ਤਾਜਾ ਖ਼ਬਰਾਂ


ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਹੋਈ ਰੱਦ
. . .  9 minutes ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਲੋਕ ਸਭਾ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਰਾਹੁਲ ਗਾਂਧੀ, ਕੇਰਲ ਦੇ ਵਾਇਨਾਡ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੂੰ ਬੀਤੇ ਦਿਨੀਂ ਸੂਰਤ....
ਸਾਢੇ 13 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
. . .  50 minutes ago
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)- ਐ.ਸਟੀ.ਐਫ਼. ਦੀ ਪੁਲਿਸ ਨੇ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਕਿੱਲੋ 230 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ....
ਅੰਮ੍ਰਿਤਪਾਲ ਵਲੋਂ ਫ਼ੌਜ ਤਿਆਰ ਕੀਤੀ ਜਾ ਰਹੀ ਸੀ- ਐਸ.ਐਸ.ਪੀ. ਖੰਨਾ
. . .  53 minutes ago
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)- ਪਾਇਲ ਪੁਲਿਸ ਵਲੋਂ ਅੰਮ੍ਰਿਤਪਾਲ ਦੇ ਗੰਨਮੈਨ ਤੇਜਿੰਦਰ ਸਿੰਘ ਉਰਫ਼ ਗੋਰਖਾ ਬਾਬਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਖੰਨਾ ਦੇ ਐਸ.ਐਸ.ਪੀ. ਵਲੋਂ ਪ੍ਰੈਸ ਕਾਨਫ਼ਰੰਸ ਕਰਕੇ ਕਈ ਨਵੇਂ ਖੁਲਾਸੇ ਕੀਤੇ ਗਏ ਹਨ। ਇਕ ਅਹਿਮ ਜਾਣਕਾਰੀ ਮਿਲੀ ਹੈ ਕਿ ਏ.ਕੇ.ਐਫ., ਅੰਮ੍ਰਿਤਪਾਲ ਦੀ ਤਰਫੋਂ ਇਕ.....
ਅੰਮ੍ਰਿਤਪਾਲ ਸਿੰਘ ਨੂੰ ਆਪਣੇ ਘਰ ਠਹਿਰਾਉਣ ਵਾਲੀ ਔਰਤ ਨੂੰ ਲਿਆਂਦਾ ਮਹਿਤਪੁਰ ਥਾਣੇ
. . .  57 minutes ago
ਮਹਿਤਪੁਰ, 24 ਮਾਰਚ (ਲਖਵਿੰਦਰ ਸਿੰਘ)- ਅੰਮ੍ਰਿਤਪਾਲ ਸਿੰਘ ਜੋ ਪੁਲਿਸ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਹੈਂ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਸੂਤਰਾਂ ਦੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਆਪਣੇ ਘਰ ਠਹਿਰਾਉਣ ਵਾਲੀ ਔਰਤ ਨੂੰ....
ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ
. . .  about 1 hour ago
ਨਵੀਂ ਦਿੱਲੀ, 24 ਮਾਰਚ- ਅਡਾਨੀ ਗਰੁੱਪ ਮੁੱਦੇ ’ਤੇ ਜੇ.ਪੀ.ਸੀ. ਜਾਂਚ ਦੀ ਮੰਗ ਨੂੰ ਲੈ ਕੇ ਵਿਜੇ ਚੌਕ ਵੱਲ ’ਚ ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ....
ਵਿਰੋਧੀਆਂ ਪਾਰਟੀਆਂ ਵਲੋਂ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਸੰਬੰਧੀ ਪਾਈ ਪਟੀਸ਼ਨ ’ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ
. . .  about 1 hour ago
ਨਵੀਂ ਦਿੱਲੀ, 24 ਮਾਰਚ- ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਕੇਂਦਰੀ ਜਾਂਚ ਏਜੰਸੀਆਂ ਸੀ.ਬੀ.ਆਈ. ਅਤੇ ਈ.ਡੀ. ਦੀ ਦੁਰਵਰਤੋਂ ਕਰ ਰਹੀ ਹੈ ਅਤੇ ਉਨ੍ਹਾਂ ਦੀ ਮਦਦ ਨਾਲ ਵਿਰੋਧੀ ਧਿਰ ਨੂੰ ਦਬਾਇਆ ਜਾ ਰਿਹਾ ਹੈ। ਇਸ ਖ਼ਿਲਾਫ਼ ਉਨ੍ਹਾਂ ਵਲੋਂ ਪਾਈ ਪਟੀਸ਼ਨ ’ਤੇ ਸੁਪਰੀਮ ਕੋਰਟ 5 ਅਪ੍ਰੈਲ ਨੂੰ ਸੁਣਵਾਈ ਕਰੇਗਾ। ਦੱਸ ਦੇਈਏ....
ਯੂਥ ਕਾਂਗਰਸ ਵਲੋਂ ਰਾਹੁਲ ਗਾਂਧੀ ਦੇ ਸਮਰਥਨ ਵਿਚ ਨਾਅਰੇਬਾਜ਼ੀ
. . .  about 1 hour ago
ਨਵੀਂ ਦਿੱਲੀ, 24 ਮਾਰਚ- ਯੂਥ ਕਾਂਗਰਸ ਦੇ ਮੈਂਬਰਾਂ ਵਲੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਉਸ ਵਲੋਂ ‘ਮੋਦੀ ਸਰਨੇਮ’ ਟਿੱਪਣੀ ’ਤੇ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਦੇ ਮੱਦੇਨਜ਼ਰ ਰਾਹੁਲ ਗਾਂਧੀ...
ਸੁਪਰੀਮ ਕੋਰਟ ਵਲੋਂ ਕੋਵਿਡ-19 ਦੌਰਾਨ ਰਿਹਾਅ ਕੀਤੇ ਗਏ ਦੋਸ਼ੀਆਂ ਨੂੰ ਆਤਮਸਮਰਪਣ ਕਰਨ ਦਾ ਨਿਰਦੇਸ਼
. . .  about 1 hour ago
ਨਵੀਂ ਦਿੱਲੀ, 24 ਮਾਰਚ- ਸੁਪਰੀਮ ਕੋਰਟ ਨੇ ਕੋਵਿਡ-19 ਮਹਾਮਾਰੀ ਦੌਰਾਨ ਰਿਹਾਅ ਕੀਤੇ ਗਏ ਸਾਰੇ ਦੋਸ਼ੀਆਂ ਅਤੇ ਸੁਣਵਾਈ ਅਧੀਨ ਕੈਦੀਆਂ ਨੂੰ 15 ਦਿਨਾਂ ਦੇ ਅੰਦਰ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਹੈ। ਜਸਟਿਸ ਐਮ.ਆਰ. ਸ਼ਾਹ ਅਤੇ ਸੀ.ਟੀ. ਰਵੀਕੁਮਾਰ ਦੇ ਬੈਂਚ ਨੇ ਕਿਹਾ ਕਿ ਅੰਡਰ ਟਰਾਇਲ.....
ਲੰਡਨ ਹਾਈ ਕਮਿਸ਼ਨ ਦੇ ਬਾਹਰ ਹੋਏ ਪ੍ਰਦਰਸ਼ਨ ਵਿਰੁੱਧ ਦਿੱਲੀ ’ਚ ਮਾਮਲਾ ਦਰਜ
. . .  about 1 hour ago
ਨਵੀਂ ਦਿੱਲੀ, 24 ਮਾਰਚ- ਦਿੱਲੀ ਪੁਲਿਸ ਦੇ ਇਕ ਵਿਸ਼ੇਸ਼ ਸੈੱਲ ਨੇ ਅੱਜ ਦੱਸਿਆ ਕਿ ਉਸ ਨੇ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ 19 ਮਾਰਚ ਨੂੰ ਹੋਏ ਪ੍ਰਦਰਸ਼ਨ ਦੇ ਸੰਬੰਧ ਵਿਚ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਵਲੋਂ ਦਿੱਲੀ ਪੁਲਿਸ ਨੂੰ ਉਚਿਤ ਕਾਨੂੰਨੀ....
‘ਵਿੱਤ ਬਿੱਲ, 2023’ ਲੋਕ ਸਭਾ ਵਿਚ ਪਾਸ
. . .  about 1 hour ago
‘ਵਿੱਤ ਬਿੱਲ, 2023’ ਲੋਕ ਸਭਾ ਵਿਚ ਪਾਸ
ਲੋਕ ਸਭਾ ਦੀ ਕਾਰਵਾਈ ਫ਼ਿਰ 27 ਮਾਰਚ ਸਵੇਰੇ 11 ਵਜੇ ਤੱਕ ਮੁਲਤਵੀ
. . .  about 2 hours ago
ਲੋਕ ਸਭਾ ਦੀ ਕਾਰਵਾਈ ਫ਼ਿਰ 27 ਮਾਰਚ ਸਵੇਰੇ 11 ਵਜੇ ਤੱਕ ਮੁਲਤਵੀ
ਰਾਹੁਲ ਗਾਂਧੀ ਪਾਰਟੀ ਸੰਸਦ ਮੈਂਬਰਾਂ ਦੀ ਮੀਟਿੰਗ ਵਿਚ ਹੋਏ ਸ਼ਾਮਲ
. . .  about 2 hours ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਸੰਸਦ ਕੰਪਲੈਕਸ ਦੇ ਪਾਰਟੀ ਦਫ਼ਤਰ ’ਚ ਕਾਂਗਰਸ ਸੰਸਦ ਮੈਂਬਰਾਂ ਦੀ ਬੈਠਕ ’ਚ ਸ਼ਾਮਿਲ ਹੋਏ। ਬੈਠਕ ’ਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਅਤੇ ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਵੀ ਮੌਜੂਦ ਸਨ। ਇਸ ਦੌਰਾਨ ਕਾਂਗਰਸ ਨੇ ਅੱਜ ਸ਼ਾਮ....
ਵਿਸ਼ਵ ਟੀਚੇ ਤੋਂ ਪਹਿਲਾਂ ਹੀ ਟੀ.ਬੀ. ਨੂੰ ਹਰਾ ਦੇਵੇਗਾ ਭਾਰਤ- ਪ੍ਰਧਾਨ ਮੰਤਰੀ
. . .  about 2 hours ago
ਵਾਰਾਣਸੀ, 24 ਮਾਰਚ- ਪ੍ਰਧਾਨ ਮੰਤਰੀ ਮੋਦੀ ਨੇ ਬਟਨ ਦਬਾ ਕੇ ਨੈਸ਼ਨਲ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਹਾਈ ਕੰਟੇਨਮੈਂਟ ਲੈਬਾਰਟਰੀ ਵਾਰਾਣਸੀ ਬ੍ਰਾਂਚ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਵਲੋਂ ਰੁਦਰਾਕਸ਼ ਕਨਵੈਨਸ਼ਨ ਸੈਂਟਰ ਵਿਖੇ ਇਕ ਵਿਸ਼ਵ ਟੀ.ਬੀ. ਸੰਮੇਲਨ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ....
ਵੈਟਰਨਰੀ ਯੂਨੀਵਰਸਿਟੀ ਦਾ ਦੋ ਰੋਜ਼ਾ ਪਸ਼ੂ ਮੇਲਾ ਸ਼ੁਰੂ
. . .  about 2 hours ago
ਲੁਧਿਆਣਾ, 24 ਮਾਰਚ (ਪੁਨੀਤ ਬਾਵਾ)- ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ਦੋ ਰੋਜ਼ਾ ਪਸ਼ੂ ਮੇਲਾ ਸ਼ੁਰੂ ਹੋ ਗਿਆ ਹੈ‌। ਪਸ਼ੂ ਪਾਲਣ ਮੇਲੇ ਵਿਚ ਵੱਡੀ ਗਿਣਤੀ ਵਿਚ ਕਿਸਾਨ ਤੇ ਪਸ਼ੂ ਪਾਲਕ ਪੁੱਜੇ ਹਨ। ਪਸ਼ੂ ਮੇਲੇ ਦਾ ਰਸਮੀ ਉਦਘਾਟਨ ਕੁੱਝ ਸਮੇਂ....
ਪੀ.ਏ.ਯੂ. ਦਾ ਦੋ ਰੋਜ਼ਾ ਕਿਸਾਨ ਮੇਲਾ ਸ਼ੁਰੂ
. . .  about 2 hours ago
ਲੁਧਿਆਣਾ, 24 ਮਾਰਚ(ਪੁਨੀਤ ਬਾਵਾ)- ਪੰਜਾਬ ਖ਼ੇਤੀਬਾੜੀ ਯੂਨੀਵਰਸਿਟੀ ਦਾ ਦੋ ਰੋਜ਼ਾ ਕਿਸਾਨ ਮੇਲਾ ਸ਼ੁਰੂ ਹੋ ਗਿਆ ਹੈ। ਕਿਸਾਨ ਮੇਲੇ ਦਾ ਉਦਘਾਟਨ ਕੈਨੇਡਾ ਦੇ ਕਿਸਾਨ ਵਿਕਰਮ ਸਿੰਘ ਗਿੱਲ ਨੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਤੇ ਖ਼ੇਤੀ ਮਾਹਰਾਂ ਦੀ ਹਾਜ਼ਰੀ ਵਿਚ ਕੀਤਾ। ਸਵੇਰ ਸਮੇਂ ਮੀਂਹ....
ਲੋਕ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 24 ਮਾਰਚ- ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਹੰਗਾਮੇ ਦਰਮਿਆਨ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ....
ਰਾਹੁਲ ਗਾਂਧੀ ਅਤੇ ਅਡਾਨੀ ਮੁੱਦਿਆਂ ਨੂੰ ਲੈ ਕੇ ਰਾਜ ਸਭਾ ਦੀ ਕਾਰਵਾਈ 2.30 ਵਜੇ ਤੱਕ ਮੁਲਤਵੀ
. . .  about 3 hours ago
ਰਾਹੁਲ ਗਾਂਧੀ ਅਤੇ ਅਡਾਨੀ ਮੁੱਦਿਆਂ ਨੂੰ ਲੈ ਕੇ ਰਾਜ ਸਭਾ ਦੀ ਕਾਰਵਾਈ 2.30 ਵਜੇ ਤੱਕ ਮੁਲਤਵੀ
ਮੱਧ ਪ੍ਰਦੇਸ਼: 4.0 ਦੀ ਤੀਬਰਤਾ ਨਾਲ ਆਇਆ ਭੂਚਾਲ
. . .  about 3 hours ago
ਭੋਪਾਲ, 24 ਮਾਰਚ- ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਤੋਂ ਮਿਲੀ ਜਾਣਕਾਰੀ ਅਨੁਸਾਰ ਗਵਾਲੀਅਰ ਤੋਂ 28 ਕਿਲੋਮੀਟਰ ਦੂਰੀ ’ਤੇ ਅੱਜ ਸਵੇਰੇ 10:31 ਵਜੇ ਰਿਕਟਰ ਪੈਮਾਨੇ...
ਫ਼ਿਰੋਜ਼ਪੁਰ ਹਾਦਸਾ:ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਪਹੁੰਚੇ ਵਿਧਾਇਕ ਰਣਬੀਰ ਸਿੰਘ ਭੂੱਲਰ
. . .  about 3 hours ago
ਫ਼ਿਰੋਜ਼ਪੁਰ 24 ਮਾਰਚ (ਕੁਲਬੀਰ ਸਿੰਘ ਸੋਢੀ)-ਅੱਜ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ 'ਤੇ ਪੈਂਦੇ ਖਾਈ ਫੇਮੇ ਕੀ ਵਿਖੇ ਟਰੈਕਸ ਗੱਡੀ ਅਤੇ ਰੋਡਵੇਜ਼ ਦੀ ਬੱਸ ਦਰਮਿਆਨ ਭਿਆਨਕ ਟੱਕਰ ਹੋ ਗਈ ਸੀ ,ਜਿਸ ਦੌਰਾਨ 3 ਅਧਿਆਪਕਾਂ ਅਤੇ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਸ਼ਹਿਰੀ ਵਿਧਾਇਕ...
ਭਗਵੰਤ ਮਾਨ ਸਰਕਾਰ ਖ਼ਿਲਾਫ਼ ਵਾਸ਼ਿੰਗਟਨ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਪਾਇਆ ਮਤਾ
. . .  about 3 hours ago
ਸਿਆਟਲ, 24 ਮਾਰਚ (ਹਰਮਨਪ੍ਰੀਤ ਸਿੰਘ)-ਵਸ਼ਿੰਗਟਨ ਦੇ ਸਾਰੇ ਗੁਰਦੁਆਰਿਆਂ ਦੀਆਂ ਕਮੇਟੀਆਂ ਵਲੋਂ ਇਹ ਮਤਾ ਪਾਇਆ ਗਿਆ ਹੈ ਕਿ ਜੇ ਭਗਵੰਤ ਮਾਨ ਦੀ ਸਰਕਾਰ ਦਾ ਕੋਈ ਵੀ ਮੰਤਰੀ ਜਾਂ ਸੰਤਰੀ ਤੇ ਜਾਂ ਕੋਈ ਪੁਲਿਸ ਵਾਲਾ...
ਬੇਮੌਸਮੀ ਬਰਸਾਤ ਨੇ ਵਧਾਈ ਕਿਸਾਨਾਂ ਦੀ ਚਿੰਤਾ
. . .  about 4 hours ago
ਅਜਨਾਲਾ, 24 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਖੇਤਰ 'ਚ ਸ਼ੁਰੂ ਹੋਈ ਬਰਸਾਤ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ।ਅੱਜ ਸਵੇਰ ਤੋਂ ਆਸਮਾਨ ਵਿਚ ਕਾਲੇ ਬੱਦਲ ਛਾਏ ਹੋਏ ਸਨ ਤੇ ਹੁਣ ਕਿਣ-ਮਿਣ ਸ਼ੁਰੂ ਹੋ ਗਈ ਹੈ, ਜਿਸ ਕਾਰਨ ਕਿਸਾਨਾਂ ਦੇ ਚਿਹਰੇ 'ਤੇ ਨਿਰਾਸ਼ਾ ਦੇ ਬੱਦਲ...
ਬੀ.ਐਸ.ਐਫ. ਵਲੋਂ ਪੰਜਾਬ ਦੀ ਕੌਮਾਂਤਰੀ ਸਰਹੱਦ 'ਤੇ ਪਾਕਿ ਡਰੋਨ ਦੁਆਰਾ ਕਥਿਤ ਤੌਰ 'ਤੇ ਸੁੱਟਿਆ ਹਥਿਆਰਾਂ ਦਾ ਇਕ ਭੰਡਾਰ ਬਰਾਮਦ
. . .  about 1 hour ago
ਨਵੀਂ ਦਿੱਲੀ, 24 ਮਾਰਚ - ਬੀ.ਐਸ.ਐਫ. ਨੇ ਅੱਜ ਤੜਕੇ ਪੰਜਾਬ ਦੀ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨੀ ਡਰੋਨ ਦੁਆਰਾ ਕਥਿਤ ਤੌਰ 'ਤੇ ਸੁੱਟੇ ਗਏ ਹਥਿਆਰਾਂ ਦਾ ਇਕ ਭੰਡਾਰ ਬਰਾਮਦ ਕੀਤਾ ਹੈ। ਇਹ ਜਾਣਕਾਰੀ...
ਬਜਟ ਇਜਲਾਸ:ਨਿਰਮਲਾ ਸੀਤਾਰਮਨ ਅੱਜ ਪੇਸ਼ ਕਰਨਗੇ ਵਿੱਤ ਬਿੱਲ 2023
. . .  about 4 hours ago
ਨਵੀਂ ਦਿੱਲੀ,24 ਮਾਰਚ -ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜਕੇਂਦਰ ਸਰਕਾਰ ਦੀਆਂ ਵਿੱਤੀ ਤਜਵੀਜ਼ਾਂ ਨੂੰ ਲਾਗੂ ਕਰਨ ਲਈ ਵਿੱਤ ਬਿੱਲ 2023 ਪੇਸ਼...
ਪਾਕਿਸਤਾਨ ਨੇ ਸਿੰਧ 'ਚ ਲੱਖਾਂ ਹੜ੍ਹ ਪੀੜਤਾਂ ਨੂੰ ਕੀਤਾ ਨਜ਼ਰਅੰਦਾਜ਼-ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਨੂੰ ਸਿੰਧੀ ਸਿਆਸੀ ਕਾਰਕੁਨ
. . .  about 4 hours ago
ਜੇਨੇਵਾ, 24 ਮਾਰਚ-ਇਕ ਸਿੰਧੀ ਸਿਆਸੀ ਕਾਰਕੁਨ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦਾ ਫੌਰੀ ਧਿਆਨ ਉਨ੍ਹਾਂ ਲੱਖਾਂ ਸਿੰਧੀ ਹੜ੍ਹ ਪੀੜਤਾਂ ਵੱਲ ਖਿੱਚਿਆ ਹੈ, ਜਿਨ੍ਹਾਂ ਨੂੰ ਪਾਕਿਸਤਾਨ ਸਰਕਾਰ...
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ 'ਚ ਉਠਾਇਆ ਗਿਆ ਤਿੱਬਤ, ਸ਼ਿਨਜਿਆਂਗ ਵਿਚ ਚੀਨ ਦੇ ਜਬਰ ਨੂੰ
. . .  about 5 hours ago
ਜੇਨੇਵਾ, 24 ਮਾਰਚ -ਜਿਨੇਵਾ 'ਚ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ 52ਵੇਂ ਸੈਸ਼ਨ ਦੌਰਾਨ ਇਕ ਖੋਜ ਵਿਸ਼ਲੇਸ਼ਕ ਨੇ ਤਿੱਬਤ ਅਤੇ ਸ਼ਿਨਜਿਆਂਗ 'ਚ ਚੀਨ ਦੀਆਂ ਦਮਨਕਾਰੀ ਨੀਤੀਆਂ ਦਾ ਪਰਦਾਫਾਸ਼ ਕੀਤਾ ਹੈ।ਰਿਪੋਰਟ ਅਨੁਸਾਰ ਦੁਨੀਆਂ ਵਿਚ ਬਹੁਤ ਸਾਰੀਆਂ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਮੱਘਰ ਸੰਮਤ 553

ਹੁਸ਼ਿਆਰਪੁਰ / ਮੁਕੇਰੀਆਂ

ਕਾਸ਼ੀ ਰਾਮ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਦਾ ਸਮਾਂ ਹੁਣ ਆਇਆ-ਬੈਨੀਵਾਲ, ਗੜ੍ਹੀ

ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)-ਸਾਹਿਬ ਸ੍ਰੀ ਕਾਂਸ਼ੀ ਰਾਮ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਵਰਕਰ ਸੰਮੇਲਨ ਪਿੰਡ ਪੰਡੋਰੀ ਖਜੂਰ ਵਿਖੇ ਹਲਕਾ ਸ਼ਾਮਚੁਰਾਸੀ ਤੋਂ ਬਸਪਾ-ਅਕਾਲੀ ਗੱਠਜੋੜ ਦੇ ਸਾਂਝੇ ਉਮੀਦਵਾਰ ਇੰਜ. ਮਹਿੰਦਰ ਸਿੰਘ ਸੰਧਰ ਦੀ ...

ਪੂਰੀ ਖ਼ਬਰ »

ਸ਼ਾਰਟ ਸਰਕਟ ਨਾਲ ਪ੍ਰਵਾਸੀ ਮਜ਼ਦੂਰਾਂ ਦੀਆਂ 50 ਝੁੱਗੀਆਂ ਨੂੰ ਲੱਗੀ ਅੱਗ

ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਨਜ਼ਦੀਕ ਸਥਿਤ ਪਿੰਡ ਬਡਿਆਲਾ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਹੋਣ ਕਾਰਨ ਪ੍ਰਵਾਸੀ ਮਜ਼ਦੂਰਾਂ ਦੀਆਂ 50 ਝੁੱਗੀਆਂ ਨੂੰ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਅੱਗ ਇੰਨੀ ਭਿਆਨਕ ਸੀ ਕਿ ਝੁੱਗੀਆਂ ...

ਪੂਰੀ ਖ਼ਬਰ »

ਸਿੱਧੂ ਵਿਧਾਇਕ ਬਰਾੜ ਦਾ ਨਾਜਾਇਜ਼ ਕਰੈਸ਼ਰ ਬੰਦ ਕਰਵਾਏ-ਸਾਬੀ, ਪਿੰਕੀ

ਮੁਕੇਰੀਆਂ, 27 ਨਵੰਬਰ (ਰਾਮਗੜ੍ਹੀਆ)-ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਨਾਜਾਇਜ਼ ਮਾਈਨਿੰਗ ਬੰਦ ਕਰਵਾਉਣ 'ਤੇ ਸਸਤੀ ਰੇਤਾ ਲੋਕਾਂ ਤੱਕ ਪਹੁੰਚਾਉਣ ਦੇ ਕੀਤੇ ਜਾ ਰਹੇ ਦਾਅਵਿਆਂ 'ਚ ਭੋਰਾ ਵੀ ਸੱਚਾਈ ਨਹੀਂ ਹੈ ਤੇ ਅੱਜ ਵੀ ਕਾਂਗਰਸ ਦੇ ਵਿਧਾਇਕ ਨਾਜਾਇਜ਼ ਮਾਈਨਿੰਗ ਕਰ ...

ਪੂਰੀ ਖ਼ਬਰ »

ਕੇਂਦਰ ਨੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਤਿੰਨ ਕਾਲੇ ਕਨੂੰਨ ਰੱਦ ਕੀਤੇ-ਟਿਕੈਤ

ਐਮਾਂ ਮਾਂਗਟ, 27 ਨਵੰਬਰ (ਗੁਰਾਇਆ)-ਕਿਸਾਨ ਸੰਯੁਕਤ ਮੋਰਚੇ ਦੇ ਪ੍ਰਮੁੱਖ ਆਗੂ ਰਾਕੇਸ਼ ਟਿਕੈਤ ਦੀ ਅੱਜ ਮੁਕੇਰੀਆਂ ਹਲਕੇ ਦੀ ਫੇਰੀ ਮੌਕੇ ਅੱਡਾ ਪੇਪਰ ਮਿੱਲ ਵਿਖੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਤਾਂ ਆਪਣੇ ਚਹੇਤਿਆਂ ਨੂੰ ...

ਪੂਰੀ ਖ਼ਬਰ »

'ਆਪ' ਨੇ ਮੁੱਖ ਮੰਤਰੀ ਤੇ ਟਰਾਂਸਪੋਰਟ ਮੰਤਰੀ ਦਾ ਪੁਤਲਾ ਫੂਕਿਆ

ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਆਮ ਆਦਮੀ ਪਾਰਟੀ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਟਰੇਡ ਵਿੰਗ ਦੇ ਪ੍ਰਧਾਨ ਜਸਪਾਲ ਸਿੰਘ ਚੇਚੀ ਕੌਂਸਲਰ ਦੀ ਅਗਵਾਈ 'ਚ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਸਾਹਮਣੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ...

ਪੂਰੀ ਖ਼ਬਰ »

ਯੂਥ ਵਿੰਗ ਦੇ ਨਵ-ਨਿਯੁਕਤ ਸੀਨੀ: ਮੀਤ ਪ੍ਰਧਾਨ ਕੁਨਾਲ ਦੂਆ ਦਾ ਸਨਮਾਨ

ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ ਕੁਨਾਲ ਦੂਆ ਪਾਰਟੀ 'ਚ ਸ਼ਾਮਿਲ ਹੋ ਗਏ | ਇਸ ਮੌਕੇ ਸਾਬਕਾ ਸੰਸਦ ਮੈਂਬਰ ਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ ਬਾਜਵਾ, ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 12 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ

ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 12 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 28831 ਹੋ ਗਈ ਹੈ | ਇਸ ਸੰਬੰਧੀ ਸਿਹਤ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 1052 ...

ਪੂਰੀ ਖ਼ਬਰ »

ਸੁਭਾਸ਼ ਭਵਾਨੀ ਨਗਰ ਆਮ ਆਦਮੀ ਪਾਰਟੀ 'ਚ ਸ਼ਾਮਿਲ

ਹੁਸ਼ਿਆਰਪੁਰ, 27 ਨਵੰਬਰ (ਹਰਪ੍ਰੀਤ ਕੌਰ)-ਆਮ ਆਦਮੀ ਪਾਰਟੀ ਵਲੋਂ ਮਨਾਏ ਗਏ ਸਥਾਪਨਾ ਦਿਵਸ ਸਮਾਰੋਹ 'ਚ ਪਾਰਟੀ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਦੌਰਾਨ ਉਨ੍ਹਾਂ ਨੇ ਪਾਰਟੀ 'ਚ ਸ਼ਾਮਿਲ ਹੋਏ ਸੁਭਾਸ਼ ਭਵਾਨੀ ਨਗਰ ਦਾ ਸਵਾਗਤ ਵੀ ...

ਪੂਰੀ ਖ਼ਬਰ »

ਪਿੰਡ ਕਲੋਆ ਵਿਖੇ ਮਹਾਸ਼ਾ ਭਾਈਚਾਰੇ ਵਲੋਂ ਦਸੂਹਾ ਨੂੰ ਸਮਰਥਨ

ਅੱਡਾ ਸਰਾਂ, 27 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਕਲੋਆ ਵਿਖੇ ਮਹਾਸ਼ਾ ਭਾਈਚਾਰੇ ਵਲੋਂ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਸੰਯੁਕਤ ਤੇ ਉੱਘੇ ਸਮਾਜ ਸੇਵੀ ਮਨਜੀਤ ਸਿੰਘ ਦਸੂਹਾ ਦੇ ਹੱਕ 'ਚ ਭਰਵੀਂ ਮੀਟਿੰਗ ਕੀਤੀ ਜਿਸ 'ਚ ਸਮੂਹ ਭਾਈਚਰੇ ਨੇ ਮਨਜੀਤ ਸਿੰਘ ਦਸੂਹਾ ...

ਪੂਰੀ ਖ਼ਬਰ »

ਸਾਨੂੰ ਲੋੜਵੰਦ ਬੱਚਿਆਂ ਦੀ ਪੜ੍ਹਾਈ 'ਚ ਵੱਧ-ਚੜ੍ਹ ਕੇ ਮਦਦ ਕਰਨੀ ਚਾਹੀਦੀ-ਡਾ. ਸੁਲਿੰਦਰ ਸਿੰਘ

ਗੜ•੍ਹਦੀਵਾਲਾ, 27 ਨਵੰਬਰ (ਅ.ਬ.)-ਸਰਕਾਰੀ ਐਲੀਮੈਂਟਰੀ ਸਕੂਲ ਖਾਨਪੁਰ ਤੇ ਸਰਕਾਰੀ ਐਲੀਮੈਂਟਰੀ ਸਕੂਲ ਬੇਰਛਾ ਵਿਖੇ ਕਰਵਾਏ ਸਾਦੇ ਸਮਾਗਮਾਂ ਦੌਰਾਨ ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ ਗੜ•੍ਹਦੀਵਾਲਾ ਵਲੋਂ ਆਪਣੇ ਸਮਾਜ ਸੇਵੀ ਕੰਮਾਂ ਨੂੰ ਅੱਗੇ ਵਧਾਉਂਦੇ ...

ਪੂਰੀ ਖ਼ਬਰ »

ਐਸ. ਪੀ. ਐਨ. ਕਾਲਜ 'ਚ ਸੰਵਿਧਾਨ ਦਿਵਸ ਮੌਕੇ ਸਮਾਗਮ

ਮੁਕੇਰੀਆਂ, 27 ਨਵੰਬਰ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਮਹਾਵਿਦਿਆਲਿਆ ਮੁਕੇਰੀਆਂ ਵਿਖੇ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਐੱਨ. ਐੱਸ. ਐੱਸ. ਵੁਮੈਨ ਸੈੱਲ ਤੇ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ ਸੰਵਿਧਾਨ ਦਿਵਸ ਮੌਕੇ ਇਕ ਸਮਾਗਮ ਕਰਵਾਇਆ ਗਿਆ | ...

ਪੂਰੀ ਖ਼ਬਰ »

ਕੈਰੇ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਐਡਵਾਈਜ਼ਰੀ ਕਮੇਟੀ ਮੈਂਬਰ ਨਿਯੁਕਤ

ਦਸੂਹਾ, 27 ਨਵੰਬਰ (ਭੁੱਲਰ)-ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੋਆਬਾ ਜ਼ੋਨ ਦੇ ਪ੍ਰਧਾਨ ਭੁਪਿੰਦਰ ਪਾਲ ਸਿੰਘ ਜਾਡਲਾ ਵਲੋਂ ਸੁਰਜੀਤ ਸਿੰਘ ਕੈਰੇ ਨੂੰ ਐਡਵਾਈਜ਼ਰੀ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ | ਉਹ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ ...

ਪੂਰੀ ਖ਼ਬਰ »

ਕੰਢੀ ਖੇਤਰ ਦੇ ਬੱਚਿਆਂ ਤੇ ਵੱਡਿਆਂ ਦੇ ਸਰਬਪੱਖੀ ਵਿਕਾਸ ਲਈ ਤੱਖਣੀ 'ਚ ਗਿਆਨ ਸਭਾ ਕੇਂਦਰ ਖੋਲਿ੍ਹਆ

ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)-ਮਿਸ਼ਨ ਕੇ-3 (ਕੁਦਰਤ ਕਾ ਕਾਰਵਾਂ) ਮੁਹਿੰਮ, ਜੋ ਕਿ ਸੋਸ਼ਲ ਵੈੱਲਫੇਅਰ ਐਂਡ ਅਵੇਅਰਨੈੱਸ ਸੁਸਾਇਟੀ ਵਲੋਂ ਪਿਛਲੇ ਪੰਜ ਸਾਲਾਂ ਤੋਂ ਚਲਾਈ ਜਾ ਰਹੀ ਹੈ, ਵਲੋਂ ਕੰਢੀ ਖੇਤਰ ਦੇ ਬੱਚਿਆਂ ਤੇ ਵੱਡਿਆਂ ਦੇ ਸਰਬਪੱਖੀ ਵਿਕਾਸ ਲਈ ...

ਪੂਰੀ ਖ਼ਬਰ »

ਕੈਂਪਸ ਪਲੇਸਮੈਂਟ 'ਚ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਵਲੋਂ 17 ਵਿਦਿਆਰਥੀ ਸ਼ਾਰਟਲਿਸਟ

ਭੰਗਾਲਾ, 27 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਮਾਡਰਨ ਗਰੁੱਪ ਆਫ਼ ਕਾਲਜ ਤੇ ਸਰਕਾਰੀ ਬਹੁ ਤਕਨੀਕੀ ਕਾਲਜ ਤਲਵਾੜਾ ਦੇ ਸਹਿਯੋਗ ਨਾਲ ਮਕੈਨੀਕਲ ਇੰਜੀਨੀਅਰਿੰਗ ਦੀ ਐਮ. ਐਨ. ਸੀ. ਮਹਿੰਦਰਾ ਐਂਡ ਮਹਿੰਦਰਾ ਨਾਲ ਮਿਲ ਕੇ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ | ਡਰਾਈਵ 'ਚ ...

ਪੂਰੀ ਖ਼ਬਰ »

ਜੋਨੀ ਘੁੰਮਣ ਦੇ ਪੰਪ 'ਤੇ ਪਹੁੰਚੇ ਸੁਖਬੀਰ

ਦਸੂਹਾ, 27 ਨਵੰਬਰ (ਕੌਸ਼ਲ)-ਸ. ਸੁਖਬੀਰ ਸਿੰਘ ਬਾਦਲ ਆਪਣੀ ਦਸੂਹਾ ਫੇਰੀ ਦੌਰਾਨ ਸਾਬਕਾ ਮੀਤ ਪ੍ਰਧਾਨ ਐਨ. ਆਰ. ਆਈ. ਵਿੰਗ ਪੰਜਾਬ ਭੁਪਿੰਦਰ ਸਿੰਘ ਜੋਨੀ ਘੁੰਮਣ ਦੇ ਪੈਟਰੋਲ ਪੰਪ 'ਤੇ ਉਚੇਚੇ ਤੌਰ 'ਤੇ ਪਹੁੰਚੇ | ਇਸ ਮੌਕੇ ਭੁਪਿੰਦਰ ਸਿੰਘ ਜੋਨੀ ਘੁੰਮਣ ਨੇ ਸੁਖਬੀਰ ਸਿੰਘ ਬਾਦਲ ਦਾ ਉਨ੍ਹਾਂ ਦੇ ਪੰਪ 'ਤੇ ਪਹੁੰਚਣ 'ਤੇ ਹਾਰਦਿਕ ਸਵਾਗਤ ਕੀਤਾ | ਇਸ ਮੌਕੇ ਸਰਦਾਰ ਭੁਪਿੰਦਰ ਸਿੰਘ ਜੋਨੀ ਘੁੰਮਣ ਤੇ ਮਰਹੂਮ ਸਰਕਲ ਪ੍ਰਧਾਨ ਜਸਬੀਰ ਸਿੰਘ ਕੱਖਾਂਵਾਲੀ ਦੀ ਧਰਮ-ਪਤਨੀ ਬੀਬੀ ਪਰਮਿੰਦਰ ਕੌਰ ਕੱਖਾਂਵਾਲੀ ਨੇ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ | ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸਮੂਹ ਅਕਾਲੀ ਬਸਪਾ ਵਰਕਰਾਂ ਤੇ ਆਗੂਆਂ ਨੂੰ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਆ |

ਖ਼ਬਰ ਸ਼ੇਅਰ ਕਰੋ

 

ਮੁਰਾਦਪੁਰ ਅਵਾਣਾ ਵਿਖੇ ਕਿ੍ਕਟ ਟੂਰਨਾਮੈਂਟ ਕਰਵਾਇਆ

ਨੰਗਲ ਬਿਹਾਲਾਂ, 27 ਨਵੰਬਰ (ਵਿਨੋਦ ਮਹਾਜਨ)-ਨਜ਼ਦੀਕੀ ਪਿੰਡ ਮੁਰਾਦਪੁਰ ਅਵਾਣਾ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੁਰਾਦਪੁਰ ਅਵਾਣਾ ਕਿ੍ਕਟ ਕਮੇਟੀ ਵਲੋਂ 7 ਰੋਜ਼ਾ ਕਿ੍ਕਟ ਟੂਰਨਾਮੈਂਟ ਸ਼ੂਰੁ ਕਰਵਾਇਆ ਗਿਆ ਜਿਸ ਦਾ ਉਦਘਾਟਨ ਪਿੰਡ ਦੇ ਸਰਪੰਚ ਮਸਜਿੰਦਰ ਸਿੰਘ ...

ਪੂਰੀ ਖ਼ਬਰ »

ਸੀ. ਐਚ. ਸੀ. ਬੁਢਾਬਾੜ 'ਚ ਹੋਮਿਓਪੈਥੀ ਵਿੰਗ ਵਲੋਂ ਡੇਂਗੂ ਜਾਗਰੂਕਤਾ ਕੈਂਪ

ਭੰਗਾਲਾ, 27 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਐਸ. ਐਮ. ਓ. ਬੁਢਾਬਾੜ ਡਾ. ਹਰਜੀਤ ਸਿੰਘ ਤੇ ਹੋਮਿਓਪੈਥੀ ਮੈਡੀਕਲ ਅਫਸਰ ਬੁਢਾਬਾੜ ਡਾ. ਬਲਿੰਦਰ ਸਿੰਘ ਅਗਵਾਈ ਵਿਚ ਸੀ. ਐਚ. ਸੀ. ਬੁਢਾਬਾੜ 'ਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਡਾ. ਹਰਜੀਤ ਸਿੰਘ ਨੇ ਕਿਹਾ ...

ਪੂਰੀ ਖ਼ਬਰ »

ਵਿਕਟੋਰੀਆ ਇੰਟਰਨੈਸ਼ਨਲ ਸਕੂਲ ਵਿਚ ਸੰਵਿਧਾਨ ਦਿਵਸ ਮਨਾਇਆ

ਭੰਗਾਲਾ, 27 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਚ ਸੰਵਿਧਾਨ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੇ ਨਾਲ ਹੀ ਉਨ੍ਹਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਵੀ ...

ਪੂਰੀ ਖ਼ਬਰ »

ਕੋਹਿਨੂਰ ਇੰਟਰਨੈਸ਼ਨਲ ਸਕੂਲ 'ਚ ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ

ਹਾਜੀਪੁਰ, 27 ਨਵੰਬਰ (ਜੋਗਿੰਦਰ ਸਿੰਘ)-ਕੋਹਿਨੂਰ ਇੰਟਰਨੈਸ਼ਨਲ ਸਕੂਲ ਪਨਖ਼ੂਹ ਵਿਖੇ ਪਿ੍ੰਸੀਪਲ ਹਰਪ੍ਰੀਤ ਪੰਧੇਰ ਦੀ ਪ੍ਰਧਾਨਗੀ ਹੇਠ ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਮੌਕੇ ਚੇਅਰਪਰਸਨ ਸੰਗੀਤਾ ਰਾਣੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਕਿ੍ਕਟ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 2,68,663 ਪੇਂਡੂ ਘਰਾਂ ਨੂੰ ਮਿਲੇਗਾ ਗ੍ਰਾਮੀਣ ਜਲ ਸਪਲਾਈ ਯੋਜਨਾਵਾਂ ਦੇ ਸਰਵਿਸਿਜ਼ ਚਾਰਜ ਘਟਣ ਦਾ ਲਾਭ-ਡੀ. ਸੀ.

ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਰਕਾਰ ਵਲੋਂ ਗ੍ਰਾਮੀਣ ਜਲ ਸਪਲਾਈ ਯੋਜਨਾਵਾਂ ਦੇ ਸਰਵਿਸਿਜ਼ ਚਾਰਜ ਨੂੰ 167 ਰੁਪਏ ਤੋਂ ਘਟਾ ਕੇ 50 ਰੁਪਏ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਕਰਨ ਦੀ ਦਿੱਤੀ ਗਈ ਮਨਜ਼ੂਰੀ ਨਾਲ ਜ਼ਿਲ੍ਹੇ ਦੇ 2,68,663 ਤੋਂ ...

ਪੂਰੀ ਖ਼ਬਰ »

ਸਰਕਾਰੀ ਸਕੂਲ ਵਿਖੇ ਸਾਇੰਸ ਮੇਲਾ ਲਗਾਇਆ

ਗੜ੍ਹਦੀਵਾਲਾ, 27 ਨਵੰਬਰ (ਚੱਗਰ)- ਸਿੱਖਿਆ ਵਿਭਾਗ ਦੀਆ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਹਿਪੁਰ ਭਟਲਾਂ ਵਿਖੇ ਦੋ ਰੋਜਾ ਭੂੰਗਾ-2 ਦਾ ਸਾਇੰਸ ਮੇਲਾ ਲਗਾਇਆ ਗਿਆ ਜਿਸ 'ਚ ਕੁੱਲ 26 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਗੁਰਪ੍ਰੀਤ ਕੌਰ ...

ਪੂਰੀ ਖ਼ਬਰ »

ਗੁਰੂ ਮਾਨਿਓ ਗ੍ਰੰਥ ਸੁਸਾਇਟੀ ਵਲੋਂ ਗੁ: ਸ੍ਰੀ ਗਰਨਾ ਸਾਹਿਬ ਵਿਖੇ ਪਾਠੀ ਸਿੰਘਾਂ ਲਈ ਮੰਜੇ ਤੇ ਗੱਦੇ ਭੇਟ

ਦਸੂਹਾ, 27 ਨਵੰਬਰ (ਭੁੱਲਰ)- ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਗਰਨਾ ਸਾਹਿਬ ਵਿਖੇ ਪਾਠੀ ਸਿੰਘਾਂ ਦੇ ਆਰਾਮ ਲਈ 15 ਮੰਜੇ ਤੇ ਗੱਦੇ ਭੇਟ ਕੀਤੇ ਗਏ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸਤਪਾਲ ਸਿੰਘ ਬਿੱਟੂ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਬਲਾਕ ਪੱਧਰੀ ਵਿਗਿਆਨ ਮੇਲਾ ਕਰਵਾਇਆ

ਕੋਟਫ਼ਤੂਹੀ, 27 ਨਵੰਬਰ (ਅਟਵਾਲ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਕੋਟਫ਼ਤੂਹੀ ਦੇ ਮਿਡਲ ਪੱਧਰ ਦਾ ਵਿਗਿਆਨ ਮੇਲਾ ਬਲਾਕ ਨੋਡਲ ਅਫ਼ਸਰ ਪਿ੍ੰਸੀਪਲ ਜਸਵੀਰ ਕੁਮਾਰ ਸਰਕਾਰੀ ਸੀਨੀਅਰ ...

ਪੂਰੀ ਖ਼ਬਰ »

ਬਿ੍ਗੇਡੀਅਰ ਸ਼ਤੀਸ਼ ਕੁਮਾਰ ਵੱਲੋਂ ਸਪੈਸ਼ਲ ਸਕੂਲ ਜਹਾਨਖੇਲ੍ਹਾਂ ਨੂੰ ਚੈੱਕ ਭੇਟ

ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)- ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲ੍ਹਾਂ ਨੂੰ ਬਿ੍ਗੇਡੀਅਰ ਸਤੀਸ਼ ਕੁਮਾਰ ਸੂਦ ਨੇ ਬੱਚਿਆਂ ਦੀ ਭਲਾਈ ਲਈ 1 ਲੱਖ ਰੁਪਏ ਦਾ ਚੈੱਕ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਮਹੇੜੂ ...

ਪੂਰੀ ਖ਼ਬਰ »

ਤਲਵਾੜਾ 'ਚ ਅੱਜ ਵੀ ਹੋ ਰਹੀ ਹੈ ਨਾਜਾਇਜ਼ ਮਾਈਨਿੰਗ-ਪਿੰਕੀ, ਸਾਬੀ

ਤਲਵਾੜਾ, 27 ਨਵੰਬਰ (ਅ. ਪ)-ਕਾਂਗਰਸ ਦੇ ਨਵੇਂ ਬਣੇ ਮੁੱਖ ਮੰਤਰੀ ਸਟੇਜਾਂ 'ਤੇ ਚੜ੍ਹ ਕੇ ਐਲਾਨ ਤਾਂ ਵੱਡੇ-ਵੱਡੇ ਕਰ ਰਹੇ ਹਨ ਪਰ ਇਨ੍ਹਾਂ ਦੇ ਦਾਅਵੇ ਅਸਲੀਅਤ 'ਚ ਬਿਲਕੁਲ ਖੋਖਲੇ ਹਨ ਤੇ ਇਨ੍ਹਾਂ ਦੇ ਪਿੱਛੇ ਵੋਟਾਂ ਦੀ ਸਿਆਸਤ ਸਾਫ਼ ਦਿਖਾਈ ਦੇ ਰਹੀ ਹੈ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਤੰਬਾਕੂ ਦੀ ਵਿਕਰੀ ਕਰਨ ਵਾਲੇ 6 ਦੁਕਾਨਦਾਰਾਂ ਦੇ ਚਲਾਨ ਕੱਟੇ

ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)-ਸੀਨਅਰ ਮੈਡੀਕਲ ਅਫਸਰ ਡਾ. ਰਮਨ ਕੁਮਾਰ ਦੇ ਨਿਰਦੇਸ਼ 'ਤੇ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਨੋਡਲ ਅਫਸਰ ਡਾ. ਅਮਰਜੀਤ ਸਿੰਘ ਵਲੋਂ ਟੀਮ ਸਮੇਤ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਕੋਟਾ ਐਕਟ ਅਨੁਸਾਰ ਤੰਬਾਕੂ ਦੀ ਵਿਕਰੀ ਤੇ ਵਰਤੋਂ ਦੀ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਮੁਲਾਜ਼ਮਾਂ ਵਲੋਂ ਹੁਸ਼ਿਅਰਪੁਰ ਡਿਪੂ ਦੇ ਬਾਹਰ ਗੇਟ ਰੈਲੀ

ਹੁਸ਼ਿਆਰਪੁਰ, 27 ਨਵੰਬਰ (ਹਰਪ੍ਰੀਤ ਕੌਰ)-ਪੰਜਾਬ ਰੋਡਵੇਜ਼/ਪਨਬਸ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਪੰਜਾਬ ਭਰ ਦੇ ਡਿਪੂਆਂ 'ਚ ਗੇਟ ਰੈਲੀਆਂ ਕੀਤੀਆਂ ਗਈਆਂ | ਇਸੇ ਕੜੀ 'ਚ ਹੁਸ਼ਿਅਰਪੁਰ ਡਿਪੂ ਦੇ ਬਾਹਰ ਵੀ ਗੇਟ ਰੈਲੀ ਹੋਈ | ਰੈਲੀ ਨੂੰ ...

ਪੂਰੀ ਖ਼ਬਰ »

ਬਲਾਕ ਪੱਧਰੀ ਵਿੱਦਿਅਕ ਮੁਕਾਬਲੇ 'ਚ ਸਕੂਲ ਗੱਬਲਾ ਮੁਹੱਲਾ ਦੀ ਚੜ੍ਹਤ

ਤਲਵਾੜਾ, 27 ਨਵੰਬਰ (ਰਾਜੀਵ ਓਸ਼ੋ)-ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਜੋ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਮਰਿੰਦਰਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਸੈਕਟਰ-1 ਵਿਖੇ ਕਰਵਾਏ ਗਏ | ਮੁਕਾਬਲਿਆਂ 'ਚ ...

ਪੂਰੀ ਖ਼ਬਰ »

ਕੇਜਰੀਵਾਲ ਦੀ ਤੀਸਰੀ ਗਰੰਟੀ ਔਰਤਾਂ ਦੇ ਸਸ਼ਕਤੀਕਰਨ 'ਚ ਅਹਿਮ ਰੋਲ ਅਦਾ ਕਰੇਗੀ-ਰਾਜਾ

ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)-ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਭਰਵੀ ਮੀਟਿੰਗ ਜਸਵੀਰ ਸਿੰਘ ਰਾਜਾ ਇੰਚਾਰਜ ਹਲਕਾ ਉੜਮੁੜ ਦੀ ਅਗਵਾਈ 'ਚ ਹੋਈ | ਇਸ ਮੌਕੇ ਉਨ੍ਹਾਂ ਪਾਰਟੀ ਦੇ ਸੁਪਰੀਮੋ ਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮਾਂ ਵਲੋਂ ਚੰਨੀ, ਰੰਧਾਵਾ ਤੇ ਵੜਿੰਗ ਦੀਆਂ ਅਰਥੀਆਂ ਫ਼ੂਕ ਕੇ ਪ੍ਰਦਰਸ਼ਨ

ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ 'ਤੇ ਹੁਸ਼ਿਆਰਪੁਰ ਵਿਖੇ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਕੰਮ ਕਰਦੇ ਠੇਕਾ ਮੁਲਾਜ਼ਮਾਂ ਵਲੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ...

ਪੂਰੀ ਖ਼ਬਰ »

ਡਾ. ਰਾਜ ਕੁਮਾਰ ਵਲੋਂ ਫਲਾਹੀ ਤਾੋ ਪੁਰਹੀਰਾਂ ਬਾਈਪਾਸ ਤੱਕ ਬਣੀ ਸੜਕ ਦਾ ਉਦਘਾਟਨ

ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਆਪਣੇ ਹਲਕੇ ਨੂੰ ਹਰ ਸੰਭਵ ਸਹੂਲਤ ਪ੍ਰਦਾਨ ਕਰਵਾ ਸਕਾਂ, ਆਪਣੇ ਯਤਨਾਂ ਤੇ ਮਿਹਨਤ ਸਦਕਾ ਚੱਬੇਵਾਲ ਹਲਕੇ ਨੰੂ ਸੂਬੇ ਦਾ ਨੰਬਰ ਇਕ ਹਲਕਾ ਬਣਾ ਸਕਾਂ | ਇਹ ਪ੍ਰਗਟਾਵਾ ਵਿਧਾਇਕ ਡਾ. ਰਾਜ ਕੁਮਾਰ ਹਲਕਾ ...

ਪੂਰੀ ਖ਼ਬਰ »

ਗੁਰਦੁਆਰਾ ਜ਼ਾਹਰਾ ਜ਼ਹੂਰ ਪੁਰਹੀਰਾਂ ਵਿਖੇ ਗੁਰਮਤਿ ਕਲਾਸ ਸ਼ੁਰੂ

ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)-ਸਿੱਖ ਮਿਸ਼ਨਰੀ ਕਾਲਜ ਸਰਕਲ ਪੁਰਹੀਰਾਂ ਵਲੋਂ ਗੁਰਮਤਿ ਸਿਖਲਾਈ ਵਾਸਤੇ ਗੁਰਦੁਆਰਾ ਜ਼ਾਹਰਾ ਜ਼ਹੂਰ ਪੁਰਹੀਰਾਂ ਵਿਖੇ ਗੁਰਮਤਿ ਕਲਾਸ ਲਗਾਈ ਜਾ ਰਹੀ ਹੈ¢ ਇਸ ਸੰਬੰਧੀ ਅਵਤਾਰ ਸਿੰਘ ਜ਼ੋਨਲ ਆਰਗੇਨਾਈਜ਼ਰ ਜ਼ੋਨ ...

ਪੂਰੀ ਖ਼ਬਰ »

ਰੈਲੀ 'ਚੋਂ ਚੋਰੀ ਹੋਏ 4 ਪਰਸ ਬੋੜਾ ਨੇੜਿਓਾ ਮਿਲੇ

ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)-ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਮਦ ਵਲੋਂ ਅਕਾਲੀ ਦਲ ਵਲੋਂ ਦਾਣਾ ਮੰਡੀ ਗੜ੍ਹਸ਼ੰਕਰ ਵਿਖੇ ਕੀਤੀ ਰੈਲੀ ਦੌਰਾਨ ਚੋਰਾਂ ਵਲੋਂ ਕਈਆਂ ਦੇ ਪਰਸ ਤੇ ਮੋਬਾਈਲ ਫੋਨ ਚੋਰੀ ਕੀਤੇ ਗਏ ਸਨ | ਰੈਲੀ ...

ਪੂਰੀ ਖ਼ਬਰ »

ਸੁਰੇਸ਼ ਜੈਨ ਡੀ. ਏ. ਵੀ. ਮੈਨੇਜਿੰਗ ਕਮੇਟੀ ਦੇ ਪ੍ਰਧਾਨ ਨਿਯੁਕਤ

ਟਾਂਡਾ ਉੜਮੁੜ, 27 ਨਵੰਬਰ (ਭਗਵਾਨ ਸਿੰਘ ਸੈਣੀ)-ਡੀ. ਏ. ਵੀ. ਮੈਨੇਜਿੰਗ ਕਮੇਟੀ ਟਾਂਡਾ ਦੀ ਇਕ ਮੀਟਿੰਗ ਡੀ. ਏ. ਵੀ. ਸਕੂਲ ਟਾਂਡਾ ਵਿਖੇ ਸੁਭਾਸ਼ ਸੋਧੀ ਦੀ ਅਗਵਾਈ 'ਚ ਹੋਈ | ਇਸ ਮੌਕੇ ਸਰਬ ਸੰਮਤੀ ਨਾਲ ਸੁਰੇਸ਼ ਜੈਨ ਨੂੰ ਪ੍ਰਧਾਨ ਚੁਣਿਆ ਗਿਆ | ਅਸ਼ੋਕ ਬਹਿਲ ਨੂੰ ਉਪ ...

ਪੂਰੀ ਖ਼ਬਰ »

ਸਾਬਕਾ ਮੰਤਰੀ ਮਿਆਣੀ ਨੇ ਲੱਖੀ ਦੇ ਹੱਕ 'ਚ ਟਾਂਡਾ ਹਲਕੇ ਦੇ ਵਰਕਰਾਂ ਨੂੰ ਕੀਤਾ ਲਾਮਬੰਦ

ਟਾਂਡਾ ਉੜਮੁੜ, 27 ਨਵੰਬਰ (ਦੀਪਕ ਬਹਿਲ)-ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦਾ ਹਰ ਵਰਕਰ ਟਾਂਡਾ ਹਲਕੇ ਤੋਂ ਲਖਵਿੰਦਰ ਸਿੰਘ ਲੱਖੀ ਦੀ ਜਿੱਤ ਨੂੰ ਨਿਸ਼ਚਿਤ ਬਣਾਉਣ ਦੇ ਮੰਤਵ ਨਾਲ ਦਿਨ ਰਾਤ ਇਕ ਕਰ ਦਵੇਗਾ | ਇਹ ਪ੍ਰਗਟਾਵਾ ਚੌਧਰੀ ਬਲਵੀਰ ਸਿੰਘ ਮਿਆਣੀ ਨੇ ਟਾਂਡਾ ...

ਪੂਰੀ ਖ਼ਬਰ »

ਦੂਆ ਪਰਿਵਾਰ ਦੇ ਅਕਾਲੀ ਦਲ 'ਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਮਿਲੇਗਾ ਬਲ-ਬਾਜਵਾ

ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤਹਿਤ ਸੰਜੀਵ ਦੂਆ ਸਾਬਕਾ ਕੌਂਸਲਰ ਨੂੰ ਹੁਸ਼ਿਆਰਪੁਰ ਸ਼ਹਿਰੀ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਨਿਯੁਕਤੀ 'ਤੇ ਸਾਬਕਾ ਸੰਸਦ ਮੈਂਬਰ ਤੇ ...

ਪੂਰੀ ਖ਼ਬਰ »

ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਵਲੋਂ ਸਾਲਾਨਾ ਸਮਾਗਮ

ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)-ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੇ ਬੱਚਿਆਂ ਨੂੰ ਵਿੱਦਿਆ ਦਾ ਚਾਨਣ ਦੇਣ ਦੇ ਖੇਤਰ 'ਚ ਸੇਵਾ ਕਰ ਰਹੀ ਉੱਘੀ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਯੂ. ਕੇ. ਵਲੋਂ ਹੁਸ਼ਿਆਰਪੁਰ ...

ਪੂਰੀ ਖ਼ਬਰ »

ਸੁੰਦਰ ਸ਼ਾਮ ਅਰੋੜਾ ਵਲੋਂ ਆਦਮਵਾਲ 'ਚ ਕਮਿਊਨਿਟੀ ਹਾਲ ਦਾ ਉਦਘਾਟਨ

ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇੱਕੋ ਇਕ ਏਜੰਡਾ ਸੂਬੇ ਦਾ ਸਰਬਪੱਖੀ ਵਿਕਾਸ ਹੈ ਤੇ ਇਸ ਕਾਰਜ 'ਚ ਕਿਸੇ ਤਰ੍ਹਾਂ ਦੀ ...

ਪੂਰੀ ਖ਼ਬਰ »

ਐਨ. ਐਚ. ਐਮ. ਕਰਮਚਾਰੀਆਂ ਨੇ ਹੜਤਾਲ ਦੇ 5ਵੇਂ ਦਿਨ ਸਰਕਾਰ ਦਾ ਪੁਤਲਾ ਫੂਕਿਆ

ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਹਤ ਵਿਭਾਗ ਹੁਸ਼ਿਆਰਪੁਰ ਦੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ 5ਵੇਂ ਦਿਨ ਵੀ ਜਾਰੀ ਰਹੀ | ਇਸ ਮੌਕੇ ਐਨ. ਐਚ. ਐਮ. ਯੂਨੀਅਨ ਦੀ ਅਗਵਾਈ ...

ਪੂਰੀ ਖ਼ਬਰ »

ਖੁਆਸ ਪੁਰਹੀਰਾਂ ਸਕੂਲ 'ਚ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਇਨਾਮ ਵੰਡ ਸਮਾਗਮ

ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਰਮਨਦੀਪ ਕੌਰ ਦੀ ਅਗਵਾਈ ਹੇਠ ਸ. ਸ. ਸ. ਸਕੂਲ ਖੁਆਸਪੁਰਹੀਰਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਇਨਾਮ ਵੰਡ ਸਮਾਗਮ ...

ਪੂਰੀ ਖ਼ਬਰ »

ਵਿਕਟੋਰੀਆ ਸਕੂਲ 'ਚ ਬੱਚਿਆਂ ਨੇ ਭਾਰਤੀ ਸੰਵਿਧਾਨ ਦਿਵਸ ਮਨਾਇਆ

ਅੱਡਾ ਸਰਾਂ, 27 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ ਬੈਂਚਾਂ ਵਿਖੇ ਭਾਰਤੀ ਸੰਵਿਧਾਨ ਦਿਵਸ ਮਨਾਇਆ ਗਿਆ | ਚੇਅਰਮੈਨ ਜੀ. ਐੱਸ. ਮੁਲਤਾਨੀ ਤੇ ਨੀਰੂ ਮੁਲਤਾਨੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜਿਕ ਸਿੱਖਿਆ ਅਧਿਆਪਕਾ ਰਾਜਵਿੰਦਰ ਕੌਰ ਤੇ ...

ਪੂਰੀ ਖ਼ਬਰ »

ਐਡਵੋਕੇਟ ਸਭਿਆ ਸਾਂਚੀ ਨੇ ਘਸੀਟਪੁਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ

ਮੁਕੇਰੀਆਂ, 27 ਨਵੰਬਰ (ਰਾਮਗੜ੍ਹੀਆ)-ਵਿਧਾਇਕਾ ਇੰਦੂ ਬਾਲਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਬਲਾਕ ਪ੍ਰਧਾਨ ਕਮਲਜੀਤ ਦੀ ਪ੍ਰਧਾਨਗੀ ਹੇਠ ਬਲਾਕ ਮੁਕੇਰੀਆਂ ਦੇ ਪਿੰਡ ਘਸੀਟਪੁਰ ਵਾਸੀਆਂ ਨਾਲ ਇਕ ਮੀਟਿੰਗ ਹੋਈ | ਇਸ ਦੌਰਾਨ ਵਿਧਾਇਕਾ ਇੰਦੂ ਬਾਲਾ ਦੇ ਪੁੱਤਰ ਐਡਵੋਕੇਟ ...

ਪੂਰੀ ਖ਼ਬਰ »

ਸੈਣੀਬਾਰ ਕਾਲਜ ਬੁੱਲ੍ਹੋਵਾਲ 'ਚ ਸੰਵਿਧਾਨ ਦਿਵਸ ਨੂੰ ਸਮਰਪਿਤ ਮੁਕਾਬਲੇ ਕਰਵਾਏ

ਬੁੱਲ੍ਹੋਵਾਲ, 27 ਨਵੰਬਰ (ਲੁਗਾਣਾ)-ਸੈਣੀਬਾਰ ਸਕੂਲ ਕਾਲਜ ਵਿੱਦਿਅਕ ਪ੍ਰਬੰਧਕ ਕਮੇਟੀ ਬੁੱਲ੍ਹੋਵਾਲ ਦੇ ਪ੍ਰਧਾਨ ਅਜਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਚੱਲ ਰਹੇ ਸੈਣੀਬਾਰ ਕਾਲਜ ਬੁੱਲ੍ਹੋਵਾਲ (ਖਡਿਆਲਾ ਸੈਣੀਆਂ) 'ਚ ਸੰਵਿਧਾਨ ਦਿਵਸ ਨੂੰ ਸਮਰਪਿਤ ਵਿੱਦਿਅਕ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਵਰਕਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ

ਮੁਕੇਰੀਆਂ, 27 ਨਵੰਬਰ (ਰਾਮਗੜ੍ਹੀਆ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਵਰਕਰ ਸਾਥੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਮਾਤਾ ਰਾਣੀ ਚੌਕ ਮੁਕੇਰੀਆਂ ਵਿਖੇ ਅਰਥੀ ਫੂਕੀ ਮੁਜ਼ਾਹਰਾ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਠੇਕਾ ਮੁਲਾਜ਼ਮਾਂ ਦੱਸਿਆ ਕਿ ਪਿਛਲੇ ...

ਪੂਰੀ ਖ਼ਬਰ »

12ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸ਼ੁਰੂ

ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)-ਸ਼ਹੀਦ-ਏ-ਆਜ਼ਮ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵਲੋਂ ਇਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ 'ਚ ਕਰਵਾਇਆ ਜਾ ਰਿਹਾ 12ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ...

ਪੂਰੀ ਖ਼ਬਰ »

ਇਨੋਵੇਟਿਵ ਜੂਨੀਅਰ ਸਕੂਲ ਨੇ ਕਰਵਾਏ ਗਿਆਨ-ਵਿਗਿਆਨ ਮੁਕਾਬਲੇ

ਟਾਂਡਾ ਉੜਮੁੜ, 27 ਨਵੰਬਰ (ਕੁਲਬੀਰ ਸਿੰਘ ਗੁਰਾਇਆ)-ਸਥਾਨਕ ਇਨੋਵੇਟਿਵ ਜੂਨੀਅਰ ਸਕੂਲ ਉੜਮੁੜ ਵਿਖੇ ਬੱਚਿਆਂ ਦੇ ਗਿਆਨ ਵਿਗਿਆਨ ਕੁਇਜ਼ ਮੁਕਾਬਲੇ ਕਰਵਾਏ ਗਏ | ਸਕੂਲ 'ਚ ਬਣੇ ਵੱਖ-ਵੱਖ ਹਾਊਸ ਦੇ ਕਰਵਾਏ ਮੁਕਾਬਲਿਆਂ 'ਚ ਦਰਸ਼ਨ ਹਾਊਸ ਦੇ ਬੱਚਿਆਂ ਨੇ ਜੇਤੂ ਰਹਿ ਕੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਮੁਹਿੰਮ ਤਹਿਤ 30 ਤੱਕ ਹੋਵੇਗਾ ਮਰੀਜ਼ਾਂ ਦਾ ਸਰਵੇ-ਡੀ.ਸੀ.

ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਹਿੱਤ ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ...

ਪੂਰੀ ਖ਼ਬਰ »

ਪੁਰਾਤਨ ਵਿਰਸੇ ਨੂੰ ਸੰਭਾਲੀ ਬੈਠਾ ਪਿੰਡ ਬਾੜੀਆਂ ਕਲਾਂ ਦਾ ਕ੍ਰਿਸ਼ਨ ਲੀਲ੍ਹਾ ਮੇਲਾ-ਦਲਜੀਤ ਸਹੋਤਾ

ਮਾਹਿਲਪੁਰ, 27 ਨਵੰਬਰ (ਰਜਿੰਦਰ ਸਿੰਘ)-ਮਾਹਿਲਪੁਰ ਨਾਲ ਲੱਗਦੇ ਪਿੰਡ ਬਾੜੀਆਂ ਕਲਾਂ ਵਿਖੇ ਸਮੂਹ ਪੰਚਾਇਤ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪੁਰਾਤਨ, ਇਤਿਹਾਸਕ ਤੇ ਧਾਰਮਿਕ ਵਿਲੱਖਣਤਾ ਰੱਖਣ ਵਾਲਾ 183 ਕ੍ਰਿਸ਼ਨ ਲੀਲਾ ਮੇਲਾ ਪ੍ਰਧਾਨ ਪਰਮਜੀਤ ਸਿੰਘ ਦੀ ...

ਪੂਰੀ ਖ਼ਬਰ »

ਐਡਵੋਕੇਟ ਘੁੰਮਣ ਨੇ ਪਿੰਡ ਜੁਗਿਆਲ ਵਿਖੇ ਚੱਲ ਰਹੇ ਫੁੱਟਬਾਲ ਟੂਰਨਾਮੈਂਟ 'ਚ ਲਗਵਾਈ ਹਾਜ਼ਰੀ

ਤਲਵਾੜਾ, 27 ਨਵੰਬਰ (ਅ. ਪ.)-ਵਿਧਾਨ ਸਭਾ ਹਲਕਾ ਦਸੂਹਾ ਦੇ ਹਾਜੀਪੁਰ ਬਲਾਕ ਦੇ ਪਿੰਡ ਜੁਗਿਆਲ ਵਿਖੇ ਬਾਬਾ ਹਰੀ ਦਾਸ ਸਪੋਰਟਸ ਕਲੱਬ ਵਲੋਂ ਸਮੂਹ ਨੌਜਵਾਨਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਦੇ ਦੂਜੇ ਦਿਨ ...

ਪੂਰੀ ਖ਼ਬਰ »

ਪੰਜਾਬੀ ਬੋਲੀ ਦੀ ਮਹੱਤਤਾ ਸੰਬੰਧੀ ਭਾਸ਼ਨ ਮੁਕਾਬਲੇ ਕਰਵਾਏ

ਨੰਗਲ ਬਿਹਾਲਾਂ, 27 ਨਵੰਬਰ (ਵਿਨੋਦ ਮਹਾਜਨ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਬਿਹਾਲਾਂ ਵਿਖੇ ਸਕੂਲ ਤੇ ਬਲਾਕ ਪੱਧਰ 'ਤੇ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਸੰਬੰਧੀ ਭਾਸ਼ਨ ਮੁਕਾਬਲੇ ਕਰਵਾਏ ਗਏ | ਮੁਕਾਬਲੇ 'ਚ ਸਕੂਲ ਤੇ ਬਲਾਕ ਪੱਧਰ 'ਤੇ ਪਹਿਲੇ, ਦੂਜੇ ਤੇ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਦੇ 'ਤੇ ਸਿੱਖ ਕੌਮ ਅੱਜ ਦੇ ਬਰਗਾੜੀ ਇਕੱਠ 'ਚ ਪਹੁੰਚੇ-ਖੁਣ ਖੁਣ

ਹੁਸ਼ਿਆਰਪੁਰ, 27 ਨਵੰਬਰ (ਨਰਿੰਦਰ ਸਿੰਘ ਬੱਡਲਾ)-ਬਾਦਲ ਸਰਕਾਰ ਸਮੇਂ ਦੌਰਾਨ ਵੱਡੀ ਗਿਣਤੀ 'ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ, ਬਰਗਾੜੀ, ਕੋਟਕਪੂਰਾ ਤੇ ਹੋਰ ਵੱਡੀ ਗਿਣਤੀ 'ਚ ਕਈ ਸਥਾਨਾਂ 'ਤੇ ਸਾਜਸ਼ੀ ਢੰਗ ਨਾਲ ...

ਪੂਰੀ ਖ਼ਬਰ »

ਪਵਨ ਕੁਮਾਰ ਸ਼ਰਮਾ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ

ਤਲਵਾੜਾ, 27 ਨਵੰਬਰ (ਅ. ਪ)-ਕਮਾਹੀ ਦੇਵੀ ਮੰਡਲ ਦੀ ਇਕ ਬੈਠਕ ਮੰਡਲ ਪ੍ਰਧਾਨ ਵਿਪਨ ਕੁਮਾਰ ਦੀ ਪ੍ਰਧਾਨਗੀ ਹੇਠ ਪਿੰਡ ਸਵਾਰ ਵਿਖੇ ਹੋਈ, ਜਿਸ 'ਚ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ | ਇਸ ਮੌਕੇ ਭਾਜਪਾ ਨੂੰ ਉਸ ਵਕਤ ਬਲ ਮਿਲਿਆ ਜਦ ਵਿਪਨ ...

ਪੂਰੀ ਖ਼ਬਰ »

ਸਰਕਾਰੀ ਸਕੂਲ ਮੰਡਿਆਲਾਂ ਦੇ ਵਿਦਿਆਰਥੀਆਂ ਦਾ ਸਾਇੰਸ ਮੇਲੇ 'ਚ ਵਧੀਆ ਪ੍ਰਦਰਸ਼ਨ

ਨਸਰਾਲਾ, 27 ਨਵੰਬਰ (ਸਤਵੰਤ ਸਿੰਘ ਥਿਆੜਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਦੇ ਦਿਸ਼ਾ ਨਿਰਦੇਸ਼ਾਂ 'ਤੇ ਸ. ਸ. ਸ. ਸ. ਖੁਆਸ ਪੁਰਹੀਰਾਂ ਵਿਖੇ ਬੱਚਿਆਂ 'ਚ ਰਚਨਾਤਮਿਕਤਾ ਦੇ ਗੁਣ ਪੈਦਾ ਕਰਨ ਲਈ 6ਵੀਂ ਤੋਂ 10ਵੀਂ ਜਮਾਤ ਦੇ ਬੱਚਿਆਂ ਦਾ ਬਲਾਕ ਪੱਧਰੀ ਵਿਗਿਆਨ ਮੇਲਾ ਲਗਾਇਆ ਗਿਆ | ...

ਪੂਰੀ ਖ਼ਬਰ »

'ਆਪ' ਵਲੋਂ ਹਰਮਿੰਦਰ ਸੰਧੂ ਦੀ ਅਗਵਾਈ 'ਚ ਮੀਟਿੰਗ

ਚੱਬੇਵਾਲ, 27 ਨਵੰਬਰ (ਥਿਆੜਾ)-ਆਮ ਆਦਮੀ ਪਾਰਟੀ ਹਲਕਾ ਚੱਬੇਵਾਲ ਦੀ ਮੀਟਿੰਗ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਦੀ ਅਗਵਾਈ 'ਚ ਸੰਧੂ ਫਾਰਮ ਮਹਿਨਾ ਵਿਖੇ ਹੋਈ | ਮੀਟਿੰਗ 'ਚ ਹਲਕਾ ਚੱਬੇਵਾਲ ਦੇ ਬਲਾਕ ਇੰਚਾਰਜਾਂ ਤੇ ਸਰਕਲ ਇੰਚਾਰਜਾਂ ਨੇ ਭਾਗ ਲਿਆ | ਮੀਟਿੰਗ ਦੌਰਾਨ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਬੀਬੀ ਸੰਘਾ ਵਲੋਂ ਭੇਜੀ 4 ਲੱਖ ਦੀ ਰਾਸ਼ੀ ਲੋੜਵੰਦ ਪਰਿਵਾਰ ਨੂੰ ਭੇਟ

ਹੁਸ਼ਿਆਰਪੁਰ, 27 ਨਵੰਬਰ (ਨਰਿੰਦਰ ਸਿੰਘ ਬੱਡਲਾ)-ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਨਾਲ ਜੁੜੇ ਪ੍ਰਵਾਸੀ ਭਾਰਤੀ ਸੰਘਾ ਪਰਿਵਾਰ ਵਲੋਂ ਬੀਬੀ ਸੁਰਿੰਦਰ ਕੌਰ ਸੰਘਾ ਪਤਨੀ ਸਵ: ਹਰਜਾਪ ਸਿੰਘ ਸੰਘਾ ਵਾਸੀ ਅਮਰੀਕਾ ਵਲੋਂ ਸਾਬਕਾ ਕੈਬਨਿਟ ਮੰਤਰੀ ਤੇ ...

ਪੂਰੀ ਖ਼ਬਰ »

ਖੇਤਰੀ ਯੁਵਕ ਮੇਲੇ 'ਚ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੀਆਂ ਸ਼ਾਨਦਾਰ ਪ੍ਰਾਪਤੀਆਂ

ਗੜ੍ਹਦੀਵਾਲਾ, 27 ਨਵੰਬਰ (ਚੱਗਰ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਏ ਹੁਸ਼ਿਆਰਪੁਰ ਜ਼ੋਨ-ਬੀ ਦੇ ਖੇਤਰੀ ਯੁਵਕ ਮੇਲੇ 'ਚ ਖ਼ਾਲਸਾ ਕਾਲਜ ਗੜ੍ਹਦੀਵਾਲਾ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ | ਕੰਟੀਜੈਂਟ ਇੰਚਾਰਜ ਪੋ੍ਰ. ਗੁਰਪਿੰਦਰ ਸਿੰਘ ਨੇ ਦੱਸਿਆ ਕਿ ਕਾਲਜ ...

ਪੂਰੀ ਖ਼ਬਰ »

ਪਰਮਜੀਤ ਕੌਰ ਦੇ ਨੇਤਰ ਮਰਨ ਉਪਰੰਤ ਪਰਿਵਾਰ ਨੇ ਦਾਨ ਕਰਵਾਏ

ਹੁਸ਼ਿਆਰਪੁਰ, 27 ਨਵੰਬਰ (ਹਰਪ੍ਰੀਤ ਕੌਰ)-ਮਾਊਾਟ ਐਵੇਨਿਊ ਕਾਲੋਨੀ ਵਾਸੀ ਪਰਮਜੀਤ ਕੌਰ ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਦੇ ਨੇਤਰ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵਲੋਂ ਰੋਟਰੀ ਆਈ ਬੈਂਕ ਤੇ ਕਾਰਨੀਅਲ ਟਰਾਂਪਲਾਂਟ ਸੁਸਾਇਟੀ ਨੂੰ ਦਾਨ ਕਰਵਾ ਦਿੱਤੇ ...

ਪੂਰੀ ਖ਼ਬਰ »

ਭਾਸ਼ਨ ਮੁਕਾਬਲੇ 'ਚ ਫਤਹਿਪੁਰ ਸਕੂਲ ਦੀ ਝੰਡੀ

ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)-ਸਿੱਖਿਆ ਵਿਭਾਗ ਦੀ ਹਦਾਇਤ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਦੀ ਸੂਰਾ ਸਿੰਘ ਵਿਖੇ ਪਿ੍ੰਸੀਪਲ ਕ੍ਰਿਪਾਲ ਸਿੰਘ ਦੀ ਪ੍ਰਧਾਨਗੀ ਹੇਠ ਮਾਤਾ ਭਾਸ਼ਾ ਸੰਬੰਧੀ ਬਲਾਕ ਪੱਧਰੀ ਭਾਸ਼ਣ ਮੁਕਾਬਲਾ ਕਰਵਾਇਆ ਗਿਆ | ਬਲਾਕ ...

ਪੂਰੀ ਖ਼ਬਰ »

ਦਿੱਲੀ ਸੰਘਰਸ਼ ਦੀ ਵਰ੍ਹੇਗੰਢ 'ਤੇ ਹਰਸਾ ਮਾਨਸਰ ਵਿਖੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ

ਭੰਗਾਲਾ, 27 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਟੋਲ ਪਲਾਜ਼ਾ ਹਰਸ਼ਾ ਮਾਨਸਰ ਵਿਖੇ ਚੱਲ ਰਿਹਾ ਧਰਨਾ ਨਿਰੰਤਰ ਜਾਰੀ ਰਿਹਾ | ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਲੀ ਦੀਆਂ ਬਰੂੰਹਾਂ 'ਤੇ ਸ਼ੁਰੂ ਹੋਏ ਮੋਰਚੇ ਦੀ ਵਰ੍ਹੇਗੰਢ 'ਤੇ ਅੱਜ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਖੇਡਾਂ 'ਚ ਮੱਲਾਂ ਮਾਰਨ ਵਾਲੇ ਖਿਡਾਰੀ ਸਨਮਾਨਿਤ

ਅੱਡਾ ਸਰਾਂ, 27 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਪ੍ਰਬੰਧਕ ਕਮੇਟੀ ਪਬਲਿਕ ਖਾਲਸਾ ਕਾਲਜ ਫਾਰ ਵਿਮੈਨ ਕੰਧਾਲਾ ਜੱਟਾਂ ਅਧੀਨ ਚਲਦੇ ਵਿਦਿਅਕ ਅਦਾਰੇ ਬਾਬਾ ਬੁੱਢਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਵਿਖੇ ਹੋਏ ਇਕ ਸਮਾਗਮ ਦੌਰਾਨ ਖੇਡਾਂ 'ਚ ਮੱਲਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX