ਤਾਜਾ ਖ਼ਬਰਾਂ


ਪੰਜਾਬ ਕੈਬਨਿਟ ਦੀ ਬੈਠਕ ਦੌਰਾਨ ਲਏ ਗਏ ਵੱਡੇ ਫ਼ੈਸਲੇ ਝੋਨੇ ਦੀ ਸਿੱਧੀ ਬਿਜਾਈ 'ਤੇ 1500 ਪ੍ਰਤੀ ਏਕੜ ਦੇਣ ਨੂੰ ਮਨਜ਼ੂਰੀ
. . .  0 minutes ago
ਚੰਡੀਗੜ੍ਹ, 18 ਮਈ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਬੁੱਧਵਾਰ ਨੂੰ ਕੈਬਨਿਟ ਬੈਠਕ ਕੀਤੀ ਗਈ। ਇਸ ਦੌਰਾਨ ਕਈ ਅਹਿਮ ਫ਼ੈਸਲੇ ਲਏ ਗਏ। ਇਸ ਬੈਠਕ ਦੌਰਾਨ ਝੋਨੇ ਦੀ ਸਿੱਧੀ ਬਿਜਾਈ 'ਤੇ 1500 ਰੁਪਏ ਪ੍ਰਤੀ ਏਕੜ ਦੇਣ ਨੂੰ ਮਨਜ਼ੂਰੀ ਦੇਣ ਦਾ ਫ਼ੈਸਲਾ...
ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨਾਂ ਦੀ ਬੈਠਕ ਸ਼ੁਰੂ
. . .  12 minutes ago
ਚੰਡੀਗੜ੍ਹ, 18 ਮਈ (ਅਜਾਇਬ ਔਜਲਾ)-ਕਿਸਾਨ ਨੇਤਾਵਾਂ ਦਾ ਕਾਫ਼ਲਾ ਪੰਜਾਬ ਭਵਨ 'ਚ ਪਹੁੰਚਿਆ ਹੈ, ਜਿੱਥੇ ਮੁੱਖ ਮੰਤਰੀ ਮੰਗਾਂ ਸੰਬੰਧੀ ਬੈਠਕ ਸ਼ੁਰੂ ਹੋ ਗਈ ਹੈ।
ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਕਿਸਾਨ
. . .  26 minutes ago
ਚੰਡੀਗੜ੍ਹ, 18 ਮਈ (ਅਜਾਇਬ ਔਜਲਾ )- ਕਿਸਾਨਾਂ ਦੇ ਨਾਲ ਮੁੱਖ ਮੰਤਰੀ ਦੀ ਮੀਟਿੰਗ ਹੁਣ ਮੁੱਖ ਮੰਤਰੀ ਦੇ ਨਿਵਾਸ ਸਥਾਨ 'ਤੇ ਨਹੀਂ ਹੋਵੇਗੀ....
ਕਿਸਾਨਾਂ ਨਾਲ ਬੈਠਕ ਤੋਂ ਪਹਿਲਾਂ ਪੰਜਾਬ ਕੈਬਿਨਟ ਦੀ ਬੈਠਕ
. . .  26 minutes ago
ਚੰਡੀਗੜ੍ਹ, 18 ਮਈ - ਕਿਸਾਨਾਂ ਨਾਲ ਬੈਠਕ ਤੋਂ ਪਹਿਲਾਂ ਪੰਜਾਬ ਕੈਬਿਨਟ ਦੀ ਬੈਠਕ ਹੋਈ ਹੈ | ਥੋੜੀ ਦੇਰ ਵਿਚ ਕਿਸਾਨਾਂ ਨਾਲ ਮੁੱਖ ਮੰਤਰੀ ਦੀ ਬੈਠਕ ਹੋਵੇਗੀ | ਦੱਸਿਆ ਜਾ ਰਿਹਾ ਹੈ ਕਿ ਮੁੱਖ ...
ਹੈਬੋਵਾਲ ਵਿਚ ਗੈਰ-ਕਾਨੂੰਨੀ ਢੰਗ ਨਾਲ ਚਲਾਈ ਜਾ ਰਹੀ ਅਲਟਰਾਸਾਊਂਡ ਮਸ਼ੀਨ ਬਰਾਮਦ
. . .  about 1 hour ago
ਲੁਧਿਆਣਾ, 18 ਮਈ ਸਲੇਮਪੁਰੀ - ਸਿਹਤ ਵਿਭਾਗ ਦੀ ਇਕ ਟੀਮ ਵਲੋਂ ਅੱਜ ਸਵੇਰੇ ਹੈਬੋਵਾਲ ਵਿਚ ਇਕ ਘਰ ਵਿਚ ਅਚਾਨਕ ਛਾਪੇਮਾਰੀ ਕਰਕੇ ਗੈਰ-ਕਾਨੂੰਨੀ ਢੰਗ ਨਾਲ ਚਲਾਈ ਜਾ ਰਹੀ ਅਲਟਰਾਸਾਊਂਡ...
ਅਨੁਸੂਚਿਤ ਜਾਤੀ ਕਮਿਸ਼ਨ ਦੀ ਮੈਂਬਰ ਮੈਡਮ ਪੂਨਮ ਕਾਂਗੜਾ ਨੇ ਪੀੜਤ ਪਰਿਵਾਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਅਧਿਕਾਰੀਆਂ ਨੂੰ ਕੀਤੀਆਂ ਹਦਾਇਤਾਂ
. . .  about 1 hour ago
ਤਪਾ ਮੰਡੀ, 18 ਮਈ (ਵਿਜੇ ਸ਼ਰਮਾ ,ਪ੍ਰਵੀਨ ਗਰਗ ) - ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਮੈਡਮ ਪੂਨਮ ਕਾਂਗੜਾ ਨੇ ਸਥਾਨਕ ਨਗਰ ਕੌਂਸਲ ਵਿਚ ਪੀੜਤ ਪਰਿਵਾਰਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਨ...
ਨਸ਼ੇ ਦੀ ਵੱਧ ਖ਼ੁਰਾਕ ਲੈਣ ਨਾਲ ਨੋਜਵਾਨ ਦੀ ਮੋਤ
. . .  about 3 hours ago
ਸਰਾਏ ਅਮਾਨਤ ਖਾਂ 18 ਮਈ - (ਨਰਿੰਦਰ ਸਿੰਘ ਦੋਦੇ) - ਬੀਤੀ ਦੇਰ ਰਾਤ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਮੀਆਂਪੁਰ ਦੇ ਨੌਜਵਾਨ ਰਣਜੀਤ ਸਿੰਘ ਰਾਜੂ ਪੁੱਤਰ...
ਪਿੰਡ ਕਿਰਲਗੜ੍ਹ ‘ਚ ਚੱਲੀ ਗੋਲੀਕਾਡ 'ਚ ਇਕ ਦੀ ਮੌਤ
. . .  about 1 hour ago
ਚੋਗਾਵਾਂ,18 ਮਈ (ਗੁਰਬਿੰਦਰ ਸਿੰਘ ਬਾਗੀ) - ਬਲਾਕ ਚੋਗਾਵਾਂ ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕਿਰਲਗੜ੍ਹ ਕੱਲ੍ਹ ਸ਼ਾਮ ਨੂੰ ਰਸਤੇ ਦੇ ਮਸਲੇ ਨੂੰ ਲੈ ਕੇ ਚੱਲੀ ਗੋਲੀ ਵਿਚ....
ਲੋਹੀਆਂ ਦੇ ਪਿੰਡ ਬਦਲੀ ਅੱਡੇ 'ਤੇ ਖੜ੍ਹੇ ਟਰਾਲੇ ਅਤੇ ਕੈਂਟਰ ਵਿਚਕਾਰ ਹਾਦਸਾ, ਇਕ ਦੀ ਮੌਕੇ 'ਤੇ ਮੌਤ
. . .  about 3 hours ago
ਲੋਹੀਆਂ ਖਾਸ, 18 ਮਈ ( ਗੁਰਪਾਲ ਸਿੰਘ ਸ਼ਤਾਬਗੜ੍ਹ) - ਲੋਹੀਆਂ ਬਲਾਕ ਦੇ ਪਿੰਡ ਬਦਲੀ ਦੇ ਅੱਡੇ 'ਤੇ ਖੜੇ ਬਜਰੀ ਨਾਲ ਭਰੇ ਟਰਾਲੇ ਅਤੇ ਲੱਕੜ ਨਾਲ ਲੱਦੇ ਕੈਂਟਰ ਵਿਚਕਾਰ ਭਿਆਨਕ ਹਾਦਸਾ ਵਾਪਰਿਆ...
ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਦੇ ਯਤਨਾਂ ਸਦਕਾ ਫਿਰੋਜ਼ਪੁਰ ਫਾਜ਼ਿਲਕਾ ਹਾਈਵੇਅ ਖੁੱਲ੍ਹਿਆ
. . .  about 3 hours ago
ਮੰਡੀ ਘੁਬਾਇਆ,18 ਮਈ (ਅਮਨ ਬਵੇਜਾ) - ਡਿਪਟੀ ਕਮਿਸ਼ਨਰ ਫਾਜ਼ਿਲਕਾ ਹਿਮਾਂਸ਼ੂ ਅਗਰਵਾਲ ਦੇ ਯਤਨਾਂ ਸਦਕਾ ਫ਼ਿਰੋਜ਼ਪੁਰ ਫ਼ਾਜ਼ਿਲਕਾ ਹਾਈਵੇਅ ਨੂੰ ਪ੍ਰਦਰਸ਼ਨਕਾਰੀਆਂ ਵਲੋਂ ਖੋਲ੍ਹ ...
ਕੈਨਸ : ਭਾਰਤੀ ਦਲ ਅਤੇ ਮਸ਼ਹੂਰ ਮਹਿਮਾਨਾਂ ਲਈ ਕੀਤਾ ਗਿਆ ਭਾਰਤੀ ਖਾਣੇ ਦਾ ਇੰਤਜ਼ਾਮ
. . .  about 3 hours ago
ਕਾਨਸ [ਫਰਾਂਸ],18 ਮਈ - ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਦੁਆਰਾ ਭਾਰਤੀ ਦਲ ਅਤੇ ਮਸ਼ਹੂਰ ਮਹਿਮਾਨਾਂ ਲਈ ਇਕ ਰਸਮੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ...
ਚੰਡੀਗੜ੍ਹ-ਮੁਹਾਲੀ ਸਰਹੱਦ 'ਤੇ ਬੈਠੇ ਕਿਸਾਨ, ਅੱਗੇ ਵਧਣ ਦੀਆ ਕੋਸ਼ਿਸ਼ਾਂ ਜਾਰੀ
. . .  25 minutes ago
ਚੰਡੀਗੜ੍ਹ, 18 ਮਈ - ਚੰਡੀਗੜ੍ਹ-ਮੁਹਾਲੀ ਸਰਹੱਦ ਤੋਂ ਸਵੇਰ ਦੇ ਦ੍ਰਿਸ਼ ਸਾਹਮਣੇ ਆਏ ਹਨ ,ਜਿੱਥੇ ਕਿਸਾਨ ਵੱਖ-ਵੱਖ ਮੰਗਾਂ ਨੂੰ ਲੈ ਕੇ ਸੂਬਾ...
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਹੈਦਰਾਬਾਦ ਨੇ ਮੁੰਬਈ ਨੂੰ 3 ਦੌੜਾਂ ਨਾਲ ਹਰਾਇਆ
. . .  1 day ago
ਹੈਦਰਾਬਾਦ ਨੇ ਮੁੰਬਈ ਨੂੰ 3 ਦੌੜਾਂ ਨਾਲ ਹਰਾਇਆ
ਪਾਵਰਕਾਮ ਵਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ’ਤੇ ਮੁਕੰਮਲ ਪਾਬੰਦੀ
. . .  1 day ago
ਚੰਡੀਗੜ੍ਹ, 17 ਮਈ (ਅਜੀਤ ਬਿਊਰੋ )- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਆਉਂਦੇ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਅੱਜ ਤੋਂ ਤੁਰੰਤ ਪ੍ਰਭਾਵ ਨਾਲ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਤਾਇਨਾਤੀਆਂ ...
ਦਿੱਲੀ: ਜੀਟੀ ਕਰਨਾਲ ਰੋਡ 'ਤੇ ਅਟਲਾਂਟਿਸ ਬੈਂਕੁਏਟ ਹਾਲ 'ਚ ਲੱਗੀ ਅੱਗ
. . .  1 day ago
ਪਿੰਡ ਕਿਰਲਗੜ੍ਹ ‘ਚ ਚੱਲੀ ਗੋਲੀ, 2 ਗੰਭੀਰ ਜ਼ਖਮੀ
. . .  1 day ago
ਚੋਗਾਵਾਂ, 17 ਮਈ (ਗੁਰਬਿੰਦਰ ਸਿੰਘ ਬਾਗੀ)-ਬਲਾਕ ਚੋਗਾਵਾਂ ਪੁਲਿਸ ਥਾਣਾ ਅਧੀਨ ਆਉਂਦੇ ਪਿੰਡ ਕਿਰਲਗੜ੍ਹ ਸ਼ਾਮ ਨੂੰ ਰਸਤੇ ਦੇ ਮਸਲੇ ਨੂੰ ਲੈ ਕੇ ਚੱਲੀ ਗੋਲੀ ਵਿਚ ਦੋ...
ਮੁੱਖ ਮੰਤਰੀ ਦੀ ਸਕੂਲ ਮੁਖੀਆਂ ਨਾਲ ਮੀਟਿੰਗ ਉਪਰੰਤ ਖਾਣਾ ਖਾਣ ਸਮੇਂ ਅਨੁਸ਼ਾਸਨਹੀਣਤਾ ਕਰਨ ਵਾਲੇ 7 ਸਕੂਲ ਮੁਖੀਆਂ ਖ਼ਿਲਾਫ਼ ਕਾਰਵਾਈ ਸ਼ੁਰੂ
. . .  1 day ago
ਐੱਸ. ਏ. ਐੱਸ. ਨਗਰ, 17 ਮਈ (ਤਰਵਿੰਦਰ ਸਿੰਘ ਬੈਨੀਪਾਲ) - ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵਲੋਂ ਪੱਤਰ ਜਾਰੀ ਕਰਕੇ 10 ਮਈ ਨੂੰ ਲੁਧਿਆਣੇ ਵਿਖੇ ਮੁੱਖ ਮੰਤਰੀ ਪੰਜਾਬ ਦੀ ਸਕੂਲ ਮੁਖੀਆਂ ਨਾਲ ਮੀਟਿੰਗ ...
ਪਿੰਡ ਚੱਕ ਸ਼ਿੰਗਾਰ ਗਾਂਹ ਬਿੱਲ ਦੀ ਰਿਕਵਰੀ ਕਰਨ ਗਏ ਬਿਜਲੀ ਮੁਲਾਜ਼ਮਾਂ ਨੂੰ ਪਿੰਡ ਵਾਸੀਆਂ ਨੇ ਬਣਾਇਆ ਬੰਧਕ, ਕੀਤੀ ਮਾਰਕੁੱਟ
. . .  1 day ago
ਪੰਜੇ ਕੇ ਉਤਾੜ, 17 ਮਈ (ਪੱਪੂ ਸੰਧਾ)-ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਰੇਕ ਮਹਿਕਮੇ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਪਾਵਰਕਾਮ ਗੁਰੂਹਰਸਹਾਏ ਵਲੋਂ ਵੀ ਡਿਫਾਲਟਰ ਲੋਕਾਂ ਦੇ ਬਿੱਲ ਇਕੱਠੇ ਕੀਤੇ ਜਾ ਰਹੇ ਹਨ...
ਹੈਦਰਾਬਾਦ ਦੇ ਖ਼ਿਲਾਫ਼ ਮੁੰਬਈ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ
. . .  1 day ago
ਮੁੰਬਈ, 17 ਮਈ-ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 65ਵਾਂ ਮੈਚ ਅੱਜ ਮੁੰਬਈ ਇੰਡੀਅਨਜ਼ (ਐੱਮ. ਆਈ.) ਤੇ ਸਨਰਾਈਜ਼ਰਜ਼ ਹੈਦਰਾਬਾਦ (ਐੱਸ. ਆਰ. ਐੱਚ.) ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਸਕੂਲ ਦੀਆਂ ਕਿਤਾਬਾਂ 'ਚੋਂ ਸ਼ਹੀਦ ਭਗਤ ਸਿੰਘ ਦਾ ਨਾਂ ਹਟਾਉਣ 'ਤੇ ਵੱਖ-ਵੱਖ ਆਗੂਆਂ ਵਲੋਂ ਕੀਤਾ ਗਿਆ ਵਿਰੋਧ
. . .  1 day ago
ਚੰਡੀਗੜ੍ਹ, 17 ਮਈ-ਕਰਨਾਟਕ ਸਰਕਾਰ ਨੇ 10ਵੀਂ ਦੀ ਕੰਨੜ ਦੀ ਕਿਤਾਬ 'ਚ ਸੋਧ ਕਰਕੇ ਨਵਾਂ ਸਿਲੇਬਸ ਜੋੜਿਆ ਹੈ, ਜਿਸ 'ਤੇ 'ਆਪ' ਆਗੂਆਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ। ਇਸ ਦੌਰਾਨ ਖਰੜ ਤੋਂ ਆਪ ਵਿਧਾਇਕ ਅਨਮੋਲ ਗਗਨ ਮਾਨ ਤੇ ਜਲਾਲਾਬਾਦ..
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
. . .  1 day ago
ਅਜਨਾਲਾ, 17 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੇ ਪਸ਼ੂ ਪਾਲਣ ਮੱਛੀ ਪਾਲਣ ਡੇਅਰੀ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਪੰਜਾਬ ਭਵਨ ਵਿਖੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪੋਲਟਰੀ ਫਾਰਮ ਅਤੇ ਪਸ਼ੂਆਂ ਦੀ ਖ਼ਰੀਦ ਨਾਲ ਸੰਬੰਧਿਤ ਮੁੱਦਿਆਂ ਸੰਬੰਧੀ ਵਿਸ਼ੇਸ਼ ਵਿਚਾਰ ਚਰਚਾ ਕੀਤੀ ਗਈ।
ਗਰਮੀ ਦੇ ਵਧ ਰਹੇ ਤਾਪਮਾਨ ਨੂੰ ਲੈ ਕੇ ਇਕ ਹੋਰ ਵਿਅਕਤੀ ਦੀ ਮੌਤ
. . .  1 day ago
ਲੌਂਗੋਵਾਲ,17 ਮਈ (ਸ.ਸ.ਖੰਨਾ,ਵਿਨੋਦ)-ਪੰਜਾਬ ਅੰਦਰ ਗਰਮੀ ਦੇ ਵਧਦੇ ਤਾਪਮਾਨ ਨੂੰ ਲੈ ਕੇ ਲੋਕਾਂ ਦੀਆਂ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਉੱਥੇ ਹੀ ਅੱਜ ਕਸਬਾ ਲੌਂਗੋਵਾਲ 'ਚ ਗਰਮੀ ਦੇ ਵਧ ਰਹੇ ਤਾਪਮਾਨ ਨੂੰ ਲੈ ਕੇ ਦੂਜੀ ਮੌਤ ਦੀ ਖ਼ਬਰ ਸਾਹਮਣੇ ਆਈ...
ਮੰਗਾਂ ਨਾ ਮੰਨੀਆਂ ਤਾਂ ਕੱਲ੍ਹ ਤੋਂ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ
. . .  1 day ago
ਬੁਢਲਾਡਾ, 17 ਮਈ (ਸਵਰਨ ਸਿੰਘ ਰਾਹੀ)-ਆਪਣੀਆਂ ਮੰਗਾਂ ਦੀ ਪੂਰਤੀ ਨਾ ਹੋਣ ਤੋਂ ਅੱਕੇ ਪੀ.ਆਰ.ਟੀ.ਸੀ., ਪੰਜਾਬ ਰੋਡਵੇਜ਼,ਪਨਬੱਸ,ਕੰਟਰੈਕਟਰ ਵਰਕਰਜ਼ ਯੂਨੀਅਨ ਨੇ ਹੜਤਾਲ 'ਤੇ ਜਾਣ ਦੀ ਧਮਕੀ ਦਿੱਤੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ...
ਮਾਮੂਲੀ ਤਕਰਾਰ ਤੋਂ ਬਾਅਦ ਪੰਜਾਬ ਪੁਲਿਸ ਦੇ ਏ.ਐੱਸ.ਆਈ. ਵਲੋਂ ਚਲਾਈ ਗੋਲੀ ਨਾਲ ਇਕ ਦੀ ਮੌਤ
. . .  1 day ago
ਸੁਲਤਾਨਪੁਰ ਲੋਧੀ/ਤਲਵੰਡੀ ਚੌਧਰੀਆਂ, 17 ਮਈ (ਭੋਲਾ, ਥਿੰਦ, ਹੈਪੀ,ਲਾਡੀ)-ਹਲਕਾ ਸੁਲਤਾਨਪੁਰ ਲੋਧੀ ਦੇ ਵੱਡੇ ਪਿੰਡ ਤਲਵੰਡੀ ਚੌਧਰੀਆਂ ਵਿਖੇ ਅੱਜ ਬਾਅਦ ਦੁਪਹਿਰ ਗਲੀ 'ਚ ਪੈੜ ਲਾਉਣ ਨੂੰ ਲੈ ਕੇ ਹੋਏ ਮਾਮੂਲੀ ਤਕਰਾਰ ਤੋਂ ਬਾਅਦ ਤੋਂ ਪੰਜਾਬ ਪੁਲਿਸ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 5 ਜੇਠ ਸੰਮਤ 554
ਵਿਚਾਰ ਪ੍ਰਵਾਹ: ਫ਼ਿਰਕੂਪੁਣੇ ਦਾ ਲੰਮੇ ਸਮੇਂ ਤੱਕ ਕਾਇਮ ਰਹਿਣਾ ਮੌਤ ਦੇ ਘੇਰੇ ਵਿਚ ਰਹਿਣ ਦੇ ਸਮਾਨ ਹੈ। ਫਰਾਂਸਿਸੋ ਚੇਫਰ

ਪਹਿਲਾ ਸਫ਼ਾ

ਗਿਆਨਵਾਪੀ ਮਾਮਲਾ

ਸ਼ਿਵਿਲੰਗ ਵਾਲੀ ਥਾਂ ਸੁਰੱਖਿਅਤ ਰੱਖੀ ਜਾਵੇ, ਨਮਾਜ਼ ਨਾ ਰੋਕੋ-ਸੁਪਰੀਮ ਕੋਰਟ

ਮਸਜਿਦ ਕਮੇਟੀ ਦੀ ਪਟੀਸ਼ਨ 'ਤੇ ਹਿੰਦੂ ਧਿਰ ਤੇ ਯੂ. ਪੀ. ਸਰਕਾਰ ਨੂੰ ਨੋਟਿਸ
ਨਵੀਂ ਦਿੱਲੀ, 17 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਗਿਆਨਵਾਪੀ ਮਾਮਲੇ 'ਚ 'ਸੰਤੁਲਨ' ਬਣਾਉਣ ਦੀ ਕਵਾਇਦ ਹੇਠ ਨਿਰਦੇਸ਼ ਦਿੰਦਿਆਂ ਕਿਹਾ ਕਿ ਮਸਜਿਦ 'ਚ ਉਸ ਥਾਂ ਨੂੰ ਸੁਰੱਖਿਅਤ ਕੀਤਾ ਜਾਵੇ, ਜਿਸ ਥਾਂ 'ਤੇ ਸ਼ਿਵਿਲੰਗ ਮਿਲਣ ਬਾਰੇ ਕਿਹਾ ਗਿਆ ਹੈ | ਇਸ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਲੋਕਾਂ ਨੂੰ ਨਮਾਜ਼ ਅਦਾ ਕਰਨ ਤੋਂ ਨਾ ਰੋਕਿਆ ਜਾਵੇ | ਸੁਪਰੀਮ ਕੋਰਟ ਦਾ ਇਹ ਆਦੇਸ਼ ਉਸ ਵੇਲੇ ਆਇਆ ਹੈ, ਜਦੋਂ ਵਾਰਾਨਸੀ ਦੀ ਅਦਾਲਤ 'ਚ ਵੀ ਇਸ ਮਾਮਲੇ 'ਤੇ ਕਾਰਵਾਈ ਜਾਰੀ ਹੈ | ਸੁਪਰੀਮ ਕੋਰਟ ਨੇ ਵਾਰਾਨਸੀ ਕੋਰਟ ਦੀ ਮਸਜਿਦ ਸੀਲ ਕਰਨ ਦੇ ਆਦੇਸ਼ ਨੂੰ ਸੀਮਿਤ ਕਰਦਿਆਂ ਸ਼ਿਵਿਲੰਗ ਵਾਲਾ ਖ਼ੇਤਰ ਸੁਰੱਖਿਅਤ ਕਰਨ ਤੱਕ ਸੀਮਿਤ ਕਰ ਦਿੱਤਾ, ਹਾਲਾਂਕਿ ਸਰਬਉੱਚ ਅਦਾਲਤ ਨੇ ਵਾਰਾਨਸੀ ਕੋਰਟ ਦੀ ਕਾਰਵਾਈ 'ਤੇ ਕੋਈ ਰੋਕ ਨਹੀਂ ਲਗਾਈ ਹੈ | ਸਰਬਉੱਚ ਅਦਾਲਤ ਨੇ ਮਸਜਿਦ ਕਮੇਟੀ ਦੀ ਪਟੀਸ਼ਨ 'ਤੇ ਹਿੰਦੂ ਧਿਰ ਅਤੇ ਯੂ. ਪੀ. ਸਰਕਾਰ ਨੂੰ ਨੋਟਿਸ ਜਾਰੀ ਕਰਕੇ ਵੀਰਵਾਰ ਭਾਵ 19 ਮਈ ਤੱਕ ਜਵਾਬ ਮੰਗਿਆ ਹੈ | ਜਸਟਿਸ ਡੀ. ਵਾਈ. ਚੰਦਰਚੂੜ ਅਤੇ ਪੀ. ਐਸ. ਨਰਸਿਮ੍ਹਾ ਦੇ ਬੈਂਚ ਨੇ ਸੁਣਵਾਈ ਕਰਦਿਆਂ ਕਿਹਾ ਕਿ ਇਹ ਮਾਮਲਾ ਮਾਲਕਾਨਾ ਹੱਕ ਦਾ ਨਹੀਂ, ਸਗੋਂ ਪੂਜਾ ਕਰਨ ਦੀ ਇਜਾਜ਼ਤ ਮੰਗਣ ਦਾ ਹੈ | ਜਸਟਿਸ ਚੰਦਰਚੂੜ ਨੇ ਨਿਰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਸ਼ਿਵਿਲੰਗ ਮਿਲਿਆ ਹੈ ਤਾਂ ਸਾਨੂੰ ਸੰਤੁਲਨ ਬਣਾਉਣਾ ਹੋਵੇਗਾ | ਅਦਾਲਤ ਨੇ ਡੀ. ਐਮ. ਨੂੰ ਨਿਰਦੇਸ਼ ਦਿੰਦਿਆਂ ਉਸ ਥਾਂ ਦੀ ਸੁਰੱਖਿਆ ਕਰਨ ਨੂੰ ਕਿਹਾ, ਨਾਲ ਹੀ ਇਹ ਵੀ ਕਿਹਾ ਕਿ ਮੁਸਲਮਾਨਾਂ ਨੂੰ ਨਮਾਜ਼ ਤੋਂ ਨਾ ਰੋਕਿਆ ਜਾਵੇ | ਹਾਲਾਂਕਿ ਅਦਾਲਤ ਵਲੋਂ ਇਕ ਵਾਰ 'ਚ 20 ਲੋਕਾਂ ਨੂੰ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ | ਪਹਿਲਾਂ ਬਹਿਸ ਦੌਰਾਨ ਮੁਸਲਮਾਨ ਧਿਰ ਦੀ ਪੈਰਵੀ ਕਰ ਰਹੇ ਹੁਜੈਫਾ ਅਹਿਮਦੀ ਨੇ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਦਾ ਹਵਾਲਾ ਦਿੱਤਾ, ਜਿਸ 'ਚ ਕਿਹਾ ਗਿਆ ਸੀ ਕਿ 15 ਅਗਸਤ 1947 ਦੇ ਸਮੇਂ ਜੋ ਧਰਮ ਸਥਾਨ ਜਿਨ੍ਹਾਂ ਹਾਲਤਾ 'ਚ ਸਨ, ਉਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ | ਅਹਿਮਦੀ ਨੇ ਵਾਰਾਨਸੀ ਕੋਰਟ ਵਲੋਂ ਦਿੱਤੇ ਨਿਰਦੇਸ਼ਾਂ ਨੂੰ ਗ਼ੈਰ ਕਾਨੂੰਨੀ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਮਸਜਿਦ ਦੇ ਅਹਾਤੇ ਨੂੰ ਸੀਲ ਕਰ ਦਿੱਤਾ ਜਾਵੇਗਾ ਤਾਂ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਨਿਰਦੇਸ਼ ਦੀ ਉਲੰਘਣਾ ਹੋਵੇਗੀ |
ਅਯੁੱਧਿਆ ਮਾਮਲੇ ਨਾਲ ਵੀ ਜੁੜੇ ਰਹੇ ਹਨ ਸੁਣਵਾਈ ਕਰਨ ਵਾਲੇ ਦੋਵੇਂ ਜੱਜ
ਇਹ ਅਸਧਾਰਨ ਸੰਯੋਗ ਹੀ ਹੈ ਕਿ ਵਾਰਾਨਸੀ ਦੀ ਗਿਆਨਵਾਪੀ ਮਸਜਿਦ ਦੇ ਸਰਵੇਖਣ ਖ਼ਿਲਾਫ਼ ਦਾਇਰ ਪਟੀਸ਼ਨ ਦੀ ਸੁਣਵਾਈ ਕਰਨ ਵਾਲੇ ਸੁਪਰੀਮ ਕੋਰਟ ਦੀ ਬੈਂਚ ਦੇ ਦੋਵੇਂ ਜੱਜ ਇਸੇ ਤਰ੍ਹਾਂ ਦੇ ਇਕ ਹੋਰ ਵਿਵਾਦ ਰਾਮ ਜਨਮਭੂਮੀ-ਬਾਬਰੀ ਮਸਜਿਦ ਦੇ ਮਾਮਲੇ ਨਾਲ ਵੀ ਜੁੜੇ ਰਹੇ ਹਨ | ਜਸਟਿਸ ਡੀ.ਵਾਈ. ਚੰਦਰਚੂੜ ਤੇ ਜਸਟਿਸ ਪੀ.ਐਸ. ਨਰਸਿਮ੍ਹਾ 'ਤੇ ਆਧਾਰਿਤ ਬੈਂਚ ਵਲੋਂ ਗਿਆਨਵਾਪੀ ਸਰਵੇਖਣ ਖ਼ਿਲਾਫ਼ ਮੁਸਲਮਾਨ ਧਿਰ ਵਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕੀਤੀ ਜਾ ਰਹੀ ਹੈ |

ਵਾਰਾਨਸੀ ਅਦਾਲਤ ਵਲੋਂ ਐਡਵੋਕੇਟ ਕਮਿਸ਼ਨਰ ਬਰਖ਼ਾਸਤ

ਵਾਰਾਨਸੀ, 17 ਮਈ (ਏਜੰਸੀ)-ਵਾਰਾਨਸੀ ਦੀ ਇਕ ਅਦਾਲਤ, ਜਿਸ ਨੇ ਗਿਆਨਵਾਪੀ ਮਸਜਿਦ ਕੰਪਲੈਕਸ ਦੀ ਵੀਡੀਓਗ੍ਰਾਫੀ ਸਰਵੇਖਣ ਕਰਨ ਦਾ ਹੁਕਮ ਦਿੱਤਾ ਸੀ, ਨੇ ਐਡਵੋਕੇਟ ਕਮਿਸ਼ਨਰ ਅਜੈ ਮਿਸ਼ਰਾ ਨੂੰ ਆਪਣੀ ਡਿਊਟੀ ਪ੍ਰਤੀ ਗੈਰ-ਜ਼ਿੰਮੇਵਾਰਾਨਾ ਵਤੀਰਾ ਦਿਖਾਉਣ ਲਈ ਹਟਾ ਦਿੱਤਾ ਗਿਆ ਹੈ ਜਦਕਿ ਅਦਾਲਤ ਨੇ ਕਮਿਸ਼ਨ ਨੂੰ ਸਰਵੇਖਣ ਰਿਪੋਰਟ ਦਾਇਰ ਕਰਨ ਲਈ 2 ਹੋਰ ਦਿਨ ਦੇ ਦਿੱਤੇ ਹਨ | ਅਦਾਲਤ ਵਲੋਂ ਇਹ ਕਾਰਵਾਈ ਉਸ ਦਿਨ ਕੀਤੀ ਗਈ ਹੈ ਜਦੋਂ ਮੂਲ ਮਾਮਲੇ ਦੀਆਂ 5 ਮਹਿਲਾ ਪਟੀਸ਼ਨਰਾਂ ਨੇ ਐਡਵੋਕੇਟ ਵਿਸ਼ਨੂੰ ਜੈਨ ਰਾਹੀਂ ਇਕ ਨਵੀਂ ਅਰਜ਼ੀ ਦਾਖ਼ਲ ਕੀਤੀ ਸੀ, ਜਿਸ 'ਚ ਮੰਗ ਕੀਤੀ ਗਈ ਸੀ ਕਿ ਕਾਸ਼ੀ ਵਿਸ਼ਵਨਾਥ ਮੰਦਰ 'ਚ ਨੰਦੀ ਦੀ ਮੂਰਤੀ ਸਾਹਮਣੇ ਇਕ ਅਸਥਾਈ ਕੰਧ ਨੂੰ ਹਟਾਇਆ ਜਾਵੇ ਤਾਂ ਜੋ ਸ਼ਿਵਲਿੰਗ ਲਈ ਰਸਤਾ ਬਣਾਇਆ ਜਾ ਸਕੇ | ਹਿੰਦੂ ਪੱਖ ਦਾ ਦਾਅਵਾ ਮਸਜਿਦ ਕੰਪਲੈਕਸ ਦੇ ਸਰਵੇਖਣ ਦੌਰਾਨ ਆਇਆ ਸੀ | ਜ਼ਿਲ੍ਹਾ ਸਿਵਲ ਜੱਜ ਰਵੀ ਕੁਮਾਰ ਦਿਵਾਕਰ ਨੇ ਅਜੇ ਮਿਸ਼ਰਾ ਨੂੰ ਹਟਾਉਣ ਦਾ ਹੁਕਮ ਸਪੈਸ਼ਲ ਐਡਵੋਕੇਟ ਕਮਿਸ਼ਨਰ ਵਿਸ਼ਾਲ ਸਿੰਘ ਦੁਆਰਾ ਦਾਇਰ ਅਰਜ਼ੀ 'ਤੇ ਦਿੱਤਾ, ਜਿਨ੍ਹਾਂ ਅਦਾਲਤ ਨੂੰ ਦੱਸਿਆ ਕਿ ਮਿਸ਼ਰਾ ਨੇ ਇਕ ਨਿੱਜੀ ਕੈਮਰਾਮੈਨ ਆਰ.ਪੀ. ਸਿੰਘ ਤਾਇਨਾਤ ਕੀਤਾ ਸੀ, ਜੋ ਮੀਡੀਆ ਨੂੰ ਨਿਯਮਿਤ ਤੌਰ 'ਤੇ ਗਲਤ ਬਿਆਨ ਦੇ ਰਿਹਾ ਸੀ |

ਕਿਸਾਨਾਂ ਨੇ ਮੁਹਾਲੀ 'ਚ ਲਗਾਇਆ ਪੱਕਾ ਮੋਰਚਾ

• ਚੰਡੀਗੜ੍ਹ 'ਚ ਦਾਖ਼ਲ ਹੋਣ ਤੋਂ ਪੁਲਿਸ ਨੇ ਰੋਕਿਆ • ਸੜਕਾਂ 'ਤੇ ਵਾਟਰ ਕੈਨਨ, ਵੱਡੇ ਟਰਾਲੇ ਤੇ ਟਿੱਪਰ ਖੜ੍ਹੇ ਕਰ ਕੇ ਲਗਾਈਆਂ ਵੱਡੀਆਂ ਰੋਕਾਂ
ਤਰਵਿੰਦਰ ਸਿੰਘ ਬੈਨੀਪਾਲ
ਐੱਸ. ਏ. ਐੱਸ. ਨਗਰ, 17 ਮਈ-ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ 23 ਕਿਸਾਨ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਚੰਡੀਗੜ੍ਹ ਵਿਚ ਪੱਕਾ ਮੋਰਚਾ ਲਗਾਉਣ ਦੇ ਕੀਤੇ ਗਏ ਐਲਾਨ ਤਹਿਤ ਹਜ਼ਾਰਾਂ ਕਿਸਾਨ ਆਪਣੇ ਨਾਲ ਰਾਸ਼ਨ-ਪਾਣੀ ਲੈ ਕੇ ਟਰੈਕਟਰ-ਟਰਾਲੀਆਂ, ਕਾਰਾਂ ਤੇ ਬੱਸਾਂ 'ਤੇ ਸਵਾਰ ਹੋ ਕੇ ਅੱਜ ਸਥਾਨਕ ਫੇਜ਼-8 ਵਿਚਲੇ ਗੁਰਦੁਆਰਾ ਅੰਬ ਸਾਹਿਬ ਵਿਖੇ ਸਵੇਰੇ 11 ਵਜੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ | ਇਸ ਮੌਕੇ ਕਿਸਾਨ ਆਗੂਆਂ ਵਲੋਂ ਮੰਗ ਕੀਤੀ ਗਈ ਕਿ ਜਾਂ ਤਾਂ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਂ ਫਿਰ ਉਹ ਚੰਡੀਗੜ੍ਹ ਵਿਚ ਪੱਕਾ ਮੋਰਚਾ ਲਗਾਉਣਗੇ, ਜੋ ਕਿ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ | ਇਸ ਮੌਕੇ ਮੁਹਾਲੀ ਤੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵਲੋਂ ਸਿੰਘੂ ਬਾਰਡਰ ਦੀ ਤਰਜ਼ 'ਤੇ ਕਿਸਾਨਾਂ ਦਾ ਚੰਡੀਗੜ੍ਹ ਵਿਚ ਦਾਖ਼ਲਾ ਰੋਕਣ ਲਈ ਅਤੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕਰਨ ਤੋਂ ਇਲਾਵਾ ਚੰਡੀਗੜ੍ਹ-ਮੁਹਾਲੀ ਬਾਰਡਰ ਤੋਂ ਵਾਈ. ਪੀ. ਐਸ. ਚੌਕ ਤੱਕ 3 ਲੇਅਰ ਸਖ਼ਤ ਬੈਰੀਕੇਡਿੰਗ ਕੀਤੀ ਗਈ ਸੀ | ਇਸ ਤੋਂ ਇਲਾਵਾ ਕਿਸਾਨਾਂ ਨੂੰ ਚੰਡੀਗੜ੍ਹ ਵੱਲ ਵਧਣ ਤੋਂ ਰੋਕਣ ਲਈ ਪੁਲਿਸ ਵਲੋਂ ਸੜਕ 'ਤੇ ਟਿੱਪਰ ਤੇ ਵੱਡੇ ਟਰਾਲੇ ਖੜੇ੍ਹ ਕਰਨ ਤੋਂ ਇਲਾਵਾ ਪਾਣੀ ਦੀਆਂ ਬੁਛਾੜਾਂ ਮਾਰਨ ਲਈ ਵਾਟਰ ਕੈਨਨ ਦੀਆਂ ਗੱਡੀਆਂ ਤੇ ਪਾਣੀ ਦੀ ਸਪਲਾਈ ਵਾਲੇ ਟੈਂਕਰ ਖੜੇ੍ਹ ਕੀਤੇ ਗਏ ਸਨ | ਇਸ ਤੋਂ ਇਲਾਵਾ ਕਿਸਾਨਾਂ ਨੂੰ ਚੰਡੀਗੜ੍ਹ 'ਚ ਦਾਖ਼ਲ ਹੋਣ ਤੋਂ ਰੋਕਣ ਲਈ ਚੰਡੀਗੜ੍ਹ/ਮੁਹਾਲੀ ਪੁਲਿਸ ਵਲੋਂ ਵਾਈ. ਪੀ. ਐਸ. ਚੌਕ ਤੋਂ ਇਲਾਵਾ ਚੰਡੀਗੜ੍ਹ ਨੂੰ ਜਾਂਦੇ ਕਈ ਹੋਰਨਾਂ ਰਸਤਿਆਂ ਨੂੰ ਵੀ ਸਵੇਰ ਤੋਂ ਹੀ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਚੰਡੀਗੜ੍ਹ-ਮੁਹਾਲੀ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਸਵੇਰੇ 11.30 ਵਜੇ ਦੇ ਕਰੀਬ ਸਥਾਨਕ ਪ੍ਰਸ਼ਾਸਨ ਵਲੋਂ ਕਿਸਾਨ ਆਗੂਆਂ ਦੇ ਵਫ਼ਦ ਨੂੰ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਲਈ ਲੈ ਕੇ ਜਾਣ ਦੀ ਅਪੀਲ ਕੀਤੀ ਗਈ ਅਤੇ ਇਸ ਵਾਸਤੇ ਪ੍ਰਸ਼ਾਸਨ ਵਲੋਂ ਬੱਸ ਦਾ ਪ੍ਰਬੰਧ ਵੀ ਕੀਤਾ ਗਿਆ ਸੀ, ਪ੍ਰੰਤੂ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਦੀ ਇਸ ਤਜਵੀਜ਼ ਨੂੰ ਇਹ ਕਹਿ ਕੇ ਨਕਾਰ ਦਿੱਤਾ ਕਿ ਉਹ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਨ ਦੇ ਸਮਰੱਥ ਅਧਿਕਾਰੀ ਨਾਲ ਹੀ ਮੁਲਾਕਾਤ ਕਰਨਗੇ | ਦੁਪਹਿਰ 12 ਵਜੇ ਦੇ ਕਰੀਬ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਫੇਜ਼-8 ਦੇ ਮੈਦਾਨ ਵਿਚ ਕਿਸਾਨਾਂ ਵਲੋਂ ਰੈਲੀ ਸ਼ੁਰੂ ਕਰ ਦਿੱਤੀ ਗਈ, ਜਿਸ ਦੌਰਾਨ ਵੱਖ-ਵੱਖ ਆਗੂਆਂ ਵਲੋਂ ਪੰਜਾਬ ਸਰਕਾਰ 'ਤੇ ਕਿਸਾਨ ਹਿੱਤਾਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕੇਂਦਰ ਸਰਕਾਰ ਦੀ ਤਰਜ਼ 'ਤੇ ਕਿਸਾਨਾਂ ਦੇ ਹਿੱਤਾਂ ਖ਼ਿਲਾਫ਼ ਕੰਮ ਕਰ ਰਹੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ | ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਮੀਟਿੰਗ ਲਈ ਸਮਾਂ ਨਾ ਦਿੱਤੇ ਜਾਣ ਕਾਰਨ ਰੋਹ ਵਿਚ ਆਏ ਕਿਸਾਨਾਂ ਵਲੋਂ ਬਾਅਦ ਦੁਪਹਿਰ 3 ਵਜੇ ਦੇ ਕਰੀਬ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਟਰੈਕਟਰ-ਟਰਾਲੀਆਂ ਅਤੇ ਕਾਰਾਂ-ਜੀਪਾਂ 'ਤੇ ਸਵਾਰ ਹੋ ਕੇ ਚੰਡੀਗੜ੍ਹ ਵੱਲ ਨੂੰ ਮਾਰਚ ਆਰੰਭ ਕਰ ਦਿੱਤਾ ਗਿਆ | ਇਸ ਦੌਰਾਨ ਮੁਹਾਲੀ ਪੁਲਿਸ ਵਲੋਂ ਫੇਜ਼-7 ਦੇ ਚੌਕ ਤੋਂ ਅੱਗੇ ਸੜਕ 'ਤੇ ਟਿੱਪਰ ਤੇ ਵੱਡੇ ਟਰਾਲੇ ਖੜ੍ਹੇ ਕਰਕੇ ਅਤੇ ਪੁਲਿਸ ਫੋਰਸ ਲਗਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਗਈ, ਪਰ ਜਲਦ ਹੀ ਕਿਸਾਨਾਂ ਵਲੋਂ ਟਿੱਪਰਾਂ ਨੂੰ ਪਾਸੇ ਕਰਕੇ ਵਾਈ. ਪੀ. ਐਸ. ਚੌਕ ਵੱਲ ਵਧਣਾ ਸ਼ੁਰੂ ਕਰ ਦਿੱਤਾ ਗਿਆ ਪਰ ਕਿਸਾਨਾਂ ਨੂੰ ਮੁਹਾਲੀ ਪੁਲਿਸ ਵਲੋਂ ਵਾਈ. ਪੀ. ਐਸ. ਚੌਕ ਦੇ ਨਾਲ ਲਗਦੇ ਦੂਜੇ ਬੈਰੀਕੇਡ 'ਤੇ ਰੋਕ ਲਿਆ ਗਿਆ | ਇਸ ਦੌਰਾਨ ਕੁਝ ਨੌਜਵਾਨਾਂ ਵਲੋਂ ਬੈਰੀਕੇਡਿੰਗ ਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਅਸਫ਼ਲ ਰਹੇ | ਇਸ ਦੌਰਾਨ ਕਿਸਾਨਾਂ ਆਗੂਆਂ ਹਰਿੰਦਰ ਸਿੰਘ ਲੱਖੋਵਾਲ, ਜਗਜੀਤ ਸਿੰਘ ਡੱਲੇਵਾਲ, ਡਾ. ਦਰਸ਼ਨਪਾਲ, ਬਲਦੇਵ ਸਿੰਘ ਸਿਰਸਾ, ਸੁਰਜੀਤ ਸਿੰਘ ਫੂਲ, ਸੁਖਜਿੰਦਰ ਸਿੰਘ ਖੋਸਾ ਅਤੇ ਮਹਿਲਾ ਆਗੂ ਰਾਜਵਿੰਦਰ ਕੌਰ ਰਾਜੂ ਸਮੇਤ ਹੋਰਨਾਂ ਵਲੋਂ ਉਥੇ ਹੀ ਪੱਕਾ ਧਰਨਾ ਲਗਾ ਕੇ ਪੱਕਾ ਮੋਰਚਾ ਲਗਾਉਣ ਦਾ ਐਲਾਨ ਕਰਦਿਆਂ ਕਿਹਾ ਗਿਆ ਕਿ ਜੇਕਰ ਮੁੱਖ ਮੰਤਰੀ 24 ਘੰਟੇ ਅੰਦਰ ਮੰਗਾਂ ਦੇ ਹੱਲ ਸੰਬੰਧੀ ਕਿਸਾਨ ਆਗੂਆਂ ਨੂੰ ਮੀਟਿੰਗ ਲਈ ਸਮਾਂ ਨਹੀਂ ਦਿੰਦੇ ਤਾਂ ਕਿਸਾਨ ਅੱਗੇ ਚੰਡੀਗੜ੍ਹ ਵੱਲ ਵਧਣ ਲਈ ਮਜਬੂਰ ਹੋਣਗੇ | ਉਨ੍ਹਾਂ ਕਿਹਾ ਕਿ ਕਿਸਾਨ ਸ਼ਾਂਤੀਪੂਰਵਕ ਧਰਨਾ ਦੇਣ ਲਈ ਇਥੇ ਆਏ ਹਨ, ਲਿਹਾਜ਼ਾ ਸਰਕਾਰ ਕਿਸੇ ਕਿਸਮ ਦੀ ਭੜਕਾਹਟ ਪੈਦਾ ਨਾ ਕਰੇ | ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਵਲੋਂ ਮੁੱਖ ਮੰਤਰੀ ਨੂੰ ਸੌਂਪੀਆਂ ਗਈਆਂ 11 ਕਿਸਾਨ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਇਥੇ ਪੱਕਾ ਧਰਨਾ ਜਾਰੀ ਰਹੇਗਾ |

ਮੁੱਖ ਮੰਤਰੀ ਵਲੋਂ ਕਿਸਾਨਾਂ ਨੂੰ ਅੰਦੋਲਨ ਛੱਡ ਕੇ ਸੂਬੇ 'ਚ ਪਾਣੀ ਬਚਾਉਣ ਦੀ ਅਪੀਲ

ਚੰਡੀਗੜ੍ਹ, 17 ਮਈ (ਪ੍ਰੋ. ਅਵਤਾਰ ਸਿੰਘ)-ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਮੰਗਾਂ ਨੂੰ ਲੈ ਕੇ ਮੁਹਾਲੀ- ਚੰਡੀਗੜ੍ਹ ਦੀ ਹੱਦ 'ਤੇ ਸ਼ੁਰੂ ਕੀਤੇ ਅੰਦੋਲਨ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਅੰਦੋਲਨ ਛੱਡ ਕੇ ਸੂਬੇ 'ਚ ਪਾਣੀ ਬਚਾਉਣ ਲਈ ਅਪੀਲ ਕੀਤੀ ਹੈ ਅਤੇ ਕਿਸਾਨ ਜਥੇਬੰਦੀਆਂ ਤੋਂ ਸਹਿਯੋਗ ਲਈ ਮੰਗ ਕਰਦਿਆਂ ਕਿਹਾ ਕਿ ਮੈਨੂੰ 10 ਤੇ 18 ਜੂਨ ਦੇ ਫ਼ਰਕ ਦਾ ਪਤਾ ਹੈ, ਕਿਉਂਕਿ ਮੈਂ ਖੁਦ ਇਕ ਕਿਸਾਨ ਦਾ ਪੁੱਤ ਹਾਂ ਤੇ ਕਿਸਾਨੀ ਨਾਲ ਜੁੜਿਆ ਹੋਇਆ ਹਾਂ | ਮੁੱਖ ਮੰਤਰੀ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਕਿ ਝੋਨੇ ਦੀ ਬਿਜਾਈ ਲਈ ਉਲੀਕੇ ਪੜਾਅਵਾਰ ਪ੍ਰੋਗਰਾਮ ਨਾਲ ਕਿਸਾਨਾਂ ਦੇ ਹਿੱਤਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਸਗੋਂ ਇਹ ਉਪਰਾਲਾ ਸੂਬੇ 'ਚ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਬਹੁਤ ਹੀ ਸਹਾਈ ਸਿੱਧ ਹੋ ਸਕਦਾ ਹੈ | ਭਗਵੰਤ ਮਾਨ ਨੇ ਕਿਹਾ ਕਿ ਉਹ ਮਹਾਨ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ 'ਤੇ ਚਲ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਤੋਂ ਕੋਈ ਰੋਕ ਨਹੀਂ ਸਕਦਾ | ਉਨ੍ਹਾਂ ਸਾਫ਼ ਤੌਰ 'ਤੇ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਲਈ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ ਪਰ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਪ੍ਰਤੀ ਉਨ੍ਹਾਂ ਦੇ ਦਿ੍ੜ੍ਹ ਇਰਾਦੇ ਨੂੰ ਤੋੜ ਨਹੀਂ ਸਕਦੀ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਧਰਨੇ-ਮੁਜ਼ਾਹਰੇ ਕਰਨ ਦੀ ਬਜਾਏ ਪੰਜਾਬ ਤੇ ਪੰਜਾਬੀਆਂ ਦੀ ਬਿਹਤਰੀ ਲਈ ਇਸ ਨੇਕ ਕਾਰਜ ਵਾਸਤੇ ਅੱਗੇ ਆ ਕੇ ਸੂਬਾ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ | ਮੁੱਖ ਮੰਤਰੀ ਨੇ ਕਿਸਾਨਾਂ ਪਾਸੋਂ ਇਕ ਸਾਲ ਤੱਕ ਸੂਬਾ ਸਰਕਾਰ ਦੇ ਯਤਨਾਂ ਨੂੰ ਸਹਿਯੋਗ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਇਸ ਸਮੇਂ ਦੌਰਾਨ ਕਿਸਾਨਾਂ ਦਾ ਕੋਈ ਨੁਕਸਾਨ ਹੁੰਦਾ ਵੀ ਹੈ ਤਾਂ ਸੂਬਾ ਸਰਕਾਰ ਉਸ ਦੀ ਭਰਪਾਈ ਕਰੇਗੀ | ਉਨ੍ਹਾਂ ਨੇ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਨੂੰ ਇਹ ਵੀ ਸਵਾਲ ਕੀਤਾ ਕਿ ਜਦੋਂ ਬਟਾਲਾ ਵਿਖੇ ਸਕੂਲੀ ਬੱਚਿਆਂ ਦੀ ਬੱਸ ਦਾ ਨਾੜ ਸਾੜਨ ਕਾਰਨ ਹਾਦਸਾ ਵਾਪਰਿਆ ਜਾਂ ਅੱਗ ਲੱਗਣ ਕਾਰਨ ਦੋ ਛੋਟੇ ਬੱਚਿਆਂ ਦੀ ਮੌਤ ਹੋ ਗਈ ਤਾਂ ਉਨ੍ਹਾਂ ਨੇ ਉਸ ਵੇਲੇ ਚੁੱਪ ਕਿਉਂ ਵੱਟੀ ਰੱਖੀ?

ਸੀ.ਬੀ.ਆਈ. ਵਲੋਂ ਕਾਰਤੀ ਚਿਦੰਬਰਮ ਦੇ 10 ਟਿਕਾਣਿਆਂ 'ਤੇ ਛਾਪੇ

ਨਵੀਂ ਦਿੱਲੀ, 17 ਮਈ (ਉਪਮਾ ਡਾਗਾ ਪਾਰਥ)-ਪੜਤਾਲੀਆ ਏਜੰਸੀ ਸੀ. ਬੀ. ਆਈ. ਨੇ ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਦੇ ਬੇਟੇ ਅਤੇ ਲੋਕ ਸਭਾ ਮੈਂਬਰ ਕਾਰਤੀ ਚਿਦੰਬਰਮ ਦੇ 9 ਠਿਕਾਣਿਆਂ 'ਤੇ ਛਾਪੇਮਾਰੀ ਕੀਤੀ | ਸੀ. ਬੀ. ਆਈ. ਵਲੋਂ ਇਹ ਛਾਪੇਮਾਰੀ 2010-14 ਦਰਮਿਆਨ ਕਥਿਤ ਵਿਦੇਸ਼ੀ ਫੰਡ ਨੂੰ ਲੈ ਕੇ ਦਰਜ ਕੀਤੇ ਤਾਜ਼ੇ ਮਾਮਲੇ ਤਹਿਤ ਕੀਤੀ ਗਈ ਹੈ | ਹਲਕਿਆਂ ਮੁਤਾਬਿਕ ਉਸ ਸਮੇਂ ਪੰਜਾਬ ਦੇ ਇਕ ਪਾਵਰ ਪ੍ਰੋਜੈਕਟ ਦੇ ਸੰਬੰਧ 'ਚ ਕਾਰਤੀ ਚਿਦੰਬਰਮ ਖ਼ਿਲਾਫ਼ ਚੀਨ ਦੇ 250 ਨਾਗਰਿਕਾਂ ਨੂੰ ਵੀਜ਼ਾ ਦਿਵਾਉਣ ਲਈ 50 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ 'ਚ ਇਕ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ | ਹਲਕਿਆਂ ਮੁਤਾਬਿਕ ਸੀ. ਬੀ. ਆਈ. ਨੇ ਮੰਗਲਵਾਰ ਸਵੇਰੇ 8 ਵਜੇ ਤੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ | ਪੜਤਾਲੀਆ ਏਜੰਸੀ ਵਲੋਂ ਚੇਨਈ ਦੇ 3, ਮੁੰਬਈ ਦੇ 3, ਪੰਜਾਬ ਦੇ 1 ਅਤੇ ਓਡੀਸ਼ਾ ਦੇ ਇਕ ਠਿਕਾਣੇ 'ਤੇ ਛਾਪੇਮਾਰੀ ਕੀਤੀ ਗਈ | ਸੀ. ਬੀ. ਆਈ. ਹਲਕਿਆਂ ਮੁਤਾਬਿਕ ਕਾਰਤੀ ਨੇ ਵੀਜ਼ਾ ਦਿਵਾਉਣ ਲਈ ਇਕ ਵਿਅਕਤੀ ਕੋਲੋਂ 50 ਲੱਖ ਰੁਪਏ ਲਏ ਸੀ | ਕਾਰਤੀ ਚਿਦੰਬਰਮ 'ਤੇੇ ਕਥਿਤ ਤੌਰ 'ਤੇ ਨੇਮਾਂ ਨੂੰ ਅਣਗੌਲਣ ਦਾ ਦੋਸ਼ ਹੈ | ਇਹ ਪੰਜਾਬ ਦੇ ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਲਈ ਚੀਨੀ ਮੁਲਾਜ਼ਮਾਂ ਨੂੰ ਵੀਜ਼ਾ ਦਿਵਾਉਣ ਦਾ ਮਾਮਲਾ ਹੈ | ਉਸ ਸਮੇਂ ਕਾਰਤੀ ਦੇ ਪਿਤਾ ਪੀ. ਚਿਦੰਬਰਮ ਗ੍ਰਹਿ ਮੰਤਰੀ ਸਨ | ਹਲਕਿਆਂ ਮੁਤਾਬਿਕ ਕਾਰਤੀ ਚਿਦੰਬਰਮ ਦੇ ਜਿਨ੍ਹਾਂ 9 ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ, ਉਨ੍ਹਾਂ 'ਚ ਦਫ਼ਤਰ ਅਤੇ ਘਰ ਸ਼ਾਮਿਲ ਹਨ | ਦਿੱਲੀ ਦੇ ਲੋਧੀ ਇਸਟੇਟ ਸਥਿਤ ਪੀ. ਚਿਦੰਬਰਮ ਦੇ ਘਰ ਦੇ ਗੇਟ ਬੰਦ ਹੋਣ ਕਾਰਨ ਸੀ. ਬੀ. ਆਈ. ਅਧਿਕਾਰੀ ਘਰ ਦੇ ਗੇਟ ਤੋਂ ਛਾਲ ਮਾਰ ਕੇ ਘਰ ਅੰਦਰ ਦਾਖ਼ਲ ਹੋਏ |
ਪੀ. ਚਿਦੰਬਰਮ ਨੇ ਛਾਪੇਮਾਰੀ ਦੇ ਸਮੇਂ 'ਤੇ ਉਠਾਏ ਸਵਾਲ
ਸੀ. ਬੀ. ਆਈ. ਵਲੋਂ ਕੀਤੀ ਛਾਪੇਮਾਰੀ ਨੂੰ ਲੈ ਕੇ ਪੀ. ਚਿਦੰਬਰਮ ਨੇ ਕਾਰਵਾਈ ਦੇ ਸਮੇਂ 'ਤੇ ਸਵਾਲ ਉਠਾਏ ਹਨ | ਪੀ. ਚਿਦੰਬਰਮ ਨੇ ਟਵਿੱਟਰ 'ਤੇ ਪਾਏ ਸੰਦੇਸ਼ 'ਚ ਪ੍ਰਤੀਕਰਮ ਕਰਦਿਆਂ ਕਿਹਾ ਕਿ ਅੱਜ ਸਵੇਰੇ (ਮੰਗਲਵਾਰ ਨੂੰ ) ਸੀ. ਬੀ. ਆਈ. ਦੀ ਟੀਮ ਨੇ ਚੇਨਈ 'ਚ ਮੇਰੀ ਰਿਹਾਇਸ਼ ਅਤੇ ਦਿੱਲੀ 'ਚ ਅਧਿਕਾਰਕ ਰਿਹਾਇਸ਼ 'ਤੇ ਛਾਪੇਮਾਰੀ ਕੀਤੀ | ਪੀ. ਚਿਦੰਬਰਮ ਜੋ ਕਿ ਪੇਸ਼ੇ ਤੋਂ ਵਕੀਲ ਹਨ, ਨੇ ਅੱਗੇ ਕਿਹਾ ਕਿ ਟੀਮ ਨੇ ਉਨ੍ਹਾਂ ਨੂੰ ਐਫ਼. ਆਈ. ਆਰ . ਵਿਖਾਈ, ਜਿਸ 'ਚ ਉਨ੍ਹਾਂ ਦਾ ਨਾਂਅ ਮੁਲਜ਼ਮ ਵਜੋਂ ਸ਼ਾਮਿਲ ਨਹੀਂ ਸੀ | ਪੀ. ਚਿਦੰਬਰਮ ਨੇ ਕਿਹਾ ਕਿ ਟੀਮ ਨੂੰ ਕੁਝ ਨਹੀਂ ਮਿਲਿਆ ਅਤੇ ਨਾ ਹੀ ਕੁਝ ਜ਼ਬਤ ਕੀਤਾ ਗਿਆ | ਕਾਂਗਰਸੀ ਰਾਜ ਸਭਾ ਮੈਂਬਰ ਨੇ ਟਵੀਟ ਦੇ ਆਿਖ਼ਰ 'ਚ ਕਿਹਾ ਕਿ ਛਾਪੇਮਾਰੀ ਦਾ ਸਮਾਂ ਦਿਲਚਸਪ ਸੀ |

ਬੁਰਕਾ ਪਾ ਕੇ ਆਏ ਅੱਤਵਾਦੀ ਵਲੋਂ ਗ੍ਰਨੇਡ ਹਮਲਾ-ਇਕ ਹਲਾਕ

 ਸ੍ਰੀਨਗਰ, 17 ਮਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ 'ਚ ਬੁਰਕਾ ਪਾ ਕੇ ਆਏ ਇਕ ਅੱਤਵਾਦੀ ਵਲੋਂ ਇਕ ਸ਼ਰਾਬ ਦੀ ਦੁਕਾਨ 'ਤੇ ਕੀਤੇ ਗ੍ਰਨੇਡ ਹਮਲੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 3 ਹੋਰ ਜ਼ਖ਼ਮੀ ਹੋ ਗਏ ਹਨ। ਪੁਲਿਸ ਨੇ ਦੱਸਿਆ ਕਿ ਮੰਗਲਵਾਰ ਰਾਤ ਕਰੀਬ 8.30 ਕੁ ਵਜੇ ਬਾਰਾਮੁਲਾ ਦੇ ਦੀਵਾਨ ਬਾਗ ਖੇਤਰ 'ਚ ਨਵੀਂ ਖੁੱਲ੍ਹੀ ਸ਼ਰਾਬ ਦੀ ਇਕ ਦੁਕਾਨ 'ਤੇ ਕੀਤੇ ਗ੍ਰਨੇਡ ਹਮਲੇ 'ਚ ਦੁਕਾਨ 'ਤੇ ਕੰਮ ਕਰਨ ਵਾਲੇ 4 ਕਰਮਚਾਰੀ (ਕਰਿੰਦੇ) ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ 'ਚੋਂ ਰਣਜੀਤ ਸਿੰਘ (52) ਪੁੱਤਰ ਕ੍ਰਿਸ਼ਨ ਲਾਲ ਵਾਸੀ ਰਾਜੌਰੀ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਿਆ।
ਜੰਮੂ-ਕਸ਼ਮੀਰ ਦੀ ਸੁਰੱਖਿਆ ਵਿਵਸਥਾ ਸੰਬੰਧੀ ਉੱਚ ਪੱਧਰੀ ਬੈਠਕ
ਨਵੀਂ ਦਿੱਲੀ, (ਉਪਮਾ ਡਾਗਾ ਪਾਰਥ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਚ ਪੱਧਰੀ ਬੈਠਕਾਂ 'ਚ ਜੰਮੂ-ਕਸ਼ਮੀਰ 'ਚ ਹੋਣ ਵਾਲੀ ਅਮਰਨਾਥ ਯਾਤਰਾ ਨਾਲ ਜੁੜੀ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ। ਦੱਸਣਯੋਗ ਹੈ ਕਿ ਦੋ ਸਾਲਾਂ ਬਾਅਦ ਇਸ ਸਾਲ 30 ਜੂਨ ਤੋਂ ਅਮਰਨਾਥ ਯਾਤਰਾ ਆਰੰਭ ਹੋ ਰਹੀ ਹੈ। ਬੈਠਕ 'ਚ ਅਮਰਨਾਥ ਯਾਤਰਾ ਦੀਆਂ ਤਿਆਰੀਆਂ, ਸੁਰੱਖਿਆ ਅਤੇ ਪੂਰੇ ਕਸ਼ਮੀਰ ਦੀ ਸੁਰੱਖਿਆ ਅਤੇ ਨਿਸ਼ਾਨਾ ਬਣਾ ਕੇ ਕੀਤੀਆਂ ਹੱਤਿਆਵਾਂ ਦੇ ਮੁੱਦੇ 'ਤੇ ਚਰਚਾ ਹੋਈ।

ਪਾਕਿ 'ਚ ਹਿੰਦੂ ਮਜ਼ਦੂਰ ਦੀ ਹੱਤਿਆ

ਅੰਮਿ੍ਤਸਰ, 17 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਸ਼ਹਿਰ ਸੁਜੇਵਾਲ 'ਚ ਅਣਪਛਾਤੇ ਵਿਅਕਤੀਆਂ ਵਲੋਂ ਇਕ ਹਿੰਦੂ ਮਜ਼ਦੂਰ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ 45 ਸਾਲਾ ਹਿੰਦੂ ਮਜ਼ਦੂਰ ਨਰੇਸ਼ ਕੁਮਾਰ ਉਰਫ਼ ਪੱਪੂ ਦੀਵਾਨ ਉਕਤ ਇਲਾਕੇ 'ਚ ਹੀ ਚੇਤਨ ਮੱਲ ਦੀਵਾਨ ਦੇ ਸ਼ੈਲਰ 'ਚ ਨੌਕਰੀ ਕਰਦਾ ਸੀ | ਲੰਘੀ ਰਾਤ ਕੁਝ ਵਿਅਕਤੀਆਂ ਵਲੋਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਉਪਰੰਤ ਉਸ ਦੀ ਮੌਤ ਹੋ ਜਾਣ 'ਤੇ ਇਸ ਮਾਮਲੇ ਨੂੰ ਖ਼ੁਦਕੁਸ਼ੀ ਸਾਬਤ ਕਰਨ ਲਈ ਉਸ ਦੇ ਗਲੇ ਨਾਲ ਫੰਦਾ ਲਗਾ ਕੇ ਲਾਸ਼ ਸ਼ੈਲਰ 'ਚ ਇਕ ਸੁੰਨਸਾਨ ਸ਼ੈੱਡ ਦੀ ਛੱਤ ਨਾਲ ਲਟਕਾ ਦਿੱਤੀ ਗਈ | ਫਾਹਾ ਦੇਣ ਤੋਂ ਪਹਿਲਾਂ ਉਸ ਦੇ ਹੱਥ ਰੱਸੇ ਨਾਲ ਬੰਨ੍ਹੇ ਹੋਏ ਸਨ | ਜਿਸ ਦੇ ਆਧਾਰ 'ਤੇ ਪੁਲਿਸ ਨੇ ਕਿਹਾ ਕਿ ਇਹ ਮਾਮਲਾ ਖ਼ੁਦਕੁਸ਼ੀ ਦਾ ਨਹੀਂ ਹੈ | ਮਿ੍ਤਕ ਦੇ ਸਿਰ ਦੇ ਪਿਛਲੇ ਪਾਸੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਜਾਣ ਦੇ ਵੀ ਨਿਸ਼ਾਨ ਹਨ | ਇਸ ਤੋਂ ਪਹਿਲਾਂ ਜ਼ਿਲ੍ਹਾ ਉਮਰਕੋਟ 'ਚ ਰੌਸ਼ਨ ਮੇਘਵਾਰ ਦੀ ਹੱਤਿਆ ਕਰਨ ਦੇ ਬਾਅਦ ਇਸ ਨੂੰ ਖ਼ੁਦਕੁਸ਼ੀ ਦਾ ਰੂਪ ਦੇਣ ਲਈ ਉਸ ਦੀ ਲਾਸ਼ ਰੁੱਖ ਨਾਲ ਲਟਕਾ ਦਿੱਤੀ ਗਈ | ਬਾਅਦ 'ਚ ਸੀ. ਸੀ. ਟੀ. ਵੀ. ਫੁਟੇਜ ਤੋਂ ਸਾਫ਼ ਹੋਇਆ ਕਿ ਸ਼ਹਿਰ ਦੇ ਥਾਰ ਬਾਜ਼ਾਰ ਵਿਚਲੇ ਕੈਮਿਸਟ ਨੇ ਰੌਸ਼ਨ ਦੀ ਹੱਤਿਆ ਕਰਕੇ ਉਸ ਦੀ ਲਾਸ਼ ਲਟਕਾਈ ਸੀ | ਇਕ ਹੋਰ ਮਾਮਲੇ 'ਚ ਇਸ ਹਫ਼ਤੇ ਨਗਰਪਾਰਕਾਰ ਦੇ ਪਿੰਡ ਸੁਧੂਵਰ 'ਚ ਹਿੰਦੂ ਲੜਕੇ ਸੋਨੂੰ (12) ਪੁੱਤਰ ਮਗਨ ਕੋਲਹੀ ਦੀ ਲਾਸ਼ ਪਿੰਡ ਦੇ ਬਾਹਰਵਾਰ ਖੇਤਾਂ 'ਚ ਰੁੱਖ ਨਾਲ ਲਟਕਦੀ ਮਿਲੀ | ਪੁਲਿਸ ਨੇ ਇਸ ਬਾਰੇ ਖ਼ੁਦਕੁਸ਼ੀ ਦਾ ਮਾਮਲਾ ਦਰਜ ਕੀਤਾ, ਜਦਕਿ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਸੋਨੂੰ ਦੀ ਹੱਤਿਆ ਕੀਤੀ ਗਈ ਹੈ |

ਕੈਬਨਿਟ ਮੀਟਿੰਗ ਤੋਂ ਪਹਿਲਾਂ ਭਗਵੰਤ ਮਾਨ ਦੀ ਦਿੱਲੀ 'ਚ ਕੇਜਰੀਵਾਲ ਨਾਲ ਮੁਲਾਕਾਤ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 17 ਮਈ -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ | ਤਕਰੀਬਨ 2 ਘੰਟੇ ਚੱਲੀ ਇਸ ਮੁਲਾਕਾਤ ਤੋਂ ਬਾਅਦ ਆਮ ਆਦਮੀ ਪਾਰਟੀ ਵਲੋਂ ...

ਪੂਰੀ ਖ਼ਬਰ »

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਜੂਨ ਦੇ ਦੂਜੇ ਹਫ਼ਤੇ

ਵਿਧਾਇਕਾਂ ਦੀ ਸਿਖਲਾਈ ਸੰਬੰਧੀ ਸਮਾਗਮ 31 ਤੋਂ 2 ਜੂਨ ਤੱਕਹਰਕਵਲਜੀਤ ਸਿੰਘ ਚੰਡੀਗੜ੍ਹ, 17 ਮਈ-ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਜੂਨ ਦੇ ਦੂਜੇ ਹਫ਼ਤੇ ਦੌਰਾਨ ਰੱਖਿਆ ਜਾ ਰਿਹਾ ਹੈ | ਰਾਜ ਸਰਕਾਰ ਦੇ ਸੂਤਰਾਂ ਅਨੁਸਾਰ ਵਿੱਤ ਮੰਤਰੀ ਵਲੋਂ ਵੱਖ-ਵੱਖ ਵਿਭਾਗਾਂ ਨਾਲ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਮੰਗੀਆਂ ਕੇਂਦਰੀ ਸੁਰੱਖਿਆ ਬਲਾਂ ਦੀਆਂ 10 ਕੰਪਨੀਆਂ

ਚੰਡੀਗੜ੍ਹ, 17 ਮਈ (ਹਰਕਵਲਜੀਤ ਸਿੰਘ)-ਸਾਕਾ ਨੀਲਾ ਤਾਰਾ ਦੀ ਜੂਨ ਦੇ ਪਹਿਲੇ ਹਫ਼ਤੇ ਆ ਰਹੀ ਬਰਸੀ ਨੂੰ ਲੈ ਕੇ ਸਰਕਾਰ ਕਾਫ਼ੀ ਚਿੰਤਤ ਹੈ, ਕਿਉਂਕਿ ਮਗਰਲੇ ਕੁਝ ਦਿਨਾਂ ਤੋਂ ਖਾੜਕੂ ਤੇ ਵੱਖਵਾਦੀ ਗਤੀਵਿਧੀਆਂ ਨੂੰ ਲੈ ਕੇ ਕੇਂਦਰ ਤੇ ਸੂਬੇ ਦੀਆਂ ਏਜੰਸੀਆਂ ਵਲੋਂ ...

ਪੂਰੀ ਖ਼ਬਰ »

ਵਿਰੋਧੀਆਂ ਨੇ ਘੇਰੀ 'ਆਪ' ਸਰਕਾਰ

ਚੰਡੀਗੜ੍ਹ, 17 ਮਈ (ਵਿਕਰਮਜੀਤ ਸਿੰਘ ਮਾਨ)-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 'ਆਪ' ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਜਦ ਕੇਂਦਰ ਸਰਕਾਰ ਨੇ ਪਿਛਲੇ ਸਾਲ ਸੀਮਾ ਸੁਰੱਖਿਆ ਬਲਾਂ ਦੇ ਕਾਰਜ ਖੇਤਰ ਨੂੰ 15 ਤੋਂ 30 ਕਿਲੋਮੀਟਰ ਤੱਕ ਵਧਾਉਣ ਦਾ ...

ਪੂਰੀ ਖ਼ਬਰ »

ਪੰਜਾਬ 'ਚ ਗਰਮੀ ਕਾਰਨ 3 ਮੌਤਾਂ

ਚੌਥੀ 'ਚ ਪੜ੍ਹਦੇ ਬੱਚੇ ਦੀ ਗਈ ਜਾਨ ਲੌਂਗੋਵਾਲ, 17 ਮਈ (ਸ. ਸ.ਖੰਨਾ, ਵਿਨੋਦ)-ਪੰਜਾਬ 'ਚ ਪੈ ਰਹੀ ਸਖ਼ਤ ਗਰਮੀ ਕਾਰਨ ਅੱਜ ਪੱਤੀ ਜੈਦ ਦੇ ਸਰਕਾਰੀ ਸਕੂਲ 'ਚ ਪੜ੍ਹਦੇ ਚੌਥੀ ਜਮਾਤ ਦੇ ਵਿਦਿਆਰਥੀ ਮਹਿਕਪ੍ਰੀਤ ਸਿੰਘ ਦੀ ਮੌਤ ਹੋ ਗਈ | ਇਸ ਬਾਰੇ ਜਾਣਕਾਰੀ ਦਿੰਦਿਆਂ ਕੁਲਦੀਪ ...

ਪੂਰੀ ਖ਼ਬਰ »

ਲੌਂਗੋਵਾਲ 'ਚ 1 ਮੌਤ

ਲੌਂਗੋਵਾਲ, 17 ਮਈ (ਸ. ਸ.ਖੰਨਾ, ਵਿਨੋਦ)-ਗਗਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬਲਦੇਵ ਸਿੰਘ ਪੁੱਤਰ ਧੰਨਾ ਸਿੰਘ ਪੱਤੀ ਦੁੱਲਟ ਵਾਸੀ ਲੌਂਗੋਵਾਲ, ਜੋ ਕਿ ਪੁਲਿਸ 'ਚੋਂ ਸਹਾਇਕ ਥਾਣੇਦਾਰ ਵਜੋਂ ਸੇਵਾਮੁਕਤ ਹੋਏ ਹਨ, ਅੱਜ ਸਵੇਰੇ ਸੈਰ ਕਰਨ ਮੌਕੇ ਉਨ੍ਹਾਂ ਨੂੰ ਚੱਕਰ ਆ ਗਿਆ ...

ਪੂਰੀ ਖ਼ਬਰ »

ਬਠਿੰਡਾ 'ਚ ਇਕ ਹੋਰ ਨੇ ਤੋੜਿਆ ਦਮ

ਬਠਿੰਡਾ, 17 ਮਈ (ਅਵਤਾਰ ਸਿੰਘ)-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬੇਤਹਾਸ਼ਾ ਗਰਮੀ ਕਾਰਨ ਜਨਜੀਵਨ ਅਸਤ ਵਿਅਸਤ ਹੋ ਕੇ ਰਹਿ ਗਿਆ ਹੈ | ਮਾਲਵਾ ਇਲਾਕੇ 'ਚ ਬਠਿੰਡਾ ਸਭ ਤੋਂ ਗਰਮ ਇਲਾਕਾ ਸਾਬਤ ਹੋ ਰਿਹਾ ਹੈ, ਜਿਥੇ ਪਾਰਾ 45 ਡਿਗਰੀ ਤੋਂ ਪਾਰ ਪਹੁੰਚ ਚੁੱਕਾ ਹੈ | ਬਠਿੰਡਾ 'ਚ ਗਰਮੀ ...

ਪੂਰੀ ਖ਼ਬਰ »

ਮûਰਾ ਮਸਜਿਦ ਵਿਖੇ ਨਮਾਜ਼ ਪੜ੍ਹਨ ਤੋਂ ਰੋਕਣ ਦੀ ਮੰਗ ਲਈ ਪਟੀਸ਼ਨ ਦਾਇਰ

ਮûਰਾ, 17 ਮਈ (ਏਜੰਸੀ)- ਵਕੀਲਾਂ ਤੇ ਕਾਨੂੰਨ ਦੇ ਵਿਦਿਆਰਥੀਆਂ ਦੇ ਇਕ ਸਮੂਹ ਨੇ ਮûਰਾ ਦੀ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਮੁਸਲਮਾਨਾਂ ਨੂੰ ਸ਼ਾਹੀ ਈਦਗਾਹ ਮਸਜਿਦ ਵਿਖੇ ਨਮਾਜ਼ ਪੜ੍ਹਨ ਤੋਂ ਰੋਕਿਆ ਜਾਵੇ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਮਸਜਿਦ ਉਸ ...

ਪੂਰੀ ਖ਼ਬਰ »

ਰੱਖਿਆ ਮੰਤਰੀ ਵਲੋਂ 2 ਸਵਦੇਸ਼ੀ ਜੰਗੀ ਬੇੜੇ ਲਾਂਚ

ਮੁੰਬਈ, 17 ਮਈ (ਏਜੰਸੀ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਮੁੰਬਈ 'ਚ ਮਾਜ਼ਾਗਾਓਾ ਬੰਦਰਗਾਹ (ਡੌਕਸ) ਤੋਂ ਦੇਸ਼ 'ਚ ਬਣੇ ਜੰਗੀ ਬੇੜੇ 'ਸੂਰਤ' ਤੇ 'ਉਦੈਗਿਰੀ' ਨੂੰ ਰਵਾਨਾ ਕੀਤਾ | ਮਾਜ਼ਾਗਾਓਾ ਡੌਕ ਸ਼ਿਪਬਿਲਡਰ ਲਿ: (ਐਮ.ਡੀ.ਐਲ.) ਨੇ ਦੱਸਿਆ ਕਿ ਇਹ ਪਹਿਲੀ ਵਾਰ ...

ਪੂਰੀ ਖ਼ਬਰ »

ਸਰਕਾਰ ਵਲੋਂ ਪੰਚਾਇਤੀ ਕੰਮਾਂ 'ਤੇ ਲਗਾਈ ਰੋਕ ਕਾਰਨ ਪ੍ਰਭਾਵਿਤ ਹੋ ਰਹੇ ਵਿਕਾਸ ਕਾਰਜ

ਫਰਮਾਂ ਕੋਲੋਂ ਉਧਾਰ ਲੈ ਕੇ ਵਰਤੀ ਸਮੱਗਰੀ ਸਰਪੰਚਾਂ ਲਈ ਬਣੀ ਗਲੇ ਦੀ ਹੱਡੀ ਬਲਵਿੰਦਰ ਸਿੰਘ ਚੋਹਲਾ ਸਾਹਿਬ, 17 ਮਈ-ਪੰਜਾਬ ਸਰਕਾਰ ਵਲੋਂ ਆਪਣਾ ਕਾਰਜਕਾਲ ਸ਼ੁਰੂ ਹੁੰਦਿਆਂ ਹੀ ਪੰਚਾਇਤਾਂ ਦੁਆਰਾ ਕਰਵਾਏ ਜਾ ਰਹੇ ਕੰਮਾਂ 'ਤੇ ਰੋਕ ਲਗਾ ਦਿੱਤੀ ਗਈ ਸੀ, ਜੋ ਅੱਜ ਵੀ ...

ਪੂਰੀ ਖ਼ਬਰ »

ਦਹਾਕੇ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ 6ਜੀ ਸੇਵਾ-ਮੋਦੀ

ਨਵੀਂ ਦਿੱਲੀ, 17 ਮਈ (ਉਪਮਾ ਡਾਗਾ ਪਾਰਥ)-'ਅਗਲੇ ਡੇਢ ਦਹਾਕੇ 'ਚ 5ਜੀ ਤਕਨਾਲੋਜੀ ਨਾਲ ਭਾਰਤੀ ਅਰਥਚਾਰੇ 'ਚ 450 ਅਰਬ ਡਾਲਰ ਦਾ ਯੋਗਦਾਨ ਹੋਵੇਗਾ | ਜਿਸ ਨਾਲ ਦੇਸ਼ ਦੇ ਵਿਕਾਸ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਗਤੀ ਮਿਲੇਗੀ |' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ...

ਪੂਰੀ ਖ਼ਬਰ »

ਚੰਡੀਗੜ੍ਹ ਪੁਲਿਸ ਵਲੋਂ ਸਖ਼ਤ ਬੈਰੀਕੇਡਿੰਗ

ਗੁਰਪ੍ਰੀਤ ਸਿੰਘ ਜਾਗੋਵਾਲ ਚੰਡੀਗੜ੍ਹ, 17 ਮਈ-ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ-ਮੁਹਾਲੀ ਬਾਰਡਰ 'ਤੇ ਧਰਨਾ ਲਗਾ ਲਿਆ ਹੈ ਅਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਨੇ ਕਿਸਾਨਾਂ ਨੂੰ ਚੰਡੀਗੜ੍ਹ ਅੰਦਰ ਦਾਖ਼ਲ ਹੋਣ ਤੋਂ ਰੋਕਣ ਲਈ ਬੈਰੀਕੇਡ ਲਗਾ ਕੇ ...

ਪੂਰੀ ਖ਼ਬਰ »

ਦੇਸ਼ 'ਚ ਮਹਿੰਗਾਈ ਰਿਕਾਰਡ ਉਚਾਈ 'ਤੇ

ਨਵੀਂ ਦਿੱਲੀ, 17 ਮਈ (ਏਜੰਸੀ)-ਦੇਸ਼ ਦੀ ਆਮ ਜਨਤਾ ਨੂੰ ਮਹਿੰਗਾਈ ਦੇ ਲਗਾਤਾਰ ਝਟਕੇ ਲੱਗ ਰਹੇ ਹਨ | ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਹਿੰਗਾਈ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ | ਬੀਤੇ ਦਿਨਾਂ ਵਿਚ ਖੁਦਰਾ ਮਹਿੰਗਾਈ ਦਰ 8 ਸਾਲ ਦੇ ਉੱਚ ਪੱਧਰ 'ਤੇ ਪੁੱਜ ਗਈ ਅਤੇ ...

ਪੂਰੀ ਖ਼ਬਰ »

ਤਲਵੰਡੀ ਸਾਬੋ ਤਾਪ ਘਰ ਬਣਾਂਵਾਲਾ ਵਿਖੇ ਛਾਪੇਮਾਰੀ

ਮਾਨਸਾ, 17 ਮਈ- (ਫੱਤੇਵਾਲੀਆ/ਧਾਲੀਵਾਲ)-ਸੀ.ਬੀ.ਆਈ. ਵਲੋਂ ਅੱਜ ਜ਼ਿਲੇ੍ਹ ਦੇ ਪਿੰਡ ਬਣਾਂਵਾਲਾ ਵਿਖੇ ਸਥਾਪਿਤ ਤਲਵੰਡੀ ਸਾਬੋ ਤਾਪ ਘਰ ਵਿਖੇ ਛਾਪੇਮਾਰੀ ਕੀਤੀ ਗਈ | ਬਿਊਰੋ ਦੇ ਅੱਧੀ ਦਰਜਨ ਤੋਂ ਵਧੇਰੇ ਅਧਿਕਾਰੀ ਦੇਰ ਰਾਤ ਤੱਕ ਜਾਂਚ 'ਚ ਜੁਟੇ ਰਹੇ | ਇਸ ਦੌਰਾਨ ਪਲਾਂਟ 'ਚ ...

ਪੂਰੀ ਖ਼ਬਰ »

ਗਿਣਤੀ ਭੁੱਲ ਚੁੱਕਾ ਹਾਂ-ਕਾਰਤੀ ਚਿਦੰਬਰਮ

ਸੀ. ਬੀ. ਆਈ. ਵਲੋਂ ਕੀਤੀ ਗਈ ਕਾਰਵਾਈ ਦੌਰਾਨ ਕਾਰਤੀ ਚਿਦੰਬਰਮ ਨੇ ਟਵਿੱਟਰ 'ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਇਹ (ਛਾਪੇਮਾਰੀ) ਕਿੰਨੀ ਵਾਰ ਹੋਈ ਹੈ, ਉਹ ਗਿਣਤੀ ਵੀ ਭੁੱਲ ਗਏ ਹਨ | ਕਾਰਤੀ ਨੇ ਤਨਜ਼ ਕਰਦਿਆਂ ਕਿਹਾ ਕਿ ਇਹ ਇਕ ਰਿਕਾਰਡ ਹੋਣਾ ਚਾਹੀਦਾ ਹੈ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX