ਤਾਜਾ ਖ਼ਬਰਾਂ


20,000 ਕਰੋੜ ਰੁਪਏ ਦੇ ਸ਼ੇਅਰਾਂ ਦੇ ਐਫਪੀਓ 'ਤੇ ਅੱਗੇ ਨਹੀਂ ਵਧਣਗੇ ਅਡਾਨੀ
. . .  1 day ago
ਭਾਰਤ ਬਨਾਮ ਨਿਊਜ਼ੀਲੈਂਡ ਤੀਜਾ ਟੀ-20 :ਭਾਰਤ ਨੇ 168 ਦੌੜਾਂ ਨਾਲ ਹਰਾਇਆ ਨਿਊਜ਼ੀਲੈਂਡ
. . .  1 day ago
ਭਾਰਤ ਬਨਾਮ ਨਿਊਜ਼ੀਲੈਂਡ ਤੀਜਾ ਟੀ-20 : ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 235 ਦੌੜਾਂ ਦਾ ਟੀਚਾ
. . .  1 day ago
ਬਨਾਮ ਨਿਊਜ਼ੀਲੈਂਡ ਤੀਜਾ ਟੀ-20 : ਪੰਜਾਬ ਦੇ ਪੁੱਤਰ ਸ਼ੁਭਮਨ ਗਿੱਲ ਦਾ ਸ਼ਾਨਦਾਰ ਸੈਂਕੜਾ
. . .  1 day ago
ਡੀਆਰਆਈ ਮੁੰਬਈ ਨੇ ਅਦੀਸ ਅਬਾਬਾ ਤੋਂ ਮੁੰਬਈ ਪਹੁੰਚਣ ਵਾਲੇ ਇਕ ਭਾਰਤੀ ਨਾਗਰਿਕ ਤੋਂ ਲਗਭਗ 33.60 ਕਰੋੜ ਦੀ3360 ਗ੍ਰਾਮ ਕੋਕੀਨ ਕੀਤੀ ਬਰਾਮਦ
. . .  1 day ago
ਫਿਲੀਪੀਨਜ਼ ਦੇ ਬੇਬਾਗ 'ਚ 6.0 ਤੀਬਰਤਾ ਦਾ ਆਇਆ ਭੁਚਾਲ
. . .  1 day ago
ਭਾਰਤ ਬਨਾਮ ਨਿਊਜ਼ੀਲੈਂਡ ਤੀਜਾ ਟੀ-20 : 10 ਓਵਰਾਂ ਦੇ ਬਾਅਦ ਭਾਰਤ 102/2
. . .  1 day ago
ਬਜਟ ਨੇ ਭਾਰਤ ਦੇ ਉੱਜਵਲ ਭਵਿੱਖ ਲਈ ਮਜ਼ਬੂਤ ਆਧਾਰ ਬਣਾਇਆ ਹੈ, ਹਰ ਖੇਤਰ ਅਤੇ ਹਰ ਰਾਜ ਦੇ ਲੋਕਾਂ ਨੂੰ ਦਾ ਫਾਇਦਾ ਹੋਵੇਗਾ - ਅਨੁਰਾਗ ਠਾਕੁਰ
. . .  1 day ago
ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਨੂੰ 2 ਕਿੱਲੋ 500 ਗ੍ਰਾਮ ਹੈਰੋਇਨ ਦੀ ਹੋਰ ਹੋਈ ਬਰਾਮਦਗੀ
. . .  1 day ago
ਫ਼ਾਜ਼ਿਲਕਾ, 1 ਫ਼ਰਵਰੀ (ਪ੍ਰਦੀਪ ਕੁਮਾਰ) - ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਫ਼ਾਜ਼ਿਲਕਾ ਇਲਾਕੇ ਵਿਚ ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਨੂੰ ਇਕ ਹੋਰ ਬਰਾਮਦਗੀ ਹੋਈ ਹੈ । ਤਲਾਸ਼ੀ ਮੁਹਿੰਮ ਦੌਰਾਨ ਇਹ ਕਰੋੜਾਂ ...
ਭਾਰਤ ਬਨਾਮ ਨਿਊਜ਼ੀਲੈਂਡ ਤੀਜਾ ਟੀ-20, ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ
. . .  1 day ago
ਭਾਰਤ ਬਨਾਮ ਨਿਊਜ਼ੀਲੈਂਡ ਤੀਜਾ ਟੀ-20, ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ
ਭੇਦਭਰੀ ਹਾਲਤ ’ਚ ਔਰਤ ਲਾਪਤਾ
. . .  1 day ago
ਚੌਗਾਵਾਂ, 1 ਫਰਵਰੀ (ਗੁਰਵਿੰਦਰ ਸਿੰਘ ਕਲਸੀ)- ਸਰਹੱਦੀ ਪਿੰਡ ਲੋਧੀਗੁੱਜਰ ਵਿਖੇ ਭੇਦਭਰੀ ਹਾਲਤ ਵਿਚ ਇਕ ਔਰਤ ਦੇ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਦੇਵ ਸਿੰਘ ਪਿੰਡ ਲੋਧੀਗੁੱਜਰ ਨੇ ਦੱਸਿਆ ਕਿ ਉਸਦੀ ਪਤਨੀ ਕੁਲਵਿੰਦਰ ਕੌਰ (45) ਜਿਸਦੀ ਦਿਮਾਗੀ ਹਾਲਤ ਕੁਝ...
ਦਿੱਲੀ ਦੇ ਉਪ ਰਾਜਪਾਲ ਨੇ 6 ਫਰਵਰੀ ਨੂੰ ਮੇਅਰ ਚੁਣਨ ਲਈ ਐਮ.ਸੀ.ਡੀ. ਹਾਊਸ ਸੈਸ਼ਨ ਨੂੰ ਬੁਲਾਉਣ ਦੀ ਮੰਨਜ਼ੂਰੀ ਦੇ ਦਿੱਤੀ ਹੈ।
. . .  1 day ago
ਨਵੀਂ ਦਿੱਲੀ, 1 ਫਰਵਰੀ- ਦਿੱਲੀ ਦੇ ਉਪ ਰਾਜਪਾਲ ਨੇ 6 ਫਰਵਰੀ ਨੂੰ ਮੇਅਰ ਚੁਣਨ ਲਈ ਐਮ.ਸੀ.ਡੀ. ਹਾਊਸ ਸੈਸ਼ਨ ਨੂੰ ਬੁਲਾਉਣ ਦੀ ਮੰਨਜ਼ੂਰੀ ਦੇ ਦਿੱਤੀ ਹੈ।
ਬਜਟ ਵਿਚ ਪੰਜਾਬ ਲਈ ਕੁੱਝ ਨਹੀਂ- ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 1 ਫਰਵਰੀ- ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਗਏ ਬਜਟ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਇਸ ਨੂੰ ਪੰਜਾਬ ਲਈ ਅਸਫ਼ਲ ਬਜਟ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਜਟ ਵਿਚ ਪੰਜਾਬ ਲਈ ਵੀ ਕੁਝ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ 2022...
ਇਹ ਬਜਟ ਕਿਸੇ ਵੀ ਤਰ੍ਹਾਂ ਦੇਸ਼ ਦੇ ਲੋਕਾਂ ਦੀ ਸਾਂਝੀ ਸਮੱਸਿਆ ਦਾ ਹੱਲ ਨਹੀਂ - ਡਾ. ਅਮਰ ਸਿੰਘ
. . .  1 day ago
ਨਵੀਂ ਦਿੱਲੀ, 1 ਫ਼ਰਵਰੀ- ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਇਸ ਬਜਟ ਵਿਚ ਮਹਿੰਗਾਈ, ਬੇਰੁਜ਼ਗਾਰੀ ਘਟਾਉਣ ਲਈ ਕੋਈ ਕਦਮ ਨਹੀਂ ਸੁਝਾਇਆ ਗਿਆ ਅਤੇ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਦੇ ਮੁੱਦਿਆਂ ਨੂੰ ਵੀ ਨਹੀਂ ਛੂਹਿਆ ਗਿਆ। ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ’ਤੇ ਸੈੱਸ ਅਤੇ ਸਰਚਾਰਜ ਘਟਾਉਣ ਦਾ...
ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਸ਼ੁਰੂ
. . .  1 day ago
ਨਵੀਂ ਦਿੱਲੀ, 1 ਫ਼ਰਵਰੀ- ਮੇਘਾਲਿਆ ਅਤੇ ਨਾਗਾਲੈਂਡ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਹੈਡਕੁਆਰਟਰ ’ਚ ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ ਚੱਲ ਰਹੀ ਹੈ। ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...
ਦੇਸ਼ ਅੰਦਰ ਨਸ਼ੇ ਦਾ ਪ੍ਰਕੋਪ ਵੱਡੀ ਚਿੰਤਾ ਦਾ ਵਿਸ਼ਾ- ਬਨਵਾਰੀ ਲਾਲ ਪੁਰੋਹਿਤ
. . .  1 day ago
ਗੁਰਦਾਸਪੁਰ, 1 ਫ਼ਰਵਰੀ- ਗਵਰਨਰ ਪੰਜਾਬ ਬਨਵਾਰੀ ਲਾਲ ਪੁਰੋਹਿਤ ਸਰਹੱਦੀ ਜ਼ਿਲ੍ਹੇ ਦੇ ਦੌਰੇ ’ਤੇ ਪਹੁੰਚੇ ਅਤੇ ਸਰਹੱਦੀ ਖ਼ੇਤਰ ਦੇ ਲੋਕਾਂ ਅਤੇ ਪੰਚਾਂ ਸਰਪੰਚਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਅੰਦਰ ਨਸ਼ੇ ਦਾ ਪ੍ਰਕੋਪ ਬਹੁਤ ਚਿੰਤਾ ਦਾ...
ਸਿਹਤ ਮੰਤਰਾਲੇ ਲਈ ਇਸ ਬਜਟ ਵਿਚ ਅਹਿਮ ਐਲਾਨ ਹਨ- ਕੇਂਦਰੀ ਸਿਹਤ ਮੰਤਰੀ
. . .  1 day ago
ਨਵੀਂ ਦਿੱਲੀ, 1 ਫ਼ਰਵਰੀ- ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਬਜਟ ਵਿਚ ਸਿਹਤ ਸੰਬੰਧੀ ਕੀਤੇ ਐਲਾਨਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਸਿਕਲ ਸੈਲ ਅਨੀਮੀਆ ਸਾਡੀ ਕਬਾਇਲੀ ਆਬਾਦੀ ਵਿਚ ਇਕ ਬਹੁਤ ਹੀ ਆਮ ਬਿਮਾਰੀ ਹੈ। ਇਸ ਬਜਟ ਵਿਚ ਐਲਾਨ ਕੀਤਾ ਗਿਆ ਹੈ ਕਿ ਸਿਕਲ ਸੈਲ ਅਨੀਮੀਆ ਨੂੰ ਖ਼ਤਮ ਕਰਨ ਲਈ ਮਿਸ਼ਨ ਮੋਡ...
ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਤੈਨਾਤ ਕੀਤੇ ਪੰਜ ਗਾਈਡ
. . .  1 day ago
ਅੰਮ੍ਰਿਤਸਰ, 1 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਲੋੜੀਂਦੀ ਜਾਣਕਾਰੀ ਦੇਣ ਲਈ ਪਰਕਰਮਾ ਅੰਦਰ ਪੰਜ ਗਾਈਡ ਤਾਇਨਾਤ ਕੀਤੇ ਹਨ। ਬੀਤੇ ਕੁਝ ਦਿਨ ਪਹਿਲਾਂ ਲਗਾਏ ਗਏ ਇਨ੍ਹਾਂ ਕਰਮਚਾਰੀਆਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਪੰਜਾਬ ਤੋਂ ਬਾਹਰੋਂ ਪੁੱਜਦੀ ਸੰਗਤ ਨੂੰ...
ਦੇਸ਼ ਦੇ ਬਜਟ ਵਿਚ ਮੋਦੀ ਸਰਕਾਰ ਨੇ ਕਿਸਾਨਾਂ ਮਜਦੂਰਾਂ ਨਾਲ ਕੀਤਾ ਧੋਖਾ- ਪਨੂੰ, ਪੰਧੇਰ
. . .  1 day ago
ਜੰਡਿਆਲਾ ਗੁਰੂ, 1 ਫ਼ਰਵਰੀ (ਰਣਜੀਤ ਸਿੰਘ ਜੋਸਨ)- ਅੱਜ ਭਾਰਤ ਸਰਕਾਰ ਵਲੋਂ ਆਮ ਬਜਟ ਪੇਸ਼ ਕੀਤੇ ਜਾਣ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਨੂੰ ਆਮ ਬਜਟ ਕਹਿਣਾ ਵੀ...
ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ 30 ਲੱਖ ਪ੍ਰੋਫ਼ਾਰਮੇ ਭਰ ਕੇ ਰਾਸ਼ਟਰਪਤੀ ਨੂੰ ਭੇਜੇਗੀ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 1 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੀ ਦਸਤਖ਼ਤੀ ਮੁਹਿੰਮ ਹੋਰ ਸਰਗਰਮੀ ਨਾਲ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਮੁਹਿੰਮ ਤਹਿਤ 13 ਲੱਖ ਤੋਂ ਵੱਧ ਲੋਕਾਂ ਵਲੋਂ ਸਵੈ-ਇੱਛਾ ਅਨੁਸਾਰ ਪ੍ਰੋਫ਼ਾਰਮੇ ਭਰੇ ਜਾ ਚੁੱਕੇ ਹਨ ਅਤੇ ਸ਼੍ਰੋਮਣੀ ਕਮੇਟੀ ਨੇ ਹੁਣ ਇਸ ਦਾ ਵਿਸਥਾਰ ਕਰਦਿਆਂ ਕਰੀਬ 30 ਲੱਖ ਲੋਕਾਂ...
ਜੇਲ੍ਹ ਅੰਦਰ ਨਸ਼ੇ ਸਪਲਾਈ ਕਰਨ ਦੇ ਦੋਸ਼ਾਂ ਹੇਠ ਜੇਲ੍ਹ ਵਾਰਡਨ ਪੁੱਤਰ ਸਮੇਤ ਕਾਬੂ
. . .  1 day ago
ਫਿਰੋਜ਼ਪੁਰ, 1 ਫ਼ਰਵਰੀ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਵਲੋਂ ਅੱਜ ਜੇਲ੍ਹ ਅੰਦਰ ਨਸ਼ੇ ਦੀ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ ਜੇਲ੍ਹ ਵਾਰਡਨ, ਉਸ ਦੇ ਪੁੱਤਰ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਕਾਉਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਦੇ ਏ....
ਲੁਟੇਰਿਆਂ ਨੇ ਸਕੂਲੀ ਬੱਚਿਆਂ ਤੋਂ ਖੋਹੀ ਬਾਈਕ
. . .  1 day ago
ਜਲੰਧਰ, 1 ਫ਼ਰਵਰੀ (ਅੰਮ੍ਰਿਤਪਾਲ)- ਜਲੰਧਰ ਦੇ ਸਲੇਮਪੁਰ ’ਚ ਲੁਟੇਰਿਆਂ ਨੇ ਹਵਾ ’ਚ ਗੋਲੀਆਂ ਚਲਾ ਕੇ ਸਕੂਲੀ ਬੱਚਿਆਂ ਤੋਂ ਮੋਟਰਸਾਈਕਲ ਲੁੱਟ ਲਿਆ। ਜਾਣਕਾਰੀ ਅਨੁਸਾਰ ਲੁੱਟ ਤੋਂ ਪਹਿਲਾਂ ਹਾਦਸੇ ਦੇ ਬਹਾਨੇ ਝਗੜਾ ਹੋਇਆ ਸੀ। ਪੁਲਿਸ ਨੇ ਮੌਕੇ ’ਤੋਂ ਦੋ ਤੋਂ ਤਿੰਨ ਗੋਲੀਆਂ ਦੇ ਖੋਲ...
ਬਜਟ 2-4 ਰਾਜਾਂ ਦੀਆਂ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਪੇਸ਼ ਕੀਤਾ ਗਿਆ- ਕਾਂਗਰਸ ਪ੍ਰਧਾਨ
. . .  1 day ago
ਨਵੀਂ ਦਿੱਲੀ, 1 ਫ਼ਰਵਰੀ- ਬਜਟ ਸੰਬੰਧੀ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਬਜਟ 2-4 ਰਾਜਾਂ ਦੀਆਂ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਪੇਸ਼ ਕੀਤਾ ਗਿਆ ਹੈ। ਇਹ ਬਜਟ ਨਹੀਂ ਸਗੋਂ ਚੋਣ ਭਾਸ਼ਣ ਹੈ। ਬਾਹਰੋਂ ਜੋ ਵੀ ਕਿਹਾ ਹੈ, ਉਸ ਨੂੰ ਇਸ ਬਜਟ ਵਿਚ ਜੁਮਲੇ ਲਗਾ ਕੇ ਮੁੜ ਸੁਰਜੀਤ ਕੀਤਾ ਹੈ। ਬਜਟ ’ਚ ਮਹਿੰਗਾਈ ਤੋਂ ਕੋਈ...
ਧਨਬਾਦ ਤ੍ਰਾਸਦੀ ਵਿਚ ਮਾਰੇ ਗਏ ਲੋਕਾਂ ਲਈ ਮੁੱਖ ਮੰਤਰੀ ਨੇ ਕੀਤਾ 4 ਲੱਖ ਰੁਪਏ ਮੁਆਵਜ਼ੇ ਦਾ ਐਲਾਨ
. . .  1 day ago
ਰਾਂਚੀ, 1 ਫ਼ਰਵਰੀ- ਝਾਰਖ਼ੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਧਨਬਾਦ ਦੇ ਆਸ਼ੀਰਵਾਦ ਅਪਾਰਟਮੈਂਟ ਤ੍ਰਾਸਦੀ ਅਤੇ ਹੋਰ ਘਟਨਾਵਾਂ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਲਈ 4 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ...
ਜੰਮੂ-ਕਸ਼ਮੀਰ: ਗੁਲਮਰਗ 'ਚ ਖ਼ਿਸਕੀ ਜ਼ਮੀਨ, 2 ਵਿਦੇਸ਼ੀ ਨਾਗਰਿਕਾਂ ਦੀ ਮੌਤ
. . .  1 day ago
ਸ਼੍ਰੀਨਗਰ, 1 ਫਰਵਰੀ-ਜੰਮੂ-ਕਸ਼ਮੀਰ 'ਚ ਗੁਲਮਰਗ ਦੀ ਮਸ਼ਹੂਰ ਅਫਰਾਵਤ ਚੋਟੀ 'ਤੇ ਬਰਫ਼ ਦਾ ਤੋਦਾ ਡਿੱਗ ਗਿਆ। ਬਾਰਾਮੂਲਾ ਪੁਲਿਸ ਨੇ ਹੋਰ ਏਜੰਸੀਆਂ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕਰ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 17 ਮੱਘਰ ਸੰਮਤ 553

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਜ਼ਿਲ੍ਹੇ 'ਚ ਬੂਥ ਪੱਧਰ 'ਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਮੋਬਾਈਲ ਵੈਨਾਂ ਚਲਾਈਆਂ ਗਈਆਂ -ਡੀ. ਸੀ.

ਨਵਾਂਸ਼ਹਿਰ, 1 ਦਸੰਬਰ (ਗੁਰਬਖਸ਼ ਸਿੰਘ ਮਹੇ)-ਵੋਟਰਾਂ ਨੂੰ ਈ.ਵੀ.ਐਮਜ਼ ਅਤੇ ਵੀ.ਵੀ.ਪੀ.ਏ.ਟੀ. ਦੀ ਕਾਰਜ ਪ੍ਰਣਾਲੀ ਤੋਂ ਜਾਣੂ ਕਰਵਾਉਣ ਲਈ ਜ਼ਿਲ੍ਹਾ ਚੋਣ ਦਫ਼ਤਰ ਵਲੋਂ ਅੱਜ ਸਾਰੇ ਪੋਲਿੰਗ ਬੂਥਾਂ ਤੱਕ ਪਹੁੰਚ ਕਰਨ ਲਈ ਜਾਗਰੂਕਤਾ ਵੈਨਾਂ ਚਲਾਈਆਂ ਗਈਆਂ | ਇਸ ਸਬੰਧੀ ...

ਪੂਰੀ ਖ਼ਬਰ »

ਇੰਸ. ਕਰਨੈਲ ਸਿੰਘ ਰੌੜੀ ਦਾ ਅਤੀ ਉਤਕਰਿਸ਼ਟ ਸੇਵਾ ਮੈਡਲ ਨਾਲ ਸਨਮਾਨ

ਪੋਜੇਵਾਲ ਸਰਾਂ, 1 ਦਸੰਬਰ (ਰਮਨ ਭਾਟੀਆ)- ਬੀ.ਐੱਸ.ਐਫ ਦੇ ਸਥਾਪਨਾ ਦਿਵਸ ਮੌਕੇ ਇਲਾਕੇ ਦੇ ਪਿੰਡ ਰੌੜੀ ਦੇ ਜੰਮਪਲ ਤੇ ਬੀ.ਐੱਸ.ਐਫ ਦੇ ਇੰਸਪੈਕਟਰ ਕਰਨੈਲ ਸਿੰਘ ਰੌੜੀ ਦਾ ਦੇਸ਼ ਦੇ ਗ੍ਰਹਿ ਵਿਭਾਗ ਵਲੋਂ ਜਾਰੀ ਕੀਤੀ ਗਈ ਅਤੀ ਉਤਕਰਿਸ਼ਟ ਸੇਵਾ ਮੈਡਲਾਂ ਦੀ ਸੂਚੀ ਵਿਚ ਸ਼ਾਮਿਲ ਹੋਣ ਤੇ ਉਨ੍ਹਾਂ ਨੂੰ ਬੀ.ਐੱਸ.ਐਫ ਦੇ ਡੀ.ਜੀ. ਵਲੋਂ ਉਤਕਰਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ | ਸ੍ਰੀ ਕਰਨੈਲ ਸਿੰਘ ਰੌੜੀ 1981 ਵਿਚ ਬੀ.ਐੱਸ.ਐਫ 'ਚ ਬਤੌਰ ਸਿਪਾਹੀ ਭਰਤੀ ਹੋਏ ਸਨ ਤੇ ਆਪਣੀ ਕਾਬਲੀਅਤ ਤੇ ਮਿਹਨਤ ਨਾਲ ਉਹ ਅੱਜ ਬਤੌਰ ਇੰਸਪੈਕਟਰ ਦਿੱਲੀ ਵਿਖੇ ਸੇਵਾਵਾਂ ਨਿਭਾਅ ਰਹੇ ਹਨ ਤੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ 26 ਜਨਵਰੀ 2021 ਨੂੰ ਦੇਸ਼ ਦੇ ਰਾਸ਼ਟਰਪਤੀ ਵਲੋਂ ਸ਼ਾਨਦਾਰ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ | ਇਸ ਦੌਰਾਨ ਇੰਸਪੈਕਟਰ ਕਰਨੈਲ ਸਿੰਘ ਨੂੰ ਹਲਕੇ ਦੇ ਰਾਜਨੀਤਿਕ ਤੇ ਸਮਾਜਿਕ ਆਗੂਆਂ ਵਲੋਂ ਮੁਬਾਰਕਬਾਦ ਦਿੱਤੀ ਗਈ |

ਖ਼ਬਰ ਸ਼ੇਅਰ ਕਰੋ

 

ਚੰਨੀ ਸਰਕਾਰ ਵਲੋਂ ਪੀਣ ਵਾਲੇ ਪਾਣੀ ਦੇ ਬਕਾਇਆ ਬਿੱਲ ਮੁਆਫ਼ੀ ਦਾ ਐਲਾਨ ਸਾਬਤ ਹੋਇਆ ਝੂਠ ਦਾ ਪੁਲੰਦਾ

ਬਲਾਚੌਰ, 1 ਦਸੰਬਰ (ਸ਼ਾਮ ਸੁੰਦਰ ਮੀਲੂ)- ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਬਣੇ ਸ: ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਦੀ ਗੁਆਚੀ ਸਾਖ ਨੂੰ ਬਚਾਉਣ ਲਈ ਮੰਤਰੀ ਮੰਡਲ ਦੀਆਂ ਮੀਟਿੰਗਾਂ ਉਪਰੰਤ ਅਨੇਕਾਂ ਲੋਕ ਪੱਖੀ ਕੀਤੇ ਐਲਾਨ ਵਿਭਾਗੀ ਹੁਕਮਾਂ ...

ਪੂਰੀ ਖ਼ਬਰ »

ਪਾਵਰਕਾਮ ਕਾਮਿਆਂ ਵਲੋਂ ਮੁੜ ਹੜਤਾਲ ਸ਼ੁਰੂ

ਨਵਾਂਸ਼ਹਿਰ, 1 ਦਸੰਬਰ (ਹਰਵਿੰਦਰ ਸਿੰਘ)- ਪਾਵਰਕਾਮ ਕਾਮਿਆਂ ਵਲੋਂ ਸਰਕੁਲਰ ਜਾਰੀ ਨਾ ਕਰਨ 'ਤੇ ਮੁੜ ਤੋਂ ਹੜਤਾਲ ਅਰੰਭ ਕਰ ਦਿੱਤੀ ਗਈ ਹੈ | ਅੱਜ ਸਰਕਲ ਦਫ਼ਤਰ ਗੜ੍ਹਸ਼ੰਕਰ ਰੋਡ ਦੇ ਬਾਹਰ ਪਾਵਰਕਾਮ ਦੇ ਮੁਲਾਜ਼ਮਾਂ ਵਲੋਂ ਧਰਨਾ ਲਗਾ ਕੇ ਮੈਨੇਜਮੈਂਟ ਤੇ ਸਰਕਾਰ ...

ਪੂਰੀ ਖ਼ਬਰ »

ਪੰਜਾਬ ਪੁਲਿਸ ਦੀ ਭਰਤੀ ਵਿਚ ਹੋਏ ਘਪਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ- ਪੀ.ਐੱਸ.ਯੂ.

ਨਵਾਂਸ਼ਹਿਰ, 1 ਦਸੰਬਰ (ਗੁਰਬਖਸ਼ ਸਿੰਘ ਮਹੇ)- ਅੱਜ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਆਈ.ਟੀ.ਆਈ. ਦੀ ਗਰਾਊਾਡ ਵਿਚ ਪੰਜਾਬ ਪੁਲਿਸ ਦੀ ਭਰਤੀ ਸਬੰਧੀ ਸੰਘਰਸ਼ ਕਰ ਰਹੇ ਨੌਜਵਾਨਾਂ ਨਾਲ ਪੰਜਾਬ ਸਟੂਡੈਂਟਸ ਯੂਨੀਅਨ ਦੇ ਮੈਂਬਰਾਂ ਦੀ ਅਹਿਮ ਮੀਟਿੰਗ ਹੋਈ | ਪੰਜਾਬ ਸਟੂਡੈਂਟਸ ...

ਪੂਰੀ ਖ਼ਬਰ »

ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲ਼ਿਆਂ ਤੋਂ ਲੋਕ ਪ੍ਰੇਸ਼ਾਨ

ਬੀਣੇਵਾਲ, 1 ਦਸੰਬਰ (ਬੈਜ ਚੌਧਰੀ)- ਪੁਲਿਸ ਸਟੇਸ਼ਨ ਗੜਸ਼ੰਕਰ ਅਧੀਨ ਪੈਂਦੇ ਬੀਤ ਇਲਾਕੇ ਵਿੱਚ ਦਿਨ ਰਾਤ ਬੁਲਟ ਮੋਟਰ ਸਾਈਕਲਾਂ ਦੇੇ ਪਟਾਕੇ ਸ਼ਰੇਆਮ ਵੱਜਦੇ ਸੁਣੇ ਜਾ ਸਕਦੇ ਹਨ ਜਿਸ ਨਾਲ ਪੜਨ ਵਾਲੇ ਬੱਚੇ, ਮਰੀਜ ਤੇ ਆਮ ਲੋਕ ਪਰੇਸ਼ਾਨ ਹੋ ਰਹੇ ਹਨ ਪਰ ਪੁਲਿਸ ਤੰਤਰ ਇਹ ...

ਪੂਰੀ ਖ਼ਬਰ »

ਨਵਾਂਸ਼ਹਿਰ ਨੂੰ ਸਿਹਤ ਪੱਖੋਂ ਪੰਜਾਬ ਦਾ ਮਾਡਲ ਹਲਕਾ ਬਣਾਇਆ ਜਾਵੇਗਾ- ਵਿਧਾਇਕ ਅੰਗਦ ਸਿੰਘ

ਨਵਾਂਸ਼ਹਿਰ, 1 ਦਸੰਬਰ (ਗੁਰਬਖਸ਼ ਸਿੰਘ ਮਹੇ)-ਹਲਕਾ ਨਵਾਂਸ਼ਹਿਰ ਦੇ ਐੱਮ.ਐੱਲ.ਏ. ਅੰਗਦ ਸਿੰਘ ਵਲੋਂ ਜਿੰਮ ਅਤੇ ਖੇਡਾਂ ਦਾ ਸਮਾਨ ਵੱਖ-ਵੱਖ ਪਿੰਡਾਂ ਵਿਚ ਵੰਡਿਆ ਜਾ ਰਿਹਾ ਹੈ ਇਸੇ ਤਹਿਤ ਵਿਧਾਨ ਸਭਾ ਹਲਕੇ ਨਵਾਂਸ਼ਹਿਰ ਦੇ ਤਿੰਨ ਪਿੰਡ ਸੋਨਾ, ਬਘੌਰਾਂ ਅਤੇ ਭਾਨ ਮਾਜਰਾ ...

ਪੂਰੀ ਖ਼ਬਰ »

ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਡਾ: ਨਛੱਤਰ ਪਾਲ ਗਊਸ਼ਾਲਾ ਚਾਂਦਪੁਰ ਰੁੜਕੀ ਪੱਜੇ

ਪੋਜੇਵਾਲ ਸਰਾਂ, 1 ਦਸੰਬਰ (ਰਮਨ ਭਾਟੀਆ)- ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਬਸਪਾ ਤੇ ਸ਼ੋ੍ਰਮਣੀ ਅਕਾਲੀ ਦਲ ਗੱਠਜੋੜ ਦੇ ਉਮੀਦਵਾਰ ਡਾ: ਨਛੱਤਰ ਪਾਲ ਨੇ ਸ੍ਰੀ ਗੋਬਿੰਦ ਗਊਸ਼ਾਲਾ ਚਾਂਦਪੁਰ ਰੁੜਕੀ ਪਹੰੁਚ ਕੇ ਗਊ ਸੇਵਾ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸਵਾਮੀ ...

ਪੂਰੀ ਖ਼ਬਰ »

ਨਵੋਦਿਆ 'ਚ ਛੇਵੀਂ ਦੇ ਦਾਖ਼ਲੇ ਸੰਬੰਧੀ ਮਿਤੀ ਵਿਚ ਵਾਧਾ

ਪੋਜੇਵਾਲ ਸਰਾਂ, 1 ਦਸੰਬਰ (ਨਵਾਂਗਰਾਈਾ)- ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਚ ਸਾਲ 2022-23 ਲਈ ਛੇਵੀਂ ਜਮਾਤ ਦੇ ਦਾਖ਼ਲੇ ਲਈ ਦਾਖਲਾ ਫਾਰਮ ਹੁਣ 15 ਦਸੰਬਰ ਤੱਕ ਭਰੇ ਜਾਣਗੇ | ਇਸ ਸਬੰਧੀ ਵਿਦਿਆਲਿਆ ਦੇ ਪਿੰ੍ਰ: ਰਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਉਹ ...

ਪੂਰੀ ਖ਼ਬਰ »

ਸਾਰੀਆਂ ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦਾ ਕਾਨੂੰਨ ਬਣਾਉਣ ਦੀ ਮੰਗ

ਔੜ, 1 ਦਸੰਬਰ (ਜਰਨੈਲ ਸਿੰਘ ਖ਼ੁਰਦ)- ਹਰੇਕ ਫ਼ਸਲ ਉੱਤੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਕਰ ਰਹੇ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਦੀ ਮੰਗ ਦੀ ਹਮਾਇਤ ਕਰਦਿਆਂ ਸੈਣੀ ਸਮਾਜ ਵੈੱਲਫੇਅਰ ਬੋਰਡ ਪੰਜਾਬ ਚੰਡੀਗੜ੍ਹ ਦੇ ਚੇਅਰਮੈਨ ਡਾ: ਗੁਰਨਾਮ ਸਿੰਘ ਸੈਣੀ ਨੇ ਮੰਗ ...

ਪੂਰੀ ਖ਼ਬਰ »

ਪਾਵਰਕਾਮ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੱੁਧ ਕੀਤੀ ਨਾਅਰੇਬਾਜ਼ੀ

ਰਾਹੋਂ, 1 ਦਸੰਬਰ (ਬਲਬੀਰ ਸਿੰਘ ਰੂਬੀ)- ਰਾਹੋਂ ਉਪ ਮੰਡਲ ਵਿਖੇ ਇੰਪਲਾਈਜ਼ ਜੁਆਇੰਟ ਫਾਰਮ ਦੇ ਸੱਦੇ 'ਤੇ ਗੇਟ ਰੈਲੀ ਕੀਤੀ ਗਈ ਜਿਸ ਵਿਚ ਦਫ਼ਤਰ ਦੇ ਸਮੂਹ ਕਰਮਚਾਰੀਆਂ ਨੇ ਭਾਗ ਲਿਆ | ਇਹ ਰੈਲੀ ਪਿਛਲੇ 10 ਸਾਲ ਤੋਂ ਪੈਡਿੰਗ ਪਈਆਂ ਮੰਗਾਂ ਸੰਬੰਧੀ ਕੀਤੀ ਗਈ | ਮੈਨੇਜਮੈਂਟ ...

ਪੂਰੀ ਖ਼ਬਰ »

ਪੇਅ ਬੈਂਡ ਸੰਬੰਧੀ ਸਰਕੂਲਰ ਨਾ ਜਾਰੀ ਕਰਨ ਤੋਂ ਖ਼ਫ਼ਾ ਬਿਜਲੀ ਮੁਲਾਜ਼ਮਾਂ ਵਲੋਂ ਰੋਸ ਰੈਲੀ

ਬਲਾਚੌਰ, 1 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)-ਆਪਣੀਆਂ ਮੁੱਖ ਮੰਗਾਂ ਜਿਨ੍ਹਾਂ ਵਿਚ ਪੇਅ ਬੈਂਡ ਆਦਿ ਸ਼ਾਮਿਲ ਹਨ, ਨੂੰ ਲੈ ਕੇ ਅੱਜ ਜੁਆਇੰਟ ਫੌਰਮ ਦੇ ਸੱਦੇ 'ਤੇ ਇੰਪਲਾਈਜ਼ ਫੈਡਰੇਸ਼ਨ, ਟੈਕਨੀਕਲ ਸਰਵਿਸਿਜ਼ ਯੂਨੀਅਨ ਉਪ ਮੰਡਲ ਨੰਬਰ ਇਕ ਅਤੇ ਦੋ ਬਲਾਚੌਰ ਵਲੋਂ ਗੇਟ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਮੰਗਾਂ ਲਈ ਮੁੱਖ ਮੰਤਰੀ ਚੰਨੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਉਣ ਲਈ ਰਵਾਨਾ

ਬਲਾਚੌਰ, 1 ਦਸੰਬਰ (ਸ਼ਾਮ ਸੁੰਦਰ ਮੀਲੂ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸੂਬਾਈ ਜਥੇਬੰਦੀ ਵਲੋਂ ਲਏ ਫ਼ੈਸਲੇ ਅਨੁਸਾਰ ਆਪਣੀਆਂ ਹੱਕੀ ਮੰਗਾ ਮਨਵਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਰਿਹਾਇਸ਼ ...

ਪੂਰੀ ਖ਼ਬਰ »

ਐੱਸ. ਡੀ. ਐੱਮ ਬੰਗਾ ਵਲੋਂ ਵੋਟਰ ਜਾਗਰੂਕਤਾ ਵੈਨ ਰਵਾਨਾ

ਬੰਗਾ, 1 ਦਸੰਬਰ (ਜਸਬੀਰ ਸਿੰਘ ਨੂਰਪੁਰ) - ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਪੰਜਾਬ ਵਿਚ ਹੋਣ ਵਾਲੀਆਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਵੋਟਰਾਂ ਵਿਚ ਵੋਟ ਦੀ ਮਹੱਤਤਾ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਲਈ ਵਿਸ਼ੇਸ਼ ਜਾਗਰੂਕਤਾ ...

ਪੂਰੀ ਖ਼ਬਰ »

ਅਕਾਲੀ-ਬਸਪਾ ਗਠਜੋੜ ਹੀ ਪੰਜਾਬ ਦੀ ਤਰੱਕੀ ਕਰ ਸਕਦਾ ਹੈ - ਡਾ. ਨਛੱਤਰ ਪਾਲ

ਬੰਗਾ/ਮੱਲਪੁਰ ਅੜਕਾਂ, 1 ਦਸੰਬਰ (ਜਸਬੀਰ ਸਿੰਘ ਨੂਰਪੁਰ, ਮਨਜੀਤ ਸਿੰਘ ਜੱਬੋਵਾਲ) - ਸ਼ੋ੍ਰਮਣੀ ਅਕਾਲੀ ਦਲ ਬਸਪਾ ਗਠਜੋੜ ਹੀ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਕਰ ਸਕਦਾ ਹੈ, ਦੂਜੀਆਂ ਪਾਰਟੀਆਂ ਹਮੇਸ਼ਾ ਲਾਰੇ ਲਗਾ ਕੇ ਹੀ ਲੋਕਾਂ ਨੂੰ ਗੁਮਰਾਹ ਕਰਦੀਆਂ ਹਨ | ਇਹ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਦੀ ਸਕੱਤਰ ਵਲੋਂ 11 ਦਸੰਬਰ ਦੀ ਨੈਸ਼ਨਲ ਲੋਕ ਅਦਾਲਤ ਸਬੰਧੀ ਬੈਂਕਾਂ ਨਾਲ ਮੀਟਿੰਗ

ਨਵਾਂਸ਼ਹਿਰ, 1 ਦਸੰਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਸਕੱਤਰ, ਸੀ.ਜੇ.ਐਮ. ਹਰਪ੍ਰੀਤ ਕੌਰ ਵਲੋਂ 11 ਦਸੰਬਰ, 2021 ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਸਬੰਧੀ ਅੱਜ ਲੀਡ ਬੈਂਕ ਮੇਨੈਜਰ, ਨਾਲ ਮੀਟਿੰਗ ਕਰਕੇ ਜ਼ਿਲ੍ਹੇ ਦੇ ਬੈਂਕਾਂ ਦੇ ...

ਪੂਰੀ ਖ਼ਬਰ »

ਕੋਵਿਡ-19 ਦੇ ਸੰਭਾਵਿਤ ਖ਼ਤਰੇ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਸੈਂਪਲਿੰਗ ਕੀਤੀ ਜਾਵੇ - ਸਿਵਲ ਸਰਜਨ

ਨਵਾਂਸ਼ਹਿਰ, 1 ਦਸੰਬਰ (ਗੁਰਬਖਸ਼ ਸਿੰਘ ਮਹੇ)- ਕੋਵਿਡ-19 ਦੇ ਨਵੇਂ ਵੈਰੀਏਾਟ ਦੀ ਰੋਕਥਾਮ ਲਈ ਸਿਹਤ ਵਿਭਾਗ ਨੇ ਅੱਜ ਜ਼ਿਲ੍ਹੇ ਵਿਚ ਕੋਵਿਡ-19 ਦੀ ਮੌਜੂਦਾ ਸਥਿਤੀ ਅਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਹੈ | ਸਿਵਲ ਸਰਜਨ ਡਾ: ਇੰਦਰਮੋਹਨ ਗੁਪਤਾ ਨੇ ਜ਼ਿਲ੍ਹਾ ਪ੍ਰੋਗਰਾਮ ...

ਪੂਰੀ ਖ਼ਬਰ »

ਏਡਜ਼ ਰੋਗੀਆਂ ਨੂੰ ਆਤਮ-ਸਨਮਾਨ ਨਾਲ ਜਿਊਣ ਦਾ ਹੱਕ, ਭੇਦਭਾਵ ਕਰਨਾ ਗ਼ਲਤ- ਸਿਵਲ ਸਰਜਨ

ਨਵਾਂਸ਼ਹਿਰ, 1 ਦਸੰਬਰ (ਗੁਰਬਖਸ਼ ਸਿੰਘ ਮਹੇ)- ਸਿਵਲ ਸਰਜਨ ਡਾ: ਇੰਦਰਮੋਹਨ ਗੁਪਤਾ ਦੀ ਰਹਿਨੁਮਾਈ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਅੱਜ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ, ਜਿਸ ਦਾ ਥੀਮ ''ਅਸਮਾਨਤਾਵਾਂ ਨੂੰ ਖ਼ਤਮ ਕਰੋ, ਏਡਜ਼ ਨੂੰ ਖ਼ਤਮ ਕਰੋU ਸੀ | ਇਸ ਮੌਕੇ ਸਿਵਲ ਸਰਜਨ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਕਰਵਾਇਆ

ਪੋਜੇਵਾਲ ਸਰਾਂ, 1 ਦਸੰਬਰ (ਰਮਨ ਭਾਟੀਆ)- ਸ੍ਰੀ ਗੁਰੂ ਨਾਨਕ ਦੇਵ ਦੀ ਜੇ ਪ੍ਰਕਾਸ਼ ਉਤਸਵ ਸਬੰਧੀ ਗੁਰਦੁਆਰਾ ਸਾਹਿਬ ਕੁੱਕੜ ਮਜਾਰਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਸਵੇਰੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਲਈ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਸਬੰਧੀ ਸਮਾਗਮ ਕਰਵਾਇਆ

ਮੁਕੰਦਪੁਰ, 1 ਦਸੰਬਰ (ਦੇਸ ਰਾਜ ਬੰਗਾ) - ਗੁਰਦੁਆਰਾ ਰਾਮਗੜ੍ਹੀਆ ਸਾਹਿਬ ਰਟੈਂਡਾ ਵਿਖੇ ਸ੍ਰੀ ਗੁਰੂੁ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਦਿਵਸ ਸਬੰਧੀ ਸਮਾਗਮ ਪਿੰਡ ਦੀਆਂ ਸੰਗਤਾਂ ਵਲੋਂ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ...

ਪੂਰੀ ਖ਼ਬਰ »

ਰੈੱਡ ਕਰਾਸ ਵਲੋਂ ਨਸ਼ਾ ਮੁਕਤੀ ਜਾਗਰੂਕਤਾ ਕੈਂਪ ਲਗਾਇਆ

ਰਾਹੋਂ, 1 ਦਸੰਬਰ (ਬਲਬੀਰ ਸਿੰਘ ਰੂਬੀ)- ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਪਿੰਡ ਦਿਲਾਵਰਪੁਰ ਵਿਖੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਚ ''ਨਸ਼ਾ ਮੁਕਤ ਭਾਰਤ ਅਭਿਆਨ'' ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ | ਸੈਮੀਨਾਰ ਵਿਚ ...

ਪੂਰੀ ਖ਼ਬਰ »

ਸਰਕਾਰੀ ਕੰਨਿਆਂ ਸਮਾਰਟ ਸਕੂਲ 'ਚ ਵਿਸ਼ਵ ਏਡਜ਼ ਦਿਵਸ ਮਨਾਇਆ

ਔੜ/ਝਿੰਗੜਾਂ, 1 ਦਸੰਬਰ (ਕੁਲਦੀਪ ਸਿੰਘ ਝਿੰਗੜ)-ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਪਿ੍ੰਸੀਪਲ ਮੀਨਾ ਗੁਪਤਾ ਦੀ ਅਗਵਾਈ ਹੇਠ ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੇੜੀਆਂ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ਮੌਕੇ ਨੌਵੀਂ ਜਮਾਤ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਵਿਚ ਕੋਵਿਡ ਪਾਬੰਦੀਆਂ 15 ਦਸੰਬਰ ਤੱਕ ਵਧਾਈਆਂ

ਨਵਾਂਸ਼ਹਿਰ, 1 ਦਸੰਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ੇਸ਼ ਸਾਰੰਗਲ ਨੇ ਕੋਵਿਡ-19 ਮਹਾਂਮਾਰੀ ਦੇ ਵਧ ਰਹੇ ਖ਼ਤਰੇ ਦੇ ਮੱਦੇਨਜ਼ਰ ਜਨਤਕ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪਹਿਲਾਂ ਲਗਾਈਆਂ ਗਈਆਂ ਪਾਬੰਦੀਆਂ ਨੂੰ 15 ਦਸੰਬਰ ਤੱਕ ਵਧਾ ਦਿੱਤਾ ਹੈ ...

ਪੂਰੀ ਖ਼ਬਰ »

ਭਗਵਾਨ ਮਹਾਂਵੀਰ ਸਕੂਲ ਬੰਗਾ 'ਚ ਵੋਟਾਂ ਰਾਹੀਂ ਹੋਈ ਵਿਦਿਆਰਥੀ ਵਰਗ ਦੀ ਚੋਣ

ਬੰਗਾ, 1 ਦਸੰਬਰ (ਜਸਬੀਰ ਸਿੰਘ ਨੂਰਪੁਰ) - ਭਗਵਾਨ ਮਹਾਂਵੀਰ ਪਬਲਿਕ ਸਕੂਲ ਬੰਗਾ 'ਚ ਵਿਦਿਆਰਥੀ ਪ੍ਰੀਸ਼ਦ ਐਸੋਸੀਏਸ਼ਨ ਦੀ ਚੋਣ ਲੋਕਤੰਤਰ ਵਿਧੀ ਰਾਹੀਂ ਕਰਵਾਈ ਗਈ | ਸਕੂਲ ਦੇ ਡਾਇਰੈਕਟਰ ਵਰੁਣ ਜੈਨ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਕੂਲ ਵਿਚ ਬੱਚਿਆਂ ਨੂੰ ਵੋਟ ...

ਪੂਰੀ ਖ਼ਬਰ »

ਭਗਵਾਨ ਮਹਾਂਵੀਰ ਸਕੂਲ ਬੰਗਾ 'ਚ ਵੋਟਾਂ ਰਾਹੀਂ ਹੋਈ ਵਿਦਿਆਰਥੀ ਵਰਗ ਦੀ ਚੋਣ

ਬੰਗਾ, 1 ਦਸੰਬਰ (ਜਸਬੀਰ ਸਿੰਘ ਨੂਰਪੁਰ) - ਭਗਵਾਨ ਮਹਾਂਵੀਰ ਪਬਲਿਕ ਸਕੂਲ ਬੰਗਾ 'ਚ ਵਿਦਿਆਰਥੀ ਪ੍ਰੀਸ਼ਦ ਐਸੋਸੀਏਸ਼ਨ ਦੀ ਚੋਣ ਲੋਕਤੰਤਰ ਵਿਧੀ ਰਾਹੀਂ ਕਰਵਾਈ ਗਈ | ਸਕੂਲ ਦੇ ਡਾਇਰੈਕਟਰ ਵਰੁਣ ਜੈਨ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਕੂਲ ਵਿਚ ਬੱਚਿਆਂ ਨੂੰ ਵੋਟ ...

ਪੂਰੀ ਖ਼ਬਰ »

ਬਰਨਾਲਾ ਕਲਾਂ ਤੋਂ ਸਿਵਲ ਹਸਪਤਾਲ ਸੜਕ ਦਾ ਵਿਧਾਇਕ ਨੇ ਕੀਤਾ ਉਦਘਾਟਨ

ਨਵਾਂਸ਼ਹਿਰ, 1 ਦਸੰਬਰ (ਹਰਵਿੰਦਰ ਸਿੰਘ)- ਅੱਜ ਪਿੰਡ ਬਰਨਾਲਾ ਕਲਾਂ ਤੋਂ ਸਿਵਲ ਹਸਪਤਾਲ ਨੂੰ ਜਾਂਦੇ ਕੱਚੇ ਰਸਤੇ ਨੂੰ ਪੱਕਾ ਕਰਨ ਦਾ ਉਦਘਾਟਨ ਵਿਧਾਇਕ ਅੰਗਦ ਸਿੰਘ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕਈ ਨਵੀਆਂ ...

ਪੂਰੀ ਖ਼ਬਰ »

ਪ੍ਰਵੀਨ ਭੰਵਰਾ ਸੁੰਦਰ ਲਿਖਾਈ ਮੁਕਾਬਲੇ ਵਿਚ ਅੱਵਲ ਰਹੇ

ਪੋਜੇਵਾਲ ਸਰਾਂ, 1 ਦਸੰਬਰ (ਨਵਾਂਗਰਾਈਾ)-ਸਿੱਖਿਆ ਵਿਭਾਗ ਵਲੋਂ ਮਾਂ ਬੋਲੀ ਨੂੰ ਸਮਰਪਿਤ ਕਰਵਾਏ ਵਿੱਦਿਅਕ ਮੁਕਾਬਲਿਆਂ ਵਿਚ ਬਲਾਕ ਸੜੋਆ ਦੇ ਸਰਕਾਰੀ ਪ੍ਰਾਇਮਰੀ ਸਕੂਲ ਛੂਛੇਵਾਲ ਦੀ ਅਧਿਆਪਕਾ ਪ੍ਰਵੀਨ ਭੰਵਰਾ ਵੱਲੋਂ ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ ਵਿਚ ...

ਪੂਰੀ ਖ਼ਬਰ »

ਵਿਧਾਇਕ ਮੰਗੂਪੁਰ ਵਲੋਂ ਪਿੰਡਾਂ ਦੇ ਵਿਕਾਸ ਲਈ 20 ਲੱਖ 78 ਹਜ਼ਾਰ ਦੇ ਦਿੱਤੇ ਚੈੱਕ

ਬਲਾਚੌਰ, 1 ਦਸੰਬਰ (ਸ਼ਾਮ ਸੁੰਦਰ ਮੀਲੂ)- ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਆਪਣੇ ਹਲਕੇ ਦੇ ਵਿਕਾਸ ਲਈ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਲਈ 20 ਲੱਖ 78 ਹਜ਼ਾਰ ਦੇ ਚੈੱਕ ਵੰਡੇ ਗਏ | ਅੱਜ ਵਿਧਾਇਕ ਮੰਗੂਪੁਰ ਵਲੋਂ ਪਿੰਡ ਘਮੌਰ ਦੇ ਵਿਕਾਸ ਲਈ 6 ਲੱਖ 26 ਹਜ਼ਾਰ ...

ਪੂਰੀ ਖ਼ਬਰ »

ਅਰਵਿੰਦਰ ਕੁਮਾਰ ਆਡਿਟਰ ਬਿਜਲੀ ਬੋਰਡ ਤੋਂ ਸੇਵਾ ਮੁਕਤ

ਬੰਗਾ, 1 ਦਸੰਬਰ (ਜਸਬੀਰ ਸਿੰਘ ਨੂਰਪੁਰ) - ਬਿਜਲੀ ਬੋਰਡ ਪਾਵਰਕਾਮ ਬੰਗਾ ਦੇ ਦਫ਼ਤਰ ਵਿਖੇ ਬਤੌਰ ਆਡਿਟਰ ਸੇਵਾ ਨਿਭਾ ਰਹੇ ਅਰਵਿੰਦਰ ਕੁਮਾਰ ਸੇਵਾ ਮੁਕਤ ਹੋ ਗਏ | ਉਨ੍ਹਾਂ ਦੀ ਸੇਵਾ ਮੁਕਤੀ 'ਤੇ ਬੰਗਾ 'ਚ ਸਮਾਗਮ ਕਰਵਾਇਆ ਗਿਆ ਅਤੇ ਮੁਲਾਜ਼ਮਾਂ ਵਲੋਂ ਉਨ੍ਹਾਂ ਦਾ ਸਨਮਾਨ ...

ਪੂਰੀ ਖ਼ਬਰ »

ਬਹਿਰਾਮ 'ਚ ਅਵਾਰਾ ਕੁੱਤਿਆਂ ਦੀ ਭਰਮਾਰ-ਕੁੱਤੇ ਨੇ ਵਿਦਿਆਰਥਣ ਨੂੰ ਵੱਢਿਆ

ਬਹਿਰਾਮ, 1 ਦਸੰਬਰ (ਨਛੱਤਰ ਸਿੰਘ ਬਹਿਰਾਮ) - ਬਹਿਰਾਮ 'ਚ ਅਵਾਰਾ ਕੁੱਤਿਆਂ ਦੀ ਭਰਮਾਰ ਲਗਾਤਾਰ ਵੱਧਦੀ ਜਾ ਰਹੀ ਹੈ ਸਿਹਤ ਵਿਭਾਗ ਵਲੋਂ ਜੇ ਇਨ੍ਹਾਂ 'ਤੇ ਸਮੇਂ ਸਿਰ ਕਾਬੂ ਨਾ ਪਾਇਆ ਗਿਆ ਤਾਂ ਇਨ੍ਹਾਂ ਤੋਂ ਖ਼ਤਰਾ ਹੋਰ ਵਧ ਜਾਵੇਗਾ | ਉਕਤ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਨੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਹਮੇਸ਼ਾ ਪੂਰੇ ਹੋਏ - ਡਾ. ਸੁੱਖੀ

ਬੰਗਾ, 1 ਨਵੰਬਰ (ਜਸਬੀਰ ਸਿੰਘ ਨੂਰਪੁਰ) - ਅਕਾਲੀ-ਬਸਪਾ ਗਠਜੋੜ ਵਲੋਂ ਜੋ ਲੋਕਾਂ ਨਾਲ 13 ਨਕਾਤੀ ਪ੍ਰੋਗਰਾਮ ਦਿੱਤਾ ਗਿਆ ਹੈ ਉਸ ਵਿਚ ਹਰ ਵਰਗ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ | ਇਹ ਪ੍ਰਗਟਾਵਾ ਪਿੰਡ ਢਾਹਾਂ ਵਿਖੇ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ...

ਪੂਰੀ ਖ਼ਬਰ »

ਵਿਸ਼ਵ ਏਡਜ਼ ਵਿਰੋਧੀ ਦਿਵਸ ਮਨਾਇਆ

ਮੁਕੰਦਪੁਰ, 1 ਦਸੰਬਰ (ਦੇਸ ਰਾਜ ਬੰਗਾ) - ਮੁੱਢਲਾ ਸਿਹਤ ਕੇਂਦਰ ਮੁਕੰਦਪੁਰ ਵਿਖੇ ਡਾ. ਇੰਦਰਮੋਹਣ ਗੁਪਤਾ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਰਵਿੰਦਰ ਸਿੰਘ ਐਸ. ਐਮ. ਓ ਦੀ ਅਗਵਾਈ ਵਿਚ ਵਿਸ਼ਵ ਏਡਜ਼ ਵਿਰੋਧੀ ਦਿਵਸ ਸਬੰਧੀ ਜਾਗਰੂਕਤਾ ਗੋਸ਼ਟੀ ਕਰਵਾਈ ਗਈ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਮੁਫ਼ਤ ਸ਼ੂਗਰ ਜਾਂਚ ਕੈਂਪ

ਬੰਗਾ, 1 ਦਸੰਬਰ (ਕਰਮ ਲਧਾਣਾ) - ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੰਗਾ ਵਲੋਂ ਆਪਣਾ 'ਪਰਮਾਨੈਂਟ ਪ੍ਰੋਜੈਕਟ' ਮੁਫ਼ਤ ਸ਼ੂਗਰ ਜਾਂਚ ਕੈਂਪ ਮੁਕੰਦਪੁਰ ਰੋਡ 'ਤੇ ਸਥਿਤ ਰਾਣਾ ਲੈਬ ਵਿਖੇ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਪ੍ਰੀਸ਼ਦ ਦੇ ਐਕਟਿਵ ਮੈਂਬਰ ਯਸ਼ਪਾਲ ਖੁਰਾਣਾ ...

ਪੂਰੀ ਖ਼ਬਰ »

ਖ਼ਵਾਹਿਸ਼ ਸੇਵਾ ਸੁਸਾਇਟੀ ਵਲੋਂ ਗੋਬਿੰਦਪੁਰ ਸਕੂਲ 'ਚ ਸੈਮੀਨਾਰ

ਬੰਗਾ, 1 ਦਸੰਬਰ (ਕਰਮ ਲਧਾਣਾ) - ਖ਼ਵਾਹਿਸ਼ ਸੇਵਾ ਸੁਸਾਇਟੀ ਵਲੋਂ ਦੇਸ਼ ਭਗਤ ਮਾਸਟਰ ਕਾਬਲ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਬਿੰਦਪੁਰ ਵਿਚ ਬੱਚੀਆਂ ਨੂੰ ਸਿਹਤ ਅਤੇ ਨਿਜੀ ਸਾਫ਼ ਸਫ਼ਾਈ ਸੰਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ...

ਪੂਰੀ ਖ਼ਬਰ »

ਤਿਰੰਗਾ ਯਾਤਰਾ ਵਿਚ ਸ਼ਾਮਿਲ ਹੋਣ ਸੰਬੰਧੀ ਆਪ ਆਗੂਆਂ ਨੇ ਕੀਤੀ ਮੀਟਿੰਗ

ਬਲਾਚੌਰ, 1 ਦਸੰਬਰ (ਸ਼ਾਮ ਸੁੰਦਰ ਮੀਲੂ)- ਆਮ ਆਦਮੀ ਪਾਰਟੀ ਦੀ ਮੀਟਿੰਗ ਇੱਥੇ ਭੱਦੀ ਰੋਡ 'ਤੇ ਸਥਿਤ ਦਫ਼ਤਰ ਵਿਖੇ ਬੀਬੀ ਸੰਤੋਸ਼ ਕਟਾਰੀਆ ਹਲਕਾ ਇੰਚਾਰਜ ਬਲਾਚੌਰ ਦੀ ਅਗਵਾਈ ਹੇਠ ਕੀਤੀ ਗਈ | ਜਿਸ ਵਿਚ ਆਪ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਿਵਕਰਨ ਚੇਚੀ ਨੇ ਵਿਸ਼ੇਸ਼ ...

ਪੂਰੀ ਖ਼ਬਰ »

ਵਿਧਾਇਕ ਚੌ: ਦਰਸ਼ਨ ਲਾਲ ਮੰਗੂਪੁਰ ਨੇ ਸੜਕ ਦਾ ਨੀਂਹ ਪੱਥਰ ਰੱਖਿਆ

ਮਜਾਰੀ/ਸਾਹਿਬਾ, 1 ਦਸੰਬਰ (ਨਿਰਮਲਜੀਤ ਸਿੰਘ ਚਾਹਲ)-ਹਲਕਾ ਵਿਧਾਇਕ ਚੌ: ਦਰਸ਼ਨ ਲਾਲ ਮੰਗੂਪੁਰ ਵਲੋਂ ਰੁੜਕੀ ਮੁਗ਼ਲਾਂ ਤੋਂ ਸਿੰਬਲ ਮਜਾਰਾ ਨੂੰ ਆਪਸ ਵਿਚ ਜੋੜਦੇ ਇਕ ਕਿੱਲੋਮੀਟਰ ਕੱਚੇ ਰਸਤੇ ਨੂੰ ਪੱਕੀ ਸੜਕ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਚੋ: ...

ਪੂਰੀ ਖ਼ਬਰ »

ਗੁਣਾਚੌਰ ਵੈੱਲਫੇਅਰ ਸੁਸਾਇਟੀ ਵਲੋਂ ਸਕੂਲ ਨੂੰ 7 ਕੰਪਿਊਟਰ ਭੇਟ

ਬੰਗਾ, 1 ਦਸੰਬਰ (ਕਰਮ ਲਧਾਣਾ) - 'ਸਿੱਖਿਆਦਾਨ - ਮਹਾਦਾਨ' ਸੋਚ ਨੂੰ ਪ੍ਰਵਾਨ ਕਰਦੇ ਹੋਏ ਗੁਣਾਚੌਰ ਵੈਲਫੇਅਰ ਸੁਸਾਇਟੀ ਨੇ ਸਥਾਨਕ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਦੀਆਂ ਵਿੱਦਿਅਕ ਲੋੜਾਂ ਨੂੰ ਮੁੱਖ ਰੱਖਦੇ ਹੋਏ ਸਕੂਲ ਨੂੰ 7 ਕੰਪਿਊਟਰ ਭੇਟ ਕੀਤੇ | ਸੰਸਥਾ ਦੇ ...

ਪੂਰੀ ਖ਼ਬਰ »

ਵਾਹਿਗੁਰੂ ਜੀ ਦੇ ਸੇਵਾ ਕੇਂਦਰ ਮਹਿਤਪੁਰ ਵਿਖੇ ਸਮੂਹਿਕ ਵਿਆਹ 4 ਨੂੰ

ਬਲਾਚੌਰ, 1 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)- ਇਲਾਕੇ ਦੇ ਨਾਮਵਰ ਸਮਾਜ ਸੇਵਕ ਸੁਰਜੀਤ ਸਿੰਘ (ਅਮਰੀਕਾ) ਵਾਲਿਆਂ ਵਲੋਂ ਸਹਿਯੋਗ ਸੱਜਣਾਂ ਦੇ ਸਹਿਯੋਗ ਨਾਲ ਵਿੱਢੇ ਸਮਾਜ ਸੇਵੀ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ 4 ਦਸੰਬਰ ਨੂੰ ਵਾਹਿਗੁਰੂ ਜੀ ਦੇ ਸੇਵਾ ਕੇਂਦਰ ...

ਪੂਰੀ ਖ਼ਬਰ »

ਮਜਾਰੀ ਟੋਲ ਪਲਾਜ਼ਾ 'ਤੇ ਕਿਸਾਨਾਂ ਨੇ ਜਿੱਤ ਦੇ ਜਸ਼ਨ ਮਨਾਏ

ਮਜਾਰੀ/ਸਾਹਿਬਾ, 1 ਦਸੰਬਰ (ਨਿਰਮਲਜੀਤ ਸਿੰਘ ਚਾਹਲ)-ਕੇਂਦਰ ਸਰਕਾਰ ਵਲੋਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਬਿੱਲ ਲੋਕ ਸਭਾ ਤੇ ਰਾਜ ਸਭਾ ਵਿਚ ਪਾਸ ਹੋਣ ਤੇ ਮਜਾਰੀ ਟੋਲ ਪਲਾਜ਼ਾ ਤੇ ਧਰਨੇ 'ਤੇ ਬੈਠੇ ਕਿਸਾਨਾਂ ਨੇ ਜਿੱਤ ਦੇ ਜਸ਼ਨ ਮਨਾਏ | ਇਸ ਮੌਕੇ ਕਿਸਾਨ ...

ਪੂਰੀ ਖ਼ਬਰ »

ਵਿਧਾਇਕ ਮੰਗੂਪੁਰ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਨੂੰ ਵੱਡੀ ਤਰਜੀਹ ਦਿੱਤੀ ਜਾ ਰਹੀ ਹੈ -ਅਜੈ ਮੰਗੂਪੁਰ

ਭੱਦੀ, 1 ਦਸੰਬਰ (ਨਰੇਸ਼ ਧੌਲ)- ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਪਿੰਡਾਂ ਅਤੇ ਸਕੂਲਾਂ ਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੇ ਖੁੱਲੇ੍ਹ ਗੱਫੇ ਵੰਡੇ ਜਾ ਰਹੇ ਹਨ ਜਿਸ ਦੇ ਤਹਿਤ ਉਨ੍ਹਾਂ ਦੇ ਸਪੁੱਤਰ ਸਮਾਜ ਸੇਵੀ ਚੌਧਰੀ ਅਜੈ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਨੂੰ ਸਮਰਪਿਤ 5 ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ੁਰੂ

ਪੱਲੀ ਝਿੱਕੀ, 1 ਦਸੰਬਰ (ਕੁਲਦੀਪ ਸਿੰਘ ਪਾਬਲਾ) - ਕਿਸਾਨ ਅੰਦੋਲਨ ਨੂੰ ਸਮਰਪਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਖੇਡਾਂ ਲਈ ਵੱਡੀ ਪੱਧਰ 'ਤੇ ਕੰਮ ਕਰ ਰਹੀ ਸੰਸਥਾ ਨਰੋਆ ਪੰਜਾਬ ਮਿਸ਼ਨ ਵੱਲੋਂ ਦਿਹਾਤੀ ਸਪੋਰਟਸ ਕਲੱਬ ਪੱਲੀ ਝਿੱਕੀ ਸਮੂਹ ਗ੍ਰਾਮ ਪੰਚਾਇਤ ਸਮੂਹ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਸਾਇੰਸ ਮੇਲੇ 'ਚ ਘੁੰਮਣ ਸਕੂਲ ਨੇ ਪਹਿਲਾ ਸਥਾਨ ਜਿੱਤਿਆ

ਘੁੰਮਣਾਂ, 1 ਦਸੰਬਰ (ਮਹਿੰਦਰਪਾਲ ਸਿੰਘ) - ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਦੀ ਅਗਵਾਈ 'ਚ ਜ਼ਿਲ੍ਹਾ ਪੱਧਰੀ ਸਾਇੰਸ ਮੇਲਾ ਆਦਰਸ਼ ਸਕੂਲ ਵਿਖੇ ਕਰਵਾਇਆ ਗਿਆ, ਵਿਚ ਸਾਇੰਸ ਮਾਸਟਰ ਹਰੀ ਕ੍ਰਿਸ਼ਨ ਦੀ ਮਿਹਨਤ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਦੇ ...

ਪੂਰੀ ਖ਼ਬਰ »

ਬਿੱਕਾ ਚੀਮਾ ਨੇ ਧਾਮੀ ਦੇ ਪ੍ਰਧਾਨ ਬਣਨ 'ਤੇ ਲੱਡੂ ਵੰਡੇ

ਦਸੂਹਾ, 1 ਦਸੰਬਰ (ਭੁੱਲਰ)- ਸ਼੍ਰੋਮਣੀ ਅਕਾਲੀ ਦਲ ਦੇ ਪੀ ਏ ਸੀ ਮੈਂਬਰ ਗੁਰਪ੍ਰੀਤ ਸਿੰਘ ਬਿੱਕਾ ਚੀਮਾ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਜਾਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਲੱਡੂ ਵੰਡੇ | ...

ਪੂਰੀ ਖ਼ਬਰ »

ਸਕੂਲ 'ਚ ਵਿਸ਼ਵ ਏਡਜ਼ ਦਿਵਸ ਮਨਾਇਆ

ਹੁਸ਼ਿਆਰਪੁਰ, 1 ਦਸੰਬਰ (ਬਲਜਿੰਦਰਪਾਲ ਸਿੰਘ)-ਦਫ਼ਤਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਪਿ੍ੰ: ਲਲਿਤਾ ਰਾਣੀ ਦੀ ਅਗਵਾਈ 'ਚ ਵਿਸ਼ਵ ...

ਪੂਰੀ ਖ਼ਬਰ »

ਕਾਰਪੋਰੇਸ਼ਨਾਂ ਤੇ ਬੋਰਡਾਂ 'ਚ ਕੰਮ ਕਰਦੇ ਚੁਣੌਤੀਗ੍ਰਸਤ ਨੂੰ ਸਰਕਾਰੀ ਰਿਹਾਇਸ਼ ਪਹਿਲ ਦੇ ਆਧਾਰ 'ਤੇ ਦਿੱਤੀ ਜਾਵੇ-ਸਹੋਤਾ

ਦਸੂਹਾ, 1 ਦਸੰਬਰ (ਭੁੱਲਰ)- ਚੁਣੌਤੀ ਗ੍ਰਸਤ (ਦਿਵਿਆਂਗ) ਲੋਕ ਸਮਾਜ ਦਾ ਅਹਿਮ ਅੰਗ ਹਨ, ਇਨ੍ਹਾਂ ਨੂੰ ਸਮਾਜ 'ਚ ਸਥਾਪਤ ਕਰਨ ਲਈ ਨੀਤੀ ਬਣਾਏ | ਇਸ ਸੰਬੰਧੀ ਗੁਰੂ ਨਾਨਕ ਦੇਵ ਵੈੱਲਫੇਅਰ ਸੁਸਾਇਟੀ ਦੇ ਦਿਵਿਆਂਗਤਾ ਸੈੱਲ ਦੇ ਚੇਅਰਮੈਨ ਜਸਵਿੰਦਰ ਸਿੰਘ ਸਹੋਤਾ ਨੇ ਵਿਚਾਰ ...

ਪੂਰੀ ਖ਼ਬਰ »

ਬਾਬਾ ਜਵਾਲਾ ਸਿੰਘ ਦੀ ਯਾਦ 'ਚ ਸਮਾਗਮ ਅੱਜ

ਹੁਸ਼ਿਆਰਪੁਰ, 1 ਦਸੰਬਰ (ਬੱਡਲਾ)-ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੀ ਯਾਦ 'ਚ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਪਿੰਡ ਮਰਨਾਈਆਂ ਵਿਖੇ 2 ਦਸੰਬਰ ਦਿਨ ਵੀਰਵਾਰ ਨੂੰ ਮੁੱਖ ਸੇਵਾਦਾਰ ਸੰਤ ਮਨਜੀਤ ਸਿੰਘ ਡੇਰਾ ਹਰਖੋਵਾਲ ਵਾਲਿਆਂ ...

ਪੂਰੀ ਖ਼ਬਰ »

ਰਾਜਾ ਸਾਹਿਬ ਪਬਲਿਕ ਸਕੂਲ 'ਚ ਏਡਜ਼ ਦਿਵਸ ਮਨਾਇਆ

ਔੜ/ਝਿੰਗੜਾ, 1 ਦਸੰਬਰ (ਕੁਲਦੀਪ ਸਿੰਘ ਝਿੰਗੜ)-ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੀ.ਬੀ.ਐੱਸ.ਈ. ਝਿੰਗੜਾਂ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ਮੌਕੇ ਅਧਿਆਪਕਾ ਅਰਸ਼ਦੀਪ ਕੌਰ, ਨਰਿੰਦਰ ਕੌਰ, ਕਿਰਨ, ਟਵਿੰਕਲ ਕੌਰ ਤੇ ਸੀਮਾ ਰਾਣੀ ਨੇ ਏਡਜ਼ ਬਾਰੇ ...

ਪੂਰੀ ਖ਼ਬਰ »

ਖੇਤੀ ਕਾਨੂੰਨ ਰੱਦ ਹੋਣ 'ਤੇ ਧਾਰਮਿਕ ਸਮਾਗਮ ਕਰਵਾਇਆ

ਘੁੰਮਣਾਂ, 1 ਦਸੰਬਰ (ਮਹਿੰਦਰਪਾਲ ਸਿੰਘ) -ਸਥਾਨਕ ਗੁਰਦੁਆਰਾ ਸ਼ਹੀਦ ਸਿੰਘਾਂ ਵਿਖੇ ਪੰਜਾਬ ਰੇਡੀਓ ਲੰਡਨ, ਗੁਰਦੁਆਰਾ ਕਮੇਟੀ ਅਤੇ ਸਮੂਹ ਮਜ਼ਦੂਰ-ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਖੁਸ਼ੀ ਤੇ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ...

ਪੂਰੀ ਖ਼ਬਰ »

ਪੱਲੀ ਝਿੱਕੀ ਤੇ ਬਹਿਰਾਮ ਵਲੋਂ ਦੁੱਖ ਪ੍ਰਗਟ

ਕਟਾਰੀਆਂ, 1 ਦਸੰਬਰ (ਨਵਜੋਤ ਸਿੰਘ ਜੱਖੂ) - ਪ੍ਰਸਿੱਧ ਧਾਰਮਿਕ ਅਸਥਾਨ ਪੀਰ ਸੁਲਤਾਨ ਲੱਖ ਦਾਤਾ ਕਾਦਰੀ ਦਰਬਾਰ ਕਟਾਰੀਆਂ ਦੇ ਮੌਜੂਦਾ ਗੱਦੀ ਨਸ਼ੀਨ ਸਾਈਾ ਲਖਵੀਰ ਸ਼ਾਹ ਕਾਦਰੀ ਤੇ ਪਿਤਾ ਸਵਰਨਾ ਰਾਮ ਚੌਪੜਾ ਜੋ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ...

ਪੂਰੀ ਖ਼ਬਰ »

ਸੂੰਢ-ਮਕਸੂਦਪੁਰ ਸਕੂਲ 'ਚ ਸਨਮਾਨ ਸਮਾਗਮ

ਸੰਧਵਾਂ, 1 ਦਸੰਬਰ (ਪ੍ਰੇਮੀ ਸੰਧਵਾਂ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂੰਢ- ਮਕਸੂਦਪੁਰ ਵਿਖੇ ਪਿ੍ੰ. ਕਰਮਜੀਤ ਸਿੰਘ ਗਰੇਵਾਲ ਦੀ ਅਗਵਾਈ 'ਚ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ 'ਚ ਬਲਾਕ ਪੱਧਰੀ ਭਾਸ਼ਣ ਮੁਕਾਬਲਿਆਂ 'ਚੋਂ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਅੱਠਵੀਂ ...

ਪੂਰੀ ਖ਼ਬਰ »

ਦੋਆਬਾ ਮਾਡਲ ਸਕੂਲ 'ਚ ਦਸਤਾਰ ਮੁਕਾਬਲੇ ਕਰਵਾਏ

ਸਾਹਲੋਂ, 1 ਦਸੰਬਰ (ਜਰਨੈਲ ਸਿੰਘ ਨਿੱਘ੍ਹਾ)- ਦੋਆਬਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਾਹਲੋਂ ਸਕੂਲ ਪ੍ਰਬੰਧਕ ਕਮੇਟੀ ਵਲੋਂ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਸਕੂਲੀ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਇਨ੍ਹਾਂ ਮੁਕਾਬਲਿਆਂ ਦੌਰਾਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX