ਤਾਜਾ ਖ਼ਬਰਾਂ


ਅਮਰੀਕਾ 'ਚ ਆਜ਼ਾਦੀ ਦਿਵਸ ਪਰੇਡ 'ਚ ਅੰਨ੍ਹੇਵਾਹ ਗੋਲੀਬਾਰੀ
. . .  1 day ago
ਪੋਰਟ ਬਲੇਅਰ, ਅੰਡੇਮਾਨ ਅਤੇ ਨਿਕੋਬਾਰ ਵਿਚ ਭੂਚਾਲ ਦੇ ਮਹਿਸੂਸ ਕੀਤੇ ਗਏ ਝਟਕੇ
. . .  1 day ago
ਹਿਮਾਚਲ ਪ੍ਰਦੇਸ਼ ਦੇ ਕੁੱਲੂ ਬੱਸ ਹਾਦਸੇ ਵਿਚ ਇਕ ਹੋਰ ਮੌਤ, ਮਰਨ ਵਾਲਿਆਂ ਦੀ ਗਿਣਤੀ 13 ਹੋਈ
. . .  1 day ago
ਵਿੱਦਿਅਕ ਅਦਾਰਿਆਂ ਦੇ ਬਾਹਰ ਖ਼ਾਲਿਸਤਾਨ ਦੇ ਨਾਅਰੇ ਲਿਖਣ ਦੇ ਦੋਸ਼ ਹੇਠ ਪੁਲਿਸ ਨੇ ਇਕ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਕਰਨਾਲ, 4 ਜੁਲਾਈ (ਗੁਰਮੀਤ ਸਿੰਘ ਸੱਗੂ )- ਬੀਤੀ 20 ਜੂਨ ਦੀ ਅੱਧੀ ਰਾਤ ਨੂੰ ਸੀ.ਐਮ.ਸਿਟੀ ਹਰਿਆਣਾ ਕਰਨਾਲ ਦੇ ਦੋ ਵਿੱਦਿਅਕ ਅਦਾਰਿਆਂ ਦੀ ਬਾਹਰਲੀਆਂ ਕੰਧਾਂ ਤੇ ਖ਼ਾਲਿਸਤਾਨ ਦੇ ਸਮਰਥਨ ਵਿਚ ਲਿਖੇ ਗਏ ਨਾਅਰਿਆਂ ...
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5 ਜੁਲਾਈ ਨੂੰ ਐਲਾਨਿਆ ਜਾਵੇਗਾ 10ਵੀਂ ਦਾ ਨਤੀਜਾ
. . .  1 day ago
ਐੱਸ.ਏ.ਐੱਸ. ਨਗਰ, 4 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ )- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਜੇ.ਆਰ. ਮਹਿਰੋਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਕਾਦਮਿਕ ਸਾਲ 2021-22 ਦਸਵੀਂ ਸ਼੍ਰੇਣੀ ਦਾ ਨਤੀਜਾ ...
ਕੱਲ੍ਹ ਨੂੰ ਹੋਣ ਵਾਲੀ ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਹੁਣ 6 ਨੂੰ
. . .  1 day ago
ਬੁਢਲਾਡਾ, 4 ਜੁਲਾਈ (ਸਵਰਨ ਸਿੰਘ ਰਾਹੀ)- ਪੰਜਾਬ ਮੰਤਰੀ ਪ੍ਰੀਸ਼ਦ ਦੀ ਕੱਲ੍ਹ 5 ਜੁਲਾਈ ਦਿਨ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਦਾ ਦਿਨ ਤਬਦੀਲ ਕਰ ਦਿੱਤਾ ਗਿਆ ਹੈ । ਇਹ ਮੀਟਿੰਗ ਹੁਣ 5 ਜੁਲਾਈ ਦੀ ...
ਅਮਨ ਅਰੋੜਾ ਦੇ ਕੈਬਨਿਟ ਮੰਤਰੀ ਬਣਨ ਦੀ ਖ਼ੁਸ਼ੀ 'ਚ ਸਮਰਥਕਾਂ ਨੇ ਲੱਡੂ ਵੰਡੇ
. . .  1 day ago
ਸੁਨਾਮ ਊਧਮ ਸਿੰਘ ਵਾਲਾ,4 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਸੁਨਾਮ ਤੋਂ ਪੰਜਾਬ ਭਰ 'ਚ ਸਭ ਤੋਂ ਵੱਧ ਵੋਟਾਂ ਲੈ ਕੇ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ...
ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀ ਖੁਸ਼ੀ 'ਚ ਅਜਨਾਲਾ ਵਾਸੀਆਂ ਨੇ ਵੰਡੇ ਲੱਡੂ
. . .  1 day ago
ਅਜਨਾਲਾ , 4 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਦੇ ਜੰਪਪਲ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀ ਖੁਸ਼ੀ ਵਿਚ ਅੱਜ ਅਜਨਾਲਾ ਸ਼ਹਿਰ 'ਚ ਸਥਿਤ ...
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 5 ਜੁਲਾਈ ਨੂੰ
. . .  1 day ago
ਪੰਜਾਬ ਸਰਕਾਰ ਦੇ ਨਵੇਂ ਮੰਤਰੀਆਂ ਨੂੰ ਮਿਲਣ ਵਾਲੀਆਂ ਸਰਕਾਰੀ ਇਨੋਵਾ ਗੱਡੀਆਂ ਪਹੁੰਚੀਆਂ ਰਾਜ ਭਵਨ
. . .  1 day ago
ਪੰਜਾਬ ਕੈਬਨਿਟ ਦਾ ਵਿਸਥਾਰ
. . .  1 day ago
ਜਸਕੀਰਤ ਸਿੰਘ ਉਰਫ਼ ਜੱਸੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਤਿੰਨ ਦੋਸ਼ੀਆਂ ਨੂੰ ਤਾਅ ਉਮਰ ਦੀ ਕੈਦ
. . .  1 day ago
ਕਪੂਰਥਲਾ, 4 ਜੁਲਾਈ (ਅਮਰਜੀਤ ਕੋਮਲ)-ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਅਮਰਿੰਦਰ ਸਿੰਘ ਗਰੇਵਾਲ ਨੇ ਅੱਜ ਸ਼ਹਿਰ ਦੇ ਇਕ ਸਨਅਤਕਾਰ ਦੇ 14 ਸਾਲਾ ਪੁੱਤਰ ਜਸਕੀਰਤ ਸਿੰਘ ਉਰਫ਼ ਜੱਸੀ ਦੀ ਬੇਰਹਿਮੀ ਨਾਲ ਹੱਤਿਆ ...
ਰਾਜਸਥਾਨ : ਅਲਵਰ ਬੈਂਕ 'ਚ ਦਿਨ-ਦਿਹਾੜੇ ਲੁੱਟ, 1 ਕਰੋੜ ਦੀ ਨਕਦੀ ਤੇ ਸੋਨਾ ਲੈ ਕੇ 6 ਵਿਅਕਤੀ ਫ਼ਰਾਰ
. . .  1 day ago
ਬੈਂਸ ਜਬਰ ਜਨਾਹ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਦੂਜੇ ਦੋਸ਼ੀ ਸੁਖਚੈਨ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ
. . .  1 day ago
ਲੁਧਿਆਣਾ ,4 ਜੁਲਾਈ (ਰੁਪੇਸ਼ ਕੁਮਾਰ) -ਲੋਕ ਇਨਸਾਫ਼ ਪਾਰਟੀ ਪ੍ਰਮੁੱਖ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਸੱਤ ਦੋਸ਼ੀਆਂ ਖ਼ਿਲਾਫ਼ ਦਰਜ ਹੋਏ ਜਬਰ ਜਨਾਹ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਦੂਜੇ ...
ਫੌਜਾ ਸਿੰਘ ਸਰਾਰੀ ਬਣੇ ਕੈਬਨਿਟ ਮੰਤਰੀ
. . .  1 day ago
ਅਨਮੋਲ ਗਗਨ ਮਾਨ ਬਣੀ ਕੈਬਨਿਟ ਮੰਤਰੀ, ਚੁੱਕੀ ਸਹੁੰ
. . .  1 day ago
ਚੇਤਨ ਸਿੰਘ ਜੌੜਾ ਮਾਜਰਾ ਬਣੇ ਕੈਬਨਿਟ ਮੰਤਰੀ, ਚੁੱਕੀ ਸਹੁੰ
. . .  1 day ago
ਅਮਨ ਅਰੋੜਾ ਬਣੇ ਕੈਬਨਿਟ ਮੰਤਰੀ
. . .  1 day ago
ਅਜਨਾਲਾ ਦੇ ਜੰਮਪਲ ਡਾ. ਇੰਦਰਬੀਰ ਸਿੰਘ ਨਿੱਜਰ ਬਣੇ ਕੈਬਨਿਟ ਮੰਤਰੀ
. . .  1 day ago
ਅਜਨਾਲਾ ,4 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਕਸਬਾ ਅਜਨਾਲਾ 'ਚ ਜੰਮੇ ਪਲੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ ਇੰਦਰਬੀਰ ਸਿੰਘ ਨਿੱਜਰ ...
ਭਾਰਤ ਨੇ ਆਪਣੀ 90% ਬਾਲਗ ਆਬਾਦੀ ਦਾ ਕੋਵਿਡ-19 ਦਾ ਪੂਰਾ ਕੀਤਾ ਟੀਕਾਕਰਨ - ਕੇਂਦਰੀ ਸਿਹਤ ਮੰਤਰੀ ਡਾ: ਮਨਸੁਖ ਮਾਂਡਵੀਆ
. . .  1 day ago
ਸਿੱਧੂ ਮੂਸੇਵਾਲਾ ਹੱਤਿਆ ਕੇਸ : ਸਚਿਨ ਭਿਵਾਨੀ ਅਤੇ ਅੰਕਿਤ ਸਿਰਸਾ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ
. . .  1 day ago
ਨਵੀਂ ਦਿੱਲੀ, 4 ਜੁਲਾਈ - ਦਿੱਲੀ ਪੁਲਿਸ ਨੇ ਸਚਿਨ ਭਿਵਾਨੀ ਅਤੇ ਅੰਕਿਤ ਸਿਰਸਾ ਨੂੰ ਪਟਿਆਲਾ ਕੋਰਟ ਵਿਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਦੋਵਾਂ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ...
ਆਈ.ਪੀ.ਐਸ. ਅਧਿਕਾਰੀ ਗੌਰਵ ਯਾਦਵ ਅੱਜ ਸੰਭਾਲਣਗੇ ਡੀ.ਜੀ.ਪੀ. ਪੰਜਾਬ ਦਾ ਚਾਰਜ
. . .  1 day ago
ਲੁਧਿਆਣਾ, 4 ਜੁਲਾਈ (ਪਰਮਿਮਦਰ ਸਿੰਘ ਅਹੂਜਾ) - ਪੰਜਾਬ ਦੇ ਡੀ.ਜੀ.ਪੀ. ਵੀ.ਕੇ. ਭਾਵਰਾ ਦੇ ਛੁੱਟੀ 'ਤੇ ਜਾਣ ਦੇ ਚਲਦੇ ਪੰਜਾਬ ਸਰਕਾਰ ਨੇ 1992 ਬੈਚ ਦੇ ਆਈ.ਪੀ.ਐਸ ਅਧਿਕਾਰੀ ਗੌਰਵ ਯਾਦਵ ਨੂੰ ਡੀ.ਜੀ.ਪੀ. ਦਾ ਚਾਰਜ ਦੇ ਦਿੱਤਾ ਹੈ। ਭਾਵਰਾ ਅੱਜ ਉਨ੍ਹਾਂ ਨੂੰ ਡੀ ਜੀ ਪੀ ਦਾ ਚਾਰਜ...
ਅੰਡੇਮਾਨ ਤੇ ਨਿਕੋਬਾਰ 'ਚ ਆਇਆ ਭੂਚਾਲ
. . .  1 day ago
ਪੋਰਟ ਬਲੇਅਰ, 4 ਜੁਲਾਈ - ਅੰਡੇਮਾਨ ਤੇ ਨਿਕੋਬਾਰ ਟਾਪੂ ਦੇ ਪੋਰਟ ਬਲੇਅਰ ਦੇ 256 ਕਿੱਲੋਮੀਟਰ ਦੱਖਣ ਪੂਰਬ 'ਚ ਅੱਜ ਦੁਪਹਿਰ 3.02 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.4 ਮਾਪੀ...
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਣਿਆ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਦਾ ਹਾਲ
. . .  1 day ago
ਅੰਮ੍ਰਿਤਸਰ, 4 ਜੁਲਾਈ (ਜਸਵੰਤ ਸਿੰਘ ਜੱਸ )- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਕਰਵਾ ਰਹੇ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਦਾ ਹਾਲ ਚਾਲ...
ਕੁੱਲੂ ਬੱਸ ਹਾਦਸਾ : ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੀਤਾ ਹਾਦਸੇ ਵਾਲੀ ਥਾਂ ਦਾ ਦੌਰਾ
. . .  1 day ago
ਕੁੱਲੂ, 4 ਜੁਲਾਈ - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੁੱਲੂ ਵਿਖੇ ਦੁਰਘਟਨਾਗ੍ਰਸਤ ਹੋਈ ਬੱਸ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁਖਦ ਘਟਨਾ ਹੈ। ਹਾਦਸੇ 'ਚ 12 ਲੋਕਾਂ ਦੀ ਮੌਤ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਵਿਸਾਖ ਸੰਮਤ 554
ਵਿਚਾਰ ਪ੍ਰਵਾਹ: ਨਵੇਂ-ਨਵੇਂ ਅਰਥਾਂ ਵਿਚ ਫ਼ਿਰਕੂਪੁਣੇ ਦੀ ਵਿਆਖਿਆ ਕਰਨੀ ਹੀ ਵੱਡੀਆਂ ਸਮੱਸਿਆਵਾਂ ਦੀ ਜੜ੍ਹ ਹੈ। -ਬੁਲੇਟ ਏਰਿਕ

ਸੰਪਾਦਕੀ

ਮੱਥੇ ਦਾ ਕਲੰਕ

ਪਿਛਲੇ ਦਿਨੀਂ ਈਦ ਦੇ ਤਿਉਹਾਰ 'ਤੇ ਰਾਜਸਥਾਨ ਦੇ ਸ਼ਹਿਰ ਜੋਧਪੁਰ ਵਿਚ ਜੋ ਕੁਝ ਵਾਪਰਿਆ ਹੈ, ਉਹ ਬੇਹੱਦ ਮਾੜਾ ਅਤੇ ਨਿੰਦਣਯੋਗ ਤਾਂ ਹੈ, ਪਰ ਅਸੀਂ ਇਸ ਨੂੰ ਦੇਸ਼ ਦੇ ਮੱਥੇ 'ਤੇ ਲੱਗਿਆ ਕਲੰਕ ਆਖ ਸਕਦੇ ਹਾਂ। ਫ਼ਿਕਰ ਇਸ ਗੱਲ ਦਾ ਹੈ ਕਿ ਇਹ ਕਲੰਕ ਦਿਨ-ਪ੍ਰਤੀਦਿਨ ਵੱਡੇ ਤੋਂ ...

ਪੂਰੀ ਖ਼ਬਰ »

ਅੱਗ ਵਰ੍ਹਾਉਂਦੀ ਗਰਮੀ ਵਿਚਾਲੇ ਵਧਿਆ ਬਿਜਲੀ ਸੰਕਟ

ਇਸ ਸਮੇਂ ਜਦੋਂ ਤਾਪਮਾਨ ਦੇਸ਼ ਦੇ ਕਈ ਹਿੱਸਿਆਂ 'ਚ 46 ਡਿਗਰੀ ਅਤੇ ਇਸ ਤੋਂ ਵੀ ਉੱਪਰ ਪਹੁੰਚ ਗਿਆ ਹੈ, ਜੋ ਕਿ ਇਕ ਰਿਕਾਰਡ ਹੈ। ਠੀਕ ਉਸੇ ਸਮੇਂ ਦੇਸ਼ ਦੇ 16 ਸੂਬਿਆਂ 'ਚ 10 ਤੋਂ ਲੈ ਕੇ 12 ਘੰਟੇ ਬਿਜਲੀ ਦੇ ਕੱਟ ਲਗਾਉਣੇ ਪੈ ਰਹੇ ਹਨ। ਇਸ ਨਾਲ ਸਮਝਿਆ ਜਾ ਸਕਦਾ ਹੈ ਕਿ ਦੇਸ਼ 'ਚ ਬਿਜਲੀ ਦਾ ਸੰਕਟ ਕਿੰਨਾ ਜ਼ਿਆਦਾ ਹੈ। ਹਾਲਾਂਕਿ ਇਸ ਸੰਕਟ ਪਿੱਛੇ ਉਤਪਾਦਨ ਨਾਲੋਂ ਵੱਡੀ ਸਮੱਸਿਆ ਮੰਗ ਦੀ ਵੀ ਹੈ। ਆਮ ਤੌਰ 'ਤੇ ਦੇਸ਼ 'ਚ ਹਰ ਦਿਨ 2.5 ਬਿਲੀਅਨ ਯੂਨਿਟ ਬਿਜਲੀ ਦੀ ਮੰਗ ਰਹਿੰਦੀ ਹੈ, ਪਰ ਇਨ੍ਹੀਂ ਦਿਨੀਂ ਇਹ ਮੰਗ ਵਧ ਕੇ 3.5 ਬਿਲੀਅਨ ਯੂਨਿਟ ਪ੍ਰਤੀ ਦਿਨ ਹੋ ਗਈ ਹੈ। ਜ਼ਾਹਰ ਹੈ ਕਿ ਇਸ ਪਿੱਛੇ ਅਸਮਾਨ ਤੋਂ ਵਰ੍ਹ ਰਹੀ ਅੱਗ ਹੈ।
ਪਰ ਇਹ ਸਭ ਕੁਝ ਅਚਾਨਕ ਨਹੀਂ ਹੋਇਆ। ਪਿਛਲੇ ਲਗਭਗ ਡੇਢ ਪੰਦਰਵਾੜੇ ਤੋਂ ਇਹ ਸਥਿਤੀ ਬਣ ਰਹੀ ਸੀ ਅਤੇ ਇਸ ਦੀ ਤਹਿ 'ਚ ਇਕ ਵੱਡਾ ਕਾਰਨ ਦੇਸ਼ ਦੇ 173 ਬਿਜਲੀ ਉਤਪਾਦਕ ਪਲਾਂਟਾਂ 'ਚੋਂ ਲਗਭਗ 150 ਪਲਾਂਟਾਂ ਦਾ ਕੋਲਾ ਖਦਾਨਾਂ ਤੋਂ ਦੂਰ ਹੋਣਾ ਹੈ, ਉਨ੍ਹਾਂ 'ਚ ਕੋਲੇ ਦੀ ਵੱਡੀ ਘਾਟ ਹੋਣਾ ਹੈ। ਹਾਲਾਂਕਿ ਇਸ ਸਮੇਂ 715 ਯਾਤਰੀ ਰੇਲ ਗੱਡੀਆਂ ਦੇ ਕਈ ਫੇਰੇ ਰੱਦ ਕਰਕੇ ਜੰਗੀ ਪੱਧਰ 'ਤੇ ਕੋਲਾ ਇਨ੍ਹਾਂ ਤੱਕ ਪਹੁੰਚਾਇਆ ਜਾ ਰਿਹਾ ਹੈ, ਪਰ ਜੇਕਰ ਇਹੀ ਸੂਝ-ਬੂਝ ਪਹਿਲਾਂ ਦਿਖਾਈ ਗਈ ਹੁੰਦੀ ਤਾਂ ਸ਼ਾਇਦ ਅੱਜ ਏਨੇ ਵੱਡੇ ਪੱਧਰ 'ਤੇ ਰੇਲ ਗੱਡੀਆਂ ਦੇ ਫੇਰੇ ਰੱਦ ਨਾ ਕਰਨੇ ਪੈਂਦੇ, ਕਿਉਂਕਿ ਇਸ ਨਾਲ ਰੇਲਵੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ।
ਦੱਸਣਯੋਗ ਹੈ ਕਿ ਦੇਸ਼ ਦੇ ਸਿਰਫ਼ 18 ਬਿਜਲੀ ਘਰ ਹੀ ਹਨ, ਜੋ ਕੋਲਾ ਖਾਣਾਂ ਦੇ ਬਿਲਕੁਲ ਨੇੜੇ ਸਥਿਤ ਹਨ। ਇਨ੍ਹਾਂ ਨੂੰ 'ਪਿਟ ਹੈੱਡ' ਪਲਾਂਟ ਕਹਿੰਦੇ ਹਨ, ਇਨ੍ਹਾਂ 'ਚ ਕੋਲੇ ਦੀ ਮਾਪਦੰਡ ਉਪਲਬਧਤਾ ਦਾ ਕਰੀਬ 78 ਫ਼ੀਸਦੀ ਕੋਲਾ ਮੌਜੂਦਾ ਹੈ। ਇਸ ਦੇ ਉਲਟ ਜੋ ਦੇਸ਼ ਦੇ 147 'ਨਾਨ-ਪਿਟ ਹੈੱਡ' ਬਿਜਲੀ ਘਰ ਹਨ, ਉਨ੍ਹਾਂ 'ਚ ਕੋਲੇ ਦੀ ਮਾਪਦੰਡ ਉਪਲਬਧਤਾ ਦਾ ਸਿਰਫ਼ ਇਕ ਚੌਥਾਈ ਭਾਵ 25 ਫ਼ੀਸਦੀ ਕੋਲਾ ਹੀ ਉਪਲਬਧ ਹੈ। ਇਸ ਕਾਰਨ ਇਨ੍ਹਾਂ 'ਚੋਂ ਬਹੁਤ ਸਾਰੇ ਪਲਾਂਟ ਆਪਣੀ ਪੂਰੀ ਸਮਰੱਥਾ ਨਾਲ ਬਿਜਲੀ ਦਾ ਉਤਪਾਦਨ ਨਹੀਂ ਕਰ ਰਹੇ, ਪਰ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਨ੍ਹਾਂ ਪਲਾਂਟਾਂ ਦੇ ਸੰਚਾਲਕਾਂ ਨੂੰ ਕਿਹਾ ਹੈ ਕਿ ਉਹ ਪੂਰੀ ਸਮਰੱਥਾ ਨਾਲ ਬਿਜਲੀ ਦਾ ਉਤਪਾਦਨ ਕਰਨ, ਕਿਉਂਕਿ 10 ਦਿਨਾਂ ਦੀ ਵਰਤੋਂ ਲਈ ਇਨ੍ਹਾਂ ਪਲਾਂਟਾਂ 'ਚ ਕੋਲਾ ਉਪਲਬਧ ਹੈ ਅਤੇ ਸਪਲਾਈ ਦੇ ਸਮੇਂ 'ਚ 30 ਫ਼ੀਸਦੀ ਕਟੌਤੀ ਹੋਣ ਤੋਂ ਬਾਅਦ ਹੁਣ ਹਰ ਤੀਜੇ ਤੋਂ ਚੌਥੇ ਦਿਨ ਇਨ੍ਹਾਂ ਤੱਕ ਕੋਲੇ ਦੀ ਖੇਪ ਆਰਾਮ ਨਾਲ ਪਹੁੰਚ ਜਾਵੇਗੀ। ਮਤਲਬ ਇਹ ਹੈ ਕਿ ਇਹ ਭਰਪੂਰ ਰੂਪ ਨਾਲ ਬਿਜਲੀ ਦਾ ਉਤਪਾਦਨ ਕਰਦੇ ਹੋਏ ਵੀ ਕੋਲੇ ਦੇ 48 ਜਾਂ 72 ਘੰਟਿਆਂ ਵਾਲੇ ਸੰਕਟ 'ਚ ਨਹੀਂ ਫਸਣਗੇ।
ਦੇਸ਼ 'ਚ ਸਭ ਤੋਂ ਵੱਧ ਬਿਜਲੀ ਦਾ ਸੰਕਟ ਇਨ੍ਹੀਂ ਦਿਨੀਂ ਪੰਜਾਬ 'ਚ ਹੈ, ਜਿੱਥੇ ਹਰ ਦਿਨ 12 ਘੰਟਿਆਂ ਤੋਂ ਵੱਧ ਬਿਜਲੀ ਕੱਟ ਲਗਾਉਣੇ ਪੈ ਰਹੇ ਹਨ। ਜੇਕਰ ਉਤਪਾਦਨ ਦੀ ਨਜ਼ਰ ਨਾਲ ਦੇਖੀਏ ਤਾਂ ਸਭ ਤੋਂ ਵੱਧ ਬਿਜਲੀ ਦੇ ਉਤਪਾਦਨ 'ਚ ਕਮੀ ਝਾਰਖੰਡ 'ਚ ਹੈ, ਜਦੋਂ ਕਿ ਝਾਰਖੰਡ ਕੋਲੇ ਦਾ ਇਕ ਵੱਡਾ ਉਤਪਾਦਕ ਸੂਬਾ ਹੈ। ਬਿਜਲੀ ਉਤਪਾਦਨ ਦੀ ਘਾਟ ਕਰਕੇ ਜੰਮੂ-ਕਸ਼ਮੀਰ ਦੂਜੇ ਨੰਬਰ 'ਤੇ, ਰਾਜਸਥਾਨ ਤੀਜੇ, ਉੱਤਰ ਪ੍ਰਦੇਸ਼ ਚੌਥੇ, ਹਰਿਆਣਾ ਪੰਜਵੇਂ ਅਤੇ ਉੱਤਰਾਖੰਡ ਛੇਵੇਂ ਨੰਬਰ 'ਤੇ ਸਭ ਤੋਂ ਵੱਧ ਬਿਜਲੀ ਦੀ ਕਮੀ ਝੱਲ ਰਹੇ ਹਨ। ਇਨ੍ਹੀਂ ਦਿਨੀਂ ਉੱਤਰ ਪ੍ਰਦੇਸ਼ ਦੇ ਪਿੰਡਾਂ 'ਚ ਸਰਕਾਰ ਦੇ ਮੁਤਾਬਿਕ 4 ਤੋਂ 6 ਘੰਟਿਆਂ ਦੇ ਬਿਜਲੀ ਕੱਟ ਲੱਗ ਰਹੇ ਹਨ, ਪਰ ਵਿਵਹਾਰਕ ਅੰਕੜਾ ਇਸ ਤੋਂ ਵੀ ਵੱਡਾ ਹੈ। ਮਹਾਰਾਸ਼ਟਰ 'ਚ ਮੁੰਬਈ ਅਤੇ ਇਸ ਦੇ ਉਪਨਗਰਾਂ 'ਚ ਵੀ ਹਰ ਦਿਨ 2 ਤੋਂ ਢਾਈ ਘੰਟਿਆਂ ਦੇ ਬਿਜਲੀ ਕੱਟ ਲਗਾਏ ਜਾ ਰਹੇ ਹਨ। ਬਿਹਾਰ ਦੇ ਪਿੰਡਾਂ 'ਚ 10 ਤੋਂ ਵੱਧ ਅਤੇ ਸ਼ਹਿਰਾਂ 'ਚ 2 ਤੋਂ 4 ਘੰਟਿਆਂ ਦੇ ਕੱਟ ਲੱਗ ਰਹੇ ਹਨ।
ਬਿਜਲੀ ਦੀ ਇਸ ਅਚਾਨਕ ਹੋਈ ਵੱਡੀ ਕਮੀ ਦਾ ਇਕ ਕਾਰਨ ਦੇਸ਼ ਦੇ ਕਈ ਬਿਜਲੀ ਉਤਪਾਦਨ ਪਲਾਂਟਾਂ ਦਾ ਬੰਦ ਹੋਣਾ ਹੈ। ਇਕੱਲੇ ਯੂ.ਪੀ. 'ਚ ਹੀ 3000 ਮੈਗਾਵਾਟ ਤੋਂ ਵੱਧ ਬਿਜਲੀ ਦਾ ਉਤਪਾਦਨ ਘੱਟ ਹੋ ਰਿਹਾ ਹੈ। ਇਸ ਸਮੇਂ ਸੂਬੇ 'ਚ 23000 ਮੈਗਾਵਾਟ ਬਿਜਲੀ ਦੀ ਮੰਗ ਹੈ, ਜਦੋਂ ਕਿ 20000 ਮੈਗਾਵਾਟ ਦਾ ਹੀ ਉਤਪਾਦਨ ਹੈ। ਦਰਅਸਲ ਇਸ ਸਮੇਂ ਬਿਜਲੀ ਉਤਪਾਦਨ ਕਰਨ ਵਾਲੇ ਇਕ ਤਿਹਾਈ ਪਲਾਂਟ ਬੰਦ ਹਨ ਅਤੇ ਇਨ੍ਹਾਂ 'ਚ ਜ਼ਿਆਦਾਤਰ ਦੇ ਬੰਦ ਹੋਣ ਦਾ ਕਾਰਨ ਕੋਲੇ ਦੀ ਸਪਲਾਈ 'ਚ ਕਮੀ ਹੈ। ਦੇਸ਼ 'ਚ ਬਿਜਲੀ ਉਤਪਦਾਨ ਦੀ ਮੌਜੂਦਾ ਸਮਰੱਥਾ 3.99 ਲੱਖ ਮੈਗਾਵਾਟ ਹੈ। ਇਸ ਵਿਚੋਂ 1.10 ਲੱਖ ਮੈਗਾਵਾਟ 'ਰੀਨਿਊਬਲ ਐਨਰਜੀ' ਭਾਵ ਸੋਲਰ ਅਤੇ ਹਵਾ ਨਾਲ ਬਣਦੀ ਹੈ, ਬਾਕੀ 2.89 ਲੱਖ ਮੈਗਾਵਾਟ ਬਿਜਲੀ 'ਚੋਂ 72000 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਪਲਾਂਟ ਬੰਦ ਹਨ। ਦੇਸ਼ 'ਚ ਅਸਲ 'ਚ ਬਿਜਲੀ ਸੰਕਟ ਦਾ ਇਕ ਵੱਡਾ ਕਾਰਨ ਇਹੀ ਹੈ।
ਕੋਲ ਇੰਡੀਆ ਨੇ ਮੰਨਿਆ ਹੈ ਕਿ ਬਿਜਲੀ ਪਲਾਂਟਾਂ ਲਈ ਹਰ ਦਿਨ 16.4 ਲੱਖ ਟਨ ਦੀ ਉਹ ਸਪਲਾਈ ਕਰ ਰਿਹਾ ਹੈ, ਜਦੋਂ ਕਿ ਮੰਗ 22 ਲੱਖ ਟਨ ਪ੍ਰਤੀ ਦਿਨ ਦੀ ਹੈ। ਜ਼ਾਹਰ ਹੈ ਬਿਜਲੀ ਦੇ ਇਸ ਤਤਕਾਲੀਨ ਸੰਕਟ ਦੇ ਬੜੇ ਸਥਾਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਸੂਬਾ ਸਰਕਾਰਾਂ ਦੇ ਕੋਲ ਬਿਜਲੀ ਉਤਪਾਦਨ ਵਧਾਉਣ ਲਈ 'ਨਵੀਨਕਾਰੀ ਵਿਚਾਰਾਂ' (ਇਨੋਵੇਟਿਵ ਆਈਡੀਆਜ਼) ਦੇ ਨਾਲ-ਨਾਲ ਨਿਵੇਸ਼ ਦੀ ਵੱਡੀ ਘਾਟ ਹੈ। ਨਿਸਚਿਤ ਤੌਰ 'ਤੇ ਸਾਡਾ ਦੁਨੀਆ ਦੇ ਗਿਣੇ-ਚੁਣੇ ਦੇਸ਼ਾਂ ਵਿਚ ਸ਼ਾਮਿਲ ਇਕ ਦੇਸ਼ ਹੈ, ਜਿੱਥੇ ਏਨੇ ਵੱਡੇ ਪੱਧਰ 'ਤੇ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ, ਪਰ ਸਾਡੀਆਂ ਜ਼ਰੂਰਤਾਂ ਇਸ ਉਤਪਾਦਨ ਤੋਂ ਕਈ ਗੁਣਾ ਵੱਧ ਹਨ। ਜਿਸ ਕਾਰਨ ਲਗਾਤਾਰ ਬਿਜਲੀ ਦਾ ਸੰਕਟ ਬਣਿਆ ਰਹਿੰਦਾ ਹੈ। ਪਰ ਇਸ ਸੰਕਟ ਨੂੰ ਲੈ ਕੇ ਸੂਬਾ ਸਰਕਾਰਾਂ ਗੰਭੀਰਤਾ ਨਾਲ ਸੋਚਦੀਆਂ ਹੀ ਨਹੀਂ, ਉਲਟਾ ਇਸ ਬਿਜਲੀ ਸੰਕਟ ਨੂੰ ਉਦੋਂ ਹੋਰ ਵਧਾ ਦਿੰਦੀਆਂ ਹਨ, ਜਦੋਂ ਬਿਨਾਂ ਕਿਸੇ ਪ੍ਰਬੰਧਾਂ ਦੇ ਮੁਫ਼ਤ ਬਿਜਲੀ ਸਹੂਲਤਾਂ ਦੀਆਂ ਯੋਜਨਾਵਾਂ ਦਾ ਐਲਾਨ ਕਰ ਦਿੰਦੀਆਂ ਹਨ ਅਤੇ ਆਪਣੇ ਪ੍ਰਭਾਵ ਨਾਲ ਆਮ ਲੋਕਾਂ ਤੋਂ ਲੈ ਕੇ ਕਾਰੋਬਾਰੀਆਂ ਤੱਕ ਨੂੰ ਖ਼ਰਚ ਕੀਤੀ ਗਈ ਬਿਜਲੀ ਦੇ ਭੁਗਤਾਨ ਲਈ ਨਿਰਉਤਸ਼ਾਹਿਤ ਕਰਦੀਆਂ ਹਨ। ਇਹ ਖ਼ਤਰਨਾਕ ਇਸ ਲਈ ਵੀ ਹੈ ਕਿ ਭਾਵੇਂ ਅਜੇ ਜੰਗੀ ਪੱਧਰ 'ਤੇ ਬਿਜਲੀ ਉਤਪਾਦਨ ਪਲਾਂਟਾਂ ਤੱਕ ਕੋਲਾ ਪਹੁੰਚਾ ਕੇ ਹਫ਼ਤੇ 10 ਦਿਨਾਂ ਦੇ ਅੰਦਰ ਇਸ ਸੰਕਟ 'ਤੇ ਕਾਬੂ ਪਾ ਲਿਆ ਜਾਵੇਗਾ, ਪਰ ਉਦੋਂ ਤੱਕ ਕੀ ਹੋਵੇਗਾ, ਜਦੋਂ ਜ਼ਮੀਨ ਦੇ ਅੰਦਰ ਦਾ ਕੋਲਾ ਸਾਰਾ ਅਸੀਂ ਫ਼ੂਕ ਦੇਵਾਂਗੇ, ਉਦੋਂ ਕਿੱਥੋਂ ਕੋਲਾ ਲਿਆਵਾਂਗੇ ਅਤੇ ਬਿਜਲੀ ਦਾ ਉਤਪਾਦਨ ਕਿਵੇਂ ਕਰਾਂਗੇ? ਇਸ ਲਈ ਸਾਰੀਆਂ ਸੂਬਾਂ ਸਰਕਾਰਾਂ ਨੂੰ ਬਦਲਵੇਂ ਊਰਜਾ ਦੇ ਉਤਪਾਦਨ ਅਤੇ ਪ੍ਰਬੰਧਾਂ 'ਤੇ ਜਿੰਨਾ ਜਲਦੀ ਅਤੇ ਜਿੰਨਾ ਜ਼ਿਆਦਾ ਨਿਵੇਸ਼ ਸੰਭਵ ਹੋਵੇ ਕਰਨਾ ਚਾਹੀਦਾ ਹੈ। ਜਦੋਂ ਤੱਕ ਸਾਡੀਆਂ ਜ਼ਰੂਰਤਾਂ ਦੀ 50 ਫ਼ੀਸਦੀ ਜਾਂ ਉਸ ਤੋਂ ਵੱਧ ਬਦਲਵੇਂ ਸਾਧਨਾਂ ਨਾਲ ਬਿਜਲੀ ਨਹੀਂ ਬਣੇਗੀ, ਉਦੋਂ ਤੱਕ ਬਿਜਲੀ ਦਾ ਸੰਕਟ ਬਰਕਰਾਰ ਰਹੇਗਾ।
ਪਰ ਹਾਂ, ਇਸ ਪੂਰੇ ਦ੍ਰਿਸ਼ 'ਚ ਆਮ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਬਾਰੇ ਸੋਚਣਾ ਹੋਵੇਗਾ। ਬਿਨਾਂ ਸ਼ੱਕ ਭਿਆਨਕ ਗਰਮੀਆਂ 'ਚ ਬਿਜਲੀ ਦੀ ਮੰਗ ਲਗਭਗ 30 ਤੋਂ 40 ਫ਼ੀਸਦੀ ਤੱਕ ਵਧ ਜਾਂਦੀ ਹੈ, ਪਰ ਜੇਕਰ ਅਸੀਂ ਬਿਜਲੀ ਦੀ ਹੁਸ਼ਿਆਰੀ ਨਾਲ ਵਰਤੋਂ ਕਰੀਏ ਤਾਂ ਇਸ ਮੰਗ ਨੂੰ 50 ਫ਼ੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ। ਪਰ ਬਿਜਲੀ ਉਪਭੋਗਤਾਵਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ। ਨਹੀਂ ਤਾਂ ਇਕ-ਦੂਜੇ 'ਤੇ ਦੋਸ਼ ਲਗਦੇ ਰਹਿਣਗੇ ਅਤੇ ਬਿਜਲੀ ਦਾ ਹਾਹਾਕਾਰੀ ਸੰਕਟ ਹੋਰ ਡੂੰਘਾ ਹੁੰਦਾ ਰਹੇਗਾ।
(ਲੇਖਿਕਾ ਵਿਸ਼ੇਸ਼ ਮੀਡੀਆ ਤੇ ਖੋਜ ਸੰਸਥਾ, ਇਮੇਜ ਰਿਫ਼ਲੈਕਸ਼ਨ ਸੈਂਟਰ 'ਚ ਕਾਰਜਕਾਰੀ ਸੰਪਾਦਕ ਹੈ)

ਖ਼ਬਰ ਸ਼ੇਅਰ ਕਰੋ

 

ਆਰਥਿਕ ਕ੍ਰਾਂਤੀ ਦਾ ਮੋਢੀ ਕਾਰਲ ਮਾਰਕਸ

ਜਨਮ ਦਿਨ 'ਤੇ ਵਿਸ਼ੇਸ਼ ਕਾਰਲ ਮਾਰਕਸ ਦਾ ਜਨਮ 5 ਮਈ, 1818 ਈ: ਵਿਚ ਜਰਮਨ ਕੰਨਫੈਡਰੰਸੀ ਵਿਚ ਪਰਸ਼ੀਆ ਦੀ ਰਾਜਧਾਨੀ ਟੈਰੀਅਰ ਵਿਚ ਹੋਇਆ। ਉਹ ਇਕ ਮੱਧ ਵਰਗੀ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਉਸ ਦੇ ਪਿਤਾ ਦਾ ਨਾਂਅ ਹੈਨਰਿਕ ਮਾਰਕਸ ਅਤੇ ਮਾਤਾ ਦਾ ਨਾਂਅ ਹੈਨਰੀਟਾ ਪ੍ਰੈਸਵਰਗ ...

ਪੂਰੀ ਖ਼ਬਰ »

ਵਧ ਰਹੇ ਸਾਈਬਰ ਹਮਲਿਆਂ ਕਾਰਨ ਹੀ ਬਦਲ ਰਹੇ ਹਨ ਪਾਸਵਰਡਾਂ ਦੇ ਰੂਪ

ਕੌਮਾਂਤਰੀ ਪਾਸਵਰਡ ਦਿਵਸ 'ਤੇ ਵਿਸ਼ੇਸ਼ ਅੱਜ ਅਸੀਂ ਸੂਚਨਾ ਤਕਨਾਲੋਜੀ ਦੇ ਕ੍ਰਾਂਤੀਕਾਰੀ ਯੁੱਗ ਵਿਚ ਵਿਚਰ ਰਹੇ ਹਾਂ। ਮੌਜੂਦਾ ਸਮੇਂ ਮਾਊਸ ਦੇ ਇਕ ਕਲਿਕ, ਉਂਗਲ ਦੀ ਛੋਹ ਜਾਂ ਆਵਾਜ਼ ਹਦਾਇਤ ਰਾਹੀਂ ਜੋ ਕੁਝ ਪਲਾਂ ਵਿਚ ਹੀ ਸਾਡੇ ਸਾਹਮਣੇ ਉਪਲਬਧ ਹੋ ਜਾਂਦਾ ਹੈ ਜਾਂ ਜੋ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX