ਸਿਆਟਲ/ਸੈਕਰਾਮੈਂਟੋ, 1 ਦਸੰਬਰ (ਹਰਮਨਪ੍ਰੀਤ ਸਿੰਘ, ਹੁਸਨ ਲੜੋਆ ਬੰਗਾ)-ਅੱਜ ਅਮਰੀਕਾ ਦੇ ਮਿਸ਼ੀਗਨ ਦੇ ਇਕ ਹਾਈ ਸਕੂਲ 'ਚ 15 ਸਾਲਾ ਵਿਦਿਆਰਥੀ ਵਲੋਂ ਕੀਤੀ ਅੰਨੇ੍ਹਵਾਹ ਗੋਲੀਬਾਰੀ ਵਿਚ 3 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇਕ ਅਧਿਆਪਕ ਸਮੇਤ 8 ਹੋਰ ਜ਼ਖ਼ਮੀ ਹੋ ਗਏ | ...
ਲੰਡਨ, 1 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥਾਲ ਦੇ ਰਹਿਣ ਵਾਲੇ 16 ਸਾਲਾ ਸਿੱਖ ਨੌਜਵਾਨ ਰਸ਼ਮੀਤ ਸਿੰਘ ਦੀ ਹੱਤਿਆ ਸੰਬੰਧੀ ਪੁਲਿਸ ਨੇ ਇਕ 19 ਸਾਲਾ ਵਿਅਕਤੀ ਨੂੰ ਗਿ੍ਫਤਾਰ ਕੀਤਾ ਹੈ | ਰਸ਼ਮੀਤ ਸਿੰਘ ਦੀ ਲੰਘੇ ਬੁੱਧਵਾਰ ਨੂੰ ਰਾਤ 9.07 ਵਜੇ ਰੈਲੇ ਰੋਡ 'ਤੇ ਚਾਕੂ ...
ਅਬੋਹਰ, 1 ਦਸੰਬਰ (ਵਿਵੇਕ ਹੂੜੀਆ)-ਅਬੋਹਰ ਦੇ ਜੰਮਪਲ ਬਾਲੀਵੁੱਡ ਸੁਪਰ ਸਟਾਰ 'ਅੰਜੁਮ ਬਤਰਾ' ਅਗਲੇ ਮਹੀਨੇ ਰਿਲੀਜ਼ ਹੋਣ ਵਾਲੀਆਂ 2 ਹਿੰਦੀ ਫ਼ਿਲਮਾਂ ਵਿਚ ਸ਼ਾਨਦਾਰ ਕਿਰਦਾਰਾਂ ਵਿਚ ਨਜ਼ਰ ਆਉਣਗੇ | ਛੋਟੇ ਜਿਹੇ ਸਰਹੱਦੀ ਸ਼ਹਿਰ ਤੋਂ ਉੱਠ ਕੇ ਮਾਇਆ ਨਗਰੀ ਮੁੰਬਈ ਵਿਚ ...
ਵਿਨੀਪੈਗ, 1 ਦਸੰਬਰ (ਸਰਬਪਾਲ ਸਿੰਘ)-ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐਸ.ਏ) ਵਲੋਂ ਦੇਸ਼ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਵੱਡੀ ਗਿਣਤੀ 'ਚ ਉਨ੍ਹਾਂ ਲੋਕਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਨ੍ਹਾਂ ਕੋਲ ਯਾਤਰਾ ਲਈ ਲੋੜੀਂਦੇ ਝੂਠੇ ਜਾਂ ਜਾਅਲੀ ਕੋਵਿਡ-19 ...
ਵਿਨੀਪੈਗ, 1 ਦਸੰਬਰ (ਸਰਬਪਾਲ ਸਿੰਘ)-ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐਸ.ਏ) ਵਲੋਂ ਦੇਸ਼ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਵੱਡੀ ਗਿਣਤੀ 'ਚ ਉਨ੍ਹਾਂ ਲੋਕਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਨ੍ਹਾਂ ਕੋਲ ਯਾਤਰਾ ਲਈ ਲੋੜੀਂਦੇ ਝੂਠੇ ਜਾਂ ਜਾਅਲੀ ਕੋਵਿਡ-19 ...
ਕੈਲਗਰੀ, 1 ਦਸੰਬਰ (ਜਸਜੀਤ ਸਿੰਘ ਧਾਮੀ)-ਅਲਬਰਟਾ ਸਰਕਾਰ ਵਲੋਂ ਸਵਰਗਵਾਸੀ ਪੂਰਨ ਗੁਰਸਿੱਖ ਦਸਤਾਰਧਾਰੀ ਮਨਮੀਤ ਸਿੰਘ ਭੁੱਲਰ ਦੀ ਯਾਦ 'ਚ ਵਿਧਾਨ ਸਭਾ ਹਲਕਾ ਕੈਲਗਰੀ ਮੈਕਾਲ ਦਾ ਨਾਂਅ ਬਦਲ ਕੇ ਕੈਲਗਰੀ ਭੁੱਲਰ ਮੈਕਾਲ ਰੱਖਣ ਦਾ ਵਿਧਾਨ ਸਭਾ 'ਚ ਬਿੱਲ 87 ਪੇਸ਼ ਕੀਤਾ ...
ਫਰੈਂਕਫਰਟ, 1 ਦਸੰਬਰ (ਸੰਦੀਪ ਕੌਰ ਮਿਆਣੀ)-8 ਹਫ਼ਤਿਆਂ ਦੀ ਗੱਲਬਾਤ ਤੋਂ ਬਾਅਦ, ਜਰਮਨੀ 'ਚ ਇਕ ਨਵੀਂ ਸਰਕਾਰ ਬਣਨ ਜਾ ਰਹੀ ਹੈ | ਸੋਸ਼ਲ ਡੈਮੋਕ੍ਰੇਟਿਕ ਓਲਾਫ ਸ਼ੋਲਸ, ਜੋ ਚਾਂਸਲਰ ਵਜੋਂ ਐਂਜੇਲਾਮਾਰਕਲ ਦੀ ਥਾਂ ਲਵੇਗਾ ਨੇ ਬਹੁਤ ਪ੍ਰਗਤੀਸ਼ੀਲ ਗੱਠਜੋੜ ਵਾਲੀ ਸਰਕਾਰ ...
ਕੈਲਗਰੀ, 1 ਦਸੰਬਰ (ਜਸਜੀਤ ਸਿੰਘ ਧਾਮੀ)-ਅਲਬਰਟਾ ਸੂਬੇ ਅੰਦਰ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਪਹਿਲੇ ਕੇਸ ਦੀ ਪੁਸ਼ਟੀ ਸਿਹਤ ਵਿਭਾਗ ਦੀ ਮੁਖੀ ਡਾਕਟਰ ਡੀਨਾ ਹਿੰਸਾ ਵਲੋਂ ਪ੍ਰੈਸ ਕਾਨਫ਼ਰੰਸ ਵਿਚ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਅਲਬਰਟਾ ਅੰਦਰ ਦਾਖਲ ...
ਟੋਰਾਂਟੋ, 1 ਦਸੰਬਰ (ਸਤਪਾਲ ਸਿੰਘ ਜੌਹਲ)-ਕੋਰੋਨਾ ਮਹਾਂਮਾਰੀ ਦੌਰਾਨ ਬੀਤੇ ਹਫਤੇ ਤੋਂ ਚਰਚਿਤ ਨਵੇਂ ਸਰੂਪ (ਓਮੀਕਰੋਨ) ਦੇ ਫੈਲਣ ਤੋਂ ਬਚਾਅ ਲਈ ਕੈਨੇਡਾ ਦੀ ਸਰਕਾਰ ਨੇ ਬੀਤੇ ਕੱਲ੍ਹ ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਮੁਸਾਫਿਰਾਂ ਉਪਰ ਕੁਝ ਨਵੀਆਂ ਪਾਬੰਦੀਆਂ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ | ਦੱਖਣੀ ਅਫਰੀਕਾ ਸਮੇਤ ਖਿੱਤੇ ਦੇ ਸੱਤ ਦੇਸ਼ਾਂ ਤੋਂ ਬਾਅਦ ਹੁਣ ਉਸ ਮਹਾਂਦੀਪ ਦੇ ਉੱਤਰ-ਪੂਰਬ, ਦੱਖਣ-ਪੂਰਬ ਅਤੇ ਮੱਧ-ਪੱਛਮੀ ਇਲਾਕਿਆਂ 'ਚ ਸਥਿਤ ਤਿੰਨ ਹੋਰ ਦੇਸ਼ਾਂ (ਮਿਸਰ, ਨਾਈਜ਼ੀਰੀਆ ਤੇ ਮਲਾਵੀ) ਤੋਂ ਕੈਨੇਡਾ ਆਉਣ ਵਾਲੇ ਅਤੇ ਸਫਰ ਸ਼ੁਰੂ ਕਰਨ ਤੋਂ 14 ਦਿਨ ਪਹਿਲਾਂ ਉਨ੍ਹਾਂ ਦੇਸ਼ਾਂ 'ਚ ਜਾਣ ਵਾਲੇ ਲੋਕਾਂ ਦੇ ਦੇਸ਼ 'ਚ ਦਾਖਲੇ ਉਪਰ ਪਾਬੰਦੀ ਲਗਾਉਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ | ਨਵੀਆਂ ਪਾਬੰਦੀਆਂ 'ਚ ਅਮਰੀਕਾ ਤੋਂ ਆਉਣ ਵਾਲੇ (ਓਥੋਂ ਦੇ ਨਾਗਰਿਕ ਜਾਂ ਪੱਕੇ ਵਾਸੀਆਂ ਨੂੰ ਨਵੀਆਂ ਪਾਬੰਦੀਆਂ) ਤੋਂ ਬਾਹਰ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ | ਰਾਜਧਾਨੀ ਓਟਾਵਾ ਵਿਖੇ ਸਿਹਤ ਮੰਤਰੀ ਜੀਨ ਇਵੇਸ ਡੁਕਲਸ ਨੇ ਕਿਹਾ ਕਿ ਅਮਰੀਕਾ ਵਾਸੀਆਂ ਤੋਂ ਇਲਾਵਾ, ਵਿਦੇਸ਼ਾਂ ਤੋਂ ਆੳਣ ਵਾਲੇ ਮੁਸਾਫਿਰਾਂ ਦਾ ਕੈਨੇਡਾ ਦੇ ਉਸੇ ਅੰਤਰਾਰਾਸ਼ਟਰੀ ਹਵਾਈ ਦੇ ਅੰਦਰ ਕੋਰੋਨਾ ਵਾਇਰਸ ਟੈਸਟ ਕੀਤਾ ਜਾਵੇਗਾ ਜਿੱਥੇ ਉਹ ਸਭ ਤੋਂ ਪਹਿਲਾਂ ਪੁੱਜਣਗੇ | ਇਹ ਵੀ ਕਿ ਟੈਸਟ ਦੀ ਰਿਪੋਰਟ ਆ ਜਾਣ ਤੱਕ ਹਰੇਕ ਮੁਸਾਫਿਰ ਨੂੰ ਇਕਾਂਤਵਾਸ 'ਚ ਰਹਿਣਾ ਪਵੇਗਾ | ਮੰਤਰੀ ਡੁਕਲਸ ਕਿਹਾ ਕਿ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਵੀ ਟੈਸਟ ਕਰਾਉਣ ਤੋਂ ਛੋਟ ਨਹੀਂ ਹੈ | ਵਿਦੇਸ਼ਾਂ ਤੋਂ ਕੈਨੇਡਾ ਵਾਪਸ ਮੁੜ ਰਹੇ ਕੈਨੇਡੀਅਨ ਨਾਗਰਿਕ ਅਤੇ ਪੱਕੇ ਵਾਸੀ (ਪੀ.ਆਰ) ਜਿਨ੍ਹਾਂ ਨੇ ਟੀਕਾਕਰਨ ਅਜੇ ਨਹੀਂ ਕਰਵਾਇਆ, ਉਨ੍ਹਾਂ ਨੂੰ ਕੋਵਿਡ ਟੈਸਟ ਕਰਵਾਉਣ ਦੇ ਨਾਲ ਹੀ ਸਰਕਾਰੀ ਦੇਖ-ਰੇਖ ਹੇਠ ਇਕਾਂਤਵਾਸ 'ਚ ਰਹਿਣਾ ਜ਼ਰੂਰੀ ਕਰ ਦਿੱਤਾ ਗਿਆ ਹੈ | ਕੋਵਿਡ ਤੋਂ ਬਚਾਅ ਦਾ ਟੀਕਾਕਰਨ ਨਾ ਕਰਵਾਉਣ ਵਾਲੇ ਲੋਕਾਂ ਨੂੰ ਬੀਤੀ 30 ਨਵੰਬਰ ਤੋਂ ਕੈਨੇਡਾ ਅੰਦਰ (ਘਰੇਲੂ) ਉਡਾਨਾਂ ਜਾਂ ਰੇਲਗੱਡੀਆਂ ਰਾਹੀਂ ਸਫਰ ਕਰਨ ਦੀ ਮਨਾਹੀ ਵੀ ਲਾਗੂ ਕਰ ਦਿੱਤੀ ਗਈ ਹੈ | ਦੇਸ਼ ਦੇ ਆਵਾਜਾਈ ਮੰਤਰੀ ਓਮਾਰ ਅਲਗਬਰਾ ਨੇ ਕਿਹਾ ਕਿ ਸਥਿਤੀ ਉਪਰ ਨਜ਼ਰ ਰੱਖਣ ਲਈ ਨਵੀਆਂ ਪਾਬੰਦੀਆਂ ਅਸਰਦਾਰ ਤਰੀਕੇ ਨਾਲ਼ ਲਾਗੂ ਕੀਤੀਆਂ ਜਾਣਗੀਆਂ ਜਿਨ੍ਹਾਂ ਵਾਸਤੇ ਹਵਾਈ ਅੱਡਿਆਂ ਅੰਦਰ ਬੰਦੋਬਸਤ ਕੀਤੇ ਜਾਣੇ ਸ਼ੁਰੂ ਕਰ ਦਿੱਤੇ ਗਏ ਹਨ | ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ ਕਾਰਨ ਸੰਸਾਰ 'ਚ ਬਦਲ ਰਹੀਆਂ ਪ੍ਰਸਥਿਤੀਆਂ ਕਰਕੇ ਪਾਬੰਦੀਆਂ ਸਖਤ ਕਰਨ ਦੀ ਜ਼ਰੂਰਤ ਵੀ ਪੈ ਸਕਦੀ ਹੈ ਜਿਸ ਕਰਕੇ ਕੈਨੇਡਾ ਵਾਸੀ ਲੋਕ ਦੇਸ਼ 'ਚੋਂ ਬਾਹਰ ਸੋਚ-ਵਿਚਾਰ ਮਗਰੋਂ ਹੀ ਜਾਣ | ਸੰਸਾਰ ਸਿਹਤ ਸੰਗਠਨ ਦੇ ਅਧਿਕਾਰੀਆਂ ਵਲੋਂ ਮੌਜੂਦਾ ਸਮੇਂ ਦੌਰਾਨ ਲੋਕਾਂ ਨੂੰ , ਖਾਸ ਤੌਰ 'ਤੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਸਫ਼ਰ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ | ਇਸੇ ਦੌਰਾਨ ਉਂਟਰੀਓ, ਕਿਊਬਕ, ਬਿ੍ਟਿਸ਼ ਕੋਲੰਬੀਆ ਅਤੇ ਅਲਬਰਟਾ 'ਚ ਕੋਵਿਡ-ਓਮੀਕਰੋਨ ਦੇ ਪੌਣੀ ਦਰਜਣ ਤੋਂ ਵੱਧ ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ |
ਲੰਡਨ, 1 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥਾਲ ਦੇ ਡੌਰਮਰਜ਼ ਵੈੱਲਜ਼ ਹਾਈ ਸਕੂਲ ਵਿਖੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਉਪਰਾਲੇ ਸਦਕਾ ਡਾ: ਸਾਹਿਬ ਸਿੰਘ ਵਲੋਂ 'ਸੰਮਾਂ ਵਾਲੀ ਡਾਂਗ' ਨਾਟਕ ਦੀ ਸਫ਼ਲ ਪੇਸ਼ਕਾਰੀ ਕੀਤੀ | ਕਿਸਾਨ ਦੀ ਜ਼ਿੰਦਗੀ 'ਤੇ ਅਧਾਰਿਤ ...
ਲੈਸਟਰ (ਇੰਗਲੈਂਡ), 1 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਇੰਡੀਅਨ ਵਰਕਰਜ਼ ਐਸੋ. ਗ੍ਰੇਟ ਬਿ੍ਟੇਨ ਦੇ ਆਗੂਆਂ ਅਤੇ ਹੋਰ ਪੰਜਾਬੀਆਂ ਨੇ ਭਾਰਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਉਤੇ ਖੁਸ਼ੀ ਵਿਚ ਲੱਡੂ ਵੰਡ ਕੇ ਜਸ਼ਨ ਮਨਾਏ ਅਤੇ ...
ਸਿਆਟਲ, 1 ਦਸੰਬਰ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਪੰਜਾਬੀ ਭਾਈਚਾਰੇ 'ਚ ਅਤਿ ਸਤਿਕਾਰਤ ਇਕਬਾਲ ਸਿੰਘ ਜੌਹਲ ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ | ਉਹ ਤਕਰੀਬਨ 72 ਸਾਲਾਂ ਦੇ ਸਨ | ਉਹ ਆਪਣੇ ਪਿੱਛੇ ਆਪਣੀ ਪਤਨੀ 3 ਪੁੱਤਰ ਤੇ ਇਕ ਧੀ ਛੱਡ ਗਏ | ਉਨ੍ਹਾਂ ਦਾ ਪਿਛਲਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX