ਤਾਜਾ ਖ਼ਬਰਾਂ


ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਇੰਦੌਰ ਵਿਖੇ ਸਿੰਧੀ ਸਮਾਜ ਦੇ ਆਗੂਆਂ, ਸਥਾਨਕ ਸਿੱਖਾਂ ਤੇ ਸਿੰਧੀ ਸੰਗਤਾਂ ਨਾਲ ਕੀਤੀ ਮੁਲਾਕਾਤ
. . .  35 minutes ago
ਅੰਮ੍ਰਿਤਸਰ, 30 ਜਨਵਰੀ (ਜਸਵੰਤ ਸਿੰਘ ਜੱਸ)- ਮੱਧ ਪ੍ਰਦੇਸ਼ ਵਿਖੇ ਬੀਤੇ ਦਿਨੀਂ ਸਿੰਧੀ ਸਮਾਜ ਦੇ ਅਸਥਾਨਾਂ ਵਿਚੋਂ ਪਾਵਨ ਸਰੂਪ ਚੁੱਕਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਦਾ ਵਫ਼ਦ ਦੋ ਦਿਨਾਂ ਦੇ ...
ਬਿਹਾਰ : ਜੇ.ਡੀ.ਯੂ. ਨੇਤਾ ਉਪੇਂਦਰ ਕੁਸ਼ਵਾਹਾ ਦੇ ਕਾਫਲੇ 'ਤੇ ਹਮਲਾ, ਆਰਾ 'ਚ ਪਥਰਾਅ
. . .  44 minutes ago
ਓਪਰੇਸ਼ਨ ਬਲੂ ਸਟਾਰ ਸੀਓ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਨੇ ਕੀਤੇ ਅਹਿਮ ਖ਼ੁਲਾਸੇ
. . .  48 minutes ago
ਯੂ.ਐਨ.ਜੀ.ਏ. ਮੁਖੀ ਕਸਾਬਾ ਕੋਰੋਸੀ ਦੀ ਭਾਰਤ ਦੀ ਪਹਿਲੀ ਫੇਰੀ 'ਤੇ ਸਵਾਗਤ ਕਰਕੇ ਹੋਈ ਖੁਸ਼ੀ-ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 30 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ (ਯੂ.ਐਨ.ਜੀ.ਏ.) ਮੁਖੀ ਕਸਾਬਾ ਕੋਰੋਸੀ ਦੀ ਭਾਰਤ ਦੀ ਪਹਿਲੀ ਫੇਰੀ 'ਤੇ ਸਵਾਗਤ ਕਰਕੇ ਖੁਸ਼ੀ ਹੋਈ। ਸੰਯੁਕਤ ਰਾਸ਼ਟਰ ਸਮੇਤ ਬਹੁ-ਪੱਖੀਵਾਦ ਪ੍ਰਤੀ ਭਾਰਤ...
ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਆਸਾਰਾਮ ਬਾਪੂ ਨੂੰ ਸੈਸ਼ਨ ਕੋਰਟ ਨੇ ਠਹਿਰਾਇਆ ਦੋਸ਼ੀ
. . .  about 1 hour ago
ਗਾਂਧੀਨਗਰ (ਗੁਜਰਾਤ), 30 ਜਨਵਰੀ-ਗਾਂਧੀਨਗਰ ਸੈਸ਼ਨ ਕੋਰਟ ਨੇ ਇਕ ਦਹਾਕੇ ਪੁਰਾਣੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਆਸਾਰਾਮ ਬਾਪੂ ਨੂੰ ਦੋਸ਼ੀ ਠਹਿਰਾਇਆ ਹੈ। ਆਸਾਰਾਮ ਬਾਪੂ 'ਤੇ ਸੂਰਤ ਦੀ ਇਕ ਔਰਤ ਨੇ 10 ਸਾਲ ਪਹਿਲਾਂ ਅਹਿਮਦਾਬਾਦ...
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੂੰ ਲੈ ਕੇ ਜਾ ਰਹੀ ਇਕ ਵਿਸ਼ੇਸ਼ ਉਡਾਣ ਦੀ ਐਮਰਜੈਂਸੀ ਲੈਂਡਿੰਗ
. . .  about 1 hour ago
ਵਿਜੇਵਾੜਾ, 30 ਜਨਵਰੀ-ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੂੰ ਲੈ ਕੇ ਜਾ ਰਹੀ ਇਕ ਵਿਸ਼ੇਸ਼ ਉਡਾਣ ਨੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਤਕਨੀਕੀ ਖਰਾਬੀ ਕਾਰਨ ਗੰਨਾਵਰਮ ਹਵਾਈ ਅੱਡੇ...
ਪਿਸ਼ਾਵਰ ਮਸਜਿਦ ਆਤਮਘਾਤੀ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 32
. . .  about 1 hour ago
ਪਿਸ਼ਾਵਰ, 30 ਜਨਵਰੀ-ਪਾਕਿਸਤਾਨ ਦੇ ਜੀਓ ਨਿਊਜ਼ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਪਿਸ਼ਾਵਰ ਮਸਜਿਦ ਆਤਮਘਾਤੀ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 32 ਹੋ ਗਈ...
ਅਡਾਨੀ ਸਮੂਹ ਨਾਲ ਪੰਜਾਬ ਨੈਸ਼ਨਲ ਬੈਂਂਕ ਦਾ ਐਕਸਪੋਜ਼ਰ ਚਿੰਤਾ ਦਾ ਵਿਸ਼ਾ ਨਹੀਂ-ਪੰਜਾਬ ਨੈਸ਼ਨਲ ਬੈਂਕ ਮੁਖੀ
. . .  about 2 hours ago
ਨਵੀਂ ਦਿੱਲੀ 30 ਜਨਵਰੀ- ਪੰਜਾਬ ਨੈਸ਼ਨਲ ਬੈਂਕ ਦੇ ਐਮ.ਡੀ. ਅਤੇ ਸੀ.ਈ.ਓ. ਅਤੁਲ ਕੁਮਾਰ ਗੋਇਲ ਨੇ ਕਿਹਾ ਕਿ ਸਰਕਾਰੀ ਬੈਂਕ ਦਾ ਅਡਾਨੀ ਗਰੁੱਪ ਦੀਆਂ ਕੰਪਨੀਆਂ 'ਚ ਕਰੀਬ 7,000 ਕਰੋੜ ਰੁਪਏ ਦਾ ਐਕਸਪੋਜ਼ਰ ਹੈ। "ਪੰਜਾਬ ਨੈਸ਼ਨਲ ਭੈਂਕ ਕੋਲ ਅਡਾਨੀ ਸਮੂਹ ਦੀਆਂ 8-9 ਕੰਪਨੀਆਂ...
ਚੋਣ ਕਮਿਸ਼ਨ ਨੇ ਰੋਕੀ ਲਕਸ਼ਦੀਪ ਵਿਚ ਇਕ ਸੰਸਦੀ ਹਲਕੇ ਲਈ ਜ਼ਿਮਨੀ ਚੋਣ
. . .  about 2 hours ago
ਨਵੀਂ ਦਿੱਲੀ, 30 ਜਨਵਰੀ-ਕੇਰਲਾ ਹਾਈ ਕੋਰਟ ਨੇ 25 ਜਨਵਰੀ, 2023 ਨੂੰ ਲਕਸ਼ਦੀਪ ਦੇ ਸਾਬਕਾ ਸੰਸਦ ਮੈਂਬਰ ਮੁਹੰਮਦ ਫੈਜ਼ਲ ਪੀ.ਪੀ. ਨੂੰ ਦੋਸ਼ੀ ਠਹਿਰਾਉਣ ਅਤੇ ਸਜ਼ਾ ਨੂੰ ਮੁਅੱਤਲ ਕਰਨ ਦਾ ਹੁਕਮ ਦੇਣ ਤੋਂ ਬਾਅਦ...
25 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਬੀ.ਡੀ.ਪੀ.ਓ. ਰੰਗੇ ਹੱਥੀ ਕਾਬੂ
. . .  about 2 hours ago
ਗੁਰੂਸਰ ਸੁਧਾਰ, (ਲੁਧਿਆਣਾ) 30 ਜਨਵਰੀ, (ਬਲਵਿੰਦਰ ਸਿੰਘ ਧਾਲੀਵਾਲ/ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਤੋਂ ਆਈ ਡੀ.ਐਸ.ਪੀ. ਵਿਜੀਲੈਂਸ ਨਿਰਮਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ...
25 ਕਰੋੜ ਦੀ ਹੈਰੋਇਨ ਸਮੇਤ ਕਾਬੂ ਨਸ਼ਾ ਤਸਕਰ 2 ਦਿਨ ਦੇ ਪੁਲਿਸ ਰਿਮਾਂਡ 'ਤੇ
. . .  about 2 hours ago
ਅਜਨਾਲਾ, 30 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਕਾਊਂਟਰ ਇੰਟੈਲੀਜੈਂਸ ਦੀ ਟੀਮ ਵਲੋਂ 5 ਕਿਲੋ ਹੈਰੋਇਨ ਅਤੇ 1215 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਨਸ਼ਾ ਤਸਕਰ ਰਸ਼ਪਾਲ ਸਿੰਘ ਵਾਸੀ ਪਿੰਡ ਕੱਕੜ...
ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਵਲੋਂ ਅਸਤੀਫ਼ਾ
. . .  about 3 hours ago
ਭੁਵਨੇਸ਼ਵਰ, 30 ਜਨਵਰੀ-ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਵਿਸ਼ਵ ਕੱਪ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ...
ਵਿਜੀਲੈਂਸ ਵਲੋਂ ਸਾਬਕਾ ਉੱਪ ਮੁੱਖ ਮੰਤਰੀ ਓ.ਪੀ.ਸੋਨੀ. ਦੇ ਘਰ ਛਾਪੇਮਾਰੀ
. . .  about 3 hours ago
ਅੰਮ੍ਰਿਤਸਰ, 30 ਜਨਵਰੀ (ਰੇਸ਼ਮ ਸਿੰਘ)-ਵਿਜੀਲੈਂਸ ਬਿਊਰੋ ਵਲੋਂ ਸਾਬਕਾ ਉੱਪ ਮੁੱਖ ਮੰਤਰੀ ਓ.ਪੀ.ਸੋਨੀ. ਦੇ ਘਰ ਛਾਪੇਮਾਰੀ ਕੀਤੀ ਗਈ। ਓ.ਪੀ. ਸੋਨੀ ਦੇ ਆਮਦਨ ਸੰਬੰਧੀ ਸਰੋਤਾਂ ਦੀ ਵਿਜੀਲੈਂਸ...
ਕਰੋੜਾਂ ਦੇ ਟੈਕਸ ਘੁਟਾਲੇ ਵਿਚ ਜੀ.ਐਸ.ਟੀ. ਵਿਭਾਗ ਵਲੋਂ ਚਾਰ ਗ੍ਰਿਫ਼ਤਾਰ
. . .  about 3 hours ago
ਜਲੰਧਰ, 30 ਜਨਵਰੀ (ਸ਼ਿਵ)-ਕਰੋੜਾਂ ਦੇ ਟੈਕਸ ਘੁਟਾਲੇ ਵਿਚ ਜੀ.ਐਸ.ਟੀ. ਵਿਭਾਗ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਵਿਅਕਤੀ ਜਾਲੀ ਬਿੱਲਾਂ ਨਾਲਘੁਟਾਲਾ ਕਰਦੇ...
ਭਾਰਤੀ ਕ੍ਰਿਕਟਰ ਮੁਰਲੀ ​​ਵਿਜੇ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
. . .  about 4 hours ago
ਨਵੀਂ ਦਿੱਲੀ, 30 ਜਨਵਰੀ- ਭਾਰਤੀ ਕ੍ਰਿਕਟਰ ਮੁਰਲੀ ​​ਵਿਜੇ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਵਲੋਂ ਜੋਧ ਸਿੰਘ ਸਮਰਾ ਨੂੰ ਹਲਕਾ ਅਜਨਾਲਾ ਇੰਚਾਰਜ ਕੀਤਾ ਨਿਯੁਕਤ
. . .  about 4 hours ago
ਅਜਨਾਲਾ 30 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਅਹਿਮ ਐਲਾਨ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੂੰ ਹਲਕਾ ਅਜਨਾਲਾ ਦੀ ਜ਼ਿੰਮੇਵਾਰੀ ਸੌਂਪਦਿਆਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਆਪਣੀ ਇਸ ਨਿਯੁਕਤੀ ਉਪਰੰਤ ‘ਅਜੀਤ’ ਨਾਲ...
ਡੇਰਾ ਭਨਿਆਰਾ ਦੇ ਮੁਖੀ ਬਾਬਾ ਸਤਨਾਮ ਸਿੰਘ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
. . .  about 4 hours ago
ਨੂਰਪੁਰ ਬੇਦੀ, 30 ਜਨਵਰੀ (ਹਰਦੀਪ ਸਿੰਘ ਢੀਂਡਸਾ,ਰਾਜੇਸ਼ ਚੌਧਰੀ)-ਰੂਪਨਗਰ ਜ਼ਿਲ੍ਹੇ ਦੇ ਪੁਲਿਸ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਡੇਰਾ ਧਰਮ ਕਲਾਂ ਭਨਿਆਰਾਵਾਲਾ ਧਮਾਣਾ ਦੇ ਮੌਜੂਦਾ ਮੁਖੀ ਬਾਬਾ ਸਤਨਾਮ ਸਿੰਘ ਨੂੰ ਬੀਤੇ ਐਤਵਾਰ ਨੂੰ ਇਕ ਵਿਦੇਸ਼ੀ ਨੰਬਰ ਤੋਂ ਜਾਨੋ ਮਾਰਨ...
‘ਆਪ’ ਵਿਧਾਇਕ ਅਮੋਲਕ ਸਿੰਘ ਦੇ ਉਦਘਾਟਨ ਕਰਨ ਤੋਂ ਪਹਿਲਾ ਪੁੱਟਿਆ ਨੀਂਹ ਪੱਥਰ
. . .  about 4 hours ago
ਜੈਤੋ, 30 ਜਨਵਰੀ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਜੈਤੋ ਤੋਂ ‘ਆਪ’ ਵਿਧਾਇਕ ਅਮੋਲਕ ਸਿੰਘ ਨੇ ਪਿੰਡ ਰਾਮੇਆਣਾ ਦੇ ਬੱਸ ਸੈਂਟਡ ’ਚ ਬੈਠਣ ਲਈ ਰੱਖੇ ਨੀਂਹ ਪੱਥਰ ਦਾ ਉਦਘਾਟਨ ਕਰਨਾ ਸੀ...
77ਵੀਂ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਦੇ ਪ੍ਰਧਾਨ ਕਾਸਬਾ ਕੋਰੋਸੀ ਨੇ ਭਾਰਤੀ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨਾਲ ਮੁਲਾਕਾਤ ਕੀਤੀ।
. . .  about 4 hours ago
77ਵੀਂ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਦੇ ਪ੍ਰਧਾਨ ਕਾਸਬਾ ਕੋਰੋਸੀ ਨੇ ਭਾਰਤੀ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨਾਲ ਮੁਲਾਕਾਤ ਕੀਤੀ।
ਨਿਪਾਲ ਵਿਚ ਰਾਸ਼ਟਰਪਤੀ ਚੋਣਾਂ 9 ਮਾਰਚ ਨੂੰ
. . .  about 5 hours ago
ਨਿਪਾਲ, 30 ਜਨਵਰੀ- ਨਿਪਾਲ ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਨਿਪਾਲ ਵਿਚ ਰਾਸ਼ਟਰਪਤੀ ਲਈ ਚੋਣ 9 ਮਾਰਚ ਨੂੰ ਅਤੇ ਉਪ ਰਾਸ਼ਟਰਪਤੀ ਚੋਣ 17 ਮਾਰਚ ਨੂੰ ਹੋਵੇਗੀ।
ਆਮਦਨ ਤੋਂ ਜਿਆਦਾ ਜਾਇਦਾਦ ਮਾਮਲੇ ’ਚ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਵਿਜੀਲੈਂਸ ਵਿਭਾਗ ਦੇ ਦਫ਼ਤਰ ’ਚ ਕੀਤਾ ਤਲਬ
. . .  about 5 hours ago
ਫ਼ਰੀਦਕੋਟ, 30 ਜਨਵਰੀ (ਜਸਵੰਤ ਸਿੰਘ ਪੁਰਬਾ)- ਆਮਦਨ ਤੋਂ ਜਿਆਦਾ ਜਾਇਦਾਦ ਮਾਮਲੇ ਨੂੰ ਲੈਕੇ ਅੱਜ ਵਿਜੀਲੈਂਸ ਵਿਭਾਗ ਫ਼ਰੀਦਕੋਟ ਵਲੋਂ ਕਾਂਗਰਸ ਦੇ ਫਰੀਦਕੋਟ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਇੱਥੋਂ ਦੇ ਵਿਭਾਗ ਦੇ ਦਫ਼ਤਰ ਬੁਲਾਇਆ ਗਿਆ, ਜਿੱਥੇ ਕਰੀਬ ਇਕ ਘੰਟਾ ਉਨ੍ਹਾਂ ਤੋਂ ਸਵਾਲ ਜਵਾਬ ਕੀਤੇ ਗਏ। ਵਿਧਾਇਕ ਕਿੱਕੀ ਢਿੱਲੋਂ ਆਪਣੇ ...
ਐਸ. ਵਾਈ. ਐਲ. ’ਤੇ ਦੁਬਾਰਾ ਚਰਚਾ ਹੋਣੀ ਚਾਹੀਦੀ ਹੈ- ਹਰਸਿਮਰਤ ਕੌਰ ਬਾਦਲ
. . .  about 5 hours ago
ਨਵੀਂ ਦਿੱਲੀ, 30 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਰਬ ਪਾਰਟੀ ਮੀਟਿੰਗ ਵਿਚ ਕਿਹਾ ਕਿ ਐਸ. ਵਾਈ. ਐਲ. ’ਤੇ ਦੁਬਾਰਾ ਚਰਚਾ ਹੋਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਦਾ ਪਾਣੀ ਦੂਜੇ ਰਾਜਾਂ ਨੂੰ ਜਾਣਾ ਹੈ ਕਿਉਂਕਿ ਉਨ੍ਹਾਂ ਨੇ ਦੂਜੇ ਰਾਜਾਂ ਤੋਂ ਚੋਣ ਲੜਨੀ ਹੈ। ਉਨ੍ਹਾਂ ...
ਪਿਸ਼ਾਵਰ ਬੰਬ ਧਮਾਕਾ: ਘੱਟੋ ਘੱਟ 50 ਲੋਕ ਜ਼ਖ਼ਮੀ
. . .  about 5 hours ago
ਇਸਲਾਮਾਬਾਦ, 30 ਜਨਵਰੀ- ਪਿਸ਼ਾਵਰ ਦੇ ਪੁਲਿਸ ਲਾਈਨਜ਼ ਖ਼ੇਤਰ ਵਿਚ ਸਥਿਤ ਇਕ ਮਸਜਿਦ ਵਿਚ ਨਮਾਜ਼ ਦੇ ਦੌਰਾਨ ਇਕ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ। ਇਸ ਹਾਦਸੇ ਵਿਚ ਘੱਟੋ ਘੱਟ 50 ਲੋਕਾਂ ਦੇ ਜ਼ਖ਼ਮੀ ਹੋਣ...
ਪਿਸ਼ਾਵਰ ਵਿਚ ਹੋਇਆ ਧਮਾਕਾ
. . .  about 5 hours ago
ਇਸਲਾਮਾਬਾਦ, 30 ਜਨਵਰੀ- ਪਿਸ਼ਾਵਰ ਦੇ ਪੁਲਿਸ ਲਾਈਨ ਇਲਾਕੇ ’ਚ ਧਮਾਕਾ ਹੋਣ ਦੀ ਸੂਚਨਾ ਹੈ। ਇਹ ਧਮਾਕਾ ਮਸਜਿਦ ਨੇੜੇ ਹੋਇਆ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ...
ਭਾਜਪਾ ਦਾ ਕੋਈ ਆਗੂ ਇਸ ਤਰ੍ਹਾਂ ਪੈਦਲ ਨਹੀਂ ਚੱਲ ਸਕਦਾ, ਕਿਉਂਕਿ ਉਹ ਡਰਦੇ ਹਨ- ਰਾਹੁਲ ਗਾਂਧੀ
. . .  about 5 hours ago
ਸ੍ਰੀਨਗਰ, 30 ਜਨਵਰੀ- ਸ੍ਰੀਨਗਰ ਵਿਚ ਭਾਰਤ ਜੋੜੋ ਯਾਤਰਾ ਦੇ ਸਮਾਪਤੀ ਸਮਾਰੋਹ ਦੌਰਾਨ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਜੀ, ਅਮਿਤ ਸ਼ਾਹ ਜੀ ਤੇ ਆਰ.ਐਸ.ਐਸ. ਵਾਲਿਆਂ ਨੇ ਹਿੰਸਾ ਨਹੀਂ ਦੇਖੀ। ਉਹ ਡਰਦੇ ਹਨ। ਭਾਜਪਾ ਦਾ ਕੋਈ ਵੀ ਆਗੂ ਇੱਥੇ ਇੰਝ ਪੈਦਲ ਨਹੀਂ ਤੁਰ ਸਕਦਾ ਇਸ ਲਈ ਨਹੀਂ ਕਿ ਜੰਮੂ-...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 21 ਮੱਘਰ ਸੰਮਤ 553

ਮੋਗਾ

ਬੀ. ਐਲ. ਓਜ਼. ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ-ਡਿਪਟੀ ਕਮਿਸ਼ਨਰ

ਨਿਹਾਲ ਸਿੰਘ ਵਾਲਾ, 5 ਦਸੰਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵਲੋਂ ਅੱਜ ਨਿਹਾਲ ਸਿੰਘ ਵਾਲਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿਚਲੇ ਵੋਟਰਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਅਤੇ ਸਮੂਹ ਬੀ. ਐਲ. ਓਜ. ਨੂੰ ਚੋਣ ...

ਪੂਰੀ ਖ਼ਬਰ »

ਮੋਗਾ ਪੁਲਿਸ ਨੇ ਅਗਵਾ ਹੋਇਆ ਬੱਚਾ 10 ਘੰਟਿਆਂ 'ਚ ਕੀਤਾ ਬਰਾਮਦ

ਮੋਗਾ, 5 ਦਸੰਬਰ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਬੀਤੇ ਦਿਨ ਮੋਗਾ ਦੇ ਸਿਵਲ ਹਸਪਤਾਲ ਵਿਚੋਂ ਇਕ 8 ਮਹੀਨੇ ਦਾ ਬੱਚਾ ਇਕ ਨੌਜਵਾਨ ਵਲੋਂ ਅਗਵਾ ਕਰ ਲਿਆ ਗਿਆ ਸੀ ਪਰ ਜਿਉਂ ਹੀ ਇਸ ਦੀ ਸੂਚਨਾ ਉਚ ਪੁਲਿਸ ਅਧਿਕਾਰੀਆਂ ਨੂੰ ਮਿਲੀ ਤਾਂ ਪੁਲਿਸ ਅਚਾਨਕ ...

ਪੂਰੀ ਖ਼ਬਰ »

ਅਕਾਲੀ ਦਲ ਦੀ ਕਿਲੀ ਚਾਹਲਾਂ ਸੂਬਾ ਪੱਧਰੀ ਰੈਲੀ 'ਚ ਲੋਕਾਂ ਦਾ ਆਵੇਗਾ ਹੜ੍ਹ-ਅਕਾਲੀ ਆਗੂ

ਬਾਘਾ ਪੁਰਾਣਾ, 5 ਦਸੰਬਰ (ਕਿ੍ਸ਼ਨ ਸਿੰਗਲਾ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪੰਜਾਬ ਪੱਧਰੀ ਰੈਲੀ ਦਾ ਆਯੋਜਨ ਮੋਗਾ ਜ਼ਿਲੇ੍ਹ ਦੇ ਪਿੰਡ ਕਿਲੀ ਚਾਹਲਾਂ ਵਿਖੇ ਕੀਤਾ ਜਾ ਰਿਹਾ ਹੈ, ਇਹ ਸਮਾਗਮ ਪਾਰਟੀ ਦੇ 100 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਕੀਤਾ ਜਾ ਰਿਹਾ ਹੈ | ਇਸ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੀ 14 ਦੀ ਰੈਲੀ ਇਤਿਹਾਸਕ ਹੋਵੇਗੀ-ਡੱਲਾ

ਧਰਮਕੋਟ, 5 ਦਸੰਬਰ (ਪਰਮਜੀਤ ਸਿੰਘ)-ਅਕਾਲੀ ਬਸਪਾ ਗੱਠਜੋੜ ਧਰਮਕੋਟ ਤੋਂ ਉਮੀਦਵਾਰ ਸਾਬਕਾ ਖੇਤੀਬਾੜੀ ਮੰਤਰੀ ਪੰਜਾਬ ਜਥੇਦਾਰ ਤੋਤਾ ਸਿੰਘ ਦੇ ਸਿਆਸੀ ਸਕੱਤਰ ਰਜਿੰਦਰ ਸਿੰਘ ਡੱਲਾ ਨੇ ਬੂਥ ਵਾਈਜ਼ ਮੀਟਿੰਗਾਂ ਬਾਜੇਕੇ, ਢੋਲੇਵਾਲਾ, ਸ਼ੇਰਪੁਰ ਤਾਇਬਾਂ ਨੂੰ ਸੰਬੋਧਨ ...

ਪੂਰੀ ਖ਼ਬਰ »

ਮਿਡ-ਡੇਅ ਮੀਲ ਕੁੱਕਾਂ ਲਈ ਨਿਰਧਾਰਿਤ ਖਰਚੇ ਪੂਰੇ ਹਾਸਲ ਕਰਨ ਲਈ ਕਾਨੰੂਨੀ ਰਾਹ ਅਪਨਾਏ ਜਾਣਗੇ-ਚਿੰਡਾਲੀਆ

ਕੋਟ ਈਸੇ ਖਾਂ, 5 ਦਸੰਬਰ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)-ਮਿਡ-ਡੇ ਮੀਲ ਕੁੱਕ ਯੂਨੀਅਨ ਇੰਟਕ ਦੀ ਮੀਟਿੰਗ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਦੀ ਪ੍ਰਧਾਨਗੀ ਹੇਠ ਸ. ਸੀ.ਸੈ. ਸਕੂਲ ਕੰਨਿ੍ਹਆਂ ਕੋਟ ਈਸੇ ਖਾਂ ਵਿਖੇ ਹੋਈ | ਸੰਬੋਧਨ ਕਰਦਿਆਂ ਚਿੰਡਾਲੀਆ ਨੇ ...

ਪੂਰੀ ਖ਼ਬਰ »

ਕਾਂਗਰਸ ਤੇ 'ਆਪ' ਦੀਆਂ ਡਰਾਮੇਬਾਜ਼ੀਆਂ ਨੂੰ ਨਕਾਰ ਕੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਣ ਲੱਗੇ-ਮੱਖਣ ਬਰਾੜ

ਮੋਗਾ, 5 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਵਿਧਾਨ ਸਭਾ ਹਲਕਾ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਨੁੱਕੜ ਮੀਟਿੰਗਾਂ ਤਹਿਤ ਬੀਤੇ ਦਿਨ ਵਿਧਾਨ ਸਭਾ ਹਲਕਾ ਮੋਗਾ ਦੇ ਪਿੰਡ ...

ਪੂਰੀ ਖ਼ਬਰ »

ਵਿਧਾਇਕ ਡਾ. ਹਰਜੋਤ ਕਮਲ ਨੇ ਸੜਕ 'ਤੇ ਪ੍ਰੀਮਿਕਸ ਪਾਉਣ ਦੀ ਕਰਵਾਈ ਸ਼ੁਰੂਆਤ

ਮੋਗਾ, 5 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਵਿਧਾਇਕ ਡਾ. ਹਰਜੋਤ ਕਮਲ ਦੇ ਸੁਹਿਰਦ ਯਤਨਾਂ ਸਦਕਾ ਮੋਗਾ ਵਿਚ ਨਵੀਆਂ ਨਿਕੋਰ ਮਲਾਈ ਵਰਗੀਆਂ ਸੜਕਾਂ ਬਣਾਉਣ ਦੀ ਲੜੀ ਤਹਿਤ ਅੱਜ ਵਾਰਡ ਨੰਬਰ 16 'ਚ ਲਾਲ ਸਿੰਘ ਬਸਤੀ ਵਾਲੀ ਮੇਨ ਸੜਕ ਨੂੰ ਮੈਟਲ ਰੋਡ ਵਜੋਂ ਤਾਮੀਰ ...

ਪੂਰੀ ਖ਼ਬਰ »

ਰੋਟਰੀ ਕਲੱਬ ਮੋਗਾ ਸਿਟੀ ਦੀ ਮੀਟਿੰਗ

ਮੋਗਾ, 5 ਦਸੰਬਰ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਸਿਟੀ ਦੀ ਮੀਟਿੰਗ ਪ੍ਰਧਾਨ ਰਾਜੀਵ ਸਿੰਗਲਾ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ | ਮੀਟਿੰਗ ਦੀ ਕਾਰਵਾਈ ਸਕੱਤਰ ਪ੍ਰਵੇਸ਼ ਗੋਇਲ ਨੇ ਚਲਾਈ | ਪ੍ਰਧਾਨ ਰੋਟੇਰੀਅਨ ਰਾਜੀਵ ਸਿੰਗਲਾ, ਚੇਅਰਮੈਨ ਵਿਜੇ ਮਦਾਨ ਨੇ ...

ਪੂਰੀ ਖ਼ਬਰ »

ਵਾਟਰ ਵਰਕਸ ਦੇ ਅਧਿਕਾਰੀਆਂ ਨੇ ਬਸਤੀ ਲਈ ਪਾਈਪਾਂ ਪਵਾਉਣ ਦਾ ਦਿੱਤਾ ਭਰੋਸਾ

ਨਿਹਾਲ ਸਿੰਘ ਵਾਲਾ, 5 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)-ਰਾਸ਼ਟਰੀ ਮਾਰਗ ਦੀ ਉਸਾਰੀ ਅਧੀਨ ਪਿੰਡ ਮਾਛੀਕੇ ਵਿਖੇ ਵਾਟਰ ਵਰਕਸ ਦੀਆਂ ਪਾਈਪਾਂ ਦੇ ਹੋਏ ਨੁਕਸਾਨ ਤੋਂ ਬਾਅਦ ਗਰੀਬ ਬਸਤੀ ਵਿਚ ਪੀਣ ਵਾਲੇ ਪਾਣੀ ਦੀ ਆਈ ਸਮੱਸਿਆ ਨੂੰ ਦੇਖਦੇ ਹੋਏ ਕਿਰਤੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਵਲੋਂ ਲਗਾਏ ਖ਼ੂਨਦਾਨ ਕੈਂਪ ਦਾ ਬਰਜਿੰਦਰ ਸਿੰਘ ਬਰਾੜ ਨੇ ਕੀਤਾ ਉਦਘਾਟਨ

ਕੋਟ ਈਸੇ ਖਾਂ, 5 ਦਸੰਬਰ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਕੋਟ ਈਸੇ ਖਾਂ ਦੇ ਜ਼ੀਰਾ ਰੋਡ ਵਿਖੇ ਜਥੇਦਾਰ ਤੋਤਾ ਸਿੰਘ ਸਾਬਕਾ ਕੈਬਨਿਟ ਮੰਤਰੀ ਪੰਜਾਬੀ ਦੀ ਅਗਵਾਈ ਹੇਠ ਸਵੈ ਇੱਛੁਕ ਖ਼ੂਨਦਾਨ ਕੈਂਪ ਆਯੋਜਿਤ ਕੀਤਾ ਗਿਆ | ...

ਪੂਰੀ ਖ਼ਬਰ »

ਅਸਲ੍ਹਾ ਧਾਰਕਾਂ ਨੂੰ ਆਪਣੇ ਹਥਿਆਰ ਜਮਾਂ ਕਰਵਾਉਣ ਦੇ ਹੁਕਮ

ਮੋਗਾ, 5 ਦਸੰਬਰ (ਸੁਰਿੰਦਰਪਾਲ ਸਿੰਘ)-ਆਮ ਤੌਰ 'ਤੇ ਵੇਖਣ ਵਿਚ ਆਉਂਦਾ ਹੈ ਕਿ ਚੋਣਾਂ ਦੌਰਾਨ ਲੜਾਈ ਝਗੜੇ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ, ਜਿਸ ਕਾਰਨ ਅਮਨ ਤੇ ਕਾਨੂੰਨ ਭੰਗ ਹੋਣ, ਪ੍ਰਾਈਵੇਟ ਤੇ ਸਰਕਾਰੀ ਸੰਪਤੀ ਅਤੇ ਮਾਨਵ ਜੀਵਨ ਨੂੰ ਹਾਨੀ ਪਹੁੰਚ ਸਕਦੀ ਹੈ | ਇਸ ਲਈ ...

ਪੂਰੀ ਖ਼ਬਰ »

ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਮੁਕਾਬਲੇ ਕਰਵਾਏ

ਕਿਸ਼ਨਪੁਰਾ ਕਲਾਂ, 5 ਦਸੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸਿੱਖਿਆ ਵਿਭਾਗ ਵਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਹਿ ਵਿੱਦਿਅਕ ਮੁਕਾਬਲੇ ਸਕੂਲ ਪੱਧਰ, ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰ 'ਤੇ ਕਰਵਾਏ ਗਏ ਜਿਸ 'ਚ ...

ਪੂਰੀ ਖ਼ਬਰ »

ਅਨਮੋਲ ਵੈੱਲਫੇਅਰ ਕਲੱਬ ਮੋਗਾ ਦੀ ਮੀਟਿੰਗ

ਮੋਗਾ, 5 ਦਸੰਬਰ (ਅਸ਼ੋਕ ਬਾਂਸਲ)-ਅਨਮੋਲ ਵੈੱਲਫੇਅਰ ਕਲੱਬ ਮੋਗਾ ਦੀ ਮੀਟਿੰਗ ਪ੍ਰਧਾਨ ਰਾਜੇਸ਼ ਅਰੋੜਾ ਦੀ ਅਗਵਾਈ ਵਿਚ ਹੋਈ ਜਿਸ ਵਿਚ ਲੋੜਵੰਦ ਵਿਅਕਤੀਆਂ ਦੀਆਂ ਲੜਕੀਆਂ ਦੇ 27 ਮਾਰਚ 2022 ਨੂੰ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ ਗਿਆ | ਮੀਟਿੰਗ ਦੌਰਾਨ ਪ੍ਰਧਾਨ ਰਾਜੇਸ਼ ...

ਪੂਰੀ ਖ਼ਬਰ »

ਸ਼ੂਗਰ ਜਾਂਚ ਦਾ ਮੁਫ਼ਤ ਕੈਂਪ ਲਗਾਇਆ

ਮੋਗਾ, 5 ਦਸੰਬਰ (ਅਸ਼ੋਕ ਬਾਂਸਲ)-ਲਾਇਨਜ਼ ਕਲੱਬ ਮੋਗਾ ਰਾਇਲ ਵਲੋਂ ਸ਼ੂਗਰ ਦਾ ਮੁਫ਼ਤ ਚੈੱਕਅਪ ਕੈਂਪ ਆਸਥਾ ਹਸਪਤਾਲ ਅਤੇ ਮੈਨਕਾਈਾਡ ਫਾਰਮਾ ਦੇ ਸਹਿਯੋਗ ਨਾਲ ਨੇਚਰ ਪਾਰਕ ਵਿਖੇ ਲਗਾਇਆ ਗਿਆ | ਕੈਂਪ ਵਿਚ ਕਲੱਬ ਦੇ ਪ੍ਰਧਾਨ ਸੰਜੀਵ ਕੌੜਾ, ਸੈਕਟਰੀ ਵਰਿੰਦਰ ਗਾਂਧੀ, ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਹਾਈ ਸਕੂਲ ਪੱਤੋ ਹੀਰਾ ਸਿੰਘ ਵਿਖੇ ਭੂਮੀ ਦਿਵਸ ਮਨਾਇਆ

ਨਿਹਾਲ ਸਿੰਘ ਵਾਲਾ, 5 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)- ਸਰਕਾਰੀ ਕੰਨਿ੍ਹਆਂ ਹਾਈ ਸਕੂਲ ਪੱਤੋ ਹੀਰਾ ਸਿੰਘ ਵਿਖੇ ਭੂਮੀ ਦਿਵਸ ਮਨਾਇਆ ਗਿਆ¢ ਇਸ ਮੌਕੇ ਵਿਦਿਆਰਥੀਆਂ ਦੇ ਪੋਸਟਰ ਮੁਕਾਬਲੇ ਕਰਵਾਏ ਗਏ ਜਿਸ ਵਿਚ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ...

ਪੂਰੀ ਖ਼ਬਰ »

ਸੜਕ ਦੇ ਪੁਨਰ-ਨਿਰਮਾਣ ਦੀ ਵਿਧਾਇਕ ਡਾ. ਹਰਜੋਤ ਕਮਲ ਨੇ ਕਰਵਾਈ ਆਰੰਭਤਾ

ਮੋਗਾ, 5 ਦਸੰਬਰ (ਅਸ਼ੋਕ ਬਾਂਸਲ)-ਮੋਗਾ ਸ਼ਹਿਰ ਦੇ ਦਿਲ ਵਜੋਂ ਜਾਣੀ ਜਾਂਦੀ ਬਾਗ ਗਲੀ ਦੀ ਅੱਜ 17 ਸਾਲਾਂ ਬਾਅਦ ਉਸ ਵੇਲੇ ਸੁਣੀ ਗਈ ਜਦੋਂ ਵਿਧਾਇਕ ਡਾ. ਹਰਜੋਤ ਕਮਲ ਨੇ ਸਮੁੱਚੀ ਗਲੀ ਵਿਚ ਇੰਟਰਲਾਕ ਟਾਈਲਾਂ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ | ਉਚੇਚੇ ਤੌਰ 'ਤੇ ਪਹੁੰਚੇ ...

ਪੂਰੀ ਖ਼ਬਰ »

ਬਾਬਾ ਹੈਦਰ ਸ਼ੇਖ਼ ਬਿਰਧ ਆਸ਼ਰਮ ਰਾਸ਼ਨ ਵੰਡ ਸਮਾਗਮ

ਮੋਗਾ, 5 ਦਸੰਬਰ (ਜਸਪਾਲ ਸਿੰਘ ਬੱਬੀ)-ਬਾਬਾ ਹੈਦਰ ਸ਼ੇਖ਼ ਬਿਰਧ ਆਸ਼ਰਮ ਬੇਦੀ ਨਗਰ ਮੋਗਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ ਰਜਿ. ਮੋਗਾ ਸਿਟੀ ਵਲੋਂ 30ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ 50 ਲੋੜਵੰਦ ਪਰਿਵਾਰਾਂ ਨੂੰ ...

ਪੂਰੀ ਖ਼ਬਰ »

ਤਰਲੋਕ ਹਿੰਮਤਪੁਰਾ ਨੂੰ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਵਰਕਰਾਂ ਵਲੋਂ ਅੰਤਿਮ ਵਿਦਾਇਗੀ

ਨਿਹਾਲ ਸਿੰਘ ਵਾਲਾ, 5 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਤਰਲੋਕ ਸਿੰਘ ਹਿੰਮਤਪੁਰਾ ਨੂੰ ਵੱਖ-ਵੱਖ ਜਨਤਕ ਜਥੇਬੰਦੀਆਂ, ਸਮਾਜ ਸੇਵੀ, ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਦੇ ਆਗੂਆਂ ਵਲੋਂ ਨਮ ਅੱਖਾਂ ਨਾਲ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼: ਸੁਆਮੀ ਸੰਤ ਜ਼ੋਰਾ ਸਿੰਘ ਮਹਾਰਾਜ ਲੋਪੋ ਵਾਲੇ

ਨਿਹਾਲ ਸਿੰਘ ਵਾਲਾ-ਮਾਲਵੇ ਦੇ ਖੇਤਰ 'ਚ ਸਥਿਤ ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਲੋਪੋ ਨੂੰ ਜਿੱਥੇ 'ਮੀਰੀ-ਪੀਰੀ' ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ, ਉੱਥੇ ਉਨ੍ਹਾਂ ਦੇ ਮੁਖਾਰਬਿੰਦ ਤੋਂ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਹਾਈ ਸਕੂਲ ਪੱਤੋ ਹੀਰਾ ਸਿੰਘ ਵਿਖੇ ਭੂਮੀ ਦਿਵਸ ਮਨਾਇਆ

ਨਿਹਾਲ ਸਿੰਘ ਵਾਲਾ, 5 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)- ਸਰਕਾਰੀ ਕੰਨਿ੍ਹਆਂ ਹਾਈ ਸਕੂਲ ਪੱਤੋ ਹੀਰਾ ਸਿੰਘ ਵਿਖੇ ਭੂਮੀ ਦਿਵਸ ਮਨਾਇਆ ਗਿਆ¢ ਇਸ ਮੌਕੇ ਵਿਦਿਆਰਥੀਆਂ ਦੇ ਪੋਸਟਰ ਮੁਕਾਬਲੇ ਕਰਵਾਏ ਗਏ ਜਿਸ ਵਿਚ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ...

ਪੂਰੀ ਖ਼ਬਰ »

ਉਮੀਦਵਾਰ ਬਲਦੇਵ ਸਿੰਘ ਫ਼ੌਜੀ ਮਾਣੂੰਕੇ ਦੇ ਹੱਕ 'ਚ ਪਿੰਡ ਦੌਧਰ ਵਿਖੇ ਇਕੱਤਰਤਾ

ਬੱਧਨੀ ਕਲਾਂ, 5 ਦਸੰਬਰ (ਸੰਜੀਵ ਕੋਛੜ)-ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਫ਼ੌਜੀ ਮਾਣੂੰਕੇ ਦੇ ਹੱਕ ਵਿਚ ਪਲਵਿੰਦਰ ਸਿੰਘ ਭੋਲਾ ਦੌਧਰ ਦੇ ਗ੍ਰਹਿ ਵਿਖੇ ਭਰਵੀਂ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ...

ਪੂਰੀ ਖ਼ਬਰ »

ਸੈਣ ਸਮਾਜ ਮਹਾਂਸਭਾ ਵਲੋਂ 12 ਨੂੰ ਮਨਾਇਆ ਜਾਵੇਗਾ ਬਾਬਾ ਸੈਣ ਭਗਤ ਦਾ ਅਵਤਾਰ ਦਿਹਾੜਾ

ਬਾਘਾ ਪੁਰਾਣਾ, 5 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਸੈਣ ਸਮਾਜ ਮਹਾਂਸਭਾ (ਰਜਿ.) ਪੰਜਾਬ ਦੇ ਮੈਂਬਰਾਂ ਵਲੋਂ ਬਾਘਾ ਪੁਰਾਣਾ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਬਾਬਾ ਸੈਣ ਭਗਤ ਦਾ ਅਵਤਾਰ ਦਿਹਾੜਾ ਮਨਾਉਣ ਸਬੰਧੀ ਬਾਘਾ ਪੁਰਾਣਾ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ | ...

ਪੂਰੀ ਖ਼ਬਰ »

ਇੰਗਲੈਂਡ ਦੇ ਧਾਰਮਿਕ ਸਮਾਗਮਾਂ ਤੋਂ ਪਰਤੇ ਸੰਤ ਹਰਵਿੰਦਰ ਸਿੰਘ ਖ਼ਾਲਸਾ

ਅਜੀਤਵਾਲ, 5 ਦਸੰਬਰ (ਹਰਦੇਵ ਸਿੰਘ ਮਾਨ)-ਨਾਮਵਰ ਧਾਰਮਿਕ ਸ਼ਖ਼ਸੀਅਤ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਵਿੰਦਰ ਸਿੰਘ ਖ਼ਾਲਸਾ (ਸੰਤ ਭਵਨ ਕੁਟੀਆ ਅੰਗੀਠਾ ਸਾਹਿਬ ਰੌਲੀ) 20 ਦਿਨਾਂ ਦੇ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿਚ ਧਾਰਮਿਕ ਸਮਾਗਮ ਕਰਨ ਉਪਰੰਤ ਵਾਪਸ ਪਰਤ ਆਏ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਧਰਮਕੋਟ ਨੇ ਮੋਰਿੰਡਾ 'ਚ ਕੀਤੀ ਸ਼ਿਰਕਤ

ਧਰਮਕੋਟ, 5 ਦਸੰਬਰ (ਪਰਮਜੀਤ ਸਿੰਘ)-ਧੰਨਾ ਮੱਲ ਗੋਇਲ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਹੇਠ ਲੱਗੇ ਪੱਕਾ ਮੋਰਚਾ ਮੋਰਿੰਡਾ ਵਿਖੇ ਬਲਾਕ ਪ੍ਰਧਾਨ ਡਾ. ਹਰਮੀਤ ਸਿੰਘ ਲਾਡੀ ਦੀ ਅਗਵਾਈ ਹੇਠ ਵੱਡਾ ਕਾਫ਼ਲਾ ਬਲਾਕ ਧਰਮਕੋਟ ਤੋਂ ...

ਪੂਰੀ ਖ਼ਬਰ »

ਨਵ-ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ ਦੀ ਮਹੀਨਾਵਾਰ ਮੀਟਿੰਗ

ਕੋਟ ਈਸੇ ਖਾਂ, 5 ਦਸੰਬਰ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)-ਇਲਾਕਾ ਕੋਟ ਈਸੇ ਖਾਂ ਦੀ ਨਾਮਵਰ ਸਾਹਿਤਕ ਸੰਸਥਾ ਨਵ ਪੰਜਾਬੀ ਸਾਹਿਤ ਸਭਾ ਦੀ ਮਹੀਨੇਵਾਰ ਸਾਹਿਤਕ ਮੀਟਿੰਗ ਪ੍ਰਧਾਨ ਜੀਵਨ ਸਿੰਘ ਹਾਣੀ ਗਜ਼ਲਕਾਰ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਹਾਈ ਸਕੂਲ ...

ਪੂਰੀ ਖ਼ਬਰ »

ਬਾਬੇ ਕੇ ਮਲਟੀ ਸਪੈਸ਼ਲਿਟੀ ਹਸਪਤਾਲ ਦੌਧਰ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਬੱਧਨੀ ਕਲਾਂ, 5 ਦਸੰਬਰ (ਸੰਜੀਵ ਕੋਛੜ)-ਧੰਨ-ਧੰਨ ਸੰਤ ਬਾਬਾ ਨਾਹਰ ਸਿੰਘ ਜੀ ਸਨ੍ਹੇਰਾਂ ਵਾਲਿਆਂ ਦੀ ਅਪਾਰ ਕਿਰਪਾ ਸਦਕਾ ਸੰਤ ਬਾਬਾ ਕਪੂਰ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਬਾਬੇ ਕੇ ਮਲਟੀ ਸਪੈਸ਼ਲਿਟੀ ਹਸਪਤਾਲ ਪਿੰਡ ਦੌਧਰ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ...

ਪੂਰੀ ਖ਼ਬਰ »

ਵੀਰ ਸਿੰਘ ਸਕੂਲ ਵਿਖੇ ਹੋਈ ਮਾਪੇ-ਅਧਿਆਪਕ ਮਿਲਣੀ

ਨੱਥੂਵਾਲਾ ਗਰਬੀ, 5 ਦਸੰਬਰ (ਸਾਧੂ ਰਾਮ ਲੰਗੇਆਣਾ)-ਇਲਾਕੇ ਦੀ ਨਾਮਵਰ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਵਿਖੇ ਅੱਜ ਮਾਪੇ ਅਤੇ ਅਧਿਆਪਕ ਮੀਟਿੰਗ ਹੋਈ | ਇਸ ਵਾਰ ਵੀ ਮਾਪੇ ਅਤੇ ਅਧਿਆਪਕ ਮਿਲਣੀ ਦਾ ਵਿਸ਼ਾ ਨਵੰਬਰ ਮਹੀਨੇ ਦੇ ...

ਪੂਰੀ ਖ਼ਬਰ »

ਸ੍ਰੀ ਸਾਲਾਸਰ ਹਨੰੂਮਾਨ ਜੀ ਦੇ ਸਾਲਾਨਾ ਜਾਗਰਣ ਵਿਚ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ

ਬਾਘਾ ਪੁਰਾਣਾ, 5 ਦਸੰਬਰ (ਕਿ੍ਸ਼ਨ ਸਿੰਗਲਾ)-ਸ੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ (ਰਜਿ:) ਬਾਘਾ ਪੁਰਾਣਾ ਵਲੋਂ ਸ੍ਰੀ ਸਾਲਾਸਰ ਹਨੂਮਾਨ ਜੀ ਦਾ 15ਵਾਂ ਵਿਸ਼ਾਲ ਜਾਗਰਣ ਸਥਾਨਕ ਸੁਭਾਸ਼ ਦਾਣਾ ਮੰਡੀ ਵਿਖੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸਾਲਾਸਰ ਧਾਮ ਤੋਂ ਲਿਆਂਦੀ ਗਈ ਪਵਿੱਤਰ ਜੋਤ ਸਜਾਏ ਗਏ ਬਹੁਤ ਹੀ ਸੁੰਦਰ ਦਰਬਾਰ ਵਿਚ ਸੁਸ਼ੋਭਿਤ ਕੀਤੀ ਗਈ ਅਤੇ ਵਿਸ਼ਾਲ ਪੰਡਾਲ ਵਿਚ ਲਗਾਈਆਂ ਗਈਆਂ ਬਹੁਤ ਹੀ ਸੁੰਦਰ ਲਾਈਟਾਂ ਵਾਲੀਆਂ ਲੜੀਆਂ ਨੇ ਸਭ ਦਾ ਮਨ ਮੋਹਿਆ | ਇਸ ਮੌਕੇ ਸੁਮਿਤ ਸਾਹਿਲ ਬਾਘਾ ਪੁਰਾਣਾ ਵਾਲੇ, ਸੁਰਭੀ ਚਤੁਰਵੇਦੀ ਜੈਪੁਰ ਵਾਲੇ ਅਤੇ ਘਨੱਈਆ ਮਿੱਤਲ ਚੰਡੀਗੜ੍ਹ ਵਾਲਿਆਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਜੁੜ ਬੈਠੀਆਂ ਸੰਗਤਾਂ ਨੂੰ ਸ੍ਰੀ ਹਨੂਮਾਨ ਜੀ ਦੀ ਮਹਿਮਾ ਦੇ ਰੰਗ ਵਿਚ ਰੰਗਿਆ | ਭਗਵਾਨ ਸ੍ਰੀ ਰਾਮ ਜੀ ਦੇ ਭਜਨ, ਭੇਟਾਂ ਅਤੇ ਸ਼ਬਦਾਂ ਰਾਹੀਂ ਸੰਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ | ਇਸ ਮੌਕੇ ਕਲੱਬ ਦੇ ਪ੍ਰਧਾਨ ਵਿਜੇ ਗੁਪਤਾ, ਸੈਕਟਰੀ ਜੁਗਨੂੰ ਜਿੰਦਲ, ਆਸ਼ੂਤੋਸ਼ ਭੰਡਾਰੀ ਜੁਆਇੰਟ ਸੈਕਟਰੀ, ਖ਼ਜ਼ਾਨਚੀ ਯਸ਼ਪਾਲ ਗੋਇਲ, ਪ੍ਰੈੱਸ ਸਕੱਤਰ ਮਨੀ ਸਿੰਗਲਾ ਪੱਤਰਕਾਰ, ਗੌਰਵ ਖੁਰਾਨਾ, ਰਮੇਸ਼ ਕੁਮਾਰ ਟੋਨੀ, ਜਗਸੀਰ ਕੁਮਾਰ ਆਦਿ ਕਲੱਬ ਦੇ ਪਤਵੰਤਿਆਂ ਨੇ ਵਿਸ਼ੇਸ਼ ਤੌਰ 'ਤੇ ਪਹੁੰਚੇ ਵਿਧਾਇਕ ਦਰਸ਼ਨ ਸਿੰਘ ਬਰਾੜ, ਉਮੀਦਵਾਰ ਜਥੇਦਾਰ ਤੀਰਥ ਸਿੰਘ ਮਾਹਲਾ ਅਕਾਲੀ ਦਲ, ਸੁਖਜਿੰਦਰ ਸਿੰਘ ਵਾਂਦਰ ਆਮ ਆਦਮੀ ਪਾਰਟੀ ਅਤੇ ਜਾਗਰਣ ਵਿਚ ਵੱਖ-ਵੱਖ ਪ੍ਰਕਾਰ ਦਾ ਸਹਿਯੋਗ ਦੇਣ ਵਾਲੀਆਂ ਸਮੂਹ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਪੁੱਜੀਆਂ ਹੋਈਆਂ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਕਮਲਜੀਤ ਸਿੰਘ ਬਰਾੜ, ਪ੍ਰਧਾਨ ਵਿਜੇ ਕੁਮਾਰ ਬਾਂਸਲ, ਬੀਬੀ ਅਮਰਜੀਤ ਕੌਰ ਬਰਾੜ ਖੋਟੇ, ਠੇਕੇਦਾਰ ਰੌਸ਼ਨ ਲਾਲ ਰੋਸ਼ੀ, ਸੰਜੀਵ ਕੁਮਾਰ ਗਰਗ ਫੀਡ ਵਾਲੇ, ਅਸ਼ਵਨੀ ਸ਼ਰਮਾ, ਪਵਨ ਗੁਪਤਾ, ਲਵਲੀ ਬਾਂਸਲ ਲਧਾਈਕੇ ਵਾਲੇ, ਕਿ੍ਸ਼ਨ ਕਾਂਸਲ ਰਿਟਾਇਰ ਐਸ.ਡੀ.ਓ., ਸੰਦੀਪ ਕੁਮਾਰ ਠੰਡੂ ਗੋਇਲ, ਦੀਪੂ ਗੋਇਲ, ਵਿੱਕੀ ਗਰਗ, ਸ਼ਿੰਕਾ ਗਰਗ, ਬਲਵਿੰਦਰ ਗਰਗ, ਮਿਲਨ ਗਰਗ ਜੱਗਾ ਗੋਇਲ ਗਣੇਸ਼ ਜਿਊਲਰਜ਼ ਵਾਲੇ, ਬਿੱਟੂ, ਅਸ਼ੋਕ ਕੁਮਾਰ ਗਰਗ, ਕਮਲ ਕਿਸ਼ੋਰ ਗਰਗ, ਪੰਕਜ ਬੰਸਲ ਇੰਗਲਿਸ਼ ਸਟੂਡੀਓ, ਕੇਵਲ ਗਰਗ, ਕੇਵਲ ਕਿ੍ਸ਼ਨ ਬਾਂਸਲ, ਪ੍ਰਸਿੰਨ ਕੁਮਾਰ, ਮਨਦੀਪ ਕੱਕੜ, ਕਿ੍ਸ਼ਨ ਗਰਗ, ਰਮਨ ਗੁਪਤਾ, ਰਾਕੇਸ਼ ਤੋਤਾ, ਜਗਸੀਰ ਕੁਮਾਰ, ਐਡਵੋਕੇਟ ਅਮਿਤ ਗੋਇਲ, ਦਲੀਪ ਕੁਮਾਰ, ਸਤੀਸ਼ ਕੁਮਾਰ, ਸੂਰਜ ਪ੍ਰਕਾਸ਼, ਰਾਜ ਕਟਾਰੀਆ, ਵਿਜੇ ਅੰਮਿ੍ਤਪਾਲ, ਰਾਹੁਲ ਸ਼ਾਹੀ, ਵਿਸ਼ਾਲ ਸ਼ਾਹੀ, ਸੰਜੀਵ ਗਰਗ, ਅਮਿਤ ਜਿੰਦਲ, ਭਾਰਤ ਭੂਸ਼ਨ ਮਿੱਤਲ, ਸ਼ਿਵ ਕੁਮਾਰ ਵੀਸ਼ੂ, ਰਾਜ ਕੁਮਾਰ, ਰਾਜ ਕੁਮਾਰ ਵਿੱਕੀ, ਅਨਮੋਲ ਠੁਕਰਾਲ, ਮੁਕੇਸ਼ ਨੌਹਰੀਆ, ਸਾਹਿਲ ਅਰੋੜਾ, ਉਦਿਤ ਬਾਂਸਲ, ਰਮਨ ਕੁਮਾਰ ਗਰਗ, ਰਾਜ ਕੁਮਾਰ ਗੋਇਲ, ਮਨੋਜ ਗੋਇਲ, ਦਵਿੰਦਰ ਕੁਮਾਰ ਚੀਕਾ, ਰਿੰਪੀ ਬਾਂਸਲ ਆਦਿ ਸ੍ਰੀ ਹਨੂਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਨਤਮਸਤਕ ਹੋਏ | ਇੱਥੇ ਇਹ ਵੀ ਵਰਨਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਇਹ ਜਾਗਰਣ ਦੋ ਸਾਲਾਂ ਬਾਅਦ ਕਰਵਾਇਆ ਗਿਆ, ਜਿਸ ਕਰ ਕੇ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿਚ ਬਹੁਤ ਹੀ ਸ਼ਰਧਾ ਨਾਲ ਨਤਮਸਤਕ ਹੋਈਆਂ ਅਤੇ ਮੰਡਲ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਹਿਰ ਵਾਸੀਆਂ ਵਲੋਂ ਬਹੁਤ ਹੀ ਪ੍ਰਸ਼ੰਸਾ ਕੀਤੀ ਗਈ |

ਖ਼ਬਰ ਸ਼ੇਅਰ ਕਰੋ

 

ਜਥੇਦਾਰ ਤੋਤਾ ਸਿੰਘ ਦੇ ਹੱਕ ਵਿਚ ਪਿੰਡ ਕਪੂਰੇ ਵਿਖੇ ਵਿਸ਼ਾਲ ਇਕੱਠ

ਅਜੀਤਵਾਲ, 5 ਦਸੰਬਰ (ਹਰਦੇਵ ਸਿੰਘ ਮਾਨ)-ਵਿਧਾਨ ਸਭਾ ਹਲਕਾ ਧਰਮਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਹੱਕ ਵਿਚ ਉਨ੍ਹਾਂ ਦੀ ਸਪੁੱਤਰੀ ਡਾ. ਪਰਮਜੀਤ ਕੌਰ ਵਲੋਂ ਸਾਬਕਾ ਚੇਅਰਮੈਨ ਗੁਰਬਖ਼ਸ਼ ਸਿੰਘ ਕਦੇ ਗ੍ਰਹਿ ਪਿੰਡ ਕਪੂਰੇ ਵਿਖੇ ...

ਪੂਰੀ ਖ਼ਬਰ »

ਡਾਇਰੈਕਟ ਹੈੱਡਮਾਸਟਰ ਐਸੋਸੀਏਸ਼ਨ ਮੋਗਾ ਦੀ ਮੀਟਿੰਗ

ਮੋਗਾ, 5 ਦਸੰਬਰ (ਸੁਰਿੰਦਰਪਾਲ ਸਿੰਘ)-ਡਾਇਰੈਕਟ ਹੈੱਡਮਾਸਟਰ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਜ਼ੂਮ ਐਪ ਰਾਹੀ ਹੋਈ ਜਿਸ ਵਿਚ ਮੋਗਾ ਜ਼ਿਲੇ੍ਹ ਦੇ ਡਾਇਰੈਕਟ ਹੈੱਡਮਾਸਟਰ ਨੇ ਭਾਗ ਲਿਆ | ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਗੁਰਪ੍ਰੀਤ ਪਾਲ ...

ਪੂਰੀ ਖ਼ਬਰ »

ਅਕਾਲੀ ਦਲ ਦੀ ਕਿੱਲੀ ਚਾਹਲਾਂ ਰੈਲੀ ਨਵਾਂ ਇਤਿਹਾਸ ਸਿਰਜੇਗੀ-ਆਗੂ

ਬਾਘਾ ਪੁਰਾਣਾ, 5 ਦਸੰਬਰ (ਕਿ੍ਸ਼ਨ ਸਿੰਗਲਾ)-ਸ਼੍ਰੋਮਣੀ ਅਕਾਲੀ ਦਲ ਵਲੋਂ 14 ਦਸੰਬਰ ਨੂੰ ਕੀਤੀ ਜਾਣ ਵਾਲੀ ਕਿੱਲੀ ਚਾਹਲਾਂ ਰੈਲੀ ਦੇ ਸਬੰਧ ਵਿਚ ਸੀਨੀਅਰ ਅਕਾਲੀ ਆਗੂ ਚਮਕੌਰ ਸਿੰਘ ਘੋਲੀਆਂ ਦੇ ਗ੍ਰਹਿ ਪਿੰਡ ਘੋਲੀਆਂ ਕਲਾਂ ਵਿਖੇ ਆਗੂਆਂ ਅਤੇ ਵਰਕਰਾਂ ਦੀ ਇਕੱਤਰਤਾ ...

ਪੂਰੀ ਖ਼ਬਰ »

ਪੰਜਾਬ ਕੋ ਐਜੂਕੇਸ਼ਨ ਸਕੂਲ ਦੇ ਕੁਇਜ਼ ਮੁਕਾਬਲੇ

ਬਾਘਾ ਪੁਰਾਣਾ, 5 ਦਸੰਬਰ (ਕਿ੍ਸ਼ਨ ਸਿੰਗਲਾ)-ਕੁਇਜ਼ ਮੁਕਾਬਲੇ ਵਿਦਿਆਰਥੀਆਂ ਦੇ ਗਿਆਨ ਵਿਚ ਜਿੱਥੇ ਵਾਧਾ ਕਰਦੇ ਹਨ ਉੱਥੇ ਉਨ੍ਹਾਂ ਵਿਚ ਆਤਮਵਿਸ਼ਵਾਸ ਅਤੇ ਅੱਗੇ ਵਧਣ ਦੀ ਭਾਵਨਾ ਵੀ ਪੈਦਾ ਕਰਦੇ ਹਨ ਜੋ ਕਿ ਵਿਦਿਆਰਥੀ ਜੀਵਨ ਵਿਚ ਬਹੁਤ ਮਹੱਤਵ ਪੂਰਵਕ ਹੈ | ਇਨ੍ਹਾਂ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ 'ਤੇ ਹੋਣ ਵਾਲਾ ਇਕੱਠ ਪੰਜਾਬ ਦੇ ਭਵਿੱਖ ਦੀ ਨੀਂਹ ਰੱਖੇਗਾ-ਭੋਲਾ, ਢੋਲਣੀਆਂ

ਫ਼ਤਿਹਗੜ੍ਹ ਪੰਜਤੂਰ, 5 ਦਸੰਬਰ (ਜਸਵਿੰਦਰ ਸਿੰਘ ਪੋਪਲੀ)-ਸ਼੍ਰੋਮਣੀ ਅਕਾਲੀ ਦਲ ਵਲੋਂ 14 ਦਸੰਬਰ ਨੂੰ ਅਕਾਲੀ ਦਲ ਦੀ ਸਥਾਪਨਾ ਦਿਵਸ 'ਤੇ ਮੋਗਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਨੂੰ ਲੈ ਕੇ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ...

ਪੂਰੀ ਖ਼ਬਰ »

ਰਾਸ਼ਟਰਪਤੀ ਦੀ ਮੌਜੂਦਗੀ 'ਚ ਐਵਾਰਡ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ ਕੀਤਾ ਸਨਮਾਨਿਤ

ਬੱਧਨੀ ਕਲਾਂ, 5 ਦਸੰਬਰ (ਸੰਜੀਵ ਕੋਛੜ)-ਭਾਰਤ ਸਰਕਾਰ ਵਲੋਂ ਕਰਵਾਏ ਗਏ ਸਵੱਛਤਾ ਸਰਵੇਖਣ 2021 ਵਿਚ ਅਰਬਨ ਲੋਕਲ ਬਾਡੀ ਬੱਧਨੀ ਕਲਾਂ ਨੇ ਸਵੱਛਤਾ ਸਬੰਧੀ ਵੱਡੀ ਛਲਾਂਗ ਲਗਾਉਂਦਿਆਂ ਪਹਿਲਾ ਸਥਾਨ ਹਾਸਲ ਕੀਤਾ ਹੈ | ਬੀਤੇ 20 ਨਵੰਬਰ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਚ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ ਵਿਖੇ ਗੁਰਮਤਿ ਮੁਕਾਬਲੇ ਕਰਵਾਏ

ਕਿਸ਼ਨਪੁਰਾ ਕਲਾਂ, 5 ਦਸੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਦਸਮੇਸ਼ ਪਬਲਿਕ ਹਾਈ ਸਕੂਲ ਕਿਸ਼ਨਪੁਰਾ ਕਲਾਂ ਵਿਖੇ ਪਿ੍ੰਸੀਪਲ ਕਮਲਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਤੇ ਸਤਿਨਾਮ ਸਰਬ ਕਲਿਆਣ ਟਰੱਸਟ (ਰਜਿ.) ਵਲੋਂ ...

ਪੂਰੀ ਖ਼ਬਰ »

ਆਈ. ਐਸ. ਐਫ. ਕਾਲਜ ਆਫ਼ ਫਾਰਮੇਸੀ ਡਿਗਰੀ ਵੰਡ ਸਮਾਰੋਹ

ਮੋਗਾ, 5 ਦਸੰਬਰ (ਜਸਪਾਲ ਸਿੰਘ ਬੱਬੀ)-ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਮੋਗਾ ਵਿਖੇ ਡਿਗਰੀ ਵੰਡ ਸਮਾਗਮ 2021 ਦੀ ਸ਼ੁਰੂਆਤ ਮੁੱਖ ਮਹਿਮਾਨ ਡਾ. ਬੂਟਾ ਸਿੰਘ ਵਾਈਸ ਚਾਂਸਲਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ, ਵਿਸ਼ੇਸ਼ ਮਹਿਮਾਨ ਕਰਨਲ ...

ਪੂਰੀ ਖ਼ਬਰ »

ਦਾਨੂੰਵਾਲਾ ਵਿਖੇ ਹੋਈ ਅਕਾਲੀ-ਬਸਪਾ ਦੀ ਅਹਿਮ ਮੀਟਿੰਗ

ਕਿਸ਼ਨਪੁਰਾ ਕਲਾਂ, 5 ਦਸੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਇਕ ਅਹਿਮ ਮੀਟਿੰਗ ਕਿਸ਼ਨਪੁਰਾ ਖ਼ੁਰਦ ਦਾਨੂੰਵਾਲਾ ਵਿਖੇ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ...

ਪੂਰੀ ਖ਼ਬਰ »

ਨਵ-ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ ਦੀ ਮਹੀਨਾਵਾਰ ਮੀਟਿੰਗ

ਕੋਟ ਈਸੇ ਖਾਂ, 5 ਦਸੰਬਰ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)-ਇਲਾਕਾ ਕੋਟ ਈਸੇ ਖਾਂ ਦੀ ਨਾਮਵਰ ਸਾਹਿਤਕ ਸੰਸਥਾ ਨਵ ਪੰਜਾਬੀ ਸਾਹਿਤ ਸਭਾ ਦੀ ਮਹੀਨੇਵਾਰ ਸਾਹਿਤਕ ਮੀਟਿੰਗ ਪ੍ਰਧਾਨ ਜੀਵਨ ਸਿੰਘ ਹਾਣੀ ਗਜ਼ਲਕਾਰ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਹਾਈ ਸਕੂਲ ...

ਪੂਰੀ ਖ਼ਬਰ »

ਬਾਬਾ ਝੁੱਗੀ ਵਾਲਿਆਂ ਦੀ 48ਵੀਂ ਬਰਸੀ ਸੰਗਤਾਂ ਨੇ ਸ਼ਰਧਾਪੂਰਵਕ ਤੇ ਉਤਸ਼ਾਹ ਨਾਲ ਮਨਾਈ

ਕੋਟ ਈਸੇ ਖਾਂ, 5 ਦਸੰਬਰ (ਨਿਰਮਲ ਸਿੰਘ ਕਾਲੜਾ)-ਧੰਨ ਧੰਨ 108 ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੀ 48ਵੀਂ ਬਰਸੀ ਇਲਾਕੇ ਦੀਆਂ ਸੰਗਤਾਂ ਅਤੇ ਵਿਦੇਸ਼ੀ ਭਰਾਵਾਂ ਨਾਲ ਸਹਿਯੋਗ ਨਾਲ ਉਨ੍ਹਾਂ ਨਾਲ ਉਨ੍ਹਾਂ ਦੇ ਤਪ ਅਸਥਾਨ ਦੌਲੇਵਾਲਾ ਮਾਇਰ ਵਿਖੇ ਤਪ ...

ਪੂਰੀ ਖ਼ਬਰ »

ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਨੁੱਕੜ ਮੀਟਿੰਗਾਂ ਜਾਰੀ

ਮੋਗਾ, 5 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅਕਾਲੀ ਦਲ ਵਲੋਂ ਹਲਕੇ ਵਿਚ ਕੀਤੀਆਂ ਜਾ ਰਹੀਆ ਲਗਾਤਾਰ ਨੁੱਕੜ ਮੀਟਿੰਗਾਂ ਤਹਿ ਅੱਜ ਵਿਧਾਨ ਸਭਾ ਹਲਕਾ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਮੋਗਾ ਹਲਕੇ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX