• ਪ੍ਰਧਾਨ ਮੰਤਰੀ ਨੇ ਰੱਖਿਆ ਨੀਂਹ-ਪੱਥਰ • ਸਤੰਬਰ 2024 'ਚ ਉੱਡੇਗੀ ਪਹਿਲੀ ਉਡਾਣ
ਨਵੀਂ ਦਿੱਲੀ, 25 ਨਵੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉੱਤਰ ਪ੍ਰਦੇਸ਼ ਦੇ ਨੋਇਡਾ ਸਥਿਤ ਜੇਵਰ 'ਚ ਏਸ਼ੀਆ ਦੇ ਸਭ ਤੋਂ ਵੱਡੇ ਅਤੇ ਦੇਸ਼ ਦੇ ਸਭ ਤੋਂ ਪਹਿਲੇ ...
ਪੁਨੀਤ ਬਾਵਾ
ਲੁਧਿਆਣਾ, 25 ਨਵੰਬਰ-ਕੇਂਦਰੀ ਜਾਂਚ ਏਜੰਸੀ ਇੰਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਅੱਜ ਚੰਡੀਗੜ੍ਹ, ਲੁਧਿਆਣਾ, ਬੰਗਾ ਤੇ ਮੁਹਾਲੀ ਵਿਖੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ | ਛਾਪੇਮਾਰੀ ਟੀਮਾਂ ਵਿਚ ਜਲੰਧਰ, ਚੰਡੀਗੜ੍ਹ, ਜੰਮੂ-ਕਸ਼ਮੀਰ ਤੇ ...
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 25 ਨਵੰਬਰ-26 ਨਵੰਬਰ ਨੂੰ ਕਿਸਾਨ ਅੰਦੋਲਨ ਦੇ ਇਕ ਸਾਲ ਮੁਕੰਮਲ ਹੋਣ 'ਤੇ ਅੰਦੋਲਨ ਪ੍ਰਤੀ ਇਕਜੁੱਟਤਾ ਪ੍ਰਗਟਾਉਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਖਾਸ ਤੌਰ 'ਤੇ ਪੰਜਾਬ ਤੋਂ ਕਿਸਾਨ ਵੱਡੀ ਗਿਣਤੀ 'ਚ ਪ੍ਰਦਰਸ਼ਨ ਵਾਲੀਆਂ ਥਾਵਾਂ ...
ਲੰਡਨ, 25 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥਾਲ ਦੇ ਰਹਿਣ ਵਾਲੇ 16 ਸਾਲਾ ਸਿੱਖ ਨੌਜਵਾਨ ਦਾ ਬੀਤੀ ਰਾਤ (24 ਨਵੰਬਰ) ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ | ਮਿ੍ਤਕ ਦੀ ਪਛਾਣ ਅਸ਼ਮੀਤ ਸਿੰਘ ਵਜੋਂ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਬੁੱਧਵਾਰ ...
ਨਵੀਂ ਦਿੱਲੀ, 25 ਨਵੰਬਰ (ਉਪਮਾ ਡਾਗਾ ਪਾਰਥ)-ਮੋਦੀ ਮੰਤਰੀ ਮੰਡਲ ਵਲੋਂ ਬੁੱਧਵਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਸੰਬੰਧੀ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਕਿਸਾਨਾਂ ਵਲੋਂ 29 ਨਵੰਬਰ ਨੂੰ ਕੀਤਾ ਜਾਣ ਵਾਲਾ ਸੰਸਦ ਮਾਰਚ ਮੁਲਤਵੀ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ...
ਨਵੀਂ ਦਿੱਲੀ, 25 ਨਵੰਬਰ (ਜਗਤਾਰ ਸਿੰਘ)-ਦਿੱਲੀ ਵਿਧਾਨ ਸਭਾ ਦੀ 'ਸ਼ਾਂਤੀ ਤੇ ਸਦਭਾਵਨਾ ਕਮੇਟੀ' ਨੇ ਸੋਸ਼ਲ ਮੀਡੀਆ 'ਤੇ ਨਫਰਤ ਤੇ ਫਿਰਕੂ ਜ਼ਹਿਰ ਘੋਲਣ ਵਾਲੀ ਕੰਗਨਾ ਰਣੌਤ ਨੂੰ ਸੰਮਨ ਜਾਰੀ ਕਰਕੇ 6 ਦਸੰਬਰ ਨੂੰ ਕਮੇਟੀ ਅੱਗੇ ਪੇਸ਼ ਹੋਣ ਲਈ ਬੁਲਾਇਆ ਹੈ | ਜਾਣਕਾਰੀ ...
ਸੁਰਿੰਦਰ ਕੋਛੜ
ਅੰਮਿ੍ਤਸਰ, 25 ਨਵੰਬਰ-ਅਫ਼ਗਾਨਿਸਤਾਨ 'ਤੇ ਇਕ ਵਾਰ ਮੁੜ ਤੋਂ ਹਥਿਆਰਾਂ ਦੇ ਜ਼ੋਰ ਨਾਲ ਕਾਬਜ਼ ਹੋਏ ਤਾਲਿਬਾਨ ਸ਼ਾਸਨ ਦੇ 100 ਦਿਨ ਪੂਰੇ ਹੋ ਚੁੱਕੇ ਹਨ | 20 ਸਾਲਾਂ ਦੀ ਲੜਾਈ ਝੱਲਣ ਵਾਲਾ ਅਫ਼ਗਾਨਿਸਤਾਨ ਗੰਭੀਰ ਆਰਥਿਕ ਸੰਕਟ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ ਅਤੇ ਰਾਜਧਾਨੀ ਕਾਬੁਲ 'ਚ ਹਰ ਪਾਸੇ ਗਰੀਬੀ ਦਾ ਮੰਜ਼ਰ ਵੇਖਿਆ ਜਾ ਸਕਦਾ ਹੈ ਅਤੇ ਲੋਕ ਜਿਉਂਦੇ ਰਹਿਣ ਲਈ ਰੋਟੀ ਦੀ ਭੀਖ ਮੰਗ ਰਹੇ ਹਨ | ਅਫ਼ਗਾਨਿਸਤਾਨ ਦੀ ਆਰਥਿਕਤਾ ਢਹਿ ਗਈ ਹੈ ਅਤੇ ਵੱਡੀ ਗਿਣਤੀ 'ਚ ਲੋਕ ਦੇਸ਼ ਛੱਡ ਕੇ ਭੱਜ ਰਹੇ ਹਨ | ਤਾਲਿਬਾਨ ਦੇ ਡਰ ਤੋਂ ਘਰੋਂ ਬੇਘਰ ਹੋਏ ਪਰਿਵਾਰਾਂ ਦੀ ਆਰਥਿਕ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ | ਬੱਚਿਆਂ ਨੂੰ ਪੂਰਾ ਭੋਜਨ ਨਹੀਂ ਮਿਲ ਰਿਹਾ, ਜਿਸ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਰਹੀ ਹੈ | ਸੰਯੁਕਤ ਰਾਸ਼ਟਰ ਵਲੋਂ ਜਾਰੀ ਅੰਕੜਿਆਂ ਅਨੁਸਾਰ ਯੁੱਧ ਪ੍ਰਭਾਵਿਤ ਅਫ਼ਗਾਨਿਸਤਾਨ 'ਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਅਤੇ 2 ਕਰੋੜ ਲੋਕਾਂ ਦੀ ਮਦਦ ਹਿਤ ਐਮਰਜੈਂਸੀ ਸਹਾਇਤਾ ਲਈ ਫੰਡਿੰਗ ਦੀ ਤੁਰੰਤ ਲੋੜ ਹੈ | ਅਫ਼ਗਾਨਿਸਤਾਨ 'ਚ ਕੁਝ ਥਾਵਾਂ 'ਤੇ ਬੱਚੇ ਕੁਪੋਸ਼ਣ ਅਤੇ ਡਾਕਟਰੀ ਇਲਾਜ ਦੀ ਘਾਟ ਕਾਰਨ ਮਰ ਰਹੇ ਹਨ | ਅਫ਼ਗਾਨਿਸਤਾਨ 'ਚ ਸਰਦੀਆਂ ਆ ਗਈਆਂ ਹਨ ਅਤੇ ਕੜਾਕੇ ਦੀ ਠੰਢ ਤੋਂ ਬਚਣ ਲਈ ਉਨ੍ਹਾਂ ਕੋਲ ਗਰਮ ਟੋਪੀਆਂ, ਸਵੈਟਰ ਅਤੇ ਹੋਰ ਗਰਮ ਕੱਪੜੇ ਵੀ ਨਹੀਂ ਹਨ | ਜਿਵੇਂ-ਜਿਵੇਂ ਸਰਦੀਆਂ ਵਧਦੀਆਂ ਜਾਣਗੀਆਂ, ਉੱਥੇ ਸਥਿਤੀ ਹੋਰ ਵੀ ਮੁਸ਼ਕਿਲ ਹੁੰਦੀ ਜਾਵੇਗੀ | ਤਾਲਿਬਾਨ ਦੇ ਡਰ ਤੋਂ ਹਜ਼ਾਰਾਂ ਅਫ਼ਗਾਨ ਨਾਗਰਿਕ ਪਲਾਸਟਿਕ ਦੇ ਟੈਂਟਾਂ 'ਚ ਰਹਿ ਰਹੇ ਹਨ ਅਤੇ ਉਨ੍ਹਾਂ ਕੋਲ ਘਰ ਵਾਪਸ ਜਾਣ ਲਈ ਪੈਸੇ ਨਹੀਂ ਹਨ | ਆਪਣੇ ਹੀ ਦੇਸ਼ 'ਚ ਸ਼ਰਨਾਰਥੀ ਬਣੇ ਅਫ਼ਗਾਨ ਨਾਗਰਿਕਾਂ ਦੇ ਹਾਲਾਤ ਇਹ ਬਣ ਚੁੱਕੇ ਹਨ ਕਿ ਉਨ੍ਹਾਂ 'ਚੋਂ ਕੁਝ ਨੂੰ ਆਪਣਾ ਅਤੇ ਆਪਣੇ ਬਾਕੀ ਪਰਿਵਾਰ ਦੀ 2 ਵੇਲੇ ਦੀ ਰੋਟੀ ਅਤੇ ਹੋਰ ਜ਼ਰੂਰਤਾਂ ਲਈ ਆਪਣੇ ਹੀ ਢਿੱਡੋਂ ਜਨਮੇ ਬੱਚੇ ਵੇਚਣੇ ਪੈ ਰਹੇ ਅਤੇ ਜਵਾਨ ਧੀਆਂ ਦਾ ਸੌਦਾ ਕਰਨਾ ਪੈ ਰਿਹਾ ਹੈ | ਅਫ਼ਗਾਨ ਸ਼ਰਨਾਰਥੀਆਂ ਦਾ ਕਹਿਣਾ ਹੈ ਕਿ ਕੁਝ ਸਮਾਜ ਸੇਵੀ ਸੰਸਥਾਵਾਂ ਇੱਥੇ ਲੋਕਾਂ ਦੀ ਮਦਦ ਹਿਤ ਰਾਹਤ ਸਮੱਗਰੀ ਤਾਂ ਭੇਜ ਰਹੀਆਂ ਹਨ ਪਰ ਤਾਲਿਬਾਨ ਉਸ 'ਚੋਂ ਵੀ ਅੱਧ ਤੋਂ ਜ਼ਿਆਦਾ ਆਪਣੇ ਕਬਜ਼ੇ 'ਚ ਲੈ ਲੈਂਦੇ ਹਨ | ਸੰਯੁਕਤ ਰਾਸ਼ਟਰ ਨੇ ਅਫ਼ਗਾਨਿਸਤਾਨ 'ਚ ਭੁੱਖਮਰੀ ਅਤੇ ਅਕਾਲ ਦੀ ਚਿਤਾਵਨੀ ਦਿੱਤੀ ਹੈ | ਅਫ਼ਗਾਨਿਸਤਾਨ ਦੀ ਆਬਾਦੀ ਦਾ ਇਕ ਤਿਹਾਈ ਹਿੱਸਾ ਜਿਸ ਐਮਰਜੈਂਸੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਜਾਂ ਭੋਜਨ ਦੀ ਅਸੁਰੱਖਿਆ ਦਾ ਸਾਹਮਣਾ ਕਰ ਰਿਹਾ ਹੈ, ਉਸ ਨਾਲ ਭੁੱਖਮਰੀ ਦੀ ਸਥਿਤੀ ਬਣ ਸਕਦੀ ਹੈ | ਤਾਲਿਬਾਨ ਸ਼ਾਸਕਾਂ ਅਤੇ ਅਫ਼ਗਾਨ ਨਾਗਰਿਕਾਂ ਲਈ ਮੁਸੀਬਤ ਦੀ ਇਸ ਘੜੀ 'ਚ ਇਕ ਰਾਹਤ ਵਾਲੀ ਖ਼ਬਰ ਇਹ ਹੈ ਕਿ ਭਾਰਤ ਨੇ ਅਫ਼ਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਦੇ ਤੌਰ 'ਤੇ 50 ਹਜ਼ਾਰ ਮੀਟਿ੍ਕ ਟਨ ਕਣਕ ਭੇਜਣ ਦਾ ਐਲਾਨ ਕੀਤਾ ਹੈ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਵੀ ਇਹ ਅਨਾਜ ਅਟਾਰੀ-ਵਾਹਗਾ ਸਰਹੱਦ ਰਸਤੇ ਅਫ਼ਗਾਨਿਤਸਾਨ ਭੇਜਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ | ਹਾਲਾਂਕਿ, ਮੌਜੂਦਾ ਸਮੇਂ ਪਾਕਿ ਵਲੋਂ ਸਿਰਫ਼ ਅਫ਼ਗਾਨਿਸਤਾਨ ਨੂੰ ਭਾਰਤ ਨੂੰ ਮਾਲ ਨਿਰਯਾਤ ਕਰਨ ਦੀ ਇਜਾਜ਼ਤ ਹੈ ਪਰ ਸਰਹੱਦ ਦੇ ਪਾਰ ਕਿਸੇ ਹੋਰ ਦੋ-ਪੱਖੀ ਵਪਾਰ ਦੀ ਇਜਾਜ਼ਤ ਨਹੀਂ ਹੈ | ਕਤਰ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.), ਬਹਿਰੀਨ, ਤੁਰਕਮੇਨਿਸਤਾਨ ਅਤੇ ਪਾਕਿਸਤਾਨ ਵਲੋਂ ਵੀ ਅਫ਼ਗਾਨ ਨਾਗਰਿਕਾਂ ਲਈ ਭੋਜਨ ਅਤੇ ਦਵਾਈਆਂ ਦੀ ਸਪਲਾਈ ਕੀਤੀ ਜਾ ਰਹੀ ਹੈ | ਉਧਰ, ਭਾਵੇਂ ਕਿ ਬਾਈਡਨ ਪ੍ਰਸ਼ਾਸਨ ਸਮੇਤ ਬਹੁਤ ਸਾਰੇ ਹੋਰਨਾਂ ਮੁਲਕਾਂ ਨੇ ਅਜੇ ਤੱਕ ਤਾਲਿਬਾਨ ਸਰਕਾਰ ਨੂੰ ਅਧਿਕਾਰਤ ਮਾਨਤਾ ਨਹੀਂ ਦਿੱਤੀ ਹੈ ਪਰ ਇਸ ਦੇ ਬਾਵਜੂਦ ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਭੁੱਖਮਰੀ ਦੇ ਸ਼ਿਕਾਰ ਬਣ ਰਹੇ ਅਫ਼ਗਾਨਿਸਤਾਨ ਨੂੰ 64 ਮਿਲੀਅਨ ਡਾਲਰ ਜਾਂ ਲਗਭਗ 470 ਕਰੋੜ ਰੁਪਏ ਦੀ ਮਨੁੱਖੀ ਸਹਾਇਤਾ ਭੇਜੇਗਾ |
ਬਿੱਟੂ ਆਪਣੇ ਏਜੰਡੇ ਮੁਤਾਬਿਕ ਬਹੁਮਤ ਸਾਬਤ ਨਹੀਂ ਕਰ ਸਕੇ-ਬ੍ਰਹਮ ਮਹਿੰਦਰਾ
ਮੇਅਰ ਖ਼ਿਲਾਫ਼ ਬੇਭਰੋਸਗੀ ਮਤਾ ਡਿੱਗਿਆ, ਲੋੜ ਪੈਣ 'ਤੇ ਅਦਾਲਤ ਜਾਵਾਂਗੇ-ਕੈਪਟਨ
ਪਟਿਆਲਾ, 25 ਨਵੰਬਰ (ਗੁਰਵਿੰਦਰ ਸਿੰਘ ਔਲਖ)-ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਕੁਮਾਰ ਬਿੱਟੂ ...
ਬਾਘਾ ਪੁਰਾਣਾ, 25 ਨਵੰਬਰ (ਕ੍ਰਿਸ਼ਨ ਸਿੰਗਲਾ, ਗੁਰਮੀਤ ਸਿੰਘ ਮਾਣੂੰਕੇ)-ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਅਤੇ ਕਮਲਜੀਤ ਸਿੰਘ ਬਰਾੜ ਮੁੱਖ ਬੁਲਾਰਾ ਪੰਜਾਬ ਦੇ ਪ੍ਰਬੰਧਾਂ ਹੇਠ ਕਾਂਗਰਸ ਪਾਰਟੀ ਵਲੋਂ ਬਾਘਾ ਪੁਰਾਣਾ ਦੀ ਨਵੀਂ ਦਾਣਾ ਮੰਡੀ ਵਿਖੇ ਇਕ ...
ਜਲੰਧਰ, 25 ਨਵੰਬਰ (ਜਸਪਾਲ ਸਿੰਘ)-ਪੰਜਾਬੀਆਂ ਲਈ ਹੀ ਨਹੀਂ ਸਗੋਂ ਸਮੁੱਚੇ ਦੇਸ਼ ਲਈ ਇਹ ਖਬਰ ਵੱਡੀ ਰਾਹਤ ਤੇ ਸੰਤੁਸ਼ਟੀ ਵਾਲੀ ਹੈ ਕਿ ਸੂਬੇ ਅੰਦਰ ਜਿੱਥੇ ਲਿੰਗ ਅਨੁਪਾਤ 'ਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੋਇਆ ਹੈ, ਉੱਥੇ ਦੇਸ਼ ਭਰ 'ਚ ਵੀ ਮਰਦਾਂ ਦੇ ਮੁਕਾਬਲੇ ਔਰਤਾਂ ਦੀ ...
ਨਵੀਂ ਦਿੱਲੀ, 25 ਨਵੰਬਰ (ਪੀ. ਟੀ. ਆਈ.)- ਕੇਂਦਰ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦੱਖਣੀ ਅਫਰੀਕਾ, ਹਾਂਗਕਾਂਗ ਤੇ ਬੋਤਸਵਾਨਾ, ਜਿਥੇ ਕੋਰੋਨਾ ਵਾਇਰਸ ਦਾ ਨਵਾਂ ਰੂਪ ਤੇਜ਼ੀ ਨਾਲ ਫੈਲ ਰਿਹਾ ਹੈ, ਤੋਂ ਆਉਣ-ਜਾਣ ਵਾਲੇ ਸਾਰੇ ਅੰਤਰਰਾਸ਼ਟਰੀ ...
ਨਵੀਂ ਦਿੱਲੀ, 25 ਨਵੰਬਰ (ਏਜੰਸੀ)-ਕਾਂਗਰਸ ਨੇ ਵੀਰਵਾਰ ਨੂੰ ਫ਼ੈਸਲਾ ਕੀਤਾ ਕਿ ਉਹ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ 'ਤੇ ਜ਼ੋਰ ਦੇਣ ਦੇ ਨਾਲ ਕੋਵਿਡ-19 ਦੇ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਲਈ 4 ਲੱਖ ਰੁਪਏ ਦੇ ਮੁਆਵਜ਼ੇ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX