ਤਾਜਾ ਖ਼ਬਰਾਂ


ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 2 ਲੱਖ ਤੋਂ ਵਧ ਮਾਮਲੇ ਆਏ ਸਾਹਮਣੇ
. . .  20 minutes ago
ਨਵੀਂ ਦਿੱਲੀ, 29 ਜਨਵਰੀ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 2,35,532 ਨਵੇਂ ਮਾਮਲੇ ਸਾਹਮਣੇ ਆਏ ਹਨ | 871 ਮੌਤਾਂ ਅਤੇ 3,35,939 ਮਰੀਜ਼...
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਅੱਜ ਧੂਰੀ ਤੋਂ ਨਾਮਜ਼ਦਗੀ ਪੱਤਰ ਕਰਨਗੇ ਦਾਖ਼ਲ
. . .  23 minutes ago
ਅਜਨਾਲਾ, 29 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਚਿਹਰੇ ਵਜੋਂ ਚੋਣ ਮੈਦਾਨ ਵਿਚ ਉਤਾਰੇ ਭਗਵੰਤ ਮਾਨ ਅੱਜ ਧੂਰੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ...
ਬਰਨਾਲਾ ਵਿਖੇ ਗੱਤਾ ਫ਼ੈਕਟਰੀ ਵਿਚ ਲੱਗੀ ਅੱਗ, ਭਾਰੀ ਨੁਕਸਾਨ
. . .  36 minutes ago
ਬਰਨਾਲਾ, 29 ਜਨਵਰੀ (ਨਰਿੰਦਰ ਅਰੋੜਾ) - ਬਰਨਾਲਾ ਦੇ ਫਰਵਾਹੀ ਰੋਡ ਵਿਖੇ ਇਕ ਗੱਤਾ ਫ਼ੈਕਟਰੀ ਵਿਚ ਅੱਜ ਸਵੇਰੇ ਅੱਗ ਲੱਗ ਗਈ। ਜਿਸ ਨਾਲ ਫ਼ੈਕਟਰੀ ਮਾਲਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ...
ਭਾਰੀ ਬਰਫ਼ਬਾਰੀ ਤੋਂ ਬਾਅਦ ਸਥਾਨਕ ਲੋਕਾਂ ਲਈ ਵਧੀ ਮੁਸ਼ਕਿਲ
. . .  41 minutes ago
ਸ਼ਿਮਲਾ, 29 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਭਾਰੀ ਬਰਫ਼ਬਾਰੀ ਤੋਂ ਬਾਅਦ ਸਥਾਨਕ ਲੋਕਾਂ ਨੂੰ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੰਢ ਦੇ ਕਾਰਨ ਪਾਣੀ ਬਰਫ਼ ਦਾ ਰੂਪ ਲੈ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਪੀਣ ...
ਲੋਕ ਸਭਾ ਸਪੀਕਰ ਓਮ ਬਿਰਲਾ ਵਲੋਂ ਕੀਤਾ ਗਿਆ ਸੰਸਦ ਦਾ ਨਿਰੀਖਣ
. . .  52 minutes ago
ਨਵੀਂ ਦਿੱਲੀ, 29 ਜਨਵਰੀ - ਲੋਕ ਸਭਾ ਸਪੀਕਰ ਓਮ ਬਿਰਲਾ ਨੇ ਬਜਟ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਵਿਚ ਸਹੂਲਤਾਂ ਅਤੇ ਤਿਆਰੀਆਂ ਦੀ ਸਮੀਖਿਆ ਕੀਤੀ...
ਭਾਰਤ ਪਾਕਿ ਸਰਹੱਦ 'ਤੇ ਡਰੋਨ ਦੀ ਹਲਚਲ, ਬੀ.ਐੱਸ.ਐਫ ਜਵਾਨਾਂ ਨੇ ਕੀਤੀ ਫਾਇਰਿੰਗ
. . .  about 1 hour ago
ਅਜਨਾਲਾ, 29 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਥਾਣਾ ਭਿੰਡੀ ਸੈਦਾਂ ਅਧੀਨ ਆਉਂਦੀ ਭਾਰਤ ਪਾਕਿ ਸਰਹੱਦ ਦੀ ਬੀ.ਓ.ਪੀ ਬੁਰਜ ਨੇੜੇ ਦੇਰ ਰਾਤ ਬੀ.ਐੱਸ.ਐਫ ਦੀ 183 ਬਟਾਲੀਅਨ ਦੇ ਜਵਾਨਾਂ ਨੂੰ ਪਾਕਿਸਤਾਨੀ ਡਰੋਨ ਦੀ ...
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਆਈ.ਆਈ.ਟੀ. ਗੁਹਾਟੀ ਦੇ ਵਿਗਿਆਨੀਆਂ ਨੇ ਡਾਰਕ ਮੈਟਰ ਦਾ ਰਹਸਿਆ ਖੋਲ੍ਹਿਆ
. . .  1 day ago
ਗੁਹਾਟੀ, 28 ਜਨਵਰੀ - ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਗੁਹਾਟੀ ਦੇ ਖੋਜਕਰਤਾਵਾਂ ਨੇ ਬ੍ਰਹਿਮੰਡ ਦੇ ਸਭ ਤੋਂ ਵੱਧ ਭਰਪੂਰ ਕਣਾਂ 'ਚੋਂ ਇਕ ਹਨੇਰੇ ਪਦਾਰਥ ਅਤੇ ਨਿਊਟ੍ਰੀਨੋ ਦੀ ਪ੍ਰਕਿਰਤੀ ਵਿਚਕਾਰ...
ਨਰਮੇ ਦਾ ਮੁਆਵਜ਼ਾ ਨਾ ਮਿਲਣ 'ਤੇ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨੇ ਕੀਟਨਾਸ਼ਕ ਦਵਾਈ ਪੀ ਕੇ ਕੀਤੀ ਖ਼ੁਦਕੁਸ਼ੀ
. . .  1 day ago
ਸੀਂਗੋ ਮੰਡੀ ,28 ਜਨਵਰੀ (ਲੱਕਵਿੰਦਰ ਸ਼ਰਮਾ) - ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਸ ਤਹਿਤ ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਬਹਿਮਣ ਕੌਰ ਸਿੰਘ ਦੇ ਇਕ ਨੌਜਵਾਨ ਕਿਸਾਨ ਨੇ ਕਰਜ਼ੇ ਤੋਂ ਤੰਗ ...
ਭਾਰਤ ਮਿਜ਼ਾਈਲ ਸਪਲਾਈ ਕਰਨ ਵਾਲੇ ਦੇਸ਼ਾਂ ਦੇ ਵੱਕਾਰੀ ਕਲੱਬ 'ਚ ਸ਼ਾਮਿਲ, ਬ੍ਰਹਮੋਸ ਦੀ ਸਪਲਾਈ 'ਤੇ ਹੋਏ ਸਮਝੌਤੇ 'ਤੇ ਦਸਤਖ਼ਤ
. . .  1 day ago
ਪੰਜਾਬ ਯੂਥ ਕਾਂਗਰਸ ਦੇ ਸਕੱਤਰ ਬਲਪ੍ਰੀਤ ਸਿੰਘ ਰੋਜ਼ਰ ਨੇ ਦਿੱਤਾ ਅਸਤੀਫਾ
. . .  1 day ago
ਟੀਮ ਇੰਡੀਆ 'ਤੇ ਫ਼ਿਰ ਕੋਰੋਨਾ ਦਾ ਅਟੈਕ, ਨਿਸ਼ਾਂਤ ਸਿੰਧੂ ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 28 ਜਨਵਰੀ- ਵੈਸਟਇੰਡੀਜ਼ 'ਚ ਚੱਲ ਰਹੇ ਅੰਡਰ-19 ਵਿਸ਼ਵ ਕੱਪ (ICC U-19 World Cup 2022) 'ਚ ਭਾਰਤੀ ਟੀਮ ਸ਼ਨੀਵਾਰ 29 ਜਨਵਰੀ ਨੂੰ ਕੁਆਰਟਰ ਫਾਈਨਲ 'ਚ ਬੰਗਲਾਦੇਸ਼ ਨਾਲ ਖੇਡੇਗੀ। ਹਾਲਾਂਕਿ ਇਸ ਤੋਂ ਪਹਿਲਾਂ ਟੀਮ ਇੰਡੀਆ ਲਈ...
ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਨੇ ਚੋਣਾਂ ਦੇ ਮੱਦੇਨਜ਼ਰ ਕੀਤੀ ਚੈਕਿੰਗ
. . .  1 day ago
ਅਮਲੋਹ, 28 ਜਨਵਰੀ (ਕੇਵਲ ਸਿੰਘ)-ਪੰਜਾਬ ਵਿਚ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਚੈਕਿੰਗ ਅਭਿਆਨ ਦੌਰਾਨ ਝੁੱਗੀਆਂ ਝੋਪੜੀਆਂ 'ਚ ਜਾ ਕੇ ਜਿੱਥੇ ਚੈਕਿੰਗ ਕੀਤੀ ਗਈ...
ਸਿਆਸਤ ਦੇ ਨਿਘਾਰ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਵੀ ਨਹੀਂ ਬਖ਼ਸ਼ਿਆ: ਸੁਨੀਲ ਜਾਖੜ
. . .  1 day ago
ਚੰਡੀਗੜ੍ਹ, 28 ਜਨਵਰੀ- ਪੰਜਾਬ ਦੇ ਸਾਬਕਾ ਕਾਂਗਰਸ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਵਲੋਂ ਟਵੀਟ ਕਰਕੇ ਨਵਜੋਤ ਸਿੰਘ ਸਿੱਧੂ 'ਤੇ ਭੈਣ-ਭਰਾ ਦੇ ਰਿਸ਼ਤੇ ਨੂੰ ਲੈ ਕੇ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬੇਹੱਦ ਨਿੰਦਣਯੋਗ ਹੈ ਕਿ ਸਿਆਸਤ ਦੇ ਨਿਘਾਰ ਨੇ ਭੈਣ-ਭਰਾ ਦੇ ਰਿਸ਼ਤੇ...
ਡਾ. ਵੀ ਅਨੰਥਾ ਨਾਗੇਸਵਰਨ ਨੂੰ ਮੁੱਖ ਆਰਥਿਕ ਸਲਾਹਕਾਰ ਕੀਤਾ ਨਿਯੁਕਤ
. . .  1 day ago
ਨਵੀਂ ਦਿੱਲੀ, 28 ਜਨਵਰੀ-ਕੇਂਦਰੀ ਵਿੱਤ ਮੰਤਰਾਲੇ ਵਲੋਂ ਡਾਕਟਰ ਵੀ ਅਨੰਥਾ ਨਾਗੇਸਵਰਨ ਨੂੰ ਮੁੱਖ ਆਰਥਿਕ ਸਲਾਹਕਾਰ ਨਿਯੁਕਤ ਕੀਤਾ ਹੈ। ਨਾਗੇਸਵਰਨ, ਜੋ ਪਹਿਲਾਂ ਲੇਖਕ, ਅਧਿਆਪਕ ਅਤੇ ਸਲਾਹਕਾਰ ਵਜੋਂ ਕੰਮ ਕਰ ਚੁੱਕੇ ਹਨ, ਨੇ ਅੱਜ 28 ਜਨਵਰੀ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 13 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ
. . .  1 day ago
ਫ਼ਾਜ਼ਿਲਕਾ, 28 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਵਿਚ ਅੱਜ ਵੱਖ-ਵੱਖ ਪਾਰਟੀਆਂ ਦੇ 13 ਉਮੀਦਵਾਰਾਂ ਵਲੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਗਿਆ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਬਬੀਤਾ ਕਲੇਰ ਨੇ ...
ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ
. . .  1 day ago
ਅਮਲੋਹ, 28 ਜਨਵਰੀ (ਕੇਵਲ ਸਿੰਘ)-ਹਲਕਾ ਅਮਲੋਹ ਤੋਂ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਲੋਂ ਅੱਜ ਵਿਧਾਨ ਸਭਾ ਚੋਣਾਂ ਲਈ ਰਿਟਰਨਿੰਗ ਅਫ਼ਸਰ ਜੀਵਨਜੋਤ ਕੌਰ ਕੋਲ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ...
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਲਹਿਰ ਤੂਫ਼ਾਨ ਦੇ ਰੂਪ ਵਿਚ ਤਬਦੀਲ ਹੋ ਰਹੀ ਹੈ- ਹਰਪਾਲ ਚੀਮਾ
. . .  1 day ago
ਅਮਲੋਹ, 28 ਜਨਵਰੀ (ਕੇਵਲ ਸਿੰਘ)- ਹਲਕਾ ਅਮਲੋਹ ਤੋਂ ਅੱਜ ਟਕਸਾਲੀ ਕਾਂਗਰਸੀ ਤਿੰਨ ਦਰਜਨ ਦੇ ਕਰੀਬ ਆਪਣੇ ਸਾਥੀਆਂ ਸਮੇਤ ਸ਼ਿੰਗਾਰਾ ਸਿੰਘ ਸਲਾਣਾ ਦੀ ਪ੍ਰੇਰਣਾ ਸਦਕਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ, ਜਿਸ ਨਾਲ ਆਮ ਆਦਮੀ ਪਾਰਟੀ...
ਬਿਹਾਰ: ਹਵਾਈ ਫ਼ੌਜ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਦੋਵੇਂ ਪਾਇਲਟ ਸੁਰੱਖਿਅਤ
. . .  1 day ago
ਪਟਨਾ, 28 ਜਨਵਰੀ- ਭਾਰਤੀ ਹਵਾਈ ਫ਼ੌਜ ਦੇ ਇੱਕ ਹਲਕੇ ਜਹਾਜ਼ ਨੇ ਸ਼ੁੱਕਰਵਾਰ ਨੂੰ ਬਿਹਾਰ ਦੇ ਬੋਧ ਗਯਾ ਵਿਚ ਤਕਨੀਕੀ ਖ਼ਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕੀਤੀ। ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਵਿਚ ਇਕ ਸਿਖਿਆਰਥੀ ਸਮੇਤ ਦੋ ਪਾਇਲਟ ਸੁਰੱਖਿਅਤ ਹਨ....
ਕਪੂਰਥਲਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਤੋਂ 9 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
. . .  1 day ago
ਕਪੂਰਥਲਾ, 28 ਜਨਵਰੀ (ਅਮਰਜੀਤ ਕੋਮਲ)- ਜ਼ਿਲ੍ਹਾ ਕਪੂਰਥਲਾ ਦੇ ਚਾਰ ਵਿਧਾਨ ਸਭਾ ਹਲਕਿਆਂ ਤੋਂ ਅੱਜ ਵੱਖ-ਵੱਖ ਰਾਜਸੀ ਪਾਰਟੀਆਂ ਨਾਲ ਸੰਬੰਧਿਤ 9 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਜ਼ਿਲ੍ਹਾ ਚੋਣ ਅਫ਼ਸਰ ਦੀਪਤੀ ਉੱਪਲ ਨੇ ਦੱਸਿਆ ਕਿ ਕਪੂਰਥਲਾ ...
ਡੇਰਾ ਸਿਰਸਾ ਮੁਖੀ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਸਾਬਕਾ ਮੰਤਰੀ ਲੜਨਗੇ ਆਜ਼ਾਦ ਚੋਣ
. . .  1 day ago
ਤਲਵੰਡੀ ਸਾਬੋ, 28 ਜਨਵਰੀ (ਰਣਜੀਤ ਸਿੰਘ ਰਾਜੂ)-ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸੀ ਟਿਕਟ ਦੇ ਪ੍ਰਬਲ ਦਾਅਵੇਦਾਰ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਸਾਬਕਾ ਮੰਤਰੀ ਪੰਜਾਬ ਨੇ ਆਖਿਰ ਆਜ਼ਾਦ ਚੋਣ ਲੜਨ ਦਾ ਫ਼ੈਸਲਾ ਲੈ ਲਿਆ ...
ਜਗਮੋਹਨ ਸਿੰਘ ਕੰਗ ਵਲੋਂ ਆਜ਼ਾਦ ਚੋਣ ਲੜਨ ਦਾ ਐਲਾਨ
. . .  1 day ago
ਮੁੱਲਾਂਪੁਰ ਗਰੀਬਦਾਸ/ਮੋਹਾਲੀ, 28 ਜਨਵਰੀ (ਦਿਲਬਰ ਸਿੰਘ ਖੈਰਪੁਰ)- ਪਿੰਡ ਮਾਜਰੀ ਵਿਖੇ ਆਪਣੇ ਸਮਰਥਕਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ ਨੇ ਆਜ਼ਾਦ ਚੋਣ ਲੜਨ ਦਾ ਐਲਾਨ...
ਜੇਲ੍ਹ ਵਿਚ ਮੇਰੇ ਵਰਗੇ ਬਹੁਤ ਸਾਰੇ ਬੇਗੁਨਾਹ ਲੋਕ ਬੈਠੇ: ਸੁਖਪਾਲ ਸਿੰਘ ਖਹਿਰਾ
. . .  1 day ago
ਚੰਡੀਗੜ੍ਹ, 28 ਜਨਵਰੀ-ਸੁਖਪਾਲ ਖਹਿਰਾ ਨੇ ਜੇਲ੍ਹ 'ਚੋਂ ਰਿਹਾ ਹੋ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕੇ ਜੇਲ੍ਹ ਵਿਚ ਮੇਰੇ ਵਰਗੇ ਬਹੁਤ ਸਾਰੇ ਬੇਗੁਨਾਹ ਲੋਕ ਬੈਠੇ ਹਨ। ਕਾਂਗਰਸ ਪਾਰਟੀ ਨੇ ਮੈਨੂੰ ਜੇਲ੍ਹ ਵਿਚ ਬੈਠੇ ਨੂੰ ਉਮੀਦਵਾਰ ਐਲਾਨ ਦਿੱਤਾ। ਜਦੋਂ ਮੇਰੇ 'ਤੇ ਈ.ਡੀ. ਦੀ ਰੇਡ ਹੋਈ ਮੈਂ ਮੀਡੀਆ ਨਾਲ...
ਆਮ ਆਦਮੀ ਪਾਰਟੀ ਦੇ ਫ਼ਾਜ਼ਿਲਕਾ ਹਲਕਾ ਇੰਚਾਰਜ ਨੇ ਸਾਥੀਆਂ ਸਣੇ ਦਿੱਤੇ ਅਸਤੀਫ਼ੇ
. . .  1 day ago
ਫ਼ਾਜ਼ਿਲਕਾ, 28 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਹਲਕਾ ਇੰਚਾਰਜ ਸਮਰਬੀਰ ਸਿੰਘ ਸਿੱਧੂ ਨੇ ਆਪਣੇ ਅਹੁਦੇ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਆਪਣੇ ਸਾਥੀਆਂ ਸਣੇ ਅਸਤੀਫ਼ਾ...
ਖਡੂਰ ਸਾਹਿਬ ਹਲਕੇ ਤੋਂ ਰਵਿੰਦਰ ਬ੍ਰਹਮਪੁਰਾ ਨੇ ਕੀਤੇ ਨਾਮਜ਼ਦਗੀ ਕਾਗਜ਼ ਦਾਖ਼ਲ
. . .  1 day ago
ਖਡੂਰ ਸਾਹਿਬ, 28 ਜਨਵਰੀ ( ਰਸ਼ਪਾਲ ਸਿੰਘ ਕੁਲਾਰ) - ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਫਰਜੰਦ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਜਥੇ. ਰਣਜੀਤ ਸਿੰਘ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 17 ਮੱਘਰ ਸੰਮਤ 553
ਵਿਚਾਰ ਪ੍ਰਵਾਹ: ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ. ਇਕਬਾਲ

ਪਹਿਲਾ ਸਫ਼ਾ

ਮਨਜਿੰਦਰ ਸਿੰਘ ਸਿਰਸਾ ਭਾਜਪਾ 'ਚ ਸ਼ਾਮਿਲ

ਦਿੱਲੀ ਕਮੇਟੀ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ ਜਗਤਾਰ ਸਿੰਘ ਨਵੀਂ ਦਿੱਲੀ, 1 ਦਸੰਬਰ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਅੱਜ ਸਿਆਸੀ ਹਲਕਿਆਂ ਨੂੰ ਹੈਰਾਨ ...

ਪੂਰੀ ਖ਼ਬਰ »

ਯੂਥ ਕਾਂਗਰਸੀ ਆਗੂ ਪਰਮਿੰਦਰ ਸਿੰਘ ਬਰਾੜ ਨੇ ਵੀ ਫੜਿਆ ਭਾਜਪਾ ਦਾ ਪੱਲਾ

ਯੂਥ ਕਾਂਗਰਸੀ ਆਗੂ ਪਰਮਿੰਦਰ ਸਿੰਘ ਬਰਾੜ ਵੀ ਭਾਜਪਾ 'ਚ ਸ਼ਾਮਿਲ ਹੋ ਗਏ | ਸ: ਸਿਰਸਾ ਦੇ ਨਾਲ ਹੀ ਭਾਜਪਾ 'ਚ ਸ਼ਾਮਿਲ ਹੋਏ ਪਰਮਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਿੱਖਾਂ ਤੇ ਪੰਜਾਬ ਦੇ ਮਸਲੇ ਪ੍ਰਤੀ ਭਾਜਪਾ ਦੇ ਹਾਂ ਪੱਖੀ ਹੁੰਗਾਰੇ ਕਾਰਨ ਹੀ ਉਹ ਭਾਜਪਾ 'ਚ ਸ਼ਾਮਿਲ ਹੋਏ ...

ਪੂਰੀ ਖ਼ਬਰ »

ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਬਾਰੇ ਕੋਈ ਰਿਕਾਰਡ ਨਹੀਂ-ਕੇਂਦਰ

ਸੰਸਦ 'ਚ ਉੱਠਿਆ ਕਿਸਾਨਾਂ ਦੀਆਂ ਮੌਤਾਂ ਅਤੇ ਮੁਆਵਜ਼ੇ ਦਾ ਮੁੱਦਾ ਉਪਮਾ ਡਾਗਾ ਪਾਰਥ ਨਵੀਂ ਦਿੱਲੀ, 1 ਦਸੰਬਰ-ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੀਆਂ ਮੌਤਾਂ ਬਾਰੇ ਸਰਕਾਰ ਕੋਲ ਕੋਈ ਰਿਕਾਰਡ ਨਹੀਂ ਹੈ | ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸੰਸਦ ...

ਪੂਰੀ ਖ਼ਬਰ »

12 ਰਾਜ ਸਭਾ ਮੈਂਬਰਾਂ ਦੀ ਮੁਅੱਤਲੀ 'ਤੇ ਲਗਾਤਾਰ ਦੂਜੇ ਦਿਨ ਹੰਗਾਮਾ

ਰਾਜ ਸਭਾ ਦੇ 12 ਸੰਸਦ ਮੈਂਬਰਾਂ ਦੀ ਮੁਅੱਤਲੀ ਦਾ ਮੁੱਦਾ ਲਗਾਤਾਰ ਦੂਜੇ ਦਿਨ ਵੀ ਸੰਸਦ ਦੇ ਅੰਦਰ-ਬਾਹਰ ਛਾਇਆ ਰਿਹਾ, ਜਿੱਥੇ ਸਾਰੇ ਮੁਅੱਤਲ ਰਾਜ ਸਭਾ ਮੈਂਬਰ ਬੁੱਧਵਾਰ ਨੂੰ ਸਾਰਾ ਦਿਨ ਸੰਸਦ ਭਵਨ ਕੰਪਲੈਕਸ 'ਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਧਰਨੇ 'ਤੇ ਬੈਠੇ ਰਹੇ | ਇਕ ...

ਪੂਰੀ ਖ਼ਬਰ »

ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਵਾਲੇ ਬਿੱਲ 'ਤੇ ਰਾਸ਼ਟਰਪਤੀ ਦੀ ਮੋਹਰ

ਨਵੀਂ ਦਿੱਲੀ, 1 ਦਸੰਬਰ (ਉਪਮਾ ਡਾਗਾ ਪਾਰਥ)-ਖੇਤੀ ਕਾਨੂੰਨ ਰੱਦ ਕਰਨ ਦੇ ਸੰਵਿਧਾਨਿਕ ਅਮਲ ਨੂੰ ਮੁਕੰਮਲ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਤਿੰਨੋਂ ਕਾਨੂੰਨ ਰੱਦ ਕਰਨ ਵਾਲੇ ਬਿੱਲ 'ਤੇ ਦਸਤਖ਼ਤ ਕਰ ਦਿੱਤੇ ਹਨ | ਰਾਸ਼ਟਰਪਤੀ ਦੇ ਦਸਤਖ਼ਤ ਤੋਂ ਬਾਅਦ ਤਿੰਨੋਂ ...

ਪੂਰੀ ਖ਼ਬਰ »

15 ਤੋਂ ਨਹੀਂ ਸ਼ੁਰੂ ਹੋਣਗੀਆਂ ਕੌਮਾਂਤਰੀ ਉਡਾਣਾਂ

ਨਵੀਂ ਦਿੱਲੀ, 1 ਦਸੰਬਰ (ਪੀ. ਟੀ. ਆਈ.)-ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਸਰਕਾਰ ਨੇ 15 ਦਸੰਬਰ ਤੋਂ ਨਿਰਧਾਰਤ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੜ ਸ਼ੁਰੂ ਦੇ ਆਪਣੇ ਫੈਸਲੇ ਨੂੰ ਵਾਪਸ ਲੈ ਲਿਆ ਹੈ | ਸਰਕਾਰ ਵਲੋਂ ਕੁਝ ਦਿਨ ...

ਪੂਰੀ ਖ਼ਬਰ »

ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਬਲਿਦਾਨ ਦਾ ਅਪਮਾਨ ਕਰ ਰਿਹਾ ਹੈ ਕੇਂਦਰ-ਸੰਯੁਕਤ ਕਿਸਾਨ ਮੋਰਚਾ

ਨਵੀਂ ਦਿੱਲੀ, 1 ਦਸੰਬਰ (ਏਜੰਸੀ)-ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵਲੋਂ ਲੋਕ ਸਭਾ 'ਚ ਇਹ ਕਹਿਣ 'ਤੇ ਕਿ ਸਰਕਾਰ ਕੋਲ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਬਾਰੇ ਕੋਈ ਅੰਕੜਾ ਨਹੀਂ, ਇਸ 'ਤੇ ਸੰਯੁਕਤ ਕਿਸਾਨ ਮੋਰਚਾ ਨੇ ਭਾਜਪਾ ਦੀ ਅਗਵਾਈ ...

ਪੂਰੀ ਖ਼ਬਰ »

ਰਾਹੁਲ ਵਲੋਂ ਨਵਜੋਤ ਤੇ ਚੰਨੀ ਨਾਲ ਮੁਲਾਕਾਤ

ਹਰਕਵਲਜੀਤ ਸਿੰਘ ਚੰਡੀਗੜ੍ਹ, 1 ਦਸੰਬਰ-ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਦਰਮਿਆਨ ਬੰਦ ਨਾ ਹੋ ਰਹੀ ਆਪਸੀ ਖਹਿਬਾਜ਼ੀ ਦੀਆਂ ਰਿਪੋਰਟਾਂ ਤੋਂ ਪ੍ਰੇਸ਼ਾਨ ਰਾਹੁਲ ਗਾਂਧੀ ਵਲੋਂ ਅੱਜ ਸ਼ਾਮ ਦੋਵਾਂ ਆਗੂਆਂ ...

ਪੂਰੀ ਖ਼ਬਰ »

ਦੀਨਾਨਗਰ 'ਚ ਆਰ.ਡੀ.ਐਕਸ., ਡੈਟੋੋੋਨੇਟਰ, ਪਿਸਤੌਲ ਅਤੇ ਹੋਰ ਸਾਮਾਨ ਬਰਾਮਦ

ਦੀਨਾਨਗਰ, 1 ਦਸੰਬਰ (ਸੰਧੂ/ ਸੋਢੀ/ ਸ਼ਰਮਾ)-ਦੀਨਾਨਗਰ ਪੁਲਿਸ ਵਲੋਂ ਕੁਝ ਦਿਨ ਪਹਿਲਾਂ ਫੜੇ ਗਏ ਇਕ ਵਿਅਕਤੀ ਦੀ ਨਿਸ਼ਾਨਦੇਹੀ 'ਤੇ ਝਾੜੀਆਂ 'ਚ ਲੁਕਾਇਆ 900 ਗ੍ਰਾਮ ਆਰ.ਡੀ.ਐਕਸ., 3 ਡੈਟੋਨੇਟਰ, ਪਿਸਤੌਲ ਤੇ ਹੋਰ ਸਾਮਾਨ ਬਰਾਮਦ ਕਰਕੇ ਇਕ ਵੱਡੀ ਸਾਜਿਸ਼ ਨੰੂ ਨਾਕਾਮ ਕਰ ...

ਪੂਰੀ ਖ਼ਬਰ »

ਕੇਜਰੀਵਾਲ ਅੱਜ ਫਿਰ ਪੰਜਾਬ 'ਚ

ਚੰਡੀਗੜ੍ਹ, 1 ਦਸੰਬਰ (ਪ੍ਰੋ: ਅਵਤਾਰ ਸਿੰਘ) - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਸੰਬਰ ਨੂੰ ਇਕ ਰੋਜ਼ਾ ਪੰਜਾਬ ਦੌਰੇ 'ਤੇ ਆ ਰਹੇ ਹਨ ਤੇ ਚੌਥੀ ਗਾਰੰਟੀ ਦਾ ਐਲਾਨ ਕਰਨਗੇ | ਇਹ ਜਾਣਕਾਰੀ ਪੰਜਾਬ 'ਆਪ' ਦੇ ਪ੍ਰਧਾਨ ਭਗਵੰਤ ਮਾਨ ਵਲੋਂ ਮੁੱਖ ਦਫ਼ਤਰ ਰਾਹੀਂ ...

ਪੂਰੀ ਖ਼ਬਰ »

ਮੰਤਰੀ ਮੰਡਲ ਵਲੋਂ ਕਾਰੋਬਾਰੀਆਂ ਨੂੰ 1140 ਕਰੋੜ ਦੀ ਰਾਹਤ

ਪੀ.ਐਸ.ਆਈ.ਡੀ.ਸੀ., ਪੀ.ਐਫ.ਬੀ. ਤੇ ਪੀ.ਏ.ਆਈ.ਸੀ. ਦੀ ਬਕਾਇਆ ਨਿਬੇੜਾ ਨੀਤੀ ਨੂੰ ਪ੍ਰਵਾਨਗੀਇਆ ਨਿਬੇੜਾ ਨੀਤੀ ਨੂੰ ਪ੍ਰਵਾਨਗੀ ਚੰਡੀਗੜ੍ਹ, 1 ਦਸੰਬਰ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ ਪੰਜਾਬ ਭਵਨ ਵਿਖੇ ਹੋਈ ਬੈਠਕ ਦੌਰਾਨ ਵਪਾਰੀਆਂ ਤੇ ਕਾਰੋਬਾਰੀਆਂ ਲਈ ...

ਪੂਰੀ ਖ਼ਬਰ »

ਕੰਗਨਾ ਖਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ

ਨਵੀਂ ਦਿੱਲੀ, 1 ਦਸੰਬਰ (ਜਗਤਾਰ ਸਿੰਘ)- ਫਿਲਮੀ ਅਦਾਕਾਰਾ ਕੰਗਣਾ ਰਣੌਤ ਖਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ | ਪਟੀਸ਼ਨ 'ਚ ਕੰਗਣਾ ਰਣੌਤ ਦੇ ਸਾਰੇ ਸੋਸ਼ਲ ਮੀਡੀਆ ਪੋਸਟ ਨੂੰ ਸੈਂਸਰ ਕਰਨ ਦੀ ਮੰਗ ਕੀਤੀ ਗਈ ਹੈ | ਪਟੀਸ਼ਨਕਰਤਾ ਵੱਲੋਂ ਦਾਇਰ ਪਟੀਸ਼ਨ 'ਚ ...

ਪੂਰੀ ਖ਼ਬਰ »

ਪੁਲਵਾਮਾ ਮੁਕਾਬਲੇ 'ਚ ਜੈਸ਼ ਕਮਾਂਡਰ ਸਮੇਤ 2 ਅੱਤਵਾਦੀ ਹਲਾਕ

ਸ੍ਰੀਨਗਰ, 1 ਦਸੰਬਰ (ਮਨਜੀਤ ਸਿੰਘ)- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਆਈ.ਈ.ਡੀ. ਮਾਹਿਰ ਕਮਾਂਡਰ ਯਾਸਿਰ ਪਰੇ ਆਪਣੇ ਪਾਕਿਸਤਾਨੀ ਸਾਥੀ ਸਮੇਤ ਮਾਰਿਆ ਗਿਆ ਹੈ | ਸੂਤਰਾਂ ...

ਪੂਰੀ ਖ਼ਬਰ »

ਰਾਜਸਥਾਨ ਵਿਚ ਵਾਪਰੇ ਸੜਕ ਹਾਦਸੇ 'ਚ 5 ਪੰਜਾਬੀਆਂ ਦੀ ਮੌਤ-4 ਜ਼ਖ਼ਮੀ

ਮਹਿਮਾ ਸਰਜਾ, 1 ਦਸੰਬਰ (ਬਲਦੇਵ ਸੰਧੂ, ਰਾਮਜੀਤ ਸ਼ਰਮਾ)- ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ 'ਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪੰਜਾਬ ਦੇ 5 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 4 ਹੋਰ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਪਿਛਲੇ ਹਫ਼ਤੇ ਟਾਟਾ ਪਿੱਕਅੱਪ 'ਚ ਸਵਾਰ ਹੋ ਕੇ ...

ਪੂਰੀ ਖ਼ਬਰ »

ਪੁੱਤਰ ਦੇ ਬਾਲਗ ਹੋਣ ਤੱਕ ਪਿਤਾ 'ਤੇ ਬੱਚੇ ਦੇ ਪਾਲਣ- ਪੋਸ਼ਣ ਦੀ ਜ਼ਿੰਮੇਵਾਰੀ ਰਹਿੰਦੀ ਹੈ-ਸੁਪਰੀਮ ਕੋਰਟ

ਨਵੀਂ ਦਿੱਲੀ, 1 ਦਸੰਬਰ (ਏਜੰਸੀ)-ਸੁਪਰੀਮ ਕੋਰਟ ਨੇ ਇਕ ਪਤੀ ਤੇ ਪਤਨੀ ਵਿਚਾਲੇ ਝਗੜੇ ਦੇ ਮਾਮਲੇ ਦੀ ਬੁੱਧਵਾਰ ਨੂੰ ਸੁਣਵਾਈ ਕਰਦਿਆਂ ਕਿਹਾ ਹੈ ਕਿ ਇਕ ਪਿਤਾ ਦੀ ਬੱਚੇ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਉਦੋਂ ਤੱਕ ਜਾਰੀ ਰਹਿੰਦੀ ਹੈ ਜਦੋਂ ਤੱਕ ਉਸ ਦੇ ਪੁੱਤਰ ਦੀ ਉਮਰ ...

ਪੂਰੀ ਖ਼ਬਰ »

12ਵੀਂ ਦੇ ਪੇਪਰ 'ਚ ਗੁਜਰਾਤ ਦੰਗਿਆਂ ਬਾਰੇ ਪੁੱਛੇ 'ਅਣਉੱਚਿਤ' ਪ੍ਰਸ਼ਨ 'ਤੇ ਹੋਵੇਗੀ ਕਾਰਵਾਈ-ਸੀ.ਬੀ.ਐਸ.ਈ.

ਨਵੀਂ ਦਿੱਲੀ, 1 ਦਸੰਬਰ (ਏਜੰਸੀ)-ਸੀ.ਬੀ.ਐਸ.ਈ. ਦੀ 12ਵੀਂ ਜਮਾਤ ਦੇ ਸਮਾਜ ਸ਼ਾਸਤਰ ਦੇ ਪਹਿਲੀ ਟਰਮ ਦੇ ਬੁੱਧਵਾਰ ਨੂੰ ਹੋਏ ਪੇਪਰ 'ਚ ਵਿਦਿਆਰਥੀਆਂ ਨੂੰ ਉਸ ਪਾਰਟੀ ਦਾ ਨਾਂਅ ਦੱਸਣ ਲਈ ਕਿਹਾ ਗਿਆ ਸੀ, ਜਿਸ ਦੇ ਸ਼ਾਸਨ ਦੌਰਾਨ ਗੁਜਰਾਤ 'ਚ ਮੁਸਲਿਮ ਵਿਰੋਧੀ ਹਿੰਸਾ ਹੋਈ ਸੀ | ...

ਪੂਰੀ ਖ਼ਬਰ »

ਸਰਕਾਰ ਨੂੰ ਆਮ ਸਹਿਮਤੀ ਨਾਲ ਹੱਲ ਕੱਢਣਾ ਚਾਹੀਦਾ ਹੈ-ਰਾਕੇਸ਼ ਟਿਕੈਤ

ਨਵੀਂ ਦਿੱਲੀ, 1 ਦਸੰਬਰ (ਯੂ. ਐਨ. ਆਈ.)-ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦਾ ਹੱਲ ਨਹੀਂ ਹੋ ਜਾਂਦਾ, ਅੰਦੋਲਨ ਚਲਦਾ ਰਹੇਗਾ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਮ ਸਹਿਮਤੀ ਨਾਲ ਰਸਤਾ ਕੱਢਣਾ ...

ਪੂਰੀ ਖ਼ਬਰ »

ਇਸ ਸਾਲ ਨਵੰਬਰ 'ਚ ਪੰਜ ਸਾਲਾਂ ਦੌਰਾਨ ਸਭ ਤੋਂ ਵੱਧ ਮੀਂਹ ਪਏ-ਮੌਸਮ ਵਿਭਾਗ

ਨਵੀਂ ਦਿੱਲੀ, 1 ਦਸੰਬਰ (ਏਜੰਸੀ)- ਭਾਰਤੀ ਮੌਸਮ ਵਿਭਾਗ ਵਲੋਂ ਬੁੱਧਵਾਰ ਨੂੰ ਦੱਸਿਆ ਗਿਆ ਹੈ ਕਿ ਦੇਸ਼ 'ਚ ਇਸ ਸਾਲ ਨਵੰਬਰ ਮਹੀਨੇ ਦੌਰਾਨ 645 ਭਾਰੀ ਬਾਰਿਸ਼ਾਂ ਤੇ 168 ਬਹੁਤ ਜ਼ਿਆਦਾ ਬਾਰਿਸ਼ਾਂ ਹੋਈਆਂ ਹਨ, ਜੋ ਪਿਛਲੇ 5 ਸਾਲਾਂ ਦੌਰਾਨ ਨਵੰਬਰ ਮਹੀਨੇ 'ਚ ਸਭ ਤੋਂ ਵਧੇਰੇ ਹਨ ...

ਪੂਰੀ ਖ਼ਬਰ »

ਆਈ.ਟੀ. ਵਿਭਾਗ ਵਲੋਂ ਜੈਪੁਰ ਦੇ ਗਹਿਣਿਆਂ ਅਤੇ ਰਤਨ ਸਮੂਹ 'ਤੇ ਛਾਪੇਮਾਰੀ

ਨਵੀਂ ਦਿੱਲੀ, 1 ਦਸੰਬਰ (ਪੀ. ਟੀ. ਆਈ.)-ਸੀ.ਬੀ.ਡੀ.ਟੀ. ਨੇ ਬੁੱਧਵਾਰ ਨੂੰ ਕਿਹਾ ਕਿ ਆਮਦਨ ਕਰ ਵਿਭਾਗ ਨੇ ਹਾਲ ਹੀ 'ਚ ਗਹਿਣਿਆਂ ਅਤੇ ਰੰਗਦਾਰ ਰਤਨ ਪੱਥਰਾਂ ਦੇ ਨਿਰਮਾਣ ਅਤੇ ਨਿਰਯਾਤ ਵਿਚ ਲੱਗੇ ਜੈਪੁਰ ਸਥਿਤ ਇਕ ਸਮੂਹ 'ਤੇ ਛਾਪੇਮਾਰੀ ਕਰਨ ਤੋਂ ਬਾਅਦ 500 ਕਰੋੜ ਰੁਪਏ ਤੋਂ ...

ਪੂਰੀ ਖ਼ਬਰ »

ਸਿਰਸਾ ਨੇ ਭਾਜਪਾ ਦੇ ਦਬਾਅ ਹੇਠ ਆ ਕੇ ਗੋਡੇ ਟੇਕੇ-ਡਾ: ਚੀਮਾ

ਚੰਡੀਗੜ੍ਹ, 1 ਦਸੰਬਰ (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਆਗੂ ਮਨਜਿੰਦਰ ਸਿੰਘ ਸਿਰਸਾ ਵਲੋਂ ਭਾਜਪਾ 'ਚ ਸ਼ਮੂਲੀਅਤ ਕੀਤੇ ਜਾਣ ਮਗਰੋਂ ਪ੍ਰਤੀਕਿਰਿਆ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ...

ਪੂਰੀ ਖ਼ਬਰ »

ਭਗਵੰਤ ਮਾਨ ਨੇ ਉਠਾਇਆ ਨੌਜਵਾਨਾਂ ਦੀ ਫ਼ੌਜ 'ਚ ਭਰਤੀ ਦਾ ਮੁੱਦਾ

ਨਵੀਂ ਦਿੱਲੀ, 1 ਦਸੰਬਰ (ਉਪਮਾ ਡਾਗਾ ਪਾਰਥ)-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ 'ਚ 20 ਹਜ਼ਾਰ ਨੌਜਵਾਨਾਂ ਦੀ ਫ਼ੌਜ 'ਚ ਭਰਤੀ ਦੇ ਅਮਲ ਨੂੰ ਮੁਕੰਮਲ ਕਰਨ ਲਈ ਲਿਖਤੀ ਪ੍ਰੀਖਿਆ ਛੇਤੀ ਕਰਵਾਉਣ ਦੀ ਮੰਗ ਕੀਤੀ | ਲੋਕ ਸਭਾ 'ਚ ਸਿਫ਼ਰ ਕਾਲ 'ਚ ਬੋਲਦਿਆਂ ...

ਪੂਰੀ ਖ਼ਬਰ »

ਡਾ. ਅਮਰ ਸਿੰਘ ਨੇ ਚੁੱਕਿਆ ਐੱਮ.ਐੱਸ.ਪੀ. ਦਾ ਮੁੱਦਾ

ਨਵੀਂ ਦਿੱਲੀ, 1 ਦਸੰਬਰ (ਉਪਮਾ ਡਾਗਾ ਪਾਰਥ)-ਸੰਸਦ ਦੇ ਦੋਹਾਂ ਸਦਨਾਂ 'ਚ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਵੀ ਸੰਸਦ ਅੰਦਰ ਕਿਸਾਨਾਂ ਦੇ ਮੁੱਦਿਆਂ ਦੀ ਗੂੰਜ ਜਾਰੀ ਹੈ, ਜਿਸ ਤਹਿਤ ਕਈ ਸੰਸਦ ਮੈਂਬਰ ਹੁਣ ਕਿਸਾਨਾਂ ਦੀ ਅਗਲੀ ਮੰਗ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ) ...

ਪੂਰੀ ਖ਼ਬਰ »

ਮਨੀਸ਼ ਤਿਵਾੜੀ ਵਲੋਂ 5 ਕਰੋੜ ਮੁਆਵਜ਼ੇ ਦੀ ਮੰਗ

ਨਵੀਂ ਦਿੱਲੀ, 1 ਦਸੰਬਰ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵੀ ਪ੍ਰਦਰਸ਼ਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਦਾ ਮੁੱਦਾ ਉੱਠਿਆ | ਅਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਿਫ਼ਰ ਕਾਲ 'ਚ ਇਹ ਮੁੱਦਾ ਉਠਾਉਂਦਿਆਂ ਕਿਹਾ ਕਿ ਸਰਕਾਰ ਵਲੋਂ ...

ਪੂਰੀ ਖ਼ਬਰ »

ਅਸ਼ਵਨੀ ਸ਼ਰਮਾ ਵਲੋਂ ਸਵਾਗਤ

ਚੰਡੀਗੜ੍ਹ, 1 ਦਸੰਬਰ (ਅ. ਬ.)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਿੱਲੀ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਭਾਜਪਾ 'ਚ ਸ਼ਾਮਿਲ ਹੋਣ 'ਤੇ ਨਿੱਘਾ ਸਵਾਗਤ ਕੀਤਾ ਹੈ | ਸ਼ਰਮਾ ਨੇ ਕਿਹਾ ਕਿ ਸਿਰਸਾ ਦੇ ਭਾਜਪਾ 'ਚ ...

ਪੂਰੀ ਖ਼ਬਰ »

ਮਮਤਾ ਦਾ ਰਾਹੁਲ 'ਤੇ ਵੱਡਾ ਹਮਲਾ, ਬੋਲੀ-ਕੋਈ ਕੁਝ ਕਰੇਗਾ ਨਹੀਂ, ਸਿਰਫ਼ ਵਿਦੇਸ਼ 'ਚ ਰਹੇਗਾ ਤਾਂ ਕੰਮ ਕਿਵੇਂ ਚੱਲੇਗਾ

ਖ਼ਬਰ ਸ਼ੇਅਰ ਕਰੋ

 

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX