ਤਾਜਾ ਖ਼ਬਰਾਂ


ਸਾਬਕਾ ਕਾਨੂੰਨ ਮੰਤਰੀ ਅਤੇ ਸੀਨੀਅਰ ਵਕੀਲ ਸ਼ਾਂਤੀ ਭੂਸ਼ਣ ਦਾ ਦਿਹਾਂਤ
. . .  1 minute ago
ਰਾਜਪੁਸ਼ਪਾ, ਵਰਟੈਕਸ ਅਤੇ ਮੁਪਾ ਰੀਅਲ ਅਸਟੇਟ ਕੰਪਨੀਆਂ ਦੀ ਆਂ 50 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ
. . .  2 minutes ago
ਪੇਸ਼ਾਵਰ ਮਸਜਿਦ ਧਮਾਕਾ: ਮਰਨ ਵਾਲਿਆਂ ਦੀ ਗਿਣਤੀ 100 ਤੱਕ ਪਹੁੰਚੀ, ਬਚਾਅ ਮੁਹਿੰਮ ਸਮਾਪਤ
. . .  about 1 hour ago
ਲੁਟੇਰਿਆਂ ਵਲੋਂ ਲੁੱਟਣ ਦੇ ਇਰਾਦੇ ਨਾਲ ਪੈਟਰੋਲ ਪੰਪ ਦੇ ਮਾਲਕ ਤੇ ਉਸ ਦੀ ਪਤਨੀ ’ਤੇ ਹਮਲਾ
. . .  about 1 hour ago
ਭੁਲੱਥ ,31 ਜਨਵਰੀ (ਮੇਹਰ ਚੰਦ ਸਿੱਧੂ)- ਕਸਬਾ ਭੁਲੱਥ ਨਡਾਲਾ ਰੋਡ ’ਤੇ ਸਥਿਤ ਪੈਟਰੋਲ ਪੰਪ ਦੇ ਮਾਲਕ ਸਤਿੰਦਰਪਾਲ ਸਿੰਘ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਜਦ ਆਪਣੇ ਪੈਟਰੋਲ ਪੰਪ ...
ਸੁਪਰੀਮ ਕੋਰਟ ਕਾਲਜੀਅਮ ਵਲੋਂ ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਗੁਜਰਾਤ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਲਈ ਸਿਫ਼ਾਰਸ਼
. . .  about 1 hour ago
ਨਵੀਂ ਦਿੱਲੀ, 31 ਜਨਵਰੀ-ਸੁਪਰੀਮ ਕੋਰਟ ਕਾਲਜੀਅਮ ਨੇ ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ, ਜਸਟਿਸ ਰਾਜੇਸ਼ ਬਿੰਦਲ, ਅਤੇ ਗੁਜਰਾਤ ਹਾਈ ਕੋਰਟ ਦੇ ਚੀਫ਼ ਜਸਟਿਸ, ਜਸਟਿਸ ਅਰਵਿੰਦ ਕੁਮਾਰ ਨੂੰ ਸੁਪਰੀਮ ਕੋਰਟ...
ਹਿਮਾਚਲ ਪ੍ਰਦੇਸ਼:ਬਰਫ਼ਬਾਰੀ ਵਾਲੇ ਇਲਾਕਿਆਂ 'ਚ ਸੜਕਾਂ ਅਤੇ ਆਮ ਜਨਜੀਵਨ ਨੂੰ ਬਹਾਲ ਕਰਨ ਦੇ ਯਤਨ ਜਾਰੀ
. . .  about 2 hours ago
ਸ਼ਿਮਲਾ, 31 ਜਨਵਰੀ-ਹਿਮਾਚਲ ਪ੍ਰਦੇਸ਼ ਦੇ ਬਰਫ਼ਬਾਰੀ ਵਾਲੇ ਇਲਾਕਿਆਂ ਵਿਚ ਸੜਕਾਂ ਅਤੇ ਆਮ ਜਨਜੀਵਨ ਨੂੰ ਬਹਾਲ ਕਰਨ ਦੇ ਯਤਨ ਜਾਰੀ...
ਰਿਸ਼ਵਤ ਮੰਗਣ ਵਾਲੇ ਅਧਿਕਾਰੀ ਤੋਂ ਦੁਖੀ ਹੋ ਕੇ ਆਂਗਣਵਾੜੀ ਵਰਕਰ ਨੇ ਦਿੱਤਾ ਅਸਤੀਫ਼ਾ
. . .  about 2 hours ago
ਅਜਨਾਲਾ, 31 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਸਤਰੀ ਤੇ ਬਾਲ ਵਿਕਾਸ ਵਿਭਾਗ ਅਜਨਾਲਾ 'ਚ ਤਾਇਨਾਤ ਇਕ ਅਧਿਕਾਰੀ ਵਲੋਂ ਬਦਲੀ ਕਰਨ ਲਈ ਰਿਸ਼ਵਤ ਮੰਗਣ ਦੇ ਮਾਮਲੇ ਤੋਂ ਦੁਖੀ ਹੋ ਕੇ ਅਜਨਾਲਾ ਨੇੜੇ ਪਿੰਡ ਕਮੀਰਪੁਰਾ...
ਪੰਜਾਬ ਸਰਕਾਰ ਨੇ 12 ਆਈ.ਪੀ.ਐੱਸ ਅਧਿਕਾਰੀਆਂ ਨੂੰ ਵੱਖ-ਵੱਖ ਰੈਂਕਾਂ ’ਤੇ ਦਿੱਤੀ ਤਰੱਕੀ
. . .  about 3 hours ago
ਚੰਡੀਗੜ੍ਹ, 31 ਜਨਵਰੀ- ਪੰਜਾਬ ਸਰਕਾਰ ਨੇ 12 ਆਈ.ਪੀ.ਐੱਸ. ਅਧਿਕਾਰੀਆਂ ਨੂੰ ਵੱਖ-ਵੱਖ ਰੈਂਕ ’ਤੇ ਤਰੱਕੀ ਦਿੱਤੀ ਹੈ। ਇਨ੍ਹਾਂ ’ਚ 8 ਨੂੰ ਏ.ਡੀ.ਜੀ.ਪੀ, 2 ਨੂੰ ਆਈ.ਜੀ. ਅਤੇ 2 ਨੂੰ ਡੀ.ਆਈ.ਜੀ. ਵਜੋਂ ਤਰੱਕੀ ਦਿੱਤੀ ਗਈ ਹੈ।
ਮੋਰਬੀ ਪੁਲ ਹਾਦਸੇ ਮਾਮਲੇ 'ਚ ਅਦਾਲਤ ਨੇ ਐੱਮ.ਡੀ. ਜੈਸੁਖ ਪਟੇਲ ਨੂੰ ਨਿਆਇਕ ਹਿਰਾਸਤ 'ਚ ਭੇਜਿਆ
. . .  about 3 hours ago
ਨਵੀਂ ਦਿੱਲੀ, 31 ਜਨਵਰੀ-ਗੁਜਰਾਤ ਦੇ ਮੋਰਬੀ ਪੁਲ ਦੁਰਘਟਨਾ ਮਾਮਲੇ 'ਚ ਨਾਮਜ਼ਦ ਓਰੇਵਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ (ਐੱਮ.ਡੀ.) ਜੈਸੁਖ ਪਟੇਲ ਨੇ ਮੰਗਲਵਾਰ ਨੂੰ ਮੋਰਬੀ ਦੀ ਸੀ.ਜੇ.ਐੱਮ. ਅਦਾਲਤ 'ਚ ਆਤਮ-ਸਮਰਪਣ...
'ਮਿੱਤਰਾਂ ਦਾ ਨਾਂ ਚੱਲਦਾ' ਦਾ ਪਾਰਟੀ ਗੀਤ 'ਜ਼ਹਿਰੀ ਵੇ' ਹੋਇਆ ਰਿਲੀਜ਼
. . .  about 3 hours ago
ਜਲੰਧਰ, 31 ਜਨਵਰੀ- ਜ਼ੀ ਸਟੂਡੀਓਜ਼ ਨੇ ਪੰਕਜ ਬੱਤਰਾ ਫਿਲਮਜ਼ ਦੇ ਸਹਿਯੋਗ ਨਾਲ ਆਪਣੀ ਆਉਣ ਵਾਲੀ ਫ਼ਿਲਮ 'ਮਿੱਤਰਾਂ ਦਾ ਨਾਂ ਚੱਲਦਾ' ਦਾ ਪਾਰਟੀ ਗੀਤ 'ਜ਼ਹਿਰੀ ਵੇ' ਰਿਲੀਜ਼ ਕਰ ਦਿੱਤਾ ਹੈ। ਪੰਕਜ ਬੱਤਰਾ ਫਿਲਮਜ਼ ਦੇ...
ਏਅਰ ਇੰਡੀਆ ਮਾਮਲੇ 'ਚ ਸ਼ੰਕਰ ਮਿਸ਼ਰਾ ਨੂੰ ਦਿੱਤੀ ਗਈ ਜ਼ਮਾਨਤ
. . .  about 4 hours ago
ਨਵੀਂ ਦਿੱਲੀ, 31 ਜਨਵਰੀ-ਪਟਿਆਲਾ ਹਾਊਸ ਕੋਰਟ ਨੇ ਪਿਛਲੇ ਸਾਲ 26 ਨਵੰਬਰ ਨੂੰ ਨਿਊਯਾਰਕ ਤੋਂ ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਸਵਾਰ ਇਕ ਔਰਤ ਨਾਲ ਕਥਿਤ ਤੌਰ 'ਤੇ ਬਦਸਲੂਕੀ ਕਰਨ ਦੇ ਦੋਸ਼ੀ ਸ਼ੰਕਰ ਮਿਸ਼ਰਾ ਨੂੰ...
ਆਸਟਰੀਆ 'ਚ ਸਿੱਖ ਧਰਮ ਰਜਿਸਟਰਡ ਕਰਵਾਉਣ ਵਾਲੇ ਸਿੱਖ ਨੌਜਵਾਨ ਸਨਮਾਨਿਤ
. . .  about 5 hours ago
ਅੰਮ੍ਰਿਤਸਰ, 31 ਜਨਵਰੀ (ਜਸਵੰਤ ਸਿੰਘ ਜੱਸ)- ਆਸਟਰੀਆ 'ਚ ਸਿੱਖ ਧਰਮ ਰਜਿਸਟਰਡ ਕਰਵਾਉਣ ਦੇ ਯਤਨ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ...
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
. . .  about 5 hours ago
ਝਬਾਲ, 31 ਜਨਵਰੀ (ਸੁਖਦੇਵ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਮੂਸੇ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਭੁਪਿੰਦਰ ਸਿੰਘ ਦੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ....
ਬਾਪੂ ਆਸਾਰਾਮ ਨੂੰ ਮਿਲੀ ਉਮਰ ਕੈਦ
. . .  about 4 hours ago
ਸੂਰਤ, 31 ਜਨਵਰੀ- ਗਾਂਧੀਨਗਰ ਸੈਸ਼ਨ ਕੋਰਟ ਨੇ ਇਕ ਦਹਾਕੇ ਪੁਰਾਣੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਸਵੈ-ਸਟਾਇਲ ਧਰਮ ਗੁਰੂ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ...
ਛੱਤੀਸਗੜ੍ਹ: ਮਲਬੇ ਹੇਠ ਦੱਬਣ ਕਾਰਨ 3 ਲੋਕਾਂ ਦੀ ਮੌਤ
. . .  about 5 hours ago
ਰਾਏਪੁਰ, 31 ਜਨਵਰੀ- ਰਾਏਪੁਰ ਸਿਟੀ ਦੇ ਐਡੀਸ਼ਨਲ ਐਸ.ਪੀ. ਅਭਿਸ਼ੇਕ ਮਹੇਸ਼ਵਰੀ ਨੇ ਦੱਸਿਆ ਕਿ ਸਿਲਟਾਰਾ ਦੇ ਪਿੰਡ ਸਕਰਾ ਨੇੜੇ ਸੁਆਹ ਦੀ ਖ਼ੁਦਾਈ ਵਾਲੀ ਥਾਂ ’ਤੇ ਸੁਆਹ ਡਿੱਗਣ ਕਾਰਨ 5 ਲੋਕਾਂ ਦੇ ਮਲਬੇ ਹੇਠਾਂ ਦੱਬਣ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਜ਼ਮੀਨ ਮਾਲਕ ਖ਼ਿਲਾਫ਼...
ਮੋਰਬੀ ਪੁਲ ਹਾਦਸਾ: ਓਰੇਵਾ ਗਰੁੱਪ ਦੇ ਜੈਸੁਖ ਪਟੇਲ ਨੇ ਕੀਤਾ ਆਤਮ ਸਮਰਪਣ
. . .  about 6 hours ago
ਸੂਰਤ, 31 ਜਨਵਰੀ- ਮੋਰਬੀ ਪੁਲ ਹਾਦਸੇ ਵਿਚ ਓਰੇਵਾ ਗਰੁੱਪ ਦੇ ਜੈਸੁਖ ਪਟੇਲ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ।
ਪਿਸ਼ਾਵਰ ਵਿਚ ਹੋਏ ਅੱਤਵਾਦੀ ਹਮਲੇ ਦੀ ਭਾਰਤ ਵਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ
. . .  about 6 hours ago
ਨਵੀਂ ਦਿੱਲੀ, 31 ਜਨਵਰੀ- ਭਾਰਤ ਨੇ ਕੱਲ੍ਹ ਪਿਸ਼ਾਵਰ ਵਿਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਇਸ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ, ਜਿਸ...
ਸਦਨ ਦੀ ਕਾਰਵਾਈ 13 ਦੀ ਬਜਾਏ 10 ਫ਼ਰਵਰੀ ਤੱਕ ਕੀਤੀ ਜਾਏ- ਸਿਆਸੀ ਪਾਰਟੀਆਂ
. . .  about 6 hours ago
ਨਵੀਂ ਦਿੱਲੀ, 31 ਜਨਵਰੀ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦੀ ਲੋਕ ਸਭਾ ਕਾਰੋਬਾਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਿਚ ਸਾਰੀਆਂ ਪਾਰਟੀਆਂ ਨੇ ਸਰਕਾਰ ਨੂੰ ਸਦਨ ਦੀ ਕਾਰਵਾਈ 13 ਫ਼ਰਵਰੀ ਦੀ ਬਜਾਏ 10 ਫ਼ਰਵਰੀ ਤੱਕ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਰਾਸ਼ਟਰਪਤੀ ਦੇ ਭਾਸ਼ਣ ਅਤੇ ਬਜਟ ਦੀ ਪੇਸ਼ਕਾਰੀ ’ਤੇ ਚਰਚਾ 10 ਫ਼ਰਵਰੀ...
ਭੀਮ ਸੈਨਾ ਦੇ ਮੁਖੀ ਚੰਦਰ ਸ਼ੇਖਰ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕੀਤੀ ਮੁਲਾਕਾਤ
. . .  about 6 hours ago
ਅੰਮ੍ਰਿਤਸਰ, 31 ਜਨਵਰੀ (ਜਸਵੰਤ ਸਿੰਘ ਜੱਸ)-ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਅੱਜ ਆਪਣੇ ਸਾਥੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਇਸ ਉਪਰੰਤ ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ...
ਰਾਸ਼ਟਰਪਤੀ ਦਾ ਭਾਸ਼ਣ ਚੋਣ ਭਾਸ਼ਣ ਵਾਂਗ ਸੀ- ਸ਼ਸ਼ੀ ਥਰੂਰ
. . .  about 6 hours ago
ਨਵੀਂ ਦਿੱਲੀ, 31 ਜਨਵਰੀ- ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਰਾਸ਼ਟਰਪਤੀ ਵਲੋਂ ਦਿੱਤੇ ਭਾਸ਼ਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਚੋਣ ਨਹੀਂ ਲੜਦੇ, ਪਰ ਲੱਗਦਾ ਸੀ ਕਿ ਭਾਜਪਾ ਸਰਕਾਰ ਉਨ੍ਹਾਂ ਰਾਹੀਂ ਆਪਣੀ ਅਗਲੀ ਚੋਣ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਦਾ ਸਾਰਾ ਭਾਸ਼ਣ ਚੋਣ ਭਾਸ਼ਣ ਵਰਗਾ ਲੱਗ ਰਿਹਾ ਸੀ। ਉਹ...
ਵਿਸ਼ਾਖਾਪਟਨਮ ਹੋਵੇਗੀ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ- ਮੁੱਖ ਮੰਤਰੀ
. . .  about 7 hours ago
ਨਵੀਂ ਦਿੱਲੀ, 31 ਜਨਵਰੀ- ਮੁੱਖ ਮੰਤਰੀ ਵਾਈ.ਐਸ. ਜਗਨ ਮੋਹਨ ਰੈੱਡੀ ਨੇ ਅੱਜ ਵਿਸ਼ਾਖਾਪਟਨਮ ਨੂੰ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ ਬਣਾਉਣ ਦਾ ਐਲਾਨ ਕੀਤਾ ਹੈ। ਰੈੱਡੀ ਨੇ ਅੱਜ ਰਾਸ਼ਟਰੀ ਰਾਜਧਾਨੀ ਵਿਚ ਅੰਤਰਰਾਸ਼ਟਰੀ ਨਿਵੇਸ਼ਕਾਂ ਦੀ ਮੀਟਿੰਗ ਦੌਰਾਨ ਇਹ ਐਲਾਨ ਕੀਤਾ...
ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਬਣਨਗੇ ਹਵਾਈ ਸੈਨਾ ਦੇ ਨਵੇਂ ਉਪ ਮੁਖੀ
. . .  about 6 hours ago
ਨਵੀਂ ਦਿੱਲੀ, 31 ਜਨਵਰੀ- ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਹਵਾਈ ਸੈਨਾ ਦੇ ਨਵੇਂ ਉਪ ਮੁਖੀ ਵਜੋਂ ਭਲਕੇ ਅਹੁਦਾ ਸੰਭਾਲਣਗੇ। ਉਹ ਅੱਜ ਸੇਵਾਮੁਕਤ ਹੋ ਰਹੇ ਏਅਰ ਮਾਰਸ਼ਲ ਸੰਦੀਪ ਸਿੰਘ ਦੀ ਥਾਂ ਲੈਣਗੇ।
ਜਲੰਧਰ ਪਹੁੰਚੇ ਵੈਸਟਇੰਡੀਜ਼ ਦੇ ਮਸ਼ਹੂਰ ਗੇਂਦਬਾਜ਼ ਅਤੇ ਬੱਲੇਬਾਜ਼ ਕ੍ਰਿਸ ਗੇਲ
. . .  about 7 hours ago
ਜਲੰਧਰ, 31 ਜਨਵਰੀ (ਅੰਮ੍ਰਿਤ)- ਵੈਸਟਇੰਡੀਜ਼ ਦੇ ਮਸ਼ਹੂਰ ਗੇਂਦਬਾਜ਼ ਅਤੇ ਬੱਲੇਬਾਜ਼ ਕ੍ਰਿਸ ਗੇਲ ਜਲੰਧਰ ਵਿਖੇ ਸਪਾਰਟਨ ਕੰਪਨੀ ਵਿਚ ਪਹੁੰਚੇ। ਉਨ੍ਹਾਂ ਦੇ ਨਾਲ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਵੀ ਸਨ।
ਸਰਬ ਪਾਰਟੀ ਮੀਟਿੰਗ ’ਚ ਵਿਰੋਧੀ ਧਿਰ ਵਲੋਂ ਉਠਾਏ ਗਏ ਮੁੱਦਿਆਂ ਨੂੰ ਲੈ ਕੇ ਸਾਰੇ ਮਿਲ ਕੇ ਲੜਾਗੇਂ- ਕਾਂਗਰਸ ਪ੍ਰਧਾਨ
. . .  about 7 hours ago
ਨਵੀਂ ਦਿੱਲੀ, 31 ਜਨਵਰੀ- ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ’ਤੇ ਪਹੁੰਚਣ ਦੀ ਬਹੁਤ ਇੱਛਾ ਸੀ, ਪਰ ਮੌਸਮ ਦੇ ਕਾਰਨ ਅਜਿਹਾ ਨਹੀਂ ਹੋ ਸਕਿਆ, ਮੈਂ ਮੁਆਫੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਸਰਬ ਪਾਰਟੀ ਮੀਟਿੰਗ ’ਚ ਵਿਰੋਧੀ ਧਿਰ ਵਲੋਂ ਉਠਾਏ ਗਏ ਮੁੱਦਿਆਂ ਨੂੰ ਲੈ ਕੇ ਸਾਰੇ ਮਿਲ ਕੇ ਲੜਨਗੇ। ਸਾਡੇ...
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਰਥਿਕ ਸਰਵੇਖਣ ਕੀਤਾ ਪੇਸ਼
. . .  about 8 hours ago
ਨਵੀਂ ਦਿੱਲੀ, 31 ਜਨਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ ਤੋਂ ਪਹਿਲਾਂ ਲੋਕ ਸਭਾ ਵਿਚ ਆਰਥਿਕ ਸਰਵੇਖਣ ਪੇਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੀ ਆਰਥਿਕਤਾ 2023-24 ਵਿਚ ਮੌਜੂਦਾ ਵਿੱਤੀ ਸਾਲ ਵਿਚ 7% ਦੇ ਮੁਕਾਬਲੇ 6.5% ਦੀ ਦਰ ਨਾਲ ਵੱਧਣ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 21 ਮੱਘਰ ਸੰਮਤ 553

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚੰਡੀਗੜ੍ਹ ਨਗਰ ਨਿਗਮ ਚੋਣਾਂ

ਵਾਰਡ ਨੰਬਰ 26 'ਚ ਡੰਪਿੰਗ ਗਰਾੳਾੂਡ ਨੂੰ ਹਟਾਉਣਾ ਬਣਿਆ ਮੁੱਖ ਮੁੱਦਾ

ਚੰਡੀਗੜ੍ਹ, 5 ਦਸੰਬਰ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਨਗਰ ਨਿਗਮ ਦੀਆਂ 24 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਇਸੇ ਕੜੀ ਤਹਿਤ ਅਹਿਮ ਸੀਟ ਬਣ ਚੁੱਕੇ ਵਾਰਡ ਨੰਬਰ 26 ਲਈ ਚੋਣ ਮੈਦਾਨ ਵਿਚ ਉੱਤਰੇ ...

ਪੂਰੀ ਖ਼ਬਰ »

'ਆਪ' ਦੀ ਉਮੀਦਵਾਰ ਅੰਜੂ ਕਤਿਆਲ ਨੇ ਕੱਢੀ ਆਸ਼ੀਰਵਾਦ ਯਾਤਰਾ

ਚੰਡੀਗੜ੍ਹ, 5 ਦਸੰਬਰ (ਅਜੀਤ ਬਿਊਰੋ)- ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਆਪਣੇ ਵਾਰਡਾਂ ਵਿੱਚ ਆਸ਼ੀਰਵਾਦ ਯਾਤਰਾ ਕੱਢੀ | ਵਾਰਡ ਨੰਬਰ 22 (ਸੈਕਟਰ 31 ਤੋਂ 33) ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅੰਜੂ ਕਤਿਆਲ ਨੇ ਵੀ ਆਪਣੇ ਸੈਂਕੜੇ ...

ਪੂਰੀ ਖ਼ਬਰ »

ਪਾਰਟੀਆਂ ਤੋਂ ਬਾਗ਼ੀ ਹੋਏ ਆਗੂਆਂ ਨੇ ਨਿਗਮ ਚੋਣਾਂ ਵਿਚ ਇਕ ਦੂਜੇ ਦਾ ਸਾਥ ਦੇਣ ਦਾ ਲਿਆ ਫ਼ੈਸਲਾ

ਚੰਡੀਗੜ੍ਹ, 5 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਪੁਰਵਾਂਚਲ ਵਿਕਾਸ ਮਹਾਸੰਘ ਟਰਾਈਸਿਟੀ ਚੰਡੀਗੜ੍ਹ ਦੇ ਪ੍ਰਧਾਨ ਅਤੇ ਚੰਡੀਗੜ੍ਹ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਸ਼ਸ਼ੀ ਸ਼ੰਕਰ ਤਿਵਾੜੀ ਨੇ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ...

ਪੂਰੀ ਖ਼ਬਰ »

ਡਾ. ਨਾਹਰ ਸਿੰਘ ਦੀ ਪੁਸਤਕ 'ਪੰਜਾਬੀਆਂ ਦਾ ਮੌਤ ਦਰਸ਼ਨ' ਬਾਰੇ ਵਿਚਾਰ-ਚਰਚਾ

ਚੰਡੀਗੜ੍ਹ, 5 ਦਸੰਬਰ (ਅਜਾਇਬ ਸਿੰਘ ਔਜਲਾ) - ਸਾਹਿਤ ਚਿੰਤਨ ਚੰਡੀਗੜ੍ਹ ਵਲੋਂ ਡਾ. ਨਾਹਰ ਸਿੰਘ ਦੀ ਪੁਸਤਕ 'ਪੰਜਾਬੀਆਂ ਦਾ ਮੌਤ ਦਰਸ਼ਨ' 'ਤੇ ਵਿਚਾਰ ਚਰਚਾ ਸਬੰਧੀ ਸਾਹਿਤਕ ਸਮਾਰੋਹ ਕਰਵਾਇਆ ਗਿਆ | ਸਾਹਿਤ ਚਿੰਤਨ ਦੇ ਕਨਵੀਨਰ ਸਰਦਾਰਾ ਸਿੰਘ ਚੀਮਾ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਬੀਬੀ ਇੰਦਰਪਾਲ ਕੌਰ ਜੌਹਰ ਵਲੋਂ ਪਰਜਿੰਦਰ ਲਾਲੀ ਦੀ ਚੋਣ ਮੁਹਿੰਮ ਨੂੰ ਸਮਰਥਨ

ਚੰਡੀਗੜ੍ਹ, 5 ਦਸੰਬਰ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ 32 (ਸੈਕਟਰ 44 ਤੇ 51) ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਨੌਜਵਾਨ ਉਮੀਦਵਾਰ ਪਰਜਿੰਦਰ ਸਿੰਘ ਲਾਲੀ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ...

ਪੂਰੀ ਖ਼ਬਰ »

ਪਬਲਿਕ ਹੈਲਥ ਮੁਲਾਜ਼ਮਾਂ ਨੇ ਮੰਗਾਂ ਬਾਰੇ ਕੀਤੀ ਮੀਟਿੰਗ

ਚੰਡੀਗੜ੍ਹ, 5 ਦਸੰਬਰ (ਅਜਾਇਬ ਸਿੰਘ ਔਜਲਾ) - ਭਾਰਤੀ ਮਜ਼ਦੂਰ ਸੰਘ ਚੰਡੀਗੜ੍ਹ ਵਲੋਂ ਰਾਮ ਦਰਬਾਰ ਏਰੀਏ ਦੇ ਪਬਲਿਕ ਹੈਲਥ ਦੇ ਮੁਲਾਜ਼ਮਾਂ ਨਾਲ ਅੱਜ ਮੀਟਿੰਗ ਕੀਤੀ ਗਈ, ਜਿਸ ਵਿਚ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਮਕਦੀਆਂ ਆ ਰਹੀਆਂ ਮੰਗਾਂ 'ਤੇ ਚੰਡੀਗੜ੍ਹ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਕੋਰੋਨਾ ਦੇ 7 ਨਵੇਂ ਮਾਮਲੇ

ਚੰਡੀਗੜ੍ਹ, 5 ਦਸੰਬਰ (ਜੋਤ)- ਅੱਜ ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ ਸੱਤ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਸਿਹਤਯਾਬ ਹੋਣ ਉਪਰੰਤ 9 ਮਰੀਜਾਂ ਨੂੰ ਛੁੱਟੀ ਦੇ ਦਿੱਤੀ ਗਈ | ਹੁਣ ਸ਼ਹਿਰ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 58 ਹੈ | ਅੱਜ ਆਏ ਕਰੋਨਾ ਦੇ ਨਵੇਂ ਮਾਮਲੇ ...

ਪੂਰੀ ਖ਼ਬਰ »

ਮਰਹੂਮ ਗ਼ਜ਼ਲ ਗਾਇਕ ਜਗਜੀਤ ਸਿੰਘ ਦੀ ਯਾਦ 'ਚ ਸੰਗੀਤਕ ਸ਼ਾਮ ਕਰਵਾਈ

ਚੰਡੀਗੜ੍ਹ, 5 ਦਸੰਬਰ (ਅਜਾਇਬ ਸਿੰਘ ਔਜਲਾ) - ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਵਲੋਂ ਸਥਾਨਕ ਟੈਗੋਰ ਥੀਏਟਰ ਵਿਖੇ ਮਰਹੂਮ ਗ਼ਜ਼ਲ ਗਾਇਕ ਜਗਜੀਤ ਸਿੰਘ ਦੀ ਯਾਦ ਵਿਚ ਇਕ ਸੰਗੀਤਕ ਸ਼ਾਮ ਕਰਵਾਈ ਗਈ | ਇਸ ਮੌਕੇ ਸੰਗੀਤਕਾਰ ਤੇ ਗਾਇਕ ਅਰਜਨ ਜੈਪੁਰੀ ਨੇ ਗ਼ਜ਼ਲ ਗਾਇਨ ਨਾਲ ...

ਪੂਰੀ ਖ਼ਬਰ »

ਰਾਜਧਾਨੀ ਵਿਚ ਸਬਜ਼ੀਆਂ ਦੇ ਭਾਅ ਚੜੇ੍ਹ ਅਸਮਾਨੀ

ਚੰਡੀਗੜ੍ਹ, 5 ਦਸੰਬਰ (ਮਨਜੋਤ ਸਿੰਘ ਜੋਤ)- ਰਾਜਧਾਨੀ ਚੰਡੀਗੜ੍ਹ ਵਿਚ ਆਮ ਲੋਕਾਂ ਲਈ ਹੁਣ ਸਬਜ਼ੀਆਂ ਨੂੰ ਤੜਕਾ ਲਾਉਣਾ ਔਖਾ ਹੋ ਗਿਆ ਹੈ | ਜਿੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕੁਝ ਘਟਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਸੀ ਉੱਥੇ ਹੀ ਦੂਜੇ ਪਾਸੇ ਸਬਜ਼ੀਆਂ ਦੇ ...

ਪੂਰੀ ਖ਼ਬਰ »

ਯੂਥ ਕਾਂਗਰਸੀ ਨੇਤਾ ਨੇ ਮਨਰੇਗਾ ਵਰਕਰਾਂ ਦੀਆਂ ਸਮੱਸਿਆਵਾਂ ਸੁਣੀਆਂ

ਖਰੜ, 5 ਦਸੰਬਰ (ਜੰਡਪੁਰੀ)-ਕਾਂਗਰਸ ਦੇ ਨੌਜਵਾਨ ਆਗੂ ਪਰਮਿੰਦਰ ਸਿੰਘ ਸੋਨਾ ਨੇ ਪਿੰਡ ਮਗਰ ਦੀਆਂ ਮਨਰੇਗਾ ਵਰਕਰਾਂ ਦੀਆਂ ਸਮੱਸਿਆਵਾਂ ਸੁਣੀਆਂ | ਇਸ ਮੌਕੇ ਵਰਕਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਮਿਹਨਤਾਨਾ ਨਹੀਂ ਮਿਲਿਆ ਅਤੇ ਮਨਰੇਗਾ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਭੋਗ ਦੇ ਨਾਂਅ 'ਤੇ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ ਰਿਹਾ ਫਲਾਪ

ਸ਼ੁਤਰਾਣਾ, 5 ਦਸੰਬਰ (ਬਲਦੇਵ ਸਿੰਘ ਮਹਿਰੋਕ)-ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਰਾਜਨੀਤਿਕ ਪਾਰਟੀਆਂ ਵਲੋਂ ਲੋਕਾਂ ਨੂੰ ਆਪਣੇ ਹੱਕ 'ਚ ਕਰਨ ਲਈ ਕਈ ਤਰ੍ਹਾਂ ਦੇ ਸ਼ਕਤੀ ਪ੍ਰਦਰਸ਼ਨ ਕੀਤੇ ਜਾਂਦੇ ਹਨ ਤੇ ਅਜਿਹਾ ਹੀ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ...

ਪੂਰੀ ਖ਼ਬਰ »

ਸਮਾਣਾ-ਪਟਿਆਲਾ ਸੜਕ 'ਤੇ ਬੱਸ-ਕਾਰਾਂ ਦੀ ਟੱਕਰ 'ਚ 2 ਜ਼ਖ਼ਮੀ

ਸਮਾਣਾ, 5 ਦਸੰਬਰ (ਪ੍ਰੀਤਮ ਸਿੰਘ ਨਾਗੀ)-ਸਮਾਣਾ-ਪਟਿਆਲਾ ਸੜਕ 'ਤੇ ਪਿੰਡ ਫ਼ਤਿਹਪੁਰ ਕੋਲ ਐਤਵਾਰ ਸ਼ਾਮ ਨੂੰ ਪੈਪਸੂ ਰੋਡ ਟਰਾਂਸਪੋਰਟ ਦੀ ਬੱਸ ਤੇ ਕਾਰ ਦੀ ਆਹਮੋ-ਸਾਹਮਣੇ ਹੋਈ ਟੱਕਰ 'ਚ 2 ਕਾਰ ਸਵਾਰ ਜ਼ਖ਼ਮੀ ਹੋ ਗਏ ਹਨ | ਕਾਰ ਦੇ ਪਿੱਛੇ ਆ ਰਹੀ ਇਕ ਹੋਰ ਕਾਰ ਵੀ ਦੁਰਘਟਨਾ ...

ਪੂਰੀ ਖ਼ਬਰ »

ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚੋਂ ਵੱਡੀ ਪੱਧਰ 'ਤੇ ਮੋਬਾਈਲ ਬਰਾਮਦ ਹੋਣ 'ਤੇ ਮਾਮਲੇ ਦਰਜ

ਨਾਭਾ, 5 ਦਸੰਬਰ (ਕਰਮਜੀਤ ਸਿੰਘ)-ਨਾਭਾ ਦੀ ਸਥਾਨਕ ਥੂਹੀ ਰੋਡ ਸਥਿਤ ਅਤਿ ਸੁਰੱਖਿਅਤ ਜੇਲ ਤੇ ਸਥਾਨਕ ਭਵਾਨੀਗੜ੍ਹ ਰੋਡ ਉਤੇ ਸਥਿਤ ਨਵੀਂ ਜ਼ਿਲ੍ਹਾ ਜੇਲ੍ਹ 'ਚ ਜੇਲ੍ਹ ਪ੍ਰਸ਼ਾਸਨ ਦੇ ਦਾਅਵਿਆਂ ਨੂੰ ਫੇਲ੍ਹ ਕਰਦਿਆਂ ਹੋਇਆਂ ਅਕਸਰ ਹੀ ਮੋਬਾਈਲ ਬਰਾਮਦਗੀਆਂ ਸੰਬੰਧੀ ...

ਪੂਰੀ ਖ਼ਬਰ »

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਪਿ੍ੰ. ਬੇਅੰਤ ਕੌਰ ਸਾਹੀ ਸਨਮਾਨਿਤ

ਸ਼ੁਤਰਾਣਾ, 5 ਦਸੰਬਰ (ਬਲਦੇਵ ਸਿੰਘ ਮਹਿਰੋਕ)-ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਮਾਲਵਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਪਿ੍ੰਸੀਪਲ ਬੇਅੰਤ ਕੌਰ ਸਾਹੀ ਨੂੰ ਵਰਲਡ ਪੰਜਾਬੀ ਸਭਾ ਕੈਨੇਡਾ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ...

ਪੂਰੀ ਖ਼ਬਰ »

ਸਨਸ਼ਾਈਨ ਕਾਨਵੈਂਟ ਸਕੂਲ ਸੰਗਤਪੁਰ ਸੋਢੀਆਂ ਵਿਖੇ ਅਥਲੈਟਿਕ ਮੀਟ ਕਰਵਾਈ

ਜਖਵਾਲੀ, 5 ਦਸੰਬਰ (ਨਿਰਭੈ ਸਿੰਘ)-ਸਨਸ਼ਾਈਨ ਕਾਨਵੈਂਟ ਸਕੂਲ ਸੰਗਤਪੁਰ ਸੋਢੀਆਂ ਨੇ ਪਹਿਲੀ ਅਥਲੈਟਿਕ ਮੀਟ ਕਰਵਾਈ | ਇਸ ਮੌਕੇ ਵਿਦਿਆਰਥੀਆਂ ਤੇ ਮਾਪਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਮਾਰਕੀਟ ਕਮੇਟੀ ਸਰਹਿੰਦ ਦੇ ...

ਪੂਰੀ ਖ਼ਬਰ »

ਵਿਧਾਨ ਸਭਾ ਹਲਕਾ ਬਸੀ ਪਠਾਣਾਂ 'ਚ ਲਗਭਗ 354 ਕਰੋੜ ਦੇ ਪ੍ਰਾਜੈਕਟ ਲਿਆਂਦੇ-ਜੀ.ਪੀ

ਖਮਾਣੋਂ, 5 ਦਸੰਬਰ (ਜੋਗਿੰਦਰ ਪਾਲ)-ਗੁਰਪ੍ਰੀਤ ਸਿੰਘ ਜੀ.ਪੀ. ਹਲਕਾ ਵਿਧਾਇਕ ਬਸੀ ਪਠਾਣਾਂ ਨੇ ਦੱਸਿਆ ਕਿ ਪੰਜਾਬ 'ਚੋਂ ਹਲਕਾ ਬਸੀ ਪਠਾਣਾਂ 'ਚ ਸਭ ਤੋਂ ਵੱਧ ਵਿਕਾਸ ਹੋਇਆ ਹੈ ਕਿਉਂਕਿ 354 ਕਰੋੜ ਦਾ ਪੋ੍ਰਜੈਕਟ, 100 ਕਰੋੜ ਦਾ ਪਾਣੀ ਦਾ ਪੋ੍ਰਜੈਕਟ ਤੇ ਹਰ ਪਿੰਡ 'ਚ 50 ਤੋਂ 60 ਲੱਖ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਪ੍ਰਗਟ ਸਿੰਘ ਵੀ ਚੱਲੇ ਪੁਰਾਣੇ ਸਿੱਖਿਆ ਮੰਤਰੀਆਂ ਦੇ ਰਾਹ 'ਤੇ-ਡੀ.ਟੀ.ਐਫ

ਅਮਲੋਹ, 5 ਦਸੰਬਰ (ਕੇਵਲ ਸਿੰਘ)-ਪੰਜਾਬ ਦੇ ਅਧਿਆਪਕ ਵਰਗ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਹੱਲ ਕਰਨ ਦੀ ਥਾਂ ਨਵੇਂ ਬਣੇ ਸਿੱਖਿਆ ਮੰਤਰੀ ਵਲੋਂ ਅਪਣਾਏ ਜਾ ਰਹੇ ਡੰਗ ਟਪਾਊ ਰਵੱਈਏ ਦੇ ਚੱਲਦਿਆਂ ਅਧਿਆਪਕਾਂ 'ਚ ਸਿੱਖਿਆ ਮੰਤਰੀ ਪ੍ਰਗਟ ਸਿੰਘ ਪ੍ਰਤੀ ਵਿਰੋਧ ਦੀ ...

ਪੂਰੀ ਖ਼ਬਰ »

ਦਿਲਰੋਜ ਨੂੰ ਸ਼ਰਧਾਂਜਲੀ ਦਿੰਦੇ ਹੋਏ ਕੱਢਿਆ ਮੋਮਬੱਤੀ ਮਾਰਚ

ਡੇਰਾਬੱਸੀ, 5 ਦਸੰਬਰ (ਗੁਰਮੀਤ ਸਿੰਘ)-ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ 'ਚ ਢਾਈ ਸਾਲ ਦੀ ਬੱਚੀ ਦਿਲਰੋਜ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿਚ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਦੇਣ ਦੀ ਮੰਗ ਕਰਦੇ ਪਿੰਡ ਭਾਂਖਰਪੁਰ ਵਿਖੇ ਮੋਮਬੱਤੀ ਮਾਰਚ ਕਢਦੇ ਦਿਲਰੋਜ ਨੂੰ ...

ਪੂਰੀ ਖ਼ਬਰ »

ਪੰਜਾਬ ਸਟੇਟ ਕਰਾਸ ਕੰਟਰੀ ਚੈਂਪੀਅਨਸ਼ਿਪ ਲਈ ਜ਼ਿਲ੍ਹਾ ਮੁਹਾਲੀ ਟੀਮ ਦੀ ਚੋਣ

ਐੱਸ. ਏ. ਐੱਸ. ਨਗਰ, 5 ਦਸੰਬਰ (ਕੇ. ਐੱਸ. ਰਾਣਾ)-ਮੁਹਾਲੀ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਵਲੋਂ ਫੇਜ਼-8 ਅਥਲੈਟਿਕਸ ਗਰਾਊਾਡ ਵਿਖੇ ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਉਮਰ ਵਰਗ ਵਿਚ ਕਰਾਸ ਕੰਟਰੀ ਦੌੜਾਂ ਕਰਵਾਈਆਂ ਗਈਆਂ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ...

ਪੂਰੀ ਖ਼ਬਰ »

ਦਵਾਈਆਂ ਬਣਾਉਣ ਵਾਲੇ ਉਦਯੋਗ ਤੋਂ ਭਰੇ ਪਾਣੀ ਦੇ ਸੈਂਪਲ ਹੋਏ ਫੇਲ੍ਹ

ਡੇਰਾਬੱਸੀ, 5 ਦਸੰਬਰ (ਰਣਬੀਰ ਸਿੰਘ ਪੜ੍ਹੀ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਡੇਰਾਬੱਸੀ ਇਲਾਕੇ ਦੇ ਨਾਮੀ ਉਦਯੋਗ ਨੈਕਟਰ ਲਾਈਫ਼ ਸਾਇੰਸਿਜ਼ ਯੂਨਿਟ-2 ਦੇ ਪਾਣੀ ਦੀ ਜਾਂਚ ਲਈ ਭਰੇ ਸੈਂਪਲ ਫੇਲ੍ਹ ਹੋ ਗਏ | ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵਾਟਰ ਪਲਿਊਸ਼ਨ ਐਕਟ 1974 ...

ਪੂਰੀ ਖ਼ਬਰ »

ਉੱਚ ਸਿੱਖਿਆ ਅਧਿਆਪਕਾਂ ਲਈ ਸੋਧੇ ਹੋਏ ਯੂ. ਜੀ. ਸੀ. ਸਕੇਲ ਤੁਰੰਤ ਲਾਗੂ ਕੀਤੇ ਜਾਣ-ਸੀਨੀਅਰ ਵੈਟਸ ਐਸੋਸੀਏਸ਼ਨ

ਐੱਸ. ਏ. ਐੱਸ. ਨਗਰ, 5 ਦਸੰਬਰ (ਕੇ. ਐੱਸ. ਰਾਣਾ)-ਸੀਨੀਅਰ ਵੈਟਸ ਐਸੋਸੀਏਸ਼ਨ ਪੰਜਾਬ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਯੂਨੀਵਰਸਿਟੀ ਅਤੇ ਕਾਲਜਾਂ ਦੇ ਅਧਿਆਪਕਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੀ ਪੂਰਣ ਹਮਾਇਤ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ...

ਪੂਰੀ ਖ਼ਬਰ »

ਸ਼ਹੀਦੀ ਦਿਵਸ ਸਬੰਧੀ ਨਗਰ ਕੀਰਤਨ ਸਜਾਇਆ

ਖਰੜ, 5 ਦਸੰਬਰ (ਜੰਡਪੁਰੀ)-ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਨਗਰ ਦੀਆਂ ਸੰਗਤਾਂ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਸਬੰਧੀ ਨਗਰ ਕੀਰਤਨ ਸਜਾਇਆ ਗਿਆ | ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਜਦਕਿ ਗੱਤਕਾ ਪਾਰਟੀ ਵਲੋਂ ਵੀ ਆਪਣੇ ...

ਪੂਰੀ ਖ਼ਬਰ »

ਸੀਨੀਅਰ ਕਾਂਗਰਸੀ ਵਰਕਰਾਂ ਨੇ ਕੀਤੀ ਮੀਟਿੰਗ

ਖਰੜ, 5 ਦਸੰਬਰ (ਜੰਡਪੁਰੀ)-ਬਲਾਕ ਕਾਂਗਰਸ ਖਰੜ ਦੇ ਉਪ ਪ੍ਰਧਾਨ ਡਾ. ਰਘੁਬੀਰ ਸਿੰਘ ਬੰਗੜ ਦੀ ਅਗਵਾਈ ਹੇਠ ਰੈਸਟ ਹਾਊਸ ਖਰੜ ਵਿਖੇ ਸੀਨੀਅਰ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ, ਜਿਸ ਵਿਚ ਵਿਧਾਨ ਸਭਾ ਦੀਆਂ ਚੋਣਾਂ ਬਾਰੇ ਵਿਚਾਰ- ਵਟਾਂਦਰਾ ਕੀਤਾ ਗਿਆ ਅਤੇ ਸਭ ਇਹ ਵਿਚਾਰ ...

ਪੂਰੀ ਖ਼ਬਰ »

ਖਰੜ ਹਲਕੇ 'ਚ ਭਾਜਪਾ ਦੀ ਮਜ਼ਬੂਤੀ ਲਈ ਕੀਤੀ ਮੀਟਿੰਗ

ਖਰੜ, 5 ਦਸੰਬਰ (ਗੁਰਮੁੱਖ ਸਿੰਘ ਮਾਨ)-ਭਾਜਪਾ ਮੰਡਲ ਖਰੜ ਦੇ ਪ੍ਰਧਾਨ ਪਵਨ ਮਨੋਚਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ 'ਚ ਵਿਧਾਨ ਸਭਾ ਹਲਕਾ ਖਰੜ ਦੇ ਇੰਚਾਰਜ ਰਜੀਵ ਪਾਹਵਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਮੀਟਿੰਗ ਵਿਚ ਭਾਜਪਾ ਵਲੋਂ ਖਰੜ ਹਲਕੇ ਦੇ ...

ਪੂਰੀ ਖ਼ਬਰ »

ਹਾਈਲੈਂਡ ਪਾਰਕ ਸੁਸਾਇਟੀ ਦੇ ਵਸਨੀਕਾਂ ਵਲੋਂ ਬਿਲਡਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਜੀਰਕਪੁਰ, 5 ਦਸੰਬਰ (ਅਵਤਾਰ ਸਿੰਘ)-ਜੀਰਕਪੁਰ ਦੇ ਭਬਾਤ ਖੇਤਰ 'ਚ ਪੈਂਦੀ ਹਾਈਲੈਂਡ ਪਾਰਕ ਸੁਸਾਇਟੀ ਦੇ ਵੱਖ-ਵੱਖ ਟਾਵਰਾਂ ਦੇ ਵਸਨੀਕਾਂ ਵਲੋਂ ਬਿਲਡਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਵਸਨੀਕਾਂ ਨੇ ਦੋਸ਼ ਲਾਇਆ ਕਿ ਸਾਡਾ ਪ੍ਰਦਰਸ਼ਨ ਖ਼ਤਮ ਕਰਨ ਲਈ ਬਿਲਡਰ ਨੇ ...

ਪੂਰੀ ਖ਼ਬਰ »

ਖਸਤਾ ਹਾਲ ਬਲਟਾਣਾ-ਹਰਮਿਲਾਪ ਨਗਰ ਸੜਕ ਦੇ ਨਿਰਮਾਣ ਦੀ ਕੌਂਸਲ ਪ੍ਰਧਾਨ ਢਿੱਲੋਂ ਨੇ ਕਰਵਾਈ ਸ਼ੁਰੂਆਤ

ਜ਼ੀਰਕਪੁਰ, 5 ਦਸੰਬਰ (ਅਵਤਾਰ ਸਿੰਘ)-ਪਿਛਲੇ ਲੰਮੇ ਅਰਸੇ ਤੋਂ ਕੇ ਏਰੀਆ ਤੋਂ ਹਰਮਿਲਾਪ ਰੇਲਵੇ ਫਾਟਕਾਂ ਤੱਕ ਖਸਤਾ ਹਾਲ ਸੜਕ ਨੂੰ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਲਗਪਗ 1 ਕਰੋੜ ਦੀ ਲਾਗਤ ਨਾਲ ਨਵਨਿਰਮਾਣ ਦਾ ਕਾਰਜ ਜ਼ੀਰਕਪੁਰ ਨਗਰ ਕੌਂਸਲ ਦੇ ਪ੍ਰਧਾਨ ਉਦੇਵੀਰ ...

ਪੂਰੀ ਖ਼ਬਰ »

ਚੋਰ ਗਰੋਹ ਦਾ ਇੱਕ ਮੈਂਬਰ ਗਿ੍ਫ਼ਤਾਰ-ਦੂਜਾ ਫ਼ਰਾਰ

ਡੇਰਾਬੱਸੀ, 5 ਦਸੰਬਰ (ਰਣਬੀਰ ਸਿੰਘ ਪੜ੍ਹੀ)-ਇਲਾਕੇ ਵਿਚ ਰਾਤ ਦੇ ਸਮੇਂੇ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ 'ਚੋਂ ਇਕ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ ਅਤੇ ਇਕ ਮੌਕੇ 'ਤੇ ਫ਼ਰਾਰ ਹੋ ਗਿਆ ਹੈ | ਮੁਲਜ਼ਮਾਂ ਦੀ ਪਛਾਣ ਹਿਤੇਸ਼ ਕੁਮਾਰ ਪੁੱਤਰ ਮਹਾਂਦੇਵ ਵਾਸੀ ਉੱਤਰ ...

ਪੂਰੀ ਖ਼ਬਰ »

ਜੀਵਨ ਸ਼ੈਲੀ 'ਚ ਬਦਲਾਅ ਨਾਲ ਓ. ਏ. ਬੀ. ਦੀ ਸਮੱਸਿਆ 'ਚ ਸੁਧਾਰ ਹੋ ਸਕਦਾ ਹੈ- ਡਾ. ਧਨਕਰ

ਐੱਸ. ਏ. ਐੱਸ. ਨਗਰ, 5 ਦਸੰਬਰ (ਕੇ. ਐੱਸ. ਰਾਣਾ)-ਉਵਰ ਐਕਟਿਵ ਬਲੈਡਰ (ਓ. ਏ. ਬੀ.) -ਇਕ ਅਜਿਹੀ ਸਥਿਤੀ ਹੈ ਜੋ ਅਸੁਵਿਧਾਜਨਕ, ਸ਼ਰਮਨਾਕ ਅਤੇ ਸੰਭਾਵਿਤ ਰੂਪ ਨਾਲ ਦੁਰਬਲ ਕਰਨ ਵਾਲੀ ਹੈ | ਡਾ. ਵੀਰੇਂਦਰ ਧਨਕਰ, ਕੰਸਲਟੇਂਟ ਯੂਰੋਲੋਜਿਸਟ, ਐਂਡਰੋਲੌਜਿਸਟ ਅਤੇ ਟ੍ਰਾਂਸਪਲਾਂਟ ...

ਪੂਰੀ ਖ਼ਬਰ »

ਅੱਲ੍ਹਾਪੁਰ ਤੋਂ ਪਿੰਡ ਤਿਊੜ ਤੱਕ ਸੜਕ ਬਣਾਏ ਜਾਣ ਦੀ ਮੰਗ

ਖਰੜ, 5 ਦਸੰਬਰ (ਜੰਡਪੁਰੀ)-ਪਿੰਡ ਅੱਲਾਪੁਰ ਦੇ ਵਸਨੀਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਅੱਲ੍ਹਾਪੁਰ ਤੋਂ ਲੈ ਕੇ ਤਿਊੜ ਤੱਕ ਦੋ ਕਿਲੋਮੀਟਰ ਦੀ ਸੜਕ ਨੂੰ ਬਣਾਇਆ ਜਾਵੇ | ਪਿੰਡ ਨਿਵਾਸੀਆਂ ਨੇ ਪੱਤਰਕਾਰਾਂ ...

ਪੂਰੀ ਖ਼ਬਰ »

ਭਗਤ ਨਾਮਦੇਵ ਦਾ ਜਨਮ ਦਿਵਸ ਮਨਾਇਆ

ਖਰੜ, 5 ਦਸੰਬਰ (ਗੁਰਮੁੱਖ ਸਿੰਘ ਮਾਨ)-ਸਥਾਨਕ ਸਥਿਤ ਨਾਮਦੇਵ ਭਵਨ ਵਿਖੇ ਅੱਜ ਭਗਤ ਨਾਮਦੇਵ ਦਾ ਜਨਮ ਦਿਵਸ ਮਨਾਇਆ ਗਿਆ | ਇਸ ਮੌਕੇ ਅਕਾਲੀ-ਬਸਪਾ ਗੱਠਜੋੜ ਦੇ ਖਰੜ ਹਲਕੇ ਤੋਂ ਉਮੀਦਵਾਰ ਰਣਜੀਤ ਸਿੰਘ ਗਿੱਲ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ | ਉਨ੍ਹਾਂ ਨੇ ਸੰਗਤਾਂ ...

ਪੂਰੀ ਖ਼ਬਰ »

ਸ੍ਰੀ ਸੁਖਮਨੀ ਡੈਂਟਲ ਕਾਲਜ 'ਚ ਵਿਸ਼ਵ ਏਡਜ਼ ਦਿਵਸ ਮਨਾਇਆ

ਡੇਰਾਬੱਸੀ, 5 ਦਸੰਬਰ (ਰਣਬੀਰ ਸਿੰਘ ਪੜ੍ਹੀ)-ਸਥਾਨਕ ਸ੍ਰੀ ਸੁਖਮਨੀ ਡੈਂਟਲ ਕਾਲਜ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ਮੌਕੇ ਡੈਂਟਲ ਵਿਭਾਗ ਦੇ ਮੁਖੀ ਡਾ. ਰਮਨਦੀਪ ਕੌਰ ਦੀ ਅਗਵਾਈ 'ਚ ਐਚ. ਆਈ. ਵੀ. ਅਤੇ ਏਡਜ਼ ਨਾਲ ਜੁੜੀਆਂ ਬਿਮਾਰੀਆਂ ਸੰਬੰਧੀ ਵਿਸਥਾਰਪੂਰਵਕ ...

ਪੂਰੀ ਖ਼ਬਰ »

ਖੇਡ ਮੇਲਾ 10 ਤੋਂ-ਰਾਣਾ ਗਿੱਲ ਨੇ ਪੋਸਟਰ ਕੀਤਾ ਜਾਰੀ

ਮੁੱਲਾਂਪੁਰ ਗਰੀਬਦਾਸ, 5 ਦਸੰਬਰ (ਖੈਰਪੁਰ)-ਕਾਰਗਿਲ ਸ਼ਹੀਦ ਲਾਂਸ ਨਾਇਕ ਰਣਜੋਧ ਸਿੰਘ ਅਤੇ ਨਾਂਅ ਨਰਾਇਣ ਸਿੰਘ ਮਾਂਗਟ ਫੁੱਟਬਾਲ ਕੋਚ ਨੂੰ ਸਮਰਪਿਤ ਦਸਮੇਸ਼ ਸਪੋਰਟਸ ਕਲੱਬ ਤਿਊੜ ਵਲੋਂ 10, 11 ਅਤੇ 12 ਦਸੰਬਰ ਨੂੰ ਤਿੰਨ ਦਿਨਾਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਇਸ ...

ਪੂਰੀ ਖ਼ਬਰ »

ਅਲਾਈਡ ਕਾਲਜ ਆਫ ਹਾਸਪਿਟੈਲਿਟੀ ਵਿਖੇ ਬਾਜਰੇ ਦੀ ਮਹੱਤਤਾ ਬਾਰੇ ਵਰਕਸ਼ਾਪ ਕਰਵਾਈ

ਐੱਸ. ਏ. ਐੱਸ. ਨਗਰ, 5 ਦਸੰਬਰ (ਕੇ. ਐੱਸ. ਰਾਣਾ)-ਅਲਾਈਡ ਕਾਲਜ ਆਫ ਹਾਸਪਿਟੈਲਿਟੀ ਕੁਲੀਨਰੀ ਆਰਟਸ ਐਂਡ ਮੈਨੇਜਮੈਂਟ ਨੇ 'ਬਾਜਰਾ ਦੀ ਤਿਆਰੀ-ਤੰਦਰੁਸਤ ਜੀਵਨ ਦੇ ਲਈ ਵਿਸ਼ੇ 'ਤੇ ਇਕ ਵਰਕਸ਼ਾਪ ਦਾ ਆਯੋਜਨ ਕੀਤਾ | ਬਾਜਰਾ ਬਹੁਤ ਜ਼ਿਆਦਾ ਪਰਿਵਰਤਨਸ਼ੀਲ ਛੋਟੇ-ਬੀਜ ਵਾਲੇ ...

ਪੂਰੀ ਖ਼ਬਰ »

ਜਬਰ-ਜਨਾਹ ਮਾਮਲੇ 'ਚ ਪੀੜਤਾ ਦੇ ਮੁਕਰਨ ਅਤੇ ਸਬੂਤਾਂ ਦੀ ਘਾਟ ਕਾਰਨ ਨੌਜਵਾਨ ਬਰੀ

ਐੱਸ. ਏ. ਐੱਸ. ਨਗਰ, 5 ਦਸੰਬਰ (ਜਸਬੀਰ ਸਿੰਘ ਜੱਸੀ)-ਜਬਰ ਜਨਾਹ ਮਾਮਲੇ 'ਚ ਪੀੜਤ ਲੜਕੀ ਵਲੋਂ ਆਪਣੇ ਬਿਆਨਾਂ ਤੋਂ ਮੁਕਰਨ ਅਤੇ ਸਬੂਤਾਂ ਦੀ ਘਾਟ ਕਾਰਨ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਲੋਂ ਇਸ ਮਾਮਲੇ 'ਚ ਨਾਮਜ਼ਦ ਅਨੂਪ ਸਿੰਘ ਵਾਸੀ ਮੌਲੀ ਬੈਦਵਾਣ (ਮੁਹਾਲੀ) ਨੂੰ ...

ਪੂਰੀ ਖ਼ਬਰ »

ਆਪ ਅਤੇ ਕਾਂਗਰਸ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਨਾ ਬਣਾਉਣ-ਕੁਲਵੰਤ ਸਿੰਘ ਤਿ੍ਪੜੀ

ਖਰੜ, 5 ਦਸੰਬਰ (ਗੁਰਮੁੱਖ ਸਿੰਘ ਮਾਨ)-ਪੰਜਾਬ ਦੇ ਲੋਕਾਂ ਨੇ ਬੱਸ ਤੇ ਕੇਬਲ ਮਾਫ਼ੀਆਂ ਤੋਂ ਕੀ ਲੈਣਾ? ਉਨ੍ਹਾਂ ਨੂੰ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਫ਼ਤ ਮਿਲਣੀਆਂ ਚਾਹੀਦੀਆਂ ਹਨ | ਇਹ ਪ੍ਰਗਟਾਵਾ ਕਿਸਾਨ ਆਗੂ ਕੁਲਵੰਤ ਸਿੰਘ ਤਿ੍ਪੜੀ ਨੇ ਕਰਦਿਆਂ ਕਿਹਾ ਕਿ ਪੰਜਾਬ ...

ਪੂਰੀ ਖ਼ਬਰ »

ਕੰਪਨੀ ਨਵੇਂ ਬਿਜਲੀ ਰੇਟਾਂ ਮੁਤਾਬਕ ਭੇਜੇ ਬਿੱਲ-ਗਰਗ

ਐੱਸ. ਏ. ਐੱਸ. ਨਗਰ, 5 ਦਸੰਬਰ (ਜੱਸੀ)-ਪੰਜਾਬ ਸਰਕਾਰ ਨੇ ਹਾਲ ਵਿਚ ਮਨਜ਼ੂਰਸ਼ੁਦਾ ਸੱਤ ਕਿਲੋਵਾਟ ਦੇ ਸਾਰੇ ਘਰੇਲੂ ਬਿਜਲੀ ਖਪਤਕਾਰਾਂ ਦੇ ਤਿੰਨ ਰੁਪਏ ਪ੍ਰਤੀ ਯੁਨਿਟ ਇਕ ਨਵੰਬਰ 2021 ਤੋਂ ਘੱਟ ਕਰ ਦਿੱਤੇ ਗਏ ਹਨ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਵਣਜ ...

ਪੂਰੀ ਖ਼ਬਰ »

ਬੰਨੀ ਨੇ ਕੰਗ ਖਿਜ਼ਰਾਬਾਦ 'ਚ ਚੱਲ ਰਹੇ ਵਿਕਾਸ ਕਾਰਜ ਦਾ ਕੀਤਾ ਨਿਰੀਖਣ

ਮਾਜਰੀ, 5 ਦਸੰਬਰ (ਕੁਲਵੰਤ ਸਿੰਘ ਧੀਮਾਨ)-ਕਸਬਾ ਖ਼ਿਜ਼ਰਾਬਾਦ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਇੰਨਫੋਟੈਕ ਪੰਜਾਬ ਦੇ ਵਾਈਸ ਚੇਅਰਮੈਨ ਯਾਦਵਿੰਦਰ ਸਿੰਘ ਬੰਨੀ ਕੰਗ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਨਿਰੀਖਣ ਕੀਤਾ ਅਤੇੇ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ...

ਪੂਰੀ ਖ਼ਬਰ »

ਡੀ. ਸੀ. ਦਫ਼ਤਰਾਂ ਦੇ ਕਰਮਚਾਰੀ ਸਮੂਹਿਕ ਛੁੱਟੀ ਲੈ ਕੇ ਅੱਜ ਰੋਸ ਧਰਨੇ 'ਚ ਸ਼ਾਮਿਲ ਹੋਣਗੇ-ਰਣਵਿੰਦਰ ਸਿੰਘ

ਖਰੜ, 5 ਦਸੰਬਰ (ਗੁਰਮੁੱਖ ਸਿੰਘ ਮਾਨ)-ਪੰਜਾਬ ਰਾਜ ਜ਼ਿਲ੍ਹਾ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਮਾਲ ਅਫ਼ਸਰਾਂ ਦੇ ਨਾਲ ਮਿਲ ਕੇ 6,7 ਦਸੰਬਰ ਨੂੰ ਡੀ. ਸੀ. ਦਫ਼ਤਰ, ਐਸ. ਡੀ. ਐਮ., ਤਹਿਸੀਲ ਦਫ਼ਤਰਾਂ ਦੇ ਸਮੂਹ ਕਰਮਚਾਰੀ ਸਮੂਹਿਕ ਛੁੱਟੀ ਲੈ ਕੇ ਡਵੀਜ਼ਨ ਦਫ਼ਤਰਾਂ 'ਚ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਸੂਬਾ ਪੱਧਰੀ ਰੋਸ ਰੈਲੀ ਕੱਲ੍ਹ

ਖਰੜ, 5 ਦਸੰਬਰ (ਗੁਰਮੁੱਖ ਸਿੰਘ ਮਾਨ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 7 ਦਸੰਬਰ ਨੂੰ ਖਰੜ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ | ਸੂਬਾ ਪ੍ਰਧਾਨ ...

ਪੂਰੀ ਖ਼ਬਰ »

ਫਾਸਟ ਫੂਡ ਦੀ ਦੁਕਾਨ 'ਚ ਚੋਰੀ

ਮਾਜਰੀ, 5 ਦਸੰਬਰ (ਕੁਲਵੰਤ ਸਿੰਘ ਧੀਮਾਨ)-ਕੁਰਾਲੀ-ਸਿਸਵਾਂ ਮਾਰਗ 'ਤੇ ਪਿੰਡ ਚੰਦਪੁਰ ਨੇੜੇ ਫਾਸਟ ਫੂਡ ਦੀ ਦੁਕਾਨ ਅੰਦਰ ਪਿਆ ਸਾਮਾਨ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ | ਇਸ ਸੰਬੰਧੀ ਦੁਕਾਨ ਮਾਲਕ ਸੁਭਮ ਨੇ ਦੱਸਿਆ ਕਿ ਮੈਂ ਬੀਤੀ ਰਾਤ ਦੁਕਾਨ ਬੰਦ ਕਰਕੇ ਰੋਜ਼ਾਨਾ ਦੀ ...

ਪੂਰੀ ਖ਼ਬਰ »

ਐਸ. ਐਸ. ਓ. ਸੀ. ਨੇ ਢਿੱਲੋਂ ਪ੍ਰੀਤ ਨੂੰ ਲਿਆਂਦਾ ਪ੍ਰੋਡਕਸ਼ਨ ਵਾਰੰਟ 'ਤੇ, ਹੋਵੇਗੀ ਪੁੱਛਗਿੱਛ

ਐੱਸ. ਏ. ਐੱਸ. ਨਗਰ, 5 ਦਸੰਬਰ (ਜਸਬੀਰ ਸਿੰਘ ਜੱਸੀ)-ਸਟੇਟ ਸਪੈਸ਼ਲ ਆਪਰੇਸ਼ਨ ਸੈਲ (ਐਸ. ਐਸ. ਸੀ. ਓ.) ਵਲੋਂ ਜ਼ੇਲ ਵਿਚ ਬੰਦ ਗੈਂਗਸਟਰ ਦਮਨਪ੍ਰੀਤ ਸਿੰਘ ਉਰਫ਼ ਢਿੱਲੋਂ ਪ੍ਰੀਤ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਅਦਾਲਤ ਵਿਚ ਪੇਸ਼ ਕੀਤਾ, ਅਦਾਲਤ ਵਲੋਂ ਢਿੱਲੋਂ ਪ੍ਰੀਤ ...

ਪੂਰੀ ਖ਼ਬਰ »

ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਨ 'ਤੇ ਹਲਕਾ ਵਾਸੀਆਂ ਨਾਲ ਹਰ ਵਾਅਦਾ ਪੂਰਾ ਕੀਤਾ ਜਾਵੇਗਾ-ਰਾਣਾ ਗਿੱਲ

ਮੁੱਲਾਂਪੁਰ ਗਰੀਬਦਾਸ, 5 ਦਸੰਬਰ (ਦਿਲਬਰ ਸਿੰਘ ਖੈਰਪੁਰ)-ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਖਰੜ ਹਲਕੇ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਰਾਣਾ ਰਣਜੀਤ ਸਿੰਘ ਗਿੱਲ ਨੇ ਪਿੰਡ ਕਾਦੀਮਾਜਰਾ ਦਾ ਦੌਰਾ ਕੀਤਾ | ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਮੋਬਾਈਲ ਫ਼ੋਨ ਖੋਹਣ ਵਾਲੇ 2 ਮੁਲਜ਼ਮਾਂ ਸਮੇਤ ਇਕ ਭਗੌੜਾ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 5 ਦਸੰਬਰ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-8 ਦੀ ਪੁਲਿਸ ਵਲੋਂ ਰਾਹਗੀਰਾਂ ਕੋਲੋਂ ਮੋਬਾਈਲ ਫ਼ੋਨ ਖੋਹਣ ਵਾਲੇ 2 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ, ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਬਿੰਦਰ ਅਤੇ ਪਰਵਿੰਦਰ ਸਿੰਘ ਉਰਫ਼ ਕਾਕੂ ...

ਪੂਰੀ ਖ਼ਬਰ »

ਰਣਜੀਤ ਸਿੰਘ ਪੜੌਲ ਬਣੇ ਮਿਲਕਫੈੱਡ ਦੇ ਡਾਇਰੈਕਟਰ

ਮੁੱਲਾਂਪੁਰ ਗਰੀਬਦਾਸ, 5 ਦਸੰਬਰ (ਦਿਲਬਰ ਸਿੰਘ ਖੈਰਪੁਰ)-ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਬੋਰਡ ਆਫ ਡਾਇਰੈਕਟਰਾਂ ਨੇ ਸਰਬਸੰਮਤੀ ਨਾਲ ਰਣਜੀਤ ਸਿੰਘ ਪੜੌਲ ਦੀ ਪੰਜਾਬ ਮਿਲਕਫੈੱਡ ਦੇ ਡਾਇਰੈਕਟਰ ਵਜੋਂ ਚੋਣ ਕੀਤੀ | ਇਸ ਮੌਕੇ ਰਣਜੀਤ ਸਿੰਘ ਪੜੌਲ ਨੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਯਾਦਵਿੰਦਰਾ ਸਿੰਘ ਕੰਗ, ਬੰਤ ਸਿੰਘ ਕਲਾਰਾਂ ਅਤੇ ਸਾਰੇ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਬੋਰਡ ਆਫ਼ ਡਾਇਰੈਕਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਮੈਂ ਮਿਲਕਫੈੱਡ ਦੀ ਤਰੱਕੀ ਤੇ ਵਿਕਾਸ ਲਈ ਦਿਨ-ਰਾਤ ਕੰਮ ਕਰਕੇ ਲੋਕਾਂ ਦੀਆਂ ਆਸਾਂ ਉਮੀਦਾਂ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਅਤੇ ਮਿਲੇ ਮਾਣ ਸਨਮਾਨ ਨੂੰ ਬਰਕਰਾਰ ਰਖਾਂਗਾ | ਇਸ ਮੌਕੇ ਬਲਕਾਰ ਸਿੰਘ ਭੰਗੂ ਅਤੇ ਰਣਜੀਤ ਸਿੰਘ ਖੱਦਰੀ ਨੇ ਕੰਗ ਤੇ ਨਵੇਂ ਚੁਣੇ ਡਾਇਰੈਕਟਰ ਰਣਜੀਤ ਸਿੰਘ ਦਾ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ, ਕਿ ਸਾਡੇ ਇਲਾਕੇ ਤੋਂ ਪਹਿਲਾਂ ਵੀ 2 ਡਾਇਰੈਕਟਰ ਰਣਜੀਤ ਸਿੰਘ ਪੜੌਲ ਅਤੇ ਗੁਰਮੀਤ ਸਿੰਘ ਮੀਆਂਪੁਰ ਚੰਗਰ) ਵੇਰਕਾ ਮਿਲਕ ਪਲਾਂਟ ਮੁਹਾਲੀ ਵਿਚ ਨਿਯੁਕਤ ਕੀਤੇ ਗਏ ਸਨ | ਹੁਣ ਪੰਜਾਬ ਮਿਲਕਫੈੱਡ ਵਿਚ ਰਣਜੀਤ ਸਿੰਘ ਪੜੌਲ ਹਲਕੇ ਖਰੜ ਦਾ ਡਾਇਰੈਕਟਰ ਬਣ ਕੇ ਗਿਆ ਹੈ | ਸਾਰੇ ਇਲਾਕੇ ਲਈ ਖੁਸ਼ੀ ਅਤੇ ਮਾਣ ਦੀ ਗੱਲ ਹੈ ਅਤੇ ਇਹ ਡੇਅਰੀ ਫਾਰਮ ਨਾਲ ਜੁੜੇ ਕਿਸਾਨਾਂ ਆਦਿ ਦੇ ਕਾਰੋਬਾਰ ਨੂੰ ਹੋਰ ਅੱਗੇ ਵਧਾਉਣ ਲਈ ਹਰ ਉਪਰਾਲੇ ਕਰਦੇ ਰਹਿਣਗੇ ਤਾਂ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਇਸ ਕਾਰੋਬਾਰ ਨੂੰ ਹੋਰ ਪ੍ਰ੍ਰਫੂਲਿਤ ਕਰ ਸਕੀਏ |

ਖ਼ਬਰ ਸ਼ੇਅਰ ਕਰੋ

 

ਡੇਰਾਬੱਸੀ 'ਚ ਫੈਕਟਰੀਆਂ ਪਾਣੀ ਨੂੰ ਗੰਧਲਾ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ

ਡੇਰਾਬੱਸੀ, 4 ਦਸੰਬਰ (ਗੁਰਮੀਤ ਸਿੰਘ)-ਡੇਰਾਬੱਸੀ ਖੇਤਰ ਵਿਚ ਖੇਤੀ ਕਰਨ ਵਾਲੇ ਕਿਸਾਨਾਂ ਲਈ ਸਭ ਤੋਂ ਵੱਡਾ ਸੰਕਟ ਅੱਜ ਇਹੋ ਹੈ ਕਿ ਉਨ੍ਹਾਂ ਨੂੰ ਖੇਤੀ ਲਈ ਸਾਫ਼ ਪਾਣੀ ਨਹੀਂ ਮਿਲ ਰਿਹਾ, ਦੂਸ਼ਿਤ ਪਾਣੀ ਕਰਕੇ ਕਈ ਥਾਵਾਂ 'ਤੇ ਧਰਤੀ ਵੀ ਖੇਤੀਯੋਗ ਨਹੀਂ ਰਹੀ | ਇਸ ਦਾ ...

ਪੂਰੀ ਖ਼ਬਰ »

ਪਿੰਡ ਦੇ ਸਰਪੰਚ, 3 ਪੁਲਿਸ ਕਰਮਚਾਰੀਆਂ ਸਮੇਤ 7 ਖ਼ਿਲਾਫ਼ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 5 ਦਸੰਬਰ (ਜਸਬੀਰ ਸਿੰਘ ਜੱਸੀ)-ਥਾਣਾ ਬਨੂੰੜ ਦੀ ਪੁਲਿਸ ਨੇ ਪਿੰਡ ਹੁਲਕਾ ਦੇ ਮੌਜੂਦਾ ਸਰਪੰਚ ਮਨਜੀਤ ਸਿੰਘ, ਇਕ ਕਾਂਗਰਸੀ ਆਗੂ ਅਤੇ 3 ਪੁਲਿਸ ਕਰਮਚਾਰੀਆਂ ਸਮੇਤ 7 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮੁਲਜ਼ਮਾਂ ਦੀ ਪਛਾਣ ਸਰਪੰਚ ਮਨਜੀਤ ਸਿੰਘ, ...

ਪੂਰੀ ਖ਼ਬਰ »

ਲੱਕੜ ਵਾਲੇ ਪੁਲ ਨੇੜੇ ਮਿਲਿਆ ਭਰੂਣ

ਚੰਡੀਗੜ੍ਹ, 5 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਮੌਲੀ ਜੱਗਰਾਂ ਦੇ ਲੱਕੜ ਵਾਲੇ ਪੁੱਲ ਨੇੜੇ ਇਕ ਬੱਚੇ ਦਾ ਭਰੂਣ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਕਿਸੇ ਰਾਹ ਜਾਂਦੇ ਵਿਅਕਤੀ ਨੇ ਪੁੱਲ ਨੇੜੇ ਬੱਚੇ ਦਾ ਭਰੂਣ ਦੇਖ ਕੇ ਮਾਮਲੇ ਦੀ ਸੂਚਨਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX