ਤਾਜਾ ਖ਼ਬਰਾਂ


ਡਾ. ਅਮਰਜੀਤ ਸਿੰਘ ਮਾਨ ਸੁਨਾਮ ਤੋਂ ਹੋਣਗੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ
. . .  about 2 hours ago
ਊਧਮ ਸਿੰਘ ਵਾਲਾ,17 ਜਨਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਧੀਰਜ)- ਸੰਯੁਕਤ ਸਮਾਜ ਮੋਰਚਾ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ...
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਬੁਲਾਰਿਆਂ ਦੀ ਸੂਚੀ ਕੀਤੀ ਜਾਰੀ
. . .  about 3 hours ago
ਦਿਹਾਤੀ ਹਲਕੇ ਤੋਂ ਮੋੜਾ ਸਿੰਘ ਅਣਜਾਣ ਨੂੰ ਬਣਾਇਆ ਸੰਯੁਕਤ ਸਮਾਜ ਮੋਰਚੇ ਨੇ ਉਮੀਦਵਾਰ
. . .  about 3 hours ago
ਫ਼ਿਰੋਜ਼ਪੁਰ ,17 (ਕੁਲਬੀਰ ਸਿੰਘ ਸੋਢੀ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਦਿਹਾਤੀ ਦੇ ਨੌਜਵਾਨ ਮੋੜਾ ਸਿੰਘ ਅਣਜਾਣ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸੰਯੁਕਤ ਸਮਾਜ ਮੋਰਚੇ ਵਲੋਂ ਹਲਕਾ ਦਿਹਾਤੀ ਤੋਂ ...
ਸੰਯੁਕਤ ਸਮਾਜ ਮੋਰਚਾ ਵਲੋਂ ਬਲਵਿੰਦਰ ਸਿੰਘ ਰਾਜੂ ਨੂੰ ਬਟਾਲਾ ਤੋਂ ਆਪਣਾ ਉਮੀਦਵਾਰ ਐਲਾਨਿਆ
. . .  about 4 hours ago
ਕਾਦੀਆਂ, 17 ਜਨਵਰੀ (ਪ੍ਰਦੀਪ ਸਿੰਘ ਬੇਦੀ) - ਸੰਯੁਕਤ ਸਮਾਜ ਮੋਰਚਾ ਵਲੋਂ ਬੇਟ ਖੇਤਰ ਵਿਚ ਰਹਿਣ ਵਾਲੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਨੂੰ ਬਟਾਲਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।ਇਸ ਮੌਕੇ ਬਲਵਿੰਦਰ ਸਿੰਘ ਰਾਜੂ ਨੇ ਹਾਈਕਮਾਂਡ ਦਾ...
ਸਮੂਹਿਕ ਜਬਰ ਜਨਾਹ ਕਰਨ ਵਾਲੇ 3 ਦੋਸ਼ੀ ਪੁਲਿਸ ਅੜਿੱਕੇ
. . .  about 4 hours ago
ਰਾਂਚੀ, 17 ਜਨਵਰੀ - ਦਿਹਾਤੀ ਰਾਂਚੀ ਦੇ ਚੰਨੋ ਇਲਾਕੇ ਵਿਚ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਸਮੂਹਿਕ ਜਬਰ ਜਨਾਹ ਕਰਨ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਐੱਸ.ਆਈ.ਟੀ. ਦਾ ਗਠਨ ਕੀਤਾ ...
ਕਾਂਗਰਸ ਵਿਚ ਸ਼ਾਮਿਲ ਹੋਏ ਆਸ਼ੂ ਬੰਗੜ
. . .  about 4 hours ago
ਚੰਡੀਗੜ੍ਹ, 17 ਜਨਵਰੀ - ਜ਼ਿਲ੍ਹਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਫਿਰੋਜਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ...
ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਵਿਧਾਇਕ ਬੈਂਸ ਦੀ ਜ਼ਮਾਨਤ ਰੱਦ
. . .  about 5 hours ago
ਲੁਧਿਆਣਾ, 17 ਜਨਵਰੀ (ਪਰਮਿੰਦਰ ਸਿੰਘ ਆਹੂਜਾ) - ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ...
ਸੰਯੁਕਤ ਸਮਾਜ ਮੋਰਚਾ ਵਲੋਂ 30 ਉਮੀਦਵਾਰਾਂ ਦੀ ਦੂਸਰੀ ਸੂਚੀ ਦਾ ਐਲਾਨ
. . .  about 5 hours ago
ਲੁਧਿਆਣਾ,17 ਜਨਵਰੀ (ਪੁਨੀਤ ਬਾਵਾ) - ਸੰਯੁਕਤ ਸਮਾਜ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਵਲੋਂ ਅੱਜ 30 ਉਮੀਦਵਾਰਾਂ ਦੀ ਦੂਸਰੀ ਸੂਚੀ ਦਾ ਐਲਾਨ ਕੀਤਾ ਗਿਆ।ਇਹ ਐਲਾਨ ਪ੍ਰੇਮ ਸਿੰਘ ਭੰਗੂ, ਪ੍ਰੋ .ਮਨਜੀਤ ਸਿੰਘ, ਰਛਪਾਲ ਸਿੰਘ ਜੋੜੇ ਮਾਜਰਾ ਵਲੋਂ ਕੀਤਾ ਗਿਆ ਹੈ |...
ਕਰਨਾਟਕ : 287 ਨਵੇਂ ਓਮੀਕਰੋਨ ਕੇਸਾਂ ਦੀ ਪੁਸ਼ਟੀ, ਵਧੀ ਚਿੰਤਾ
. . .  about 5 hours ago
ਕਰਨਾਟਕ, 17 ਜਨਵਰੀ - ਕਰਨਾਟਕ ਵਿਚ ਅੱਜ 287 ਨਵੇਂ ਓਮੀਕਰੋਨ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕਰਨਾਟਕ ਵਿਚ ਕੁੱਲ ਗਿਣਤੀ 766 ਹੋ ਗਈ ਹੈ | ਜ਼ਿਕਰਯੋਗ ਹੈ ਕਿ ਭਾਰਤ ਵਿਚ ਓਮੀਕਰੋਨ ਦੇ ਮਾਮਲੇ ਲਗਾਤਾਰ ਵੱਧ ਰਹੇ...
ਅਬੂ ਧਾਬੀ ਵਿਚ ਤੇਲ ਕੰਪਨੀ ਦੇ ਡਿਪੂ ਦੇ ਨੇੜੇ ਤਿੰਨ ਤੇਲ ਟੈਂਕ ਫਟੇ, ਦੋ ਭਾਰਤੀ ਨਾਗਰਿਕਾਂ ਸਮੇਤ ਤਿੰਨ ਦੀ ਮੌਤ
. . .  about 5 hours ago
ਅਬੂ ਧਾਬੀ, 17 ਜਨਵਰੀ - ਅਬੂ ਧਾਬੀ ਵਿਚ ਤੇਲ ਕੰਪਨੀ ਦੇ ਡਿਪੂ ਦੇ ਨੇੜੇ ਤਿੰਨ ਤੇਲ ਟੈਂਕ ਫੱਟ ਗਏ ਹਨ | ਇਸ ਦੀ ਜ਼ਿੰਮੇਵਾਰੀ ਹਾਉਥੀ ਵਲੋਂ ਲਈ ਗਈ ਹੈ | ਜ਼ਿਕਰਯੋਗ ਹੈ ਕਿ ਦੁਬਈ ਦੀ ਅਲ-ਅਰਬੀਆ ਇੰਗਲਿਸ਼ ਦੀ ਰਿਪੋਰਟ ਅਨੁਸਾਰ ਤਿੰਨ...
ਹਿਮਾਚਲ ਪ੍ਰਦੇਸ਼ : ਢਿੱਗਾਂ ਡਿੱਗਣ ਦੀ ਘਟਨਾ ਵਿਚ ਤਿੰਨ ਲੋਕਾਂ ਦੀ ਮੌਤ
. . .  about 5 hours ago
ਸ਼ਿਮਲਾ, 17 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਵਿਚ ਮੇਨੂਸ ਰੋਡ ਐੱਨ. ਐਚ. 707 ਨੇੜੇ ਢਿੱਗਾਂ ਡਿੱਗਣ ਦੀ ਘਟਨਾ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ...
ਮੁੜ ਕਾਂਗਰਸ ਵਿਚ ਸ਼ਾਮਿਲ ਹੋਏ ਭਗਵੰਤਪਾਲ ਸਿੰਘ ਸੱਚਰ
. . .  about 5 hours ago
ਅੰਮ੍ਰਿਤਸਰ,17 ਜਨਵਰੀ - ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਜੋ ਕਿ ਕੱਲ੍ਹ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ...
ਪਠਾਨਕੋਟ ਅੰਦਰ ਕੋਰੋਨਾ ਦੇ 197 ਨਵੇਂ ਮਾਮਲੇ ਆਏ,2 ਮਰੀਜ਼ ਦੀ ਮੌਤ
. . .  about 5 hours ago
ਪਠਾਨਕੋਟ,17 ਜਨਵਰੀ (ਸੰਧੂ) ਪਠਾਨਕੋਟ ਅੰਦਰ ਅੱਜ ਫਿਰ ਲਗਾਤਾਰ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ ਤੇ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਅਨੁਸਾਰ 197 ਨਵੇਂ ਕੋਰੋਨਾ ਮਰੀਜ਼ ਆਏ ਹਨ ਤੇ 2....
ਬਹਿਰਾਮ ਵਿਖੇ ਇਕ ਘਰ ਵਿਚ ਅੱਗ ਲੱਗਣ ਨਾਲ ਲੱਖਾਂ ਦਾ ਹੋਇਆ ਨੁਕਸਾਨ
. . .  about 5 hours ago
ਬਹਿਰਾਮ,17 ਜਨਵਰੀ (ਨਛੱਤਰ ਸਿੰਘ ਬਹਿਰਾਮ ) - ਬਹਿਰਾਮ ਵਿਖੇ ਸੋਮਵਾਰ ਦੁਪਹਿਰ ਬਾਅਦ ਇਕ ਘਰ ਵਿਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੱਣ ਦਾ ਸਮਾਚਾਰ ਪ੍ਰਾਪਤ ਹੋਇਆ...
ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਭਗਵੰਤਪਾਲ ਸਿੰਘ ਸੱਚਰ ਨੂੰ ਮਨਾਉਣ ਪਹੁੰਚੇ ਵੱਡੇ ਲੀਡਰ
. . .  about 5 hours ago
ਅੰਮ੍ਰਿਤਸਰ, 17 ਜਨਵਰੀ - ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਜੋ ਕਿ ਕੱਲ੍ਹ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ, ਉਨ੍ਹਾਂ ਨੂੰ ਮਨਾਉਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ਵਿਖੇ ਲੱਗੇ ਫ਼ਰਸ਼ ਤੇ ਗਾਰਡਰਾਂ ਦੀ ਸੇਵਾ ਕਰਵਾਈ
. . .  about 6 hours ago
ਅੰਮ੍ਰਿਤਸਰ, 17 ਜਨਵਰੀ (ਜਸਵੰਤ ਸਿੰਘ ਜੱਸ) - ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ਦੇ ਸਥਾਨ 'ਤੇ ਬਣੇ ਸੁਨਹਿਰੀ ਸ਼ੈੱਡ ਹੇਠ ਲੱਗੇ ਫ਼ਰਸ਼ ਨੂੰ ਤਬਦੀਲ ਕਰ ਕੇ ਨਵਾਂ ਲਗਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਅਸਥਾਨ 'ਤੇ ਬਣੇ ਸ਼ੈੱਡ ਹੇਠ ਲੋਹੇ ਦੇ ਗਾਰਡਰ ਲੱਗੇ ਹੋਏ ਸਨ, ਜੋ ...
ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਵਾਪਸ ਪਰਤ ਰਹੀਆਂ ਸੰਗਤਾਂ 'ਤੇ ਹਮਲੇ ਦੀ ਸ਼੍ਰੋਮਣੀ ਕਮੇਟੀ ਵਲੋਂ ਸਖ਼ਤ ਨਿੰਦਾ
. . .  about 6 hours ago
ਅੰਮ੍ਰਿਤਸਰ, 17 ਜਨਵਰੀ (ਜੱਸ) - ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਰਸ਼ਨ ਕਰ ਕੇ ਵਾਪਸ ਪਰਤ ਰਹੀਆਂ ਸੰਗਤਾਂ 'ਤੇ ਬਿਹਾਰ ਅੰਦਰ ਕੁਝ ਲੋਕਾਂ ਵਲੋਂ ਹਮਲਾ ਕਰ ਕੇ ਜ਼ਖ਼ਮੀ ਕਰਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿਚ ...
ਐੱਸ. ਟੀ. ਐੱਫ. ਦੇ ਲੁਧਿਆਣਾ ਰੇਂਜ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਡੀ. ਜੀ. ਪੀ. ਡਿਸਕ ਨਾਲ ਸਨਮਾਨਿਤ
. . .  about 6 hours ago
ਲੁਧਿਆਣਾ, 17 ਜਨਵਰੀ (ਪਰਮਿੰਦਰ ਸਿੰਘ ਆਹੂਜਾ) - ਐੱਸ. ਟੀ. ਐੱਫ. ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੂੰ ਡੀ. ਜੀ. ਪੀ. ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ, ਇਹ ਸਨਮਾਨ ਉਨ੍ਹਾਂ ਨੂੰ ਪੰਜਵੀਂ ਵਾਰ ਦਿੱਤਾ ਗਿਆ ਹੈ | ਅੱਜ ਏ.ਆਈ.ਜੀ. ਸਨੇਹਦੀਪ ...
ਸੰਤ ਮਨਜੀਤ ਸਿੰਘ ਹਰਖੋਵਾਲ ਵਾਲੇ ਬ੍ਰਹਮਲੀਨ ਹੋਏ
. . .  about 6 hours ago
ਹੁਸ਼ਿਆਰਪੁਰ,17 ਜਨਵਰੀ (ਨਰਿੰਦਰ ਸਿੰਘ ਬੱਡਲਾ) - ਸੰਤ ਬਾਬਾ ਜਵਾਲਾ ਸਿੰਘ ਦੇ ਤਪ-ਅਸਥਾਨ ਡੇਰਾ ਸੰਤਗੜ੍ਹ ਹਰਖੋਵਾਲ (ਹੁਸ਼ਿਆਰਪੁਰ) ਦੇ ਮੁੱਖ ਸੇਵਾਦਾਰ ਸੰਤ ਬਾਬਾ ਮਨਜੀਤ ਸਿੰਘ ਹਰਖੋਵਾਲ ਵਾਲੇ ਆਪਣੇ ਸੁਆਸਾਂ ਦੀ ਪੂੰਜੀ ਨੂੰ ਸਮੇਟਦਿਆਂ ਬ੍ਰਹਮਲੀਨ...
ਚੋਣ ਪ੍ਰੋਗਰਾਮ ਵਿਚ ਹੋਇਆ ਬਦਲਾਅ, ਮੁੱਖ ਚੋਣ ਅਫ਼ਸਰ ਡਾ: ਐੱਸ. ਕਰੁਣਾ ਰਾਜੂ ਨੇ ਦੱਸਿਆ ਕਾਰਨ
. . .  about 6 hours ago
ਚੰਡੀਗੜ੍ਹ, 17 ਜਨਵਰੀ - ਮੁੱਖ ਚੋਣ ਅਫ਼ਸਰ ਡਾ: ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਅੱਜ ਚੋਣ ਕਮਿਸ਼ਨ ਵਲੋਂ ਚੋਣ ਪ੍ਰੋਗਰਾਮ ਵਿਚ ਬਦਲਾਅ ਕੀਤਾ ਗਿਆ ਹੈ, ਜਿਸ ਵਿਚ ਦੱਸਣਯੋਗ ਹੈ ਕਿ 25 ਜਨਵਰੀ ਤੋਂ 1 ਫਰਵਰੀ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣਗੇ ਅਤੇ ...
ਅਸੀਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁਲਤਵੀ ਕਰਨ ਦੇ ਭਾਰਤ ਚੋਣ ਕਮਿਸ਼ਨ ਦੇ ਫ਼ੈਸਲੇ ਦਾ ਸਵਾਗਤ ਕਰਦੇ - ਨਵਜੋਤ ਸਿੱਧੂ
. . .  about 6 hours ago
ਚੰਡੀਗੜ੍ਹ,17 ਜਨਵਰੀ - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁਲਤਵੀ ਕਰਨ ਦੇ ਭਾਰਤ ਚੋਣ ਕਮਿਸ਼ਨ ਦੇ ਫ਼ੈਸਲੇ ਦਾ ਸਵਾਗਤ....
ਕਾਂਗਰਸ ਨੂੰ ਵੱਡਾ ਝਟਕਾ, ਮੰਡੀ ਪੰਜੇ ਕੇ ਉਤਾੜ ਦੀ ਮਾਰਕੀਟ ਕਮੇਟੀ ਦਾ ਵਾਈਸ ਚੇਅਰਮੈਨ ਅਕਾਲੀ ਦਲ 'ਚ ਸ਼ਾਮਿਲ
. . .  about 7 hours ago
ਗੁਰੂ ਹਰ ਸਹਾਏ, 17 ਜਨਵਰੀ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਹਲਕੇ ਅੰਦਰ ਕਾਂਗਰਸ ਨੂੰ ਝਟਕੇ 'ਤੇ ਝਟਕੇ ਲੱਗਦੇ ਜਾ ਰਹੇ ਹਨ . ਕਾਂਗਰਸ ਦੇ ਚੁਣੇ ਹੋਏ ਨੁਮਾਇੰਦਿਆਂ ਵਲੋਂ ਅਕਾਲੀ ਦਲ 'ਚ ਸ਼ਮੂਲੀਅਤ ਕੀਤੀ ਜਾ ਰਹੀ ਹੈ, ਜਿਸ ਤਹਿਤ...
ਜ਼ਿਲ੍ਹਾ ਬਰਨਾਲਾ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ, ਐੱਸ.ਸੀ. ਅਤੇ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪੰਜਾਬ ਲੋਕ ਕਾਂਗਰਸ 'ਚ ਸ਼ਾਮਿਲ
. . .  about 7 hours ago
ਬਰਨਾਲਾ, 17 ਜਨਵਰੀ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਧਰਮ ਸਿੰਘ ਫ਼ੌਜੀ ਕੌਂਸਲਰ ਅਤੇ ਬੀ. ਸੀ. ਵਿੰਗ ਦਿਹਾਤੀ ਪ੍ਰਧਾਨ ਜਸਬੀਰ ਸਿੰਘ ਗੱਖੀ ...
ਅੰਮ੍ਰਿਤਸਰ 'ਚ ਕਈ ਆਗੂ ਸਿੱਧੂ ਦੀ ਅਗਵਾਈ ਵਿਚ ਕਾਂਗਰਸ 'ਚ ਹੋਏ ਸ਼ਾਮਿਲ
. . .  about 7 hours ago
ਅੰਮ੍ਰਿਤਸਰ, 17 ਜਨਵਰੀ - ਅੰਮ੍ਰਿਤਸਰ ਵਿਚ ਪ੍ਰੈੱਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਏਜੰਡੇ 'ਤੇ ਚੋਣ ਲੜੇਗੀ | ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਇਸ ਮੌਕੇ ਕਹਿਣਾ ਸੀ ਕਿ ਪਿਛਲੇ 5 ਸਾਲਾਂ 'ਚ ਪੰਜਾਬ ਦੀ ਆਰਥਿਕਤਾ ...
ਪੰਜਾਬ ਵਿਚ ਵੋਟਾਂ ਦੀ ਬਦਲੀ ਤਾਰੀਖ਼ , ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ
. . .  about 7 hours ago
ਨਵੀਂ ਦਿੱਲੀ, 17 ਜਨਵਰੀ - ਪੰਜਾਬ ਵਿਚ ਵੋਟਾਂ ਦੀ ਤਾਰੀਖ਼ ਬਦਲ ਗਈ ਹੈ | ਹੁਣ 20 ਫਰਵਰੀ ਨੂੰ ਵੋਟਾਂ ਪੈਣਗੀਆਂ | ਪੰਜਾਬ ਵਿਧਾਨ ਸਭਾ ਚੋਣਾਂ ਹੁਣ 20 ਫਰਵਰੀ ਨੂੰ ਹੋਣਗੀਆਂ | ਭਾਰਤ ਚੋਣ ਕਮਿਸ਼ਨ ਵਲੋਂ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਮੱਘਰ ਸੰਮਤ 553
ਵਿਚਾਰ ਪ੍ਰਵਾਹ: ਭੁੱਖਮਰੀ ਦੇ ਵਿਰੁੱਧ ਜੰਗ ਸਹੀ ਅਰਥਾਂ ਵਿਚ ਮਨੁੱਖਤਾ ਲਈ ਲੜੀ ਗਈ ਲੜਾਈ ਹੈ। ਜਾਹਨ ਐਫ. ਕੈਨੇਡੀ

ਪਹਿਲਾ ਸਫ਼ਾ

ਖੇਤੀ ਕਾਨੂੰਨ ਵਾਪਸ ਲੈਣ ਸੰਬੰਧੀ ਬਿੱਲ ਨੂੰ ਮੰਤਰੀ ਮੰਡਲ ਵਲੋਂ ਮਨਜ਼ੂਰੀ

29 ਤੋਂ ਸ਼ੁਰੂ ਹੋ ਰਹੇ ਇਜਲਾਸ 'ਚ ਕੀਤਾ ਜਾਵੇਗਾ ਪੇਸ਼ ਉਪਮਾ ਡਾਗਾ ਪਾਰਥ ਨਵੀਂ ਦਿੱਲੀ, 24 ਨਵੰਬਰ-ਮੋਦੀ ਮੰਤਰੀ ਮੰਡਲ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ | ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਮੰਤਰੀ ਮੰਡਲ ਦੀ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਿਆ ਸਿੱਖ ਸ਼ਰਧਾਲੂਆਂ ਦਾ ਜਥਾ

ਅਵਤਾਰ ਸਿੰਘ ਰੰਧਾਵਾ, ਹਰਜਿੰਦਰ ਸਿੰਘ ਖਹਿਰਾ ਬਲਜਿੰਦਰ ਸਿੰਘ ਕਰਤਾਰਪੁਰ ਸਾਹਿਬ, 24 ਨਵੰਬਰ-ਪਾਕਿ ਪਹੁੰਚੇ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਡੇਰਾ ਸਾਹਿਬ ਲਾਹੌਰ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਿਆ | ਸਖ਼ਤ ਪ੍ਰਬੰਧਾਂ ਹੇਠ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਕੇਂਦਰ ਤੇ ਸੂਬਿਆਂ ਨੂੰ ਪ੍ਰਦੂਸ਼ਣ ਦਾ ਹੱਲ ਲੱਭਣ ਦਾ ਆਦੇਸ਼

ਨਵੀਂ ਦਿੱਲੀ, 24 ਨਵੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਦਿੱਲੀ 'ਚ ਪ੍ਰਦੂਸ਼ਣ ਘੱਟ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਨੂੰ ਆਰਜ਼ੀ ਕਰਾਰ ਦਿੰਦਿਆਂ ਇਸ 'ਤੇ ਨਾਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਪ੍ਰਦੂਸ਼ਣ ਦੇ ਸੰਕਟ ਨਾਲ ਨਜਿੱਠਣ ਲਈ ਵਿਗਿਆਨਕ ਆਧਾਰ ਨਾਲ ...

ਪੂਰੀ ਖ਼ਬਰ »

ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਤੇ ਪੀ. ਆਰ. ਨੈਨ ਐਸ.ਆਈ.ਟੀ. ਵਲੋਂ ਤਲਬ

ਫ਼ਰੀਦਕੋਟ, 24 ਨਵੰਬਰ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਪਿੰਡ ਬਰਗਾੜੀ ਵਿਖੇ ਕੀਤੀ ਗਈ ਬੇਅਦਬੀ ਸੰਬੰਧੀ ਮਾਮਲਿਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵਲੋਂ ਡੇਰਾ ...

ਪੂਰੀ ਖ਼ਬਰ »

ਵਿਦੇਸ਼ੀ ਹੱਥ ਗੋਲਿਆਂ ਤੇ ਪਿਸਤੌਲਾਂ ਸਣੇ ਅੰਮਿ੍ਤਸਰ ਤੋਂ ਖਾੜਕੂ ਗਿ੍ਫ਼ਤਾਰ

ਅੰਮਿ੍ਤਸਰ, 24 ਨਵੰਬਰ (ਰੇਸ਼ਮ ਸਿੰਘ)-ਬੀਤੇ ਦਿਨ ਪਠਾਨਕੋਟ ਛਾਉਣੀ ਅੱਡੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਕ ਹੋਰ ਸੰਭਾਵਿਤ ਹਮਲਾ ਅੱਜ ਪੁਲਿਸ ਵਲੋਂ ਉਸ ਵੇਲੇ ਨਾਕਾਮ ਕਰ ਦਿੱਤਾ ਗਿਆ, ਜਦੋਂ ਅਜਿਹੀ ਹੀ ਕਾਰਵਾਈ ਨੂੰ ਅੰਜਾਮ ਦੇਣ ਦੀ ਤਾਕ 'ਚ ਘੁੰਮ ਰਹੇ ਇਕ ਖਾੜਕੂ ...

ਪੂਰੀ ਖ਼ਬਰ »

ਫਰਾਂਸ ਤੋਂ ਯੂ.ਕੇ. ਜਾਣ ਦੀ ਕੋਸ਼ਿਸ਼ ਕਰਦੇ ਪ੍ਰਵਾਸੀਆਂ ਦੀ ਕਿਸ਼ਤੀ ਡੁੱਬੀ-31 ਮੌਤਾਂ

ਪੈਰਿਸ, 24 ਨਵੰਬਰ (ਏਜੰਸੀ)-ਫਰਾਂਸ ਤੋਂ ਬਰਤਾਨੀਆ ਜਾਣ ਦੀ ਕੋਸ਼ਿਸ਼ ਕਰਦੇ ਪ੍ਰਵਾਸੀਆਂ ਦੀ ਬੁੱਧਵਾਰ ਨੂੰ ਅੰਗਰੇਜ਼ੀ ਚੈਨਲ ਕੈਲੇਸ 'ਚ ਕਿਸ਼ਤੀ ਪਲਟਣ ਕਾਰਨ ਡੁੱਬ ਗਈ, ਜਿਸ ਕਾਰਨ 31 ਪ੍ਰਵਾਸੀਆਂ ਦੀ ਮੌਤ ਹੋ ਗਈ | ਖੇਤਰ 'ਚ ਫਰਾਂਸੀਸੀ ਸਮੁੰਦਰੀ ਏਜੰਸੀ ਅਨੁਸਾਰ ...

ਪੂਰੀ ਖ਼ਬਰ »

ਭਾਰਤ ਵਲੋਂ ਕੌਮਾਂਤਰੀ ਉਡਾਣਾਂ ਸਾਲ ਦੇ ਅਖੀਰ ਤੱਕ ਆਮ ਕਰਨ ਦਾ ਐਲਾਨ

ਨਵੀਂ ਦਿੱਲੀ, 24 ਨਵੰਬਰ (ਉਪਮਾ ਡਾਗਾ ਪਾਰਥ)-ਸ਼ਹਿਰੀ ਹਵਾਬਾਜ਼ੀ ਸਕੱਤਰ ਰਾਜੀਵ ਬਾਂਸਲ ਨੇ ਦੱਸਿਆ ਕਿ ਕੌਮਾਂਤਰੀ ਯਾਤਰੀ ਉਡਾਣ ਸੇਵਾਵਾਂ ਬਹੁਤ ਜਲਦੀ ਅਤੇ ਸੰਭਵ ਤੌਰ 'ਤੇ ਇਸ ਸਾਲ ਦੇ ਅਖੀਰ ਤੱਕ ਆਮ ਹੋਣ ਦੀ ਉਮੀਦ ਹੈ | ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ ਮਾਰਚ ...

ਪੂਰੀ ਖ਼ਬਰ »

ਸ੍ਰੀਨਗਰ ਮੁਕਾਬਲੇ 'ਚ ਟੀ.ਆਰ.ਐਫ. ਕਮਾਂਡਰ ਸਮੇਤ 3 ਅੱਤਵਾਦੀ ਹਲਾਕ

ਸ੍ਰੀਨਗਰ, 24 ਨਵੰਬਰ (ਮਨਜੀਤ ਸਿੰਘ)-ਸ੍ਰੀਨਗਰ ਦੇ ਰਾਮਬਾਗ ਇਲਾਕੇ 'ਚ ਸੁਰੱਖਿਆ ਬਲਾਂ ਨੇ ਬੁੱਧਵਾਰ ਸ਼ਾਮ ਹੋਏ ਮੁਕਾਬਲੇ ਦੌਰਾਨ ਟੀ. ਆਰ. ਐਫ. ਦੇ ਕਮਾਂਡਰ ਮਹਿਰਾਨ ਸਮੇਤ 3 ਅੱਤਵਾਦੀ ਮਾਰੇ ਗਏ ਹਨ | ਸੂਤਰਾਂ ਅਨੁਸਾਰ ਸ੍ਰੀਨਗਰ ਦੇ ਸਿਵਲ ਲਾਈਨ ਸਥਿਤ ਰਾਮਬਾਗ ਦੇ ਭੀੜ ...

ਪੂਰੀ ਖ਼ਬਰ »

ਵਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਵਲੋਂ ਪੰਜਾਬ ਸਮੇਤ 13 ਸੂਬਿਆਂ ਨੂੰ ਪੱਤਰ

ਨਵੀਂ ਦਿੱਲੀ, 24 ਨਵੰਬਰ (ਏਜੰਸੀ)-ਕਈ ਸ਼ਹਿਰਾਂ 'ਚ ਵਧ ਰਹੇ ਸੈਂਕੜੇ ਕੋਰੋਨਾ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਕੇਂਦਰੀ ਸਿਹਤ ਮੰਤਰਾਲੇ ਨੇ ਪੰਜਾਬ, ਮਹਾਰਾਸ਼ਟਰ ਤੇ ਪੱਛਮੀ ਬੰਗਾਲ ਸਮੇਤ 13 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਕੋਰੋਨਾ ਦੀਆਂ ...

ਪੂਰੀ ਖ਼ਬਰ »

ਆਮ ਆਦਮੀ ਨੂੰ ਅਜੇ ਵੀ 15 ਤੋਂ 25 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਮਿਲ ਰਿਹੈ ਰੇਤਾ

ਮੁੱਖ ਮੰਤਰੀ ਵਲੋਂ 5.50 ਰੁਪਏ ਫੁੱਟ ਕਰਨ ਦਾ ਐਲਾਨ ਸਿਰਫ਼ ਐਲਾਨ ਤੱਕ ਹੀ ਸੀਮਤ
ਬਹੁਤੀਆਂ ਖੱਡਾਂ 'ਚੋਂ 7.50 ਰੁਪਏ ਪ੍ਰਤੀ ਫੁੱਟ ਤੋਂ ਵੱਧ ਮਿਲ ਰਿਹਾ ਹੈ ਰੇਤਾ
ਪੁਨੀਤ ਬਾਵਾ
ਲੁਧਿਆਣਾ, 24 ਨਵੰਬਰ-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ 'ਚ ਭਾਵੇਂ 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤਾ ਦੇਣ ਦਾ ਐਲਾਨ ਕੀਤਾ ਗਿਆ ਸੀ, ਇਹ ਐਲਾਨ ਸਿਰਫ਼ ਐਲਾਨ ਹੀ ਰਹਿ ਗਿਆ ਹੈ ਕਿਉਂਕਿ ਰੇਤਾ 5.50 ਰੁਪਏ ਫੁੱਟ ਦੀ ਬਜਾਏ 7.50 ਰੁਪਏ ਪ੍ਰਤੀ ਫੁੱਟ ਤੋਂ ਵੱਧ ਮਿਲ ਰਿਹਾ ਹੈ | ਰੇਤ ਦਾ ਕਾਰੋਬਾਰ ਕਰਨ ਵਾਲਿਆਂ, ਰੇਤ ਦੀ ਖੱਡ 'ਚ ਕੰਮ ਕਰਨ ਵਾਲੇ ਕਰਿੰਦੇ ਤੇ ਹੋਰ ਧਿਰਾਂ ਨਾਲ ਗੱਲਬਾਤ ਕਰਨ ਤੋਂ ਕਈ ਸਨਸਨੀਖੇਜ਼ ਖੁਲਾਸੇ ਸਾਹਮਣੇ ਆਏ ਹਨ | ਪੰਜਾਬ 'ਚ ਮੁੱਖ ਮੰਤਰੀ ਦੇ ਐਲਾਨ ਅਨੁਸਾਰ 5.50 ਰੁਪਏ ਪ੍ਰਤੀ ਫੁੱਟ ਦੀ ਬਜਾਏ ਰੇਤਾ 7.50 ਰੁਪਏ ਪ੍ਰਤੀ ਫੁੱਟ ਤੋਂ ਵੱਧ ਮਿਲ ਰਿਹਾ ਹੈ | ਪੰਜਾਬ ਦੇ ਲੋਕਾਂ ਨੂੰ 5.50 ਰੁਪਏ ਪ੍ਰਤੀ ਫੁੱਟ ਰੇਤ ਦੇਣ ਵਾਲੀ ਖੱਡ ਦਾ ਪਤਾ ਨਹੀਂ ਮਿਲ ਰਿਹਾ | ਕਈ ਖੱਡਾਂ 'ਚ ਰੇਤ 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਦੇਣ ਤੋਂ ਬਾਅਦ ਜੀ.ਐਸ.ਟੀ. ਦੇ ਨਾਂਅ 'ਤੇ 500 ਰੁਪਏ ਤੇ ਭਰਾਈ ਦੇ ਵੱਖਰੇ ਪੈਸੇ ਵਸੂਲੇ ਜਾ ਰਹੇ ਹਨ, ਜਿਸ ਕਰਕੇ ਰੇਤ ਦਾ ਭਾਅ 7.50 ਰੁਪਏ ਪ੍ਰਤੀ ਫੁੱਟ ਤੋਂ ਵੱਧ ਪੈ ਰਿਹਾ ਹੈ | 7.50 ਰੁਪਏ ਪ੍ਰਤੀ ਫੁੱਟ ਰੇਤ ਤੋਂ ਬਾਅਦ ਵਾਹਨ ਦਾ ਖ਼ਰਚ ਲੱਗ ਰਿਹਾ ਹੈ | ਸਰਕਾਰ ਜਾਂ ਪ੍ਰਸ਼ਾਸਨ ਦੇ ਕਈ ਅਧਿਕਾਰੀਆਂ ਦੇ ਰੇਤ ਦੀਆਂ ਖੱਡਾਂ ਲੈਣ ਵਾਲੇ ਕਾਰੋਬਾਰੀਆਂ ਨਾਲ ਚੰਗੇ ਸੰਬੰਧ ਹਨ, ਜਿਸ ਕਰਕੇ ਕਿਸੇ ਵੀ ਖੱਡ ਵਾਲੇ ਖਿਲਾਫ਼ ਕਾਰਵਾਈ ਕਰਨ ਤੋਂ ਹਮੇਸ਼ਾ ਟਾਲਾ ਵੱਟਿਆ ਜਾ ਰਿਹਾ ਹੈ | ਰੇਤ ਦੀ ਖੱਡ 'ਤੇ ਕਿਸੇ ਵਾਹਨ 'ਚ ਕਿੰਨਾ ਫੁੱਟ ਰੇਤਾ ਭਰਿਆ ਜਾ ਰਿਹਾ ਹੈ, ਉਸ ਦੀ ਕੋਈ ਵੀ ਰਸੀਦ ਨਹੀਂ ਦਿੱਤੀ ਜਾਂਦੀ ਤੇ ਕਈ ਖੱਡਾਂ 'ਤੇ ਜੀ.ਐਸ.ਟੀ. ਦੇ ਨਾਂਅ 'ਤੇ ਬਿਨਾਂ ਬਿੱਲ ਦਿੱਤੇ ਵਸੂਲੀ ਕੀਤੀ ਜਾ ਰਹੀ ਹੈ | ਰੇਤ ਦਾ ਕਾਰੋਬਾਰ ਕਰਨ ਵਾਲਿਆਂ ਦੇ ਹੌਸਲੇ ਏਨੇ ਜ਼ਿਆਦਾ ਬੁਲੰਦ ਹਨ ਕਿ ਕਿਸੇ ਆਮ ਵਿਅਕਤੀ ਨੂੰ ਰੇਤ ਦੀ ਖੱਡ 'ਚ ਦਾਖ਼ਲ ਹੀ ਨਹੀਂ ਹੋਣ ਦਿੱਤਾ ਜਾਂਦਾ | ਪੰਜਾਬ 'ਚ ਰੇਤ ਦਾ ਭਾਅ 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਦੇਣ ਦੇ ਐਲਾਨ ਤੋਂ ਬਾਅਦ ਰੇਤ ਦਾ ਕਾਰੋਬਾਰ ਕਰਨ ਵਾਲੇ ਖੱਡਾਂ ਦੇ ਠੇਕੇਦਾਰਾਂ ਨੇ ਆਪਣੇ ਪੱਕੇ ਗਾਹਕਾਂ ਨੂੰ ਹੀ ਰੇਤ ਵੇਚਣ ਦੀ ਸ਼ੁਰੂਆਤ ਕਰ ਦਿੱਤੀ ਹੈ ਜਦਕਿ ਆਮ ਵਿਅਕਤੀ ਜਾਂ ਨਵੇਂ ਵਾਹਨ ਚਾਲਕਾਂ ਨੂੰ ਰੇਤ ਨਹੀਂ ਦਿੱਤੀ ਜਾ ਰਹੀ | ਰੇਤ ਦੇ ਭਾਅ ਘਟਾਉਣ ਤੋਂ ਬਾਅਦ ਕਈ ਖੱਡਾਂ 'ਚੋਂ ਰੇਤ ਕੱਢਣ 'ਤੇ ਰੋਕ ਲੱਗ ਗਈ ਹੈ, ਜਿਸ ਕਰਕੇ ਆਉਣ ਵਾਲੇ ਸਮੇਂ 'ਚ ਰੇਤ ਦੀ ਕਿੱਲਤ ਪੈਦਾ ਹੋ ਸਕਦੀ ਹੈ | ਰੇਤ ਦੀ ਖੱਡ 'ਚ 7.50 ਰੁਪਏ ਪ੍ਰਤੀ ਫੁੱਟ ਰੇਤ ਤੋਂ ਬਾਅਦ ਵਾਹਨ ਖ਼ਰਚ ਤੋਂ ਬਾਅਦ ਪਿੰਡਾਂ 'ਚੋਂ ਲੰਘਣ ਵਾਲੇ ਵਾਹਨਾਂ ਤੋਂ ਵੱਖ-ਵੱਖ ਕਮੇਟੀਆਂ ਵਲੋਂ ਪਰਚੀ ਕਟਵਾਈ ਜਾਂਦੀ ਹੈ | ਰੇਤ ਦੀ ਖੱਡ ਤੋਂ ਲੈ ਕੇ ਆਮ ਆਦਮੀ ਦੇ ਘਰ ਤੱਕ ਰੇਤ 15 ਤੋਂ 25 ਰੁਪਏ ਪ੍ਰਤੀ ਫੁੱਟ ਪੁੱਜ ਰਹੀ ਹੈ | ਨਿਰਮਾਣ ਕਾਰਜਾਂ 'ਚ ਲੱਗੇ ਕਈ ਵਿਅਕਤੀਆਂ ਨਾਲ ਗੱਲਬਾਤ ਕਰਨ 'ਤੇ ਪਤਾ ਲੱਗਿਆ ਹੈ ਕਿ ਰੇਤ ਪਹਿਲਾਂ ਵੀ 25 ਰੁਪਏ ਫੁੱਟ ਮਿਲਦੀ ਸੀ ਤੇ ਹੁਣ ਵੀ 25 ਰੁਪਏ ਪ੍ਰਤੀ ਫੁੱਟ ਹੀ ਮਿਲ ਰਹੀ ਹੈ | ਉਨ੍ਹਾਂ ਕਿਹਾ ਕਿ ਪਰ 5.50 ਰੁਪਏ ਪ੍ਰਤੀ ਫੁੱਟ ਦਾ ਐਲਾਨ ਹੋਣ ਤੋਂ ਬਾਅਦ ਜਿਹੜਾ ਰੇਤਾ ਕੁਝ ਘੰਟੇ ਬਾਅਦ ਮਿਲ ਜਾਂਦਾ ਸੀ, ਹੁਣ ਇਕ ਜਾਂ 2 ਦਿਨ ਬਾਅਦ ਮਿਲਦਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਐਲਾਨ ਨਾਲ ਰੇਤ ਸਸਤੀ ਨਹੀਂ ਮਿਲ ਰਹੀ | ਸਗੋਂ ਜੇਕਰ ਹਾਲਾਤ ਇਹ ਹੀ ਰਹੇ ਤਾਂ ਆਉਣ ਵਾਲੇ ਦਿਨਾਂ 'ਚ ਰੇਤ ਦੀ ਕਿੱਲਤ ਜ਼ਰੂਰ ਪੈਦਾ ਹੋ ਜਾਵੇਗੀ, ਜਿਸ ਨਾਲ ਰੇਤ ਦੀ ਕੀਮਤ 'ਚ ਵਾਧਾ ਹੋਵੇਗਾ |

ਖ਼ਬਰ ਸ਼ੇਅਰ ਕਰੋ

 

 

ਮਮਤਾ ਬੈਨਰਜੀ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, 24 ਨਵੰਬਰ (ਏਜੰਸੀ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਕੋਲ ਸੂਬੇ 'ਚ ਬੀ.ਐਸ.ਐਫ. ਦੇ ਅਧਿਕਾਰ ਖੇਤਰ ਦਾ ਮੁੱਦਾ ਉਠਾਇਆ | ਇਸ ਦੌਰਾਨ ਉਨ੍ਹਾਂ ...

ਪੂਰੀ ਖ਼ਬਰ »

ਮੇਘਾਲਿਆ 'ਚ ਸਾਬਕਾ ਮੁੱਖ ਮੰਤਰੀ ਸੰਗਮਾ ਸਮੇਤ 12 ਕਾਂਗਰਸੀ ਵਿਧਾਇਕਾਂ ਨੇ ਪਾਰਟੀ ਨੂੰ ਦਿੱਤਾ ਝਟਕਾ

ਨਵੀਂ ਦਿੱਲੀ, 24 ਨਵੰਬਰ (ਏਜੰਸੀ)-ਮੇਘਾਲਿਆ 'ਚ ਵਿਰੋਧੀ ਧਿਰ ਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ ਕਾਂਗਰਸ ਦੇ 17 ਵਿਧਾਇਕਾਂ 'ਚੋਂ ਸਾਬਕਾ ਮੁੱਖ ਮੰਤਰੀ ਮੁਕੁਲ ਸੰਗਮਾ ਸਮੇਤ 12 ਵਿਧਾਇਕਾਂ ਨੇ ਤਿ੍ਣਮੂਲ ਕਾਂਗਰਸ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਹੈ | ਉਹ ਵੀਰਵਾਰ ...

ਪੂਰੀ ਖ਼ਬਰ »

ਕੰਗਾਲ ਹੋ ਗਿਆ ਹੈ ਪਾਕਿਸਤਾਨ-ਇਮਰਾਨ

ਕਿਹਾ, ਸਾਡੇ ਕੋਲ ਦੇਸ਼ ਚਲਾਉਣ ਲਈ ਪੈਸਾ ਨਹੀਂ ਅੰਮਿ੍ਤਸਰ, 24 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੂੰ ਵਿਦੇਸ਼ੀ ਕਰਜ਼ੇ ਤੋਂ ਮੁਕਤ ਕਰਵਾ ਕੇ ਰਿਆਸਤ-ਏ-ਮਦੀਨਾ ਬਣਾਉਣ ਦਾ ਵਾਅਦਾ ਕਰਨ ਵਾਲੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮੰਨਿਆ ਹੈ ਕਿ ਪਾਕਿਸਤਾਨ ਕੰਗਾਲ ਹੋ ...

ਪੂਰੀ ਖ਼ਬਰ »

ਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 4 ਲੱਖ ਮੁਆਵਜ਼ਾ ਰਾਸ਼ੀ ਦੇਣ ਪ੍ਰਧਾਨ ਮੰਤਰੀ-ਚੰਨੀ

ਚੰਡੀਗੜ੍ਹ, 24 ਨਵੰਬਰ (ਪੀ. ਟੀ. ਆਈ.)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 4 ਲੱਖ ਮੁਆਵਜ਼ਾ ਰਾਸ਼ੀ ਦੇਣ ਕਿਉਂਕਿ ਸਿਰਫ 50 ਹਜ਼ਾਰ ਮੁਆਵਜ਼ਾ ਨਾਕਾਫੀ ...

ਪੂਰੀ ਖ਼ਬਰ »

ਰਾਏਬਰੇਲੀ ਤੋਂ ਕਾਂਗਰਸ ਦੀ ਵਿਧਾਇਕਾ ਅਦਿਤੀ ਸਿੰਘ ਭਾਜਪਾ 'ਚ ਸ਼ਾਮਿਲ

ਲਖਨਊ, 24 ਨਵੰਬਰ (ਏਜੰਸੀ)-ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਏਬਰੇਲੀ ਤੋਂ ਕਾਂਗਰਸ ਦੀ ਵਿਧਾਇਕਾ ਤੇ ਪੰਜਾਬ ਦੇ ਨਵਾਂਸ਼ਹਿਰ ਤੋਂ ਕਾਂਗਰਸੀ ਵਿਧਾਇਕ ਅੰਗਦ ਸਿੰਘ ਸੈਣੀ ਦੀ ਪਤਨੀ ਅਦਿਤੀ ਸਿੰਘ ਭਾਜਪਾ 'ਚ ਸ਼ਾਮਿਲ ਹੋ ਗਈ | ਅਦਿਤੀ ਨੇ 2017 ਦੀਆਂ ਵਿਧਾਨ ...

ਪੂਰੀ ਖ਼ਬਰ »

ਬਾਂਦੀਪੋਰਾ ਵਿਚ ਅੱਤਵਾਦੀਆਂ ਨੇ ਸੀ. ਆਰ.ਪੀ.ਐਫ. ਦੇ ਕੈਂਪ 'ਤੇ ਸੁੱਟਿਆ ਗ੍ਰਨੇਡ

ਸ੍ਰੀਨਗਰ, 24 ਨਵੰਬਰ (ਏਜੰਸੀ)-ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਅੱਤਵਾਦੀਆਂ ਵਲੋਂ ਸੀ. ਆਰ. ਪੀ. ਐਫ. ਦੇ ਕੈਂਪ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਗਿਆ, ਪਰ ਗ੍ਰਨੇਡ ਦੇ ਨਿਸ਼ਾਨੇ ਤੋਂ ਖੁੰਝ ਕੇ ਸੜਕ 'ਤੇ ਫਟ ਜਾਣ ਨਾਲ ...

ਪੂਰੀ ਖ਼ਬਰ »

ਖੇਤੀ ਕਾਨੂੰਨ ਰੱਦ ਕਰਨਾ ਪ੍ਰਧਾਨ ਮੰਤਰੀ ਦੀ ਹਾਰ-ਲਾਲੂ ਪ੍ਰਸਾਦ

ਪਟਨਾ, 24 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 3 ਵਿਵਾਦਤ ਖੇਤੀ ਕਾਨੂੰਨ ਰੱਦ ਕਰਨ ਦੇ ਕੀਤੇ ਐਲਾਨ ਨੂੰ ਕਿਸਾਨਾਂ ਦੀ ਜਿੱਤ ਪ੍ਰਧਾਨ ਮੰਤਰੀ ਅਤੇ ਹੰਕਾਰ ਦੀ ਹਾਰ ਕਰਾਰ ਦਿੰਦੇ ਹੋਏ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਨੇ ਮੰਗ ਕੀਤੀ ਕਿ ...

ਪੂਰੀ ਖ਼ਬਰ »

ਬੀ.ਐਸ.ਐਫ. ਨੇ ਪਾਕਿ ਰੇਂਜਰਾਂ ਨਾਲ ਕਮਾਂਡੈਂਟ ਪੱਧਰ ਦੀ ਬੈਠਕ 'ਚ ਡਰੋਨ ਗਤੀਵਿਧੀਆਂ 'ਤੇ ਦਰਜ ਕਰਵਾਇਆ ਵਿਰੋਧ

ਜੰਮੂ, 24 ਨਵੰਬਰ (ਏਜੰਸੀ)- ਸਰਹੱਦੀ ਸੁਰੱਖਿਆ ਬਲ (ਬੀ.ਐਸ.ਐਫ.) ਨੇ ਬੁੱਧਵਾਰ ਨੂੰ ਪਾਕਿਸਤਾਨੀ ਰਾੇਜਰਾਂ ਨਾਲ ਕਮਾਂਡੈਂਟ ਪੱਧਰ ਦੀ ਹੋਈ ਬੈਠਕ ਦੌਰਾਨ ਡਰੋਨਾਂ ਵਲੋਂ ਅੰਤਰਰਾਸ਼ਟਰੀ ਸਰਹੱਦ ਦੀ ਉਲੰਘਣਾ ਕਰਨ 'ਤੇ ਵਿਰੋਧ ਦਰਜ ਕਰਵਾਇਆ ਹੈ | ਬੀ.ਐਸ.ਐਫ. ਦੇ ਬੁਲਾਰੇ ਨੇ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਹਾਲੇ ਸਮਾਪਤ ਨਹੀਂ ਹੋਵੇਗਾ-ਟਿਕੈਤ

ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਚੱਲ ਰਿਹਾ ਕਿਸਾਨ ਅੰਦੋਲਨ ਹਾਲੇ ਸਮਾਪਤ ਨਹੀਂ ਹੋਵੇਗਾ ਤੇ ਭਵਿੱਖ ਦੀ ਰਣਨੀਤੀ ਲਈ ਫੈਸਲਾ 27 ਨਵੰਬਰ ਦੀ ਬੈਠਕ 'ਚ ਕੀਤਾ ਜਾਵੇਗਾ | ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਦੇ ...

ਪੂਰੀ ਖ਼ਬਰ »

ਅਖਿਲੇਸ਼ ਵਲੋਂ ਸੰਜੈ ਸਿੰਘ ਨਾਲ ਮੁਲਾਕਾਤ

ਵਿਧਾਨ ਸਭਾ ਚੋਣਾਂ ਲਈ ਕੀਤੀ ਰਣਨੀਤਕ ਚਰਚਾ ਲਖਨਊ, 24 ਨਵੰਬਰ (ਪੀ. ਟੀ. ਆਈ.)- ਰਾਸ਼ਟਰੀ ਲੋਕ ਦਲ (ਆਰ. ਐਲ. ਡੀ.) ਦੇ ਮੁਖੀ ਜਯੰਤ ਚੌਧਰੀ ਨਾਲ ਮੁਲਾਕਾਤ ਤੋਂ ਇਕ ਦਿਨ ਬਾਅਦ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵਲੋਂ ਬੁੱਧਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ...

ਪੂਰੀ ਖ਼ਬਰ »

ਕੈਪਟਨ ਵਲੋਂ ਕਿਸਾਨਾਂ ਨੂੰ ਵਧਾਈ

ਜਲੰਧਰ, (ਅ.ਬ.)-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਮੰਡਲ ਵਲੋਂ ਅੱਜ 3 ਖੇਤੀ ਕਾਨੂੰਨ ਵਾਪਸ ਲੈਣ ਸੰਬੰਧੀ ਬਿੱਲ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਟਵੀਟ ਕਰਦਿਆਂ ਕਿਸਾਨਾਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ...

ਪੂਰੀ ਖ਼ਬਰ »

ਗੌਤਮ ਗੰਭੀਰ ਨੂੰ ਜਾਨ ਤੋਂ ਮਾਰਨ ਦੀ ਧਮਕੀ

ਨਵੀਂ ਦਿੱਲੀ, 24 ਨਵੰਬਰ (ਜਗਤਾਰ ਸਿੰਘ)-ਭਾਜਪਾ ਦੇ ਸੰਸਦ ਮੈਂਬਰ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ਆਈ.ਐਸ.ਆਈ.ਐਸ. ਕਸ਼ਮੀਰ ਵਲੋਂ ਕਥਿਤ ਤੌਰ 'ਤੇ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX