ਤਾਜਾ ਖ਼ਬਰਾਂ


‘ਆਪ’ ਦੀ ਮੇਅਰ ਉਮੀਦਵਾਰ ਸ਼ੈਲੀ ਓਬਰਾਏ ਨੇ ਸੁਪਰੀਮ ਕੋਰਟ ਤੋਂ ਵਾਪਿਸ ਲਈ ਪਟੀਸ਼ਨ
. . .  2 minutes ago
ਨਵੀਂ ਦਿੱਲੀ, 3 ਫਰਵਰੀ- ਆਮ ਆਦਮੀ ਪਾਰਟੀ ਦੀ ਮੇਅਰ ਉਮੀਦਵਾਰ ਸ਼ੈਲੀ ਓਬਰਾਏ ਨੇ ਸੁਪਰੀਮ ਕੋਰਟ ਤੋਂ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ, ਜਿਸ ਵਿਚ ਮੇਅਰ ਦੀ ਚੋਣ ਸਮਾਂਬੱਧ ਢੰਗ ਨਾਲ ਕਰਵਾਉਣ ਦੀ ਮੰਗ ਕੀਤੀ ਗਈ ਸੀ। ਓਬਰਾਏ ਨੇ ਸੁਪਰੀਮ ਕੋਰਟ ਦੇ ਇਹ ਕਹਿਣ ਕਿ ਐਮ.ਸੀ.ਡੀ. ਚੋਣਾਂ...
ਨਿਊ ਜਰਸੀ ਵਿਚ ਕੌਂਸਲ ਮੈਂਬਰ ਦੀ ਗੋਲੀਆਂ ਮਾਰ ਕੇ ਹੱਤਿਆ
. . .  5 minutes ago
ਸੈਕਰਾਮੈਂਟੋ, ਕੈਲੀਫੋਰਿੀਆ, 3 ਫਰਵਰੀ (ਹੁਸਨ ਲੜੋਆ ਬੰਗਾ)- ਸੇਰੇਵਿਲੇ ਦੇ ਬਰੌਘ, ਨਿਊ ਜਰਸੀ ਸ਼ਹਿਰ ਦੀ ਕੌਂਸਲ ਮੈਂਬਰ ਈਨਾਈਸ ਡਵਮਫੋਰ ਦੀ ਗੋਲੀਆਂ ਵਿੰਨੀ ਲਾਸ਼ ਉਸ ਦੀ ਕਾਰ ਵਿਚੋਂ ਬਰਾਮਦ ਹੋਈ। 30 ਸਾਲਾ ਡਵਮਫੋਰ ਰਿਪਬਲੀਕਨ ਪਾਰਟੀ ਦੀ ਆਗੂ ਸੀ। ਪੁਲਿਸ ਅਨੁਸਾਰ ਉਸ ਦੇ ਕਈ ਗੋਲੀਆਂ ਵੱਜੀਆਂ ਹੋਈਆਂ ਸਨ ਤੇ...
ਭਾਰਤੀ ਮੂਲ ਦੇ ਅਮਰੀਕੀ ਸਾਂਸਦ ਐਮੀ ਬੇਰਾ ਦੀ ਇੰਟੈਲਜੈਂਸੀ ਕਮੇਟੀ ਵਿਚ ਨਿਯੁਕਤੀ
. . .  8 minutes ago
ਸੈਕਰਾਮੈਂਟੋ, ਕੈਲੀਫੋਰਿੀਆ, 3 ਫਰਵਰੀ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਐਮੀ ਬੇਰਾ ਨੂੰ ਕਾਂਗਰਸ ਦੀ ਇੰਟੈਲੀਜੈਂਸ ਬਾਰੇ ਪ੍ਰਭਾਵਸ਼ਾਲੀ ਸਥਾਈ ਵਿਸ਼ੇਸ਼ ਕਮੇਟੀ ਵਿਚ ਨਿਯੁਕਤ ਕੀਤਾ ਗਿਆਾ ਹੈ। ਬੇਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਨੂੰ ਸਦਨ ਦੇ ਲੀਡਰ ਜੈਫਰੀਜ ਵਲੋਂ ਹਾਊਸ...
ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਲੈਫ਼ਟੀਨੈਂਟ ਗਵਰਨਰ ਐਡਮਿਰਲ (ਸੇਵਾਮੁਕਤ) ਡੀ. ਕੇ. ਜੋਸ਼ੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
. . .  21 minutes ago
ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਲੈਫ਼ਟੀਨੈਂਟ ਗਵਰਨਰ ਐਡਮਿਰਲ (ਸੇਵਾਮੁਕਤ) ਡੀ. ਕੇ. ਜੋਸ਼ੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
ਸੁਪਰੀਮ ਕੋਰਟ ਨੇ ਬੀ.ਬੀ.ਸੀ. ਦਸਤਾਵੇਜ਼ੀ ’ਤੇ ਕੇਂਦਰ ਤੋਂ ਮੰਗਿਆ ਜਵਾਬ
. . .  27 minutes ago
ਨਵੀਂ ਦਿੱਲੀ, 3 ਫਰਵਰੀ- ਸੁਪਰੀਮ ਕੋਰਟ ਨੇ 2002 ਦੇ ਗੁਜਰਾਤ ਦੰਗਿਆਂ ਨਾਲ ਸੰਬੰਧਤ ਬੀ.ਬੀ.ਸੀ. ਦਸਤਾਵੇਜ਼ੀ ਨੂੰ ਸੈਂਸਰ ਕਰਨ ਤੋਂ ਰੋਕਣ ਲਈ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਣ ਦੀ ਮੰਗ ਵਾਲੀ ਪਟੀਸ਼ਨ ’ਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ...
ਮੁੰਬਈ ਵਿਚ ਅੱਤਵਾਦੀ ਹਮਲੇ ਸੰਬੰਧੀ ਆਈ ਈ. ਮੇਲ
. . .  33 minutes ago
ਮਹਾਰਾਸ਼ਟਰ, 3 ਫਰਵਰੀ- ਮੁੰਬਈ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਐਨ.ਆਈ.ਏ. ਨੂੰ ਮੁੰਬਈ ’ਚ ਅੱਤਵਾਦੀ ਹਮਲੇ ਬਾਰੇ ਇਕ ਈਮੇਲ ਮਿਲੀ, ਜਿਸ ਤੋਂ ਬਾਅਦ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਐਨ.ਆਈ.ਏ. ਨੇ ਮੁੰਬਈ ਪੁਲਿਸ ਨੂੰ ਸੂਚਿਤ ਕੀਤਾ ਕਿ ਭੇਜਣ ਵਾਲੇ ਨੇ ਆਪਣੇ ਆਪ ਨੂੰ ਤਾਲਿਬਾਨੀ ਦੱਸਿਆ ਹੈ। ਹੋਰ ਏਜੰਸੀਆਂ...
ਬੀ.ਬੀ.ਸੀ. ਡਾਕੂਮੈਂਟਰੀ: ਸੁਪਰੀਮ ਕੋਰਟ ਨੇ ਸ਼ੁਰੂ ਕੀਤੀ ਸੁਣਵਾਈ
. . .  40 minutes ago
ਨਵੀਂ ਦਿੱਲੀ, 3 ਫਰਵਰੀ- ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ 2002 ਦੇ ਗੁਜਰਾਤ ਦੰਗਿਆਂ ਨਾਲ ਸੰਬੰਧਤ ਬੀ.ਬੀ.ਸੀ. ਡਾਕੂਮੈਂਟਰੀ ਨੂੰ ਸੈਂਸਰ ਕਰਨ ਤੋਂ ਰੋਕਣ ਲਈ ਨਿਰਦੇਸ਼ ਦੇਣ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ...
ਸਰਕਾਰ ਨੇ ਚੀਨ, ਮਹਿੰਗਾਈ, ਬੇਰੁਜ਼ਗਾਰੀ ’ਤੇ ਚਰਚਾ ਨਹੀਂ ਹੋਣ ਦਿੱਤੀ- ਸ਼ਸ਼ੀ ਥਰੂਰ
. . .  38 minutes ago
ਨਵੀਂ ਦਿੱਲੀ, 3 ਫਰਵਰੀ- ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਡਿੱਗਦੇ ਸ਼ੇਅਰ ਬਾਜ਼ਾਰ ’ਤੇ ਚਰਚਾ ਕਰਨਾ ਚਾਹੁੰਦੀਆਂ ਹਨ, ਜਨਤਾ ਦਾ ਪੈਸਾ ਐਲ.ਆਈ.ਸੀ. ਅਤੇ ਹੋਰ ਸਰਕਾਰੀ ਅਦਾਰਿਆਂ ਵਿਚ ਹੈ। ਉਨ੍ਹਾਂ ਨੇ ਚੀਨ, ਮਹਿੰਗਾਈ, ਬੇਰੁਜ਼ਗਾਰੀ ’ਤੇ ਚਰਚਾ ਨਹੀਂ ਹੋਣ ਦਿੱਤੀ। ਉਹ...
ਬਜਟ ਸੈਸ਼ਨ: ਕਾਂਗਰਸ ਨੇ ਜਾਰੀ ਕੀਤਾ ਵ੍ਹੀਪ
. . .  53 minutes ago
ਨਵੀਂ ਦਿੱਲੀ, 3 ਫਰਵਰੀ- ਕਾਂਗਰਸ ਨੇ ਅੱਜ ਆਪਣੇ ਲੋਕ ਸਭਾ ਸੰਸਦ ਮੈਂਬਰਾਂ ਨੂੰ ਸਦਨ ਵਿਚ ਮੌਜੂਦ ਰਹਿਣ ਲਈ ਤਿੰਨ ਲਾਈਨਾਂ ਵਾਲਾ ਵ੍ਹੀਪ ਜਾਰੀ ਕੀਤਾ ਹੈ।
ਮਨੀਸ਼ ਸਿਸੋਦੀਆ ਨੂੰ ਮਿਲੀ ਟੀ.ਈ.ਐਸ.ਓ.ਐਲ ਸਿੱਖਿਆ ਸੰਮੇਲਨ ਵਿਚ ਸ਼ਾਮਿਲ ਹੋਣ ਦੀ ਮਨਜ਼ੂਰੀ- ਉਪ ਰਾਜਪਾਲ ਦਫ਼ਤਰ
. . .  56 minutes ago
ਨਵੀਂ ਦਿੱਲੀ, 3 ਫਰਵਰੀ- ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਦਫ਼ਤਰ ਤੋਂ ਜਾਰੀ ਸੂਚਨਾ ਅਨੁਸਾਰ ਲੈਫ਼ਟੀਨੈਂਟ ਗਵਰਨਰ ਵੀ.ਕੇ. ਸਕਸੈਨਾ ਨੇ ਸਿਟੀ ਪੋਰਟਲੈਂਡ, ਓਰੇਗਨ, ਯੂ.ਐਸ.ਏ. ਵਿਚ ਹੋਣ ਵਾਲੇ ਟੀ.ਈ.ਐਸ.ਓ.ਐਲ ਸਿੱਖਿਆ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ...
ਸਾਬਕਾ ਕੈਬਨਿਟ ਮੰਤਰੀ ਆਸ਼ੂ ਦੀ ਜ਼ਮਾਨਤ ’ਤੇ ਸੁਣਵਾਈ 14 ਫਰਵਰੀ ਤੱਕ ਮੁਲਤਵੀ
. . .  about 1 hour ago
ਲੁਧਿਆਣਾ, 3 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਬਹੁਕਰੋੜੀ ਟੈਂਡਰ ਘੁਟਾਲਿਆਂ ਵਿਚ ਵਿਜੀਲੈਂਸ ਬਿਊਰੋ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਮਾਣਯੋਗ ਹਾਈਕੋਰਟ ਵਲੋਂ 14 ਫਰਵਰੀ...
ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਵਿਚ ਉੱਠਿਆ ਧੂੰਆਂ, ਆਬੂ ਧਾਬੀ ਵਾਪਿਸ ਪਰਤੀ
. . .  about 1 hour ago
ਤਿਰੂਵੰਨਤਪੁਰਮ, 3 ਫਰਵਰੀ- ਆਬੂ ਧਾਬੀ ਤੋਂ ਕੇਰਲ ਦੇ ਕਾਲੀਕਟ ਆ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਫ਼ਲਾਈਟ ’ਚ ਧੂੰਆਂ ਉੱਠਣ ਤੋਂ ਬਾਅਦ ਫ਼ਲਾਈਟ ਨੂੰ ਵਾਪਸ ਆਬੂ ਧਾਬੀ ਮੋੜ ਦਿਤ ਗਿਅ। ਜਾਣਕਾਰੀ ਅੁਨਸਾਰ ਫ਼ਲਾਈਟ ’ਚ 184 ਯਾਤਰੀ ਮੌਜੂਦ ਸਨ। ਲੈਂਡਿੰਗ ਤੋਂ...
ਬੀ.ਬੀ.ਸੀ. ਡਾਕੂਮੈਂਟਰੀ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ
. . .  about 1 hour ago
ਨਵੀਂ ਦਿੱਲੀ, 3 ਫਰਵਰੀ- ਸੁਪਰੀਮ ਕੋਰਟ ਬੀ.ਬੀ.ਸੀ. ਦੀ ਡਾਕੂਮੈਂਟਰੀ ‘ਇੰਡੀਆ: ਦਿ ਮੋਦੀ ਸਵਾਲ’ ਤੱਕ ਲੋਕਾਂ ਦੀ ਪਹੁੰਚ ਨੂੰ ਰੋਕਣ ਦੇ ਕੇਂਦਰ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਦੋ ਪਟੀਸ਼ਨਾਂ ’ਤੇ ਅੱਜ ਸੁਣਵਾਈ ਕਰੇਗਾ। ਇਸ ਮਾਮਲੇ...
ਜੋਸ਼ੀਮੱਠ ਸੰਬੰਦੀ ਜਾਂਚ ਜਲਦ ਪੂਰੀ ਕਰ ਲਈ ਜਾਵੇਗੀ- ਪੁਸ਼ਕਰ ਸਿੰਘ ਧਾਮੀ
. . .  about 1 hour ago
ਦੇਹਰਾਦੂਨ, 3 ਫਰਵਰੀ- ਜੋਸ਼ੀਮੱਠ ਦੀ ਸਥਿਤੀ ਸੰਬੰਧੀ ਗੱਲ ਕਰਦਿਆਂ ਉਤਰਾਖ਼ੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਅਸੀਂ ਲਗਾਤਾਰ ਜੋਸ਼ੀਮੱਠ ਦੀ ਨਿਗਰਾਨੀ ਕਰ ਰਹੇ ਹਾਂ। ਅਸੀਂ ਉੱਥੋਂ ਦੇ ਲੋਕਾਂ ਦੇ ਸੰਪਰਕ ਵਿਚ ਹਾਂ। ਜਿਹੜੀਆਂ 8 ਸੰਸਥਾਵਾਂ ਕੰਮ ਕਰ ਰਹੀਆਂ ਹਨ, ਉਨ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਹਨ, ਜਲਦੀ ਹੀ ਜਾਂਚ ਪੂਰੀ...
ਬਾਲ ਵਿਆਹ ਮਾਮਲੇ ਵਿਚ 1800 ਵਿਅਕਤੀ ਗਿ੍ਫ਼ਤਾਰ- ਅਸਮ ਮੁੱਖ ਮੰਤਰੀ
. . .  about 1 hour ago
ਗੁਵਹਾਟੀ, 2 ਫਰਵਰੀ- ਅਸਮ ਦੇ ਮੁਖ ਮੰਤਰੀ ਡਾ. ਹਿਮੰਤ ਬਿਸਵਾ ਸ਼ਰਮਾ ਨੇ ਦੱਸਿਆ ਕਿ ਅਸਮ ਪੁਲਿਸ ਨੇ ਰਾਜ ਭਰ ਵਿਚ ਬਾਲ ਵਿਆਹ ਨਾਲ ਸੰਬੰਧਤ ਮਾਮਲਿਆਂ ਦੇ ਸੰਬੰਧ ਵਿਚ ਹੁਣ ਤੱਕ 1,800 ਵਿਅਕਤੀਆਂ ਨੂੰ...
ਜੰਮੂ ਕਸ਼ਮੀਰ: ਸਟੇਟ ਇਨਵੈਸਟੀਗੇਸ਼ਨ ਏਜੰਸੀ ਵਲੋਂ ਕਈ ਥਾਵਾਂ ’ਤੇ ਛਾਪੇਮਾਰੀ
. . .  about 1 hour ago
ਸ੍ਰੀਨਗਰ, 3 ਫਰਵਰੀ- ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿਚ ਸਟੇਟ ਇਨਵੈਸਟੀਗੇਸ਼ਨ ਏਜੰਸੀ (ਐਸ.ਆਈ.ਏ.) ਨੇ ਅੱਤਵਾਦੀ ਫ਼ੰਡਿੰਗ ਮਾਮਲੇ ਦੇ ਸੰਬੰਧ ਵਿਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ।
ਸੰਸਦ ਦੀ ਕਾਰਵਾਈ ਦੁਪਹਿਰ ਤੱਕ ਮੁਲਤਵੀ
. . .  about 2 hours ago
ਨਵੀਂ ਦਿੱਲੀ, 3 ਫਰਵਰੀ- ਸੰਸਦ ਵਿਚ ਅੱਜ ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 2.30 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਬੀ.ਐੱਸ.ਐੱਫ ਨੇ ਗੋਲੀਆਂ ਚਲਾ ਕੇ ਡਰੋਨ ਨੂੰ ਹੇਠਾਂ ਸੁੱਟਿਆ, ਤਿੰਨ ਪੈਕਟ ਹੈਰੋਇਨ ਬਰਾਮਦ
. . .  about 2 hours ago
ਚੋਗਾਵਾਂ, 3 ਫਰਵਰੀ (ਗੁਰਵਿੰਦਰ ਸਿੰਘ ਕਲਸੀ)- ਬੀਤੀ ਰਾਤ ਬੀ.ਪੀ.ਓ. ਰੀਅਰ ਕੱਕੜ ਚੌਕੀ ਵਿਖੇ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਗੁਆਂਢੀ ਮੁਲਕ ਪਾਕਿਸਤਾਨ ਤੋਂ ਆਏ ਡਰੋਨ ਤੇ ਗੋਲੀਆਂ ਦਾਗ ਕੇ ਹੇਠਾਂ ਸੁੱਟ...
ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਦੋਸ਼ੀ ਦਿੱਲੀ ਦੇ ਰੋਹਿਣੀ ਤੋਂ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 3 ਜਨਵਰੀ-ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੁੱਠਭੇੜ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਦੋ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਨਾਂ ਦੋਸ਼ੀਆਂ ਨੂੰ ਰੋਹਿਣੀ ਇਲਾਕੇ 'ਚ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ।
ਕੇਂਦਰੀ ਜੇਲ੍ਹ ’ਚ ਇਕ ਹਵਾਲਾਤੀ ਨੇ ਬਾਥਰੂਮ ’ਚ ਫਾਹਾ ਲੈ ਕੇ ਕੀਤੀ ਆਤਮ ਹੱਤਿਆ
. . .  about 2 hours ago
ਕਪੂਰਥਲਾ, 3 ਫਰਵਰੀ (ਅਮਨਜੋਤ ਸਿੰਘ ਵਾਲੀਆ)-ਕੇਂਦਰੀ ਜੇਲ੍ਹ ’ਚ ਇਕ ਹਵਾਲਾਤੀ ਵਲੋਂ ਬਾਥਰੂਮ ’ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਗਈ, ਜਿਸ ਨੂੰ ਜੇਲ੍ਹ ਸਟਾਫ਼ ਵਲੋਂ ਸਿਵਲ ਹਸਪਤਾਲ ਦੇ ਮੁਰਦਾ ਘਰ...
ਮਹਿੰਗਾਈ ਦੀ ਮਾਰ ! ਅਮੂਲ ਦੁੱਧ 3 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ
. . .  about 3 hours ago
ਨਵੀਂ ਦਿੱਲੀ, 3 ਫਰਵਰੀ- ਗੁਜਰਾਤ ਡੇਅਰੀ ਕੋ-ਆਪਰੇਟਿਵ ਅਮੂਲ ਨੇ ਦੁੱਧ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਦੁੱਧ ਦੀ ਕੀਮਤ 'ਚ 3 ਰੁਪਏ ਪ੍ਰਤੀ ਲੀਟਰ ਤੱਕ ਦੇ ਵਾਧੇ ਦਾ ਐਲਾਨ ਕੀਤਾ ਗਿਆ ਹੈ...
ਮਲਿਕਾਰਜੁਨ ਖੜਗੇ ਨੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਬੁਲਾਈ ਮੀਟਿੰਗ
. . .  about 4 hours ago
ਨਵੀਂ ਦਿੱਲੀ, 3 ਫਰਵਰੀ-ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਦਨ ਦੇ ਪਟਲ ਲਈ ਰਣਨੀਤੀ ਤਿਆਰ ਕਰਨ ਲਈ ਸਵੇਰੇ 10 ਵਜੇ ਆਪਣੇ ਸੰਸਦ ਦਫ਼ਤਰ 'ਚ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਮੀਟਿੰਗ ਬੁਲਾਈ ਹੈ।
ਫ਼ਿਲਮ ਨਿਰਦੇਸ਼ਕ ਕਲਾਤਪਸਵੀ ਕੇ. ਵਿਸ਼ਵਨਾਥ ਦਾ 92 ਸਾਲ ਦੀ ਉਮਰ 'ਚ ਦਿਹਾਂਤ
. . .  about 5 hours ago
ਨਵੀਂ ਦਿੱਲੀ, 3 ਫਰਵਰੀ- ਫ਼ਿਲਮ ਨਿਰਦੇਸ਼ਕ ਕਲਾਤਪਸਵੀ ਕੇ. ਵਿਸ਼ਵਨਾਥ ਦਾ ਬੀਤੀ ਰਾਤ 92 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਿਕ ਉਹ ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ 'ਚ ਜੇਰੇ ਇਲਾਜ ਸੀ।
⭐ਮਾਣਕ-ਮੋਤੀ⭐
. . .  about 5 hours ago
⭐ਮਾਣਕ-ਮੋਤੀ⭐
ਤਾਲਿਬਾਨ ਨੇ ਭਾਰਤੀ ਬਜਟ 2023-24 ਦਾ ਸੁਆਗਤ ਕੀਤਾ, ਕਿਹਾ ਕਿ ਰਾਸ਼ਟਰਾਂ ਵਿਚਕਾਰ ਸੰਬੰਧਾਂ ਨੂੰ ਸੁਧਾਰਨ ਵਿਚ ਕਰੇਗਾ ਮਦਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 21 ਮੱਘਰ ਸੰਮਤ 553

ਬਰਨਾਲਾ

ਉਸਾਰੀ ਅਧੀਨ ਫ਼ੈਕਟਰੀ ਦੇ ਗੇਟ ਦੇ ਧਰਨਾਕਾਰੀਆਂ ਵਲੋਂ ਨਾਅਰੇਬਾਜ਼ੀ

ਰੂੜੇਕੇ ਕਲਾਂ, 5 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਰੂੜੇਕੇ ਖ਼ੁਰਦ ਤੋਂ ਪਿੰਡ ਬੱਲ੍ਹੋ ਰੋਡ 'ਤੇ ਬੱਲ੍ਹੋ ਦੀ ਜ਼ਮੀਨ 'ਚ ਲੱਗ ਰਹੀ ਉਸਾਰੀ ਅਧੀਨ ਫ਼ੈਕਟਰੀ ਦੇ ਵਿਰੋਧ 'ਚ ਪਿੰਡ ਰੂੜੇਕੇ ਖ਼ੁਰਦ ਅਤੇ ਬੱਲ੍ਹੋ ਦੇ ਵਸਨੀਕਾਂ ਵਲੋਂ ਸਾਂਝੇ ਤੌਰ 'ਤੇ ਭਾਰਤੀ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਵਲੋਂ ਰੇਲਵੇ ਸਟੇਸ਼ਨ 'ਤੇ ਧਰਨਾ 431ਵੇਂ ਦਿਨ ਵੀ ਜਾਰੀ

ਬਰਨਾਲਾ, 5 ਦਸੰਬਰ (ਅਸ਼ੋਕ ਭਾਰਤੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਐਮ.ਐਸ.ਪੀ. ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ, ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਦਿਵਾਉਣ, ਕਿਸਾਨਾਂ 'ਤੇ ਦਰਜ ਕੇਸ ਰੱਦ ਕਰਵਾਉਣ ਅਤੇ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਭਾਜਪਾ ਐਸ.ਟੀ. ਸੈੱਲ ਦਾ ਜ਼ਿਲ੍ਹਾ ਪ੍ਰਧਾਨ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ

ਬਰਨਾਲਾ, 5 ਦਸੰਬਰ (ਰਾਜ ਪਨੇਸਰ)-ਬਰਨਾਲਾ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਭਾਰਤੀ ਜਨਤਾ ਪਾਰਟੀ ਦਾ ਐਸ.ਟੀ. ਸੈਲ ਦਾ ਜ਼ਿਲ੍ਹਾ ਪ੍ਰਧਾਨ ਸਿੰਦਾ ਨਾਥ ਆਪਣੇ ਸਾਥੀਆਂ ਸਮੇਤ ਕਾਂਗਰਸ ਵਿਚ ਸ਼ਾਮਿਲ ਹੋ ਗਿਆ | ਇਨ੍ਹਾਂ ਨੂੰ ਪੰਜਾਬ ...

ਪੂਰੀ ਖ਼ਬਰ »

ਸੁਖਬੀਰ ਦੀ ਆਮਦ ਨੂੰ ਲੈ ਕੇ ਹਲਕਾ ਇੰਚਾਰਜ ਰਾਹੀ ਨੇ ਯੂਥ ਵਿੰਗ ਨਾਲ ਕੀਤੀ ਮੀਟਿੰਗ

ਤਪਾ ਮੰਡੀ, 5 ਦਸੰਬਰ (ਪ੍ਰਵੀਨ ਗਰਗ)-ਯੂਥ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਰਣਦੀਪ ਸਿੰਘ ਢਿਲਵਾਂ ਦੀ ਪ੍ਰੇਰਨਾ ਸਦਕਾ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਅਗਵਾਈ ਹੇਠ ਯੂਥ ਵਿੰਗ ਦੀ ਇਕ ਮੀਟਿੰਗ ਤਪਾ ਵਿਖੇ ਹੋਈ, ...

ਪੂਰੀ ਖ਼ਬਰ »

ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਸਰਕਾਰ ਤੋਂ ਹਰ ਵਰਗ ਖ਼ੁਸ਼-ਪਰਮਜੀਤ ਸਿੰਘ ਮੌੜ

ਟੱਲੇਵਾਲ, 5 ਦਸੰਬਰ (ਸੋਨੀ ਚੀਮਾ)-ਮੁੱਖ ਮੰਤਰੀ ਪੰਜਾਬ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਜਿੱਥੇ ਪੰਜਾਬ ਦੇ ਸਭ ਵਰਗਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਵਲੋਂ ਐਲਾਨ ਹੀ ਨਹੀਂ ਕੀਤੇ ਜਾ ਰਹੇ, ਸਗੋਂ ਲੋਕਾਂ ਦੇ ਹੱਕ ਵੀ ਉਨ੍ਹਾਂ ਨੂੰ ...

ਪੂਰੀ ਖ਼ਬਰ »

ਟੱਲੇਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਆਗੂਆਂ ਨੇ ਕੀਤੀ ਮੀਟਿੰਗ

ਟੱਲੇਵਾਲ, 5 ਦਸੰਬਰ (ਸੋਨੀ ਚੀਮਾ)-ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ 2022 ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਵਿਕਾਸ ਅਤੇ ਪੰਜਾਬ ਦੇ ਲੋਕਾਂ ਨੂੰ ਮਿਲੀਆਂ ਸਹੂਲਤਾਂ ਨੂੰ ਅੱਗੇ ਰੱਖ ਕੇ ਲੜੇਗਾ | ਇਹ ਸ਼ਬਦ ਕੁਲਵੰਤ ਸਿੰਘ ਕੀਤੂ ਹਲਕਾ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਮੋਤੀਆ ਬਿੰਦ ਜਾਂਚ ਲਈ ਪਿੰਡ ਢਿਲਵਾਂ 'ਚ ਕੈਂਪ

ਤਪਾ ਮੰਡੀ, 5 ਦਸੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ ਤਹਿਤ ਸਿਵਲ ਸਰਜਨ ਬਰਨਾਲਾ ਡਾ: ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਪ੍ਰਵੇਸ਼ ਕੁਮਾਰ ਦੀ ਅਗਵਾਈ ਵਿਚ ਪਿੰਡ ਢਿਲਵਾਂ ਦੇ ...

ਪੂਰੀ ਖ਼ਬਰ »

ਮਜ਼ਦੂਰ ਵਰਗ ਵਲੋਂ ਸਬਸਿਡੀ 'ਤੇ ਦਿੱਤੇ ਜਾਣ ਵਾਲੇ ਖੇਤੀਬਾੜੀ ਸੰਦਾਂ ਦੇ ਮਾਮਲੇ 'ਚ ਦੋਗਲੀ ਨੀਤੀ ਅਪਣਾਏ ਜਾਣ ਦਾ ਦੋਸ਼

ਸ਼ਹਿਣਾ, 5 ਦਸੰਬਰ (ਸੁਰੇਸ਼ ਗੋਗੀ)-ਪਰਾਲੀ ਦੀ ਸਾਂਭ ਸੰਭਾਲ ਲਈ ਮਜਦੂਰ ਵਰਗ ਵਲੋਂ ਖੇਤੀਬਾੜੀ ਸੰਦ ਦੇਣ ਦੇ ਮਾਮਲੇ ਵਿਚ ਖੇਤੀਬਾੜੀ ਵਿਭਾਗ 'ਤੇ ਕੁੱਝ ਮਜਦੂਰ ਵਰਗ ਦੇ ਲੋਕਾਂ ਨੇ ਦੋਗਲੀ ਨੀਤੀ ਅਪਣਾ ਕੇ ਖੱਜਲ ਖੁਆਰ ਕਰਨ ਦੇ ਦੋਸ਼ ਲਾਏ ਹਨ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਡਿਊਟੀ 'ਚ ਵਿਘਨ ਪਾਉਣ ਦੇ ਦੋਸ਼ 'ਚ ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਬਰਨਾਲਾ, 5 ਦਸੰਬਰ (ਰਾਜ ਪਨੇਸਰ)-ਥਾਣਾ ਸਿਟੀ ਬਰਨਾਲਾ ਪੁਲਿਸ ਵਲੋਂ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਵਿਚ ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਜਨਰਲ ਮੈਨੇਜਰ ਪੀ.ਆਰ.ਟੀ.ਸੀ. ਬਰਨਾਲਾ ਨੇ ਬਿਆਨ ਦਰਜ ਕਰਵਾਏ ਕਿ ਮਿਤੀ 3 ਦਸੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਕੁਝ ਅਣਪਛਾਤੇ ਵਿਅਕਤੀਆਂ ਨੇ ਪੀ.ਆਰ.ਟੀ.ਸੀ. ਡੀਪੂ ਦੀ ਵਰਕਸ਼ਾਪ ਵਿਚ ਦਾਖ਼ਲ ਹੋ ਕੇ ਡੀਪੂ ਦੇ ਡਰਾਈਵਰ ਅਤੇ ਕੰਡਕਟਰ ਸਟਾਫ਼ ਨੂੰ ਆਪਣੀ ਡਿਊਟੀ ਕਰਨ ਤੋਂ ਰੋਕਿਆ ਜਿਸ ਨਾਲ ਪੀ.ਆਰ.ਟੀ.ਸੀ. ਡੀਪੂ ਬਰਨਾਲਾ ਦੇ ਤਕਰੀਬਨ 11 ਟਾਈਮ ਮਿਸ ਹੋ ਗਏ ਅਤੇ ਡੀਪੂ 96114/- ਰੁਪਏ ਦਾ ਮਾਲੀ ਨੁਕਸਾਨ ਹੋਇਆ | ਜਿਸ ਦੇ ਆਧਾਰ 'ਤੇ ਪੁਲਿਸ ਨੇ ਕਾਰਵਾਈ ਕਰਦਿਆਂ ਜਨਰਲ ਮੈਨੇਜਰ ਪੀ.ਆਰ.ਟੀ.ਸੀ. ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਿਟੀ ਬਰਨਾਲਾ ਵਿਚ ਨਾਮਾਲੂਮ ਵਿਅਕਤੀਆਂ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਖ਼ਬਰ ਸ਼ੇਅਰ ਕਰੋ

 

ਪੁਲਿਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਮੈਂਬਰ ਨੂੰ ਪਿਸਤੌਲ ਤੇ ਕਾਰ ਸਮੇਤ ਕੀਤਾ ਕਾਬੂ

ਬਰਨਾਲਾ, 5 ਦਸੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਸੀ.ਆਈ.ਏ. ਸਟਾਫ਼ ਬਰਨਾਲਾ ਵਲੋਂ ਇੱਕ ਵਿਅਕਤੀ ਨੂੰ ਇਕ ਪਿਸਤੌਲ, 2 ਕਾਰਤੂਸਾਂ ਅਤੇ ਕਾਰ ਸਮੇਤ ਕਾਬੂ ਕੀਤਾ ਗਿਆ ਹੈ | ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਾ ...

ਪੂਰੀ ਖ਼ਬਰ »

ਸੀ.ਪੀ.ਆਈ. (ਐਮ) ਜ਼ਿਲ੍ਹਾ ਬਰਨਾਲਾ ਦੀ ਜਨਰਲ ਬਾਡੀ ਮੀਟਿੰਗ

ਬਰਨਾਲਾ, 5 ਦਸੰਬਰ (ਅਸ਼ੋਕ ਭਾਰਤੀ)-ਸੀ.ਪੀ.ਆਈ. (ਐਮ.) ਜ਼ਿਲ੍ਹਾ ਬਰਨਾਲਾ ਦੀ ਜਨਰਲ ਬਾਡੀ ਦੀ ਮੀਟਿੰਗ ਸਾਥੀ ਮਨਪ੍ਰੀਤ ਸਿੰਘ ਕਾਹਨੇਕੇ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਭੂਪ ਚੰਦ ਚੰਨੋ ਨੇ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ

ਹੰਡਿਆਇਆ, 5 ਦਸੰਬਰ (ਗੁਰਜੀਤ ਸਿੰਘ ਖੁੱਡੀ)-ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪਿਆਰਾ ਸਿੰਘ (60) ਵਾਸੀ ਵਾਰਡ ਨੰ: 5 ਹੰਡਿਆਇਆ 3 ਦਸੰਬਰ ਨੂੰ ਪਿੰਡ ਰੂੜੇਕੇ ਤੋਂ ਆਪਣੇ ਘਰ ਆ ਰਿਹਾ ਸੀ ਤਾਂ ਸੜਕ ...

ਪੂਰੀ ਖ਼ਬਰ »

ਰਾਜ ਕੁਮਾਰ ਧਨੌਲਾ ਜ਼ਿਲ੍ਹਾ ਮਿਉਂਸੀਪਲ ਯੂਨੀਅਨ ਦੇ ਪ੍ਰਧਾਨ ਬਣੇ

ਧਨੌਲਾ, 5 ਦਸੰਬਰ (ਜਤਿੰਦਰ ਸਿੰਘ ਧਨੌਲਾ, ਚੰਗਾਲ)-ਜ਼ਿਲ੍ਹਾ ਮਿਉਂਸੀਪਲ ਯੂਨੀਅਨ ਦੀ ਇਕ ਵਿਸ਼ੇਸ਼ ਇਕੱਤਰਤਾ ਅਸ਼ਵਨੀ ਕੁਮਾਰ ਲੇਖਾਕਾਰ ਅਤੇ ਰਮੇਸ਼ ਕੁਮਾਰ ਰਿਟਾਇਰਡ ਲੇਖਾਕਾਰ ਦੀ ਨਿਗਰਾਨੀ ਹੇਠ ਹੋਈ | ਜਿਸ ਦੌਰਾਨ ਸਰਬਸੰਮਤੀ ਨਾਲ ਦੋ ਸਾਲ ਲਈ ਜ਼ਿਲ੍ਹਾ ਜਥੇਬੰਦੀ ...

ਪੂਰੀ ਖ਼ਬਰ »

ਕਾਂਗਰਸੀ ਤੇ 'ਆਪ' ਲੜ ਰਹੇ ਹਨ ਦੂਜੇ ਨੰਬਰ ਦੀ ਲੜਾਈ-ਝੂੰਦਾਂ

ਸੰਗਰੂਰ, 5 ਦਸੰਬਰ (ਅਮਨਦੀਪ ਸਿੰਘ ਬਿੱਟਾ) - ਸ਼੍ਰੋਮਣੀ ਅਕਾਲੀ ਦਲ (ਬਾਦਲ), ਬਸਪਾ ਗੱਠਜੋੜ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਉਮੀਦਵਾਰ ਅਤੇ ਪਾਰਟੀ ਦੇ ਜ਼ਿਲ੍ਹਾ ਜੱਥੇਦਾਰ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਗੱਠਜੋੜ ਵਿਧਾਨ ਸਭਾ ਚੋਣਾਂ 2022 ਵਿਚ ...

ਪੂਰੀ ਖ਼ਬਰ »

ਬਾਦਲ ਪਰਿਵਰ ਦੀ ਅਕਾਲ ਤਖ਼ਤ ਦੇ ਜਥੇਦਾਰ ਰਾਹੀਂ ਸਿਆਸੀ ਮਾਮਲਿਆਂ 'ਚ ਵਰਤੋਂ ਮੰਦਭਾਗੀ- ਜਤਿੰਦਰ ਮੰਡੇਰ

ਧੂਰੀ, 5 ਦਸੰਬਰ (ਸੁਖਵੰਤ ਸਿੰਘ ਭੁੱਲਰ) - ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਸ. ਜਤਿੰਦਰ ਸਿੰਘ ਮੰਡੇਰ ਨੇ ਗੱਲਬਾਤ ਕਰਦੇ ਕਿਹਾ ਕਿ ਬਾਦਲ ਪਰਿਵਾਰ ਜਿਸ ਤਰ੍ਹਾਂ ਸਿੱਖ ਸੰਸਥਾਵਾਂ ਨੰੂ ਆਪਣੇ ਨਿੱਜੀ ਮੁਫਾਦਾ, ਸਿਆਸੀ ਹਿੱਤਾਂ ਲਈ ਵਰਤ ਰਹੇ ਹਨ ਉਸ ...

ਪੂਰੀ ਖ਼ਬਰ »

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੀਤੀ ਨੁੱਕੜ ਮੀਟਿੰਗ

ਜਖੇਪਲ, 5 ਨਵੰਬਰ (ਮੇਜਰ ਸਿੰਘ ਸਿੱਧੂ) - ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾ ਦੇ ਸੰਬੰਧ ਵਿਚ ਆਮ ਆਦਮੀ ਪਾਰਟੀ ਦੇ ਦਿੜ੍ਹਬਾ ਤੋਂ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸ. ਹਰਪਾਲ ਸਿੰਘ ਚੀਮਾ ਨੇ ਪਾਰਟੀ ਵਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਜਿਵੇਂ ਕਿ ਔਰਤਾਂ ਨੂੰ ...

ਪੂਰੀ ਖ਼ਬਰ »

ਪਾਵਰਕਾਮ ਦੇ ਕਰਮਚਾਰੀਆਂ ਕੀਤੀ ਰੋਸ ਰੈਲੀ

ਭਵਾਨੀਗੜ੍ਹ, 5 ਦਸੰਬਰ (ਰਣਧੀਰ ਸਿੰਘ ਫੱਗੂਵਾਲਾ) - ਪਾਵਰਕਾਮ ਦਫ਼ਤਰ ਅੱਗੇ ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ, ਟੀ.ਐਸ.ਯੂ ਅਤੇ ਐਮ.ਐਸ.ਯੂ ਵਲੋਂ ਪਾਵਰਕਾਮ ਮੈਨੇਜਮੈਂਟ ਅਤੇ ਪਾਵਰਕਾਮ ਦੇ ਜੁਆਇੰਟ ਫੋਰਮ ਅਤੇ ਏਕਤਾ ਮੰਚ ਨਾਲ ਕੀਤੇ ਸਮਝੌਤਿਆਂ ਨੂੰ ਲਾਗੂ ਨਾ ਕਰਨ ਦੇ ...

ਪੂਰੀ ਖ਼ਬਰ »

ਭੀਮ ਸਿੰਘ ਆਪ ਦੇ ਵਪਾਰ ਮੰਡਲ ਦੇ ਸ਼ਹਿਰੀ ਪ੍ਰਧਾਨ ਨਿਯੁਕਤ

ਭਵਾਨੀਗੜ੍ਹ, 2 ਦਸੰਬਰ (ਰਣਧੀਰ ਸਿੰਘ ਫੱਗੂਵਾਲਾ) - ਆਮ ਆਦਮੀ ਪਾਰਟੀ ਵਲੋਂ ਪਾਰਟੀ ਦਾ ਵਿਸਥਾਰ ਕਰਦਿਆਂ ਭੀਮ ਸਿੰਘ ਭਵਾਨੀਗੜ੍ਹ ਨੂੰ ਵਪਾਰ ਵਿੰਗ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਨੇ ਲੱਡੂ ਵੰਡ ਕੇ ਮਨਾਈ ਖ਼ੁਸ਼ੀ

ਲਹਿਰਾਗਾਗਾ, 5 ਦਸੰਬਰ (ਗਰਗ, ਢੀਂਡਸਾ, ਖੋਖਰ) - ਮੰਡਲ ਲਹਿਰਾ ਗਾਗਾ ਵਿਖੇ ਸਮੂਹ ਬਿਜਲੀ ਮੁਲਾਜ਼ਮ ਸਾਰੀਆਂ ਹੀ ਜਥੇਬੰਦੀਆਂ ਦੇ ਆਗੂਆਂ ਨੇ ਪਾਵਰਕਾਮ ਵਲੋਂ ਲੰਮੇ ਸਮੇਂ 1-12-11 ਤੋਂ ਲਟਕਦੇ ਆ ਰਹੇ ਪੇ-ਬੈਂਡ ਨੂੰ ਸੰਘਰਸ਼ ਰਾਹੀਂ ਜਿੱਤ ਕੇ ਖ਼ੁਸ਼ੀ ਜ਼ਾਹਰ ਕਰਦਿਆਂ ਲੱਡੂ ...

ਪੂਰੀ ਖ਼ਬਰ »

ਸੂਬੇਦਾਰ ਕੁੰਭਾ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ

ਕੌਹਰੀਆਂ, 5 ਦਸੰਬਰ (ਮਾਲਵਿੰਦਰ ਸਿੰਘ ਸਿੱਧੂ) - ਬੀਤੇ ਦਿਨੀਂ ਸੂਬੇਦਾਰ ਕੁੰਭਾ ਸਿੰਘ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੇ ਨਮਿੱਤ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਸਾਹਿਬ ਪਿੰਡ ਲਾਡਬੰਨਜਾਰਾ ਖ਼ੁਰਦ ਵਿਚ ਪਾਏ ਗਏ | ਭੋਗ ਉਪਰੰਤ ਬਾਬਾ ...

ਪੂਰੀ ਖ਼ਬਰ »

ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਦੇਸ਼ ਭਗਤੀ ਤੇ ਰਾਸ਼ਟਰ ਨਿਰਮਾਣ ਵਿਸ਼ੇ 'ਤੇ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਕਰਵਾਏ

ਬਰਨਾਲਾ, 5 ਦਸੰਬਰ (ਅਸ਼ੋਕ ਭਾਰਤੀ)-ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਦਫ਼ਤਰ ਵਿਖੇ ਕਰਵਾਏ ਗਏ, ਜਿਸ ਵਿਚ ਬਲਾਕ ਬਰਨਾਲਾ, ਸ਼ਹਿਣਾ, ਮਹਿਲ ਕਲਾਂ ਵਿਚ ਹੋਏ ਬਲਾਕ ਪੱਧਰੀ ਭਾਸ਼ਣ ਮੁਕਾਬਲੇ ...

ਪੂਰੀ ਖ਼ਬਰ »

ਬੀਕਾ ਸੂਚ ਪੱਤੀ ਵਿਖੇ ਨਰੇਗਾ ਮਜ਼ਦੂਰਾਂ ਨੂੰ ਕੀਤਾ ਜਾਗਰੂਕ

ਹੰਡਿਆਇਆ, 5 ਦਸੰਬਰ (ਗੁਰਜੀਤ ਸਿੰਘ ਖੁੱਡੀ)-ਬੀਕਾ ਸੂਚ ਪੱਤੀ ਵਿਖੇ ਮਨਰੇਗਾ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਗਿਆ | ਪਿੰਡ ਦੇ ਸਰਪੰਚ ਰਜਿੰਦਰ ਸਿੰਘ ਨੇ ਦੱਸਿਆ ਕਿ ਮਨਰੇਗਾ ਮਜ਼ਦੂਰ ਨੂੰ ਕੰਮ ਦੇਣ, ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ...

ਪੂਰੀ ਖ਼ਬਰ »

ਸੈਕੰਡਰੀ ਸਕੂਲ ਚੀਮਾ ਵਿਖੇ ਕਮਰਿਆਂ ਤੇ ਬਰਾਂਡੇ ਦਾ ਲੈਂਟਰ ਪਾਇਆ

ਟੱਲੇਵਾਲ, 5 ਦਸੰਬਰ (ਸੋਨੀ ਚੀਮਾ)-ਪਿੰਡ ਚੀਮਾ ਜੋਧਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੁਰਾਣੇ ਕਮਰਿਆਂ ਦੇ ਨਵੀਨੀਕਰਨ ਤਹਿਤ ਸਕੂਲ ਦੇ ਕਮਰਿਆਂ ਸਮੇਤ ਵਰਾਂਡੇ ਦਾ ਲੈਂਟਰ ਪਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਅਨਿਲ ਕੁਮਾਰ ਮੋਦੀ ...

ਪੂਰੀ ਖ਼ਬਰ »

ਹੰਡਿਆਇਆ ਵਿਖੇ ਭਾਜਪਾ ਮੰਡਲ ਦੀ ਮੀਟਿੰਗ

ਹੰਡਿਆਇਆ, 5 ਦਸੰਬਰ (ਗੁਰਜੀਤ ਸਿੰਘ ਖੁੱਡੀ)-ਭਾਰਤੀ ਜਨਤਾ ਪਾਰਟੀ ਮੰਡਲ ਹੰਡਿਆਇਆ ਦੀ ਮੀਟਿੰਗ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਦੇ ਗ੍ਰਹਿ ਵਿਖੇ ਮੰਡਲ ਪ੍ਰਧਾਨ ਰਾਕੇਸ਼ ਕੁਮਾਰ ਕੇਸੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਗੁਰਮੀਤ ਸਿੰਘ ਨੇ ...

ਪੂਰੀ ਖ਼ਬਰ »

ਜੈ ਜਵਾਲਾ ਭਜਨ ਮੰਡਲੀ ਕਲੱਬ ਨੇ 6ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ

ਤਪਾ ਮੰਡੀ, 5 ਦਸੰਬਰ (ਪ੍ਰਵੀਨ ਗਰਗ)-ਜੈ ਜਵਾਲਾ ਭਜਨ ਮੰਡਲੀ ਕਲੱਬ ਤਪਾ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ 6ਵਾਂ ਵਿਸ਼ਾਲ ਭਗਵਤੀ ਜਾਗਰਨ ਬਾਬਾ ਮੱਠ ਨਜ਼ਦੀਕ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ...

ਪੂਰੀ ਖ਼ਬਰ »

ਸਿੱਖ ਸੇਵਾ ਸੁਸਾਇਟੀ ਨੇ ਵੰਡੀਆਂ 300 ਵਿਦਿਆਰਥੀਆਂ ਨੂੰ ਬੂਟ ਜੁਰਾਬਾਂ

ਸ਼ਹਿਣਾ, 5 ਦਸੰਬਰ (ਸੁਰੇਸ਼ ਗੋਗੀ)-ਸਿੱਖ ਸੇਵਾ ਸੁਸਾਇਟੀ ਪੰਜਾਬ ਇਕਾਈ ਮੌੜ ਨਾਭਾ ਵਲੋਂ 300 ਦੇ ਕਰੀਬ ਸਕੂਲੀ ਵਿਦਿਆਰਥੀਆਂ ਨੂੰ ਬੂਟ ਜੁਰਾਬਾਂ ਤੇ ਕੋਟੀਆਂ ਦੀ ਵੰਡ ਕੀਤੀ | ਸੁਸਾਇਟੀ ਦੇ ਆਗੂ ਭਾਈ ਜਗਸੀਰ ਸਿੰਘ ਮੌੜ ਨੇ ਦੱਸਿਆ ਕਿ ਰਾਜਾ ਮੁਲਤਾਨੀ ਯੂ.ਐਸ.ਏ., ਮਾਈ ...

ਪੂਰੀ ਖ਼ਬਰ »

ਹਲਕੇ 'ਚ 10 ਕਰੋੜ ਦੀ ਲਾਗਤ ਨਾਲ ਨਵੀਆਂ ਸੜਕਾਂ ਬਣਨਗੀਆਂ-ਪਿਰਮਲ ਸਿੰਘ ਧੌਲਾ

ਸ਼ਹਿਣਾ, 5 ਦਸੰਬਰ (ਸੁਰੇਸ਼ ਗੋਗੀ)-ਹਲਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਸਨਅਤੀ ਕਸਬਾ ਪੱਖੋ ਕੈਂਚੀਆਂ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਭਦੌੜ ਹਲਕੇ ਵਿਚ ਜਿੱਥੇ ਸੂਬਾ ਸਰਕਾਰ ਵਲੋਂ ਦਿੱਤੀ 15 ਕਰੋੜ ਰੁਪਏ ਦੀ ਰਾਸ਼ੀ ਪੰਚਾਇਤਾਂ ਨੂੰ ਛੇਤੀ ਵੰਡੀ ਜਾਵੇਗੀ, ਉੱਥੇ ...

ਪੂਰੀ ਖ਼ਬਰ »

ਪ੍ਰਸਿੱਧ ਨਾਟਕਕਾਰ ਤੇ ਲੇਖਕ ਬਲਵੰਤ ਗਾਰਗੀ ਦੇ 105ਵੇਂ ਜਨਮ ਦਿਵਸ 'ਤੇ ਸ਼ਹਿਣਾ ਵਿਖੇ ਕਰਵਾਇਆ ਸਮਾਗਮ

ਸ਼ਹਿਣਾ, 5 ਦਸੰਬਰ (ਸੁਰੇਸ਼ ਗੋਗੀ)-ਪ੍ਰਸਿੱਧ ਨਾਟਕਕਾਰ ਤੇ ਲੇਖਕ ਬਲਵੰਤ ਗਾਰਗੀ ਦੇ ਜਨਮ ਸਥਾਨ ਨਹਿਰੀ ਕੋਠੀ ਸ਼ਹਿਣਾ ਵਿਖੇ ਬਲਵੰਤ ਗਾਰਗੀ ਯਾਦਗਾਰੀ ਟਰੱਸਟ ਵਲੋਂ ਉਨ੍ਹਾਂ ਦੇ 105ਵੇਂ ਜਨਮ ਦਿਵਸ 'ਤੇ ਸਾਹਿਤਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸੇਵਾ ਮੁਕਤ ਪਿ੍ੰਸੀਪਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX