ਸਿੱਖ ਧਰਮ ਅੰਦਰ ਬੰਦੀਛੋੜ ਦਿਵਸ (ਦੀਵਾਲੀ) ਦਾ ਪਿਛੋਕੜ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਕਿਲ੍ਹੇ ਵਿਚੋਂ ਰਿਹਾਅ ਹੋਣ ਨਾਲ ਜੁੜਿਆ ਹੋਇਆ ਹੈ। ਰਿਹਾਈ ਮਗਰੋਂ ਇਸ ਦਿਨ ਜਦੋਂ ਗੁਰੂ ਸਾਹਿਬ ਸ੍ਰੀ ਅੰਮ੍ਰਿਤਸਰ ...
ਭਾਰਤ ਖ਼ਾਸ ਕਰ ਪੰਜਾਬ ਰਿਸ਼ੀਆਂ-ਮੁਨੀਆਂ, ਅਵਤਾਰਾਂ, ਗੁਰੂਆਂ ਦੀ ਧਰਤੀ ਹੋਣ ਕਰਕੇ ਤਿਉਹਾਰਾਂ ਤੇ ਮੇਲਿਆਂ ਦੀ ਧਰਤੀ ਹੈ। ਇਨ੍ਹਾਂ ਵਿਚੋਂ ਸਰਬੋਤਮ ਦੀਵਾਲੀ ਦਾ ਤਿਉਹਾਰ ਹੈ। ਪੁਰਾਤਨ ਇਤਿਹਾਸ ਅਨੁਸਾਰ ਇਸ ਦਿਨ ਸ੍ਰੀ ਰਾਮ ਚੰਦਰ, ਲਛਮਣ ਤੇ ਸੀਤਾ ਜੀ ਸਮੇਤ 14 ਸਾਲ ਦਾ ਪਿਤਾ ਵੱਲੋਂ ਦਿੱਤਾ ਬਨਵਾਸ ਕੱਟ ਕੇ, ਰਾਵਣ ਦੀ ਲੰਕਾ ਜਿੱਤਣ ਬਾਅਦ ਵਾਪਸ ਅਯੁੱਧਿਆ ਦੀ ਧਰਤੀ ਉਪਰ ਆਏ ਸਨ। ਉਨ੍ਹਾਂ ਦੇ ਸਤਿਕਾਰ ਵਜੋਂ ਖੁਸ਼ੀ ਵਿਚ ਉਥੋਂ ਦੇ ਵਾਸੀਆਂ ਨੇ ਦੀਵੇ ਜਗਾਏ ਸਨ। ਉਹ ਪਹਿਲਾਂ ਹੀ ਅਯੁੱਧਿਆ ਤੋਂ ਬਾਹਰ-ਬਾਹਰ ਉਨ੍ਹਾਂ ਦਾ ਸਵਾਗਤ ਕਰਨ ਪਹੁੰਚੇ ਸਨ। ਇਸੇ ਤਰ੍ਹਾਂ ਸਿੱਖ ਧਰਮ ਵਿਚ ਇਸ ਦੀ ਮਹਾਨਤਾ ਇਹ ਹੈ ਕਿ ਅੱਜ ਦੇ ਦਿਨ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ 52 ਹਿੰਦੂ ਰਾਜਿਆਂ ਸਮੇਤ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਗਵਾਲੀਅਰ ਕਿਲ੍ਹੇ ਦੀ ਕੈਦ ਵਿਚੋਂ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਸਨ, ਤਾਂ ਸ਼ਹਿਰ ਵਾਸੀਆਂ ਤੇ ਦੂਰੋਂ-ਦੂਰੋਂ ਸਿੱਖ ਸੰਗਤਾਂ ਨੇ ਆ ਕੇ ਇਕੱਠੇ ਹੋ ਕੇ ਖੁਸ਼ੀ ਵਿਚ ਦੀਵੇ ਬਾਲ ਕੇ ਉਨ੍ਹਾਂ ਦਾ ਹਾਰਦਿਕ ਸਵਾਗਤ ਕੀਤਾ ਸੀ।
ਇਸ ਦੇ ਨਾਲ ਹੀ ਇਹ ਦਿਨ ਪੰਜਾਬ ਦੀ ਆਰਥਿਕਤਾ ਨਾਲ ਵੀ ਜੁੜਿਆ ਹੋਇਆ ਹੈ। ਦੀਵਾਲੀ ਤੋਂ ਪਹਿਲਾਂ ਕਿਸਾਨਾਂ ਦੀ ਸਾਉਣੀ ਦੀ ਫ਼ਸਲ ਕਪਾਹ, ਨਰਮਾ, ਝੋਨਾ ਆਦਿ ਆਉਣ ਕਰਕੇ ਕਿਸਾਨ ਕੁਝ ਸਮੇਂ ਲਈ ਖੁਸ਼-ਖੁਸ਼ ਦਿਖਾਈ ਦੇਣ ਲੱਗਦਾ ਹੈ। ਉਹ ਇਸ ਦਿਨ 'ਤੇ ਆਪਣੇ ਅਤੇ ਬੱਚਿਆਂ ਲਈ ਸਰਦੀ ਦੇ ਕੱਪੜੇ ਖਰੀਦਦਾ ਹੈ। ਮਠਿਆਈਆਂ ਤੇ ਫ਼ਲ ਲਿਆਉਣ ਦੇ ਨਾਲ-ਨਾਲ ਵਿਤੋਂ ਵੱਧ ਮਹਿੰਗੇ ਤੋਂ ਮਹਿੰਗੇ ਪਟਾਕੇ ਲਿਆਉਣੇ ਨਹੀਂ ਭੁੱਲਦਾ। ਇਸ ਲਈ ਇਹ ਤਿਉਹਾਰ ਹਰ ਵਰਗ ਦੇ ਲੋਕਾਂ ਦੀ ਆਰਥਿਕ ਖੁਸ਼ਹਾਲੀ ਦਾ ਪ੍ਰਤੀਕ ਬਣ ਜਾਂਦਾ ਹੈ। ਹਰ ਕੋਈ ਆਪਣੇ ਘਰ ਨੂੰ ਸੁੰਦਰ ਬਣਾਉਣ ਲਈ ਸਫੈਦੀ ਤੇ ਰੰਗ-ਰੋਗਨ ਕਰਵਾਉਂਦਾ ਹੈ। ਇਸ ਦਿਨ ਗਰਮੀ ਲੰਘ ਚੁੱਕੀ ਹੁੰਦੀ ਹੈ, ਸਰਦੀ ਦਾ ਜ਼ੋਰ ਨਾ ਹੋਣ ਕਰਕੇ ਮੌਸਮ ਬੜਾ ਸੁਹਾਵਣਾ ਹੁੰਦਾ ਹੈ।
ਆਓ! ਹੁਣ ਪੜਚੋਲ ਕਰੀਏ ਕਿ ਇਸ ਖੁਸ਼ੀਆਂ ਭਰੇ ਦਿਨ ਨੂੰ ਅਸੀਂ ਅਜੋਕੇ ਸਮੇਂ ਵਿਚ ਸਾਦਗੀ ਦੀ ਥਾਂ ਵਧਾ ਕੇ ਕਿਵੇਂ ਗ਼ਲਤ ਤਰੀਕੇ ਨਾਲ ਮਨਾਉਂਦੇ ਹਾਂ। ਰਾਮ ਚੰਦਰ ਜੀ ਦੇ ਰਾਜ ਨੂੰ ਅੱਜ ਵੀ 'ਰਾਮ ਰਾਜ' ਕਹਿ ਕੇ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਮਤਰੇਏ ਭਰਾ ਭਰਤ ਨੇ ਰਾਜ ਗੱਦੀ ਦੀ ਥਾਂ ਸਿੰਘਾਸਨ ਉਤੇ ਰਾਮ ਜੀ ਦੀਆਂ ਖੜਾਵਾਂ ਸਜਾ ਕੇ ਆਪ ਨੀਵੇਂ ਥਾਂ ਜਨਤਾ ਵਿਚ ਬੈਠ ਕੇ 14 ਸਾਲ ਬਿਤਾਏ। ਉਨ੍ਹਾਂ ਦੇ ਸਕੇ ਭਰਾ ਲਛਮਣ ਤੇ ਉਨ੍ਹਾਂ ਦੀ ਅਰਧਾਂਗਣੀ ਸੀਤਾ ਨੇ ਇਸ ਸਮੇਂ ਵਿਚ ਉਨ੍ਹਾਂ ਨਾਲ ਕੰਦ ਮੂਲ ਖਾ ਕੇ ਉਨ੍ਹਾਂ ਦਾ ਸਾਥ ਨਿਭਾਇਆ। ਅੱਜ ਮਤਰੇਆਂ ਤਾਂ ਦੂਰ ਦੀ ਗੱਲ, ਸਕਾ ਭਰਾ ਆਪਣੇ ਭਰਾ ਦੇ ਪ੍ਰਵਾਸੀ ਹੋਣ ਪਿਛੋਂ ਜਾਂ ਬਰਾਬਰ ਰਹਿੰਦਿਆਂ ਹੋਇਆਂ ਵੀ ਧੱਕੇ ਤੇ ਧੋਖੇ ਨਾਲ ਉਸ ਦੀ ਜ਼ਮੀਨ, ਜਾਇਦਾਦ ਹੜੱਪਣ ਲਈ ਸਾਜ਼ਿਸ਼ਾਂ ਕਰਕੇ ਆਪਣੇ ਨਾਂਅ ਕਰਵਾ ਲੈਂਦਾ ਹੈ। ਸੀਨਾ-ਜ਼ੋਰੀ ਨਾਲ ਉਸ ਦਾ ਹੱਕ ਖੋਹ ਕੇ ਉਸ ਨੂੰ ਅਦਾਲਤਾਂ ਵਿਚ ਧੱਕੇ ਖਾਣ ਲਈ ਮਜਬੂਰ ਕਰਦਾ ਹੈ। ਰਾਮ ਰਾਜ ਦਾ ਭਾਵ ਆਪਣੇ ਹੱਕ ਛੱਡ ਕੇ ਫਰਜ਼ ਪੂਰਤੀ ਦੇ ਅਸੂਲ 'ਤੇ ਚੱਲਣਾ ਹੈ। ਅੱਜ ਦੀ ਸੀਤਾ (ਕੁਝ ਇਕ) ਆਪਣੇ ਪਤੀ ਨਾਲ ਦੁੱਖ ਭੋਗਣ ਦੇ ਉਲਟ ਐਸ਼ ਚਾਹੁੰਦੀ ਹੈ। ਜਾਂ ਆਪਣਾ ਨਵਾਂ ਰਾਹ ਚੁਣ ਲੈਂਦੀ ਹੈ। ਭਰਾ ਵੀ ਹਮ-ਜਾਇਆਂ ਨੂੰ ਵੱਟ ਜਾਂ ਪਾਣੀ ਦੀ ਵਾਰੀ ਦੇ ਕੁਝ ਮਿੰਟਾਂ ਬਦਲੇ ਉਸ ਦਾ ਕਤਲ ਕਰ ਦਿੰਦਾ ਹੈ। ਰਾਮ ਚੰਦਰ ਜੀ ਵੱਡਾ ਹੋਣ ਕਾਰਨ ਰਾਜ ਗੱਦੀ ਦੇ ਮਾਲਕ ਹੋਣ ਦੀ ਸੂਰਤ ਵਿਚ ਵੀ ਪਿਤਾ ਦਾ 'ਹੁਕਮ' ਮੰਨ ਕੇ ਖੁਸ਼ੀ-ਖੁਸ਼ੀ (ਅਸੂਲ ਮੰਨ ਕੇ) ਬਨਵਾਸ ਗਏ। ਅੱਜ ਦਾ ਪੁੱਤ ਨਸ਼ਿਆਂ ਦੀ ਲਤ ਪੂਰੀ ਕਰਨ ਲਈ ਮਦਹੋਸ਼ ਹੋ ਕੇ ਹਰ ਰੋਜ਼ ਆਪਣੇ ਪਿਤਾ ਤੋਂ ਪੈਸੇ ਮੰਗਦਾ ਹੈ, ਜ਼ਮੀਨ, ਘਰ-ਘਾਟ ਵੇਚਣ ਲਈ ਮਜਬੂਰ ਕਰਦਾ ਹੈ। ਉਨ੍ਹਾਂ ਦੀ ਖੂਨ-ਪਸੀਨੇ ਨਾਲ ਬਣਾਈ ਸੰਪਤੀ 'ਤੇ ਆਪਣਾ ਹੱਕ ਸਮਝਦਾ ਹੈ। ਅੱਜ ਕਿਹੜਾ ਰਾਮ ਪੁੱਤਰ ਹੈ ਜੋ ਵਿਹਲੇ ਸਮੇਂ ਵਿਚ ਪਿਤਾ-ਪੁਰਖੀ ਕਿੱਤੇ ਵਿਚ ਪਿਓ ਦਾ ਹੱਥ ਵਟਾਵੇ। ਵਿਆਹ ਹੋਇਆ ਚੁੱਲ੍ਹਾ ਵੱਖ। ਪਿਤਾ ਦੀ ਨੇਕ ਸਲਾਹ ਨੂੰ 'ਸੱਤ ਬਚਨ' ਕਹਿ ਕੇ ਮੰਨਣ ਦੀ ਥਾਂ ਅੱਗੋਂ ਸੌ ਸੁਣਾ ਕੇ ਮਾਪਿਆਂ ਦਾ ਸੀਨਾ ਛਨਣੀ-ਛਨਣੀ ਕਰ ਦਿੰਦੇ ਹਨ। ਸਾਡੇ ਅੱਜ ਦੇ 'ਰਾਮ ਰਾਜ' ਦੇ 'ਰਾਜੇ', ਰਾਣੀਆਂ ਘੁਟਾਲੇ ਤੇ ਘੁਟਾਲਾ ਕਰਨ ਤੋਂ ਬਾਅਦ ਮੀਡੀਆ ਰਾਹੀਂ ਹਰ ਬੰਦੇ ਵੱਲੋਂ ਅਸਤੀਫ਼ੇ ਤੇ ਸਜ਼ਾ ਦੀ ਗੱਲ ਕਰਨ ਤੱਕ ਨੌਬਤ ਆ ਜਾਂਦੀ ਹੈ ਤਾਂ 'ਮੈਂ ਅਸਤੀਫ਼ਾ ਨਹੀਂ ਦੇਵਾਂਗਾ, ਵਿਰੋਧੀ ਧਿਰ ਦੀ ਚੁੱਕ 'ਤੇ ਸ਼ੋਰ ਮਚਾਇਆ ਜਾ ਰਿਹਾ ਹੈ।'
ਸ਼ੁਰੂ-ਸ਼ੁਰੂ ਵਿਚ ਦੀਵਾਲੀ ਦਾ ਤਿਉਹਾਰ ਕੇਵਲ ਦੀਵੇ ਜਗਾ ਕੇ (ਦੀਪਾਵਲੀ) ਮਨਾਇਆ ਜਾਂਦਾ ਸੀ। ਅੱਜ ਇਹ ਦਿਨ ਸਾਦਗੀ ਦੀ ਥਾਂ ਵਧਦਾ-ਵਧਦਾ ਫਜ਼ੂਲ-ਖਰਚੀ ਦੀ ਹੱਦ ਟੱਪ ਗਿਆ ਹੈ। ਮਹਿੰਗੀਆਂ, ਮਿਲਾਵਟ ਤੇ ਜ਼ਹਿਰੀਲੀਆਂ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਖਾਧੀਆਂ ਜਾਂਦੀਆਂ ਹਨ ਜਦੋਂ ਕਿ ਪਹਿਲਾਂ ਖੀਰ-ਪ੍ਰਸ਼ਾਦਿ ਪਿੰਡ-ਸ਼ਹਿਰ ਦੇ ਹਲਵਾਈ ਤੋਂ ਦੇਸੀ ਘਿਓ ਜਾਂ ਡਾਲਡੇ ਦੇ ਲੱਡੂ ਜਲੇਬੀਆਂ ਤੇ ਖਾਣ ਲਈ ਖਿਡਾਉਣੇ ਬੱਚਿਆਂ ਨੂੰ ਲੈ ਕੇ ਦਿੱਤੇ ਜਾਂਦੇ ਸਨ। ਮੋਮਬੱਤੀਆਂ ਜਗਾਈਆਂ ਜਾਂਦੀਆਂ ਸਨ। ਅੱਜ ਮਹਿੰਗੇ ਤੋਂ ਮਹਿੰਗੇ ਪਟਾਕੇ, ਆਤਿਸ਼ਬਾਜ਼ੀ ਨਾਲ ਅੱਗਾਂ ਲਗ ਜਾਂਦੀਆਂ ਹਨ। ਇਕ ਪਰਿਵਾਰ ਦੂਜੇ ਦੇ ਘਰ ਮਠਿਆਈ ਦਾ ਡੱਬਾ ਦੇਣ ਜਾਂਦਾ ਹੈ ਤੇ ਦੂਜਾ ਪਹਿਲੇ ਦੇ ਘਰ। ਕੀ ਇਹ ਸਾਰੀ ਫਜ਼ੂਲ ਖਰਚੀ ਕਰਕੇ ਅਸੀਂ ਘਰ ਫੂਕ ਤਮਾਸ਼ਾ ਨਹੀਂ ਵੇਖ ਰਹੇ? ਤੋਹਫ਼ਿਆਂ ਦਾ ਵਟਾਂਦਰਾ, ਬੱਚਿਆਂ ਲਈ ਮਹਿੰਗੇ ਤੋਹਫ਼ੇ ਇਸੇ ਹੀ ਸੂਚੀ ਵਿਚ ਆਉਂਦੇ ਹਨ। ਪਟਾਕਿਆਂ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ। ਸ਼ੋਰ ਪ੍ਰਦੂਸ਼ਣ ਕਾਰਨ ਕਈ ਬਹਿਰੇ ਹੋ ਜਾਂਦੇ ਹਨ। ਹਵਾ ਨੂੰ ਜ਼ਹਿਰੀਲੀਆਂ ਗੈਸਾਂ ਨਾਲ ਰਲਾ ਕੇ ਸਾਹ ਲੈਣ ਦੇ ਯੋਗ ਨਾ ਰਹਿਣ ਦੇਣਾ, ਦਮਾ, ਸਾਹ ਦੀਆਂ ਬਿਮਾਰੀਆਂ ਆਦਿ ਨੂੰ ਸੱਦਾ ਦਿੱਤਾ ਜਾਂਦਾ ਹੈ।
ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਸ਼ਰਾਬ, ਕਬਾਬ, ਸ਼ਬਾਬ, ਜੂਏਬਾਜ਼ੀ ਵਿਚ ਬਦਲ ਕੇ ਅਣਗਿਣਤ ਖਰਚ ਕਰਨਾ ਸਾਡਾ ਸ਼ੁਗਲ ਤੇ ਉੱਚੇ ਜੀਵਨ ਪੱਧਰ ਦਾ ਭਰਮ ਪਾਲਿਆ ਜਾਂਦਾ ਹੈ। ਜਦੋਂ ਕਿ ਇਹ ਸਭ ਇਸ ਦੀ ਪਵਿੱਤਰਤਾ ਦਾ ਅਪਮਾਨ ਹੈ।
ਉਪਰ ਲਿਖੇ ਵਾਂਗ ਹਰ ਸਾਲ ਕਰੋੜਾਂ ਰੁਪਏ ਦੇ ਪਟਾਕੇ ਫੂਕਣੇ ਬੰਦ ਕਰਕੇ ਜਿਥੇ ਵਾਤਾਵਰਨ ਦੀ ਸ਼ੁੱਧਤਾ ਨਾਲ ਕਿਤਨੇ ਭੁੱਖਿਆਂ ਦੇ ਮੂੰਹ ਅਨਾਜ ਪਾਇਆ ਜਾ ਸਕਦਾ ਹੈ, ਗਰੀਬਾਂ ਦੇ ਮਕਾਨ ਬਣਾ ਕੇ, ਕਿੰਨੀਆਂ ਅਨਾਥ ਜਾਂ ਗਰੀਬ ਧੀਆਂ ਦੀਆਂ ਸ਼ਾਦੀਆਂ ਕੀਤੀਆਂ ਜਾ ਸਕਦੀਆਂ ਹਨ, ਕਿੰਨੇ ਹਸਪਤਾਲ ਖੋਲ੍ਹ ਕੇ ਗਰੀਬਾਂ ਤੇ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ, ਕਿੰਨੇ ਕਾਰਖਾਨੇ, ਫੈਕਟਰੀਆਂ ਇਸੇ ਪੈਸੇ ਨਾਲ ਲੱਗ ਸਕਦੀਆਂ ਹਨ। ਇਸ ਦਿਨ ਨਸ਼ਈ ਹੋ ਕੇ ਹੋਈਆਂ ਲੜਾਈਆਂ ਤੇ ਕਤਲਾਂ ਦੇ ਮੁਕੱਦਮਿਆਂ ਤੋਂ ਬਚਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਅਜਿਹਾ ਕਰਕੇ ਆਪਣੇ ਸਰੀਰ ਨੂੰ ਹੀ ਅਰੋਗ ਰੱਖਿਆ ਜਾ ਸਕਦਾ ਹੈ।
ਸਭ ਕੁਝ ਛੱਡ ਕੇ, ਸਾਦਗੀ ਨਾਲ ਦੀਵਾਲੀ ਮਨਾ ਕੇ ਜਿਥੇ ਪੈਸੇ ਬਚਾ ਸਕਦੇ ਹਾਂ, ਉਥੇ ਮਨੁੱਖਤਾ ਦਾ ਭਲਾ ਵੀ ਕਰ ਸਕਦੇ ਹਾਂ। ਆਓ, ਦੀਵਾਲੀ ਦਾ ਮਹੱਤਵ ਸਮਝੀਏ।
-ਸੇਵਾਮੁਕਤ ਮੁੱਖ ਅਧਿਆਪਕ, ਤਰਨ ਤਾਰਨ ਨਗਰ, ਗਲੀ ਨੰ: 1, ਬਠਿੰਡਾ ਰੋਡ, ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 96461-41243.
ਭਾਵੇਂ ਕਿ ਕਿਰਤ ਤਿੰਨ ਅੱਖਰਾਂ ਦਾ ਛੋਟਾ ਜਿਹਾ ਸ਼ਬਦ ਹੈ ਪਰ ਸਾਡੀ ਜ਼ਿੰਦਗੀ 'ਚ ਕਿਰਤ ਦੀ ਮਹੱਤਤਾ ਬਹੁਤ ਵੱਡੀ ਹੈ। ਹਰ ਹੱਥ ਨੂੰ ਮਿਲੇ ਕਿਰਤ, ਸਮੂਹ ਮਾਨਵਤਾ ਲਈ ਇਹ ਉਪਦੇਸ਼ ਦੇਣ ਵਾਲੇ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਦੀਵਾਲੀ ਤੋਂ ਅਗਲੇ ਦਿਨ ਹਰ ...
ਦੀਪਾਵਲੀ ਦੀ ਰਾਤ ਹੈ,
ਕੋਈ ਨੂਰ ਦੀ ਬਰਸਾਤ ਹੈ।
ਹਰ ਤਰਫ਼ ਹੈ ਜਲਵਾ ਤੇਰਾ,
ਹਰ ਤਰਫ਼ ਤੇਰੀ ਬਾਤ ਹੈ।
ਖ਼ੁਸ਼ੀਆਂ ਦੇ ਅੰਦਰ ਝੂਮਦੀ,
ਸਾਰੀ ਹੀ ਕਾਇਨਾਤ ਹੈ।
ਹਰ ਤਰਫ਼ ਮੰਗਲਾਚਾਰ ਹੈ,
ਹਰ ਤਰਫ਼ ਤੇਰੀ ਝਾਤ ਹੈ।
ਅੱਜ ਮੱਸਿਆ ਦੀ ਰਾਤ ਨੇ,
ਪੁੰਨਿਆ ਨੂੰ ਕੀਤਾ ਮਾਤ ਹੈ।
ਸਾਰੇ ...
ਦੀਵਾਲੀ ਦੇ ਤਿਉਹਾਰ ਨੂੰ ਵੱਖ-ਵੱਖ ਧਰਮਾਂ ਦੀਆਂ ਕੁਝ ਵੱਖ-ਵੱਖ ਘਟਨਾਵਾਂ ਨਾਲ ਵੀ ਜੋੜਿਆ ਜਾਂਦਾ ਹੈ ਪਰ ਕਿਤੇ ਨਾ ਕਿਤੇ ਇਸ ਦਾ ਸੰਬੰਧ ਉਤਰੀ ਭਾਰਤ ਦੇ ਰੁੱਤ ਚੱਕਰ ਨਾਲ ਵੀ ਜੁੜਦਾ ਹੈ। ਉੱਤਰੀ ਭਾਰਤ ਵਿਚ ਜਦੋਂ ਸਰਦ ਰੁੱਤ ਦੀ ਆਮਦ ਤੇ ਰਾਤਾਂ ਲੰਮੀਆਂ ਕੱਕਰ ਭਰੀਆਂ, ...
ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵਰੋਸਾਏ ਪਾਵਨ ਪਵਿੱਤਰ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਦੀ ਆਪਣੀ ਮਹੱਤਤਾ, ਪਹਿਚਾਣ ਤੇ ਇਤਿਹਾਸਕ ਗੌਰਵ ਹੈ। ਅੰਮ੍ਰਿਤਸਰ ਏਸ਼ੀਆ ਮਹਾਂਦੀਪ ਦਾ ਪ੍ਰਮੁੱਖ ਧਾਰਮਿਕ-ਇਤਿਹਾਸਕ ਸ਼ਹਿਰ ਹੈ, ਜਿਸ ਨੂੰ ਪੰਜਾਬ ਦਾ ਦਿਲ ਤੇ ...
ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਜਿੱਥੇ ਖੁਸ਼ੀਆਂ ਲੈ ਕੇ ਆਉਂਦਾ ਹੈ, ਉੱਥੇ ਕਈਆਂ ਲਈ ਇਹ ਇਕ ਮੁਸੀਬਤ ਬਣ ਸਾਰੀ ਉਮਰ ਲਈ ਦੁੱਖ ਤਕਲੀਫ਼ ਭੋਗਣ ਅਤੇ ਮਾਨਸਿਕ ਤਣਾਅ ਦਾ ਕਾਰਨ ਵੀ ਬਣ ਜਾਂਦਾ ਹੈ। ਹੇਠ ਲਿਖੀਆਂ ਕੁੱਝ ਗੱਲਾਂ ਨੂੰ ਜੇਕਰ ਅਸੀਂ ਧਿਆਨ ਵਿਚ ਰੱਖੀਏ ਤਾਂ ਅਸੀਂ ...
ਆ ਨੀ ਦੀਵਾਲੀਏ, ਆ ਨੀ ਦੀਵਾਲੀਏ, ਹਨੇਰਿਆਂ ਨੂੰ ਦੂਰ ਭਜਾ ਨੀ ਦੀਵਾਲੀਏ, ਆ ਨੀ ਦੀਵਾਲੀਏ....। ਸਭਨਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਛਾਈ ਏ, ਕਹਿੰਦੇ ਰੱਜ-ਰੱਜ ਖਾਣੀ ਮਠਿਆਈ ਏ, ਸਾਂਝ ਪਿਆਰ ਦੀ ਵਧਾ ਨੀ ਦੀਵਾਲੀਏ, ਆ ਨੀ ਦੀਵਾਲੀਏ....। ਕਰਕੇ ਸਫ਼ੈਦੀ ਘਰ ਚਮਕਾਏ ਹੋਏ ...
ਗੰਧਲਾ ਚੌਗਿਰਦੇ ਨੂੰ ਬੜਾ ਅਸੀਂ ਕਰਿਆ, ਧੂੰਏਂ ਨਾਲ ਧਰਤੀ ਦਾ ਸੀਨਾ ਸਾੜ ਧਰਿਆ, ਹੋਰ ਬਰਬਾਦੀ ਹੁਣ ਜਾਣੀ ਨਹੀਂ ਸੰਭਾਲੀ, ਸਭਨਾਂ ਮਨਾਉਣੀ ਏ ਗਰੀਨ ਦੀਵਾਲੀ। ਕੀਤਾ ਅਸੀਂ ਫ਼ੈਸਲਾ ਪਟਾਕੇ ਨਾ ਚਲਾਵਾਂਗੇ, ਹੋਵੇ ਹਰਿਆਲੀ ਹੋਰ ਰੁੱਖ ਵੀ ਲਗਾਵਾਂਗੇ, ਕੁਦਰਤ ਦੇ ...
ਚਿਰਾਗਾਂ ਨੂੰ ਜਗਾਓ...
ਚਿਰਾਗਾਂ ਨੂੰ ਜਗਾਓ, ਮਿਹਰਬਾਨੋ,
ਧਰਮ ਅਪਣਾ ਨਿਭਾਓ, ਮਿਹਰਬਾਨੋ,
ਚਿਰਾਗਾਂ ਨੂੰ ਜਗਾਓ....।
ਹਕੂਮਤ ਹੈ ਹਨੇਰੇ ਦੀ ਚੁਫੇਰੇ,
ਤਰਸਦੇ ਰੌਸ਼ਨੀ ਨੂੰ ਇਹ ਬਨੇਰੇ,
ਤੁਸੀਂ ਚਾਨਣ ਖਿੰਡਾਓ, ਮਿਹਰਬਾਨੋ,
ਚਿਰਾਗਾਂ ਨੂੰ ਜਗਾਓ....।
ਜ਼ਰਾ ਜਾਗੋ ਚੁਫੇਰੇ ...
ਰੌਸ਼ਨੀਆਂ ਦਾ ਹਾਰ ਦੀਵਾਲੀ,
ਸਾਂਝਾਂ ਦਾ ਤਿਉਹਾਰ ਦੀਵਾਲੀ।
ਖੁਸ਼ੀਆਂ-ਖੇੜੇ ਲੈ ਕੇ ਆਵੇ,
ਬੱਚਿਆਂ ਲਈ ਉਪਹਾਰ ਦੀਵਾਲੀ।
ਬਦੀਆਂ ਦਾ ਗ਼ਰਦਾ ਝੜ ਜਾਵੇ ,
ਤਾਂ ਹੋਵੇ ਸਾਕਾਰ ਦੀਵਾਲੀ ।
ਧੀ ਲਛਮੀ ਦੀ ਹੋਵੇ ਪੂਜਾ,
ਬਣੇ ਨਾ ਸਿਰ ਦਾ ਭਾਰ ਦੀਵਾਲੀ।
ਪਰਦੇਸੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX