ਜੰਡਿਆਲਾ ਗੁਰੂ, 14 ਜਨਵਰੀ (ਰਣਜੀਤ ਸਿੰਘ ਜੋਸਨ)-ਗੁਰਦੁਆਰਾ ਬਾਬਾ ਹੰਦਾਲ ਸਾਹਿਬ ਜੰਡਿਆਲਾ ਗੁਰੂ ਵਿਖੇ ਮਾਘੀ ਦਾ ਦਿਹਾੜਾ ਗੁਰਦੁਆਰਾ ਸਾਹਿਬ ਦੇ ਮੁੱਖ ਸੰਚਾਲਕ ਬਾਬਾ ਪ੍ਰਮਾਨੰਦ ਦੀ ਰਹਿਨੁਮਾਈ ਹੇਠ ਮਨਾਇਆ ਗਿਆ | ਇਸ ਮੌਕੇ 23 ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ...
ਅੰਮਿ੍ਤਸਰ, 14 ਜਨਵਰੀ (ਜਸਵੰਤ ਸਿੰਘ ਜੱਸ)-ਪੰਜਾਬ ਵਿਧਾਨ ਸਭਾ ਚੋਣਾਂ ਲਈ ਕੇਵਲ ਇਕ ਮਹੀਨੇ ਦਾ ਸਮਾਂ ਰਹਿ ਗਿਆ ਹੈ, ਪਰ ਕਾਂਗਰਸ ਅਤੇ ਭਾਜਪਾ-ਕੈਪਟਨ-ਅਕਾਲੀ ਦਲ (ਸ) ਗੱਠਜੋੜ ਵਲੋਂ ਅਜੇ ਤੱਕ ਆਪਣੀਆਂ ਪਾਰਟੀਆਂ-ਗੱਠਜੋੜਾਂ ਦੇ ਉਮੀਦਵਾਰ ਚੋਣ ਪਿੜ ਵਿਚ ਨਾ ਉਤਾਰੇ ਜਾਣ ਕਾਰਨ ਇਨ੍ਹਾਂ ਪਾਰਟੀਆਂ ਤੋਂ ਟਿਕਟ ਲਈ ਆਸਵੰਦ ਉਮੀਦਵਾਰ ਪਾਰਟੀ ਲੀਡਰਸ਼ਿਪ ਦੇ ਫੈਸਲਿਆਂ ਵੱਲ ਟਿਕਟਿਕੀ ਲਗਾਈ ਬੈਠੇ ਹਨ | ਜ਼ਿਕਰਯੋਗ ਹੈ ਕਿ ਹੁਣ ਤੱਕ ਸ਼ੋ੍ਰਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਕਰੀਬ ਬਹੁਤੇ ਵਿਧਾਨ ਸਭਾ ਚੋਣ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀਆਂ ਹਵ ਤੇ ਇਨ੍ਹਾਂ ਦੇ ਉਮੀਦਵਾਰਾਂ ਵਲੋਂ ਬਕਾਇਦਾ ਕਿਸੇ ਨਾ ਕਿਸੇ ਤਰ੍ਹਾਂ ਆਪਣੀਆਂ ਚੋਣ ਸਰਗਰਮੀਆਂ ਵੀ ਆਰੰਭ ਕੀਤੀਆਂ ਹੋਈਆਂ ਹਨ | ਇਸੇ ਦੌਰਾਨ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਸਮਾਜ ਮੋਰਚੇ ਵਲੋਂ ਵੀ ਬੀਤੇ ਦਿਨ ਪੰਜਾਬ ਦੇ ਵੱਖ-ਵੱਖ ਚੋਣ ਹਲਕਿਆਂ ਤੋਂ ਆਪਣੇ 10 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ | ਪਰ ਕਾਂਗਰਸ ਅਤੇ ਭਾਜਪਾ ਤੇ ਉਸ ਦੇ ਸਿਆਸੀ ਭਾਈਵਾਲਾਂ ਵਲੋਂ ਅਜੇ ਤੱਕ ਚੋਣ ਲੜਣ ਵਾਲੇ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਜਾਰੀ ਨਾ ਕੀਤੇ ਜਾਣ ਕਾਰਨ ਅਤੇ ਚੋਣ ਕਮਿਸ਼ਨ ਵਲੋਂ ਕੋਰੋਨਾ ਦੇ ਵਧ ਰਹੇ ਪ੍ਰਕੋਪ ਕਾਰਨ 15 ਜਨਵਰੀ ਤੱਕ ਚੋਣ ਸਰਗਰਮੀਆਂ ਬੰਦ ਰੱਖਣ ਦੇ ਕੀਤੇ ਐਲਾਨ ਕਾਰਨ ਪੰਜਾਬ ਸਿਆਸੀ ਚੋਣ ਅਖਾੜਾ ਅਜੇ ਤੱਕ ਪੂਰੀ ਤਰ੍ਹਾਂ ਭਖ ਨਹੀਂ ਸਕਿਆ |
ਇੱਥੇ ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਵਲੋਂ ਭਾਵੇਂ ਅਜੇ ਤੱਕ ਸੂਬੇ ਵਿਚ ਚੋਣ ਲੜਣ ਵਾਲੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਕੋਈ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਪਰ ਪਿਛਲੇ ਦਿਨੀਂ ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਆਪਣੇ ਪਹਿਲਾਂ ਵਾਲੇ ਹਲਕੇ ਅੰਮਿ੍ਤਸਰ ਪੂਰਬੀ ਤੋਂ ਹੀ ਚੋਣ ਲੜਣ ਦੇ ਦਿੱਤੇ ਸੰਕੇਤ ਬਾਅਦ ਇਹ ਸਮਝਿਆ ਜਾ ਰਿਹਾ ਹੈ ਕਿ ਸਿੱਧੂ ਮੁੜ ਇਸੇ ਹਲਕੇ ਤੋਂ ਹੀ ਚੋਣ ਲੜਣਗੇ | ਸਿੱਧੂ ਦੀ ਅੰਮਿ੍ਤਸਰ ਪੂਰਬੀ ਹਲਕੇ ਵਿਚ ਮੁੜ ਆਮਦ ਨੂੰ ਦੇਖਦਿਆਂ ਹੋਇਆਂ ਭਾਵੇਂ ਆਮ ਆਦਮੀ ਪਾਰਟੀ ਨੇ ਜੀਵਨਜੋਤ ਕੌਰ ਨੂੰ ਇੱਥੋਂ ਉਮੀਦਵਾਰ ਐਲਾਨ ਦਿੱਤਾ ਹੋਇਆ ਹੈ, ਪਰ ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਇਸ ਹਲਕੇ ਤੋਂ ਕਿਸੇ ਐਸੇ ਸਿਆਸੀ ਕੱਦਬੁੱਤ ਵਾਲੇ ਉਮੀਦਵਾਰ ਦੀ ਤਲਾਸ਼ ਕੀਤੀ ਜਾ ਰਹੀ ਹੈ, ਜੋ ਸਿੱਧੂ ਨੂੰ ਸਿੱਧੀ ਸਿਆਸੀ ਟੱਕਰ ਦੇ ਸਕੇ | ਫਿਲਹਾਲ ਇਸ ਹਲਕੇ ਤੋਂ ਅਕਾਲੀ ਦਲ ਵਲੋਂ ਗੁਰਪ੍ਰੀਤ ਸਿੰਘ ਰੰਧਾਵਾ ਟਿਕਟ ਦੇ ਦਾਅਵੇਦਾਰ ਦੱਸੇ ਜਾਂਦੇ ਹਨ | ਇਸੇ ਤਰ੍ਹਾਂ ਭਾਜਪਾ-ਕੈਪਟਨ ਦੀ ਪੰਜਾਬ ਵਿਕਾਸ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ ਸੰਯੁਕਤ ਗੱਠਜੋੜ ਵਲੋਂ ਵੀ ਅਜੇ ਤੱਕ ਸੀਟਾਂ ਦੀ ਵੰਡ ਬਾਰੇ ਫ਼ੈਸਲਾ ਨਹੀਂ ਕੀਤਾ ਜਾ ਸਕਿਆ ਤੇ ਸਮਝਿਆ ਜਾ ਰਿਹਾ ਹੈ ਕਿ ਇਸ ਗੱਠਜੋੜ ਵਲੋਂ ਵੀ ਕਿਸੇ ਤਕੜੇ ਸਿਆਸੀ ਆਗੂ ਜਾਂ ਕਿਸੇ ਸੈਲੀਬਿ੍ਟੀ ਨੂੰ ਸਿੱਧੂ ਦੇ ਮੁਕਾਬਲੇ ਚੋਣ ਪਿੜ ਵਿਚ ਉਤਾਰਿਆ ਜਾ ਸਕਦਾ ਹੈ |
ਹਲਕਾ ਅੰਮਿ੍ਤਸਰ ਪੱਛਮੀਂ 'ਚ ਇਸ ਵਾਰ 3 ਡਾਕਟਰਾਂ 'ਚ ਸਿਆਸੀ ਜ਼ੋਰ ਅਜ਼ਮਾਈ ਹੋਣ ਦੀ ਸੰਭਾਵਨਾ
ਹਲਕਾ ਅੰਮਿ੍ਤਸਰ ਪੱਛਮੀ, ਜੋ ਕਿਸੇ ਸਮੇਂ ਕਾਮਰੇਡਾਂ ਦਾ ਗੜ੍ਹ ਰਿਹਾ ਹੈ ਤੇ ਇੱਥੋਂ ਸਤਪਾਲ ਡਾਂਗ ਤੇ ਵਿਮਲਾ ਡਾਂਗ ਜਿੱਤ ਪ੍ਰਾਪਤ ਕਰਦੇ ਰਹੇ ਹਨ, ਪਰ ਇਸ ਵਾਰ ਇਸ ਰਾਖਵੇਂ ਹਲਕੇ ਤੋਂ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਤੋਂ ਇਲਾਵਾ ਤਿੰਨ ਡਾਕਟਰ ਇਕ ਦੂਜੇ ਨੂੰ ਸਿਆਸੀ ਟੱਕਰ ਦੇਣਗੇ | 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕਾਂਗਰਸ ਵਲੋਂ ਡਾ: ਰਾਜ ਕੁਮਾਰ ਵੇਰਕਾ ਚੋਣ ਜਿੱਤੇ ਸਨ | ਇਸ ਵਾਰ ਵੀ ਕਾਂਗਰਸ ਵਲੋਂ ਡਾ: ਵੇਰਕਾ ਨੂੰ ਹੀ ਟਿਕਟ ਦਿੱਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਦੂਜੇ ਪਾਸੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਪਹਿਲਾਂ ਹੀ ਡਾ: ਦਲਬੀਰ ਸਿੰਘ ਵੇਰਕਾ ਅਤੇ ਆਮ ਆਦਮੀ ਪਾਰਟੀ ਵਲੋਂ ਡਾ: ਜਸਬੀਰ ਸਿੰਘ ਉਮੀਦਵਾਰ ਐਲਾਨੇ ਜਾ ਚੁੱਕੇ ਹਨ | ਅਜੇ ਇਸ ਹਲਕੇ ਤੋਂ ਭਾਜਪਾ ਤੇ ਭਾਈਵਾਲ ਪਾਰਟੀਆਂ ਅਤੇ ਸੰਯੁਕਤ ਸਮਾਜ ਮੋਰਚਾ ਵਲੋਂ ਆਪਣੇ ਉਮੀਦਵਾਰ ਐਲਾਨੇ ਜਾਣੇ ਬਾਕੀ ਹਨ |
ਅਜਨਾਲਾ, 14 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਬੀ.ਐੱਸ.ਐਫ ਦੀ 73 ਬਟਾਲੀਅਨ ਵਲੋਂ ਕਮਾਂਡੈਂਟ ਪਿ੍ਤਪਾਲ ਸਿੰਘ ਭੱਟੀ ਦੀ ਅਗਵਾਈ ਹੇਠ ਸਵਿਕ ਐਕਸ਼ਨ ਪ੍ਰੋਗਰਾਮ ਤਹਿਤ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸਾਮਾਨ ਵੰਡਿਆ ਗਿਆ ਅਤੇ ਮੁਫ਼ਤ ਮੈਡੀਕਲ ਜਾਂਚ ਕੈਂਪ ਵੀ ਲਗਾਇਆ ...
ਬਾਬਾ ਬਕਾਲਾ ਸਾਹਿਬ, 14 ਜਨਵਰੀ (ਪ. ਪ.)-ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਨਵੇਂ ਸਾਲ-2022 ਦਾ ਤੀਸਰਾ ਸਾਹਿਤਕ ਸਮਾਗਮ 16 ਜਨਵਰੀ ਦਿਨ ਐਤਵਾਰ ਨੂੰ ਸਵੇਰੇ 11 ਵਜੇ ਗੋਲਡੀ ਏ. ਸੀ. ਹਾਲ, ਸਾਹਮਣੇ-ਗੁਰਦੁਆਰਾ ਮਾਤਾ ...
ਚੌਕ ਮਹਿਤਾ, 14 ਜਨਵਰੀ (ਧਰਮਿੰਦਰ ਸਿੰਘ ਭੰਮਰ੍ਹਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ ਦਾਣਾ ਮੰਡੀ ਜੰਡਿਆਲਾ ਗੁਰੂ ਵਿਖੇ ਵਿਸ਼ਾਲ ਰੈਲੀ ਕਰਵਾਈ ਜਾ ਰਹੀ ਹੈ | ਇਸ ਸੰਬੰਧੀ ਜ਼ੋਨ ਅੱਚਲ ਸਾਹਿਬ ਦੇ ਪ੍ਰਧਾਨ ਹਰਭਜਨ ...
ਅਟਾਰੀ, 14 ਜਨਵਰੀ (ਸੁਖਵਿੰਦਰਜੀਤ ਸਿੰਘ ਘਰਿੰਡਾ)-ਡੀ. ਐੱਸ. ਪੀ. ਬਲਬੀਰ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਅੱਜ ਅਟਾਰੀ ਸਰਹੱਦ ਵਿਖੇ ਝੰਡਾ ਉਤਾਰਨ ਦੀ ਰਸਮ ਪਰੇਡ (ਰੀਟਰੀਟ ਸੈਰਾਮਨੀ) ਵੇਖੀ | ਜੇ. ਸੀ. ਪੀ. ਅਟਾਰੀ ਸਰਹੱਦ ਵਿਖੇ ਪਹੁੰਚਣ 'ਤੇ ਪੋ੍ਰੋਟੋਕੋਲ ਅਫਸਰ ...
ਰਾਮ ਤੀਰਥ, 14 ਜਨਵਰੀ (ਧਰਵਿੰਦਰ ਸਿੰਘ ਔਲਖ)-ਗੁਰਦੁਆਰਾ ਬਾਬਾ ਜਾਗੋ ਸ਼ਹੀਦ ਪਿੰਡ ਕੋਹਾਲੀ ਵਿਖੇ 40 ਮੁਕਤਿਆਂ ਦੀ ਯਾਦ ਵਿਚ ਮਾਘੀ ਦਾ ਦਿਹਾੜਾ ਮਨਾਇਆ ਗਿਆ | ਸਜਾਏ ਗਏ ਧਾਰਮਿਕ ਦੀਵਾਨ ਵਿਚ ਸੰਤ ਦਵਿੰਦਰ ਸਿੰਘ ਨਾਮਧਾਰੀ ਚੰਡੀਗੜ੍ਹ ਵਾਲਿਆਂ ਦੇ ਕੀਰਤਨੀ ਜਥੇ ਨੇ ਕਥਾ ...
ਅਜਨਾਲਾ, 14 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਥੋਂ ਨੇੜਲੇ ਪਿੰਡ ਪੰਜਗਰਾਈ ਨਿੱਝਰਾਂ ਵਿਖੇ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦਾ ਪਿੰਡ ਵਾਸੀਆਂ ਵਲੋਂ ਭਰਵਾਂ ...
ਟਾਂਗਰਾ, 14 ਜਨਵਰੀ (ਹਰਜਿੰਦਰ ਸਿੰਘ ਕਲੇਰ)-ਕੇਂਦਰ ਤੇ ਸੂਬਾ ਸਰਕਾਰਾਂ ਨੂੰ ਚਾਹੀਦਾ ਕੇ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਕਰਨਾ ਚਾਹੀਦਾ | ਇਹ ਪ੍ਰਗਟਾਆ ਨੌਜਵਾਨ ਆਗੂ ਅਮਰਜੀਤ ਸਿੰਘ ਕਾਲੇਕੇ ਨੇ ਕਰਦਿਆਂ ਕਿਹਾ ਕਿ ...
ਮਜੀਠਾ, 14 ਜਨਵਰੀ (ਮਨਿੰਦਰ ਸਿੰਘ ਸੋਖੀ)-ਪੁਲਿਸ ਥਾਣਾ ਮਜੀਠਾ ਵਿਚ ਇਕ ਔਰਤ ਵਲੋਂ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਿਕ ਸਬੰਧ ਬਣਾਉਣ 'ਤੇ ਦਿੱਤੀ ਲਿਖਤੀ ਦਰਖਾਸਤ ਦੇ ਆਧਾਰ 'ਤੇ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਹੋਇਆ ਹੈ | ਔਰਤ ਗੁਰਪ੍ਰੀਤ ਕੌਰ ਵਾਸੀ ਪਿੰਡ ਕਲੇਰ ...
ਖਿਲਚੀਆਂ, 14 ਜਨਵਰੀ (ਕਰਮਜੀਤ ਸਿੰਘ)-ਪੁਲਿਸ ਥਾਣਾ ਖਿਲਚੀਆਂ ਦੇ ਮੁੱਖ ਅਫਸਰ ਹਰਜੀਤ ਸਿੰਘ ਖਹਿਰਾ ਨੇ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ. ਐੱਸ. ਆਈ. ਰਣਜੀਤ ਸਿੰਘ ਪੁਲਿਸ ਪਾਰਟੀ ਸਮੇਤ ਰਤਨਗੜ੍ਹ, ਭੋਰਸੀ ਰਾਜਪੂਤਾਂ, ਜੱਸੋਨੰਗਲ ਨੂੰ ਜਾ ਰਹੇ ਸੀ ਜਦ ਪੁਲਿਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX