ਤਾਜਾ ਖ਼ਬਰਾਂ


ਸ਼੍ਰੋਮਣੀ ਅਕਾਲੀ ਦਲ ਬਸਪਾ ਚੋਣਾਂ ਵਿਚ ਬਹੁਮਤ ਹਾਸਲ ਕਰੇਗਾ -ਸੁਖਬੀਰ ਸਿੰਘ ਬਾਦਲ
. . .  13 minutes ago
ਲੁਧਿਆਣਾ, 25 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅੱਜ ਸੂਬੇ ਭਰ ਵਿਚ ਅਕਾਲੀ ਬਸਪਾ ਗੱਠਜੋੜ ਦੀ ਲਹਿਰ ਹੈ ਅਤੇ ਗੱਠਜੋੜ 80 ਤੋਂ ਵੱਧ ਸੀਟਾਂ ਲੈ ਕੇ ਸਰਕਾਰ ਬਣਾਏਗਾ...
27 ਜਨਵਰੀ ਨੂੰ ਜਲੰਧਰ ਆਉਣਗੇ ਰਾਹੁਲ ਗਾਂਧੀ
. . .  20 minutes ago
ਜਲੰਧਰ, 25 ਜਨਵਰੀ (ਵਿਕਰਮਜੀਤ ਸਿੰਘ ਮਾਨ)-ਕਾਂਗਰਸੀ ਆਗੂ ਰਾਹੁਲ ਗਾਂਧੀ 27 ਜਨਵਰੀ ਨੂੰ ਜਲੰਧਰ ਆਉਣਗੇ ਅਤੇ ਉੱਥੇ ਹੀ ਵਰਕਰਾਂ ਨੂੰ ਵਰਚੂਅਲ ਤਰੀਕੇ ਰਾਹੀਂ ਸੰਬੋਧਨ...
ਬਲਬੀਰ ਸਿੰਘ ਰਾਜੇਵਾਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਸਮਰਥਕਾਂ ਨੂੰ ਬਣਾ ਰਹੇ ਹਨ ਉਮੀਦਵਾਰ - ਸਾਂਝਾ ਪੰਜਾਬ ਮੋਰਚਾ
. . .  32 minutes ago
ਚੰਡੀਗੜ੍ਹ, 25 ਜਨਵਰੀ - ਚੰਡੀਗੜ੍ਹ ਪ੍ਰੈੱਸ ਕਲੱਬ 'ਚ ਜਾਣਕਾਰੀ ਦਿੰਦਿਆਂ 'ਸਾਂਝਾ ਪੰਜਾਬ ਮੋਰਚਾ' ਦੇ ਪ੍ਰਧਾਨ ਕੁਲਦੀਪ ਸਿੰਘ ਈਸਾਪੁਰੀ, ਰੇਸ਼ਮ ਸਿੰਘ ਕਾਹਲੋਂ ਅਤੇ ਕਰਮਵੀਰ ਸਿੰਘ ਲਾਲੀ ਨੇ ਦੱਸਿਆ ਕਿ ਬਲਬੀਰ ਸਿੰਘ ਰਾਜੇਵਾਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ...
ਪੰਜਾਬ ਵਿਧਾਨ ਸਭਾ ਚੋਣਾਂ ਲਈ ਨੋਟੀਫ਼ਿਕੇਸ਼ਨ ਹੋਇਆ ਜਾਰੀ
. . .  42 minutes ago
ਅਜਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਵਿਧਾਨ ਸਭਾ ਦੀਆਂ 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਨੋਟੀਫ਼ਿਕੇਸ਼ਨ ਜਾਰੀ ਹੋ ਚੁੱਕਾ ਹੈ, ਜਿਸ ਤੋਂ ਤੁਰੰਤ ਬਾਅਦ ਪੰਜਾਬ ਅੰਦਰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ੁਰੂ...
ਸਾਡੀ ਚੋਣ ਕਮਿਸ਼ਨ ਅਤੇ ਚੋਣ ਪ੍ਰਕਿਰਿਆ ਨੇ ਵੱਖ-ਵੱਖ ਦੇਸ਼ਾਂ ਲਈ ਇਕ ਮਾਪਦੰਡ ਕੀਤਾ ਹੈ ਤੈਅ - ਪ੍ਰਧਾਨ ਮੰਤਰੀ ਮੋਦੀ
. . .  46 minutes ago
ਨਵੀਂ ਦਿੱਲੀ, 25 ਜਨਵਰੀ - ਨਮੋ ਐਪ ਰਾਹੀਂ ਗੁਜਰਾਤ ਤੋਂ ਪੇਜ ਸੰਮਤੀ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਸੀ ਕਿ ਭਾਰਤ ਉਨ੍ਹਾਂ ਦੇਸ਼ਾਂ ਵਿਚੋਂ ਇਕ ਹੈ ਜਿੱਥੇ ਚੋਣ ਕਮਿਸ਼ਨ ਲੋਕਾਂ ਨੂੰ ਨੋਟਿਸ ਜਾਰੀ ਕਰ ਸਕਦਾ ਹੈ
ਸੁਪਰੀਮ ਕੋਰਟ ਨੇ ਕੇਂਦਰ ਅਤੇ ਭਾਰਤ ਦੇ ਚੋਣ ਕਮਿਸ਼ਨ ਨੂੰ ਨੋਟਿਸ ਕੀਤਾ ਜਾਰੀ
. . .  58 minutes ago
ਨਵੀਂ ਦਿੱਲੀ, 25 ਜਨਵਰੀ - ਸੁਪਰੀਮ ਕੋਰਟ ਨੇ ਕੇਂਦਰ ਅਤੇ ਭਾਰਤ ਦੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਚੋਣ ਨਿਸ਼ਾਨ ਜ਼ਬਤ ਕਰਨ ਅਤੇ ਜਨਤਕ ਫ਼ੰਡਾਂ ਤੋਂ ਗੈਰ ਤਰਕਹੀਣ ਮੁਫ਼ਤ ਵੰਡਣ ਦਾ ਵਾਅਦਾ ਕਰਨ ਵਾਲੀਆਂ ਰਾਜਨੀਤਿਕ ...
ਜੇ.ਪੀ. ਨੱਡਾ ਅਤੇ ਹੋਰ ਭਾਜਪਾ ਆਗੂ ਸੀ.ਈ.ਸੀ. ਦੀ ਬੈਠਕ ਲਈ ਪਹੁੰਚੇ ਪਾਰਟੀ ਹੈੱਡਕੁਆਰਟਰ
. . .  about 1 hour ago
ਨਵੀਂ ਦਿੱਲੀ, 25 ਜਨਵਰੀ - ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਅਤੇ ਹੋਰ ਭਾਜਪਾ ਆਗੂ ਸੀ.ਈ.ਸੀ. ਦੀ ਮੀਟਿੰਗ ਲਈ ਪਾਰਟੀ ਹੈੱਡਕੁਆਰਟਰ ਪੁੱਜੇ ...
ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਘਰ ਵਿਖੇ ਪੁਲਿਸ ਨੇ ਕੀਤੀ ਰੇਡ
. . .  about 1 hour ago
ਅੰਮ੍ਰਿਤਸਰ, 25 ਜਨਵਰੀ - ਜ਼ਮਾਨਤ ਅਰਜ਼ੀ ਖ਼ਾਰਜ ਹੋਣ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਘਰ ਵਿਖੇ ਰੇਡ...
ਪਟਿਆਲਾ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਨਿੰਦਣਯੋਗ - ਨਵਜੋਤ ਸਿੱਧੂ
. . .  about 1 hour ago
ਚੰਡੀਗੜ੍ਹ, 25 ਜਨਵਰੀ - ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਉਹ ਮੈਨੀਫੈਸਟੋ 'ਤੇ ਚਰਚਾ ਲਈ ਜਲੰਧਰ ਵਿਖੇ ਪ੍ਰਤਾਪ ਬਾਜਵਾ, ਜੈਵੀਰ ਸ਼ੇਰਗਿੱਲ ਅਤੇ ਹੋਰਾਂ ਨੂੰ ਮਿਲਣਗੇ ਅਤੇ ਪੰਜਾਬ ਮਾਡਲ ਬਾਰੇ ਚਰਚਾ ...
ਭਾਰੀ ਧੁੰਦ ਅਤੇ ਠੰਢ ਨੇ ਲੋਕਾਂ ਦਾ ਕੀਤਾ ਬੁਰਾ ਹਾਲ
. . .  about 3 hours ago
ਓਠੀਆਂ, 25 ਜਨਵਰੀ(ਗੁਰਵਿੰਦਰ ਸਿੰਘ ਛੀਨਾ) ਪੰਜਾਬ ਵਿਚ ਅੱਜ ਪਈ ਭਾਰੀ ਧੁੰਦ ਅਤੇ ਠੰਢ ਕਾਰਨ ਰੋਜ਼ ਤਰਾਂ ਕੰਮਾਂ 'ਤੇ ਜਾਣ ਵਾਲੇ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ । ਭਾਰੀ ਧੁੰਦ ਕਾਰਨ ਕਿਸੇ ਦੁਰਘਟਨਾ ਦੇ ਬਚਾਅ ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,55,874 ਨਵੇਂ ਮਾਮਲੇ, 614 ਮੌਤਾਂ
. . .  about 3 hours ago
ਨਵੀਂ ਦਿੱਲੀ, 25 ਜਨਵਰੀ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,55,874 ਨਵੇਂ ਮਾਮਲੇ....
ਮਹਾਰਾਸ਼ਟਰ: ਪੁਲ ਤੋਂ ਕਾਰ ਡਿੱਗਣ ਕਾਰਨ ਭਾਜਪਾ ਵਿਧਾਇਕ ਦੇ ਪੁੱਤਰ ਸਮੇਤ 7 ਵਿਦਿਆਰਥੀਆਂ ਦੀ ਮੌਤ
. . .  about 2 hours ago
ਮਹਾਰਾਸ਼ਟਰ, 25 ਜਨਵਰੀ - ਬੀਤੀ ਰਾਤ 11.30 ਵਜੇ ਦੇ ਕਰੀਬ ਸੇਲਸੁਰਾ ਨੇੜੇ ਪੁਲ ਤੋਂ ਕਾਰ ਡਿੱਗਣ ਕਾਰਨ ਭਾਜਪਾ ਵਿਧਾਇਕ ਵਿਜੇ ਰਿਹਾਂਗਦਾਲੇ ਦੇ ਪੁੱਤਰ ਅਵਿਸ਼ਕਾਰ ...
ਅੱਜ 11 ਵਜੇ ਪ੍ਰਧਾਨ ਮੰਤਰੀ ਮੋਦੀ ਨਮੋ ਐਪ 'ਤੇ ਭਾਜਪਾ ਵਰਕਰਾਂ ਨਾਲ ਗੱਲਬਾਤ ਕਰਨਗੇ
. . .  about 3 hours ago
ਨਵੀਂ ਦਿੱਲੀ, 25 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਨਮੋ ਐਪ 'ਤੇ ਦੇਸ਼ ਭਰ ਦੇ ਭਾਜਪਾ ਵਰਕਰਾਂ ਨਾਲ...
ਨਾਸਾ ਦਾ ਜੇਮਜ਼ ਵੈੱਬ ਸਪੇਸ ਟੈਲੀਸਕੋਪ ਧਰਤੀ ਤੋਂ 1 ਮਿਲੀਅਨ ਮੀਲ ਦੂਰ ਆਪਣੀ ਅੰਤਿਮ ਮੰਜ਼ਿਲ 'ਤੇ ਪਹੁੰਚਿਆ
. . .  about 3 hours ago
ਵਾਸ਼ਿੰਗਟਨ, 25 ਜਨਵਰੀ - ਨਾਸਾ ਦਾ ਜੇਮਜ਼ ਵੈੱਬ ਸਪੇਸ ਟੈਲੀਸਕੋਪ ਧਰਤੀ ਤੋਂ 1 ਮਿਲੀਅਨ ਮੀਲ ਦੂਰ ਆਪਣੀ ਅੰਤਿਮ ਮੰਜ਼ਿਲ....
20 ਫਰਵਰੀ ਨੂੰ ਹੋਣ ਵਾਲੀਆਂ ਵੋਟਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਅੱਜ ਤੋਂ ਹੋਵੇਗੀ ਸ਼ੁਰੂ
. . .  about 3 hours ago
ਅਜਨਾਲਾ,25 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ )-ਭਾਰਤ ਦੇ ਮੁੱਖ ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਲੀਕੇ ਪ੍ਰੋਗਰਾਮ ਤਹਿਤ ਅੱਜ ਨੋਟੀਫ਼ਿਕੇਸ਼ਨ ਜਾਰੀ....
ਉੱਘੇ ਪੰਜਾਬੀ ਗੀਤਕਾਰ ਦੇਵ ਥਰੀਕਿਆਂ ਵਾਲੇ ਨਹੀਂ ਰਹੇ, ਅੰਤਿਮ ਸੰਸਕਾਰ ਪਿੰਡ ਥਰੀਕੇ ਵਿਖੇ ਦੁਪਹਿਰ 2 ਵਜੇ ਕੀਤਾ ਜਾਵੇਗਾ
. . .  about 2 hours ago
ਇਯਾਲੀ/ਥਰੀਕੇ, 25 ਜਨਵਰੀ (ਮਨਜੀਤ ਸਿੰਘ ਥਰੀਕੇ)- ਉੱਘੇ ਪੰਜਾਬੀ ਗੀਤਕਾਰ ਦੇਵ ਥਰੀਕਿਆਂ ਵਾਲੇ ਦਾ ਅੱਜ ਤੜਕੇ 2:30 ਵਜੇ ਦਿਹਾਂਤ ਹੋ ਗਿਆ।....
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਪਾਕਿਸਤਾਨ ਸਰਕਾਰ ਨੇ ਭਾਰਤੀ 20 ਮਛੇਰੇ ਕੀਤੇ ਰਿਹਾਅ
. . .  1 day ago
ਅਟਾਰੀ ,24 ਜਨਵਰੀ ( ਗੁਰਦੀਪ ਸਿੰਘ ਅਟਾਰੀ )-ਪਾਕਿਸਤਾਨ ਸਰਕਾਰ ਨੇ 20 ਭਾਰਤੀ ਮਛੇਰਿਆਂ ਨੂੰ ਦੇਰ ਸ਼ਾਮ ਰਿਹਾਅ ਕਰ ਦਿੱਤਾ ਹੈ । ਮਛੇਰੇ ਗੁਜਰਾਤ ਨਾਲ ਸਬੰਧਤ ਹਨ ਅਤੇ ਉਹ ਮੱਛੀਆਂ ਫੜਦੇ ਸਮੇਂ ਪਾਕਿਸਤਾਨ ...
ਸ. ਪ੍ਰਕਾਸ਼ ਸਿੰਘ ਬਾਦਲ ਨੂੰ ਹਸਪਤਾਲ ਵਿਚੋਂ ਛੁੱਟੀ ਮਿਲੀ
. . .  1 day ago
ਲੁਧਿਆਣਾ ,24 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਪੰਜ ਦਿਨ ਬਾਅਦ ਦਿਆਨੰਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ...
ਸ.ਪਾ. ਨੇ ਯੂ.ਪੀ. ਵਿਚ ਉਮੀਦਵਾਰਾਂ ਦੀ ਨਵੀਂ ਸੂਚੀ ਕੀਤੀ ਜਾਰੀ , ਅਖਿਲੇਸ਼ ਯਾਦਵ ਸਮੇਤ 149 ਦੇ ਨਾਮ
. . .  1 day ago
ਜੰਮੂ-ਕਸ਼ਮੀਰ 'ਚ ਏ.ਕੇ.-47 ਰਾਈਫਲਾਂ, ਪਿਸਤੌਲ, ਗ੍ਰਨੇਡ ਅਤੇ 17.3 ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ
. . .  1 day ago
ਜੰਮੂ, 24 ਜਨਵਰੀ - ਸੀਮਾ ਸੁਰੱਖਿਆ ਬਲ ਨੇ ਕਿਹਾ ਕਿ ਉਸ ਨੇ ਜੰਮੂ-ਕਸ਼ਮੀਰ ਵਿਚ ਵੱਖ-ਵੱਖ ਅਪਰੇਸ਼ਨਾਂ ਦੌਰਾਨ ਤਿੰਨ ਏ.ਕੇ.-47 ਰਾਈਫ਼ਲਾਂ, ਛੇ 9 ਐਮ.ਐਮ. ਪਿਸਤੌਲ, 1071 ਰੌਂਦ ਗੋਲਾ ਬਾਰੂਦ, 20 ਹੈਂਡ ਗ੍ਰਨੇਡ, ਦੋ ਆਈ.ਈ.ਡੀ. ...
ਪਟਿਆਲਾ ਦੇ ਇਤਿਹਾਸਕ ਕਾਲੀ ਮਾਤਾ ਮੰਦਰ 'ਚ ਬੇਅਦਬੀ, ਮੌਕੇ ‘ਤੇ ਫੜਿਆ ਸ਼ਖਸ
. . .  1 day ago
ਗਣਤੰਤਰ ਦਿਹਾੜੇ ਦੀ ਪਰੇਡ ਵਿਚ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਮਾਡਲ ਨਾਲ ਸਜੀ ਝਾਕੀ ਆਵੇਗੀ ਨਜ਼ਰ
. . .  1 day ago
ਦੇਹਰਾਦੂਨ, 24 ਜਨਵਰੀ - ਇਸ ਵਾਰ ਗਣਤੰਤਰ ਦਿਹਾੜੇ ਦੀ ਪਰੇਡ ਵਿਚ ਦੇਵਭੂਮੀ ਉੱਤਰਾਖੰਡ ਦੇ ਤੀਰਥ ਅਸਥਾਨ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਮਾਡਲ ਨਾਲ ਸਜੀ ਝਾਕੀ ...
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਿੱਧੂ 'ਤੇ ਨਿਸ਼ਾਨਾ
. . .  1 day ago
ਚੰਡੀਗੜ੍ਹ, 24 ਜਨਵਰੀ - ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲੇ 'ਚ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਸਿੱਧੂ ਨੇ ਰੇਤ ਮਾਫ਼ੀਆ 'ਚ ਸ਼ਾਮਿਲ ਵਿਧਾਇਕਾਂ ਨੂੰ ਮੇਰੇ ਖ਼ਿਲਾਫ਼ ਬਗ਼ਾਵਤ 'ਚ ਅਗਵਾਈ ਦੇ ਕੇ ...
ਉੱਘੇ ਦੇਸ਼ ਭਗਤ ਕਾਮਰੇਡ ਗੁਰਬਖ਼ਸ਼ ਸਿੰਘ ਖਨਾਲ ਨਹੀਂ ਰਹੇ
. . .  1 day ago
ਦਿੜ੍ਹਬਾ ਮੰਡੀ (ਸੰਗਰੂਰ), 24 ਜਨਵਰੀ (ਹਰਬੰਸ ਸਿੰਘ ਛਾਜਲੀ) - ਪਿੰਡ ਖਨਾਲ ਖ਼ੁਰਦ ਵਿਖੇ ਉੱਘੇ ਦੇਸ਼ ਭਗਤ ਕਾਮਰੇਡ ਗੁਰਬਖ਼ਸ਼ ਸਿੰਘ ਖਨਾਲ (95) ਦਾ ਦਿਹਾਂਤ ਹੋ ਗਿਆ। ਮ੍ਰਿਤਕ ਦੇਹ ਉੱਪਰ ਸੀ.ਪੀ.ਆਈ (ਐੱਮ) ਤਹਿਸੀਲ ਕਮੇਟੀ ਸੁਨਾਮ ਵਲੋਂ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਮਾਘ ਸੰਮਤ 553
ਵਿਚਾਰ ਪ੍ਰਵਾਹ: ਜਮਹੂਰੀਅਤ ਦਾ ਅਰਥ ਸੰਵਾਦ ਰਾਹੀਂ ਸਰਕਾਰ ਚਲਾਉਣਾ ਹੈ ਪਰ ਇਹ ਤਾਂ ਹੀ ਅਸਰਦਾਰ ਹੋ ਸਕਦੀ ਹੈ ਜੇ ਸ਼ੋਰ-ਸ਼ਰਾਬਾ ਨਾ ਹੋਵੇ। -ਕਲੇਮੈਂਟ ਐਟਲੇ

ਕੋਰੋਨਾ ਖ਼ਿਲਾਫ਼ ਰਣਨੀਤੀ ਬਣਾਉਂਦੇ ਸਮੇਂ ਆਮ ਲੋਕਾਂ ਦੀ ਰੋਜ਼ੀ-ਰੋਟੀ ਦੀ ਰਾਖੀ ਕਰਨਾ ਮਹੱਤਵਪੂਰਨ-ਮੋਦੀ

* ਟੀਕਾਕਰਨ ਅਤੇ ਸਥਾਨਕ ਉਪਾਵਾਂ 'ਤੇ ਦਿੱਤਾ ਜਾਵੇ ਜ਼ੋਰ * ਭਾਰਤ ਦੇ 130 ਕਰੋੜ ਲੋਕ ਯਕੀਨੀ ਤੌਰ 'ਤੇ ਮਹਾਂਮਾਰੀ 'ਤੇ ਜਿੱਤ ਪ੍ਰਾਪਤ ਕਰਨਗੇ

ਨਵੀਂ ਦਿੱਲੀ, 13 ਜਨਵਰੀ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ 'ਚ ਕੋਵਿਡ-19 ਦੀ ਸਥਿਤੀ ਬਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ ਦੌਰਾਨ ਟੀਕਾਕਰਨ ਅਤੇ ਸਥਾਨਕ ਉਪਾਵਾਂ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਕੋਵਿਡ ਦੀਆਂ ਰਣਨੀਤੀਆਂ ਘੜਦੇ ਸਮੇਂ ਆਰਥਿਕਤਾ ਅਤੇ ਆਮ ...

ਪੂਰੀ ਖ਼ਬਰ »

ਚੋਣ ਮਨੋਰਥ ਪੱਤਰ ਨੂੰ ਲੈ ਕੇ ਕਾਂਗਰਸ 'ਚ ਭੰਬਲਭੂਸਾ

ਕਮੇਟੀ ਨੇ ਆਪਣਾ ਡਰਾਫ਼ਟ ਹਾਈਕਮਾਨ ਨੂੰ ਭੇਜਿਆ

ਹਰਕਵਲਜੀਤ ਸਿੰਘ ਚੰਡੀਗੜ੍ਹ, 13 ਜਨਵਰੀ -ਪੰਜਾਬ ਕਾਂਗਰਸ ਵਲੋਂ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੇ ਜਾਣ ਵਾਲੇ ਚੋਣ ਮਨੋਰਥ ਪੱਤਰ ਸੰਬੰਧੀ ਭੰਬਲਭੂਸਾ ਜਾਰੀ ਹੈ। ਪਾਰਟੀ ਹਾਈਕਮਾਨ ਵਲੋਂ ਇਸ ਮੰਤਵ ਲਈ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਚੇਅਰਮੈਨਸ਼ਿਪ ਹੇਠ ...

ਪੂਰੀ ਖ਼ਬਰ »

ਕਾਂਗਰਸ ਵਲੋਂ ਉੱਤਰ ਪ੍ਰਦੇਸ਼ ਲਈ 125 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਉਨਾਓ ਜਬਰ ਜਨਾਹ ਪੀੜਤਾ ਦੀ ਮਾਂ, ਨਾਗਰਿਕਤਾ ਸੋਧ ਕਾਨੂੰਨ 'ਚ ਵਿਰੋਧ ਦਾ ਚਿਹਰਾ ਬਣੀ ਸਦਫ ਜਫਰ ਸਮੇਤ 40 ਫ਼ੀਸਦੀ ਔਰਤ ਉਮੀਦਵਾਰ

ਨਵੀਂ ਦਿੱਲੀ, 13 ਜਨਵਰੀ (ਉਪਮਾ ਡਾਗਾ ਪਾਰਥ)-ਕਾਂਗਰਸ ਵਲੋਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 125 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ, ਜਿਸ 'ਚ 50 ਔਰਤਾਂ ਸ਼ਾਮਿਲ ਹਨ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵਲੋਂ ਜਾਰੀ ਕੀਤੀ ਇਸ ਸੂਚੀ 'ਚ ...

ਪੂਰੀ ਖ਼ਬਰ »

ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ 11 ਲੱਖ ਤੋਂ ਟੱਪੀ

ਨਵੀਂ ਦਿੱਲੀ, 13 ਜਨਵਰੀ (ਪੀ. ਟੀ. ਆਈ.)-ਦੇਸ਼ 'ਚ ਕੋਰੋਨਾ ਵਾਇਰਸ ਦੇ 2,47,417 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ 236 ਦਿਨਾਂ 'ਚ ਸਭ ਤੋਂ ਵੱਧ ਹੈ, ਜਿਸ ਨਾਲ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ 3,63,17,927 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ...

ਪੂਰੀ ਖ਼ਬਰ »

'ਆਪ' ਦਾ ਮੁੱਖ ਮੰਤਰੀ ਚਿਹਰਾ ਉਹ ਹੋਵੇਗਾ ਜੋ ਜਨਤਾ ਤੈਅ ਕਰੇਗੀ-ਕੇਜਰੀਵਾਲ

* ਕਿਹਾ, ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋ ਰਿਹੈ * ਲੋਕਾਂ ਦੀ ਰਾਇ ਜਾਣਨ ਲਈ ਨੰਬਰ ਕੀਤਾ ਜਾਰੀ

ਐੱਸ. ਏ. ਐੱਸ. ਨਗਰ, 13 ਜਨਵਰੀ (ਕੇ. ਐੱਸ. ਰਾਣਾ)- ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਜਨਤਾ ਲਈ ਮੁੱਖ ਮੰਤਰੀ ਦਾ ਚਿਹਰਾ ਚੁਣਨ ਵਾਸਤੇ ਮੋਬਾਈਲ ਨੰਬਰ ਜਾਰੀ ਕੀਤਾ ਹੈ, ਜੋ ਕਿ 17 ਜਨਵਰੀ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਰਹੇਗਾ। ਲੋਕ ...

ਪੂਰੀ ਖ਼ਬਰ »

ਯੂ.ਕੇ. ਵਲੋਂ ਐਫ.ਟੀ.ਏ. 'ਤੇ ਭਾਰਤ ਨਾਲ ਗੱਲਬਾਤ ਸ਼ੁਰੂ ਕਰਨ ਦਾ ਐਲਾਨ

ਲੰਡਨ, 13 ਜਨਵਰੀ (ਏਜੰਸੀ)- ਯੂ.ਕੇ. ਦੀ ਸਰਕਾਰ ਨੇ ਵੀਰਵਾਰ ਨੂੰ ਭਾਰਤ ਨਾਲ ਮੁਕਤ ਵਪਾਰ ਸਮਝੌਤਾ (ਐਫ.ਟੀ.ਏ.) ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਦੱਸਿਆ ਕਿ ਇਹ ਬ੍ਰਿਟਿਸ਼ ਕਾਰੋਬਾਰਾਂ ਨੂੰ ਭਾਰਤੀ ਅਰਥਵਿਵਸਥਾ ਦੀ ਕਤਾਰ 'ਚ ਸਭ ਤੋਂ ਅੱਗੇ ਰੱਖਣ ਦਾ 'ਸੁਨਹਿਰੀ ਮੌਕਾ' ...

ਪੂਰੀ ਖ਼ਬਰ »

ਪੱਛਮੀ ਬੰਗਾਲ 'ਚ ਬੀਕਾਨੇਰ-ਗੁਹਾਟੀ ਐਕਸਪ੍ਰੈੱਸ ਪਟੜੀ ਤੋਂ ਲੱਥੀ, 7 ਮੌਤਾਂ

ਕੋਲਕਾਤਾ/ਗੁਹਾਟੀ, 13 ਜਨਵਰੀ (ਏਜੰਸੀ)-ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਦੇ ਦੋਹੋਮੋਨੀ ਨੇੜੇ ਵੀਰਵਾਰ ਸ਼ਾਮ ਨੂੰ ਬੀਕਾਨੇਰ-ਗੁਹਾਟੀ ਐਕਸਪ੍ਰੈੱਸ ਰੇਲ ਗੱਡੀ ਦੇ 12 ਡੱਬਿਆਂ ਦੇ ਪੱਟੜੀ ਤੋਂ ਉਤਰ ਜਾਣ ਤੇ ਪਲਟ ਜਾਣ ਕਾਰਨ ਘੱਟੋ-ਘੱਟ 7 ਯਾਤਰੀ ਮਾਰੇ ਗਏ ਤੇ ਦਰਜਨਾਂ ...

ਪੂਰੀ ਖ਼ਬਰ »

ਪੰਜਾਬ ਅੰਦਰ ਧਰਤੀ ਹੇਠਲੇ ਤਿੰਨ ਪੱਤਣਾਂ 'ਚ 17 ਸਾਲ ਦਾ ਹੀ ਬਚਿਆ ਪਾਣੀ

* 163 ਸ਼ਹਿਰਾਂ 'ਚ 220 ਕਰੋੜ ਲੀਟਰ ਪ੍ਰਤੀ ਦਿਨ ਸੀਵਰੇਜ ਦੇ ਪਾਣੀ ਦੀ ਹੋ ਰਹੀ ਨਿਕਾਸੀ * ਖੇਤੀ ਮਾਹਰਾਂ ਵਲੋਂ ਕਿਸਾਨਾਂ ਨੂੰ ਝੋਨੇ ਦੀ ਬਜਾਏ ਹੋਰ ਜਿਣਸਾਂ ਦੀ ਖੇਤੀ ਕਰਨ ਦੀ ਅਪੀਲ

ਪੁਨੀਤ ਬਾਵਾ ਲੁਧਿਆਣਾ, 13 ਜਨਵਰੀ-ਪੰਜਾਬ ਅੰਦਰ ਧਰਤੀ ਹੇਠਲੇ ਪਾਣੀ ਦਾ ਸੰਕਟ ਦਿਨੋ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਜੇਕਰ ਪੰਜਾਬੀਆਂ ਨੇ ਪਾਣੀ ਦੀ ਸੰਜਮ ਨਾਲ ਵਰਤੋਂ ਨਾ ਕੀਤੀ ਤਾਂ ਆਉਣ ਵਾਲੇ ਸਮੇਂ 'ਚ ਪਾਣੀ ਸੰਕਟ ਹੋਰ ਵੀ ਵਧ ਜਾਵੇਗਾ। ਕੇਂਦਰੀ ਭੂਜਲ ਬੋਰਡ ਦੀ ...

ਪੂਰੀ ਖ਼ਬਰ »

ਫਿਰ ਬੇਨਤੀਜਾ ਰਹੀ ਚੀਨ ਨਾਲ 14ਵੇਂ ਦੌਰ ਦੀ ਸੈਨਿਕ ਗੱਲਬਾਤ

ਨਵੀਂ ਦਿੱਲੀ, 13 ਜਨਵਰੀ (ਏਜੰਸੀ)-ਭਾਰਤ ਅਤੇ ਚੀਨ ਦਰਮਿਆਨ ਮਈ 2020 ਤੋਂ ਚੱਲੇ ਆ ਰਹੇ ਸੈਨਿਕ ਤਣਾਅ ਨੂੰ ਖਤਮ ਕਰਨ ਲਈ ਕਰੀਬ 3 ਮਹੀਨੇ ਬਾਅਦ ਬੁੱਧਵਾਰ ਨੂੰ ਹੋਈ ਸੈਨਿਕ ਅਧਿਕਾਰੀਆਂ ਦੀ ਗੱਲਬਾਤ ਵੀ ਬੇਨਤੀਜਾ ਸਾਬਤ ਹੋਈ। ਦੋਵੇਂ ਧਿਰਾਂ ਵਲੋਂ ਜਾਰੀ ਸਾਂਝੇ ਬਿਆਨ 'ਚ ਕਿਹਾ ...

ਪੂਰੀ ਖ਼ਬਰ »

ਗੁਰਦਾਸਪੁਰ ਨੇੜਲੇ ਪਿੰਡ 'ਚੋਂ ਢਾਈ ਕਿੱਲੋ ਆਰ.ਡੀ. ਐਕਸ ਬਰਾਮਦ

ਚੰਡੀਗੜ੍ਹ/ਨਵਾਂਸ਼ਹਿਰ, 13 ਜਨਵਰੀ (ਅ. ਬ., ਗੁਰਬਖਸ਼ ਸਿੰਘ ਮਹੇ)-ਪੰਜਾਬ ਪੁਲਿਸ ਵਲੋਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ. ਐਸ. ਵਾਈ. ਐਫ.) ਦੇ ਗ੍ਰਿਫ਼ਤਾਰ ਕਾਰਕੁੰਨ ਦੀ ਨਿਸ਼ਾਨਦੇਹੀ 'ਤੇ 2.5 ਕਿੱਲੋ ਆਰ. ਡੀ. ਐਕਸ., ਇਕ ਡੈਟੋਨੇਟਰ, ਕੋਡੈਕਸ ਤਾਰ, 5 ਧਮਾਕਾਖੇਜ਼ ਫਿਊਜ਼, ਏ. ਕੇ. 47 ...

ਪੂਰੀ ਖ਼ਬਰ »

ਧਰਮ ਸੰਸਦ ਮਾਮਲੇ 'ਚ ਵਸੀਮ ਰਿਜ਼ਵੀ ਗ੍ਰਿਫ਼ਤਾਰ

ਦੇਹਰਾਦੂਨ, 13 ਜਨਵਰੀ (ਏਜੰਸੀ)- ਧਰਮ ਸੰਸਦ ਨਫ਼ਰਤ ਭਰੇ ਭਾਸ਼ਨ ਮਾਮਲੇ 'ਚ ਵੀਰਵਾਰ ਨੂੰ ਵਸੀਮ ਰਿਜ਼ਵੀ ਉਰਫ਼ ਜਤਿੰਦਰ ਨਰਾਇਣ ਤਿਆਗੀ ਨੂੰ ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੇ ਰੁੜਕੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਹਰਿਦੁਆਰ ਦੇ ਐਸ.ਐਸ.ਪੀ. ਯੋਗੇਂਦਰ ਰਾਵਤ ਨੇ ਦੱਸਿਆ ...

ਪੂਰੀ ਖ਼ਬਰ »

ਯੂ. ਪੀ. 'ਚ ਤੀਜੇ ਮੰਤਰੀ ਨੇ ਛੱਡੀ ਕੈਬਨਿਟ, ਸਪਾ 'ਚ ਸ਼ਾਮਿਲ ਹੋਏ ਧਰਮ ਸਿੰਘ ਸੈਣੀ

ਆਪਨਾ ਦਲ (ਐਸ) ਦੇ ਵਿਧਾਇਕ ਨੇ ਵੀ ਦਿੱਤਾ ਅਸਤੀਫ਼ਾ

ਲਖਨਊ, 13 ਜਨਵਰੀ (ਏਜੰਸੀ)-ਸੂਬੇ 'ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਰ ਪਛੜਾ ਵਰਗ ਦੇ ਆਗੂ ਧਰਮ ਸਿੰਘ ਸੈਣੀ ਉੱਤਰ ਪ੍ਰਦੇਸ਼ ਕੈਬਨਿਟ ਛੱਡਣ ਵਾਲੇ ਤੀਜੇ ਮੰਤਰੀ ਬਣ ਗਏ ਹਨ। ਸੈਣੀ, ਜੋ ਕਿ ਆਯੁਸ਼ ਮੰਤਰੀ ਸਨ, ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ 'ਚ ਸ਼ਾਮਿਲ ...

ਪੂਰੀ ਖ਼ਬਰ »

74 ਸਾਲਾਂ ਤੋਂ ਵਿਛੜੇ ਭਰਾਵਾਂ ਦਾ ਗੁਰਦੁਆਰਾ ਕਰਤਾਰਪੁਰ ਸਾਹਿਬ 'ਚ ਹੋਇਆ ਮਿਲਾਪ

ਕਰਤਾਰਪੁਰ ਲਾਂਘਾ ਪਿਆਰ, ਸ਼ਰਧਾ ਅਤੇ ਅਮਨ ਦਾ ਪ੍ਰਤੀਕ-ਫ਼ਵਾਦ ਚੌਧਰੀ

ਅੰਮ੍ਰਿਤਸਰ, 13 ਜਨਵਰੀ (ਸੁਰਿੰਦਰ ਕੋਛੜ)-ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰ 6 ਮਈ, 2019 ਨੂੰ ਸੋਸ਼ਲ ਮੀਡੀਆ ਰਾਹੀਂ ਮਿਲਣ ਉਪਰੰਤ ਕਰਤਾਰਪੁਰ ਲਾਂਘੇ ਰਾਹੀਂ ਪਰਿਵਾਰਾਂ ਸਮੇਤ ਬੀਤੇ ਦਿਨੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਦੋ ਸਕੇ ਭਰਾਵਾਂ ਦਾ ਮਿਲਾਪ ਹੋਇਆ। ...

ਪੂਰੀ ਖ਼ਬਰ »

ਯੂ.ਪੀ. ਚੋਣਾਂ ਲਈ ਉਮੀਦਵਾਰਾਂ ਦੀ ਚਰਚਾ ਲਈ ਮੋਦੀ ਵਲੋਂ ਦਿੱਲੀ 'ਚ ਬੈਠਕ

172 ਸੀਟਾਂ 'ਤੇ ਬਣੀ ਸਹਿਮਤੀ-ਕੇਸ਼ਵ ਪ੍ਰਸਾਦ ਮੌਰਿਆ

ਨਵੀਂ ਦਿੱਲੀ, 13 ਜਨਵਰੀ (ਉਪਮਾ ਡਾਗਾ ਪਾਰਥ)-ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿਧਾਇਕਾਂ ਦੇ ਅਸਤੀਫ਼ਿਆਂ ਦੇ ਦੌਰ ਦਰਮਿਆਨ ਵੀਰਵਾਰ ਨੂੰ ਦਿੱਲੀ ਵਿਖੇ ਪਾਰਟੀ ਉਮੀਦਵਾਰਾਂ ਦੇ ਨਾਂਅ 'ਤੇ ਵਿਚਾਰ ਚਰਚਾ ਲਈ ਬੈਠਕ ਹੋਈ, ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ। ਬੈਠਕ ਤੋਂ ਬਾਅਦ ਰਾਜ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੈਠਕ 'ਚ 172 ਸੀਟਾਂ 'ਤੇ ਉਮੀਦਵਾਰਾਂ ਦੇ ਨਾਂਅ 'ਤੇ ਚਰਚਾ ਕੀਤੀ ਗਈ। ਹਲਕਿਆਂ ਮੁਤਾਬਿਕ ਦਿੱਲੀ 'ਚ ਉਮੀਦਵਾਰਾਂ ਦੇ ਨਾਂਅ 'ਤੇ ਵਿਚਾਰ ਕਰਨ ਲਈ ਦੋ ਦਿਨਾ ਬੈਠਕ 'ਚ ਉਨ੍ਹਾਂ ਸੀਟਾਂ 'ਤੇ ਵਿਚਾਰ ਕੀਤਾ ਗਿਆ, ਜਿੱਥੇ ਪਹਿਲੇ ਅਤੇ ਦੂਜੇ ਪੜਾਅ 'ਚ ਚੋਣਾਂ ਹੋਣੀਆਂ ਹਨ। ਕੇਂਦਰੀ ਚੋਣ ਕਮੇਟੀ ਦੀ ਇਸ ਬੈਠਕ 'ਚ ਅਯੁੱਧਿਆ ਤੋਂ ਯੋਗੀ ਆਦਿੱਤਿਆਨਾਥ ਅਤੇ ਪ੍ਰਯਾਗਰਾਜ ਦੇ ਸਿਰਾਥੂ ਤੋਂ ਕੇਸ਼ਵ ਮੌਰਿਆ ਦੇ ਨਾਂਅ 'ਤੇ ਤਕਰੀਬਨ ਸਹਿਮਤੀ ਬਣ ਗਈ ਹੈ। ਪਾਰਟੀ ਵਲੋਂ ਪ੍ਰਦੇਸ਼ ਭਾਜਪਾ ਪ੍ਰਧਾਨ ਸਵਤੰਤਰ ਦੇਵ ਸਿੰਘ ਅਤੇ ਉਪ ਮੁੱਖ ਮੰਤਰੀ ਕਿਨੇਸ਼ ਵਰਮਾ ਨੂੰ ਵੀ ਚੋਣ ਲੜਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਹਲਕਿਆਂ ਮੁਤਾਬਿਕ ਲੋਕ ਸਭਾ ਸੰਸਦ ਮੈਂਬਰ ਰੀਤਾ ਬਹੁਗੁਣਾ ਵਲੋਂ ਆਪਣੇ ਬੇਟੇ ਮਯੰਕ ਲਈ ਸੀਟ ਦੀ ਮੰਗ ਕੀਤੀ ਗਈ ਹੈ, ਜਿਸ ਨੂੰ ਲਖਨਊ ਕੈਂਟ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਕੇਂਦਰੀ ਚੋਣ ਕਮੇਟੀ ਦੀ ਬੈਠਕ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉੱਤਰ ਪ੍ਰਦੇਸ਼ ਦੇ ਪ੍ਰਦੇਸ਼ ਪ੍ਰਧਾਨ ਸਵਤੰਤਰ ਦੇਵ ਆਦਿ ਸ਼ਾਮਿਲ ਹੋਏ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਪ੍ਰਧਾਨ ਜੇ.ਪੀ.ਨੱਢਾ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸ਼ਾਹਰਾਹ ਬਾਰੇ ਮੰਤਰੀ ਨਿਤਿਨ ਗਡਕਰੀ ਵਰਚੂਅਲ ਤੌਰ 'ਤੇ ਮੀਟਿੰਗ 'ਚ ਸ਼ਾਮਿਲ ਹੋਏ। ਜ਼ਿਕਰਯੋਗ ਹੈ ਕਿ ਨੱਢਾ, ਰਾਜਨਾਥ ਸਿੰਘ ਅਤੇ ਗਡਕਰੀ ਨੇ ਹਾਲ 'ਚ ਹੀ ਆਪਣੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਹਲਕਿਆਂ ਮੁਤਾਬਿਕ ਉੱਤਰ ਪ੍ਰਦੇਸ਼ 'ਚ ਇਕ ਤੋਂ ਬਾਅਦ ਇਕ ਭਾਜਪਾ ਆਗੂਆਂ ਦੇ ਅਸਤੀਫ਼ੇ ਤੋਂ ਬਾਅਦ ਟਿਕਟਾਂ ਦੀ ਵੰਡ ਨੂੰ ਲੈ ਕੇ ਪਾਰਟੀ ਵਲੋਂ ਕਾਫ਼ੀ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਦਿੱਲੀ 'ਚ ਬੁੱਧਵਾਰ ਅਤੇ ਵੀਰਵਾਰ ਨੂੰ ਹੋਈ ਮੀਟਿੰਗ ਪਹਿਲੇ ਗੇੜੇ ਦੀਆਂ 58 ਅਤੇ ਦੂਜੇ ਗੇੜ ਦੀਆਂ 55 ਸੀਟਾਂ 'ਚੋਂ ਜ਼ਿਆਦਾਤਰ ਨਾਵਾਂ 'ਤੇ ਸਹਿਮਤੀ ਬਣ ਗਈ ਹੈ। ਪਾਰਟੀ ਆਗੂਆਂ ਵਲੋਂ 160 ਸੀਟਾਂ 'ਤੇ ਉਮੀਦਵਾਰਾਂ 'ਤੇ ਸਹਿਮਤੀ ਪ੍ਰਗਟਾਈ ਗਈ ਹੈ, ਜਿਨ੍ਹਾਂ 'ਚੋਂ ਕਈ ਮੌਜੂਦਾ ਵਿਧਾਇਕ ਵੀ ਹਨ। ਇਸ ਤੋਂ ਇਲਾਵਾ ਭਾਜਪਾ ਵਲੋਂ ਆਪਣੇ ਗੱਠਜੋੜ ਭਾਈਵਾਲਾਂ ਨਾਲ ਵੀ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਲਕਿਆਂ ਮੁਤਾਬਿਕ ਬੁੱਧਵਾਰ ਦੇਰ ਰਾਤ ਤੱਕ ਆਪਨਾ ਦਲ (ਐੱਸ) ਦੀ ਨੇਤਾ ਅਨੁਪ੍ਰਿਆ ਪਟੇਲ ਨੇ ਕੇਸ਼ਵ ਪ੍ਰਸਾਦ ਮੌਰਿਆ ਅਤੇ ਸਵਤੰਤਰ ਦੇਵ ਸਿੰਘ ਨਾਲ ਚਰਚਾ ਕੀਤੀ ਜਦਕਿ ਨਿਸ਼ਾਦ ਪਾਰਟੀ ਦੇ ਆਗੂਆਂ ਨੇ ਅਮਿਤ ਸ਼ਾਹ ਨਾਲ ਚਰਚਾ ਕੀਤੀ। ਹਾਸਲ ਜਾਣਕਾਰੀ ਮੁਤਾਬਿਕ ਪਟੇਲ ਆਪਣੀ ਪਾਰਟੀ ਲਈ 20 ਸੀਟਾਂ ਦੀ ਮੰਗ ਕਰ ਰਹੀ ਹੈ ਜਦਕਿ ਭਾਜਪਾ ਉਸ ਨੂੰ ਪਿਛਲੀ ਵਾਰ ਵਾਂਗ 11 ਸੀਟਾਂ ਦੇਣਾ ਚਾਹੁੰਦੀ ਹੈ। ਪਿਛਲੀ ਵਾਰ ਆਪਨਾ ਦਲ (ਐੱਸ) ਨੇ 11 ਸੀਟਾਂ 'ਚੋਂ 9 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਭਾਜਪਾ ਵਲੋਂ ਸ਼ੁੱਕਰਵਾਰ ਜਾਂ ਸਨਿਚਰਵਾਰ ਨੂੰ ਪਹਿਲੀ ਸੂਚੀ ਜਾਰੀ ਕੀਤੀ ਜਾ ਸਕਦੀ ਹੈ।

ਖ਼ਬਰ ਸ਼ੇਅਰ ਕਰੋ

 

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX