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਬੀ. ਐੱਸ. ਐੱਫ. ਨੂੰ ਪੰਜਾਬ 'ਚ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਤੱਕ ਦਾ ਅਧਿਕਾਰ ਦੇਣ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਤੇ ਹੋਰਨਾਂ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਅਜਨਾਲਾ, 26 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਅੰਦੋਲਨ ਦੇ ਅੱਜ 11 ਮਹੀਨੇ ਪੂਰੇ ਹੋਣ ਮੌਕੇ ਲਖੀਮਪੁਰ ਖੀਰੀ ਕਾਂਡ ਦੇ ਵਿਰੋਧ 'ਚ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ ਲਖੀਮਪੁਰ ਖੀਰੀ ਘਟਨਾ ਸੰਬੰਧੀ ਐਸ.ਡੀ.ਐਮ. ਨੂੰ ਮੰਗ ਪੱਤਰ

ਮਜੀਠਾ, 26 ਅਕਤੂਬਰ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਪਲਵਿੰਦਰ ਸਿੰਘ ਜੇਠੂਨੰਗਲ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਰਣਬੀਰ ਸਿੰਘ ਮਜੀਠਾ, ਕੁੱਲ ਹਿੰਦ ਕਿਸਾਨ ਸਭਾ ...

ਪੂਰੀ ਖ਼ਬਰ »

ਲਖੀਮਪੁਰ ਖੀਰੀ 'ਚ ਕਿਸਾਨਾਂ ਦੇ ਕਾਤਲਾਂ ਦੀ ਗਿ੍ਫ਼ਤਾਰੀ ਲਈ ਸਬ ਤਹਿਸੀਲ ਅਟਾਰੀ ਦੇ ਬਾਹਰ ਪ੍ਰਦਰਸ਼ਨ

ਅਟਾਰੀ, 26 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕਿਸਾਨਾਂ ਨੇ ਸਬ ਤਹਿਸੀਲ ਅਟਾਰੀ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਧਰਨਾ ਦਿੱਤਾ | ਪ੍ਰਦਰਸ਼ਨਕਾਰੀ ਕਿਸਾਨਾਂ ਨੇ ਲਖੀਮਪੁਰ ਖੀਰੀ ਕਤਲ ਕਾਂਡ ਦੇ ਸਾਰੇ ਦੋਸ਼ੀਆਂ ਨੂੰ ...

ਪੂਰੀ ਖ਼ਬਰ »

ਜਲਿ੍ਹਆਂਵਾਲਾ ਬਾਗ਼ ਦੇ ਮੂਲ ਸਰੂਪ ਦੀ ਬਹਾਲੀ ਲਈ ਜਨਤਕ ਜਥੇਬੰਦੀਆਂ ਵਲੋਂ ਰੋਸ ਮਾਰਚ

ਅੰਮਿ੍ਤਸਰ, 26 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਜਲਿ੍ਹਆਂਵਾਲਾ ਬਾਗ਼ ਦੇ ਮੂਲ ਸਰੂਪ ਪ੍ਰਮਾਣਿਤ ਤੱਥਾਂ ਨਾਲ ਕੀਤੀ ਗਈ ਛੇੜਛਾੜ ਦੇ ਖਿਲਾਫ਼ ਤੇ ਇਸਦੇ ਮੂਲ ਸਰੂਪ ਦੀ ਬਹਾਲੀ ਲਈ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਅਗਵਾਈ ਹੇਠ ਦਰਜਨਾਂ ਜਨਤਕ ਜਥੇਬੰਦੀਆਂ ਦੇ ...

ਪੂਰੀ ਖ਼ਬਰ »

ਦਸਮੇਸ਼ ਕਾਲਜ ਫ਼ਾਰ ਵਿਮੈਨ ਦਾ ਨਤੀਜਾ ਰਿਹਾ ਸ਼ਾਨਦਾਰ

ਚੌਕ ਮਹਿਤਾ, 26 ਅਕਤੂਬਰ (ਜਗਦੀਸ਼ ਸਿੰਘ ਬਮਰਾਹ)-ਦਸ਼ਮੇਸ਼ ਕਾਲਜ ਫ਼ਾਰ ਵੂਮੈਨ, ਮਹਿਤਾ ਚੌਂਕ ਦਾ ਬੀ.ਕਾਮ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਨਤੀਜਿਆਂ 'ਚ ਦਸਮੇਸ਼ ਕਾਲਜ ਸੰਸਥਾ 'ਚੋਂ ਬੀ. ਕਾਮ ਸਮੈਸਟਰ ...

ਪੂਰੀ ਖ਼ਬਰ »

ਜ਼ਿਲ੍ਹਾ ਸਿਖਿਆ ਅਫ਼ਸਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਠਵਾਲ ਵਿਖੇ ਕਮਰੇ ਦਾ ਉਦਘਾਟਨ

ਮਜੀਠਾ, 26 ਅਕਤੂਬਰ (ਮਨਿੰਦਰ ਸਿੰਘ ਸੋਖੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਠਵਾਲ ਵਿਖੇ ਪਿ੍ੰਸੀਪਲ ਕਵਲਜੀਤ ਸਿਘ ਧੰਜੂ ਦੀ ਅਗਵਾਈ 'ਚ ਸਮਾਗਮ ਕਰਾਇਆ ਗਿਆ | ਜਿਸ 'ਚ ਜ਼ਿਲ੍ਹਾ ਸਿੱਖਿਆ ਅਫ਼ਸਰ ਸਤਿੰਦਰਬੀਰ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ | ਸਕੂਲ ...

ਪੂਰੀ ਖ਼ਬਰ »

ਬੇਸਹਾਰਾ ਲੋਕਾਂ ਦਾ ਸਹਾਰਾ ਬਣ ਕੇ ਸੇਵਾ ਕਰਨਾ ਪੁੰਨ ਦਾ ਕੰਮ- ਮਜੀਠੀਆ

ਚੌਕ ਮਹਿਤਾ, 26 ਅਕਤੂਬਰ (ਧਰਮਿੰਦਰ ਸਿੰਘ ਭੰਮਰ੍ਹਾ)-ਪਿੰਡ ਭੋਏਵਾਲ ਵਿਖੇ ਸਹਾਰਾ ਸੇਵਾ ਸੁਸਾਇਟੀ ਵਲੋਂ ਬੇਸਹਾਰਾ ਲੋਕਾਂ ਦੀ ਦੇਖਭਾਲ ਲਈ ਬਣੇ ਰਹਿਣ ਬਸੇਰਾ 'ਸਾਡਾ ਘਰ' ਦਾ ਵਿਸ਼ੇਸ਼ ਦÏਰਾ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਬਿਕਰਮ ਸਿੰਘ ...

ਪੂਰੀ ਖ਼ਬਰ »

ਪੰਜਾਬ ਸਰਕਾਰ ਗੜੇਮਾਰੀ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਮੁਆਵਜਾ ਦੇਵੇ- ਸਮਰਾ, ਭਕਨਾ

ਮਜੀਠਾ, 26 ਅਕਤੂਬਰ (ਮਨਿੰਦਰ ਸਿੰਘ ਸੋਖੀ)-ਬੀਤੇ ਦਿਨ ਹੋਈ ਤੇਜ ਬਾਰਸ਼ ਤੇ ਭਾਰੀ ਗੜ੍ਹੇਮਾਰੀ ਨਾਲ ਹਲਕਾ ਮਜੀਠਾ ਦੇ ਅਨੇਕਾਂ ਪਿੰਡਾਂ ਹਮਜਾ, ਅਠਵਾਲ, ਕੋਟਲਾ, ਭੋਮਾ, ਵਡਾਲਾ, ਭੰਗਵਾਂ, ਗਾਲੋਵਾਲੀ, ਵੀਰਮ, ਪੰਧੇਰ, ਮੱਧੀਪੁਰਾ, ਆਦਿ ਪਿੰਡਾਂ ਦੇ ਕਿਸਾਨਾਂ ਦੀ ਝੋਨੇ ਅਤੇ ...

ਪੂਰੀ ਖ਼ਬਰ »

ਭਾਜਪਾ ਵਰਕਰਾਂ ਦੀ ਮੀਟਿੰਗ

ਅਜਨਾਲਾ, 26 ਅਕਤੂਬਰ (ਐਸ. ਪ੍ਰਸ਼ੋਤਮ)-ਇੱਥੇ ਭਾਜਪਾ ਜ਼ਿਲ੍ਹਾ ਮਜੀਠਾ ਦੇ ਮੁੱਖ ਦਫ਼ਤਰ ਵਿਖੇ ਮੰਡਲ ਪ੍ਰਧਾਨ ਅਸ਼ੋਕ ਕੁਕਰੇਜਾ ਦੀ ਪ੍ਰਧਾਨਗੀ 'ਚ ਜ਼ਿਲੇ੍ਹ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਅਰੇ 'ਸਭ ਦਾ ਸਾਥ, ਸਭ ਦਾ ਵਿਕਾਸ, ਸਭ ...

ਪੂਰੀ ਖ਼ਬਰ »

ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਹਾਣੀ ਸਕੂਲ ਆਫ ਇੰਗਲਿਸ਼ ਵਲੋਂ ਧਮਾਕੇਦਾਰ ਆਫਰ

ਅੰਮਿ੍ਤਸਰ, 26 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਵਿਦੇਸ਼ਾ 'ਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਚੁੱਕੇ ਹਾਣੀ ਸਕੂਲ ਆਫ ਇੰਗਲਿਸ਼ ਰਣਜੀਤ ਐਵੀਨਿਊ ਅੰਮਿ੍ਤਸਰ ਨੇ ਵਿਦੇਸ਼ 'ਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਦੀਵਾਲੀ ਮੌਕੇ ...

ਪੂਰੀ ਖ਼ਬਰ »

ਅਰੋੜਾ ਦੀ ਅਗਵਾਈ 'ਚ ਕਾਂਗਰਸੀਆਂ ਦੀ ਇਕੱਤਰਤਾ

ਅਜਨਾਲਾ, 26 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-2022 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਜਿੱਤ ਯਕੀਨੀ ਬਣਾਉਣ ਲਈ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਦੀਪਕ ਅਰੋੜਾ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਚਲਾਈਆਂ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਵਲੋਂ ਬਾਬਾ ਬਕਾਲਾ ਸਾਹਿਬ ਵਿਖੇ ਰੋਸ ਵਿਖਾਵਾ

ਬਾਬਾ ਬਕਾਲਾ ਸਾਹਿਬ, 26 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮੋਰਚੇ 'ਚ ਸ਼ਾਮਲ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੈਂਕੜੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX