ਤਾਜਾ ਖ਼ਬਰਾਂ


ਭਾਰਤ ਮੌਸਮ ਵਿਗਿਆਨ ਵਿਭਾਗ ਦੇ ਡਾਇਰੈਕਟਰ ਜਨਰਲ, ਮ੍ਰਿਤਯੂੰਜਯ ਮਹਾਪਾਤਰਾ ਨੂੰ ਵਿਸ਼ਵ ਮੌਸਮ ਵਿਗਿਆਨ ਸੰਗਠਨ ਦਾ ਤੀਜਾ ਉਪ-ਪ੍ਰਧਾਨ ਚੁਣਿਆ
. . .  0 minutes ago
ਭਗਵੰਤ ਮਾਨ ਸਰਕਾਰ ਦੀ 'ਅਜੀਤ' ਨੂੰ ਦਬਾਉਣ ਦੀ ਨੀਤੀ ਦੀ ਮੁਕਤਸਰ ਵਿਕਾਸ ਮਿਸ਼ਨ ਦੀ ਮੀਟਿੰਗ ਵਿਚ ਸਖ਼ਤ ਨਿਖੇਧੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ ,1 ਜੂਨ (ਰਣਜੀਤ ਸਿੰਘ ਢਿੱਲੋਂ)-ਅੱਜ ਸ਼ਾਮ ਮੌਕੇ ਸ੍ਰੀ ਮੁਕਤਸਰ ਸਾਹਿਬ ਦੀ ਸਮਾਜ ਸੇਵੀ ਸੰਸਥਾ ਵਿਕਾਸ ਮਿਸ਼ਨ ਦੀ ਮੀਟਿੰਗ ਜਗਦੀਸ਼ ਰਾਏ ਢੋਸੀਵਾਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਭਗਵੰਤ ਮਾਨ ...
ਡਾ: ਬਰਜਿੰਦਰ ਸਿੰਘ ਹਮਦਰਦ ਦੇ ਹੱਕ ‘ਚ ਹਾਈਕੋਰਟ ਦੇ ਆਏ ਫ਼ੈਸਲੇ ਨਾਲ ਮਾਨ ਸਰਕਾਰ ਦੀਆਂ ਵਧੀਕੀਆਂ ਦਾ ਮਿਲਿਆ ਜਵਾਬ-ਕੰਵਰਪ੍ਰਤਾਪ ਸਿੰਘ ਅਜਨਾਲਾ
. . .  about 2 hours ago
ਅਜਨਾਲਾ, 1 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਹੱਕ-ਸੱਚ ਦੀ ਆਵਾਜ਼ ਰੋਜ਼ਾਨਾਂ ‘ਅਜੀਤ’ ਦੇ ਮੁੱਖ ਸੰਪਾਦਕ ਸਤਿਕਾਰਯੋਗ ਭਾਅਜੀ ਡਾ: ਬਰਜਿੰਦਰ ਸਿੰਘ ਹਮਦਰਦ ਨਾਲ ਨਿੱਜੀ ਕਿੜ ਕੱਢਦਿਆਂ ਉਨ੍ਹਾਂ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ...
ਜਸਪਾਲ ਸਿੰਘ ਪੰਧੇਰ ਕਾਹਨੂੰਵਾਨ ਮਾਰਕੀਟ ਕਮੇਟੀ ਅਤੇ ਮੋਹਨ ਸਿੰਘ ਬੋਪਾਰਾਏ ਕਾਦੀਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਕੀਤੇ ਨਿਯੁਕਤ
. . .  about 2 hours ago
ਕਾਹਨੂੰਵਾਨ, 1 ਜੂਨ (ਕੁਲਦੀਪ ਸਿੰਘ ਜਾਫਲਪੁਰ)-ਪੰਜਾਬ ਸਰਕਾਰ ਵਲੋਂ ਵੀਰਵਾਰ ਨੂੰ ਜੋ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਉਸ ਤਰ੍ਹਾਂ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਚੇਅਰਮੈਨ ਵਜੋਂ ਡਾਕਟਰ ਜਸਪਾਲ ਸਿੰਘ ਪੰਧੇਰ ਲਾਧੂਪੁਰ ਨੂੰ...
ਕੇਰਲਾ ਦੀ ਨੰਨ ਨਾਲ ਜਬਰ-ਜ਼ਿਨਾਹ ਦੇ ਦੋਸ਼ੀ ਫਰੈਂਕੋ ਮੁਲੱਕਲ ਨੇ ਜਲੰਧਰ ਬਿਸ਼ਪ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 2 hours ago
ਜਲੰਧਰ, 1 ਜੂਨ- ਕੇਰਲਾ ਦੀ ਨਨ ਨਾਲ ਰੇਪ ਕੇਸ ਦੇ ਦੋਸ਼ੀ ਜਲੰਧਰ ਦੇ ਬਿਸ਼ਪ ਫਰੈਂਕੋ ਮਲੱਕਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਫਰੈਂਕੋ ਮੁਲੱਕਲ - ਜਿਸ ਨੂੰ ਇਕ ਨੰਨ ਦੁਆਰਾ ਜਬਰ-ਜ਼ਿਨਾਹ ਦੇ ਦੋਸ਼ਾਂ ਤੋਂ ਬਾਅਦ 2018 'ਚ ਅਸਥਾਈ ਤੌਰ 'ਤੇ...
ਕੱਟਾਰੂਚੱਕ ਨੂੰ ਅਹੁਦੇ ’ਤੇ ਰਹਿਣ ਦਾ ਕੋਈ ਹੱਕ ਨਹੀਂ- ਰਾਜਪਾਲ
. . .  about 3 hours ago
ਚੰਡੀਗੜ੍ਹ, 1 ਜੂਨ- ਅੱਜ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮਾਮਲੇ ’ਤੇ ਬੋਲਦਿਆਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਲਾਲ ਚੰਦ ਕਟਾਰੂਚੱਕ ਨੇ....
ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਮਾਣਯੋਗ ਹਾਈਕੋਰਟ ਤੋਂ ਰਾਹਤ ਮਿਲਣ ਨਾਲ ਤਾਨਸ਼ਾਹੀ ਮਾਨ ਸਰਕਾਰ ਦਾ ਹੰਕਾਰ ਟੁੱਟਿਆ- ਬੀਬਾ ਗੁਨੀਵ ਕੌਰ ਮਜੀਠੀਆ
. . .  about 3 hours ago
ਮਜੀਠਾ, 1 ਜੂਨ (ਜਗਤਾਰ ਸਿੰਘ ਸਹਿਮੀ)- ਪੰਜਾਬ ਦੀ ਆਪ ਸਰਕਾਰ ਵਲੋਂ ਪ੍ਰੈਸ ਦੀ ਆਜ਼ਾਦੀ ’ਤੇ ਹਮਲਾ ਤੇ ਬਦਲਾਖੋਰੀ ਦੀ ਨੀਅਤ ਨਾਲ ਪਿਛਲੇ ਦਿਨੀਂ ਵਿਜੀਲੈਂਸ ਰਾਹੀਂ ‘ਅਜੀਤ’ ਦੇ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ....
ਲਾਰੈਂਸ ਤੇ ਗੋਲਡੀ ਬਰਾੜ ਗੈਂਗ ਦੇ 10 ਸ਼ਾਰਪ ਸ਼ੂਟਰ ਗਿ੍ਫ਼ਤਾਰ
. . .  about 3 hours ago
ਨਵੀਂ ਦਿੱਲੀ, 1 ਜੂਨ- ਗੁਰੂਗ੍ਰਾਮ ਪੁਲਿਸ ਦੇ ਏ.ਸੀ.ਪੀ. ਕ੍ਰਾਈਮ ਵਰੁਣ ਦਹੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ 10 ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ....
ਨਹਿਰ ਵਿਚ ਡਿੱਗੀ ਕਾਰ, ਪੁਲਿਸ ਵਲੋਂ ਬਚਾਅ ਕਾਰਜ ਸ਼ੁਰੂ
. . .  about 4 hours ago
ਦਸੂਹਾ, 1 ਜੂਨ- ਤਲਵਾੜਾ ਦੇ ਸਾਹ ਨਹਿਰ ਨਜ਼ਦੀਕ 52 ਗੇਟ ਵਿਚ ਅੱਜ ਇਕ ਕਾਰ ਦੇ ਬੇਕਾਬੂ ਹੋ ਕੇ ਨਹਿਰ ਵਿਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਚਸ਼ਮਦੀਦਾਂ ਦੇ ਅਨੁਸਾਰ ਕਾਰ ਵਿਚ ਇਕੱਲਾ....
ਨੰਬਰਦਾਰ ਯੂਨੀਅਨ ਮਮਦੋਟ ਵਲੋਂ ਮਾਨ ਸਰਕਾਰ ਦੇ ਰਵੱਈਏ ਦੀ ਨਿੰਦਾ
. . .  about 4 hours ago
ਮਮਦੋਟ, 1 ਜੂਨ (ਸੁਖਦੇਵ ਸਿੰਘ ਸੰਗਮ)- ਪੰਜਾਬ ਨੰਬਰਦਾਰ ਯੂਨੀਅਨ ਸਬ ਤਹਿਸੀਲ ਮਮਦੋਟ ਦੀ ਮਹੀਨਾਵਾਰ ਮੀਟਿੰਗ ਦਫ਼ਤਰ ਤਹਿਸੀਲ ਕੰਪਲੈਕਸ ਮਮਦੋਟ ਵਿਖੇ ਪ੍ਰਧਾਨ ਵਰਿੰਦਰ ਸਿੰਘ ਵੈਰੜ ਦੀ ਪ੍ਰਧਾਨਗੀ ਹੇਠ....
ਮਹਿਲਾ ਪਹਿਲਵਾਨਾਂ ਨਾਲ ਹੋਈ ਧੱਕੇਸ਼ਾਹੀ ਦੇ ਵਿਰੋਧ ’ਚ ਸਾੜਿਆ ਕੇਂਦਰ ਸਰਕਾਰ ਦਾ ਪੁਤਲਾ
. . .  about 5 hours ago
ਬਠਿੰਡਾ, 1 ਜੂਨ (ਅੰਮ੍ਰਿਤਪਾਲ ਸਿੰਘ ਵਲਾਣ)- ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਦੇ ਰਹੀਆਂ ਮਹਿਲਾਂ ਪਹਿਲਵਾਨਾਂ ਨਾਲ ਧੱਕੇਸ਼ਾਹੀਆਂ ਅਤੇ ਬਦਸਲੂਕੀਆਂ ਕਰਨ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚਾ....
ਹਿਮਾਚਲ: ਖੱਡ ’ਚ ਡਿੱਗੀ ਬੱਸ, ਕਈ ਯਾਤਰੀ ਜ਼ਖ਼ਮੀ
. . .  about 5 hours ago
ਸ਼ਿਮਲਾ, 1 ਜੂਨ- ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ 40 ਤੋਂ ਵੱਧ ਲੋਕਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਦੇ ਸੜਕ ਤੋਂ ਉਤਰ ਕੇ ਖੱਡ ’ਚ ਡਿੱਗਣ ਕਾਰਨ ਕਈ ਯਾਤਰੀ ਜ਼ਖ਼ਮੀ ਹੋ ਗਏ। ਮੰਡੀ ਦੇ ਪੁਲਿਸ ਸੁਪਰਡੈਂਟ ਸੌਮਿਆ ਸੰਬਸ਼ਿਵਮ ਨੇ ਦੱਸਿਆ ਕਿ.....
ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ
. . .  about 6 hours ago
ਚੰਡੀਗੜ੍ਹ, 1 ਜੂਨ- ਪੰਜਾਬ ਦੇ ਸੀਨੀਅਰ ਪੱਤਰਕਾਰ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ...
ਸਰਕਾਰ ਨੂੰ ਟਿਚ ਕਰਕੇ ਜਾਣਦੇ ਪ੍ਰਾਈਵੇਟ ਸਕੂਲ, ਸਰਕਾਰੀ ਛੁੱਟੀ ਦੇ ਬਾਵਜੂਦ ਭੁਲੱਥ ’ਚ ਕੁੱਝ ਸਕੂਲ ਰਹੇ ਖੁੱਲ੍ਹੇ
. . .  about 6 hours ago
ਭੁਲੱਥ, 1 ਜੂਨ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ’ਚ ਕੁੱਝ ਚੋਣਵੇਂ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲ ਪੰਜਾਬ ਦੇ ਹੁਕਮਾਂ ਅਨੁਸਾਰ ਤਾਂ ਬੰਦ ਨਜ਼ਰ ਆਏ, ਪਰ ਕੁੱਝ ਨਾਮਵਰ ਚੋਣਵੇਂ ਪ੍ਰਾਈਵੇਟ....
ਦਲ ਖ਼ਾਲਸਾ ਵਲੋਂ 5 ਜੂਨ ਨੂੰ ਘੱਲੂਘਾਰਾ ਯਾਦਗਾਰੀ ਮਾਰਚ ਕੱਢਣ ਦਾ ਸੱਦਾ
. . .  about 7 hours ago
ਅੰਮ੍ਰਿਤਸਰ ,1 ਜੂਨ (ਜਸਵੰਤ ਸਿੰਘ ਜੱਸ)- ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਜੂਨ 1984 ਘੱਲੂਘਾਰਾ ਨੂੰ ਸਮਰਪਿਤ ਅੰਮ੍ਰਿਤਸਰ ਵਿਚ 5 ਜੂਨ ਨੂੰ ਘੱਲੂਘਾਰਾ ਯਾਦਗਾਰੀ ਮਾਰਚ ਕੱਢਣ ਦਾ ਐਲਾਨ ਕਰਨ....
ਪੰਜਾਬ ਸਰਕਾਰ ਦੀ ਅਦਾਰਾ ਅਜੀਤ ਖ਼ਿਲਾਫ਼ ਦਮਨਕਾਰੀ ਨੀਤੀਆ ਵਿਰੁੱਧ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਅਰਥੀ ਫੂਕ ਮੁਜ਼ਾਹਰਾ
. . .  about 7 hours ago
ਅੰਮ੍ਰਿਤਸਰ 1 ਜੂਨ (ਵਰਪਾਲ)- ਪੰਜਾਬ ਸਰਕਾਰ ਦੀਆਂ ਅਦਾਰਾ ਅਜੀਤ ਖ਼ਿਲਾਫ਼ ਦਮਨਕਾਰੀ ਨੀਤੀਆਂ ਅਤੇ ਪਹਿਲਵਾਨ ਲੜਕੀਆਂ ਦੇ ਜਿਣਸੀ ਸ਼ੋਸ਼ਣ ਮਾਮਲੇ ਵਿਚ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਅਰਥੀ ਫੂਕ....
“MAURH” ਲਹਿੰਦੀ ਰੁੱਤ ਦੇ ਨਾਇਕ ਅੱਠ ਦਿਨਾਂ ਬਾਅਦ, 9 ਜੂਨ 2023 ਨੂੰ ਸਿਨੇਮਾਘਰਾਂ ਵਿਚ ਹੋ ਰਹੀ ਰਿਲੀਜ਼, ਨਵਾਂ ਪੋਸਟਰ ਬਣਿਆ ਖਿੱਚ ਦਾ ਕੇਂਦਰ
. . .  about 8 hours ago
“MAURH” ਲਹਿੰਦੀ ਰੁੱਤ ਦੇ ਨਾਇਕ ਅੱਠ ਦਿਨਾਂ ਬਾਅਦ, 9 ਜੂਨ 2023 ਨੂੰ ਸਿਨੇਮਾਘਰਾਂ ਵਿਚ ਹੋ ਰਹੀ ਰਿਲੀਜ਼, ਨਵਾਂ ਪੋਸਟਰ ਬਣਿਆ ਖਿੱਚ ਦਾ ਕੇਂਦਰ
ਬਿਕਰਮ ਸਿੰਘ ਮਜੀਠੀਆ ਨੇ ਭਾਈ ਗੁਰਦੀਪ ਸਿੰਘ ਖੈੜਾ ਨਾਲ ਕੀਤੀ ਮੁਲਾਕਾਤ
. . .  about 8 hours ago
ਅੰਮ੍ਰਿਤਸਰ, 1 ਜੂਨ (ਜਸਵੰਤ ਸਿੰਘ ਜੱਸ)- ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਫੋਰਟਿਸ ਹਸਪਤਾਲ ਵਿਖੇ ਇਲਾਜ ਅਧੀਨ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਨਾਲ ਮੁਲਾਕਾਤ ਕਰਕੇ ਉਨ੍ਹਾਂ.....
ਕਰਨਾਟਕ: ਭਾਰਤੀ ਹਵਾਈ ਸੈਨਾ ਦਾ ਟ੍ਰੇਨਰ ਜਹਾਜ਼ ਹਾਦਸਾਗ੍ਰਸਤ
. . .  about 8 hours ago
ਨਵੀਂ ਦਿੱਲੀ, 1 ਜੂਨ- ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰਤੀ ਹਵਾਈ ਸੈਨਾ ਦਾ ਇਕ ਕਿਰਨ ਟ੍ਰੇਨਰ ਜਹਾਜ਼ ਕਰਨਾਟਕ ਦੇ ਚਮਰਾਜਨਗਰ ਦੇ ਮਕਾਲੀ ਪਿੰਡ ਨੇੜੇ....
ਮੈਨਚੈਸਟਰ ਯੂਨਾਈਟਿਡ ਨੂੰ ਪਛਾੜ ਕੇ ਰੀਅਲ ਮੈਡ੍ਰਿਡ ਬਣਿਆ ਦੁਨੀਆ ਦਾ ਸਭ ਤੋਂ ਕੀਮਤੀ ਫੁੱਟਬਾਲ ਕਲੱਬ
. . .  about 8 hours ago
ਮੈਡ੍ਰਿਡ, 1 ਜੂਨ- ਫੋਰਬਸ ਮੁਤਾਬਕ ਰੀਅਲ ਮੈਡ੍ਰਿਡ ਫੁੱਟਬਾਲ ਕਲੱਬ ਇੰਗਲਿਸ਼ ਕਲੱਬ ਮਾਨਚੈਸਟਰ ਯੂਨਾਈਟਿਡ ਨੂੰ ਪਿੱਛੇ ਛੱਡਦੇ ਹੋਏ ਲਗਾਤਾਰ ਦੂਜੀ ਵਾਰ ਦੁਨੀਆ ਦੇ ਸਭ ਤੋਂ ਕੀਮਤੀ ਫੁੱਟਬਾਲ ਕਲੱਬ...
ਨਰਿੰਦਰ ਮੋਦੀ ਤੇ ਨਿਪਾਲ ਦੇ ਪ੍ਰਧਾਨ ਮੰਤਰੀ ਵਿਚਕਾਰ ਹੋਈ ਵਫ਼ਦ ਪੱਧਰੀ ਮੀਟਿੰਗ
. . .  about 8 hours ago
ਨਵੀਂ ਦਿੱਲੀ, 1 ਜੂਨ- ਭਾਰਤੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਪ੍ਰਚੰਡ ਨਾਲ ਵਫ਼ਦ ਪੱਧਰੀ ਮੀਟਿੰਗ....
ਡਾ. ਹਮਦਰਦ ਨੂੰ ਵਿਜੀਲੈਂਸ ਦੇ ਸੰਮਨ ਬਦਲਾਖ਼ੋਰੀ ਦੀ ਭਾਵਨਾ- ਗੁਰਸ਼ਰਨ ਕੌਰ
. . .  about 9 hours ago
ਸੁਨਾਮ ਊਧਮ ਸਿੰਘ ਵਾਲਾ, 1 ਜੂਨ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਪਦਮ ਭੂਸ਼ਣ ਨਾਲ ਸਨਮਾਨਿਤ ਅਤੇ ਅਜੀਤ.....
ਲੁਧਿਆਣਾ ਪਹੁੰਚੇ ਕੇਂਦਰੀ ਸਿਹਤ ਮੰਤਰੀ
. . .  about 9 hours ago
ਲੁਧਿਆਣਾ, 1 ਜੂਨ (ਰੂਪੇਸ਼ ਕੁਮਾਰ)- ਲੁਧਿਆਣਾ ਪਹੁੰਚੇ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਸਰਕਟ ਹਾਊਸ ਵਿਚ ਇਕ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਦੇ.....
ਚੇਅਰਮੈਨ ਨਿਯੁਕਤ ਕਰਨ ਲਈ ਇਕ ਵੀ ਸਾਫ਼-ਸੁਥਰਾ ਵਿਅਕਤੀ ਨਹੀਂ ਲੱਭ ਸਕੀ ‘ਆਪ’- ਸੁਖਪਾਲ ਸਿੰਘ ਖਹਿਰਾ
. . .  about 9 hours ago
ਚੰਡੀਗੜ੍ਹ, 1 ਜੂਨ- ਪੰਜਾਬ ਸਰਕਾਰ ਵਲੋਂ ਵੱਖ-ਵੱਖ ਮਾਰਕੀਟ ਕਮੇਟੀ ਦੇ ਨਵੇਂ ਨਿਯੁਕਤ ਕੀਤੇ ਗਏ ਚੇਅਰਮੈਨਾਂ ਤਹਿਤ ਆਨੰਦਪੁਰ ਸਾਹਿਬ ਤੋਂ ਨਿਯੁਕਤ ਚੇਅਰਮੈਨ ਸੰਬੰਧੀ ਸੁਖਪਾਲ ਸਿੰਘ ਖਹਿਰਾ ਨੇ ਇਕ ਟਵੀਟ ਕੀਤਾ....
ਮਨੀਪੁਰ ਹਿੰਸਾ ਦੀ ਜਾਂਚ ਨਿਆਂਇਕ ਕਮਿਸ਼ਨ ਕਰੇਗੀ- ਅਮਿਤ ਸ਼ਾਹ
. . .  about 9 hours ago
ਇੰਫ਼ਾਲ, 1 ਜੂਨ- ਅੱਜ ਇੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਇਨ੍ਹਾਂ 2 ਦਿਨਾਂ ’ਚ ਮੈਂ ਮਨੀਪੁਰ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਨ ਅਤੇ ਨਾਗਰਿਕਾਂ ਦੇ ਵਫ਼ਦਾਂ ਅਤੇ.....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 14 ਕੱਤਕ ਸੰਮਤ 553

ਰੂਪਨਗਰ

ਨਾਜਾਇਜ਼ ਕਬਜ਼ਿਆਂ 'ਚ ਘਿਰੇ ਸ੍ਰੀ ਅਨੰਦਪੁਰ ਸਾਹਿਬ ਦੇ ਬਾਜ਼ਾਰ

ਸ੍ਰੀ ਅਨੰਦਪੁਰ ਸਾਹਿਬ, 29 ਅਕਤੂਬਰ (ਕਰਨੈਲ ਸਿੰਘ)-ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਇਤਿਹਾਸਕ ਤੇ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨਾਜਾਇਜ਼ ਕਬਜ਼ਿਆਂ 'ਚ ਘਿਰਦੀ ਜਾ ਰਹੀ ਹੈ | ਜਿਸ ਕਾਰਨ ਇੱਥੋਂ ਦੇ ਸੰਸਾਰ ਪ੍ਰਸਿੱਧ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦਾ ਰੇਤ ਮੁਫ਼ਤ ਕਰਨ ਦਾ ਐਲਾਨ ਮਾਈਨਿੰਗ ਮਾਫ਼ੀਆ ਲਈ-'ਆਪ'

ਰੂਪਨਗਰ, 29 ਅਕਤੂਬਰ (ਸਤਨਾਮ ਸਿੰਘ ਸੱਤੀ)-ਆਮ ਆਦਮੀ ਪਾਰਟੀ ਜ਼ਿਲ੍ਹਾ ਰੋਪੜ ਨੇ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਲੋਕਾਂ ਲਈ ਰੇਤ ਮੁਫ਼ਤ ਕਰਨ ਦੇ ਐਲਾਨ 'ਤੇ ਤੰਜ ਕਸਦਿਆਂ ਕਿਹਾ ਹੈ ਕਿ ਪੰਜਾਬ 'ਚ ਰੇਤ ਆਮ ਲੋਕਾਂ ਦੀ ਬਜਾਏ ਰੇਤ ਮਾਫ਼ੀਆ ਲਈ ਮੁਫ਼ਤ ਹੋ ਗਿਆ ਜਾਪਦਾ ਹੈ | ...

ਪੂਰੀ ਖ਼ਬਰ »

ਮੁੱਖ ਮੰਤਰੀ ਨੂੰ ਬਲਾਕ ਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਜਾਰੀ ਕਰਨ ਦੀ ਲਾਈ ਗੁਹਾਰ

ਘਨੌਲੀ, 29 ਅਕਤੂਬਰ (ਜਸਵੀਰ ਸਿੰਘ ਸੈਣੀ)-ਬਲਾਕ ਪੰਚਾਇਤ ਯੂਨੀਅਨ ਵਲੋਂ ਬਲਾਕ ਪ੍ਰਧਾਨ ਚਰਨਜੀਤ ਸਿੰਘ ਮਿਆਣੀ ਦੀ ਅਗਵਾਈ ਹੇਠ ਇਲਾਕੇ ਦੀ ਪੰਚਾਇਤਾਂ ਦੇ ਇਕ ਵਫ਼ਦ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਗਰਾਂਟਾਂ ਜਾਰੀ ਕਰਨ ਸੰਬੰਧੀ ਤੇ ਪੰਚਾਇਤਾਂ ਦੀਆਂ ...

ਪੂਰੀ ਖ਼ਬਰ »

ਜ਼ਿਲ੍ਹਾ ਤੇ ਸੈਸ਼ਨ ਜੱਜ ਰੂਪਨਗਰ ਵਲੋਂ ਸੁਵਿਧਾ ਤੇ ਕਾਨੂੰਨੀ ਸੇਵਾਵਾਂ ਕੈਂਪਾਂ ਦਾ ਦੌਰਾ

ਰੂਪਨਗਰ, 29 ਅਕਤੂਬਰ (ਸਤਨਾਮ ਸਿੰਘ ਸੱਤੀ)-ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਜੋ ਕਿ ਆਜ਼ਾਦੀ ਦੇ ਇਸ 75ਵੇਂ ਸਾਲ ਨੂੰ ਮਨਾਇਆ ਜਾ ਰਿਹਾ ਹੈ ਦੇ ਚੱਲਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਤਾਲਮੇਲ ਨਾਲ ਜ਼ਿਲੇ੍ਹ ਦੇ 6 ਬਲਾਕਾਂ 'ਚ ...

ਪੂਰੀ ਖ਼ਬਰ »

ਭੂਰੀ ਵਾਲੇ ਕਾਲਜ ਟਿੱਬਾ ਨੰਗਲ ਨੇ ਪਰਾਲੀ ਨਾ ਸਾੜਨ ਵਿਰੁੱਧ ਰੈਲੀ ਕੱਢੀ

ਨੂਰਪੁਰ ਬੇਦੀ, 29 ਅਕਤੂਬਰ (ਵਿੰਦਰ ਪਾਲ ਝਾਂਡੀਆ)-ਸ੍ਰੀ ਸਤਿਗੁਰੂ ਵੇਦਾਂਤ ਆਚਾਰੀਆ ਸਤਿਗੁਰੂ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਬ੍ਰਹਮਸਾਗਰ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਕੋ ਐਜੂਕੇਸ਼ਨਲ ਕਾਲਜ ਟਿੱਬਾ ਨੰਗਲ ਵਿਖੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਨੇ ਦੀਵਾਲੀ ਦੇ ਤਿਉਹਾਰ ਮੌਕੇ ਪਟਾਕੇ ਵੇਚਣ ਲਈ ਡਰਾਅ ਕੱਢੇ

ਰੂਪਨਗਰ, 29 ਅਕਤੂਬਰ (ਸਤਨਾਮ ਸਿੰਘ ਸੱਤੀ)-ਦੀਵਾਲੀ ਦੇ ਮੌਕੇ 'ਤੇ ਪਟਾਕਿਆਂ ਦੀ ਮਨਜ਼ੂਰੀ ਦੇਣ ਲਈ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ 29 ਆਰਜ਼ੀ ਲਾਇਸੰਸਾਂ ਲਈ ਕੁੱਲ 460 ਅਰਜ਼ੀਆਂ ਪ੍ਰਾਪਤ ਹੋਈਆਂ ਸਨ | ਜਿਸ ਦਾ ਡਰਾਅ ਵਧੀਕ ਡਿਪਟੀ ਕਮਿਸ਼ਨਰ, ਸ੍ਰੀਮਤੀ ਦੀਪ ਸ਼ਿਖਾ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ 'ਚ 1 ਲੱਖ 46 ਹਜ਼ਾਰ 853 ਮੀਟਿ੍ਕ ਟਨ ਝੋਨੇ ਦੀ ਆਮਦ

ਰੂਪਨਗਰ, 29 ਅਕਤੂਬਰ (ਸਤਨਾਮ ਸਿੰਘ ਸੱਤੀ)-ਬੀਤੇ ਕੱਲ੍ਹ ਝੋਨੇ ਦੀ ਖ਼ਰੀਦ ਮੁੜ ਤੋਂ ਸ਼ੁਰੂ ਹੋਣ ਬਾਅਦ ਸ਼ੁੱਕਰਵਾਰ ਸ਼ਾਮ ਤੱਕ ਜ਼ਿਲ੍ਹੇ ਦੀਆਂ 36 ਮੰਡੀਆਂ 'ਚ ਕੁੱਲ 1,46,853 ਮੀਟਿ੍ਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ 'ਚੋਂ 264.48 ਕਰੋੜ ਰੁਪਏ ਦੀ ਅਦਾਇਗੀ ਨਾਲ 1,46,853 ਮੀਟਿ੍ਕ ਟਨ ...

ਪੂਰੀ ਖ਼ਬਰ »

ਕੋਟਲੀ ਦਾ ਨੌਜਵਾਨ ਭੇਦਭਰੀ ਹਾਲਤ 'ਚ ਲਾਪਤਾ

ਰੂਪਨਗਰ/ਸ੍ਰੀ ਚਮਕੌਰ ਸਾਹਿਬ, 29 ਅਕਤੂਬਰ (ਸ.ਰ.)-ਪਿੰਡ ਕੋਟਲੀ ਦੁੱਗਰੀ (ਰੂਪਨਗਰ) ਦੇ ਇਕ ਨੌਜਵਾਨ ਦੀ ਬੀਤੀ ਰਾਤ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਦੀ ਖ਼ਬਰ ਹੈ | ਨੌਜਵਾਨ ਲਵਪ੍ਰੀਤ ਸਿੰਘ ਦੇ ਪਿਤਾ ਬਲਦੇਵ ਸਿੰਘ ਤੇ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਤਿੰਨ ਰੋਜ਼ਾ ਅੰਤਰ ਕਾਲਜ ਕਬੱਡੀ ਟੂਰਨਾਮੈਂਟ ਸਮਾਪਤ

ਸ੍ਰੀ ਅਨੰਦਪੁਰ ਸਾਹਿਬ, 29 ਅਕਤੂਬਰ (ਕਰਨੈਲ ਸਿੰਘ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਕਾਲਜਾਂ ਦੇ ਚੱਲ ਰਹੇ ਤਿੰਨ ਰੋਜ਼ਾ ਅੰਤਰ ਕਾਲਜ ਕਬੱਡੀ ਟੂਰਨਾਮੈਂਟ (ਪੁਰਸ਼) ਸ਼ਾਨੋ ਸ਼ੌਕਤ ਨਾਲ ਸਮਾਪਤ ...

ਪੂਰੀ ਖ਼ਬਰ »

ਪੈਨ ਇੰਡੀਆ ਅਵੇਰਨੈੱਸ ਕੰਪੇਨ ਤਹਿਤ ਸਲੱਮ ਖੇਤਰ 'ਚ ਪਹੁੰਚੇ ਸੀ. ਜੇ. ਐੱਮ. ਰੋਪੜ

ਨੂਰਪੁਰ ਬੇਦੀ, 29 ਅਕਤੂਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸੁਪਰੀਮ ਕੋਰਟ ਵਲੋਂ ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਮੌਕੇ ਆਰੰਭ ਕੀਤੀ ਪੈਨ ਇੰਡੀਆ ਅਵੇਰਨੈੱਸ ਐਂਡ ਆਊਟਰੀਚ ਮੁਹਿੰਮ ਤਹਿਤ ਸੀ. ਜੇ.ਐੱਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ...

ਪੂਰੀ ਖ਼ਬਰ »

ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ

ਕਾਹਨਪੁਰ ਖੂਹੀ, 29 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਪਿਛਲੇ ਦਿਨੀਂ ਸਮੁੱਚੇ ਇਲਾਕੇ 'ਚ ਹੋਈ ਬੇਮੌਸਮੀ ਬਰਸਾਤ ਤੇ ਭਾਰੀ ਗੜੇਮਾਰੀ ਕਾਰਨ ਕਿਸਾਨਾਂ ਦੀ ਬੱਚਿਆਂ ਵਾਂਗ ਪਾਲੀ ਤੇ ਕੱਟਣ ਲਈ ਤਿਆਰ ਖੜ੍ਹੀ ਝੋਨੇ ਦੀ ਫ਼ਸਲ ਦੇ ਹੋਏ ਨੁਕਸਾਨ ਦੀਆਂ ਵੱਖ-ਵੱਖ ਪਿੰਡਾਂ ਤੋਂ ...

ਪੂਰੀ ਖ਼ਬਰ »

ਮੁਲਾਜ਼ਮ ਜਥੇਬੰਦੀ ਇੰਟਕ ਵਲੋਂ ਮੈਂਬਰ ਪਾਵਰ ਤੇ ਵਧੀਕ ਚਾਰਜ ਵਿੱਤੀ ਸਲਾਹਕਾਰ ਬੀ.ਬੀ.ਐਮ.ਬੀ. ਨਾਲ ਮੀਟਿੰਗ

ਨੰਗਲ, 29 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਤੇ ਸਾਂਝਾ ਮੋਰਚਾ ਦੀ ਕੱਚੇ ਮੁਲਾਜ਼ਮਾਂ ਅਤੇ ਹੋਰ ਮਸਲਿਆਂ ਸੰਬੰਧੀ ਮੈਂਬਰ ਪਾਵਰ ਤੇ ਵਧੀਕ ਚਾਰਜ ਵਿੱਤੀ ਸਲਾਹਕਾਰ ਬੀ. ਬੀ. ਐਮ. ਬੀ ਇੰਜੀਨੀਅਰ ਐੱਚ. ਐੱਸ. ਚੁੱਘ ਨਾਲ ਮੀਟਿੰਗ ਕੀਤੀ | ਜਿਸ ...

ਪੂਰੀ ਖ਼ਬਰ »

ਰੂਪਨਗਰ ਸ਼ਹਿਰ ਦੇ ਵਾਰਡ ਨੰ: 1 ਤੇ 2 ਦੀ ਸਾਂਝੀ ਪੁਲੀ ਦਾ ਕੰਮ ਆਰੰਭ

ਰੂਪਨਗਰ, 29 ਅਕਤੂਬਰ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਵਲੋਂ ਸ਼ਹਿਰ ਦੇ ਵਾਰਡ ਨੰਬਰ 1 ਤੇ 2 ਦੀ ਗੋਲਡਨ ਕਾਲੋਨੀ ਦੀ ਸਾਂਝੀ ਪੁਲੀ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ | ਕੌਂਸਲ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਵਾਰਡ ਇਕ ਤੇ ਵਾਰਡ ...

ਪੂਰੀ ਖ਼ਬਰ »

ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਮੋਰਿੰਡਾ ਨੇ ਸੌਂਪਿਆ ਮੰਗ-ਪੱਤਰ

ਮੋਰਿੰਡਾ, 29 ਅਕਤੂਬਰ (ਕੰਗ)-ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਮੋਰਿੰਡਾ ਵਲੋਂ ਮੋਰਿੰਡਾ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂਅ ਉਨ੍ਹਾਂ ਦੇ ਪੀ. ਏ. ਜਸਬੀਰ ਸਿੰਘ ਨੂੰ ਮੰਗ-ਪੱਤਰ ਸੌਂਪਿਆ ਗਿਆ | ਇਸ ਸੰਬੰਧੀ ਪ੍ਰਧਾਨ ਪਿਆਰਾ ਸਿੰਘ ਤੇ ਜਨਰਲ ਸਕੱਤਰ ...

ਪੂਰੀ ਖ਼ਬਰ »

ਹਰਜੋਤ ਬੈਂਸ ਵਲੋਂ ਮਹੈਣ ਮੰਡੀ ਦਾ ਦੌਰਾ

ਢੇਰ, 29 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਜੋਤ ਸਿੰਘ ਬੈਂਸ ਵਲੋਂ ਮਹੈਣ ਮੰਡੀ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਮੰਡੀ 'ਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਤੇ ਇਨ੍ਹਾਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਉਨ੍ਹਾਂ ...

ਪੂਰੀ ਖ਼ਬਰ »

ਨੰਗਲ 'ਚ ਲੱਗੇ ਸੁਵਿਧਾ ਕੈਂਪ ਯੋਗ ਲੋੜਵੰਦਾਂ ਤੱਕ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ 'ਚ ਹੋਏ ਲਾਹੇਵੰਦ ਸਿੱਧ

ਨੰਗਲ, 29 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਵਲੋਂ ਹਰ ਯੋਗ ਲੋੜਵੰਦ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਵੱਖ-ਵੱਖ ਵਿਭਾਗਾਂ ਵਲੋਂ ਦੋ ਰੋਜ਼ਾ ਸੁਵਿਧਾ ਕੈਂਪ ਲਗਾਏ ਗਏ | ਨੰਗਲ 'ਚ ਕਮਿਊਨਿਟੀ ਸੈਂਟਰ, ਇੰਦਰਾ ਨਗਰ ਨੇੜੇ ਖ਼ਵਾਜਾ ਪੀਰ ...

ਪੂਰੀ ਖ਼ਬਰ »

ਖੰਡਰ ਬਣ ਗਿਐ ਭਰਤਗੜ੍ਹ 'ਚ ਲੋਕ ਨਿਰਮਾਣ ਵਿਭਾਗ ਦਾ ਆਰਾਮ ਘਰ

ਭਰਤਗੜ੍ਹ, 29 ਅਕਤੂਬਰ (ਜਸਬੀਰ ਸਿੰਘ ਬਾਵਾ)-ਸਰਕਾਰੀ ਇਮਾਰਤਾਂ ਦੀ ਉਸਾਰੀ ਨਾਲ ਸੰਬੰਧਿਤ ਲੋਕ ਨਿਰਮਾਣ ਵਿਭਾਗ ਦੀ ਵਰਤੋਂ ਲਈ ਭਰਤਗੜ੍ਹ 'ਚ ਸਥਾਪਿਤ ਆਰਾਮ ਘਰ ਹੁਣ ਖੰਡਰ ਬਣ ਗਿਆ ਹੈ, ਵਰਨਣਯੋਗ ਹੈ ਕਿ ਇਸ ਦੀ ਵਰਤੋਂ ਅੱਤਵਾਦ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਦੀ ਆਰਜ਼ੀ ਪੁਲਿਸ ਚੌਕੀ ਲਈ ਕੀਤੀ ਸੀ, ਉਸ ਮਗਰੋਂ ਪ੍ਰਸਿੱਧ ਕਾਲਮਨਵੀਸ ਡਾ. ਖੁਸ਼ਵੰਤ ਸਿੰਘ ਨੇ ਆਪਣੀ ਲਿਖੀ 'ਟਰੈਨ ਟੂ ਪਾਕਿਸਤਾਨ' ਫ਼ਿਲਮ ਦਾ ਫ਼ਿਲਮਾਂਕਣ ਕੀਤਾ ਸੀ, ਫੇਰ ਕੌਮੀ ਮਾਰਗ ਅਥਾਰਿਟੀ ਨੂੰ ਸੰਬੰਧਿਤ ਮੁਆਵਜ਼ੇ ਇਲਾਕੇ ਦੇ ਲੋਕਾਂ ਨੂੰ ਦੇਣ ਮੌਕੇ ਇਸ ਆਰਾਮ-ਘਰ ਦੀ ਲੋੜ ਪਈ | ਇਸ ਆਰਾਮ-ਘਰ ਨੂੰ ਵਰਤਣ, ਸੰਭਾਲਣ ਦੀ ਜ਼ਿੰਮੇਵਾਰੀ ਉਕਤ ਵਿਭਾਗ ਦੀ ਹੈ, ਕਈ ਵਰਿ੍ਹਆਂ ਤੋਂ ਅਧਿਕਾਰੀਆਂ ਦਾ ਧਿਆਨ ਨਾ ਹੋਣ ਕਰਕੇ ਇਸ ਆਰਾਮ-ਘਰ ਦੀਆਂ ਛੱਤਾਂ ਬੇਕਾਰ, ਕੰਧਾਂ 'ਤੇ ਜੰਗਲੀ ਬੂਟੀ ਨੇ ਕਬਜ਼ਾ ਕਰ ਲਿਆ ਹੈ | ਆਰਾਮ-ਘਰ ਦੀ ਹਾਲਤ ਸੁਧਾਰਨ ਲਈ ਸੰਬੰਧਿਤ ਅਧਿਕਾਰੀਆਂ ਦੀ ਨਜ਼ਰ ਕਦੋਂ ਸਵੱਲੀ ਹੋਵੇਗੀ, ਇਹ ਇਲਾਕੇ ਦੇ ਵਸਨੀਕਾਂ ਦੀ ਸਮਝ ਤੋਂ ਬਾਹਰ ਹੈ |
ਕੌਮੀ ਮਾਰਗ 'ਤੇ ਬੜਾ ਪਿੰਡ 'ਚ ਆਰਜ਼ੀ ਕੱਟ 'ਤੇ ਵਾਹਨ ਚਾਲਕਾਂ ਦੀ ਅਣਗਹਿਲੀ ਨਾਲ ਵਾਪਰਦੇ ਹਾਦਸਿਆਂ ਦੌਰਾਨ ਇਲਾਕੇ ਦੇ ਪਿੰਡਾਂ ਦੇ ਦਰਜਨਾਂ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਕੁਝ ਵਿਅਕਤੀ ਜ਼ਖ਼ਮੀ ਹੋਏ ਸਨ, ਬੜਾ ਪਿੰਡ ਦੇ ਵਸਨੀਕ ਅਮਰੀਕ ਸਿੰਘ ਜੋ ਕਿ ਇਸੇ ਆਰਜ਼ੀ ਕੱਟ 'ਤੇ ਕਰੀਬ 6 ਵਰ੍ਹੇ ਪਹਿਲਾਂ ਜ਼ਖ਼ਮੀ ਹੋਏ ਸਨ, ਉਦੋਂ ਤੋਂ ਲੈ ਕੇ ਹੁਣ ਤੱਕ ਇਹ ਆਪਣੇ ਘਰ 'ਚ ਕੋਮਾ ਦੀ ਹਾਲਤ 'ਚ ਪਏ ਹੋਏ ਹਨ, ਸੰਬੰਧਿਤ ਅਥਾਰਿਟੀ ਨਾਲ ਸੰਬੰਧਿਤ ਨਿੱਜੀ ਕੰਪਨੀ ਨੇ ਆਰਜ਼ੀ ਕੱਟ 'ਤੇ ਲਾਲ ਬੱਤੀ ਲਗਾ ਕੇ ਹਾਦਸਿਆਂ ਤੋਂ ਲੋਕਾਂ ਨੂੰ ਜਾਗਰੂਕ ਤਾਂ ਕਰ ਦਿੱਤਾ ਹੈ, ਪਰ ਆਰਜ਼ੀ ਕੱਟ ਤੋਂ ਵਾਹਨ ਚਾਲਕਾਂ ਦੀ ਗ਼ਲਤ ਆਮਦ ਜਾਂ ਤੇਜ਼ਰਫਤਾਰੀ ਕਰਕੇ ਲੋਕਾਂ ਦੀ ਮੌਤ ਜਾਂ ਜ਼ਖ਼ਮੀ ਹੋਣਾ ਹੁਣ ਵੀ ਜਾਰੀ ਹੈ | ਸਥਾਨਕ ਸਰਪੰਚ ਪਰਮਜੀਤ ਕੌਰ ਝੱਜ, ਸਰਪੰਚ ਮੋਹਣ ਸਿੰਘ ਭੁੱਲਰ, ਸਰਪੰਚ ਸੁਨੀਤਾ ਮੋਦਗਿਲ, ਸਰਪੰਚ ਰਣਜੀਤ ਕੌਰ ਭਾਓਵਾਲ, ਸਰਪੰਚ ਪਰਮਜੀਤ ਸਿੰਘ ਬੇਲੀ, ਗੁਰਨਾਮ ਸਿੰਘ ਝੱਜ, ਬਲਜੀਤ ਸਿੰਘ ਗਿੱਲ, ਨੰ: ਮਨਜੀਤ ਸਿੰਘ, ਹਰਪਾਲ ਸਿੰਘ ਧਾਰਨੀ, ਹਰਮੇਲ ਸਿੰਘ ਗਿੱਲ, ਪੰ: ਦਵਿੰਦਰ ਮੋਦਗਿਲ, ਬਾਬਾ ਤਰਲੋਚਨ ਸਿੰਘ, ਗਿ. ਹਰਭਜਨ ਸਿੰਘ, ਸੁਖਜਿੰਦਰ ਸਿੰਘ ਭਾਓਵਾਲ, ਪੰਚ ਜਗਤਾਰ ਸਿੰਘ ਬੈਂਸ, ਹਰਮਿੰਦਰ ਸਿੰਘ, ਗੁਰਦਾਸ ਸੈਣੀ, ਮਨਜੀਤ ਕੌਰ, ਰਾਜਵੀਰ ਕੌਰ ਆਦਿ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਵਲੋਂ ਆਰਜ਼ੀ ਕੱਟ ਕੋਲੋਂ ਬੜਾ ਪਿੰਡ ਦੀ ਪੁਰਾਣੀ ਸੜਕ ਨੂੰ ਬਣਾ ਕੇ ਇਨਸਾਨੀ ਮੌਤਾਂ ਜਾਂ ਇਨਸਾਨੀ ਜ਼ਿੰਦਗੀਆਂ ਬਚਾਉਣ ਲਈ ਸ਼ਲਾਘਾਯੋਗ ਕਾਰਗੁਜ਼ਾਰੀ ਕੀਤੀ ਜਾ ਸਕਦੀ ਹੈ, ਕਿਉਂਕਿ ਕੌਮੀ ਮਾਰਗ ਦੇ ਇਸ ਆਰਜ਼ੀ ਕੱਟ 'ਤੋਂ ਕੱਚੀ ਨਹਿਰ ਦੇ ਬੜਾ ਪਿੰਡ ਪੁਲ ਤੱਕ ਇਸ ਦੀ ਲੰਬਾਈ ਕਰੀਬ 700 ਮੀਟਰ ਹੈ, ਇਹ ਸੜਕ ਪਹਿਲਾਂ ਬਣੀ ਹੋਈ ਸੀ, ਸਿਰਫ਼ ਨਵਿਆਉਣ ਦੀ ਹੀ ਲੋੜ ਹੈ | ਉਕਤ ਮੁਹਤਬਰਾਂ ਅਨੁਸਾਰ ਇਹ ਸੜਕ ਜਿਥੇ ਇਕਪਾਸੜ ਆਵਾਜਾਈ ਨੂੰ ਨੱਥ ਪਾਉਣ, ਮੌਤਾਂ ਤੇ ਜ਼ਖ਼ਮੀਆਂ ਦੀ ਗਿਣਤੀ ਨੂੰ ਰੋਕ ਲਵੇਗੀ, ਉਥੇ ਹੀ ਇਹ ਸੜਕ ਆਬਾਦੀ ਦੇ ਨਵੇਂ ਘਰਾਂ ਦੇ ਵਸਨੀਕਾਂ ਦੇ ਨਾਲ਼-ਨਾਲ ਕਈ ਪਿੰਡਾਂ ਦੇ ਵਸਨੀਕਾਂ ਨੂੰ ਸੁਖਾਲ਼ੇ ਸਫ਼ਰ ਵਜੋਂ ਰਾਹਤ ਸਿੱਧ ਹੋਵੇਗੀ |

ਖ਼ਬਰ ਸ਼ੇਅਰ ਕਰੋ

 

ਭਾਜਪਾ ਆਗੂ ਬਲਰਾਮ ਪ੍ਰਾਸ਼ਰ ਵਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ

ਸ੍ਰੀ ਅਨੰਦਪੁਰ ਸਾਹਿਬ, 29 ਅਕਤੂਬਰ (ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ 'ਚ ਸਰਗਰਮ ਨੌਜਵਾਨ ਭਾਜਪਾ ਆਗੂ ਬਲਰਾਮ ਪਰਾਸ਼ਰ ਗਨੂੰ ਵਲੋਂ ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਵਲੋਂ ਚੋਣਾਂ ਮੱਦੇਨਜ਼ਰ ਸਹਿ-ਇੰਚਾਰਜ ਨਿਯੁਕਤ ਕੀਤੇ ਹਰਦੀਪ ਸਿੰਘ ਪੁਰੀ ...

ਪੂਰੀ ਖ਼ਬਰ »

ਸੁਵਿਧਾ ਤੇ ਕਾਨੂੰਨੀ ਸੇਵਾਵਾਂ ਅਥਾਰਟੀ ਕੈਂਪ ਦੇ ਦੂਜੇ ਦਿਨ ਵੀ ਵੱਡੀ ਗਿਣਤੀ 'ਚ ਲੋਕ ਪਹੁੰਚੇ

ਰੂਪਨਗਰ, 29 ਅਕਤੂਬਰ (ਸਤਨਾਮ ਸਿੰਘ ਸੱਤੀ)-ਪੰਜਾਬ ਸਰਕਾਰ ਵਲੋਂ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਚਲਾਏ ਸੁਵਿਧਾ ਤੇ ਕਾਨੂੰਨੀ ਸੇਵਾਵਾਂ ਅਥਾਰਟੀ ਕੈਂਪ ਦੇ ਦੂਜੇ ਦਿਨ ਵੀ ਵੱਡੀ ਗਿਣਤੀ 'ਚ ਯੋਗ ਲਾਭਪਾਤਰੀਆਂ ਨੇ ਇਸ ਸੁਨਹਿਰੀ ਮੌਕੇ ਦਾ ਫ਼ਾਇਦਾ ਲਿਆ | ਇਨ੍ਹਾਂ ...

ਪੂਰੀ ਖ਼ਬਰ »

ਹਜ਼ਾਰਾਂ ਬੇਜ਼ਮੀਨੇ ਮਜ਼ਦੂਰਾਂ ਵਲੋਂ ਰੋਸ ਰੈਲੀ

ਮੋਰਿੰਡਾ, 29 ਅਕਤੂਬਰ (ਪਿ੍ਤਪਾਲ ਸਿੰਘ, ਕੰਗ)-ਹਜ਼ਾਰਾਂ ਬੇਜ਼ਮੀਨੇ ਮਜ਼ਦੂਰ, ਜਿਨ੍ਹਾਂ 'ਚ ਔਰਤਾਂ ਵੀ ਸ਼ਾਮਿਲ ਸਨ ਨੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ 'ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੋਰਿੰਡਾ ਦੇ ਵਿਖੇ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਨੇ ਰੂਪਨਗਰ ਵਿਧਾਨ ਸਭਾ ਹਲਕਾ ਬੁਰੀ ਤਰ੍ਹਾਂ ਅਣਗੌਲਿਆ-ਡਾ. ਚੀਮਾ

ਰੂਪਨਗਰ, 29 ਅਕਤੂਬਰ (ਸਤਨਾਮ ਸਿੰਘ ਸੱਤੀ)-ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵਲੋਂ ਹਵੇਲੀ ਕਲਾਂ ਸਥਿਤ ਕਿ੍ਕਟ ਗਰਾਉਂਡ ਵਿਖੇ ਕਿ੍ਕਟ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ | ਸਥਾਨਕ ਪੀ. ਸੀ. ਕਿ੍ਕਟ ਕਲੱਬ ਵਲੋਂ ਕਰਵਾਏ ਤਿੰਨ ਰੋਜ਼ਾ ਕਿ੍ਕਟ ...

ਪੂਰੀ ਖ਼ਬਰ »

ਪ੍ਰਧਾਨ ਸਾਹਨੀ ਦੀ ਅਗਵਾਈ ਹੇਠ ਹੋਈ ਨਗਰ ਕੌਂਸਲ ਨੰਗਲ ਦੀ ਮੀਟਿੰਗ

ਨੰਗਲ, 29 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਨੰਗਲ ਦੀ ਹੰਗਾਮੀ ਮੀਟਿੰਗ ਅੱਜ ਪ੍ਰਧਾਨ ਸੰਜੇ ਸਾਹਨੀ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਅੱਠ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ | ਉਪਰੰਤ ਕੌਂਸਲਰਾਂ ਦੇ ਬੁਲਾਰੇ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮੁਕਾਬਲਿਆਂ 'ਚ ਜੀ.ਜੀ.ਐਸ.ਐਸ.ਟੀ.ਪੀ. ਹਾਈ ਸਕੂਲ ਨੂੰ ਹੋ ਕਲੋਨੀ ਨੇ ਮਾਰੀਆਂ ਮੱਲਾਂ

ਘਨੌਲੀ, 29 ਅਕਤੂਬਰ (ਜਸਵੀਰ ਸਿੰਘ ਸੈਣੀ)-ਭਾਸ਼ਾ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਪੱਧਰ ਦੇ ਸਾਹਿਤ ਸਿਰਜਣ ਕਵਿਤਾ ਰਚਨਾ, ਲੇਖ ਰਚਨਾ ਤੇ ਕਹਾਣੀ ਰਚਨਾ ਤੇ ਕਵਿਤਾ ਗਾਇਨ ਦੇ ਮੁਕਾਬਲੇ ਬੀਤੇ ਦਿਨ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਕਰਵਾਏ ਗਏ ਸਨ | ਇਸ ...

ਪੂਰੀ ਖ਼ਬਰ »

ਯੋਗ ਲੋੜਵੰਦਾਂ ਤੱਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ 'ਚ ਸੁਵਿਧਾ ਕੈਂਪ ਹੋਏ ਵਰਦਾਨ ਸਿੱਧ

ਨੂਰਪੁਰ ਬੇਦੀ, 29 ਅਕਤੂਬਰ (ਵਿੰਦਰ ਪਾਲ ਝਾਂਡੀਆ)-ਸਬ ਤਹਿਸੀਲ ਨੂਰਪੁਰ ਬੇਦੀ 'ਚ ਲੱਗੇ ਸੁਵਿਧਾ ਕੈਂਪ 'ਚ ਅੱਜ ਵੱਡੀ ਗਿਣਤੀ 'ਚ ਲੋਕਾਂ ਨੇ ਆ ਕੇ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਦੇ ਫਾਰਮ ਭਰੇ | ਕੈਂਪ 'ਚ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕਮਜ਼ੋਰ ਤੇ ...

ਪੂਰੀ ਖ਼ਬਰ »

ਨੈਸ਼ਨਲ ਯੂਥ ਪ੍ਰਾਜੈਕਟ ਦੇ ਕੌਮੀ ਸੰਸਥਾਪਕ ਡਾ. ਐਸ. ਐਨ. ਸੂਬਾ ਰਾਓ ਦਾ ਦਿਹਾਂਤ

ਰੂਪਨਗਰ, 29 ਅਕਤੂਬਰ (ਗੁਰਪ੍ਰੀਤ ਸਿੰਘ ਹੁੰਦਲ)-ਨੈਸ਼ਨਲ ਯੂਥ ਪ੍ਰਾਜੈਕਟ ਦੇ ਕੌਮੀ ਸੰਸਥਾਪਕ, ਉੱਘੇ ਗਾਂਧੀਵਾਦੀ ਤੇ ਸਮਾਜ ਸੁਧਾਰਕ ਡਾ. ਐਸ. ਐਨ. ਸੂਬਾ ਰਾਓ ਦਾ 92 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਨਾਲ ਜੈਪੁਰ 'ਚ ਦਿਹਾਂਤ ਹੋ ਗਿਆ | ਉਨ੍ਹਾਂ ਦੇਸ਼ ਦੇ ਨੌਜਵਾਨਾਂ 'ਚ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਵਿਸ਼ਵ ਸਟਰੋਕ ਦਿਵਸ ਮਨਾਇਆ

ਨੂਰਪੁਰ ਬੇਦੀ, 29 ਅਕਤੂਬਰ (ਵਿੰਦਰ ਪਾਲ ਝਾਂਡੀਆ)-ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਧਾਨ ਚੰਦਰ ਦੀ ਅਗਵਾਈ ਵਿਚ ਵੱਖ-ਵੱਖ ਸਿਹਤ ਸੰਸਥਾਵਾਂ ਵਿਖੇ ਵਿਸ਼ਵ ਸਟਰੋਕ ਦਿਵਸ ਦੇ ਮੌਕੇ 'ਤੇ ਜਾਗਰੂਕ ...

ਪੂਰੀ ਖ਼ਬਰ »

ਭਾਕਿਯੂ (ਲੱਖੋਵਾਲ) ਜ਼ਿਲ੍ਹਾ ਰੂਪਨਗਰ ਨੇ ਮੁੱਖ ਮੰਤਰੀ ਚੰਨੀ ਦੇ ਦਫ਼ਤਰ ਦਿੱਤਾ ਮੰਗ-ਪੱਤਰ

ਸ੍ਰੀ ਚਮਕੌਰ ਸਾਹਿਬ, 29 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਰੂਪਨਗਰ ਵਲੋਂ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆਂ ਦੀ ਅਗਵਾਈ ਹੇਠ ਇਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਫ਼ਤਰ 'ਚ ਦਿੱਤੇ ਮੰਗ-ਪੱਤਰ ਵਿਚ ਮੰਗ ...

ਪੂਰੀ ਖ਼ਬਰ »

ਡਾ. ਚੀਮਾ ਵਲੋਂ ਉਬਰਾਏ ਤੇ ਡਾ. ਵਿਸ਼ਾਲ ਦੇ ਦਿਹਾਂਤ 'ਤੇ ਦੁੱਖ ਪ੍ਰਗਟ

ਰੂਪਨਗਰ, 29 ਅਕਤੂਬਰ (ਸਤਨਾਮ ਸਿੰਘ ਸੱਤੀ)-ਸਾਬਕਾ ਸਿੱਖਿਆ ਮੰਤਰੀ ਪੰਜਾਬ ਤੇ ਰੂਪਨਗਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੇ ਸ਼ਹਿਰ ਦੇ ਦੌਰੇ ਦੌਰਾਨ ਦਸਮੇਸ਼ ਕਾਲੋਨੀ ਨਿਵਾਸੀ ਪਰਮਜੀਤ ਸਿੰਘ ਉਬਰਾਏ ਤੇ ਡਾਕਟਰ ਵਿਸ਼ਾਲ ...

ਪੂਰੀ ਖ਼ਬਰ »

ਲੋੜਵੰਦਾਂ ਤੱਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਸੁਵਿਧਾ ਅਤੇ ਕਾਨੂੰਨੀ ਸੇਵਾਵਾਂ ਅਥਾਰਟੀ ਕੈਂਪ ਹੋਏ ਲਾਹੇਵੰਦ ਸਿੱਧ

ਸ੍ਰੀ ਅਨੰਦਪੁਰ ਸਾਹਿਬ, 29 ਅਕਤੂਬਰ (ਜੇ. ਐਸ. ਨਿੱਕੂਵਾਲ)-ਸੂਬਾ ਸਰਕਾਰ ਵਲੋਂ ਯੋਗ ਲੋੜਵੰਦ ਲੋਕਾਂ ਤੱਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ 28 ਤੇ 29 ਅਕਤੂਬਰ ਨੂੰ ਤਹਿਸੀਲ ਪੱਧਰ 'ਤੇ ਸੁਵਿਧਾ ਤੇ ਕਾਨੂੰਨੀ ਸੇਵਾਵਾਂ ਅਥਾਰਟੀ ਕੈਂਪ ਲੋੜਵੰਦ ਲੋਕਾਂ ਤੱਕ ਸਰਕਾਰ ਦੀ ...

ਪੂਰੀ ਖ਼ਬਰ »

ਸੀ-ਪਾਈਟ ਕੈਂਪ ਨੰਗਲ ਵਿਖੇ ਚਾਹਵਾਨ ਨੌਜਵਾਨਾਂ ਲਈ ਮੁਫ਼ਤ ਸਿਖਲਾਈ ਸ਼ੁਰੂ

ਨੰਗਲ, 29 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਸੀ-ਪਾਈਟ ਕੈਂਪ ਨੰਗਲ ਦੇ ਇੰਚਾਰਜ ਵਿਪਨ ਕੁਮਾਰ, ਮਾਸਟਰ ਨੇ ਦੱਸਿਆ ਹੈ ਕਿ ਜ਼ਿਲ੍ਹਾ ਰੂਪਨਗਰ ਤੇ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਅਤੇ ਜ਼ਿਲ੍ਹਾ ਨਵਾਂਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਯੁਵਕਾਂ ਵਾਸਤੇ ਸੀ-ਪਾਈਟ ...

ਪੂਰੀ ਖ਼ਬਰ »

ਬਾਬਾ ਗਾਜੀ ਦਾਸ ਕਲੱਬ ਵਲੋਂ ਕਿਸਾਨੀ ਅੰਦੋਲਨ ਦੌਰਾਨ ਜ਼ਖ਼ਮੀ ਹੋਏ ਕਿਸਾਨ ਨੂੰ ਵਿੱਤੀ ਮਦਦ

ਰੂਪਨਗਰ, 29 ਅਕਤੂਬਰ (ਸਤਨਾਮ ਸਿੰਘ ਸੱਤੀ)-ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ ਚੱਕਲਾਂ ਵਲੋਂ ਕਿਸਾਨੀ ਅੰਦੋਲਨ ਦੌਰਾਨ ਦਿੱਲੀ ਜਾ ਰਹੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਸੈਂਪਲੀ ਸਾਹਿਬ ਦੇ ਕਿਸਾਨ ਨੂੰ ਸੜਕ ਹਾਦਸੇ 'ਚ ਜ਼ਖ਼ਮੀ ਹੋਣ 'ਤੇ 21 ਹਜ਼ਾਰ ਰੁਪਏ ਦੀ ...

ਪੂਰੀ ਖ਼ਬਰ »

ਬਰਾਰੀ 'ਚ 5 ਕਰੋੜ ਦੀ ਲਾਗਤ ਨਾਲ ਆਲੀਸ਼ਾਨ ਕਮਿਊਨਿਟੀ ਸੈਂਟਰ ਬਣ ਕੇ ਤਿਆਰ

ਨੰਗਲ, 29 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਨੰਗਲ ਵਲੋਂ ਪਿੰਡ ਬਰਾਰੀ ਵਿਚ ਸਤਲੁਜ ਦਰਿਆ ਦੇ ਕੰਢੇ 'ਤੇ 5 ਕਰੋੜ ਦੀ ਲਾਗਤ ਨਾਲ ਆਲੀਸ਼ਾਨ ਕਮਿਊਨਟੀ ਸੈਂਟਰ ਦਾ ਨਿਰਮਾਣ ਕਰਵਾਇਆ ਗਿਆ ਹੈ ਜੋ ਕਿ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ | ਇਸ ਬਾਰੇ ਨਗਰ ਕੌਂਸਲ ...

ਪੂਰੀ ਖ਼ਬਰ »

ਘਰ 'ਚ ਖੜ੍ਹੀ ਦੇ ਕਾਰ ਦੇ ਚੋਰਾਂ ਨੇ ਲਾਹੇ ਟਾਇਰ, ਕੀਤਾ ਸਾਊਾਡ ਸਿਸਟਮ ਚੋਰੀ

ਸ੍ਰੀ ਚਮਕੌਰ ਸਾਹਿਬ, 29 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਪਿੰਡ ਰੁੜਕੀ ਹੀਰਾਂ ਵਿਖੇ ਬੀਤੀ ਰਾਤ ਘਰ ਦੀ ਚਾਰ ਦਵਾਰੀ ਅੰਦਰ ਖੜ੍ਹੀ ਸਵਿਫ਼ਟ ਕਾਰ ਦੇ ਤਿੰਨ ਟਾਇਰ ਤੇ ਕਾਰ ਦੇ ਸ਼ੀਸ਼ੇ ਤੋੜ ਕੇ ਅੰਦਰ ਪਈ ਆਰ. ਸੀ. ਤੇ ਸਾਊਾਡ ਸਿਸਟਮ ਚੋਰੀ ਕਰ ਲਿਆ ਗਿਆ | ਕਾਰ ਮਾਲਕ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX