ਤਾਜਾ ਖ਼ਬਰਾਂ


ਬੀ.ਐੱਸ.ਐੱਫ ਤੇ ਲੋਪੋਕੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਚ ਕਰੋੜਾਂ ਦੀ ਹੈਰੋਇਨ ਬਰਾਮਦ
. . .  39 minutes ago
ਚੋਗਾਵਾਂ, 10 ਜੂਨ (ਗੁਰਵਿੰਦਰ ਸਿੰਘ ਕਲਸੀ)-ਅੱਜ ਤੜਕਸਾਰ ਗੁਆਂਢੀ ਮੁਲਕ ਪਾਕਿਸਤਾਨ ਤੋਂ ਰਾਣੀਆ ਬੀ.ਓ.ਪੀ. ਆਏ ਡਰੋਨ ਦੀ ਹਲਚਲ ਸੁਣਾਈ ਦਿੱਤੀ।ਬੀ.ਐੱਸ.ਐੱਫ. ਅਤੇ ਥਾਣਾ ਲੋਪੋਕੇ ਦੇ ਮੁਖੀ ਹਰਪਾਲ ਸਿੰਘ ਸੋਹੀ ਨੇ ਟੀਮਾਂ ਬਣਾਕੇ ਤਲਾਸ਼ੀ ਅਭਿਆਨ...
"ਸਟੀਕ ਨਹੀਂ": ਕਿਊਬਾ ਵਿਚ ਚੀਨ ਦੇ ਜਾਸੂਸੀ ਸਟੇਸ਼ਨ ਬਾਰੇ ਰਿਪੋਰਟਾਂ 'ਤੇ ਪੈਂਟਾਗਨ
. . .  46 minutes ago
ਵਾਸ਼ਿੰਗਟਨ, 10 ਜੂਨ -ਨਿਊਜ ਏਜੰਸੀ ਦੀ ਰਿਪੋਰਟ ਅਨੁਸਾਰ ਪੈਂਟਾਗਨ ਨੇ ਚੀਨ ਅਤੇ ਕਿਊਬਾ ਦਰਮਿਆਨ ਇੱਕ ਗੁਪਤ ਸਮਝੌਤਾ ਦੀਆਂ ਰਿਪੋਰਟਾਂ ਨੂੰ ਖ਼ਾਰਜ ਕਰ ਦਿੱਤਾ ਜੋ ਬੀਜਿੰਗ ਨੂੰ ਸੰਯੁਕਤ ਰਾਜ ਤੋਂ 160 ਕਿਲੋਮੀਟਰ...
ਪੱਛਮੀ ਬੰਗਾਲ:ਕਾਂਗਰਸ ਵਲੋਂ ਪੰਚਾਇਤੀ ਚੋਣਾਂ ਦੌਰਾਨ ਸੂਬੇ 'ਚ ਕੇਂਦਰੀ ਬਲਾਂ ਦਾ ਪ੍ਰਬੰਧ ਕਰਨ ਦੀ ਰਾਜਪਾਲ ਨੂੰ ਅਪੀਲ
. . .  49 minutes ago
ਕੋਲਕਾਤਾ, 10 ਜੂਨ-ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਪੰਚਾਇਤੀ ਚੋਣਾਂ ਦੌਰਾਨ ਕੇਂਦਰੀ ਬਲਾਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਤਾਂ ਜੋ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਈਆਂ...
⭐ਮਾਣਕ-ਮੋਤੀ⭐
. . .  59 minutes ago
⭐ਮਾਣਕ-ਮੋਤੀ⭐
ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਅਤੇ ਸਰਬੀਆ ਦੀ ਆਪਣੀ ਪਹਿਲੀ ਰਾਜ ਯਾਤਰਾ ਦੀ ਸਮਾਪਤੀ ਤੋਂ ਬਾਅਦ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਪਹੁੰਚੇ
. . .  1 day ago
ਖੱਟਰ ਨੇ ਕਿਸਾਨਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਸੂਬਾ ਇੰਚਾਰਜ ਬਿਪਲਬ ਦੇਬ ਨਾਲ ਕੀਤੀ ਮੀਟਿੰਗ
. . .  1 day ago
ਚੰਡੀਗੜ੍ਹ,9 ਜੂਨ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ ਵਿਚ ਸੂਬਾ ਇੰਚਾਰਜ ਬਿਪਲਬ ਕੁਮਾਰ ਦੇਬ ਨਾਲ ਮੀਟਿੰਗ ਕੀਤੀ ...
ਬੰਗਾਲ: ਪੰਚਾਇਤ ਚੋਣ ਨਾਮਜ਼ਦਗੀ ਨੂੰ ਲੈ ਕੇ ਹੋਈ ਹਿੰਸਾ, ਕਾਂਗਰਸੀ ਵਰਕਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਅਮਰੀਕਾ ਨੇ ਯੂਕਰੇਨ ਲਈ 2.1 ਬਿਲੀਅਨ ਡਾਲਰ ਦੇ ਫੌਜੀ ਸਹਾਇਤਾ ਪੈਕੇਜ ਦਾ ਕੀਤਾ ਐਲਾਨ
. . .  1 day ago
ਈ.ਡੀ. ਨੇ ਪੇਪਰ ਲੀਕ ਮਾਮਲੇ ਵਿਚ ਵੱਖ-ਵੱਖ ਲੋਕਾਂ ਦੇ ਰਿਹਾਇਸ਼ 'ਤੇ ਚਲਾਈ ਤਲਾਸ਼ੀ ਮੁਹਿੰਮ
. . .  1 day ago
ਨਵੀਂ ਦਿੱਲੀ, 9 ਜੂਨ - ਈ.ਡੀ. ਨੇ ਸੀਨੀਅਰ ਟੀਚਰ ਗ੍ਰੇਡ II ਪੇਪਰ ਲੀਕ ਮਾਮਲੇ ਵਿਚ ਪੀ.ਐਮ.ਐਲ.ਏ., 2002 ਦੇ ਤਹਿਤ 5.6.2023 ਨੂੰ ਰਾਜਸਥਾਨ ਦੇ ਜੈਪੁਰ, ਜੋਧਪੁਰ, ਉਦੈਪੁਰ, ਅਜਮੇਰ, ਡੂੰਗਰਪੁਰ, ਬਾੜਮੇਰ...
ਅਮਿਤ ਸ਼ਾਹ ਨੇ ਅਮਰਨਾਥ ਯਾਤਰੀਆਂ ਲਈ ਲੋੜੀਂਦੀਆਂ ਸਹੂਲਤਾਂ ਲਈ ਉਚਿਤ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਨਵੀਂ ਦਿੱਲੀ, 9 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰੀਆਂ ਲਈ ਯਾਤਰਾ, ਠਹਿਰਨ, ਬਿਜਲੀ, ਪਾਣੀ, ਸੰਚਾਰ ਅਤੇ ਸਿਹਤ ਸਮੇਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਲਈ ਉਚਿਤ ਪ੍ਰਬੰਧ ਕਰਨ ਦੇ...
ਕਾਂਗਰਸ ਨੇ ਸ਼ਕਤੀ ਸਿੰਘ ਗੋਹਿਲ ਦੀ ਥਾਂ ਦੀਪਕ ਬਾਬਰੀਆ ਨੂੰ ਹਰਿਆਣਾ ਤੇ ਦਿੱਲੀ ਲਈ ਏ.ਆਈ.ਸੀ.ਸੀ. ਇੰਚਾਰਜ ਕੀਤਾ ਨਿਯੁਕਤ
. . .  1 day ago
ਨਵੀਂ ਦਿੱਲੀ, 9 ਜੂਨ - ਕਾਂਗਰਸ ਨੇ ਸ਼ਕਤੀ ਸਿੰਘ ਗੋਹਿਲ ਦੀ ਥਾਂ ਦੀਪਕ ਬਾਬਰੀਆ ਨੂੰ ਹਰਿਆਣਾ ਅਤੇ ਦਿੱਲੀ ਲਈ ਏ.ਆਈ.ਸੀ.ਸੀ. ਇੰਚਾਰਜ ਨਿਯੁਕਤ ਕੀਤਾ ਹੈ।
ਮੇਰੇ ਘਰ ਕੋਈ ਨਹੀਂ ਆਇਆ- ਬਿ੍ਜ ਭੂਸ਼ਣ
. . .  1 day ago
ਨਵੀਂ ਦਿੱਲੀ, 9 ਜੂਨ- ਭਾਜਪਾ ਸਾਂਸਦ ਬ੍ਰਿਜ ਭੂਸ਼ਣ ਸਿੰਘ ਨੂੰ ਇਹ ਪੁੱਛੇ ਜਾਣ ’ਤੇ ਕਿ ਕੀ ਪੁਲਿਸ ਅੱਜ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੀ ਹੈ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਕੋਈ ਨਹੀਂ ਆਇਆ।
ਮਨੀਪੁਰ ਹਿੰਸਾ: ਜਾਂਚ ਲਈ ਸਿੱਟ ਦਾ ਗਠਨ
. . .  1 day ago
ਨਵੀਂ ਦਿੱਲੀ, 9 ਜੂਨ- ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਆਈ. ਨੇ ਮਨੀਪੁਰ ਹਿੰਸਾ ਦੇ ਸੰਬੰਧ ਵਿਚ ਛੇ ਮਾਮਲੇ....
ਸੰਘਰਸ਼ ਕਮੇਟੀ ਸਾਦੀਹਰੀ ਨੇ ਐਸ.ਡੀ.ਐਮ. ਦਫ਼ਤਰ ਅੱਗੇ ਪਸ਼ੂ ਬੰਨ ਕੇ ਕੀਤਾ ਪ੍ਰਦਰਸ਼ਨ
. . .  1 day ago
ਦਿੜ੍ਹਬਾ ਮੰਡੀ, 9 ਜੂਨ (ਹਰਬੰਸ ਸਿੰਘ ਛਾਜਲੀ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸਾਦੀਹਰੀ ਵਲੋਂ ਐਸ.ਡੀ.ਐਮ. ਦਿੜ੍ਹਬਾ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਪਸ਼ੂ ਨਾਲ ਲਿਆ ਕੇ....
ਭਾਰਤੀ ਫ਼ੌਜ ਨੇ ਸੰਯੁਕਤ ਆਪ੍ਰੇਸ਼ਨ ਦੌਰਨ ਨਾਰਕੋ ਟੈਰਰ ਮੂਲ ਦੇ 3 ਸੰਚਾਲਕ ਕੀਤੇ ਗਿ੍ਫ਼ਤਾਰ
. . .  1 day ago
ਸ੍ਰੀਨਗਰ, 9 ਜੂਨ- ਭਾਰਤੀ ਫ਼ੌਜ ਵਲੋਂ ਸੁੰਦਰਬਨੀ ਨਾਰਕੋਟਿਕਸ ਰਿਕਵਰੀ ਕੇਸ, ਜੇ.ਕੇ.ਪੀ. ਪੁੰਛ ਅਤੇ ਜੇ.ਕੇ.ਪੀ. ਸੁੰਦਰਬਨੀ ਦੇ ਪੁੰਛ ਜ਼ਿਲ੍ਹੇ ਵਿਚ ਕਈ ਸੰਯੁਕਤ ਆਪ੍ਰੇਸ਼ਨ ਕੀਤੇ ਗਏ, ਜਿਸ ਵਿਚ ਉਨ੍ਹਾਂ ਵਲੋਂ....
ਬਿ੍ਜ ਭੂਸ਼ਣ ਦੀ ਗਿ੍ਫ਼ਤਾਰੀ ਜ਼ਰੂਰੀ- ਬਜਰੰਗ ਪੂਨੀਆ
. . .  1 day ago
ਨਵੀਂ ਦਿੱਲੀ, 9 ਜੂਨ- ਮਹਿਲਾ ਪਹਿਲਵਾਨਾਂ ਦੇ ਪੁਲਿਸ ਨਾਲ ਬਿ੍ਜ ਭੂਸ਼ਣ ਦੇ ਘਰ ਜਾਣ ਦੀਆਂ ਆ ਰਹੀਆਂ ਖ਼ਬਰਾਂ ਦੇ ਦੌਰਾਨ ਪਹਿਲਵਾਨ ਬਜਰੰਗ ਪੂਨੀਆ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ....
ਦੇਸ਼ ਦਾ ਵਿਕਾਸ ਉਦੋਂ ਹੀ ਹੋਵੇਗਾ ਜਦੋਂ ਅਸੀਂ ਸਹੀ ਕਦਮ ਚੁੱਕਾਂਗੇ- ਐਸ. ਜੈਸ਼ੰਕਰ
. . .  1 day ago
ਨਵੀਂ ਦਿੱਲੀ, 9 ਜੂਨ- ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕਿਹਾ ਕਿ ਅੱਜ ਅਸੀਂ ਵਿਦੇਸ਼ੀ ਨਿਵੇਸ਼ ਵਿਚ ਪਹਿਲੇ ਸਥਾਨ ’ਤੇ ਹਾਂ, ਪਰ ਇਹ ਉਹ ਸਥਾਨ ਨਹੀਂ ਹੈ ਜਿੱਥੇ ਅਸੀਂ ਸੰਤੁਸ਼ਟ ਹੋ ਸਕਦੇ ਹਾਂ, ਅਸੀਂ ਇਸ ਨੂੰ ਹੋਰ.....
ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਸੰਬੰਧੀ ਕੀਤੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ
. . .  1 day ago
ਨਵੀਂ ਦਿੱਲੀ, 9 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ.....
ਉਤਮ ਗਾਰਡਨ ਕਾਲੋਨੀ ਮਨਵਾਲ ਵਿਖੇ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ
. . .  1 day ago
ਪਠਾਨਕੋਟ/ਸ਼ਾਹਪੁਰ ਕੰਢੀ, 9 ਜੂਨ (ਆਸ਼ੀਸ਼ ਸ਼ਰਮਾ/ਰਣਜੀਤ ਸਿੰਘ)- ਪਠਾਨਕੋਟ ਦੇ ਥਾਣਾ ਸ਼ਾਹਪੁਰ ਕੰਢੀ ਅਧੀਨ ਪੈਂਦੀ ਉਤਮ ਗਾਰਡਨ ਕਾਲੋਨੀ ਮਨਵਾਲ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ.....
ਕਿਸਾਨਾਂ ਵਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਮਰਨ ਵਰਤ ਸ਼ੁਰੂ
. . .  1 day ago
ਪਟਿਆਲਾ, 9 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)- ਪਟਿਆਲਾ ਦੀ ਮਾਲ ਰੋਡ ’ਤੇ ਸਥਿਤ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਧਰਨੇ ’ਤੇ ਬੈਠੇ ਕਿਸਾਨਾਂ ਵਲੋਂ ਮਰਨ ਵਰਤ ਆਰੰਭ ਦਿੱਤਾ....
ਸੜਕ ਹਾਦਸੇ ਵਿਚ ਇਕ ਦੀ ਮੌਤ
. . .  1 day ago
ਭਵਾਨੀਗੜ੍ਹ, 9 ਜੂਨ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਬਾਲਦ ਕਲਾਂ ਨੇੜੇ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਏ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਲੱਡੀ ਦੇ ਵਾਸੀ ਗੁਰਮੇਲ.....
ਮੀਡੀਆ ਨੂੰ ਦਬਾਉਣ ਦਾ ਖ਼ਾਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ- ਅਨੁਰਾਗ ਠਾਕੁਰ
. . .  1 day ago
ਜਲੰਧਰ, 9 ਜੂਨ- ਮੀਡੀਆ ਦੀ ਆਜ਼ਾਦੀ ਸੰਬੰਧੀ ਗੱਲ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਬੋਲਣ ਦਾ ਅਧਿਕਾਰ ਦੇਸ਼ ਦੇ ਹਰ ਨਾਗਰਿਕ ਲਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੀਡੀਆ ਵਲੋਂ ਅਜਿਹੀਆਂ ਗੱਲਾਂ ਨੂੰ.....
ਭਗਵੰਤ ਮਾਨ ਪਹਿਲਾਂ ਨਸ਼ਿਆਂ ’ਤੇ ਪਾਵੇ ਠੱਲ੍ਹ- ਅਨੁਰਾਗ ਠਾਕੁਰ
. . .  1 day ago
ਜਲੰਧਰ, 9 ਜੂਨ- ਭਗਵੰਤ ਮਾਨ ਵਲੋਂ ਡਿਜ਼ੀਟਲ ਜੇਲ੍ਹਾਂ ਬਣਾਉਣ ਸੰਬੰਧੀ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਪਹਿਲਾਂ ਜੇਲ੍ਹਾਂ....
ਪਹਿਲਵਾਨਾਂ ਨੇ ਨਫ਼ਰਤ ਭਰੇ ਭਾਸ਼ਣ ਨਹੀਂ ਦਿੱਤੇ- ਦਿੱਲੀ ਪੁਲਿਸ
. . .  1 day ago
ਦਿੱਲੀ, 9 ਜੂਨ- ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਪਹਿਲਵਾਨਾਂ ਦੇ ਵਿਰੋਧ ਦੇ ਮਾਮਲੇ ’ਚ ਦਿੱਲੀ ਪੁਲਿਸ ਨੇ ਬਮ ਬਮ ਮਹਾਰਾਜ ਨੌਹਟੀਆ ਦੀ ਸ਼ਿਕਾਇਤ ’ਤੇ ਏ.ਟੀ.ਆਰ. ਦਾਇਰ ਕੀਤੀ ਹੈ, ਜਿਸ ਵਿਚ....
34 ਸਾਲ ਬਾਅਦ ਭਾਰਤ ਨੂੰ ਮਿਲੀ ਨਵੀਂ ਸਿੱਖਿਆ ਨੀਤੀ- ਅਨੁਰਾਗ ਠਾਕੁਰ
. . .  1 day ago
ਜਲੰਧਰ, 9 ਜੂਨ- ਅੱਜ ਜਲੰਧਰ ਪੁੱਜੇ ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਹੱਦ ਪਾਰੋਂ ਨਸ਼ਿਆਂ ਜਾਂ ਦਹਿਸ਼ਤ ਫ਼ੈਲਾਉਣ ਦੀਆਂ ਕੋਸ਼ਿਸ਼ਾਂ ’ਤੇ ਸਾਰੇ ਰਾਜਾਂ ਦੇ ਸਰਹੱਦੀ ਖੇਤਰਾਂ ਵਿਚ ਸਖ਼ਤ ਕਾਰਵਾਈ....
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਮੱਘਰ ਸੰਮਤ 553

ਬਰਨਾਲਾ

ਝੂਠ ਬੋਲ ਕੇ ਕਿਸੇ ਵੀ ਪਾਰਟੀ ਦੀ ਸਰਕਾਰ ਪੰਜਾਬ ਅੰਦਰ ਨਹੀਂ ਬਣਨੀ-ਮੁੱਖ ਮੰਤਰੀ

ਮਹਿਲ ਕਲਾਂ, 27 ਨਵੰਬਰ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)-ਪੰਜਾਬ ਸਰਕਾਰ 24 ਘੰਟੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੈ, ਪਰ ਫਿਰ ਵੀ ਕੁੱਝ ਜਥੇਬੰਦੀਆਂ ਵਾਲੇ ਉਨ੍ਹਾਂ ਦੇ ਪੋ੍ਰਗਰਾਮਾਂ 'ਚ ਖਲਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਜਿਹਾ ਕਰਨ ਵਾਲਿਆਂ ਦੀ ਸੁਣਵਾਈ ਨਹੀਂ ਹੋਵੇਗਾ | ਪਾਣੀ ਦੀਆਂ ਟੈਂਕੀਆਂ 'ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਦੀ ਮੰਗ ਨਹੀਂ ਮੰਨੀ ਜਾਵੇਗੀ ਬਲਕਿ ਉਨ੍ਹਾਂ ਦੇ ਪਰਚੇ ਦਰਜ ਹੋ ਸਕਦੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਇੱਥੇ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟਾਂ ਦੇ ਮਾਲਕਾਨਾ ਹੱਕ, ਸਰਕਾਰੀ ਸਕੂਲਾਂ ਨੂੰ ਗਰਾਂਟ ਅਤੇ ਕਿਸਾਨੀ ਸੰਘਰਸ਼ 'ਚ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਅਨਾਜ ਮੰਡੀ ਮਹਿਲ ਕਲਾਂ ਵਿਖੇ ਰੱਖੇ ਹਲਕਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਅਸੀਂ ਜਥੇਬੰਦੀਆਂ ਦੇ ਮਸਲੇ ਗੱਲਬਾਤ ਕਰ ਕੇ ਹੱਲ ਕਰਨ ਲਈ ਤਿਆਰ ਹਾਂ, ਸਾਡੇ ਕੋਲ ਆਉ ਅਤੇ ਆਪਣੀ ਗੱਲ ਰੱਖੋ ਜੇਕਰ ਰਸਤੇ ਰੋਕ ਕੇ ਲੋਕਾਂ ਨੂੰ ਪ੍ਰੇਸ਼ਾਨ ਕਰੋਗੇ, ਅਜਿਹਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸਿਆਸੀ ਸਫ਼ਰ ਪਿੰਡ ਦੀ ਪੰਚੀ ਤੋਂ ਸ਼ੁਰੂ ਕੀਤਾ ਸੀ ਇਸ ਲਈ ਉਹ ਪਿੰਡਾਂ ਦੇ ਕਿਸਾਨਾਂ, ਮਜ਼ਦੂਰਾਂ ਛੋਟੇ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਅਤੇ ਹੱਲ ਕਰਨ ਦੀ ਸਮਰੱਥਾ ਰੱਖਦੇ ਹਨ | ਮੁੱਖ ਮੰਤਰੀ ਚੰਨੀ ਨੇ ਮਹਿਲ ਕਲਾਂ ਨੂੰ ਸਬ-ਡਵੀਜ਼ਨ ਦਾ ਦਰਜਾ ਦੇਣ, ਕਮਿਊਨਿਟੀ ਹੈੱਲਥ ਸੈਂਟਰ ਮਹਿਲ ਕਲਾਂ ਨੂੰ ਅੱਪਗ੍ਰੇਡ ਕਰਨ, ਹਲਕੇ ਦੇ ਵਿਕਾਸ ਲਈ 15 ਕਰੋੜ, ਸੜਕਾਂ ਦੇ ਨਿਰਮਾਣ ਲਈ 10 ਕਰੋੜ ਰੁਪਏ ਦੇਣ ਤੋਂ ਇਲਾਵਾ 10 ਏਕੜ ਜ਼ਮੀਨ 'ਚ ਸਰਕਾਰੀ ਕਾਲਜ, ਆਈ.ਟੀ.ਆਈ. ਖੋਲ੍ਹਣ ਐਲਾਨ ਵੀ ਕੀਤਾ | ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ, ਹਲਕਾ ਇੰਚਾਰਜ ਬੀਬੀ ਹਰਚੰਦ ਕੌਰ ਘਨੌਰੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜੀ ਆਇਆ ਆਖਦਿਆਂ ਪੰਜਾਬ ਸਰਕਾਰ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ | ਇਸ ਮੌਕੇ ਪੰਜਾਬ ਸਟੇਟ ਫਾਰਮੇਸੀ ਕਾਲਜ ਦੇ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ, ਹਲਕਾ ਇੰਚਾਰਜ ਬੀਬੀ ਹਰਚੰਦ ਕੌਰ ਘਨੌਰੀ ਦੀ ਅਗਵਾਈ 'ਚ ਮੁੱਖ ਮੰਤਰੀ ਨੂੰ ਸਨਮਾਨ ਨਿਸ਼ਾਨੀ ਅਤੇ ਹਲ ਭੇਟ ਕਰ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮਹਿਲ ਕਲਾਂ ਤੋਂ ਗੰਗੋਹਰ ਅਤੇ ਮਹਿਲ ਕਲਾਂ ਤੋਂ ਸਹੌਰ ਲਿੰਕ ਸੜਕਾਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ | ਇਸ ਮੌਕੇ ਸਾਬਕਾ ਓ.ਐਸ.ਡੀ. ਕੈਪਟਨ ਸੰਦੀਪ ਸੰਧੂ, ਬਾਬੂ ਰੌਸ਼ਨ ਲਾਲ ਬਾਂਸਲ, ਆੜ੍ਹਤੀਆ ਸਰਬਜੀਤ ਸਿੰਘ ਸਰਬੀ, ਡਾਇਰੈਕਟਰ ਸੰਜੇ ਬਾਂਸਲ, ਦੀਪਕ ਗੋਇਲ, ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ, ਕੁਲਦੀਪ ਸਿੰਘ ਕਾਲਾ ਢਿੱਲੋਂ, ਜਗਰੂਪ ਸਿੰਘ ਕਲਾਲ ਮਾਜਰਾ, ਸਰਪੰਚ ਬਲੌਰ ਸਿੰਘ ਤੋਤੀ, ਕੁਲਵੰਤ ਸਿੰਘ ਲੋਹਗੜ੍ਹ, ਜਸਵਿੰਦਰ ਸਿੰਘ ਮਾਂਗਟ, ਤੇਜਪਾਲ ਸੱਦੋਵਾਲ, ਲਾਜਪਤ ਰਾਏ ਬਾਂਸਲ, ਗੁਰਬਾਜ਼ ਸਿੰਘ ਰਾਏਸਰ, ਗੁਰਮੇਲ ਸਿੰਘ ਮੌੜ, ਬੰਨੀ ਖਹਿਰਾ, ਬਲਦੇਵ ਸਿੰਘ ਪੇਧਨੀ, ਮਨਜੀਤ ਸਿੰਘ ਮਹਿਲ ਖ਼ੁਰਦ, ਬਲਵੰਤ ਸਿੰਘ ਮਹਿਲ ਕਲਾਂ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਹੀ ਤਪਾ ਵਿਖੇ ਕੱਚੇ ਅਧਿਆਪਕਾਂ ਨੇ ਲਗਾਇਆ ਧਰਨਾ

ਤਪਾ ਮੰਡੀ, 27 ਨਵੰਬਰ (ਪ੍ਰਵੀਨ ਵਰਗ)-ਤਪਾ ਦੇ ਅੰਦਰਲੇ ਬੱਸ ਸਟੈਂਡ 'ਤੇ ਪਾਣੀ ਵਾਲੀ ਟੈਂਕੀ ਨਜ਼ਦੀਕ ਉਸ ਸਮੇਂ ਪੁਲੀਸ ਪ੍ਰਸ਼ਾਸਨ ਨੂੰ ਭਾਜੜ ਪੈ ਗਈ, ਜਦੋਂ ਇਕ ਕੱਚਾ ਅਧਿਆਪਕ ਪੈਟਰੋਲ ਵਾਲੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਦੇ ਉੱਪਰ ਚੜ੍ਹ ਗਿਆ ਅਤੇ ਬਾਕੀ ਅਧਿਆਪਕਾਂ ...

ਪੂਰੀ ਖ਼ਬਰ »

ਬੀਬੀ ਜਗੀਰ ਕੌਰ ਵਲੋਂ ਗਹਿਲ ਕਾਲਜ ਦੇ ਪਿ੍ੰਸੀਪਲ ਤੇ ਵਿਦਿਆਰਥਣਾਂ ਦਾ ਸਨਮਾਨ

ਟੱਲੇਵਾਲ, 27 ਨਵੰਬਰ (ਸੋਨੀ ਚੀਮਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ/ਸੀ.ਸੈ. ਸਕੂਲ ਗਹਿਲ (ਬਰਨਾਲਾ) ਇਲਾਕੇ ਦੀ ਨਾਮਵਰ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਮਹਿਲ ਕਲਾਂ ਫੇਰੀ ਮੌਕੇ ਲਾਈਨਮੈਨਾਂ ਤੇ ਟੈੱਟ ਪਾਸ ਬੀ.ਐਡ. ਅਧਿਆਪਕਾਂ ਵਲੋਂ ਰੋਸ ਪ੍ਰਦਰਸ਼ਨ

ਮਹਿਲ ਕਲਾਂ, 27 ਨਵੰਬਰ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੇਰੀ ਮੌਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ 'ਤੇ ਪਾਵਰਕੌਮ ਐਂਡ ਟਰਾਂਸਕੋ ਯੂਨੀਅਨ, ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਇੰਪਲਾਈਜ਼ ...

ਪੂਰੀ ਖ਼ਬਰ »

ਸ੍ਰੀ ਰਾਮ ਕਥਾ 'ਚ ਰਾਮ ਵਿਆਹ ਮੌਕੇ ਹੋਈ ਫੁੱਲਾਂ ਦੀ ਵਰਖਾ

ਤਪਾ ਮੰਡੀ, 27 ਨਵੰਬਰ (ਵਿਜੇ ਸ਼ਰਮਾ)-ਸਥਾਨਕ ਅਗਰਵਾਲ ਧਰਮਸ਼ਾਲਾ 'ਚ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਰਾਮ ਕਥਾ ਦੇ ਪੰਜਵੇਂ ਦਿਨ ਪ੍ਰਭੂ ਸ੍ਰੀ ਰਾਮ ਜੀ ਦਾ ਵਿਆਹ ਵਿਖਾਇਆ ਗਿਆ | ਰਾਮ ਕਥਾ 'ਚ ਕਥਾਵਾਚਕ ਸਵਾਮੀ ਰਾਮਤੀਰਥ ਜੀ ਵਲੋਂ ਭਜਨਾ ਨਾਲ ਸੰਗਤਾਂ ਨੂੰ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕਾਂ ਨੂੰ ਵਿਭਾਗ 'ਚ ਮਰਜ ਕਰਨ ਦੀ ਥਾਂ ਪੁਲਿਸ ਦੀਆਂ ਡਾਂਗਾਂ ਨਾਲ ਨਿਵਾਜਣਾ ਨਿਖੇਧੀਯੋਗ-ਡੀ.ਟੀ.ਐੱਫ

ਬਰਨਾਲਾ, 27 ਨਵੰਬਰ (ਅਸ਼ੋਕ ਭਾਰਤੀ)-ਪੰਜਾਬ ਸਰਕਾਰ ਦੀ ਪਿਕਟਸ ਸੋਸਾਇਟੀ ਅਧੀਨ ਰੈਗੂਲਰ ਤੌਰ 'ਤੇ ਕੰਮ ਕਰ ਰਹੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਮਰਜ਼ ਕਰਨ ਦੀ ਮੰਗ ਨੂੰ ਜਾਇਜ਼ ਕਰਾਰ ਦਿੰਦਿਆਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐਫ.) ਦੇ ...

ਪੂਰੀ ਖ਼ਬਰ »

ਸਰਬ ਸਾਂਝਾ ਪੀਰ ਮੰਦਰ ਟਰੱਸਟ ਵਿਖੇ ਸਾਲਾਨਾ ਸਮਾਗਮ ਮਨਾਇਆ

ਧਨÏਲਾ, 27 ਨਵੰਬਰ (ਜਤਿੰਦਰ ਸਿੰਘ ਧਨÏਲਾ)-ਸਰਬ ਸਾਂਝਾ ਦਰਬਾਰ ਪੀਰ ਮੰਦਰ ਟਰੱਸਟ ਧਨÏਲਾ ਵਿਖੇ 22ਵਾਂ ਸਾਲਾਨਾ ਸਮਾਗਮ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਦੇਸ਼ ਵਿਦੇਸ਼ਾਂ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਸ਼ਰਧਾਲੂਆਂ ਨੇ ਦਰਬਾਰ ਪੀਰਖਾਨਾ ...

ਪੂਰੀ ਖ਼ਬਰ »

30 ਦੀ ਸੂਬਾ ਪੱਧਰੀ ਰੈਲੀ ਸੰਬੰਧੀ ਨੰਬਰਦਾਰ ਯੂਨੀਅਨ ਦੀ ਮੀਟਿੰਗ

ਬਰਨਾਲਾ, 27 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਗੁਰਦੁਆਰਾ ਨਾਨਕਸਰ ਠਾਠ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ...

ਪੂਰੀ ਖ਼ਬਰ »

ਪਿੰਡ ਚੀਮਾ ਵਿਖੇ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਊੜੀ ਦੀ ਦੂਜੀ ਮੰਜ਼ਿਲ ਦਾ ਲੈਂਟਰ ਪਾਇਆ

ਟੱਲੇਵਾਲ, 27 ਨਵੰਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਸਮੂਹ ਪਿੰਡ ਵਾਸੀਆਂ ਅਤੇ ਐਨ.ਆਰ.ਆਈਜ਼ ਦੇ ਦੇ ਸਹਿਯੋਗ ਨਾਲ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਣਾਈ ਜਾ ਰਹੀ ਦਰਸ਼ਨੀ ਡਿਊੜੀ ਦਾ ਲੈਂਟਰ ਪਾਇਆ ਗਿਆ | ਇਸ ਮੌਕੇ ਜਾਣਕਾਰੀ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਨੂੰ ਦਿੱਤਾ ਮੰਗ-ਪੱਤਰ

ਬਰਨਾਲਾ, 27 ਨਵੰਬਰ (ਅਸ਼ੋਕ ਭਾਰਤੀ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਬਰਨਾਲਾ ਦੇ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਦੀ ਅਗਵਾਈ ਵਿਚ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੂੰ ਮੰਗ-ਪੱਤਰ ਦਿੱਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਟਿੱਕਰੀ ਬਾਰਡਰ 'ਤੇ ਮੌਤ ਦਾ ਸ਼ਿਕਾਰ ਹੋਏ ਕਿਸਾਨ ਦਾ ਹਰਦਾਸਪੁਰਾ ਵਿਖੇ ਅੰਤਿਮ ਸੰਸਕਾਰ

ਮਹਿਲ ਕਲਾਂ, 27 ਨਵੰਬਰ (ਅਵਤਾਰ ਸਿੰਘ ਅਣਖੀ)-ਬੀਤੇ ਦਿਨੀਂ ਟਿੱਕਰੀ ਬਾਰਡਰ 'ਤੇ ਮੌਤ ਦਾ ਸ਼ਿਕਾਰ ਹੋਏ ਜ਼ਿਲ੍ਹਾ ਬਰਨਾਲਾ ਦੇ ਪਿੰਡ ਹਰਦਾਸਪੁਰਾ ਕਿਸਾਨ ਬਲਬੀਰ ਸਿੰਘ (49) ਦਾ ਅੰਤਿਮ ਸੰਸਕਾਰ ਅੱਜ ਪਿੰਡ ਹਰਦਾਸਪੁਰਾ ਵਿਖੇ ਪੰਜਾਬ ਸਰਕਾਰ ਵਲੋਂ ਮੰਗਾਂ ਮੰਨਣ ਉਪਰੰਤ ...

ਪੂਰੀ ਖ਼ਬਰ »

ਜਥੇਦਾਰ ਬਲਦੇਵ ਸਿੰਘ ਚੰੂਘਾਂ ਨੇ ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਸੌਂਪੇ

ਭਦੌੜ, 27 ਨਵੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਸਾਖੀ ਵਾਲਾ ਭਦੌੜ ਵਿਖੇ ਜਥੇਦਾਰ ਬਲਦੇਵ ਸਿੰਘ ਚੂੰਘਾਂ ਨੇ ਲੋੜਵੰਦਾਂ ਨੂੰ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ 1 ਲੱਖ 68 ਹਜ਼ਾਰ ਰਾਸ਼ੀ ਦੇ ਚੈੱਕ ਸੌਂਪੇ ਗਏ ਅਤੇ ਵੱਖ-ਵੱਖ ...

ਪੂਰੀ ਖ਼ਬਰ »

ਹਰ ਵਿਅਕਤੀ ਬਾਣੀ ਤੇ ਬਾਣੇ ਨਾਲ ਜੁੜੇ- ਗਿਆਨੀ ਕੁਲਵੰਤ ਸਿੰਘ

ਧਨੌਲਾ, 27 ਨਵੰਬਰ (ਜਤਿੰਦਰ ਸਿੰਘ ਧਨੌਲਾ)-ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਵਿੱਦਿਆ ਮਾਰਤੰਡ ਸੰਤ ਬਾਬਾ ਚੰਦਾ ਸਿੰਘ, ਸੰਤ ਬਾਬਾ ਅਜੀਤ ਸਿੰਘ ਅਤੇ ਸੰਤ ਬਾਬਾ ਮਹਾਂ ਸਿੰਘ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਗੁਰਦੁਆਰਾ ਟਿੱਬੀਸਰ ਸਾਹਿਬ ਪਿੰਡ ਕੱਟੂ ਵਿਖੇ ਬੜੀ ਹੀ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਆਮਦ 'ਤੇ ਕੱਚੇ ਮੁਲਾਜ਼ਮਾਂ ਤੇ ਬੇਰੁਜ਼ਗਾਰ ਅਧਿਆਪਕਾਂ ਦੇ ਆਗੂਆਂ ਨੂੰ ਗਿ੍ਫ਼ਤਾਰ ਕਰਨ ਦੀ ਨਿਖੇਧੀ

ਬਰਨਾਲਾ, 27 ਨਵੰਬਰ (ਅਸ਼ੋਕ ਭਾਰਤੀ)-ਰੁਜ਼ਗਾਰ ਪ੍ਰਾਪਤੀ ਤੇ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪਿਛਲੇ 10 ਦਿਨਾਂ ਤੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਹੜਤਾਲ 'ਤੇ ਚੱਲ ਰਹੇ ਐੱਨ.ਐੱਚ.ਐੱਮ.ਕਾਮੇ, 29 ਦਿਨਾਂ ਤੋਂ ਰੁਜ਼ਗਾਰ ਦੀ ਪ੍ਰਾਪਤੀ ਲਈ ਸਿੱਖਿਆ ਮੰਤਰੀ ਦੇ ਸ਼ਹਿਰ ...

ਪੂਰੀ ਖ਼ਬਰ »

ਠੇਕਾ ਮਜ਼ਦੂਰ ਤੇ ਕੋਰੋਨਾ ਯੋਧਿਆਂ ਨੂੰ ਨਾਅਰੇਬਾਜ਼ੀ ਕਰਦਿਆਂ ਪੁਲਿਸ ਨੇ ਚੁੱਕ ਕੇ ਡੱਕਿਆ ਥਾਣੇ

ਧਨੌਲਾ, 27 ਨਵੰਬਰ (ਚੰਗਾਲ, ਧਨੌਲਾ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੈਰੀਲੈਂਡ ਰਿਜੋਰਟ ਧਨੌਲਾ ਵਿਖੇ ਆਮਦ ਨੂੰ ਲੈ ਕੇ ਠੇਕਾ ਮਜ਼ਦੂਰ ਮੁਲਾਜ਼ਮਾਂ ਅਤੇ ਕੋਰੋਨਾ ਯੋਧਿਆਂ ਵਲੋਂ ਮੈਰੀਲੈਂਡ ਪੈਲੇਸ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX