ਤਾਜਾ ਖ਼ਬਰਾਂ


ਡੈਨਮਾਰਕ ਦੇ ਕੋਪਨਹੇਗਨ 'ਚ ਮਾਲ 'ਚ ਗੋਲੀਬਾਰੀ, ਕਈ ਜ਼ਖਮੀ
. . .  1 day ago
ਜ਼ਮੀਨ ਦੇ ਵਿਵਾਦ ਨੂੰ ਲੈ ਕੇ ਇਕ ਧਿਰ ਨੇ ਤਲਵਾਰਾਂ ਨਾਲ ਕੀਤਾ ਵਾਰ
. . .  1 day ago
ਅਬੋਹਰ ,3 ਜੁਲਾਈ ( ਸੰਦੀਪ ਸੋਖਲ )-ਹਲਕਾ ਅਬੋਹਰ ਦੇ ਪਿੰਡ ਦੀਵਾਨਖੇੜਾ ਦੀ ਦੋ ਧਿਰਾਂ ਵਿਚ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਝਗੜਾ ਹੋਇਆ । ਪਿੰਡ ਦਾ ਲੜਕਾ ਰਵੀ ਫੋਨ ਤੇ ਧਮਕੀਆਂ ਦੇ ਰਿਹਾ ...
ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਵਿਜਬੇਹੜਾ 'ਚ ਅੱਤਵਾਦੀਆਂ ਨੇ ਪੁਲਿਸ ਕਰਮੀ ਨੂੰ ਮਾਰੀ ਗੋਲੀ
. . .  1 day ago
ENG v IND 5th Test 3rd Day:ਇੰਗਲੈਂਡ 284 'ਤੇ ਆਲ ਆਊਟ
. . .  1 day ago
ਮੁੰਬਈ, 3 ਜੁਲਾਈ-ਇੰਗਲੈਂਡ ਤੇ ਭਾਰਤ ਦਰਮਿਆਨ ਪੰਜਵੇਂ (ਮੁੜ ਤੋਂ ਨਿਰਧਾਰਿਤ) ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਐਜਬੈਸਟਨ 'ਚ ਖੇਡੀ ਜਾ ਰਹੀ ਹੈ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਰਿਸ਼ਭ ਪੰਤ ਦੀਆਂ 146 ਦੌੜਾਂ ਤੇ...
ਤੇਲੰਗਾਨਾ ਦੇ ਲੋਕ ਆਪਣੀ ਮਿਹਨਤ ਲਈ ਜਾਣੇ ਜਾਂਦੇ ਹਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਤੇਲੰਗਾਨਾ, 3 ਜੁਲਾਈ-ਹੈਦਰਾਬਾਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰੈਲੀ ਨੂੰ ਸੰਬੋਧਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਤੇਲੰਗਾਨਾ ਦੇ ਲੋਕ ਆਪਣੀ ਮਿਹਨਤ ਲਈ ਜਾਣੇ ਜਾਂਦੇ ਹਨ। ਸੂਬੇ ਦੇ ਲੋਕਾਂ ਕੋਲ ਬਹੁਤ ਹੁਨਰ ਹੈ। ਤੇਲੰਗਾਨਾ ਆਪਣੇ ਇਤਿਹਾਸ ਅਤੇ ਸੱਭਿਆਚਾਰ ਲਈ...
ਦੇਸ਼ ਭਰ 'ਚ ਇੰਡੀਗੋ ਦੀਆਂ ਕਈ ਉਡਾਣਾਂ 'ਚ ਦੇਰੀ, ਡੀ.ਜੀ.ਸੀ.ਏ. ਨੇ ਮੰਗਿਆ ਸਪੱਸ਼ਟੀਕਰਨ
. . .  1 day ago
ਨਵੀਂ ਦਿੱਲੀ, 3 ਜੁਲਾਈ-ਦੇਸ਼ ਭਰ 'ਚ ਇੰਡੀਗੋ ਦੀਆਂ ਕਈ ਉਡਾਣਾਂ 'ਚ ਦੇਰੀ, ਡੀ.ਜੀ.ਸੀ.ਏ. ਨੇ ਮੰਗਿਆ ਸਪੱਸ਼ਟੀਕਰਨ
ਮਾਮਲਾ ਰਾਣਾ ਕੰਧੋਵਾਲੀਆ ਹੱਤਿਆ ਕਾਂਡ ਦਾ: ਐੱਨ.ਆਈ.ਏ. ਦੀ ਟੀਮ ਨੇ ਬਟਾਲਾ ਦੇ ਨਾਮਵਰ ਹਸਪਤਾਲ ਦੀ ਕੀਤੀ ਜਾਂਚ
. . .  1 day ago
ਬਟਾਲਾ, 3 ਜੁਲਾਈ (ਕਾਹਲੋਂ)-ਬੀਤੀ ਦੇਰ ਰਾਤ ਐਨ.ਆਈ.ਏ. ਦੀ ਟੀਮ ਨੇ ਬਟਾਲਾ ਦੇ ਇਕ ਨਾਮਵਰ ਹਸਪਤਾਲ ਦੀ ਜਾਂਚ ਕੀਤੀ। ਦੱਸਿਆ ਜਾ ਰਿਹਾ ਹੈ ਕਿ ਐੱਨ.ਆਈ.ਏ. ਦੀ ਟੀਮ ਬੀਤੀ ਰਾਤ ਤਕਰੀਬਨ 10 ਵਜੇ ਦੇ ਕਰੀਬ ਹਸਪਤਾਲ ਪਹੁੰਚੀ। ਟੀਮ ਲਗਭਗ ਇਕ ਘੰਟਾ ਹਸਪਤਾਲ 'ਚ ਰੁਕੀ...
94 ਕਰੋੜ ਰੁਪਏ ਮੁੱਲ ਦਾ ਨਸ਼ੀਲਾ ਪਦਾਰਥ ਆਈਸ ਬਰਾਮਦ
. . .  1 day ago
ਲੁਧਿਆਣਾ, 3 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐੱਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਖ਼ਤਰਨਾਕ ਗਰੋਹ ਦੇ ਮੈਂਬਰ ਪਾਸੋਂ 9 ਕਿੱਲੋ 400 ਗ੍ਰਾਮ ਨਸ਼ੀਲਾ ਪਦਾਰਥ ਆਈਸ ਬਰਾਮਦ ਕੀਤਾ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 94 ਕਰੋੜ...
ਥਾਣਾ ਭਿੰਡੀਸੈਦਾਂ ਦੀ ਪੁਲਿਸ ਵਲੋਂ ਹੈਰੋਇਨ ਸਮੇਤ ਲੱਖਾਂ ਰੁਪਏ ਦੀ ਡਰੱਗ ਮਨੀ ਬਰਾਮਦ
. . .  1 day ago
ਓਠੀਆਂ/ਲੋਪੋਕੇ,3 ਜੁਲਾਈ (ਗੁਰਵਿੰਦਰ ਸਿੰਘ ਛੀਨਾ/ ਗੁਰਵਿੰਦਰ ਸਿੰਘ ਕਲਸੀ)-ਐੱਸ.ਐੱਸ.ਪੀ. ਦਿਹਾਤੀ ਅੰਮ੍ਰਿਤਸਰ ਦੀ ਦਿਸ਼ਾ-ਨਿਰਦੇਸ਼ਾਂ ਹੇਠ ਡੀ.ਐੱਸ.ਪੀ. ਅਟਾਰੀ ਬਲਬੀਰ ਸਿੰਘ ਦੀ ਅਗਵਾਈ ਹੇਠ ਥਾਣਾ ਭਿੰਡੀਸੈਦਾਂ ਦੇ ਐੱਸ.ਐੱਚ.ਓ. ਯਾਦਵਿੰਦਰ ਸਿੰਘ ਤੇ ਪੁਲਿਸ ਪਾਰਟੀ ਵਲੋਂ ਖ਼ਾਸ ਮੁਖ਼ਬਰ...
ਪੰਜਾਬ ਮੰਤਰੀ ਮੰਡਲ ਦਾ ਕੱਲ੍ਹ ਹੋਵੇਗਾ ਵਿਸਥਾਰ, 5 ਤੋਂ 6 ਮੰਤਰੀ ਚੁੱਕਣਗੇ ਸਹੁੰ
. . .  1 day ago
ਚੰਡੀਗੜ੍ਹ, 3 ਜੁਲਾਈ-ਪੰਜਾਬ ਮੰਤਰੀ ਮੰਡਲ ਦਾ ਕੱਲ੍ਹ ਹੋਵੇਗਾ ਵਿਸਥਾਰ, 5 ਤੋਂ 6 ਮੰਤਰੀ ਚੁੱਕਣਗੇ ਸਹੁੰ
ਖੇਮਕਰਨ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਇਕ ਗਰੋਹ ਨੂੰ ਕੀਤਾ ਕਾਬੂ
. . .  1 day ago
ਖੇਮਕਰਨ, 3 ਜੁਲਾਈ (ਰਾਕੇਸ਼ ਬਿੱਲਾ)- ਥਾਣਾ ਖੇਮਕਰਨ ਦੀ ਪੁਲਿਸ ਨੇ ਸਰਹੱਦੀ ਪਿੰਡ ਮਹਿੰਦੀਪੁਰ 'ਚ ਛਾਪੇਮਾਰੀ ਕਰਕੇ ਇਕ ਪੰਜ ਮੈਂਬਰੀ ਗਰੋਹ ਨੂੰ ਮਾਰੂ ਹਥਿਆਰਾਂ ਨਾਲ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਹੜਾ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ...
ਪਾਕਿਸਤਾਨ 'ਚ ਵਾਪਰਿਆ ਵੱਡਾ ਹਾਦਸਾ, ਖੱਡ 'ਚ ਡਿੱਗੀ ਯਾਤਰੀ ਬੱਸ, 20 ਦੀ ਗਈ ਜਾਨ
. . .  1 day ago
ਬਲੋਚਿਸਤਾਨ, 3 ਜੁਲਾਈ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਸ਼ਿਰਾਨੀ ਜ਼ਿਲ੍ਹੇ 'ਚ ਵੱਡਾ ਹਾਦਸਾ ਵਾਪਰਿਆ ਹੈ। ਕਵੇਟਾ ਜਾ ਰਹੀ ਇਕ ਬੱਸ ਦੇ ਖੱਡ 'ਚ ਡਿੱਗਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਜਦਕਿ ਹੋਰ 14 ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਯਾਤਰੀਆਂ ਨੂੰ ਕਵੇਟਾ ਰੈਫ਼ਰ ਕਰ ਦਿੱਤਾ ਗਿਆ ਹੈ।
ਜਬਰ ਜਨਾਹ ਦੇ ਮਾਮਲੇ 'ਚ ਸਾਬਕਾ ਵਿਧਾਇਕ ਬੈਂਸ ਦੇ ਭਰਾ ਦਾ ਦੋ ਦਿਨ ਦਾ ਪੁਲਿਸ ਰਿਮਾਂਡ
. . .  1 day ago
ਲੁਧਿਆਣਾ, 3 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਵਲੋਂ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਅੱਜ ਇਕ ਵਜੇ ਦੇ ਕਰੀਬ ਅਦਾਲਤ ਵਿਚ ਪੇਸ਼...
ਜਬਰ ਜਨਾਹ ਦੇ ਮਾਮਲੇ 'ਚ ਗ੍ਰਿਫ਼ਤਾਰ ਸਾਬਕਾ ਵਿਧਾਇਕ ਬੈਂਸ ਦਾ ਭਰਾ ਅਦਾਲਤ 'ਚ ਪੇਸ਼
. . .  1 day ago
ਲੁਧਿਆਣਾ, 3 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਵਲੋਂ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਅੱਜ ਇਕ ਵਜੇ ਦੇ ਕਰੀਬ ਅਦਾਲਤ ਵਿਚ ਪੇਸ਼ ਕੀਤਾ ਗਿਆ...
2 ਕਿੱਲੋ 700 ਗ੍ਰਾਮ ਅਫ਼ੀਮ ਸਮੇਤ ਨੌਜਵਾਨ ਗ੍ਰਿਫ਼ਤਾਰ
. . .  1 day ago
ਲੁਧਿਆਣਾ, 3 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 2 ਕਿੱਲੋ 700 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਏ.ਸੀ.ਪੀ. ਰਜੇਸ਼ ਸ਼ਰਮਾ ਨੇ ਦੱਸਿਆ...
ਐਲ.ਓ.ਸੀ. ਪਾਰ ਦਰਜਨਾਂ ਅੱਤਵਾਦੀ ਲਾਂਚ ਪੈਡ ਸਰਗਮ - ਇੰਟੈਲੀਜੈਂਸ ਰਿਪੋਰਟ
. . .  1 day ago
ਸ੍ਰੀਨਗਰ, 3 ਜੁਲਾਈ - ਇੰਟੈਲੀਜੈਂਸ ਰਿਪੋਰਟ ਅਨੁਸਾਰ ਐਲ.ਓ.ਸੀ. ਪਾਰ ਦਰਜਨਾਂ ਅੱਤਵਾਦੀ ਲਾਂਚ ਪੈਡ...
ਪੱਖੋਂ ਕਲਾਂ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
. . .  1 day ago
ਬਰਨਾਲਾ/ਰੂੜੇਕੇ ਕਲਾਂ, 3 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਖੋਂ ਕਲਾਂ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪੁਲਿਸ ਥਾਣਾ ਬਰਨਾਲਾ...
ਭਾਜਪਾ ਉਮੀਦਵਾਰ ਰਾਹੁਲ ਨਾਰਵੇਕਰ ਚੁਣੇ ਗਏ ਮਹਾਰਾਸ਼ਟਰ ਵਿਧਾਨ ਸਭਾ ਸਪੀਕਰ
. . .  1 day ago
ਮੁੰਬਈ, 3 ਜੁਲਾਈ -ਭਾਜਪਾ ਉਮੀਦਵਾਰ ਰਾਹੁਲ ਨਾਰਵੇਕਰ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਹਨ। ਉਨ੍ਹਾਂ ਦੇ ਸਮਰਥਨ ਵਿਚ 164 ਅਤੇ ਉਨ੍ਹਾਂ ਦੇ ਵਿਰੋਧ 'ਚ 108 ਵੋਟਾਂ...
ਆਰ. ਸੀ. ਐਫ. ਨੇੜੇ ਦੋ ਮੋਟਰਸਾਈਕਲਾਂ ਦੇ ਆਪਸ ਵਿਚ ਟਕਰਾਉਣ ਨਾਲ ਇਕ ਦੀ ਮੌਤ, ਦੋ ਗੰਭੀਰ ਜ਼ਖ਼ਮੀ
. . .  1 day ago
ਹੁਸੈਨਪੁਰ, 3 ਜੁਲਾਈ (ਸੋਢੀ) - ਕਪੂਰਥਲਾ-ਸੁਲਤਾਨਪੁਰ ਲੋਧੀ ਜੀ.ਟੀ. ਰੋਡ 'ਤੇ ਬੀਤੀ ਰਾਤ ਦੋ ਮੋਟਰਸਾਈਕਲਾਂ ਦੇ ਆਪਸ ਵਿਚ ਟਕਰਾਉਣ ਨਾਲ ਇਕ ਦੀ ਮੌਤ ਅਤੇ ਦੋ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ...
ਜੰਮੂ ਕਸ਼ਮੀਰ ਦੇ ਉਪ ਰਾਜਪਾਲ ਵਲੋਂ ਅੱਤਵਾਦੀ ਫੜਨ ਵਾਲੇ ਪਿੰਡ ਵਾਸੀਆਂ ਲਈ 5 ਲੱਖ ਰੁਪਏ ਦੇ ਇਨਾਮ ਦਾ ਐਲਾਨ
. . .  1 day ago
ਸ੍ਰੀਨਗਰ, 3 ਜੁਲਾਈ - ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਟੁਕਸਾਨ ਪਿੰਡ ਵਿਚ ਲਸ਼ਕਰ ਦੇ 2 ਅੱਤਵਾਦੀਆਂ ਨੂੰ ਹਥਿਆਰਾਂ ਸਮੇਤ ਫੜਨ ਵਾਲੇ ਬਹਾਦਰ ਪਿੰਡ ਵਾਸੀਆਂ ਲਈ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ 5 ਲੱਖ ਰੁਪਏ ਦੇ ਇਨਾਮ...
ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ
. . .  1 day ago
ਮੁੰਬਈ, 3 ਜੁਲਾਈ - ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਭਾਜਪਾ ਉਮੀਦਵਾਰ ਰਾਹੁਲ ਨਾਰਵੇਕਰ ਨੂੰ ਹੈੱਡ ਕਾਊਂਟ ਰਾਹੀ 164 ਵੋਟਾਂ ਮਿਲੀਆਂ। ਹੁਣ ਉਨ੍ਹਾਂ ਦਾ ਵਿਰੋਧ...
ਲੋਪੋਕੇ ਪੁਲਿਸ ਵਲੋਂ ਗੰਨ, ਰਿਵਾਲਵਰ 'ਤੇ ਕਾਰ ਸਮੇਤ ਇੱਕ ਕਾਬੂ
. . .  1 day ago
ਲੋਪੋਕੇ, 3 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਐੱਸ.ਐੱਸ.ਪੀ. ਦਿਹਾਤੀ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ.ਐਸ.ਪੀ. ਅਟਾਰੀ ਬਲਬੀਰ ਸਿੰਘ ਦੀ...
ਜੰਮੂ-ਕਸ਼ਮੀਰ : ਪਿੰਡ ਵਾਸੀਆਂ ਨੇ ਹਥਿਆਰਾਂ ਸਮੇਤ ਫੜੇ ਲਸ਼ਕਰ ਦੇ 2 ਅੱਤਵਾਦੀ, ਮਿਲੇਗਾ 2 ਲੱਖ ਰੁਪਏ ਇਨਾਮ
. . .  1 day ago
ਸ੍ਰੀਨਗਰ, 3 ਜੁਲਾਈ - ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਪੈਂਦੇ ਪਿੰਡ ਤੁਕਸਾਨ ਦੇ ਵਾਸੀਆਂ ਨੇ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਤੋਂ 24 ਏ.ਕੇ. ਰਾਈਫ਼ਲਜ਼, 7 ਗਰਨੇਡ...
ਬਿਹਾਰ ਦੇ 11 ਜ਼ਿਲ੍ਹਿਆਂ 'ਚ ਭਾਰੀ ਬਰਸਾਤ ਦਾ ਅਲਰਟ
. . .  1 day ago
ਪਟਨਾ, 3 ਜੁਲਾਈ - ਬਿਹਾਰ 'ਚ ਭਾਰੀ ਬਰਸਾਤ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਕਾਰਨ 4 ਦਿਨਾਂ 'ਚ 35 ਮੌਤਾਂ ਹੋ ਚੁੱਕੀਆਂ ਹਨ। ਮੌਸਮ ਵਿਭਾਗ ਨੇ ਅੱਜ ਬਿਹਾਰ ਦੇ 11 ਜ਼ਿਲ੍ਹਿਆਂ 'ਚ ਭਾਰੀ ਬਰਸਾਤ ਦਾ ਅਲਰਟ ਜਾਰੀ ਕੀਤਾ...
ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਅੱਜ
. . .  1 day ago
ਮੁੰਬਈ, 3 ਜੁਲਾਈ - ਏਕਨਾਥ ਸ਼ਿੰਦੇ ਦੇ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਅੱਜ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਮਾਘ ਸੰਮਤ 553

ਅੰਮ੍ਰਿਤਸਰ / ਦਿਹਾਤੀ

ਕਸਬਾ ਗੱਗੋਮਾਹਲ 'ਚ ਕਾਂਗਰਸ ਨੂੰ ਕਰਾਰਾ ਝਟਕਾ, ਦਰਜਨਾਂ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਹੱਥ ਮਿਲਾਇਆ

ਗੱਗੋਮਾਹਲ, 17 ਜਨਵਰੀ (ਬਲਵਿੰਦਰ ਸਿੰਘ ਸੰਧੂ)-ਇਤਿਹਾਸਿਕ ਕਸਬਾ ਗੱਗੋਮਾਹਲ 'ਚ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਨੂੰ ਉਦੋਂ ਵੱਡਾ ਹੁੰਗਾਰਾ ਮਿਲਿਆ ਜਦੋਂ ਸਾਬਕਾ ਵਾਈਸ ਚੇਅਰਮੈਨ ਜਰਨੈਲ ਸਿੰਘ ਮਾਹਲ, ਰਸ਼ਪਾਲ ਸਿੰਘ ਹੈਪੀ, ਪਿੱਪਲ ਸਿੰਘ, ...

ਪੂਰੀ ਖ਼ਬਰ »

ਸਾਫ-ਸੁਥਰੇ ਪ੍ਰਸ਼ਾਸਨ ਤੇ ਲੋਕ ਸੇਵਾ ਦੇ ਮੁੱਦੇ 'ਤੇ ਭਾਜਪਾ ਨੇ ਜ਼ਿਲ੍ਹਾ ਦਿਹਾਤੀ 'ਚ ਨਿੱਤਰਣ ਲਈ ਕੀਤੇ ਕਮਰਕੱਸੇ-ਮਾਕੋਵਾਲ

ਅਜਨਾਲਾ, 17 ਜਨਵਰੀ (ਐਸ. ਪ੍ਰਸ਼ੋਤਮ)-ਭਾਜਪਾ ਜ਼ਿਲ੍ਹਾ ਦਿਹਾਤੀ ਅੰਮਿ੍ਤਸਰ-ਮਜੀਠਾ ਦੇ ਪ੍ਰਧਾਨ ਸਤਿੰਦਰ ਸਿੰਘ ਮਾਕੋਵਾਲ ਨੇ ਇੱਥੇ ਜ਼ਿਲ੍ਹਾ ਪੱਧਰੀ ਚੋਣ ਦਫਤਰ ਵਿਖੇ ਆਨਲਾਈਨ/ ਵਰਚੂਅਲ ਮੀਟਿੰਗ ਰਾਹੀਂ ਜ਼ਿਲ੍ਹਾ ਦਿਹਾਤੀ ਤਹਿਤ ਪੈਂਦੀਆਂ ਤਿੰਨਾਂ ਵਿਧਾਨ ਸਭਾ ...

ਪੂਰੀ ਖ਼ਬਰ »

2 ਦਰਜਨ ਕਾਂਗਰਸੀ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ

ਚੇਤਨਪੁਰਾ, 17 ਜਨਵਰੀ (ਮਹਾਂਬੀਰ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਅਜਨਾਲਾ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

ਮਲਕਪੁਰ ਦੇ ਕਈ ਪਰਿਵਾਰ ਕਾਂਗਰਸ 'ਚ ਸ਼ਾਮਿਲ

ਅਜਨਾਲਾ, 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਸੀਨੀਅਰ ਕਾਂਗਰਸੀ ਆਗੂ ਹੈਪੀ ਮਸੀਹ ਕੋਟਲੀ ਸ਼ਾਹ ਹਬੀਬ, ...

ਪੂਰੀ ਖ਼ਬਰ »

ਗੁਲਜ਼ਾਰ ਸਿੰਘ ਰਣੀਕੇ ਵਲੋਂ ਪਿੰਡ ਲੱਧੇਵਾਲ ਵਿਖੇ ਮੀਟਿੰਗ

ਅਟਾਰੀ, 17 ਜਨਵਰੀ (ਗੁਰਦੀਪ ਸਿੰਘ ਅਟਾਰੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਜਨਤਾ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਕਾਂਗਰਸ ਪਾਰਟੀ ਨੇ ਆਪਣੇ ਰਾਜ ਦੌਰਾਨ ਖੋਹ ਲਈਆਂ ਸਨ | ਜਿਸ ਕਾਰਨ ਹਰੇਕ ਵਰਗ ਕਾਂਗਰਸ ਪਾਰਟੀ ਵਲੋਂ ਮੂੰਹ ਮੋੜ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ, ਦਵਿੰਦਰ ਸਿੰਘ ਭੁੱਲਰ 'ਆਪ' ਵਿਚ ਸ਼ਾਮਿਲ

ਚੋਗਾਵਾਂ, 17 ਜਨਵਰੀ (ਗੁਰਬਿੰਦਰ ਸਿੰਘ ਬਾਗੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਅਕਾਲੀ ਦਲ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਾ ਜਦੋਂ ਪਿੰਡ ਭੁੱਲਰ ਦੇ ਸਾਬਕਾ ਸਰਪੰਚ ਦਵਿੰਦਰ ਸਿੰਘ ਭੁੱਲਰ ਆਪਣੇ ਪਰਿਵਾਰ ਤੇ ਸਾਥੀਆਂ ਸਮੇਤ ਅਕਾਲੀ ਦਲ ਛੱਡ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਸਾਰੰਗਦੇਵ ਵਿਖੇ 20 ਕਾਂਗਰਸੀ ਕਾਰਕੁੰਨ ਪਰਿਵਾਰਾਂ ਸਮੇਤ ਅਕਾਲੀ ਦਲ 'ਚ ਸ਼ਾਮਿਲ

ਅਜਨਾਲਾ, 17 ਜਨਵਰੀ (ਐਸ. ਪ੍ਰਸ਼ੋਤਮ)-ਸਰਹੱਦੀ ਪਿੰਡ ਸਾਰੰਗਦੇਵ ਵਿਖੇ ਸਾਬਕਾ ਅਕਾਲੀ ਵਿਧਾਇਕ ਤੇ ਅਕਾਲੀ ਬਸਪਾ ਗਠਜੋੜ ਉਮੀਦਵਾਰ ਬੋਨੀ ਅਮਰਪਾਲ ਸਿੰਘ ਅਜਨਾਲਾ ਵਲੋਂ ਵਿੱਢੀ ਘਰ-ਘਰ ਚੋਣ ਪ੍ਰਚਾਰ ਮੁਹਿੰਮ ਨੂੰ ਅੱਜ ਉਦੋਂ ਹੋਰ ਹੁਲਾਰਾ ਮਿਲਿਆ, ਜਦੋਂ ਨੰਬਰਦਾਰ ...

ਪੂਰੀ ਖ਼ਬਰ »

ਜੰਡਿਆਲਾ ਗੁਰੂ ਤੋਂ ਅਕਾਲੀ ਦਲ ਪੂਰੀ ਸ਼ਾਨ ਨਾਲ ਜਿੱਤੇਗਾ-ਸੰਦੀਪ ਸਿੰਘ ਏ. ਆਰ.

ਤਰਸਿੱਕਾ, 17 ਜਨਵਰੀ (ਅਤਰ ਸਿੰਘ ਤਰਸਿੱਕਾ)-ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਗਣ ਤੋਂ ਬਾਅਦ ਬਲਾਕ ਤਰਸਿੱਕਾ ਦੇ ਵੋਟਰਾਂ ਤੇ ਕਾਂਗਰਸ ਨੂੰ ਅਲਵਿਦਾ ਕਹਿਣਾ ਸ਼ੁਰੂ ਕਰ ਦਿੱਤਾ ਹੈ | ਟਕਸਾਲੀ ਕਾਂਗਰਸੀ ਆਗੂ ਅਜਾਇਬ ਸਿੰਘ ਮੱਟੂ ਤਰਸਿੱਕਾ ਆਪਣੇ ਸਾਥੀਆਂ ਨਾਲ ...

ਪੂਰੀ ਖ਼ਬਰ »

ਪਿੰਡ ਬਾਜਵਾ ਦੇ ਕਈ ਪਰਿਵਾਰ ਕਾਂਗਰਸ ਛੱਡ ਅਕਾਲੀ ਦਲ 'ਚ ਸ਼ਾਮਿਲ

ਗੱਗੋਮਾਹਲ, 17 ਜਨਵਰੀ (ਬਲਵਿੰਦਰ ਸਿੰਘ ਸੰਧੂ)-ਕਸਬਾ ਗੱਗੋਮਾਹਲ ਦੇ ਨਜ਼ਦੀਕ ਪੈਂਦੇ ਪਿੰਡ ਬਾਜਵਾ 'ਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਅਮਰਪਾਲ ਸਿੰਘ ਬੋਨੀ ਦੀ ਚੋਣ ਮੁਹਿੰਮ ਨੂੰ ਉਦੋਂ ਵੱਡਾ ਹੁੰਗਾਰਾ ਮਿਲਿਆ ਜਦੋਂ ਰਣਜੀਤ ਸਿੰਘ ਬਾਜਵਾ, ...

ਪੂਰੀ ਖ਼ਬਰ »

ਅਕਾਲੀ ਦਲ-ਬਸਪਾ ਗੱਠਜੋੜ ਦੀ ਸਰਕਾਰ ਬਣਨ 'ਤੇ ਗਰੀਬ ਬੱਚਿਆਂ ਦੀ ਸਾਰੀ ਪੜ੍ਹਾਈ ਮੁਫ਼ਤ ਹੋਵੇਗੀ : ਰਣੀਕੇ

ਰਾਮ ਤੀਰਥ, 17 ਜਨਵਰੀ (ਧਰਵਿੰਦਰ ਸਿੰਘ ਔਲਖ)-ਸ਼ੋ੍ਰਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਬਣਨ 'ਤੇ ਗਰੀਬ ਬੱਚਿਆਂ ਦੀ ਸਾਰੀ ਪੜ੍ਹਾਈ ਮੁਫਤ ਕਰਨ ਦੇ ਨਾਲ-ਨਾਲ ਸਾਰੀਆਂ ਔਰਤਾਂ ਨੂੰ 2000 ਰੁਪਏ ਮਹੀਨਾ ਤੇ ਦੋ ਮਹੀਨਿਆਂ ਦੇ 800 ਯੂਨਿਟ ਬਿਜਲੀ ਵੀ ਮੁਫਤ ਦਿੱਤੀ ਜਾਵੇਗੀ | ਇਹ ...

ਪੂਰੀ ਖ਼ਬਰ »

ਚੋਣ ਕਮਿਸ਼ਨ ਦੀਆਂ ਹਿਦਾਇਤਾਂ ਨੂੰ ਇੰਨ-ਬਿੰਨ ਲਾਗੂ ਕਰਵਾਇਆ ਜਾਵੇਗਾ-ਐੱਸ. ਡੀ. ਐਮ.

ਬਾਬਾ ਬਕਾਲਾ ਸਾਹਿਬ, 17 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ-25 ਵਿਚ 20 ਫਰਵਰੀ ਨੂੰ ਵੋਟਾਂ ਅਮਨ ਅਮਾਨ ਨਾਲ ਨੇਪਰੇ ਚਾੜ੍ਹਣ ਲਈ ਇੱਥੇ ਐੱਸ. ਡੀ. ਐਮ.-­ਕਮ ਚੋਣ ਅਧਿਕਾਰੀ ਹਲਕਾ ਬਾਬਾ ਬਕਾਲਾ ਸਾਹਿਬ ਸ੍ਰੀ ਵਿਰਾਜ ਸ਼ਿਆਮਕਰਨ ...

ਪੂਰੀ ਖ਼ਬਰ »

ਲੋਪੋਕੇ ਨੇ ਵੋਟਾਂ ਸਬੰਧੀ ਅਕਾਲੀ ਵਰਕਰਾਂ ਨੂੰ ਕੀਤਾ ਲਾਮਬੰਦ

ਓਠੀਆਂ, 17 ਜਨਵਰੀ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਵੀਰ ਸਿੰਘ ਲੋਪੋਕੇ ਵਲੋਂ ਪਿੰਡ ਰੱਖ ਓਠੀਆਂ ਵਿਖੇ ਅਕਾਲੀ ਵਰਕਰਾਂ ਨੂੰ ਇਸ ਵਾਰ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਭਾਰੀ ...

ਪੂਰੀ ਖ਼ਬਰ »

ਕੰਵਰਪ੍ਰਤਾਪ ਅਜਨਾਲਾ ਵਲੋਂ ਪਾਰਟੀ ਆਗੂਆਂ ਨਾਲ ਮੀਟਿੰਗ

ਅਜਨਾਲਾ, 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-20 ਫਰਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਸਪੱਸ਼ਟ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ ਪੰਜਾਬ ਵਿਚ ਮੁੜ ਸਰਕਾਰ ਬਣਾ ਕੇ ਨਵਾਂ ਇਤਿਹਾਸ ਸਿਰਜੇਗੀ | ਇਹ ਪ੍ਰਗਟਾਵਾ ਅੰਮਿ੍ਤਸਰ ਸੈਂਟਰਲ ...

ਪੂਰੀ ਖ਼ਬਰ »

ਸੰਤੋਖ ਸਿੰਘ ਭਲਾਈਪੁਰ ਨੂੰ ਗੁੱਜਰ ਭਾਈਚਾਰੇ ਨੇ ਦਿੱਤਾ ਭਰਪੂਰ ਸਮਰਥਨ

ਬਾਬਾ ਬਕਾਲਾ ਸਾਹਿਬ, 17 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ ਦੋਬਾਰਾ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰੇ ਗਏ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਚੋਣ ਮੁਹਿੰਮ ਨੂੰ ਉਦੋਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਹਲਕੇ ਨਾਲ ...

ਪੂਰੀ ਖ਼ਬਰ »

ਪੁੰਨਿਆ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ

ਜੈਂਤੀਪੁਰ, 17 ਜਨਵਰੀ (ਭੁਪਿੰਦਰ ਸਿੰਘ ਗਿੱਲ)-ਪੁੰਨਿਆ ਦੇ ਪਵਿੱਤਰ ਦਿਹਾੜੇ ਅਤੇ ਸੱਚਖੰਡ ਵਾਸੀ ਸੰਤ ਬਾਬਾ ਪ੍ਰੇਮ ਸਿੰਘ ਦੀ ਬਰਸੀ ਮੌਕੇ ਧਾਰਮਿਕ ਸਮਾਗਮ ਕਰਵਾਏ ਗਏ | ਇਸ ਮੌਕੇ ਲੋਹੜੀ ਵੀ ਮਨਾਈ ਗਈ ਅਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਦੇਰ ਸ਼ਾਮ ...

ਪੂਰੀ ਖ਼ਬਰ »

ਨਾਬਾਰਡ ਵਲੋਂ ਕਿਸਾਨ ਉਤਪਾਦਕ ਸੰਗਠਨ ਦੀ ਸ਼ੁਰੂਆਤ ਕਰਨ ਸੰਬੰਧੀ ਵਿਚਾਰ-ਚਰਚਾ

ਜਗਦੇਵ ਕਲਾਂ, 17 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਦੇ ਤਹਿਤ ਨਾਬਾਰਡ ਅੰਮਿ੍ਤਸਰ ਕਲੱਸਟਰ ਦਫਤਰ ਵਲੋਂ ਪਿੰਡ ਕੋਟਲੀ ਸਕਿਆਂਵਾਲੀ ਵਿਖੇ ਕਿਸਾਨਾਂ ਦੇ ਨਾਲ ਨਵੇਂ ਬਣਾਏ ਕਿਸਾਨ ਉਤਪਾਦਕ ਸੰਗਠਨ ਨੂੰ ਸੰਗਠਨ ਤਹਿਤ ਚੱਲਣ ਬਾਰੇ ਵਿਚਾਰ ...

ਪੂਰੀ ਖ਼ਬਰ »

ਵੰਝਾਂਵਾਲਾ ਨੰਗਲ ਵਿਖੇ ਧਾਰਮਿਕ ਤੇ ਸੂਫੀਆਨਾ ਗਾਇਕੀ ਦੀ ਸਜਾਈ ਮਹਿਫਿਲ

ਅਜਨਾਲਾ, 17 ਜਨਵਰੀ (ਐੱਸ. ਪ੍ਰਸ਼ੋਤਮ)-ਨੇੜਲੇ ਪਿੰਡ ਵੰਝਾਂਵਾਲਾ ਨੰਗਲ ਵਿਖੇ ਮਸੀਹੀ ਯੂਥ ਕਲੱਬ ਦੇ ਪ੍ਰਧਾਨ ਤੇ ਪੰਚਾਇਤ ਮੈਂਬਰ ਬਿੱਕਰ ਵੰਝਾਂਵਾਲਾ ਦੇ ਉੱਦਮ ਨਾਲ ਕਲੱਬ ਵਲੋਂ ਮਸੀਹੀ ਭਾਈਚਾਰੇ ਦੇ ਸਹਿਯੋਗ ਨਾਲ ਨਵੇਂ ਸਾਲ ਨੂੰ ਸਮਰਪਿਤ ਤੇ ਸਰਬੱਤ ਦੇ ਭਲੇ ਲਈ ...

ਪੂਰੀ ਖ਼ਬਰ »

ਗੁਰਦੁਆਰਾ ਭਾਈ ਹਰਦਾਸ ਤੋਂ ਪੁੱਜੇ ਨਗਰ ਕੀਰਤਨ ਦਾ ਪਿੰਡ ਬੱਚੀਵਿੰਡ, ਸਾਰੰਗੜਾ ਅਤੇ ਮੰਜ ਵਿਖੇ ਭਰਵਾਂ ਸਵਾਗਤ

ਬੱਚੀਵਿੰਡ, 17 ਜਨਵਰੀ (ਬਲਦੇਵ ਸਿੰਘ ਕੰਬੋ)-ਗੁਰਦੁਆਰਾ ਭਾਈ ਹਰਦਾਸ ਪਿੰਡ ਲੋਪੋਕੇ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਜਾਂਦੇ ਸਾਲਾਨਾ ਵਿਸ਼ਾਲ ਨਗਰ ਕੀਰਤਨ ਦਾ ਗੁਰਦੁਆਰਾ ਪੱਲਾ ਸ਼ਹੀਦ ਪਿੰਡ ਬੱਚੀਵਿੰਡ ਵਿਖੇ ਪਹੁੰਚਣ ...

ਪੂਰੀ ਖ਼ਬਰ »

ਮਨੁੱਖੀ ਭਲਾਈ ਅਤੇ ਸਾਬਕਾ ਸੈਨਿਕ ਭਲਾਈ ਸੰਸਥਾ ਵਲੋਂ 'ਨਵ ਜੰਮੀਆਂ ਧੀਆਂ' ਨੂੰ ਸਮਰਪਿਤ ਸਮਾਗਮ

ਬਾਬਾ ਬਕਾਲਾ ਸਾਹਿਬ, 17 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਮਨੁੱਖੀ ਭਲਾਈ ਅਤੇ ਸਾਬਕਾ ਸੈਨਿਕ ਭਲਾਈ ਸੰਸਥਾ ਦੇ ਪੰਜਾਬ ਚੇਅਰਮੈਨ (ਪ੍ਰਧਾਨ) ਸਰਵਣ ਸਿੰਘ ਲੱਖੁੂਵਾਲ, ਸਰਪ੍ਰਸਤ ਸੂਬੇਦਾਰ ਤਰਲੋਕ ਸਿੰਘ, ਸਰਪ੍ਰਸਤ ਬਲਜੀਤ ਸਿੰਘ, ਪੰਜਾਬ ਪ੍ਰਧਾਨ ਤਰਸੇਮ ...

ਪੂਰੀ ਖ਼ਬਰ »

50 ਦੇ ਕਰੀਬ ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ

ਬਾਬਾ ਬਕਾਲਾ ਸਾਹਿਬ, 17 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਚਲਾਈ ਗਈ 'ਘਰ ਘਰ ਅੰਦਰੁ ਧਰਮਸਾਲ ਲਹਿਰ' ਦੌਰਾਨ ...

ਪੂਰੀ ਖ਼ਬਰ »

ਜੰਡਿਆਲਾ ਗੁਰੂ ਦੀ ਦਾਣਾ ਮੰਡੀ 'ਚ 26 ਦੀ ਰੈਲੀ ਸੰਬੰਧੀ ਮੀਟਿੰਗਾਂ

ਮਜੀਠਾ, 17 ਜਨਵਰੀ (ਸਹਿਮੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ ਦੇ ਨਿਰਦੇਸ਼ਾਂ ਤੇ ਫਤਹਿ ਦਿਹਾੜੇ ਦੇ ਸੰਬੰਧ ਵਿਚ 26 ਜਨਵਰੀ ਨੂੰ ਜੰਡਿਆਲਾ ਵਿਖੇ ਕੀਤੀ ਜਾ ਰਹੀ ...

ਪੂਰੀ ਖ਼ਬਰ »

ਥੈਲੇਸੀਮੀਆ ਬਿਮਾਰੀ ਤੋਂ ਪੀੜਤ ਬੱਚਿਆਂ ਦੀ ਮਦਦ ਲਈ ਖ਼ੂਨਦਾਨ ਕੈਂਪ ਲਗਾਇਆ

ਮਜੀਠਾ, 17 ਜਨਵਰੀ (ਮਨਿੰਦਰ ਸਿੰਘ ਸੋਖੀ)-ਮਜੀਠਾ ਵਿਖੇ ਓਹਰੀ ਹਸਪਤਾਲ ਅਤੇ ਬਲੱਡ ਬੈਂਕ ਜਲੰਧਰ ਦੀ ਟੀਮ ਵਲੋਂ ਥੈਲੀਸੀਮੀਆ ਬਿਮਾਰੀ ਤੋਂ ਪੀੜਤ ਬੱਚਿਆਂ ਦੀ ਮਦਦ ਵਾਸਤੇ ਐਡਵੋਕੇਟ ਸਵੀਟ ਕਹੇੜ੍ਹ ਦੇ ਉਦਮਾਂ ਸਦਕਾ ਖੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਡਾ: ਰਮਨੀਕੋਲ ...

ਪੂਰੀ ਖ਼ਬਰ »

ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ 20 ਵਾਲੀ ਮੀਟਿੰਗ ਮੁਲਤਵੀ

ਬਾਬਾ ਬਕਾਲਾ ਸਾਹਿਬ, 17 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਸਟੇਟ ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਕੰਫਡਰੇਸ਼ਨ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਤਹਿਸੀਲ ਪ੍ਰਧਾਨ ਹਰਭਜਨ ਸਿੰਘ ਖੇਲਾ, ਜਨਰਲ ਸੈਕਟਰੀ ਹੈੱਡਮਾਸਟਰ ਬਲਦੇਵ ਸਿੰਘ ਬੱਲ ...

ਪੂਰੀ ਖ਼ਬਰ »

'ਖੇਡਾਂ ਉਦੋ-ਨੰਗਲ ਦੀਆਂ' 24 ਤੋਂ

ਚੌਕ ਮਹਿਤਾ, 17 ਜਨਵਰੀ (ਧਰਮਿੰਦਰ ਸਿੰਘ ਭੰਮਰ੍ਹਾ)-ਰੰਧਾਵਾ ਸਪੋਰਟਸ ਐਂਡ ਕਲਚਰਲ ਕਲੱਬ ਉਦੋ-ਨੰਗਲ ਵਲੋਂ ਸਾਲਾਨਾ ਖੇਡ ਮੇਲਾ 24, 25, 26, 27 ਫ਼ਰਵਰੀ ਨੂੰ ਬਰੇਵ ਕੈਪਟਨ ਮਨਜਿੰਦਰ ਸਿੰਘ ਭਿੰਡਰ ਸਟੇਡੀਅਮ ਉਦੋ-ਨੰਗਲ ਵਿਖੇ ਕਰਵਾਇਆ ਜਾਵੇਗਾ | ਪ੍ਰਬੰਧਕਾਂ ਵਲੋਂ ਦਿੱਤੀ ...

ਪੂਰੀ ਖ਼ਬਰ »

ਇਤਿਹਾਸਕ ਕਸਬਾ ਗੱਗੋਮਾਹਲ 'ਚ 20 ਧੀਆਂ ਦੀ ਲੋਹੜੀ ਵੰਡਣ ਦਾ ਵਿਲੱਖਣ ਉਪਰਾਲਾ

ਗੱਗੋਮਾਹਲ, 17 ਜਨਵਰੀ (ਬਲਵਿੰਦਰ ਸਿੰਘ ਸੰਧੂ)-ਕਸਬਾ ਗੱਗੋਮਾਹਲ 'ਚ ਸਥਿਤ ਪੀਰ ਬਾਬਾ ਬੂਟਾ ਰਾਮ ਦੀ ਦਰਗਾਹ ਦੇ ਸੇਵਾਦਾਰ ਜੀ. ਓ. ਜੀ. ਬਲਦੇਵ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਧੀਆਂ ਦੀ ਲੋਹੜੀ ਮਨਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ | ਇਸ ਵਿਲੱਖਣ ਪ੍ਰਾਪਤੀ ਬਾਰੇ ...

ਪੂਰੀ ਖ਼ਬਰ »

ਅਮਰੀਕ ਸਿੰਘ ਸੋਢੀ ਦੇਵੀਦਾਸਪੁਰਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਜੰਡਿਆਲਾ ਗੁਰੂ, 17 ਜਨਵਰੀ (ਪ੍ਰਮਿੰਦਰ ਸਿੰਘ ਜੋਸਨ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਬਲਾਕ ਸੰਮਤੀ ਜੰਡਿਆਲਾ ਗੁਰੂ ਦੇ ਸਾਬਕਾ ਚੇਅਰਮੈਨ ਰਹੇ ਸਵਰਗਵਾਸੀ ਸਕੱਤਰ ਸਿੰਘ ਦੇਵੀਦਾਸਪੁਰਾ ਦੇ ਪਰਿਵਾਰ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਵੇਖਦਿਆਂ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਵਲੋਂ ਵਿਧਾਨ ਸਭਾ ਚੋਣਾਂ ਸੰਬੰਧੀ ਸੁਪਰਵਾਈਜ਼ਰਾਂ ਨਾਲ ਮੀਟਿੰਗ

ਅਜਨਾਲਾ, 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਐੱਸ.ਡੀ.ਐੱਮ-ਕਮ-ਚੋਣ ਰਿਟਰਨਿੰਗ ਅਧਿਕਾਰੀ ਹਰਕੰਵਲਜੀਤ ਸਿੰਘ ਵਲੋਂ ਸੁਪਰਵਾਈਜ਼ਰਾਂ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਉਨ੍ਹਾਂ ਹਲਕਾ ...

ਪੂਰੀ ਖ਼ਬਰ »

ਡਾ: ਸੰਧੂ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ

ਚੌਂਕ ਮਹਿਤਾ, 17 ਜਨਵਰੀ (ਜਗਦੀਸ਼ ਸਿੰਘ ਬਮਰਾਹ)-ਹਲਕਾ ਜੰਡਿਆਲਾ ਗੁਰੂੁ ਤੋਂ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝੱਟਕਾ ਲੱਗਾ, ਜਦੋਂ ਸਰਕਲ ਮਹਿਤਾ ਦੇ ਸੀਨੀਅਰ ਕਾਂਗਰਸੀ ਆਗੂ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਹਿਤਾ ਤੇ ਸਾਬਕਾ ਸਰਪੰਚ ਡਾ: ਪਰਮਜੀਤ ਸਿੰਘ ...

ਪੂਰੀ ਖ਼ਬਰ »

ਜਨ ਸੰਪਰਕ ਮੁਹਿੰਮ ਦਾ ਪਹਿਲਾ ਪੜਾਅ ਸਮਾਪਤ-ਗਾਲਬ

ਅਜਨਾਲਾ, 17 ਜਨਵਰੀ (ਐਸ. ਪ੍ਰਸ਼ੋਤਮ)-ਇੱਥੇ ਸੰਯੁਕਤ ਸਮਾਜ ਮੋਰਚਾ ਤੇ ਸੰਯੁਕਤ ਸੰਘਰਸ਼ ਪਾਰਟੀ ਦਰਮਿਆਨ ਚੋਣ ਗਠਜੋੜ ਸਿਰੇ ਚਾੜਣ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਉਪਰੰਤ ਸੰਯੁਕਤ ਸੰਘਰਸ਼ ਪਾਰਟੀ ਦੇ ਹਲਕਾ ਅਜਨਾਲਾ ਇੰਚਾਰਜ ਚਰਨਜੀਤ ਸਿੰਘ ਗਾਲਬ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ

ਬਾਬਾ ਬਕਾਲਾ ਸਾਹਿਬ, 17 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਬਾ ਬਕਾਲਾ ਸਾਹਿਬ ਦੀ ਮੀਟਿੰਗ ਬਲਾਕ ਪ੍ਰਧਾਨ ਡਾ: ਮਲਕੀਤ ਸਿੰਘ ਰੰਧਾਵਾ ਰਈਆ ਦੀ ਪ੍ਰਧਾਨਗੀ ਵਿਚ ਬਾਬਾ ਬਕਾਲਾ ਸਾਹਿਬ ਸਰੋਵਰ 'ਤੇ ਹੋਈ ਜਿਸ ਨੂੰ ...

ਪੂਰੀ ਖ਼ਬਰ »

ਪੰਜਾਬ ਦੇ ਲੋਕ ਸੂਬੇ ਅੰਦਰ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ-ਹਰਪ੍ਰਤਾਪ

ਅਜਨਾਲਾ, 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-20 ਫਰਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵਲੋਂ ਮੁੜ ਉਮੀਦਵਾਰ ਐਲਾਨੇ ਜਾਣ ਪਿੱਛੋਂ ਹਲਕੇ ਅੰਦਰ ਚੋਣ ਬਿਗਲ ਵਜਾਉਂਦਿਆਂ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਵਰਕਰਾਂ ਅਤੇ ਵੋਟਰਾਂ ਨਾਲ ...

ਪੂਰੀ ਖ਼ਬਰ »

ਅੰਮਿ੍ਤਸਰ ਦਿਹਾਤੀ ਪੁਲਿਸ ਨੇ ਅਟਾਰੀ ਸਰਹੱਦ ਨਜ਼ਦੀਕ ਆਉਂਦੇ ਪਿੰਡਾਂ 'ਚ ਚਲਾਇਆ ਸਰਚ ਆਪ੍ਰੇਸ਼ਨ

ਅਟਾਰੀ, 17 ਜਨਵਰੀ (ਗੁਰਦੀਪ ਸਿੰਘ ਅਟਾਰੀ)-ਚੋਣ ਕਮਿਸ਼ਨ ਆਫ ਇੰਡੀਆ ਵਲੋਂ ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ ਪੀ. ਓਜ਼, ਪੈਰੋਲ ਜੰਪੁਰ, ਹਿਸਟਰੀ ਸ਼ੀਟਰ, ਨਸ਼ਾ ਤਸਕਰ, ਨਾਜਾਇਜ਼ ਸ਼ਰਾਬ ਕਸੀਦ ਕੇ ਵੇਚਣ ਵਾਲੇ ਜਿਨ੍ਹਾਂ ਵਿਅਕਤੀਆਂ ਦੇ ਗ਼ੈਰ ਜ਼ਮਾਨਤੀ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਾ ਗਠਨ

ਜੰਡਿਆਲਾ ਗੁਰੂ, 17 ਜਨਵਰੀ (ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਦੇ ਪਿੰਡ ਵਡਾਲੀ ਡੋਗਰਾਂ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਅਤੇ ਸਹਿਮਤੀ ਦੇ ਨਾਲ ਅਤੇ ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਵਡਾਲੀ ਡੋਗਰਾਂ ਦੀ ਪ੍ਰੇਰਣਾ ਸਦਕਾ ਗੁਰਦੁਆਰਾ ਬਾਬਾ ਜੀਵਨ ...

ਪੂਰੀ ਖ਼ਬਰ »

ਚੋਣਾਂ ਦੇ ਮੱਦੇਨਜ਼ਰ ਅਜਨਾਲਾ ਪੁਲਿਸ ਵਲੋਂ ਚਲਾਏ ਤਲਾਸ਼ੀ ਅਭਿਆਨ ਦੌਰਾਨ ਵੱਖ-ਵੱਖ ਪਿੰਡਾਂ 'ਚੋਂ ਨਾਜਾਇਜ਼ ਸ਼ਰਾਬ ਤੇ ਲਾਹਣ ਬਰਾਮਦ

ਅਜਨਾਲਾ, 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਐੱਸ.ਐੱਸ.ਪੀ. ਸ੍ਰੀ ਰਾਕੇਸ਼ ਕੌਸ਼ਲ ਦੀਆਂ ਹਦਾਇਤਾਂ ਅਨੁਸਾਰ ਡੀ.ਐੱਸ.ਪੀ. ਅਜਨਾਲਾ ਜਸਵੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਵਲੋਂ ਵੱਖ-ਵੱਖ ...

ਪੂਰੀ ਖ਼ਬਰ »

ਆਲਮਪੁਰ ਦੇ 12 ਕਾਂਗਰਸੀ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ

ਓਠੀਆਂ, 17 ਜਨਵਰੀ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਆਲਮਪੁਰ ਵਿਖੇ ਕਾਂਗਰਸ ਪਾਰਟੀ ਨੂੰ ਜਬਰਦਸਤ ਝਟਕਾ ਲੱਗਾ ਹੈ ਜਦੋਂ ਸਵਿੰਦਰ ਸਿੰਘ ਝਜੋਟੀ ਦੀ ਪ੍ਰੇਰਣਾ ਸਦਕਾ 12 ਪਰਿਵਾਰ ਰਾਮ ਸਿੰਘ, ਗੁਰਪ੍ਰੀਤ ਸਿੰਘ, ਗੁਰਨਾਮ ...

ਪੂਰੀ ਖ਼ਬਰ »

2 ਦਰਜਨ ਕੱਟੜ ਕਾਂਗਰਸੀ ਪਰਿਵਾਰ ਪਾਰਟੀ ਛੱਡ ਕੇ 'ਆਪ' ਵਿਚ ਸ਼ਾਮਿਲ

ਲੋਪੋਕੇ, 17 ਜਨਵਰੀ (ਗੁੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਦੇਵ ਸਿੰਘ ਮਿਆਦੀਆਂ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਤਕੜਾ ਹੁੰਗਾਰਾ ਮਿਲਿਆ, ਜਦੋਂ ਹਲਕੇ ਅਧੀਨ ਆਉਂਦੇ ਸਰਹੱਦੀ ਪਿੰਡ ਵੇਹਰਾ ਦੇ ਕਰੀਬ 2 ਦਰਜਨ ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ਛੱਡ ਕੇ 'ਆਪ' ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਸ਼ਾਮਿਲ ਹੋਣ ਵਾਲੇ ਪਰਿਵਾਰ ਬਲਬੀਰ ਸਿੰਘ, ਦਿਲਬਾਗ ਸਿੰਘ, ਜਸਵੰਤ ਸਿੰਘ, ਮਨਜਿੰਦਰ ਸਿੰਘ, ਕੁਲਦੀਪ ਸਿੰਘ, ਤਰਸੇਮ ਸਿੰਘ, ਸੁਖਬੀਰ ਸਿੰਘ, ਜਰਨੈਲ ਸਿੰਘ, ਜਸਵੰਤ ਸਿੰਘ, ਬਲਜਿੰਦਰ ਸਿੰਘ, ਹੀਰਾ ਸਿੰਘ, ਰਤਨ ਸਿੰਘ, ਜਗਦੀਪ ਸਿੰਘ, ਅਰਜਨ ਸਿੰਘ, ਲਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਗੁਰਬਚਨ ਸਿੰਘ, ਸੁਖਰਾਜ ਸਿੰਘ, ਬੀਰ ਸਿੰਘ, ਹਰਜੀਤ ਸਿੰਘ, ਦਰਸ਼ਨ ਸਿੰਘ, ਸੇਮਾ ਸਿੰਘ, ਸੋਨੂੰ ਸਿੰਘ, ਸਤਨਾਮ ਸਿੰਘ, ਬਲਕਾਰ ਮਸੀਹ, ਗੁਰਵਿੰਦਰ ਸਿੰਘ, ਕਿਰਪਾਲ ਸਿੰਘ ਆਦਿ ਦਾ ਬਲਦੇਵ ਸਿੰਘ ਮਿਆਦੀਆਂ ਨੇ ਸਵਾਗਤ ਕੀਤਾ | ਇਸ ਮੌਕੇ 'ਆਪ' ਵਲੰਟੀਅਰ ਦਲਜੀਤ ਸਿੰਘ ਮਿਆਦੀਆਂ ਸੁਖਵਿੰਦਰ ਸਿੰਘ ਅਵਾਣ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਫੌਜੀ ਚੱਕ ਮਿਸ਼ਰੀ ਖਾਂ ਸਮੇਤ ਸਮੂਹ ਪਿੰਡ ਵਾਸੀ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

 

ਪੂੰਗਾ ਵਿਖੇ ਦਰਜਨਾਂ ਕਾਂਗਰਸੀ ਕਾਰਕੁੰਨ ਅਕਾਲੀ ਦਲ (ਬ) 'ਚ ਸ਼ਾਮਿਲ

ਅਜਨਾਲਾ, 17 ਜਨਵਰੀ (ਐਸ. ਪ੍ਰਸ਼ੋਤਮ)-ਪਿੰਡ ਪੂੰਗਾ ਵਿਖੇ ਹਲਕਾ ਅਜਨਾਲਾ ਤੋਂ ਅਕਾਲੀ ਬਸਪਾ ਗਠਜੋੜ ਉਮੀਦਵਾਰ ਬੋਨੀ ਅਮਰਪਾਲ ਸਿੰਘ ਅਜਨਾਲਾ ਵਲੋਂ ਵੋਟਰਾਂ ਦੀ ਲਾਮਬੰਦੀ ਲਈ ਚਲਾਈ ਗਈ ਘਰ ਘਰ ਚੋਣ ਪ੍ਰਚਾਰ ਮੁਹਿੰਮ ਦੌਰਾਨ ਕਾਂਗਰਸ ਨੂੰ ਉਦੋਂ ਵੱਡਾ ਸਿਆਸੀ ਝਟਕਾ ...

ਪੂਰੀ ਖ਼ਬਰ »

ਲੋਪੋਕੇ ਨੂੰ ਲੱਡੂਆਂ ਨਾਲ ਤੋਲਿਆ

ਓਠੀਆਂ/ਲੋਪੋਕੇ, 17 ਜਨਵਰੀ (ਗੁਰਵਿੰਦਰ ਸਿੰਘ ਛੀਨਾ/ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਵੀਰ ਸਿੰਘ ਲੋਪੋਕੇ ਨੇ ਹਲਕੇ ਅੰਦਰ ਆਪਣੀਆਂ ਚੋਣ ਗਤੀਵਿਧੀਆਂ ਤੇਜ਼ ਕਰਦਿਆਂ ਅੱਜ ਹਲਕਾ ...

ਪੂਰੀ ਖ਼ਬਰ »

ਕਮੀਰਪੁਰਾ ਵਿਖੇ ਹਰਪ੍ਰਤਾਪ ਸਿੰਘ ਅਜਨਾਲਾ ਦੇ ਹੱਕ 'ਚ ਚੋਣ ਮੀਟਿੰਗ

ਅਜਨਾਲਾ, 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-'ਦੀ ਅੰਮਿ੍ਤਸਰ ਸੈਂਟਰਲ ਕੋਆਪ੍ਰੇਟਿਵ ਬੈਂਕ' ਦੇ ਡਾਇਰੈਕਟਰ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਇੱਥੋਂ ਨੇੜਲੇ ਪਿੰਡ ਕਮੀਰਪੁਰਾ ਵਿਖੇ ਆਪਣੇ ਪਿਤਾ ਤੇ ਹਲਕਾ ਅਜਨਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ...

ਪੂਰੀ ਖ਼ਬਰ »

ਕਾਂਗਰਸੀ ਵਰਕਰਾਂ ਦੀ ਮੀਟਿੰਗ

ਚੋਗਾਵਾਂ, 17 ਜਨਵਰੀ (ਗੁਰਬਿੰਦਰ ਸਿੰਘ ਬਾਗੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਲਗਾਤਾਰ ਤਿੰਨ ਵਾਰ ਜਿੱਤ ਪ੍ਰਾਪਤ ਕਰ ਚੁੱਕੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੂੰ ਵੋਟਰ ਇਸ ਵਾਰ ਵੀ ਸਰਕਾਰੀਆ ਵਲੋਂ ਹਲਕੇ ਅਤੇ ਪਿੰਡਾਂ ਵਿਚ ਬਿਨਾਂ ਕਿਸੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX